ਤਾਜਾ ਖ਼ਬਰਾਂ


ਲੋਕ ਆਗੂ ਮਨਜੀਤ ਧਨੇਰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ ਹੋਏ ਰਿਹਾਅ
. . .  about 1 hour ago
ਬਰਨਾਲਾ, 14 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਲੋਕ ਆਗੂ ਮਨਜੀਤ ਧਨੇਰ ਨੂੰ ਰਾਜਪਾਲ ਪੰਜਾਬ ਵਲੋਂ ਉਮਰ ਕੈਦ ਦੀ ਸਜ਼ਾ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਦੇਰ ਸ਼ਾਮ ...
ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ
. . .  about 2 hours ago
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਸ਼ਾਮ ਸਥਾਨਕ ਮਲੇਰਕੋਟਲਾ ਰੋਡ ਤੋਂ ਮੁੜਦੀ ਇਕ ਸੜਕ 'ਤੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਦਾਹ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ...
ਕਿਸਾਨ ਜਥੇਬੰਦੀ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਪੱਧਰੀ ਧਰਨਾ ਜੈਤੋ 'ਚ ਦਿੱਤਾ
. . .  about 2 hours ago
ਜੈਤੋ, 14 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਪੰਜਾਬ ਪੱਧਰ 'ਤੇ ਵੱਡੀ ਗਿਣਤੀ 'ਚ ਕਿਸਾਨਾਂ ...
ਖਾੜਕੂ ਸਿੰਘ ਲਾਲ ਸਿੰਘ ਦੀ ਰਿਹਾਈ ਅੱਜ ਨਾ ਹੋ ਸਕੀ ਸੰਭਵ
. . .  about 3 hours ago
ਨਾਭਾ ,14 ਨਵੰਬਰ (ਕਰਮਜੀਤ ਸਿੰਘ ) -ਕੇਂਦਰ ਸਰਕਾਰ ਵੱਲੋਂ ਸਿੱਖ ਕੈਦੀਆ ਦੀ ਰਿਹਾਈ ਦੇ ਜਾਰੀ ਕੀਤੇ ਹੁਕਮਾਂ ਤੇ ਪੰਜਾਬ ਦੇ 8 ਸਿੱਖ ਕੈਦੀਆ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਵਿਚੋਂ ਦੋ ਸਿੱਖ ਕੈਦੀ ਮੈਕਸੀਮਮ ਸਿਕਉਰਟੀ ...
ਜ਼ਿਲ੍ਹਾ ਮੋਹਾਲੀ ਦੇ ਪਿੰਡ ਦਿਆਲਪੁਰਾ 'ਚ ਰੱਖਿਆ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ
. . .  about 4 hours ago
ਚੰਡੀਗੜ੍ਹ, 14 ਨਵੰਬਰ, {ਹੈਪੀ ਪੰਡਵਾਲਾ}-ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਵਿਖੇ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ...
ਪਿੰਡ ਕਾਲੇ ਕੇ ਦੇ ਨੌਜਵਾਨ ਦੀ ਵਧੇਰੇ ਨਸ਼ੇ ਦੀ ਡੋਜ਼ ਲੈਣ ਕਾਰਣ ਮੌਤ
. . .  about 4 hours ago
ਟਾਂਗਰਾ, 14 ਨਵੰਬਰ ( ਹਰਜਿੰਦਰ ਸਿੰਘ ਕਲੇਰ )-ਪਿੰਡ ਕਾਲੇ ਕੇ ਦੇ ਇਕ ਨੌਜਵਾਨ ਵੱਲੋਂ ਵਧੇਰੇ ਨਸ਼ੇ ਦੀ ਓਵਰ ਡੋਜ਼ ਕਾਰਣ ਮੌਤ ਹੋ ਗਈ ਹੈ। ਪਿੰਡ ਵਾਸੀਆ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਿਆਹਿਆ ਹੋਇਆ ਸੀ...
14 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਜਥੇਦਾਰ ਫੱਗੂਵਾਲਾ ਦੀ ਭੁੱਖ ਹੜਤਾਲ ਖ਼ਤਮ
. . .  about 4 hours ago
ਸੰਗਰੂਰ, 14 ਨਵੰਬਰ (ਧੀਰਜ ਪਿਸ਼ੋਰੀਆ) - ਤਕਰੀਬਨ 10 ਸਾਲ ਪਹਿਲਾ ਸ੍ਰੀ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ...
ਕਾਰ ਮੋਟਰਸਾਈਕਲ ਦੀ ਟੱਕਰ ਚ ਪਤੀ-ਪਤਨੀ ਦੀ ਮੌਤ
. . .  about 4 hours ago
ਰਾਏਕੋਟ, 14 ਨਵੰਬਰ (ਸੁਸ਼ੀਲ) ਸਥਾਨਕ ਸ਼ਹਿਰ ਚੋਂ ਲੰਘਦੇ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਇੱਕ ਮੋਟਰਸਾਈਕਲ ਅਤੇ ਇੱਕ ਸਵਿਫ਼ਟ ਕਾਰ ਦਰਮਿਆਨ ਹੋਈ ਜ਼ਬਰਦਸਤ ਟੱਕਰ...
ਪੱਤਰਕਾਰਾਂ ਨਾਲ ਉਲਝੇ ਸਿੱਧੂ ਮੂਸੇਵਾਲਾ ਦੇ ਬਾਊਂਸਰ
. . .  about 5 hours ago
ਅੰਮ੍ਰਿਤਸਰ, 14 ਨਵੰਬਰ (ਰਾਜੇਸ਼ ਕੁਮਾਰ) - ਵਿਵਾਦਾਂ 'ਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਦੀ ਅੰਮ੍ਰਿਤਸਰ ਫੇਰੀ ਦੌਰਾਨ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ 'ਤੇ ਸਿੱਧੂ ਮੂਸੇਵਾਲਾ ਦੇ...
ਐੱਸ.ਪੀ ਸਿੰਘ ਓਬਰਾਏ 1100 ਸ਼ਰਧਾਲੂਆਂ ਨੂੰ ਹਰ ਸਾਲ ਕਰਵਾਉਣਗੇ ਕਰਤਾਰਪੁਰ ਸਾਹਿਬ ਦੇ ਮੁਫ਼ਤ ਦਰਸ਼ਨ
. . .  about 5 hours ago
ਅੰਮ੍ਰਿਤਸਰ, 14 ਨਵੰਬਰ (ਜਸਵੰਤ ਸਿੰਘ ਜੱਸ) - ਉੱਘੇ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ: ਐੱਸ ਪੀ ਸਿੰਘ ਓਬਰਾਏ 1100 ਲੋੜਵੰਦ ਸ਼ਰਧਾਲੂਆਂ ਨੂੰ ਇੱਕ ਸਾਲ ਦੌਰਾਨ ਆਪਣੇ ਖਰਚੇ 'ਤੇ ਪਾਕਿਸਤਾਨ ਸਥਿਤ ਗੁ: ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ...
ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਦੇ ਪਹਿਲੇ ਦਿਨ ਭਾਰਤ ਦੀ ਸਥਿਤੀ ਮਜ਼ਬੂਤ
. . .  about 5 hours ago
ਇੰਦੌਰ, 14 ਨਵੰਬਰ - ਭਾਰਤ ਬੰਗਲਾਦੇਸ਼ ਵਿਚਕਾਰ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਟਾਸ ਜਿੱਤ ਕੇ ਬੰਗਲਾਦੇਸ਼ ਨੇ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਤੇ ਬੰਗਲਾਦੇਸ਼ ਦੀ ਪੂਰੀ ਟੀਮ...
ਰਣਬੀਰ ਸਿੰਘ ਤੇ ਦੀਪਿਕਾ ਪਾਦੂਕੋਣ ਪਹੁੰਚੇ ਰਾਜਾਸਾਂਸੀ
. . .  about 5 hours ago
ਰਾਜਾਸਾਂਸੀ, 14 ਨਵੰਬਰ (ਹਰਦੀਪ ਸਿੰਘ ਖੀਵਾ) - ਮਸ਼ਹੂਰ ਫ਼ਿਲਮੀ ਅਦਾਕਾਰ ਰਣਬੀਰ ਸਿੰਘ ਆਪਣੀ ਪਤਨੀ ਅਤੇ ਪ੍ਰਸਿੱਧ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ...
ਭਾਰਤ-ਬੰਗਲਾਦੇਸ਼ ਪਹਿਲਾ ਟੈਸਟ : ਪਹਿਲੇ ਦਿਨ ਦੀ ਖੇਡ ਖ਼ਤਮ ਹੋਣ 'ਤੇ ਭਾਰਤ 86/1
. . .  about 5 hours ago
ਜੇ.ਐਨ.ਯੂ 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਤੋੜੀ
. . .  about 6 hours ago
ਨਵੀਂ ਦਿੱਲੀ, 14 ਨਵੰਬਰ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਸ਼ਰਾਰਤੀ ਅਨਸਰਾਂ ਵੱਲੋਂ ਸਵਾਮੀ ਵਿਵੇਕਾਨੰਦ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ...
ਸੁਪਰੀਮ ਕੋਰਟ ਦੇ ਫ਼ੈਸਲੇ ਉੱਪਰ ਬੋਲੇ ਅਮਿਤ ਸ਼ਾਹ
. . .  about 6 hours ago
ਨਵੀਂ ਦਿੱਲੀ, 14 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਪਰੀਮ ਕੋਰਟ ਵੱਲੋਂ ਰਾਫੇਲ ਸਮਝੌਤੇ ਦੀ ਸਮੀਖਿਆ ਪਟੀਸ਼ਨ ਰੱਦ ਕਰਨ ਦੇ ਦਿੱਤੇ ਗਏ ਫ਼ੈਸਲੇ ਉੱਪਰ ਬੋਲਦਿਆਂ ਕਿਹਾ...
ਰੇਲਵੇਂ ਨੇ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ 'ਚ ਸਥਾਪਿਤ ਕੀਤਾ ਵਾਈ ਫਾਈ
. . .  about 6 hours ago
ਪਾਕਿਸਤਾਨ ਤੋਂ ਮੁੜੇ ਸ਼ਰਧਾਲੂਆਂ ਪਾਸੋਂ ਸ਼ੱਕੀ ਪਦਾਰਥ ਬਰਾਮਦ, ਜਾਂਚ ਜਾਰੀ
. . .  about 7 hours ago
ਕਾਂਗਰਸ ਤੇ ਰਾਹੁਲ ਗਾਂਧੀ ਦੇਸ਼ ਤੋਂ ਮੰਗਣ ਮੁਆਫ਼ੀ -ਭਾਜਪਾ
. . .  about 7 hours ago
ਕੇਂਦਰੀ ਰਾਜ ਮੰਤਰੀ ਕਟਾਰੀਆ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 7 hours ago
ਇੰਦੌਰ ਟੈੱਸਟ : ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੇ ਦਿਨ ਹੀ 150 ਦੌੜਾਂ 'ਤੇ ਸਮੇਟਿਆ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਕੱਤਕ ਸੰਮਤ 550

ਪੰਜਾਬ / ਜਨਰਲ

ਪੰਜਾਬ 'ਚ ਅਣ-ਐਲਾਨੀ ਵਿੱਤੀ ਐਮਰਜੈਂਸੀ ਲਾਗੂ

ਖ਼ਜ਼ਾਨੇ ਦੀ ਸੰਘੀ ਘੁੱਟੀ, ਹਰ ਤਰ੍ਹਾਂ ਦੀਆਂ ਅਦਾਇਗੀਆਂ 'ਤੇ ਲਗਾਈ ਜ਼ੁਬਾਨੀ ਰੋਕ

ਫ਼ਿਰੋਜ਼ਪੁਰ, 13 ਨਵੰਬਰ (ਜਸਵਿੰਦਰ ਸਿੰਘ ਸੰਧੂ)-ਪੰਜਾਬ ਦੇ ਖ਼ਜ਼ਾਨੇ ਦੀ ਵਿੱਤੀ ਹਾਲਤ ਹੁਣ ਏਨੀ ਪਤਲੀ ਪੈ ਗਈ ਹੈ ਕਿ ਪੰਜਾਬ ਦੇ ਸਮੂਹ ਖ਼ਜ਼ਾਨਾ ਦਫ਼ਤਰਾਂ ਨੂੰ ਕੋਈ ਵੀ ਬਿੱਲ ਪਾਸ ਨਾ ਕਰਨ ਦੇ ਹੁਕਮ ਦਾਗ਼ ਦਿੱਤੇ ਗਏ ਹਨ | ਇਨ੍ਹਾਂ ਜ਼ੁਬਾਨੀ ਹੁਕਮਾਂ ਨਾਲ ਪੰਜਾਬ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਖਿੱਚ-ਧੂਹ

ਮਾਲੇਰਕੋਟਲਾ, 13 ਨਵੰਬਰ (ਹਨੀਫ਼ ਥਿੰਦ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸਰਕਾਰੀ ਕਾਲਜ ਦੇ ਲਾਅਨ ਵਿਚ ਇਕੱਠੇ ਹੋ ਕੇ ਪੰਜਾਬ ਦੀ ਕਾਂਗਰਸ ਸਰਕਾਰ ਿਖ਼ਲਾਫ਼ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਕੈਬਨਿਟ ਮੰਤਰੀ ਮੈਡਮ ਰਜੀਆ ਸੁਲਤਾਨਾ ਦੀ ਕੋਠੀ ਦਾ ...

ਪੂਰੀ ਖ਼ਬਰ »

ਬੇਅਦਬੀ ਮਾਮਲੇ ਸਬੰਧੀ 3 ਡੇਰਾ ਪ੍ਰੇਮੀ ਅਦਾਲਤ 'ਚ ਪੇਸ਼

ਬਾਘਾ ਪੁਰਾਣਾ, 13 ਨਵੰਬਰ (ਬਲਰਾਜ ਸਿੰਗਲਾ)-ਮੋਗਾ ਜ਼ਿਲ੍ਹੇ ਦੇ ਪਿੰਡ ਮੱਲ੍ਹਕੇ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਹੋਈ ਬੇਅਦਬੀ ਦੇ ਮਾਮਲੇ ਵਿਚ ਲੋੜੀਂਦੇ ਤਿੰਨ ਡੇਰਾ ਪ੍ਰੇਮੀਆਂ ਨੂੰ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਡੀ.ਐਸ.ਪੀ. ਸੁਬੇਗ ਸਿੰਘ ...

ਪੂਰੀ ਖ਼ਬਰ »

ਖੱਬੀਆਂ ਪਾਰਟੀਆਂ ਦੀ ਰੈਲੀ ਹੁਣ 28 ਜਨਵਰੀ ਨੂੰ ਲੁਧਿਆਣਾ 'ਚ ਨਵੰਬਰ ਦਾ ਅੱਧ ਸੰਘਰਸ਼ ਪੰਦਰਵਾੜਾ ਬਣ ਗਿਆ-ਭਾਕਪਾ

ਚੰਡੀਗੜ੍ਹ, 13 ਨਵੰਬਰ (ਐਨ.ਐਸ. ਪਰਵਾਨਾ)-ਬੰਤ ਸਿੰਘ ਬਰਾੜ ਸਕੱਤਰ ਪੰਜਾਬ ਸੂਬਾ ਕੌਾਸਲ ਸੀ. ਪੀ. ਆਈ. ਨੇ ਅੱਜ ਇੱਥੇ ਜਾਰੀ ਕੀਤੇ ਬਿਆਨ ਵਿਚ ਪਾਰਟੀ ਵਰਕਰਾਂ ਅਤੇ ਖੇਤ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਗੋਲਡਨ ਜੁਬਲੀ ਮੌਕੇ ਹੋ ਰਹੀ ...

ਪੂਰੀ ਖ਼ਬਰ »

ਸ੍ਰੀਨਗਰ 'ਚ ਔਰਤ ਕੋਲੋਂ 20 ਗ੍ਰਨੇਡ ਸਮੇਤ ਅਸਲ੍ਹਾ ਬਰਾਮਦ

ਸ੍ਰੀਨਗਰ, 13 ਨਵੰਬਰ (ਮਨਜੀਤ ਸਿੰਘ)- ਸ੍ਰੀਨਗਰ-ਬਾਰਾਮੁਲਾ ਰੋਡ 'ਤੇ ਲਾਵੇਪੋਰਾ ਵਿਖੇ ਲੱਗੇ ਨਾਕੇ 'ਤੇ ਟਿਵੇਰਾ ਕਾਰ ਦੀ ਤਲਾਸ਼ੀ ਦੌਰਾਨ ਪੁਲਿਸ ਨੇ ਇਕ ਔਰਤ ਕੋਲੋਂ 20 ਗ੍ਰਨੇਡਾਂ ਸਮੇਤ ਭਾਰੀ ਮਾਤਰਾ 'ਚ ਅਸਲਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਸ੍ਰੀਨਗਰ ਦੇ ਐਸ.ਐਸ.ਪੀ. ...

ਪੂਰੀ ਖ਼ਬਰ »

ਟਰੱਕ ਤੇ ਕਾਰ ਦੀ ਟੱਕਰ ਦੌਰਾਨ ਔਰਤ ਸਮੇਤ 3 ਦੀ ਮੌਤ

ਫ਼ਿਰੋਜ਼ਪੁਰ/ਗੁਰੂਹਰਸਹਾਏ, 13 ਨਵੰਬਰ (ਤਪਿੰਦਰ ਸਿੰਘ, ਪਿ੍ਥਵੀ ਰਾਜ ਕੰਬੋਜ)-ਬੀਤੀ ਸ਼ਾਮ ਪਿੰਡ ਸੈਦੇ ਕੇ ਮੋਹਣ ਨੇੜੇ ਟਰੱਕ ਅਤੇ ਕਾਰ ਵਿਚਕਾਰ ਹੋਈ ਟੱਕਰ ਦੌਰਾਨ ਕਾਰ 'ਚ ਸਵਾਰ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਦੀ ਇਲਾਜ ਦੌਰਾਨ ਅੱਜ ਗੁਰੂ ...

ਪੂਰੀ ਖ਼ਬਰ »

ਪ੍ਰੇਮ ਸਬੰਧਾਂ ਕਾਰਨ ਨੌਜਵਾਨ ਦਾ ਕਤਲ

ਰਾਮ ਤੀਰਥ, 13 ਨਵੰਬਰ (ਧਰਵਿੰਦਰ ਸਿੰਘ ਔਲਖ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਬਰਾੜ ਵਿਖੇ ਬੀਤੀ ਰਾਤ ਇਕ ਵਿਅਕਤੀ ਧਰਮਬੀਰ ਸਿੰਘ ਉਰਫ ਧੰਮਾ (30) ਦਾ ਪ੍ਰੇਮ ਸਬੰਧਾਂ ਕਰਕੇ ਕਤਲ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ | ਮਿ੍ਤਕ ਦੀ ਮਾਤਾ ਜਸਬੀਰ ਕੌਰ ਪਤਨੀ ਜਸਪਾਲ ...

ਪੂਰੀ ਖ਼ਬਰ »

ਪਲਸ ਪੋਲੀਉ ਮੁਹਿੰਮ 18 ਤੋਂ

ਲੁਧਿਆਣਾ, 13 ਨਵੰਬਰ (ਸਲੇਮਪੁਰੀ)-ਭਾਰਤ ਸਰਕਾਰ ਅਤੇ ਸੰਸਾਰ ਸਿਹਤ ਸੰਸਥਾ ਵਲੋਂ ਦੇਸ਼ 'ਚ ਨਾਮੁਰਾਦ ਬਿਮਾਰੀ ਪਲਸ ਪੋਲੀਉ ਦੇ ਖਾਤਮੇ ਲਈ ਵਿਸ਼ੇਸ਼ ਪਲਸ ਪੋਲੀਉ ਮੁਹਿੰਮ ਚਲਾਈ ਗਈ ਹੈ ਅਤੇ ਇਸ ਤਹਿਤ ਪੰਜਾਬ ਵਿਚ 18 ਨਵੰਬਰ ਤੋਂ 22 ਨਵੰਬਰ ਤੱਕ 0 ਸਾਲ ਤੋਂ ਲੈ ਕੇ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਦਵਾਈ ਪਿਲਾਈ ਜਾਵੇਗੀ | ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮਨਜੀਤ ਸਿੰਘ ਲੁਧਿਆਣਾ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਨੇਪਰੇ ਚਾੜਨ ਲਈ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਬਿੱਚਆਂ ਨੂੰ ਦਵਾਈ ਪਿਲਾਉਣ ਵਾਲੇ ਅਮਲੇ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪੰਜਾਬ 'ਚ ਇਸ ਮੁਹਿੰਮ ਤਹਿਤ 8 ਲੱਖ 62 ਹਜ਼ਾਰ 29 ਨੰਨ੍ਹੇ ਮੁੰਨ੍ਹੇ ਬੱਚਿਆਂ ਨੂੰ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ |


ਖ਼ਬਰ ਸ਼ੇਅਰ ਕਰੋ

ਸ਼ੋ੍ਰਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਹਮਦਰਦ ਪਾਰਟੀ-ਧਾਲੀਵਾਲ, ਘੋਲੀਆ

ਮੋਗਾ, 13 ਨਵੰਬਰ (ਸੁਰਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸਦੇ ਪੰਜਾਬੀਆਂ ਦੀ ਹਮਦਰਦ ਪਾਰਟੀ ਹੈ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਕੈਨੇਡਾ ਦੇ ਕੋਰ ਕਮੇਟੀ ਮੈਂਬਰਾਂ ਬੇਅੰਤ ਸਿੰਘ ਧਾਲੀਵਾਲ ਅਤੇ ਬਚਿੱਤਰ ...

ਪੂਰੀ ਖ਼ਬਰ »

ਸ਼ੋ੍ਰਮਣੀ ਭਗਤ ਨਾਮਦੇਵ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ 18 ਤੇ ਕੀਰਤਨ ਦਰਬਾਰ 19 ਨੂੰ

ਘੁਮਾਣ, 13 ਨਵੰਬਰ (ਬੰਮਰਾਹ)-ਸ਼ੋ੍ਰਮਣੀ ਭਗਤ ਨਾਮਦੇਵ ਦਾ 748ਵਾਂ ਸਾਲਾਨਾ ਜਨਮ ਦਿਹਾੜਾ ਕਮੇਟੀ ਘੁਮਾਣ (ਗੁਰਦਾਸਪੁਰ) ਸਮੂਹ ਸਭਾ ਸੁਸਾਇਟੀਆਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 18 ਤੇ 19 ਨਵੰਬਰ ਨੂੰ ਘੁਮਾਣ ਵਿਖੇ ਮਨਾਇਆ ਜਾਵੇਗਾ | ਸ੍ਰੀ ਨਾਮਦੇਵ ਦਰਬਾਰ ਕਮੇਟੀ ਦੇ ...

ਪੂਰੀ ਖ਼ਬਰ »

ਗੋ ਗਲੋਬਲ ਮੋਗਾ ਨੇ ਸਿੱਧੂ ਦਾ ਕੈਨੇਡਾ ਦਾ ਸੁਪਨਾ ਕੀਤਾ ਸਾਕਾਰ

ਮੋਗਾ, 13 ਨਵੰਬਰ (ਸੁਰਿੰਦਰਪਾਲ ਸਿੰਘ)-ਗੋ ਗਲੋਬਲ ਕੰਸਲਟੈਂਟਸ ਜੋ ਕਿ ਨਜ਼ਦੀਕ ਸਬ- ਜੇਲ੍ਹ ਵਾਲੀ ਗਲੀ 'ਚ ਸਥਿਤ ਹੈ | ਵਿਦਿਆਰਥੀਆਂ ਦੇ ਹਰ ਵਰਗ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਵੀਜ਼ਾ ਸੰਸਥਾ ਵਲੋਂ ਜ਼ਿਲ੍ਹਾ ਦੇ ਵਿਦਿਆਰਥੀ ਅਮਰਿੰਦਰ ਸਿੰਘ ...

ਪੂਰੀ ਖ਼ਬਰ »

ਐਸ.ਐਸ.ਪੀ. ਵਿਜੀਲੈਂਸ ਦੀ ਅਗਵਾਈ 'ਚ ਜਥੇ: ਕੋਲਿਆਂਵਾਲੀ ਦੀ ਜਾਇਦਾਦ ਦਾ ਚੰਡੀਗੜ੍ਹ ਤੋਂ ਆਈ ਟੀਮ ਵਲੋਂ ਮੁਲਾਂਕਣ

* ਕਿਲਾਨੁਮਾ ਘਰ ਨੂੰ ਜਿੰਦਰਾ ਲਗਾ ਕੇ ਪਰਿਵਾਰਕ ਮੈਂਬਰ ਗ਼ਾਇਬ * ਅਦਾਲਤ 'ਚ ਪੇਸ਼ ਹੋਣ ਲਈ ਵਿਜੀਲੈਂਸ ਨੇ ਚਿਪਕਾਏ ਪੋਸਟਰ

ਬਠਿੰਡਾ/ ਮਲੋਟ, 13 ਨਵੰਬਰ (ਸੁਖਵਿੰਦਰ ਸਿੰਘ ਸੁੱਖਾ, ਗੁਰਮੀਤ ਸਿੰਘ ਮੱਕੜ)-ਬਾਦਲ ਪਰਿਵਾਰ ਦੇ ਅਤਿ ਨਜ਼ਦੀਕੀ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਜਾਇਦਾਦ ਦਾ ਅੱਜ ਐਸ. ਐਸ. ਪੀ. ਵਿਜੀਲੈਂਸ ਬਠਿੰਡਾ ਦੀ ਅਗਵਾਈ 'ਚ ਚੰਡੀਗੜ੍ਹ ਤੋਂ ਪੁੱਜੀ ਟੀਮ ਵਲੋਂ ਮੁਲਾਂਕਣ ਕੀਤਾ ...

ਪੂਰੀ ਖ਼ਬਰ »

ਬਾਬਾ ਫ਼ਰੀਦ ਐਜੂਕੇਸ਼ਨਲ ਕੰਸਲਟੈਂਸੀ ਨੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ

ਸ੍ਰੀ ਮੁਕਤਸਰ ਸਾਹਿਬ, 13 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਬਾਬਾ ਫ਼ਰੀਦ ਐਜ਼ੂਕੇਸ਼ਨਲ ਕੰਸਲਟੈਂਸੀ ਸ੍ਰੀ ਮੁਕਤਸਰ ਸਾਹਿਬ ਨੇ ਰੁਪਿੰਦਰ ਸਿੰਘ ਸੰਧੂ ਵਾਸੀ ਬਠਿੰਡਾ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ | ਸੰਸਥਾ ਦੇ ...

ਪੂਰੀ ਖ਼ਬਰ »

ਪੁਰਾਣੇ ਵੇਲਿਆਂ 'ਚ ਬਿਜਲੀ ਦੇ ਮਹੱਤਵ ਤੋਂ ਜਾਣੂ ਕਰਵਾਏਗੀ 'ਲਾਟੂ'

ਜਲੰਧਰ, 13 ਨਵੰਬਰ (ਹਰਵਿੰਦਰ ਸਿੰਘ ਫੁੱਲ)-ਪਰਾਣੇ ਸਮਿਆਂ 'ਚ ਬਿਜਲੀ ਦਾ ਐਨਾ ਮਹੱਤਵ ਹੁੰਦਾ ਸੀ ਕਿ ਉਸ ਸਮੇਂ 'ਚ ਲੋਕ ਬਿਜਲੀ ਨੂੰ ਇਕ ਸਟੇਟਸ ਸਿੰਬਲ ਵਜੋਂ ਵਰਤਦੇ ਸਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 16 ਨਵੰਬਰ ਨੂੰ ਰਿਲੀਜ਼ ਹੋ ਰਹੀ ਨਿਰਮਾਤਾ ਜਗਮੀਤ ਸਿੰਘ ...

ਪੂਰੀ ਖ਼ਬਰ »

10ਵੀਂ ਤੇ 12ਵੀਂ ਰੈਗੂਲਰ ਤੇ ਓਪਨ ਸਕੂਲ ਦੀਆਂ ਸਾਲਾਨਾ ਪ੍ਰੀਖਿਆਵਾਂ ਸਬੰਧੀ ਫ਼ੀਸਾਂ ਦਾ ਵੇਰਵਾ ਜਾਰੀ

ਐੱਸ. ਏ. ਐੱਸ. ਨਗਰ, 13 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਅਤੇ 12ਵੀਂ ਸ਼ੇ੍ਰਣੀ ਰੈਗੂਲਰ ਅਤੇ ਓਪਨ ਸਕੂਲ ਮਾਰਚ-2019 ਦੀਆਂ ਸਾਲਾਨਾ ਪ੍ਰੀਖਿਆਵਾਂ ਸਬੰਧੀ ਫ਼ੀਸਾਂ ਅਤੇ ਪ੍ਰੀਖਿਆ ਫਾਰਮ ਪ੍ਰਾਪਤ ਕਰਨ ਦਾ ਵੇਰਵਾ ਜਾਰੀ ਕਰ ਦਿੱਤਾ ...

ਪੂਰੀ ਖ਼ਬਰ »

ਹਜ਼ੂਰ ਸਾਹਿਬ ਦੀ ਸੰਗਤ ਨੇ ਤਾਰਾ ਸਿੰਘ ਨੂੰ ਭਾਸ਼ਣ ਦੇਣ ਤੋਂ ਰੋਕਿਆ

ਹਜ਼ੂਰ ਸਾਹਿਬ, 13 ਨਵੰਬਰ (ਰਵਿੰਦਰ ਸਿੰਘ ਮੋਦੀ)-ਗੁਰਦੁਆਰਾ ਤਖ਼ਤ ਸੱਚਖੰਡ ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਧਾਇਕ ਤਾਰਾ ਸਿੰਘ ਨੂੰ ਹਜ਼ੂਰ ਸਾਹਿਬ ਦੀ ਸਥਾਨਕ ਸੰਗਤ ਨੇ ਸੋਮਵਾਰ ਰਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਤਾਗੱਦੀ ਸਮਾਰੋਹ 'ਚ ਭਾਸ਼ਣ ...

ਪੂਰੀ ਖ਼ਬਰ »

ਬ੍ਰਹਮਪੁਰਾ ਦੀ ਥਾਂ ਚੰਦੂਮਾਜਰਾ ਨੂੰ ਜ਼ਿੰਮੇਵਾਰੀ ਸੰਭਾਲਣ ਦੀ ਤਿਆਰੀ

ਚੰਡੀਗੜ੍ਹ, 13 ਨਵੰਬਰ (ਐਨ.ਐਸ. ਪਰਵਾਨਾ)-ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਤਿੰਨ ਦਿਨ ਪਹਿਲਾਂ ਚੰਡੀਗੜ੍ਹ 'ਚ ਕੀਤੀ ਗਈ ਮੀਟਿੰਗ 'ਚ ਸ. ਰਣਜੀਤ ਸਿੰਘ ਬ੍ਰਹਮਪੁਰਾ ਤੇ ਡਾਕਟਰ ਰਤਨ ਸਿੰਘ ਅਜਨਾਲਾ ਨੂੰ ...

ਪੂਰੀ ਖ਼ਬਰ »

ਆਸਟ੍ਰੇਲੀਆ/ਕੈਨੇਡਾ ਪੀ. ਆਰ., ਸਟੱਡੀ ਅਤੇ ਟੂਰਿਸਟ ਵੀਜ਼ਾ ਸਬੰਧੀ ਵਿਸ਼ੇਸ਼ ਸੈਮੀਨਾਰ ਅੱਜ ਤੋਂ

ਜਲੰਧਰ, 13 ਨਵੰਬਰ (ਅ. ਬ.)-ਆਸਟ੍ਰੇਲੀਆ ਅਤੇ ਕੈਨੇਡਾ ਜਾਣਾ ਹੁਣ ਹੋਰ ਵੀ ਸੌਖਾ ਹੋ ਗਿਆ ਹੈ | ਹੁਣ ਪਰਿਵਾਰ ਸਹਿਤ ਆਸਟ੍ਰੇਲੀਆ/ਕੈਨੇਡਾ ਜਾ ਕੇ ਕੰਮ ਕਰਨ ਦੇ ਬਹੁਤ ਸਾਰੇ ਮੌਕੇ ਉਪਲਬਧ ਹਨ, ਜਿਨ੍ਹਾਂ ਵਿਚ ਨਿਊਟ੍ਰੀਸ਼ਨਿਸਟ, ਕਸਟਮਰ ਸਰਵਿਸ ਮੈਨੇਜਰ, ਫਾਈਨੈਂਸ ਮੈਨੇਜਰ, ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ 'ਚ ਹਰਿਆਣਾ ਨੂੰ ਵਾਜਬ ਅਗਵਾਈ ਮਿਲਣ ਤੋਂ ਬਾਅਦ ਵੀ ਸਿੱਖ ਸੰਗਤ 'ਚ ਮਲਾਲ

ਵੱਖਰੀ ਕਮੇਟੀ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣ ਵਾਲੇ ਮੈਂਬਰ ਨੂੰ ਇਸ ਵਾਰ ਵੀ ਨਹੀਂ ਮਿਲਿਆ ਕੋਈ ਇਨਾਮ

ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ 'ਚ ਭਾਵੇਂ ਹਰਿਆਣਾ ਨੂੰ ਵਾਜਿਬ ਅਗਵਾਈ ਮਿਲ ਗਈ ਹੈ ਪਰ ਪਾਰਟੀ ਹਾਈਕਮਾਨ ਵਲੋਂ ਕੁੱਝ ਸੀਨੀਅਰ ਮੈਂਬਰਾਂ ਦੀ ਅਣਦੇਖੀ ਲੋਕਾਂ ਨੂੰ ਖਲ਼ ਰਹੀ ਹੈ | ਹਾਲਾਂਕਿ ...

ਪੂਰੀ ਖ਼ਬਰ »

ਸ਼ੋੋ੍ਰਮਣੀ ਕਮੇਟੀ ਚੋਣਾਂ

ਟਕਸਾਲੀ ਆਗੂਆਂ ਦੀ ਨਾਰਾਜ਼ਗੀ ਕਾਰਨ ਅਕਾਲੀ ਦਲ ਨੇ ਫੇਰਬਦਲ ਤੋਂ ਟਾਲਾ ਵੱਟਿਆ!

ਅੰਮਿ੍ਤਸਰ, 13 ਨਵੰਬਰ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਅੱਜ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਤਿੰਨ ਚਾਰ ਅਹੁਦੇਦਾਰਾਂ ਨੂੰ ਹੀ ਇਕ ਵਾਰ ਮੁੜ ਅਹੁਦੇਦਾਰੀਆਂ ਨਾਲ ਨਿਵਾਜੇ ਜਾਣ ਨੂੰ ਪੰਥਕ ਹਲਕਿਆਂ ਵਲੋਂ ਪਾਰਟੀ ਦੇ ਸੀਨੀਅਰ ਟਕਸਾਲੀ ...

ਪੂਰੀ ਖ਼ਬਰ »

ਜਲੰਧਰ ਦੀ ਔਰਤ ਤਸਕਰ ਲੁਧਿਆਣਾ ਜੇਲ੍ਹ 'ਚ ਬੈਠ ਕੇ ਚਲਾ ਰਹੀ ਹੈ ਨਸ਼ੇ ਦਾ ਧੰਦਾ

ਐਸ.ਟੀ.ਐਫ. ਵਲੋਂ ਫੜੀਆਂ 2 ਔਰਤ ਤਸਕਰਾਂ ਨੇ ਕੀਤੇ ਅਹਿਮ ਖੁਲਾਸੇ

ਜਗਰਾਉਂ, 13 ਨਵੰਬਰ (ਜੋਗਿੰਦਰ ਸਿੰਘ)-ਹੁਣ ਚਿੱਟੇ ਦੇ 'ਕਾਲੇ' ਧੰਦੇ ਨੂੰ ਔਰਤਾਂ ਨੇ ਆਪਣੇ ਹੱਥ 'ਚ ਲੈ ਲਿਆ ਹੈ ਤੇ ਹਾਲ ਹੀ 'ਚ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਦੇ ਅੜਿੱਕੇ ਆਈਆਂ ਦੋ ਨਾਮੀ ਔਰਤ ਤਸਕਰਾਂ ਨੇ ਜਿਥੇ ਅਹਿਮ ਖੁਲਾਸੇ ਕੀਤੇ ਹਨ, ਉਥੇ ਇਨ੍ਹਾਂ ...

ਪੂਰੀ ਖ਼ਬਰ »

ਨਾਈਪਰ ਡਾਇਰੈਕਟਰ ਦੀ ਮੁਅੱਤਲੀ ਦਾ ਹੁਕਮ ਰੱਦ

ਚੰਡੀਗੜ੍ਹ, 13 ਨਵੰਬਰ (ਸੁਰਜੀਤ ਸਿੰਘ ਸੱਤੀ)-ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਾਡ ਰੀਸਰਚ (ਨਾਈਪਰ) ਦੇ ਡਾਇਰੈਕਟਰ ਡਾਕਟਰ ਆਰ. ਰਾਓ. ਦੀ ਮੁਅੱਤਲੀ ਦਾ ਹੁਕਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਟੀ.ਐਸ.ਢੀਂਡਸਾ ਦੀ ਬੈਂਚ ਨੇ ਰੱਦ ਕਰ ...

ਪੂਰੀ ਖ਼ਬਰ »

ਵਿਕਾਸ ਕਾਰਜਾਂ 'ਚ ਬੇਨਿਯਮੀਆਂ ਹੋਣ 'ਤੇ ਐਕਸੀਅਨ ਨੂੰ ਕੀਤਾ ਨੌਕਰੀ ਤੋਂ ਬਰਖਾਸਤ

ਲੁਧਿਆਣਾ, 13 ਨਵੰਬਰ (ਅਮਰੀਕ ਸਿੰਘ ਬੱਤਰਾ)- ਵਿਕਾਸ ਕਾਰਜਾਂ 'ਚ ਬੇਨਿਯਮੀਆਂ ਹੋਣ ਅਤੇ ਨਗਰ ਨਿਗਮ ਮੋਗਾ 'ਚ ਤੈਨਾਤੀ ਸਮੇਂ ਐਕਸੀਅਨ ਸਟਰੀਟ ਲਾਈਨ ਲਗਾਉਣ 'ਚ ਕੀਤੀ ਕਥਿਤ ਕੋਤਾਹੀ ਬਦਲੇ ਸਥਾਨਕ ਸਰਕਾਰਾਂ ਵਿਭਾਗ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਿਰਦੇਸ਼ਾਂ ...

ਪੂਰੀ ਖ਼ਬਰ »

ਬਾਦਲ ਵਿਰੁੱਧ ਕੁੰਵਰ ਵਿਜੈ ਪ੍ਰਤਾਪ ਦੀ ਟਿ ੱਪਣੀ ਨਿਖੇਧੀ ਯੋਗ-ਅਕਾਲੀ ਦਲ

ਚੰਡੀਗੜ੍ਹ, 13 ਨਵੰਬਰ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਪੁਲਿਸ ਦੇ ਆਈ. ਜੀ. ਅਤੇ ਸਿਟ ਮੈਂਬਰ ਕੰੁਵਰ ਵਿਜੈ ਪ੍ਰਤਾਪ ਸਿੰਘ ਵਲੋਂ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਪੇਸ਼ੀ ਬਾਰੇ ਕੀਤੀਆਂ ਗੈਰ-ਪੇਸ਼ਾਵਰ, ਨਾਜਾਇਜ਼ ਅਤੇ ਸਿਆਸੀ ...

ਪੂਰੀ ਖ਼ਬਰ »

ਜਗਦੀਸ਼ ਸਿੰਘ ਭੋਲਾ ਡਰੱਗਜ਼ ਮਾਮਲਾ

ਬੋਨੀ ਅਜਨਾਲਾ ਨੇ ਬਿੱਟੂ ਔਲਖ ਨੂੰ ਬੇਕਸੂਰ ਦੱਸਦਿਆਂ ਅਦਾਲਤ 'ਚ ਕਰਵਾਏ ਬਿਆਨ ਕਲਮਬੱਧ

ਐੱਸ.ਏ.ਐੱਸ. ਨਗਰ, 13 ਨਵੰਬਰ (ਜਸਬੀਰ ਸਿੰਘ ਜੱਸੀ)-ਜਗਦੀਸ਼ ਸਿੰਘ ਭੋਲਾ ਅਤੇ ਹੋਰਨਾਂ ਿਖ਼ਲਾਫ਼ ਦਰਜ ਹਾਰਡ ਡਰੱਗਜ਼ ਦੇ ਮਾਮਲੇ 'ਚ ਅੱਜ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਜੋ ਕਿ ਸਾਬਕਾ ਲੋਕ ਸਭਾ ਮੈਂਬਰ ਡਾ: ਰਤਨ ਸਿੰਘ ਅਜਨਾਲਾ ਦੇ ਸਪੁੱਤਰ ਹਨ ...

ਪੂਰੀ ਖ਼ਬਰ »

ਅਦਾਲਤ ਵਲੋਂ ਕੱਟੜਪੰਥੀਆਂ ਵਿਰੁੱਧ ਦਰਜ ਪਟੀਸ਼ਨ ਖ਼ਾਰਜ

ਅੰਮਿ੍ਤਸਰ, 13 ਨਵੰਬਰ (ਸੁਰਿੰਦਰ ਕੋਛੜ)-ਲਾਹੌਰ ਹਾਈ ਕੋਰਟ ਨੇ ਤਹਿਰੀਕ-ਏ-ਲਬਾਇਕ ਪਾਕਿਸਤਾਨ (ਟੀ. ਐਲ. ਪੀ.) ਦੇ ਨੇਤਾ ਖ਼ਾਦਮ ਹੁਸੈਨ ਰਿਜ਼ਵੀ ਅਤੇ ਜਮਾਇਤ ਉਲੇਮਾ-ਏ-ਇਸਲਾਮ ਫ਼ਜ਼ਲ ਦੇ ਮੁਖੀ ਫਜ਼ਲੁਰ ਰਹਿਮਾਨ ਦੇ ਿਖ਼ਲਾਫ਼ ਦੇਸ਼-ਧ੍ਰੋਹ ਦੀ ਕਾਰਵਾਈ ਨੂੰ ਲੈ ਕੇ ਦਰਜ ...

ਪੂਰੀ ਖ਼ਬਰ »

ਕਿਸਾਨਾਂ ਨੂੰ ਦੋਹਰੀ ਮਾਰ

ਕਣਕ ਦੀ ਬਿਜਾਈ ਪਛੜਨ ਕਾਰਨ ਝਾੜ 'ਚ ਕਮੀ ਦਾ ਖ਼ਦਸ਼ਾ

ਜਲੰਧਰ, 13 ਨਵੰਬਰ (ਮੇਜਰ ਸਿੰਘ)-ਕਣਕ ਦੀ ਬਿਜਾਈ ਪਛੜਨ ਕਾਰਨ ਕਿਸਾਨਾਂ ਨੂੰ ਦੂਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਥੇ ਝੋਨੇ ਦੀ ਕਟਾਈ ਪਛੜਨ ਕਾਰਨ 15 ਫ਼ੀਸਦੀ ਤੱਕ ਝੋਨੇ ਦਾ ਝਾੜ ਘਟਣ ਦਾ ਖ਼ਦਸ਼ਾ ਹੈ, ਉਥੇ ਠੰਢਕ ਵਾਲੇ ਮਾਹੌਲ ਕਾਰਨ ਝੋਨੇ ਵਿਚ ਨਮੀ 22 ਤੋਂ 24 ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX