ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ ਪਹਿਲਾ ਇਕ ਦਿਨਾਂ ਮੈਚ : ਵੈਸਟ ਇੰਡੀਜ਼ ਦੀ ਸਥਿਤੀ ਮਜ਼ਬੂਤ, 27 ਓਵਰਾਂ ਮਗਰੋਂ ਬਣਾਏ 150 ਰਨ, ਹੱਥ 'ਚ 9 ਵਿਕਟਾਂ
. . .  46 minutes ago
ਜੇ.ਪੀ ਨੱਢਾ ਵੱਲੋਂ ਭਾਜਪਾ ਦੇ 6 ਸੂਬਾ ਪ੍ਰਧਾਨਾਂ ਨੂੰ ਕਾਂਗਰਸ, ਟੀ.ਐਮ.ਸੀ ਤੇ ਕਮਿਊਨਿਸਟ ਪਾਰਟੀਆਂ ਖ਼ਿਲਾਫ਼ ਪ੍ਰਦਰਸ਼ਨ ਦੇ ਨਿਰਦੇਸ਼
. . .  about 1 hour ago
ਨਵੀਂ ਦਿੱਲੀ, 15 ਦਸੰਬਰ - ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਜੇ.ਪੀ ਨੱਢਾ ਨੇ ਰਾਜਸਥਾਨ, ਮੱਧ ਪ੍ਰਦੇਸ਼,ਛੱਤੀਸਗੜ੍ਹ, ਪੱਛਮੀ ਬੰਗਾਲ, ਕੇਰਲ ਅਤੇ ਪੰਜਾਬ ਦੇ ਸੂਬਾ ਭਾਜਪਾ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 36/1
. . .  1 minute ago
ਜਾਮੀਆ ਹਿੰਸਕ ਪ੍ਰਦਰਸ਼ਨ ਦੌਰਾਨ ਕਈ ਸਟੇਸ਼ਨਾਂ 'ਤੇ ਮੈਟਰੋ ਬੰਦ
. . .  about 2 hours ago
ਨਵੀਂ ਦਿੱਲੀ, 15 ਦਸੰਬਰ - ਦਿੱਲੀ ਵਿਖੇ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਜਾਮੀਆ ਮਿਲੀਆ ਇਸਲਾਮੀਆ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਦੀ ਸਲਾਹ 'ਤੇ ਸੁਖਦੇਵ ਵਿਹਾਰ, ਜਾਮੀਆ ਮਿਲੀਆ ਇਸਲਾਮੀਆ...
ਨਾਗਰਿਕਤਾ ਸੋਧ ਬਿੱਲ : ਪ੍ਰਦਰਸ਼ਨਕਾਰੀਆਂ ਨੇ ਫੂਕੀਆਂ ਬੱਸਾਂ
. . .  about 2 hours ago
ਨਵੀਂ ਦਿੱਲੀ, 15 ਦਸੰਬਰ - ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਹਿੰਸਕ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਦੇ ਭਾਰਤ ਨਗਰ 'ਚ ਡੀ.ਟੀ.ਡੀ.ਸੀ ਦੀਆਂ ਬੱਸਾਂ ਤੇ ਹੋਰ ਵਾਹਨਾਂ ਨੂੰ ਅੱਗ...
ਕੱਪੜਿਆਂ ਤੋਂ ਪਹਿਚਾਣੇ ਜਾ ਸਕਦੇ ਹਨ ਅੱਗ ਲਾਉਣ ਵਾਲੇ - ਪ੍ਰਧਾਨ ਮੰਤਰੀ
. . .  about 2 hours ago
ਰਾਂਚੀ, 15 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਦੁਮਕਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਦੇਸ਼ ਭਰ ਵਿਚ ਅੱਗ ਲੱਗਣ ਅਤੇ ਹਿੰਸਕ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟ ਇੰਡੀਜ਼ ਦਾ ਪਹਿਲਾ ਖਿਡਾਰੀ (ਅੰਬ੍ਰਿਸ) 9 ਦੌੜਾਂ ਬਣਾ ਕੇ ਆਊਟ
. . .  about 2 hours ago
ਮੁਸੀਬਤ ਵਿਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਪੱਛਮੀ ਬੰਗਾਲ ਦੇ ਲੋਕ - ਰਾਜਪਾਲ ਜਗਦੀਪ ਧਨਖੜ
. . .  about 2 hours ago
ਕੋਲਕਾਤਾ, 15 ਦਸੰਬਰ - ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਕਿ ਉਹ ਸੂਬੇ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਮੁਸੀਬਤ ਵਿਚ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਨਿਰਧਾਰਿਤ 50 ਓਵਰਾਂ 'ਚ ਭਾਰਤ 287/8
. . .  about 3 hours ago
ਚੇਨਈ, 15 ਦਸੰਬਰ - ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਇੱਕ ਦਿਨਾਂ ਮੈਚ ਵਿਚ ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ ਦੀ ਟੀਮ ਨੇ ਨਿਰਧਾਰਿਤ 50 ਓਵਰਾਂ 'ਚ 8 ਵਿਕਟਾਂ ਦੇ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤਣ ਲਈ ਦਿੱਤਾ 288 ਦੌੜਾਂ ਦਾ ਟੀਚਾ
. . .  about 3 hours ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਦਾ 8ਵਾਂ ਖਿਡਾਰੀ (ਸ਼ਿਵਮ ਦੂਬੇ) 9 ਦੌੜਾਂ ਬਣਾ ਕੇ ਆਊਟ
. . .  about 3 hours ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ 7ਵੀਂ ਸਫਲਤਾ, ਜਡੇਜਾ 21 ਦੌੜਾਂ ਬਣਾ ਕੇ ਆਊਟ
. . .  about 3 hours ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ 6ਵੀਂ ਸਫਲਤਾ
. . .  about 3 hours ago
ਫ਼ਿਰੋਜ਼ਪੁਰ 'ਚ ਹਿੰਦ-ਪਾਕਿ ਸਰਹੱਦ ਤੋਂ ਸਾਢੇ 12 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 3 hours ago
ਫ਼ਿਰੋਜ਼ਪੁਰ, 15 ਦਸੰਬਰ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਕੌਮਾਂਤਰੀ ਸਰਹੱਦ 'ਤੇ ਪੈਂਦੀ ਬੀ. ਐੱਸ. ਐੱਫ. ਦੀ ਚੌਕੀ ਬਸਤੀ ਰਾਮ ਲਾਲ ਦੇ ਖੇਤਰ 'ਚੋਂ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੇਪ ਬਰਾਮਦ ਕਰਨ 'ਚ ਫ਼ਿਰੋਜ਼ਪੁਰ ਪੁਲਿਸ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 45 ਓਵਰਾਂ ਤੋਂ ਬਾਅਦ ਭਾਰਤ 250/5
. . .  about 3 hours ago
ਸਕੂਲ ਦੀ ਵਿਰਾਸਤੀ ਇਮਾਰਤ ਦੇ 100 ਸਾਲ ਪੂਰੇ ਹੋਣ 'ਤੇ ਸਿੱਖਿਆ ਮੰਤਰੀ ਵਲੋਂ ਲੋਗੋ ਜਾਰੀ
. . .  about 3 hours ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਦਾ ਪੰਜਵਾਂ ਖਿਡਾਰੀ ਆਊਟ
. . .  about 4 hours ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 38.3 ਓਵਰਾਂ 'ਚ ਭਾਰਤ ਦੀਆਂ 200 ਦੌੜਾਂ ਪੂਰੀਆਂ
. . .  about 4 hours ago
ਅੱਜ ਤੋਂ ਟੋਲ ਪਲਾਜ਼ਿਆਂ 'ਤੇ ਵਾਹਨਾਂ ਲਈ ਫਾਸਟ ਟੈਗ ਜ਼ਰੂਰੀ
. . .  about 4 hours ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ ਚੌਥੀ ਸਫਲਤਾ, ਸ਼੍ਰੇਅਸ 70 ਦੌੜਾਂ ਬਣਾ ਕੇ ਆਊਟ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਕੱਤਕ ਸੰਮਤ 550

ਰਾਸ਼ਟਰੀ-ਅੰਤਰਰਾਸ਼ਟਰੀ

ਬੀ.ਸੀ. ਕੌ ਾਸਲ ਚੋਣਾਂ 'ਚ ਪੰਜਾਬੀ ਤਾਂ ਜਿੱਤੇ ਪਰ ਕੋਈ ਦਸਤਾਰਧਾਰੀ ਨਹੀਂ

aਵੈਨਕੂਵਰ, 23 ਅਕਤੂਬਰ (ਹਰਪ੍ਰੀਤ ਸਿੰਘ ਗਿੱਲ)- ਕੈਨੇਡਾ ਦੀ ਕੇਂਦਰੀ ਵਜ਼ਾਰਤ 'ਚ ਭਾਵੇਂ ਰੱਖਿਆ ਤੇ ਸਨਅਤ ਵਰਗੇ ਖ਼ਾਸ ਮੰਤਰਾਲਿਆਂ 'ਤੇ ਸ. ਹਰਜੀਤ ਸਿੰਘ ਸੱਜਣ, ਸ. ਨਵਦੀਪ ਸਿੰਘ ਬੈਂਸ ਜਿਹੇ ਸਾਬਤ ਸੂਰਤ ਪਗੜੀਧਾਰੀ ਸਿੱਖ ਮੁਕੱਰਰ ਹਨ ਪਰ ਇਸ ਵਿਕਸਤ ਦੇਸ਼ ਦੇ ਪ੍ਰਮੁੱਖ ਸੂਬੇ ਬਿ੍ਟਿਸ਼ ਕੋਲੰਬੀਆ 'ਚ ਹੋਈਆਂ ਸਥਾਨਕ ਚੋਣਾਂ ਦੌਰਾਨ ਜੇਤੂ ਮੁਕਾਮ ਹਾਸਲ ਕਰਨ ਵਾਲਿਆਂ 'ਚ ਕਿਸੇ ਦਸਤਾਰਦਾਰੀ ਦਾ ਨਾ ਹੋਣਾ ਰੜਕ ਰਿਹਾ ਹੈ, ਪਰ ਜੇਤੂਆਂ 'ਚ ਇਕ ਸਿੱਖ ਪਿਛੋਕੜ ਵਾਲੇ ਨੌਜਵਾਨ ਦਾ ਵੱਡੇ ਸ਼ਹਿਰ ਦਾ ਦੂਸਰੀ ਵਾਰ ਮੇਅਰ ਬਣਨਾ ਸ਼ਾਮਿਲ ਹੈ | ਬਿ੍ਟਿਸ਼ ਕੋਲੰਬੀਆ ਦੀਆਂ ਸਥਾਨਕ ਚੋਣਾਂ 'ਚ ਇਕ ਵੱਡੇ ਸ਼ਹਿਰ ਕਲੋਨਾ ਤੋਂ ਦੂਸਰੀ ਵਾਰ ਮੇਅਰ ਦਾ ਅਹੁਦਾ ਜਿੱਤਣ ਵਾਲੇ 40 ਸਾਲਾ ਨੌਜਵਾਨ ਕੌਲਿਨ ਬਸਰਾਨ ਸਿੱਖ ਪਰਿਵਾਰਕ ਪਿਛੋਕੜ ਵਾਲੇ ਹਨ | ਭਾਵੇਂ ਕਿ ਉਨ੍ਹਾਂ ਦੇ ਪਿਤਾ ਜੌਰਜ਼ ਬਸਰਾਨ, ਮਾਤਾ ਡੋਨਾ ਬਸਰਾਨ, ਪਤਨੀ ਲਿਆਨਾ ਬਸਰਾਨ, ਪੁੱਤਰ ਕੀਨਾਨ ਬਸਰਾਨ ਅਤੇ ਧੀ ਨਿਆਹ ਬਸਰਾਨ 'ਚੋਂ ਕਿਸੇ ਦੇ ਨਾਂਅ ਤੋਂ ਵੀ ਸਿੱਖ ਜਾਂ ਪੰਜਾਬੀ ਮੂਲ ਦੀ ਝਲਕ ਨਹੀਂ ਪੈਂਦੀ ਪਰ ਉਹ ਆਪਣੇ ਪੁਰਖਿਆਂ ਦੇ ਸਿੱਖ ਧਰਮ 'ਚ ਹੀ ਸ਼ਰਧਾ ਰੱਖਦੇ ਹਨ | ਕੌਲਿਨ ਉੱਘੇ ਪੱਤਰਕਾਰ ਅਤੇ ਰਿਐਲਟਰ ਰਹੇ ਹਨ | ਕਲੋਨਾ ਤੋਂ ਹੀ ਭਾਰਤੀ ਮੂਲ ਦੀ ਮੋਹਿਨੀ ਸਿੰਘ ਵੀ ਕੌਾਸਲਰ ਦੀ ਚੋਣ ਜਿੱਤੇ ਹਨ | ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਸਰੀ 'ਚੋਂ ਮੇਅਰ ਲਈ ਦਾਅਵੇਦਾਰ ਪੰਜਾਬੀ ਨੌਜਵਾਨ ਟੌਮ ਗਿੱਲ ਦੀ ਆਪਣੇ ਭਾਈਚਾਰੇ ਦੇ ਇਕ ਵੱਡੇ ਹਿੱਸੇ ਵਲੋਂ ਹੀ ਕੀਤੀ ਖੁੱਲ੍ਹੀ ਮੁਖ਼ਾਲਫ਼ਤ ਕਾਰਨ ਇਥੋਂ ਬੀਤੇ 'ਚ ਦੋ ਵਾਰ ਮੇਅਰ ਬਣ ਚੁੱਕੇ ਗੋਰੇ ਬਜ਼ੁਰਗ ਡੱਗ ਮਕੱਲਮ ਵੱਡੇ ਫ਼ਰਕ ਨਾਲ ਮੇਅਰ ਬਣ ਗਏ ਹਨ | ਉਨ੍ਹਾਂ ਵਲੋਂ ਸਰੀ ਖੇਤਰ 'ਚ ਨਸ਼ੇ, ਗੈਂਗਵਾਰ ਦੀ ਭੇਟ ਚੜ੍ਹ ਰਹੀ ਨਵੀਂ ਪੀੜ੍ਹੀ ਲਈ ਡਟਕੇ ਕਦਮ ਚੁੱਕਣ ਅਤੇ ਖੇਤਰ 'ਚ ਸਕਾਈ ਟਰੇਨ ਲਿਆਉਣ ਦੇ ਕੀਤੇ ਵਾਅਦੇ, ਜਿੱਤ 'ਚ ਮੀਲ ਪੱਥਰ ਸਾਬਤ ਹੋਏ | ਸਰੀ ਦੀ ਚੋਣ 'ਚ ਜੈਕ ਹੁੰਦਲ ਅਤੇ ਮਨਦੀਪ ਸਿੰਘ ਨਾਗਰਾ ਹੀ ਪੰਜਾਬੀਆਂ 'ਚੋਂ ਕੌਾਸਲਰ ਦੀ ਚੋਣ ਜਿੱਤ ਸਕੇ ਹਨ ਜਦਕਿ ਗੈਰੀ ਥਿੰਦ ਸਕੂਲ ਟਰੱਸਟੀ ਚੁਣੇ ਗਏ ਹਨ | ਪ੍ਰਮੁੱਖ ਸ਼ਹਿਰ ਵੈਨਕੂਵਰ, ਨਿਊ ਵੈਸਟਮਿਨਸਟਰ ਅਤੇ ਰਿਚਮੰਡ 'ਚ ਕਾਫ਼ੀ ਭਾਈਚਾਰਕ ਵਸੋਂ ਹੋਣ ਦੇ ਬਾਵਜੂਦ ਕੋਈ ਪੰਜਾਬੀ ਕੌਾਸਲਰ ਨਹੀਂ ਬਣ ਸਕਿਆ ਪਰ ਗੁਰਵੀਨ ਕੌਰ ਧਾਲੀਵਾਲ ਸਕੂਲ ਟਰੱਸਟੀ ਦੀ ਚੋਣ ਜਿੱਤ ਗਏ ਹਨ | ਜਦਕਿ ਨੇੜਲੇ ਸ਼ਹਿਰ ਬਰਨਬੀ ਤੋਂ ਸੈਵ ਧਾਲੀਵਾਲ ਕੌਾਸਲਰ ਬਣ ਗਏ ਹਨ | ਵਰਨਣ ਸ਼ਹਿਰ ਤੋਂ ਬੀਬੀ ਦਲਬੀਰ ਕੌਰ ਨਾਹਲ ਅਤੇ ਇਕਬਾਲ ਸਿੰਘ ਮੰਡ ਕੌਾਸਲਰ ਜਿੱਤੇ ਹਨ ਅਤੇ ਅਸੋਇਸ ਸ਼ਹਿਰ ਤੋਂ ਕੁਲਦੀਪ ਸਿੰਘ ਧਾਲੀਵਾਲ ਬਿਨਾਂ ਮੁਕਾਬਲਾ ਕੌਾਸਲਰ ਚੁਣੇ ਗਏ ਹਨ | ਮਿਸ਼ਨ ਸ਼ਹਿਰ ਤੋਂ 23 ਸਾਲਾ ਜੈਕ ਗਿੱਲ ਸਭ ਤੋਂ ਛੋਟੀ ਉਮਰੇ, ਸਭ ਤੋਂ ਵੱਧ ਵੋਟਾਂ ਨਾਲ ਕੌਾਸਲਰ ਚੁਣੇ ਗਏ ਹਨ, ਜਦਕਿ ਇਥੋਂ ਹੀ ਪੰਜਾਬੀ ਪਿਛੋਕੜ ਦੇ ਕਿਨ ਹਰਾਰ ਨੇ ਵੀ ਚੋਣ ਜਿੱਤੀ ਹੈ | ਇਸੇ ਤਰ੍ਹਾਂ ਕੈਮਲੂਪਸ ਤੋਂ ਅਰਜਨ ਸਿੰਘ ਅਤੇ ਬਿਲ ਸਰਾਏ ਜਦਕਿ ਐਬਸਫੋਰਟ ਤੋਂ ਕੁਲਦੀਪ ਕੌਰ ਚਾਹਲ ਪੰਜਾਬੀ ਮੂਲ ਦੇ ਕੌਾਸਲਰ ਜਿੱਤੇ ਹਨ | ਇਥੋਂ ਹੀ ਪ੍ਰੀਤ ਮਹਿੰਦਰ ਸਿੰਘ ਰਾਏ ਸਕੂਲ ਟਰੱਸਟੀ ਬਣੇ ਹਨ |


ਖ਼ਬਰ ਸ਼ੇਅਰ ਕਰੋ

ਆਸਟ੍ਰੇਲੀਆ 'ਚ ਸਿੱਖ ਕੌਾਸਲ ਉਮੀਦਵਾਰ 'ਤੇ ਨਸਲੀ ਹਮਲਾ

ਐਡੀਲੇਡ, 23 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਆਸਟ੍ਰੇਲੀਆ ਮੌਰੋਨੀ ਦੁਆਰਾ ਬਣਾਈ ਗਈ ਵੀਡੀਓ ਜੋ ਪੋਰਟ ਅਗਸਤਾ ਦੇ ਕੌਾਸਲ ਉਮੀਦਵਾਰ ਸੰਨੀ ਸਿੰਘ ਦੇ ਚੋਣ ਪੋਸਟਰ 'ਤੇ ਕੰਮ ਦੀ ਪਾਉਣ ਵਾਲੀ ਵਰਦੀ ਨੂੰ ਲੈ ਕੇ ਨਸਲੀ ਟਿੱਪਣੀ ਰਾਹੀਂ ਅਪਸ਼ਬਦ ਬੋਲਦੇ ਹੋਏ ਟਰੱਕਿਗ ...

ਪੂਰੀ ਖ਼ਬਰ »

ਮੈਂ ਔਰਤਾਂ ਨੂੰ ਫ਼ਿਲਮੀ ਇੰਡਸਟਰੀ 'ਚ ਸੁਰੱਖਿਅਤ ਅਤੇ ਸਨਮਾਨਜਨਕ ਦੇਖਣਾ ਚਾਹੁੰਦਾ ਹਾਂ-ਏ.ਆਰ. ਰਹਿਮਾਨ

ਨਵੀਂ ਦਿੱਲੀ, 23 ਅਕਤੂਬਰ (ਏਜੰਸੀਆਂ)-ਬਾਲੀਵੁੱਡ 'ਚ ਸਰੀਰਕ ਸ਼ੋਸ਼ਣ ਿਖ਼ਲਾਫ਼ ਚੱਲੀ 'ਮੀ ਟੂ' ਮੁਹਿੰਮ ਨੂੰ ਚਾਰੋਂ ਪਾਸਿਆਂ ਤੋਂ ਸਮਰਥਨ ਮਿਲ ਰਿਹਾ ਹੈ | ਅਜਿਹੇ 'ਚ ਆਸਕਰ ਪੁਰਸਕਾਰ ਜੇਤੂ ਮਿਊਜ਼ਿਕ ਡਾਇਰੈਕਟਰ ਏ. ਆਰ. ਰਹਿਮਾਨ ਨੇ ਇਸ ਪੂਰੀ ਮੁਹਿੰਮ 'ਤੇ ਪਹਿਲੀ ਵਾਰ ...

ਪੂਰੀ ਖ਼ਬਰ »

ਮਨੁੱਖੀ ਸਰੀਰ ਅੰਦਰ ਵੀ ਵੜਿਆ ਪਲਾਸਟਿਕ

ਲੰਡਨ, 23 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਲਾਸਟਿਕ ਦੇ ਵੱਧ ਰਹੇ ਪ੍ਰਦੂਸ਼ਨ ਨੂੰ ਲੈ ਕੇ ਜਿੱਥੇ ਵਿਸ਼ਵ ਭਰ ਵਿਚ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਚਿੰਤਤ ਹਨ | ਉੱਥੇ ਹੀ ਪਲਾਸਟਿਕ ਦੇ ਬੈਗਾਂ ਤੇ ਰੋਕਥਾਮ ਲਈ ਯਤਨ ਕੀਤੇ ਜਾ ਰਹੇ ਰਹੇ ਹਨ ਪਰ ਇਕ ਨਵੀਂ ...

ਪੂਰੀ ਖ਼ਬਰ »

ਪੈਟਰਿਕ ਬਰਾਉਨ ਬਣੇ ਬਰੈਂਪਟਨ ਦੇ ਮੇਅਰ

ਟੋਰਾਂਟੋ, 23 ਅਕਤੂਬਰ (ਹਰਜੀਤ ਸਿੰਘ ਬਾਜਵਾ)-ਬੀਤੇ ਕੱਲ੍ਹ ਪਈਆਂ ਇਥੋਂ ਦੀਆਂ ਮਿਉਂਸਪਲ ਚੋਣਾਂ 'ਚ ਜੋਹਨ ਟੋਰੀ ਦੂਜੀ ਵਾਰ ਟੋਰਾਂਟੋ ਦੇ ਮੇਅਰ ਚੁਣੇ ਗਏ | ਜਦੋਂਕਿ ਬਰੈਂਪਟਨ ਸਿਟੀ ਜਿਸ ਨੂੰ ਪੰਜਾਬੀਆਂ ਦੇ ਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਹੈ 'ਚ ਪੈਟਰਿਕ ਬਰਾਉਂਨ ...

ਪੂਰੀ ਖ਼ਬਰ »

ਹਰਿਆਣਾ ਦੀ ਬੇਟੀ ਨੇ ਜਿੱਤਿਆ 'ਮਿਸ ਡੈਫ ਏਸ਼ੀਆ' ਦਾ ਿਖ਼ਤਾਬ

ਚੰਡੀਗੜ੍ਹ, 23 ਅਕਤੂਬਰ (ਏਜੰਸੀਆਂ)-ਹਰਿਆਣਾ ਦੀ ਬੇਟੀ ਨਿਸ਼ਠਾ ਡੁਡੇਜਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਫਲਤਾ ਦੇ ਰਸਤੇ 'ਚ ਅੰਗਹੀਣਤਾ ਰੁਕਾਵਟ ਨਹੀਂ ਬਣ ਸਕਦੀ | ਆਪਣੇ ਇਸ ਅਧੂਰੇਪਣ ਨੂੰ ਪਛਾੜਦੇ ਹੋਏ ਪ੍ਰਾਗ 'ਚ ਹਾਲ ਹੀ 'ਚ ਕਰਵਾਏ ਮੁਕਾਬਲੇ 'ਮਿਸ ਡੈਫ ਏਸ਼ੀਆ-2018' ਦਾ ...

ਪੂਰੀ ਖ਼ਬਰ »

ਸਮਾਜ ਸੇਵੀ ਬਿਕਰਮਜੀਤ ਸਿੰਘ ਬੋਪਾਰਾਏ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਸਿਆਟਲ, 23 ਅਕਤੂਬਰ (ਗੁਰਚਰਨ ਸਿੰਘ ਢਿੱਲੋਂ)-ਦਸਮੇਸ਼ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਤੋਂ ਮੁੱਢਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਐਕਸਾਈਜ਼ ਤੇ ਟੈਕਸੇਸ਼ਨ ਮਹਿਕਮੇ ਅੰਮ੍ਰਿਤਸਰ ਵਿਖੇ ਸੇਵਾ ਨਿਭਾਅ ਰਹੇ ਬਿਕਰਮਜੀਤ ਸਿੰਘ ਬੋਪਾਰਾਏ (51) ਦੀ ਰਣਜੀਤ ਐਵੇਨਿਊ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX