ਤਾਜਾ ਖ਼ਬਰਾਂ


ਗੋਆ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ
. . .  23 minutes ago
ਪਣਜੀ, 20 ਮਾਰਚ- ਗੋਆ ਦੇ ਨਵੇਂ ਬਣੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਜ ਵਿਧਾਨ ਸਭਾ 'ਚ ਬਹੁਮਤ ਸਾਬਤ ਕਰ ਦਿੱਤਾ ਹੈ। ਵਿਧਾਨ ਸਭਾ 'ਚ ਭਾਜਪਾ ਸਰਕਾਰ ਦੇ ਪੱਖ 'ਚ ਕੁੱਲ 20 ਵੋਟਾਂ ਪਈਆਂ। ਉੱਥੇ ਹੀ 15 ਵਿਧਾਇਕਾਂ ਨੇ...
ਮਾਇਆਵਤੀ ਦਾ ਐਲਾਨ- ਮੈਂ ਨਹੀਂ ਲੜਾਂਗੀ ਲੋਕ ਸਭਾ ਚੋਣਾਂ
. . .  39 minutes ago
ਨਵੀਂ ਦਿੱਲੀ, 20 ਮਾਰਚ- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਵਲੋਂ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਦੇ ਜਿੱਤਣ ਨਾਲੋਂ ਗਠਜੋੜ ਦੀ ਸਫ਼ਲਤਾ ਵਧੇਰੇ ਜ਼ਰੂਰੀ...
ਵਿਦਿਆਰਥਣ ਕੋਲੋਂ ਪੇਪਰ ਨਾ ਲਏ ਜਾਣ ਦਾ ਮਾਮਲਾ, ਪ੍ਰਿੰਸੀਪਲ ਤੇ ਅਧਿਆਪਕ ਵਿਰੁੱਧ ਪਰਚਾ ਦਰਜ
. . .  57 minutes ago
ਪਟਿਆਲਾ, 20 ਮਾਰਚ (ਧਰਮਿੰਦਰ ਸਿੰਘ ਸਿੱਧੂ)- ਇੱਥੋਂ ਦੇ ਇੱਕ ਪ੍ਰਾਈਵੇਟ ਸਕੂਲ ਵਲੋਂ 6ਵੀਂ ਜਮਾਤ ਦੀ ਵਿਦਿਆਰਥਣ ਨੂੰ ਫੀਸ ਨਾ ਭਰਨ ਕਾਰਨ ਪੇਪਰ 'ਚ ਨਾ ਬੈਠਣ ਦੇਣ 'ਤੇ ਬੀਤੇ ਦਿਨ ਉਕਤ ਵਿਦਿਆਰਥਣ ਨੇ ਪਰੇਸ਼ਾਨ ਹੋ ਕੇ ਘਰ ਜਾ ਕੇ ਨੀਂਦ ਦੀਆਂ ਗੋਲੀਆਂ...
ਹੋਲੀ ਮੌਕੇ ਸੀ. ਆਰ. ਪੀ. ਐੱਫ. ਵਲੋਂ ਨਹੀਂ ਕੀਤਾ ਜਾਵੇਗਾ ਕਿਸੇ ਵੀ ਪ੍ਰੋਗਰਾਮ ਦਾ ਆਯੋਜਨ
. . .  about 1 hour ago
ਨਵੀਂ ਦਿੱਲੀ, 20 ਮਾਰਚ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਪਿਛਲੇ ਮਹੀਨੇ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਦੇ ਸਨਮਾਨ 'ਚ ਇਸ ਸਾਲ ਸੀ. ਆਰ. ਪੀ. ਐੱਫ. ਵਲੋਂ ਹੋਲੀ ਨਹੀਂ ਮਨਾਈ ਜਾਵੇਗੀ। ਇਸ ਸੰਬੰਧੀ ਸੀ. ਆਰ. ਪੀ. ਐੱਫ. ਦੇ ਡੀ. ਜੀ. ਆਰ. ਐੱਸ...
ਓਡੀਸ਼ਾ ਦੇ ਮੁੱਖ ਮੰਤਰੀ ਨੇ ਭਰਿਆ ਨਾਮਜ਼ਦਗੀ ਪੱਤਰ
. . .  about 1 hour ago
ਭੁਵਨੇਸ਼ਵਰ, 20 ਮਾਰਚ- ਓਡੀਸ਼ਾ ਦੇ ਮੁੱਖ ਮੰਤਰੀ ਅਤੇ ਬੀਜੂ ਜਨਤਾ ਦਲ (ਬੀ. ਜੇ. ਡੀ.) ਦੇ ਮੁਖੀ ਨਵੀਨ ਪਟਨਾਇਕ ਨੇ ਗੰਜਮ ਜ਼ਿਲ੍ਹੇ ਦੇ ਹਿੰਜਿਲੀ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਭਰਿਆ ਹੈ। ਦੱਸ ਦਈਏ ਕਿ ਓਡੀਸ਼ਾ 'ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ...
ਗੋਆ 'ਚ ਭਾਜਪਾ ਸਰਕਾਰ ਦਾ ਬਹੁਮਤ ਪ੍ਰੀਖਣ, ਮੁੱਖ ਮੰਤਰੀ ਨੂੰ ਜਿੱਤ ਦਾ ਭਰੋਸਾ
. . .  about 1 hour ago
ਪਣਜੀ, 20- ਗੋਆ 'ਚ ਮਨੋਹਰ ਪਾਰੀਕਰ ਦੇ ਦੇਹਾਂਤ ਤੋਂ ਬਾਅਦ ਭਾਜਪਾ ਸਰਕਾਰ ਬਣਾਉਣ 'ਚ ਤਾਂ ਸਫ਼ਲ ਹੋ ਗਈ ਹੈ ਪਰ ਸਿਆਸੀ ਖਿੱਚੋਤਾਣ ਅਜੇ ਖ਼ਤਮ ਨਹੀਂ ਹੋਈ ਹੈ। ਕਾਂਗਰਸ ਨੇ ਰਾਜਪਾਲ 'ਤੇ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਉਸ ਨੂੰ ਸਰਕਾਰ ਗਠਨ ਦਾ...
ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਲਈ ਜਰਮਨੀ ਨੇ ਕੀਤੀ ਵੱਡੀ ਪਹਿਲ
. . .  about 2 hours ago
ਨਵੀਂ ਦਿੱਲੀ, 20 ਮਾਰਚ- ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਲਈ ਜਰਮਨੀ ਨੇ ਵੱਡੀ ਪਹਿਲ ਕੀਤੀ ਹੈ। ਡਿਪਲੋਮੈਟਿਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਰਮਨੀ, ਯੂਰਪੀ ਯੂਨੀਅਨ (ਈ. ਯੂ.) 'ਚ ਮਸੂਦ ਅਜ਼ਹਰ ਨੂੰ...
ਮੁੰਬਈ 'ਚ ਅੱਜ ਹੋਲਿਕਾ ਦੇ ਨਾਲ ਸੜੇਗਾ ਅੱਤਵਾਦੀ ਮਸੂਦ ਅਜ਼ਹਰ!
. . .  about 2 hours ago
ਮੁੰਬਈ, 20 ਮਾਰਚ- ਅੱਜ ਦੇਸ਼ ਭਰ 'ਚ ਹੋਲਿਕਾ ਦਹਿਨ ਕੀਤਾ ਜਾਵੇਗਾ। ਇਸੇ ਵਿਚਾਲੇ ਮੁੰਬਈ ਦੇ ਵਰਲੀ ਇਲਾਕੇ 'ਚ ਇੱਕ ਅਨੋਖੀ ਹੋਲਿਕਾ ਬਣਾਈ ਗਈ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਵਰਲੀ 'ਚ ਇਸ ਵਾਰ ਹੋਲਿਕਾ ਦੇ ਨਾਲ ਜੈਸ਼-ਏ...
ਭਿਆਨਕ ਅੱਗ ਲੱਗਣ ਕਾਰਨ 200 ਘਰ ਸੜ ਕੇ ਹੋਏ ਸੁਆਹ
. . .  about 2 hours ago
ਪਟਨਾ, 20 ਮਾਰਚ- ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਅਹਿਆਪੁਰ ਥਾਣਾ ਖੇਤਰ ਅਧੀਨ ਆਉਂਦੇ ਇੱਕ ਪਿੰਡ ਦੀ ਇੱਕ ਬਸਤੀ 'ਚ ਬੀਤੀ ਰਾਤ ਅੱਗ ਲੱਗਣ ਕਾਰਨ 200 ਕੱਚੇ ਘਰ ਸੜ ਕੇ ਸੁਆਹ ਹੋ ਗਏ। ਇਸ ਹਾਦਸੇ 'ਚ ਛੇ ਲੋਕ ਵੀ ਝੁਲਸੇ ਹਨ। ਹਾਦਸੇ ਸੰਬੰਧੀ ਅੱਜ...
ਪਟੜੀ ਤੋਂ ਉਤਰੀ ਟਰੇਨ, ਵਾਲ-ਵਾਲ ਬਚੇ ਯਾਤਰੀ
. . .  about 3 hours ago
ਚੰਡੀਗੜ੍ਹ, 20 ਮਾਰਚ- ਹਰਿਆਣਾ ਦੇ ਪਾਣੀਪਤ ਜ਼ਿਲ੍ਹੇ 'ਚ ਅੱਜ ਸਵੇਰੇ ਇੱਕ ਵੱਡਾ ਟਰੇਨ ਹਾਦਸਾ ਹੋਣੋਂ ਟਲ ਗਿਆ। ਜਾਣਕਾਰੀ ਮੁਤਾਬਕ ਦਿੱਲੀ ਤੋਂ ਕਾਲਕਾ ਜਾਣ ਵਾਲੀ ਹਿਮਲਾਅਨ ਕੁਈਨ ਯਾਤਰੀ ਟਰੇਨ ਜਦੋਂ ਪਾਣੀਪਤ ਦੇ ਭੋੜਵਾਲ ਮਾਜਰੀ ਸਟੇਸ਼ਨ ਕੋਲ ਪਹੁੰਚੀ ਤਾਂ...
ਅਰੁਣਾਚਲ ਪ੍ਰਦੇਸ਼ ਵਿਚ ਭਾਜਪਾ ਨੂੰ ਲੱਗਾ ਵੱਡਾ ਝਟਕਾ
. . .  about 3 hours ago
ਈਟਾਨਗਰ, 20 ਮਾਰਚ - ਅਰੁਣਾਚਲ ਪ੍ਰਦੇਸ਼ 'ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ ਦੇ ਦੋ ਮੌਜੂਦਾ ਮੰਤਰੀ ਤੇ 6 ਵਿਧਾਇਕ ਨੈਸ਼ਨਲ ਪੀਪਲਜ਼ ਪਾਰਟੀ 'ਚ ਸ਼ਾਮਲ ਹੋ ਗਏ...
ਭਾਜਪਾ ਦੀ ਦੇਰ ਰਾਤ 5 ਘੰਟੇ ਤੱਕ ਚਲੀ ਬੈਠਕ
. . .  about 4 hours ago
ਨਵੀਂ ਦਿੱਲੀ, 20 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਮੰਗਲਵਾਰ ਦੇਰ ਰਾਤ ਪੰਜ ਘੰਟੇ ਤੱਕ ਚੱਲੀ। ਅੱਜ ਫਿਰ ਇਹ ਬੈਠਕ ਹੋਵੇਗੀ ਤੇ ਉਸ ਤੋਂ ਬਾਅਦ ਉਮੀਦਵਾਰਾਂ ਦਾ ਐਲਾਨ ਹੋਵੇਗਾ। ਸੂਤਰਾਂ ਮੁਤਾਬਿਕ ਦੇਰ ਰਾਤ ਦੀ ਮੀਟਿੰਗ 'ਚ ਕਈ ਉਮੀਦਵਾਰਾਂ...
ਜਹਿਰੀਲੀ ਗੈਸ ਚੜਨ ਕਾਰਨ ਤਿੰਨ ਕਿਸਾਨਾਂ ਦੀ ਮੌਤ
. . .  about 4 hours ago
ਔਰੰਗਾਬਾਦ, 20 ਮਾਰਚ - ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਤਿੰਨ ਕਿਸਾਨਾਂ ਦੀ ਮੌਤ ਹੋ ਗਈ। ਇਹ ਕਿਸਾਨ ਸੀਵਰੇਜ ਦੇ ਮੈਨਹੋਲ ਵਿਚ ਦਾਖਲ ਹੋਏ ਸਨ ਤੇ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਜਦਕਿ ਲਾਪਤਾ ਦੱਸਿਆ ਜਾ ਰਿਹਾ...
ਕਰਨਾਟਕਾ 'ਚ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ, ਬਚਾਅ ਮੁਹਿੰਮ ਜਾਰੀ
. . .  1 minute ago
ਬੈਂਗਲੁਰੂ, 20 ਮਾਰਚ - ਕਰਨਾਟਕਾ ਦੇ ਧਾਰਵਾੜ ਸਥਿਤ ਕੁਮਾਰਰੇਸ਼ਵਰ ਨਗਰ ਵਿਚ ਇਕ ਨਿਰਮਾਣਧੀਨ ਇਮਾਰਤ ਡਿਗ ਗਈ। ਮਲਬੇ ਹੇਠ ਫਸੇ ਲੋਕਾਂ ਨੂੰ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਕੱਢਿਆ ਜਾ ਰਿਹਾ ਹੈ। 43 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਤੇ 3 ਲੋਕ ਮਾਰੇ ਗਏ ਹਨ। ਬਚਾਅ...
ਅੱਜ ਦਾ ਵਿਚਾਰ
. . .  about 5 hours ago
ਦੇਸ਼ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪੀ ਸੀ ਘੋਸ਼
. . .  1 day ago
ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ
. . .  1 day ago
1 ਕਰੋੜ ਦੀ ਪੁਰਾਣੀ ਕਰੰਸੀ ਨਾਲ 3 ਕਾਬੂ
. . .  1 day ago
ਕਮਿਊਨਿਸਟ ਪਾਰਟੀ ਆਫ਼ ਇੰਡੀਆ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ
. . .  1 day ago
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 27 ਕੱਤਕ ਸੰਮਤ 550
ਵਿਚਾਰ ਪ੍ਰਵਾਹ: ਆਰਥਿਕ ਸਮਾਨਤਾ ਤੋਂ ਬਿਨਾਂ ਸਿਆਸੀ ਆਜ਼ਾਦੀ ਸਿਰਫ਼ ਦਿਖਾਵਾ ਹੈ। -ਲਾਸਕੀ

ਪਹਿਲਾ ਸਫ਼ਾ

ਪਹਿਲੀ ਵਿਸ਼ਵ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਕੀਤਾ ਯਾਦ

ਪੈਰਿਸ, 11 ਨਵੰਬਰ (ਏਜੰਸੀਆਂ ਰਾਹੀਂ)-ਪਹਿਲੀ ਵਿਸ਼ਵ ਜੰਗ ਦੀ ਸਮਾਪਤੀ ਦੇ 100 ਸਾਲ ਪੂਰੇ ਹੋਣ 'ਤੇ ਫਰਾਂਸ ਦੀ ਰਾਜਧਾਨੀ ਪੈਰਿਸ ਦੀ ਇਤਿਹਾਸਕ ਜੰਗੀ ਯਾਦਗਾਰ ਆਰਕ ਡੀ ਟਰੰਫੇ 'ਚ ਅੱਜ ਕਰਵਾਏ ਇਕ ਸਮਾਰੋਹ ਵਿਚ ਫਰਾਂਸ ਦੇ ਰਾਸ਼ਟਰਪਤੀ ਏਮਾਨਿਉਲ ਮੈਕਰੋਨ, ਅਮਰੀਕੀ ...

ਪੂਰੀ ਖ਼ਬਰ »

74 ਹਜ਼ਾਰ ਭਾਰਤੀ ਫ਼ੌਜੀ ਹੋਏ ਸੀ ਸ਼ਹੀਦ

ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਅੱਜ ਤੋਂ ਪੂਰੇ 100 ਸਾਲ ਪਹਿਲਾਂ '11 ਨਵੰਬਰ 1918' ਇਤਿਹਾਸ 'ਚ ਦਰਜ ਉਹ ਮਿਤੀ ਹੈ ਜਦੋਂ 4 ਸਾਲ ਤੱਕ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲਾ ਪਹਿਲਾ ਵਿਸ਼ਵ ਯੁੱਧ ਖ਼ਤਮ ਹੋ ਗਿਆ ਸੀ | ਜਦੋਂ ਭਾਰਤ 'ਚ ਸਮੁੰਦਰ ਯਾਤਰਾ ਨੂੰ ਵੀ ਅਸ਼ੁੱਭ ਮੰਨਿਆ ...

ਪੂਰੀ ਖ਼ਬਰ »

ਬ੍ਰਹਮਪੁਰਾ, ਅਜਨਾਲਾ, ਰਵਿੰਦਰ ਅਤੇ ਬੋਨੀ ਨੂੰ ਪਾਰਟੀ 'ਚੋਂ ਕੱਢਿਆ

ਲੰਬੀ ਸੇਵਾ ਤੇ ਵੱਡੀ ਕੁਰਬਾਨੀ ਵਾਲੇ ਆਗੂਆਂ ਨੂੰ ਬਿਨਾਂ ਨੋਟਿਸ ਪਾਰਟੀ 'ਚੋਂ ਕੱਢਣਾ ਦੁਖਦਾਈ-ਢੀਂਡਸਾ ਹਰਕਵਲਜੀਤ ਸਿੰਘ ਚੰਡੀਗੜ੍ਹ, 11 ਨਵੰਬਰ-ਅਕਾਲੀ ਦਲ ਦੀ ਕੋਰ ਕਮੇਟੀ ਦੀ ਇੱਥੇ ਹੋਈ ਇਕ ਬੈਠਕ ਵਿਚ ਅੱਜ ਪਾਰਟੀ ਦੇ 2 ਸੀਨੀਅਰ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ ...

ਪੂਰੀ ਖ਼ਬਰ »

ਅਕਾਲੀ ਦਲ ਨੂੰ ਫ਼ਿਰ ਤੋਂ ਅਸਲੀ ਸਰੂਪ 'ਚ ਲਿਆਵਾਂਗੇ-ਡਾ: ਅਜਨਾਲਾ

ਗੁਰਪ੍ਰੀਤ ਸਿੰਘ ਢਿੱਲੋਂ ਅਜਨਾਲਾ, 11 ਨਵੰਬਰ-ਦੇਰ ਸ਼ਾਮ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਇਕ ਲਹਿਰ ਦਾ ਨਾਂਅ ਹੈ ਜੋ ਗੁਰਦੁਆਰਾ ਸੁਧਾਰ ਲਹਿਰ ਤੋਂ ਸ਼ੁਰੂ ਹੋਈ ਅੰਗਰੇਜ਼ਾਂ ਿਖ਼ਲਾਫ਼ ਜਿੱਤਾਂ ...

ਪੂਰੀ ਖ਼ਬਰ »

ਕੋਈ ਦੁੱਖ ਨਹੀਂ, ਪਹਿਲਾਂ ਹੀ ਅਸਤੀਫ਼ੇ ਦੇ ਦਿੱਤੇ ਸੀ-ਬ੍ਰਹਮਪੁਰਾ

ਜਸਵਿੰਦਰ ਸਿੰਘ ਸੰਧੂ ਫ਼ਿਰੋਜ਼ਪੁਰ, 11 ਨਵੰਬਰ-ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ 'ਚੋਂ ਕੱਢੇ ਜਾਣ ਦਾ ਕੋਈ ਦੁੱਖ ਨਹੀਂ, ਕਿਉਂਕਿ ਉਨ੍ਹਾਂ ਮਹੀਨਾ ਪਹਿਲਾਂ ਹੀ ਪਾਰਟੀ ਨੂੰ ਅਲਵਿਦਾ ਕਹਿ ਸਭ ਅਹੁਦਿਆਂ ਤੋਂ ਅਸਤੀਫ਼ਾ ਦੇ ...

ਪੂਰੀ ਖ਼ਬਰ »

ਕੋਟਕਪੂਰਾ, ਬਹਿਬਲ ਕਲਾਂ ਕਾਂਡ : ਵਿਸ਼ੇਸ਼ ਜਾਂਚ ਟੀਮ ਵਲੋਂ ਬਾਦਲ, ਸੁਖਬੀਰ ਤੇ ਅਕਸ਼ੈ ਕੁਮਾਰ ਤਲਬ

ਚੰਡੀਗੜ੍ਹ, 11 ਨਵੰਬਰ (ਬਿਊਰੋ ਚੀਫ਼)-ਪੰਜਾਬ ਵਿਚਲੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਅਕਤੂਬਰ 2015 'ਚ ਧਰਨਾ ਦੇਣ ਵਾਲੇ ਸਿੱਖ ਸ਼ਰਧਾਲੂਆਂ 'ਤੇ ...

ਪੂਰੀ ਖ਼ਬਰ »

ਚੋਣ ਇਜਲਾਸ ਕੱਲ੍ਹ-ਕਿਸਦੇ ਸਿਰ ਸਜੇਗਾ ਪ੍ਰਧਾਨਗੀ ਦਾ ਤਾਜ?

11.59 ਅਰਬ ਦੇ ਬਜਟ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਵਾਲੀ ਸ਼ੋ੍ਰਮਣੀ ਕਮੇਟੀ 'ਚ 'ਸੇਵਾ' ਕਰਨ ਲਈ ਕਈ ਆਗੂ ਪੱਬਾਂ ਭਾਰ ਜਸਵੰਤ ਸਿੰਘ ਜੱਸ ਅੰਮਿ੍ਤਸਰ, 11 ਨਵੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 43ਵੇਂ ਪ੍ਰਧਾਨ ਲਈ 13 ਨਵੰਬਰ ਨੂੰ ਹੋਣ ਵਾਲੇ ਸਾਲਾਨਾ ...

ਪੂਰੀ ਖ਼ਬਰ »

ਛੱਤੀਸਗੜ੍ਹ 'ਚ ਚੋਣਾਂ ਤੋਂ ਇਕ ਦਿਨ ਪਹਿਲਾਂ ਨਕਸਲੀ ਹਮਲਾ-ਬੀ.ਐਸ.ਐਫ. ਜਵਾਨ ਸ਼ਹੀਦ

ਮੁਕਾਬਲੇ 'ਚ ਇਕ ਨਕਸਲੀ ਹਲਾਕ ਰਾਏਪੁਰ, 11 ਨਵੰਬਰ (ਪੀ. ਟੀ. ਆਈ.)-ਛੱਤੀਸਗੜ੍ਹ ਵਿਚ ਦੋ ਵੱਖ-ਵੱਖ ਘਟਨਾਵਾਂ ਵਿਚ ਬੀ. ਐਸ. ਐਫ. ਦਾ ਇਕ ਜਵਾਨ ਉਸ ਸਮੇਂ ਸ਼ਹੀਦ ਹੋ ਗਿਆ ਜਦੋਂ ਨਕਸਲੀਆਂ ਨੇ ਦੇਸੀ ਬੰਬਾਂ ਨਾਲ ਲੜੀਵਾਰ 6 ਧਮਾਕੇ ਕੀਤੇ, ਜਦਕਿ ਪੁਲਿਸ ਨੇ ਮੁਕਾਬਲੇ ਵਿਚ ਇਕ ...

ਪੂਰੀ ਖ਼ਬਰ »

ਪਹਿਲੇ ਪੜਾਅ ਦੀਆਂ 18 ਸੀਟਾਂ ਲਈ ਵੋਟਾਂ ਅੱਜ

ਰਾਏਪੁਰ, 11 ਨਵੰਬਰ (ਪੀ. ਟੀ. ਆਈ.)-ਨਕਸਲੀਆਂ ਜਿਨ੍ਹਾਂ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੋਇਆ ਹੈ ਦੇ ਖ਼ਤਰੇ ਦਰਮਿਆਨ ਛੱਤੀਸਗੜ੍ਹ ਦੇ ਨਕਸਲੀ ਹਿੰਸਾ ਤੋਂ ਪ੍ਰਭਾਵਤ 8 ਜ਼ਿਲਿ੍ਹਆਂ ਵਿਚ ਫੈਲੇ 18 ਵਿਧਾਨ ਸਭਾ ਹਲਕਿਆਂ ਵਿਚ ਕੱਲ੍ਹ ਨੂੰ ਪਹਿਲੇ ਪੜਾਅ ਦੀਆਂ ਹੋ ...

ਪੂਰੀ ਖ਼ਬਰ »

ਪਾਕਿ ਵਲੋਂ ਲਗਾਤਾਰ ਦੂਜੇ ਦਿਨ ਸਨਾਈਪਰ ਹਮਲਾ-ਜਵਾਨ ਸ਼ਹੀਦ

ਸ੍ਰੀਨਗਰ, 11 ਨਵੰਬਰ (ਮਨਜੀਤ ਸਿੰਘ)-ਪਾਕਿ ਸੈਨਾ ਨੇ ਗੋਲੀਬਾਰੀ ਦੀ ਉਲੰਘਣਾ ਜਾਰੀ ਰੱਖਦੇ ਹੋਏ ਐਤਵਾਰ ਨੂੰ ਮੁੜ ਕੀਤੇ ਸਨਾਈਪਰ ਰਾਈਫਲ ਹਮਲੇ 'ਚ ਫ਼ੌਜ ਦੇ ਇਕ ਹੋਰ ਜਵਾਨ ਨੂੰ ਨਿਸ਼ਾਨਾ ਬਣਾ ਕੇ ਸ਼ਹੀਦ ਕਰ ਦਿੱਤਾ | ਰੱਖਿਆ ਸੂਤਰਾਂ ਅਨੁਸਾਰ ਜ਼ਿਲ੍ਹਾ ਰਾਜੌਰੀ ਦੇ ...

ਪੂਰੀ ਖ਼ਬਰ »

ਪੋਂਜੀ ਘੁਟਾਲਾ ਮਾਮਲੇ 'ਚ ਜਨਾਰਧਨ ਰੈਡੀ ਤੇ ਉਸ ਦਾ ਸਹਿਯੋਗੀ ਗਿ੍ਫ਼ਤਾਰ

ਬੈਂਗਲੁਰੂ, 11 ਨਵੰਬਰ (ਏਜੰਸੀ)-ਕਰਨਾਟਕ ਦੇ ਸਾਬਕਾ ਮੰਤਰੀ ਤੇ ਮਾਈਨਿੰਗ ਉਦਯੋਗਪਤੀ ਜੀ. ਜਨਾਰਧਨ ਰੈਡੀ ਨੂੰ ਪੋਂਜੀ ਘੁਟਾਲੇ ਮਾਮਲੇ 'ਚ ਗਿ੍ਫ਼ਤਾਰ ਕਰ ਲਿਆ ਹੈ | ਏ. ਸੀ. ਪੀ. ਕਰਾਈਮ ਅਲੋਕ ਕੁਮਾਰ ਨੇ ਦੱਸਿਆ ਕਿ ਰੈਡੀ ਸਨਿਚਰਵਾਰ ਨੂੰ ਕੇਂਦਰੀ ਅਪਰਾਧ ਸ਼ਾਖਾ ...

ਪੂਰੀ ਖ਼ਬਰ »

ਸਰਹੱਦ ਪਾਰੋਂ 160 ਅੱਤਵਾਦੀ ਘੁਸਪੈਠ ਦੀ ਤਾਕ 'ਚ-ਫ਼ੌਜ

ਸ੍ਰੀਨਗਰ, 11 ਨਵੰਬਰ (ਮਨਜੀਤ ਸਿੰਘ)-ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਵੇਲੇ ਸਰਹੱਦ ਪਾਰ 160 ਦੇ ਕਰੀਬ ਅੱਤਵਾਦੀ ਲਾਂਚਿੰਗ ਪੈਡ 'ਤੇ ਘੁਸਪੈਠ ਕਰਨ ਦੀ ਤਾਕ 'ਚ ਬੈਠੇ ਹਨ | ਲੈਫ. ਜਨਰਲ ਪਰਮਜੀਤ ਸਿੰਘ ਜਿਨ੍ਹਾਂ ਐਤਵਾਰ ਨੂੰ ਨਗਰੋਟਾ ਸਥਿਤ ਵਾਈਟ ਕੋਰ ਵਜਾੋ ...

ਪੂਰੀ ਖ਼ਬਰ »

ਫਰਾਂਸ 'ਚ ਪਹਿਲੇ ਵਿਸ਼ਵ ਯੁੱਧ ਦੇ ਭਾਰਤੀ ਸੈਨਿਕਾਂ ਦੀ ਯਾਦ 'ਚ ਨਵੇਂ ਬੁੱਤ ਦੀ ਘੁੰਡ ਚੁਕਾਈ

ਪੈਰਿਸ, 11 ਨਵੰਬਰ (ਪੀ. ਟੀ. ਆਈ.)-ਜੰਗਬੰਦੀ ਦਿਵਸ ਜਦੋਂ 1918 ਵਿਚ ਜੰਗ ਖ਼ਤਮ ਹੋਈ ਸੀ ਮਨਾਉਣ ਲਈ ਅੱਜ ਫਰਾਂਸ ਦੇ ਲਾਵੇਂਤੀ ਕਸਬੇ ਵਿਚ ਪਹਿਲੀ ਵਿਸ਼ਵ ਜੰਗ ਵਿਚ ਭਾਰਤੀ ਸੈਨਿਕਾਂ ਦੀ ਭੂਮਿਕਾ ਦੀ ਯਾਦ 'ਚ ਇਕ ਨਵੇਂ ਬੁੱਤ ਦੀ ਘੁੰਡ ਚੁਕਾਈ ਕੀਤੀ ਗਈ | 7 ਫੁੱਟ ਉੱਚਾ ਤਾਂਬੇ ਦਾ ...

ਪੂਰੀ ਖ਼ਬਰ »

4 ਸਾਲਾਂ ਤੱਕ ਚੱਲਿਆ ਸੀ ਦੁਨੀਆ ਦਾ ਸਭ ਤੋਂ ਤਬਾਹਕੁੰਨ ਯੁੱਧ

28 ਜੁਲਾਈ 1914 ਨੂੰ ਸ਼ੁਰੂ ਹੋਇਆ ਪਹਿਲਾਂ ਵਿਸ਼ਵ ਯੁੱਧ 11 ਨਵੰਬਰ 1918 ਤੱਕ ਚੱਲਿਆ | ਇਸ ਤਰ੍ਹਾਂ ਇਹ 4 ਸਾਲ 3 ਮਹੀਨੇ ਅਤੇ 2 ਹਫ਼ਤੇ ਦਾ ਸਮਾਂ ਬਣਦਾ ਹੈ | ਇਸ ਨੂੰ ਹੁਣ ਤੱਕ ਦਾ ਸਭ ਤੋਂ ਤਬਾਹਕੁੰਨ ਯੁੱਧ ਮੰਨਿਆ ਜਾਂਦਾ ਹੈ | ਇਸ ਯੁੱਧ 'ਚ ਕਰੀਬ 90 ਲੱਖ ਫ਼ੌਜੀਆਂ ਅਤੇ 70 ਲੱਖ ਆਮ ...

ਪੂਰੀ ਖ਼ਬਰ »

ਹਿਮਾਚਲ ਪ੍ਰਦੇਸ਼ ਦੇ ਉੱਪਰੀ ਇਲਾਕਿਆਂ 'ਚ ਹਲਕੀ ਬਰਫ਼ਬਾਰੀ

ਸ਼ਿਮਲਾ, 11 ਨਵੰਬਰ (ਅਜੀਤ ਬਿਊਰੋ)-ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਚੋਟੀਆਂ 'ਤੇ ਬਰਫ਼ਬਾਰੀ ਹੋਈ ਹੈ | ਲਾਹੌਲ ਸਪੀਤੀ, ਕਿੰਨੌਰ ਅਤੇ ਚੰਬਾ ਜ਼ਿਲ੍ਹੇ ਦੇ ਪਾਂਗੀ ਸਣੇ ਜ਼ਿਲ੍ਹਾ ਕੁੱਲੂ ਦੀਆਂ ਉੱਚੀਆਂ ਪਹਾੜੀਆਂ 'ਤੇ ਅੱਜ ਹਲਕੀ ਬਰਫ਼ਬਾਰੀ ਹੋਈ | ਪਹਾੜਾਂ 'ਤੇ ਹੋਈ ...

ਪੂਰੀ ਖ਼ਬਰ »

ਹਵਾਈ ਫ਼ੌਜ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਤਿਆਰ-ਧਨੋਆ

ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਹਵਾਈ ਫ਼ੌਜ ਮੁਖੀ ਬੀ.ਐਸ. ਧਨੋਆ ਨੇ ਐਤਵਾਰ ਨੂੰ ਕਿਹਾ ਹੈ ਕਿ ਭਾਰਤ 'ਅਣਸੁਲਝੇ ਖੇਤਰੀ ਵਿਵਾਦਾਂ' ਅਤੇ ਬਾਹਰੀ ਤੱਤਾਂ ਤੋਂ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ | ਧਨੋਆ ਨੇ ਕਿਹਾ ਕਿ ਸਾਡੇ ਗੁਆਂਢ 'ਚ ਨਵੇਂ ਹਥਿਆਰਾਂ, ...

ਪੂਰੀ ਖ਼ਬਰ »

ਪਾਕਿਸਤਾਨ ਵਲੋਂ 12 ਭਾਰਤੀ ਮਛੇਰੇ ਗਿ੍ਫ਼ਤਾਰ

ਅਹਿਮਦਾਬਾਦ, 11 ਨਵੰਬਰ (ਏਜੰਸੀ)- ਪਾਕਿਸਤਾਨੀ ਸੈਨਾ ਨੇ ਗੁਜਰਾਤ ਤੱਟ ਨੇੜੇ ਅੰਤਰਰਾਸ਼ਟਰੀ ਸਮੁੰਦਰੀ ਹੱਦ ਲਾਈਨ (ਆਈ.ਐਮ.ਬੀ.ਐਲ.) ਤੋਂ 12 ਭਾਰਤੀ ਮਛੇਰਿਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਮਛੇਰਿਆਂ ਦੇ ਰਾਸ਼ਟਰੀ ਫੋਰਮ ਦੇ ਪ੍ਰਧਾਨ ...

ਪੂਰੀ ਖ਼ਬਰ »

ਮੈਕਰੋਨ ਵਲੋਂ ਵਿਸ਼ਵ ਨੇਤਾਵਾਂ ਨੂੰ ਸ਼ਾਂਤੀ ਲਈ ਸਾਂਝੀ ਜੰਗ ਲੜਨ ਦੀ ਅਪੀਲ

ਪੈਰਿਸ, 11 ਨਵੰਬਰ (ਏ. ਐਫ. ਪੀ.)-ਫਰਾਂਸ ਦੇ ਰਾਸ਼ਟਰਪਤੀ ਏਮਾਨਿਉਲ ਮੈਕਰੋਨ ਨੇ ਅੱਜ ਵਿਸ਼ਵ ਭਰ ਦੇ ਦਰਜਨਾਂ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਪਹਿਲੀ ਵਿਸ਼ਵ ਜੰਗ ਦੇ ਖ਼ਾਤਮੇ ਦੀ ਸ਼ਤਾਬਦੀ ਮਨਾਉਂਦੇ ਹੋਏ ਸ਼ਾਂਤੀ ਲਈ ਸਾਂਝੀ ਜੰਗ ਵਾਸਤੇ ਇਕੱਠੇ ਹੋਣ | ਉਨ੍ਹਾਂ ਪੈਰਿਸ ...

ਪੂਰੀ ਖ਼ਬਰ »

ਯੂ.ਕੇ. 'ਚ ਪਹਿਲੀ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਲੰਡਨ,11 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. 'ਚ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ 11 ਵਜੇ ਦੋ ਮਿੰਟ ਦਾ ਮੋਨ ਰੱਖ ਕੇ ਦੇਸ਼ ਭਰ 'ਚ ਦੇਸ਼ ਲਈ ਕੁਰਬਾਨ ਹੋਏ ਸਿਪਾਹੀਆਂ ਨੂੰ ਯਾਦ ਕੀਤਾ ਗਿਆ | ਮਹਾਰਾਣੀ ਐਲਿਜਾਬੈੱਥ ਨੇ ...

ਪੂਰੀ ਖ਼ਬਰ »

ਮੋਦੀ ਵਲੋਂ ਪਹਿਲਾ ਵਿਸ਼ਵ ਯੁੱਧ ਲੜਨ ਵਾਲੇ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ

ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪਹਿਲੇ ਵਿਸ਼ਵ ਯੁੱਧ ਵਿਚ ਲੜਨ ਵਾਲੇ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਵਿਸ਼ਵ ਸ਼ਾਂਤੀ ਲਈ ਪ੍ਰਤੀਬੱਧਤਾ ਨੂੰ ਦੁਹਰਾਇਆ ਅਤੇ ਯੁੱਧ ਰਹਿਤ ਮਾਹੌਲ ਬਣਾਉਣ ਦਾ ਸੰਕਲਪ ...

ਪੂਰੀ ਖ਼ਬਰ »

ਖੁੰਢ-ਚਰਚਾ

ਕਸੂਤੇ ਫਸੇ ਪੰਚਾਇਤੀ ਉਮੀਦਵਾਰ
ਇਸ ਵਾਰ ਜਦੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਐਲਾਨ ਹੋਇਆ ਤਾਂ ਪੰਚੀ-ਸਰਪੰਚੀ ਦੇ ਚਾਹਵਾਨ ਉਮੀਦਵਾਰ ਵੀ ਮੈਦਾਨ 'ਚ ਨਿੱਤਰ ਆਏ ਕਿਉਂਕਿ ਇਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਥੋੜੇ ਦਿਨਾਂ ਦੇ ਫ਼ਰਕ ਨਾਲ ਹੀ ਹੁੰਦੀਆਂ ਸਨ | ਪਰ ਇਸ ਵਾਰ ਸਰਕਾਰ ਵਲੋਂ ਪੰਚਾਇਤੀ ਚੋਣਾਂ ਬਾਰੇ ਅਜੇ ਤੱਕ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ, ਜਦ ਕਿ ਚਾਹਵਾਨਾਂ ਨੇ ਇਹ ਚੋਣਾਂ ਪਹਿਲਾਂ ਵਾਂਗ ਕਰਵਾਏ ਜਾਣ ਦੀ ਉਮੀਦ 'ਚ ਚੋਣਾਂ ਦੀ ਤਿਆਰੀ ਕਰ ਲਈ ਸੀ ਅਤੇ ਵੋਟਰਾਂ ਨੂੰ ਆਪਣੇ ਵੱਲ ਕਰਨ ਲਈ ਹਰ ਸੰਭਵ ਯਤਨ ਕਰਨੇ ਵੀ ਸ਼ੁਰੂ ਕਰ ਦਿੱਤੇ ਸਨ | ਸਮਾਂ ਹੱਦ ਸਪੱਸ਼ਟ ਨਾ ਹੋਣ ਕਾਰਨ ਉਮੀਦਵਾਰਾਂ ਦਾ ਚੋਣ ਲੜਨ ਦਾ ਬਜਟ ਹਿੱਲਣ ਲੱਗਾ ਹੈ ਅਤੇ ਆਪਣੇ ਆਪ ਨੂੰ ਕਸੂਤਾ ਫਸਿਆ ਮਹਿਸੂਸ ਕਰ ਰਹੇ ਹਨ | ਪੰਚਾਇਤੀ ਉਮੀਦਵਾਰ ਪ੍ਰਤੀ ਦਿਨ ਦਾ ਬਜਟ ਬਣਾ ਕੇ ਚੱਲਦੇ ਸਨ ਕਿ ਚੋਣਾਂ ਹੋਣ ਤੱਕ ਮਹੀਨਾ-ਵੀਹ ਦਿਨ ਹਰ ਤਰ੍ਹਾਂ ਦੇ ਖ਼ਰਚੇ ਕਰਨੇ ਪੈਣਗੇ | ਪਰ ਹੁਣ ਸੰਮਤੀ ਚੋਣਾਂ ਤੋਂ ਪਹਿਲਾਂ ਸ਼ੁਰੂ ਹੋਏ ਖ਼ਰਚੇ ਵਾਲੇ ਦਿਨ ਵਧਦੇ ਜਾ ਰਹੇ ਹਨ ਅਤੇ ਉਮੀਦਵਾਰਾਂ ਨੂੰ ਅੱਗੇ ਕੋਈ ਚਾਨਣ ਵਿਖਾਈ ਨਹੀਂ ਦੇ ਰਿਹਾ |

-ਲੌਾਗੋਵਾਲ ਤੋਂ ਵਿਨੋਦ ਸ਼ਰਮਾ, 9815643452

ਡਰੇਨਾਂ ਦੇ ਨਿਕਾਸ ਬੰਦ
ਪੰਜਾਬ 'ਚ ਜਦੋਂ ਜਿਆਦਾ ਹੜ੍ਹ ਆਉਂਦੇ ਸਨ ਤਾਂ ਉਸ ਵਕਤ ਸਰਕਾਰ ਵਲੋਂ ਡਰੇਨਾਂ ਦੀ ਖੁਦਾਈ ਕੀਤੀ ਗਈ ਸੀ ਤੇ ਹੁਣ ਇਨ੍ਹਾਂ ਡਰੇਨਾਂ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਹਰ ਸਾਲ ਨੁਕਸਾਨ ਹੋ ਰਿਹਾ ਹੈ | ਛੱਪੜਾਂ ਦਾ ਪਾਣੀ ਡਰੇਨਾਂ 'ਚ ਪੈਂਦਾ ਹੈ | ਪਰ ਅੱਜ ਡਰੇਨ ਵਿਭਾਗ ਵਲੋਂ ਡਰੇਨਾਂ ਦੀ ਸਫ਼ਾਈ ਨਾ ਕਰਨ ਨਾਲ ਨਿਕਾਸ ਬੰਦ ਹੋ ਗਏ ਹਨ | ਡਰੇਨ 'ਚ ਗੰਦਾ ਪਾਣੀ ਜਮ੍ਹਾਂ ਹੋਣ ਕਾਰਨ ਪਾਣੀ ਸੜਾਂਦ ਮਾਰ ਰਿਹਾ ਹੈ | ਇਨ੍ਹਾਂ ਡਰੇਨਾਂ ਨੂੰ ਬਰਸਾਤੀ ਨਾਲੇ ਵੀ ਕਹਿੰਦੇ ਹਨ, ਜੋ ਸ਼ਹਿਰਾਂ ਦੇ ਪਾਣੀ ਦੇ ਨਿਕਾਸ ਲਈ ਬਣਾਏ ਗਏ ਹਨ | ਪਰ ਲੋਕਾਂ ਵਲੋਂ ਕੂੜਾ-ਕਰਕਟ ਸੁੱਟ ਕੇ ਗੰਦਗੀ ਨਾਲ ਭਰ ਦਿੱਤੇ ਹਨ | ਇਸ ਨਾਲ ਵੀ ਵਾਤਾਵਰਣ 'ਤੇ ਵੱਡਾ ਅਸਰ ਪੈ ਰਿਹਾ ਹੈ | ਕੁਝ ਲੋਕਾਂ ਨੇ ਨਿੱਜੀ ਸਵਾਰਥ ਲਈ ਵੀ ਨਿਕਾਸ ਬੰਦ ਕੀਤੇ ਹੋਏ ਹਨ | ਪੰਜਾਬ ਸਰਕਾਰ ਦੇ ਡਰੇਨ ਵਿਭਾਗ ਵਲੋਂ ਨਿਕਾਸੀ ਨਾ ਕਰਨ 'ਤੇ ਚਰਚਾ ਛਿੜੀ ਰਹਿੰਦੀ ਹੈ ਕਿ ਵਿਭਾਗ ਡਰੇਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ, ਜਿਸ ਕਰਕੇ ਗੰਦੇ ਪਾਣੀ ਨਾਲ ਜੂਝਣਾ ਪੈ ਰਿਹਾ ਹੈ |

-ਸਠਿਆਲਾ ਤੋਂ ਜਗੀਰ ਸਿੰਘ ਸਫਰੀ, 814600454

ਚੰਗੀਆਂ ਮੁਹਿੰਮਾਂ ਦੀ ਭੈੜੀ ਦੁਰਦਸ਼ਾ
ਹਵਾ, ਪਾਣੀ ਤੇ ਧਰਤੀ ਨੂੰ ਬਚਾਉਣ ਲਈ ਸਮੇਂ-ਸਮੇਂ 'ਤੇ ਕਈ ਮੁਹਿੰਮਾਂ ਚੱਲੀਆਂ ਹਨ, ਪਰ ਲੋਕ ਲਹਿਰ ਬਣਨ ਤੋਂ ਪਹਿਲਾਂ ਹੀ ਇਹ ਦਮ ਤੋੜ ਦਿੰਦੀਆਂ ਹਨ | ਪ੍ਰਧਾਨ ਮੰਤਰੀ ਦੀ 'ਸਵੱਛ ਭਾਰਤ' ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ 'ਤੰਦਰੁਸਤ ਪੰਜਾਬ ਮਿਸ਼ਨ­' ਮੁਹਿੰਮਾਂ ਵੀ ਠੁਸ ਹੁੰਦੀਆਂ ਵਿਖਾਈ ਦੇ ਰਹੀਆਂ ਹਨ | ਸਵੱਛ ਭਾਰਤ ਅਤੇ ਤੰਦਰੁਸਤ ਪੰਜਾਬ ਮਿਸ਼ਨ ਲੋਕ ਲਹਿਰ ਨਹੀਂ ਬਣ ਸਕੀਆਂ | ਇਸ 'ਚ ਜਿਆਦਾ ਕਸੂਰ ਅਫ਼ਸਰਸ਼ਾਹੀ ਤੇ ਜ਼ਿੰਮੇਵਾਰ ਲੋਕਾਂ ਦਾ ਹੈ | ਇਨ੍ਹਾਂ ਮੁਹਿੰਮਾਂ ਦੀ ਸਖ਼ਤ ਲੋੜ ਹੈ, ਲੋਕਾਂ ਨੇ ਇਨ੍ਹਾਂ ਨੂੰ ਚਾਅ ਨਾਲ ਨਹੀਂ ਅਪਣਾਇਆ | ਇਸ ਦੀ ਵਜ੍ਹਾ ਸਾਫ਼ ਹੈ ਕਿ ਸਾਡੇ ਨੇਤਾਵਾਂ 'ਚ ਇਮਾਨਦਾਰੀ ਦੀ ਘਾਟ ਹੈ | ਉਹ ਮੁਹਿੰਮ ਨੂੰ ਸਫ਼ਲ ਕਰਨ ਦੀ ਬਜਾਏ ਵੋਟਾਂ ਦੀ ਆਸ ਕਰਨ ਲੱਗ ਪੈਂਦੇ ਹਨ ਤੇ ਅਫ਼ਸਰ ਵੀ ਸਰਕਾਰੀ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਇੱਛਾ ਸ਼ਕਤੀ ਨਹੀਂ ਰੱਖਦੇ | ਸਾਨੂੰ ਸਮੂਹਿਕ ਤੌਰ 'ਤੇ ਇਮਾਨਦਾਰੀ ਨਾਲ ਸਵੱਛ ਭਾਰਤ ਅਤੇ ਤੰਦਰੁਸਤ ਪੰਜਾਬ ਮਿਸ਼ਨ ਲਈ ਕੰਮ ਕਰਨ ਦੀ ਲੋੜ ਹੈ |

-ਸਮਾਣਾ ਤੋਂ ਸਾਹਿਬ ਸਿੰਘ, ਮੋਬਾਇਲ- 98726-21499

ਡੇਂਗੂ ਮੱਛਰ ਦੀ ਦਹਿਸ਼ਤ
ਪਿਛਲੇ ਕੁਝ ਸਮੇਂ ਤੋਂ ਡੇਂਗੂ ਮੱਛਰ ਦੇ ਕੱਟਣ ਨਾਲ ਹੋਣ ਵਾਲੇ ਜਾਨਲੇਵਾ ਬੁਖਾਰ ਕਾਰਨ ਲੋਕਾਂ 'ਚ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ | ਸਿਹਤ ਵਿਭਾਗ ਵਲੋਂ ਭਾਵੇਂ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਡੇਂਗੂ ਮੱਛਰ ਤੇ ਬੁਖਾਰ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | ਪਰ ਇਸ ਨੂੰ ਖਤਮ ਕਰਨ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ | ਕਾਫ਼ੀ ਸਮਾਂ ਪਹਿਲਾਂ ਇਸ ਨਾਮੁਰਾਦ ਡੇਂਗੂ ਮੱਛਰ ਤੇ ਬੁਖਾਰ ਦਾ ਕਦੇ ਕਿਸੇ ਨੇ ਨਾਂਅ ਨਹੀਂ ਸੁਣਿਆ ਸੀ | ਉਸ ਦਾ ਕਾਰਨ ਇਹ ਸੀ ਕਿ ਸਿਹਤ ਵਿਭਾਗ ਵਲੋ ਪਿੰਡਾਂ, ਸ਼ਹਿਰਾਂ 'ਚ ਘਰ ਘਰ ਜਾ ਕੇ ਡੀ.ਟੀ.ਟੀ. ਨਾਮੀ ਦਵਾਈ ਦਾ ਛਿੜਕਾਅ ਕੀਤਾ ਜਾਂਦਾ ਸੀ, ਜਿਸ ਕਾਰਨ ਕਿਸੇ ਵੀ ਕਿਸਮ ਦਾ ਮੱਛਰ ਪੈਦਾ ਨਹੀਂ ਹੁੰਦਾ ਸੀ | ਸਿਹਤ ਵਿਭਾਗ ਤੇ ਸਰਕਾਰ ਨੂੰ ਇਸ ਦੀ ਰੋਕਥਾਮ ਲਈ ਗੰਭੀਰ ਹੋਣ ਦੀ ਲੋੜ ਹੈ |

-ਓਠੀਆਂ ਤੋਂ ਗੁਰਵਿੰਦਰ ਸਿੰਘ ਛੀਨਾ, 98150-42419

ਮੋਬਾਈਲ ਦੀ ਜ਼ਿਆਦਾ ਵਰਤੋਂ ਚਿੰਤਾ ਦਾ ਵਿਸ਼ਾ
ਕੋਈ ਸਮਾਂ ਸੀ ਜਦੋਂ ਕਿਸੇ ਵਿਰਲੇ ਘਰ 'ਚ ਹੀ ਲੈਂਡਲਾਈਨ ਫ਼ੋਨ ਹੁੰਦਾ ਸੀ ਤੇ ਉਹ ਘਰ ਰਈਸ ਵਿਅਕਤੀਆਂ ਦੇ ਘਰਾਂ ਦੀ ਗਿਣਤੀ 'ਚ ਆਉਂਦਾ ਸੀ | ਸਮਾਂ ਬਦਲਿਆ ਤਾਂ ਦੂਰਸੰਚਾਰ 'ਚ ਕ੍ਰਾਂਤੀ ਆਈ ਅਤੇ ਪਹਿਲਾਂ ਪੇਜਰ ਤੇ ਫਿਰ ਮੋਬਾਈਲ ਫ਼ੋਨ | ਸ਼ੁਰੂ 'ਚ ਮੋਬਾਈਲ ਤੋਂ ਫੋਨ ਕਰਨਾ ਤੇ ਸੁਣਨਾ ਮਹਿੰਗਾ ਸੀ ਪਰ ਬਾਅਦ 'ਚ ਕਈ ਮੋਬਾਈਲ ਕੰਪਨੀਆਂ ਬਾਜ਼ਾਰ 'ਚ ਆਈਆਂ ਤੇ ਮੋਬਾਈਲ ਦੀ ਕਾਲਿੰਗ ਸਸਤੀ ਹੁੰਦੀ ਗਈ ਅਤੇ ਉਸ ਤੋਂ ਬਾਅਦ ਰਿਲਾਇੰਸ ਕੰਪਨੀ ਦੇ ਜੀਓ ਨੇ ਤਾਂ ਮੋਬਾਈਲ ਕਾਲ ਅਤੇ ਨੈਟ ਦੀ ਸਹੂਲਤ ਨੂੰ ਹਰੇਕ ਵਿਅਕਤੀ ਦੀ ਪਹੁੰਚ 'ਚ ਲੈ ਆਂਦਾ | ਇਕ ਸਰਵੇ ਅਨੁਸਾਰ ਪੰਜਾਬ 'ਚ ਇਸ ਸਮੇਂ ਲਗਪਗ 3 ਕਰੋੜ ਦੀ ਆਬਾਦੀ ਹੈ ਅਤੇ 4.5 ਕਰੋੜ ਮੋਬਾਈਲ ਦੇ ਕੁਨੈਕਸ਼ਨ ਹਨ | ਸਿਰਫ਼ ਪੰਜਾਬ 'ਚ ਹੀ 25 ਕਰੋੜ ਦਾ ਰੀਚਾਰਜ ਹਰ ਸਾਲ ਹੁੰਦਾ ਹੈ ਅਤੇ ਇਕ ਹੋਰ ਸਰਵੇ ਅਨੁਸਾਰ ਪੂਰੇ ਵਿਸ਼ਵ 'ਚ 500 ਕਰੋੜ ਫ਼ੋਨ ਕੁਨੈਕਸ਼ਨ ਹਨ | ਮੋਬਾਈਲ ਦੀ ਜਿਆਦਾ ਵਰਤੋਂ ਨੇ ਜਿਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬੇੜਾਗਰਕ ਕੀਤਾ ਹੈ ਉਥੇ ਇਸ ਨਾਲ ਕਈ ਤਰ੍ਹਾਂ ਦੇ ਬੁਰੇ ਪ੍ਰਭਾਵ ਇਨਸਾਨੀ ਜਿੰਦਗੀ 'ਚ ਪੈ ਰਹੇ ਹਨ, ਜਿਨ੍ਹਾਂ 'ਚ ਰਿਸ਼ਤਿਆਂ ਦਾ ਟੁੱਟਣਾ, ਡਿਪਰੈਸ਼ਨ, ਅੱਖਾਂ ਦੀ ਨਜ਼ਰ 'ਤੇ ਬੁਰਾ ਅਸਰ ਮੁੱਖ ਹਨ | ਸਾਨੂੰ ਮੋਬਾਈਲ ਦੀ ਵਰਤੋਂ ਸੰਜੀਦਗੀ ਨਾਲ ਕਰਨ ਦੀ ਲੋੜ ਹੈ |

-ਨਾਭਾ ਤੋਂ ਕਰਮਜੀਤ ਸਿੰਘ, 98157-15010

ਨੋਟਬੰਦੀ ਦੇ ਦੋ ਸਾਲ
8 ਨਵੰਬਰ, 2016 ਨੂੰ ਹੋਈ ਨੋਟਬੰਦੀ ਦੇ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਲੋਕਾਂ ਦੀ ਡਾਵਾਂਡੋਲ ਹੋਈ ਆਰਥਿਕਤਾ ਅਜੇ ਵੀ ਸਥਿਰ ਨਹੀਂ ਹੋਈ | ਹਰ ਵਪਾਰੀ, ਕਾਰੋਬਾਰੀ, ਛੋਟਾ-ਵੱਡਾ ਦੁਕਾਨਦਾਰ ਅੱਜ ਮੰਦੇ ਦਾ ਸ਼ਿਕਾਰ ਹੈ | ਭਾਵੇਂ ਕਿ 1-2 ਫ਼ੀਸਦੀ ਲੋਕਾਂ ਨੂੰ ਇਸ ਦਾ ਫਾਇਦਾ ਜ਼ਰੂਰ ਹੋਵੇਗਾ, ਪਰ 98 ਫ਼ੀਸਦੀ ਲੋਕ ਅੱਜ ਵੀ ਸਰਕਾਰ ਦੇ ਇਸ ਫ਼ੈਸਲੇ ਨੂੰ ਕੋਸ ਰਹੇ ਹਨ | ਅਖ਼ਬਾਰਾਂ ਦੀਆਂ ਸੁਰਖੀਆਂ ਅਨੁਸਾਰ ਇਸ ਦਾ ਲਾਭ ਕੇਂਦਰ ਸਰਕਾਰਾਂ ਦੇ ਕੁਝ ਚਹੇਤਿਆਂ ਨੂੰ ਪ੍ਰਾਪਤ ਹੋਇਆ ਹੈ | ਕੇਂਦਰ ਦਾ ਇਕ ਤਰਕ ਇਹ ਵੀ ਹੈ ਕਿ ਜਾਅਲੀ ਨੋਟਾਂ ਨੂੰ ਰੋਕਣ ਵਾਸਤੇ ਇਹ ਫ਼ੈਸਲਾ ਲਿਆ ਹੈ ਪਰ ਸੁਆਲ ਖੜ੍ਹਾ ਹੁੰਦਾ ਹੈ ਕਿ ਜਾਅਲੀ ਨੋਟ ਅਜੇ ਵੀ ਬੰਦ ਕਿਉਂ ਨਹੀਂ ਹੋਏ? ਜਦੋਂ 2000 ਜਾਂ 500 ਦਾ ਨੋਟ ਅਜੇ ਕੁਝ ਲੋਕਾਂ ਨੇ ਵੇਖਿਆ ਵੀ ਨਹੀਂ ਸੀ ਤਾਂ ਉਦੋਂ ਤੱਕ ਕਈ ਲੋਕਾਂ ਤੱਕ ਇਨ੍ਹਾਂ ਦੇ ਜਾਅਲੀ ਨੋਟ ਪਹੁੰਚ ਚੁੱਕੇ ਸਨ | ਆਖ਼ਰ ਸਰਕਾਰਾਂ ਲੋਕਾਂ ਨੂੰ ਕਦੋਂ ਤੱਕ ਮੂਰਖ ਬਣਾ ਕੇ ਸੱਤਾ ਹਾਸਲ ਕਰਦੀਆਂ ਰਹਿਣਗੀਆਂ ਅਤੇ ਲੋਕ ਕਦੋਂ ਜਾਗਰੂਕ ਹੋਣਗੇ? ਸਾਡੇ ਸਾਹਮਣੇ ਇਕ ਵੱਡਾ ਸਵਾਲ ਹੈ, ਕਿਉਂਕਿ 2019 ਦੀਆਂ ਵੋਟਾਂ ਵੀ ਆਉਣ ਵਾਲੀਆਂ ਹਨ ਅਤੇ ਸਰਕਾਰ ਫੇਰ ਲੋਕਾਂ ਨੇ ਚੁਣਨੀ ਹੈ |

-ਰਾਮ ਤੀਰਥ (ਅੰਮਿ੍ਤਸਰ) ਤੋਂ ਧਰਵਿੰਦਰ ਸਿੰਘ ਔਲਖ, 98152-82283


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX