ਤਾਜਾ ਖ਼ਬਰਾਂ


ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਸਿੱਖਿਆ ਵਿਭਾਗ ਕਰ ਰਿਹਾ ਟਾਲ-ਮਟੋਲ
. . .  52 minutes ago
ਮਲੌਦ, 22 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸਿੱਖਿਆ ਵਿਭਾਗ ਦੁਆਰਾ 2011 ਵਿਚ ਸ਼ੁਰੂ ਕੀਤੇ ਅਧਿਆਪਕ ਰਾਜ ਯੋਗਤਾ ਟੈਸਟ-2 ਵਿਚ ਬੈਠਣ ਵਾਲੇ ਬੇਰੁਜ਼ਗਾਰਾਂ ਵਲੋਂ ਕੁਝ ਪ੍ਰਸ਼ਨਾਂ ਸਬੰਧੀ ਪੰਜਾਬ ਹਰਿਆਣਾ ...
ਕੱਲ੍ਹ ਗੁਰਦਾਸਪੁਰ ਪਹੁੰਚਣਗੇ ਸੰਨੀ ਦਿਓਲ
. . .  about 1 hour ago
ਰਾਜਾਸਾਂਸੀ, 22 ਮਈ (ਹੇਰ,ਖੀਵਾ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ, ਜੋ ਕਿ ਪੰਜਾਬ ਦੇ ਸੱਤਵੇਂ ਅਤੇ ਅਖੀਰੀ ਪੜਾਅ ਤਹਿਤ ਆਪਣਾ ਚੋਣ ਪ੍ਰਚਾਰ ਕਰਨ ਅਤੇ ਵੱਖ-ਵੱਖ ਥਾਵਾਂ 'ਤੇ ਵੋਟਾਂ ਪੋਲ ਕਰਵਾਉਣ ਦਾ ...
ਸੜਕ ਹਾਦਸੇ 'ਚ ਇੰਜੀਨੀਅਰਿੰਗ ਕਰ ਰਹੇ ਵਿਦਿਆਰਥੀ ਦੀ ਮੌਤ
. . .  about 2 hours ago
ਪਠਾਨਕੋਟ, 22 ਮਈ (ਸੰਧੂ)- ਪਠਾਨਕੋਟ-ਜਲੰਧਰ ਕੌਮੀ ਸ਼ਾਹ ਮਾਰਗ ਤੇ ਸਥਿਤ ਪਿੰਡ ਤਲਵਾੜਾ ਜੱਟਾ ਦੇ ਨੇੜੇ ਤੇਜ ਰਫ਼ਤਾਰ ਟਰੱਕ ਦੀ ਚਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਜਾ ਗੰਭੀਰ ਤੌਰ 'ਤੇ ਜ਼ਖਮੀ ਹੋ ....
ਵੜਿੰਗ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਸਬੰਧੀ ਵੀਡੀਓ ਵਾਇਰਲ ਕਰਨ 'ਤੇ ਸ਼ਨੀ ਢਿੱਲੋਂ ਖਿਲਾਫ਼ ਪਰਚਾ ਦਰਜ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਗਿੱਦੜਬਾਹਾ ਹਲਕੇ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਛੋਟੇ ਭਰਾ ਅਤੇ ਅਕਾਲੀ ਆਗੂ ਸੰਦੀਪ ਸਿੰਘ ਸ਼ਨੀ ਢਿੱਲੋਂ ਵੱਲੋਂ ਪਿਛਲੇ ਦਿਨੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ....
ਪਿੰਡ ਸ਼ਹੂਰਾ ਵਿਖੇ 72 ਫ਼ੀਸਦੀ ਹੋਈ ਵੋਟਿੰਗ
. . .  about 3 hours ago
ਬੱਚੀ ਵਿੰਡ, 22 ਮਈ (ਬਲਦੇਵ ਸਿੰਘ ਕੰਬੋ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਸ਼ਹੂਰਾ ਵਿਖੇ ਬੂਥ ਨੰਬਰ 123 ਦੀ ਚੋਣ ਰੱਦ ਹੋ ਗਈ ਸੀ ਅੱਜ ਮੁੜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਸੰਪੰਨ ਹੋ ਗਿਆ। ਇਸ ਸਬੰਧੀ ਜਾਣਕਾਰੀ ...
ਰਾਫੇਲ ਡੀਲ: ਫਰਾਂਸ 'ਚ ਭਾਰਤੀ ਟੀਮ ਦੇ ਠਿਕਾਣਿਆਂ 'ਤੇ ਘੁਸਪੈਠ ਦੀ ਕੋਸ਼ਿਸ਼
. . .  about 3 hours ago
ਨਵੀਂ ਦਿੱਲੀ, 22 ਮਈ- ਲੋਕ ਸਭਾ ਚੋਣਾਂ ਦੇ ਦੌਰਾਨ ਹੀ ਰਾਫੇਲ ਮੁੱਦਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਫਰਾਂਸ 'ਚ ਕੁੱਝ ਅਣਪਛਾਤੇ ਤੱਤਾਂ ਵੱਲੋਂ ਭਾਰਤੀ ਰਾਫੇਲ ਪ੍ਰਾਜੈਕਟ ਟੀਮ 'ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ....
ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਗ੍ਰਹਿ ਮੰਤਰਾਲਾ ਵੱਲੋਂ ਅਲਰਟ- ਦੰਗੇ ਭੜਕਣ ਦਾ ਡਰ
. . .  about 3 hours ago
ਨਵੀਂ ਦਿੱਲੀ, 22 ਮਈ - ਗ੍ਰਹਿ ਮੰਤਰਾਲਾ ਨੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਤੇ ਡੀ.ਜੀ.ਪੀ. ਨੂੰ ਅਲਰਟ ਕੀਤਾ ਹੈ ਕਿ 23 ਮਈ ਨੂੰ ਗਿਣਤੀ ਵਾਲੇ ਦਿਨ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਦੰਗੇ ਭੜਕ ਸਕਦੇ ਹਨ। ਗ੍ਰਹਿ ਮੰਤਰਾਲਾ ਨੇ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਕਾਨੂੰਨ...
ਧਰਮਿੰਦਰ ਨੇ ਸੁਨੀਲ ਜਾਖੜ ਦੇ ਨਾਲ ਪੁਰਾਣੇ ਰਿਸ਼ਤੇ ਬਰਕਰਾਰ ਰੱਖਣ ਲਈ ਟਵੀਟ ਰਾਹੀਂ ਭੇਜਿਆ ਪਿਆਰ ਭਰਿਆ ਸੰਦੇਸ਼
. . .  about 4 hours ago
ਪਠਾਨਕੋਟ, 22 ਮਈ (ਸੰਧੂ) - ਸੂਬੇ ਦੀ ਸਭ ਤੋਂ ਜ਼ਿਆਦਾ ਹਾਟ ਸੀਟ ਮੰਨੀ ਜਾ ਰਹੀ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਸੀਟ 'ਤੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸਿਨੇ ਸਟਾਰ ਸੰਨੀ ਦਿਓਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਰਮਿਆਨ...
ਭਿਆਨਕ ਸੜਕ ਹਾਦਸੇ ਵਿਚ 2 ਵਿਅਕਤੀਆਂ ਦੀ ਦਰਦਨਾਕ ਮੌਤ
. . .  about 4 hours ago
ਰੁੜਕੀ ਕਲਾਂ 22 ਮਈ (ਜਤਿੰਦਰ ਮੰਨਵੀ) - ਆਏ ਦਿਨ ਸੜਕੀ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ ਜਿਸ ਕਰ ਕੇ ਇਨਸਾਨੀ ਜਾਨਾਂ ਤੇਜ਼ੀ ਨਾਲ ਜਾ ਰਹੀਆਂ ਹਨ ਭਾਵੇਂ ਕਿ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਪਰ...
ਨਜਾਇਜ਼ ਸਬੰਧ ਬਣਾਉਣ ਤੋਂ ਰੋਕਣ 'ਤੇ ਕਤਲ
. . .  about 4 hours ago
ਫ਼ਾਜ਼ਿਲਕਾ, 22 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਦੇ ਪਿੰਡ ਖੁਈ ਖੇੜਾ ਵਿਚ ਪਤਨੀ ਨਾਲ ਨਜਾਇਜ਼ ਸਬੰਧ ਬਣਾਉਣ ਤੋਂ ਰੋਕਣ 'ਤੇ ਨੌਜਵਾਨ ਵੱਲੋਂ ਪਤੀ ਦਾ ਕਤਲ ਕਰ ਦਿੱਤੇ ਜਾਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਵਾਸੀ ਪਿੰਡ ਖੁਈ ਖੇੜਾ ਦਾ...
ਇੰਡੋਨੇਸ਼ੀਆ 'ਚ ਚੋਣ ਨਤੀਜਿਆਂ ਤੋਂ ਬਾਅਦ ਹੋਈ ਝੜਪ 'ਚ 6 ਮੌਤਾਂ, 200 ਜ਼ਖਮੀ
. . .  about 4 hours ago
ਜਕਾਰਤਾ, 22 ਮਈ- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਰਾਸ਼ਟਰਪਤੀ ਚੋਣ ਨਤੀਜਿਆਂ ਕਿ ਬਾਅਦ ਹੋਏ ਵਿਰੋਧ ਪ੍ਰਦਰਸ਼ਨਾਂ 'ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 200 ਲੋਕ ਜ਼ਖਮੀ ਹੋਏ ਹਨ। ਇੰਡੋਨੇਸ਼ੀਆ ਡੈਮੋਕ੍ਰੇਟਿਕ ਪਾਰਟੀ ਆਫ਼ ਸਟ੍ਰਗਲ ਦੇ ਮੈਂਬਰ ਜੋਕੋ ....
ਅਰੁਣਾਚਲ ਪ੍ਰਦੇਸ਼ ਵਿਚ ਵੱਡੇ ਪੱਧਰ 'ਤੇ ਫ਼ੌਜੀ ਛਾਪੇਮਾਰੀ- ਕਿਰੇਨ ਰਿਜੀਜੂ
. . .  about 4 hours ago
ਨਵੀਂ ਦਿੱਲੀ, 22 ਮਈ - ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਅੱਜ ਬੁੱਧਵਾਰ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿਚ ਅੱਤਵਾਦੀਆਂ ਖਿਲਾਫ ਵੱਡੇ ਪੱਧਰ 'ਤੇ ਫੌਜ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਥਾਨਕ ਸਮੂਹ ਵਿਦਰੋਹੀ ਕਾਰਵਾਈਆਂ ਵਿਚ ਸ਼ਾਮਲ ਹੋਣ ਤੇ ਅੱਤਵਾਦੀਆਂ...
ਇਕ ਕੁਇੰਟਲ ਚੂਰਾ ਪੋਸਤ ਤੇ ਅਫ਼ੀਮ ਸਮੇਤ ਦੋ ਕਾਬੂ
. . .  about 5 hours ago
ਜਲੰਧਰ, 22 ਮਈ - ਥਾਣਾ ਮਕਸੂਦਾਂ ਦੀ ਪੁਲਿਸ ਨੇ ਅਮਾਨਤਪੁਰ ਨੇੜੇ ਕੀਤੀ ਗਈ ਨਾਕੇਬੰਦੀ ਦੌਰਾਨ 2 ਕਿੱਲੋ 550 ਗਰਾਮ ਅਫ਼ੀਮ ਤੇ ਇਕ ਕੁਇੰਟਲ ਡੋਡੇ ਚੂਰਾ ਪੋਸਤ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ...
ਰਾਫੇਲ ਸੌਦਾ: ਪ੍ਰਸ਼ਾਂਤ ਭੂਸ਼ਨ ਅਤੇ ਹੋਰ ਪਟੀਸ਼ਨਰਾਂ ਨੇ ਸੁਪਰੀਮ ਕੋਰਟ 'ਚ ਰੱਖਿਆ ਆਪਣਾ ਪੱਖ
. . .  about 5 hours ago
ਨਵੀਂ ਦਿੱਲੀ, 22 ਮਈ- ਰਾਫੇਲ ਸੌਦੇ ਦੀ ਮੁੜ ਵਿਚਾਰ ਪਟੀਸ਼ਨ 'ਚ ਸੁਪਰੀਮ ਕੋਰਟ ਸੁਣਵਾਈ ਕਰ ਰਿਹਾ ਹੈ। ਅਦਾਲਤ ਦੀ ਬੈਂਚ ਦੇ ਸਾਹਮਣੇ ਅੱਜ ਪਟੀਸ਼ਨਰ ਪ੍ਰਸ਼ਾਂਤ ਭੂਸ਼ਨ ਅਤੇ ਹੋਰ ਨੇ ਲਿਖਤੀ ਰੂਪ 'ਚ ਆਪਣਾ ਪੱਖ ਰੱਖਿਆ ਹੈ। ਇਸ ਤੋਂ ਪਹਿਲਾਂ ਅਦਾਲਤ....
ਕੁਲਗਾਮ ਮੁੱਠਭੇੜ 'ਚ ਮਾਰੇ ਗਏ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ- ਡੀ.ਜੀ.ਆਈ
. . .  about 5 hours ago
ਸ੍ਰੀਨਗਰ, 22 ਮਈ- ਦੱਖਣੀ ਕਸ਼ਮੀਰ ਦੇ ਡੀ.ਜੀ.ਆਈ. ਅਤੁੱਲ ਕੁਮਾਰ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲਗਾਮ ਮੁੱਠਭੇੜ 'ਚ 2 ਅੱਤਵਾਦੀ ਢੇਰ ਹੋਏ ਹਨ ਜਿਨ੍ਹਾਂ ਦੀ ਪਹਿਚਾਣ ਸ਼ੋਪੀਆ ਵਾਸੀ ਜ਼ਾਹਿਦ ਮਾਂਟੂ ਅਤੇ ਕੁਲਗਾਮ ਦੇ ਇਰਫਾਨ ਅਹਿਮਦ ਦੇ ਰੂਪ 'ਚ ....
ਕੋਹਲੀ ਇਕੱਲੇ ਵਿਸ਼ਵ ਕੱਪ ਨਹੀਂ ਜਿਤਵਾ ਸਕਦੇ - ਤੇਂਦੁਲਕਰ
. . .  about 5 hours ago
ਸੁਪਰੀਮ ਕੋਰਟ ਨੇ ਭਾਜਪਾ ਉਮੀਦਵਾਰ ਦੀ ਗ੍ਰਿਫ਼ਤਾਰੀ 'ਤੇ 28 ਮਈ ਤੱਕ ਲਗਾਈ ਰੋਕ
. . .  about 6 hours ago
ਔਜਲਾ ਨੇ ਪੋਲਿੰਗ ਬੂਥ ਦਾ ਲਿਆ ਜਾਇਜ਼ਾ
. . .  about 6 hours ago
ਕੰਟਰੋਲ ਰੇਖਾ ਨੇੜੇ ਕੋਈ ਆਈ.ਈ.ਡੀ. ਧਮਾਕਾ ਨਹੀਂ ਹੋਇਆ - ਫੌਜ
. . .  about 6 hours ago
ਅਫ਼ਗ਼ਾਨਿਸਤਾਨ 'ਚ 16 ਅੱਤਵਾਦੀ ਹਵਾਈ ਹਮਲੇ 'ਚ ਢੇਰ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 24 ਕੱਤਕ ਸੰਮਤ 550

ਅੰਮ੍ਰਿਤਸਰ

ਅਧਿਆਪਕਾਂ ਨੇ ਮਨਾਈ ਕਾਲੀ ਦੀਵਾਲੀ

ਅੰਮਿ੍ਤਸਰ, 8 ਨਵੰਬਰ (ਹਰਮਿੰਦਰ ਸਿੰਘ)-ਸਿੱਖਿਆ ਵਿਭਾਗ 'ਚ ਪੂਰੀਆਂ ਤਨਖ਼ਾਹਾਂ ਤੇ ਰੈਗੂਲਰ ਹੋਣ ਲਈ ਪਟਿਆਲਾ ਵਿਖੇ ਪੱਕਾ ਮੋਰਚਾ ਲਾਈ ਬੈਠੇ ਅਧਿਆਪਕਾਂ ਵਲੋਂ ਲਗਾਤਾਰ ਚਲਾਈ ਜਾ ਰਹੀ ਭੁੱਖ ਹੜਤਾਲ ਦੇ ਮੱਦੇਨਜ਼ਰ ਸਰਕਾਰ ਵਲੋਂ ਦਿੱਤੇ ਗੱਲਬਾਤ ਦੇ ਸੱਦੇ ਤੋਂ ਮੁਕਰ ...

ਪੂਰੀ ਖ਼ਬਰ »

ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ

ਰਾਮ ਤੀਰਥ, 8 ਨਵੰਬਰ (ਧਰਵਿੰਦਰ ਸਿੰਘ ਔਲਖ)-ਪਿੰਡ ਮਾਹਲ, ਰਾਮ ਤੀਰਥ ਰੋਡ ਦੇ ਇਕ ਨੌਜਵਾਨ ਸੰਜੀਵ ਕੁਮਾਰ ਉਰਫ਼ ਨਿੱਕੂ ਦੀ ਦੀਵਾਲੀ ਵਾਲੇ ਦਿਨ ਸ਼ੱਕੀ ਹਾਲਤ 'ਚ ਮੌਤ ਹੋ ਗਈ | ਮਿ੍ਤਕ ਨੌਜਵਾਨ ਦੇ ਛੋਟੇ ਭਰਾ ਨੇ ਕਿਹਾ ਕਿ ਉਹ ਆਪਣੇ ਇਕ ਸਾਥੀ ਨਾਲ ਸ਼ਰਾਬ ਪੀ ਰਿਹਾ ਸੀ | ਜਿਸ ...

ਪੂਰੀ ਖ਼ਬਰ »

ਸੁਪਰੀਮ ਕੋਰਟ ਦੇ ਹੁਕਮਾਂ ਦੀ ਲੋਕਾਂ ਨਹੀਂ ਕੀਤੀ ਪ੍ਰਵਾਹ, ਅੱਧੀ ਰਾਤ ਤੱਕ ਚਲੇ ਪਟਾਕੇ

ਅੰਮਿ੍ਤਸਰ, 8 ਨਵੰਬਰ (ਰੇਸ਼ਮ ਸਿੰਘ)-ਸੁਪਰੀਮ ਕੋਰਟ ਵਲੋਂ 2 ਘੰਟੇ ਪਟਾਕੇ ਤੇ ਹੋਰ ਆਤਿਸ਼ਬਾਜ਼ੀ ਚਲਾਉਣ ਦੇ ਦਿੱਤੇ ਹੁਕਮਾਂ ਦੀ ਲੋਕਾਂ ਬਹੁਤੀ ਪ੍ਰਵਾਹ ਨਹੀਂ ਕੀਤੀ ਤੇ ਅੱਧੀ ਰਾਤ ਤੱਕ ਪਟਾਕੇ ਚਲਦੇ ਰਹੇ | ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਤਿਸਬਾਜ਼ੀ ਦੀਆਂ ...

ਪੂਰੀ ਖ਼ਬਰ »

ਟਰੱਕ ਹੇਠ ਆਉਣ ਕਾਰਨ ਐਕਟਿਵਾ ਚਾਲਕ ਦੀ ਮੌਤ

ਅੰਮਿ੍ਤਸਰ, 8 ਨਵੰਬਰ (ਰੇਸ਼ਮ ਸਿੰਘ)-ਦੀਵਾਲੀ ਵਾਲੇ ਦਿਨ ਟੱਰਕ ਹੇਠ ਆਉਣ ਕਾਰਨ ਇਕ ਐਕਟਿਵਾ ਸਵਾਰ ਚਾਲਕ ਦੀ ਦੀ ਮੌਤ ਹੋ ਗਈ | ਮਿ੍ਤਕ ਦੀ ਸ਼ਨਾਖਤ ਬਲਵਿੰਦਰ ਸਿੰਘ ਵਾਸੀ ਮਕਬੂਲਪੁਰਾ ਵਜੋਂ ਹੋਈ ਹੈ | ਏ. ਐਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਵਿਅਕਤੀ ਆਪਣੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਦੇ ਹੁਕਮਾਂ ਦੀ ਲੋਕਾਂ ਨਹੀਂ ਕੀਤੀ ਪ੍ਰਵਾਹ, ਅੱਧੀ ਰਾਤ ਤੱਕ ਚਲੇ ਪਟਾਕੇ

ਅੰਮਿ੍ਤਸਰ, 8 ਨਵੰਬਰ (ਰੇਸ਼ਮ ਸਿੰਘ)-ਸੁਪਰੀਮ ਕੋਰਟ ਵਲੋਂ 2 ਘੰਟੇ ਪਟਾਕੇ ਤੇ ਹੋਰ ਆਤਿਸ਼ਬਾਜ਼ੀ ਚਲਾਉਣ ਦੇ ਦਿੱਤੇ ਹੁਕਮਾਂ ਦੀ ਲੋਕਾਂ ਬਹੁਤੀ ਪ੍ਰਵਾਹ ਨਹੀਂ ਕੀਤੀ ਤੇ ਅੱਧੀ ਰਾਤ ਤੱਕ ਪਟਾਕੇ ਚਲਦੇ ਰਹੇ | ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਤਿਸਬਾਜ਼ੀ ਦੀਆਂ ...

ਪੂਰੀ ਖ਼ਬਰ »

ਸ਼ਹਿਰ 'ਚ ਡੇਂਗੂ ਕਾਰਨ ਮੌਤਾਂ ਹੋਣ ਦੀ ਚਰਚਾ, ਪ੍ਰਸ਼ਾਸਨ ਖਾਮੋਸ਼

ਅੰਮਿ੍ਤਸਰ, 8 ਨਵੰਬਰ (ਰੇਸ਼ਮ ਸਿੰਘ)-ਸ਼ਹਿਰ 'ਚ ਡੇਂਗੂ ਦਾ ਡੰਗ ਤੇਜ਼ ਦਿਨੋਂ-ਦਿਨ ਤੇਜ਼ ਹੋ ਰਿਹਾ ਹੈ ਤੇ ਸ਼ਹਿਰ ਦੇ ਕਈ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ 'ਚ ਚੋਖਾ ਵਾਧਾ ਪਾਇਆ ਜਾ ਰਿਹਾ ਹੈ ਦੂਜੇ ਪਾਸੇ ਮਰੀਜ਼ਾਂ ਨਾਲੋਂ ਸਰਕਾਰੀ ਹਸਪਤਾਲਾਂ 'ਚ ਹੁੰਦੀ ਖੱਜਲ-ਖੁਆਰੀ ...

ਪੂਰੀ ਖ਼ਬਰ »

ਬਾਹਰੀ ਸੂਬਿਆਂ ਤੋਂ ਨਾਜਾਇਜ਼ ਸ਼ਰਾਬ ਲਿਆ ਕੇ ਵੇਚਣ ਵਾਲੇ 3 ਨੌਜਵਾਨ ਗਿ੍ਫ਼ਤਾਰ

ਅਜਨਾਲਾ, 8 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਚੋਰੀ ਛਿਪੇ ਬਾਹਰਲੇ ਰਾਜਾਂ ਤੋਂ ਨਾਜਾਇਜ਼ ਸ਼ਰਾਬ ਲਿਆ ਕੇ ਵੇਚਣ ਵਾਲੇ 3 ਵਿਅਕਤੀਆਂ ਨੂੰ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਗਿ੍ਫ਼ਤਾਰ ਕਰਕੇ ਸਥਾਨਕ ਸ਼ਰਾਬ ਦੇ ਠੇਕੇਦਾਰਾਂ ਦੇ ਗੁਦਾਮਾਂ 'ਚੋਂ ...

ਪੂਰੀ ਖ਼ਬਰ »

ਦੀਵਾਲੀ 'ਤੇ ਅੰਮਿ੍ਤਸਰ 'ਚ ਡੇਢ ਦਰਜਨ ਤੋਂ ਵਧੇਰੇ ਇਲਾਕਿਆਂ 'ਚ ਲੱਗੀ ਅੱਗ

ਅੰਮਿ੍ਤਸਰ, 8 ਨਵੰਬਰ (ਹਰਮਿੰਦਰ ਸਿੰਘ)-ਦੀਵਾਲੀ ਦੇ ਮੌਕੇ 'ਚ 2 ਦਿਨਾਂ 'ਚ ਅੰਮਿ੍ਤਸਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਵੱਖ-ਵੱਖ ਜਗ੍ਹਾ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਨ ਸਬੰਧੀ ਸਮਾਚਾਰ ਮਿਲੇ ਹਨ | ਇਸ ਸਬੰਧ 'ਚ ਨਗਰ ਨਿਗਮ ਦੇ ਫ਼ਾਇਰ ਅਫ਼ਸਰ ਲਵਪ੍ਰੀਤ ਸਿੰਘ ਨੇ ...

ਪੂਰੀ ਖ਼ਬਰ »

ਦੋੋ ਮੋਟਰਸਾਈਕਲਾਂ ਦਰਮਿਆਨ ਟੱਕਰ 'ਚ 2 ਦੀ ਮੌਤ, 3 ਜ਼ਖ਼ਮੀ

ਗੱਗੋਮਾਹਲ, 8 ਨਵੰਬਰ (ਬਲਵਿੰਦਰ ਸਿੰਘ ਸੰਧੂ)-ਕਸਬਾ ਗੱਗੋਮਾਹਲ ਦੇ ਨਜ਼ਦੀਕ 2 ਮੋਟਰਸਾਈਕਲਾਂ ਵਿਚਕਾਰ ਹੋਈ ਭਿਆਨਕ ਟੱਕਰ 'ਚ 2 ਨੌਜਵਾਨਾਂ ਦੀ ਮੌਕੇ 'ਤੇ ਮੌਤ ਅਤੇ 3 ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਦੀਵਾਲੀ ਦੀ ਰਾਤ ...

ਪੂਰੀ ਖ਼ਬਰ »

ਟਰਾਂਸਫਾਰਮਰ ਚੋਰੀ

ਗੱਗੋਮਾਹਲ, 8 ਨਵੰਬਰ (ਬਲਵਿੰਦਰ ਸਿੰਘ ਸੰਧੂ)-ਕਸਬਾ ਗੱਗੋਮਾਹਲ ਦੇ ਕਿਸਾਨ ਕੁੰਨਣ ਸਿੰਘ ਪੁੱਤਰ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਰਿਵਾਰ ਸਮੇਤ ਬਹਿਕ 'ਤੇ ਰਹਿੰਦੇ ਹਨ ਜਿਸ ਦੇ ਨਜਦੀਕ ਲੱਗਿਆ ਬਿਜਲੀ ਦਾ ਟਰਾਂਸਫਾਰਮਰ ਬੀਤੀ ਰਾਤ ਚੋਰਾਂ ਨੇ ਲਾਹ ...

ਪੂਰੀ ਖ਼ਬਰ »

ਦੀਵਾਲੀ ਮੌਕੇ ਪਸ਼ੂ ਮੰਡੀ ਵੱਲ੍ਹਾ 'ਚ ਹੋਇਆ ਕਰੋੜਾਂ ਦਾ ਵਪਾਰ

ਵੱਲਾ, 8 ਨਵੰਬਰ (ਕਰਮਜੀਤ ਸਿੰਘ ਓਠੀਆਂ)-ਦੀਵਾਲੀ ਮੌਕੇ ਵੱਲਾ ਪਸ਼ੂ ਮੰਡੀ 'ਚ ਚੱਲ ਰਹੇ ਮੇਲੇ ਦੌਰਾਨ ਦੀਵਾਲੀ ਵਾਲੇ ਦਿਨ ਭਾਰੀ ਰੌਣਕਾਂ ਲੱਗੀਆਂ ਰਹੀਆਂ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਪਸ਼ੂ ਪਾਲਕ ਤੇ ਵਿਉਪਾਰੀਆਂ ਵਲੋਂ ਮੱਝਾਂ, ਗਾਵਾਂ, ਬੱਕਰੀਆਂ, ਭੇਡਾਂ, ...

ਪੂਰੀ ਖ਼ਬਰ »

ਇਕਲੌਤੀ ਅਧਿਆਪਕਾ ਚਲਾ ਰਹੀ ਹੈ ਪਿੰਡ ਧਰਦਿਓ ਦਾ ਸਰਕਾਰੀ ਸਕੂਲ

ਚੌਕ ਮਹਿਤਾ, 8 ਨਵੰਬਰ (ਧਰਮਿੰਦਰ ਸਿੰਘ ਭੰਮਰਾ)-ਪਿੰਡ ਧਰਦਿਓ ਦਾ ਸਰਕਾਰੀ ਐਾਲੀਮੈਂਟਰੀ ਸਕੂਲ ਜਿਥੇ ਮਹਿਜ਼ ਇਕ ਹੀ ਅਧਿਆਪਕਾ ਵਲੋਂ ਸਾਰੇ ਸਕੂਲ ਦਾ ਸੰਚਾਲਨ ਕੀਤਾ ਜਾ ਰਿਹਾ | ਸਕੂਲ ਕਮੇਟੀ ਵਲੋਂ ਅਧਿਆਪਕਾਂ ਦੀ ਕਮੀ ਸਬੰਧੀ ਸੀਨੀਅਰ ਅਧਿਕਾਰੀਆਂ ਨੂੰ ਕੁਝ ਮਹੀਨੇ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਸੋਨੀ ਸ਼ੋਭਾ ਯਾਤਰਾ 'ਚ ਹੋਏ ਸ਼ਾਮਿਲ

ਅੰਮਿ੍ਤਸਰ, 8 ਨਵੰਬਰ (ਰੇਸ਼ਮ ਸਿੰਘ)-ਸ੍ਰੀ ਚਿੱਤਰ ਗੁਪਤ ਮਹਾਰਾਜ ਦੇ ਜਨਮ ਸਬੰਧ 'ਚ ਕਾਯਸਤ ਸਭਾ ਸ੍ਰੀ ਵਾਸਤਵਾ ਵਲੋਂ ਤੀਜੀ ਵਿਸ਼ਾਲ ਸ਼ੋਭਾ ਯਾਤਰਾ ਕਿਲ੍ਹਾ ਭੰਗੀਆਂ ਮੰਦਰ ਠਾਕੁਰ ਦੁਆਰਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੀ ਹੋਈ ਵਾਪਸ ...

ਪੂਰੀ ਖ਼ਬਰ »

ਬਿਨਾਂ ਆਰ. ਸੀ. ਤੇ ਇੰਸ਼ੋਰੈਂਸ ਦੇ ਚੱਲ ਰਹੇ ਈ-ਰਿਕਸ਼ਿਆਂ ਨਾਲ ਹੋਣ ਵਾਲੇ ਹਾਦਸਿਆਂ ਲਈ ਜ਼ਿੰਮੇਵਾਰ ਕੌਣ?

ਅੰਮਿ੍ਤਸਰ, 8 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਪਿਛਲੇ ਕੁਝ ਸਮੇਂ ਤੋਂ ਸੜਕਾਂ 'ਤੇ ਗੈਰ ਕਾਨੂੰਨੀ ਤਰੀਕੇ ਨਾਲ ਬਿਨ੍ਹਾਂ ਰਜਿਸਟ੍ਰੇਸ਼ਨ ਤੇ ਇੰਸ਼ੋਰੈਂਸ ਦੇ ਚੱਲਣ ਵਾਲੇ ਈ-ਰਿਕਸ਼ਿਆਂ ਦੀ ਭਰਮਾਰ ਦਿਨੋਂ ਦਿਨ ਵੱਧਦੀ ਜਾ ਰਹੀ ਹੈ | ਗੁਰੂ ਨਗਰੀ ਨੂੰ ਪ੍ਰਦੂਸ਼ਣ ਮੁਕਤ ...

ਪੂਰੀ ਖ਼ਬਰ »

ਕੜਿਆਲ ਵਿਖੇ ਸਾਲਾਨਾ ਮਹਾਨ ਕੀਰਤਨ ਤੇ ਢਾਡੀ ਦਰਬਾਰ ਅੱਜ ਤੋਂ

ਹਰਸਾ ਛੀਨਾ, 8 ਨਵੰਬਰ (ਕੜਿਆਲ)-ਪਿੰਡ ਕੜਿਆਲ ਵਿਖੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ ਨੂੰ ਸਮਰਪਿਤ 2 ਰੋਜ਼ਾ 9ਵਾਂ ਸਾਲਾਨਾ ਮਹਾਨ ਕੀਰਤਨ ਤੇ ਢਾਡੀ ਦਰਬਾਰ 9 ਨਵੰਬਰ ਤੋਂ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ (ਸਮਰਾ ਗਰੁੱਪ) ਦਾ ਤਹਿਸੀਲ ਪੱਧਰੀ ਇਜਲਾਸ

ਅਜਨਾਲਾ, 8 ਨਵੰਬਰ (ਐਸ. ਪ੍ਰਸ਼ੋਤਮ)-ਇਥੇ ਫ਼ੌਜੀ ਪੈਲੇਸ ਵਿਖੇ ਪੰਜਾਬ ਨੰਬਰਦਾਰ ਯੂਨੀਅਨ (ਸਮਰਾ ਗਰੁੱਪ) ਤਹਿਸੀਲ ਅਜਨਾਲਾ ਦੇ ਪ੍ਰਧਾਨ ਸ: ਕੰਵਲਜੀਤ ਸਿੰਘ ਨਿੱਜਰ ਦੀ ਪ੍ਰਧਾਨਗੀ ਹੇਠ ਹੋਏ ਤਹਿਸੀਲ ਪੱਧਰੀ ਇਜਲਾਸ ਦੌਰਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਇੰਦਰਜੀਤ ...

ਪੂਰੀ ਖ਼ਬਰ »

ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਬੰਦੀ ਛੋੜ ਦਿਵਸ ਮਨਾਇਆ

ਬਾਬਾ ਬਕਾਲਾ ਸਾਹਿਬ, 8 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਸ਼੍ਰੋਮਣੀ ਕਮੇਟੀ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਹਜ਼ਾਰਾਂ ਸੰਗਤਾਂ ਨੇ ਪਵਿੱਤਰ ਸਰੋਵਰ ਸਾਹਿਬ ਵਿਖੇ ਇਸ਼ਨਾਨ ...

ਪੂਰੀ ਖ਼ਬਰ »

ਅੰਮਿ੍ਤਸਰ ਸਮਾਰਟ ਸਿਟੀ ਵਲੋਂ ਪਿੰਗਲਵਾੜਾ ਦੇ ਬੱਚਿਆਂ ਨਾਲ ਮਨਾਈ ਫ੍ਰੈਂਡਲੀ ਗ੍ਰੀਨ ਦੀਵਾਲੀ

ਮਾਨਾਂਵਾਲਾ, 8 ਨਵੰਬਰ (ਗੁਰਦੀਪ ਸਿੰਘ ਨਾਗੀ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮਿ੍ਤਸਰ ਦੀ ਮਾਨਾਂਵਾਲਾ ਸ਼ਾਖਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਈਕੋ-ਫਰੈਂਡਲੀ ਦੀਵਾਲੀ ਤੇ ਗ੍ਰੀਨ ਦੀਵਾਲੀ ਮਨਾਉਣ ਲਈ ਕੀਤੇ ਉਪਰਾਲੇ ਤਹਿਤ ਪਿੰਗਲਵਾੜਾ ਦੇ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਅਜਨਾਲਾ ਦੀ ਇਕੱਤਰਤਾ ਕੱਲ੍ਹ-ਗ੍ਰੰਥਗੜ੍ਹ

ਅਜਨਾਲਾ, 8 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਤਹਿਸੀਲ ਅਜਨਾਲਾ ਦੇ ਨੰਬਰਦਾਰਾਂ ਦੀਆਂ ਭਖਦੀਆਂ ਮੰਗਾਂ ਤੇ ਮੁਸ਼ਕਿਲਾਂ ਦੇ ਹੱਲ ਲਈ ਅਹਿਮ ਇਕੱਤਰਤਾ 10 ਨਵੰਬਰ ਨੂੰ ਗੁਰਦੁਆਰਾ ਸ਼ਹੀਦਾਂ ਵਾਲਾ ਖੂਹ (ਕਾਲਿਆਂ ਵਾਲਾ ਖੂਹ) ਅਜਨਾਲਾ ਵਿਖੇ ਹੋਵੇਗੀ | ਇਹ ਜਾਣਕਾਰੀ ਇਥੇ ...

ਪੂਰੀ ਖ਼ਬਰ »

ਵੱਖ–ਵੱਖ ਥਾਈਾ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਬਾਬਾ ਬਕਾਲਾ ਸਾਹਿਬ, 8 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਬਾਬਾ ਸਧਾਰਨ ਜੀ ਦੇ ਗੁਰਦੁਆਰਾ ਸ੍ਰੀ ਚੁਬੱਚਾ ਸਾਹਿਬ, ਬਾਬਾ ਬਕਾਲਾ ਸਾਹਿਬ ਵਿਖੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸਥਾਨਕ ਰਾਮਗੜ੍ਹੀਆ ਸਭਾ ਵਲੋਂ ...

ਪੂਰੀ ਖ਼ਬਰ »

ਜੀ. ਐਨ. ਡੀ. ਯੂ. ਦੇ ਵਿਦਿਆਰਥੀਆਂ ਵਲੋਂ ਡਰੱਗ ਡੀ-ਅਡਿਕਸ਼ਨ ਫ਼ਾਊਾਡੇਸ਼ਨ ਦਾ ਦੌਰਾ

ਅੰਮਿ੍ਤਸਰ, 8 ਨਵੰਬਰ (ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਦੀ ਹਿਊਮਨ ਜੈਨੇਟਿਕਸ ਸੁਸਾਇਟੀ ਤੇ ਵਿਭਾਗ ਦੀ ਨਸ਼ਾ ਛਡਾਉ ਕਮੇਟੀ ਦੀ ਅਗਵਾਈ ਹੇਠ 10 ਵਿਦਿਆਰਥੀਆਂ ਦੀ ਟੀਮ ਵਲੋਂ ਅਮਿ੍ਤ ਨਸ਼ਾ ਛਡਾਊ ਕੇਂਦਰ ਦਾ ਦੌਰਾ ਕੀਤਾ | ਇਸ ਖੋਜ ...

ਪੂਰੀ ਖ਼ਬਰ »

ਦਰਿਆ ਰਾਵੀ 'ਚੋਂ ਤੈਰਦੀ ਲਾਸ਼ ਮਿਲੀ

ਗੱਗੋਮਾਹਲ, 8 ਨਵੰਬਰ (ਬਲਵਿੰਦਰ ਸਿੰਘ ਸੰਧੂ)-ਪੁਲਿਸ ਚੌਕੀ ਗੱਗੋਮਾਹਲ ਦੇ ਇੰਚਾਰਜ ਸੁਖਦੇਵ ਸਿੰਘ ਏ. ਐਸ. ਆਈ. ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਬੱਲ ਲਭੇ ਦਰਿਆ ਨਜਦੀਕ ਬੀ. ਐਸ. ਐਫ਼ ਦੀ ਪੈਦੀ ਚੌਕੀ ਸ਼ਾਹਪੁਰ ਦੇ ਨੇੜੇ ਦਰਿਆ ਰਾਵੀ 'ਚ ਤੈਰਦੀ ...

ਪੂਰੀ ਖ਼ਬਰ »

ਕੈਪਟਨ ਬਾਵਾ ਸਿੰਘ ਤਰਸਿੱਕਾ ਨੂੰ ਸ਼ਰਧਾਂਜਲੀਆਂ ਭੇਟ

ਤਰਸਿੱਕਾ, 8 ਨਵੰਬਰ (ਅਤਰ ਸਿੰਘ ਤਰਸਿੱਕਾ)-ਕੈਪਟਨ ਬਾਵਾ ਸਿੰਘ ਭਿੰਡਰ ਤਰਸਿੱਕਾ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਤਰਸਿੱਕਾ ਪਤੀ ਭਿੰਡਰ ਵਿਖੇ ...

ਪੂਰੀ ਖ਼ਬਰ »

ਲਕਸ਼ਮੀ ਨਰਾਇਣ ਮੰਦਰ ਵਿਖੇ ਭਗਵਾਨ ਗੋਵਰਧਨ ਦਾ ਪੂਜਾ ਦਿਵਸ ਮਨਾਇਆ

ਅਜਨਾਲਾ, 8 ਨਵੰਬਰ (ਐਸ. ਪ੍ਰਸ਼ੋਤਮ)-ਅਜਨਾਲਾ 'ਚ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਭਗਵਾਨ ਗੋਵਰਧਨ ਦੀ ਪੂਜਾ ਦਾ ਤਿਉਹਾਰ ਮੰਦਰ ਕਮੇਟੀ ਸਮੇਤ ਸੰਗਤਾਂ/ ਸ਼ਰਧਾਲੂਆਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਭਗਵਾਨ ਸ੍ਰੀ ਗਵਰਧਨ ਮਹਾਰਾਜ ਦੀ ਸਮੂਹਿਕ ਪੂਜਾ, ਪਰਾਥਨਾ, ਸਰਬੱਤ ...

ਪੂਰੀ ਖ਼ਬਰ »

ਨਵ-ਵਿਆਹੁਤਾ ਨੇ ਸਹੁਰਿਆ 'ਤੇ ਲਾਏ ਤੰਗ ਕਰਨ ਤੇ ਦਾਜ ਮੰਗਣ ਦੇ ਦੋਸ਼

ਨਵਾਂ ਪਿੰਡ, 8 ਨਵੰਬਰ (ਜਸਪਾਲ ਸਿੰਘ)-ਗੁਆਂਢੀ ਪਿੰਡ ਰਾਏਪੁਰ ਕਲ੍ਹਾਂ ਦੀ ਰਾਜਵਿੰਦਰ ਕੌਰ ਨਾਂਅ ਦੀ ਨਵ-ਵਿਆਹੁਤਾ ਵਲੋਂ ਸਹੁਰੇ ਪਰਿਵਾਰ 'ਤੇ ਉਸ ਨੂੰ ਨਾਜਾਇਜ਼ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ ਤੇ ਦਾਜ ਮੰਗਣ ਦੇ ਦੋਸ਼ ਲਾਏ ਗਏ ਹਨ, ਦੇ ਸਬੰਧ 'ਚ ਪੀੜਤਾਂ ਵਲੋਂ ਆਪਣੀ ...

ਪੂਰੀ ਖ਼ਬਰ »

ਮਹੰਤ ਮਲਕੀਤ ਨਾਥ ਦਾ ਜਨਮ ਦਿਨ ਮਨਾਇਆ

ਰਾਮ ਤੀਰਥ, 8 ਨਵੰਬਰ (ਧਰਵਿੰਦਰ ਸਿੰਘ ਔਲਖ)-ਦੀਵਾਲੀ ਵਾਲੇ ਦਿਨ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਦੇ ਗੱਦੀਨਸ਼ੀਨ ਮਹੰਤ ਮਲਕੀਤ ਨਾਥ ਦਾ ਜਨਮ ਦਿਨ ਮਨਾਇਆ ਗਿਆ | ਮਹੰਤ ਮਲਕੀਤ ਨਾਥ ਵਲੋਂ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ | ਉਪਰੰਤ ਭਗਵਾਨ ਵਾਲਮੀਕਿ ਆਸ਼ਰਮ ...

ਪੂਰੀ ਖ਼ਬਰ »

ਭਾਈ ਗੁਰਦਾਸ ਅਕੈਡਮੀ ਵਿਖੇ ਹਰੀ ਦੀਵਾਲੀ ਮਨਾਈ

ਚੱਬਾ, 8 ਨਵੰਬਰ (ਜੱਸਾ ਅਨਜਾਣ)-ਭਾਈ ਗੁਰਦਾਸ ਅਕੈਡਮੀ ਵਿਖੇ ਬੰਦੀ ਛੋੜ ਦਿਵਸ ਹਰੀ ਦੀਵਾਲੀ ਦੇ ਰੂਪ 'ਚ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਨੇ ਹਰੀ ਦੀਵਾਲੀ ਦੇ ਵਿਸ਼ੇ 'ਤੇ ਲੈਕਚਰ, ਕਵਿਤਾਵਾਂ, ਨਾਟਕ ਪੇਸ਼ ਕੀਤੇ ਤੇ ਸਾਰੇ ...

ਪੂਰੀ ਖ਼ਬਰ »

ਅਜਨਾਲਾ 'ਚ ਬਜ਼ੁਰਗ ਪੈਨਸ਼ਨਰਾਂ ਵਲੋਂ ਸਰਕਾਰ ਿਖ਼ਲਾਫ਼ ਤਹਿਸੀਲ ਪੱਧਰੀ ਰੋਸ ਮੁਜ਼ਾਹਰਾ

ਅਜਨਾਲਾ, 8 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੀ ਕਾਂਗਰਸ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨਣ ਦੇ ਰੋਸ 'ਚ ਪੰਜਾਬ ਪੈਨਸ਼ਨਰਜ਼ ਯੁਨੀਅਨ ਇਕਾਈ ਅਜਨਾਲਾ ਵਲੋਂ ਸੀਨੀਅਰ ਆਗੂ ਨੰਬਰਦਾਰ ਕੁਲਦੀਪ ਸਿੰਘ ਬੱਲ, ਸੁਰਿੰਦਰ ਸਿੰਘ ਤੇ ...

ਪੂਰੀ ਖ਼ਬਰ »

ਮੰਡੀ ਬਾਸਮਤੀ ਦੀ ਫ਼ਸਲ ਲੈ ਕੇ ਗਏ ਅੰਮਿ੍ਤਧਾਰੀ ਕਿਸਾਨ ਦੀ ਆੜ੍ਹਤੀਏ ਵਲੋਂ ਕੁੱਟਮਾਰ

ਓਠੀਆਂ, 8 ਨਵੰਬਰ (ਗੁਰਵਿੰਦਰ ਸਿੰਘ ਛੀਨਾ)-ਸਥਾਨਕ ਕਸਬਾ ਓਠੀਆਂ ਦੇ ਕਿਸਾਨ ਇੰਦਰਜੀਤ ਸਿੰਘ ਪੁੱਤਰ ਰਘਬੀਰ ਸਿੰਘ ਨੇ ਹਲਫ਼ੀਆ ਬਿਆਨ ਦਿਖਾਉਂਦੇ ਹੋਏ ਦੱਸਿਆ ਆਪਣੀ ਬਾਸਮਤੀ ਭਗਤਾਂ ਵਾਲਾ ਮੰਡੀ ਅੰਮਿ੍ਤਸਰ ਵਿਖੇ 31 ਅਕਤੂਬਰ ਨੂੰ ਵੇਚਣ ਲਈ ਗਿਆ ਤਾਂ ਮੈਂ ਆਪਣੀ ...

ਪੂਰੀ ਖ਼ਬਰ »

ਖ਼ਾਲਸਾ ਅਕੈਡਮੀ ਮਹਿਤਾ (ਹੋਸਟਲ) ਵਿਖੇ ਬੰਦੀ ਛੋੜ ਦਿਵਸ ਮਨਾਇਆ

ਚੌਕ ਮਹਿਤਾ, 8 ਨਵੰਬਰ (ਧਰਮਿੰਦਰ ਸਿੰਘ ਭੰਮਰ੍ਹਾ)-ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਅਕੈਡਮੀ ...

ਪੂਰੀ ਖ਼ਬਰ »

ਸੱਤਿਆ ਭਾਰਤੀ ਸਕੂਲ ਵਿਖੇ ਪੇਂਟਿੰਗ ਮੁਕਾਬਲੇ ਕਰਵਾਏ

ਲੋਪੋਕੇ, 8 ਨੰਵਬਰ (ਗੁਰਵਿੰਦਰ ਸਿੰਘ ਕਲਸੀ)-ਸੱਤਿਆ ਭਾਰਤੀ ਸਕੂਲ ਕੱਚਾ ਭੀਲੋਵਾਲ ਵਿਖੇ ਦੀਵਾਲੀ ਦੇ ਮੌਕੇ ਪੇਂਟਿੰਗ ਮੁਕਬਾਲੇ ਕਰਵਾਏ ਗਏ, ਜਿਸ 'ਚ ਅਮਿਤ ਛਾਬੜਾ ਤੇ ਬਲਕਾਰ ਸਿੰਘ ਕੱਕੜ ਮੁੱਖ ਮਹਿਮਾਨ ਦੇ ਤੌਰ ਪਹੁੰਚੇ | ਇਸ ਵਿਚ 35 ਦੇ ਕਰੀਬ ਬੱਚਿਆਂ ਨੇ ਭਾਗ ਲਿਆ, ...

ਪੂਰੀ ਖ਼ਬਰ »

ਵਪਾਰਕ ਸੈੱਲ ਪੰਜਾਬ ਦਾ ਵਫ਼ਦ ਖੁਰਾਕ ਤੇ ਸਪਲਾਈ ਮੰਤਰੀ ਨੂੰ ਮਿਲਿਆ

ਤਰਸਿੱਕਾ, 8 ਨਵੰਬਰ (ਅਤਰ ਸਿੰਘ ਤਰਸਿੱਕਾ)-ਬਲਾਕ ਤਰਸਿੱਕਾ ਦੇ ਪੇਂਡੂ ਖਪਤਕਾਰਾਂ ਦੀਆਂ ਲੰਮੇ ਅਰਸੇ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਦੇ ਸਬੰਧ 'ਚ ਵਪਾਰਕ ਸੈੱਲ ਪੰਜਾਬ ਦਾ ਇਕ ਵਫ਼ਦ ਸ੍ਰੀ ਸੁਰੇਸ਼ ਕੁਮਾਰ ਟਾਂਗਰੀ ਜਨਰਲ ਸਕੱਤਰ ਦੀ ਅਗਵਾਈ 'ਚ ਖੁਰਾਕ ਤੇ ...

ਪੂਰੀ ਖ਼ਬਰ »

ਦਾਤਾ ਬੰਦੀ ਛੋੜ ਦਿਵਸ ਮਨਾਇਆ

ਰਾਮ ਤੀਰਥ, 8 ਨਵੰਬਰ (ਧਰਵਿੰਦਰ ਸਿੰਘ ਔਲਖ)-ਭਾਈ ਗੁਰਇਕਬਾਲ ਸਿੰਘ ਤੇ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਅੱਡਾ ਬਾਉਲੀ, ਰਾਮ ਤੀਰਥ ਰੋਡ ਵਿਖੇ ਦਾਤਾ ਬੰਦੀ ਛੋੜ ਦਿਵਸ ਮਨਾਇਆ ਗਿਆ | ਜਿਸ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਉੱਘੇ ...

ਪੂਰੀ ਖ਼ਬਰ »

ਜੀ. ਐਨ. ਡੀ. ਯੂ. 'ਚ 7 ਰੋਜ਼ਾ ਕੌਮਾਂਤਰੀ ਵਰਕਸ਼ਾਪ ਕਰਵਾਈ

ਅੰਮਿ੍ਤਸਰ, 8 ਨਵੰਬਰ (ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾਟਾ ਐਨਾਲਸਿਸ ਤੇ ਮਾਡਲਿੰਗ ਯੂਜਿੰਗ ਨਾਮਕ ਕਰਵਾਈ 7 ਰੋਜ਼ਾ ਕੌਮਾਂਤਰੀ ਵਰਕਸ਼ਾਪ ਸਮਾਪਤ ਹੋ ਗਈ | ਵਰਕਸ਼ਾਪ ਸੀ. ਡਾਰ ਤੇ 'ਵਰਸਿਟੀ ਵਲੋਂ ਸਾਂਝੇ ਰੂਪ 'ਚ ਕਰਵਾਈ ਗਈ ਸੀ | ਇਸ ਮੌਕੇ 'ਵਰਸਿਟੀ ਦੇ ਸੀ. ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ '10 ਰੋਜ਼ਾ ਅੰਤਰ ਕਾਲਜ ਦੀਵਾਲੀ ਟੂਰਨਾਮੈਂਟ' ਸਮਾਪਤ

ਅੰਮਿ੍ਤਸਰ, 8 ਨਵੰਬਰ (ਹਰਮਿੰਦਰ ਸਿੰਘ)-ਖ਼ਾਲਸਾ ਕਾਲਜ ਵਿਖੇ ਪਿਛਲੇ 10 ਦਿਨਾਂ ਤੋਂ ਚਲ ਰਿਹਾ 'ਦੀਵਾਲੀ ਇੰਟਰ ਕਾਲਜ ਟੂਰਨਾਮੈਂਟ' ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ | ਜਿਸ 'ਚ ਖ਼ਾਲਸਾ ਕਾਲਜ 21 ਅੰਕਾਂ ਨਾਲ ਪਹਿਲੇ, ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਹੇਰ 17 ...

ਪੂਰੀ ਖ਼ਬਰ »

ਭਾਈ ਵੀਰ ਸਿੰਘ ਸਾਹਿਤ ਤੇ ਉਨ੍ਹਾਂ ਦਾ ਯੁੱਗ ਵਿਸ਼ੇ 'ਤੇ 2 ਰੋਜ਼ਾ ਰਾਸ਼ਟਰੀ ਸੈਮੀਨਾਰ ਸਮਾਪਤ

ਅੰਮਿ੍ਤਸਰ, 8 ਨਵੰਬਰ (ਜੱਸ)-ਚੀਫ਼ ਖਾਲਸਾ ਦੀਵਾਨ ਵਲੋਂ ਸਥਾਪਤ ਭਾਈ ਵੀਰ ਸਿੰਘ ਖੋਜ ਕੇਂਦਰ ਵਲੋਂ ਕਰਵਾਏ ਭਾਈ ਵੀਰ ਸਿੰਘ ਸਾਹਿਤ ਤੇ ਉਨ੍ਹਾਂ ਦਾ ਯੁੱਗ ਵਿਸ਼ੇ 'ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ 'ਚ ਬੋਲਦਿਆਂ ਡਾ: ਐਸ. ਪੀ. ਸਿੰਘ ਨੇ ਕਿਹਾ ਕਿ ਅਸੀਂ ਬੰਗਾਲੀਆਂ ਨੇ ...

ਪੂਰੀ ਖ਼ਬਰ »

ਸ਼ਹੀਦ ਬਾਬਾ ਹਿੰਮਤ ਸਿੰਘ ਦਾ ਸ਼ਹੀਦੀ ਜੋੜ ਮੇਲਾ ਸ਼ਰਧਾ ਨਾਲ ਮਨਾਇਆ

ਚੱਬਾ, 8 ਨਵੰਬਰ (ਜੱਸਾ ਅਨਜਾਣ)-1757 'ਚ ਅਹਿਮਦ ਸ਼ਾਹ ਅਬਦਾਲੀ ਦੀਆ ਫੌਜਾਂ ਕੋਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਹਿੰਮਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ 'ਚ ਜਿੱਤਾਂ ਲਈ ਆਗੂ ਤੇ ਦੁਕਾਨਦਾਰ ਦਿਹਾਤੀ ਵੋਟਰਾਂ ਨਾਲ ਜਨਸੰਪਰਕ ਮੁਹਿੰਮ ਚਲਾਉਣਗੇ -ਹਰਪ੍ਰਤਾਪ

ਅਜਨਾਲਾ, 8 ਨਵੰਬਰ (ਐਸ. ਪ੍ਰਸ਼ੋਤਮ)-ਇਥੇ ਹਲਕਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਸੂਬਾ ਜਨਰਲ ਸਕੱਤਰ ਸ: ਹਰਪ੍ਰਤਾਪ ਸਿੰਘ ਅਜਨਾਲਾ ਨੇ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ: ਕੰਵਰਪ੍ਰਤਾਪ ਸਿੰਘ ਅਜਨਾਲਾ ਦੇ ਉੱਦਮ ਨਾਲ ਸ਼ਹਿਰੀ ਕਾਂਗਰਸੀ ਵਰਕਰਾਂ, ਆਗੂਆਂ ਤੇ ...

ਪੂਰੀ ਖ਼ਬਰ »

ਯੂਥ ਗੇਮਜ਼ ਐਾਡ ਸਪੋਰਟਸ ਐਸੋਸੀਏਸ਼ਨ ਇੰਡੀਆ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਛੇਹਰਟਾ, 8 ਨਵੰਬਰ (ਸੁਰਿੰਦਰ ਸਿੰਘ ਵਿਰਦੀ)-ਯੂਥ ਗੇਮਜ਼ ਐਾਡ ਸਪੋਰਟਸ ਐਸੋਸੀਏਸ਼ਨ ਇੰਡੀਆ ਦੇ ਖਿਡਾਰੀਆਂ ਵਲੋਂ ਬੀਤੇ ਦਿਨ ਇੰਡੀਆ ਨੇਪਾਲ ਯੂਥ ਗੇਮਜ਼ ਐਾਡ ਸਪੋਰਟਸ ਆਰਗਨਾਈ ਕਮੇਟੀ ਨੇਪਾਲ ਦੇ ਵਿਸ਼ੇਸ਼ ਉਪਰਾਲੇ ਨਾਲ ਵੱਖ-ਵੱਖ ਖੇਡਾਂ ਦੇ ਮੁਕਾਬਲਿਆਂ ਲਈ ...

ਪੂਰੀ ਖ਼ਬਰ »

ਮਨੁੱਖੀ ਭਲਾਈ ਸੰਸਥਾ ਤੇ ਸਾਬਕਾ ਸੈਨਿਕ ਭਲਾਈ ਸੰਸਥਾ ਦਾ ਗਠਨ

ਬਾਬਾ ਬਕਾਲਾ ਸਾਹਿਬ, 8 ਨਵੰਬਰ (ਰਾਜਨ)-ਬਾਬਾ ਬਕਾਲਾ ਸਾਹਿਬ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਪੁਰਬ ਮੌਕੇ ਸਥਾਨਕ ਹਲਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵਲੋਂ ਇਕ ਸਾਂਝੇ ਉੱਦਮ ਕਰਕੇ ਮਨੁੱਖੀ ਭਲਾਈ ਸੰਸਥਾ ਤੇ ਸਾਬਕਾ ਸੈਨਿਕ ਭਲਾਈ ਸੰਸਥਾ ਦਾ ਗਠਨ ਕੀਤਾ ਗਿਆ | ਸਭ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਨਸਮਤਕ ਹੋਏ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦਿਆਂ ਇਸ ਸੰਸਥਾ ਦਾ ਸ਼ੁੱਭ ਉਦਘਾਟਨ ਕੀਤਾ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਡਾ: ਜਸਬੀਰ ਸਿੰਘ ਰਜਧਾਨ, ਪ੍ਰਧਾਨ ਪੇਟੀ ਅਫ਼ਸਰ ਤਰਸੇਮ ਸਿੰਘ ਬਾਠ ਨੇ ਨਵ-ਨਿਯੁਕਤ ਅਹੁਦੇਦਾਰਾਂ ਖ਼ਜ਼ਾਨਚੀ ਸੂਬੇਦਾਰ ਤਰਲੋਕ ਸਿੰਘ, ਪ੍ਰਧਾਨ ਹੌਲਦਾਰ ਗੁਰਮੀਤ ਸਿੰਘ ਜਲੰਧਰ, ਚੇਅਰਮੈਨ ਬਾਬਾ ਪ੍ਰਤਾਪ ਸਿੰਘ, ਸਕੱਤਰ ਤੇਜਵਿੰਦਰ ਸਿੰਘ, ਚੇਅਰਮੈਨ ਬਲਜੀਤ ਸਿੰਘ ਸੁਧਾਰ, ਜਨਰਲ ਸਕੱਤਰ ਸੁਖਦੇਵ ਸਿੰਘ ਕਾਲੇਕੇ, ਜ਼ਿਲ੍ਹਾ ਪ੍ਰਧਾਨ ਨੰਬਰਦਾਰ ਗੁਰਮੇਜ ਸਿੰਘ, ਪ੍ਰਧਾਨ ਸਿਪਾਹੀਆਂ ਦੀਨ, ਹਰੀਸ਼ ਕੁਮਾਰ ਰਈਆ, ਹੌਲਦਾਰ ਸਕੱਰ ਗੁਰਮੁੱਖ ਸਿੰਘ, ਹੌਲਦਾਰ ਪ੍ਰਧਾਨ ਪ੍ਰਗਟ ਸਿੰਘ ਧਿਆਨਪੁਰ, ਮੀਤ ਪ੍ਰਧਾਨ ਨਾਇਕ ਅਜੀਤ ਸਿੰਘ ਬਾਬਾ ਬਕਾਲਾ ਸਾਹਿਬ, ਮੀਤ ਪ੍ਰਧਾਨ ਬਲਜਿੰਦਰਪਾਲ ਸਿੰਘ ਭੋਲਜਲਾ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਮੱਦ, ਜੋਬਨ ਸਿੰਘ ਮੀਤ ਪ੍ਰਧਾਨ ਯੂਥ ਵਿੰਗ ਮੱਦ, ਹੌਲਦਾਰ ਮੀਤ ਪ੍ਰਦਾਬ, ਮੇਜਰ ਸਿੰਘ ਬਾਬਾ ਬਕਾਲਾ, ਮੈਡਮ ਰਾਜਵਿੰਦਰ ਕੌਰ ਧਿਆਨਪੁਰ ਆਦਿ ਨਿਯੁਕਤੀਆਂ ਕਰਦਿਆਂ ਸਾਰਿਆਂ ਨੂੰ ਦੀਵਾਲੀ ਦੇ ਮੌਕੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ |


ਖ਼ਬਰ ਸ਼ੇਅਰ ਕਰੋ

ਹਿੰਦੀ ਪ੍ਰਚਾਰ ਸੁਸਾਇਟੀ ਦੀ ਪੁਸਤਕ ਜਾਰੀ

ਅੰਮਿ੍ਤਸਰ, 8 ਨਵੰਬਰ (ਵਿ. ਪ੍ਰ.)-ਹਿੰਦੀ ਪ੍ਰਚਾਰ ਸੁਸਾਇਟੀ ਦੇ 'ਬਰੋਹ' ਪੁਸਤਕ ਦਾ ਅੰਕ ਪ੍ਰਧਾਨ ਸ੍ਰੀ ਸ਼ੁਭਦਰਸ਼ਨ ਦੀ ਅਗਵਾਈ ਹੇਠ ਹੋਇਆ | ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਿੰਦੀ ਦੇ ਸਾਬਕਾ ਵਿਭਾਗ ਮੁਖੀ ਡਾ: ਸ਼ਸ਼ੀ ਭੂਸ਼ਣ ਸ਼ੀਤਾਸ਼ੂ, ਡਾ: ਵਿਨੋਦ ਤਨੇਜਾ ...

ਪੂਰੀ ਖ਼ਬਰ »

ਆਲ ਇੰਡੀਆ ਯੋਧਾ ਸੰਘਰਸ਼ ਦਲ ਦਾ ਜ਼ਿਲ੍ਹਾ ਪੱਧਰੀ ਇਜਲਾਸ

ਅਜਨਾਲਾ, 8 ਨਵੰਬਰ (ਐਸ. ਪ੍ਰਸ਼ੋਤਮ)-ਇਥੇ ਆਲ ਇੰਡੀਆ ਯੋਧਾ ਸੰਘਰਸ਼ ਦਲ ਪੰਜਾਬ ਦੀ ਜ਼ਿਲ੍ਹਾ ਪ੍ਰਧਾਨ ਸ: ਜਗਦੇਵ ਸਿੰਘ ਫਿਰੇਵਰਿਆਹ ਤੇ ਤਹਿਸੀਲ ਪ੍ਰਧਾਨ ਜਤਿੰਦਰ ਸਿੰਘ ਰਾਜਾਸਾਂਸੀ ਦੇ ਉੱਦਮ ਨਾਲ ਅਤੇ ਦਲ ਦੇ ਸੂਬਾ ਪ੍ਰਧਾਨ ਸ: ਸੁਖਵੰਤ ਸਿੰਘ ਭੋਮਾ, ਸੀਨੀਅਰ ਮੀਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX