ਧੂਰੀ, 23 ਅਕਤੂਬਰ (ਸੰਜੇ ਲਹਿਰੀ) - ਤਿਓਹਾਰੀ ਸੀਜ਼ਨ 'ਚ ਬਾਜ਼ਾਰਾਂ ਵਿਚ ਨਕਲੀ ਮਿਠਾਈਆਂ ਦੀ ਭਰਮਾਰ ਦੇ ਸਿਰਲੇਖ ਹੇਠ 'ਰੋਜ਼ਾਨਾ ਅਜੀਤ' ਵਿਚ ਛਪੀ ਖ਼ਬਰ ਦਾ ਨੋਟਿਸ ਲੈਂਦਿਆਂ ਸਿਹਤ ਵਿਭਾਗ ਦੇ ਸਹਾਇਕ ਕਮਿਸ਼ਨਰ ਫੂਡ ਸ਼੍ਰੀ ਰਵਿੰਦਰ ਗਰਗ ਨੇ ਧੂਰੀ ਵਿਖੇ ਵੱਖ-ਵੱਖ ਹਲਵਾਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕਰ ਕੇ ਵੱਡੀ ਮਾਤਰਾ ਵਿਚ ਸੈਂਪਲ ਭਰੇ ਹਨ | ਐਸ.ਡੀ.ਐਮ. ਧੂਰੀ ਸ਼੍ਰੀ ਦੀਪਕ ਰੁਹੇਲਾ ਦੇ ਹੁਕਮਾਂ ਤਹਿਤ ਪਹਿਲੀ ਵਾਰ ਸਿਹਤ ਵਿਭਾਗ ਦੀ ਟੀਮ ਨਾਲ ਕਾਰਜਕਾਰੀ ਮੈਜਿਸਟਰੇਟ ਸ਼੍ਰੀ ਕਰਮਜੀਤ ਸਿੰਘ ਅਤੇ ਪੁਲਿਸ ਕਰਮਚਾਰੀ ਵੀ ਸ਼ਾਮਿਲ ਸਨ | ਇਸ ਮੌਕੇ ਸ਼੍ਰੀ ਰਵਿੰਦਰ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਸਮੇਂ-ਸਮੇਂ ਖਾਦ ਪਦਾਰਥਾਂ ਦੇ ਸੈਂਪਲ ਲਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਅੱਜ ਦੀ ਛਾਪੇਮਾਰੀ ਦੌਰਾਨ ਬੀਕਾਨੇਰ ਸਵੀਟਸ, ਅਸ਼ੋਕਾ ਸਵੀਟਸ ਅਤੇ ਬਾਂਸਲ ਸਵੀਟਸ ਆਦਿ ਨਾਮੀ ਹਲਵਾਈਆਂ ਦੀਆਂ ਦੁਕਾਨਾਂ 'ਤੇ ਖੋਏ ਅਤੇ ਖੋਏ ਤੋਂ ਬਣੀਆਂ ਮਿਠਾਈਆਂ ਅਤੇ ਰੰਗਦਾਰ ਮਿਠਾਈਆਂ ਦੇ ਸੈਂਪਲ ਭਰੇ ਗਏ ਹਨ ਅਤੇ ਉਨ੍ਹਾਂ ਦੀਆਂ ਵਰਕਸ਼ਾਪਾਂ ਵੀ ਚੈੱਕ ਕੀਤੀਆਂ ਗਈਆਂ ਹਨ ਅਤੇ ਵਰਕਸ਼ਾਪਾਂ ਵਿਚ ਸਫ਼ਾਈ ਦੀ ਮਾੜੀ ਹਾਲਤ ਵਾਲੇ ਹਲਵਾਈਆਂ ਦੇ ਚਲਾਨ ਵੀ ਕੱਟੇ ਗਏ ਹਨ | ਉਨ੍ਹਾਂ ਦੱਸਿਆ ਕਿ ਤਿਓਹਾਰੀ ਸੀਜ਼ਨ ਦੇ ਦੌਰਾਨ ਹਲਵਾਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ | ਇਸ ਛਾਪੇਮਾਰੀ ਟੀਮ ਵਿਚ ਸ਼ਾਮਿਲ ਕਾਰਜਕਾਰੀ ਮੈਜਿਸਟਰੇਟ ਸ਼੍ਰੀ ਕਰਮਜੀਤ ਸਿੰਘ ਨੇ ਕਿਹਾ ਕਿ ਇਸ ਛਾਪੇਮਾਰੀ ਦੌਰਾਨ ਕਈ ਹਲਵਾਈਆਂ ਦੀਆਂ ਦੁਕਾਨਾਂ ਦੀ ਸਫ਼ਾਈ ਪੱਖੋਂ ਬਹੁਤ ਮਾੜੀ ਹਾਲਤ ਸੀ ਅਤੇ ਉਹ ਆਪਣੀ ਰਿਪੋਰਟ ਵਿਚ ਉੱਚ ਅਧਿਕਾਰੀਆਂ ਨੂੰ ਅਜਿਹੇ ਵਿਅਕਤੀਆਂ ਿਖ਼ਲਾਫ਼ ਕਾਰਵਾਈ ਕਰਨ ਲਈ ਲਿਖਣਗੇ |
ਸਿਹਤ ਵਿਭਾਗ ਦੀ ਟੀਮ ਪਹੁੰਚਣ 'ਤੇ ਕਈ ਹਲਵਾਈਆਂ ਦੇ ਮੁਲਾਜ਼ਮਾਂ ਨੇ ਪਹਿਨੀਆਂ ਟੋਪੀਆਂ
ਆਮ ਦਿਨਾਂ ਵਿਚ ਨੰਗੇ ਸਿਰ ਅਤੇ ਨੰਗੇ ਹੱਥੀਂ ਮਿਠਾਈਆਂ ਪਰੋਸਣ ਵਾਲੇ ਸ਼ਹਿਰ ਦੇ ਕਈ ਨਾਮੀ-ਗਰਾਮੀ ਹਲਵਾਈਆਂ ਦੇ ਮੁਲਾਜ਼ਮਾਂ ਨੇ ਅੱਜ ਦਸਤਾਨੇ ਅਤੇ ਟੋਪੀਆਂ ਵੀ ਪਹਿਣੀਆਂ ਹੋਈਆਂ ਸਨ ਜਦੋਂਕਿ ਕੁੱਝ ਹਲਵਾਈ ਸ਼ਾਇਦ ਇਸ ਗੱਲ ਤੋਂ ਬੇਖ਼ਬਰ ਸਨ | ਇਸ ਮੌਕੇ ਫੂਡ ਸੇਫਟੀ ਅਫ਼ਸਰ ਸ਼੍ਰੀਮਤੀ ਦਿਵਿਆ ਗੋਸਵਾਮੀ ਨੂੰ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਵਿੱਚ ਜਦੋਂ ਉਨ੍ਹਾਂ ਦਾ ਧਿਆਨ ਇਕ ਸਵੀਟਸ ਦੀ ਦੁਕਾਨ 'ਤੇ ਇਸ ਗੱਲ ਵੱਲ ਦਿਵਾਇਆ ਗਿਆ ਕਿ ਮਿਠਾਈਆਂ ਬਣਾਉਣ ਵਾਲੇ ਕਾਰੀਗਰਾਂ ਅਤੇ ਮਿਠਾਈਆਂ ਪਰੋਸਣ ਵਾਲੇ ਕਰਮਚਾਰੀਆਂ ਦੇ ਸਿਰ ਨਹੀਂ ਢਕੇ ਹੋਏ ਹਨ ਅਤੇ ਨਾ ਹੀ ਕਿਸੇ ਕਾਰੀਗਰ ਦੇ ਹੱਥਾਂ ਵਿਚ ਦਸਤਾਨੇ ਅਤੇ ਮੂੰਹ 'ਤੇ ਮਾਸਕ ਆਦਿ ਹਨ, ਤਾਂ ਉਨ੍ਹਾਂ ਕਿਹਾ ਕਿ ਅਜਿਹੇ ਦੁਕਾਨਦਾਰਾਂ ਦੇ ਸੈਂਪਲ ਦੇ ਨਾਲ-ਨਾਲ ਅਣਸੇਫ ਹਾਈਜੈਨਿਕ ਕੈਟਾਗਿਟੀ ਅਧੀਨ ਵੀ ਚਲਾਨ ਕੱਟਿਆ ਜਾਂਦਾ ਹੈ ਅਤੇ ਅਜਿਹੇ ਵਿਅਕਤੀਆਂ ਨੂੰ ਵੱਖਰੇ ਤੌਰ 'ਤੇ ਜ਼ੁਰਮਾਨਾ ਹੁੰਦਾ ਹੈ | ਹੁਣ ਦੇਖਣਾ ਇਹ ਹੈ ਕਿ ਨਾਮੀ-ਗਰਾਮੀ ਹਲਵਾਈਆਂ ਦੇ ਕਰਮਚਾਰੀ ਅਤੇ ਵਰਕਸ਼ਾਪਾਂ ਵਿਚ ਕੰਮ ਕਰਦੇ ਮੁਲਾਜ਼ਮ ਕਿੰਨੇ ਕੁ ਦਿਨ ਨਿਯਮਾਂ ਦੀ ਪਾਲਣਾ ਕਰਦੇ ਹਨ |
ਐਸ. ਡੀ. ਐਮ. ਦੀਪਕ ਰੁਹੇਲਾ ਦਾ ਕੀ ਕਹਿਣਾ ਹੈ
ਐਸ.ਡੀ.ਐਮ. ਧੂਰੀ ਸ਼੍ਰੀ ਦੀਪਕ ਰੁਹੇਲਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਮਿਸ਼ਨ 'ਤੰਦਰੁਸਤ ਪੰਜਾਬ' ਮੁਹਿੰਮ ਤਹਿਤ ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕਾਰਜਕਾਰੀ ਮੈਜਿਸਟਰੇਟ ਅਤੇ ਪੁਲਿਸ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਬਣਾਈ ਹੈ ਅਤੇ ਵੱਖ-ਵੱਖ ਹਲਵਾਈਆਂ ਦੀਆਂ ਦੁਕਾਨਾਂ 'ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਸੈਂਪਲ ਭਰੇ ਹਨ ਅਤੇ ਇਹ ਛਾਪੇਮਾਰੀ ਆਉਣ ਵਾਲੇ ਸਮੇਂ ਵਿੱਚ ਵੀ ਸਬ ਡਵੀਜ਼ਨ ਪੱਧਰ 'ਤੇ ਜਾਰੀ ਰਹੇਗੀ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੇ ਸੈਂਪਲ ਫ਼ੇਲ੍ਹ ਹੋਣਗੇ,ਉਨ੍ਹਾਂ ਿਖ਼ਲਾਫ਼ ਫੂਡ ਸੇਫ਼ਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ |
ਸੰਗਰੂਰ, 23 ਅਕਤੂਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਸੰਗਰੂਰ ਪੁਲਿਸ ਦੇ ਸੀ.ਆਈ.ਏ. ਸਟਾਫ਼ ਵਲੋਂ ਇਕ ਸਕੂਟਰੀ ਸਵਾਰ ਪਤੀ-ਪਤਨੀ ਨੰੂ 225 ਨਸ਼ੀਲੀਆਂ ਦਵਾਈਆਂ ਦੀਆਂ ਸ਼ੀਸ਼ੀਆਂ ਅਤੇ 8 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ...
ਸੁਨਾਮ ਊਧਮ ਸਿੰਘ ਵਾਲਾ, 23 ਅਕਤੂਬਰ (ਧਾਲੀਵਾਲ, ਭੁੱਲਰ) - ਮੁਲਾਜਮ ਫ਼ਰੰਟ ਪੰਜਾਬ ਦੀ ਸੁਨਾਮ ਇਕਾਈ ਦੀ ਮੀਟਿੰਗ ਜਥੇਬੰਦੀ ਦੇ ਸੂਬਾ ਜਥੇਬੰਦਕ ਸਕੱਤਰ ਕੇਵਲ ਦਾਸ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਵਿਖੇ ਹੋਈ | ਜਿਸ ਵਿਚ ਮੁਲਾਜਮ ...
ਸੁਨਾਮ ਊਧਮ ਸਿੰਘ ਵਾਲਾ, 23 ਅਕਤੂਬਰ (ਧਾਲੀਵਾਲ, ਭੁੱਲਰ) - ਵਾਲਮੀਕ ਨੌਜਵਾਨ ਸਭਾ ਸੁਨਾਮ ਊਧਮ ਸਿੰਘ ਵਾਲਾ ਵੱਲੋਂ ਸਭਾ ਦੇ ਪ੍ਰਧਾਨ ਹਨੀ ਸਿੱਖਣ ਦੀ ਅਗਵਾਈ ਵਿਚ ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਇੱਕ ਸ਼ੋਭਾ ਯਾਤਰਾ ਕੱਢੀ ਗਈ ਜਿਸ ਦਾ ਉਦਘਾਟਨ ਹਲਕਾ ...
ਭਵਾਨੀਗੜ੍ਹ, 23 ਅਕਤੁੂਬਰ (ਰਣਧੀਰ ਸਿੰਘ ਫੱਗੂਵਾਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਬਲਾਕ ਇਕਾਈ ਵੱਲੋਂ ਅੱਜ ਸੂਬਾ ਇਕਾਈ ਦੇ ਸੱਦੇ ਉਪਰ ਸਰਕਾਰ ਵੱਲੋਂ ਪਰਾਲੀ ਨੂੰ ਸਾੜਣ ਤੋਂ ਰੋਕੇ ਜਾਣ ਦੇ ਰੋਸ ਵਿਚ ਸਹਿਰ ਦੀ ਮੁੱਖ ਸੜਕ ਉਪਰ ਨਵੇ ਬੱਸ ਅੱਡੇ ...
ਸੰਗਰੂਰ, 23 ਅਕਤੂਬਰ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਰੱਖਣ ਦੇ ਦੋਸ਼ਾਂ ਵਿਚੋਂ ਨੈਸ਼ਨਲ ਕਬੱਡੀ ਖਿਡਾਰੀ ਸਮੇਤ ਦੋ ਵਿਅਕਤੀਆਂ ਨੰੂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਉੱਘੇ ਵਕੀਲ ਸੁਰਜੀਤ ਸਿੰਘ ...
ਸੰਗਰੂਰ, 23 ਅਕਤੂਬਰ (ਧੀਰਜ ਪਸ਼ੌਰੀਆ) - ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿਚ ਵੱਡੀ ਗਿਣਤੀ ਨਰੇਗਾ ਵਰਕਰਾਂ ਨੇ ਅੱਜ ਏ.ਡੀ.ਸੀ. (ਡੀ) ਸੰਗਰੂਰ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ | ਯੂਨੀਅਨ ਦੇ ਜ਼ਿਲ੍ਹਾ ਸਕੱਤਰ ਲਖਵੀਰ ਲੌਾਗੋਵਾਲ, ...
ਮਲੇਰਕੋਟਲਾ, 23 ਅਕਤੂਬਰ (ਕੁਠਾਲਾ) - ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸੰਗਰੂਰ ਫੇਰੀ ਮੌਕੇ ਗੁਰਦੁਆਰਾ ਨਾਨਕੀਆਣਾ ਸਾਹਿਬ ਨੇੜੇ ਰੋਸ਼ ਵਿਖਾਵਾ ਕਰਨ ਵਾਲੇ ਸਿੱਖ ਆਗੂਆਂ ਉੱਪਰ ਦਰਜ ਕੀਤਾ ਇਰਾਦਾ ਕਤਲ ਦਾ ...
ਮਸਤੂਆਣਾ ਸਾਹਿਬ, 23 ਅਕਤੂਬਰ (ਦਮਦਮੀ) - ਪਿੰਡ ਦੁੱਗਾਂ ਤੋਂ ਲੌਾਗੋਵਾਲ ਸੜਕ 'ਤੇ ਟਰੱਕ ਦੇ ਉੱਪਰ ਰੱਸਾ ਕੱਸਦੇ ਸਮੇਂ ਅਚਾਨਕ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਕਰੰਟ ਲੱਗਣ ਕਾਰਨ ਟਰੱਕ ਡਰਾਈਵਰ ਦੀ ਮੌਤ ਹੋ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਤਫ਼ਤੀਸ਼ੀ ਅਫ਼ਸਰ ...
ਧੂਰੀ, 23 ਅਕਤੂਬਰ (ਨਰਿੰਦਰ ਸੇਠ) - ਧੂਰੀ ਸਿਟੀ ਪੁਲਿਸ ਨੇ ਛਾਪੇਮਾਰੀ ਕਰਕੇ ਜੁਆ ਖੇਡਦੇ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 2550 ਰੁਪਏ ਨਗਦ ਬਰਾਮਦ ਕੀਤੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਧੂਰੀ ਸਿਟੀ ਦੇ ਹੌਲਦਾਰ ਅਸ਼ੋਕ ਕੁਮਾਰ ਨੇ ਪੁਲਿਸ ਪਾਰਟੀ ...
ਸੰਗਰੂਰ, 23 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਸਟੇਡੀਅਮ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਧਿਕਾਰੀ ਸ੍ਰੀ ਯੋਗਰਾਜ ਨੇ ਦੱਸਿਆ ਕਿ ਸਾਲ 2018-19 ਦੇ ਸੈਸ਼ਨ ਲਈ ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਨੂੰ ...
ਸੰਗਰੂਰ, 23 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੀ ਅਗਵਾਈ ਹੇਠ 'ਪਹਿਲ ਸੁਸਾਇਟੀ' ਦੀ ਤਰਫ਼ੋਂ ਸੰਗਰੂਰ ਸ਼ਹਿਰ ਨੂੰ ਸਾਫ਼ ਸਫ਼ਾਈ ਪੱਖੋਂ ਮੋਹਰੀ ਸ਼ਹਿਰ ਬਣਾਉਣ ਦੇ ਉਲੀਕੇ ਪ੍ਰੋਜੈਕਟ ਦੇ ਤਹਿਤ ਜਨਤਕ ਸਥਾਨਾਂ, ਇਤਿਹਾਸਕ ...
ਮਾਲੇਰਕੋਟਲਾ, 23 ਅਕਤੂਬਰ (ਕੁਠਾਲਾ) - ਸਥਾਨਕ ਹਿੰਦੀ ਸਾਹਿਤ ਸੰਮੇਲਨ ਸੰਸਥਾ ਵਲੋਂ ਇੱਥੇ ਹਿੰਦੀ ਦਿਵਸ ਨੂੰ ਸਮਰਪਿਤ ਸਕੂਲ ਵਿਦਿਆਰਥੀਆਂ ਦੇ ਸਮੂਹ-ਗਾਨ ਅਤੇ ਪਰਖ ਮੁਕਾਬਲੇ ਕਰਵਾਏ ਗਏ ਜਿਸ ਵਿਚ ਇਲਾਕੇ ਦੇ ਵੱਖ ਵੱਖ ਸਕੂਲਾਂ ਦੀਆਂ 12 ਟੀਮਾਂ ਨੇ ਭਾਗ ਲਿਆ | ...
ਅਹਿਮਦਗੜ੍ਹ, 23 ਅਕਤੂਬਰ (ਸੋਢੀ) - ਸਥਾਨਕ ਅਨੰਦ ਈਸ਼ਰ ਸੀਨੀਅਰ ਪਬਲਿਕ ਸਕੂਲ ਛਪਾਰ ਨੇ ਫੁੱਟਬਾਲ, ਬੈਡਮਿੰਟਨ, ਕੁਸ਼ਤੀਆਂ ਅਤੇ ਅਥਲੈਟਿਕਸ ਮੁਕਾਬਲਿਆਂ ਵਿਚ ਸ਼ਾਨਦਾਰ ਜ਼ੋਨਲ ਪ੍ਰਦਰਸ਼ਨ ਤੋਂ ਬਾਅਦ ਜ਼ਿਲ੍ਹੇ ਵਿਚ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਕੁੱਲ 43 ਮੈਡਲ ...
ਲਹਿਰਾਗਾਗਾ, 23 ਅਕਤੂਬਰ (ਅਸ਼ੋਕ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵਲੋਂ ਪਿੰਡਾਂ ਵਿਚ ਇਕੱਠੀ ਕੀਤੀ ਆਮਦਨੀ ਅਤੇ ਖ਼ਰਚੇ ਦਾ ਹਿਸਾਬ ਕੀਤਾ ਗਿਆ | ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਪਿੰਡ ਸੰਗਤਪੁਰਾ ਅਤੇ ...
ਲਹਿਰਾਗਾਗਾ, 23 ਅਕਤੂਬਰ (ਅਸ਼ੋਕ ਗਰਗ)-ਲਹਿਰਾਗਾਗਾ ਅੰਦਰ ਡੇਂਗੂ ਦਾ ਕਹਿਰ ਜਾਰੀ ਹੈ | ਇੱਕ ਮਹੀਨੇ ਵਿੱਚ 500 ਤੋਂ ਵੱਧ ਮਰੀਜ਼ ਆਪਣਾ ਇਲਾਜ ਵੱਖ-ਵੱਖ ਨਿੱਜੀ ਹਸਪਤਾਲਾਂ ਤੋਂ ਕਰਵਾਉਣ ਲਈ ਮਜਬੂਰ ਹਨ | ਸਿਹਤ ਵਿਭਾਗ ਨੇ ਇੱਥੇ ਵਾਧੂ ਡਾਕਟਰ ਭੇਜਣ ਦੀ ਬਜਾਏ ਇੱਥੇ ਤਾਇਨਾਤ ...
ਅਮਰਗੜ੍ਹ, 23 ਅਕਤੂਬਰ (ਬਲਵਿੰਦਰ ਸਿੰਘ ਭੁੱਲਰ) -ਪਿਛਲੇ ਲੰਮੇ ਸਮੇਂ ਤੋਂ ਬਰਗਾੜੀ, ਬਹਿਬਲਪੁਰ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ਼ਰਾਰਤੀ ਅਨਸਰਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਤੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ...
ਲੌਾਗੋਵਾਲ, 23 ਅਕਤੂਬਰ (ਖੰਨਾ) - ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ)ੇ ਲੌਾਗੋਵਾਲ ਦੇ ਕਲਪਨਾ ਚਾਵਲਾ ਈਕੋ ਕਲੱਬ ਅਤੇ ਸਵੱਛ ਭਾਰਤ ਅਭਿਆਨ ਅਧੀਨ ਸਕੂਲ ਪਿ੍ੰਸੀਪਲ ਹਰਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਈਕੋ ਕਲੱਬ ਇੰਚਾਰਜ ਮੈਡਮ ...
ਸੰਗਰੂਰ, 23 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਸਾਇੰਟੇਫਿਕ ਅਵੇਅਰਨੈੱਸ ਐਾਡ ਸੋਸ਼ਲ ਵੈੱਲਫੇਅਰ ਫੋਰਮ ਵਲੋਂ ਸਹਿਯੋਗ ਸਕੂਲ ਆਫ ਐਜੂਕੇਸ਼ਨ ਦੀ ਸਕੱਤਰ ਪਰਮਜੀਤ ਕੌਰ ਗਾਗਾ ਦੀ ਤੀਜੀ ਬਰਸੀ ਉੱਤੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਫੋਰਮ ਦੇ ਪ੍ਰਧਾਨ ...
ਸੰਗਰੂਰ, 23 ਅਕਤੂਬਰ (ਧੀਰਜ ਪਸ਼ੌਰੀਆ) - ਸੀ.ਪੀ.ਐਫ ਕਰਮਚਾਰੀ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਣਬੀਰ ਸਿੰਘ ਢੰਡੇ ਅਤੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾ ਦੀ ਅਗਵਾਈ ਵਿਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਰਾਜਬੀਰ ਬਡਰੁੱਖਾਂ ਨੇ ਦੱਸਿਆ ...
ਅਮਰਗੜ੍ਹ, 23 ਅਕਤੂਬਰ (ਬਲਵਿੰਦਰ ਸਿੰਘ ਭੁੱਲਰ) - ਪੰਜਾਬ ਵਿੱਚ ਤਕਰੀਬਨ ਸਾਢੇ ਬਾਰਾਂ ਹਜ਼ਾਰ ਪਿੰਡ ਹਨ | ਇਹਨਾਂ ਪਿੰਡਾਂ ਦੀਆਂ ਗਰਾਮ ਪੰਚਾਇਤਾਂ ਕੋਲ ਲੱਖਾਂ ਏਕੜ ਜ਼ਮੀਨ ਦੀ ਮਾਲਕੀ ਹੈ | ਪੰਜਾਬ ਦੀ ਹਜ਼ਾਰਾਂ ਏਕੜ ਵਾਹੀਯੋਗ ਅਤੇ ਗੈਰਵਾਹੀਯੋਗ ਜ਼ਮੀਨਾਂ 'ਤੇ ...
ਸੰਗਰੂਰ, 23 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ 28 ਅਕਤੂਬਰ ਨੰੂ ਮਾਨ ਹੋਮਿਉਪੈਥਿਕ ਮੈਡੀਕਲ ਸੈਂਟਰ ਸੰਗਰੂਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਉੱਘੇ ਸਾਹਿਤਕਾਰ ਭੂਰਾ ਸਿੰਘ ਕਲੇਰ ਦਾ ਨਾਵਲ 'ਜੰਡਾ ਵੇ ...
ਖਨੌਰੀ, 23 ਅਕਤੂਬਰ (ਬਲਵਿੰਦਰ ਸਿੰਘ ਥਿੰਦ) - ਖਨੌਰੀ ਵਿਖੇ ਅੱਜ ਅਚਾਨਕ ਦੁਕਾਨਾਂ ਤੋਂ ਸੈਂਪਲ ਭਰਨ ਵਾਲੀ ਟੀਮ ਦੇ ਆਉਣ ਦੀ ਅਫ਼ਵਾਹ ਫੈਲ ਜਾਣ ਕਾਰਨ ਸਾਰੇ ਸ਼ਹਿਰ ਦੀਆਂ ਕਰਿਆਨੇ, ਮਠਿਆਈਆਂ, ਡੇਅਰੀਆਂ ਅਤੇ ਕਨਫੈਕਸ਼ਨਰੀਆਂ ਦੀਆਂ ਦੁਕਾਨਾਂ ਪਲਾਂ ਵਿਚ ਹੀ ਬੰਦ ਹੋ ...
ਲੌਾਗੋਵਾਲ, 23 ਅਕਤੂਬਰ (ਵਿਨੋਦ) - ਮਾਤਾ ਧਰਮ ਕੌਰ ਸਰਕਾਰੀ ਹਸਪਤਾਲ ਲੌਾਗੋਵਾਲ ਵਿਖੇ ਡਾਕਟਰਾਂ ਦੀ ਘਾਟ ਕਾਰਨ ਲੋਕ ਨਿੱਤ ਹੀ ਖੱਜਲ ਖ਼ੁਆਰ ਹੁੰਦੇ ਹਨ ਪਰੰਤੂ ਅੱਜ ਇਸ ਹਸਪਤਾਲ ਅੰਦਰ ਤਾਇਨਾਤ ਇੱਕੋ ਇੱਕ ਚਮੜੀ ਦੇ ਮਾਹਿਰ ਡਾਕਟਰ ਅਤੇ ਐਸ.ਐਮ.ਓ ਵੱਲੋਂ ਮਰੀਜ਼ਾਂ ਨੂੰ ...
ਲੌਾਗੋਵਾਲ, 23 ਅਕਤੂਬਰ (ਸ. ਸ. ਖੰਨਾ) - ਹਲਕਾ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਲੜੀਵਾਰ ਲਗਾਏ ਜਾ ਰਹੇ ਮੁਫਤ ਮੈਡੀਕਲ ਕੈਂਪ ਅਤੇ ਪੈਨਸ਼ਨ ਕੈਂਪ ਦੇ ਤਹਿਤ ਨੇੜਲੇ ਪਿੰਡ ਸ਼ਾਹਪੁਰ ਕਲਾਂ ਵਿਖੇ ਸਰਬ ਸਾਂਝਾ ਵਿਚਾਰ ਮੰਚ ਸ਼ਾਹਪੁਰ ਕਲਾਂ ਦੇ ਸਹਿਯੋਗ ਨਾਲ ਬਾਬਾ ...
ਜਖੇਪਲ, 23 ਅਕਤੂਬਰ (ਮੇਜਰ ਸਿੰਘ ਸਿੱਧੂ) -ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਐਸ.ਡੀ.ਓ. ਅਤੇ ਪਟਵਾਰੀ ਦਾ ਘਿਰਾਓ ਕੀਤਾ ਗਿਆ | ਪਿੰਡ ਜਖੇਪਲ ਦੇ ਗਰੀਬ ਕਿਸਾਨ ਅਮਰੀਕ ਸਿੰਘ ਨੇ ਜੀਰੀ ਦੇ ਨਾੜ ਨੂੰ ਅੱਗ ਲਗਾਈ ਸੀ | ਅੱਜ ਪਿੰਡ ਜਖੇਪਲ ਵਿਖੇ ਜਦ ਉਕਤ ਅਧਿਕਾਰੀ ...
ਸੰਦੌੜ, 23 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ) - ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹਲਕਾ ਮਲੇਰਕੋਟਲਾ ਅੰਦਰ ਹਲਕਾ ਇੰਚਾਰਜ ਦੀ ਜਗ੍ਹਾ ਖ਼ਾਲੀ ਹੋਣ ਕਾਰਨ ਆਮ ਆਦਮੀ ਪਾਰਟੀ ਦੇ ਖਿੰਡ ਰਹੇ ਕੇਡਰ ਨੂੰ ਮੁੜ ਤੋਂ ਮਜ਼ਬੂਤ ਕਰਨ ਦੇ ਮੰਤਵ ਤਹਿਤ ਆਮ ਆਦਮੀ ਪਾਰਟੀ ਨੇ ਡਾ. ...
ਸੰਗਰੂਰ, 23 ਅਕਤੂਬਰ (ਧੀਰਜ ਪਸ਼ੌਰੀਆ) - ਅਗਰਵਾਲ ਸਭਾ ਸੰਗਰੂਰ ਵਿਚ ਪਿਛਲੇ ਸਮੇਂ ਤੋਂ ਚੱਲ ਰਿਹਾ ਕਾਟੋ ਕਲੇਸ ਮੁੜ ਗਰਮਾ ਗਿਆ ਹੈ | ਇਸ ਵਾਰ ਵੱਡੀ ਗਿਣਤੀ ਅਗਰਵਾਲ ਮਹਿਲਾਵਾਂ ਅਗਰਵਾਲ ਵੁਮੈਨ ਆਰਗੇਨਾਈਜ਼ੇਸ਼ਨ ਦੇ ਬੈਨਰ ਹੇਠ ਅੱਗੇ ਆਈਆਂ ਹਨ | ਇਨ੍ਹਾਂ ਨੇ ਜ਼ਿਲ੍ਹਾ ...
ਲੌਾਗੋਵਾਲ, 23 ਅਕਤੂਬਰ (ਵਿਨੋਦ) - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੋੜਵੰਦ ਲੋਕਾਂ ਨੂੰ ਮੁਫ਼ਤ ਅਤੇ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੀ ਅਗਵਾਈ ਹੇਠ ਚਲਾਈ ਗਈ ਮੁਹਿੰਮ ਤਹਿਤ ਨੇੜਲੇ ਪਿੰਡ ਢੱਡਰੀਆਂ ...
ਧਰਮਗੜ੍ਹ, 23 ਅਕਤੂਬਰ (ਗੁਰਜੀਤ ਸਿੰਘ ਚਹਿਲ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਅਧੀਨ ਅਕਾਲ ਅਕੈਡਮੀ ਫਤਹਿਗੜ੍ਹ ਗੰਢੂਆਂ ਦੇ ਖਿਡਾਰੀਆਂ ਨੇ ਸੰਗਰੂਰ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ਬੈਡਮਿੰਟਨ ਖੇਡਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਅਕੈਡਮੀ ਦੇ ਹੋਣਹਾਰ ਖਿਡਾਰੀ ...
ਲੌਾਗੋਵਾਲ, 23 ਅਕਤੂਬਰ (ਵਿਨੋਦ) - ਲੌਾਗੋਵਾਲ ਵਿਖੇ ਲੜਕੀਆਂ ਦੇ ਸਰਕਾਰੀ ਸਕੂਲ ਦੀ ਨਵੀਂ ਇਮਾਰਤ ਬਣਾਏ ਜਾਣ ਦਾ ਕੰਮ ਅਨੇਕਾਂ ਔਕੜਾਂ ਤੋਂ ਬਾਅਦ ਦੁਬਾਰਾ ਸ਼ੁਰੂ ਹੋ ਗਿਆ ਹੈ ਅੱਜ ਇਸ ਚੱਲ ਰਹੇ ਕਾਰਜ ਦਾ ਵਿਧਾਇਕ ਅਮਨ ਅਰੋੜਾ ਨੇ ਨਿਰੀਖਣ ਕੀਤਾ ਅਤੇ ਇਸ ਪ੍ਰੋਜੈਕਟ ...
ਸੰਗਰੂਰ, 23 ਅਕਤੂਬਰ (ਧੀਰਜ ਪਸ਼ੌਰੀਆ)-ਸਥਾਨਕ ਨੈਣਾਂ ਦੇਵੀ ਮੰਦਰ ਵਿਖੇ ਜਨਰਲ ਅਤੇ ਓ.ਬੀ.ਸੀ. ਵਰਗ ਦੀ ਹੋਈ ਬੈਠਕ ਵਿਚ ਅੰਮਿ੍ਤਸਰ ਰੇਲ ਹਾਦਸੇ ਦੇ ਮਿ੍ਤਕਾਂ ਨੰੂ ਸ਼ਰਧਾਂਜ਼ਲੀ ਭੇਟ ਕਰਨ ਤੋਂ ਬਾਅਦ ਪ੍ਰਧਾਨ ਸ੍ਰੀ ਅਸ਼ੋਕ ਗੋਇਲ ਦੀ ਅਗਵਾਈ ਵਿਚ ਜਨਰਲ ਵਰਗ ਨੰੂ ਆ ...
ਧੂਰੀ, 23 ਅਕਤੂਬਰ (ਸੁਖਵੰਤ ਸਿੰਘ ਭੁੱਲਰ) - ਬੇਸਿਕ ਇੰਗਲਿਸ ਸਕੂਲ ਧੂਰੀ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਨਾਲ ਆਈਲਟਸ ਕੋਚਿੰਗ, ਸੁਪਰ ਸਮਾਰਟ ਕਲਾਸਾਂ, ਸਮਾਲ ਬੈਂਚ, ਇੰਡਵੀਜਵਲ ਅਟੈਨਸਨ ਰੈਗੂਲਰ, ਮੌਕ ਟੈਸਟ ਦੀਆਂ ਕਲਾਸਾਂ ਨਾਲ ਨਵੇਂ ਬਣਾਏ ਬੇਸਿਕ ...
ਲੌਾਗੋਵਾਲ, 23 ਅਕਤੂਬਰ (ਸ.ਸ. ਖੰਨਾ) - ਯਾਦਗਾਰ ਗੁਰਦੁਆਰਾ ਸਾਹਿਬ ਭਾਈ ਮਨੀ ਸਿੰਘ ਲੌਾਗੋਵਾਲ ਸਮੂਹ ਨਗਰ ਵਲੋਂ ਕਸਬਾ ਲੌਾਗੋਵਾਲ ਦੀਆਂ ਸੰਗਤਾਂ ਵਲੋਂ ਪਾਲਕੀ ਭੇਂਟ ਕੀਤੀ ਗਈ | ਇਸ ਮੌਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੂਬੇਦਾਰ ਮੇਲਾ ਸਿੰਘ ...
ਸੁਨਾਮ ਊਧਮ ਸਿੰਘ ਵਾਲਾ, 23 ਅਕਤੂਬਰ (ਰੁਪਿੰਦਰ ਸਿੰਘ ਸੱਗੂ) - ਸੁਨਾਮ ਹਲਕੇ ਅੰਦਰ ਸਿੱਖਿਆ ਦੇ ਖੇਤਰ ਵਿਚ ਆਪਣਾ ਇੱਕ ਵਧੀਆ ਨਾਮ ਬਣਾ ਚੁੱਕੇ ਅਪੋਲੋ ਸਟੱਡੀ ਸੈਂਟਰ ਸੁਨਾਮ ਦੇ ਬੱਚਿਆਂ ਨੇ ਆਈਲਟਸ ਦੇ ਆਏ ਨਤੀਜਿਆਂ ਵਿਚੋਂ ਵੀ ਪਹਿਲੇ ਸਥਾਨ ਹਾਸਲ ਕਰ ਕੇ ਆਪਣਾ ਅਤੇ ...
ਰੁੜਕੀ ਕਲਾਂ, 23 ਅਕਤੂਬਰ (ਜਤਿੰਦਰ ਮੰਨਵੀ) - ਥੋੜ੍ਹੇ ਹੀ ਦਿਨਾਂ ਵਿਚ ਦੁਸਹਿਰਾ, ਦੀਵਾਲੀ ਅਤੇ ਕਰਵਾ ਚੌਥ ਆਦਿ ਤਿਉਹਾਰਾਂ ਦੀ ਆਮਦ ਹੋਣ ਵਾਲੀ ਹੈ ਤੇ ਇਨ੍ਹਾਂ ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਵੱਲੋਂ ਪੂਰੇ ਚਾਵਾਂ ਨਾਲ ਖ਼ਰੀਦਦਾਰੀ ਕੀਤੀ ਜਾਂਦੀ ਹੈ | ਇਨ੍ਹਾਂ ...
ਲਹਿਰਾਗਾਗਾ, 23 ਅਕਤੂਬਰ (ਅਸ਼ੋਕ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵਲੋਂ ਪਿੰਡਾਂ ਅੰਦਰ ਰੈਲੀ ਕੀਤੀ ਗਈ | ਇਸ ਮੌਕੇ ਜਥੇਬੰਦੀ ਦੇ ਰਾਮ ਸਿੰਘ ਢੀਂਡਸਾ ਨੇ ਕਿਹਾ ਕਿ ਸਰਕਾਰ ਦੇ ਨੋਡਲ ਅਫ਼ਸਰ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ...
ਸੰਗਰੂਰ, 23 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਭਗਤ ਨਾਮਦੇਵ ਨੇ ਮਹਾਰਾਸ਼ਟਰ ਵਿਚ ਅੱਜ ਤੋਂ 700 ਸਾਲ ਪਹਿਲਾਂ ਧਾਰਮਿਕ ਵਿਚਾਰਾਂ ਦੀ ਇੱਕ ਔਰਤ ਜਨਾਬਾਈ ਨੂੰ ਸੰਤ ਦਾ ਦਰਜਾ ਦਿੱਤਾ | ਇਸ ਲਈ ਉਨ੍ਹਾਂ ਨੂੰ ਮਹਾਰਾਸ਼ਟਰ ਵਿਚ ਔਰਤਾਂ ਜਾਤੀ ਦੇ ਸਦੀਵੀ ਸਨਮਾਨ ਕਰਨ ਵਾਲੇ ...
ਸੁਨਾਮ ਊਧਮ ਸਿੰਘ ਵਾਲਾ, 23 ਅਕਤੂਬਰ (ਰੁਪਿੰਦਰ ਸਿੰਘ ਸੱਗੂ)-ਅਕੇਡੀਆ ਵਰਲਡ ਸਕੂਲ ਸੁਨਾਮ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਵਿਚ ਅੱਜ ਸੰਸਾਰ ਦੇ ਸਭ ਤੋਂ ਜ਼ਿਆਦਾ ਵਿਕਸਿਤ ਦੇਸ਼ਾਂ ਵਿਚ ਸ਼ਾਮਲ ਦੇਸ਼ ਇੰਗਲੈਂਡ ਤੋਂ ਸਾਇੰਸ ਦੇ ਵਿਦਿਆਰਥੀ ਮਿਸਟਰ ਗਾਏ ...
ਛਾਹੜ, 23 ਅਕਤੂਬਰ (ਜਸਵੀਰ ਸਿੰਘ ਔਜਲਾ) - ਸੰਤ ਈਸ਼ਰ ਸਿੰਘ ਪਬਲਿਕ ਸਕੂਲ ਛਾਹੜ ਵਿਖੇ ਕਬੱਡੀ ਕਲੱਸਟਰ ਕਰਵਾਇਆ ਗਿਆ ਜਿਸ ਵਿਚ ਲਗਭਗ 66 ਟੀਮਾਂ ਨੇ ਭਾਗ ਲਿਆ | ਇਸ ਕਬੱਡੀ ਕਲੱਸਟਰ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੈਨੇਜਰ ਮੈਡਮ ਗੁਰਮੀਤ ਕੌਰ ਅਤੇ ਸਕੂਲ ਪਿ੍ੰਸੀਪਲ ...
ਰੁੜਕੀ ਕਲਾਂ, 23 ਅਕਤੂਬਰ (ਜਤਿੰਦਰ ਮੰਨਵੀ) - ਪਾਇਨੀਅਰ ਸਕੂਲ ਗੱਜਣ ਮਾਜਰਾ ਵਿਖੇ ਭਗਵਾਨ ਵਾਲਮੀਕ ਜੀ ਦਾ ਜਨਮ ਦਿਹਾੜਾ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਈਸ਼ਵਰ ਦੀ ਬੰਦਗੀ ਨਾਲ ਕੀਤੀ ਗਈ | ਉਪਰੰਤ ਸਕੂਲੀ ਵਿਦਿਆਰਥੀਆਂ ਵੱਲੋਂ ਭਗਵਾਨ ...
ਮੂਣਕ, 23 ਅਕਤੂਬਰ Ð(ਵਰਿੰਦਰ ਭਾਰਦਵਾਜ/ਕੇਵਲ ਸਿੰਗਲਾ) - ਯੂਨੀਵਰਸਿਟੀ ਕਾਲਜ ਮੂਣਕ ਵਿਖੇ ਸੱਤ ਰੋਜ਼ਾ ਐਨ.ਐਸ਼.ਐਸ ਕੈਂਪ ਦਾ ਸਮਾਪਤੀ ਸਮਾਰੋਹ ਕਾਲਜ ਪਿੰ੍ਰਸੀਪਲ ਡਾ.ਰਾਜਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਇਸ ਸਮਾਰੋਹ ਵਿਚ ਡਾ.ਪਰਮਵੀਰ ਸਿੰਘ ...
ਅਮਰਗੜ੍ਹ, 23 ਅਕਤੂਬਰ (ਸੁਖਜਿੰਦਰ ਸਿੰਘ ਝੱਲ) - 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸੀਨੀਅਰ ਮੈਡੀਕਲ ਅਫ਼ਸਰ ਅਮਰਗੜ੍ਹ ਡਾ.ਦਲਬੀਰ ਕੌਰ ਦੇ ਨਿਰਦੇਸ਼ਾਂ ਅਨੁਸਾਰ ਡਾ.ਅੰਮਿ੍ਤਪਾਲ ਐਚ.ਐਮ.ਓ. ਦੀ ਅਗਵਾਈ ਵਿੱਚ ਤੰਬਾਕੂ ਕਾਨੂੰਨ (ਕੋਟਪਾ) ਦੀ ਉਲੰਘਣਾ ਕਰਨ ਵਾਲਿਆਂ ਦੇ ...
ਮਹਿਲਾਂ ਚੌਕ, 23 ਅਕਤੂਬਰ (ਬੜਿੰਗ)-ਭਾਰਤੀ ਚੋਣ ਕਮਿਸ਼ਨ ਦੀਆ ਹਦਾਇਤਾਂ ਅਤੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ੍ਰੀਮਤੀ ਹਰਕੰਵਲਜੀਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ:ਸਿ) ਦੀ ਅਗਵਾਈ ਵਿਚ ਸ਼ਹੀਦ ਊਧਮ ਸਿੰਘ ਕਾਲਜ ਮਹਿਲਾ ਵਿਖੇ ਵਿਦਿਆਰਥੀ ਵੋਟਰਾਂ ਨੂੰ ਜਾਗਰੂਕ ...
ਸੁਨਾਮ ਊਧਮ ਸਿੰਘ ਵਾਲਾ, 23 ਅਕਤੂਬਰ (ਭੁੱਲਰ, ਧਾਲੀਵਾਲ)-ਸੀ.ਪੀ.ਆਈ.(ਐਮ) ਤਹਿਸੀਲ ਸੁਨਾਮ ਦੀ ਮੀਟਿੰਗ ਤਹਿਸੀਲ ਸਕੱਤਰ ਕਾ. ਜਰਨੈਲ ਸਿੰਘ ਜਨਾਲ ਦੀ ਪ੍ਰਧਾਨਗੀ ਹੇਠ ਸਥਾਨਕ ਘੁੰਮਣ ਭਵਨ ਵਿਖੇ ਹੋਈ ਜਿਸ ਵਿਚ ਦਸਹਿਰੇ ਵਾਲੇ ਦਿਨ ਅੰਮਿ੍ਤਸਰ ਵਿਖੇ ਹੋਏ ਰੇਲ ਹਾਦਸੇ ਦੇ ...
ਸੰਗਰੂਰ, 23 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਲੰਟੀਅਰ ਪੱਧਰ 'ਤੇ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਮੁਫ਼ਤ ਤਿਆਰੀ ਕਰਵਾਉਣ ਵਾਲੇ 9 ਅਧਿਆਪਕਾਂ ਨੂੰ 26 ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX