ਤਾਜਾ ਖ਼ਬਰਾਂ


ਪੇਰੂ ਦੇ ਸਾਬਕਾ ਰਾਸ਼ਟਰਪਤੀ ਨੂੰ ਤਿੰਨ ਸਾਲ ਦੀ ਜੇਲ੍ਹ
. . .  6 minutes ago
ਲੀਮਾ, 20 ਅਪ੍ਰੈਲ- ਪੇਰੂ ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪੈਡਰੋ ਪਾਬਲੋ ਕੁਜਿੰਸਕੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਪੇਰੂ ਦੀ ਜੁਡੀਸ਼ੀਅਲ ਅਥਾਰਿਟੀ ਵਲੋਂ ਟਵਿੱਟਰ 'ਤੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ...
ਰੰਜਨ ਗੋਗੋਈ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ, ਕਿਹਾ- ਨਿਆਂ ਪਾਲਿਕਾ ਦੀ ਸੁਤੰਤਰਤਾ ਖ਼ਤਰੇ 'ਚ
. . .  24 minutes ago
ਨਵੀਂ ਦਿੱਲੀ, 20 ਅਪ੍ਰੈਲ- ਭਾਰਤ ਦੇ ਮੁੱਖ ਜਸਟਿਸ (ਸੀ. ਜੇ. ਆਈ.) ਰੰਜਨ ਗੋਗੋਈ ਨੇ ਖ਼ੁਦ 'ਤੇ ਇੱਕ ਔਰਤ ਵਲੋਂ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਆਨਲਾਈਨ ਮੀਡੀਆ 'ਚ ਇੱਕ ਔਰਤ ਵਲੋਂ ਕਥਿਤ ਤੌਰ 'ਤੇ ਇਨ੍ਹਾਂ ਦੋਸ਼ਾਂ ਨਾਲ ਜੁੜੀਆਂ ਖ਼ਬਰਾਂ ਤੋਂ...
ਪਾਬੰਦੀ ਹਟਦਿਆਂ ਹੀ ਛਲਕੇ ਆਜ਼ਮ ਦੇ ਹੰਝੂ, ਕਿਹਾ- ਮੇਰੇ ਨਾਲ ਅੱਤਵਾਦੀ ਦੇ ਵਾਂਗ ਹੋ ਰਿਹੈ ਸਲੂਕ
. . .  53 minutes ago
ਨਵੀਂ ਦਿੱਲੀ, 20 ਅਪ੍ਰੈਲ- ਲੋਕ ਸਭਾ ਚੋਣਾਂ 2019 'ਚ ਭਾਜਪਾ ਉਮੀਦਵਾਰ ਜਯਾ ਪ੍ਰਦਾ ਵਿਰੁੱਧ ਇਤਰਾਜ਼ਯੋਗ ਬਿਆਨ ਦੇਣ 'ਤੇ ਚੋਣ ਕਮਿਸ਼ਨ ਵਲੋਂ ਲਾਈ ਪਾਬੰਦੀ ਖ਼ਤਮ ਹੋਣ ਤੋਂ ਬਾਅਦ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਆਜ਼ਮ ਖ਼ਾਨ ਲੰਘੇ ਦਿਨ ਇੱਕ ਚੋਣ ਰੈਲੀ...
ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ 200 ਪਰਿਵਾਰ
. . .  about 1 hour ago
ਤਪਾ ਮੰਡੀ, 20 ਅਪ੍ਰੈਲ (ਵਿਜੇ ਸ਼ਰਮਾ)- ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਲੇਬਰ ਯੂਨੀਅਨ ਦੇ 200 ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਪਾਲ ਸਿੰਘ ਦੀ ਅਗਵਾਈ ਹੇਠ...
ਮਾਂ 'ਤੇ ਬੰਦੂਕ ਤਾਣ ਕੇ ਬਦਮਾਸ਼ਾਂ ਨੇ ਧੀ ਨਾਲ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ
. . .  about 1 hour ago
ਪਟਨਾ, 20 ਅਪ੍ਰੈਲ- ਬਿਹਾਰ ਦੇ ਭਾਗਲਪੁਰ ਜ਼ਿਲ੍ਹੇ 'ਚ ਬੀਤੀ ਰਾਤ ਕੁਝ ਬਦਮਾਸ਼ਾਂ ਵਲੋਂ ਇੱਕ ਲੜਕੀ ਨਾਲ ਉਸ ਦੀ ਮਾਂ ਦੇ ਸਾਹਮਣੇ ਨਾ ਸਿਰਫ਼ ਛੇੜਛਾੜ ਕੀਤੀ ਗਈ, ਬਲਕਿ ਇਸ ਦਾ ਵਿਰੋਧ ਕਰਨ 'ਤੇ ਉਨ੍ਹਾਂ ਵਲੋਂ ਲੜਕੀ 'ਤੇ ਤੇਜ਼ਾਬ ਸੁੱਟਿਆ ਗਿਆ। ਘਟਨਾ ਜ਼ਿਲ੍ਹੇ ਦੇ...
ਆਈ. ਐੱਸ. ਮਾਡਿਊਲ ਵਿਰੁੱਧ ਐੱਨ. ਆਈ. ਏ. ਵਲੋਂ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 20 ਅਪ੍ਰੈਲ- ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਅੱਜ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ ਕਰ ਰਹੀ ਹੈ। ਐੱਨ. ਆਈ. ਏ. ਦੇ ਸੂਤਰਾਂ ਦੇ ਹਵਾਲੇ ਨਾਲ ਪ੍ਰਾਪਤ ਜਾਣਕਾਰੀ ਮੁਤਾਬਕ ਏਜੰਸੀ ਵਲੋਂ ਹੈਦਰਾਬਾਦ 'ਚ ਤਿੰਨ ਥਾਵਾਂ 'ਤੇ ਅਤੇ ਮਹਾਰਾਸ਼ਟਰ ਦੇ...
ਦਿਗਵਿਜੇ ਸਿੰਘ ਅੱਜ ਭਰਨਗੇ ਨਾਮਜ਼ਦਗੀ ਪੱਤਰ
. . .  about 2 hours ago
ਭੋਪਾਲ, 20 ਅਪ੍ਰੈਲ- ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕੇ ਭੋਪਾਲ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਅੱਜ ਆਪਣਾ ਨਾਮਜ਼ਦਗੀ ਪੱਤਰ ਭਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਵੇਰੇ ਟਵੀਟ ਕਰਦਿਆਂ ਭੋਪਾਲ ਵਾਸੀਆਂ ਕੋਲੋਂ ਸਮਰਥਨ...
ਰੋਹਿਤ ਸ਼ੇਖਰ ਹੱਤਿਆ ਮਾਮਲੇ 'ਚ ਰੋਹਿਤ ਦੀ ਪਤਨੀ ਕੋਲੋਂ ਕ੍ਰਾਈਮ ਬਰਾਂਚ ਵਲੋਂ ਪੁੱਛਗਿੱਛ
. . .  about 2 hours ago
ਨਵੀਂ ਦਿੱਲੀ, 20 ਅਪ੍ਰੈਲ- ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਐੱਨ. ਡੀ. ਤਿਵਾੜੀ ਦੇ ਪੁੱਤਰ ਰੋਹਿਤ ਤਿਵਾੜੀ ਦੀ ਮੌਤ ਦੇ ਸਿਲਸਿਲੇ ਦੇ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਰੋਹਿਤ ਦੀ ਪਤਨੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਇਸ ਸਿਲਸਿਲੇ 'ਚ ਕ੍ਰਾਈਮ...
ਸੋਪੋਰ 'ਚ ਇਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 20 ਅਪ੍ਰੈਲ - ਜੰਮੂ ਕਸ਼ਮੀਰ ਦੇ ਸੋਪੋਰ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਸਨਿੱਚਰਵਾਰ ਤੜਕੇ ਮੁੱਠਭੇੜ ਹੋਈ। ਇਸ ਦੌਰਾਨ ਕਈ ਰਾਊਂਡ ਗੋਲੀਆਂ ਚਲੀਆਂ। ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਇਲਾਕੇ ਨੂੰ ਘੇਰ ਕੇ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ...
ਰੇਲ ਹਾਦਸਾ : ਰੇਲਵੇ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ, 13 ਟਰੇਨਾਂ ਦਾ ਰੂਟ ਬਦਲਿਆ, 11 ਰੱਦ
. . .  about 4 hours ago
ਕਾਨਪੁਰ, 20 ਅਪ੍ਰੈਲ - ਉਤਰ ਪ੍ਰਦੇਸ਼ ਦੇ ਕਾਨਪੁਰ 'ਚ ਬੀਤੀ ਲੰਘੀ ਰਾਤ ਰੇਲ ਹਾਦਸਾ ਹੋ ਗਿਆ। ਹਾਵੜਾ ਤੋਂ ਨਵੀਂ ਦਿੱਲੀ ਜਾ ਰਹੀ ਪੂਰਬੀ ਐਕਸਪੈੱ੍ਰਸ ਦੇ 12 ਡੱਬੇ ਲੀਹੋਂ ਲੱਥ ਗਏ, ਜਦਕਿ 4 ਡੱਬੇ ਪਲਟ ਗਏ। ਇਸ ਹਾਦਸੇ 'ਚ ਕਰੀਬ 20 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਰੇਨ...
ਸੁਰਵੀਨ ਚਾਵਲਾ ਦੇ ਘਰ ਬੱਚੀ ਨੇ ਲਿਆ ਜਨਮ
. . .  about 4 hours ago
ਜਲੰਧਰ, 20 ਅਪ੍ਰੈਲ - ਹਿੰਦੀ ਤੇ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਤੇ ਮਾਡਲ ਸੁਰਵੀਨ ਚਾਵਲਾ ਤੇ ਅਕਸ਼ੈ ਠੱਕਰ ਦੇ ਘਰ ਬੱਚੀ ਨੇ ਜਨਮ ਲਿਆ ਹੈ। ਰਿਪੋਰਟਾਂ ਮੁਤਾਬਿਕ ਬੱਚੀ ਦਾ ਨਾਮ ਈਵਾ ਰੱਖਿਆ ਗਿਆ...
ਅੱਜ ਦਾ ਵਿਚਾਰ
. . .  about 4 hours ago
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  1 day ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  1 day ago
ਮਲੌਦ, 19 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਅਮਰ ਸਿੰਘ ਦਾ ਭਲਕੇ 20 ਅਪ੍ਰੈਲ ਨੂੰ ਹਲਕਾ ਪਾਇਲ ਦੇ ਵੱਖ ਪਿੰਡਾਂ ਅੰਦਰ ਚੋਣ...
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  1 day ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  1 day ago
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  1 day ago
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  1 day ago
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਕੱਤਕ ਸੰਮਤ 550
ਵਿਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। -ਬਲਟਾਸਰ ਗਰੈਕ ਲੈਨ

ਹਰਿਆਣਾ ਹਿਮਾਚਲ

ਤਸਕਰਾਂ ਦੇ ਕਬਜ਼ੇ 'ਚੋਂ 3260 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

ਕੈਥਲ, 13 ਨਵੰਬਰ (ਅ.ਬ.)- ਠੇਕਾ ਸ਼ਰਾਬ ਦੀ ਨਾਜਾਇਜ਼ ਤਸਕਰੀ ਦਾ ਧੰਦਾ ਕਰਨ ਵਾਲੇ ਦੋਸ਼ੀਆਂ ਿਖ਼ਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਨੇ 3 ਮਾਮਲਿਆਂ ਵਿਚ ਤਸਕਰਾਂ ਦੇ ਕਬਜ਼ੇ ਤੋਂ 3035 ਬੋਤਲ, 300 ਅੱਧੇ, 300 ਪਉਏ ਠੇਕਾ ਸ਼ਰਾਬ ਦੇਸੀ ਸਮੇਤ 303 ਪੇਟੀਆਂ ਤੋਂ ਕੁੱਲ 3260 ਬੋਤਲ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਵਲੋਂ ਪਟਵਾਰੀਆਂ, ਪਿੰਡ ਸਕੱਤਰਾਂ ਤੇ ਥਾਣਾ ਇੰਚਾਰਜਾਂ ਨਾਲ ਬੈਠਕ

ਨਰਵਾਨਾ, 13 ਨਵੰਬਰ (ਅ.ਬ.)- ਐੱਸ. ਡੀ. ਐੱਮ. ਡਾ. ਕਿਰਨ ਸਿੰਘ ਦੀ ਪ੍ਰਧਾਨਗੀ 'ਚ ਮਿੰਨੀ ਸਕੱਤਰੇਤ ਦੇ ਸਭਾਗਾਰ 'ਚ ਇਕ ਬੈਠਕ ਕੀਤੀ ਗਈ। ਇਸ ਬੈਠਕ 'ਚ ਨਰਵਾਨਾ ਉਪ ਮੰਡਲ ਦੇ ਅਧੀਨ ਆਉਣ ਵਾਲੇ ਸਾਰੇ ਪਟਵਾਰੀਆਂ, ਪਿੰਡ ਸਕੱਤਰਾਂ ਅਤੇ ਸਾਰੇ ਥਾਣਾ ਇੰਚਾਰਜ਼ ਹਾਜ਼ਰ ਸਨ। ਇਸ ਬੈਠਕ 'ਚ ...

ਪੂਰੀ ਖ਼ਬਰ »

ਬੀ. ਏ. ਐੱਮ. ਐੱਸ. ਅਤੇ ਬੀ. ਐੱਚ. ਐੱਮ. ਐੱਸ. ਵਿਸ਼ੇ ਦੀਆਂ ਖ਼ਾਲੀ ਸੀਟਾਂ 'ਤੇ ਦਾਖ਼ਲੇ ਕੱਲ੍ਹ

ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)-ਸ੍ਰੀ ਕ੍ਰਿਸ਼ਨਾ ਆਯੂਸ਼ ਯੂਨੀਵਰਸਿਟੀ ਵਲੋਂ ਸੈਸ਼ਨ 2018-19 ਲਈ ਸੂਬੇ ਦੇ ਵੱਖ-ਵੱਖ ਕਾਲਜਾਂ ਵਿਚ ਬੀ. ਏ. ਐੱਮ. ਐੱਸ. ਅਤੇ ਬੀ. ਐੱਚ. ਐੱਮ. ਐੱਸ. ਵਿਸ਼ੇ ਦੀਆਂ ਖਾਲੀ ਆਸਾਮੀਆਂ 'ਤੇ ਕੌਮੀ ਪਾਤਰਤਾ ਦਾਖ਼ਲਾ ਪ੍ਰੀਖਿਆ ...

ਪੂਰੀ ਖ਼ਬਰ »

ਚੋਰ ਗਰੋਹ ਦੇ 10 ਮੈਂਬਰ ਕਾਬੂ, 20 ਤੋਂ ਵੱਧ ਚੋਰੀ ਦੀਆਂ ਵਾਰਦਾਤਾਂ ਦਾ ਕੀਤਾ ਖੁਲਾਸਾ

ਰਿਵਾੜੀ, 13 ਨਵੰਬਰ (ਅ.ਬ.)- ਹਰਿਆਣਾ ਪੁਲਿਸ ਵਲੋਂ ਮੋਬਾਈਲ ਟਾਵਰ, ਖੜੇ੍ਹ ਵਾਹਨਾਂ ਅਤੇ ਹੋਰ ਥਾਵਾਂ ਤੋਂ ਬੈਟਰੀ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਇਸ ਦੇ 10 ਮੈਂਬਰਾਂ ਨੂੰ ਜ਼ਿਲ੍ਹਾ ਰਿਵਾੜੀ ਤੋਂ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ ਬੈਟਰੀ ਗਰੋਹ ਦੇ ਮੈਂਬਰਾਂ ਨੂੰ ਕਸੌਲਾ ਥਾਣਾ ਪੁਲਿਸ ਨੇ ਨਾਈਟ ਡੋਮੀਨੇਸ਼ਨ ਮੁਹਿੰਮ ਦੌਰਾਨ ਆਸਲਵਾਸ ਪਿੰਡ ਦੇ ਨੇੜੇ ਤੋਂ ਲੁੱਟ ਦੀ ਯੋਜਨਾ ਬਣਾਉਂਦੇ ਹੋਏ ਗਿ੍ਫ਼ਤਾਰ ਕੀਤਾ ਹੈ | ਅਦਾਲਤ ਵਿਚ ਪੇਸ਼ ਕਰਕੇ ਦੋਸ਼ੀਆਂ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ | ਰਿਮਾਂਡ ਦੌਰਾਨ ਦੋਸ਼ੀਆਂ ਨੇ ਜ਼ਿਲ੍ਹਾ ਰਿਵਾੜੀ 'ਚ 20 ਤੋਂ ਜ਼ਿਆਦਾ ਚੋਰੀ ਦੀਆਂ ਵਾਰਦਾਤਾਂ ਦਾ ਖੁਲਾਸਾ ਕੀਤਾ ਹੈ | ਰਿਮਾਂਡ ਦੌਰਾਨ ਸ਼ੁਰੂਆਤੀ ਜਾਂਚ 'ਚ ਦੋਸ਼ੀਆਂ ਤੋਂ ਲੱਖਾਂ ਰੁਪਏ ਦਾ ਚੋਰੀ ਕੀਤਾ ਹੋਇਆ ਮਾਲ ਵੀ ਬਰਾਮਦ ਕੀਤਾ ਜਾ ਚੁੱਕਾ ਹੈ | ਇਸ ਗਰੋਹ ਦੇ ਜ਼ਿਆਦਾਤਰ ਮੈਂਬਰ ਗੁਆਂਢੀ ਸੂਬਾ ਰਾਜਸਥਾਨ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਪਛਾਣ ਜ਼ਿਲ੍ਹਾ ਰਾਜਸਮੰਦ ਵਾਸੀ ਗਣਪਤ, ਭੀਲਵਾੜਾ ਵਾਸੀ ਓਮਾ ਉਰਫ ਓਮ ਪ੍ਰਕਾਸ਼ ਅਤੇ ਲਕਸ਼ਮਣ, ਅਲਵਰ ਵਾਸੀ ਆਕਾਸ਼, ਅਜਮੇਰ ਵਾਸੀ ਰਤਨ ਅਤੇ ਕਾਨਹਾ, ਸੋਨੀਪਤ ਵਾਸੀ ਮੋਨੂੰ, ਰਿਵਾੜੀ ਦੇ ਬਾਵਲ ਵਾਸੀ ਸੰਜੇ ਅਤੇ ਮਹੇਸ਼, ਗਾਜਿਆਬਾਦ ਵਾਸੀ ਸ਼ਾਹਿਦ ਵਜੋਂ ਹੋਈ ਹੈ | ਇਨ੍ਹਾਂ ਤੋਂ ਪੁੱਛਗਿੱਛ ਦੌਰਾਨ ਜ਼ਿਲ੍ਹੇ 'ਚ ਮੋਬਾਈਲ ਟਾਵਰ, ਖੜ੍ਹੇ ਵਾਹਨਾਂ ਅਤੇ ਹੋਰ ਥਾਵਾਂ ਤੋਂ ਬੈਟਰੀ ਚੋਰੀ ਹੋਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸਨ | ਕਈ ਵਾਰ ਗਰੋਹ ਨੂੰ ਫੜਨ ਲਈ ਯਤਨ ਕੀਤੇ ਗਏ ਪਰ ਸਫਲਤਾ ਨਾਈਟ ਡੋਮੀਨੇਸ਼ਨ ਮੁਹਿੰਮ ਦੌਰਾਨ ਮਿਲੀ | ਗਰੋਹ ਦੇ ਸਾਰੇ ਮੈਂਬਰ ਪਹਿਲਾਂ ਰੇਕੀ ਕਰਦੇ ਸਨ ਅਤੇ ਉਸ ਤੋਂ ਬਾਅਦ ਰਾਤ ਵੇਲੇ ਵਾਰਦਾਤ ਨੂੰ ਅੰਜਾਮ ਦਿੰਦੇ ਸਨ | ਇਕੱਲੇ ਰਿਵਾੜੀ ਜ਼ਿਲ੍ਹੇ ਦੇ ਹੀ ਥਾਣਾ ਬਾਵਲ ਖੇਤਰ ਤੋਂ 4, ਥਾਣਾ ਕਸੌਲਾ ਖੇਤਰ ਤੋਂ 3, ਥਾਣਾ ਰੋਹਡਾਈ ਖੇਤਰ ਤੋਂ 2, ਮਾਡਲ ਟਾਊਨ, ਰਾਮਪੁਰਾ ਅਤੇ ਸਦਰ ਥਾਣਾ ਖੇਤਰ ਤੋਂ ਇਕ-ਇਕ ਬੈਟਰੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ | ਇਸ ਤੋਂ ਇਲਾਵਾ ਵੀ ਦੋਸ਼ੀਆਂ ਨੇ ਕੁਝ ਹੋਰ ਥਾਵਾਂ 'ਤੇ ਵਾਰਦਾਤਾਂ ਕੀਤੀਆਂ ਹਨ, ਜਿਨ੍ਹਾਂ ਬਾਰੇ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾ ਰਹੀ ਹੈ |


ਖ਼ਬਰ ਸ਼ੇਅਰ ਕਰੋ

ਪ੍ਰੀਖਿਆ ਦੇਣ ਆਇਆ ਨੌਜਵਾਨ ਅਗਵਾ

ਸਮਾਲਖਾ, 13 ਨਵੰਬਰ (ਅ.ਬ.)-ਐੱਚ. ਐੱਸ. ਐੱਸ. ਸੀ. ਦੀ ਗਰੁੱਪ ਡੀ ਦੀ ਪ੍ਰੀਖਿਆ ਦੇਣ ਆਏ ਇਕ ਨੌਜਵਾਨ ਨੂੰ ਜ਼ਬਰਦਸਤੀ ਮਰੂਤੀ ਵੈਨ 'ਚ ਸੁੱਟ ਕੇ ਅਗਵਾ ਕਰ ਲਿਆ ਗਿਆ | ਪੁਲਿਸ ਨੇ ਸਾਈਬਰ ਸੈੱਲ ਦੇ ਏ. ਐੱਸ. ਆਈ. ਪ੍ਰਵੀਨ ਦੀ ਸ਼ਿਕਾਇਤ 'ਤੇ ਇਕ ਔਰਤ ਸਮੇਤ ਕਰੀਬ ਅੱਧਾ ਦਰਜਨ ...

ਪੂਰੀ ਖ਼ਬਰ »

ਹਾਈਟੈਂਸ਼ਨ ਤਾਰਾਂ ਦੇ ਕਰੰਟ 'ਚ ਝੁਲਸੇ ਨੌਜਵਾਨ ਦੀ ਮੌਤ

ਪਲਵਲ, 13 ਨਵੰਬਰ (ਅ.ਬ.)- ਕਿਠਵਾੜੀ ਰੋਡ ਸਥਿਤ ਸ਼ੇਖਪੁਰਾ ਮੁਹੱਲੇ ਵਿਚ ਦੁਕਾਨ ਦੀ ਛੱਤ ਦੇ ਉੱਪਰੋਂ ਲੰਘ ਰਹੀਆਂ ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆਉਣ ਕਾਰਨ 22 ਸਾਲਾ ਨੌਜਵਾਨ ਸਚਿਨ ਬੁਰੀ ਤਰ੍ਹਾਂ ਝੁਲਸ ਗਿਆ | ਮਿ੍ਤਕ ਸਚਿਨ ਦੇ ਚਾਚਾ ਵੇਦ ਪ੍ਰਕਾਸ਼ ਨੇ ਜ਼ਿਲ੍ਹਾ ...

ਪੂਰੀ ਖ਼ਬਰ »

ਮਥਾਣਾ ਸੀ. ਐੱਚ. ਸੀ. ਦੇ ਐੱਸ. ਐੱਮ. ਓ. ਨੂੰ ਬੈਠਕ 'ਚ ਨਾ ਆਉਣ 'ਤੇ ਕਾਰਨ ਦੱਸੋ ਨੋਟਿਸ ਜਾਰੀ

ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਕਿਹਾ ਕਿ ਜ਼ਿਲ੍ਹੇ 'ਚ ਜਿਸ-ਜਿਸ ਖੇਤਰ ਅਤੇ ਪਿੰਡ 'ਚ ਿਲੰਗ ਅਨੁਪਾਤ ਦੇ ਹਾਲਾਤ ਚੰਗੇ ਹਨ, ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ...

ਪੂਰੀ ਖ਼ਬਰ »

ਯੋਗ ਤੇ ਕੁਦਰਤੀ ਮੈਡੀਕਲ ਸੰਸਥਾਨ ਦਾ ਨਿਰਮਾਣ ਛੇਤੀ ਪੂਰਾ ਕੀਤਾ ਜਾਵੇਗਾ-ਖੱਟਰ

ਝੱਜਰ , 13 ਨਵੰਬਰ (ਅ.ਬ.)- ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੇਵਰਖਾਨਾ (ਝੱਜਰ) ਵਿਚ ਯੋਗ ਤੇ ਕੁਦਰਤੀ ਮੈਡੀਕਲ ਸੰਸਥਾਨ ਦਾ ਨਿਰਮਾਣ ਤੇਜੀ ਨਾਲ ਪੂਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੋ ਕੰਮ ਬਾਕੀ ਬਚਿਆ ਹੈ, ਉਹ ਇਸ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨਗੇ ਅਤੇ ਇਸ ...

ਪੂਰੀ ਖ਼ਬਰ »

ਬੱਸਾਂ ਦੀ ਆਹਮੋ-ਸਾਹਮਣੇ ਦੀ ਟੱਕਰ 'ਚ 12 ਜ਼ਖ਼ਮੀ, 2 ਦੀ ਹਾਲਤ ਗੰਭੀਰ

ਏਲਨਾਬਾਦ, 13 ਨਵੰਬਰ (ਜਗਤਾਰ ਸਮਾਲਸਰ)- ਪਿੰਡ ਵਣੀ ਕੋਲ ਬੀਤੀ ਰਾਤ 2 ਬੱਸਾਂ ਦੀ ਹੋਈ ਆਹਮੋ-ਸਾਹਮਣੇ ਦੀ ਟੱਕਰ 'ਚ ਦੋਵਾਂ ਬੱਸਾਂ ਦੇ ਡਰਾਈਵਰਾਂ ਸਮੇਤ 12 ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਹੈ | ਜਾਣਕਾਰੀ ਅਨੁਸਾਰ ਹਰਿਆਣਾ ਰੋਡਵੇਜ਼ ਦੀ ਬੱਸ ਨੰਬਰ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵਲੋਂ ਕੇ. ਐੱਮ. ਪੀ. ਐਕਸਪ੍ਰੈੱਸ ਵੇਅ ਦਾ ਉਦਘਾਟਨ 19 ਨੂੰ

ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)- ਮੁੱਖ ਮੰਤਰੀ ਮਨੋਹਰ ਲਾਲ ਨੇ ਦੱਸਿਆ ਕਿ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਸਿਰਫ਼ ਹਰਿਆਣਾ, ਸਗੋਂ ਕੌਮੀ ਰਾਜਧਾਨੀ ਖੇਤਰ ਦੇ ਵਿਕਾਸ ਦੀ ਧੁਰੀ ਸਾਬਿਤ ਹੋਣ ਵਾਲੇ ਕੇ. ਐੱਮ. ਪੀ. ਐਕਸਪ੍ਰੈੱਸ ਵੇਅ ਨੂੰ ...

ਪੂਰੀ ਖ਼ਬਰ »

ਹੈਰੋਇਨ ਸਮੇਤ 4 ਕਾਬੂ

ਏਲਨਾਬਾਦ, 13 ਨਵੰਬਰ (ਜਗਤਾਰ ਸਮਾਲਸਰ)- ਨਾਥੂਸਰੀ ਚੌਪਟਾ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 2 ਮੋਟਰਸਾਈਕਲਾਂ 'ਤੇ ਸਵਾਰ 4 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 28 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਫੜ੍ਹੇ ਗਏ ਵਿਅਕਤੀਆਂ ਦੀ ਪਛਾਣ ਮੋਹਨ ਲਾਲ ਪੁੱਤਰ ਇੰਦਰ ...

ਪੂਰੀ ਖ਼ਬਰ »

ਭਾਗਵਤ ਕਥਾ 'ਚ ਸੁਣਾਇਆ ਭਗਵਾਨ ਵਾਮਨ ਅਵਤਾਰ ਪ੍ਰਸੰਗ

ਥਾਨੇਸਰ, 13 ਨਵੰਬਰ (ਅ.ਬ.)- ਦੱਰਾਖੇੜਾ ਮੁਹੱਲਾ ਥਾਨੇਸਰ ਦੀ ਪੰਚਾਇਤੀ ਧਰਮਸ਼ਾਲਾ ਵਿਚ ਹੋਈ ਸ੍ਰੀਮਦ ਭਾਗਵਤ ਕਥਾ ਵਿਚ ਕਥਾਵਾਚਕ ਪੰਡਿਤ ਪਵਨ ਭਾਰਦਵਾਜ ਨੇ ਜੜਭਰਤ ਅਤੇ ਵਾਮਨ ਅਵਤਾਰ ਪ੍ਰਸੰਗ ਸੁਣਾਇਆ | ਇਸ ਮੌਕੇ ਰੇਲਵੇ ਰੋਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗਗਨ ...

ਪੂਰੀ ਖ਼ਬਰ »

ਵਰਕਰ ਸੋਸ਼ਲ ਮੀਡੀਏ ਰਾਹੀਂ ਕਰਨ ਪਾਰਟੀ ਦਾ ਪ੍ਰਚਾਰ-ਸੁਰੇਂਦਰ ਸਿੰਘ

ਕੁਰੂਕਸ਼ੇਤਰ/ਸ਼ਾਹਾਬਾਦ, 13 ਨਵੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਸੂਬਾਈ ਕਾਂਗਰਸ ਕਮੇਟੀ ਆਈ. ਟੀ. ਸੈੱਲ ਦੀ ਇਕ ਬੈਠਕ ਪਿੰਡ ਮਦਨਪੁਰ 'ਚ ਹੋਈ, ਜਿਸ 'ਚ ਆਈ. ਟੀ. ਸੈੱਲ ਦੇ ਸੂਬਾਈ ਸਕੱਤਰ ਸੁਰੇਂਦਰ ਸਿੰਘ ਨੇ ਵਰਕਰਾਂ ਨੂੰ ਸੋਸ਼ਲ ਮੀਡੀਏ ਰਾਹੀਂ ਪਾਰਟੀ ਦੀਆਂ ਨੀਤੀਆਂ ...

ਪੂਰੀ ਖ਼ਬਰ »

ਮੁੱਖ ਮੰਤਰੀ ਐਲਾਨਾਂ ਨਾਲ ਸਬੰਧਿਤ ਕੰਮਾਂ ਦੀ ਸਮੀਖਿਆ ਕਰਨ ਅਧਿਕਾਰੀ-ਡੀ. ਸੀ.

ਥਾਨੇਸਰ, 13 ਨਵੰਬਰ (ਅ.ਬ.)- ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਕਿਹਾ ਕਿ ਮੁੱਖ ਮੰਤਰੀ ਦੇ ਐਲਾਨ ਸਮੇਂ 'ਤੇ ਪੂਰੇ ਕਰਨ ਦਾ ਅਧਿਕਾਰੀ ਹਰ ਸੰਭਵ ਯਤਨ ਕਰਨ, ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ | ਡੀ. ਸੀ. ਡਾ. ਐੱਸ. ਐੱਸ. ਫੁਲੀਆ ...

ਪੂਰੀ ਖ਼ਬਰ »

ਐਡੀਸ਼ਨਲ ਮੁੱਖ ਸਕੱਤਰ ਵਲੋਂ ਖੰਡ ਮਿੱਲ 'ਚ ਪਿੜਾਈ ਸੈਸ਼ਨ ਦਾ ਸ਼ੁੱਭ ਆਰੰਭ

ਪਲਵਲ, 13 ਨਵੰਬਰ (ਅ.ਬ.)- ਸਹਿਕਾਰਤਾ ਵਿਭਾਗ ਦੀ ਐਡੀਸ਼ਨਲ ਮੁੱਖ ਸਕੱਤਰ ਜੋਤੀ ਅਰੋੜਾ ਨੇ ਪਲਵਲ ਸ਼ੂਗਰ ਮਿੱਲ ਦੇ ਕੰਪਲੈਕਸ 'ਚ ਖੰਡ ਮਿੱਲ ਦੇ ਪਿੜਾਈ ਸੈਸ਼ਨ 2018-19 ਦਾ ਹਵਨ-ਪੂਜਾ ਕਰਕੇ ਅਤੇ ਕੇਨ ਕਰੀਅਰ 'ਚ ਗੰਨੇ ਦੀ ਪੂਲੀ ਸੁੱਟ ਕੇ ਸ਼ੁਰੂਆਤ ਕੀਤੀ | ਖੰਡ ਮਿੱਲ ਦੇ ਪਿੜਾਈ ...

ਪੂਰੀ ਖ਼ਬਰ »

ਦਿਗਵਿਜੇ ਚੌਟਾਲਾ ਵਲੋਂ 'ਹਰੀ ਚੁਨਰੀ ਚੌਪਾਲ' ਪ੍ਰੋਗਰਾਮ ਲਈ ਪਿੰਡਾਂ ਦੇ ਦੌਰੇ

ਏਲਨਾਬਾਦ, 13 ਨਵੰਬਰ (ਜਗਤਾਰ ਸਮਾਲਸਰ)- ਆਪਣੀ ਮਾਤਾ ਅਤੇ ਡੱਬਵਾਲੀ ਤੋਂ ਵਿਧਾਇਕਾ ਨੈਨਾ ਸਿੰਘ ਚੌਟਾਲਾ ਦੀ ਅਗਵਾਈ 'ਚ ਪੂਰੇ ਸੂਬੇ 'ਚ ਚਲਾਈ ਜਾ ਰਹੀ 'ਹਰੀ ਚੁਨਰੀ ਚੌਪਾਲ' ਪ੍ਰੋਗਰਾਮ ਤਹਿਤ ਅੱਜ ਅਜੇ ਸਿੰਘ ਚੌਟਾਲਾ ਦੇ ਪੁੱਤਰ ਦਿੱਗਵਿਜੇ ਸਿੰਘ ਚੌਟਾਲਾ ਨੇ 16 ਨਵੰਬਰ ...

ਪੂਰੀ ਖ਼ਬਰ »

ਵਿਕਾਸ ਦੇ ਨਾਂਅ 'ਤੇ ਧੋਖਾ ਕਰਨ ਵਾਲਿਆਂ ਨੂੰ ਲੋਕ ਇਸ ਵਾਰ ਸਿਖਾਉਣਗੇ ਸਬਕ-ਜੈਭਗਵਾਨ ਸ਼ਰਮਾ

ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)- ਥਾਨੇਸਰ ਵਿਧਾਨ ਸਭਾ ਲਈ ਤਾਲ ਠੋਕ ਚੁੱਕੇ ਜੈਭਗਵਾਨ ਸ਼ਰਮਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਉੱਤਰੀ ਹਰਿਆਣਾ ਦੇ ਲੋਕਾਂ ਦੀ ਅਣਦੇਖੀ ਨਹੀਂ ਹੋਣ ਦੇਣਗੇ | ਅੱਜ ਤੱਕ ਸਾਰੇ ਮੁੱਖ ਮੰਤਰੀਆਂ ਨੇ ...

ਪੂਰੀ ਖ਼ਬਰ »

ਹਰਿਆਣਾ ਦੀਆਂ 3 ਯੂਨੀਵਰਸਿਟੀਆਂ ਨੂੰ 7ਵੇਂ ਤਨਖਾਹ ਕਮਿਸ਼ਨ ਦਾ ਲਾਭ ਦੇਣ ਦਾ ਫ਼ੈਸਲਾ

ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)- ਸੂਬਾ ਸਰਕਾਰ ਨੇ ਚੇਰੀ ਸਿੱਖਿਆ ਵਿਭਾਗ ਦੇ ਅਧੀਨ ਆਉਣ ਵਾਲੇ ਰਾਜ ਦੀ ਤਕਨੀਕੀ ਯੂਨੀਵਰਸਿਟੀਆਂ ਦੇ ਵਿੱਦਿਅਕ ਸਟਾਫ਼ ਅਤੇ ਬਰਾਬਰ ਕਾਡਰ ਨੂੰ 7ਵੇਂ ਤਨਖਾਹ ਕਮਿਸ਼ਨ ਦਾ ਲਾਭ ਦੇਣ ਦਾ ਫ਼ੈਸਲਾ ਕੀਤਾ ਹੈ | ਮੁੱਖ ਮੰਤਰੀ ...

ਪੂਰੀ ਖ਼ਬਰ »

ਉਸਾਰੀ ਕਾਰਜ ਪੂਰਾ ਹੋਣ 'ਤੇ ਸੜਕ ਦੀ ਫੋਟੋ ਪੋਰਟਲ 'ਤੇ ਫ਼ੌਰੀ ਅੱਪਲੋਡ ਕੀਤੀ ਜਾਵੇ-ਏ. ਡੀ. ਸੀ.

ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)- ਵਧੀਕ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਕਿਹਾ ਕਿ ਸੀ. ਐੱਮ. ਵਿੰਡੋ 'ਤੇ ਆਈਆਂ ਸ਼ਿਕਾਇਤਾਂ ਦਾ ਨਿਰਧਾਰਿਤ ਸਮੇਂ ਅੰਦਰ ਨਿਪਟਾਰਾ ਕਰਨਾ ਜ਼ਰੂਰੀ ਹੈ ਅਤੇ ਜਿਹੜਾ ਅਧਿਕਾਰੀ ਸਮੱਸਿਆਵਾਂ ਅਤੇ ਸ਼ਿਕਾਇਤਾਂ ਦੇ ...

ਪੂਰੀ ਖ਼ਬਰ »

ਲਿਫ਼ਟ ਦੇ ਕੇ 4250 ਰੁਪਏ ਲੁੱਟੇ

ਫਤਿਹਾਬਾਦ, 13 ਨਵੰਬਰ (ਹਰਬੰਸ ਮੰਡੇਰ)- ਪਿੰਡ ਧੌਲੂ ਨੇੜੇ ਇਕ ਵਿਅਕਤੀ ਤੋਂ ਲਿਫ਼ਟ ਦੇ ਕੇ 4250 ਰੁਪਏ ਲੁੱਟਣ ਦਾ ਮਾਮਲਾ ਸਾਮਣੇ ਆਇਆ ਹੈ | ਪੁਲਿਸ ਨੇ ਇਸ ਸਬੰਧ ਵਿਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਧਰਮਪਾਲ ਸਿੰਘ ਵਾਸੀ ...

ਪੂਰੀ ਖ਼ਬਰ »

ਝੌਾਪੜੀ 'ਚੋਂ ਡੇਢ ਲੱਖ ਰੁਪਏ ਤੇ ਅੱਧਾ ਕਿੱਲੋ ਚਾਂਦੀ ਚੋਰੀ

ਫਤਿਹਾਬਾਦ, 13 ਨਵੰਬਰ (ਹਰਬੰਸ ਮੰਡੇਰ)- ਭੱਟੂਕਲਾਂ 'ਚ ਝੁੱਗੀ ਝੌਾਪੜੀ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਅਪਣੇ ਗੁਆਂਢੀ 'ਤੇ ਉਸ ਦੀ ਝੌਾਪੜੀ 'ਚੋਂ ਡੇਢ ਲੱਖ ਰੁਪਏ ਅਤੇ ਅੱਧਾ ਕਿੱਲੋ ਚਾਂਦੀ ਚੋਰੀ ਕਰਨ ਅਤੇ ਉਸ ਦੀ ਝੌਾਪੜੀ ਨੂੰ ਅੱਗ ਲਾਉਣ ਦਾ ਦੋਸ਼ ਲਗਾਇਆ ਹੈ | ਪੁਲਿਸ ...

ਪੂਰੀ ਖ਼ਬਰ »

ਕਾਂਗਰਸੀਆਂ ਨੇ ਸਰਕਾਰ ਿਖ਼ਲਾਫ਼ ਕੀਤੀ ਨਾਅਰੇਬਾਜ਼ੀ

ਸਿਰਸਾ, 13 ਨਵੰਬਰ (ਭੁਪਿੰਦਰ ਪੰਨੀਵਾਲੀਆ)- ਰਸੋਈ ਗੈਸ ਸਿਲੰਡਰ ਦਾ ਭਾਅ ਵਧਾਏ ਜਾਣ 'ਤੇ ਕਾਂਗਰਸੀਆਂ ਨੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਇਕੱਠੇ ਹੋਏ ਕਾਂਗਰਸੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਸੂਬਾਈ ਬੁਲਾਰੇ ਹੁਸ਼ਿਅਰੀ ਲਾਲ ਸ਼ਰਮਾ ...

ਪੂਰੀ ਖ਼ਬਰ »

ਮਾਈਨਰ 'ਚ ਪਾੜ ਪੈਣ ਕਾਰਨ 300 ਏਕੜ ਖੇਤੀ ਰਕਬਾ ਪਾਣੀ 'ਚ ਡੁੱਬਿਆ

ਡੱਬਵਾਲੀ, 13 ਨਵੰਬਰ (ਇਕਬਾਲ ਸਿੰਘ ਸ਼ਾਂਤ)- ਪਿੰਡ ਜੋਗੇਵਾਲਾ ਨੇੜੇ ਮਾਈਨਰ 'ਚ ਪਾੜ ਪੈਣ ਕਰਕੇ 300 ਏਕੜ ਖੇਤਾਂ ਵਿਚ ਪਾਣੀ ਭਰ ਗਿਆ | ਮਾਈਨਰ 'ਚ ਪਾੜ ਪੈਣ ਕਰਕੇ ਕਣਕ ਦੀ ਤਾਜ਼ਾ ਬੀਜਾਂਦ ਤਹਿਸ-ਨਹਿਸੋ ਹੋ ਗਈ ਅਤੇ ਨਰਮੇ ਦੀਆਂ ਫ਼ਸਲਾਂ 'ਚ ਪਾਣੀ ਭਰ ਗਿਆ | ਸਿੰਚਾਈ ਵਿਭਾਗ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦੀ ਅਧਿਕਾਰੀ ਕਰਨ ਸਮੀਖਿਆ-ਸੁਨਹੇੜੀ

ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਦਿਆਲ ਸੁਨਹੇੜੀ ਨੇ ਕਿਹਾ ਕਿ ਜ਼ਿਲ੍ਰਾ ਪ੍ਰੀਸ਼ਦ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦੀ ਅਧਿਕਾਰੀ ਸਮੇਂ-ਸਮੇਂ 'ਤੇ ਸਮੀਖਿਆ ਕਰਨ ਅਤੇ ਸਬੰਧਿਤ ਥਾਵਾਂ ਦਾ ਨਿਰੀਖ਼ਣ ਕਰਨ, ...

ਪੂਰੀ ਖ਼ਬਰ »

ਸਿੱਖ ਪ੍ਰੀਖਿਆਰਥੀਆਂ ਦੇ ਕਕਾਰ ਉਤਰਵਾਉਣ ਦੇ ਵਿਰੋਧ 'ਚ ਡੀ. ਸੀ. ਨੂੰ ਸੌ ਾਪਿਆ ਮੰਗ-ਪੱਤਰ

ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)- ਪ੍ਰਤੀਯੋਗੀ ਪ੍ਰੀਖਿਆਵਾਂ 'ਚ ਅੰਮਿ੍ਤਧਾਰੀ ਸਿੱਖ ਪ੍ਰੀਖਿਆਰਥੀਆਂ ਦੇ ਧਾਰਮਿਕ ਚਿੰਨ੍ਹ (ਕਕਾਰ) ਉਤਰਵਾਉਣ ਦੇ ਵਿਰੋਧ ਵਿਚ ਸਿੱਖ ਵਫ਼ਦ ਡੀ. ਸੀ. ਡਾ. ਐੱਸ. ਐੱਸ. ਫੁਲੀਆ ਨੂੰ ਮਿਲਿਆ ਅਤੇ ਹਰਿਆਣਾ ਸਰਕਾਰ ਦੇ ਨਾਂਅ ਇਕ ...

ਪੂਰੀ ਖ਼ਬਰ »

ਮੋਬਾਈਲ ਚੋਰੀ ਕਰਨ ਵਾਲਾ ਕਾਬੂ

ਕਾਲਾਂਵਾਲੀ, 13 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਭੀਵਾਂ 'ਚ ਬੀਤੀ 11 ਨਵੰਬਰ ਨੂੰ ਪਿੰਡ ਦੇ ਵਾਸੀ ਅਤੇ ਕਿਸਾਨ ਹਰਬੰਸ ਸਿੰਘ ਦੇ ਖੇਤਾਂ 'ਚ ਨਰਮਾ ਦੀ ਚੁਗਾਈ ਕਰਨ ਲਈ ਆਏ ਇਕ ਮਜ਼ਦੂਰ ਧਮਿੰਦਰ ਸਿੰਘ ਦਾ ਮੋਬਾਈਲ ਫੋਨ ਪਿੰਡ ਦੇ ਹੀ ਵਿਅਕਤੀ ਕੁਲਦੀਪ ਸਿੰਘ ...

ਪੂਰੀ ਖ਼ਬਰ »

ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਸੀ. ਐੱਮ. ਸਿਟੀ ਵਿਖੇ ਪ੍ਰਦਰਸ਼ਨ

ਕਰਨਾਲ, 13 ਨਵੰਬਰ (ਗੁਰਮੀਤ ਸਿੰਘ ਸੱਗੂ)- ਸਰਵ ਕਰਮਚਾਰੀ ਸੰਘ ਹਰਿਆਣਾ ਦੇ ਸੱਦੇ 'ਤੇ ਜ਼ਿਲ੍ਹੇ ਦੇ ਕਰਮਚਾਰੀਆਂ ਨੇ ਸੀ.ਐੱਮ. ਸਿਟੀ ਵਿਖੇ ਪ੍ਰਦਰਸ਼ਨ ਕੀਤਾ ਅਤੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਵੀ ਦਿੱਤਾ | ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸੰਘ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਭਗਤ ਨਾਮਦੇਵ ਦਰਸ਼ਨ ਯਾਤਰਾ ਦਾ ਦਿੱਲੀ ਕਮੇਟੀ ਵਲੋਂ ਸਵਾਗਤ

ਨਵੀਂ ਦਿੱਲੀ, 13 ਨਵੰਬਰ (ਬਲਵਿੰਦਰ ਸਿੰਘ ਸੋਢੀ)-ਸ਼੍ਰੋਮਣੀ ਭਗਤ ਬਾਬਾ ਨਾਮਦੇਵ ਮਹਾਰਾਜ ਜੀ ਦਾ ਜਨਮ ਦਿਹਾੜਾ ਘੁਮਾਣ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਪ੍ਰਤੀ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਤੋਂ ਨਾਨਕ ਸਾਈਾ ਫਾਊਾਡੇਸ਼ਨ ਦੀ ਅਗਵਾਈ ਵਿਚ ਭਗਤ ...

ਪੂਰੀ ਖ਼ਬਰ »

ਅਜੈ ਚੌਟਾਲਾ ਹੁਣ 18 ਨੂੰ ਦਾਦਾ ਦੀ ਮੂਰਤੀ ਕਰਨਗੇ ਲੋਕ ਅਰਪਣ

ਡੱਬਵਾਲੀ, 13 ਨਵੰਬਰ (ਇਕਬਾਲ ਸਿੰਘ ਸ਼ਾਂਤ)- ਦਿੱਲੀ ਵਿਖੇ ਅਦਾਲਤ 'ਚ ਪੇਸ਼ੀ ਕਾਰਨ ਇਨੈਲੋ ਦੇ ਮੁੱਖ ਸਕੱਤਰ ਜਨਰਲ ਡਾ. ਅਜੈ ਸਿੰਘ ਚੌਟਾਲਾ ਦਾ ਪਿੰਡ ਬਨਵਾਲਾ ਦੌਰਾ 15 ਨਵੰਬਰ ਦੀ ਬਜਾਇ ਹੁਣ 18 ਨਵੰਬਰ ਨੂੰ ਹੋਵੇਗਾ | ਡੱਬਵਾਲੀ ਹਲਕੇ ਦੇ ਪਿੰਡ ਬਨਵਾਲਾ ਵਿਖੇ ਸ੍ਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX