ਤਾਜਾ ਖ਼ਬਰਾਂ


ਬਜਟ ਪੇਸ਼ ਕਰਨ ਤੋਂ ਬਾਅਦ ਪੰਜਾਬ ਭਵਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਨਗੇ ਵਿੱਤ ਮੰਤਰੀ ਬਾਦਲ
. . .  29 minutes ago
ਮਨਪ੍ਰੀਤ ਬਾਦਲ ਦੀ ਕੋਠੀ ਦੇ ਬਾਹਰ ਧਰਨਾ ਦੇ ਰਹੇ ਪੀੜਤਾਂ ਦੇ ਨਾਲ ਹੀ ਪੁਲਿਸ ਨੇ ਮਜੀਠੀਆ ਸਣੇ ਅਕਾਲੀ-ਵਿਧਾਇਕਾਂ ਨੂੰ ਜ਼ਬਰਦਸਤੀ ਹਟਾਇਆ
. . .  32 minutes ago
ਮਨਪ੍ਰੀਤ ਬਾਦਲ ਦੀ ਕੋਠੀ ਦੇ ਬਾਹਰ ਧਰਨਾ ਦੇ ਰਹੇ ਪੀੜਤਾਂ ਦੇ ਨਾਲ ਹੀ ਪੁਲਿਸ ਨੇ ਮਜੀਠੀਆ ਸਣੇ ਅਕਾਲੀ-ਵਿਧਾਇਕਾਂ ਨੂੰ ਜ਼ਬਰਦਸਤੀ ਹਟਾਇਆ...
ਮਨਪ੍ਰੀਤ ਬਾਦਲ ਦੀ ਕੋਠੀ ਦੇ ਬਾਹਰ ਧਰਨਾ ਦੇ ਰਹੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੁਲਿਸ ਨੇ ਜ਼ਬਰਦਸਤੀ ਚੁੱਕਿਆ
. . .  34 minutes ago
ਬਜਟ ਇਜਲਾਸ : ਅੰਮ੍ਰਿਤਸਰ ਵਿਖੇ 4-ਐੱਸ. ਚੌਕ 'ਤੇ ਫਲਾਈ ਓਵਰ ਦੀ ਉਸਾਰੀ ਨੂੰ ਲੈ ਕੇ ਬ੍ਰਹਮ ਮਹਿੰਦਰਾ ਨੇ ਦਿੱਤਾ ਇਹ ਜਵਾਬ
. . .  35 minutes ago
ਡੀਗੜ੍ਹ, 28 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਅੱਜ ਦੀ ਕਾਰਵਾਈ ਦੌਰਾਨ ਪ੍ਰਸ਼ਨ ਕਾਲ 'ਚ ਵਿਧਾਇਕ ਸੁਨੀਲ ਦੱਤ ਨੇ ਅੰਮ੍ਰਿਤਸਰ ਵਿਖੇ 4-ਐੱਸ. ਚੌਕ 'ਤੇ ਫਲਾਈ...
ਬਜਟ ਇਜਲਾਸ : 31 ਮਾਰਚ ਤੋਂ 15 ਅਪ੍ਰੈਲ ਤੱਕ ਪੰਜਾਬ ਦੇ ਸਕੂਲਾਂ 'ਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਕੀਤੇ ਜਾਣਗੇ ਉਪਰਾਲੇ- ਸਿੰਗਲਾ
. . .  53 minutes ago
ਬਜਟ ਇਜਲਾਸ : ਪਠਾਨਕੋਟ 'ਚ ਆਰ.ਟੀ.ਏ. ਦਫ਼ਤਰ ਖੋਲ੍ਹਣ ਸੰਬੰਧੀ ਵਿਧਾਇਕ ਅਮਿਤ ਵਲੋਂ ਪੁੱਛੇ ਸਵਾਲ 'ਤੇ ਰਜ਼ੀਆ ਸੁਲਤਾਨਾ ਨੇ ਨਾਂਹ 'ਚ ਦਿੱਤਾ ਜਵਾਬ
. . .  1 minute ago
ਅਕਾਲੀ ਦਲ ਵਲੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਦੇ ਬਾਹਰ ਪ੍ਰਦਰਸ਼ਨ
. . .  about 1 hour ago
ਮਹਿਲ ਕਲਾਂ ਦੇ ਪਿੰਡ ਕੁਤਬਾ ਬਾਹਮਣੀਆਂ ਨੂੰ ਯਾਦਗਾਰ ਸਥਾਨ ਬਣਾਉਣ ਸੰਬੰਧੀ ਵਿਧਾਇਕ ਕੁਲਵੰਤ ਪੰਡੋਰੀ ਵਲੋਂ ਸਵਾਲ ਦਾ ਚੰਨੀ ਨੇ ਨਾਂਹ 'ਚ ਦਿੱਤਾ ਜਵਾਬ
. . .  about 1 hour ago
ਬਜਟ ਇਜਲਾਸ ਸ਼ੁਰੂ ਹੁੰਦਿਆਂ ਹੀ 'ਆਪ' ਵਲੋਂ ਪੰਜਾਬ ਸਰਕਾਰ ਵਿਰੁੱਧ ਵਿਧਾਨ ਸਭਾ ਮੂਹਰੇ ਪ੍ਰਦਰਸ਼ਨ
. . .  about 1 hour ago
ਬਜਟ ਇਜਲਾਸ : ਵਿਧਾਨ ਸਭਾ 'ਚ ਪ੍ਰਸ਼ਨ ਕਾਲ ਦੀ ਕਾਰਵਾਈ ਸ਼ੁਰੂ
. . .  about 1 hour ago
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਸ਼ੁਰੂ
. . .  about 1 hour ago
ਸੁਖਬੀਰ-ਹਰਸਿਮਰਤ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 1 hour ago
ਅੰਮ੍ਰਿਤਸਰ, 28 ਫਰਵਰੀ (ਜਸਵੰਤ ਸਿੰਘ ਜੱਸ )- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ। ਬਾਅਦ...
2.45 ਕਰੋੜ ਦੀ ਭੰਗ ਸਮੇਤ 4 ਗ੍ਰਿਫ਼ਤਾਰ
. . .  about 1 hour ago
ਵਿਸ਼ਾਖਾਪਟਨਮ, 28 ਫਰਵਰੀ - ਡੀ.ਆਰ.ਆਈ ਨੇ 1638 ਕਿੱਲੋ ਭੰਗ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਭੰਗ ਵਿਸ਼ਾਖਾਪਟਨਮ ਤੋਂ ਖਰੀਦੀ ਗਈ ਸੀ ਜਿਸ ਨੂੰ ਕਿ ਕੇਲਿਆਂ ਦੀਆਂ ਪਰਚੀਆਂ...
ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ ਮਰੀਜ਼ਾਂ ਦੀ ਗਿਣਤੀ 2000 ਤੋਂ ਪਾਰ
. . .  about 1 hour ago
ਸਿਓਲ, 27 ਫਰਵਰੀ - ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ ਮਰੀਜ਼ਾਂ ਦੀ ਗਿਣਤੀ 2000 ਤੋਂ ਪਾਰ ਹੋ ਗਈ...
ਮਕਾਨ ਦੀ ਕੰਧ ਡਿੱਗਣ ਕਾਰਨ 3 ਬੱਚਿਆ ਦੀ ਮੌਤ
. . .  about 1 hour ago
ਹੈਦਰਾਬਾਦ, 28 ਫਰਵਰੀ - ਤੇਲੰਗਾਨਾ ਦੇ ਹਬੀਬਾਨਗਰ 'ਚ ਪੈਂਦੀ ਮੰਗਰ ਬਸਤੀ 'ਚ ਇੱਕ ਮਕਾਨ ਦੀ ਕੰਧ ਡਿੱਗਣ ਕਾਰਨ 3 ਬੱਚਿਆਂ ਦੀ ਮੌਤ ਹੋ ਗਈ, ਜਦਕਿ ਇੱਕ ਬੱਚਾ ਜ਼ਖਮੀ ਹੋ ਗਿਆ। ਜ਼ਖਮੀ...
ਕਾਰ ਤੇ ਟਰਾਲੇ ਦੀ ਟੱਕਰ 'ਚ 4 ਮੌਤਾਂ
. . .  about 2 hours ago
ਮਨਪ੍ਰੀਤ ਬਾਦਲ ਅੱਜ ਪੇਸ਼ ਕਰਨਗੇ ਪੰਜਾਬ ਦਾ ਬਜਟ
. . .  about 3 hours ago
ਫਗਵਾੜਾ 'ਚ ਅੱਧੀ ਰਾਤ ਨੂੰ ਹੋਈ ਫਾਇਰਿੰਗ
. . .  about 3 hours ago
ਅੱਜ ਦਾ ਵਿਚਾਰ
. . .  about 3 hours ago
ਕੋਤਵਾਲੀ ਪੁਲਿਸ ਵੱਲੋਂ 400 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਇਕ ਗ੍ਰਿਫ਼ਤਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਕੱਤਕ ਸੰਮਤ 550

ਮੋਗਾ

ਮੰਗਾਂ ਸਬੰਧੀ ਸਰਕਾਰ ਦੀ ਬੇਰੁਖ਼ੀ ਤੋਂ ਖ਼ਫ਼ਾ ਅਧਿਆਪਕਾਂ ਵਲੋਂ ਰੋਸ ਮਾਰਚ

ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੂੰ ਦਿੱਤਾ ਮੰਗ-ਪੱਤਰ

ਧਰਮਕੋਟ, 13 ਨਵੰਬਰ (ਹਰਮਨਦੀਪ ਸਿੰਘ)-ਅਧਿਆਪਕਾਂ ਦੀ ਤਨਖ਼ਾਹ ਕਟੌਤੀ ਿਖ਼ਲਾਫ਼ ਅਤੇ ਸਮੂਹ ਕੱਚੇ ਅਧਿਆਪਕਾਂ ਨੂੰ ਪੂਰੀਆਂ ਤਨਖ਼ਾਹਾਂ ਅਤੇ ਪੱਕੇ ਕਰਵਾਉਣ ਲਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ 7 ਅਕਤੂਬਰ ਤੋਂ ਪਟਿਆਲਾ ਵਿਖੇ ਚੱਲ ਰਹੇ ਪੱਕੇ ਮੋਰਚੇ ਦੇ 38 ਦਿਨਾਂ ...

ਪੂਰੀ ਖ਼ਬਰ »

ਮਾਮਲਾ ਗੋਲੀਬਾਰੀ ਕਰਕੇ ਇਕ ਨੂੰ ਮਾਰਨ ਤੇ ਦੂਜੇ ਨੂੰ ਜ਼ਖ਼ਮੀ ਕਰਨ ਦਾ ਤਿੰਨ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਬਾਘ ਪੁਰਾਣਾ, 13 ਨਵੰਬਰ (ਬਲਰਾਜ ਸਿੰਗਲਾ)-ਪੁਲਿਸ ਥਾਣਾ ਬਾਘਾ ਪੁਰਾਣਾ ਹੇਠਲੇ ਪਿੰਡ ਨਾਥੇਵਾਲਾ ਵਿਖੇ ਗੋਲੀਬਾਰੀ ਕਰਕੇ ਇਕ ਵਿਅਕਤੀ ਹਲਾਕ ਅਤੇ ਇਕ ਗੰਭੀਰ ਫੱਟੜ ਕਰਨ ਦੇ ਮਾਮਲੇ ਵਿਚ ਮਿ੍ਤਕ ਅਵਤਾਰ ਸਿੰਘ ਉਰਫ਼ ਗੋਲੂ ਪੁੱਤਰ ਬਲਦੇਵ ਸਿੰਘ ਦੇ ਭਰਾ ਗੁਰਜੀਤ ਸਿੰਘ ...

ਪੂਰੀ ਖ਼ਬਰ »

ਗੁਦਾਮ 'ਚੋਂ ਝੋਨੇ ਦੀਆਂ ਅਣਗਿਣਤ ਬੋਰੀਆਂ ਚੋਰੀ

ਮੋਗਾ, 13 ਨਵੰਬਰ (ਸ਼ਿੰਦਰ ਸਿੰਘ ਭੁਪਾਲ)-ਸੁਮਲ ਸਚਦੇਵਾ ਪੁੱਤਰ ਰਕੇਸ਼ ਕੁਮਾਰ ਵਾਸੀ ਮਸੀਤਾਂ ਰੋਡ ਕੋਟ ਈਸੇ ਖਾਂ ਦੇ ਕਿਸ਼ਨਾ ਚੌਲ ਮਿੱਲ ਦੇ ਗੁਦਾਮਾਂ 'ਚੋਂ 11 ਅਤੇ 12 ਨਵੰਬਰ ਦੀ ਦਰਮਿਆਨੀ ਰਾਤ ਨੂੰ ਕੋਈ ਅਣਪਛਾਤਾ ਵਿਅਕਤੀ ਝੋਨੇ ਦੀਆਂ ਅਣਗਿਣਤ ਬੋਰੀਆਂ ਚੋਰੀ ਕਰਕੇ ...

ਪੂਰੀ ਖ਼ਬਰ »

ਸਰਪੰਚ ਿਖ਼ਲਾਫ਼ ਬਦਸਲੂਕੀ ਤੇ ਸਰਕਾਰੀ ਡਿਊਟੀ 'ਚ ਅੜਿੱਕਾ ਪਾਉਣ ਦਾ ਮੁਕੱਦਮਾ ਦਰਜ

ਮੋਗਾ, 13 ਨਵੰਬਰ (ਸ਼ਿੰਦਰ ਸਿੰਘ ਭੁਪਾਲ)-ਜਗਸੀਰ ਸਿੰਘ ਸਰਪੰਚ ਪੁੱਤਰ ਸੁਖਦੇਵ ਸਿੰਘ ਵਾਸੀ ਬਲਖੰਡੀ ਨੇ 7 ਜੂਨ 2016 ਨੂੰ ਦਿਨੇ 12 ਵਜੇ ਹਰਬੰਸ ਸਿੰਘ ਸੁਪਰਡੈਂਟ ਬੀ.ਡੀ.ਪੀ.ਓ. ਦਫ਼ਤਰ ਕੋਟ ਈਸੇ ਖਾਂ ਵਿਖੇ ਪੁੱਜ ਕੇ ਹਰਬੰਸ ਸਿੰਘ ਸੁਪਰਡੈਂਟ ਨਾਲ ਬਦਸਲੂਕੀ ਕੀਤੀ ਅਤੇ ...

ਪੂਰੀ ਖ਼ਬਰ »

ਚੌਲ ਮਿੱਲ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

ਬਾਘਾ ਪੁਰਾਣਾ, 13 ਨਵੰਬਰ (ਬਲਰਾਜ ਸਿੰਗਲਾ)-ਬੀਤੀ ਰਾਤ ਬਾਘਾ ਪੁਰਾਣਾ ਨਜ਼ਦੀਕ ਮੁੱਦਕੀ ਸੜਕ 'ਤੇ ਸਥਿਤ ਇਕ ਚੌਲ ਮਿੱਲ ਵਿਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਜਾਣਕਾਰੀ ਮੁਤਾਬਿਕ ਬਾਘਾ ਪੁਰਾਣਾ ਤੋਂ ਥੋੜ੍ਹੀ ਦੂਰ ਮੁੱਦਕੀ ਸੜਕ 'ਤੇ ਸਥਿਤ ਮਿਡਾਸ ...

ਪੂਰੀ ਖ਼ਬਰ »

ਮੇਜਰ ਅਜਾਇਬ ਸਿੰਘ ਸਕੂਲ 'ਚ ਜ਼ਿਲ੍ਹਾ ਪੱਧਰੀ ਸਾਇੰਸ ਕਾਂਗਰਸ

ਨੱਥੂਵਾਲਾ ਗਰਬੀ, 13 ਨਵੰਬਰ (ਸਾਧੂ ਰਾਮ ਲੰਗੇਆਣਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ 26ਵੀਂ ਜ਼ਿਲ੍ਹਾ ਪੱਧਰੀ ਸਾਇੰਸ ਕਾਂਗਰਸ ਦਾ ਸਫਲ ਪ੍ਰਬੰਧ ਕੀਤਾ ਗਿਆ, ਜਿਸ ਦਾ ਉਦਘਾਟਨ ਵਾਈਸ ਪਿ੍ੰਸੀਪਲ ਤੇਜਿੰਦਰ ਕੌਰ ਬਰਾੜ ਵਲੋਂ ਕੀਤਾ ਗਿਆ ਅਤੇ ਹਿੱਸਾ ...

ਪੂਰੀ ਖ਼ਬਰ »

ਸੁਪਰਡੈਂਟ ਰਜਿੰਦਰ ਸਿੰਘ ਡੱਲਾ ਨੂੰ ਸੇਵਾ-ਮੁਕਤੀ 'ਤੇ ਵਿਦਾਇਗੀ ਪਾਰਟੀ

ਮੋਗਾ, 13 ਨਵੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬ ਮੰਡੀ ਬੋਰਡ ਤੋਂ ਬਤੌਰ ਸੁਪਰਡੈਂਟ ਹੋਏ ਸੇਵਾ ਮੁਕਤ ਰਜਿੰਦਰ ਸਿੰਘ ਡੱਲਾ ਨੂੰ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ | ਇਸ ਸਮੇਂ ਸਾਬਕਾ ਮੰਤਰੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀ. ਮੀਤ ਪ੍ਰਧਾਨ ਜਥੇ. ਤੋਤਾ ਸਿੰਘ ਨੇ ਕਿਹਾ ਕਿ ਰਜਿੰਦਰ ਸਿੰਘ ਡੱਲਾ ਆਪਣੇ ਮਹਿਕਮੇ ਵਿਚੋਂ ਸਾਫ਼-ਸੁਥਰਾ ਅਕਸ ਲੈ ਕੇ ਸੇਵਾ ਮੁਕਤ ਹੋਏ ਹਨ | ਸਮਾਗਮ ਵਿਚ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਸਮਾਗਮ ਵਿਚ ਡੱਲਾ ਨੇ ਨਜ਼ਦੀਕੀ ਰਿਸ਼ਤੇਦਾਰ, ਮਿੱਤਰ ਅਤੇ ਵੱਖ-ਵੱਖ ਸੰਸਥਾਵਾਂ ਦੇ ਮੁਖੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ, ਜਿਨ੍ਹਾਂ ਵਿਚ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਪਤਨੀ ਬੀਬੀ ਮੁਖ਼ਤਿਆਰ ਕੌਰ ਅਤੇ ਉਨ੍ਹਾਂ ਦਾ ਪਰਿਵਾਰ, ਪੰਜਾਬ ਮੰਡੀ ਬੋਰਡ ਦੇ ਉੱਚ ਅਧਿਕਾਰੀ ਇੰਜੀਨੀਅਰ ਇਨ ਚੀਫ਼ ਹਰਪ੍ਰੀਤ ਬਰਾੜ, ਨਿਗਰਾਨ ਇੰਜ. ਜਤਿੰਦਰ ਸਿੰਘ, ਅਮਨਦੀਪ ਸਿੰਘ ਐਕਸੀਅਨ ਲੁਧਿਆਣਾ, ਬਲਵਿੰਦਰ ਸਿੰਘ ਐਕਸੀਅਨ ਮੋਗਾ, ਗੁਰਦੇਵ ਸਿੰਘ ਚੀਮਾ ਐਕਸੀਅਨ ਜਲੰਧਰ, ਨਿਗਰਾਨ ਇੰਜੀਨੀਅਰ ਬਿਜਲੀ ਬੋਰਡ, ਜਸਵੰਤ ਸਿੰਘ, ਪੀ.ਐੱਸ. ਤੂਰ ਐਕਸੀਅਨ, ਕੁਲਦੀਪ ਸਿੰਘ ਐਕਸੀਅਨ, ਪਿ੍ੰ. ਗੋਬਿੰਦ ਸਿੰਘ, ਪਿ੍ੰ. ਸਵਰਨਜੀਤ ਸਿੰਘ ਗੁਰੂ ਨਾਨਕ ਕਾਲਜ, ਰਾਮ ਸਿੰਘ ਮੱਦੋਕੇ, ਗੁਰਮਿਲਾਪ ਸਿੰਘ ਡੱਲਾ ਤੇ ਮੈਕਰੋ ਗਲੋਬਲ ਦਾ ਸਟਾਫ਼, ਡਾ. ਅੰਮਿ੍ਤਪਾਲ ਸਿੰਘ, ਹਰਮਨਜੀਤ ਸਿੰਘ, ਬਾਬਾ ਜਗਦੀਪ ਸਿੰਘ ਫ਼ਰੀਦਕੋਟ, ਮਨਪ੍ਰੀਤ ਸਿੰਘ ਹਾਜ਼ਰ ਸਨ | ਸਟੇਜ ਸਕੱਤਰ ਦੀ ਡਿਊਟੀ ਪਿ੍ੰ: ਭੁਪਿੰਦਰ ਸਿੰਘ ਦੌਧਰ ਨੇ ਨਿਭਾਈ |


ਖ਼ਬਰ ਸ਼ੇਅਰ ਕਰੋ

ਬਲੂਮਿੰਗ ਬਡਜ਼ ਸਕੂਲ 'ਚ ਰਾਸ਼ਟਰੀ ਸੁਰੱਖਿਆ ਦਿਵਸ ਮਨਾਇਆ

ਮੋਗਾ, 13 ਨਵੰਬਰ (ਸੁਰਿੰਦਰਪਾਲ ਸਿੰਘ)- ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੀ ਕਮਾਂਡ ਸਕੂਲ ਦੇ 10ਵੀਂ ਦੇ ...

ਪੂਰੀ ਖ਼ਬਰ »

ਡੈਫ਼ੋਡਿਲਜ਼ ਨੇ ਲਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਮੋਗਾ, 13 ਨਵੰਬਰ (ਸੁਰਿੰਦਰਪਾਲ ਸਿੰਘ)-ਡੈਫੋਡਿਲਜ਼ ਸਟੱਡੀ ਐਬਰੋਡ ਨਜ਼ਦੀਕ ਬੱਸ ਸਟੈਂਡ ਮੋਗਾ ਵਲੋਂ ਹਰਪ੍ਰੀਤ ਕੌਰ ਵਾਸੀ ਲੋਪੋ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਵਾ ਕੇ ਦਿੱਤਾ ਗਿਆ | ਹਰਪ੍ਰੀਤ ਨੇ ਦੱਸਿਆ ਕਿ ਉਸ ਨੇ ਆਪਣੀ ਮਾਸਟਰ ਡਿਗਰੀ 2015 ਵਿਚ ਕੀਤੀ ਅਤੇ 2 ਸਾਲ ਦਾ ...

ਪੂਰੀ ਖ਼ਬਰ »

ਭੁਪਿੰਦਰਾ ਖ਼ਾਲਸਾ ਸਕੂਲ 'ਚ ਜਾਗਰੂਕਤਾ ਸੈਮੀਨਾਰ

ਮੋਗਾ, 13 ਨਵੰਬਰ (ਜਸਪਾਲ ਸਿੰਘ ਬੱਬੀ)-ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ 'ਚ ਦਵਿੰਦਰਜੀਤ ਕੌਰ ਵਾਈਸ ਪਿ੍ੰਸੀਪਲ ਦੀ ਅਗਵਾਈ ਹੇਠ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਜਗਦੀਸ਼ ਸਿੰਘ ਰਾਹੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਰਾਲੀ ਨਾ ਸਾੜਨ ...

ਪੂਰੀ ਖ਼ਬਰ »

ਡਾ: ਐਮ. ਐੱਲ. ਜੈਦਕਾ ਡੀ. ਐਮ. ਕਾਲਜ ਮੋਗਾ ਦੇ ਕਾਰਜਕਾਰੀ ਪਿੰ੍ਰਸੀਪਲ ਬਣੇ

ਮੋਗਾ, 13 ਨਵੰਬਰ (ਜਸਪਾਲ ਸਿੰਘ ਬੱਬੀ)-ਡੀ. ਐਮ. ਕਾਲਜ ਆਫ ਐਜੂਕੇਸ਼ਨ ਮੋਗਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਡਾ: ਐਮ. ਐੱਲ. ਜੈਦਕਾ ਨੂੰ ਬਤੌਰ ਕਾਰਜਕਾਰੀ ਪਿ੍ੰਸੀਪਲ ਜ਼ਿੰਮੇਵਾਰੀ ਸੌਾਪੀ ਗਈ | ਇਸ ਮੌਕੇ ਕਾਰਜਕਾਰੀ ਪਿ੍ੰਸੀਪਲ ਡਾ: ਐਮ. ਐੱਲ. ਜੈਦਕਾ ਨੇ ਚਾਰਜ ਸੰਭਾਲਣ ...

ਪੂਰੀ ਖ਼ਬਰ »

ਧਾਰਮਿਕ ਸਮਾਗਮਾਂ ਦੀ ਰੂਪ-ਰੇਖਾ ਉਲੀਕੀ

ਮੋਗਾ, 13 ਨਵੰਬਰ (ਸ਼ਿੰਦਰ ਸਿੰਘ ਭੁਪਾਲ)- ਬਾਬਾ ਸ੍ਰੀ ਨਾਮਦੇਵ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਿਆਂ ਦੇ ਸਬੰਧ 'ਚ ਕਥਾ ਕੀਰਤਨ ਸਮਾਗਮ ਗੁਰਦੁਆਰਾ ਸ੍ਰੀ ਨਾਮਦੇਵ ਭਵਨ ਅਕਾਲਸਰ ਰੋਡ ਮੋਗਾ ਵਿਖੇ ਕਰਵਾਏ ਜਾਣੇ ਹਨ | ਇਸ ਸਬੰਧੀ ਮੁੱਖ ਸੇਵਾਦਾਰ ਭਾਈ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਦੀ ਕਬੱਡੀ ਟੀਮ ਸਨਮਾਨਿਤ

ਮੋਗਾ, 13 ਨਵੰਬਰ (ਜਸਪਾਲ ਸਿੰਘ ਬੱਬੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਸੰਸਥਾ ਗੁਰੂ ਨਾਨਕ ਕਾਲਜ ਮੋਗਾ ਦੇ ਵਿਦਿਆਰਥੀਆਂ ਨੇ 15ਵੇਂ ਖ਼ਾਲਸਾਈ ਖੇਡਾਂ ਕਬੱਡੀ (ਨੈਸ਼ਨਲ ਸਟਾਈਲ) ਵਿਚ ਦੂਸਰਾ ...

ਪੂਰੀ ਖ਼ਬਰ »

ਮੈਕਰੋ ਗਲੋਬਲ ਬਾਘਾ ਪੁਰਾਣਾ ਦੇ ਸ਼ਾਨਦਾਰ ਨਤੀਜੇ

ਬਾਘਾ ਪੁਰਾਣਾ, 13 ਨਵੰਬਰ (ਬਲਰਾਜ ਸਿੰਗਲਾ)-ਆਈਲਟਸ ਸਟੂਡੈਂਟ ਵੀਜ਼ਾ ਤੇ ਵਿਜ਼ਟਰ ਵੀਜ਼ਾ ਦੀ ਨਾਮਵਰ ਸੰਸਥਾ ਮੈਕਰੋ ਗਲੋਬਲ ਮੋਗਾ ਦੀ ਬਾਘਾ ਪੁਰਾਣਾ ਬਰਾਂਚ ਦੇ ਵਿਦਿਆਰਥੀਆਂ ਨੇ ਇਸ ਵਾਰ ਫਿਰ ਚੰਗੇ ਬੈਂਡ ਹਾਸਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਸੰਸਥਾ ...

ਪੂਰੀ ਖ਼ਬਰ »

ਡਰੀਮ ਬਿਲਡਰਜ਼ ਦੀ ਵਿਦਿਆਰਥਣ ਨੇ ਹਾਸਲ ਕੀਤੇ 6.5 ਬੈਂਡ

ਬਾਘਾ ਪੁਰਾਣਾ, 13 ਨਵੰਬਰ (ਬਲਰਾਜ ਸਿੰਗਲਾ)-ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟ ਅਤੇ ਇੰਮੀਗਰੇਸ਼ਨ ਸੰਸਥਾ ਦੇ ਐਮ. ਡੀ. ਨਵਜੋਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਸੰਸਥਾ ਦੀ ਵਿਦਿਆਰਥਣ ਹਰਵਿੰਦਰ ਕੌਰ ਢਿੱਲੋਂ ਪੁੱਤਰੀ ਅਵਤਾਰ ਸਿੰਘ ਵਾਸੀ ਢਿਲਵਾਂ ਵਾਲਾ ਨੇ ਘੱਟ ...

ਪੂਰੀ ਖ਼ਬਰ »

2019 ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੀ ਮੀਟਿੰਗ

ਫ਼ਿਰੋਜ਼ਪੁਰ, 13 ਨਵੰਬਰ (ਤਪਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਿਰੋਜ਼ਪੁਰ ਇਕਾਈ ਦੀ ਮੀਟਿੰਗ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਕੁਮਾਰ ਬਜਾਜ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪਾਰਟੀ ਦੇ ਸੂਬਾ ਉਪ ਪ੍ਰਧਾਨ ਮੋਹਨ ਲਾਲ ਸੇਠੀ ਨੇ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਦੋਸਤ ਨੇ ਕਬੱਡੀ ਖਿਡਾਰੀ ਦੇ ਏ.ਟੀ.ਐਮ. 'ਚੋਂ 25 ਹਜ਼ਾਰ ਕਢਵਾਏ

ਫ਼ਿਰੋਜ਼ਪੁਰ, 13 ਨਵੰਬਰ (ਤਪਿੰਦਰ ਸਿੰਘ)-ਦੋਸਤ ਵਲੋਂ ਆਪਣੇ ਦੋਸਤ ਨਾਲ ਧੋਖਾਧੜੀ ਕੀਤੇ ਜਾਣ ਦਾ ਸਮਾਚਾਰ ਹੈ | ਰਿਪੋਰਟ ਮੁਤਾਬਿਕ ਤੀਰਥ ਸਿੰਘ ਅਤੇ ਧਰਮਿੰਦਰ ਸਿੰਘ ਦੋਵੇਂ ਕਬੱਡੀ ਖਿਡਾਰੀ ਅਤੇ ਚੰਗੇ ਦੋਸਤ ਹਨ | ਦੋਨੋਂ ਜਣੇ ਬੀਤੇ ਦਿਨ ਗੁਰੂ ਰਾਮ ਦਾਸ ਸਟੇਡੀਅਮ ...

ਪੂਰੀ ਖ਼ਬਰ »

ਨੌਜਵਾਨ ਦੀ ਲਾਸ਼ ਮਿਲੀ

ਅਬੋਹਰ, 13 ਨਵੰਬਰ (ਕੁਲਦੀਪ ਸਿੰਘ ਸੰਧੂ)-ਉਪ ਮੰਡਲ ਦੇ ਪਿੰਡ ਸ਼ੇਰਗੜ੍ਹ ਵਿਖੇ ਬੀਤੀ ਦੇਰ ਸ਼ਾਮ ਪਿੰਡ ਦੇ ਨਜ਼ਦੀਕ ਝਾੜੀਆਂ ਵਿਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ | ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਵਾ ਕੇ ਜਾਂਚ ਸ਼ੁਰੂ ਕੀਤੀ ਹੈ | ...

ਪੂਰੀ ਖ਼ਬਰ »

ਖੱਤਰੀ ਸਭਾ ਨੇ ਰਜਿੰਦਰ ਕੋਹਲੀ ਨੂੰ ਕੀਤਾ ਸਨਮਾਨਿਤ

ਮੋਗਾ, 13 ਨਵੰਬਰ (ਜਸਪਾਲ ਸਿੰਘ ਬੱਬੀ)-ਖੱਤਰੀ ਭਵਨ ਮੋਗਾ ਵਿਖੇ ਸਭਾ ਦੇ ਮੁੱਖ ਸਲਾਹਕਾਰ ਦਾਨੀ ਸੱਜਣ ਰਜਿੰਦਰ ਕੋਹਲੀ ਤੇ ਪਰਿਵਾਰ ਵਲੋਂ ਭਵਨ ਵਿਚ ਪਹਿਲੀ ਮੰਜ਼ਿਲ 'ਤੇ ਇਕ ਕਮਰਾ ਬਣਵਾਉਣ ਅਤੇ ਇਨਵਰਟਰ ਲਾਈਟ ਸਿਸਟਮ ਲਗਵਾਉਣ 'ਤੇ ਖੱਤਰੀ ਸਭਾ ਪ੍ਰਧਾਨ ਐਡਵੋਕੇਟ ਵਿਜੇ ...

ਪੂਰੀ ਖ਼ਬਰ »

ਕਿਸਾਨ ਕਣਕ 'ਚ ਪ੍ਰਤੀ ਏਕੜ ਡੀ.ਏ.ਪੀ. ਦੇ ਇਕ ਥੈਲੇ ਤੋਂ ਵੱਧ ਨਾ ਵਰਤਣ-ਮੁੱਖ ਖੇਤੀਬਾੜੀ ਅਫ਼ਸਰ

ਮੋਗਾ, 13 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਕਿਸਾਨਾਂ ਨੂੰ ਜਿੱਥੇ ਬੀਜਾਂ, ਕੀਟਨਾਸ਼ਕਾਂ ਅਤੇ ਨਦੀਨ ...

ਪੂਰੀ ਖ਼ਬਰ »

ਮਾਸਟਰ ਕੇਡਰ ਯੂਨੀਅਨ ਵਲੋਂ ਪੰਚਾਇਤੀ ਚੋਣਾਂ ਸਬੰਧੀ ਮੰਗ-ਪੱਤਰ

ਮੋਗਾ, 13 ਨਵੰਬਰ (ਸੁਰਿੰਦਰਪਾਲ ਸਿੰਘ)-ਮਾਸਟਰ ਕੇਡਰ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਜਨਰਲ ਸਕੱਤਰ ਜਸਵੀਰ ਸਿੰਘ ਸਿੱਧੂ ਦੀ ਅਗਵਾਈ ਵਿਚ ਪੰਚਾਇਤੀ ਚੋਣਾਂ ਜੋ ਦਸੰਬਰ ਮਹੀਨੇ ਦੇ ਸ਼ੁਰੂ ਵਿਚ ਹੋਣਗੀਆਂ, ਦੇ ਸਬੰਧ ਵਿਚ ...

ਪੂਰੀ ਖ਼ਬਰ »

ਦਰਸ਼ਨ ਸਿੰਘ ਬਰਾੜ ਨੇ ਲੰਗੇਆਣਾ ਨਵਾਂ 'ਚ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਇਆ

ਨੱਥੂਵਾਲਾ ਗਰਬੀ, 13 ਨਵੰਬਰ (ਸਾਧੂ ਰਾਮ ਲੰਗੇਆਣਾ)-ਪਿੰਡ ਲੰਗੇਆਣਾ ਨਵਾਂ ਦੇ ਦੋ ਛੱਪੜਾਂ ਵਿਚ ਪੈਣ ਵਾਲੇ ਸਮੁੱਚੇ ਪਿੰਡ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਇਨ੍ਹਾਂ ਛੱਪੜਾਂ ਦਾ ਪਾਣੀ ਸਿੱਧਾ ਡਰੇਨ ਨਾਲੇ ਵਿਚ ਪਾਉਣ ਲਈ ਸੀਵਰੇਜ ਦਾ ਕੰਮ ਹਲਕਾ ਵਿਧਾਇਕ ...

ਪੂਰੀ ਖ਼ਬਰ »

ਗੁਰਬਚਨ ਸਿੰਘ ਲੰਗੇਆਣਾ ਨਮਿਤ ਸ਼ਰਧਾਂਜਲੀ ਸਮਾਗਮ

ਨੱਥੂਵਾਲਾ ਗਰਬੀ, 13 ਨਵੰਬਰ (ਸਾਧੂ ਰਾਮ ਲੰਗੇਆਣਾ)-ਪਿੰਡ ਲੰਗੇਆਣਾ ਪੁਰਾਣਾ ਦੇ ਨਿਵਾਸੀ ਜਰਨੈਲ ਸਿੰਘ ਸਰਪੰਚ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੇ ਪਿਤਾ ਗੁਰਬਚਨ ਸਿੰਘ ਬਰਾੜ (97) ਨਮਿਤ ਹੋਏ ਸ਼ਰਧਾਂਜਲੀ ਸਮਾਗਮ ਸਮੇਂ ਜਥੇ. ਤੀਰਥ ਸਿੰਘ ਮਾਹਲਾ, ਸਾਬਕਾ ਵਿਧਾਇਕ ...

ਪੂਰੀ ਖ਼ਬਰ »

ਅਕਾਲੀ ਦਲ ਬਾਦਲ ਸਰਕਲ ਅਜੀਤਵਾਲ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ

ਅਜੀਤਵਾਲ, 13 ਨਵੰਬਰ (ਹਰਦੇਵ ਸਿੰਘ ਮਾਨ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਪਾਰਟੀ ਦੀ ਮਜਬੂਤੀ ਲਈ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਸਰਕਲ ਅਜੀਤਵਾਲ ਦੇ 24 ਪਿੰਡਾਂ 'ਚੋਂ ਮਿਹਨਤੀ ਵਰਕਰਾਂ ਨੂੰ ਵੱਖ-ਵੱਖ ਅਹੁਦੇ ਦਿੱਤੇ ਗਏ ਹਨ | ਇਸ ਸਬੰਧੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਵਿਧਾਇਕ ਬਿਲਾਸਪੁਰ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਨਿਹਾਲ ਸਿੰਘ ਵਾਲਾ, 13 ਨਵੰਬਰ (ਪਲਵਿੰਦਰ ਸਿੰਘ ਟਿਵਾਣਾ/ਜਗਸੀਰ ਸਿੰਘ ਲੁਹਾਰਾ)-ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਅਤੇ ਐਸ. ਸੀ. ਵਿੰਗ ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ ਨੇ ਹਲਕੇ ਵਿਚ ਵੱਖ-ਵੱਖ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ | ਜਿਸ ...

ਪੂਰੀ ਖ਼ਬਰ »

ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਸੂਬਾ ਉਪ-ਚੇਅਰਮੈਨ ਦੀ ਚੋਣ

ਮੋਗਾ, 13 ਨਵੰਬਰ (ਅਮਰਜੀਤ ਸਿੰਘ ਸੰਧੂ)-ਸ੍ਰੀ ਬ੍ਰਾਹਮਣ ਸਭਾ ਦੇ ਮੁੱਖ ਸੇਵਾਦਾਰ ਕੈਪਟਨ ਸੁਭਾਸ਼ ਸ਼ਰਮਾ ਨੇ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਨਾਲ ਕੰਮ ਕਰਨ ਦਾ ਫ਼ੈਸਲਾ ਲੈਂਦਿਆਂ ਸਭਾ ਦੀ ਮੈਂਬਰਸ਼ਿਪ ਹਾਸਲ ਕਰ ਲਈ ਹੈ | ਇਸ ਸਬੰਧੀ ਫਾਰਮ ਅਤੇ ਫ਼ੀਸ ਭਰ ਕੇ ਉਨ੍ਹਾਂ ...

ਪੂਰੀ ਖ਼ਬਰ »

ਘਰ-ਘਰ ਮੁਹਿੰਮ ਤਹਿਤ ਚੁਣੇ ਪਿੰਡਾਂ ਨੂੰ ਜਾਗਰੂੁਕ ਕੀਤਾ ਜਾ ਰਿਹੈ-ਤਰਸੇਮ ਮੰਗਲਾ

ਮੋਗਾ, 13 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-'ਨਿਆਂ ਸਭਨਾਂ ਲਈ' ਦੇ ਅਰਥ ਨੂੰ ਸਾਰਥਿਕ ਕਰਦੇ ਹੋਏ ਕਾਰਜਕਾਰੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੁਹਾਲੀ ਦੀਆਂ ਹਦਾਇਤਾਂ ਅਤੇ ਤਰਸੇਮ ਮੰਗਲਾ ਇੰਚਾਰਜ ਜ਼ਿਲ੍ਹਾ ਤੇ ਸ਼ੈਸ਼ਨਜ਼ ਜੱਜ-ਕਮ-ਚੇਅਰਮੈਨ ...

ਪੂਰੀ ਖ਼ਬਰ »

ਰੋਕੋ ਕੈਂਸਰ ਕੈਂਪ 'ਚ 400 ਲੋਕਾਂ ਦੀ ਕੀਤੀ ਜਾਂਚ

ਧਰਮਕੋਟ, 13 ਨਵੰਬਰ (ਪਰਮਜੀਤ ਸਿੰਘ)-ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦ ਲੈਫ਼ਟੀਨੈਂਟ ਰਾਮ ਬਹਾਦਰ ਸਿੰਘ ਕੈਲਾ ਬੱਡੂਵਾਲ ਵਿਖੇ ਕਰਮਜੀਤ ਸਿੰਘ ਕੈਲਾ ਦੇ ਉਦਮ ਸਦਕਾ ਰੋਕੋ ਕੈਂਸਰ ਸੰਸਥਾ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ...

ਪੂਰੀ ਖ਼ਬਰ »

ਵਫ਼ਦ ਨਗਰ ਨਿਗਮ ਕਮਿਸ਼ਨਰ ਨੂੰ ਮਿਲਿਆ

ਮੋਗਾ, 13 ਨਵੰਬਰ (ਜਸਪਾਲ ਸਿੰਘ ਬੱਬੀ)-ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਮੋਗਾ ਦਾ ਵਫ਼ਦ ਪੰਜਾਬ ਪ੍ਰਧਾਨ ਮੁਕੇਸ਼ ਉਜੀਨਵਾਲ, ਜਨਰਲ ਸਕੱਤਰ ਰਾਜੇਸ਼ ਸੰਘੇਲੀਆ, ਸੂਬਾ ਉਪ ਪ੍ਰਧਾਨ ਮਹਿੰਦਰਪਾਲ ਚੰਡਾਲੀਆ, ਜ਼ਿਲ੍ਹਾ ਪ੍ਰਧਾਨ ਬਬਲੂ ...

ਪੂਰੀ ਖ਼ਬਰ »

ਆਰ.ਟੀ.ਏ. ਨੇ ਜਾਰੀ ਕੀਤੀ ਪਹਿਲੀ ਹਾਈ ਸਕਿਉਰਿਟੀ ਰਜਿਸਟਰੇਸ਼ਨ ਪਲੇਟ

ਫ਼ਿਰੋਜ਼ਪੁਰ, 13 ਨਵੰਬਰ (ਜਸਵਿੰਦਰ ਸਿੰਘ ਸੰਧੂ)-ਹਾਈ ਸਕਿਉਰਿਟੀ ਰਜਿਸਟਰੇਸ਼ਨ ਪਲੇਟਸ (ਐਚ. ਐਸ. ਆਰ. ਪੀ.) ਦਾ ਕੰਮ ਅੱਜ ਤੋਂ ਰਿਜਨਲ ਟਰਾਂਸਪੋਰਟ ਅਥਾਰਿਟੀ ਦਫ਼ਤਰ ਫ਼ਿਰੋਜ਼ਪੁਰ ਵਿਖੇ ਕੰਪਨੀ ਐਮ.ਐਚ. ਐਗਰੋਜ ਇੰਮਪੇਕਸ ਇੰਡੀਆ ਪ੍ਰਾਈਵੇਟ ਲਿਮਟਡ ਵਲੋਂ ਸ਼ੁਰੂ ਕਰ ...

ਪੂਰੀ ਖ਼ਬਰ »

ਨਗਰ ਨਿਗਮ ਜ਼ਿਲ੍ਹੇ ਦੇ ਕਬਾੜ ਬਾਜ਼ਾਰ 'ਚ ਬਣਾਏਗਾ ਫੁੱਟਪਾਥ

ਮੋਗਾ, 13 ਨਵੰਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਸਥਾਨਕ ਸ਼ਹਿਰ ਦਾ ਕਬਾੜ ਬਾਜ਼ਾਰ ਜੋ ਆਵਾਜਾਈ ਮਾਮਲੇ ਨੂੰ ਲੈ ਕੇ ਅਕਸਰ ਵਿਵਾਦਾਂ ਵਿਚ ਰਹਿੰਦਾ ਹੈ ਅਤੇ ਸਮੇਂ-ਸਮੇਂ 'ਤੇ ਕਬਾੜ ਬਾਜ਼ਾਰ ਵਿਚ ਕਬਾੜੀਆਂ ਦਾ ਕੰਮ ਕਰਨ ਵਾਲੇ ਦੁਕਾਨਾਂ 'ਤੇ ਇਹ ਦੋਸ਼ ਵੀ ਲੱਗਦੇ ਆ ...

ਪੂਰੀ ਖ਼ਬਰ »

ਕੁੱਟਮਾਰ ਮਾਮਲੇ 'ਚ 9 ਵਿਰੁੱਧ ਪਰਚਾ ਦਰਜ

ਫ਼ਾਜ਼ਿਲਕਾ, 13 ਨਵੰਬਰ (ਦਵਿੰਦਰ ਪਾਲ ਸਿੰਘ)-ਮਾਰਕੁੱਟ ਦੇ ਦੋਸ਼ਾਂ ਵਿਚ ਖੁਈਖੇੜਾ ਪੁਲਿਸ ਨੇ 9 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਵਨ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਮਾਡਲ ਟਾਊਨ ਗਲੀ ਨੰਬਰ 3 ਅਬੋਹਰ ਨੇ ਦੱਸਿਆ ...

ਪੂਰੀ ਖ਼ਬਰ »

ਡੇਂਗੂ ਤੇ ਮਲੇਰੀਆ ਦੇ ਕੰਟਰੋਲ ਲਈ ਉਪਰਾਲੇ ਲਗਾਤਾਰ ਜਾਰੀ-ਸਿਵਲ ਸਰਜਨ

ਫ਼ਾਜ਼ਿਲਕਾ, 13 ਨਵੰਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਹੰਸ ਰਾਜ ਦੀ ਅਗਵਾਈ ਹੇਠ ਡੇਂਗੂ ਅਤੇ ਮਲੇਰੀਆਂ ਤੋਂ ਆਮ ਲੋਕਾਂ ਨੂੰ ਬਚਾਉਣ ਸਬੰਧੀ ਸਿਹਤ ਵਿਭਾਗ ਵਲੋਂ ਵਿਸ਼ੇਸ਼ ਉਪਰਾਲੇ ...

ਪੂਰੀ ਖ਼ਬਰ »

ਵਿਸ਼ੇ ਦੀ ਚੋਣ ਅਜੋਕੇ ਸਮੇਂ ਦੀ ਹੈ ਮੁੱਖ ਲੋੜ-ਵਧੀਕ ਡਿਪਟੀ ਕਮਿਸ਼ਨਰ

ਫ਼ਾਜ਼ਿਲਕਾ, 13 ਨਵੰਬਰ (ਦਵਿੰਦਰ ਪਾਲ ਸਿੰਘ)-ਸੂਬਾ ਸਰਕਾਰ ਵਲੋਂ ਚਲਾਈ ਜਾ ਰਹੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਵਿਦਿਆਰਥੀਆਂ ਨੂੰ ਕਿੱਤਾ, ...

ਪੂਰੀ ਖ਼ਬਰ »

ਘਰ-ਘਰ ਰੋਜ਼ਗਾਰ ਯੋਜਨਾ ਤਹਿਤ 32 ਲੜਕੀਆਂ ਨੂੰ ਵੰਡੇ ਨਿਯੁਕਤੀ ਪੱਤਰ

ਫ਼ਾਜ਼ਿਲਕਾ, 13 ਨਵੰਬਰ (ਦਵਿੰਦਰ ਪਾਲ ਸਿੰਘ)-ਸੂਬਾ ਸਰਕਾਰ ਵਲੋਂ ਚਲਾਈ ਜਾ ਰਹੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲੇ੍ਹ ਅੰਦਰ ਚੱਲ ਰਹੇ ਸਕਿੱਲ ਸੈਂਟਰ ਬੇਰੁਜ਼ਗਾਰ ਨੌਜਵਾਨਾਂ ਨੂੰ ...

ਪੂਰੀ ਖ਼ਬਰ »

ਅਰੋੜਵੰਸ਼ ਸਭਾ ਨੇ ਲੋੜਵੰਦ ਬੱਚਿਆਂ ਨੂੰ ਕਾਪੀਆਂ ਵੰਡੀਆਂ

ਜਲਾਲਾਬਾਦ, 13 ਨਵੰਬਰ (ਹਰਪ੍ਰੀਤ ਸਿੰਘ ਪਰੂਥੀ)-ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਰਾਮਗੜ੍ਹੀਆ ਦੇ 100 ਐਸ.ਸੀ. ਬੱਚਿਆ ਨੂੰ 504 ਨੋਟ ਬੁੱਕਾਂ ਅਤੇ ਹੋਰ ਵੀ ਲੋੜੀਂਦਾ ਸਮਾਨ ਅਰੋੜਵੰਸ਼ ਸਭਾ (ਰਜ਼ਿ.) ਜਲਾਲਾਬਾਦ ਵਲੋਂ ਦਿੱਤਾ ਗਿਆ | ਇਸ ਸਬੰਧੀ ਆਯੋਜਿਤ ਇਕ ਸਾਦੇ ਪਰ ...

ਪੂਰੀ ਖ਼ਬਰ »

ਫਲਾਂ ਦੀਆਂ ਦੁਕਾਨਾਂ ਦੀ ਕੀਤੀ ਅਚਨਚੇਤ ਜਾਂਚ

ਅਬੋਹਰ, 13 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅਬੋਹਰ ਸ਼ਹਿਰ 'ਚ ਫਲਾਂ ਦੀਆਂ ਵੱਖ-ਵੱਖ ਦੁਕਾਨਾਂ ਦੀ ਅਚਨਚੇਤ ਜਾਂਚ ਕੀਤੀ ਗਈ | ਚੈਕਿੰਗ ਦੌਰਾਨ ਅਧਿਕਾਰੀਆਂ ਵਲੋਂ ਫਲ ਵਿਕ੍ਰੇਤਾਵਾਂ ਨੂੰ ਹਾਨੀਕਾਰਕ ਮਸਾਲਿਆਂ ਨਾਲ ਤਿਆਰ ਕੀਤੇ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ 576 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਔਰਤ ਸਣੇ ਦੋ ਕਾਬੂ, ਚਾਰ ਫ਼ਰਾਰ

ਅਬੋਹਰ, 13 ਨਵੰਬਰ (ਕੁਲਦੀਪ ਸਿੰਘ ਸੰਧੂ)-ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਸਮੇਤ ਇਕ ਔਰਤ ਸਣੇ ਦੋ ਜਣਿਆਂ ਨੂੰ ਕਾਬੂ ਕੀਤਾ ਹੈ ਜਦੋਂ ਕਿ ਚਾਰ ਜਣੇ ਫ਼ਰਾਰ ਹੋ ਗਏ ਹਨ | ਪੁਲਿਸ ਨੇ ਇਨ੍ਹਾਂ ਿਖ਼ਲਾਫ਼ ਐਕਸਾਈਜ਼ ਐਕਟ ਤਹਿਤ ਮਾਮਲੇ ...

ਪੂਰੀ ਖ਼ਬਰ »

ਨਾਰੰਗ ਸੇਲਜ਼ ਨੇ ਲੱਕੀ ਡਰਾਅ ਕੱਢਿਆ

ਮੰਡੀ ਲਾਧੂਕਾ, 13 ਨਵੰਬਰ (ਰਾਕੇਸ਼ ਛਾਬੜਾ)-ਤਿਉਹਾਰਾਂ ਦੇ ਮੌਕੇ ਤੇ ਬਾਜ਼ਾਰ ਵਿੱਚ ਗ੍ਰਾਹਕਾਂ ਨੂੰ ਲੁਭਾਉਣ ਲਈ ਜਿੱਥੇ ਵੱਖ-ਵੱਖ ਕੰਪਨੀਆਂ ਨੇ ਆਪਣੀਆਂ ਸਕੀਮਾਂ ਚਲਾਈਆਂ | ਉੱਥੇ ਹਰੇਕ ਵਰਗ ਲਈ ਖ਼ਰੀਦਦਾਰੀ ਨੂੰ ਆਸਾਨ ਕਰਨ ਦੇ ਮਕਸਦ ਨਾਲ ਬਜਾਜ ਫਾਈਨਾਂਸ ਨੇ ...

ਪੂਰੀ ਖ਼ਬਰ »

ਗੁਰਦੇਵ ਕੁਮਾਰ ਟੱਕਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਕੋਟ ਈਸੇ ਖਾਂ, 13 ਨਵੰਬਰ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ/ ਨਿਰਮਲ ਸਿੰਘ ਕਾਲੜਾ)-ਸਮਾਜ ਸੇਵੀ ਦੀਪਕ ਟੱਕਰ ਅਤੇ ਲੱਕੀ ਟੱਕਰ ਦੇ ਪਿਤਾ ਗੁਰਦੇਵ ਕੁਮਾਰ ਟੱਕਰ ਜਿਨ੍ਹਾਂ ਦਾ ਹੋਏ ਅਕਾਲ ਚਲਾਣੇ 'ਤੇ ਵੱਡੀ ਗਿਣਤੀ ਵਿਚ ਰਾਜਨੀਤਕ, ਧਾਰਮਿਕ, ਸਮਾਜਿਕ ...

ਪੂਰੀ ਖ਼ਬਰ »

ਜ਼ਮੀਨ ਦੀ ਰਜਿਸਟਰੀ ਨਾ ਕਰਵਾਉਣ 'ਤੇ ਪਤੀ-ਪਤਨੀ ਨਾਮਜ਼ਦ

ਮੋਗਾ, 13 ਨਵੰਬਰ (ਸ਼ਿੰਦਰ ਸਿੰਘ ਭੁਪਾਲ)-ਦਿਲਬਾਗ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੰਗਤਪੁਰਾ ਦੀ ਸ਼ਿਕਾਇਤ ਦੀ ਪੜਤਾਲ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਦੇ ਹੁਕਮਾਂ ਅਧੀਨ ਐੱਸ.ਐੱਸ.ਪੀ. ਮੋਗਾ ਨੇ ਕੀਤੀ ਅਤੇ ਇਸ ਪੜਤਾਲ ਦੇ ਆਧਾਰ 'ਤੇ ਸਹਾਇਕ ਥਾਣੇਦਾਰ ਗੁਰਜਿੰਦਰ ...

ਪੂਰੀ ਖ਼ਬਰ »

ਨਸ਼ੀਲਾ ਪਾਊਡਰ ਬਰਾਮਦ

ਨਿਹਾਲ ਸਿੰਘ ਵਾਲਾ, 13 ਨਵੰਬਰ (ਪਲਵਿੰਦਰ ਸਿੰਘ ਟਿਵਾਣਾ)-ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਇਕ ਵਿਅਕਤੀ ਤੋਂ 110 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ | ਪੁਲਿਸ ਸੂਤਰਾਂ ਅਨੁਸਾਰ ਥਾਣਾ ਮੁਖੀ ਨਿਹਾਲ ਸਿੰਘ ਵਾਲਾ ਇੰਸਪੈਕਟਰ ਸੁਰਜੀਤ ਸਿੰਘ ਨੇ ਗਸ਼ਤ ਦੌਰਾਨ ...

ਪੂਰੀ ਖ਼ਬਰ »

ਸ਼ੈਲਰ 'ਚ ਹਿੱਸੇਦਾਰ ਬਣਾ ਕੇ ਧੋਖਾਧੜੀ ਦਾ ਦੋਸ਼, ਪਿਓ-ਪੁੱਤਰ ਿਖ਼ਲਾਫ਼ ਮੁਕੱਦਮਾ ਦਰਜ

ਤਲਵੰਡੀ ਭਾਈ, 13 ਨਵੰਬਰ (ਕੁਲਜਿੰਦਰ ਸਿੰਘ ਗਿੱਲ)-ਇਕ ਵਿਅਕਤੀ ਨੇ ਆਪਣੇ ਸ਼ੈਲਰ 'ਚ ਹਿੱਸੇਦਾਰਾਂ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ, ਜਿਸ ਦੇ ਚੱਲਦਿਆਂ ਪੁਲਿਸ ਵਲੋਂ ਜਾਂਚ-ਪੜਤਾਲ ਉਪਰੰਤ ਪਿਓ-ਪੁੱਤਰ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ | ਇਸ ਸਬੰਧੀ ਪ੍ਰਾਪਤ ...

ਪੂਰੀ ਖ਼ਬਰ »

ਲੁੱਟ-ਖੋਹ ਕਰਨ ਵਾਲੇ ਦੀ ਹੋਈ ਪਹਿਚਾਣ, ਮਾਮਲਾ ਦਰਜ

ਬਾਘਾ ਪੁਰਾਣਾ, 13 ਨਵੰਬਰ (ਬਲਰਾਜ ਸਿੰਗਲਾ)-ਬੀਤੇ ਕੱਲ੍ਹ ਸੇਤੀਆ ਮਨੀ ਚੇਂਜਰ ਮੁੱਦਕੀ ਰੋਡ ਬਾਘਾ ਪੁਰਾਣਾ ਦੇ ਕਰਿੰਦੇ ਗੁਰਪ੍ਰਕਾਸ਼ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਬਾਘਾ ਪੁਰਾਣਾ ਕੋਲੋਂ ਸਥਾਨਕ ਮੁੱਦਕੀ ਸੜਕ 'ਤੇ ਪੰਜ ਲੱਖ ਰੁਪਏ ਅਤੇ ਇਕ ਐਕਟਿਵਾ ਸਕੂਟਰੀ ...

ਪੂਰੀ ਖ਼ਬਰ »

ਕਿਸਾਨ ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਕਰਨ-ਡੀ.ਸੀ. ਪ੍ਰਦੂਸ਼ਣ ਮੁਕਤ ਵਾਤਾਵਰਨ ਸਿਰਜਣ ਲਈ ਸਹਿਯੋਗ ਦੇਣ ਨੂੰ ਕਿਹਾ

ਮੋਗਾ, 13 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਕੇ ਪ੍ਰਦੂਸ਼ਣ ਮੁਕਤ ਵਾਤਾਵਰਨ ਸਿਰਜਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ | ...

ਪੂਰੀ ਖ਼ਬਰ »

ਸੜਕ 'ਤੇ ਪਾਣੀ ਖੜ੍ਹਾ ਰਹਿਣ ਕਰਕੇ ਲੋਕ ਪ੍ਰੇਸ਼ਾਨ

ਕੋਟ ਈਸੇ ਖਾਂ, 13 ਨਵੰਬਰ (ਯਸ਼ਪਾਲ ਗੁਲਾਟੀ)-ਕੋਟ ਈਸੇ ਖਾਂ-ਅੰਮਿ੍ਤਸਰ ਰੋਡ, ਤਲਵੰਡੀ ਨੌਾ ਬਹਾਰ-ਮਸੀਤਾਂ ਬਾਈਪਾਸ ਚੌਾਕ ਸੜਕੀ ਟੋਟੇ 'ਚ ਪਿਛਲੇ ਸਾਲ ਭਰ ਤੋਂ ਨਜ਼ਦੀਕੀ ਘਰਾਂ ਦਾ ਪਾਣੀ ਖੜ੍ਹਾ ਰਹਿਣ ਕਰਕੇ ਜਿੱਥੇ ਸੜਕ 'ਤੇ ਵੱਡੇ-ਵੱਡੇ ਖੱਡੇ ਪੈ ਗਏ ਹਨ, ਉੱਥੇ ਜੀ.ਟੀ. ...

ਪੂਰੀ ਖ਼ਬਰ »

ਮੈਕਰੋ ਗਲੋਬਲ ਨੇ ਲਵਾਇਆ ਓਪਨ ਵਰਕ ਪਰਮਿਟ ਵੀਜ਼ਾ

ਮੋਗਾ, 13 ਨਵੰਬਰ (ਸੁਰਿੰਦਰਪਾਲ ਸਿੰਘ)-ਆਈਲਟਸ ਸੰਸਥਾ ਮੈਕਰੋ ਗਲੋਬਲ ਮੋਗਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਨੇ ਹਰਰਾਜਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਨਿਵਾਸੀ ਅਜਨਾਲਾ, ਅੰਮਿ੍ਤਸਰ ਦਾ ਓਪਨ ਵਰਕ ਪਰਮਿਟ ਦਾ ਵੀਜ਼ਾ ਬਹੁਤ ਹੀ ਘੱਟ ਸਮੇਂ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਸਕੂਲ ਦੇ ਵਿਦਿਆਰਥੀ ਦੀ ਰਾਸ਼ਟਰੀ ਟੀਮ 'ਚ ਚੋਣ

ਸਮਾਲਸਰ, 13 ਨਵੰਬਰ (ਕਿਰਨਦੀਪ ਸਿੰਘ ਬੰਬੀਹਾ)- ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੋਡੇ ਨੇ ਥ੍ਰੋ ਬਾਲ ਵਿਚ ਪੰਜਾਬ 'ਚੋਂ ਤੀਜਾ ਸਥਾਨ ਹਾਸਲ ਕੀਤੀ ਹੈ ਅਤੇ ਸਕੂਲ ਦੇ ਖਿਡਾਰੀ ਦੀ ਰਾਸ਼ਟਰੀ ਟੀਮ ਲਈ ਚੋਣ ਕੀਤੀ ਗਈ ਹੈ | ਇਸ ਸਬੰਧੀ ਸਕੂਲ ਪਿ੍ੰਸੀਪਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX