ਤਾਜਾ ਖ਼ਬਰਾਂ


30 ਮਈ ਨੂੰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਲੈਣਗੇ ਹਲਫ਼
. . .  12 minutes ago
ਨਵੀਂ ਦਿੱਲੀ, 26 ਮਈ- 30 ਮਈ ਨੂੰ ਨਰਿੰਦਰ ਮੋਦੀ ਰਾਸ਼ਟਰਪਤੀ ਭਵਨ 'ਚ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਦੱਸ ਦੇਈਏ ਕਿ ਇਸੇ ਦਿਨ ਕੇਂਦਰੀ ਮੰਤਰੀ ਮੰਡਲ ਦੇ ਹੋਰ ਮੈਂਬਰ ਵੀ .....
ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕਰਕੇ ਦਿੱਤੀ ਜਿੱਤ ਦੀ ਵਧਾਈ
. . .  24 minutes ago
ਨਵੀਂ ਦਿੱਲੀ, 26 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਫੋਨ ਕੀਤਾ ਅਤੇ ਲੋਕ ਸਭਾ ਚੋਣਾਂ 'ਚ ਜਿੱਤ ਦੀ ਵਧਾਈ ਵੀ ਦਿੱਤੀ। ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ...
ਆਈ.ਐਸ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕੇਗੀ ਸ੍ਰੀਲੰਕਾ ਸਰਕਾਰ
. . .  about 1 hour ago
ਕੋਲੰਬੋ, 26 ਮਈ- ਸ੍ਰੀਲੰਕਾ ਸਰਕਾਰ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ) ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦਾ ਫ਼ੈਸਲਾ ਲਿਆ ਹੈ। ਸ੍ਰੀਲੰਕਾ ਦੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਦੇ ਲਈ ਕਾਨੂੰਨ ਅਤੇ ਵਿਵਸਥਾ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਆਪਣੀ ....
ਸੰਗਰੂਰ ਤੋਂ ਭਾਜਪਾ ਦੇ ਵਫ਼ਦ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  about 1 hour ago
ਸੰਗਰੂਰ, 26 ਮਈ (ਧੀਰਜ ਪਸ਼ੋਰੀਆ)- ਸੰਗਰੂਰ ਤੋਂ ਭਾਜਪਾ ਦਾ ਇੱਕ ਵਫ਼ਦ, ਜਿਸ 'ਚ ਭਾਜਪਾ ਕਿਸਾਨ ਮੋਰਚੇ ਦੇ ਕੇਂਦਰੀ ਆਗੂ ਸਤਵੰਤ ਸਿੰਘ ਪੂਨੀਆ ਅਤੇ ਮਹਿਲਾ ਮੋਰਚਾ ਦੇ ਸੀਨੀਅਰ ਆਗੂ ਪ੍ਰਿੰਸੀਪਲ ਮੰਜੁਲਾ ਸ਼ਰਮਾ ਸ਼ਾਮਲ ਸਨ, ਨੇ ਅੱਜ ਰਾਜਧਾਨੀ ਦਿੱਲੀ...
ਇਕ ਜੂਨ ਤੋਂ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ, ਤਿਆਰੀਆਂ ਜਾਰੀ
. . .  about 1 hour ago
ਦੇਹਰਾਦੂਨ, 26 ਮਈ - ਰਿਪੋਰਟਾਂ ਮੁਤਾਬਿਕ ਇਕ ਜੂਨ ਤੋਂ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਖੁੱਲ੍ਹਣ ਜਾ ਰਹੇ ਹਨ। ਭਾਰਤੀ ਫੌਜ ਦੀ ਇਕ ਟੀਮ ਨੂੰ ਇਕ ਮਈ ਤੋਂ 6 ਕਿੱਲੋਮੀਟਰ ਤੱਕ ਦੇ ਟਰੈਕ ਤੋਂ ਬਰਫ਼ ਨੂੰ ਹਟਾਉਣ ਲਈ ਤਾਇਨਾਤ ਕੀਤਾ ਗਿਆ ਹੈ, ਇਸ ਟੀਮ ਵਿਚ...
ਜਿੱਤ ਦਾ ਜਸ਼ਨ ਮਨਾਉਣ ਅੱਜ ਗੁਜਰਾਤ ਪਹੁੰਚਣਗੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ
. . .  about 1 hour ago
ਅਹਿਮਦਾਬਾਦ, 26 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਜ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਗੁਜਰਾਤ ਪਹੁੰਚ ਰਹੇ ਹਨ, ਜਿਸ ਨੇ ਇੱਕ ਵਾਰ ਫਿਰ ਪਾਰਟੀ ਨੂੰ ਸਾਰੀਆਂ 26 ਸੰਸਦੀ ਸੀਟਾਂ ਸੌਂਪੀਆਂ ਹਨ। ਭਾਜਪਾ ਦੀ .....
ਓਡੀਸ਼ਾ : ਰਾਜਪਾਲ ਨੇ ਨਵੀਨ ਪਟਨਾਇਕ ਨੂੰ ਸਰਕਾਰ ਬਣਾਉਣ ਦਾ ਦਿੱਤਾ ਸੱਦਾ
. . .  1 minute ago
ਭੁਵਨੇਸ਼ਵਰ, 26 ਮਈ- ਬੀਜੂ ਜਨਤਾ ਦਲ ਦੇ ਪ੍ਰਧਾਨ ਨਵੀਨ ਪਟਨਾਇਕ ਨੇ ਐਤਵਾਰ ਨੂੰ ਓਡੀਸ਼ਾ ਦੇ ਰਾਜਪਾਲ ਗਣੇਸ਼ੀ ਲਾਲ ਨਾਲ ਮੁਲਾਕਾਤ ਕੀਤੀ ਅਤੇ ਸੂਬੇ 'ਚ ਲਗਾਤਾਰ ਪੰਜਵੀਂ ਵਾਰ ਸਰਕਾਰ ਬਣਾਉਣ ਦਾ ਦਾਅਵਾ ਪੇਸ਼
ਕਿਸ਼ਤੀਆਂ 'ਚ ਦਿਖਾਈ ਦਿੱਤੇ ਆਈ. ਐੱਸ. ਦੇ 15 ਅੱਤਵਾਦੀ, ਹਾਈ ਅਲਰਟ 'ਤੇ ਕੇਰਲ ਤੱਟ
. . .  1 minute ago
ਤਿਰੂਵਨੰਤਪੁਰਮ, 26 ਮਈ- ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਦੇ 15 ਸ਼ੱਕੀ ਅੱਤਵਾਦੀਆਂ ਦੇ ਕਿਸ਼ਤੀਆਂ 'ਚ ਸਵਾਰ ਹੋ ਕੇ ਕਥਿਤ ਤੌਰ 'ਤੇ ਸ੍ਰੀਲੰਕਾ ਤੋਂ ਲਕਸ਼ਦੀਪ ਲਈ ਰਵਾਨਾ ਹੋਣ ਦੀ ਖ਼ੁਫ਼ੀਆ ਰਿਪੋਰਟ ਮਿਲਣ ਤੋਂ ਬਾਅਦ ਕੇਰਲ ਤੱਟ 'ਤੇ ਹਾਈ ਅਲਰਟ...
ਪਿਉ ਨੇ ਗਲਾ ਵੱਢ ਕੇ ਮੌਤ ਦੇ ਘਾਟ ਉਤਾਰੇ ਆਪਣੇ ਪੁੱਤਰ, ਫਿਰ ਲਿਆ ਫਾਹਾ
. . .  about 2 hours ago
ਪਟਨਾ, 26 ਮਈ- ਬਿਹਾਰ 'ਚ ਸ਼ਿਵਹਰ ਜ਼ਿਲ੍ਹੇ ਦੇ ਨਗਰ ਥਾਣਾ ਇਲਾਕੇ 'ਚ ਹਰਨਾਹੀ ਪਿੰਡ 'ਚ ਇੱਕ ਵਿਅਕਤੀ ਵੱਲੋਂ ਆਪਣੇ ਦੋ ਬੱਚਿਆ ਦਾ ਕਤਲ ਕੀਤੇ ਜਾਣ ਤੋਂ ਬਾਅਦ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ...
ਬਠਿੰਡਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਦੀ ਮੌਤ, ਇੱਕ ਗੰਭੀਰ ਜ਼ਖ਼ਮੀ
. . .  about 2 hours ago
ਬਠਿੰਡਾ, 26 ਮਈ (ਲਛਮਣ ਦਾਸ ਗਰਗ, ਮਨਦੀਪ ਮੱਕੜ)- ਬਠਿੰਡਾ ਦੇ ਗੋਨਿਆਣਾ ਵਿਖੇ ਇੱਕ ਟਰੱਕ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਾਣਕਾਰੀ...
ਅਫ਼ਗ਼ਾਨਿਸਤਾਨ 'ਚ 30 ਤਾਲਿਬਾਨੀ ਅੱਤਵਾਦੀ ਢੇਰ
. . .  about 3 hours ago
ਕੰਧਾਰ, 26 ਮਈ- ਅਫ਼ਗ਼ਾਨਿਸਤਾਨ ਦੇ ਦੱਖਣੀ ਕੰਧਾਰ ਅਤੇ ਦੋ ਹੋਰ ਪੂਰਬੀ ਸੂਬਿਆਂ 'ਚ ਤਾਲਿਬਾਨੀਆਂ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੀਤੀ ਗਈ ਕਾਰਵਾਈ 'ਚ ਤਾਲਿਬਾਨ ਸਮੂਹ ਦੇ ਦੋ ਸਥਾਨਕ ਕਮਾਂਡਰ ਸਮੇਤ ਕੁੱਲ 30 ਅੱਤਵਾਦੀਆਂ ਮਾਰੇ ਗਏ ਹਨ। ਫ਼ੌਜ ਵੱਲੋਂ .....
ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ 19 ਸਾਲਾ ਨੌਜਵਾਨ ਦੀ ਮੌਤ
. . .  about 3 hours ago
ਖਡੂਰ ਸਾਹਿਬ, 26 ਮਈ (ਮਾਨ ਸਿੰਘ)- ਪੁਲਿਸ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਜਾਤੀ ਉਮਰਾ ਵਿਖੇ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੇ ਚਾਚਾ ਸੁਖਰਾਮ ਸਿੰਘ, ਦਾਦੀ ਸੁਰਜੀਤ ਕੌਰ ਅਤੇ ਭੈਣਾਂ ਹਰਪ੍ਰੀਤ...
8 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਹਿੱਲੀ ਪੇਰੂ ਦੀ ਧਰਤੀ
. . .  about 3 hours ago
ਲੀਮਾ, 26 ਮਈ- ਉੱਤਰੀ ਪੇਰੂ 'ਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ ਵਿਗਿਆਨ ਸਰਵੇਖਣ ਮੁਤਾਬਕ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 8.0 ਮਾਪੀ ਗਈ। ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਦਾ ਕਹਿਣਾ ਹੈ ਕਿ ਭੂਚਾਲ ਕਾਰਨ...
ਕਰਨਾਟਕ : ਭਾਜਪਾ ਆਗੂ ਆਰ.ਅਸ਼ੋਕ ਨੂੰ ਮਿਲੇ ਕਾਂਗਰਸੀ ਆਗੂ ਰਮੇਸ਼ ਜਰਕੀਹੋਲੀ ਅਤੇ ਡਾ. ਸੁਧਾਕਰ
. . .  about 3 hours ago
ਬੈਂਗਲੁਰੂ, ੨6 ਮਈ - ਕਾਂਗਰਸੀ ਆਗੂ ਰਮੇਸ਼ ਜਰਕੀਹੋਲੀ ਅਤੇ ਡਾ ਸੁਧਾਕਰ ਨੇ ਬੈਂਗਲੁਰੂ 'ਚ ਐੱਸ.ਐਮ ਕ੍ਰਿਸ਼ਨਾ ਦੇ ਗ੍ਰਹਿ ਵਿਖੇ ਭਾਜਪਾ ਆਗੂ ਆਰ.ਅਸ਼ੋਕ ਨਾਲ ਮੁਲਾਕਾਤ ਕੀਤੀ। ਇਸ ਮੌਕੇ ਰਮੇਸ਼ ਜਰਕੀਹੋਲੀ ਨੇ ਕਿਹਾ ਕਿ ਇਹ ਕੋਈ ਸਿਆਸੀ ਮੁਲਾਕਾਤ ਨਹੀ ਸੀ...
ਅਫ਼ਗ਼ਾਨਿਸਤਾਨ 'ਚ ਸੱਤ ਅੱਤਵਾਦੀ ਢੇਰ, ਤਿੰਨ ਪੁਲਿਸ ਕਰਮਚਾਰੀ ਵੀ ਹਲਾਕ
. . .  about 4 hours ago
ਕਾਬੁਲ, 26 ਮਈ- ਅਫ਼ਗ਼ਾਨਿਸਤਾਨ ਦੇ ਉੱਤਰੀ ਸੂਬੇ ਕੁੰਦੁਜ 'ਚ ਅੱਜ ਤੜਕੇ ਅੱਤਵਾਦੀਆਂ ਅਤੇ ਪੁਲਿਸ ਕਰਮਚਾਰੀਆਂ ਵਿਚਾਲੇ ਹੋਈ ਮੁਠਭੇੜ ਦੀਆਂ ਦੋ ਘਟਨਾਵਾਂ 'ਚ ਸੱਤ ਅੱਤਵਾਦੀ ਮਾਰੇ ਗਏ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਤਿੰਨ ਪੁਲਿਸ ਕਰਮਚਾਰੀ ਵੀ...
ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ- ਭਾਰਤ ਦੀ ਨਵੀਂ ਸਰਕਾਰ ਨਾਲ ਗੱਲਬਾਤ ਲਈ ਹਾਂ ਤਿਆਰ
. . .  about 4 hours ago
ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਚੌਧਰੀ ਸੰਤੋਖ ਸਿੰਘ
. . .  about 5 hours ago
ਟਰੈਕਟਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਮੌਤ
. . .  about 5 hours ago
ਫਾਰਚੂਨਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ
. . .  about 5 hours ago
ਜਗਨਮੋਹਨ ਰੈੱਡੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਕੱਤਕ ਸੰਮਤ 550

ਹੁਸ਼ਿਆਰਪੁਰ / ਮੁਕੇਰੀਆਂ

ਸ਼ੂਗਰ ਮਿੱਲ ਨੂੰ ਸਰਕਾਰ ਦੁਆਰਾ ਨਿਰਧਾਰਿਤ ਤਾਰੀਖ਼ 'ਤੇ ਚਲਾਉਣ ਦੀਆਂ ਹਦਾਇਤਾਂ-ਵਿਧਾਇਕ ਡੋਗਰਾ

ਦਸੂਹਾ, 13 ਨਵੰਬਰ (ਭੁੱਲਰ/ਕੌਸ਼ਲ)- ਸ੍ਰੀ ਅਰੁਣ ਡੋਗਰਾ ਹਲਕਾ ਵਿਧਾਇਕ ਦਸੂਹਾ ਅਤੇ ਹਰਚਰਨ ਸਿੰਘ ਪੀ.ਸੀ.ਐੱਸ. ਉਪ ਮੰਡਲ ਮੈਜਿਸਟ੍ਰੇਟ ਦਸੂਹਾ ਵਲੋਂ ਏ.ਬੀ. ਸ਼ੂਗਰ ਮਿੱਲ ਦਸੂਹਾ ਦੇ ਅਧਿਕਾਰੀਆਂ ਅਤੇ ਕਿਸਾਨ ਸੰਘਰਸ਼ ਕਮੇਟੀਆਂ ਦੇ ਨਾਲ ਇੱਕ ਸਾਂਝੀ ਮੀਟਿੰਗ ਕੀਤੀ ਗਈ | ...

ਪੂਰੀ ਖ਼ਬਰ »

ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਵਲ ਸਰਜਨ ਡਾ. ਰੇਨੂੰ ਸੂਦ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ 'ਚ ਚੱਕੋਵਾਲ ਅਧੀਨ ਆਉਂਦੀਆਂ ਵੱਖ-ਵੱਖ ਥਾਵਾਂ ਦੀ ਚੈਕਿੰਗ ਕੀਤੀ ਗਈ ਅਤੇ ਜਨਤਕ ਥਾਵਾਂ ...

ਪੂਰੀ ਖ਼ਬਰ »

ਸਾਈਕਲ ਤੋਂ ਡਿੱਗਣ ਕਾਰਨ ਵਿਦਿਆਰਥਣ ਦੀ ਮੌਤ

ਕੋਟਫ਼ਤੂਹੀ, 13 ਨਵੰਬਰ (ਅਵਤਾਰ ਸਿੰਘ ਅਟਵਾਲ, ਅਮਰਜੀਤ ਸਿੰਘ ਰਾਜਾ)-ਇੱਥੋਂ ਨਜ਼ਦੀਕੀ ਪਿੰਡ ਬੱਡੋਂ ਤੇ ਡਾਂਡੀਆ ਨੂੰ ਜਾਣ ਵਾਲੀ ਸੜਕ 'ਤੇ ਸਵੇਰੇ ਅੱਠ ਕੁ ਵਜੇ ਦੇ ਕਰੀਬ ਸਾਈਕਲ ਉੱਪਰ ਸਕੂਲ ਨੂੰ ਜਾ ਰਹੀ ਇੱਕ ਨੌਵੀਂ ਕਲਾਸ ਦੀ ਵਿਦਿਆਰਥਣ ਦੇ ਕੋਲੋਂ ਬੱਸ ਲੰਘਣ ਮੌਕੇ ...

ਪੂਰੀ ਖ਼ਬਰ »

ਨੌਜਵਾਨ ਨੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਆਤਮ ਹੱਤਿਆ

ਹੁਸ਼ਿਆਰਪੁਰ 13 ਨਵੰਬਰ (ਹਰਪ੍ਰੀਤ ਕੌਰ)-ਮੁਹੱਲਾ ਖਾਨਪੁਰੀ ਗੇਟ ਰਹਿੰਦੇ ਇਕ ਵਿਅਕਤੀ ਨੇ ਜ਼ਹਿਰੀਲੀ ਦਵਾਈ ਖਾ ਕੇ ਆਤਮਹੱਤਿਆ ਕਰ ਲਈ | ਮਿ੍ਤਕ ਰਾਜਿੰਦਰ ਗਾਂਧੀ ਦੀ ਪਤਨੀ ਮਨੀਸ਼ਾ ਗਾਂਧੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਮਨਜਿੰਦਰ ਸਿੰਘ ਵਾਸੀ ਮੁਹੱਲਾ ਸੁਭਾਸ਼ ਨਗਰ ...

ਪੂਰੀ ਖ਼ਬਰ »

ਦਸੂਹਾ ਪੁਲਿਸ ਵਲੋਂ ਲੁੱਟ-ਖੋਹ ਕਰਨ ਸਬੰਧੀ ਕੇਸ ਦਰਜ

ਦਸੂਹਾ, 13 ਨਵੰਬਰ (ਭੁੱਲਰ)- ਦਸੂਹਾ ਪੁਲਿਸ ਵਲੋਂ ਲੁੱਟ ਖੋਹ ਕਰਨ ਵਾਲੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ | ਐੱਸ. ਐੱਚ. ਓ. ਦਸੂਹਾ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਸੁਖਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਨੰਗਲ ...

ਪੂਰੀ ਖ਼ਬਰ »

ਜਲੰਧਰ ਬਾਈਪਾਸ 'ਤੇ ਧਰਨਾ ਦੇਣ ਵਾਲਿਆਂ ਖਿਲਾਫ਼ ਕੇਸ ਦਰਜ

ਹੁਸ਼ਿਆਰਪੁਰ 13 ਨਵੰਬਰ (ਹਰਪ੍ਰੀਤ ਕੌਰ)-ਗੰਦੇ ਪਾਣੀ ਦੀ ਸਪਲਾਈ ਦੇ ਖਿਲਾਫ਼ ਪ੍ਰਦਰਸ਼ਨ ਕਰਦਿਆਂ ਜਲੰਧਰ ਬਾਈਪਾਸ 'ਤੇ ਸੋਮਵਾਰ ਨੂੰ ਆਦਰਸ਼ ਕਲੋਨੀ ਪਿੱਪਲਾਂਵਾਲਾ ਦੇ ਵਾਸੀਆਂ ਵਲੋਂ ਟ੍ਰੈਫ਼ਿਕ ਜਾਮ ਕਰ ਦਿੱਤਾ ਗਿਆ ਸੀ ਜਿਸ 'ਤੇ ਮਾਡਲ ਟਾਊਨ ਪੁਲਿਸ ਨੇ ਨਾਮਾਲੂਮ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਮੁਕੇਰੀਆਂ ਵਲੋਂ ਤੱਗੜ ਕਲਾਂ ਦੀ ਸਾਬਕਾ ਸਰਪੰਚ ਨੂੰ 30,44,212 ਰੁਪਏ ਜਮ੍ਹਾਂ ਕਰਵਾਉਣ ਦੇ ਆਦੇਸ਼

ਮੁਕੇਰੀਆਂ, 13 ਨਵੰਬਰ (ਸਰਵਜੀਤ ਸਿੰਘ)- ਬੀ.ਡੀ.ਪੀ.ਓ. ਮੁਕੇਰੀਆਂ ਨੇ ਆਪਣੇ ਪੱਤਰ ਨੰਬਰ 3494 ਮਿਤੀ 12 ਨਵੰਬਰ 2018 ਅਨੁਸਾਰ ਪੰਜਾਬ ਸਰਕਾਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਕਾਸ ਭਵਨ ਐੱਸ.ਏ.ਐੱਸ. ਨਗਰ ਮੁਹਾਲੀ ਦੇ ਪੱਤਰ ਨੰਬਰ 6/64/17/ਹੁਸ਼ਿਆਰਪੁਰ-ਸ/8467 ਮਿਤੀ 29 ਅਕਤੂਬਰ 2018 ...

ਪੂਰੀ ਖ਼ਬਰ »

ਆਦੀਆ ਵਲੋਂ ਅਧਿਆਪਕਾਂ ਦੀਆਂ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਨੂੰ ਮਿਲਣ ਦਾ ਭਰੋਸਾ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਬੀਤੇ ਇੱਕ ਮਹੀਨੇ ਤੋਂ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਸੰਗਠਨ ਸਾਂਝਾ ਅਧਿਆਪਕ ਮੋਰਚਾ ਹੁਸ਼ਿਆਰਪੁਰ ਦਾ ਇੱਕ ਵਫ਼ਦ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਵਨ ਕੁਮਾਰ ਆਦੀਆ ਨੂੰ ਉਨ੍ਹਾਂ ਦੀ ...

ਪੂਰੀ ਖ਼ਬਰ »

ਮਿਲਾਵਟਖੋਰੀ ਰੋਕਣ ਲਈ ਸਰਕਾਰ ਸਖ਼ਤ ਕਦਮ ਚੁੱਕੇ-ਬੀ.ਟੀ.ਐਫ.

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਬੇਗਮਪੁਰਾ ਟਾਈਗਰ ਫੋਰਸ ਦੀ ਮੀਟਿੰਗ ਦੌਰਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਖਾਣ ਵਾਲੀਆਂ ਚੀਜ਼ਾਂ ਵਿਚ ਦਿਨੋ-ਦਿਨ ਵਧਦੀ ਮਿਲਾਵਟ ਸਬੰਧੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮਿਲਾਵਟ ਰੋਕਣ ...

ਪੂਰੀ ਖ਼ਬਰ »

ਵਿਦਿਆਰਥੀ ਰੁਜ਼ਗਾਰ ਮੇਲੇ ਦਾ ਵੱਧ ਤੋਂ ਵੱਧ ਲਾਹਾ ਲੈਣ-ਐਸ.ਡੀ.ਐਮ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਐਸ.ਡੀ.ਐਮ. ਹੁਸ਼ਿਆਰਪੁਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ 15 ਨਵੰਬਰ ਨੂੰ ਰਿਆਤ ਬਾਹਰਾ ਇੰਸਟੀਚਿਊਟ (ਚੰਡੀਗੜ੍ਹ ਰੋਡ) ...

ਪੂਰੀ ਖ਼ਬਰ »

ਪਖਾਨਿਆਂ ਦੀ ਗ੍ਰਾਂਟ ਜਾਰੀ ਨਾ ਹੋਣ ਕਾਰਨ ਪ੍ਰੇਸ਼ਾਨ ਹਨ ਗੜ੍ਹੀ ਮਾਨਸੋਵਾਲ ਦੇ ਲੋਕ

ਬੀਣੇਵਾਲ, 13 ਨਵੰਬਰ (ਬੈਜ ਚੌਧਰੀ)-ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਸਵੱਛ ਭਾਰਤ ਮੁਹਿੰਮ ਅਧੀਨ ਪਿੰਡਾ ਵਿੱਚ ਗਰੀਬ ਘਰਾਂ ਵਿਚ ਪਖਾਨਿਆਂ ਬਣਾਉਣ ਲਈ ਸਰਕਾਰ ਵਲੋਂ ਜਾਰੀ ਗਰਾਂਟਾਂ ਵਿਚ ਵਿਭਾਗ ਵਲੋਂ ਮਨ ਮਰਜ਼ੀ ਕਰਨ ਦੀਆਂ ਖ਼ਬਰਾਂ ਹਨ | ਬੀਤ ਇਲਾਕੇ ਦੇ ਪਿੰਡ ਗੜੀ ...

ਪੂਰੀ ਖ਼ਬਰ »

ਜਵਾਹਰ ਨਵੋਦਿਆ ਵਿਦਿਆਲਿਆ 'ਚ ਦਾਖ਼ਲੇ ਲਈ 30 ਤੱਕ ਕੀਤਾ ਜਾ ਸਕਦੈ ਅਪਲਾਈ-ਡੀ.ਸੀ.

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ ਸੈਸ਼ਨ 2019-20 ਲਈ ਛੇਵੀਂ ਤੇ ਨੌਵੀਂ ਜਮਾਤ (ਲੇਟਰਲ ਐਾਟਰੀ) ਲਈ ਦਾਖਲਾ ਫਾਰਮ ਮੁਫ਼ਤ ਆਨਲਾਈਨ ਭਰੇ ਜਾ ਰਹੇ ਹਨ, ਜਿਸ ...

ਪੂਰੀ ਖ਼ਬਰ »

ਪਾਵਰਕਾਮ ਦੇ ਪੈਨਸ਼ਨਰਾਂ ਨੇ ਐੱਸ.ਡੀ.ਐਮ. ਦਸੂਹਾ ਨੂੰ ਮੰਗਾਂ ਸਬੰਧੀ ਸੌਾਪਿਆ ਮੰਗ ਪੱਤਰ

ਦਸੂਹਾ, 13 ਨਵੰਬਰ (ਭੁੱਲਰ)- ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਮੰਡਲ ਦਸੂਹਾ ਅਤੇ ਮੰਡਲ ਭੋਗਪੁਰ ਦੇ ਅਹੁਦੇਦਾਰਾਂ ਵਲੋਂ ਐਸ.ਡੀ.ਐਮ. ਦਸੂਹਾ ਹਰਚਰਨ ਸਿੰਘ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਹਰੀ ਗੋਪਾਲ ਦਸੂਹਾ ਅਤੇ ਪ੍ਰਧਾਨ ...

ਪੂਰੀ ਖ਼ਬਰ »

ਰਵਨੀਤ ਕੌਰ ਨੇ ਵੇਟ ਲਿਫ਼ਟਿੰਗ ਵਿਚੋਂ ਸੋਨੇ ਦਾ ਤਗਮਾ ਜਿੱਤਿਆ

ਦਸੂਹਾ, 13 ਨਵੰਬਰ (ਭੁੱਲਰ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਦੀ ਵੇਟ ਲਿਫਟਰ ਰਵਨੀਤ ਕੌਰ ਨੇ ਪੰਜਾਬ ਸਕੂਲ ਖੇਡ ਵੇਟ ਲਿਫ਼ਟਿੰਗ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਦੇ ਹੋਏ 87 ਕਿੱਲੋ ਭਾਰ ਵਰਗ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ...

ਪੂਰੀ ਖ਼ਬਰ »

ਸਲਾਨਾ ਇਨਾਮ ਵੰਡ ਅਤੇ ਸਭਿਆਚਾਰਕ ਪ੍ਰੋਗਰਾਮ ਅੱਜ

ਖੁੱਡਾ, 13 ਨਵੰਬਰ (ਸਰਬਜੀਤ ਸਿੰਘ)-ਮਹੰਤ ਲਾਲ ਸਿੰਘ ਮਾਡਲ ਹਾਈ ਸਕੂਲ ਖੁੱਡਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 14 ਨਵੰਬਰ ਨੂੰ ਸਲਾਨਾ ਇਨਾਮ ਵੰਡ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਤਰਲੋਕ ਸਿੰਘ ਨੇ ...

ਪੂਰੀ ਖ਼ਬਰ »

ਸੰਗਰੂਰ ਵਿਖੇ ਕੈਂਸਰ ਹਸਪਤਾਲ ਖੁੱਲ੍ਹਣ ਨਾਲ ਕੈਂਸਰ ਪੀੜਤਾਂ ਨੂੰ ਮਿਲੇਗੀ ਰਾਹਤ- ਕਾਂਗਰਸੀ ਆਗੂ

ਮੁਕੇਰੀਆਂ, 13 ਨਵੰਬਰ (ਰਾਮਗੜ੍ਹੀਆ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸੰਗਰੂਰ ਵਿਖੇ ਕੈਂਸਰ ਹਸਪਤਾਲ ਦਾ ਉਦਘਾਟਨ ਕਰਕੇ ਪੰਜਾਬ ਵਿਚਲੇ ਕੈਂਸਰ ਪੀੜਤਾਂ ਨੂੰ ਭਾਰੀ ਰਾਹਤ ਪਹੁੰਚਾਈ ਹੈ, ਕਿਉਂਕਿ ਇਸ ਹਸਪਤਾਲ ਦੇ ਖੁੱਲ੍ਹਣ ਨਾਲ ਹੁਣ ਲੋਕਾਂ ਨੂੰ ...

ਪੂਰੀ ਖ਼ਬਰ »

ਪ੍ਰਸ਼ਾਸਨ ਵੀ ਭਟੋਲੀ ਦੇ ਮੁਰਗ਼ੀ ਫਾਰਮ ਕਾਰਨ ਪ੍ਰੇਸ਼ਾਨ ਲੋਕਾਂ ਦੀ ਸਮੱਸਿਆ ਨਾ ਹੱਲ ਕਰ ਸਕਿਆ

ਤਲਵਾੜਾ, 13 ਨਵੰਬਰ (ਸੁਰੇਸ਼ ਕੁਮਾਰ)- ਬਲਾਕ ਤਲਵਾੜਾ ਦੇ ਪਿੰਡ ਭਟੋਲੀ ਵਿਚ ਬਣੇ ਮੁਰਗ਼ੀ ਫਾਰਮ ਕਾਰਨ ਇਲਾਕੇ ਅੰਦਰ ਫੈਲੀ ਬਦਬੂ ਅਤੇ ਗੰਦਗੀ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ, ਪਰ ਹਾਲੇ ਤੱਕ ਪ੍ਰਸ਼ਾਸਨ ਨੂੰ ਦਿੱਤੀਆਂ ਲਿਖਤੀ ਦਰਖਾਸਤਾਂ 'ਤੇ ਕੋਈ ਠੋਸ ...

ਪੂਰੀ ਖ਼ਬਰ »

ਵਿੱਤ ਤੇ ਠੇਕਾ ਕਮੇਟੀ ਵਲੋਂ ਸ਼ਹਿਰ 'ਚ 45 ਲੱਖ ਦੇ ਜ਼ਰੂਰੀ ਕੰਮ ਅਲਾਟ-ਮੇਅਰ ਸੂਦ

ਹੁਸ਼ਿਆਰਪੁਰ, 13 ਨਵੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਨਗਰ ਨਿਗਮ ਹੁਸ਼ਿਆਰਪੁਰ ਦੇ ਵੱਖ ਵੱਖ ਵਾਰਡਾਂ ਵਿਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਲਈ ਬਣਾਈ ਗਈ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਮੇਅਰ ਸ਼ਿਵ ਸੂਦ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫ਼ਤਰ ...

ਪੂਰੀ ਖ਼ਬਰ »

ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਵਲੋਂ ਸਿੱਖ ਨਸਲਕੁਸ਼ੀ ਦੀ ਯਾਦ ਸਬੰਧੀ ਸਮਾਗਮ

ਦਸੂਹਾ, 13 ਨਵੰਬਰ (ਭੁੱਲਰ)- ਪਿੰਡ ਬੰਗਾਲੀਪੁਰ ਵਿਖੇ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਵਲੋਂ ਨਵੰਬਰ ਉੱਨੀ ਸੌ ਚੁਰਾਸੀ ਦੀ ਹੋਈ ਸਿੱਖ ਨਸਲਕੁਸ਼ੀ ਦੇ ਦੁੱਖ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪੰਥ ਦੇ ਪ੍ਰਸਿੱਧ ਰਾਗੀ ਭਾਈ ਮਨਦੀਪ ...

ਪੂਰੀ ਖ਼ਬਰ »

ਨਿਗਮ ਦੀਆਂ 5 ਟੀਮਾਂ ਨੇ ਚੈਕਿੰਗ ਦੌਰਾਨ 1.50 ਕੁਇੰਟਲ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫ਼ਾਫ਼ੇ ਕਬਜ਼ੇ 'ਚ ਲਏ-ਕਮਿਸ਼ਨਰ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)- ਨਗਰ ਨਿਗਮ ਹੁਸ਼ਿਆਰਪੁਰ ਵਲੋਂ ਪਲਾਸਟਿਕ ਲਿਫ਼ਾਫ਼ਿਆਂ ਦੀ ਰੋਕ-ਥਾਮ ਲਈ ਗਠਿਤ ਕੀਤੀਆਂ ਗਈਆਂ 5 ਟੀਮਾਂ ਵਲੋਂ ਰੋਜ਼ਾਨਾ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਾਂ ਅਤੇ ਮੁਹੱਲਿਆਂ ਵਿਚ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ...

ਪੂਰੀ ਖ਼ਬਰ »

ਬੱਸ ਚੋਰੀ ਕਰਨ ਆਏ ਚੋਰਾਂ ਨੇ ਕਾਹਲੀ ਵਿਚ ਬਿਜਲੀ ਦਾ ਖੰਭਾ ਭੰਨਿ੍ਹਆ

ਗੜ੍ਹਸੰਕਰ, 13 ਨਵੰਬਰ (ਧਾਲੀਵਾਲ)-ਪਿੰਡ ਫਤਹਿਪੁਰ ਖੁਰਦ ਵਿਖੇ ਲੰਘੀ ਰਾਤ ਘਰਾਂ ਕੋਲ ਖੜ੍ਹੀ ਬੱਸ ਚੋਰੀ ਕਰਨ ਆਏ ਚੋਰ ਬੱਸ ਭਜਾਉਣ ਦੇ ਚੱਕਰ 'ਚ ਬੱਸ ਮਾਰਕੇ ਬਿਜਲੀ ਦਾ ਖੰਭਾਂ ਭੰਨ੍ਹਣ ਤੋਂ ਬਾਅਦ ਬੱਸ ਛੱਡਕੇ ਫਰਾਰ ਹੋ ਗਏ | ਹਰਦੀਪ ਕੁਮਾਰ ਪੁੱਤਰ ਮੋਹਣ ਲਾਲ ਵਾਸੀ ...

ਪੂਰੀ ਖ਼ਬਰ »

ਪੈਲੇਸ 'ਚੋਂ ਕਾਰ ਚੋਰੀ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਅਣਪਛਾਤੇ ਚੋਰਾਂ ਵਲੋਂ ਵਿਆਹ ਦੀ ਪਾਰਟੀ 'ਤੇ ਗਏ ਵਿਅਕਤੀ ਦੀ ਪੈਲੇਸ 'ਚੋਂ ਕਾਰ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੇਹਟੀਆਣਾ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ...

ਪੂਰੀ ਖ਼ਬਰ »

ਗਾਂ 'ਚ ਟਕਰਾਉਣ ਨਾਲ ਮੋਟਰਸਾਈਕਲ ਸਵਾਰ 2 ਜ਼ਖ਼ਮੀ

ਗੜ੍ਹਸ਼ੰਕਰ, 13 ਅਗਸਤ (ਧਾਲੀਵਾਲ)-ਇੱਥੋਂ ਦੇ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਗਾਂ ਨਾਲ ਟਕਰਾਉਣ 'ਤੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਲੰਘੀ ਦੇਰ ਸ਼ਾਮ ਕਰੀਬ 7 ਕੁ ਵਜੇ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਹੀਰੋ ...

ਪੂਰੀ ਖ਼ਬਰ »

ਅਰੋੜਾ ਇਮੀਗ੍ਰੇਸ਼ਨ ਕੈਨੇਡਾ ਤੇ ਯੂ.ਐੱਸ.ਏ. ਸਟੱਡੀ ਵੀਜ਼ੇ ਲਈ ਸੈਮੀਨਾਰ ਅੱਜ

ਗੜ੍ਹਸ਼ੰਕਰ, 13 ਨਵੰਬਰ (ਧਾਲੀਵਾਲ)-ਅਰੋੜਾ ਇਮੀਗ੍ਰੇਸ਼ਨ ਐਾਡ ਐਜੂਕੇਸ਼ਨ ਕੰਸਲਟੈਂਟਸ ਨਵਾਂਸ਼ਹਿਰ/ ਗੜ੍ਹਸ਼ੰਕਰ ਦੇ ਮੈਨੇਜਿੰਗ ਡਾਇਰੈਕਟਰ ਤੇ ਮੈਂਬਰ ਆਈ.ਸੀ.ਸੀ.ਆਰ.ਸੀ. ਅਵਤਾਰ ਸਿੰਘ ਅਰੋੜਾ ਅਤੇ ਰਿਜਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਦੱਸਿਆ ਕਿ ਕੰਪਨੀ ਵਲੋਂ 14 ਨਵੰਬਰ ਨੂੰ ਨਵਾਂਸ਼ਹਿਰ ਸਥਿਤ ਮੁੱਖ ਦਫ਼ਤਰ ਵਿਖੇ ਕੈਨੇਡਾ ਅਤੇ ਯੂ.ਐੱਸ.ਏ. ਦੇ ਸਟੱਡੀ ਵੀਜ਼ੇ ਸਬੰਧੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਮਾਉਂਟ ਸੇਂਟ ਵਿਸੇਂਟ ਯੂਨੀਵਰਸਿਟੀ ਕੈਨੇਡਾ ਦੇ ਪ੍ਰਤੀਨਿਧ ਵਿਦਿਆਰਥੀਆਂ ਨੂੰ ਕੈਨੇਡਾ ਸਟੱਡੀ ਵੀਜ਼ੇ ਲਈ ਜਾਗਰੂਕ ਕਰਨਗੇ ਤੇ ਦੁਪਹਿਰ 2 ਵਜੇ ਤੋਂ 4 ਵਜੇ ਤੱਕ ਮੋਟਾਨਾ ਸਟੇਟ ਯੂਨੀਵਰਸਿਟੀ ਬਿਲਿੰਗਸ ਯੂ.ਐੱਸ.ਏ. ਦੇ ਪ੍ਰਤੀਨਿਧ ਵਿਦਿਆਰਥੀਆਂ ਦੇ ਰੂ-ਬਰੂ ਹੋ ਕੇ ਵਿਦਿਆਰਥੀਆਂ ਨੂੰ ਸਟੱਡੀ ਵੀਜ਼ੇ ਸਬੰਧੀ ਜਾਗਰੂਕ ਕਰਨਗੇ | ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਮਈ ਇਨਟੇਕ ਅਤੇ ਯੂ.ਐੱਸ.ਏ ਦੇ ਜਨਵਰੀ ਇਨਟੇਕ ਲਈ ਉਕਤ ਯੂਨੀਵਰਸਿਟੀਆਂ ਲਈ ਮੌਕੇ 'ਤੇ ਦਾਖਲਾ ਹੋਵੇਗਾ ਤੇ ਵਿਦਿਆਰਥੀਆਂ ਨੂੰ ਮੁਫ਼ਤ ਆਫ਼ਰ ਲੈਟਰ ਦੀ ਸਹੂਲਤ ਦਿੱਤੀ ਜਾਵੇਗੀ | ਰਿਜਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਕਿਹਾ ਕਿ ਸਟੱਡੀ ਵੀਜ਼ੇ 'ਤੇ ਕੈਨੇਡਾ, ਅਮਰੀਕਾ ਜਾਣ ਵਾਲੇ ਵਿਦਿਆਰਥੀ ਸੈਮੀਨਾਰ ਦਾ ਵੱਧ ਤੋਂ ਵੱਧ ਲਾਭ ਉਠਾਉਣ | ਕੰਵਰਪ੍ਰੀਤ ਸਿੰਘ ਅਰੋੜਾ ਨੇ ਕਿਹਾ ਕਿ ਕੈਨੇਡਾ, ਆਸਟ੍ਰੇਲੀਆ, ਯੂ.ਐੱਸ.ਏ., ਯੂ.ਕੇ., ਨਿਊਜ਼ੀਲੈਂਡ ਆਦਿ ਮੁਲਕਾਂ ਦੇ ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਕੈਨੇਡਾ ਦੇ ਓਪਨ ਵਰਕ ਪਰਮਿਟ, ਵਰਕ ਪਰਮਿਟ ਤੇ ਹੋਰ ਇਮੀਗ੍ਰੇਸ਼ਨ ਮਾਮਲਿਆਂ ਲਈ ਮੈਨੂੰ ਨਵਾਂਸ਼ਹਿਰ ਸਥਿਤ ਦਫ਼ਤਰ ਵਿਖੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 11 ਤੋਂ 5 ਵਜੇ ਤੱਕ ਅਤੇ ਸ਼ਨੀਵਾਰ ਨੂੰ ਗੜ੍ਹਸ਼ੰਕਰ ਦਫ਼ਤਰ ਵਿਖੇ ਸਵੇਰੇ 11 ਵਜੇ ਤੋਂ 2 ਵਜੇ ਤੱਕ ਮਿਲ ਕੇ ਵਧੇਰੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ |


ਖ਼ਬਰ ਸ਼ੇਅਰ ਕਰੋ

ਚੋਰਾਂ ਵਲੋਂ ਨਕਦੀ ਤੇ ਗਹਿਣੇ ਚੋਰੀ

ਬੱੁਲ੍ਹੋਵਾਲ, 13 ਨਵੰਬਰ (ਜਸਵੰਤ ਸਿੰਘ)-ਪਿੰਡ ਬੈਂਸਤਾਨੀ ਵਿਖੇ ਚੋਰਾਂ ਵਲੋਂ ਇਕ ਘਰ 'ਚੋਂ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ | ਚੋਰੀ ਦੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਦੀਪ ਕੌਰ ਪਤਨੀ ਤਰਨਜੀਤ ਸਿੰਘ ਵਾਸੀ ਬੈਂਸਤਾਨੀ ਨੇ ...

ਪੂਰੀ ਖ਼ਬਰ »

ਆਲ ਕੇਡਰ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ

ਦਸੂਹਾ, 13 ਨਵੰਬਰ (ਭੁੱਲਰ/ਕੌਸ਼ਲ)- ਆਲ ਕੇਡਰਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਬਾਬਾ ਬਰਫ਼ਾਨੀ ਲੰਗਰ ਹਾਲ ਦਸੂਹਾ ਵਿਖੇ ਐੱਸ. ਐਮ. ਜੋਤੀ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜੈ ਦੇਵ ਰਿਸ਼ੀ ਨੇ ਦੱਸਿਆ ...

ਪੂਰੀ ਖ਼ਬਰ »

ਦੋ ਗੁਰਦੁਆਰਿਆਂ ਤੇ ਇਕ ਮੰਦਰ 'ਚ ਇਕੋ ਰਾਤ ਹੋਈ ਚੋਰੀ

ਹਰਿਆਣਾ, 13 ਨਵੰਬਰ (ਹਰਮੇਲ ਸਿੰਘ ਖੱਖ)-ਪਿੰਡ ਡਡਿਆਣਾ ਕਲਾਂ ਵਿਖੇ ਇਕੋ ਰਾਤ 'ਚ ਦੋ ਗੁਰਦੁਆਰਿਆਂ ਤੇ ਇਕ ਮੰਦਰ 'ਚ ਚੋਰੀਆਂ ਹੋਣ ਦਾ ਸਮਾਚਾਰ ਮਿਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਡਡਿਆਣਾ ਕਲਾਂ ਵਿਖੇ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਮੇਨ ਹਾਲ ਦੀ ...

ਪੂਰੀ ਖ਼ਬਰ »

ਹੁਣ ਬੀ.ਐਸ.ਐਨ.ਐਲ. ਦੇ ਗ੍ਰਾਹਕਾਂ ਨੂੰ ਬਿੱਲ ਦੀ ਜਾਣਕਾਰੀ ਈਮੇਲ ਤੇ ਮੈਸਿਜ ਰਾਹੀਂ ਮਿਲੇਗੀ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਭਾਰਤ ਸੰਚਾਰ ਨਿਗਮ ਦੇ ਜਨਰਲ ਮੈਨੇਜਰ ਅਜੀਤ ਕੁਮਾਰ ਅਤੇ ਡੀ.ਜੀ.ਐਮ. ਓਮ ਪ੍ਰਕਾਸ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਸ਼ਿਆਰਪੁਰ ਮੰਡਲ ਅਧੀਨ ਆਉਂਦੇ ਬੀ.ਐਸ.ਐਨ.ਐਲ. ਦੇ ਗ੍ਰਾਹਕਾਂ ਨੂੰ ਹੁਣ ਬਿੱਲ ਦੀ ਜਾਣਕਾਰੀ ...

ਪੂਰੀ ਖ਼ਬਰ »

ਗੁੱਜਰਾਂ ਦੇ ਡੇਰੇ ਤੋਂ ਤਿੰਨ ਮੱਝਾਂ ਚੋਰੀ

ਹਾਜੀਪੁਰ, 13 ਨਵੰਬਰ (ਪੁਨੀਤ ਭਾਰਦਵਾਜ)- ਹਾਜੀਪੁਰ ਥਾਣਾ ਦੇ ਅਧੀਨ ਪੈਂਦੇ ਪਾਵਰ ਹਾਊਸ ਨੰਬਰ 2 ਦੇ ਨੇੜੇ ਗੁੱਜਰਾਂ ਦੇ ਡੇਰੇ ਤੋਂ ਰਾਤ ਵੇਲੇ ਤਿੰਨ ਮੱਝਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਯਕੂਬ ਪੁੱਤਰ ਸਵਾਰ ਦਿਨ ਨੇ ਦੱਸਿਆ ਕਿ ਸੋਮਵਾਰ ...

ਪੂਰੀ ਖ਼ਬਰ »

ਸ਼ਾਹੂਕਾਰ ਤੋਂ ਪ੍ਰੇਸ਼ਾਨ ਵਿਅਕਤੀ ਵਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲ੍ਹਾ ਸਮਾਪਤ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸ਼ਾਹੂਕਾਰ ਤੋਂ ਪ੍ਰੇਸ਼ਾਨ ਹੋ ਕੇ ਇਕ ਵਿਅਕਤੀ ਨੇ ਜ਼ਹਿਰੀਲੀ ਦਵਾਈ ਦਾ ਸੇਵਨ ਕਰਕੇ ਆਤਮ ਹੱਤਿਆ ਕਰ ਲਈ | ਥਾਣਾ ਸਿਟੀ ਪੁਲਿਸ ਨੇ ਪੀੜਤ ਪਤਨੀ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀ ਦੇ ਖਿਲਾਫ਼ ਮਾਮਲਾ ਦਰਜ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਨਿਰਵਿਘਨ ਕੀਤੀ ਜਾ ਰਹੀ ਹੈ ਝੋਨੇ ਦੀ ਖ਼ਰੀਦ-ਡੀ.ਸੀ.

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 62 ਮੰਡੀਆਂ ਵਿਚ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਝੋਨੇ ਦੀ ਨਿਰਵਿਘਨ ਖ਼ਰੀਦ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਹੁਣ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਦਾ ਉਦਘਾਟਨ

ਅੱਡਾ ਸਰਾਂ, 13 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਸੁਸਾਇਟੀ ਬਕਾਰੋ ਵਲੋਂ ਪੰਜਾਬ 'ਚ ਬਣਾਏ ਗਏ ਪਹਿਲੇ ਵਿੱਦਿਅਕ ਅਦਾਰੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਦੇ ਉਦਘਾਟਨ ਮੌਕੇ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ...

ਪੂਰੀ ਖ਼ਬਰ »

ਵਿਸ਼ਵ ਚੈਂਪੀਅਨ ਦਾ ਿਖ਼ਤਾਬ ਜਿੱਤਣ ਵਾਲੇ ਸ੍ਰੀ ਪ੍ਰੇਮ ਚੰਦ ਢੀਗਰਾਂ ਨੇ 30 ਸਾਲ ਪੂਰੇ ਹੋਣ 'ਤੇ ਵਰ੍ਹੇਗੰਢ ਮਨਾਈ

ਟਾਂਡਾ ਉੜਮੁੜ, 13 ਨਵੰਬਰ (ਭਗਵਾਨ ਸਿੰਘ ਸੈਣੀ/ਦੀਪਕ ਬਹਿਲ)- ਭਾਰਤ ਨੂੰ ਬਾਡੀ ਬਿਲਡਿੰਗ ਵਿਚ 1988 ਵਿਚ ਵਿਸ਼ਵ ਚੈਂਪੀਅਨ ਦੁਆਉਣ ਵਾਲਾ ਅਤੇ ਪਦਮ ਸ੍ਰੀ ਅਤੇ ਅਰਜਨ ਅਵਾਰਡ ਨਾਲ ਸਨਮਾਨਿਤ ਭਾਰਤੀਯ ਬਾਡੀ ਬਿਲਡਿੰਗ ਪ੍ਰਧਾਨ ਪ੍ਰੇਮ ਚੰਦ ਢੀਗਰਾਂ ਦੇ 30 ਸਾਲ ਵਿਸ਼ਵ ...

ਪੂਰੀ ਖ਼ਬਰ »

ਜ਼ਮੀਨੀ ਝਗੜਾ ਹੱਲ ਕਰਵਾਉਣ ਦੇ ਨਾਂਅ 'ਤੇ 5.50 ਲੱਖ ਠੱਗਣ ਵਾਲਾ ਨਾਮਜ਼ਦ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਮੀਨੀ ਝਗੜਾ ਖਤਮ ਕਰਵਾਉਣ ਦੇ ਨਾਂਅ 'ਤੇ ਕਥਿਤ ਤੌਰ 'ਤੇ 5.50 ਲੱਖ ਦੀ ਠੱਗੀ ਕਰਨ ਦੇ ਦੋਸ਼ 'ਚ ਥਾਣਾ ਗੜ੍ਹਦੀਵਾਲਾ ਦੀ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਬਾਬਾ ...

ਪੂਰੀ ਖ਼ਬਰ »

16 ਅਤੇ 17 ਨੂੰ ਹੋਣ ਵਾਲੇ ਕਬੱਡੀ ਕੱਪ ਦਾ ਪੋਸਟਰ ਬੱਬੂ ਘੁੰਮਣ ਵਲੋਂ ਰਿਲੀਜ਼

ਦਸੂਹਾ, 13 ਨਵੰਬਰ (ਕੌਸ਼ਲ)- ਦਸੂਹਾ ਦੇ ਮੁਹੱਲਾ ਕੈਂਥਾਂ ਵਿਚ ਜਰਨੈਲ ਹਰੀ ਸਿੰਘ ਨਲੂਆ ਸਪੋਰਟਸ ਅਤੇ ਵੈੱਲਫੇਅਰ ਕਲੱਬ ਵਲੋਂ ਤੀਸਰਾ ਕਬੱਡੀ ਕੱਪ 16 ਤੇ 17 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ, ਜੋ ਕਿ ਸਮੂਹ ਮੁਹੱਲਾ ਵਾਸੀਆਂ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਐੱਸ. ਡੀ. ਐਮ. ਵਲੋਂ ਪੌਦੇ ਲਗਾਉਣ ਦੀ ਸ਼ੁਰੂਆਤ

ਦਸੂਹਾ, 13 ਨਵੰਬਰ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਖੇ ਐੱਸ. ਡੀ. ਐਮ. ਹਰਚਰਨ ਸਿੰਘ ਵਲੋਂ ਵਿਦਿਆਰਥੀਆਂ ਨੂੰ ਵੋਟਾਂ ਸਬੰਧੀ ਜਾਗਰੂਕ ਕਰਨ ਲਈ ਇਕ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿਚ ਪਿ੍ੰਸੀਪਲ ਡਾ. ਨੀਨਾ ਅਨੇਜਾ ਵਲੋਂ ਸਵਾਗਤ ...

ਪੂਰੀ ਖ਼ਬਰ »

'ਵਰਸਿਟੀ ਖੇਤਰੀ ਸੈਂਟਰ ਬਜਵਾੜਾ 'ਚ ਅੰਤਰਰਾਸ਼ਟਰੀ ਕਾਨਫਰੰਸ 15 ਤੋਂ-ਬੈਂਸ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਦੇ ਖੇਤਰੀ ਸੈਂਟਰ ਸਵਾਮੀ ਸਰਵਾਨੰਦ ਗਿਰੀ ਬਜਵਾੜਾ 'ਚ 'ਐਾਡਵਾਸਮੈਂਟਸ ਐਾਡ ਫਿਊਟੋਰਿਸਟਿਕ ਟਰੈਂਡਜ਼ ਇਨ ਮਕੈਨੀਕਲ ਐਾਡ ਮਟੀਰੀਅਲਜ਼ ਇੰਜੀਨੀਅਰਿੰਗ' ਵਿਸ਼ੇ 'ਤੇ ਅੰਤਰਰਾਸ਼ਟਰੀ ਕਾਨਫਰੰਸ 15 ...

ਪੂਰੀ ਖ਼ਬਰ »

ਕੰਧਾਲਾ ਜੱਟਾਂ ਦਾ ਕਬੱਡੀ ਕੱਪ ਧੂਮ ਧੜੱਕੇ ਨਾਲ ਸ਼ੁਰੂ

ਅੱਡਾ ਸਰਾਂ, 13 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਕੰਧਾਲਾ ਜੱਟਾਂ ਵਿਖੇ ਬਾਬਾ ਬਿਸ਼ਨ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾਂਦਾ ਸਾਲਾਨਾ ਕਬੱਡੀ ਕੱਪ ਧੂਮ ਧੜੱਕੇ ਨਾਲ ਸ਼ੁਰੂ ਹੋਇਆ | ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਦਲਜੀਤ ਸਿੰਘ ਧਾਲੀਵਾਲ ਦੀ ਅਗਵਾਈ 'ਚ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਹੋਈ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਪ੍ਰਧਾਨ ਮੋਹਨ ਸਿੰਘ ਮਰਵਾਹਾ ਅਤੇ ਅਮਰੀਕ ਸਿੰਘ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਸਥਾਨ ਬੈਂਕ ਕਲੋਨੀ ਵਿਖੇ ਹੋਈ | ਇਸ ਮੌਕੇ ਬੁਲਾਰਿਆਂ ਨੇ ਕਾਂਗਰਸ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਦਸੂਹਾ ਵਿਖੇ 'ਪਰਾਲੀ ਨਾ ਸਾੜਨ' ਤੇ 'ਨਸ਼ਿਆਂ ਵਿਰੁੱਧ' ਰੈਲੀ ਕੱਢੀ

ਦਸੂਹਾ, 13 ਨਵੰਬਰ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਐਨ. ਐੱਸ. ਐੱਸ. ਯੂਨਿਟ ਪੰਜਾਬ ਸਰਕਾਰ ਅਤੇ ਯੂਥ ਸੇਵਾਵਾਂ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੋਗਰਾਮ ਅਫ਼ਸਰ ਪ੍ਰੋ. ਆਰ. ਕੇ. ਮਹਾਜਨ ਅਤੇ ਡਾ. ਸੀਤਲ ਸਿੰਘ ਵਲੋਂ ਪਿ੍ੰਸੀਪਲ ਡਾ. ਅਮਰਦੀਪ ...

ਪੂਰੀ ਖ਼ਬਰ »

ਟਾਂਡਾ ਰਾਮ ਸਹਾਏ ਵਿਖੇ ਧਾਰਮਿਕ ਸਮਾਗਮ ਕਰਵਾਇਆ

ਐਮਾਂ ਮਾਂਗਟ, 13 ਨਵੰਬਰ (ਗੁਰਾਇਆ)-ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਟਾਂਡਾ ਰਾਮ ਸਹਾਏ ਵਿਖੇ ਸ. ਨਿਰਮਲ ਸਿੰਘ ਚੀਫ਼ ਦੇ ਗ੍ਰਹਿ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਭੋਗ ਉਪਰੰਤ ਸੰਤ ਹਰਜਿੰਦਰ ਸਿੰਘ ਮੰਝਪੁਰ ਅਤੇ ਭਾਈ ਅਮਰੀਕ ...

ਪੂਰੀ ਖ਼ਬਰ »

ਡਾਇਟ ਅੱਜੋਵਾਲ 'ਚ ਪੰਜਾਬੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਸਕੂਲਾਂ 'ਚ ਸਿੱਖਿਆ ਪ੍ਰਾਪਤ ਕਰ ਰਹੇ 6ਵੀਂ ਤੇ 8ਵੀਂ ਕਲਾਸ ਦੇ ਵਿਦਿਆਰਥੀਆਂ ਦੀ ਮਾਤ ਭਾਸ਼ਾ ਪੰਜਾਬੀ 'ਚ ਸੁਧਾਰ ਲਿਆਉਣ ਲਈ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ | ਇਸ ਸਬੰਧੀ ...

ਪੂਰੀ ਖ਼ਬਰ »

ਮੈਲੀ ਦੰਗਲ 'ਚ ਇੱਕ ਲੱਖ ਦਾ ਇਨਾਮ ਪਿ੍ੰਸ ਕੁਹਾਲੀ ਤੇ ਗੌਰਵ ਮਾਛੀਵਾੜਾ ਨੇ ਸਾਂਝੇ ਤੌਰ 'ਤੇ ਜਿੱਤਿਆ

ਮਾਹਿਲਪੁਰ, 13 ਨਵੰਬਰ (ਰਜਿੰਦਰ ਸਿੰਘ) ਪਿੰਡ ਮੈਲੀ ਵਿਖੇ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਸਿੱਧ ਚਰਨੋ ਸਥਾਨ 'ਤੇ ਪਿੰਡ ਦੀ ਸੁੱਖ-ਸ਼ਾਂਤੀ ਵਾਸਤੇ ਸਮੂਹ ਪੰਚਾਇਤ, ਪ੍ਰਵਾਸੀ ਭਾਰਤੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਚਰਨਜੀਤ ਸਿੰਘ ਬੰਟੀ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX