ਤਾਜਾ ਖ਼ਬਰਾਂ


ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਚਾਰ ਨਕਸਲੀ ਢੇਰ, ਹਥਿਆਰ ਵੀ ਬਰਾਮਦ
. . .  19 minutes ago
ਰਾਏਪੁਰ, 26 ਮਾਰਚ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਚਾਰ ਨਕਸਲੀਆਂ ਨੂੰ ਢੇਰ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਕਮਾ ਜ਼ਿਲ੍ਹੇ ਦੇ ਚਿੰਤਲਾਨਾਰ ਥਾਣਾ ਖੇਤਰ ਅਧੀਨ ਪੈਂਦੇ ਕਰਕਨਗੁੜਾ ਪਿੰਡ ਦੇ ਨਜ਼ਦੀਕ ਅੱਜ...
ਅਗਸਤਾ ਵੈਸਟਲੈਂਡ ਮਾਮਲੇ 'ਚ ਈ.ਡੀ. ਨੇ ਇਕ ਗ੍ਰਿਫਤਾਰੀ ਕੀਤੀ
. . .  about 1 hour ago
ਨਵੀਂ ਦਿੱਲੀ, 26 ਮਾਰਚ - ਅਗਸਤਾ ਵੈਸਟਲੈਂਡ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਥਿਤ ਵਿਚੋਲੀਏ ਸੁਸ਼ੇਨ ਮੋਹਨ ਗੁਪਤਾ ਨੂੰ ਬੀਤੀ ਲੰਘੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਅੱਜ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ...
ਉਤਰ ਪ੍ਰਦੇਸ਼ ਲਈ ਭਾਜਪਾ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, ਅਡਵਾਨੀ ਦਾ ਨਾਂ ਸ਼ਾਮਲ ਨਹੀਂ
. . .  about 1 hour ago
ਨਵੀਂ ਦਿੱਲੀ, 26 ਮਾਰਚ - ਭਾਜਪਾ ਨੇ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਉਤਰ ਪ੍ਰਦੇਸ਼ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਅਰੁਣ ਜੇਤਲੀ, ਨਿਤਿਨ ਗਡਕਰੀ, ਸੁਸ਼ਮਾ ਸਵਰਾਜ ਤੇ ਊਮਾ ਭਾਰਤੀ ਜ਼ਿਕਰਯੋਗ...
ਮੇਰੇ ਤੋਂ ਪੁੱਛੇ ਬਗੈਰ ਭਾਜਪਾ ਨੇ ਮੇਰੀ ਸੀਟ ਬਦਲੀ - ਗਿਰੀਰਾਜ ਸਿੰਘ
. . .  about 1 hour ago
ਨਵੀਂ ਦਿੱਲੀ, 26 ਮਾਰਚ - ਕੇਂਦਰੀ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਗਿਰੀਰਾਜ ਸਿੰਘ ਨੂੰ ਭਾਜਪਾ ਨੇ ਇਸ ਵਾਰ ਬੈਗੁਸਰਾਏ (ਬਿਹਾਰ) ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਪਰੰਤੂ ਗਿਰੀਰਾਜ ਸਿੰਘ ਬੈਗੁਸਰਾਏ ਤੋਂ ਨਹੀਂ ਬਲਕਿ ਨਵਾਦਾ (ਬਿਹਾਰ) ਤੋਂ ਹੀ ਚੋਣ ਲੜਨਾ ਚਾਹੁੰਦੇ ਹਨ। ਗਿਰੀਰਾਜ ਸਿੰਘ ਪਹਿਲਾ...
ਅੱਜ ਦਾ ਵਿਚਾਰ
. . .  about 1 hour ago
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ...
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 185 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪ੍ਰਿਅੰਕਾ ਦੇ ਆਉਣ ਨਾਲ ਕਾਂਗਰਸ ਦੀ ਡੁੱਬਦੀ ਬੇੜੀ ਨਹੀਂ ਬਚੇਗੀ- ਮਜੀਠੀਆ
. . .  1 day ago
ਫ਼ਾਜ਼ਿਲਕਾ ,25 (ਪ੍ਰਦੀਪ ਕੁਮਾਰ)- ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ...
ਆਈ ਪੀ ਐੱਲ 2019 - 15 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 3 ਵਿਕਟ ਗਵਾ ਕੇ ਬਣਾਈਆਂ 144 ਦੌੜਾਂ
. . .  1 day ago
ਆਈ ਪੀ ਐੱਲ 2019 - 8 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 2 ਵਿਕਟ ਗਵਾ ਕੇ ਬਣਾਈਆਂ 60 ਦੌੜਾਂ
. . .  1 day ago
ਆਈ ਪੀ ਐੱਲ 2019 - 5 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ ਇਕ ਵਿਕਟ ਗਵਾ ਕੇ ਬਣਾਈਆਂ 31 ਦੌੜਾਂ
. . .  1 day ago
ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਨਵੀਂ ਦਿੱਲੀ ,25 ਮਾਰਚ - ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ।ਇਸ ਸੂਚੀ 'ਚ ਸੰਜੇ ਨਿਰੂਪਮ ਦਾ ਨਾਮ ਵੀ ਹੈ , ਜੋ ਮੁੰਬਈ ਉੱਤਰ-ਪੱਛਮੀ ਤੋਂ ਚੋਣ ...
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ...
ਮਾਨਸਾ ਦੀ ਅਦਾਲਤ ਵੱਲੋਂ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ
. . .  1 day ago
ਮਾਨਸਾ, 25 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਵਧੀਕ ਸੈਸ਼ਨ ਜੱਜ ਦਲਜੀਤ ਸਿੰਘ ਰੱਲਣ ਦੀ ਅਦਾਲਤ ਨੇ ਅੱਜ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ ਅਤੇ ਇਕ ਸਿਪਾਹੀ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਹਨ। ਜਾਣਕਾਰੀ ਅਨੁਸਾਰ .....
ਆਸਟ੍ਰੇਲੀਆ ਤੋਂ ਆਏ ਨੌਜਵਾਨ ਵੱਲੋਂ ਖ਼ੁਦਕੁਸ਼ੀ
. . .  1 day ago
ਭੇਦਭਰੀ ਹਾਲਤ 'ਚ ਨਵ-ਵਿਆਹੁਤਾ ਦੀ ਮੌਤ
. . .  1 day ago
ਅਕਾਲੀ ਦਲ ਟਕਸਾਲੀ ਨੇ ਹਲਕਾ ਸੰਗਰੂਰ ਤੋਂ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੂੰ ਉਮੀਦਵਾਰ ਐਲਾਨਿਆ
. . .  1 day ago
ਨਸ਼ੀਲੇ ਟੀਕਿਆਂ ਸਮੇਤ 1 ਵਿਅਕਤੀ ਕਾਬੂ
. . .  1 day ago
ਅਦਾਲਤ ਨੇ ਚਰਨਜੀਤ ਸ਼ਰਮਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਕੱਤਕ ਸੰਮਤ 550
ਵਿਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। -ਬਲਟਾਸਰ ਗਰੈਕ ਲੈਨ

ਰਾਸ਼ਟਰੀ-ਅੰਤਰਰਾਸ਼ਟਰੀ

ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ 44 ਹੋਈ

ਸੈਕਰਾਮੈਂਟੋ/ਕੈਲੀਫੋਰਨੀਆ, 13 ਨਵੰਬਰ (ਹੁਸਨ ਲੜੋਆ ਬੰਗਾ)-ਕਈ ਦਿਨਾਂ ਤੋਂ ਕੈਲੀਫੋਰਨੀਆ ਦੇ ਜੰਗਲਾਂ 'ਚ ਦੋ ਥਾਈਾ ਲੱਗੀ ਅੱਗ ਨੇ ਭਿਆਨਕ ਰੂਪ ਅਖ਼ਤਿਆਰ ਕਰ ਲਿਆ ਹੈ | ਇਸ ਅੱਗ 'ਚ ਹੁਣ ਤੱਕ 44 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ | ਕੈਲੀਫੋਰਨੀਆ ਦੇ ਇਤਿਹਾਸ 'ਚ ਪਹਿਲੀ ਵਾਰ ਜੰਗਲੀ ਅੱਗ ਕਾਰਨ ਇੰਨਾ ਵੱਡਾ ਨੁਕਸਾਨ ਹੋਇਆ ਹੈ | ਸੋਮਵਾਰ ਨੂੰ ਬੂਟੀ ਕਾਊਾਟੀ ਦੇ ਸ਼ੈਰਫ ਹੋਨੀਆ ਨੇ ਨੇੜੇ ਦੇ ਸ਼ਹਿਰ ਚੀਕੋ 'ਚ ਸ਼ਾਮ ਦੀ ਇਕ ਪੈ੍ਰੱਸ ਕਾਨਫਰੰਸ 'ਚ ਐਲਾਨ ਕੀਤਾ ਸੀ ਕਿ 13 ਹੋਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ | ਇਸ ਅੱਗ ਕਾਰਨ 7100 ਤੋਂ ਵੱਧ ਘਰ ਅਤੇ ਹੋਰ ਇਮਾਰਤਾਂ ਤਬਾਹ ਹੋਈਆਂ ਹਨ | ਇਹ ਤਬਾਹੀ ਬੂਟੀ ਕਾਉਂਟੀ ਦੇ ਸੀਅਰਾ ਫੁਟਹਿਲ ਜੋ ਸੈਨ ਫਰਾਂਸਿਸਕੋ ਤੋਂ 175 ਮੀਲ (280 ਕਿੱਲੋਮੀਟਰ) ਉੱਤਰ ਵੱਲ ਹੈ 'ਚ ਹੋਈ | ਸ਼ੈਰਫ ਹੋਨੀਆ ਨੇ ਦੱਸਿਆ ਕਿ ਤਬਾਹੀ 'ਚ 228 ਲੋਕ ਲਾਪਤਾ ਹਨ ਪਰ ਦਫ਼ਤਰ ਨੂੰ 1500 ਤੋਂ ਵੱਧ ਲੋਕਾਂ ਵਲੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਲੱਭਣ ਲਈ ਬੇਨਤੀਆਂ ਪ੍ਰਾਪਤ ਹੋਈਆ ਹਨ | ਇਨ੍ਹਾਂ ਮਾਮਲਿਆਂ 'ਚ 231 ਵਿਅਕਤੀ ਸੁਰੱਖਿਅਤ ਪਾਏ ਗਏ ਹਨ | ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ | ਫਾਇਰ ਜ਼ੋਨ 'ਚ ਕੰਮ ਕਰਨ ਵਾਲੇ 13 ਕੋਰੋਨਰ-ਲਿਡ ਖ਼ੋਜੀ ਟੀਮਾਂ ਤੋਂ ਇਲਾਵਾ 150 ਖੋਜ ਅਤੇ ਰਿਕਵਰੀ ਕਰਮਚਾਰੀ ਮੰਗਲਵਾਰ ਨੂੰ ਹੋਰ ਪਹੁੰਚ ਗਏ ਹਨ | ਭਿਆਨਕ ਤਬਾਹੀ ਤੇ ਮਨੁਖੀ ਜ਼ਿੰਦਗੀ ਦੇ ਨੁਕਸਾਨ ਦਾ ਵੱਡਾ ਹਿੱਸਾ ਪੈਰਾਡਾਈਜ਼ ਦੇ ਕਸਬੇ ਤੇ ਉਸ ਦੇ ਆਲ਼ੇ-ਦੁਆਲੇ ਜ਼ਿਆਦਾ ਹੋਇਆ ਹੈ, ਜਿੱਥੇ ਅੱਗ ਨੇ ਬਹੁਤ ਸਾਰੀਆਂ ਇਮਾਰਤਾਂ ਨੂੰ ਮਲਬੇ 'ਚ ਬਦਲ ਦਿੱਤਾ ਹੈ | ਇਸ ਦੌਰਾਨ 52000 ਲੋਕਾਂ ਨੂੰ ਘਰ ਖ਼ਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ | ਸ਼ੈਰਫ ਹੋਨੀਆ ਨੇ ਕਿਹਾ ਕਿ 44 ਲੋਕਾਂ ਦੀਆਂ ਮੌਤਾਂ ਕੈਲੀਫੋਰਨੀਆ ਜੰਗਲੀ ਅੱਗ ਦੇ ਇਤਿਹਾਸ 'ਚ ਸਭ ਤੋਂ ਵੱਧ ਮੌਤਾਂ ਦਾ ਰਿਕਾਰਡ ਹੈ | ਇਸ ਤੋਂ ਪਹਿਲਾਂ ਲਾਸ ਏਾਜਲਸ ਦੇ ਗਰਿੱਫਿਥ ਪਾਰਕ 'ਚ ਸੰਨ 1933 'ਚ 29 ਵਿਅਕਤੀ ਮਰੇ ਸਨ | ਅਧਿਕਾਰੀਆਂ ਨੇ ਦੱਸਿਆ ਕਿ ਸਨਿਚਰਵਾਰ ਤੋਂ 435 ਹੋਰ ਇਮਾਰਤਾਂ ਤਬਾਹ ਹੋ ਗਈਆਂ ਅਤੇ ਲਾਸ ਏਾਜਲਸ ਦੇ ਪੱਛਮ 'ਚ ਸਥਿਤ ਦੱਖਣੀ ਕੈਲੀਫੋਰਨੀਆ ਦੇ ਮਲੀਬੂ ਤੱਟ ਨੇੜੇ ਪਹਾੜਾਂ ਅਤੇ ਤਲਹਟੀ ਵਿਚ 200000 ਲੋਕਾਂ ਨੂੰ ਅੱਗ ਉਜਾੜ ਦਿੱਤਾ ਹੈ | ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ ਦੀ ਮੰਗ 'ਤੇ ਸੋਮਵਾਰ ਨੂੰ ਇਸ ਨੂੰ ਵੱਡੀ ਤਬਾਹੀ ਐਲਾਨ ਦਿੱਤਾ ਹੈ | ਇਸ ਫ਼ੈਸਲੇ ਨਾਲ ਸੂਬੇ ਦੇ ਫਾਇਰ ਬਿ੍ਗੇਡ ਖੇਤਰਾਂ ਲਈ ਫੈਡਰਲ ਐਮਰਜੈਂਸੀ ਸਹਾਇਤਾ ਉਪਲਬਧ ਹੋ ਗਈ ਹੈ | ਹੁਣ ਤੱਕ 117000 ਏਕੜ ਤੇ 7177 ਇਮਾਰਤਾਂ ਸੜ ਕੇ ਸਵਾਹ ਹੋ ਚੁੱਕੀਆਂ ਹਨ |


ਖ਼ਬਰ ਸ਼ੇਅਰ ਕਰੋ

24ਵਾਂ ਅੰਤਰਰਾਸ਼ਟਰੀ ਫ਼ਿਲਮ ਸਮਾਰੋਹ ਕੋਲਕਾਤਾ 'ਚ ਸ਼ੁਰੂ

ਕੋਲਕਾਤਾ, 13 ਨਵੰਬਰ (ਰਣਜੀਤ ਸਿੰਘ ਲੁਧਿਆਣਵੀ)-ਇੱਥੇ ਸ਼ੁਰੂ ਹੋਇਆ 24ਵਾਂ ਕੋਲਕਾਤਾ ਅੰਤਰਰਾਸ਼ਟਰੀ ਫ਼ਿਲਮ ਸਮਾਰੋਹ ਪਹਿਲੇ ਦਿਨ ਤੋਂ ਹੀ ਰੰਗ 'ਚ ਆ ਗਿਆ ਹੈ | ਦੇਸ਼-ਦੁਨੀਆ ਦੇ ਫ਼ਿਲਮਕਾਰਾਂ ਦੀ ਮੌਜੂਦਗੀ 'ਚ ਵੱਖ-ਵੱਖ ਫ਼ਿਲਮਾਂ ਨੂੰ ਲੋਕ ਭਾਰੀ ਉਤਸ਼ਾਹ ਨਾਲ ਮਾਣ ...

ਪੂਰੀ ਖ਼ਬਰ »

ਹਲਕ ਤੇ ਸਪਾਈਡਰਮੈਨ ਸਮੇਤ ਕਈ ਸੁਪਰ ਹੀਰੋ ਕਿਰਦਾਰ ਘੜਨ ਵਾਲੇ ਸਟੇਨ ਲੀ ਦਾ ਦਿਹਾਂਤ

ਲਾਸ ਏਾਜਲਸ, 13 ਨਵੰਬਰ (ਏਜੰਸੀ)-ਮਾਰਵਲ ਕਾਮਿਕਸ ਦੇ ਮੁਖੀ ਰਹੇ ਤੇ ਹਲਕ ਤੇ ਸਪਾਈਡਰਮੈਨ ਵਰਗੇ ਸੁਪਰ ਹੀਰੋ ਕਿਰਦਾਰਾਂ ਨੂੰ ਘੜਨ ਵਾਲੇ ਸਟੇਨ ਲੀ ਦਾ 95 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ | ਉਨ੍ਹਾਂ ਦੇ ਦਿਹਾਂਤ 'ਤੇ ਕ੍ਰਿਸ ਹੇਮਸਵਰਥ, ਰਾਇਨ ਰੇਨਾਲਡਸ ਅਤੇ ਰਾਬਰਟ ...

ਪੂਰੀ ਖ਼ਬਰ »

ਪੰਜਾਬੀ ਮੂਲ ਦੀ ਸਮਾਜ ਸੇਵਿਕਾ ਵਲੋਂ ਯੂ.ਕੇ. ਦੇ ਲਾਰਡ ਲੇਸਟਰ 'ਤੇ ਛੇੜਛਾੜ ਦੇ ਦੋਸ਼

ਲੰਡਨ, 13 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਜਬਰੀ ਵਿਆਹਾਂ ਵਿਰੁੱਧ ਔਰਤਾਂ ਨੰੂ ਲਾਮਬੰਦ ਕਰਨ ਵਾਲੀ ਤੇ ਕਰਮਾਂ ਨਿਰਵਾਨਾ ਦੀ ਸੰਚਾਲਕ ਸਮਾਜ ਸੇਵਕਾ ਜਸਵਿੰਦਰ ਸੰਘੇੜਾ ਨੇ ਲਾਰਡ ਲੇਸਟਰ ਆਫ ਹੈਰਨੇ ਹਿੱਲ 'ਤੇ ਛੇੜਛਾੜ ਦੇ ਦੋਸ਼ ਲਗਾਏ ਹਨ | ਉਨ੍ਹਾਂ ਅਨੁਸਾਰ ...

ਪੂਰੀ ਖ਼ਬਰ »

ਇੰਡੀਆ ਫ਼ੈਸ਼ਨ ਵੀਕ ਦੌਰਾਨ ਸਿੱਖ ਮਾਡਲ ਬਣਿਆ ਖਿੱਚ ਦਾ ਕੇਂਦਰ

ਲੰਡਨ, 13 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਡੀਆ ਫ਼ੈਸ਼ਨ ਵੀਕ ਲੰਡਨ ਦੇ ਓਲੰਪੀਆ ਲੰਡਨ ਵਿਖੇ ਆਯੋਜਿਤ ਕੀਤਾ ਗਿਆ, ਜਿਸ 'ਚ ਸਿੱਖ ਮਾਡਲ ਰਾਜਵਤਨ ਸਿੰਘ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਭਾਰਤੀ ਡਿਜ਼ਾਈਨਰ ਬਾਨੀ ਪਸ਼ਰੀਚਾ ਨੇ ਸਾਲ 2018 ਦਾ ਡਿਜ਼ਾਈਨਰ ਖ਼ਿਤਾਬ ਜਿੱਤਿਆ, ...

ਪੂਰੀ ਖ਼ਬਰ »

ਇਟਲੀ 'ਚ ਪੰਜਾਬੀ ਨੌਜਵਾਨ ਦੀ ਬੱਸ ਦੀ ਲਪੇਟ 'ਚ ਆ ਕੇ ਮੌਤ

ਵੀਨਸ (ਇਟਲੀ), 13 ਨਵੰਬਰ (ਹਰਦੀਪ ਸਿੰਘ ਕੰਗ)-ਇਟਲੀ ਦੇ ਪੋਰਦੀਨੋਨੇ ਜ਼ਿਲ੍ਹੇ ਦੇ ਅਸਾਨੋ ਦੇਸੀਮੋ ਸ਼ਹਿਰ 'ਚ ਬੀਤੇ ਵੀਰਵਾਰ ਬੱਸ ਦੀ ਫੇਟ ਲੱਗਣ ਕਾਰਨ 38 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਉਕਤ ਨੌਜਵਾਨ ਲੁਧਿਆਣਾ ਸ਼ਹਿਰ ਨਾਲ਼ ਸਬੰਧਿਤ ਸੀ। ਘਟਨਾ ਸਬੰਧੀ ...

ਪੂਰੀ ਖ਼ਬਰ »

ਸਾਊਥਾਲ ਤੇ ਹੇਜ਼ 'ਚ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਕੀਤਾ ਯਾਦ

ਲੰਡਨ, 13 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਈਲਿੰਗ, ਸਾਊਥਾਲ ਤੇ ਹੇਜ਼ 'ਚ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਸਥਾਨਕ ਕੌਂਸਲ ਦੇ ਮੇਅਰ ਤਜਿੰਦਰ ਸਿੰਘ ਧਾਮੀ, ਮੇਅਰਿਸ ਰਾਜਿੰਦਰ ਕੌਰ, ਸਾਬਕਾ ਮੇਅਰ ਰਣਜੀਤ ਧੀਰ, ਐਮ.ਪੀ. ਰੂਪਾ ਹੱਕ, ਐਮ.ਪੀ. ਜੌਹਨ ਮੈਕਡਾਨਲ, ...

ਪੂਰੀ ਖ਼ਬਰ »

ਕੈਨੇਡਾ ਦੇ ਪੂਰਬ 'ਚ ਦੀਵਾਲੀ ਦੀ ਰੌਣਕ

ਵਿਦਿਆਰਥੀਆਂ ਨੇ ਪੇਸ਼ ਕੀਤੀ ਭਾਰਤੀ ਸਭਿਆਚਾਰ ਦੀ ਝਲਕ ਟੋਰਾਂਟੋ, 13 ਨਵੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਵੱਖ-ਵੱਖ ਇਲਾਕਿਆਂ 'ਚ ਭਾਰਤੀ ਮੂਲ ਦੇ ਲੋਕਾਂ ਦੀ ਚੰਗੀ ਆਬਾਦੀ ਹੋ ਚੁੱਕੀ ਹੈ ਪਰ ਪੂਰਬੀ ਖ਼ਿੱਤੇ 'ਚ ਅਜੇ ਬਹੁਤੀ ਵਸੋਂ ਨਹੀਂ। ਪੰਜਾਬ ਸਮੇਤ ਦੇਸ਼ ਦੇ ਹੋਰ ...

ਪੂਰੀ ਖ਼ਬਰ »

ਬਰੇਸ਼ੀਆ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਖ਼ਾਲਸਾਈ ਜੈਕਾਰਿਆਂ ਨਾਲ ਗੂੰਝਿਆ ਕਸਤੇਨੇਦੋਲੋ ਬਰੇਸ਼ੀਆ (ਇਟਲੀ), 13 ਨਵੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਬਰੇਸ਼ੀਆ ਦੇ ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤੇਨੇਦੋਲੋ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਖ਼ੁਦਕੁਸ਼ੀਆਂ ਦੀ ਦਰ ਸਭ ਤੋਂ ਉੱਚੀ

ਮੈਲਬੌਰਨ, 13 ਨਵੰਬਰ (ਸਰਤਾਜ ਸਿੰਘ ਧੌਲ)-ਏ. ਬੀ. ਐਸ. ਦੇ ਅੰਕੜੇ ਦੱਸਦੇ ਹਨ ਕਿ ਆਸਟ੍ਰੇਲੀਆ 'ਚ ਮੌਜੂਦ ਖੁਦਕੁਸ਼ੀਆਂ ਦੀ ਦਰ ਸਭ ਤੋਂ ਉੱਚੀ ਹੈ, ਜਿਸ 'ਚ ਤਕਰੀਬਨ 9 ਲੋਕ ਰੋਜ਼ ਆਪਣੀ ਜੀਵਨ ਲੀਲ੍ਹਾ ਖ਼ਤਮ ਕਰਦੇ ਹਨ। ਇਥੇ ਖ਼ੁਦਕੁਸ਼ੀ ਦਾ ਕਾਰਨ ਵਿੱਤੀ ਸੰਕਟ, ਸਾਈਬਰ ਧੱਕੇਸ਼ਾਹੀ ...

ਪੂਰੀ ਖ਼ਬਰ »

ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਸਿਆਟਲ ਵਿਚ ਕੀਰਤਨ ਕਰਨਗੇ

ਸਿਆਟਲ, 13 ਨਵੰਬਰ (ਗੁਰਚਰਨ ਸਿੰਘ ਢਿੱਲੋਂ)-ਗੁਰਦੁਆਰਾ ਸਿੰਘ ਸਭਾ ਰੈਨਟਨ 'ਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਇਕ ਹਫ਼ਤਾ 18 ਨਵੰਬਰ ਤੱਕ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਸਟੇਜ ਸਕੱਤਰ ਅਵਤਾਰ ਸਿੰਘ ਆਦਮਪੁਰੀ ਨੇ ...

ਪੂਰੀ ਖ਼ਬਰ »

ਆਸਟ੍ਰੇਲੀਆ ਦੀ ਨਾਗਰਿਕਤਾ ਤੋਂ ਪਹਿਲਾਂ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ-ਪੀਟਰ ਡਟਨ

ਮੈਲਬੌਰਨ, 13 ਨਵੰਬਰ (ਸਰਤਾਜ ਸਿੰਘ ਧੌਲ)-ਜਿਹੜੇ ਲੋਕ ਇਥੋਂ ਦੀ ਨਾਗਰਿਕਤਾ ਲੈ ਕੇ ਘਿਨਾਉਣੇ ਅਪਰਾਧਾਂ ਨੂੰ ਅੰਜਾਮ ਦਿੰਦੇ ਹਨ, ਅਸੀਂ ਉਨ੍ਹਾਂ ਨੂੰ ਇਥੇ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਇਹ ਵਿਚਾਰ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਪੀਟਰ ਡਟਨ ਨੇ ਪ੍ਰਗਟ ਕਰਦਿਆਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX