ਤਾਜਾ ਖ਼ਬਰਾਂ


ਸੁਨੀਲ ਜਾਖੜ ਨੇ ਇਕ ਵਾਰ ਫਿਰ ਦਿੱਤਾ ਕੰਮ ਰੋਕੋ ਪ੍ਰਸਤਾਵ
. . .  23 minutes ago
ਨਵੀਂ ਦਿੱਲੀ, 14 ਦਸੰਬਰ - ਕਾਂਗਰਸ ਦੇ ਸੰਸਦ ਮੈਂਬਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਰਾਫੇਲ ਮੁੱਦੇ ਨੂੰ ਲੈ ਕੇ ਲੋਕ ਸਭਾ ਦੇ ਸਰਦ ਰੁੱਤ ਇਜਲਾਸ 'ਚ ਇਕ ਵਾਰ ਫਿਰ ਕੰਮ ਰੋਕੋ ਪ੍ਰਸਤਾਵ ਦਾ ਨੋਟਿਸ ਦਿੱਤਾ...
ਭਿਆਨਕ ਸੜਕ ਹਾਦਸੇ 'ਚ 7 ਮੌਤਾਂ
. . .  33 minutes ago
ਜੰਮੂ, 14 ਦਸੰਬਰ - ਜੰਮੂ ਕਸ਼ਮੀਰ ਦੇ ਰਿਸਾਈ ਜਿਲ੍ਹੇ 'ਚ ਪੈਂਦੇ ਸੁਜਾਨਧਰ ਪਿੰਡ ਕੋਲ ਇਕ ਵਹੀਕਲ ਦੇ ਦੇ ਸੜਕ ਤੋਂ ਪਲਟ ਜਾਣ ਕਾਰਨ ਹੋਏ ਭਿਆਨਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ ਤਿੰਨ ਲੋਕ ਜ਼ਖਮੀ ਹੋਏ...
ਮਾਲਿਆ ਜੀ ਨੂੰ ਚੋਰ ਕਹਿਣਾ ਠੀਕ ਨਹੀਂ - ਨਿਤਿਨ ਗਡਕਰੀ
. . .  42 minutes ago
ਨਵੀਂ ਦਿੱਲੀ, 14 ਦਸੰਬਰ - ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੀਤੇ ਕੱਲ ਕਿਹਾ ਕਿ ਇਕ ਵਾਰ ਕਰਜ਼ ਨਾ ਚੁਕਾਉਣ ਵਾਲੇ ਵਿਜੇ ਮਾਲਿਆ ਜੀ ਨੂੰ ਚੋਰ ਕਹਿਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਕਟ ਨਾਲ ਜੂਝ ਰਹੇ ਉਦਯੋਗਪਤੀ ਦਾ ਚਾਰ ਦਹਾਕਿਆਂ ਤੱਕ ਠੀਕ ਸਮੇਂ 'ਤੇ ਕਰਜ਼ ਚੁਕਾਉਣ...
ਦਲੇਰ ਮਹਿੰਦੀ ਕਪਿਲ ਦੀ ਰਿਸੈੱਪਸ਼ਨ 'ਚ ਕਰਨਗੇ ਪ੍ਰੋਗਰਾਮ ਪੇਸ਼
. . .  about 1 hour ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਉੱਘੇ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਵੱਲੋਂ ਵਿਆਹ ਮਗਰੋਂ ਅੱਜ ਅੰਮ੍ਰਿਤਸਰ 'ਚ ਸ਼ਾਨਦਾਰ ਰਿਸੈੱਪਸ਼ਨ ਦਿੱਤੀ ਜਾ ਰਹੀ ਹੈ। ਜਿਸ ਵਿਚ ਪ੍ਰਸਿੱਧ ਪੋਪ ਸਟਾਰ ਦਲੇਰ ਮਹਿੰਦੀ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ...
ਭਾਰਤ ਆਸਟ੍ਰੇਲੀਆ ਦੂਸਰਾ ਪਰਥ ਟੈੱਸਟ : ਆਸਟ੍ਰੇਲੀਆ ਵੱਲੋਂ ਟਾਸ ਜਿੱਤ ਕੇ ਬੱਲੇਬਾਜ਼ੀ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਜਲੰਧਰ ਤੋਂ ਰਵਾਨਾ ਹੋਈ ਗਿੰਨੀ ਚਤਰਥ ਦੀ ਡੋਲੀ
. . .  1 day ago
ਜਲੰਧਰ ,13 ਦਸੰਬਰ - ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੀ ਸ਼ਾਦੀ ਗਿੰਨੀ ਨਾਲ 12 ਦਸੰਬਰ ਨੂੰ ਹੋਈ ਸੀ, ਅੱਜ ਗਿੰਨੀ ਦੀ ਡੋਲੀ ਅੰਮ੍ਰਿਤਸਰ ਲਈ ਰਵਾਨਾ ਹੋਈ ।
ਹਾਕੀ ਵਿਸ਼ਵ ਕੱਪ -2018 'ਚ ਭਾਰਤ ਦਾ ਸਫ਼ਰ ਖ਼ਤਮ , ਹਾਲੈਂਡ ਨੇ ਭਾਰਤ ਨੂੰ 2-1 ਨਾਲ ਹਰਾਇਆ
. . .  1 day ago
ਕਪਿਲ ਤੇ ਗਿੰਨੀ ਦੇ ਅਨੰਦ ਕਾਰਜ ਸਮੇਂ ਗ੍ਰੰਥੀ ਸਿੰਘ ਅਰਦਾਸ ਕਰਦੇ ਹੋਏ
. . .  1 day ago
ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨ ਗ੍ਰਿਫ਼ਤਾਰ
. . .  1 day ago
ਅਜਨਾਲਾ, 13 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੰਮ੍ਰਿਤਸਰ ਦਿਹਾਤ ਪੁਲਿਸ ਨੇ ਬੀਤੇ ਦਿਨੀਂ ਜੰਡਿਆਲਾ ਵਿਖੇ ਇੱਕ ਵਿਅਕਤੀ ਤੋਂ ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨਾਂ...
ਵਿਸ਼ਵ ਹਾਕੀ ਕੱਪ 2018 : ਅੱਧਾ ਸਮਾਂ ਪੂਰਾ ਹੋਣ 'ਤੇ ਭਾਰਤ 1 ਹਾਲੈਂਡ 1
. . .  1 day ago
ਵਿਸ਼ਵ ਹਾਕੀ ਕੱਪ 2018 : ਪਹਿਲਾ ਕੁਆਟਰ ਖ਼ਤਮ ਹੋਣ 'ਤੇ ਭਾਰਤ 1 ਹਾਲੈਂਡ 1
. . .  1 day ago
ਵਿਸ਼ਵ ਹਾਕੀ ਕੱਪ 2018 : ਹਾਲੈਂਡ ਨੇ ਕੀਤਾ ਬਰਾਬਰੀ ਦਾ ਗੋਲ
. . .  1 day ago
ਵਿਸ਼ਵ ਹਾਕੀ ਕੱਪ 2018 : ਭਾਰਤ ਨੇ ਹਾਲੈਂਡ ਸਿਰ ਕੀਤਾ ਪਹਿਲਾ ਗੋਲ
. . .  1 day ago
ਦਲੇਰ ਮਹਿੰਦੀ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 13 ਦਸੰਬਰ (ਰਾਜੇਸ਼ ਕੁਮਾਰ) ਪ੍ਰਸਿੱਧ ਗਾਇਕ ਦਲੇਰ ਮਹਿੰਦੀ ਅੱਜ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਪਰਿਕਰਮਾ ਕੀਤੀ ਅਤੇ ਗੁਰੂ ਘਰ...
ਵਿਸ਼ਵ ਹਾਕੀ ਕੱਪ 2018 : ਭਾਰਤ ਅਤੇ ਹਾਲੈਂਡ ਵਿਚਕਾਰ ਕੁਆਟਰ ਫਾਈਨਲ ਮੁਕਾਬਲਾ ਸ਼ੁਰੂ
. . .  1 day ago
ਹਿਮਾਚਲ ਦੇ ਡਲਹੌਜ਼ੀ ਅਤੇ ਚੰਬਾ ਜ਼ਿਲੇ 'ਚ ਤਾਜ਼ਾ ਬਰਫ਼ਬਾਰੀ
. . .  1 day ago
2.62 ਕੁਇੰਟਲ ਚੂਰਾ ਪੋਸਤ ਸਮੇਤ 2 ਗ੍ਰਿਫ਼ਤਾਰ
. . .  1 day ago
ਸੁਪਰੀਮ ਕੋਰਟ 'ਚ ਰਾਫੇਲ ਡੀਲ ਮਾਮਲੇ 'ਤੇ ਫ਼ੈਸਲਾ ਕੱਲ੍ਹ
. . .  1 day ago
ਪੰਜਾਬੀ ਭਾਸ਼ਾ ਪਾਸਾਰ ਭਾਈਚਾਰੇ ਵੱਲੋਂ ਇਨਸਾਫ਼ ਮਾਰਚ ਦੇ ਆਗੂਆਂ ਨੂੰ ਮੰਗ ਪੱਤਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 27 ਕੱਤਕ ਸੰਮਤ 550
ਵਿਚਾਰ ਪ੍ਰਵਾਹ: ਆਰਥਿਕ ਸਮਾਨਤਾ ਤੋਂ ਬਿਨਾਂ ਸਿਆਸੀ ਆਜ਼ਾਦੀ ਸਿਰਫ਼ ਦਿਖਾਵਾ ਹੈ। -ਲਾਸਕੀ

ਪਹਿਲਾ ਸਫ਼ਾ

ਪਹਿਲੀ ਵਿਸ਼ਵ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਕੀਤਾ ਯਾਦ

ਪੈਰਿਸ, 11 ਨਵੰਬਰ (ਏਜੰਸੀਆਂ ਰਾਹੀਂ)-ਪਹਿਲੀ ਵਿਸ਼ਵ ਜੰਗ ਦੀ ਸਮਾਪਤੀ ਦੇ 100 ਸਾਲ ਪੂਰੇ ਹੋਣ 'ਤੇ ਫਰਾਂਸ ਦੀ ਰਾਜਧਾਨੀ ਪੈਰਿਸ ਦੀ ਇਤਿਹਾਸਕ ਜੰਗੀ ਯਾਦਗਾਰ ਆਰਕ ਡੀ ਟਰੰਫੇ 'ਚ ਅੱਜ ਕਰਵਾਏ ਇਕ ਸਮਾਰੋਹ ਵਿਚ ਫਰਾਂਸ ਦੇ ਰਾਸ਼ਟਰਪਤੀ ਏਮਾਨਿਉਲ ਮੈਕਰੋਨ, ਅਮਰੀਕੀ ...

ਪੂਰੀ ਖ਼ਬਰ »

74 ਹਜ਼ਾਰ ਭਾਰਤੀ ਫ਼ੌਜੀ ਹੋਏ ਸੀ ਸ਼ਹੀਦ

ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਅੱਜ ਤੋਂ ਪੂਰੇ 100 ਸਾਲ ਪਹਿਲਾਂ '11 ਨਵੰਬਰ 1918' ਇਤਿਹਾਸ 'ਚ ਦਰਜ ਉਹ ਮਿਤੀ ਹੈ ਜਦੋਂ 4 ਸਾਲ ਤੱਕ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲਾ ਪਹਿਲਾ ਵਿਸ਼ਵ ਯੁੱਧ ਖ਼ਤਮ ਹੋ ਗਿਆ ਸੀ | ਜਦੋਂ ਭਾਰਤ 'ਚ ਸਮੁੰਦਰ ਯਾਤਰਾ ਨੂੰ ਵੀ ਅਸ਼ੁੱਭ ਮੰਨਿਆ ...

ਪੂਰੀ ਖ਼ਬਰ »

ਬ੍ਰਹਮਪੁਰਾ, ਅਜਨਾਲਾ, ਰਵਿੰਦਰ ਅਤੇ ਬੋਨੀ ਨੂੰ ਪਾਰਟੀ 'ਚੋਂ ਕੱਢਿਆ

ਲੰਬੀ ਸੇਵਾ ਤੇ ਵੱਡੀ ਕੁਰਬਾਨੀ ਵਾਲੇ ਆਗੂਆਂ ਨੂੰ ਬਿਨਾਂ ਨੋਟਿਸ ਪਾਰਟੀ 'ਚੋਂ ਕੱਢਣਾ ਦੁਖਦਾਈ-ਢੀਂਡਸਾ ਹਰਕਵਲਜੀਤ ਸਿੰਘ ਚੰਡੀਗੜ੍ਹ, 11 ਨਵੰਬਰ-ਅਕਾਲੀ ਦਲ ਦੀ ਕੋਰ ਕਮੇਟੀ ਦੀ ਇੱਥੇ ਹੋਈ ਇਕ ਬੈਠਕ ਵਿਚ ਅੱਜ ਪਾਰਟੀ ਦੇ 2 ਸੀਨੀਅਰ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ ...

ਪੂਰੀ ਖ਼ਬਰ »

ਅਕਾਲੀ ਦਲ ਨੂੰ ਫ਼ਿਰ ਤੋਂ ਅਸਲੀ ਸਰੂਪ 'ਚ ਲਿਆਵਾਂਗੇ-ਡਾ: ਅਜਨਾਲਾ

ਗੁਰਪ੍ਰੀਤ ਸਿੰਘ ਢਿੱਲੋਂ ਅਜਨਾਲਾ, 11 ਨਵੰਬਰ-ਦੇਰ ਸ਼ਾਮ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਇਕ ਲਹਿਰ ਦਾ ਨਾਂਅ ਹੈ ਜੋ ਗੁਰਦੁਆਰਾ ਸੁਧਾਰ ਲਹਿਰ ਤੋਂ ਸ਼ੁਰੂ ਹੋਈ ਅੰਗਰੇਜ਼ਾਂ ਿਖ਼ਲਾਫ਼ ਜਿੱਤਾਂ ...

ਪੂਰੀ ਖ਼ਬਰ »

ਕੋਈ ਦੁੱਖ ਨਹੀਂ, ਪਹਿਲਾਂ ਹੀ ਅਸਤੀਫ਼ੇ ਦੇ ਦਿੱਤੇ ਸੀ-ਬ੍ਰਹਮਪੁਰਾ

ਜਸਵਿੰਦਰ ਸਿੰਘ ਸੰਧੂ ਫ਼ਿਰੋਜ਼ਪੁਰ, 11 ਨਵੰਬਰ-ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ 'ਚੋਂ ਕੱਢੇ ਜਾਣ ਦਾ ਕੋਈ ਦੁੱਖ ਨਹੀਂ, ਕਿਉਂਕਿ ਉਨ੍ਹਾਂ ਮਹੀਨਾ ਪਹਿਲਾਂ ਹੀ ਪਾਰਟੀ ਨੂੰ ਅਲਵਿਦਾ ਕਹਿ ਸਭ ਅਹੁਦਿਆਂ ਤੋਂ ਅਸਤੀਫ਼ਾ ਦੇ ...

ਪੂਰੀ ਖ਼ਬਰ »

ਕੋਟਕਪੂਰਾ, ਬਹਿਬਲ ਕਲਾਂ ਕਾਂਡ : ਵਿਸ਼ੇਸ਼ ਜਾਂਚ ਟੀਮ ਵਲੋਂ ਬਾਦਲ, ਸੁਖਬੀਰ ਤੇ ਅਕਸ਼ੈ ਕੁਮਾਰ ਤਲਬ

ਚੰਡੀਗੜ੍ਹ, 11 ਨਵੰਬਰ (ਬਿਊਰੋ ਚੀਫ਼)-ਪੰਜਾਬ ਵਿਚਲੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਅਕਤੂਬਰ 2015 'ਚ ਧਰਨਾ ਦੇਣ ਵਾਲੇ ਸਿੱਖ ਸ਼ਰਧਾਲੂਆਂ 'ਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਪੁਲਿਸ ਤਸ਼ੱਦਦ ਅਤੇ ਗੋਲੀ ਚੱਲਣ ਦੀਆਂ ਘਟਨਾਵਾਂ ਦੀ ਜਾਂਚ ਲਈ ਵਧੀਕ ਡੀ.ਜੀ.ਪੀ. ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਦਾ ਵੀ ਕਾਰਜਭਾਰ ਸੀ ਅਤੇ ਫ਼ਿਲਮ ਅਦਾਕਾਰ ਅਕਸ਼ੈ ਕੁਮਾਰ ਨੂੰ ਭਾਰਤੀ ਦੰਡਾਵਲੀ ਦੀ ਧਾਰਾ 160 ਅਧੀਨ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ | ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਅਤੇ ਇੰਸਪੈਕਟਰ ਜਨਰਲ ਪੁਲਿਸ ਕੰਵਰਵਿਜੈ ਪ੍ਰਤਾਪ ਸਿੰਘ ਵਲੋਂ ਜਾਰੀ ਇਨ੍ਹਾਂ ਸੰਮਨਾਂ ਅਨੁਸਾਰ ਸ. ਬਾਦਲ ਨੂੰ ਵਿਸ਼ੇਸ਼ ਜਾਂਚ ਟੀਮ ਸਾਹਮਣੇ 16 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ ਜਦਕਿ ਸੁਖਬੀਰ ਸਿੰਘ ਬਾਦਲ ਨੂੰ 19 ਨਵੰਬਰ ਨੂੰ ਜਾਂਚ ਟੀਮ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ | ਇਸੇ ਤਰ੍ਹਾਂ ਫ਼ਿਲਮ ਐਕਟਰ ਅਕਸ਼ੈ ਕੁਮਾਰ ਨੂੰ 21 ਨਵੰਬਰ ਨੂੰ ਸਰਕਟ ਹਾਊਸ ਅੰਮਿ੍ਤਸਰ ਵਿਖੇ ਜਾਂਚ ਟੀਮ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ | ਸੂਚਨਾ ਅਨੁਸਾਰ ਵਿਸ਼ੇਸ਼ ਜਾਂਚ ਟੀਮ ਨੂੰ ਸਿਰਸਾ ਡੇਰਾ ਦੇ ਮੁਖੀ ਦੀ ਫ਼ਿਲਮ ਨੂੰ ਪੰਜਾਬ ਵਿਚ ਚਾਲੂ ਕਰਵਾਉਣ ਸਬੰਧੀ ਜੋ ਕੁਝ ਸਬੂਤ ਮਿਲੇ ਹਨ ਉਨ੍ਹਾਂ ਦੌਰਾਨ ਅਕਸ਼ੈ ਕੁਮਾਰ ਦੀ ਭੂਮਿਕਾ ਵੀ ਸਾਹਮਣੇ ਆਈ ਹੈ
ਅਤੇ ਉਨ੍ਹਾਂ ਦੇ ਮੁੰਬਈ ਸਥਿਤ ਨਿਵਾਸ ਅਸਥਾਨ 'ਤੇ ਕੁਝ ਮੀਟਿੰਗਾਂ ਆਦਿ ਹੋਣ ਦੇ ਵੀ ਚਰਚੇ ਹਨ | ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵਲੋਂ ਬੇਅਦਬੀ ਦੀਆਂ ਘਟਨਾਵਾਂ ਨਾਲ ਸਬੰਧਤ ਬਣਾਏ ਗਏ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲੇ ਕਮਿਸ਼ਨ ਦਾ ਬਾਈਕਾਟ ਕੀਤਾ ਗਿਆ ਸੀ ਅਤੇ ਕਮਿਸ਼ਨ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ | ਲੇਕਿਨ ਹੁਣ ਅਕਾਲੀ ਆਗੂਆਂ ਦਾ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋਣ ਸਬੰਧੀ ਕੀ ਰੁਖ ਹੋਵੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ | ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਕਤ ਤਿੰਨਾਂ ਨੂੰ ਸੀ.ਆਰ.ਪੀ.ਸੀ. ਦੀ ਧਾਰਾ 160-ਏ ਗਵਾਹ ਵਜੋਂ ਸੰਮਨ ਐਫ.ਆਈ.ਆਰ. ਨੰਬਰ 129, ਮਿਤੀ 7 ਅਗਸਤ 2018 ਲਈ ਜਾਰੀ ਕੀਤੇ ਗਏ ਹਨ | ਉਕਤ ਕੇਸ ਪੁਲਿਸ ਥਾਣਾ ਕੋਟਕਪੂਰਾ ਵਿਖੇ ਸੀ.ਆਰ.ਪੀ.ਸੀ. ਦੀ ਧਾਰਾ 307, 323, 341, 148, 149 ਅਤੇ 27 ਆਰਮਜ਼ ਐਕਟ ਅਧੀਨ ਦਰਜ ਹੈ | ਵਿਸ਼ੇਸ਼ ਜਾਂਚ ਟੀਮ ਵਲੋਂ ਇਸ ਤੋਂ ਪਹਿਲਾਂ ਘਟਨਾ ਨਾਲ ਸਬੰਧਤ ਮੌਕੇ ਦੇ ਅਧਿਕਾਰੀਆਂ ਜਿਨ੍ਹਾਂ ਵਿਚ ਵਧੀਕ ਡੀ.ਜੀ.ਪੀ. ਜਤਿੰਦਰ ਜੈਨ ਜੋ ਉਸ ਸਮੇਂ ਬਠਿੰਡਾ ਦੇ ਆਈ.ਜੀ. ਸਨ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਜੋ ਉਸ ਸਮੇਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਨ ਅਤੇ ਜਿਨ੍ਹਾਂ ਨੂੰ ਸਰਕਾਰ ਵਲੋਂ ਮੌਕੇ 'ਤੇ ਭੇਜਿਆ ਗਿਆ ਸੀ | ਉਸ ਸਮੇਂ ਦੇ ਡੀ.ਆਈ.ਜੀ. ਫਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਉਸ ਸਮੇਂ ਦੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਇਲਾਵਾ ਕੋਟਕਪੂਰਾ ਤੋਂ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਐਸ.ਡੀ.ਐਮ. ਵੀ.ਕੇ. ਸਿਆਲ ਤੋਂ ਇਲਾਵਾ 30 ਜੂਨੀਅਰ ਪੁਲਿਸ ਅਧਿਕਾਰੀਆਂ ਅਤੇ 50 ਨਿੱਜੀ ਗਵਾਹਾਂ ਦੇ ਵੀ ਬਿਆਨ ਰਿਕਾਰਡ ਕੀਤੇ ਗਏ ਹਨ | ਸੂਚਨਾ ਅਨੁਸਾਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਰਾਤ ਆਪਣੇ ਕਾਨੂੰਨੀ ਮਾਹਿਰਾਂ ਨਾਲ ਵੀ ਇਸ ਮੁੱਦੇ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਦਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਭਾਵੇਂ ਅਕਾਲੀ ਆਗੂਆਂ ਲਈ ਜਾਂਚ ਟੀਮ ਸਾਹਮਣੇ ਪੇਸ਼ ਹੋਣਾ ਕੋਈ ਜ਼ਰੂਰੀ ਨਹੀਂ ਹੋਵੇਗਾ ਲੇਕਿਨ ਕਾਂਗਰਸ ਇਸ ਮੁੱਦੇ 'ਤੇ ਲੋਕਾਂ ਨੂੰ ਗੁੰਮਰਾਹ ਨਾ ਕਰ ਸਕੇ ਇਸ ਲਈ ਅਕਾਲੀ ਆਗੂ ਆਪਣਾ ਪੱਖ ਜਾਂਚ ਟੀਮ ਸਾਹਮਣੇ ਰੱਖਣ ਨੂੰ ਤਰਜੀਹ ਦੇ ਸਕਦੇ ਹਨ |


ਖ਼ਬਰ ਸ਼ੇਅਰ ਕਰੋ

ਚੋਣ ਇਜਲਾਸ ਕੱਲ੍ਹ-ਕਿਸਦੇ ਸਿਰ ਸਜੇਗਾ ਪ੍ਰਧਾਨਗੀ ਦਾ ਤਾਜ?

11.59 ਅਰਬ ਦੇ ਬਜਟ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਵਾਲੀ ਸ਼ੋ੍ਰਮਣੀ ਕਮੇਟੀ 'ਚ 'ਸੇਵਾ' ਕਰਨ ਲਈ ਕਈ ਆਗੂ ਪੱਬਾਂ ਭਾਰ ਜਸਵੰਤ ਸਿੰਘ ਜੱਸ ਅੰਮਿ੍ਤਸਰ, 11 ਨਵੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 43ਵੇਂ ਪ੍ਰਧਾਨ ਲਈ 13 ਨਵੰਬਰ ਨੂੰ ਹੋਣ ਵਾਲੇ ਸਾਲਾਨਾ ...

ਪੂਰੀ ਖ਼ਬਰ »

ਛੱਤੀਸਗੜ੍ਹ 'ਚ ਚੋਣਾਂ ਤੋਂ ਇਕ ਦਿਨ ਪਹਿਲਾਂ ਨਕਸਲੀ ਹਮਲਾ-ਬੀ.ਐਸ.ਐਫ. ਜਵਾਨ ਸ਼ਹੀਦ

ਮੁਕਾਬਲੇ 'ਚ ਇਕ ਨਕਸਲੀ ਹਲਾਕ ਰਾਏਪੁਰ, 11 ਨਵੰਬਰ (ਪੀ. ਟੀ. ਆਈ.)-ਛੱਤੀਸਗੜ੍ਹ ਵਿਚ ਦੋ ਵੱਖ-ਵੱਖ ਘਟਨਾਵਾਂ ਵਿਚ ਬੀ. ਐਸ. ਐਫ. ਦਾ ਇਕ ਜਵਾਨ ਉਸ ਸਮੇਂ ਸ਼ਹੀਦ ਹੋ ਗਿਆ ਜਦੋਂ ਨਕਸਲੀਆਂ ਨੇ ਦੇਸੀ ਬੰਬਾਂ ਨਾਲ ਲੜੀਵਾਰ 6 ਧਮਾਕੇ ਕੀਤੇ, ਜਦਕਿ ਪੁਲਿਸ ਨੇ ਮੁਕਾਬਲੇ ਵਿਚ ਇਕ ...

ਪੂਰੀ ਖ਼ਬਰ »

ਪਹਿਲੇ ਪੜਾਅ ਦੀਆਂ 18 ਸੀਟਾਂ ਲਈ ਵੋਟਾਂ ਅੱਜ

ਰਾਏਪੁਰ, 11 ਨਵੰਬਰ (ਪੀ. ਟੀ. ਆਈ.)-ਨਕਸਲੀਆਂ ਜਿਨ੍ਹਾਂ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੋਇਆ ਹੈ ਦੇ ਖ਼ਤਰੇ ਦਰਮਿਆਨ ਛੱਤੀਸਗੜ੍ਹ ਦੇ ਨਕਸਲੀ ਹਿੰਸਾ ਤੋਂ ਪ੍ਰਭਾਵਤ 8 ਜ਼ਿਲਿ੍ਹਆਂ ਵਿਚ ਫੈਲੇ 18 ਵਿਧਾਨ ਸਭਾ ਹਲਕਿਆਂ ਵਿਚ ਕੱਲ੍ਹ ਨੂੰ ਪਹਿਲੇ ਪੜਾਅ ਦੀਆਂ ਹੋ ...

ਪੂਰੀ ਖ਼ਬਰ »

ਪਾਕਿ ਵਲੋਂ ਲਗਾਤਾਰ ਦੂਜੇ ਦਿਨ ਸਨਾਈਪਰ ਹਮਲਾ-ਜਵਾਨ ਸ਼ਹੀਦ

ਸ੍ਰੀਨਗਰ, 11 ਨਵੰਬਰ (ਮਨਜੀਤ ਸਿੰਘ)-ਪਾਕਿ ਸੈਨਾ ਨੇ ਗੋਲੀਬਾਰੀ ਦੀ ਉਲੰਘਣਾ ਜਾਰੀ ਰੱਖਦੇ ਹੋਏ ਐਤਵਾਰ ਨੂੰ ਮੁੜ ਕੀਤੇ ਸਨਾਈਪਰ ਰਾਈਫਲ ਹਮਲੇ 'ਚ ਫ਼ੌਜ ਦੇ ਇਕ ਹੋਰ ਜਵਾਨ ਨੂੰ ਨਿਸ਼ਾਨਾ ਬਣਾ ਕੇ ਸ਼ਹੀਦ ਕਰ ਦਿੱਤਾ | ਰੱਖਿਆ ਸੂਤਰਾਂ ਅਨੁਸਾਰ ਜ਼ਿਲ੍ਹਾ ਰਾਜੌਰੀ ਦੇ ...

ਪੂਰੀ ਖ਼ਬਰ »

ਪੋਂਜੀ ਘੁਟਾਲਾ ਮਾਮਲੇ 'ਚ ਜਨਾਰਧਨ ਰੈਡੀ ਤੇ ਉਸ ਦਾ ਸਹਿਯੋਗੀ ਗਿ੍ਫ਼ਤਾਰ

ਬੈਂਗਲੁਰੂ, 11 ਨਵੰਬਰ (ਏਜੰਸੀ)-ਕਰਨਾਟਕ ਦੇ ਸਾਬਕਾ ਮੰਤਰੀ ਤੇ ਮਾਈਨਿੰਗ ਉਦਯੋਗਪਤੀ ਜੀ. ਜਨਾਰਧਨ ਰੈਡੀ ਨੂੰ ਪੋਂਜੀ ਘੁਟਾਲੇ ਮਾਮਲੇ 'ਚ ਗਿ੍ਫ਼ਤਾਰ ਕਰ ਲਿਆ ਹੈ | ਏ. ਸੀ. ਪੀ. ਕਰਾਈਮ ਅਲੋਕ ਕੁਮਾਰ ਨੇ ਦੱਸਿਆ ਕਿ ਰੈਡੀ ਸਨਿਚਰਵਾਰ ਨੂੰ ਕੇਂਦਰੀ ਅਪਰਾਧ ਸ਼ਾਖਾ ...

ਪੂਰੀ ਖ਼ਬਰ »

ਸਰਹੱਦ ਪਾਰੋਂ 160 ਅੱਤਵਾਦੀ ਘੁਸਪੈਠ ਦੀ ਤਾਕ 'ਚ-ਫ਼ੌਜ

ਸ੍ਰੀਨਗਰ, 11 ਨਵੰਬਰ (ਮਨਜੀਤ ਸਿੰਘ)-ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਵੇਲੇ ਸਰਹੱਦ ਪਾਰ 160 ਦੇ ਕਰੀਬ ਅੱਤਵਾਦੀ ਲਾਂਚਿੰਗ ਪੈਡ 'ਤੇ ਘੁਸਪੈਠ ਕਰਨ ਦੀ ਤਾਕ 'ਚ ਬੈਠੇ ਹਨ | ਲੈਫ. ਜਨਰਲ ਪਰਮਜੀਤ ਸਿੰਘ ਜਿਨ੍ਹਾਂ ਐਤਵਾਰ ਨੂੰ ਨਗਰੋਟਾ ਸਥਿਤ ਵਾਈਟ ਕੋਰ ਵਜਾੋ ...

ਪੂਰੀ ਖ਼ਬਰ »

ਫਰਾਂਸ 'ਚ ਪਹਿਲੇ ਵਿਸ਼ਵ ਯੁੱਧ ਦੇ ਭਾਰਤੀ ਸੈਨਿਕਾਂ ਦੀ ਯਾਦ 'ਚ ਨਵੇਂ ਬੁੱਤ ਦੀ ਘੁੰਡ ਚੁਕਾਈ

ਪੈਰਿਸ, 11 ਨਵੰਬਰ (ਪੀ. ਟੀ. ਆਈ.)-ਜੰਗਬੰਦੀ ਦਿਵਸ ਜਦੋਂ 1918 ਵਿਚ ਜੰਗ ਖ਼ਤਮ ਹੋਈ ਸੀ ਮਨਾਉਣ ਲਈ ਅੱਜ ਫਰਾਂਸ ਦੇ ਲਾਵੇਂਤੀ ਕਸਬੇ ਵਿਚ ਪਹਿਲੀ ਵਿਸ਼ਵ ਜੰਗ ਵਿਚ ਭਾਰਤੀ ਸੈਨਿਕਾਂ ਦੀ ਭੂਮਿਕਾ ਦੀ ਯਾਦ 'ਚ ਇਕ ਨਵੇਂ ਬੁੱਤ ਦੀ ਘੁੰਡ ਚੁਕਾਈ ਕੀਤੀ ਗਈ | 7 ਫੁੱਟ ਉੱਚਾ ਤਾਂਬੇ ਦਾ ...

ਪੂਰੀ ਖ਼ਬਰ »

4 ਸਾਲਾਂ ਤੱਕ ਚੱਲਿਆ ਸੀ ਦੁਨੀਆ ਦਾ ਸਭ ਤੋਂ ਤਬਾਹਕੁੰਨ ਯੁੱਧ

28 ਜੁਲਾਈ 1914 ਨੂੰ ਸ਼ੁਰੂ ਹੋਇਆ ਪਹਿਲਾਂ ਵਿਸ਼ਵ ਯੁੱਧ 11 ਨਵੰਬਰ 1918 ਤੱਕ ਚੱਲਿਆ | ਇਸ ਤਰ੍ਹਾਂ ਇਹ 4 ਸਾਲ 3 ਮਹੀਨੇ ਅਤੇ 2 ਹਫ਼ਤੇ ਦਾ ਸਮਾਂ ਬਣਦਾ ਹੈ | ਇਸ ਨੂੰ ਹੁਣ ਤੱਕ ਦਾ ਸਭ ਤੋਂ ਤਬਾਹਕੁੰਨ ਯੁੱਧ ਮੰਨਿਆ ਜਾਂਦਾ ਹੈ | ਇਸ ਯੁੱਧ 'ਚ ਕਰੀਬ 90 ਲੱਖ ਫ਼ੌਜੀਆਂ ਅਤੇ 70 ਲੱਖ ਆਮ ...

ਪੂਰੀ ਖ਼ਬਰ »

ਹਿਮਾਚਲ ਪ੍ਰਦੇਸ਼ ਦੇ ਉੱਪਰੀ ਇਲਾਕਿਆਂ 'ਚ ਹਲਕੀ ਬਰਫ਼ਬਾਰੀ

ਸ਼ਿਮਲਾ, 11 ਨਵੰਬਰ (ਅਜੀਤ ਬਿਊਰੋ)-ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਚੋਟੀਆਂ 'ਤੇ ਬਰਫ਼ਬਾਰੀ ਹੋਈ ਹੈ | ਲਾਹੌਲ ਸਪੀਤੀ, ਕਿੰਨੌਰ ਅਤੇ ਚੰਬਾ ਜ਼ਿਲ੍ਹੇ ਦੇ ਪਾਂਗੀ ਸਣੇ ਜ਼ਿਲ੍ਹਾ ਕੁੱਲੂ ਦੀਆਂ ਉੱਚੀਆਂ ਪਹਾੜੀਆਂ 'ਤੇ ਅੱਜ ਹਲਕੀ ਬਰਫ਼ਬਾਰੀ ਹੋਈ | ਪਹਾੜਾਂ 'ਤੇ ਹੋਈ ...

ਪੂਰੀ ਖ਼ਬਰ »

ਹਵਾਈ ਫ਼ੌਜ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਤਿਆਰ-ਧਨੋਆ

ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਹਵਾਈ ਫ਼ੌਜ ਮੁਖੀ ਬੀ.ਐਸ. ਧਨੋਆ ਨੇ ਐਤਵਾਰ ਨੂੰ ਕਿਹਾ ਹੈ ਕਿ ਭਾਰਤ 'ਅਣਸੁਲਝੇ ਖੇਤਰੀ ਵਿਵਾਦਾਂ' ਅਤੇ ਬਾਹਰੀ ਤੱਤਾਂ ਤੋਂ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ | ਧਨੋਆ ਨੇ ਕਿਹਾ ਕਿ ਸਾਡੇ ਗੁਆਂਢ 'ਚ ਨਵੇਂ ਹਥਿਆਰਾਂ, ...

ਪੂਰੀ ਖ਼ਬਰ »

ਪਾਕਿਸਤਾਨ ਵਲੋਂ 12 ਭਾਰਤੀ ਮਛੇਰੇ ਗਿ੍ਫ਼ਤਾਰ

ਅਹਿਮਦਾਬਾਦ, 11 ਨਵੰਬਰ (ਏਜੰਸੀ)- ਪਾਕਿਸਤਾਨੀ ਸੈਨਾ ਨੇ ਗੁਜਰਾਤ ਤੱਟ ਨੇੜੇ ਅੰਤਰਰਾਸ਼ਟਰੀ ਸਮੁੰਦਰੀ ਹੱਦ ਲਾਈਨ (ਆਈ.ਐਮ.ਬੀ.ਐਲ.) ਤੋਂ 12 ਭਾਰਤੀ ਮਛੇਰਿਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਮਛੇਰਿਆਂ ਦੇ ਰਾਸ਼ਟਰੀ ਫੋਰਮ ਦੇ ਪ੍ਰਧਾਨ ...

ਪੂਰੀ ਖ਼ਬਰ »

ਮੈਕਰੋਨ ਵਲੋਂ ਵਿਸ਼ਵ ਨੇਤਾਵਾਂ ਨੂੰ ਸ਼ਾਂਤੀ ਲਈ ਸਾਂਝੀ ਜੰਗ ਲੜਨ ਦੀ ਅਪੀਲ

ਪੈਰਿਸ, 11 ਨਵੰਬਰ (ਏ. ਐਫ. ਪੀ.)-ਫਰਾਂਸ ਦੇ ਰਾਸ਼ਟਰਪਤੀ ਏਮਾਨਿਉਲ ਮੈਕਰੋਨ ਨੇ ਅੱਜ ਵਿਸ਼ਵ ਭਰ ਦੇ ਦਰਜਨਾਂ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਪਹਿਲੀ ਵਿਸ਼ਵ ਜੰਗ ਦੇ ਖ਼ਾਤਮੇ ਦੀ ਸ਼ਤਾਬਦੀ ਮਨਾਉਂਦੇ ਹੋਏ ਸ਼ਾਂਤੀ ਲਈ ਸਾਂਝੀ ਜੰਗ ਵਾਸਤੇ ਇਕੱਠੇ ਹੋਣ | ਉਨ੍ਹਾਂ ਪੈਰਿਸ ...

ਪੂਰੀ ਖ਼ਬਰ »

ਯੂ.ਕੇ. 'ਚ ਪਹਿਲੀ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਲੰਡਨ,11 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. 'ਚ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ 11 ਵਜੇ ਦੋ ਮਿੰਟ ਦਾ ਮੋਨ ਰੱਖ ਕੇ ਦੇਸ਼ ਭਰ 'ਚ ਦੇਸ਼ ਲਈ ਕੁਰਬਾਨ ਹੋਏ ਸਿਪਾਹੀਆਂ ਨੂੰ ਯਾਦ ਕੀਤਾ ਗਿਆ | ਮਹਾਰਾਣੀ ਐਲਿਜਾਬੈੱਥ ਨੇ ...

ਪੂਰੀ ਖ਼ਬਰ »

ਮੋਦੀ ਵਲੋਂ ਪਹਿਲਾ ਵਿਸ਼ਵ ਯੁੱਧ ਲੜਨ ਵਾਲੇ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ

ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪਹਿਲੇ ਵਿਸ਼ਵ ਯੁੱਧ ਵਿਚ ਲੜਨ ਵਾਲੇ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਵਿਸ਼ਵ ਸ਼ਾਂਤੀ ਲਈ ਪ੍ਰਤੀਬੱਧਤਾ ਨੂੰ ਦੁਹਰਾਇਆ ਅਤੇ ਯੁੱਧ ਰਹਿਤ ਮਾਹੌਲ ਬਣਾਉਣ ਦਾ ਸੰਕਲਪ ...

ਪੂਰੀ ਖ਼ਬਰ »

ਖੁੰਢ-ਚਰਚਾ

ਕਸੂਤੇ ਫਸੇ ਪੰਚਾਇਤੀ ਉਮੀਦਵਾਰ ਇਸ ਵਾਰ ਜਦੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਐਲਾਨ ਹੋਇਆ ਤਾਂ ਪੰਚੀ-ਸਰਪੰਚੀ ਦੇ ਚਾਹਵਾਨ ਉਮੀਦਵਾਰ ਵੀ ਮੈਦਾਨ 'ਚ ਨਿੱਤਰ ਆਏ ਕਿਉਂਕਿ ਇਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਬਲਾਕ ਸੰਮਤੀ ਅਤੇ ਜ਼ਿਲ੍ਹਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX