ਤਾਜਾ ਖ਼ਬਰਾਂ


ਯੂਨਿਟ ਪਰਤੇ ਫ਼ੌਜੀ ਵੀਰ ਦੇ ਲਾਪਤਾ ਹੋਣ ਨਾਲ ਇਲਾਕੇ ਵਿਚ ਹਾਹਾਕਾਰ
. . .  2 minutes ago
ਦਸੂਹਾ ,19 ਜੁਲਾਈ (ਕੌਸ਼ਲ)- ਦਸੂਹਾ ਦੇ ਪਿੰਡ ਗੰਗਾ ਚੱਕ ਵਿਖੇ ਇੱਕ ਫ਼ੌਜੀ ਨੌਜਵਾਨ ਜਿਸ ਦਾ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਫ਼ੌਜੀ ਗੁਰਪ੍ਰੀਤ ਸਿੰਘ ਜੋ ਕਿ ਆਗਰਾ ਵਿਚ ...
ਬਾਬਾ ਰਾਜਨ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ
. . .  about 1 hour ago
ਲੋਪੋਕੇ, 19 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਜਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਪੁਲਸ ਥਾਣਾ ਲੋਪੋਕੇ ਵਿਖੇ ਖ਼ਾਲਸਾ ਸੰਘਰਸ਼ ਜਥੇਬੰਦੀ ਦੇ ਮੁਖੀ ਬਾਬਾ ਰਾਜਨ ਸਿੰਘ ਉਪਰ ਰੰਜਸ਼ ਤਹਿਤ ਗੋਲੀਆਂ ਚਲਾਉਣ ਵਾਲੇ ਹਰਜਿੰਦਰ ਸਿੰਘ ਤੇ ਗੁਰਸੇਵਕ ਸਿੰਘ ਖ਼ਿਲਾਫ਼...
ਮੋਹਨ ਲਾਲ ਸੂਦ ਨੇ ਸੰਭਾਲਿਆ ਅਹੁਦਾ
. . .  about 1 hour ago
ਬੰਗਾ, 19 ਜੁਲਾਈ (ਜਸਵੀਰ ਸਿੰਘ ਨੂਰਪੁਰ) - ਮੋਹਨ ਲਾਲ ਸੂਦ ਨੇ ਐੱਸ.ਸੀ. ਬੀ.ਸੀ. ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ...
ਕੁੱਝ ਵਿਧਾਇਕਾ ਦਾ ਸੁਰੱਖਿਆ ਕਾਰਨਾਂ ਕਰਕੇ ਸਦਨ 'ਚ ਨਾ ਆਉਣ ਦਾ ਬਹਾਨਾ ਝੂਠਾ- ਸਪੀਕਰ
. . .  about 1 hour ago
ਬੈਂਗਲੁਰੂ, 19 ਜੁਲਾਈ- ਕਰਨਾਟਕ ਦੇ ਸਪੀਕਰ ਕਿਹਾ ਕਿ ਉਹ ਸੁਪਰੀਮ ਕੋਰਟ, ਸਦਨ ਅਤੇ ਸਭ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਕਿਸੀ ਵਿਧਾਇਕ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਉਣ ਦੇ ਲਈ ਚਿੱਠੀ ਨਹੀਂ ਲਿਖੀ ਅਤੇ ਨਾ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ। ਉਨ੍ਹਾਂ ...
ਅਧਿਆਪਕ ਦਾ ਬੈਗ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  about 1 hour ago
ਬਾਘਾਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ)- ਅੱਜ ਬਾਅਦ ਦੁਪਹਿਰ ਕਰੀਬ 2:10 ਵਜੇ ਜੈਨ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਦੀ ਅਧਿਆਪਕ ਪ੍ਰੇਮ ਲਤਾ ਆਪਣੇ ਸਥਾਨਕ ਪੁਰਾਣੇ ਡਾਕਖ਼ਾਨੇ ਵਾਰੇ ਘਰ ਪਰਤ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰੇ ...
ਜਬਰ ਜਨਾਹ ਮਾਮਲੇ 'ਚ ਅਦਿੱਤਿਆ ਪੰਚੋਲੀ ਨੂੰ ਮਿਲੀ ਅੰਤਰਿਮ ਰਾਹਤ
. . .  about 2 hours ago
ਨਵੀਂ ਦਿੱਲੀ, 19 ਜੁਲਾਈ- ਬਾਲੀਵੁੱਡ ਅਦਾਕਾਰ ਅਦਿੱਤਿਆ ਪੰਚੋਲੀ 'ਤੇ ਇਕ ਅਦਾਕਾਰਾਂ ਨੇ ਜਬਰ ਜਨਾਹ ਦੇ ਦੋਸ਼ ਲਗਾਉਂਦੇ ਹੋਏ ਐਫ.ਆਈ.ਆਰ ਦਰਜ ਕਰਵਾਈ ਸੀ। ਇਸ ਮਾਮਲੇ 'ਚ ਮੁੰਬਈ ਦੀ ਇਕ ਅਦਾਲਤ ਨੇ ਇਸ ਮਾਮਲੇ 'ਚ ਅਦਿੱਤਿਆ ਪੰਚੋਲੀ...
ਫ਼ਤਹਿਗੜ੍ਹ ਸਾਹਿਬ ਦੇ ਖੇੜਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕਲਮਛੋੜ ਹੜਤਾਲ ਸ਼ੁਰੂ
. . .  about 2 hours ago
ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਅਰੁਣ ਆਹੂਜਾ)- ਜ਼ਿਲ੍ਹੇ ਦੇ ਪਿੰਡ ਚੋਲਟੀ ਖੇੜੀ ਵਿਖੇ ਸ਼ਾਮਲਾਤ ਦੀ ਜ਼ਮੀਨ ਦੀ ਬੋਲੀ ਕਰਵਾਉਣ ਗਏ ਦਫ਼ਤਰੀ ਕਰਮਚਾਰੀਆਂ ਨੂੰ ਬੰਦੀ ਬਣਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਸੁਪਰਡੈਂਟ, ਪੰਚਾਇਤ ਅਫ਼ਸਰ...
ਕੁਮਾਰਸਵਾਮੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
. . .  about 2 hours ago
ਬੈਂਗਲੁਰੂ, 19 ਜੁਲਾਈ- ਕਾਂਗਰਸ ਦੇ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਕੁਮਾਰਸਵਾਮੀ ਨੇ ਰਾਜਪਾਲ ਦੀ ਉਸ ਚਿੱਠੀ ਨੂੰ ਚੁਨੌਤੀ ਦਿੱਤੀ ਹੈ ਜਿਸ 'ਚ ਉਨ੍ਹਾਂ ਨੂੰ 19 ਜੁਲਾਈ ਦੁਪਹਿਰ 1:30 ਵਜੇ ...
ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਹੋਈ ਮੌਤ
. . .  about 2 hours ago
ਪਟਨਾ, 19 ਜੁਲਾਈ- ਬਿਹਾਰ ਦੇ ਨਵਾਦਾ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 13 ਲੋਕ ਜ਼ਖਮੀ ਵੀ ਹੋਏ ਹਨ। ਮ੍ਰਿਤਕਾਂ 'ਚ ਕਈ ਬੱਚੇ ਵੀ ਸ਼ਾਮਲ ਹਨ। ਜਦ ਬਿਜਲੀ ਡਿੱਗੀ ਜਦ ਬੱਚੇ ਮੈਦਾਨ 'ਚ ਖੇਡ ਰਹੇ...
ਆਈ. ਸੀ. ਸੀ. ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਹੋਏ ਸਚਿਨ ਤੇਂਦੁਲਕਰ
. . .  about 3 hours ago
ਲੰਡਨ, 19 ਜੁਲਾਈ- ਦਿੱਗਜ ਭਾਰਤੀ ਕ੍ਰਿਕਟਰ ਅਤੇ ਰਿਕਾਰਡਾਂ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਨੂੰ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਦੱਖਣੀ ਅਫ਼ਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼...
ਹਵਾਈ ਖੇਤਰ ਬੰਦ ਕਰਨ ਨਾਲ ਪਾਕਿਸਤਾਨ ਨੂੰ ਕਰੋੜਾਂ ਦਾ ਹੋਇਆ ਨੁਕਸਾਨ
. . .  about 3 hours ago
ਕਰਾਚੀ, 19 ਜੁਲਾਈ- ਭਾਰਤ ਵੱਲੋਂ ਕੀਤੀ ਗਈ ਬਾਲਾਕੋਟ ਏਅਰ ਸਟ੍ਰਾਈਕ ਦੇ ਬਾਅਦ ਹਵਾਈ ਖੇਤਰ ਬੰਦ ਕਰਨ ਨਾਲ ਪਾਕਿਸਤਾਨ ਨਾਗਰਿਕ ਹਵਾਬਾਜ਼ੀ ਅਥਾਰਿਟੀ (ਸੀ.ਐਸ.ਐਸ) ਨੂੰ 850 ਕਰੋੜ ਦਾ ਨੁਕਸਾਨ ਹੋਇਆ ਹੈ। ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਗ਼ੁਲਾਮ ...
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 19 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸੂਬੇ 'ਚ ਚਿੱਟੇ ਦਾ ਨਸ਼ਾ ਰੋਜ਼ਾਨਾ ਹੀ ਨੌਜਵਾਨਾਂ ਨੂੰ ਮੌਤ ਦਾ ਸ਼ਿਕਾਰ ਬਣਾ ਰਿਹਾ ਹੈ। ਇਸੇ ਦੇ ਓਵਰਡੋਜ਼ ਕਾਰਨ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ...
ਵੈਸਟ ਇੰਡੀਜ਼ ਦੇ ਆਗਾਮੀ ਦੌਰੇ ਲਈ 21 ਜੁਲਾਈ ਨੂੰ ਹੋਵੇਗੀ ਚੋਣ ਕਮੇਟੀ ਦੀ ਬੈਠਕ
. . .  about 3 hours ago
ਮੁੰਬਈ, 19 ਜੁਲਾਈ- ਵੈਸਟ ਇੰਡੀਜ਼ ਦੇ ਆਗਾਮੀ ਦੌਰੇ ਲਈ ਚੋਣ ਕਮੇਟੀ ਦੀ ਬੈਠਕ 21 ਜੁਲਾਈ ਨੂੰ ....
ਅਵਾਰਾ ਕੁੱਤਿਆਂ ਨੇ ਪ੍ਰਵਾਸੀ ਮਜ਼ਦੂਰ ਨੂੰ ਨੋਚ-ਨੋਚ ਕੇ ਖਾਧਾ
. . .  about 4 hours ago
ਭੋਗਪੁਰ, 19 ਜੁਲਾਈ (ਕੁਲਦੀਪ ਸਿੰਘ ਪਾਬਲਾ)- ਬੀਤੀ ਰਾਤ ਭੋਗਪੁਰ ਸ਼ਹਿਰ ਦੇ ਵਾਰਡ ਨੰਬਰ 4 ਦੇ ਰੂਪ ਨਗਰ ਮੁਹੱਲਾ ਦੇ ਵਸਨੀਕ ਇੱਕ ਪ੍ਰਵਾਸੀ ਮਜ਼ਦੂਰ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਮ੍ਰਿਤਕ ਦੀ ਪਹਿਚਾਣ ਵਰਿੰਦਰ ਸਿੰਘ ਪੁੱਤਰ ਬਾਬੂ ਦੇ ਰੂਪ 'ਚ...
ਸਫ਼ਾਈ ਸੇਵਕਾਂ ਨੇ ਕੈਪਟਨ ਖ਼ਿਲਾਫ਼ ਮੀਂਹ ਦੇ ਖੜ੍ਹੇ ਪਾਣੀ 'ਚ ਕੀਤਾ ਰੋਸ ਪ੍ਰਦਰਸ਼ਨ
. . .  about 4 hours ago
ਤਪਾ ਮੰਡੀ, 19 ਜੁਲਾਈ (ਵਿਜੇ ਸ਼ਰਮਾ)- ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੋਂ ਬਾਅਦ ਸਫ਼ਾਈ ਸੇਵਕ ਯੂਨੀਅਨ(ਰਜਿ 53) ਦੇ ਸਮੂਹ ਨਗਰ ਕੌਂਸਲ ਤਪਾ ਦੇ ਸਫ਼ਾਈ ਸੇਵਕਾਂ ਵੱਲੋਂ ਗੋਡੇ-ਗੋਡੇ ਪਾਣੀ 'ਚ ਖੜ੍ਹੇ ਹੋ ਕੇ ਕੈਪਟਨ ਸਰਕਾਰ ਖ਼ਿਲਾਫ਼ ਰੋਸ ...
ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ, ਮਨਤਾਰ ਬਰਾੜ ਅਤੇ ਉਮਰਾਨੰਗਲ ਫ਼ਰੀਦਕੋਟ ਅਦਾਲਤ 'ਚ ਪੇਸ਼
. . .  about 4 hours ago
ਅੱਜ ਸ਼ਾਮ 6 ਵਜੇ ਤੱਕ ਬਹੁਮਤ ਸਾਬਤ ਕਰਨ ਕੁਮਾਰਸਵਾਮੀ- ਰਾਜਪਾਲ
. . .  about 5 hours ago
ਬਾਦਸ਼ਾਹਪੁਰ ਨੇੜੇ ਘੱਗਰ ਦਰਿਆ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
. . .  about 5 hours ago
ਨਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  about 5 hours ago
ਜਲੰਧਰ 'ਚ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਣੇ ਦੋ ਨੂੰ ਕੀਤਾ ਕਾਬੂ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 27 ਕੱਤਕ ਸੰਮਤ 550

ਪਹਿਲਾ ਸਫ਼ਾ

ਪਹਿਲੀ ਵਿਸ਼ਵ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਕੀਤਾ ਯਾਦ

ਪੈਰਿਸ, 11 ਨਵੰਬਰ (ਏਜੰਸੀਆਂ ਰਾਹੀਂ)-ਪਹਿਲੀ ਵਿਸ਼ਵ ਜੰਗ ਦੀ ਸਮਾਪਤੀ ਦੇ 100 ਸਾਲ ਪੂਰੇ ਹੋਣ 'ਤੇ ਫਰਾਂਸ ਦੀ ਰਾਜਧਾਨੀ ਪੈਰਿਸ ਦੀ ਇਤਿਹਾਸਕ ਜੰਗੀ ਯਾਦਗਾਰ ਆਰਕ ਡੀ ਟਰੰਫੇ 'ਚ ਅੱਜ ਕਰਵਾਏ ਇਕ ਸਮਾਰੋਹ ਵਿਚ ਫਰਾਂਸ ਦੇ ਰਾਸ਼ਟਰਪਤੀ ਏਮਾਨਿਉਲ ਮੈਕਰੋਨ, ਅਮਰੀਕੀ ...

ਪੂਰੀ ਖ਼ਬਰ »

74 ਹਜ਼ਾਰ ਭਾਰਤੀ ਫ਼ੌਜੀ ਹੋਏ ਸੀ ਸ਼ਹੀਦ

ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਅੱਜ ਤੋਂ ਪੂਰੇ 100 ਸਾਲ ਪਹਿਲਾਂ '11 ਨਵੰਬਰ 1918' ਇਤਿਹਾਸ 'ਚ ਦਰਜ ਉਹ ਮਿਤੀ ਹੈ ਜਦੋਂ 4 ਸਾਲ ਤੱਕ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲਾ ਪਹਿਲਾ ਵਿਸ਼ਵ ਯੁੱਧ ਖ਼ਤਮ ਹੋ ਗਿਆ ਸੀ | ਜਦੋਂ ਭਾਰਤ 'ਚ ਸਮੁੰਦਰ ਯਾਤਰਾ ਨੂੰ ਵੀ ਅਸ਼ੁੱਭ ਮੰਨਿਆ ...

ਪੂਰੀ ਖ਼ਬਰ »

ਬ੍ਰਹਮਪੁਰਾ, ਅਜਨਾਲਾ, ਰਵਿੰਦਰ ਅਤੇ ਬੋਨੀ ਨੂੰ ਪਾਰਟੀ 'ਚੋਂ ਕੱਢਿਆ

ਲੰਬੀ ਸੇਵਾ ਤੇ ਵੱਡੀ ਕੁਰਬਾਨੀ ਵਾਲੇ ਆਗੂਆਂ ਨੂੰ ਬਿਨਾਂ ਨੋਟਿਸ ਪਾਰਟੀ 'ਚੋਂ ਕੱਢਣਾ ਦੁਖਦਾਈ-ਢੀਂਡਸਾ
ਹਰਕਵਲਜੀਤ ਸਿੰਘ

ਚੰਡੀਗੜ੍ਹ, 11 ਨਵੰਬਰ-ਅਕਾਲੀ ਦਲ ਦੀ ਕੋਰ ਕਮੇਟੀ ਦੀ ਇੱਥੇ ਹੋਈ ਇਕ ਬੈਠਕ ਵਿਚ ਅੱਜ ਪਾਰਟੀ ਦੇ 2 ਸੀਨੀਅਰ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ ਤੇ ਡਾ. ਰਤਨ ਸਿੰਘ ਅਜਨਾਲਾ ਅਤੇ ਦੋਨਾਂ ਆਗੂਆਂ ਦੇ ਪੁੱਤਰਾਂ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਅਮਰਪਾਲ ਸਿੰਘ ਬੋਨੀ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਦੇ ਦੋਸ਼ 'ਚ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰਦਿਆਂ 6 ਸਾਲਾਂ ਲਈ ਪਾਰਟੀ 'ਚੋਂ ਕੱਢ ਦਿੱਤਾ ਗਿਆ | ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਪਾਰਟੀ ਦੇ ਬੁਲਾਰੇ ਹਰਚਰਨ ਬੈਂਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਨੇ ਇਸ ਗੱਲ 'ਤੇ ਸਖ਼ਤ ਇਤਰਾਜ਼ ਅਤੇ ਨਾਰਾਜ਼ਗੀ ਪ੍ਰਗਟ ਕੀਤੀ ਕਿ ਉਕਤ ਆਗੂਆਂ ਵਲੋਂ ਉਨ੍ਹਾਂ ਪ੍ਰਤੀ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਖਾਈ ਦਰਿਆ ਦਿਲੀ ਦਾ ਨਾਜਾਇਜ਼ ਲਾਭ ਲਿਆ ਗਿਆ ਹੈ ਅਤੇ ਉਨ੍ਹਾਂ ਵਲੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਵੀ ਮਾੜਾ ਸਲੂਕ ਕੀਤਾ ਗਿਆ | ਰਣਜੀਤ ਸਿੰਘ ਬ੍ਰਹਮਪੁਰਾ ਜੋ ਪਾਰਟੀ ਵਿਚ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਭ ਤੋਂ ਸੀਨੀਅਰ ਆਗੂ ਸਮਝੇ ਜਾਂਦੇ ਸਨ ਤੇ 4 ਵਾਰ ਪਾਰਟੀ ਦੇ ਵਿਧਾਇਕ, 2 ਵਾਰ ਮੰਤਰੀ ਤੇ ਇਕ ਵਾਰ ਸੰਸਦ ਮੈਂਬਰ ਵੀ ਬਣੇ ਤੇ ਹੁਣ ਵੀ ਲੋਕ ਸਭਾ ਮੈਂਬਰ ਹਨ ਜਦੋਂਕਿ ਡਾ. ਰਤਨ ਸਿੰਘ ਅਜਨਾਲਾ ਵੀ ਪਾਰਟੀ ਦੇ 4 ਵਾਰ ਵਿਧਾਇਕ ਅਤੇ ਮੰਤਰੀ ਅਤੇ ਸੰਸਦ ਮੈਂਬਰ ਰਹਿ ਚੁੱਕੇ ਹਨ, ਜਦੋਂਕਿ ਉਨ੍ਹਾਂ ਦੇ ਬੇਟੇ ਅਮਰਪਾਲ ਸਿੰਘ ਬੋਨੀ ਵੀ ਪਾਰਟੀ ਦੇ 2 ਵਾਰ ਵਿਧਾਇਕ ਰਹੇ ਹਨ ਤੇ ਬ੍ਰਹਮਪੁਰਾ ਦੇ ਬੇਟੇ ਰਵਿੰਦਰ ਸਿੰਘ ਵੀ ਪਾਰਟੀ ਦੇ ਸਾਬਕਾ ਵਿਧਾਇਕ ਹਨ | ਅਕਾਲੀ ਦਲ ਦੇ ਬੁਲਾਰੇ ਹਰਚਰਨ ਬੈਂਸ ਨੇ ਕਿਹਾ ਕਿ ਬ੍ਰਹਮਪੁਰਾ ਤੇ ਡਾ. ਅਜਨਾਲਾ ਬੀਤੇ ਸਮੇਂ 'ਚ ਪਾਰਟੀ ਵਲੋਂ ਲਏ ਸਾਰੇ ਫ਼ੈਸਲਿਆਂ 'ਚ ਸ਼ਾਮਿਲ ਰਹੇ ਅਤੇ ਇਨ੍ਹਾਂ 'ਚ ਪਾਰਟੀ ਵਲੋਂ ਸਰਕਾਰ ਸਮੇਂ ਲਏ ਫ਼ੈਸਲੇ ਵੀ ਸ਼ਾਮਿਲ ਸਨ | ਉਨ੍ਹਾਂ ਕਿਹਾ ਕਿ ਬੇਅਦਬੀਆਂ ਦੇ ਮੁੱਦੇ 'ਤੇ ਜਦੋਂ ਕਾਂਗਰਸ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਰੋਸ ਵਜੋਂ ਅਸਤੀਫ਼ਾ ਦਿੱਤਾ ਗਿਆ ਤਾਂ ਖ਼ਾਲੀ ਸੀਟ ਉੱਪਰ ਬ੍ਰਹਮਪੁਰਾ ਵਲੋਂ ਆਪਣੇ ਸਪੁੱਤਰ ਰਵਿੰਦਰ ਸਿੰਘ ਨੂੰ ਚੋਣ ਲੜਾਉਣ ਵਾਸਤੇ ਜ਼ੋਰ ਪਾਇਆ ਗਿਆ | ਬੈਂਸ ਨੇ ਕਿਹਾ ਕਿ ਕੋਰ ਕਮੇਟੀ ਵਲੋਂ ਫ਼ੈਸਲਾ ਲਿਆ ਗਿਆ ਕਿ ਪਾਰਟੀ ਵਿਰੁੱਧ ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਦਿਲਚਸਪ ਗੱਲ ਇਹ ਹੈ ਕਿ ਅੱਜ ਦੇ ਘਟਨਾਕ੍ਰਮ ਤੋਂ ਬਾਅਦ ਮਾਝਾ ਖੇਤਰ 'ਚ ਪੁਰਾਣੇ ਚੱਲ ਰਹੇ 2 ਸਿਆਸੀ ਧੜਿਆਂ ਜਿਨ੍ਹਾਂ 'ਚੋਂ ਇਕ ਦੀ ਨੀਂਹ ਜਥੇਦਾਰ ਮੋਹਨ ਸਿੰਘ ਤੁੜ ਵਲੋਂ ਰੱਖੀ ਗਈ ਸੀ ਅਤੇ ਦੂਜਾ ਧੜਾ ਪ੍ਰਤਾਪ ਸਿੰਘ ਕੈਰੋਂ ਵਲੋਂ ਖੜ੍ਹਾ ਕੀਤਾ ਗਿਆ ਸੀ ਦਾ ਅਕਾਲੀ ਦਲ ਲਈ ਸਮਰਥਨ ਜਾਰੀ ਰਹਿਣਾ ਬੇਹੱਦ ਮੁਸ਼ਕਿਲ ਬਣ ਗਿਆ ਹੈ, ਕਿਉਂਕਿ ਸਾਬਕਾ ਮੁੱਖ ਮੰਤਰੀ ਦੇ ਦਾਮਾਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਦਲ ਦੇ ਪ੍ਰਧਾਨ ਉਪਰਲੇ ਪ੍ਰਭਾਵ ਤੋਂ ਹਮੇਸ਼ਾ ਨਾਖੁਸ਼ ਰਹੇ ਹਨ | ਵਰਨਣਯੋਗ ਹੈ ਕਿ ਅਕਾਲੀ ਦਲ ਵਲੋਂ ਇਕ ਹੋਰ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਨੂੰ ਕੁਝ ਦਿਨ ਪਹਿਲਾਂ ਪਾਰਟੀ 'ਚੋਂ ਕੱਢਿਆ ਜਾ ਚੁੱਕਾ ਹੈ, ਜਿਨ੍ਹਾਂ ਵਲੋਂ ਬ੍ਰਹਮਪੁਰਾ ਤੇ ਅਜਨਾਲਾ ਨਾਲ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਕਾਰਜਸ਼ੈਲੀ ਨੂੰ ਪਾਰਟੀ ਦੀ ਵਿਧਾਨ ਸਭਾ ਚੋਣਾਂ 'ਚ ਹਾਰ ਲਈ ਜ਼ਿੰਮੇਵਾਰ ਦੱਸਿਆ ਗਿਆ ਸੀ | ਇਨ੍ਹਾਂ ਸਾਰੇ ਆਗੂਆਂ ਵਲੋਂ ਬੀਤੇ ਦਿਨੀਂ ਜਨਤਕ ਤੌਰ 'ਤੇ ਅਕਾਲੀ ਦਲ ਦੇ ਡੇਰਾ ਸੱਚਾ ਸੌਦਾ ਨਾਲ ਸਬੰਧਾਂ, ਡੇਰਾ ਮੁਖੀ ਨੂੰ ਮੁਆਫ਼ੀ ਦੇਣ ਤੇ ਬੇਅਦਬੀਆਂ ਦਾ ਵਿਰੋਧ ਕਰਨ ਵਾਲੀਆਂ ਸਿੱਖ ਸੰਗਤਾਂ 'ਤੇ ਗੋਲੀ ਚਲਾਉਣ ਤੇ ਤਸ਼ੱਦਦ ਕਰਨ ਦੀਆਂ ਘਟਨਾਵਾਂ ਦਾ ਵਿਰੋਧ ਕੀਤਾ ਗਿਆ ਸੀ ਤੇ ਅਕਾਲੀ ਦਲ ਪ੍ਰਧਾਨ 'ਤੇ ਪੰਥਕ ਏਜੰਡਾ ਛੱਡਣ ਦਾ ਵੀ ਦੋਸ਼ ਲਗਾਇਆ ਗਿਆ ਸੀ | ਵਰਨਣਯੋਗ ਹੈ ਕਿ ਅੱਜ ਦੀ ਕੋਰ ਕਮੇਟੀ ਦੀ ਇਸ ਬੈਠਕ 'ਚ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਹਾਜ਼ਰ ਨਹੀਂ ਸਨ | ਇਸੇ ਦੌਰਾਨ ਦਲ ਦੇ ਸੀਨੀਅਰ ਆਗੂ ਤੇ ਮੌਜੂਦਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਜਿਨ੍ਹਾਂ ਵਲੋਂ ਪਾਰਟੀ ਲੀਡਰਸ਼ਿਪ ਦੀ ਕਾਰਜਸ਼ੈਲੀ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਲੇਕਿਨ ਨਿੱਜੀ ਕਾਰਨ ਦੱਸ ਕੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ ਨੇ ਦਲ ਦੀ ਕੋਰ ਕਮੇਟੀ ਵਲੋਂ ਬ੍ਰਹਮਪੁਰਾ ਅਤੇ ਅਜਨਾਲਾ ਨੂੰ ਪਾਰਟੀ 'ਚੋਂ ਕੱਢਣ ਦੇ ਫ਼ੈਸਲੇ ਨੂੰ ਬੇਹੱਦ ਦੁਖਦਾਈ ਕਰਾਰ ਦਿੰਦਿਆਂ ਕਿਹਾ ਕਿ ਜਿਨ੍ਹਾਂ ਆਗੂਆਂ ਵਲੋਂ ਪਾਰਟੀ ਦੀ ਇੰਨਾ ਲੰਬਾ ਸਮਾਂ ਸੇਵਾ ਕੀਤੀ ਗਈ ਹੋਵੇ ਤੇ ਪਾਰਟੀ ਲਈ ਵੱਡੀਆਂ ਕੁਰਬਾਨੀਆਂ ਵੀ ਕੀਤੀਆਂ ਗਈਆਂ ਹੋਣ ਨੂੰ ਬਿਨਾਂ ਕਿਸੇ ਕਾਇਦੇ ਕਾਨੂੰਨ ਜਾਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਪਾਰਟੀ 'ਚੋਂ ਕੱਢ ਦਿੱਤਾ ਗਿਆ |


ਖ਼ਬਰ ਸ਼ੇਅਰ ਕਰੋ

ਅਕਾਲੀ ਦਲ ਨੂੰ ਫ਼ਿਰ ਤੋਂ ਅਸਲੀ ਸਰੂਪ 'ਚ ਲਿਆਵਾਂਗੇ-ਡਾ: ਅਜਨਾਲਾ

ਗੁਰਪ੍ਰੀਤ ਸਿੰਘ ਢਿੱਲੋਂ ਅਜਨਾਲਾ, 11 ਨਵੰਬਰ-ਦੇਰ ਸ਼ਾਮ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਇਕ ਲਹਿਰ ਦਾ ਨਾਂਅ ਹੈ ਜੋ ਗੁਰਦੁਆਰਾ ਸੁਧਾਰ ਲਹਿਰ ਤੋਂ ਸ਼ੁਰੂ ਹੋਈ ਅੰਗਰੇਜ਼ਾਂ ਿਖ਼ਲਾਫ਼ ਜਿੱਤਾਂ ...

ਪੂਰੀ ਖ਼ਬਰ »

ਕੋਈ ਦੁੱਖ ਨਹੀਂ, ਪਹਿਲਾਂ ਹੀ ਅਸਤੀਫ਼ੇ ਦੇ ਦਿੱਤੇ ਸੀ-ਬ੍ਰਹਮਪੁਰਾ

ਜਸਵਿੰਦਰ ਸਿੰਘ ਸੰਧੂ ਫ਼ਿਰੋਜ਼ਪੁਰ, 11 ਨਵੰਬਰ-ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ 'ਚੋਂ ਕੱਢੇ ਜਾਣ ਦਾ ਕੋਈ ਦੁੱਖ ਨਹੀਂ, ਕਿਉਂਕਿ ਉਨ੍ਹਾਂ ਮਹੀਨਾ ਪਹਿਲਾਂ ਹੀ ਪਾਰਟੀ ਨੂੰ ਅਲਵਿਦਾ ਕਹਿ ਸਭ ਅਹੁਦਿਆਂ ਤੋਂ ਅਸਤੀਫ਼ਾ ਦੇ ...

ਪੂਰੀ ਖ਼ਬਰ »

ਕੋਟਕਪੂਰਾ, ਬਹਿਬਲ ਕਲਾਂ ਕਾਂਡ : ਵਿਸ਼ੇਸ਼ ਜਾਂਚ ਟੀਮ ਵਲੋਂ ਬਾਦਲ, ਸੁਖਬੀਰ ਤੇ ਅਕਸ਼ੈ ਕੁਮਾਰ ਤਲਬ

ਚੰਡੀਗੜ੍ਹ, 11 ਨਵੰਬਰ (ਬਿਊਰੋ ਚੀਫ਼)-ਪੰਜਾਬ ਵਿਚਲੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਅਕਤੂਬਰ 2015 'ਚ ਧਰਨਾ ਦੇਣ ਵਾਲੇ ਸਿੱਖ ਸ਼ਰਧਾਲੂਆਂ 'ਤੇ ...

ਪੂਰੀ ਖ਼ਬਰ »

ਚੋਣ ਇਜਲਾਸ ਕੱਲ੍ਹ-ਕਿਸਦੇ ਸਿਰ ਸਜੇਗਾ ਪ੍ਰਧਾਨਗੀ ਦਾ ਤਾਜ?

11.59 ਅਰਬ ਦੇ ਬਜਟ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਵਾਲੀ ਸ਼ੋ੍ਰਮਣੀ ਕਮੇਟੀ 'ਚ 'ਸੇਵਾ' ਕਰਨ ਲਈ ਕਈ ਆਗੂ ਪੱਬਾਂ ਭਾਰ ਜਸਵੰਤ ਸਿੰਘ ਜੱਸ ਅੰਮਿ੍ਤਸਰ, 11 ਨਵੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 43ਵੇਂ ਪ੍ਰਧਾਨ ਲਈ 13 ਨਵੰਬਰ ਨੂੰ ਹੋਣ ਵਾਲੇ ਸਾਲਾਨਾ ...

ਪੂਰੀ ਖ਼ਬਰ »

ਛੱਤੀਸਗੜ੍ਹ 'ਚ ਚੋਣਾਂ ਤੋਂ ਇਕ ਦਿਨ ਪਹਿਲਾਂ ਨਕਸਲੀ ਹਮਲਾ-ਬੀ.ਐਸ.ਐਫ. ਜਵਾਨ ਸ਼ਹੀਦ

ਮੁਕਾਬਲੇ 'ਚ ਇਕ ਨਕਸਲੀ ਹਲਾਕ ਰਾਏਪੁਰ, 11 ਨਵੰਬਰ (ਪੀ. ਟੀ. ਆਈ.)-ਛੱਤੀਸਗੜ੍ਹ ਵਿਚ ਦੋ ਵੱਖ-ਵੱਖ ਘਟਨਾਵਾਂ ਵਿਚ ਬੀ. ਐਸ. ਐਫ. ਦਾ ਇਕ ਜਵਾਨ ਉਸ ਸਮੇਂ ਸ਼ਹੀਦ ਹੋ ਗਿਆ ਜਦੋਂ ਨਕਸਲੀਆਂ ਨੇ ਦੇਸੀ ਬੰਬਾਂ ਨਾਲ ਲੜੀਵਾਰ 6 ਧਮਾਕੇ ਕੀਤੇ, ਜਦਕਿ ਪੁਲਿਸ ਨੇ ਮੁਕਾਬਲੇ ਵਿਚ ਇਕ ...

ਪੂਰੀ ਖ਼ਬਰ »

ਪਹਿਲੇ ਪੜਾਅ ਦੀਆਂ 18 ਸੀਟਾਂ ਲਈ ਵੋਟਾਂ ਅੱਜ

ਰਾਏਪੁਰ, 11 ਨਵੰਬਰ (ਪੀ. ਟੀ. ਆਈ.)-ਨਕਸਲੀਆਂ ਜਿਨ੍ਹਾਂ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੋਇਆ ਹੈ ਦੇ ਖ਼ਤਰੇ ਦਰਮਿਆਨ ਛੱਤੀਸਗੜ੍ਹ ਦੇ ਨਕਸਲੀ ਹਿੰਸਾ ਤੋਂ ਪ੍ਰਭਾਵਤ 8 ਜ਼ਿਲਿ੍ਹਆਂ ਵਿਚ ਫੈਲੇ 18 ਵਿਧਾਨ ਸਭਾ ਹਲਕਿਆਂ ਵਿਚ ਕੱਲ੍ਹ ਨੂੰ ਪਹਿਲੇ ਪੜਾਅ ਦੀਆਂ ਹੋ ...

ਪੂਰੀ ਖ਼ਬਰ »

ਪਾਕਿ ਵਲੋਂ ਲਗਾਤਾਰ ਦੂਜੇ ਦਿਨ ਸਨਾਈਪਰ ਹਮਲਾ-ਜਵਾਨ ਸ਼ਹੀਦ

ਸ੍ਰੀਨਗਰ, 11 ਨਵੰਬਰ (ਮਨਜੀਤ ਸਿੰਘ)-ਪਾਕਿ ਸੈਨਾ ਨੇ ਗੋਲੀਬਾਰੀ ਦੀ ਉਲੰਘਣਾ ਜਾਰੀ ਰੱਖਦੇ ਹੋਏ ਐਤਵਾਰ ਨੂੰ ਮੁੜ ਕੀਤੇ ਸਨਾਈਪਰ ਰਾਈਫਲ ਹਮਲੇ 'ਚ ਫ਼ੌਜ ਦੇ ਇਕ ਹੋਰ ਜਵਾਨ ਨੂੰ ਨਿਸ਼ਾਨਾ ਬਣਾ ਕੇ ਸ਼ਹੀਦ ਕਰ ਦਿੱਤਾ | ਰੱਖਿਆ ਸੂਤਰਾਂ ਅਨੁਸਾਰ ਜ਼ਿਲ੍ਹਾ ਰਾਜੌਰੀ ਦੇ ...

ਪੂਰੀ ਖ਼ਬਰ »

ਪੋਂਜੀ ਘੁਟਾਲਾ ਮਾਮਲੇ 'ਚ ਜਨਾਰਧਨ ਰੈਡੀ ਤੇ ਉਸ ਦਾ ਸਹਿਯੋਗੀ ਗਿ੍ਫ਼ਤਾਰ

ਬੈਂਗਲੁਰੂ, 11 ਨਵੰਬਰ (ਏਜੰਸੀ)-ਕਰਨਾਟਕ ਦੇ ਸਾਬਕਾ ਮੰਤਰੀ ਤੇ ਮਾਈਨਿੰਗ ਉਦਯੋਗਪਤੀ ਜੀ. ਜਨਾਰਧਨ ਰੈਡੀ ਨੂੰ ਪੋਂਜੀ ਘੁਟਾਲੇ ਮਾਮਲੇ 'ਚ ਗਿ੍ਫ਼ਤਾਰ ਕਰ ਲਿਆ ਹੈ | ਏ. ਸੀ. ਪੀ. ਕਰਾਈਮ ਅਲੋਕ ਕੁਮਾਰ ਨੇ ਦੱਸਿਆ ਕਿ ਰੈਡੀ ਸਨਿਚਰਵਾਰ ਨੂੰ ਕੇਂਦਰੀ ਅਪਰਾਧ ਸ਼ਾਖਾ ...

ਪੂਰੀ ਖ਼ਬਰ »

ਸਰਹੱਦ ਪਾਰੋਂ 160 ਅੱਤਵਾਦੀ ਘੁਸਪੈਠ ਦੀ ਤਾਕ 'ਚ-ਫ਼ੌਜ

ਸ੍ਰੀਨਗਰ, 11 ਨਵੰਬਰ (ਮਨਜੀਤ ਸਿੰਘ)-ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਵੇਲੇ ਸਰਹੱਦ ਪਾਰ 160 ਦੇ ਕਰੀਬ ਅੱਤਵਾਦੀ ਲਾਂਚਿੰਗ ਪੈਡ 'ਤੇ ਘੁਸਪੈਠ ਕਰਨ ਦੀ ਤਾਕ 'ਚ ਬੈਠੇ ਹਨ | ਲੈਫ. ਜਨਰਲ ਪਰਮਜੀਤ ਸਿੰਘ ਜਿਨ੍ਹਾਂ ਐਤਵਾਰ ਨੂੰ ਨਗਰੋਟਾ ਸਥਿਤ ਵਾਈਟ ਕੋਰ ਵਜਾੋ ...

ਪੂਰੀ ਖ਼ਬਰ »

ਫਰਾਂਸ 'ਚ ਪਹਿਲੇ ਵਿਸ਼ਵ ਯੁੱਧ ਦੇ ਭਾਰਤੀ ਸੈਨਿਕਾਂ ਦੀ ਯਾਦ 'ਚ ਨਵੇਂ ਬੁੱਤ ਦੀ ਘੁੰਡ ਚੁਕਾਈ

ਪੈਰਿਸ, 11 ਨਵੰਬਰ (ਪੀ. ਟੀ. ਆਈ.)-ਜੰਗਬੰਦੀ ਦਿਵਸ ਜਦੋਂ 1918 ਵਿਚ ਜੰਗ ਖ਼ਤਮ ਹੋਈ ਸੀ ਮਨਾਉਣ ਲਈ ਅੱਜ ਫਰਾਂਸ ਦੇ ਲਾਵੇਂਤੀ ਕਸਬੇ ਵਿਚ ਪਹਿਲੀ ਵਿਸ਼ਵ ਜੰਗ ਵਿਚ ਭਾਰਤੀ ਸੈਨਿਕਾਂ ਦੀ ਭੂਮਿਕਾ ਦੀ ਯਾਦ 'ਚ ਇਕ ਨਵੇਂ ਬੁੱਤ ਦੀ ਘੁੰਡ ਚੁਕਾਈ ਕੀਤੀ ਗਈ | 7 ਫੁੱਟ ਉੱਚਾ ਤਾਂਬੇ ਦਾ ...

ਪੂਰੀ ਖ਼ਬਰ »

4 ਸਾਲਾਂ ਤੱਕ ਚੱਲਿਆ ਸੀ ਦੁਨੀਆ ਦਾ ਸਭ ਤੋਂ ਤਬਾਹਕੁੰਨ ਯੁੱਧ

28 ਜੁਲਾਈ 1914 ਨੂੰ ਸ਼ੁਰੂ ਹੋਇਆ ਪਹਿਲਾਂ ਵਿਸ਼ਵ ਯੁੱਧ 11 ਨਵੰਬਰ 1918 ਤੱਕ ਚੱਲਿਆ | ਇਸ ਤਰ੍ਹਾਂ ਇਹ 4 ਸਾਲ 3 ਮਹੀਨੇ ਅਤੇ 2 ਹਫ਼ਤੇ ਦਾ ਸਮਾਂ ਬਣਦਾ ਹੈ | ਇਸ ਨੂੰ ਹੁਣ ਤੱਕ ਦਾ ਸਭ ਤੋਂ ਤਬਾਹਕੁੰਨ ਯੁੱਧ ਮੰਨਿਆ ਜਾਂਦਾ ਹੈ | ਇਸ ਯੁੱਧ 'ਚ ਕਰੀਬ 90 ਲੱਖ ਫ਼ੌਜੀਆਂ ਅਤੇ 70 ਲੱਖ ਆਮ ...

ਪੂਰੀ ਖ਼ਬਰ »

ਹਿਮਾਚਲ ਪ੍ਰਦੇਸ਼ ਦੇ ਉੱਪਰੀ ਇਲਾਕਿਆਂ 'ਚ ਹਲਕੀ ਬਰਫ਼ਬਾਰੀ

ਸ਼ਿਮਲਾ, 11 ਨਵੰਬਰ (ਅਜੀਤ ਬਿਊਰੋ)-ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਚੋਟੀਆਂ 'ਤੇ ਬਰਫ਼ਬਾਰੀ ਹੋਈ ਹੈ | ਲਾਹੌਲ ਸਪੀਤੀ, ਕਿੰਨੌਰ ਅਤੇ ਚੰਬਾ ਜ਼ਿਲ੍ਹੇ ਦੇ ਪਾਂਗੀ ਸਣੇ ਜ਼ਿਲ੍ਹਾ ਕੁੱਲੂ ਦੀਆਂ ਉੱਚੀਆਂ ਪਹਾੜੀਆਂ 'ਤੇ ਅੱਜ ਹਲਕੀ ਬਰਫ਼ਬਾਰੀ ਹੋਈ | ਪਹਾੜਾਂ 'ਤੇ ਹੋਈ ...

ਪੂਰੀ ਖ਼ਬਰ »

ਹਵਾਈ ਫ਼ੌਜ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਤਿਆਰ-ਧਨੋਆ

ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਹਵਾਈ ਫ਼ੌਜ ਮੁਖੀ ਬੀ.ਐਸ. ਧਨੋਆ ਨੇ ਐਤਵਾਰ ਨੂੰ ਕਿਹਾ ਹੈ ਕਿ ਭਾਰਤ 'ਅਣਸੁਲਝੇ ਖੇਤਰੀ ਵਿਵਾਦਾਂ' ਅਤੇ ਬਾਹਰੀ ਤੱਤਾਂ ਤੋਂ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ | ਧਨੋਆ ਨੇ ਕਿਹਾ ਕਿ ਸਾਡੇ ਗੁਆਂਢ 'ਚ ਨਵੇਂ ਹਥਿਆਰਾਂ, ...

ਪੂਰੀ ਖ਼ਬਰ »

ਪਾਕਿਸਤਾਨ ਵਲੋਂ 12 ਭਾਰਤੀ ਮਛੇਰੇ ਗਿ੍ਫ਼ਤਾਰ

ਅਹਿਮਦਾਬਾਦ, 11 ਨਵੰਬਰ (ਏਜੰਸੀ)- ਪਾਕਿਸਤਾਨੀ ਸੈਨਾ ਨੇ ਗੁਜਰਾਤ ਤੱਟ ਨੇੜੇ ਅੰਤਰਰਾਸ਼ਟਰੀ ਸਮੁੰਦਰੀ ਹੱਦ ਲਾਈਨ (ਆਈ.ਐਮ.ਬੀ.ਐਲ.) ਤੋਂ 12 ਭਾਰਤੀ ਮਛੇਰਿਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਮਛੇਰਿਆਂ ਦੇ ਰਾਸ਼ਟਰੀ ਫੋਰਮ ਦੇ ਪ੍ਰਧਾਨ ...

ਪੂਰੀ ਖ਼ਬਰ »

ਮੈਕਰੋਨ ਵਲੋਂ ਵਿਸ਼ਵ ਨੇਤਾਵਾਂ ਨੂੰ ਸ਼ਾਂਤੀ ਲਈ ਸਾਂਝੀ ਜੰਗ ਲੜਨ ਦੀ ਅਪੀਲ

ਪੈਰਿਸ, 11 ਨਵੰਬਰ (ਏ. ਐਫ. ਪੀ.)-ਫਰਾਂਸ ਦੇ ਰਾਸ਼ਟਰਪਤੀ ਏਮਾਨਿਉਲ ਮੈਕਰੋਨ ਨੇ ਅੱਜ ਵਿਸ਼ਵ ਭਰ ਦੇ ਦਰਜਨਾਂ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਪਹਿਲੀ ਵਿਸ਼ਵ ਜੰਗ ਦੇ ਖ਼ਾਤਮੇ ਦੀ ਸ਼ਤਾਬਦੀ ਮਨਾਉਂਦੇ ਹੋਏ ਸ਼ਾਂਤੀ ਲਈ ਸਾਂਝੀ ਜੰਗ ਵਾਸਤੇ ਇਕੱਠੇ ਹੋਣ | ਉਨ੍ਹਾਂ ਪੈਰਿਸ ...

ਪੂਰੀ ਖ਼ਬਰ »

ਯੂ.ਕੇ. 'ਚ ਪਹਿਲੀ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਲੰਡਨ,11 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. 'ਚ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ 11 ਵਜੇ ਦੋ ਮਿੰਟ ਦਾ ਮੋਨ ਰੱਖ ਕੇ ਦੇਸ਼ ਭਰ 'ਚ ਦੇਸ਼ ਲਈ ਕੁਰਬਾਨ ਹੋਏ ਸਿਪਾਹੀਆਂ ਨੂੰ ਯਾਦ ਕੀਤਾ ਗਿਆ | ਮਹਾਰਾਣੀ ਐਲਿਜਾਬੈੱਥ ਨੇ ...

ਪੂਰੀ ਖ਼ਬਰ »

ਮੋਦੀ ਵਲੋਂ ਪਹਿਲਾ ਵਿਸ਼ਵ ਯੁੱਧ ਲੜਨ ਵਾਲੇ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ

ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪਹਿਲੇ ਵਿਸ਼ਵ ਯੁੱਧ ਵਿਚ ਲੜਨ ਵਾਲੇ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਵਿਸ਼ਵ ਸ਼ਾਂਤੀ ਲਈ ਪ੍ਰਤੀਬੱਧਤਾ ਨੂੰ ਦੁਹਰਾਇਆ ਅਤੇ ਯੁੱਧ ਰਹਿਤ ਮਾਹੌਲ ਬਣਾਉਣ ਦਾ ਸੰਕਲਪ ...

ਪੂਰੀ ਖ਼ਬਰ »

ਖੁੰਢ-ਚਰਚਾ

ਕਸੂਤੇ ਫਸੇ ਪੰਚਾਇਤੀ ਉਮੀਦਵਾਰ ਇਸ ਵਾਰ ਜਦੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਐਲਾਨ ਹੋਇਆ ਤਾਂ ਪੰਚੀ-ਸਰਪੰਚੀ ਦੇ ਚਾਹਵਾਨ ਉਮੀਦਵਾਰ ਵੀ ਮੈਦਾਨ 'ਚ ਨਿੱਤਰ ਆਏ ਕਿਉਂਕਿ ਇਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਬਲਾਕ ਸੰਮਤੀ ਅਤੇ ਜ਼ਿਲ੍ਹਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX