ਤਾਜਾ ਖ਼ਬਰਾਂ


ਬੀਜੂ ਜਨਤਾ ਦਲ ਰਾਜ ਸਭਾ ਮੈਂਬਰ ਦਾ ਪੁੱਤਰ ਭਾਜਪਾ 'ਚ ਸ਼ਾਮਲ
. . .  2 minutes ago
ਭੁਵਨੇਸ਼ਵਰ, 21 ਮਾਰਚ - ਭੁਵਨੇਸ਼ਵਰ ਤੋਂ ਰਾਜ ਸਭਾ ਮੈਂਬਰ ਪ੍ਰਸ਼ਾਂਤ ਨੰਦਾ ਦੇ ਬੇਟਾ ਰਿਸ਼ਵ ਨੰਦਾ ਅੱਜ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ...
ਬੇਟੇ ਦੀ ਉਮੀਦਵਾਰੀ ਦਾ ਵਿਰੋਧ ਕਰਨ ਵਾਲੇ ਕਾਂਗਰਸੀਆਂ ਤੋਂ ਨਹੀ ਮੰਗਾਂਗਾ ਸਮਰਥਨ - ਕੁਮਾਰ ਸਵਾਮੀ
. . .  22 minutes ago
ਬੈਂਗਲੁਰੂ, 21 ਮਾਰਚ - ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ.ਕੁਮਾਰ ਸਵਾਮੀ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਨਿਖਿਲ ਕੁਮਾਰ ਸਵਾਮੀ ਦੀ ਲੋਕ ਸਭਾ ਚੋਣਾਂ ਲਈ ਉਮੀਦਵਾਰੀ ਦਾ ਵਿਰੋਧ ਕਰਨ...
ਅੱਤਵਾਦੀਆਂ ਵੱਲੋਂ ਬੰਧਕ ਬਣਾਏ ਇੱਕ ਵਿਅਕਤੀ ਨੂੰ ਪੁਲਿਸ ਨੇ ਸੁਰੱਖਿਅਤ ਬਚਾਇਆ
. . .  19 minutes ago
ਸ੍ਰੀਨਗਰ, 21 ਮਾਰਚ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਪੈਂਦੇ ਹਾਜਿਨ ਵਿਖੇ ਮੁੱਠਭੇੜ ਦੌਰਾਨ ਅੱਤਵਾਦੀਆਂ ਨੇ 2 ਲੋਕਾਂ ਨੂੰ ਬੰਧਕ ਬਣਾ ਲਿਆ ਸੀ, ਜਿਨ੍ਹਾਂ ਵਿਚੋਂ ਇੱਕ ਨੂੰ ਪੁਲਿਸ...
ਆਈ.ਐਨ.ਐੱਲ.ਡੀ ਵਿਧਾਇਕ ਰਣਬੀਰ ਗੰਗਵਾ ਭਾਜਪਾ 'ਚ ਸ਼ਾਮਲ
. . .  45 minutes ago
ਚੰਡੀਗੜ੍ਹ, 21 ਮਾਰਚ - ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਰਣਬੀਰ ਗੰਗਵਾ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਵਿਚ ਭਾਜਪਾ ਵਿਚ ਸ਼ਾਮਲ ਹੋ...
ਤੈਰਦੇ ਹੋਏ ਨਦੀ 'ਚ ਡੁੱਬੇ 5 ਲੋਕ
. . .  48 minutes ago
ਪਟਨਾ, 21 ਮਾਰਚ - ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਵਿਚ ਇੱਕ ਨਦੀ ਵਿਚ ਤੈਰਦੇ ਸਮੇਂ 5 ਲੋਕ ਨਦੀ ਦੇ ਪਾਣੀ ਵਿਚ ਡੁੱਬ...
ਚੀਨ : ਕੈਮੀਕਲ ਪਲਾਂਟ ਧਮਾਕੇ 'ਚ 6 ਮੌਤਾਂ
. . .  45 minutes ago
ਬੀਜਿੰਗ, 21 ਮਾਰਚ - ਚੀਨ ਵਿਖੇ ਇੱਕ ਕੈਮੀਕਲ ਪਲਾਂਟ ਵਿਚ ਹੋਏ ਧਮਾਕੇ ਦੌਰਾਨ ੬ ਲੋਕਾਂ ਦੀ ਮੌਤ ਹੋ ਗਈ, ਜਦਕਿ 30 ਲੋਕ ਜ਼ਖਮੀ ਦੱਸੇ ਜਾ ਰਹੇ...
ਦੋ ਵੱਖ ਵੱਖ ਸੜਕ ਹਾਦਸਿਆਂ 'ਚ 6 ਮੌਤਾਂ, 5 ਜ਼ਖਮੀ
. . .  1 minute ago
ਪਟਨਾ, 21 ਮਾਰਚ - ਬਿਹਾਰ 'ਚ ੨ ਵੱਖ ਵੱਖ ਥਾਵਾਂ 'ਤੇ ਹੋਏ ਸੜਕ ਹਾਦਸਿਆਂ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਜ਼ਖਮੀ ਹੋ ਗਏ। ਪਹਿਲਾ ਹਾਦਸਾ ਭੋਜਪੁਰ ਜ਼ਿਲ੍ਹੇ ਵਿਚ...
ਜਿਨਸੀ ਸ਼ੋਸ਼ਣ ਮਾਮਲੇ 'ਚ ਸੀ.ਬੀ-ਸੀ.ਆਈ.ਡੀ ਵੱਲੋਂ ਕਾਂਗਰਸੀ ਆਗੂ ਨੂੰ ਨੋਟਿਸ
. . .  about 1 hour ago
ਚੇਨਈ, 21 ਮਾਰਚ - ਤਾਮਿਲਨਾਡੂ ਦੇ ਪੋਲਾਚੀ ਜਿਨਸੀ ਸ਼ੋਸ਼ਣ ਮਾਮਲੇ 'ਚ ਸੀ.ਬੀ-ਸੀ.ਆਈ.ਡੀ ਨੇ ਕੋਇੰਬਟੂਰ ਕਾਂਗਰਸ ਦੇ ਆਗੂ ਮਾਯੁਰਾ ਜੈ ਕੁਮਾਰ ਅਤੇ ਥੇਨੀ ਕਾਨਨ ਨੂੰ ਨੋਟਿਸ ਭੇਜਿਆ...
ਹੋਲੀ ਮਨਾਉਂਦੇ ਸਮੇਂ ਭਾਜਪਾ ਵਿਧਾਇਕ ਯੋਗੇਸ਼ ਵਰਮਾ ਦੇ ਲੱਗੀ ਗੋਲੀ
. . .  about 1 hour ago
ਲਖਨਊ, 21 ਮਾਰਚ - ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਤੋਂ ਭਾਜਪਾ ਵਿਧਾਇਕ ਯੋਗੇਸ਼ ਵਰਮਾ ਦੇ ਭਾਜਪਾ ਦਫ਼ਤਰ 'ਚ ਹੋਲੀ ਦਾ ਤਿਉਹਾਰ ਮਨਾਉਂਦੇ ਸਮੇਂ ਗੋਲੀ ਲੱਗ ਗਈ, ਜਿਨ੍ਹਾਂ ਨੂੰ...
ਰਾਮ ਗੋਪਾਲ ਯਾਦਵ ਦਾ ਬਿਆਨ ਜਵਾਨਾਂ ਦਾ ਮਨੋਬਲ ਤੋੜਨ ਵਾਲਾ - ਯੋਗੀ
. . .  about 1 hour ago
ਲਖਨਊ, 21 ਮਾਰਚ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਵੱਲੋਂ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਦਿੱਤੇ ਗਏ ਬਿਆਨ...
ਰਾਜਨਾਥ, ਕੇਜਰੀਵਾਲ, ਮਮਤਾ ਨੇ ਨਹੀ ਮਨਾਈ ਹੋਲੀ
. . .  about 1 hour ago
ਨਵੀਂ ਦਿੱਲੀ, 21 ਮਾਰਚ - ਬੀਤੇ ਦਿਨੀਂ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੱਛਮੀ ਬੰਗਾਲ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 1 hour ago
ਸ੍ਰੀਨਗਰ, 21 ਮਾਰਚ - ਪਾਕਿਸਤਾਨ ਵੱਲੋਂ ਅੱਜ ਦੁਪਹਿਰ2.45 'ਤੇ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ਦਾ ਭਾਰਤ ਵੱਲੋਂ ਮੂੰਹ-ਤੋੜ ਜਵਾਬ...
ਧਾਰਵਾੜ ਇਮਾਰਤ ਹਾਦਸਾ : ਮੌਤਾਂ ਦੀ ਗਿਣਤੀ ਵੱਧ ਕੇ ਹੋਈ 11
. . .  about 1 hour ago
ਬੈਂਗਲੁਰੂ, 21 ਮਾਰਚ - ਕਰਨਾਟਕ ਦੇ ਧਾਰਵਾੜ 'ਚ ਇਕ ਨਿਰਮਾਣ ਅਧੀਨ ਇਮਾਰਤ ਡਿੱਗਣ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ 11 ਹੋ ਗਈ ਹੈ। ਪ੍ਰਸ਼ਾਸਨ ਵੱਲੋਂ ਰਾਹਤ ਤੇ ਬਚਾਅ...
1.13 ਕੁਇੰਟਲ ਚੂਰਾ ਪੋਸਤ ਸਮੇਤ ਟਰੱਕ ਚਾਲਕ ਕਾਬੂ
. . .  about 1 hour ago
ਦਸੂਹਾ 21 ਮਾਰਚ ( ਕੌਸ਼ਲ ) - ਦਸੂਹਾ ਪੁਲਿਸ ਦੇ ਸੀ.ਆਈ.ਏ ਸਟਾਫ਼ ਨੇ ਨਾਕੇਬੰਦੀ ਦੌਰਾਨ ਇੱਕ ਟਰੱਕ 'ਚੋਂ 1.13 ਕੁਇੰਟਲ ਚੂਰਾ ਪੋਸਤ ਬਰਾਮਦ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕੀਤਾ...
ਰਾਏਕੋਟ ਦੀ ਸ਼ਾਮਲੀ ਸ਼ਰਮਾ ਨੇ ਸਪੈਸ਼ਲ ਉਲੰਪਿਕਸ 'ਚ ਜਿੱਤਿਆ ਗੋਲਡ
. . .  about 2 hours ago
ਰਾਏਕੋਟ 21 ਮਾਰਚ (ਸੁਸ਼ੀਲ) ਸਥਾਨਕ ਏਕ ਨਈ ਉਮੀਦ ਸਕੂਲ ਦੀ ਵਿਦਿਆਰਥਣ ਸ਼ਾਮਲੀ ਸ਼ਰਮਾ ਨੇ ਆਬੂ ਧਾਬੀ ਵਿਖੇ ਚੱਲ ਰਹੀਆਂ ਸਪੈਸ਼ਲ ਉਲੰਪਿਕਸ ਵਰਲਡ ਗੇਮਜ਼ ਵਿਚ...
ਭਾਜਪਾ ਵੱਲੋਂ ਅਰੁਣਾਚਲ ਤੇ ਸਿੱਕਮ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ
. . .  about 2 hours ago
ਇਨੋਵਾ ਦੀ ਟੱਕਰ 55 ਸਾਲਾਂ ਵਿਅਕਤੀ ਦੀ ਮੌਤ
. . .  1 minute ago
ਜੀਪ ਤੇ ਟਰੈਕਟਰ ਟਰਾਲੀ ਦੀ ਟੱਕਰ 'ਚ 5 ਮੌਤਾਂ
. . .  about 3 hours ago
ਕਾਬੁਲ ਵਿਖੇ ਲੜੀਵਾਰ ਧਮਾਕਿਆਂ 'ਚ 30 ਮੌਤਾਂ, 23 ਜ਼ਖਮੀ
. . .  about 3 hours ago
ਅਚਨਚੇਤ ਗੋਲੀ ਚੱਲਣ ਨਾਲ ਹੋਮਗਾਰਡ ਦੇ ਜਵਾਨ ਦੀ ਮੌਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 22 ਕੱਤਕ ਸੰਮਤ 550
ਵਿਚਾਰ ਪ੍ਰਵਾਹ: ਜੇ ਸਿਆਸਤ, ਧਰਮ ਅਤੇ ਜਾਤ-ਪਾਤ ਦੇ ਫ਼ਰਕਾਂ ਤੇ ਲੁੱਟ-ਖਸੁੱਟ \'ਤੇ ਆਧਾਰਿਤ ਹੋਵੇ ਤਾਂ ਇਸ ਦਾ ਨਤੀਜਾ ਮਾੜਾ ਹੀ ਰਹੇਗਾ। -ਡਾ: ਮਨਮੋਹਨ ਸਿੰਘ

ਹਰਿਆਣਾ ਹਿਮਾਚਲ

ਸਿੱਖਿਆ ਤੋਂ ਬਿਨਾਂ ਜੀਵਨ ਅਧੂਰਾ ਹੈ-ਡਿਪਟੀ ਕਮਿਸ਼ਨਰ

ਕੁਰੂਕਸ਼ੇਤਰ, 6 ਨਵੰਬਰ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਕਿਹਾ ਕਿ ਬੱਚਿਆਂ 'ਚ ਸਿੱਖਿਆ ਦੀ ਗੁਣਵੱਤਾ ਦਾ ਪੱਧਰ ਵਧਾਉਣ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਸਿੱਖਿਆ ਤੋਂ ਬਿਨਾਂ ਜੀਵਨ ਅਧੂਰਾ ਹੈ, ਇਸ ਲਈ ਸਿੱਖਿਆ ਦੀ ਗੁਣਵੱਤਾ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਲਾਪ੍ਰਵਾਹੀ ਨਹੀਂ ਹੋਣੀ ਚਾਹੀਦੀ ਹੈ | ਡੀ. ਸੀ. ਮਿੰਨੀ ਸਕੱਤਰੇਤ ਵਿਖੇ ਸਭਾਗਾਰ 'ਚ ਸਿੱਖਿਆ ਵਿਭਾਗ ਵਲੋਂ ਕੀਤੀ ਸਿੱਖਿਆ ਵਿਭਾਗ ਸਬੰਧੀ ਐੱਨ. ਜੀ. ਓਜ਼ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਨੇ ਐੱਨ. ਜੀ. ਓਜ਼ ਦੇ ਪ੍ਰਤੀਨਿਧੀਆਂ ਨੂੰ ਕਿਹਾ ਕਿ ਬੱਚਿਆਂ 'ਚ ਸਿੱਖਿਆ ਸਬੰਧੀ ਅਜਿਹੀ ਪ੍ਰੇਰਨਾ ਪੈਦਾ ਕਰਨ ਕਿ ਬੱਚਾ ਨਵੀਂ-ਨਵੀਂ ਤਕਨੀਕ ਸਿੱਖੇ ਅਤੇ ਬੱਚਿਆਂ ਲਈ ਸਮੇਂ-ਸਮੇਂ 'ਤੇ ਸਕੂਲਾਂ 'ਚ ਵਿਸ਼ੇ ਮਾਹਿਰ ਵੀ ਸੱਦੇ ਜਾਣ ਤਾਂ ਕਿ ਬੱਚਿਆਂ ਨੂੰ ਹੋਰ ਜ਼ਿਆਦਾ ਗਿਆਨ ਹੋ ਸਕੇ | ਇਸ ਤੋਂ ਇਲਾਵਾ ਬੱਚਿਆਂ ਲਈ ਵਿਸ਼ੇਸ਼ ਕੈਂਪ ਲਗਾਉਣ ਅਤੇ ਉਨ੍ਹਾਂ ਕੈਂਪ 'ਚ ਸਮਾਜਿਕ ਜਾਗਰੂਕਤਾ ਦੇ ਪ੍ਰੋਗਰਾਮ ਵੀ ਕਰਨ | ਉਨ੍ਹਾਂ ਕਿਹਾ ਕਿ ਇਸ ਵਿਸ਼ੇ ਸਬੰਧੀ ਮਹੀਨੇ 'ਚ ਇਕ ਵਾਰ ਬੈਠਕ ਹੋਵੇਗੀ, ਜਿਸ 'ਚ ਮਹੀਨੇ ਭਰ 'ਚ ਕੀਤੇ ਗਏ ਕੰਮਾਂ 'ਤੇ ਚਰਚਾ ਕੀਤੀ ਜਾਵੇਗੀ | ਡੀ. ਸੀ. ਨੇ ਕਿਹਾ ਕਿ ਛੇਤੀ ਹੀ ਉਹ ਸਬੰਧੀ ਸਕੂਲਾਂ ਦਾ ਨਿਰੀਖਣ ਕਰਨਗੇ | ਬੈਠਕ 'ਚ ਲੈਂਗਵੇਜ਼ ਐਾਡ ਲਰਨਿੰਗ ਫਾਉਂਡੇਸ਼ਨ, ਆਰ. ਕੇ. ਮਿਸ਼ਨ, ਅਵੰਤਿਕਾ ਫਾਉਂਡੇਸ਼ਨ, ਸੰਪਰਕ ਫਾਉਂਡੇਸ਼ਨ, ਅਮੇਰੀਕਨ-ਇੰਡੀਆ ਫਾਉਂਡੇਸ਼ਨ, ਭਾਰਤੀ ਫਾਉਂਡੇਸ਼ ਅਤੇ ਕਦਮ ਫਾਉਂਡੇਸ਼ਨ ਦੇ ਪ੍ਰਤੀਨਿਧੀਆਂ ਨੇ ਡੀ.ਸੀ. ਨੂੰ ਦੱਸਿਆ ਕਿ ਉਹ ਬੱਚਿਆਂ 'ਚ ਆਤਮ ਵਿਸ਼ਵਾਸ, ਵਿਸ਼ੇ ਭਾਸ਼ਾ ਦਾ ਸਹੀ ਇਸਤੇਮਾਲ, ਆਮ ਬੋਲ-ਚਾਲ ਦੀ ਭਾਸ਼ਾ, ਪ੍ਰਤਿਭਾਗੀਤਾ 'ਚ ਪ੍ਰਦਰਸ਼ਨ ਕਰਨ ਦੀ ਕਲਾ ਆਦਿ ਵਿਸ਼ਿਆਂ 'ਤੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦਾ ਸਮੇਂ-ਸਮੇਂ 'ਤੇ ਫੀਡ ਬੈਕ ਵੀ ਲਿਆ ਜਾਂਦਾ ਹੈ | ਇਸ ਮੌਕੇ ਏ. ਡੀ. ਸੀ. ਅਨਿਸ਼ ਯਾਦਵ, ਡੀ. ਈ. ਓ. ਅਰੁਣ ਆਸ਼ਰੀ, ਡੀ. ਆਈ. ਪੀ. ਆਰ. ਓ. ਧਰਮਵੀਰ ਸਿੰਘ ਸਮੇਤ ਸਬੰਧੀ ਅਧਿਕਾਰੀ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਨਾਜਾਇਜ਼ ਪਿਸਤੌਲ ਸਮੇਤ ਇਕ ਕਾਬੂ

ਨਰਵਾਨਾ, 6 ਨਵੰਬਰ (ਅ.ਬ.)- ਸੀ. ਆਈ. ਏ. ਟੀਮ ਨੇ ਗੁਪਤ ਸੂਚਨਾ ਮਿਲਣ 'ਤੇ ਦਬਲੈਨ ਫਾਟਕ ਨਰਵਾਨਾ ਤੋਂ ਪਿੰਡ ਮੰਗਲਪੁਰ ਵਾਸੀ ਦੀਪਕ ਉਰਫ਼ ਦੀਪੜ ਨੂੰ ਨਾਜਾਇਜ਼ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਹੈ | ਸੀ. ਆਈ. ਏ. ਥਾਣੇ ਵਿਚ ਤੈਨਾਤ ਏ. ਐੱਸ. ਆਈ. ਅਸ਼ੋਕ ਕੁਮਾਰ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਦੀਵੇ ਜਗਾ ਕੇ ਸ਼ਹੀਦਾਂ ਨੂੰ ਕੀਤਾ ਯਾਦ

ਕੁਰੂਕਸ਼ੇਤਰ, 6 ਨਵੰਬਰ (ਜਸਬੀਰ ਸਿੰਘ ਦੁੱਗਲ)- ਸਰਕਾਰੀ ਸੈਕੰਡਰੀ ਸਕੂਲ ਝਿੰਵਰਹੇੜੀ 'ਚ ਵਿਦਿਆਰਥੀਆਂ ਨੇ ਸ਼ਹੀਦਾਂ ਦੇ ਨਾਮ ਦੀਵੇਂ ਜਗਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਦੀਵਾਲੀ ਮੌਕੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਵਿਦਿਆਰਥੀਆਂ ਨੇ ਦੇਸ਼ ਦੀ ...

ਪੂਰੀ ਖ਼ਬਰ »

ਵੇਦਾਂਤਾ ਇੰਟਰਨੈਸ਼ਨਲ ਸਕੂਲ 'ਚ ਦੀਵਾਲੀ ਮੁਕਾਬਲੇ ਕਰਵਾਏ

ਨਰਵਾਨਾ, 6 ਨਵੰਬਰ (ਅ. ਬ.)- ਵੇਦਾਂਤਾ ਇੰਟਰਨੈਸ਼ਨਲ ਸਕੂਲ ਕਲੌਦਾ ਖੁਰਦ ਵਿਚ ਦੀਵਾਲੀ ਦੇ ਮੌਕੇ ਦੀਵਾ ਮੇਕਿੰਗ, ਕਾਰਡ ਮੇਕਿੰਗ ਅਤੇ ਰੰਗੋਲੀ ਬਣਾਓ ਮੁਕਾਬਲਾ ਕਰਵਾਇਆ ਗਿਆ | ਮੁਕਾਬਲਿਆਂ 'ਚ ਸਕੂਲੀ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਆਪਣੀ ਕਲਾ ਦਾ ਪ੍ਰਦਰਸ਼ਨ ...

ਪੂਰੀ ਖ਼ਬਰ »

ਪ੍ਰਦਰਸ਼ਨੀ ਅਤੇ ਸਟਾਲ ਲਾ ਕੇ ਬੱਚਿਆਂ ਨੇ ਦਿਖਾਈ ਪ੍ਰਤਿਭਾ

ਸਮਾਲਖਾ, 6 ਨਵੰਬਰ (ਅ. ਬ.)- ਹਰੇ ਕ੍ਰਿਸ਼ਨ ਇੰਟਰਨੈਸ਼ਨਲ ਸਕੂਲ 'ਚ ਦੀਵਾਲੀ ਦੇ ਸਬੰਧ 'ਚ ਬੱਚਿਆਂ ਵਲੋਂ ਖਿੱਚਵਾੇ ਢੰਗ ਨਾਲ ਸਜਾਏ ਗਏ ਦੀਵੇ, ਮੋਮਬੱਤੀਆਂ ਅਤੇ ਹੋਰ ਸਾਮਾਨ ਦੀ ਪ੍ਰਦਰਸ਼ਨੀ ਲਾਈ ਗਈ | ਇਸ ਦੌਰਾਨ ਬੱਚਿਆਂ ਨੇ ਵੱਖ-ਵੱਖ ਸਵੈ-ਨਿਰਮਿਤ ਪਕਵਾਨਾਂ ਦੇ ਸਟਾਲ ਵੀ ...

ਪੂਰੀ ਖ਼ਬਰ »

ਪ੍ਰੀਖਿਆ ਨੂੰ ਸੁਚੱਜੇ ਤੌਰ 'ਤੇ ਚਲਾਉਣ ਲਈ 13 ਡਿਊਟੀ ਮੈਜਿਸਟ੍ਰੇਟ ਨਿਯੁਕਤ

ਡਿਪਟੀ ਕਮਿਸ਼ਨਰ ਨੇ ਜਾਰੀ ਹੁਕਮਾਂ 'ਚ ਕਿਹਾ ਕਿ ਪ੍ਰੀਖਿਆ ਨੂੰ ਨਕਲ ਰਹਿਤ ਅਤੇ ਸ਼ਾਂਤੀਪੂਰਨ ਸੰਪਨ ਕਰਵਾਉਣ ਲਈ 13 ਅਧਿਕਾਰੀਆਂ ਨੂੰ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ 'ਚ ਤਹਿਸੀਲਦਾਰ ਥਾਨੇਸਰ, ਨਾਇਬ ਤਹਿਸੀਲਦਾਰ ਪਿਹੋਵਾ, ਬੀ. ਡੀ. ਪੀ. ਓ. ...

ਪੂਰੀ ਖ਼ਬਰ »

ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਪੰਚਕੂਲਾ ਵਲੋਂ ਗਰੁੱਪ ਡੀ. ਦੀ ਪ੍ਰੀਖਿਆ 10 ਤੋਂ

ਕੁਰੂਕਸ਼ੇਤਰ, 6 ਨਵੰਬਰ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਕਿਹਾ ਕਿ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਪੰਚਕੂਲਾ ਵਲੋਂ ਗਰੁੱਪ ਡੀ. ਦੀ ਪ੍ਰੀਖਿਆ 10, 11, 17 ਅਤੇ 18 ਨਵੰਬਰ ਨੂੰ ਕੁਰੂਕਸ਼ੇਤਰ ਜ਼ਿਲ੍ਹੇ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਚ ...

ਪੂਰੀ ਖ਼ਬਰ »

ਬਜੀਦਾ ਸਟੇਸ਼ਨ ਨੇੜਿਓਾ ਅਣਪਛਾਤੀ ਲਾਸ਼ ਬਰਾਮਦ

ਘਰੌਾਡਾ, 6 ਨਵੰਬਰ (ਅ. ਬ.)- ਪਿੰਡ ਬਜੀਦਾ ਵਿਚ ਰੇਲਵੇ ਸਟੇਸ਼ਨ ਦੇ ਨੇੜੇ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ | ਘਟਨਾ ਦੀ ਸੂਚਨਾ ਮਿਲਣ 'ਤੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਜੈਰਾਮ ਪੰਚਾਇਤ ਮੈਂਬਰਾਂ ਦੇ ਨਾਲ ਮੌਕੇ 'ਤੇ ਪੁੱਜੇ ਅਤੇ ਘਟਨਾ ਦੀ ਸੂਚਨਾ ਰੇਲਵੇ ...

ਪੂਰੀ ਖ਼ਬਰ »

ਜੱਟ ਸਮਾਜ ਸਭਾ ਨੇ ਵਰਲਡ ਕੈਂਸਰ ਟਰੱਸਟ ਦੇ ਸਹਿਯੋਗ ਨਾਲ ਮੁਫ਼ਤ ਕੈਂਸਰ ਜਾਂਚ ਕੈਂਪ ਲਗਾਇਆ

ਰਤੀਆ, 6 ਨਵੰਬਰ (ਬੇਅੰਤ ਮੰਡੇਰ)- ਜੱਟ ਸਮਾਜ ਸਭਾ ਹਰਿਆਣਾ ਵਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸਾਂਝੇ ਉਦਮਾਂ ਨਾਲ ਕਿਸਾਨ ਹਿਤੈਸ਼ੀ ਸਵ. ਬਲਵੰਤ ਸਿੰਘ ਗਿੱਲ ਦੀ ਯਾਦ 'ਚ ਗੁਰਦੁਆਰਾ ਅਜੀਤ ਸਰ ਸਾਹਿਬ ਵਿਚ ਮੁਫ਼ਤ ਕੈਂਸਰ ਜਾਂਚ ਕੈਂਪ ਲਗਾਇਆ ਗਿਆ, ਜਿਸ 'ਚ ...

ਪੂਰੀ ਖ਼ਬਰ »

ਬੰਦੂਕ ਦੀ ਨੋਕ 'ਤੇ ਘੋੜੀ ਲੁੱਟਣ ਵਾਲੇ 2 ਕਾਬੂ

ਫਰੀਦਾਬਾਦ, 6 ਨਵੰਬਰ (ਅ. ਬ.)- ਬੰਦੂਕ ਦੀ ਨੋਕ 'ਤੇ ਘੋੜੀ ਲੁੱਟਣ ਵਾਲੇ 2 ਦੋਸ਼ੀਆਂ ਨੂੰ ਪੁਲਿਸ ਥਾਣਾ ਖੇੜੀ ਪੁਲ ਨੇ ਗਿ੍ਫ਼ਤਾਰ ਕੀਤਾ ਹੈ | ਸੁਨੀਲ ਪੁੱਤਰ ਸ਼ਿਆਮ ਲਾਲ ਵਾਸੀ ਹਨੁਮਾਨ ਨਗਰ ਨੇ ਦੱਸਿਆ ਕਿ ਉਹ 10-12 ਸਾਲ ਤੋਂ ਸਲਮਾਨ ਦੇ ਘਰ ਰਹਿ ਰਿਹਾ ਹੈ ਅਤੇ ਘੋੜੀਆਂ ਦੀ ...

ਪੂਰੀ ਖ਼ਬਰ »

ਇਜ਼ ਆਫ਼ ਡੂੲੀਂਗ ਬਿਜ਼ਨਸ ਪੋਰਟਲ ਸਬੰਧਿਤ ਕਾਰਜ ਸਮੇਂ 'ਤੇ ਪੂਰੇ ਕਰਨ ਅਧਿਕਾਰੀ-ਡੀ. ਸੀ.

ਕੁਰੂਕਸ਼ੇਤਰ, 6 ਨਵੰਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਕਿਹਾ ਕਿ ਇਜ਼ ਆਫ਼ ਡੂੲੀਂਗ ਬਿਜਨਸ ਪੋਰਟੇਲ ਨਾਲ ਸਬੰਧਿਤ ਕਾਰਜਾਂ ਨੂੰ ਅਧਿਕਾਰੀ ਸਮਾਂ ਰਹਿੰਦੇ ਪੂਰਾ ਕਰਨ, ਜੇਕਰ ਕਿਸੇ ਕੰਮ 'ਚ ਕੋਈ ਸਮੱਸਿਆ ਹੈ ਤਾਂ ਉਹ ਜ਼ਿਲ੍ਹਾ ...

ਪੂਰੀ ਖ਼ਬਰ »

ਜ਼ਿਲ੍ਹਾ ਵਾਸੀ ਨਿਰਧਾਰਿਤ ਸਮੇਂ ਦੌਰਾਨ ਹੀ ਪਟਾਕੇ ਚਲਾਉਣ-ਡਾ: ਸੈਣੀ

ਕੁਰੂਕਸ਼ੇਤਰ, 6 ਨਵੰਬਰ (ਜਸਬੀਰ ਸਿੰਘ ਦੁੱਗਲ)-ਲਾਡਵਾ ਦੇ ਵਿਧਾਇਕ ਡਾ. ਪਵਨ ਸੈਣੀ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਅਤੇ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਦੀਵਾਲੀ ਦਾ ਪਵਿੱਤਰ ਤਿਉਹਾਰ ਸਾਰਿਆਂ ਲਈ ਸੁੱਖ-ਸਮਰਿੱਧੀ ਅਤੇ ਸੰਪਨਤਾ ਲੈ ਕੇ ਆਵੇ | ...

ਪੂਰੀ ਖ਼ਬਰ »

ਡੀ. ਸੀ. ਦਫਤਰ ਦੇ ਕਰਮਚਾਰੀਆਂ ਨੂੰ ਲੰਚ ਬਾਕਸ ਦੇ ਕੇ ਕੀਤਾ ਸਨਮਾਨਿਤ

ਜਗਾਧਰੀ, 6 ਨਵੰਬਰ (ਜਗਜੀਤ ਸਿੰਘ)- ਡਿਪਟੀ ਕਮਿਸ਼ਨਰ ਗਿਰੀਸ਼ ਅਰੋੜਾ ਨੇ ਦੀਵਾਲੀ ਦੇ ਸ਼ੁੱਭ ਮੌਕੇ ਨਗਰ ਨਿਗਮ ਦੇ 600 ਸਫ਼ਾਈ ਕਰਮਚਾਰੀਆਂ ਅਤੇ ਦਫ਼ਤਰ ਦੇ ਸਾਰੇ ਕਰਮਚਾਰੀਆਂ ਨੂੰ ਲੰਚ ਬਾਕਸ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ...

ਪੂਰੀ ਖ਼ਬਰ »

ਚਾਂਦੀ ਦਾ ਤਗਮਾ ਜਿੱਤਣ ਵਾਲੀ ਸੰਦਲਪ੍ਰੀਤ ਦਾ ਭਰਵਾਂ ਸਵਾਗਤ

ਕੁਰੂਕਸ਼ੇਤਰ/ਸ਼ਾਹਾਬਾਦ, 6 ਨਵੰਬਰ (ਜਸਬੀਰ ਸਿੰਘ ਦੁੱਗਲ)- ਸੀ. ਬੀ. ਐੱਸ. ਈ. ਦੇ ਨੌਰਥ ਜ਼ੋਨ-2 ਨੈਸ਼ਨਲ ਜੂਡੋ ਚੈਂਪੀਅਨਸ਼ਿਪ 'ਚ ਚਾਂਦੀ ਦੀ ਤਗਮਾ ਜਿੱਤਣ ਵਾਲੀ ਸਤਲੁਜ ਸੀ. ਸੈ. ਸਕੂਲ ਸ਼ਾਹਾਬਾਦ ਦੀ ਸੰਦਲਪ੍ਰੀਤ ਦਾ ਸਵਾਗਤ ਕੀਤਾ ਗਿਆ | ਪਿੰ੍ਰਸੀਪਲ ਆਰ. ਐੱਸ. ਘੁੰਮਣ ਨੇ ...

ਪੂਰੀ ਖ਼ਬਰ »

ਮਨਪ੍ਰੀਤ ਇਲੈਵਨ ਨੇ ਜਿੱਤੀ ਸ਼ਹੀਦ ਭਗਤ ਮੈਮੋਰੀਅਲ ਹਾਕੀ ਚੈਂਪੀਅਨਸ਼ਿਪ

ਕੁਰੂਕਸ਼ੇਤਰ, 6 ਨਵੰਬਰ (ਜਸਬੀਰ ਸਿੰਘ ਦੁੱਗਲ)- ਭਾਜਪਾ ਅੰਬਾਲਾ ਦੇ ਇੰਚਾਰਜ ਧੁੰਮਨ ਸਿੰਘ ਕਿਰਮਚ ਨੇ ਕਿਹਾ ਕਿ ਹਾਕੀ ਦੇ ਖੇਤਰ ਵਿਚ ਕੁਰੂਕਸ਼ੇਤਰ ਦੇ ਖਿਡਾਰੀਆਂ ਨੇ ਸਾਰੇ ਸੰਸਾਰ ਵਿਚ ਮੁਕਾਮ ਹਾਸਿਲ ਕੀਤਾ ਹੈ ਅਤੇ ਇਸ ਟੀਚੇ ਤੱਕ ਪੁੱਜਣ ਲਈ ਸੂਬਾ ਸਰਕਾਰ ਦੀ ਖੇਡ ...

ਪੂਰੀ ਖ਼ਬਰ »

ਟੋਲ ਪਲਾਜ਼ੇ ਤੋਂ ਮੁਫ਼ਤ ਗੱਡੀਆਂ ਲੰਘਾਉਣ 'ਤੇ ਟੋਲ ਕੰਪਨੀ ਵਲੋਂ ਖਹਿਰਾ ਿਖ਼ਲਾਫ਼ ਪੁਲਿਸ ਕੋਲ ਸ਼ਿਕਾਇਤ

ਰੂਪਨਗਰ, 6 ਨਵੰਬਰ (ਪੱਤਰ ਪ੍ਰੇਰਕ)-ਰੂਪਨਗਰ-ਚੰਡੀਗੜ ੍ਹ ਕੌਮੀ ਰਾਜ ਮਾਰਗ 205 'ਤੇ ਸੋਲਖੀਆਂ ਵਿਖੇ ਲੱਗੇ ਟੋਲ ਬੈਰੀਅਰ ਦੇ ਪ੍ਰਬੰਧਕਾਂ ਵਲੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਵਿਰੋਧੀ ਧਿਰ ਨੇਤਾ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਰੁੱਧ ਜ਼ਿਲ੍ਹਾ ਰੂਪਨਗਰ ਦੇ ...

ਪੂਰੀ ਖ਼ਬਰ »

ਬੇਲੀ 'ਚ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਸਕੂਲ ਦੀ ਇਮਾਰਤ ਦਾ ਰੱਖਿਆ ਨੀਂਹ-ਪੱਥਰ

ਭਰਤਗੜ੍ਹ, 6 ਨਵੰਬਰ (ਜਸਬੀਰ ਸਿੰਘ ਬਾਵਾ)-ਪੰੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਪਿੰਡ ਬੇਲੀ 'ਚ ਸਰਕਾਰੀ ਐਲੀਮੈਂਟਰੀ ਸਕੂਲ 'ਚ ਬਣਨ ਵਾਲੇ 2 ਨਵੇਂ ਕਮਰਿਆਂ ਦਾ ਨੀਂਹ-ਪੱਥਰ ਰੱਖਿਆ | ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਜਨਤਕ ਇਕੱਠ ਦੌਰਾਨ ...

ਪੂਰੀ ਖ਼ਬਰ »

ਦੀਵਾਲੀ 'ਤੇ ਵੱਖ-ਵੱਖ ਮੁਕਾਬਲੇ ਕਰਵਾਏ

ਥਾਨੇਸਰ, 6 ਨਵੰਬਰ (ਅ. ਬ.)- ਕਾਈਟ ਇੰਟਰਨੈਸ਼ਨਲ ਪਬਲਿਕ ਸਕੂਲ ਘਰਾੜਸੀ 'ਚ ਦੀਵਾਲੀ ਉਤਸਵ ਧੂਮਧਾਮ ਨਾਲ ਮਨਾਇਆ ਗਿਆ | ਸਭ ਤੋਂ ਪਹਿਲਾਂ ਮਾਂ ਸ਼ਾਰਦਾ ਦੇ ਚਰਨਾਂ 'ਚ ਜੋਤ ਜਗਾ ਕੇ ਸ਼ੁਰੂਆਤ ਕੀਤੀ ਗਈ | ਇਸ ਤੋਂ ਬਾਅਦ ਰੰਗੋਲੀ, ਦੀਯਾ, ਥਾਲੀ, ਕਾਰਡ ਮੇਕਿੰਗ ਅਤੇ ਨਾਰਾਇਣ ...

ਪੂਰੀ ਖ਼ਬਰ »

ਡੀ. ਸੀ. ਐਮ. ਫ਼ੈਕਟਰੀ ਵਰਕਰਾਂ ਵਲੋਂ ਮਨਾਈ ਜਾਵੇਗੀ ਕਾਲੀ ਦੀਵਾਲੀ

ਰੂਪਨਗਰ, 6 ਨਵੰਬਰ (ਹੁੰਦਲ)-ਲਾਲ ਝੰਡਾ ਆਸਰੋਂ ਇੰਜੀਨੀਅਰਿੰਗ ਵਰਕਰ ਯੂਨੀਅਨ ਆਸਰੋਂ ਦੀ ਮੀਟਿੰਗ ਯੂਨੀਅਨ ਦਫ਼ਤਰ 'ਚ ਹੋਈ | ਮੀਟਿੰਗ 'ਚ ਵਰਕਰਾਂ ਨੇ ਡੀ. ਸੀ. ਐਮ. ਪ੍ਰਬੰਧਕਾਂ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਵਰਕਰਾਂ ਨੇ ਕਿਹਾ ਕਿ ਪ੍ਰਬੰਧਕਾਂ ਵਲੋਂ ...

ਪੂਰੀ ਖ਼ਬਰ »

ਸੰਤ ਭਾਰਤੀ ਦੀ ਯਾਦ 'ਚ 62ਵਾਂ ਸਾਲਾਨਾ ਸਮਾਗਮ ਕਰਵਾਇਆ

ਘਨੌਲੀ, 6 ਨਵੰਬਰ (ਜਸਵੀਰ ਸਿੰਘ ਸੈਣੀ)-ਸੰਨਿਆਸ ਆਸ਼ਰਮ ਥਲੀ ਕਲਾਂ ਵਿਖੇ ਸੰਤ ਭਾਰਤੀ ਦੀ ਯਾਦ ਨੂੰ ਸਮਰਪਿਤ ਸਵਾਮੀ ਇਲਾਚੀ ਭਾਰਤੀ ਦੀ ਅਗਵਾਈ 'ਚ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਆਸ਼ਰਮ ਦੇ ਸੇਵਾਦਾਰ ਜਸਵੀਰ ਸਿੰਘ, ...

ਪੂਰੀ ਖ਼ਬਰ »

ਰਾਣਾ ਕੇ.ਪੀ. ਸਿੰਘ ਵਲੋਂ ਅਫ਼ਸੋਸ ਪ੍ਰਗਟ

ਢੇਰ, 6 ਨਵੰਬਰ (ਸ਼ਿਵ ਕੁਮਾਰ ਕਾਲੀਆ)- ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਅੱਜ ਪਿੰਡ ਢਾਹੇ ਵਿਖੇ ਸ੍ਰੀ ਮਹਿੰਦਰਪਾਲ ਸਿੰਘ ਦੀ ਦਾਦੀ ਚਰਨ ਕੌਰ ਦੀ ਮੌਤ 'ਤੇ ਉਨ੍ਹਾਂ ਦੇ ਗ੍ਰਹਿ ਅਫ਼ਸੋਸ ਪ੍ਰਗਟ ਕੀਤਾ ਗਿਆ | ਉਨ੍ਹਾਂ ਕਿਹਾ ਕਿ ਚਰਨ ਕੌਰ ਦੀ ਮੌਤ ਨਾਲ ਸਮਾਜ ...

ਪੂਰੀ ਖ਼ਬਰ »

ਸਪੀਕਰ ਰਾਣਾ ਕੇ.ਪੀ. ਨੇ ਸ਼ਹੀਦ ਭਜਨ ਸਿੰਘ ਗੇਟ ਦਾ ਰੱਖਿਆ ਨੀਂਹ ਪੱਥਰ

ਸ੍ਰੀ ਅਨੰਦਪੁਰ ਸਾਹਿਬ, 6 ਨਵੰਬਰ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਨੇੜਲੇ ਪਿੰਡ ਬੱਢਲ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋਂ ਸ਼ਹੀਦ ਭਜਨ ਸਿੰਘ ਕਟਵਾਲ ਯਾਦਗਾਰੀ ਗੇਟ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਉਨ੍ਹਾਂ ਆਪਣੇ ਅਖ਼ਤਿਆਰੀ ...

ਪੂਰੀ ਖ਼ਬਰ »

ਏਕਨੂਰ ਚੈਰੀਟੇਬਲ ਸੁਸਾਇਟੀ ਵੱਲੋਂ ਮੁਫ਼ਤ ਸਿਲਾਈ ਕੋਰਸ ਦੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਭੇਟ

ਰੂਪਨਗਰ, 6 ਨਵੰਬਰ (ਸ.ਰ.)-ਏਕਨੁੂਰ ਚੈਰੀਟੇਬਲ ਸੁਸਾਇਟੀ ਰੋਪੜ ਦੇ ਚੱਲ ਰਹੇ ਸਿਲਾਈ ਸਿਖਲਾਈ ਸੈਂਟਰ ਪਿੰਡ ਰਾਮਪੁਰ ਮਾਜਰੀ ਦਾ ਕੋਰਸ ਮੁਕੰਮਲ ਹੋਣ ਉਪਰੰਤ ਲੜਕੀਆਂ ਨੂੰ ਸਰਟੀਫਿਕੇਟ ਵੰਡੇ ਗਏ | ਮੁੱਖ ਮਹਿਮਾਨ ਵਜੋਂ ਰਣਜੀਤ ਸਿੰਘ ਸੰਧੂ ਨੇ ਸ਼ਿਰਕਤ ਕੀਤੀ ਅਤੇ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਸੰਸਾਰ ਲਈ ਪ੍ਰੇਰਨਾ ਸਰੋਤ-ਪਿ੍ੰ: ਸੁਰਿੰਦਰ ਸਿੰਘ

ਸ੍ਰੀ ਅਨੰਦਪੁਰ ਸਾਹਿਬ, 6 ਨਵੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਵਲੋਂ ਚਲਾਈ ...

ਪੂਰੀ ਖ਼ਬਰ »

ਰਾਣਾ ਕੇ. ਪੀ. ਸਿੰਘ ਵਲੋਂ ਬੇਘਰਿਆਂ ਲਈ ਬਣਾਏ ਮਕਾਨਾਂ ਦਾ ਉਦਘਾਟਨ

ਢੇਰ, 6 ਨਵੰਬਰ (ਸ਼ਿਵ ਕੁਮਾਰ ਕਾਲੀਆ)-ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਅੱਜ ਮਹੈਣ ਦੇ 12 ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋਂ ਬਣਾਏ ਗਏ ਮਕਾਨ ਪਰਿਵਾਰਾਂ ਦੇ ਸਪੁਰਦ ਕੀਤੇ ਗਏ | ਇਨ੍ਹਾਂ ਮਕਾਨਾਂ ਦੀ ਉਸਾਰੀ ਲਈ ਵਿਧਾਨ ਸਭਾ ਸਪੀਕਰ ਵਲੋਂ 20 ਲੱਖ ਰੁਪਏ ਦੀ ...

ਪੂਰੀ ਖ਼ਬਰ »

ਸੈਣੀ ਐਜੂਕੇਸ਼ਨ ਟਰੱਸਟ ਨੇ 86 ਵਿਦਿਆਰਥੀਆਂ ਨੂੰ 8 ਲੱਖ ਰੁਪਏ ਦੇ ਵਜ਼ੀਫ਼ੇ ਵੰਡੇ

ਰੂਪਨਗਰ, 6 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਸਿੱਖਿਆ ਪ੍ਰਾਪਤੀ ਲਈ ਪੈਸੇ ਲਗਾਉਣ ਨਾਲ ਵੱਖ-ਵੱਖ ਖੇਤਰਾਂ 'ਚ ਅੱਗੇ ਵਧਣ ਦੇ ਅਥਾਹ ਮੌਕੇ ਪ੍ਰਾਪਤ ਹੁੰਦੇ ਹਨ, ਕਿਉਂਕਿ ਸਿੱਖਿਆ ਹੀ ਸਾਡੀ ਅਸਲੀ ਪੂੰਜੀ ਹੈ | ਇਸ ਗੱਲ ਦਾ ਪ੍ਰਗਟਾਵਾ ਆਈ. ਆਈ. ਟੀ. ਰੂਪਨਗਰ ਦੇ ਡਾਇਰੈਕਟਰ ...

ਪੂਰੀ ਖ਼ਬਰ »

ਮਾਤਾ ਗੁਜਰੀ ਸਕੂਲ 'ਚ ਦੀਵਾਲੀ ਮੇਲਾ ਮਨਾਇਆ

ਰੂਪਨਗਰ, 6 ਨਵੰਬਰ (ਸੱਤੀ)-ਮਾਤਾ ਗੁਜਰੀ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਜਿਸ ਵਿਚ ਮੈਨੇਜਿੰਗ ਡਾਇਰੈਕਟਰ ਭੁਪਿੰਦਰ ਸਿੰਘ, ਮੈਡਮ ਸਰਦਾਰਨੀ ਗੁਣਵੰਤ ਕੌਰ ਨੇ ਇਸ ਮੇਲੇ ਦਾ ਉਦਘਾਟਨ ਕੀਤਾ | ਉਨ੍ਹਾਂ ਸਮੇਤ ਪਿ੍ੰਸੀਪਲ ਨੇ ਸਾਰੀਆਂ ਜਮਾਤਾਂ 'ਚ ਜਾ ਕੇ ...

ਪੂਰੀ ਖ਼ਬਰ »

ਕਸਬਾ ਬਹਿਰਾਮਪੁਰ ਬੇਟ ਤੋਂ ਪੀ.ਜੀ.ਆਈ. ਚੰਡੀਗੜ੍ਹ ਲਈ ਮੁਫ਼ਤ ਬੱਸ ਸੇਵਾ ਦੀ ਸ਼ੁਰੂਆਤ

ਬੇਲਾ, 6 ਨਵੰਬਰ (ਮਨਜੀਤ ਸਿੰਘ ਸੈਣੀ)-ਉਪਕਾਰ ਸੇਵਾ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਵੱਲੋਂ ਇਲਾਕਾ ਨਿਵਾਸੀਆਂ ਦੇ ਉਪਰਾਲੇ ਸਦਕਾ ਪੀ.ਜੀ.ਆਈ. ਚੰਡੀਗੜ੍ਹ ਦੇ ਮਰੀਜ਼ਾਂ ਲਈ ਚਲਾਈ ਮੁਫ਼ਤ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਉਪਕਾਰ ਸੇਵਾ ਸੁਸਾਇਟੀ ਦੇ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 6 ਨਵੰਬਰ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੀ ਮੀਟਿੰਗ ਬਲਾਕ ਪ੍ਰਧਾਨ ਨੰਬਰਦਾਰ ਬਚਨਦਾਸ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਨੰਬਰਦਾਰਾ ਨਾਲ ਸਬੰਧਿਤ ਮਸਲਿਆਂ ਬਾਰੇ ਵਿਚਾਰ ...

ਪੂਰੀ ਖ਼ਬਰ »

ਜੇਤੂ ਖਿਡਾਰੀਆਂ ਦਾ ਬਲਾਕ ਅਧਿਕਾਰੀ ਵਲੋਂ ਸਨਮਾਨ

ਸ੍ਰੀ ਅਨੰਦਪੁਰ ਸਾਹਿਬ, 6 ਨਵੰਬਰ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਵਿਖੇ ਸੂਬਾ ਪ੍ਰਾਇਮਰੀ ਖੇਡਾਂ 'ਚ ਤਗਮੇ ਹਾਸਲ ਕਰਨ ਵਾਲੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਦੱਸਣਯੋਗ ਹੈ ਕਿ ਬੀਤੇ ਦਿਨੀਂ ਅੰਮਿ੍ਤਸਰ ...

ਪੂਰੀ ਖ਼ਬਰ »

ਧਮਾਣਾ ਵਿਖੇ ਦੁੱਧ ਉਤਪਾਦਕ ਸਭਾ ਨੇ ਮੁਨਾਫ਼ਾ ਵੰਡ ਸਮਾਗਮ ਕਰਵਾਇਆ

ਨੂਰਪੁਰ ਬੇਦੀ, 6 ਨਵੰਬਰ (ਵਿੰਦਰਪਾਲ ਝਾਂਡੀਆਂ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਧਮਾਣਾ ਵਲੋਂ ਆਪਣੇ ਦੁੱਧ ਉਤਪਾਦਕਾਂ ਨੂੰ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਮੁਨਾਫ਼ਾ ਵੰਡਣ ਲਈ ਇਕ ਸਮਾਗਮ ਕਰਵਾਇਆ ਗਿਆ | ਜਿਸ' ਚ ਬਤੌਰ ਮੁੱਖ ਮਹਿਮਾਨ ਮਿਲਕ ਪਲਾਂਟ ਮੁਹਾਲੀ ...

ਪੂਰੀ ਖ਼ਬਰ »

ਸ਼ਹਿਰ ਦੇ ਇਕ ਵਾਰਡ 'ਚ ਇਕ ਸਾਲ ਅੰਦਰ ਹੋਣਗੇ 1-1 ਕਰੋੜ ਦੇ ਵਿਕਾਸ ਕਾਰਜ

ਲੁਧਿਆਣਾ, 6 ਨਵੰਬਰ (ਅਮਰੀਕ ਸਿੰਘ ਬੱਤਰਾ)- ਮੇਅਰ ਸ. ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਲਈ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਜਿਸ ਨਾਲ ਪਿਛਲੇ ਡੇਢ ਸਾਲ ਤੋਂ ਸ਼ਹਿਰ ਦੇ ਰੁਕੇ ਵਿਕਾਸਕਾਰਜ ਹੋਣ ਦਾ ...

ਪੂਰੀ ਖ਼ਬਰ »

ਪਟਾਕੇ ਵੇਚਣ ਦੀਆਂ ਵਾਧੂ ਦੁਕਾਨਾਂ ਨੂੰ ਬੰਦ ਕਰਵਾਉਣ ਸਮੇਂ ਪਟਾਕਾ ਕਾਰੋਬਾਰੀ ਤੇ ਪੁਲਿਸ ਆਹਮੋ-ਸਾਹਮਣੇ

ਲੁਧਿਆਣਾ, 6 ਨਵੰਬਰ (ਪੁਨੀਤ ਬਾਵਾ)- ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਵਲੋਂ ਡਰਾਅ ਰਾਹੀਂ ਮਹਾਂਨਗਰ ਵਿੱਚ ਵੱਖ-ਵੱਖ ਥਾਵਾਂ ਪਟਾਕੇ ਵੇਚਣ ਲਈ 37 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਸਨ ਪਰ ਦਾਣਾ ਮੰਡੀ ...

ਪੂਰੀ ਖ਼ਬਰ »

ਨਾਰੀ ਏਕਤਾ ਆਸਰਾ ਸੰਸਥਾ ਨੇ ਦੀਵਾਲੀ ਲੋੜਵੰਦ ਪਰਿਵਾਰਾਂ ਨਾਲ ਮਨਾਈ

ਲੁਧਿਆਣਾ, 6 ਨਵੰਬਰ (ਕਵਿਤਾ ਖੁੱਲਰ)- ਨਾਰੀ ਏਕਤਾ ਆਸਰਾ ਸੰਸਥਾ ਵਲੋਂ ਐਨ.ਆਰ.ਆਈ ਅਮਰਜੀਤ ਸਿੰਘ ਸਿਆਣ ਦੇ ਯਤਨਾ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਦਾ ਤਿਉਹਾਰ ਲੋੜਵੰਦ ਪਰਿਵਾਰਾਂ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਕਾਲ ਸਾਹਿਬ, ਪ੍ਰਤਾਪ ਨਗਰ, ...

ਪੂਰੀ ਖ਼ਬਰ »

ਤਿੰਨ ਕਾਰ ਸਵਾਰ ਲੁਟੇਰੇ ਬਜ਼ੁਰਗ ਔਰਤ ਪਾਸੋਂ ਲੱਖਾਂ ਦੇ ਗਹਿਣੇ ਲੁੱਟ ਕੇ ਹੋਏ ਫ਼ਰਾਰ

ਲੁਧਿਆਣਾ, 6 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਮਾਡਲ ਟਾਊਨ ਐਕਸਟੈਨਸ਼ਨ ਇਲਾਕੇ ਵਿਚ ਤਿੰਨ ਕਾਰ ਸਵਾਰ ਲੁਟੇਰਿਆਂ ਵਲੋਂ ਬਜ਼ੁਰਗ ਔਰਤ ਪਾਸੋਂ ਲੱਖਾਂ ਦੇ ਗਹਿਣੇ ਲੱੁਟ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਲੁਟੇਰਿਆਂ ਵਿਚ ਦੋ ਔਰਤਾਂ ਵੀ ਸ਼ਾਮਿਲ ਸਨ | ...

ਪੂਰੀ ਖ਼ਬਰ »

ਕਪਾਹ ਦੀ ਫੈਕਟਰੀ 'ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਨਰਵਾਨਾ, 6 ਨਵੰਬਰ (ਅ.ਬ.)– ਨਰਵਾਨਾ ਰੋਡ ਸਥਿਤ ਦਾਤੂ ਇੰਟਰ ਪ੍ਰਾਈਜਿਜ਼ ਉਚਾਨਾ ਦੀ ਫੈਕਟਰੀ ਵਿਚ ਮਸ਼ੀਨਾਂ 'ਚ ਅਚਾਨਕ ਅੱਗ ਲੱਗ ਗਈ | ਇਸ ਫੈਕਟਰੀ ਵਿਚ ਵੱਡੀ ਮਾਤਰਾ ਵਿਚ ਕਪਾਹ ਰੱਖੀ ਹੋਈ ਸੀ ਅਤੇ ਭੜਕੀ ਅੱਗ ਨੇ ਕਪਾਹ ਨੂੰ ਲਪੇਟ 'ਚ ਲੈ ਲਿਆ | ਪੀੜਤ ਫੈਕਟਰੀ ਮਾਲਕ ...

ਪੂਰੀ ਖ਼ਬਰ »

ਡੀ. ਸੀ. ਦਫ਼ਤਰ ਸੇਵਾ-ਮੁਕਤ ਮੁਲਾਜ਼ਮ ਜਥੇਬੰਦੀ ਦੀ ਮੀਟਿੰਗ

ਲੁਧਿਆਣਾ, 6 ਨਵੰਬਰ (ਸਲੇਮਪੁਰੀ)-ਡੀ. ਸੀ. ਦਫਤਰ ਸੇਵਾ ਮੁਕਤ ਮੁਲਾਜ਼ਮ ਜਥੇਬੰਦੀ ਦੀ ਮੀਟਿੰਗ ਪੈਨਸ਼ਨ ਭਵਨ ਲੁਧਿਆਣਾ ਵਿਖੇ ਨਿਰਮਲ ਸਿੰਘ ਲਲਤੋਂ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਡੀ. ਸੀ. ਦਫਤਰ ਦੇ ਪੈਨਸ਼ਨਰਾਂ ਤੋਂ ਬਿਨਾਂ ਜੁਡੀਸ਼ੀਅਲ ...

ਪੂਰੀ ਖ਼ਬਰ »

ਪਟਾਕੇ ਚਲਾਉਣ ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ-ਪੁਲਿਸ ਕਮਿਸ਼ਨਰ

ਲੁਧਿਆਣਾ, 6 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਨੇ ਕਿਹਾ ਹੈ ਕਿ ਪਟਾਕੇ ਚਲਾਉਣ ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ ਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ...

ਪੂਰੀ ਖ਼ਬਰ »

ਨਰੋਏ ਸਮਾਜ ਦੀ ਸਿਰਜਣਾ ਲਈ ਗੰਭੀਰ ਯਤਨਾਂ ਦੀ ਲੋੜ-ਹੈਪੀ, ਬੌਬੀ

ਲੁਧਿਆਣਾ, 6 ਨਵੰਬਰ (ਜੁਗਿੰਦਰ ਸਿੰਘ ਅਰੋੜਾ)- ਭਾਈ ਮੰਨਾ ਸਿੰਘ ਨਗਰ ਮੈਨੂੰਫੈਕਚਰਾਰ ਅਤੇ ਟਰੇਡਰਜ ਐਸੋਸੀਏਸ਼ਨ ਦੇ ਸਰਪ੍ਰਸਤ ਸ. ਅਮਰਜੀਤ ਸਿੰਘ ਹੈਪੀ ਅਤੇ ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਬੌਬੀ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਸਮਾਜ ਵਿਚ ਫੈਲੀਆਂ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜ ਫਾਰ ਵੁਮੈਨ 'ਚ ਹੋਇਆ ਸਮਾਗਮ

ਲੁਧਿਆਣਾ, 6 ਨਵੰਬਰ (ਬੀ.ਐਸ.ਬਰਾੜ)- ਗੁਰੂ ਨਾਨਕ ਖਾਲਸਾ ਕਾਲਜ ਫਾਰ ਵੁਮੈਨ ਗੁਜਰਖਨ ਕੈਂਪਸ ਦੀ ਲੀਗਲ ਲਿਟਰੇਸੀ ਕਲੱਬ ਵਲੋਂ ਔਰਤਾਂ ਵਿਰੁੱਧ ਅਪਰਾਧ 'ਤੇ ਇਕ ਭਾਸ਼ਣ ਕਰਵਾਇਆ ਗਿਆ | ਇਸ ਮੌਕੇ ਸਰੋਤ ਵਿਅਕਤੀ ਡਾ: ਸ਼ਿਵ ਕੁਮਾਰ ਡੋਗਰਾ ਪੰਜਾਬ ਯੂਨੀਵਰਸਿਟੀ ਰੀਜਨਲ ...

ਪੂਰੀ ਖ਼ਬਰ »

ਨੰਨ੍ਹੇ ਮੁੰਨੇ ਬੱਚਿਆਂ ਨੇ ਰੰਗੋਲੀ ਬਣਾ ਕੇ ਦੀਵਾਲੀ ਦਾ ਤਿਉਹਾਰ ਮਨਾਇਆ

ਫੁੱਲਾਂਵਾਲ, 6 ਨਵੰਬਰ (ਮਨਜੀਤ ਸਿੰਘ ਦੁੱਗਰੀ)-ਸੈਕਰਡ ਸੋਲ ਕਾਨਵੈਂਟ ਸਕੂਲ ਦੁੱਗਰੀ ਧਾਂਦਰਾ ਰੋਡ ਵਿਖੇ ਦੀਵਾਲੀ ਦਾ ਤਿਉਹਾਰ ਨੰਨ੍ਹੇ ਮੁੰਨੇ ਬੱਚਿਆਂ ਵਲੋਂ ਬੜੇ ਖ਼ੁਸ਼ੀ ਭਰੇ ਮਾਹੌਲ ਵਿਚ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਅਧਿਆਪਕਾਵਾਂ ਤੇ ਵੱਡੇ ਬੱਚਿਆਂ ਦੀ ...

ਪੂਰੀ ਖ਼ਬਰ »

ਗਰੀਨ ਦੀਵਾਲੀ ਮਨਾਈ ਜਾਵੇ-ਮੱਕੜ

ਲੁਧਿਆਣਾ, 6 ਨਵੰਬਰ (ਕਵਿਤਾ ਖੁੱਲਰ)- ਮਾਡਲ ਟਾਊਨ ਐਕਸਟੈਨਸ਼ਨ ਬਲਾਕ-ਏ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਮੱਕੜ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਸਾਰਿਆਂ ਨੂੰ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਤਾਂ ਜੋ ਵਾਤਾਵਰਨ ਨੂੰ ...

ਪੂਰੀ ਖ਼ਬਰ »

ਕਮਿਸ਼ਨਰ ਵਲੋਂ ਕਿਸਾਨਾਂ ਨੂੰ ਕਿਸਾਨ ਹਿਤੈਸ਼ੀ ਸਕੀਮਾਂ ਤੋਂ ਲਾਭ ਲੈਣ ਦੀ ਹਦਾਇਤ

ਕੁਰੂਕਸ਼ੇਤਰ/ਸ਼ਾਹਾਬਾਦ 6 ਨਵੰਬਰ (ਜਸਬੀਰ ਸਿੰਘ ਦੁੱਗਲ)- ਕਿਸਾਨ ਨੂੰ ਘੱਟ ਜ਼ਮੀਨ ਵਿਚ ਵੱਧ ਆਮਦੀ ਲੈਣ ਲਈ ਪੌਦ ਉਤਪਾਦਨ ਦੇ ਕੰਮ ਨੂੰ ਅੱਗੇ ਵਧਾਉਣ ਦੀ ਲੋੜ ਹੈ | ਇਸ ਕਿੱਤੇ ਨਾਲ ਪ੍ਰਤੀ ਏਕੜ ਉਤਪਾਦਨ ਤਾਂ ਵੱਧਦਾ ਹੀ ਹੈ, ਨਾਲ ਹੀ ਪ੍ਰਤੀ ਵਿਅਕਤੀ ਆਮਦਨੀ ਵੱਧਣ ਦੇ ...

ਪੂਰੀ ਖ਼ਬਰ »

ਸੀ. ਐੱਮ. ਵਿੰਡੋ 'ਤੇ ਆਈਆਂ ਸ਼ਿਕਾਇਤਾਂ ਦਾ ਮਿੱਥੇ ਸਮੇਂ 'ਚ ਨਿਪਟਾਰਾ ਜ਼ਰੂਰੀ-ਡੀ. ਸੀ.

ਕੁਰੂਕਸ਼ੇਤਰ, 6 ਨਵੰਬਰ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਕਿਹਾ ਕਿ ਸੀ. ਐੱਮ. ਵਿੰਡੋ 'ਤੇ ਆਈਆਂ ਸ਼ਿਕਾਇਤਾਂ ਦਾ ਨਿਰਧਾਰਿਤ ਸਮੇਂ 'ਚ ਨਿਪਟਾਰਾ ਕਰਨਾ ਜ਼ਰੂਰੀ ਹੈ ਅਤੇ ਜੋ ਅਧਿਕਾਰੀ ਸਮੱਸਿਆਵਾਂ ਅਤੇ ਸਿਕਾਇਤਾਂ ਦੇ ਹੱਲ ਵਿਚ ਕਿਸੇ ...

ਪੂਰੀ ਖ਼ਬਰ »

ਗੁਰਬਾਣੀ ਮੁਤਾਬਿਕ ਜ਼ਿੰਦਗੀ ਬਸਰ ਕਰਕੇ ਮਨੁੱਖ ਲਿਖ ਸਕਦਾ ਹੈ ਸਫ਼ਲਤਾ ਦੀ ਇਬਾਰਤ-ਗਿਆਨੀ ਸਾਹਿਬ ਸਿੰਘ

ਕੁਰੂਕਸ਼ੇਤਰ/ਸ਼ਾਹਾਬਾਦ, 6 ਨਵੰਬਰ (ਜਸਬੀਰ ਸਿੰਘ ਦੁੱਗਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਲੋਂ ਕੱਢੀ ਗਈ ਪ੍ਰਭਾਤ ਫੇਰੀ ਮੰਗਲਵਾਰ ਕਰਨੈਲ ਸਿੰਘ ਦੇ ਅਟਾਰੀ ਕਾਲੋਨੀ ਦੀ ਰਿਹਾਇਸ਼ 'ਤੇ ਪੁੱਜੀ | ...

ਪੂਰੀ ਖ਼ਬਰ »

ਭਾਜਪਾ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ 'ਚ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਚਰਚਾ

ਲੁਧਿਆਣਾ, 6 ਨਵੰਬਰ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਲੁਧਿਆਣਾ ਸ਼ਹਿਰੀ ਦੀ ਨਵੀਂ ਚੁਣੀ ਗਈ ਕਾਰਜਕਾਰਨੀ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਜਤਿੰਦਰ ਮਿੱਤਲ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਲੁਧਿਆਣਾ ਸ਼ਹਿਰ ਦੇ 95 ਵਾਰਡਾਂ ਵਿੱਚ ਪਾਰਟੀ ਨੂੰ ੂ ਜ਼ਮੀਨੀ ਪੱਧਰ 'ਤੇ ...

ਪੂਰੀ ਖ਼ਬਰ »

ਵਿਧਾਇਕ ਸੁਧਾ ਵਲੋਂ ਐੱਲ. ਈ. ਡੀ. ਲਾਈਟਾਂ ਦਾ ਉਦਘਾਟਨ

ਕੁਰੂਕਸ਼ੇਤਰ, 6 ਨਵੰਬਰ (ਜਸਬੀਰ ਸਿੰਘ ਦੁੱਗਲ)- ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਧਰਮ ਖੇਤਰ ਕੁਰੁਕਸ਼ੇਤਰ 'ਚ ਸਟਰੀਟ ਲਾਈਟਾਂ ਨਾਲ ਸਬੰਧਿਤ ਕੋਈ ਸਮੱਸਿਆ ਨਹੀਂ ਰਹੇਗੀ | ਇਸ ਸਮੱਸਿਆ ਨੂੰ ਦੂਰ ਕਰਨ ਲਈ ਸੂਬਾਈ ਸਰਕਾਰ ਵਲੋਂ 10 ਸਾਲ ਲਈ ਸਟਰੀਟ ਲਾਈਟਾਂ ਦੀ ...

ਪੂਰੀ ਖ਼ਬਰ »

ਅਕਾਲੀ ਦਲ ਤੇ ਕਾਂਗਰਸ ਨਾਲੋਂ ਰੁੱਸੇ ਚੰਗੇ ਕਿਰਦਾਰ ਵਾਲੇ ਆਗੂਆਂ ਨੂੰ ਨਾਲ ਲੈ ਕੇ ਮਜ਼ਬੂਤ ਧਿਰ ਬਣਾਵਾਂਗੇ-ਬੈਂਸ

ਲੁਧਿਆਣਾ, 6 ਨਵੰਬਰ (ਪੁਨੀਤ ਬਾਵਾ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਸ ਸਮੇਂ ਪੰਜਾਬ ਦਾ ਸਿਆਸੀ ਮੈਦਾਨ ਅਕਾਲੀ ਦਲ ਤੇ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਕਰਕੇ ਖ਼ਾਲੀ ਹੋਇਆ ਗਿਆ ਹੈ | ਇਸ ਲਈ ਦੀਵਾਲੀ ਤੋਂ ਬਾਅਦ ਅਕਾਲੀ ...

ਪੂਰੀ ਖ਼ਬਰ »

ਪੰਜਾਬ ਨੈਸ਼ਨਲ ਬੈਂਕ ਨੇ ਸੈਕਟਰ 32 'ਚ ਖੋਲ੍ਹੀ ਨਵੀਂ ਸ਼ਾਖ਼ਾ

ਲੁਧਿਆਣਾ, 6 ਨਵੰਬਰ (ਭੁਪਿੰਦਰ ਸਿੰਘ ਬਸਰਾ)- ਪੰਜਾਬ ਨੈਸ਼ਨਲ ਬੈਂਕ ਨੇ ਜ਼ਿਲ੍ਹੇ ਵਿਚ ਆਪਣੀ ਬੈਂਕਿੰਗ ਸੇਵਾਵਾਂ ਦਾ ਵਿਸਥਾਰ ਕਰਦੇ ਹੋਏ ਚੰਡੀਗੜ੍ਹ ਰੋਡ ਸਥਿਤ ਸੈਕਟਰ 32 ਵਿਖੇ ਨਵੀਂ ਸ਼ਾਖ਼ਾ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦਘਾਟਨ ਖੁੁਰਾਕ ਤੇ ਸਿਵਲ ਸਪਲਾਈ ...

ਪੂਰੀ ਖ਼ਬਰ »

ਕਾਬੂ ਕੀਤੇ ਗੈਂਗਸਟਰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ

ਲੁਧਿਆਣਾ, 6 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪੱਖੋਵਾਲ ਸੜਕ 'ਤੇ ਪਿੰਡ ਲਲਤੋ ਕਲਾਂ ਨੇੜੇ ਪੁਲਿਸ ਮੁਲਾਜ਼ਮਾਂ ਤੇ ਗੋਲੀਆਂ ਚਲਾ ਕੇ ਭੱਜੇ ਦੋ ਗੈਂਗਸਟਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ | ਕਾਬੂ ਕੀਤੇ ਗੈਂਗਸਟਰਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ...

ਪੂਰੀ ਖ਼ਬਰ »

ਸ਼ੱਕੀ ਹਾਲਤ ਵਿਚ ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਲੁਧਿਆਣਾ, 6 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਪਿੰਕ ਫਲੈਟ ਵਿਚ ਇਕ ਨੌਜਵਾਨ ਵਲੋਂ ਸ਼ੱਕੀ ਹਲਾਤ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਰਕੇਸ਼ (24) ਵਜੋਂ ਕੀਤੀ ਗਈ ਹੈ | ਪੁਲਿਸ ਅਨੁਸਾਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX