ਤਾਜਾ ਖ਼ਬਰਾਂ


ਸਰਬ ਪਾਰਟੀ ਮੀਟਿੰਗ ਤੋਂ ਪਹਿਲਾਂ ਸੁਖਬੀਰ ਨੇ ਸੱਦੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ
. . .  14 minutes ago
ਚੰਡੀਗੜ੍ਹ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 22 ਜਨਵਰੀ ਦੁਪਹਿਰ 1.30 ਵਜੇ ਚੰਡੀਗੜ੍ਹ 'ਚ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਬੁਲਾਈ...
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਅੱਜ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ
. . .  20 minutes ago
ਨਵੀਂ ਦਿੱਲੀ, 21 ਜਨਵਰੀ- ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਬੇਅਸਰ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਵਿਰੁੱਧ ਦਾਇਰ...
ਦਿੱਲੀ ਚੋਣਾਂ 'ਚ ਭਾਜਪਾ 50 ਤੋਂ ਵਧੇਰੇ ਸੀਟਾਂ 'ਤੇ ਜਿੱਤੇਗੀ- ਤੇਜਿੰਦਰ ਬੱਗਾ
. . .  36 minutes ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਵਿਧਾਨ ਸਭਾ ਚੋਣਾਂ 'ਚ ਹਰਿਨਗਰ ਸੀਟ ਤੋਂ ਭਾਜਪਾ ਉਮੀਦਵਾਰ ਤੇਜਿੰਦਰਪਾਲ ਸਿੰਘ ਬੱਗਾ ਨੇ ਕਿਹਾ ਕਿ ਭਾਜਪਾ 50 ਤੋਂ ਵਧੇਰੇ ਸੀਟਾਂ 'ਤੇ ਜਿੱਤਣ...
ਕਾਬੂ ਹੇਠ ਹੋਈ ਰਘੁਬੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਅੱਗ
. . .  about 1 hour ago
ਗਾਂਧੀਨਗਰ, 21 ਜਨਵਰੀ- ਗੁਜਰਾਤ ਦੇ ਸੂਰਤ 'ਚ 10 ਮੰਜ਼ਲਾ ਰਘੁਬੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ...
ਪੁਲਿਸ ਹਿਰਾਸਤ 'ਚ ਤੇਲਗੂ ਦੇਸ਼ਮ ਪਾਰਟੀ ਦੇ ਸੰਸਦ ਮੈਂਬਰ ਜੈਦੇਵ ਗੱਲਾ
. . .  about 1 hour ago
ਹੈਦਰਾਬਾਦ, 21 ਜਨਵਰੀ- ਆਂਧਰਾ ਪ੍ਰਦੇਸ਼ ਦੇ ਅਮਰਾਵਤੀ 'ਚ ਤੇਲਗੂ ਦੇਸ਼ਮ ਪਾਰਟੀ ਦੇ ਸੰਸਦ ਮੈਂਬਰ ਜੈ ਦੇਵ ਗੱਲਾ ਨੂੰ ਆਂਧਰਾ ਪ੍ਰਦੇਸ਼ ਦੇ ਅਮਰਾਵਤੀ ਤੋਂ ਹਿਰਾਸਤ 'ਚ ਲਿਆ ਗਿਆ ...
ਬਗ਼ਦਾਦ: ਅਮਰੀਕੀ ਦੂਤਾਵਾਸ ਨੇੜੇ ਇਕ ਵਾਰ ਫਿਰ ਦਾਗੇ ਗਏ ਰਾਕੇਟ
. . .  about 2 hours ago
ਇਰਾਕ, 21 ਜਨਵਰੀ- ਇਰਾਕ ਦੀ ਰਾਜਧਾਨੀ ਬਗ਼ਦਾਦ 'ਚ ਸਥਿਤ ਅਮਰੀਕੀ ਦੂਤਾਵਾਸ ਨੇੜੇ ਇਕ ਵਾਰ ਫਿਰ ਦੋ ਰਾਕੇਟ ਦਾਗੇ ਗਏ ...
ਸੂਰਤ 'ਚ ਰਘੁਵੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ
. . .  about 3 hours ago
ਗਾਂਧੀ ਨਗਰ, 21 ਜਨਵਰੀ- ਗੁਜਰਾਤ ਦੇ ਸੂਰਤ ਦੇ ਰਘੁਵੀਰ ਟੈਕਸਟਾਈਲ ਮਾਰਕੀਟ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਦੇਸ ਦੇਈਏ ਕਿ ਇਹ ਅੱਗ ਇੰਨੀ ਭਿਆਨਕ ...
ਅੱਜ ਦਾ ਵਿਚਾਰ
. . .  about 3 hours ago
ਜਲੰਧਰ : ਮਾਮੂਲੀ ਤਕਰਾਰ 'ਤੇ ਭਰਾ ਨੇ ਭਰਾ ਦੇ ਮਾਰਿਆ ਚਾਕੂ
. . .  1 day ago
ਵਿਜੀਲੈਂਸ ਟੀਮ ਨੇ ਏ.ਐੱਸ.ਆਈ ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  1 day ago
ਡੇਰਾਬੱਸੀ, 20 ਜਨਵਰੀ (ਸ਼ਾਮ ਸਿੰਘ ਸੰਧੂ )-ਵਿਜੀਲੈਂਸ ਵਿਭਾਗ ਦੀ ਟੀਮ ਨੇ ਅੱਜ ਦੇਰ ਸ਼ਾਮ ਡੇਰਾਬਸੀ ਪੁਲੀਸ ਥਾਣੇ 'ਚ ਛਾਪਾ ਮਾਰ ਕੇ ਥਾਣੇ 'ਚ ਤਾਇਨਾਤ ਇਕ ਸਹਾਇਕ ਸਬ-ਇੰਸਪੈਕਟਰ ਓਂਕਾਰ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ...
ਦਿੱਲੀ ਵਿਧਾਨ ਸਭਾ ਚੋਣਾਂ : ਅਕਾਲੀ ਦਲ ਨੇ ਦਿੱਲੀ ਚੋਣਾਂ ਲੜਨ ਤੋਂ ਕੀਤਾ ਇਨਕਾਰ
. . .  1 day ago
ਪ੍ਰਧਾਨ ਮੰਤਰੀ ਤੇ ਜੇ.ਪੀ ਨੱਢਾ ਵੱਲੋਂ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ
. . .  1 day ago
ਨਵੀਂ ਦਿੱਲੀ, 20 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਨਵਨਿਯੁਕਤ ਕੌਮੀ ਪ੍ਰਧਾਨ ਜੇ.ਪੀ ਨੱਢਾ ਨੇ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ...
ਸੁਰੱਖਿਆ ਪ੍ਰਬੰਧਾਂ ਤਹਿਤ ਰਾਜਾਸਾਂਸੀ ਹਵਾਈ ਅੱਡਾ ਵਿਖੇ ਰੈੱਡ ਅਲਰਟ ਜਾਰੀ
. . .  1 day ago
ਰਾਜਾਸਾਂਸੀ , 20 ਜਨਵਰੀ (ਹੇਰ/ਹਰਦੀਪ ਸਿੰਘ ਖੀਵਾ) 26 ਜਨਵਰੀ ਨੂੰ ਦੇਸ਼ ਭਰ ਵਿਚ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ...
ਪੂਰਬੀ ਲੰਡਨ 'ਚ ਤਿੰਨ ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ
. . .  1 day ago
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਪੂਰਬੀ ਲੰਡਨ ਦੇ ਇਲਾਕੇ ਇਲਫੋਰਡ ਵਿਚ ਤਿੰਨ ਸਿੱਖ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਕੱਲ੍ਹ ਸ਼ਾਮੀ...
ਪੱਬ ਜੀ ਗੇਮ ਖੇਡਦੇ ਸਮੇਂ 12 ਵੀਂ ਜਮਾਤ ਦਾ ਵਿਦਿਆਰਥੀ ਹੋਇਆ ਬਿਮਾਰ
. . .  1 day ago
ਪਠਾਨਕੋਟ ,20 ਜਨਵਰੀ (ਸੰਧੂ)- ਪੂਰੇ ਦੇਸ਼ ਅੰਦਰ ਬਲ਼ੂ ਵੇਲ ਗੇਮ ਦੇ ਨਾਲ ਕਈ ਬਚਿਆ ਦੀਆਂ ਕੀਮਤੀ ਜਾਨਾ ਖ਼ਤਮ ਹੋਣ ਤੋਂ ਬਾਅਦ ਵੀ ਚਾਈਨੀਜ ਗੇਮਾਂ ਦਾ ਖ਼ੁਮਾਰ ਬੱਚਿਆ ਤੋਂ ਉੱਤਰਦਾ ਨਜ਼ਰ ਨਹੀਂ ਆ ਰਿਹਾ ਤੇ ਹੁਣ ਬੱਚਿਆ ਤੇ ਪੱਬ ਜੀ ...
ਦਿੱਲੀ 'ਚ ਭਾਜਪਾ ਨੇ 3 ਸੀਟਾਂ ਦਿੱਤੀਆਂ ਸਹਿਯੋਗੀਆਂ ਨੂੰ
. . .  1 day ago
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਦਿੱਤਾ ਗਿਆ ਰੋਸ ਧਰਨਾ
. . .  1 day ago
ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇ -ਮਨਜੀਤ ਸਿੰਘ ਰਾਏ
. . .  1 day ago
ਕਾਲਿੰਦੀ ਕੁੰਜ-ਸ਼ਾਹੀਨ ਬਾਗ ਰੋਡ ਖੁਲ੍ਹਵਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ
. . .  1 day ago
ਈ. ਡੀ. ਵਲੋਂ ਕਾਰਤੀ ਚਿਦੰਬਰਮ ਕੋਲੋਂ ਪੁੱਛਗਿੱਛ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 27 ਕੱਤਕ ਸੰਮਤ 550

ਪਹਿਲਾ ਸਫ਼ਾ

ਪਹਿਲੀ ਵਿਸ਼ਵ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਕੀਤਾ ਯਾਦ

ਪੈਰਿਸ, 11 ਨਵੰਬਰ (ਏਜੰਸੀਆਂ ਰਾਹੀਂ)-ਪਹਿਲੀ ਵਿਸ਼ਵ ਜੰਗ ਦੀ ਸਮਾਪਤੀ ਦੇ 100 ਸਾਲ ਪੂਰੇ ਹੋਣ 'ਤੇ ਫਰਾਂਸ ਦੀ ਰਾਜਧਾਨੀ ਪੈਰਿਸ ਦੀ ਇਤਿਹਾਸਕ ਜੰਗੀ ਯਾਦਗਾਰ ਆਰਕ ਡੀ ਟਰੰਫੇ 'ਚ ਅੱਜ ਕਰਵਾਏ ਇਕ ਸਮਾਰੋਹ ਵਿਚ ਫਰਾਂਸ ਦੇ ਰਾਸ਼ਟਰਪਤੀ ਏਮਾਨਿਉਲ ਮੈਕਰੋਨ, ਅਮਰੀਕੀ ...

ਪੂਰੀ ਖ਼ਬਰ »

74 ਹਜ਼ਾਰ ਭਾਰਤੀ ਫ਼ੌਜੀ ਹੋਏ ਸੀ ਸ਼ਹੀਦ

ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਅੱਜ ਤੋਂ ਪੂਰੇ 100 ਸਾਲ ਪਹਿਲਾਂ '11 ਨਵੰਬਰ 1918' ਇਤਿਹਾਸ 'ਚ ਦਰਜ ਉਹ ਮਿਤੀ ਹੈ ਜਦੋਂ 4 ਸਾਲ ਤੱਕ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲਾ ਪਹਿਲਾ ਵਿਸ਼ਵ ਯੁੱਧ ਖ਼ਤਮ ਹੋ ਗਿਆ ਸੀ | ਜਦੋਂ ਭਾਰਤ 'ਚ ਸਮੁੰਦਰ ਯਾਤਰਾ ਨੂੰ ਵੀ ਅਸ਼ੁੱਭ ਮੰਨਿਆ ...

ਪੂਰੀ ਖ਼ਬਰ »

ਬ੍ਰਹਮਪੁਰਾ, ਅਜਨਾਲਾ, ਰਵਿੰਦਰ ਅਤੇ ਬੋਨੀ ਨੂੰ ਪਾਰਟੀ 'ਚੋਂ ਕੱਢਿਆ

ਲੰਬੀ ਸੇਵਾ ਤੇ ਵੱਡੀ ਕੁਰਬਾਨੀ ਵਾਲੇ ਆਗੂਆਂ ਨੂੰ ਬਿਨਾਂ ਨੋਟਿਸ ਪਾਰਟੀ 'ਚੋਂ ਕੱਢਣਾ ਦੁਖਦਾਈ-ਢੀਂਡਸਾ ਹਰਕਵਲਜੀਤ ਸਿੰਘ ਚੰਡੀਗੜ੍ਹ, 11 ਨਵੰਬਰ-ਅਕਾਲੀ ਦਲ ਦੀ ਕੋਰ ਕਮੇਟੀ ਦੀ ਇੱਥੇ ਹੋਈ ਇਕ ਬੈਠਕ ਵਿਚ ਅੱਜ ਪਾਰਟੀ ਦੇ 2 ਸੀਨੀਅਰ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ ...

ਪੂਰੀ ਖ਼ਬਰ »

ਅਕਾਲੀ ਦਲ ਨੂੰ ਫ਼ਿਰ ਤੋਂ ਅਸਲੀ ਸਰੂਪ 'ਚ ਲਿਆਵਾਂਗੇ-ਡਾ: ਅਜਨਾਲਾ

ਗੁਰਪ੍ਰੀਤ ਸਿੰਘ ਢਿੱਲੋਂ ਅਜਨਾਲਾ, 11 ਨਵੰਬਰ-ਦੇਰ ਸ਼ਾਮ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਇਕ ਲਹਿਰ ਦਾ ਨਾਂਅ ਹੈ ਜੋ ਗੁਰਦੁਆਰਾ ਸੁਧਾਰ ਲਹਿਰ ਤੋਂ ਸ਼ੁਰੂ ਹੋਈ ਅੰਗਰੇਜ਼ਾਂ ਿਖ਼ਲਾਫ਼ ਜਿੱਤਾਂ ...

ਪੂਰੀ ਖ਼ਬਰ »

ਕੋਈ ਦੁੱਖ ਨਹੀਂ, ਪਹਿਲਾਂ ਹੀ ਅਸਤੀਫ਼ੇ ਦੇ ਦਿੱਤੇ ਸੀ-ਬ੍ਰਹਮਪੁਰਾ

ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 11 ਨਵੰਬਰ-ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ 'ਚੋਂ ਕੱਢੇ ਜਾਣ ਦਾ ਕੋਈ ਦੁੱਖ ਨਹੀਂ, ਕਿਉਂਕਿ ਉਨ੍ਹਾਂ ਮਹੀਨਾ ਪਹਿਲਾਂ ਹੀ ਪਾਰਟੀ ਨੂੰ ਅਲਵਿਦਾ ਕਹਿ ਸਭ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ | ਆਪਣੇ ਜਵਾਈ ਬਲਦੇਵ ਸਿੰਘ ਭੁੱਲਰ ਫੱਤੂ ਵਾਲਾ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਉਹ ਅਕਾਲੀ ਹਨ ਤੇ ਅਕਾਲੀ ਹੀ ਰਹਿਣਗੇ | ਉਨ੍ਹਾਂ ਦੀ ਲੜਾਈ ਤਾਂ ਸਿਰਫ਼ ਲੋਕ ਹਿੱਤਾਂ
ਲਈ ਸੰਘਰਸ਼ ਲੜਨ ਵਾਲੇ ਅਕਾਲੀ ਦਲ ਨੂੰ ਬਦਨਾਮ ਤੇ ਕਮਜ਼ੋਰ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵਲੋਂ ਲਏ ਜਾ ਰਹੇ ਗਲਤ ਫ਼ੈਸਲਿਆਂ ਿਖ਼ਲਾਫ਼ ਹੈ, ਜੋ ਅਕਾਲੀ ਦਲ ਨੂੰ ਜੇਬ 'ਚ ਪਾ ਕੇ ਘੁੰਮਦੇ ਫਿਰਦੇ ਹਨ, ਜਿਨ੍ਹਾਂ ਨੇ ਹਾਲਾਤ ਖ਼ਰਾਬ ਕਰਕੇ ਅਕਾਲੀ ਦਲ ਨੂੰ ਤਬਾਹੀ 'ਤੇ ਲਿਆ ਠੱਲਿ੍ਹਆ ਹੈ | ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਟਕਸਾਲੀ ਆਗੂਆਂ ਨੂੰ ਨਕਾਰੇ ਹੋਏ ਦੱਸਣ 'ਤੇ ਬ੍ਰਹਮਪੁਰਾ ਨੇ ਉਸ ਨੂੰ ਬੱਚੀਆਂ ਬਰਾਬਰ ਦੱਸਦੇ ਹੋਏ ਕਿਹਾ ਕਿ ਡਾ: ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਆਦਿ ਟਕਸਾਲੀ ਆਗੂਆਂ ਨੇ ਸ਼ੋ੍ਰਮਣੀ ਅਕਾਲੀ ਦਲ ਲਈ ਸੰਘਰਸ਼ ਲੜਿਆ ਤੇ ਅਨੇਕਾਂ ਵਾਰ ਕੁਰਬਾਨੀਆਂ ਦੇ ਕੇ ਜੇਲ੍ਹਾਂ ਵੀ ਕੱਟੀਆਂ ਪਰ ਹਰਸਿਮਰਤ ਕੌਰ ਦੱਸਣ ਕਿ ਉਨ੍ਹਾਂ ਦੀ ਅਕਾਲੀ ਦਲ ਪ੍ਰਤੀ ਕੀ ਕੁਰਬਾਨੀ ਹੈ? ਉਨ੍ਹਾਂ ਕਿਹਾ ਕਿ ਨਕਾਰਾ ਆਗੂ ਦੱਸਣ ਵਾਲੇ ਨੇ ਖ਼ੁਦ ਸਿਰਫ਼ 19 ਹਜ਼ਾਰ ਵੋਟਾਂ 'ਤੇ ਜਿੱਤ ਦਰਜ ਕੀਤੀ ਸੀ, ਜਦਕਿ ਬ੍ਰਹਮਪੁਰਾ ਇਕ ਲੱਖ ਤੋਂ ਵਧੇਰੇ ਵੋਟ ਦੇ ਫ਼ਰਕ ਨਾਲ ਚੋਣ ਜਿੱਤਿਆ ਹੈ | ਸਿੱਖ ਧਰਮ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਬੋਤਮ ਦੱਸਦੇ ਹੋਏ ਬ੍ਰਹਮਪੁਰਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਇਕ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਗਲਤੀ ਕਰਨ 'ਤੇ ਸਖ਼ਤ ਸਜ਼ਾ ਦਿੱਤੀ ਗਈ ਸੀ ਪ੍ਰੰਤੂ ਪਾਰਟੀ ਪ੍ਰਧਾਨ ਨੇ ਸਿੱਖ ਧਰਮ 'ਤੇ ਹੋਏ ਹਮਲਿਆਂ ਤੇ ਗੁਰੂ ਸਾਹਿਬ ਦਾ ਅਪਮਾਨ ਕਰਨ ਵਾਲਿਆਂ ਿਖ਼ਲਾਫ਼ ਕੋਈ ਸਖ਼ਤ ਫ਼ੈਸਲਾ ਨਹੀਂ ਲਿਆ, ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਡਰਾਇੰਗ ਰੂਮ 'ਚ ਬੁਲਾ ਕੇ ਡੇਰਾ ਸਿਰਸਾ ਸਾਧ ਨੂੰ ਮੁਆਫ਼ੀ ਦੁਆ ਦਿੱਤੀ | ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਉਹ ਪੁੱਤਰ ਮੋਹ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ ਤੇ ਕੌਮ ਦੇ ਹਿੱਤ 'ਚ ਸਖ਼ਤ ਫ਼ੈਸਲਾ ਲੈਣ | ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਅਹੁਦੇ ਤੋਂ ਹਟਾਇਆ ਜਾਂਦਾ ਹੈ ਤਾਂ ਉਹ ਪਾਰਟੀ ਦੇ ਨਾਲ ਖੜੇ੍ਹ ਹਨ ਨਹੀਂ ਤਾਂ ਅਕਾਲੀ ਦਲ ਨੂੰ ਬਚਾਉਣ ਲਈ ਸੰਘਰਸ਼ ਲੜਨਗੇ | ਉਨ੍ਹਾਂ ਕਿਹਾ ਕਿ ਉਹ ਪੰਥ ਤੇ ਸ਼ੋ੍ਰਮਣੀ ਅਕਾਲੀ ਦਲ ਨੂੰ ਬਚਾਉਣ ਲਈ ਅਸਤੀਫ਼ੇ ਦੇ ਕੇ ਚੰਗੇ ਕਾਰਜ ਵੱਲ ਤੁਰੇ ਹਨ, ਜਿੱਥੇ ਝੂਠ ਦੀ ਹਾਰ ਤੇ ਸੱਚ ਦੀ ਜਿੱਤ ਯਕੀਨੀ ਹੋਵੇਗੀ | ਉਨ੍ਹਾਂ ਕਿਹਾ ਕਿ ਅਗਲੀ ਰਣਨੀਤੀ ਟਕਸਾਲੀ ਆਗੂਆਂ ਦੀ ਇਕੱਤਰਤਾ ਤੋਂ ਬਾਅਦ ਐਲਾਨੀ ਜਾਵੇਗੀ |


ਖ਼ਬਰ ਸ਼ੇਅਰ ਕਰੋ

ਕੋਟਕਪੂਰਾ, ਬਹਿਬਲ ਕਲਾਂ ਕਾਂਡ : ਵਿਸ਼ੇਸ਼ ਜਾਂਚ ਟੀਮ ਵਲੋਂ ਬਾਦਲ, ਸੁਖਬੀਰ ਤੇ ਅਕਸ਼ੈ ਕੁਮਾਰ ਤਲਬ

ਚੰਡੀਗੜ੍ਹ, 11 ਨਵੰਬਰ (ਬਿਊਰੋ ਚੀਫ਼)-ਪੰਜਾਬ ਵਿਚਲੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਅਕਤੂਬਰ 2015 'ਚ ਧਰਨਾ ਦੇਣ ਵਾਲੇ ਸਿੱਖ ਸ਼ਰਧਾਲੂਆਂ 'ਤੇ ...

ਪੂਰੀ ਖ਼ਬਰ »

ਚੋਣ ਇਜਲਾਸ ਕੱਲ੍ਹ-ਕਿਸਦੇ ਸਿਰ ਸਜੇਗਾ ਪ੍ਰਧਾਨਗੀ ਦਾ ਤਾਜ?

11.59 ਅਰਬ ਦੇ ਬਜਟ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਵਾਲੀ ਸ਼ੋ੍ਰਮਣੀ ਕਮੇਟੀ 'ਚ 'ਸੇਵਾ' ਕਰਨ ਲਈ ਕਈ ਆਗੂ ਪੱਬਾਂ ਭਾਰ ਜਸਵੰਤ ਸਿੰਘ ਜੱਸ ਅੰਮਿ੍ਤਸਰ, 11 ਨਵੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 43ਵੇਂ ਪ੍ਰਧਾਨ ਲਈ 13 ਨਵੰਬਰ ਨੂੰ ਹੋਣ ਵਾਲੇ ਸਾਲਾਨਾ ...

ਪੂਰੀ ਖ਼ਬਰ »

ਛੱਤੀਸਗੜ੍ਹ 'ਚ ਚੋਣਾਂ ਤੋਂ ਇਕ ਦਿਨ ਪਹਿਲਾਂ ਨਕਸਲੀ ਹਮਲਾ-ਬੀ.ਐਸ.ਐਫ. ਜਵਾਨ ਸ਼ਹੀਦ

ਮੁਕਾਬਲੇ 'ਚ ਇਕ ਨਕਸਲੀ ਹਲਾਕ ਰਾਏਪੁਰ, 11 ਨਵੰਬਰ (ਪੀ. ਟੀ. ਆਈ.)-ਛੱਤੀਸਗੜ੍ਹ ਵਿਚ ਦੋ ਵੱਖ-ਵੱਖ ਘਟਨਾਵਾਂ ਵਿਚ ਬੀ. ਐਸ. ਐਫ. ਦਾ ਇਕ ਜਵਾਨ ਉਸ ਸਮੇਂ ਸ਼ਹੀਦ ਹੋ ਗਿਆ ਜਦੋਂ ਨਕਸਲੀਆਂ ਨੇ ਦੇਸੀ ਬੰਬਾਂ ਨਾਲ ਲੜੀਵਾਰ 6 ਧਮਾਕੇ ਕੀਤੇ, ਜਦਕਿ ਪੁਲਿਸ ਨੇ ਮੁਕਾਬਲੇ ਵਿਚ ਇਕ ...

ਪੂਰੀ ਖ਼ਬਰ »

ਪਹਿਲੇ ਪੜਾਅ ਦੀਆਂ 18 ਸੀਟਾਂ ਲਈ ਵੋਟਾਂ ਅੱਜ

ਰਾਏਪੁਰ, 11 ਨਵੰਬਰ (ਪੀ. ਟੀ. ਆਈ.)-ਨਕਸਲੀਆਂ ਜਿਨ੍ਹਾਂ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੋਇਆ ਹੈ ਦੇ ਖ਼ਤਰੇ ਦਰਮਿਆਨ ਛੱਤੀਸਗੜ੍ਹ ਦੇ ਨਕਸਲੀ ਹਿੰਸਾ ਤੋਂ ਪ੍ਰਭਾਵਤ 8 ਜ਼ਿਲਿ੍ਹਆਂ ਵਿਚ ਫੈਲੇ 18 ਵਿਧਾਨ ਸਭਾ ਹਲਕਿਆਂ ਵਿਚ ਕੱਲ੍ਹ ਨੂੰ ਪਹਿਲੇ ਪੜਾਅ ਦੀਆਂ ਹੋ ...

ਪੂਰੀ ਖ਼ਬਰ »

ਪਾਕਿ ਵਲੋਂ ਲਗਾਤਾਰ ਦੂਜੇ ਦਿਨ ਸਨਾਈਪਰ ਹਮਲਾ-ਜਵਾਨ ਸ਼ਹੀਦ

ਸ੍ਰੀਨਗਰ, 11 ਨਵੰਬਰ (ਮਨਜੀਤ ਸਿੰਘ)-ਪਾਕਿ ਸੈਨਾ ਨੇ ਗੋਲੀਬਾਰੀ ਦੀ ਉਲੰਘਣਾ ਜਾਰੀ ਰੱਖਦੇ ਹੋਏ ਐਤਵਾਰ ਨੂੰ ਮੁੜ ਕੀਤੇ ਸਨਾਈਪਰ ਰਾਈਫਲ ਹਮਲੇ 'ਚ ਫ਼ੌਜ ਦੇ ਇਕ ਹੋਰ ਜਵਾਨ ਨੂੰ ਨਿਸ਼ਾਨਾ ਬਣਾ ਕੇ ਸ਼ਹੀਦ ਕਰ ਦਿੱਤਾ | ਰੱਖਿਆ ਸੂਤਰਾਂ ਅਨੁਸਾਰ ਜ਼ਿਲ੍ਹਾ ਰਾਜੌਰੀ ਦੇ ...

ਪੂਰੀ ਖ਼ਬਰ »

ਪੋਂਜੀ ਘੁਟਾਲਾ ਮਾਮਲੇ 'ਚ ਜਨਾਰਧਨ ਰੈਡੀ ਤੇ ਉਸ ਦਾ ਸਹਿਯੋਗੀ ਗਿ੍ਫ਼ਤਾਰ

ਬੈਂਗਲੁਰੂ, 11 ਨਵੰਬਰ (ਏਜੰਸੀ)-ਕਰਨਾਟਕ ਦੇ ਸਾਬਕਾ ਮੰਤਰੀ ਤੇ ਮਾਈਨਿੰਗ ਉਦਯੋਗਪਤੀ ਜੀ. ਜਨਾਰਧਨ ਰੈਡੀ ਨੂੰ ਪੋਂਜੀ ਘੁਟਾਲੇ ਮਾਮਲੇ 'ਚ ਗਿ੍ਫ਼ਤਾਰ ਕਰ ਲਿਆ ਹੈ | ਏ. ਸੀ. ਪੀ. ਕਰਾਈਮ ਅਲੋਕ ਕੁਮਾਰ ਨੇ ਦੱਸਿਆ ਕਿ ਰੈਡੀ ਸਨਿਚਰਵਾਰ ਨੂੰ ਕੇਂਦਰੀ ਅਪਰਾਧ ਸ਼ਾਖਾ ...

ਪੂਰੀ ਖ਼ਬਰ »

ਸਰਹੱਦ ਪਾਰੋਂ 160 ਅੱਤਵਾਦੀ ਘੁਸਪੈਠ ਦੀ ਤਾਕ 'ਚ-ਫ਼ੌਜ

ਸ੍ਰੀਨਗਰ, 11 ਨਵੰਬਰ (ਮਨਜੀਤ ਸਿੰਘ)-ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਵੇਲੇ ਸਰਹੱਦ ਪਾਰ 160 ਦੇ ਕਰੀਬ ਅੱਤਵਾਦੀ ਲਾਂਚਿੰਗ ਪੈਡ 'ਤੇ ਘੁਸਪੈਠ ਕਰਨ ਦੀ ਤਾਕ 'ਚ ਬੈਠੇ ਹਨ | ਲੈਫ. ਜਨਰਲ ਪਰਮਜੀਤ ਸਿੰਘ ਜਿਨ੍ਹਾਂ ਐਤਵਾਰ ਨੂੰ ਨਗਰੋਟਾ ਸਥਿਤ ਵਾਈਟ ਕੋਰ ਵਜਾੋ ...

ਪੂਰੀ ਖ਼ਬਰ »

ਫਰਾਂਸ 'ਚ ਪਹਿਲੇ ਵਿਸ਼ਵ ਯੁੱਧ ਦੇ ਭਾਰਤੀ ਸੈਨਿਕਾਂ ਦੀ ਯਾਦ 'ਚ ਨਵੇਂ ਬੁੱਤ ਦੀ ਘੁੰਡ ਚੁਕਾਈ

ਪੈਰਿਸ, 11 ਨਵੰਬਰ (ਪੀ. ਟੀ. ਆਈ.)-ਜੰਗਬੰਦੀ ਦਿਵਸ ਜਦੋਂ 1918 ਵਿਚ ਜੰਗ ਖ਼ਤਮ ਹੋਈ ਸੀ ਮਨਾਉਣ ਲਈ ਅੱਜ ਫਰਾਂਸ ਦੇ ਲਾਵੇਂਤੀ ਕਸਬੇ ਵਿਚ ਪਹਿਲੀ ਵਿਸ਼ਵ ਜੰਗ ਵਿਚ ਭਾਰਤੀ ਸੈਨਿਕਾਂ ਦੀ ਭੂਮਿਕਾ ਦੀ ਯਾਦ 'ਚ ਇਕ ਨਵੇਂ ਬੁੱਤ ਦੀ ਘੁੰਡ ਚੁਕਾਈ ਕੀਤੀ ਗਈ | 7 ਫੁੱਟ ਉੱਚਾ ਤਾਂਬੇ ਦਾ ...

ਪੂਰੀ ਖ਼ਬਰ »

4 ਸਾਲਾਂ ਤੱਕ ਚੱਲਿਆ ਸੀ ਦੁਨੀਆ ਦਾ ਸਭ ਤੋਂ ਤਬਾਹਕੁੰਨ ਯੁੱਧ

28 ਜੁਲਾਈ 1914 ਨੂੰ ਸ਼ੁਰੂ ਹੋਇਆ ਪਹਿਲਾਂ ਵਿਸ਼ਵ ਯੁੱਧ 11 ਨਵੰਬਰ 1918 ਤੱਕ ਚੱਲਿਆ | ਇਸ ਤਰ੍ਹਾਂ ਇਹ 4 ਸਾਲ 3 ਮਹੀਨੇ ਅਤੇ 2 ਹਫ਼ਤੇ ਦਾ ਸਮਾਂ ਬਣਦਾ ਹੈ | ਇਸ ਨੂੰ ਹੁਣ ਤੱਕ ਦਾ ਸਭ ਤੋਂ ਤਬਾਹਕੁੰਨ ਯੁੱਧ ਮੰਨਿਆ ਜਾਂਦਾ ਹੈ | ਇਸ ਯੁੱਧ 'ਚ ਕਰੀਬ 90 ਲੱਖ ਫ਼ੌਜੀਆਂ ਅਤੇ 70 ਲੱਖ ਆਮ ...

ਪੂਰੀ ਖ਼ਬਰ »

ਹਿਮਾਚਲ ਪ੍ਰਦੇਸ਼ ਦੇ ਉੱਪਰੀ ਇਲਾਕਿਆਂ 'ਚ ਹਲਕੀ ਬਰਫ਼ਬਾਰੀ

ਸ਼ਿਮਲਾ, 11 ਨਵੰਬਰ (ਅਜੀਤ ਬਿਊਰੋ)-ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਚੋਟੀਆਂ 'ਤੇ ਬਰਫ਼ਬਾਰੀ ਹੋਈ ਹੈ | ਲਾਹੌਲ ਸਪੀਤੀ, ਕਿੰਨੌਰ ਅਤੇ ਚੰਬਾ ਜ਼ਿਲ੍ਹੇ ਦੇ ਪਾਂਗੀ ਸਣੇ ਜ਼ਿਲ੍ਹਾ ਕੁੱਲੂ ਦੀਆਂ ਉੱਚੀਆਂ ਪਹਾੜੀਆਂ 'ਤੇ ਅੱਜ ਹਲਕੀ ਬਰਫ਼ਬਾਰੀ ਹੋਈ | ਪਹਾੜਾਂ 'ਤੇ ਹੋਈ ...

ਪੂਰੀ ਖ਼ਬਰ »

ਹਵਾਈ ਫ਼ੌਜ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਤਿਆਰ-ਧਨੋਆ

ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਹਵਾਈ ਫ਼ੌਜ ਮੁਖੀ ਬੀ.ਐਸ. ਧਨੋਆ ਨੇ ਐਤਵਾਰ ਨੂੰ ਕਿਹਾ ਹੈ ਕਿ ਭਾਰਤ 'ਅਣਸੁਲਝੇ ਖੇਤਰੀ ਵਿਵਾਦਾਂ' ਅਤੇ ਬਾਹਰੀ ਤੱਤਾਂ ਤੋਂ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ | ਧਨੋਆ ਨੇ ਕਿਹਾ ਕਿ ਸਾਡੇ ਗੁਆਂਢ 'ਚ ਨਵੇਂ ਹਥਿਆਰਾਂ, ...

ਪੂਰੀ ਖ਼ਬਰ »

ਪਾਕਿਸਤਾਨ ਵਲੋਂ 12 ਭਾਰਤੀ ਮਛੇਰੇ ਗਿ੍ਫ਼ਤਾਰ

ਅਹਿਮਦਾਬਾਦ, 11 ਨਵੰਬਰ (ਏਜੰਸੀ)- ਪਾਕਿਸਤਾਨੀ ਸੈਨਾ ਨੇ ਗੁਜਰਾਤ ਤੱਟ ਨੇੜੇ ਅੰਤਰਰਾਸ਼ਟਰੀ ਸਮੁੰਦਰੀ ਹੱਦ ਲਾਈਨ (ਆਈ.ਐਮ.ਬੀ.ਐਲ.) ਤੋਂ 12 ਭਾਰਤੀ ਮਛੇਰਿਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਮਛੇਰਿਆਂ ਦੇ ਰਾਸ਼ਟਰੀ ਫੋਰਮ ਦੇ ਪ੍ਰਧਾਨ ...

ਪੂਰੀ ਖ਼ਬਰ »

ਮੈਕਰੋਨ ਵਲੋਂ ਵਿਸ਼ਵ ਨੇਤਾਵਾਂ ਨੂੰ ਸ਼ਾਂਤੀ ਲਈ ਸਾਂਝੀ ਜੰਗ ਲੜਨ ਦੀ ਅਪੀਲ

ਪੈਰਿਸ, 11 ਨਵੰਬਰ (ਏ. ਐਫ. ਪੀ.)-ਫਰਾਂਸ ਦੇ ਰਾਸ਼ਟਰਪਤੀ ਏਮਾਨਿਉਲ ਮੈਕਰੋਨ ਨੇ ਅੱਜ ਵਿਸ਼ਵ ਭਰ ਦੇ ਦਰਜਨਾਂ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਪਹਿਲੀ ਵਿਸ਼ਵ ਜੰਗ ਦੇ ਖ਼ਾਤਮੇ ਦੀ ਸ਼ਤਾਬਦੀ ਮਨਾਉਂਦੇ ਹੋਏ ਸ਼ਾਂਤੀ ਲਈ ਸਾਂਝੀ ਜੰਗ ਵਾਸਤੇ ਇਕੱਠੇ ਹੋਣ | ਉਨ੍ਹਾਂ ਪੈਰਿਸ ...

ਪੂਰੀ ਖ਼ਬਰ »

ਯੂ.ਕੇ. 'ਚ ਪਹਿਲੀ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਲੰਡਨ,11 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. 'ਚ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ 11 ਵਜੇ ਦੋ ਮਿੰਟ ਦਾ ਮੋਨ ਰੱਖ ਕੇ ਦੇਸ਼ ਭਰ 'ਚ ਦੇਸ਼ ਲਈ ਕੁਰਬਾਨ ਹੋਏ ਸਿਪਾਹੀਆਂ ਨੂੰ ਯਾਦ ਕੀਤਾ ਗਿਆ | ਮਹਾਰਾਣੀ ਐਲਿਜਾਬੈੱਥ ਨੇ ...

ਪੂਰੀ ਖ਼ਬਰ »

ਮੋਦੀ ਵਲੋਂ ਪਹਿਲਾ ਵਿਸ਼ਵ ਯੁੱਧ ਲੜਨ ਵਾਲੇ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ

ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪਹਿਲੇ ਵਿਸ਼ਵ ਯੁੱਧ ਵਿਚ ਲੜਨ ਵਾਲੇ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਵਿਸ਼ਵ ਸ਼ਾਂਤੀ ਲਈ ਪ੍ਰਤੀਬੱਧਤਾ ਨੂੰ ਦੁਹਰਾਇਆ ਅਤੇ ਯੁੱਧ ਰਹਿਤ ਮਾਹੌਲ ਬਣਾਉਣ ਦਾ ਸੰਕਲਪ ...

ਪੂਰੀ ਖ਼ਬਰ »

ਖੁੰਢ-ਚਰਚਾ

ਕਸੂਤੇ ਫਸੇ ਪੰਚਾਇਤੀ ਉਮੀਦਵਾਰ ਇਸ ਵਾਰ ਜਦੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਐਲਾਨ ਹੋਇਆ ਤਾਂ ਪੰਚੀ-ਸਰਪੰਚੀ ਦੇ ਚਾਹਵਾਨ ਉਮੀਦਵਾਰ ਵੀ ਮੈਦਾਨ 'ਚ ਨਿੱਤਰ ਆਏ ਕਿਉਂਕਿ ਇਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਬਲਾਕ ਸੰਮਤੀ ਅਤੇ ਜ਼ਿਲ੍ਹਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX