ਤਾਜਾ ਖ਼ਬਰਾਂ


ਪੁਲਿਸ ਨੇ 4 ਘੰਟੇ 'ਚ ਸੁਲਝਾਇਆ ਨਾਭਾ ਬੈਂਕ ਡਕੈਤੀ ਮਾਮਲਾ
. . .  10 minutes ago
ਨਾਭਾ, 14 ਨਵੰਬਰ (ਕਰਮਜੀਤ ਸਿੰਘ) ਨਾਭਾ ਬੈਂਕ ਡਕੈਤੀ ਦਾ ਮਾਮਲਾ ਪਟਿਆਲਾ ਪੁਲਿਸ ਨੇ 4 ਘੰਟਿਆਂ 'ਚ ਹੀ ਸੁਲਝਾ ਲਿਆ ਹੈ। ਪੁਲਿਸ ਨੇ ਲੁੱਟੀ ਰਕਮ ਬਰਾਮਦ ਕਰ ਲੁਟੇਰਿਆ...
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  22 minutes ago
ਜ਼ੀਰਾ, 14 ਨਵੰਬਰ (ਮਨਜੀਤ ਸਿੰਘ ਢਿੱਲੋਂ) - ਨੇੜਲੇ ਪਿੰਡ ਮਨਸੂਰਦੇਵਾ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੀਪਕ ਸਿੰਘ (25 ਸਾਲ) ਬਾਥਰੂਮ...
ਇਸਰੋ ਵੱਲੋਂ ਜੀ.ਐੱਸ.ਏ.ਟੀ-29 ਸੈਟੇਲਾਈਟ ਲਾਂਚ
. . .  29 minutes ago
ਸ੍ਰੀਹਰੀਕੋਟਾ, 14 ਨਵੰਬਰ - ਇਸਰੋ ਵੱਲੋਂ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਜੀ.ਐੱਸ.ਐੱਲ.ਵੀ-ਐਮ.ਕੇ-3 ਡੀ-2 ਰਾਕਟ ਰਾਹੀ ਜੀ.ਐੱਸ.ਏ.ਟੀ ਸੈਟੇਲਾਈਟ ...
ਹਿਮਾ ਦਾਸ ਯੂਨੀਸੈੱਫ ਭਾਰਤ ਦੀ ਨੌਜਵਾਨ ਅੰਬੈਸਡਰ ਨਿਯੁਕਤ
. . .  43 minutes ago
ਨਵੀਂ ਦਿੱਲੀ, 14 ਨਵੰਬਰ - ਭਾਰਤੀ ਅਥਲੀਟ ਹਿਮਾ ਦਾਸ ਯੂਨੀਸੈੱਫ ਭਾਰਤ ਦੀ ਨੌਜਵਾਨ ਅੰਬੈਸਡਰ ਨਿਯੁਕਤ ਕੀਤੀ ਗਈ...
ਰਾਫੇਲ ਡੀਲ 'ਤੇ ਜੋ ਦੋਸ਼ ਲਗਾ ਰਹੇ ਹਨ ਉਹ ਅਨਪੜ੍ਹ ਹਨ - ਵੀ.ਕੇ ਸਿੰਘ
. . .  54 minutes ago
ਨਵੀਂ ਦਿੱਲੀ, 14 ਨਵੰਬਰ - ਕੇਂਦਰ ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਦਾ ਕਹਿਣਾ ਹੈ ਰਾਫੇਲ ਡੀਲ ਨੂੰ ਲੈ ਕੇ ਜੋ ਦੋਸ਼ ਲਗਾ ਰਹੇ ਹਨ, ਉਹ ਅਨਪੜ੍ਹ ਹਨ, ਜਿਨ੍ਹਾਂ ਨੂੰ ਇਸ ਬਾਰੇ...
ਜਸਟਿਸ ਗੋਬਿੰਦ ਮਾਥੁਰ ਨੇ ਇਲਾਹਾਬਾਦ ਹਾਈਕੋਰਟ ਦੇ ਚੀਫ਼ ਜਸਟਿਸ ਵਜੋ ਚੁੱਕੀ ਸਹੁੰ
. . .  56 minutes ago
ਇਲਾਹਾਬਾਦ, 14 ਨਵੰਬਰ - ਜਸਟਿਸ ਗੋਬਿੰਦ ਮਾਥੁਰ ਨੇ ਪ੍ਰਯਾਗਰਾਜ 'ਚ ਇਲਾਹਾਬਾਦ ਹਾਈਕੋਰਟ ਦੇ ਚੀਫ਼ ਜਸਟਿਸ ਵਜੋ ਸਹੁੰ ਚੁੱਕੀ...
ਭਾਰੀ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਬੰਦ
. . .  about 1 hour ago
ਸ੍ਰੀਨਗਰ, 14 ਨਵੰਬਰ - ਜੰਮੂ ਕਸ਼ਮੀਰ ਦੇ ਰਾਜੌਰੀ 'ਚ ਪੈਂਦੇ ਪੀਰ ਪੰਜਾਲ ਦੇ ਪਹਾੜੀ ਇਲਾਕਿਆਂ ਵਿਚ ਹੋਈ ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਅੱਜ ਬੰਦ ਕਰ ਦਿੱਤਾ...
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਉ ਨੇ ਗਜਵੇਲ ਤੋਂ ਭਰੇ ਨਾਮਜ਼ਦਗੀ ਪੇਪਰ
. . .  about 1 hour ago
ਹੈਦਰਾਬਾਦ, 14 ਨਵੰਬਰ - ਤੇਲੰਗਾਨਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਉ ਨੇ ਗਜਵਾਲ ਵਿਧਾਨ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਪੇਪਰ...
ਟੀ-20 ਮਹਿਲਾ ਵਿਸ਼ਵ ਕੱਪ 'ਚ ਭਾਰਤ ਤੇ ਆਇਰਲੈਂਡ ਦਾ ਮੁਕਾਬਲਾ ਕੱਲ੍ਹ
. . .  about 1 hour ago
ਗੁਆਨਾ, 14 ਨਵੰਬਰ - ਵੈਸਟ ਇੰਡੀਜ਼ ਵਿਖੇ ਚੱਲ ਰਹੇ ਮਹਿਲਾ ਵਿਸ਼ਵ ਕੱਪ ਦੇ ਗਰੁੱਪ ਬੀ ਵਿਚ ਭਾਰਤ ਦਾ ਮੁਕਾਬਲਾ 15 ਨਵੰਬਰ ਨੂੰ ਆਇਰਲੈਂਡ ਨਾਲ ਹੋਵੇਗਾ। ਇਹ ਮੁਕਾਬਲਾ...
ਰਾਫੇਲ ਸਮਝੌਤੇ 'ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ
. . .  about 2 hours ago
ਨਵੀਂ ਦਿੱਲੀ, 14 ਨਵੰਬਰ - ਰਾਫੇਲ ਸੌਦੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਦਾਖਲ ਅਰਜੀਆਂ 'ਤੇ ਅੱਜ ਲੰਬੀ ਸੁਣਵਾਈ ਹੋਈ। ਅਦਾਲਤ ਰਾਫੇਲ ਸੌਦੇ ਦੀ ਕੀਮਤ ਅਤੇ ਇਸ ਦੇ ਫਾਇਦੇ ਦੀ ਜਾਂਚ ਕਰੇਗੀ। ਕੇਂਦਰ ਨੇ ਪਿਛਲੀ ਸੁਣਵਾਈ 'ਚ 36 ਰਾਫੇਲ ਲੜਾਕੂ ਜਹਾਜ਼ਾਂ ਦੀ ਕੀਮਤ ਤੇ...
ਸੀ.ਬੀ.ਆਈ. ਬਨਾਮ ਸੀ.ਬੀ.ਆਈ : ਰਾਕੇਸ਼ ਅਸਥਾਨਾ ਦੀ ਰਾਹਤ 'ਚ ਵਾਧਾ
. . .  about 2 hours ago
ਨਵੀਂ ਦਿੱਲੀ, 14 ਨਵੰਬਰ - ਸੀ.ਬੀ.ਆਈ. ਬਨਾਮ ਸੀ.ਬੀ.ਆਈ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਸੀ.ਬੀ.ਆਈ. ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ 28 ਨਵੰਬਰ ਤੱਕ ਲਈ ਅੰਤਰਿਮ ਰਾਹਤ 'ਚ ਵਾਧਾ ਕੀਤਾ...
ਬੰਦ ਫ਼ੈਕਟਰੀ ਅੰਦਰ ਨਕਲੀ ਸ਼ਰਾਬ ਬਣਾਉਣ ਦੀ ਫ਼ੈਕਟਰੀ ਤੋਂ ਪਰਦਾਫਾਸ਼
. . .  about 2 hours ago
ਡੇਰਾਬਸੀ,14 ਨਵੰਬਰ ( ਸ਼ਾਮ ਸਿੰਘ ਸੰਧੂ )- ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਪੰਜਾਬ ਦੇ ਡਾਇਰੈਕਟਰ ਇਨਵੈਸਟੀਗੇਸ਼ਨ ਅਤੇ ਉਨ੍ਹਾਂ ਦੀ ਟੀਮ ਨੇ ਮੁਖ਼ਬਰੀ ਦੇ ਆਧਾਰ 'ਤੇ ਛਾਪਾ ਮਾਰ ਕੇ ਡੇਰਾਬਸੀ ਨੇੜਲੇ ਪਿੰਡ ਘੋਲੂ ਮਾਜਰਾ ਸਥਿਤ ਗਲਾਸ ਪੈਲੇਸ ਦੇ ਸਾਹਮਣੇ ਇੱਕ...
ਦਿੱਲੀ ਹਾਈ ਕੋਰਟ ਨੇ ਦਾਤੀ ਮਹਾਰਾਜ ਦੀ ਪਟੀਸ਼ਨ ਖਾਰਜ ਕੀਤੀ
. . .  about 2 hours ago
ਨਵੀਂ ਦਿੱਲੀ,14 ਨਵੰਬਰ (ਜਗਤਾਰ ਸਿੰਘ)- ਦਿੱਲੀ ਹਾਈ ਕੋਰਟ ਨੇ ਜਬਰ ਜਨਾਹ ਮਾਮਲੇ ਦੇ ਦੋਸ਼ੀ ਦਾਤੀ ਮਹਾਰਾਜ ਦੀ ਪਟੀਸ਼ਨ ਨੂੰ ਖਾਰਜ ਕੀਤਾ ਹੈ। ਇਸ ਪਟੀਸ਼ਨ ਰਾਹੀਂ ਅਦਾਲਤ ਦੇ ਉਸ ਫੈਸਲੇ ਦੀ ਸਮੀਖਿਆ ਦੀ ਮੰਗ ਕੀਤੀ ਗਈ ਸੀ,ਜਿਸ ਵਿਚ ਉਸ ਦੇ ਖ਼ਿਲਾਫ਼ ਦਰਜ...
ਪ੍ਰਦੂਸ਼ਣ ਦੇ ਚੱਲਦਿਆਂ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ
. . .  about 2 hours ago
ਨਵੀਂ ਦਿੱਲੀ, 14 ਨਵੰਬਰ - ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਬਿਆਸ ਤੇ ਸਤਲੁਜ ਦਰਿਆਵਾਂ 'ਚ ਫੈਲੇ ਪ੍ਰਦੂਸ਼ਣ ਦੇ ਚੱਲਦਿਆਂ 50 ਕਰੋੜ ਦਾ ਜੁਰਮਾਨਾ ਲਗਾਇਆ ਹੈ। ਟ੍ਰਿਬਿਊਨਲ ਨੇ ਜੁਰਮਾਨਾ ਭਰਨ ਲਈ ਪੰਜਾਬ ਸਰਕਾਰ ਨੂੰ ਦੋ ਹਫ਼ਤੇ ਦਾ ਸਮਾਂ ਦਿੱਤਾ...
1984 ਸਿੱਖ ਕਤਲੇਆਮ 'ਚ ਨਰੇਸ਼ ਸੇਹਰਾਵਤ ਤੇ ਯਸ਼ਪਾਲ ਦੋਸ਼ੀ, ਭਲਕੇ ਸੁਣਾਈ ਜਾਵੇਗੀ ਸਜ਼ਾ
. . .  about 3 hours ago
ਨਵੀਂ ਦਿੱਲੀ, 14 ਨਵੰਬਰ (ਜਗਤਾਰ ਸਿੰਘ) - ਦਿੱਲੀ ਪਟਿਆਲਾ ਹਾਊਸ ਕੋਰਟ ਨੇ 1984 ਸਿੱਖ ਕਤਲੇਆਮ 'ਚ ਨਰੇਸ਼ ਸੇਹਰਾਵਤ ਤੇ ਯਸ਼ਪਾਲ ਸਿੰਘ ਨੂੰ ਦੋਸ਼ੀ ਮੰਨਿਆ ਹੈ। ਦੋਵਾਂ ਨੂੰ ਆਈ.ਪੀ.ਸੀ. ਦੀ ਧਾਰਾ 452, 302, 307, 324, 395, 436 ਤਹਿਤ ਦੋਸ਼ੀ ਮੰਨਿਆ ਗਿਆ...
ਹਿਜਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਗ੍ਰਿਫਤਾਰ
. . .  about 3 hours ago
ਨਸ਼ੇ 'ਚ ਧੁੱਤ ਵਿਦੇਸ਼ੀ ਮਹਿਲਾ ਵਲੋਂ ਏਅਰ ਇੰਡੀਆ ਦੀ ਉਡਾਣ 'ਚ ਹੰਗਾਮਾ
. . .  about 3 hours ago
ਪਹਿਲੀ ਆਲਮੀ ਜੰਗ ਦੀ ਯਾਦ 'ਚ ਕਰਵਾਏ ਸਮਾਗਮ 'ਚ ਕੈਪਟਨ ਨੇ ਲਿਆ ਹਿੱਸਾ
. . .  about 3 hours ago
ਇਨੈਲੋ ਦਾ ਹੁਣ ਦੋਫਾੜ ਹੋਣ ਤੈਅ
. . .  about 4 hours ago
ਸੁਖਬੀਰ ਬਾਦਲ ਦੀ ਅਗਵਾਈ 'ਚ ਜਲੰਧਰ 'ਚ ਅਕਾਲੀ ਦਲ ਦਾ ਧਰਨਾ ਜਾਰੀ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 22 ਕੱਤਕ ਸੰਮਤ 550
ਵਿਚਾਰ ਪ੍ਰਵਾਹ: ਜੇ ਸਿਆਸਤ, ਧਰਮ ਅਤੇ ਜਾਤ-ਪਾਤ ਦੇ ਫ਼ਰਕਾਂ ਤੇ ਲੁੱਟ-ਖਸੁੱਟ \'ਤੇ ਆਧਾਰਿਤ ਹੋਵੇ ਤਾਂ ਇਸ ਦਾ ਨਤੀਜਾ ਮਾੜਾ ਹੀ ਰਹੇਗਾ। -ਡਾ: ਮਨਮੋਹਨ ਸਿੰਘ

ਸੰਪਾਦਕੀ

ਅਯੁੱਧਿਆ ਦਾ ਵਿਵਾਦ

ਸੁਪਰੀਮ ਕੋਰਟ ਹੀ ਕਰੇ ਫ਼ੈਸਲਾ

ਪਿਛਲੇ ਦਿਨੀਂ ਦਿੱਲੀ ਵਿਚ ਅਖਿਲ ਭਾਰਤੀ ਸੰਤ ਸੰਮਤੀ ਵਲੋਂ ਕਰਵਾਏ ਗਏ ਸੰਤ ਸਮਾਜ ਦੇ ਦੋ ਦਿਨਾਂ ਸੰਮੇਲਨ ਵਿਚ ਅਯੁੱਧਿਆ ਵਿਖੇ ਰਾਮ ਮੰਦਰ ਬਣਾਉਣ ਦਾ ਮੁੱਦਾ ਛਾਇਆ ਰਿਹਾ। ਇਸ ਸਮਾਗਮ ਵਿਚ ਜਲਦੀ ਤੋਂ ਜਲਦੀ ਮੰਦਰ ਦਾ ਨਿਰਮਾਣ ਕਰਵਾਉਣ ਦੀ ਗੱਲ ਵੀ ਕੀਤੀ ਗਈ। ਸਰਕਾਰ ...

ਪੂਰੀ ਖ਼ਬਰ »

ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਨਾਲ ਖੜ੍ਹੀਆਂ ਹੋਣ ਸਰਕਾਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਪੰਜਾਬੀ ਕਿਸਾਨ ਗੁਰਬਚਨ ਸਿੰਘ ਦੇ ਯੋਗਦਾਨ ਦੀ ਸਰਾਹਨਾ ਕੀਤੀ ਹੈ, ਜਿਸ ਨੇ ਪਟਿਆਲਾ ਜ਼ਿਲ੍ਹੇ ਦੀ ਨਾਭਾ ਤਹਿਸੀਲ ਦੇ ਪਿੰਡ ਕੱਲਰ ਮਾਜਰਾ ਦੇ ਨਿਵਾਸੀਆਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਨਾਲ ਜੋੜਦਿਆਂ ਪਰਾਲੀ ਨੂੰ ਖੇਤ 'ਚ ਹੀ ਮਿਲਾਉਣ ਦੀ ਇਕ ਮੁਹਿੰਮ ਸ਼ੁਰੂ ਕੀਤੀ। 'ਮਨ ਕੀ ਬਾਤ' ਦੇ ਹੁਣ ਹੋਏ ਪ੍ਰੋਗਰਾਮ ਵਿਚ ਨਰਿੰਦਰ ਮੋਦੀ ਨੇ ਤਰਨ ਤਾਰਨ ਦੇ ਇਕ ਹੋਰ ਕਿਸਾਨ ਗੁਰਬਚਨ ਸਿੰਘ ਦਾ ਜ਼ਿਕਰ ਕੀਤਾ, ਜਿਸ ਨੇ ਇਹ ਸ਼ਰਤ ਰੱਖੀ ਕਿ ਉਹ ਆਪਣੇ ਪੁੱਤ ਦਾ ਵਿਆਹ ਉਸ ਘਰ ਕਰੇਗਾ, ਜੋ ਪਰਾਲੀ ਨੂੰ ਅੱਗ ਨਹੀਂ ਲਾਏਗਾ।
ਇਹ ਕਾਫੀ ਸ਼ਲਾਘਾਯੋਗ ਹੈ ਪਰ ਕਿਸਾਨੀ ਦਾ ਵੱਡਾ ਤਬਕਾ ਇਨ੍ਹਾਂ ਹਾਲਤਾਂ ਨਾਲ ਜੂਝ ਰਿਹਾ ਹੈ ਅਤੇ ਸਰਕਾਰ ਵਲੋਂ ਜ਼ਬਰਦਸਤੀ ਉਨ੍ਹਾਂ 'ਤੇ ਥੋਪੇ ਗਏ ਫ਼ੈਸਲੇ ਦੇ ਵਿਰੁੱਧ ਰੋਸ ਦਰਸਾ ਰਿਹਾ ਹੈ। ਇਸ ਖਿੱਤੇ ਵਿਚੋਂ ਰੋਜ਼ਾਨਾ ਹੀ ਪਰਾਲੀ ਸਾੜਨ ਦੀਆਂ ਰਿਪੋਰਟਾਂ ਦਰਜ ਹੋ ਰਹੀਆਂ ਹਨ। ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਵੱਡੀ ਪੱਧਰ 'ਤੇ ਫ਼ਸਲਾਂ ਦੀ ਕਟਾਈ ਕੀਤੀ ਜਾਵੇਗੀ ਅਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਸ ਤੋਂ ਬਾਅਦ ਪਰਾਲੀ ਨੂੰ ਵੱਡੇ ਪੱਧਰ 'ਤੇ ਅੱਗ ਲਗਾਈ ਜਾ ਸਕਦੀ ਹੈ। ਭਾਵੇਂ ਕਿ ਸੂਬਾ ਸਰਕਾਰਾਂ ਵਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਸੈਟੇਲਾਈਟ ਤਸਵੀਰਾਂ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ ਪਰ ਇਸ ਦੇ ਨਾਲ ਹੀ ਵੱਡੀ ਪੱਧਰ 'ਤੇ ਅਜਿਹੇ ਉੱਦਮ ਕੀਤੇ ਜਾਣ ਦੀ ਲੋੜ ਹੈ ਜਿਨ੍ਹਾਂ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਖੇਤਾਂ ਨੂੰ ਅੱਗ ਤੋਂ ਬਚਾਇਆ ਜਾ ਸਕੇ। ਕਈ ਤਰ੍ਹਾਂ ਦੇ ਬਦਲ ਹਨ, ਜਿਵੇਂ ਕਿ ਖਾਦ ਬਣਾਉਣਾ ਅਤੇ ਪਰਾਲੀ ਨੂੰ ਜ਼ਮੀਨ 'ਚ ਹੀ ਖ਼ਤਮ ਕਰ ਦੇਣਾ ਆਦਿ ਵੀ ਵਰਤੇ ਵੀ ਜਾ ਚੁੱਕੇ ਹਨ। ਇਹ ਵੀ ਅਸਲੀਅਤ ਹੈ ਕਿ ਜ਼ਿਆਦਾਤਰ ਕਿਸਾਨ ਵਾਤਾਵਰਨ ਨੂੰ ਧਿਆਨ ਵਿਚ ਰੱਖਦੇ ਹੋਏ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣਾ ਚਾਹੁੰਦੇ ਪਰ ਇਹ ਸਰਕਾਰ ਅਤੇ ਪ੍ਰਸ਼ਾਸਨ ਹੀ ਹੈ, ਜੋ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਕੋਈ ਸਥਾਈ ਹੱਲ ਨਹੀਂ ਕੱਢਣਾ ਚਾਹੁੰਦਾ। ਕਿਸਾਨ ਦਿਨ-ਰਾਤ ਮਿਹਨਤ ਕਰਕੇ ਦੇਸ਼ ਲਈ ਅਨਾਜ ਪੈਦਾ ਕਰਦਾ ਹੈ ਅਤੇ ਹੁਣ ਰਾਸ਼ਟਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਔਖੀ ਘੜੀ ਵਿਚ ਉਹ ਕਿਸਾਨਾਂ ਦੇ ਨਾਲ ਖੜ੍ਹੇ। ਅਸਲੀਅਤ ਇਹ ਹੈ ਕਿ ਜੇਕਰ ਦਿੱਲੀ ਵਿਚ ਹਵਾ ਦਾ ਪ੍ਰਦੂਸ਼ਣ ਇਨ੍ਹਾਂ ਦਿਨਾਂ 'ਚ ਏਨਾ ਭਿਆਨਕ ਨਾ ਹੁੰਦਾ ਤਾਂ ਪੰਜਾਬ ਦੇ ਕਿਸਾਨਾਂ ਲਈ ਕਿਸੇ ਕੋਲ ਵੀ ਸਮਾਂ ਨਹੀਂ ਸੀ ਹੋਣਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਵੇ।
ਕਿਸਾਨ ਪਰਾਲੀ ਨੂੰ ਅੱਗ ਕਿਉਂ ਲਗਾ ਰਹੇ ਹਨ? ਭਾਵੇਂ ਕਿ ਇਸ ਵਿਸ਼ੇ 'ਤੇ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਅਤੇ ਤਰਕਾਂ ਦੇ ਆਧਾਰ 'ਤੇ ਵਿਚਾਰ-ਚਰਚਾ ਵੀ ਕੀਤੀ ਗਈ ਹੈ, ਫਿਰ ਵੀ ਕਿਸਾਨ ਰਹਿੰਦ-ਖੂੰਹਦ ਨੂੰ ਅੱਗ ਲਗਾ ਰਹੇ ਹਨ। ਇਹ ਵੀ ਇਕ ਅਸਲੀਅਤ ਹੈ ਕਿ ਸ਼ੁਰੂ ਵਿਚ ਖੇਤੀਬਾੜੀ ਵਿਗਿਆਨੀਆਂ ਨੇ ਹੀ ਪਰਾਲੀ ਨੂੰ ਅੱਗ ਲਗਾਉਣ ਦਾ ਸੁਝਾਅ ਦਿੱਤਾ ਸੀ। ਫਿਰ ਜਦੋਂ ਨਵੀਂ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਹੱਦ ਤੱਕ ਵਧਿਆ ਤਾਂ ਇਸ ਦਾ ਸਾਰਾ ਦੋਸ਼ ਕਿਸਾਨਾਂ ਦੇ ਸਿਰ ਮੜ੍ਹ ਦਿੱਤਾ ਗਿਆ। ਇਸ ਦਾ ਅਹਿਸਾਸ ਨਹੀਂ ਕੀਤਾ ਜਾਂਦਾ ਕਿ ਕਿਸਾਨ ਇਸ ਗੱਲ ਤੋਂ ਭਲੀ-ਭਾਂਤੀ ਜਾਣੂ ਹਨ ਕਿ ਵਾਤਾਵਰਨ ਪ੍ਰਦੂਸ਼ਣ ਉਨ੍ਹਾਂ ਲਈ ਵੀ ਖ਼ਤਰਨਾਕ ਹੈ, ਉਹ ਕਿਸੇ ਵੀ ਪਾਸਿਓਂ ਮੂਰਖ ਨਹੀਂ ਹਨ। ਪਰਾਲੀ ਦੀ ਸਾਂਭ-ਸੰਭਾਲ ਜੇਕਰ ਮਸ਼ੀਨਾਂ ਰਾਹੀਂ ਵੀ ਕੀਤੀ ਜਾਵੇ ਤਾਂ ਵੀ 5000 ਤੋਂ 6000 ਰੁਪਏ ਪ੍ਰਤੀ ਏਕੜ ਦੀ ਲਾਗਤ ਤਾਂ ਪੱਕਾ ਹੀ ਆਵੇਗੀ। ਇਸ ਸਮੇਂ ਜਦੋਂ ਖੇਤੀਬਾੜੀ ਆਰਥਿਕ ਪੱਖੋਂ ਬਹੁਤ ਹੀ ਕਮਜ਼ੋਰ ਦੌਰ 'ਚੋਂ ਲੰਘ ਰਹੀ ਹੈ। ਜਿਹੜੇ ਕਿਸਾਨ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾ ਰਹੇ, ਉਨ੍ਹਾਂ ਨੂੰ ਆਰਥਿਕ ਮਦਦ ਦੀ ਦਰਕਾਰ ਹੈ।
ਪੰਜਾਬ 'ਚ ਪਰਾਲੀ ਦੀ ਹਰ ਪੱਖੋਂ ਸਾਂਭ-ਸੰਭਾਲ ਲਈ 27,972 ਮਸ਼ੀਨਾਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਇਸ ਦੇ ਨਾਲ ਹੀ ਕੰਬਾਈਨਾਂ 'ਤੇ ਵੀ ਐਸ.ਐਮ.ਐਸ. ਪ੍ਰਣਾਲੀ ਲਗਾਉਣਾ ਜ਼ਰੂਰੀ ਕੀਤੀ ਗਈ ਹੈ, ਤਾਂ ਜੋ ਪਰਾਲੀ ਦੀ ਖੇਤਾਂ ਵਿਚ ਹੀ ਖਾਦ ਵਜੋਂ ਵਰਤੋਂ ਹੋ ਸਕੇ। ਹਰਿਆਣਾ ਦੇ 900 ਕੇਂਦਰਾਂ ਵਿਚ ਇਸੇ ਤਰ੍ਹਾਂ ਦੀਆਂ 40,000 ਮਸ਼ੀਨਾਂ ਦਿੱਤੀਆਂ ਗਈਆਂ ਹਨ ਅਤੇ ਹਜ਼ਾਰਾਂ ਹੀ ਕਿਸਾਨਾਂ ਨੇ ਨਿੱਜੀ ਤੌਰ 'ਤੇ ਵੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਮਸ਼ੀਨਾਂ ਦੀ ਖਰੀਦ ਕੀਤੀ ਹੈ। ਕਿਸਾਨਾਂ ਲਈ ਹੈਪੀ ਸੀਡਰ ਮਸ਼ੀਨ 50 ਫ਼ੀਸਦੀ ਸਬਸਿਡੀ 'ਤੇ ਉਪਲਬਧ ਹੈ ਅਤੇ ਸਹਿਕਾਰੀ ਸਭਾਵਾਂ ਜਾਂ ਕਿਸਾਨਾਂ ਦੇ ਇਕ ਸਮੂਹ ਲਈ ਇਸ 'ਤੇ 80 ਫ਼ੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਇਸ ਸਮੇਂ ਦੌਰਾਨ ਖੇਤੀ ਦੇ ਸੰਦ ਬਣਾਉਣ ਵਾਲਿਆਂ ਦੀ ਚਾਂਦੀ ਬਣੀ ਹੋਈ ਹੈ, ਜੋ ਪਿਛਲੇ ਕੁਝ ਸਾਲਾਂ ਤੋਂ ਆਪਣੀਆਂ ਮਸ਼ੀਨਾਂ ਵੇਚਣ ਲਈ ਜੱਦੋ-ਜਹਿਦ ਕਰਦੇ ਰਹੇ ਅਤੇ ਹੁਣ ਪਰਾਲੀ ਦਾ ਮੁੱਦਾ ਉਨ੍ਹਾਂ ਦੇ ਲਈ ਮਸ਼ੀਨਾਂ ਨੂੰ ਖੇਤਾਂ 'ਚ ਉਤਾਰਨ ਦਾ ਵਧੀਆ ਮੌਕਾ ਹੈ।
ਪੰਜਾਬ ਵਿਚ ਇਸ ਸਮੇਂ ਕਰੀਬ 4.5 ਲੱਖ ਟਰੈਕਟਰ ਹਨ, ਜਦ ਕਿ ਲੋੜ ਸਿਰਫ 1 ਲੱਖ ਟਰੈਕਟਰਾਂ ਦੀ ਹੀ ਹੈ। ਮੈਂ ਇਹ ਸਮਝਣ ਦੇ ਅਸਮਰੱਥ ਹਾਂ ਕਿ ਕਿਉਂ ਕਿਸਾਨਾਂ 'ਤੇ 6 ਤੋਂ 8 ਮਸ਼ੀਨਾਂ ਦਾ ਹੋਰ ਬੋਝ ਲੱਦਿਆ ਜਾ ਰਿਹਾ ਹੈ? ਪੰਜਾਬ 'ਚ ਜ਼ਿਆਦਾਤਰ ਕਿਸਾਨ ਟਰੈਕਟਰ ਦੇ ਕਾਰਨ ਹੀ ਕਰਜ਼ੇ ਹੇਠ ਦੱਬੇ ਹੋਏ ਹਨ, ਦੱਸਣਯੋਗ ਹੈ ਕਿ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਦੇ ਕੁਝ ਦਿਨਾਂ ਦੇ ਕੰਮ ਮਗਰੋਂ ਟਰੈਕਟਰਾਂ ਦੀ ਵਰਤੋਂ ਨਾਮਾਤਰ ਹੀ ਰਹਿ ਜਾਂਦੀ ਹੈ। ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਵੱਧ ਤੋਂ ਵੱਧ ਤਿੰਨ ਹਫ਼ਤਿਆਂ ਤੱਕ ਹੀ ਰਹਿੰਦੀ ਹੈ ਅਤੇ ਉਸ ਤੋਂ ਬਾਅਦ ਸਾਰਾ ਸਾਲ ਇਨ੍ਹਾਂ ਮਸ਼ੀਨਾਂ ਦੀ ਕੋਈ ਵਰਤੋਂ ਨਹੀਂ ਹੋਵੇਗੀ। ਬਿਨਾਂ ਇਹ ਮਹਿਸੂਸ ਕੀਤੇ ਕਿ ਖੇਤੀ ਦੀ ਮਾੜੀ ਸਥਿਤੀ ਪਿੱਛੇ ਧੜਾਧੜ ਮਹਿੰਗੀਆਂ ਮਸ਼ੀਨਾਂ ਦਾ ਬੋਝ ਹੈ, ਪੰਜਾਬ ਅਤੇ ਹਰਿਆਣਾ ਦੋਵੇਂ ਹੀ ਖੇਤੀ ਪ੍ਰਧਾਨ ਸੂਬੇ ਕਿਸਾਨਾਂ ਉੱਤੇ ਮਸ਼ੀਨਾਂ ਦਾ ਬੋਝ ਲੱਦਣ ਲਈ ਲਗਾਤਾਰ ਕੰਮ ਕਰ ਰਹੇ ਹਨ। ਮੈਂ ਸੋਚਦਾ ਹਾਂ ਕਿ ਪਰਾਲੀ ਨੂੰ ਲਗਾਈ ਜਾਣ ਵਾਲੀ ਅੱਗ ਦਾ ਮਸਲਾ ਮਸ਼ੀਨਾਂ ਬਣਾਉਣ ਵਾਲੇ ਕਾਰਖਾਨਿਆਂ ਲਈ ਤਾਂ ਚੰਗਾ ਸਮਾਂ ਬਣ ਕੇ ਆਇਆ ਹੈ, ਜਿਹੜੇ ਹੱਸਦੇ ਹੋਏ ਬੈਂਕਾਂ ਵੱਲ ਨੂੰ ਜਾ ਰਹੇ ਹਨ।
ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੀ ਜ਼ਰੂਰਤ ਪ੍ਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਹਿਲਾਂ ਦਿੱਤਾ ਸੁਝਾਅ ਕੁਝ ਹੱਦ ਤੱਕ ਠੀਕ ਸੀ। ਉਹ ਚਾਹੁੰਦੇ ਸਨ ਕਿ ਕੇਂਦਰ ਇਸ ਖੇਤਰ ਵਿਚ 2,000 ਕਰੋੜ ਰੁਪਏ ਦਾ ਨਿਵੇਸ਼ ਕਰਕੇ ਇਹ ਪੱਕਾ ਕਰੇ ਕਿ ਕਿਸਾਨ ਖੇਤ 'ਚੋਂ ਪਰਾਲੀ ਕੱਢਣ ਲਈ ਪ੍ਰੇਰਿਤ ਹੋਣ। ਕੈਪਟਨ ਨੇ ਕਿਹਾ ਕਿ 'ਸਾਡੀ ਮੰਗ ਹੈ ਕਿ ਕੇਂਦਰ 100 ਰੁਪਏ ਪ੍ਰਤੀ ਕੁਇੰਟਲ ਦਾ ਮੁੱਲ ਅਦਾ ਕਰੇ ਜੋ ਕਿ ਮੋਟੇ ਤੌਰ 'ਤੇ 2000 ਕਰੋੜ ਰੁਪਏ ਬਣਦਾ ਹੈ।' ਅਤੇ ਉਹ ਸਹੀ ਸਨ। ਪਰ ਫਿਰ ਉਨ੍ਹਾਂ ਨੂੰ ਇਹ ਕਹਿਣਾ ਪਿਆ ਕਿ ਸਰਕਾਰ ਕੋਲ ਪੈਸਾ ਨਹੀਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅਰਥਚਾਰੇ ਦੀ ਮਜ਼ਬੂਤੀ ਨੂੰ ਦਰਸਾਉਂਦੇ 6.9 ਲੱਖ ਕਰੋੜ ਦੇ ਹਾਈਵੇਅ ਪੈਕੇਜ ਵਿਚੋਂ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਇਹ ਛੋਟੀ ਜਿਹੀ ਰਕਮ ਕਿਉਂ ਨਹੀਂ ਦਿੱਤੀ ਜਾ ਸਕਦੀ? ਇਸ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਹੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੀ ਡੀ.ਏ. ਦੀ ਕਿਸ਼ਤ ਵਿਚ 1 ਫ਼ੀਸਦੀ ਦਾ ਵਾਧਾ ਕੀਤਾ ਸੀ, ਜਿਸ ਨਾਲ ਖਜ਼ਾਨੇ 'ਤੇ 3,000 ਕਰੋੜ ਰੁਪਏ ਦਾ ਵਾਧੂ ਬੋਝ ਪਿਆ। ਪਰ ਜਦੋਂ ਖੇਤੀਬਾੜੀ ਦੀ ਗੱਲ ਹੁੰਦੀ ਹੈ ਤਾਂ ਸਰਕਾਰ ਪੱਲਾ ਹੀ ਝਾੜ ਦਿੰਦੀ ਹੈ। ਇਸ ਦੇ ਨਾਲ ਹੀ ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਸਹਾਇਤਾ ਲਈ ਵੱਡੀ ਪੱਧਰ 'ਤੇ ਲੇਬਰ ਮੁਹੱਈਆ ਕਰਵਾਈ ਜਾ ਸਕਦੀ ਸੀ, ਤਾਂ ਜੋ ਰਹਿੰਦ-ਖੂੰਹਦ ਨੂੰ ਟਿਕਾਣੇ ਲਗਾਇਆ ਜਾਂਦਾ ਪਰ ਅਜਿਹਾ ਕੀਤਾ ਨਹੀਂ ਗਿਆ। ਇਸ ਸਮੇਂ 12.5 ਲੱਖ ਮਗਨਰੇਗਾ ਕਾਰਡ ਧਾਰਕ ਹਨ ਅਤੇ ਪੰਜਾਬ ਨੂੰ ਅਜੇ ਤੱਕ 4,000 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਕੇਂਦਰ ਵਲੋਂ ਦਿੱਤੀ ਜਾਣੀ ਹੈ। ਜੇਕਰ ਮਗਨਰੇਗਾ ਲੇਬਰ ਨੂੰ ਪਰਾਲੀ ਦੀ ਸੰਭਾਲ ਵਿਚ ਲਗਾਏ ਜਾਣ ਦੀ ਪੰਜਾਬ ਦੀ ਮੰਗ ਨੂੰ ਕੇਂਦਰ ਮਾਨਤਾ ਦੇ ਦਿੰਦਾ ਹੈ ਤਾਂ ਇਹ ਕਦਮ ਵੱਡੀ ਪੱਧਰ 'ਤੇ ਪ੍ਰਦੂਸ਼ਣ ਨੂੰ ਰੋਕਣ ਵਿਚ ਕਾਰਗਰ ਸਾਬਤ ਹੋਵੇਗਾ।
ਇਸ ਸਮੇਂ ਜਦੋਂ ਖੇਤੀਬਾੜੀ ਆਪਣੇ ਮਾੜੇ ਦੌਰ ਵਿਚੋਂ ਲੰਘ ਰਹੀ ਹੈ ਅਤੇ ਰਿਪੋਰਟਾਂ ਵੀ ਇਹੋ ਦੱਸਦੀਆਂ ਹਨ ਕਿ ਪੰਜਾਬ ਵਿਚ ਹਰ ਤੀਸਰਾ ਕਿਸਾਨ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਿਹਾ ਹੈ। ਇਹ ਸਹੀ ਸਮਾਂ ਹੈ ਕਿ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਘੱਟੋ-ਘੱਟ 200 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਅਦਾ ਕੀਤੀ ਜਾਵੇ। ਸੂਬਾ ਸਰਕਾਰ ਲਈ ਤਾਂ ਇਹ ਅਸੰਭਵ ਹੈ ਕਿ ਉਹ ਸਾਉਣੀ ਦੀ ਝੋਨੇ ਦੀ ਫ਼ਸਲ ਦੀ 220 ਲੱਖ ਟਨ ਦੇ ਕਰੀਬ ਪਰਾਲੀ ਦਾ ਨਿਪਟਾਰਾ ਕਰ ਸਕੇ। ਜੇਕਰ ਕਿਸਾਨ ਆਪਣੇ ਪੱਧਰ 'ਤੇ ਇਸ ਰਹਿੰਦ-ਖੂੰਹਦ ਨੂੰ ਖਾਦ ਵਿਚ ਬਦਲਣ ਦੀ ਜ਼ਿੰਮੇਵਾਰੀ ਲੈਂਦੇ ਹਨ ਤਾਂ ਉਨ੍ਹਾਂ ਨੂੰ ਵਾਧੂ ਲਾਗਤ ਦਾ ਖਰਚਾ ਵੀ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ। ਮੈਨੂੰ ਤਾਂ ਕੋਈ ਵੀ ਅਜਿਹਾ ਕਾਰਨ ਨਹੀਂ ਦਿਸਦਾ ਕਿ ਸਰਕਾਰਾਂ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਤੋਂ ਇਨਕਾਰ ਕਰਨ?


hunger55@gmail.com

 


ਖ਼ਬਰ ਸ਼ੇਅਰ ਕਰੋ

ਸਰਕਾਰਾਂ ਦੀ ਬੇਰੁਖ਼ੀ ਕਾਰਨ ਵਧ ਰਹੀ ਹੈ ਮਿਲਾਵਟਖੋਰੀ

ਅੱਜ ਖਾਧ ਪਦਾਰਥਾਂ ਦੇ ਮਿਆਰੀ ਅਤੇ ਸ਼ੁੱਧ ਨਾ ਮਿਲਣ ਕਾਰਨ ਮਨੁੱਖ ਅਨੇਕਾਂ ਲਾ-ਇਲਾਜ ਬਿਮਾਰੀਆਂ ਜਿਵੇਂ ਕਿ ਕੈਂਸਰ, ਕਾਲਾ ਪੀਲੀਆ, ਗੁਰਦਿਆਂ ਅਤੇ ਪੇਟ ਆਦਿ ਦੇ ਖਰਾਬ ਹੋਣ ਦਾ ਸ਼ਿਕਾਰ ਹੋ ਰਿਹਾ ਹੈ, ਜਿਸ ਕਾਰਨ ਨਿੱਤ ਅਨੇਕਾਂ ਕੀਮਤੀ ਜਾਨਾਂ ਬੇਵਕਤੀ ਮੌਤ ਦਾ ਸ਼ਿਕਾਰ ਹੋ ...

ਪੂਰੀ ਖ਼ਬਰ »

ਕੀ ਮੋਦੀ ਸਰਕਾਰ ਦੇਸ਼ ਨੂੰ ਚੰਗਾ ਪ੍ਰਸ਼ਾਸਨ ਦੇ ਸਕੀ ਹੈ ?

ਦਸੰਬਰ ਦਾ ਮਹੀਨਾ ਆ ਰਿਹਾ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਲਈ ਸਭ ਤੋਂ ਅਹਿਮ ਮਹੀਨਾ ਸਾਬਤ ਹੋ ਸਕਦਾ ਹੈ। ਜੇਕਰ ਮੌਜੂਦਾ ਰੁਝਾਨ ਜਾਰੀ ਰਹੇ ਅਤੇ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ ਅਤੇ ਤੇਲੰਗਾਨਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX