ਤਾਜਾ ਖ਼ਬਰਾਂ


ਵਿਚੋਲਗੀ ਕਮੇਟੀ ਨੇ ਸੁਪਰੀਮ ਕੋਰਟ ਵਿਚ ਸੌਂਪੀ ਰਿਪੋਰਟ, ਅਗਲੀ ਸੁਣਵਾਈ 2 ਅਗਸਤ ਨੂੰ
. . .  3 minutes ago
ਅਯੁੱਧਿਆ, 18 ਜੁਲਾਈ - ਅਯੁੱਧਿਆ ਭੂਮੀ ਵਿਵਾਦ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਚੋਲਗੀ ਪੈਨਲ ਨੇ ਰਿਪੋਰਟ ਸੌਂਪੀ। ਵਿਚੋਲਗੀ ਪੈਨਲ ਦੀ ਰਿਪੋਰਟ ਦੇਖਣ ਤੋਂ ਬਾਅਦ ਸੁਪਰੀਮ ਕੋਰਟ ਦੀ ਸੰਵਿਧਾਨਿਕ ਬੈਂਚ ਨੇ ਵਿਚੋਲਗੀ ਪੈਨਲ ਨੂੰ 31 ਜੁਲਾਈ...
ਕੌਮਾਂਤਰੀ ਅਦਾਲਤ ਵੱਲੋਂ ਜਾਧਵ 'ਤੇ ਦਿੱਤੇ ਫ਼ੈਸਲੇ ਦਾ ਇਮਰਾਨ ਨੇ ਕੀਤਾ ਸਵਾਗਤ
. . .  16 minutes ago
ਨਵੀਂ ਦਿੱਲੀ, 18 ਜੁਲਾਈ - ਆਲਮੀ ਇਨਸਾਫ਼ ਅਦਾਲਤ (ਆਈ.ਸੀ.ਜੇ.) ਨੇ ਬੀਤੇ ਕੱਲ੍ਹ ਬੁੱਧਵਾਰ ਨੂੰ ਪਾਕਿਸਤਾਨ ਨੂੰ ਭਾਰਤੀ ਸ਼ਹਿਰੀ ਕੁਲਭੂਸ਼ਨ ਜਾਧਵ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ 'ਤੇ ਪ੍ਰਭਾਵੀ ਤਰੀਕੇ ਨਾਲ ਵਿਚਾਰ ਕਰਨ ਤੇ ਡਿਪਲੋਮੈਟਿਕ ਰਸਾਈ ਦੇਣ ਦਾ ਆਦੇਸ਼ ਦਿੱਤਾ। ਇਸ...
ਨਸ਼ਾ ਤਸਕਰਾ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ
. . .  42 minutes ago
ਫ਼ਿਰੋਜ਼ਪੁਰ, 18 ਜੁਲਾਈ (ਜਸਵਿੰਦਰ ਸਿੰਘ ਸੰਧੂ) - ਨਸ਼ਾ ਤਸਕਰਾ ਨੂੰ ਦਬੋਚਣ ਲਈ ਸੀਨੀਅਰ ਕਪਤਾਨ ਪੁਲਿਸ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਪੁਲਿਸ ਵੱਲੋਂ ਚਲਾਈ ਗਈ ਨਸ਼ਾ ਖ਼ਾਤਮਾ ਮੁਹਿੰਮ ਅਧੀਨ ਅੱਜ ਤੜਕਸਾਰ ਪਿੰਡ ਬਾਜੀਦਪੁਰ 'ਚ ਛਾਪੇਮਾਰੀ ਕੀਤੀ ਗਈ...
ਭਾਰੀ ਬਰਸਾਤ ਦੇ ਚੱਲਦਿਆਂ ਕਾਲਕਾ-ਸ਼ਿਮਲਾ ਟਰੈਕ ਬੰਦ
. . .  about 1 hour ago
ਸ਼ਿਮਲਾ, 18 ਜੁਲਾਈ - ਭਾਰੀ ਬਰਸਾਤ ਅਤੇ ਜ਼ਮੀਨ ਖਿਸਕਣ ਦੇ ਚੱਲਦਿਆਂ ਕਾਲਕਾ-ਸ਼ਿਮਲਾ ਹੈਰੀਟੇਜ ਟਰੈਕ ਬੰਦ ਕਰ ਦਿੱਤਾ ਗਿਆ...
ਡੀ.ਐੱਮ.ਆਰ.ਸੀ 'ਚ ਗੈਰ ਨੌਕਰਸ਼ਾਹਾਂ ਦੀਆਂ ਨਾਮਜ਼ਦਗੀਆਂ ਵਾਪਸ ਲਵੇ ਦਿੱਲੀ ਸਰਕਾਰ - ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮੰਤਰਾਲਾ
. . .  about 1 hour ago
ਨਵੀਂ ਦਿੱਲੀ, 18 ਜੁਲਾਈ - ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮੰਤਰਾਲੇ ਨੇ ਦਿੱਲੀ ਸਰਕਾਰ ਨੂੰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ 'ਚ ਗੈਰ ਨੌਕਰਸ਼ਾਹਾਂ ਦੀਆਂ ਨਾਮਜ਼ਦਗੀਆਂ ਵਾਪਸ ਲੈਣ ਲਈ...
ਕੁਲਭੂਸ਼ਣ ਜਾਧਵ ਦੇ ਫ਼ੈਸਲੇ 'ਤੇ ਵਿਦੇਸ਼ ਮੰਤਰੀ ਅੱਜ ਸੰਸਦ 'ਚ ਦੇਣਗੇ ਬਿਆਨ
. . .  about 1 hour ago
ਨਵੀਂ ਦਿੱਲੀ, 18 ਜੁਲਾਈ - ਕੌਮਾਂਤਰੀ ਅਦਾਲਤ ਵੱਲੋਂ ਕੁਲਭੂਸ਼ਣ ਜਾਧਵ ਸਬੰਧੀ ਦਿੱਤੇ ਗਏ ਫ਼ੈਸਲੇ 'ਤੇ ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਅੱਜ ਸੰਸਦ 'ਚ ਬਿਆਨ ਦੇਣਗੇ। ਜ਼ਿਕਰਯੋਗ...
ਘੱਗਰ ਦਰਿਆ ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪ੍ਰਭਾਵਿਤ
. . .  1 minute ago
ਮੂਨਕ, 18 ਜੁਲਾਈ (ਰਾਜਪਾਲ ਸਿੰਗਲਾ) - ਮੂਨਕ ਨੇੜੇ ਘੱਗਰ ਦਰਿਆ ਵਿਚ 45 ਫੁੱਟ ਦਾ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ, ਜਦਕਿ ਕਈ ਲਿੰਕ ਰੋਡ ਬਦ ਹੋਣ ਦੇ ਕਿਨਾਰੇ...
ਸ਼ੈਲਟਰ ਦੀ ਛੱਤ ਡਿੱਗਣ ਕਾਰਨ 13 ਮੱਝਾਂ ਤੇ 2 ਗਊਆਂ ਦੀ ਮੌਤ
. . .  1 minute ago
ਨਵੀਂ ਦਿੱਲੀ, 18 ਜੁਲਾਈ - ਦਿੱਲੀ ਦੇ ਨਜਫਗੜ ਵਿਖੇ ਇੱਕ ਸ਼ੈਲਟਰ ਦੀ ਛੱਤ ਡਿੱਗਣ ਕਾਰਨ 13 ਮੱਝਾਂ, 2 ਵੱਛਿਆਂ ਤੇ 2 ਗਊਆਂ ਦੀ ਮੌਤ ਹੋ...
ਅੰਤੋਦਯ ਟਰੇਨ ਦੇ ਦੂਸਰੇ ਕੋਚ ਦੀ ਟਰਾਲੀ ਪਟੜੀ ਤੋਂ ਉਤਰੀ
. . .  about 2 hours ago
ਮੁੰਬਈ, 18 ਜੁਲਾਈ - ਮਹਾਰਾਸ਼ਟਰ ਦੇ ਕਸਾਰਾ-ਲਗਾਤਪੁਰੀ ਵਿਚਕਾਰ ਅੱਜ ਤੜਕਸਾਰ ਅੰਤੋਦਯ ਟਰੇਨ ਦੇ ਦੂਸਰੇ ਕੋਚ ਦੀ ਟਰਾਲੀ ਪਟੜੀ ਤੋਂ ਉਤਰ ਗਈ। ਹਾਦਸੇ 'ਚ ਕਿਸੇ ਕਿਸਮ...
ਕਰਨਾਟਕ ਰਾਜਨੀਤੀ ਦਾ ਅੱਜ ਅਹਿਮ ਦਿਨ
. . .  about 2 hours ago
ਬੈਂਗਲੁਰੂ, 18 ਜੁਲਾਈ - ਕਰਨਾਟਕ ਰਾਜਨੀਤੀ ਦਾ ਅੱਜ ਬਹੁਤ ਅਹਿਮ ਦਿਨ ਹੈ ਕਿਉਂਕਿ ਕੁਮਾਰਸਵਾਮੀ ਨੂੰ ਬਹੁਮਤ ਸਾਬਤ ਕਰਨਾ ਹੋਵੇਗਾ। ਜੇਕਰ ਉਹ ਬਹੁਮਤ ਸਾਬਤ ਨਾ ਕਰ ਸਕੇ ਤਾਂ ਕਰਨਾਟਕ ਦੀ...
ਅੱਜ ਦਾ ਵਿਚਾਰ
. . .  about 2 hours ago
ਸ੍ਰੀ ਮੁਕਤਸਰ ਸਾਹਿਬ: ਚੱਕ ਜਵਾਹਰੇਵਾਲਾ ਗੋਲੀ ਕਾਂਡ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ
. . .  1 day ago
ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਜਵਾਹਰੇਵਾਲਾ ਵਿਖੇ ਪਿੰਡ ਦੇ ਵਿਅਕਤੀਆਂ ਵਲੋਂ ਐਸ.ਸੀ. ਪਰਿਵਾਰ ਤੇ ਹਮਲਾ ਕਰਕੇ ਦਿਉਰ ਅਤੇ ਭਰਜਾਈ ਦਾ ਕਤਲ ਕਰਨ ...
ਅਕੈਡਮੀ 'ਚ ਖੇਡਦੇ ਸਮੇਂ ਵਿਦਿਆਰਥੀ ਦੀ ਹੋਈ ਮੌਤ
. . .  1 day ago
ਬੰਗਾ, 17 ਜੁਲਾਈ (ਜਸਬੀਰ ਸਿੰਘ ਨੂਰਪੁਰ, ਅਮਰੀਕ ਸਿੰਘ ਢੀਂਡਸਾ)- ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਵਿਖੇ 12ਵੀਂ ਜਮਾਤ ਦੇ ਵਿਦਿਆਰਥੀ ਤਲਵਿੰਦਰ ਸਿੰਘ ਸਪੁੱਤਰ ਅਮਰਜੀਤ ਸੈਣੀ ਦੀ ਖੇਡਦੇ ਸਮੇਂ ਮੌਤ ਹੋ ਗਈ ਜਿਸ ਨੂੰ ਸਥਾਨਕ ਹਸਪਤਾਲ ਪਹੁੰਚਾਇਆ ....
ਕੁਲਭੂਸ਼ਨ ਯਾਦਵ 'ਤੇ ਆਈ.ਸੀ.ਜੇ. ਦਾ ਫ਼ੈਸਲਾ ਇਕ ਬਹੁਤ ਵੱਡੀ ਜਿੱਤ- ਰਾਜਨਾਥ ਸਿੰਘ
. . .  1 day ago
ਐੱਸ.ਡੀ.ਐੱਮ ਦਫ਼ਤਰ ਦੀਆਂ ਆਈ.ਡੀ. ਹੈੱਕ ਕਰਕੇ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਨ ਵਾਲੇ 5 ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ
. . .  1 day ago
ਤਰਨ ਤਾਰਨ, 17 ਜੁਲਾਈ (ਹਰਿੰਦਰ ਸਿੰਘ)- ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਤਰਨਤਾਰਨ ਵਿਖੇ ਬਾਹਰੋਂ ਆਉਣ ਵਾਲੇ ਵਾਹਨਾਂ ਦੀਆਂ ਆਰ.ਸੀਂਆਂ ਨੂੰ ਟਰਾਂਸਫ਼ਰ ਕਰਨ ਦੇ ਨਾਂਅ ਤੇ ਐੱਸ.ਡੀ.ਐੱਮਾਂ ਦੀ ਆਈ.ਡੀ ਨੂੰ ਹੈੱਕ ਕਰ ਕੇ ਗੱਡੀਆਂ ਦੀ ਆਰ. ਸੀਂਆਂ ਕਰਨ ਦੇ ਦੋਸ਼ ਹੇਠ ...
ਖੇਤਾਂ 'ਚ ਮੀਂਹ ਦਾ ਪਾਣੀ ਭਰਨ ਕਾਰਨ ਨਰਮੇ ਅਤੇ ਝੋਨੇ ਦੀਆਂ ਫ਼ਸਲਾਂ ਹੋਈਆਂ ਖ਼ਰਾਬ
. . .  1 day ago
ਐੱਸ.ਜੀ.ਪੀ.ਸੀ ਦੀ ਐਗਜੇਕਟਿਵ ਕਮੇਟੀ ਵੱਲੋਂ ਸੀ.ਬੀ.ਆਈ. ਦੀ ਕਲੋਜਰ ਰਿਪੋਰਟ ਰੱਦ
. . .  1 day ago
9ਵੀਂ ਤੋਂ 12ਵੀਂ ਸ਼੍ਰੇਣੀਆਂ 'ਚ ਰੈਗੂਲਰ ਵਿਦਿਆਰਥੀ 31 ਜੁਲਾਈ ਤੱਕ ਲੈ ਸਕਦੇ ਹਨ ਦਾਖਲਾ
. . .  1 day ago
ਪਾਕਿਸਤਾਨ ਨੇ ਵਿਆਨਾ ਸਮਝੌਤੇ ਦੀ ਕੀਤੀ ਉਲੰਘਣਾ- ਆਈ.ਸੀ.ਜੇ
. . .  1 day ago
ਕੁਲਭੂਸ਼ਨ ਯਾਧਵ ਦੀ ਫਾਂਸੀ 'ਤੇ ਲੱਗੀ ਰੋਕ, ਹੇਗ 'ਚ ਭਾਰਤ ਨੂੰ ਮਿਲੀ ਵੱਡੀ ਜਿੱਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 22 ਕੱਤਕ ਸੰਮਤ 550

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਡਿਪਟੀ ਕਮਿਸ਼ਨਰ ਨੇ ਬੇਸਹਾਰਾ ਲੋਕਾਂ ਤੇ ਬੱਚਿਆਂ ਨਾਲ ਮਨਾਈ ਦੀਵਾਲੀ

ਫ਼ਿਰੋਜ਼ਪੁਰ, 6 ਨਵੰਬਰ (ਜਸਵਿੰਦਰ ਸਿੰਘ ਸੰਧੂ)-ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਅਤੇ ਜ਼ਿਲ੍ਹਾ ਰੈੱਡ ਕਰਾਸ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੇ ਮਕਸਦ ਨਾਲ ਅੱਜ ਆਰੀਆ ਅਨਾਥ ਆਸ਼ਰਮ ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਨਗਦੀ ਸਮੇਤ ਸੱਟੇਬਾਜ਼ ਕਾਬੂ

ਅਬੋਹਰ, 6 ਨਵੰਬਰ (ਕੁਲਦੀਪ ਸਿੰਘ ਸੰਧੂ)-ਥਾਣਾ ਬਹਾਵਵਾਲਾ ਦੀ ਪੁਲਿਸ ਨੇ ਇਕ ਸੱਟੇਬਾਜ਼ ਨੂੰ ਨਗਦੀ ਸਮੇਤ ਕਾਬੂ ਕਰਕੇ ਉਸ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਬਾਅਦ ਵਿਚ ਉਨ੍ਹਾਂ ਨੂੰ ਜ਼ਮਾਨਤ 'ਤੇ ਛੱਡ ਦਿੱਤਾ | ਪ੍ਰਾਪਤ ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਇਕਬਾਲ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਤੇ ਪੋਸਤ ਸਮੇਤ ਇਕ ਕਾਬੂ

ਅਬੋਹਰ, 6 ਨਵੰਬਰ (ਕੁਲਦੀਪ ਸਿੰਘ ਸੰਧੂ)-ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਤੇ 10 ਕਿੱਲੋ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਦੋਂ ਕਿ ਤਿੰਨ ਜਣੇ ਫ਼ਰਾਰ ਹਨ | ਪ੍ਰਾਪਤ ਜਾਣਕਾਰੀ ਮੁਤਾਬਿਕ ਸੀ.ਆਈ.ਏ. ਸਟਾਫ਼ ਦੇ ਸਹਾਇਕ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਨੇ ਸਰਕਾਰ ਿਖ਼ਲਾਫ਼ ਕੀਤਾ ਰੋਸ ਪ੍ਰਦਰਸ਼ਨ

ਫ਼ਾਜ਼ਿਲਕਾ, 6 ਨਵੰਬਰ (ਦਵਿੰਦਰ ਪਾਲ ਸਿੰਘ)-ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨਾਲ ਸਬੰਧਿਤ ਪੈਨਸ਼ਨਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਡਲ ਦਫ਼ਤਰ ਫਾਜ਼ਿਲਕਾ ਸਾਹਮਣੇ ਪੰਜਾਬ ਸਰਕਾਰ ਿਖ਼ਲਾਫ਼ ਰੋਸ ...

ਪੂਰੀ ਖ਼ਬਰ »

ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਨੇ ਲਾਇਆ ਧਰਨਾ

ਫ਼ਾਜ਼ਿਲਕਾ, 6 ਨਵੰਬਰ (ਦਵਿੰਦਰ ਪਾਲ ਸਿੰਘ)-ਪੁਲਿਸ ਵਲੋਂ ਦਰਜ ਇੱਕ ਮਾਮਲੇ ਵਿਚ ਸਾਬਕਾ ਡੀ.ਐਸ.ਪੀ. ਤੇ ਇੱਕ ਕਾਂਗਰਸ ਨੇਤਾ ਨੂੰ ਗਿ੍ਫ਼ਤਾਰ ਨਾ ਕਰਨ ਦੇ ਿਖ਼ਲਾਫ਼ ਅੱਜ ਪਿੰਡ ਸੰਮੇ ਵਾਲੀ ਦੇ ਪਿੰਡ ਵਾਸੀਆਂ ਨੇ ਐਸ.ਐਸ.ਪੀ. ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ | ਇਸ ਬਾਰੇ ...

ਪੂਰੀ ਖ਼ਬਰ »

ਬਸਤੀ ਟੈਂਕਾਂ ਵਾਲੀ 'ਚ ਨਵੇਂ ਬਣੇ ਆਰ.ਯੂ.ਬੀ. 'ਤੇ ਦੀਵਾਲੀ ਮੌਕੇ ਕਮਲ ਸ਼ਰਮਾ ਵਲੋਂ ਦੀਪਮਾਲਾ

ਫ਼ਿਰੋਜ਼ਪੁਰ, 6 ਨਵੰਬਰ (ਪਰਮਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਦੀ ਬਸਤੀ ਟੈਂਕਾਂ ਵਾਲੀ ਵਿਖੇ ਬਣੇ ਨਵੇਂ ਰੇਲਵੇ ਅੰਡਰ ਬਿ੍ਜ (ਆਰ.ਯੂ.ਬੀ.) ਵਿਖੇ ਅੱਜ ਸਾਬਕਾ ਭਾਜਪਾ ਪੰਜਾਬ ਪ੍ਰਧਾਨ ਕਮਲ ਸ਼ਰਮਾ ਤੇ ਭਾਜਪਾ ਦੇ ਹੋਰ ਆਗੂਆਂ ਵਲੋਂ ਦੀਵਾਲੀ ਦੇ ਤਿਉਹਾਰ ਨੂੰ ਮੁੱਖ ...

ਪੂਰੀ ਖ਼ਬਰ »

ਪੰਜਾਬ ਦੇ ਵਾਤਾਵਰਨ ਨੂੰ ਵਿਗਾੜ ਰਿਹੈ ਪਲਾਸਟਿਕ ਦੇ ਉਤਪਾਦਾਂ ਤੇ ਲਿਫ਼ਾਫ਼ਿਆਂ ਦਾ ਵਧਦਾ ਪ੍ਰਯੋਗ

ਜ਼ੀਰਾ, 6 ਨਵੰਬਰ (ਜਗਤਾਰ ਸਿੰਘ ਮਨੇਸ)-ਮੌਜੂਦਾ ਸਮੇਂ ਵਿਚ ਪੰਜਾਬ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਜਿਨ੍ਹਾਂ ਵਿਚੋਂ ਇਕ ਬਹੁਤ ਵੱਡੀ ਸਮੱਸਿਆ ਇੱਥੋਂ ਦੇ ਵਾਤਾਵਰਨ ਦੀ ਸਾਂਭ-ਸੰਭਾਲ ਨਾਲ ਸਬੰਧਿਤ ਹੈ, ਕਿਉਂਕਿ ਇੱਥੋਂ ਦੇ ਲੋਕਾਂ ਦੁਆਰਾ ਫੈਲਾਏ ਜਾ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਉਤਸ਼ਾਹ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ

ਸੀਨੀਅਰ ਸੈਕੰਡਰੀ ਸਕੂਲ ਕੋਹਰ ਸਿੰਘ ਵਾਲਾ
ਗੁਰੂਹਰਸਹਾਏ, 6 ਨਵੰਬਰ (ਹਰਚਰਨ ਸਿੰਘ ਸੰਧੂ)-ਗਰੀਨ ਦੀਵਾਲੀ ਮਨਾਉਣ ਸਬੰਧੀ ਸੀਨੀਅਰ ਸੈਕੰਡਰੀ ਸਕੂਲ ਕੋਹਰ ਸਿੰਘ ਵਾਲਾ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਸਕੂਲੀ ਬੱਚਿਆਂ ਵਲੋਂ ਸਮਾਜਿਕ ਬੁਰਾਈਆਂ ਿਖ਼ਲਾਫ਼ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ | ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇਕ ਸਿੰਘ ਵਿਸ਼ੇਸ਼ ਤੌਰ 'ਤੇ ਪਹੰੁਚੇ ਤੇ ਇਸ ਤੋਂ ਇਲਾਵਾ ਬੌਫਿਨ ਕੌਡਰਜ ਪ੍ਰਾਈਵੇਟ ਲਿਮਟਡ ਮੋਹਾਲੀ ਦੇ ਡਾਇਰੈਕਟਰ ਮਨੋਜ ਸੇਠੀ ਤੇ ਸਮੂਹ ਸੇਠੀ ਪਰਿਵਾਰ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਮੁੱਖ ਮਹਿਮਾਨ ਨੇਕ ਸਿੰਘ ਵਲੋਂ ਬੱਚਿਆਂ ਨੂੰ ਜ਼ਿੰਦਗੀ 'ਚ ਅੱਗੇ ਵਧਣ ਲਈ ਕਈ ਮਿਸਾਲਾਂ ਦਿੱਤੀਆਂ ਤੇ ਕਈ ਹੋਰ ਪੜ੍ਹਾਈ ਸਬੰਧੀ ਵਿਚਾਰ ਦੱਸੇ | ਇਸ ਮੌਕੇ ਬੌਫਿਨ ਕੰਪਨੀ ਦੇ ਡਾਇਰੈਕਟਰ ਮਨੋਜ ਸੇਠੀ ਵਲੋਂ ਸਕੂਲ ਅੰਦਰ ਬੂਟਿਆਂ ਦੇ ਗਮਲਿਆਂ ਲਈ 5100 ਰੁਪਏ ਦਿੱਤੇ | ਇਸ ਮੌਕੇ ਗਰੀਨ ਦੀਵਾਲੀ ਮਨਾਉਣ ਲਈ ਸਕੂਲ ਅੰਦਰ ਕਈ ਤਰ੍ਹਾਂ ਦੇ ਬੂਟੇ ਵੀ ਲਾਏ ਗਏ | ਇਸ ਮੌਕੇ ਸਕੂਲ ਜਮਾਤਾਂ ਵਿਚੋਂ ਪਹਿਲੇ ਨੰਬਰ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਡੀ.ਓ. ਨੇਕ ਸਿੰਘ ਨੇ ਆਪਣੇ ਤੌਰ 'ਤੇ ਸਨਮਾਨਿਤ ਵੀ ਕੀਤਾ | ਇਸ ਸਮਾਗਮ 'ਚ ਸਕੂਲ ਪਿ੍ੰਸੀਪਲ ਰਾਕੇਸ਼ ਸੇਠੀ, ਜਗਦੇਵ ਸਿੰਘ ਸੰਧੂ, ਹਰਜਿੰਦਰ ਹਾਂਡਾ, ਮੈਨੇਜਮੈਂਟ ਕਮੇਟੀ ਚੇਅਰਮੈਨ ਹਰਨੇਕ ਸਿੰਘ ਸੰਧੂ, ਗੁਰਚਰਨ ਸਿੰਘ, ਬਲਜੀਤ ਸਿੰਘ, ਪਵਨ ਕੁਮਾਰ, ਰੋਹਿਤ ਝਾਂਜੀ, ਸਪਨਾ ਸੇਠੀ, ਸ਼ਰਨਜੀਤ ਕੌਰ, ਸਰਬਜੀਤ ਕੌਰ ਤੇ ਹੋਰ ਪਤਵੰਤੇ ਹਾਜ਼ਰ ਸਨ |
ਸਰਕਾਰੀ ਸਕੂਲ ਦੇ ਬੱਚਿਆਂ ਨੇ ਗਰੀਨ ਦੀਵਾਲੀ ਮਨਾਉਣ ਦਾ ਲਿਆ ਪ੍ਰਣ
ਗੁਰੂਹਰਸਹਾਏ, (ਪਿ੍ਥਵੀ ਰਾਜ ਕੰਬੋਜ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਿ੍ੰਸੀਪਲ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਸਟਾਫ਼ ਤੇ ਵਿਦਿਆਰਥੀਆਂ ਨੇ ਗਰੀਨ ਦੀਵਾਲੀ ਮਨਾਉਣ ਦਾ ਅਹਿਦ ਲਿਆ | ਇਸ ਮੌਕੇ ਪਿ੍ੰਸੀਪਲ ਨੇ ਗਰੀਨ ਦੀਵਾਲੀ ਮਨਾਉਣ ਦੇ ਹੋਣ ਫ਼ਾਇਦਿਆਂ ਬਾਰੇ ਦੱਸਿਆ ਕਿ ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਨਹੀਂ ਹੁੰਦਾ, ਇਸ ਦੇ ਨਾਲ ਹੀ ਅਸੀਂ ਸਾਰੇ ਮਿਲ ਕੇ ਅਗਰ ਪਟਾਕੇ ਨਹੀਂ ਚਲਾਵਾਂਗੇ ਤਾਂ ਸਾਰੇ ਪੈਸਿਆਂ ਦੀ ਬੱਚਤ ਵੀ ਹੋਵੇਗੀ | ਦੀਵਾਲੀ ਮੌਕੇ ਕਈ ਵਾਰ ਪਟਾਕੇ ਚਲਾਉਣ ਨਾਲ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ | ਸਾਨੂੰ ਦੀਵਾਲੀ 'ਤੇ ਫ਼ਜ਼ੂਲ ਖ਼ਰਚੀ ਨਾ ਕਰਕੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ | ਇਸ ਮੌਕੇ ਸੁਨੀਲ ਕੁਮਾਰ, ਇਕਬਾਲ ਚੰਦ, ਯਸ਼ਪਾਲ ਭਠੇਜਾ, ਗੌਰਵ ਮੁੰਜਾਲ ਅਤੇ ਸਾਰਾ ਸਟਾਫ਼ ਹਾਜ਼ਰ ਸੀ |
ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ 'ਚ ਸਮਾਗਮ
ਕੁੱਲਗੜ੍ਹੀ, (ਸੁਖਜਿੰਦਰ ਸਿੰਘ ਸੰਧੂ)-ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਨੂੰ ਮੁੱਖ ਰੱਖ ਕੇ ਸਮਾਗਮ ਕਰਵਾਇਆ ਗਿਆ | ਸਕੂਲ ਦੇ ਵਿਦਿਆਰਥੀਆਂ ਦੁਆਰਾ ਦੀਵਾਲੀ ਮੌਕੇ ਬੂਟੇ ਲਗਾ ਕੇ ਗਰੀਨ ਦੀਵਾਲੀ ਮਨਾਈ ਗਈ, ਜਿਸ ਵਿਚ ਬੱਚਿਆਂ ਨੂੰ ਪਟਾਕੇ ਨਾ ਚਲਾਉਣ ਅਤੇ ਵਾਤਾਵਰਨ ਨੂੰ ਸਾਫ਼ ਰੱਖਣ ਅਤੇ ਬੂਟੇ ਲਗਾਉਣ ਦਾ ਸੰਦੇਸ਼ ਦਿੱਤਾ ਗਿਆ | ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਤਤਾ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ | ਇਸ ਮੌਕੇ ਇੰਟਰ ਹਾਊਸ ਰੰਗੋਲੀ ਮੇਕਿੰਗ ਮੁਕਾਬਲੇ ਅਤੇ ਦੀਵਾ ਮੇਕਿੰਗ ਮੁਕਾਬਲੇ ਕਰਵਾਏ ਗਏ | ਸਕੂਲ ਦੇ ਡਾਇਰੈਕਟਰ ਪਰਵਿੰਦਰ ਸਿੰਘ ਅਤੇ ਚੇਅਰਮੈਨ ਕੰਵਰਜੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ, ਜਿਨ੍ਹਾਂ ਨੇ ਸਟਾਫ਼ ਨੂੰ ਗਿਫ਼ਟ ਦੇ ਕੇ ਸਭ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ |
ਸਰਕਾਰੀ ਪ੍ਰਾਇਮਰੀ ਸਕੂਲ ਮੋਹਨ ਕੇ ਉਤਾੜ 'ਚ ਸਮਾਗਮ
ਗੋਲੂ ਕਾ ਮੋੜ, (ਸੁਰਿੰਦਰ ਸਿੰਘ ਲਾਡੀ)-ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੋਹਨ ਕੇ ਉਤਾੜ ਵਿਖੇ ਦੀਵਾਲੀ ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਪ੍ਰਬੰਧਕਾਂ ਵਲੋਂ ਸਕੂਲ ਵਿਚ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਹਾਜ਼ਰ ਸਕੂਲ ਦੇ ਬੱਚਿਆਂ ਨੂੰ ਸਕੂਲ ਦੇ ਅਧਿਆਪਕਾਂ ਵਲੋਂ ਪ੍ਰਦੂਸ਼ਣ ਰਹਿਤ 'ਗਰੀਨ ਦੀਵਾਲੀ' ਮਨਾਉਣ ਦਾ ਸੰਦੇਸ਼ ਦਿੱਤਾ, ਜਿਸ 'ਤੇ ਬੱਚਿਆਂ ਨੇ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਉਹ 'ਗਰੀਨ ਦੀਵਾਲੀ' ਹੀ ਮਨਾਉਣਗੇ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਮੌਜੂਦ ਸੀ |
ਮਾਤਾ ਸਾਹਿਬ ਕੌਰ ਸਕੂਲ ਦੇ ਵਿਦਿਆਰਥੀਆਂ ਨੇ ਆਰੀਆ ਅਨਾਥਾਲਿਆ ਦੇ ਬੱਚਿਆਂ ਨਾਲ ਮਿਲ ਕੇ ਦੀਵਾਲੀ ਮਨਾਈ
ਗੁਰੂਹਰਸਹਾਏ,(ਪਿ੍ਥਵੀ ਰਾਜ ਕੰਬੋਜ)- ਮਾਤਾ ਸਾਹਿਬ ਕੌਰ ਸਕੂਲ ਦੇ ਵਿਦਿਆਰਥੀਆਂ ਨੇ ਇਸ ਵਾਰ ਦੀ ਦੀਵਾਲੀ ਸਮਾਜ ਦੇ ਉਨ੍ਹਾਂ ਲੋਕਾਂ ਨਾਲ ਮਨਾਈ ਜੋ ਘਰੋਂ ਬੇਆਸਰਾ ਹਨ ਤੇ ਯਤੀਮ ਖ਼ਾਨਿਆਂ ਵਿਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ | ਇਸ ਸਕੂਲ ਦੇ ਵਿਦਿਆਰਥੀਆਂ ਨੇ ਆਰੀਆ ਯਤੀਮ ਖਾਨਾ ਫ਼ਿਰੋਜ਼ਪੁਰ ਦੇ ਬੱਚਿਆਂ ਨਾਲ ਦੀਵਾਲੀ ਮਨਾਈ ਤੇ ਮਠਿਆਈਆਂ ਵੰਡੀਆਂ | ਇਸੇ ਤਰ੍ਹਾਂ 24 ਘੰਟੇ ਆਪਣੀ ਡਿਊਟੀ ਦੇ ਕੇ ਦੀਵਾਲੀ ਵਰਗੇ ਤਿਉਹਾਰਾਂ 'ਤੇ ਜਦੋਂ ਹਰ ਕੋਈ ਇਹ ਲੋਚਦਾ ਹੈ ਕਿ ਮੈਂ ਆਪਣੀ ਦੀਵਾਲੀ ਆਪਣੇ ਘਰ ਆਪਣੇ ਪਰਿਵਾਰ ਨਾਲ ਮਨਾਵਾਂ, ਪਰ ਤਿਉਹਾਰਾਂ ਦੇ ਦਿਨਾਂ ਵਿਚ ਪੰਜਾਬ ਪੁਲਿਸ ਦੇ ਅਫ਼ਸਰ ਅਤੇ ਜਵਾਨ 24 ਘੰਟੇ ਆਪਣੀ ਡਿਊਟੀ ਕਰਦੇ ਹਨ ਤੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਦੇ ਹਨ | ਇਨ੍ਹਾਂ ਨਾਲ ਮਿਲ ਕੇ ਸਥਾਨਕ ਥਾਣੇ ਵਿਚ ਬੱਚਿਆਂ ਨੇ ਦੀਵਾਲੀ ਦਾ ਤਿਉਹਾਰ ਮਨਾਇਆ | ਇਸ ਮੌਕੇ ਐਸ.ਐਚ.ਓ. ਰਮਨ ਕੁਮਾਰ ਨੇ ਸਾਰੇ ਬੱਚਿਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |
ਜੇ.ਕੇ.ਐਸ. ਸਕੂਲ 'ਚ ਸਮਾਗਮ
ਗੁਰੂਹਰਸਹਾਏ, (ਹਰਚਰਨ ਸਿੰਘ ਸੰਧੂ)-ਸਥਾਨਕ ਜੇ.ਕੇ.ਐਸ. ਸੀਨੀਅਰ ਸੈਕੰਡਰੀ ਸਕੂਲ ਵਿਖੇ ਦੀਵਾਲੀ ਨੂੰ ਸਮਰਪਿਤ ਕਰਵਾਇਆ ਪ੍ਰੋਗਰਾਮ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ 'ਚ ਸਕੂਲ ਬੱਚਿਆਂ ਦੇ ਦਾਦਾ-ਦਾਦੀਆਂ ਨੂੰ ਖ਼ਾਸ ਤੌਰ 'ਤੇ ਬੁਲਾਇਆ ਗਿਆ | ਇਸ ਪ੍ਰੋਗਰਾਮ ਵਿਚ ਸਕੂਲੀ ਵਿਦਿਆਰਥੀਆਂ ਨੇ ਭੰਗੜਾ, ਗਿੱਧਾ, ਨਾਟਕ ਤੇ ਆਧੁਨਿਕ ਡਾਂਸ ਆਦਿ ਕੋਰਿਓਗ੍ਰਾਫ਼ੀਆਂ ਪੇਸ਼ ਕੀਤੀਆਂ | ਬੱਚਿਆਂ ਨੇ ਰੰਗ-ਬਰੰਗੀਆਂ ਡਰੈੱਸਾਂ ਪਾ ਕੇ ਪੇਸ਼ਕਾਰੀ ਦੌਰਾਨ ਵਾਹ-ਵਾਹ ਖੱਟੀ ਤੇ ਇਸ ਮੌਕੇ ਦਾਦਾ-ਦਾਦੀ ਆਧਾਰਿਤ ਖੇਡਾਂ ਕਰਵਾਈਆਂ ਗਈਆਂ | ਸਕੂਲ ਪਿ੍ੰਸੀਪਲ ਮੈਡਮ ਮੀਨੂੰ ਮੋਂਗਾ ਨੇ ਦੀਵਾਲੀ ਦੇ ਤਿਉਹਾਰ ਤੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਖੇਡਾਂ ਦੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਸਮੇਂ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਕੇ.ਐਲ. ਮੋਂਗਾ, ਮੈਨੇਜਰ ਰਮਨ ਮੋਂਗਾ ਤੇ ਸਕੂਲ ਸਟਾਫ਼ ਹਾਜ਼ਰ ਸਨ |
ਬ੍ਰਹਮ ਕੁਮਾਰੀ ਆਸ਼ਰਮ 'ਚ ਸਮਾਗਮ
ਮਖੂ, (ਵਰਿੰਦਰ ਮਨਚੰਦਾ)-ਪ੍ਰਜਾਪਿਤਾ ਬ੍ਰਹਮ ਕੁਮਾਰੀ ਇਸ਼ਵਰੀਆ ਵਿਸ਼ਵ ਵਿਦਿਆਲਿਆ ਆਸ਼ਰਮ ਮਖੂ ਵਿਖੇ ਦੀਵਾਲੀ ਦਾ ਤਿਉਹਾਰ ਦਿਵਿਆ ਦੀਦੀ ਦੀ ਅਗਵਾਈ 'ਚ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਕੋਟਕਪੂਰਾ ਤੋਂ ਸੰਗੀਤਾ ਦੀਦੀ, ਭੈਣ ਰਾਜਬਿੰਦਰ ਕੌਰ, ਸੁਮਨ ਅਤੇ ਜ਼ੀਰਾ ਤੋਂ ਭੈਣ ਵੀਨਾ ਅਤੇ ਕਰਮਜੀਤ ਪਹੰੁਚੇ | ਇਸ ਮੌਕੇ ਬੀ.ਕੇ. ਸੰਗੀਤਾ ਦੀਦੀ ਨੇ ਬਹੁਤ ਹੀ ਵਿਸਥਾਰ ਨਾਲ ਦੀਵਾਲੀ ਦਾ ਮਹੱਤਵ ਦੱਸਿਆ | ਬੀ.ਕੇ. ਸੰਗੀਤਾ ਦੀਦੀ ਨੇ ਕਿਹਾ ਕਿ ਜਿਸ ਤਰ੍ਹਾਂ ਦੀਵਾਲੀ ਤੋਂ ਪਹਿਲਾਂ ਘਰ ਅਤੇ ਦੁਕਾਨ ਦੀ ਸਫ਼ਾਈ ਚੰਗੀ ਤਰ੍ਹਾਂ ਕਰਦੇ ਹੈ ਤੇ ਖ਼ਰਾਬ ਸਮਾਨ ਬਾਹਰ ਸੁੱਟ ਦਿੰਦੇ ਹਾਂ | ਇਸ ਲਈ ਸਾਰਿਆਂ ਨੇ ਅੱਜ ਸੰਕਲਪ ਲੈਣਾ ਹੈ ਕਿ ਰੋਜ਼ ਅਸੀਂ ਚੰਗੇ ਸੰਕਲਪ ਕਰਾਂਗੇ ਅਤੇ ਖ਼ਰਾਬ ਸੰਕਲਪ ਬਾਹਰ ਕੱਢਾਂਗੇ | ਇਸ ਮੌਕੇ ਕੀਮਤੀ ਲਾਲ ਨਰੂਲਾ, ਸੁਰਿੰਦਰ ਮਾਨਕਟਾਲਾ, ਪ੍ਰੇਮ ਗਰੋਵਰ, ਡਾ: ਸੰਜੀਵ ਟੰਡਨ, ਮਹਿੰਦਰ ਨਰੂਲਾ, ਤਰਸੇਮ ਖੁਰਾਣਾ, ਰਾਕੇਸ਼ ਬਜਾਜ ਆਦਿ ਵਲੋਂ ਹਾਜ਼ਰੀ ਲਗਾਈ |


ਖ਼ਬਰ ਸ਼ੇਅਰ ਕਰੋ

ਰੇਲਵੇ ਕਰਮਚਾਰੀਆਂ ਨੇ ਆਤਮ ਹੱਤਿਆ ਕਰਨ ਵਾਲੇ ਕਰਮਚਾਰੀ ਦੇ ਹੱਕ 'ਚ ਕੀਤੀ ਗੇਟ ਮੀਟਿੰਗ

ਫ਼ਿਰੋਜ਼ਪੁਰ, 6 ਨਵੰਬਰ (ਪਰਮਿੰਦਰ ਸਿੰਘ)-ਖੜਕਪੁਰ ਵਿਖੇ ਲੋਕੋ ਪਾਇਲਟ ਵਲੋਂ ਛੁੱਟੀ ਮੰਗੇ ਜਾਣ 'ਤੇ ਛੁੱਟੀ ਨਾ ਮਿਲਣ ਕਾਰਨ ਉਕਤ ਰੇਲਵੇ ਮੁਲਾਜ਼ਮ ਵਲੋਂ ਆਤਮ ਹੱਤਿਆ ਕਰ ਲੈਣ ਉਪਰੰਤ ਹੋਏ ਵੱਡੇ ਹਾਦਸੇ ਿਖ਼ਲਾਫ਼ ਅੱਜ ਰੇਲਵੇ ਮੁਲਾਜ਼ਮਾਂ ਵਲੋਂ ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਇੰਸਪਾਇਰ ਕੈਂਪ ਵਿਚ ਭਾਗ ਲੈਣ ਵਾਲੇ ਜੀਵਨ ਮੱਲ ਸਕੂਲ ਦੇ ਵਿਦਿਆਰਥੀਆਂ ਦਾ ਸਨਮਾਨ

ਜ਼ੀਰਾ, 6 ਨਵੰਬਰ (ਜਗਤਾਰ ਸਿੰਘ ਮਨੇਸ)- ਜੀਵਨ ਮੱਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਇੰਸਪਾਇਰ ਕੈਂਪ ਇੰਡੋ ਸੋਵੀਅਤ ਫਰੈਂਡਸ਼ਿਪ ਕਾਲਜ ਆਫ਼ ਫਾਰਮੇਸੀ ਮੋਗਾ ਵਿਖੇ ਲਗਾਏ ਗਏ ਕੈਂਪ ਵਿਚ ਭਾਗ ਲਿਆ ਅਤੇ ਇਸ ਕੈਂਪ ਵਿਚ ਬੱਚਿਆਂ ਨੂੰ ...

ਪੂਰੀ ਖ਼ਬਰ »

ਕੁੱਸੂਵਾਲਾ ਸਕੂਲ ਦੇ ਸਕਾਊਟ ਕੈਂਪ ਦੌਰਾਨ ਬੱਚਿਆਂ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੁਨੇਹਾ

ਮਖੂ, 6 ਨਵੰਬਰ (ਵਰਿੰਦਰ ਮਨਚੰਦਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱੁਸੂਵਾਲਾ ਵਿਚ ਸਕਾਊਟ ਅਤੇ ਗਾਈਡ ਕੈਂਪ ਦੌਰਾਨ ਵਿਦਿਆਰਥੀਆਂ ਵਲੋਂ ਇਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਦਾ ਉਦੇਸ਼ ਪੰਜਾਬ ਦੇ ਪਿੰਡਾਂ ਵਿਚ ਕਿਸਾਨਾਂ ਦੁਆਰਾ ਝੋਨੇ ਦੀ ਪਰਾਲੀ ਨੂੰ ਅੱਗ ਨਾ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਹਰਾਜ ਵਿਖੇ ਅੰਗਰੇਜ਼ੀ ਵਿਸ਼ੇ ਦੀਆਾ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾਵਾਂ

ਤਲਵੰਡੀ ਭਾਈ, 6 ਨਵੰਬਰ (ਕੁਲਜਿੰਦਰ ਸਿੰਘ ਗਿੱਲ)-ਸਿੱਖਿਆ ਵਿਭਾਗ ਵਲੋਂ ਕਿ੍ਸ਼ਨ ਕੁਮਾਰ ਸਕੱਤਰ ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ 'ਤੇ ਸਟੇਟ ਕੋਆਰਡੀਨੇਟਰ ਹਰਪ੍ਰੀਤ ਕੌਰ ਦੀ ਅਗਵਾਈ ਹੇਠ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਸਰਕਾਰੀ ਹਾਈ ...

ਪੂਰੀ ਖ਼ਬਰ »

ਦੂਨ ਵੈਲੀ ਕੈਂਬਰਿਜ ਸਕੂਲ ਦੇ ਬੱਚਿਆਂ ਵਲੋਂ ਗਰੀਨ ਦੀਵਾਲੀ ਮਨਾਉਣ ਲਈ ਜਾਗਰੂਕਤਾ ਰੈਲੀ

ਜ਼ੀਰਾ, 6 ਨਵੰਬਰ (ਜਗਤਾਰ ਸਿੰਘ ਮਨੇਸ)-ਗਰੀਨ ਦੀਵਾਲੀ ਮਨਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਤਹਿਤ ਦੂਨ ਵੈਲੀ ਕੈਂਬਰਿਜ ਸਕੂਲ ਦੇ ਬੱਚਿਆਂ ਵਲੋਂ ਗਰੀਨ ਦੀਵਾਲੀ ਮਨਾਉਣ ਲਈ ਪਿੰਡ ਫੇਰੋਕੇ ਵਿਚ ਇਕ ਰੈਲੀ ਕੱਢੀ ਗਈ | ਇਸ ਮੌਕੇ ਸਕੂਲ ਦੇ ਬੱਚਿਆਂ ਨੇ ਵਾਤਾਵਰਨ ...

ਪੂਰੀ ਖ਼ਬਰ »

ਅਨੁਮੀਤ ਸਿੰਘ ਹੀਰਾ ਸੋਢੀ ਬਣੇ ਤਾਈਕਵਾਂਡੋ ਪੰਜਾਬ ਦੇ ਪ੍ਰਧਾਨ

ਗੁਰੂਹਰਸਹਾਏ, 6 ਨਵੰਬਰ (ਹਰਚਰਨ ਸਿੰਘ ਸੰਧੂ)-ਪੰਜਾਬ ਤਾਈਕਵਾਂਡੋ ਸੰਘ ਦੀਆਂ ਆਮ ਚੋਣਾਂ ਦੌਰਾਨ ਕੈਬਨਿਟ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਅਨੁਮੀਤ ਸਿੰਘ ਹੀਰਾ ਸੋਢੀ ਗੁਰੂਹਰਸਹਾਏ ਨੂੰ ਪੰਜਾਬ ਪ੍ਰਧਾਨ ਚੁਣਿਆ ਗਿਆ ਹੈ, ਜਿਸ ਨਾਲ ਖੇਡ ਪ੍ਰੇਮੀਆਂ ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਨੇ ਮਹਾਤਮਾ ਗਾਂਧੀ ਦੇ ਬੁੱਤ ਦਾ ਸੱਜਾ ਹੱਥ ਤੋੜਿਆ

ਫ਼ਿਰੋਜ਼ਪੁਰ, 6 ਨਵੰਬਰ (ਤਪਿੰਦਰ ਸਿੰਘ)-ਕੁਝ ਸ਼ਰਾਰਤੀ ਅਨਸਰਾਂ ਦੁਆਰਾ ਫ਼ਿਰੋਜਪੁਰ ਛਾਉਣੀ ਸਥਿਤ ਗਾਂਧੀ ਗਾਰਡਨ ਵਿਖੇ ਰਾਸ਼ਟਰੀ ਪਿਤਾ ਮਹਾਤਮਾ ਗਾਂਧੀ ਦਾ ਸੰਗਮਰਮਰ ਲੱਗੇ ਬੁੱਤ ਦਾ ਸੱਜ ਹੱਥ ਤੋੜ ਦਿੱਤਾ ਗਿਆ | ਫ਼ਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਜਸਵੀਰ ...

ਪੂਰੀ ਖ਼ਬਰ »

ਬੰਦੀ ਛੋੜ ਦਿਵਸ ਮਨਾਇਆ

ਗੁਰੂਹਰਸਹਾਏ, 6 ਨਵੰਬਰ (ਹਰਚਰਨ ਸਿੰਘ ਸੰਧੂ)-ਖ਼ਾਲਸਾ ਸਕੂਲ ਪਿੰਡ ਬੁਰਜ ਮੱਖਣ ਸਿੰਘ ਵਾਲਾ ਵਿਖੇ ਬੰਦੀ ਛੋੜ ਦਿਵਸ ਮਨਾਇਆ ਗਿਆ | ਇਸ ਮੌਕੇ 'ਤੇ ਬੱਚਿਆਂ ਦੇ ਲਿਖਾਈ ਮੁਕਾਬਲੇ, ਕੁਇੱਜ਼ ਤੇ ਰੰਗੋਲੀ ਮੁਕਾਬਲੇ ਕਰਵਾਏ ਗਏ ਤੇ ਦੀਵਾਲੀ ਦੇ ਤਿਉਹਾਰ ਸਬੰਧੀ ਜਾਣੂੰ ...

ਪੂਰੀ ਖ਼ਬਰ »

ਹਰੇਕ ਵਿਅਕਤੀ ਇਕ ਰੁੱਖ ਲਗਾ ਕੇ ਦੀਵਾਲੀ ਪ੍ਰਦੂਸ਼ਣ ਰਹਿਤ ਮਨਾਏ-ਕੁਲਬੀਰ ਸਿੰਘ ਜ਼ੀਰਾ

ਮਖੂ, 6 ਨਵੰਬਰ (ਵਰਿੰਦਰ ਮਨਚੰਦਾ)-ਸੇਂਟ ਮੇਰੀਜ ਹਾਈ ਸਕੂਲ ਮਖੂ ਦਾ ਸਾਲਾਨਾ ਸਮਾਰੋਹ ਮੈਨੇਜਰ ਰੈਵ: ਫਾਦਰ ਟੋਮ ਸੀ.ਐਸ.ਟੀ. ਅਤੇ ਪਿ੍ੰਸੀਪਲ ਸਿਸਟਰ ਸੈਲਿਨ ਦੀ ਅਗਵਾਈ 'ਚ ਕਰਵਾਇਆ ਲੋਕਾਂ ਦੇ ਦਿਲਾਂ 'ਚ ਅਮਿੱਟ ਯਾਦਾਂ ਛੱਡ ਗਿਆ | ਗੈੱਸਟ ਆਫ਼ ਆਨਰ ਰੈਵ: ਫਾਦਰ ਜਾਰਜ ...

ਪੂਰੀ ਖ਼ਬਰ »

ਪਟਾਕੇ ਸ਼ਾਮ 7 ਵਜੇ ਤੱਕ ਹੀ ਵਿਕਣਗੇ-ਬਲਵਿੰਦਰ ਸਿੰਘ

ਮੰਡੀ ਅਰਨੀਵਾਲਾ, 6 ਅਕਤੂਬਰ (ਨਿਸ਼ਾਨ ਸਿੰਘ ਸੰਧੂ)-ਜ਼ਿਲ੍ਹਾ ਫ਼ਾਜ਼ਿਲਕਾ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਦੇ ਆਦੇਸ਼ਾਂ ਮੁਤਾਬਿਕ ਨਗਰ ਪੰਚਾਇਤ ਅਰਨੀਵਾਲਾ ਵਲੋਂ ਪਟਾਕੇ ਵੇਚਣ ਲਈ ਨਿਰਧਾਰਿਤ ਕੀਤੀ ਜਗ੍ਹਾ ਤੇ ਲਾਇਸੰਸ ਪ੍ਰਾਪਤ ਵਿਕਰੇਤਾ ਹੀ ਪਟਾਕੇ ਵੇਚ ...

ਪੂਰੀ ਖ਼ਬਰ »

ਪਰਾਲੀ ਨੂੰ ਸਾੜਨ ਦੀ ਬਜਾਏ ਵਰਤੋਂ 'ਚ ਲਿਆਂਦਾ ਜਾਵੇ-ਮਨਪ੍ਰੀਤ ਸਿੰਘ

ਫ਼ਾਜ਼ਿਲਕਾ, 6 ਨਵੰਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਏ ਇਸ ਦੀ ਸਾਂਭ ਸੰਭਾਲ ਕਰਨ ਤੇ ਵਰਤੋਂ ਵਿਚ ਲਿਆਉਣ ਦੀ ਅਪੀਲ ਕੀਤੀ ਹੈ | ਉਨ੍ਹਾਂ ਪ੍ਰਦੂਸ਼ਣ ਕਾਰਨ ਹੋਣ ਵਾਲੇ ...

ਪੂਰੀ ਖ਼ਬਰ »

ਬ੍ਰਹਮਪੁਰਾ, ਸੇਖਵਾ ਹੋਰਾਂ ਨੇ ਸਹੀ ਫ਼ੈਸਲਾ ਲਿਆ-ਵਿਰੋਧੀ ਧਿਰ ਆਗੂ ਚੀਮਾ

ਅਬੋਹਰ, 6 ਨਵੰਬਰ (ਸੁਖਜੀਤ ਸਿੰਘ ਬਰਾੜ)-ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾ, ਰਤਨ ਸਿੰਘ ਅਜਨਾਲਾ ਆਦਿ ਨੇ ਬਰਗਾੜੀ ਗੋਲੀ ਕਾਂਡ ਤੇ ਡੇਰਾ ਮੁਖੀ ਦੀ ਮੁਆਫ਼ੀ ਸਬੰਧੀ ਜੋ ਫ਼ੈਸਲਾ ਲਿਆ ਹੈ | ਉਨ੍ਹਾਂ ਦਾ ਇਹ ਫ਼ੈਸਲਾ ਬਹੁਤ ਸਹੀ ਫ਼ੈਸਲਾ ...

ਪੂਰੀ ਖ਼ਬਰ »

ਖ਼ਰਾਬ ਸੜਕ ਕਾਰਨ ਝੋਨੇ ਦੀ ਟਰਾਲੀ ਪਲਟੀ

ਮੰਡੀ ਲਾਧੂਕਾ, 6 ਨਵੰਬਰ (ਰਾਕੇਸ਼ ਛਾਬੜਾ)-ਮੰਡੀ ਦੀ ਖ਼ਰਾਬ ਸੜਕ ਦੇ ਕਾਰਨ ਝੋਨਾ ਵੇਚਣ ਲਈ ਆਏ ਕਿਸਾਨ ਦੀ ਝੋਨੇ ਨਾਲ ਭਰ ਟਰਾਲੀ ਦੇ ਪਲਟ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ | ਜਾਣਕਾਰੀ ਦੇ ਅਨੁਸਾਰ ਕਿਸਾਨ ਜੁਗਿੰਦਰ ਸਿੰਘ ਪਿੰਡ ਜੰਡਵਾਲਾ ਮੀਰਾ ਸਾਗਲਾਂ ਤੋਂ ਝੋਨੇ ਦੀ ...

ਪੂਰੀ ਖ਼ਬਰ »

ਘਰ 'ਚ ਦਾਖਲ ਹੋ ਕੇ ਕੁੱਟਮਾਰ ਕਰਨ ਤੇ ਗਾਲ੍ਹਾਂ ਕੱਢਣ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਅਬੋਹਰ, 6 ਨਵੰਬਰ (ਕੁਲਦੀਪ ਸਿੰਘ ਸੰਧੂ)-ਥਾਣਾ ਬਹਾਵਵਾਲਾ ਦੀ ਪੁਲਿਸ ਨੇ ਇਕ ਔਰਤ ਨੂੰ ਉਸ ਦੇ ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਅਤੇ ਜਾਤੀ ਸੂਚਕ ਗਾਲ੍ਹਾਂ ਕੱਢਣ ਵਾਲੇ ਵਿਅਕਤੀਆਂ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਚੈੱਕ ਬਾਊਾਸ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਇਕ ਸਾਲ ਦੀ ਸਜ਼ਾ

ਫ਼ਿਰੋਜ਼ਪੁਰ, 6 ਨਵੰਬਰ (ਰਾਕੇਸ਼ ਚਾਵਲਾ)-ਚੈੱਕ ਬਾਊਾਸ ਦੇ ਮਾਮਲੇ 'ਚ ਫ਼ਿਰੋਜ਼ਪੁਰ ਦੀ ਅਦਾਲਤ ਨੇ ਇਕ ਵਿਅਕਤੀ ਨੂੰ ਇਕ ਸਾਲ ਕੈਦ ਦੀ ਸਜਾ ਦਾ ਹੁਕਮ ਦਿੱਤਾ ਹੈ | ਜਾਣਕਾਰੀ ਅਨੁਸਾਰ ਮੱੁਦਈ ਬਲਦੇਵ ਰਾਜ ਪੁੱਤਰ ਦੇਸ ਰਾਜ ਵਾਸੀ ਪਿੰਡ ਨੂਰਪੁਰ ਸੇਠਾਂ ਫ਼ਿਰੋਜ਼ਪੁਰ ਨੇ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਉਤਸ਼ਾਹ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ

ਸ਼ਿਵਾਲਿਕ ਪਬਲਿਕ ਸਕੂਲ 'ਚ ਫ਼ਾਜ਼ਿਲਕਾ, 6 ਨਵੰਬਰ (ਦਵਿੰਦਰ ਪਾਲ ਸਿੰਘ)-ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਮੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਰੰਗੋਲੀ, ਮਹਿੰਦੀ, ...

ਪੂਰੀ ਖ਼ਬਰ »

ਜ਼ਹਿਰ ਮੁਕਤ ਖੇਤੀ ਹੈ ਸਮੇਂ ਦੀ ਮੁੱਖ ਲੋੜ-ਛਤਵਾਲ

ਫ਼ਾਜ਼ਿਲਕਾ, 6 ਨਵੰਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ ਨੇ ਕਿਹਾ ਕਿ ਜ਼ਹਿਰ ਮੁਕਤ ਖੇਤੀ ਸਮੇਂ ਦੀ ਮੁੱਖ ਲੋੜ ਹੈ | ਇਸ ਦੇ ਮੱਦੇਨਜ਼ਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬਾ ਸਰਕਾਰ ਵੱਲੋਂ ਜਿੱਥੇ ਖਾਣ-ਪੀਣ ਦੀਆਂ ਸ਼ੁੱਧ ਵਸਤਾਂ ...

ਪੂਰੀ ਖ਼ਬਰ »

ਸੰਦੀਪ ਜਾਖੜ ਨੇ ਗੋਬਿੰਦ ਨਗਰੀ ਵਿਚ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ

ਅਬੋਹਰ, 6 ਨਵੰਬਰ (ਕੁਲਦੀਪ ਸਿੰਘ ਸੰਧੂ)-ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੌਧਰੀ ਸੰਦੀਪ ਜਾਖੜ ਦੀ ਅਗਵਾਈ 'ਚ ਵਿਧਾਨ ਸਭਾ ਹਲਕਾ ਅਬੋਹਰ ਵਿਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ | ਇਸੇ ਕੜੀ ਤਹਿਤ ਉਨ੍ਹਾਂ ਨੇ ਅੱਜ ਸਥਾਨਕ ਗੋਬਿੰਦ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਬੱਸ ਕਿਰਾਇਆ ਵਧਾ ਕੇ ਜਨਤਾ 'ਤੇ ਹੋਰ ਬੋਝ ਪਾਇਆ-ਦਾਨੇਵਾਲੀਆ, ਜਾਖੜ

ਅਬੋਹਰ, 6 ਨਵੰਬਰ (ਸੁਖਜੀਤ ਸਿੰਘ ਬਰਾੜ)-ਕੈਪਟਨ ਸਰਕਾਰ ਨੇ ਬੱਸ ਕਿਰਾਏ ਵਿਚ ਸੱਤ ਪੈਸੇ ਪ੍ਰਤੀ ਕਿੱਲੋਮੀਟਰ ਦਾ ਵਾਧਾ ਕਰਕੇ ਸੂਬੇ ਦੀ ਜਨਤਾ 'ਤੇ ਹੋਰ ਬੋਝ ਪਾ ਦਿੱਤਾ ਹੈ | ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਾਸਲ ਮੈਂਬਰ ਜਥੇਦਾਰ ਗੁਰਲਾਲ ...

ਪੂਰੀ ਖ਼ਬਰ »

ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਨੇ ਧਨਵੰਤਰੀ ਦਿਵਸ ਮਨਾਇਆ

ਅਬੋਹਰ, 6 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਧਨਵੰਤਰੀ ਦਿਵਸ ਇੱਥੇ ਬਾਲਾ ਜੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਵਿਖੇ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸੰਦੀਪ ਜਾਖੜ ਪੁੱਜੇ | ਇਸ ਮੌਕੇ ਸ੍ਰੀ ਜਾਖੜ ਨੇ ...

ਪੂਰੀ ਖ਼ਬਰ »

ਜ਼ਿਲ੍ਹੇ ਭਰ 'ਚ ਹੋਈ 9 ਲੱਖ 71 ਹਜ਼ਾਰ 144 ਮੀਟਰਿਕ ਟਨ ਝੋਨੇ ਦੀ ਖ਼ਰੀਦ

ਫ਼ਿਰੋਜ਼ਪੁਰ, 6 ਨਵੰਬਰ (ਜਸਵਿੰਦਰ ਸਿੰਘ ਸੰਧੂ)-ਝੋਨੇ ਦੀ ਕਟਾਈ ਜ਼ੋਰਾਂ 'ਤੇ ਹੋਣ ਕਰਕੇ ਮੰਡੀਆਂ 'ਚ ਹੁਣ ਤੱਕ ਜ਼ਿਲ੍ਹੇ ਅੰਦਰ ਆਏ 9 ਲੱਖ 71 ਹਜਾਰ 144 ਮੀਟਰਿਕ ਟਨ ਝੋਨੇ ਵਿਚੋਂ ਵੱਖ-ਵੱਖ ਖ਼ਰੀਦ ਏਜੰਸੀਆਂ ਨੇ 9 ਲੱਖ 70 ਹਜਾਰ 628 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਹੈ | ਇਸ ...

ਪੂਰੀ ਖ਼ਬਰ »

ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਪੁਲਿਸ ਵਲੋਂ ਸ਼ਹਿਰ ਅਤੇ ਛਾਉਣੀ 'ਚ ਫਲੈਗ ਮਾਰਚ

ਫ਼ਿਰੋਜ਼ਪੁਰ, 6 ਨਵੰਬਰ (ਤਪਿੰਦਰ ਸਿੰਘ)-ਦੀਵਾਲੀ ਤਿਉਹਾਰ ਦੇ ਮੱਦੇਨਜ਼ਰ ਪੰਜਾਬ ਪੁਲਿਸ ਵਲੋਂ ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਬਾਜ਼ਾਰਾਂ 'ਚ ਫਲੈਗ ਮਾਰਚ ਕੀਤਾ ਗਿਆ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ | ਐਸ.ਐਸ.ਪੀ. ਪ੍ਰੀਤਮ ਸਿੰਘ ਦੀ ...

ਪੂਰੀ ਖ਼ਬਰ »

ਫ਼ਾਜ਼ਿਲਕਾ ਦੇ ਵੱਖ-ਵੱਖ ਵਰਗ ਨੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਦਿੱਤਾ ਸੱਦਾ

ਫ਼ਾਜ਼ਿਲਕਾ, 6 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਇਲਾਕੇ ਦੇ ਬੁੱਧੀਜੀਵੀ ਵਰਗ ਨਾਲ ਸਬੰਧਿਤ ਲੋਕਾਂ ਨੇ ਜਿੱਥੇ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਹਨ, ਫ਼ਾਜ਼ਿਲਕਾ ਦੇ ਸੀਨੀਅਰ ਐਡਵੋਕੇਟ ਜੈਪਾਲ ਸਿੰਘ ...

ਪੂਰੀ ਖ਼ਬਰ »

ਭਾਈ ਮਹਾਂ ਸਿੰਘ ਖ਼ਾਲਸਾ ਪਬਲਿਕ ਸਕੂਲ ਵਿਚ ਮਨਾਇਆ ਗਿਆ 'ਬੰਦੀ ਛੋੜ' ਦਿਵਸ

ਜਲਾਲਾਬਾਦ, 6 ਨਵੰਬਰ (ਹਰਪ੍ਰੀਤ ਸਿੰਘ ਪਰੂਥੀ)-ਸ਼੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਭਾਈ ਮਹਾਂ ਸਿੰਘ ਖ਼ਾਲਸਾ ਪਬਲਿਕ ਸਕੂਲ ਵਿੱਚ ਅੱਜ ਸਵੇਰੇ 'ਬੰਦੀ ਛੋੜ ਦਿਵਸ' ਦੇ ਸਬੰਧ ਵਿੱਚ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ...

ਪੂਰੀ ਖ਼ਬਰ »

ਗੁਰੂ ਰਾਮਦਾਸ ਬੀ.ਐਡ ਕਾਲਜ ਦੇ ਵਿਦਿਆਰਥੀਆਂ ਨੇ 60ਵੇਂ ਜ਼ੋਨਲ ਯੂਥ ਅਤੇ ਹੈਰੀਟੇਜ ਫ਼ੈਸਟੀਵਲ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਜਲਾਲਾਬਾਦ, 6 ਨਵੰਬਰ (ਹਰਪ੍ਰੀਤ ਸਿੰਘ ਪਰੂਥੀ)-ਬੀਤੇ ਦਿਨੀਂ ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਬੇਰੀ ਮਲੋਟ ਵਿਖੇ ਪੰਜਾਬ ਯੂਨੀਵਰਸਿਟੀ ਦੇ ਹੋਏ 60ਵੇਂ ਜ਼ੋਨਲ ਯੂਥ ਅਤੇ ਹੈਰੀਟੇਜ ਫ਼ੈਸਟੀਵਲ ਵਿਚ ਸਥਾਨਕ ਗੁਰੂ ਰਾਮਦਾਸ ਬੀ.ਐਡ ਕਾਲਜ ਦੇ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਭੀੜ-ਭੜੱਕੇ ਵਾਲੇ ਇਲਾਕੇ 'ਚ ਪਟਾਕੇ ਵੇਚਣ ਦੇ ਦੋਸ਼ 'ਚ ਦੁਕਾਨਦਾਰ ਿਖ਼ਲਾਫ਼ ਮਾਮਲਾ ਦਰਜ

ਫ਼ਿਰੋਜ਼ਪੁਰ, 6 ਨਵੰਬਰ (ਤਪਿੰਦਰ ਸਿੰਘ)-ਫ਼ਿਰੋਜ਼ਪੁਰ ਕੈਂਟ ਪੁਲਿਸ ਨੇ ਖੁਲਾਸੀ ਲਾਈਨ ਵਾਸੀ ਰਵਿੰਦਰ ਕੁਮਾਰ ਪੁੱਤਰ ਚੰਦਰ ਪ੍ਰਕਾਸ਼ ਿਖ਼ਲਾਫ਼ ਮਾਮਲਾ ਦਰਜ ਕੀਤਾ | ਉਕਤ ਦੁਕਾਨਦਾਰ 'ਤੇ ਦੋਸ਼ ਹੈ ਕਿ ਉਹ ਭੀੜ-ਭੜੱਕੇ ਵਾਲੀ ਜਗ੍ਹਾ 'ਤੇ ਵੱਖ-ਵੱਖ ਪ੍ਰਕਾਰ ਦੇ ਪਟਾਕੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾ ਕੇ ਕਾਇਨਾਤ ਦੇ ਕਦਰਦਾਨ ਬਣਨ ਦਾ ਸੱਦਾ

ਫ਼ਿਰੋਜ਼ਪੁਰ, 6 ਨਵੰਬਰ (ਜਸਵਿੰਦਰ ਸਿੰਘ ਸੰਧੂ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਹਾਲ ਅੰਦਰ ਦੀਪਮਾਲਾ ਕਰਕੇ ਹਰੀ ਦੀਵਾਲੀ ਮਨਾਉਣ ਸਮੇਂ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੀਆਂ ...

ਪੂਰੀ ਖ਼ਬਰ »

ਵੇਅਰ ਹਾਊਸ ਦੇ ਗੁਦਾਮਾਂ 'ਚੋਂ ਲੁਟੇਰੇ ਚੌਕੀਦਾਰਾਂ ਨੂੰ ਬੰਨ੍ਹ ਕੇ 650 ਗੱਟਾ ਕਣਕ ਲੁੱਟ ਕੇ ਫ਼ਰਾਰ

ਮੁੱਦਕੀ, 6 ਨਵੰਬਰ (ਭੁਪਿੰਦਰ ਸਿੰਘ)-ਸਥਾਨਕ ਕਸਬੇ ਦੇ ਪੰਜਾਬ ਰਾਜ ਗੋਦਾਮ ਨਿਗਮ ਦੇ ਸਥਾਨਕ ਗੁਦਾਮਾਂ 5-6 ਨਵੰਬਰ ਦੀ ਦਰਮਿਆਨੀ ਰਾਤ ਨੂੰ ਚੌਕੀਦਾਰਾਂ ਨੂੰ ਕਮਰੇ ਵਿਚ ਬੰਦ ਕਰਕੇ ਕਰੀਬ 650 ਗੱਟਾ ਕਣਕ ਲੁੱਟੇ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ 4-5 ...

ਪੂਰੀ ਖ਼ਬਰ »

ਡੀ.ਸੀ. ਤੇ ਐਸ.ਐਸ.ਪੀ. ਦੇ ਹੁਕਮਾਂ ਦੇ ਬਾਵਜੂਦ ਮੁੱਦਕੀ 'ਚ ਧੜੱਲੇ ਨਾਲ ਲੱਗੇ ਬਜ਼ਾਰਾਂ 'ਚ ਪਟਾਕਿਆਂ ਦੇ ਸਟਾਲ

ਮੁੱਦਕੀ, 6 ਨਵੰਬਰ (ਭੁਪਿੰਦਰ ਸਿੰਘ)-ਸਥਾਨਕ ਕਸਬੇ ਵਿਚ ਡੀ.ਸੀ. ਤੇ ਐਸ.ਐਸ.ਪੀ. ਦੇ ਪਬੰਦੀ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਮੇਨ ਬਾਜ਼ਾਰ ਦੀਆਂ ਦੁਕਾਨਾਂ ਮੂਹਰੇ ਪਟਾਕਿਆਂ ਦੀਆਂ ਸਟਾਲਾਂ ਧੜੱਲੇ ਨਾਲ ਸਜਾਈਆਂ ਗਈਆ | ਜਦਕਿ ਨਗਰ ਪੰਚਾਇਤ ਮੁੱਦਕੀ ਦੀ ਕਾਰਜ਼ਸਾਧਕ ...

ਪੂਰੀ ਖ਼ਬਰ »

ਰੂੜੀ ਸੁੱਟਣ ਨੂੰ ਲੈ ਕੇ ਪਿੰਡ ਖੈਰੇ 'ਚ ਗੋਲੀ ਚੱਲੀ

ਫ਼ਿਰੋਜ਼ਪੁਰ, 6 ਨਵੰਬਰ (ਤਪਿੰਦਰ ਸਿੰਘ)-ਰੂੜੀ ਸੁੱਟਣ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਦੇ ਮਾਮਲੇ 'ਚ ਪਿੰਡ ਖੈਰੇ ਵਿਖੇ ਗੋਲੀ ਚੱਲਣ ਕਾਰਨ ਪੁਲਿਸ ਵਲੋਂ ਡੇਢ ਦਰਜਨ ਵਿਅਕਤੀਆਂ ਿਖ਼ਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ | ਤਫ਼ਤੀਸ਼ੀ ਅਫ਼ਸਰ ਸੋਨਾ ਸਿੰਘ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX