ਤਾਜਾ ਖ਼ਬਰਾਂ


ਵਿਦਿਆਰਥੀਆਂ ਦੇ ਨਾਲ ਹੈ ਕਾਂਗਰਸ, ਤੁਸੀਂ ਉਨ੍ਹਾਂ 'ਤੇ ਕੀਤਾ ਜੁਲਮ - ਪ੍ਰਿਅੰਕਾ ਗਾਂਧੀ
. . .  30 minutes ago
ਨਵੀਂ ਦਿੱਲੀ, 16 ਦਸੰਬਰ - ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਜਾਮੀਆ ਮਿਲੀਆ ਇਸਲਾਮੀਆ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਦੀ ਕਾਰਵਾਈ ਖਿਲਾਫ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ...
ਵਿਰੋਧ ਪ੍ਰਦਰਸ਼ਨਾਂ ਪਿੱਛੇ ਵਿਰੋਧੀ ਦਲ - ਭਾਜਪਾ
. . .  56 minutes ago
ਨਵੀਂ ਦਿੱਲੀ, 16 ਦਸੰਬਰ - ਨਾਗਰਿਕਤਾ ਸੋਧ ਕਾਨੂੰਨ ਖਿਲਾਫ ਹੋ ਰਹੇ ਵਿਰੋਧ 'ਤੇ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਵਿਰੋਧੀ ਦਲਾਂ ਨੂੰ ਹਿੰਸਾ ਲਈ ਜਿੰਮੇਵਾਰ ਠਹਿਰਾਇਆ। ਸੰਬਿਤ ਪਾਤਰਾ ਨੇ ਕਿਹਾ ਕਿ ਵਿਰੋਧੀ ਧਿਰ ਵਿਚ ਮੁਸਲਿਮ ਵੋਟਾਂ ਲਈ ਭਾਜੜ...
1971 ਯੁੱਧ ਦੇ 48ਵੇਂ ਜਿੱਤ ਦਿਹਾੜੇ ਮੌਕੇ ਫ਼ਾਜ਼ਿਲਕਾ ਵਿਚ ਭਾਰਤੀਆਂ ਫੌਜ ਨੇ ਕੱਢੀ ਜੇਤੂ ਪਰੇਡ
. . .  about 1 hour ago
ਫ਼ਾਜ਼ਿਲਕਾ, 16 ਦਸੰਬਰ (ਪ੍ਰਦੀਪ ਕੁਮਾਰ) - ਭਾਰਤ ਪਾਕਿਸਤਾਨ 1971 ਯੁੱਧ ਦੇ 48ਵੇਂ ਜਿੱਤ ਦਿਹਾੜੇ ਮੌਕੇ ਅੱਜ ਭਾਰਤੀਆਂ ਫ਼ੌਜ ਵਲੋਂ ਯੁੱਧ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਅਤੇ ਭਾਰਤੀਆਂ ਫ਼ੌਜ ਦੀ ਇਸ ਵੱਡੀ ਜਿੱਤ ਦੀ ਖ਼ੁਸ਼ੀ ਵਿਚ ਸ਼ਹੀਦਾਂ ਦੀ ਸਮਾਧ ਆਸਫ਼ਵਾਲਾ...
ਹੁਸ਼ਿਆਰਪੁਰ ਵਿਖੇ ਪਲਾਈਵੁੱਡ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
. . .  about 1 hour ago
ਹੁਸ਼ਿਆਰਪੁਰ, 16 ਦਸੰਬਰ (ਬਲਜਿੰਦਰਪਾਲ ਸਿੰਘ)- ਅੱਜ ਬਾਅਦ ਦੁਪਹਿਰ ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਅੱਡਾ ਬਾਗਪੁਰ ਵਿਖੇ ਸਥਿਤ ਇੱਕ ਪਲਾਈਵੁੱਡ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ...
ਨਾਗਰਿਕਤਾ ਸੋਧ ਕਾਨੂੰਨ 'ਤੇ ਹਿੰਸਕ ਪ੍ਰਦਰਸ਼ਨ ਮੰਦਭਾਗਾ ਅਤੇ ਦੁਖਦਾਈ ਹੈ- ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 16 ਦਸੰਬਰ- ਨਾਗਰਿਕਤਾ ਸੋਧ ਕਾਨੂੰਨ 'ਤੇ ਹੋ ਰਹੇ ਵਿਰੋਧ ਪ੍ਰਦਰਸ਼ਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ, ''ਨਾਗਰਿਕਤਾ ਸੋਧ ਕਾਨੂੰਨ 'ਤੇ ਹਿੰਸਕ ਵਿਰੋਧ-ਪ੍ਰਦਰਸ਼ਨ ਮੰਦਭਾਗਾ ਅਤੇ ਦੁਖਦਾਈ...
ਜਾਮੀਆ ਹਿੰਸਾ ਦੇ ਵਿਰੋਧ 'ਚ ਇੰਡੀਆ ਗੇਟ ਵਿਖੇ ਧਰਨੇ 'ਤੇ ਬੈਠੀ ਪ੍ਰਿਯੰਕਾ ਗਾਂਧੀ
. . .  about 2 hours ago
ਨਵੀਂ ਦਿੱਲੀ, 16 ਦਸੰਬਰ- ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਅਤੇ ਦੂਜੀਆਂ ਸਿੱਖਿਆ ਸੰਸਥਾਵਾਂ 'ਚ ਪੁਲਿਸ ਦੀ ਕਾਰਵਾਈ ਦੇ ਵਿਰੋਧ 'ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ...
ਟਰੇਨ ਹੇਠਾਂ ਆ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ
. . .  about 2 hours ago
ਲਹਿਰਾਗਾਗਾ, 16 ਦਸੰਬਰ (ਸੂਰਜ ਭਾਨ ਗੋਇਲ)- ਪਿੰਡ ਅੜਕਵਾਸ ਦੇ ਇੱਕ ਵਿਅਕਤੀ ਵਲੋਂ ਮੇਲ ਗੱਡੀ ਥੱਲੇ ਆ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਮਿਲੀ ਹੈ। ਰੇਲਵੇ ਚੌਕੀ ਇੰਚਾਰਜ ਏ. ਐੱਸ. ਆਈ...
ਉਨਾਓ ਜਬਰ ਜਨਾਹ ਮਾਮਲਾ : ਕੁਲਦੀਪ ਸੇਂਗਰ ਨੂੰ ਕੱਲ੍ਹ ਸੁਣਾਈ ਜਾਵੇਗੀ ਸਜ਼ਾ
. . .  about 3 hours ago
ਨਵੀਂ ਦਿੱਲੀ, 16 ਦਸੰਬਰ- ਉਨਾਓ ਜਬਰ ਜਨਾਹ ਮਾਮਲੇ 'ਚ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਲੋਂ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਨੂੰ...
ਭਾਈ ਸ਼ਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕੀਤਾ ਕੀਰਤਨ
. . .  about 3 hours ago
ਡੇਰਾ ਬਾਬਾ ਨਾਨਕ, 16 ਦਸੰਬਰ (ਕਮਲ ਕਾਹਲੋਂ, ਮਾਂਗਟ)- ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ...
ਉਨਾਓ ਜਬਰ ਜਨਾਹ ਮਾਮਲੇ 'ਚ ਕੁਲਦੀਪ ਸੇਂਗਰ ਦੋਸ਼ੀ ਕਰਾਰ
. . .  about 3 hours ago
ਨਵੀਂ ਦਿੱਲੀ, 16 ਦਸੰਬਰ- ਉਨਾਓ ਜਬਰ ਜਨਾਹ ਅਤੇ ਅਗਵਾ ਮਾਮਲੇ 'ਚ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਭਾਜਪਾ 'ਚੋਂ ਬਾਹਰ ਕੱਢੇ ਗਏ ਵਿਧਾਇਕ ਕੁਲਦੀਪ ਸੇਂਗਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ...
ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ. ਆਰ. ਸੀ. ਦੇ ਵਿਰੋਧ 'ਚ ਮਮਤਾ ਬੈਨਰਜੀ ਨੇ ਕੋਲਕਾਤਾ 'ਚ ਕੱਢਿਆ ਮਾਰਚ
. . .  about 4 hours ago
ਕੋਲਕਾਤਾ, 16 ਦਸੰਬਰ- ਪੱਛਮੀ ਬੰਗਾਲ ਦੀ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੋਲਕਾਤਾ ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ. ਆਰ. ਸੀ. ਦੇ ਖ਼ਿਲਾਫ਼ ਮਾਰਚ ਕੱਢਿਆ ਹੈ। ਦੱਸ ਦਈਏ ਕਿ...
ਫਗਵਾੜਾ ਦੇ ਪਿੰਡ ਰਾਣੀਪੁਰ ਵਿਖੇ ਡਰੱਗ ਇੰਸਪੈਕਟਰ ਵਲੋਂ ਮੈਡੀਕਲ ਸਟੋਰਾਂ 'ਤੇ ਛਾਪੇਮਾਰੀ
. . .  about 4 hours ago
ਫਗਵਾੜਾ, 16 ਦਸੰਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਦਾ ਪਿੰਡ ਰਾਣੀਪੁਰ ਵਿਖੇ ਮੈਡੀਕਲ ਸਟੋਰਾਂ 'ਤੇ ਡਰੱਗ ਇੰਸਪੈਕਟਰ ਅਨੁਪਮਾ ਕਾਲੀਆ ਵਲੋਂ ਅੱਜ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸੰਬੰਧੀ ਡਰੱਗ...
ਨਾਭਾ ਪੁਲਿਸ ਵਲੋਂ 50 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ
. . .  about 4 hours ago
ਨਾਭਾ, 16 ਦਸੰਬਰ (ਕਰਮਜੀਤ ਸਿੰਘ)- ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਨਾਕੇਬੰਦੀ ਦੌਰਾਨ 50 ਪੇਟੀਆਂ ਸ਼ਰਾਬ ਨੈਨਾ ਪ੍ਰੀਮੀਅਮ ਵਿਸਕੀ ਚੰਡੀਗੜ੍ਹ ਮਾਰਕਾ, ਜਿਹੜੀਆਂ ਕਿ ਸਮੱਗਲ...
ਬਰਫ਼ ਦੀ ਚਿੱਟੀ ਚਾਦਰ ਨਾਲ ਢਕਿਆ ਲਾਹੌਲ ਸਪਿਤੀ
. . .  about 4 hours ago
ਸ਼ਿਮਲਾ, 16 ਦਸੰਬਰ- ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਕੋਕਸਰ ਇਲਾਕੇ 'ਚ ਅੱਜ ਤਾਜ਼ਾ ਬਰਫ਼ਬਾਰੀ ਹੋਈ। ਇਸ ਤੋਂ ਬਾਅਦ ਹਰ ਪਾਸੇ ਬਰਫ਼ ਦੀ ਚਿੱਟੀ ਚਾਦਰ...
ਦਿੱਲੀ ਦੇ ਹਾਲਾਤ 'ਤੇ ਕੇਜਰੀਵਾਲ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  about 5 hours ago
ਨਵੀਂ ਦਿੱਲੀ, 16 ਦਸੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ ਹੈ ਕਿ ਉਹ ਦਿੱਲੀ ਦੀ ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਚਿੰਤਾ 'ਚ ਹਨ। ਕੇਜਰੀਵਾਲ ਨੇ ਅੱਗੇ ਲਿਖਿਆ ਹੈ...
ਹਿੰਸਾ 'ਤੇ ਬੋਲੀ ਜਾਮੀਆ ਦੀ ਵੀ. ਸੀ.- ਬਿਨਾਂ ਆਗਿਆ ਯੂਨੀਵਰਸਿਟੀ 'ਚ ਵੜੀ ਪੁਲਿਸ, ਦਰਜ ਕਰਾਵਾਂਗੇ ਐੱਫ. ਆਈ. ਆਰ.
. . .  about 5 hours ago
ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਤ
. . .  about 5 hours ago
ਕਾਦੀਆਂ ਵਿਖੇ 54ਵੀਂ ਓਪਨ ਪੰਜਾਬ ਚੈਂਪੀਅਨਸ਼ਿਪ ਸ਼ੁਰੂ
. . .  about 5 hours ago
ਵਿਰੋਧੀ ਦਲਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  about 5 hours ago
8 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜੀ ਗਈ ਪਾਇਲ ਰੋਹਤਗੀ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਮੱਘਰ ਸੰਮਤ 550

ਰੂਪਨਗਰ

ਆਈ. ਟੀ. ਆਈ. ਰੂਪਨਗਰ 'ਚ ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲਾ ਸਮਾਪਤ

ਰੂਪਨਗਰ, 15 ਨਵੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਘਰ-ਘਰ ਰੁਜ਼ਗਾਰ ਪ੍ਰੋਗਰਾਮ ਅਧੀਨ ਆਈ. ਟੀ. ਆਈ. ਰੂਪਨਗਰ ਵਿਖੇ ਲਗਾਏ ਦੋ ਰੋਜ਼ਾ ਮੈਗਾ ਰੁਜ਼ਗਾਰ ਮੇਲੇ ਦੌਰਾਨ ਪਹਿਲੇ ਦਿਨ 26 ਤੋਂ ਵੱਧ ਨਾਮੀ ਕੰਪਨੀਆਂ ਇਸ ਰੋਜ਼ਗਾਰ ਮੇਲੇ 'ਚ ...

ਪੂਰੀ ਖ਼ਬਰ »

ਅਕਬਰਪੁਰ ਵਿਖੇ ਡੇਂਗੂ ਦਾ ਮਰੀਜ਼ ਆਇਆ ਸਾਹਮਣੇ

ਪੁਰਖਾਲੀ, 15 ਨਵੰਬਰ (ਅੰਮਿ੍ਤਪਾਲ ਸਿੰਘ ਬੰਟੀ)-ਇਲਾਕੇ ਦੇ ਪਿੰਡ ਅਕਬਰਪੁਰ ਵਿਖੇ ਡੇਂਗੂ ਦੀ ਬਿਮਾਰੀ ਦਾ ਮਰੀਜ਼ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪੁੱਤਰ ਹਜ਼ੂਰਾ ਸਿੰਘ ਵਾਸੀ ਅਕਬਰਪੁਰ ਪਿਛਲੇ ਦਿਨਾਂ ਤੋਂ ਬਿਮਾਰ ਚੱਲਿਆ ਆ ਰਿਹਾ ਜਿਸ ਨੂੰ ...

ਪੂਰੀ ਖ਼ਬਰ »

ਜੰਡ ਸਾਹਿਬ ਸਕੂਲ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਕਰਾਈ

ਬੇਲਾ, 15 ਨਵੰਬਰ (ਮਨਜੀਤ)-ਗੁਰੂ ਨਾਨਕ ਦੇਵ ਮਲਟੀ 'ਵਰਸਿਟੀ ਲੁਧਿਆਣਾ ਵਲੋਂ ਵੱਖ-ਵੱਖ ਸਕੂਲਾਂ 'ਚ ਧਾਰਮਿਕ ਪ੍ਰੀਖਿਆ ਲਈ ਗਈ | ਜਿਸ ਵਿਚ ਖ਼ਾਲਸਾ ਸਕੂਲ ਜੰਡ ਸਾਹਿਬ ਦੇ ਬੱਚਿਆਂ ਨੇ ਕਈ ਸਥਾਨ ਹਾਸਲ ਕੀਤੇ | ਜਿਸ 'ਚ ਜਸਲੀਨ ਕੌਰ ਜਮਾਤ ਚੌਥੀ 94 ਫ਼ੀਸਦੀ ਅੰਕ ਹਾਸਲ ਕਰਕੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਮਸ਼ਰੂਮ ਦੀ ਨਵੀਂ ਕਿਸਮ ਦੀ ਕੀਤੀ ਖੇਤੀ

ਸ੍ਰੀ ਅਨੰਦਪੁਰ ਸਾਹਿਬ, 15 ਨਵੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਮਸ਼ਰੂਮ ਦੀਆਂ ਨਵੀਆਂ ਕਿਸਮਾਂ ਓਏਸਟਰ ਅਤੇ ਡਿੰਗਰੀ ਦੀ ਖੇਤੀ ਕੀਤੀ | ਇਸ ਮਸ਼ਰੂਮ ਦੀ ਖੇਤੀ ਵਿਚ ਵਿਦਿਆਰਥੀਆਂ ਵਲੋਂ ...

ਪੂਰੀ ਖ਼ਬਰ »

ਤੇਜ਼ ਹਵਾਵਾਂ ਕਾਰਨ ਗੋਦਾਮ ਦੇ ਨਾਲ ਲੱਗਦੇ ਗਾਡਰ ਮਕਾਨ 'ਤੇ ਡਿੱਗੇ

ਜਾਨੀ ਨੁਕਸਾਨ ਤੋਂ ਬਚਾਅ ਮੋਰਿੰਡਾ, 15 ਨਵੰਬਰ (ਕੰਗ)-ਨਜ਼ਦੀਕੀ ਪਿੰਡ ਢੰਗਰਾਲੀ ਵਿਖੇ ਇਕ ਨਿੱਜੀ ਕੰਪਨੀ ਵਲੋਂ ਉਸਾਰੀ ਅਧੀਨ ਗੋਦਾਮ ਦੇ ਲੋਹੇ ਦੇ ਗਾਡਰ ਡਿੱਗਣ ਕਾਰਨ ਨਾਲ ਲੱਗਦੇ ਮਕਾਨ ਨੂੰ ਤਰੇੜਾਂ ਆ ਗਈਆਂ ਪ੍ਰੰਤੂ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਹੋਣੋਂ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ 'ਚ ਮਨਾਇਆ ਵਿਸ਼ਵ ਸ਼ੂਗਰ ਦਿਵਸ

ਸ੍ਰੀ ਚਮਕੌਰ ਸਾਹਿਬ, 15 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਰਕਾਰੀ ਹਸਪਤਾਲ ਵਿਖੇ ਵਿਸ਼ਵ ਸ਼ੂਗਰ ਦਿਵਸ ਮਨਾਇਆ ਗਿਆ | ਐਸ. ਐਮ. ਓ. ਡਾ: ਅਸ਼ੋਕ ਕੁਮਾਰ ਦੀ ਅਗਵਾਈ ਹੇਠ ਇਸ ਸਬੰਧੀ ਕਰਵਾਏ ਪ੍ਰੋਗਰਾਮ ਵਿਚ ਹਰਵਿੰਦਰ ਸਿੰਘ ਸੈਣੀ ਬੀ. ਈ. ਈ. ਨੇ ਕਿਹਾ ਕਿ ਸ਼ੂਗਰ ਦੀ ...

ਪੂਰੀ ਖ਼ਬਰ »

35 ਹਜ਼ਾਰ ਦੀ ਠੱਗੀ ਦੇ ਦੋਸ਼ 'ਚ ਨੰਗਲ ਕਾਨੂੰਨਗੋ ਅਨਿਲ ਕੁਮਾਰ ਿਖ਼ਲਾਫ਼ ਮੁਕੱਦਮਾ ਦਰਜ

ਨੰਗਲ, 15 ਨਵੰਬਰ (ਪ੍ਰੋ: ਅਵਤਾਰ ਸਿੰਘ)-ਰਿਸ਼ਵਤਖ਼ੋਰੀ ਤੇ ਧੋਖਾਧੜੀ ਨੂੰ ਲੈ ਕੇ ਨੰਗਲ ਤਹਿਸੀਲ ਦੇ ਕਾਨੂੰਨਗੋ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਹੋਇਆ ਹੈ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨੰਗਲ ਤਹਿਸੀਲ ਅਧੀਨ ਪੈਂਦੇ ਪਿੰਡ ਭਲਾਣ ਦੇ ...

ਪੂਰੀ ਖ਼ਬਰ »

ਨਗਰ ਕੀਰਤਨ 18 ਨੂੰ

ਢੇਰ, 15 ਨਵੰਬਰ (ਸ਼ਿਵ ਕੁਮਾਰ ਕਾਲੀਆ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਵਿਸ਼ਾਲ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਪਿੰਡ ਬਹਿਲੂ ਤੋਂ 18 ਨਵੰਬਰ ਨੂੰ ਸਵੇਰੇ 10 ਵਜੇ ਆਰੰਭ ਕੀਤਾ ਜਾਵੇਗਾ | ਇਹ ਨਗਰ ਕੀਰਤਨ ਪਿੰਡ ਢੇਰ, ...

ਪੂਰੀ ਖ਼ਬਰ »

ਟਿੱਪਰ ਤੇ ਮੋਟਰਸਾਈਕਲ ਦੀ ਟੱਕਰ 'ਚ 2 ਨੌਜਵਾਨ ਜ਼ਖ਼ਮੀ

ਰੂਪਨਗਰ, 15 ਨਵੰਬਰ (ਪ. ਪ.)-ਰੂਪਨਗਰ-ਚੰਡੀਗੜ੍ਹ ਕੌਮੀ ਰਾਜ ਮਾਰਗ 'ਤੇ ਟਿੱਪਰ ਤੇ ਮੋਟਰਸਾਈਕਲ ਦੀ ਟੱਕਰ 'ਚ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ | ਥਾਣਾ ਸਿੰਘ ਭਗਵੰਤਪੁਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮਾਰਗ ਦੇ ਪਿੰਡ ਭਿਉਰਾ ਤੇ ਪਿੰਡ ਰੰਗੀਲਪੁਰ ਦੇ ਵਿਚਕਾਰ ਨਹਿਰ ਦੇ ਪੁਲ 'ਤੇ ਟਿੱਪਰ ਅਤੇ ਮੋਟਰਸਾਈਕਲ ਸਵਾਰ ਜੋ ਰੂਪਨਗਰ ਤੋਂ ਕੁਰਾਲੀ ਵੱਲ ਜਾ ਰਹੇ ਸਨ ਕਿ ਆਪਸ 'ਚ ਟਕਰਾ ਗਏ | ਜਿਸ 'ਚ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪੁਲਿਸ ਨੇ ਰੂਪਨਗਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੋਂ ਉਨ੍ਹਾਂ ਦੀ ਗੰਭੀਰ ਹਾਲਤ ਕਾਰਨ ਚੰਡੀਗੜ੍ਹ ਪੀ. ਜੀ. ਆਈ. ਰੈਫ਼ਰ ਕਰ ਦਿੱਤਾ | ਉਨ੍ਹਾਂ ਅਨੁਸਾਰ ਦੋਨੋਂ ਨੌਜਵਾਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਨਾਵਾਂ ਦਾ ਪਤਾ ਨਹੀਂ ਚੱਲ ਸਕਿਆ ਪਰ ਦੋਨੋਂ ਨੌਜਵਾਨ ਪਿੰਡ ਸੋਲਖੀਆਂ ਦੇ ਦੱਸੇ ਗਏ ਹਨ |

ਅੱਜ ਸ਼ਿਵਾਲਿਕ ਕਾਲਜ ਫਾਰਮੇਸੀ ਨੰਗਲ 'ਚ ਲੱਗੇਗਾ ਰੁਜ਼ਗਾਰ ਮੇਲਾ
ਨੰਗਲ, 15 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਵਲੋਂ ਸੂਬੇ 'ਚ ਹੁਨਰਮੰਦ ਤੇ ਗ਼ੈਰ-ਹੁਨਰਮੰਦ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਲਈ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ | ਜਿਸ ਦੇ ਤਹਿਤ ਕੰਪਨੀਆਂ ਵਲੋਂ ਯੋਗ ਤੇ ਲੋੜਵੰਦ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ | 16 ਨਵੰਬਰ ਨੂੰ ਸ਼ਿਵਾਲਿਕ ਕਾਲਜ ਫਾਰਮੇਸੀ ਵਿਚ 'ਮੈਗਾ ਰੁਜ਼ਗਾਰ ਮੇਲਾ' ਲਗਾਇਆ ਜਾ ਰਿਹਾ ਹੈ | ਜਿਸ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਸਵੇਰੇ 11 ਵਜੇ ਕਰਨਗੇ | ਜਾਣਕਾਰੀ ਦਿੰਦਿਆਂ ਰਵਿੰਦਰਪਾਲ ਸਿੰਘ ਜ਼ਿਲ੍ਹ•ਾ ਰੁਜ਼ਗਾਰ ਤੇ ਕਾਰੋਬਾਰ ਜਨਰੇਸ਼ਨ ਅਫ਼ਸਰ ਨੇ ਦੱਸਿਆ ਕਿ ਇਸ ਮੇਲੇ 'ਚ ਲਗਪਗ 14 ਕੰਪਨੀਆਂ ਵਲੋਂ ਸ਼ਿਰਕਤ ਕੀਤੀ ਜਾ ਰਹੀ ਹੈ |


ਖ਼ਬਰ ਸ਼ੇਅਰ ਕਰੋ

ਰੋਡਮਾਜਰਾ-ਚੱਕਲਾਂ ਪਿੰਡ ਵਾਸੀ ਅਵਾਰਾ ਪਸ਼ੂਆਂ ਵਲੋਂ ਕੀਤੇ ਜਾ ਰਹੇ ਉਜਾੜੇ ਤੋਂ ਪ੍ਰੇਸ਼ਾਨ

ਰੂਪਨਗਰ, 15 ਨਵੰਬਰ (ਸਤਨਾਮ ਸਿੰਘ ਸੱਤੀ)-ਸੂਬੇ 'ਚ ਆਵਾਰਾ ਗਊਆਂ ਅਤੇ ਸਾਂਢਾਂ ਦੀ ਦਹਿਸ਼ਤ ਤੇ ਇਨ੍ਹਾਂ ਵਲੋਂ ਜਾਨ ਮਾਲ ਦਾ ਨੁਕਸਾਨ ਬਾਦਸਤੂਰ ਜਾਰੀ ਹੈ ਪਰ ਸਰਕਾਰਾਂ ਨੇ ਇਸ ਪਾਸੇ ਅੱਖਾਂ ਬੰਦ ਕਰ ਰੱਖੀਆਂ ਹਨ | ਪਸ਼ੂ ਪ੍ਰੇਮੀਆਂ ਅਤੇ ਗਊ ਭਗਤਾਂ ਨੇ ਗਊਆਂ ਤੇ ਸਾਂਢਾਂ ...

ਪੂਰੀ ਖ਼ਬਰ »

ਕੈਨੇਡਾ ਦੇ ਵਿਸਲਰ ਸ਼ਹਿਰ 'ਚ ਜਿੱਤਿਆ ਲੋਹ ਪੁਰਸ਼ ਦਾ ਖਿਤਾਬ

ਸ੍ਰੀ ਅਨੰਦਪੁਰ ਸਾਹਿਬ, 15 ਨਵੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਐਸ. ਜੀ. ਐਸ. ਖ਼ਾਲਸਾ ਸੀਨੀ: ਸੈਕੰ: ਸਕੂਲ ਵਿਖੇ ਇਕ ਸਮਾਗਮ ਦੌਰਾਨ ਸ਼ਿਰਕਤ ਕਰਨ ਪਹੁੰਚੇ ਕਪੂਰਥਲਾ ਦੇ ਪਿੰਡ ਦੇਸਲ ਦੇ ਨੌਜਵਾਨ ਮਨਦੀਪ ਸਿੰਘ ਗੁਰਾਇਆ ਨੇ ਦੱਸਿਆ ਕਿ ਕੈਨੇਡਾ ਦੇ ...

ਪੂਰੀ ਖ਼ਬਰ »

ਸਵਰਾਜ ਮਾਜ਼ਦਾ ਇਸੁਜ਼ੂ ਡਰਾਈਵਰ ਯੂਨੀਅਨ ਵਲੋਂ ਰੋਸ ਰੈਲੀ

ਰੂਪਨਗਰ, 15 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਸਵਰਾਜ ਮਾਜ਼ਦਾ ਈ. ਸੂ. ਯੂ. ਕੰਟਰੈਕਟਰ ਡਰਾਈਵਰ ਕਰਮਚਾਰੀ ਯੂਨੀਅਨ ਆਸਰੋਂ ਵਲੋਂ ਸੁੱਚਾ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ | ਇਸ ਸਬੰਧੀ ਜਥੇਬੰਦੀ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਵਲੋਂ ਦੱਸਿਆ ਗਿਆ ਕਿ ...

ਪੂਰੀ ਖ਼ਬਰ »

ਪਥੇਰਾਂ 'ਚ ਵੱਜਦੇ ਡੈੱਕਾਂ ਤੋਂ ਲੋਕ ਪ੍ਰੇਸ਼ਾਨ

ਪੁਰਖਾਲੀ, 15 ਨਵੰਬਰ (ਅੰਮਿ੍ਤਪਾਲ ਸਿੰਘ ਬੰਟੀ)-ਅਕਬਰਪੁਰ ਖੇਤਰ ਦੇ ਲੋਕ ਭੱਠਿਆਂ ਦੀਆਂ ਪਥੇਰਾਂ 'ਤੇ ਵੱਜ ਰਹੇ ਡੈੱਕਾਂ ਤੋਂ ਬੇਹੱਦ ਪ੍ਰੇਸ਼ਾਨ ਹਨ | ਇਸ ਸਬੰਧੀ ਨੰਬਰਦਾਰ ਜਗਜੀਤ ਸਿੰਘ ਮਗਰੋੜ, ਤਰਸੇਮ ਸਿੰਘ ਬਾਗਵਾਲੀ, ਨਿਰਮਲ ਸਿੰਘ ਸਰਪੰਚ, ਅਵਤਾਰ ਸਿੰਘ ਅਕਬਰਪੁਰ, ...

ਪੂਰੀ ਖ਼ਬਰ »

ਦੀ ਅਮਰਾਲੀ ਬਹੁਮੰਤਵੀ ਖੇਤੀਬਾੜੀ ਸਭਾ ਦੀ ਚੋਣ

ਮੋਰਿੰਡਾ, 15 ਨਵੰਬਰ (ਕੰਗ)-ਦੀ ਅਮਰਾਲੀ ਬਹੁਮੰਤਵੀ ਖੇਤੀਬਾੜੀ ਸਭਾ (ਲਿਮ:) ਦੀ ਚੋਣ ਸਕੱਤਰ ਹਰਮਨਜੀਤ ਸਿੰਘ ਦੀ ਦੇਖ-ਰੇਖ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਰੌਣੀ ਨੇ ਦੱਸਿਆ ਕਿ ਇਸ ਚੋਣ ਮੀਟਿੰਗ ਦੌਰਾਨ ਮਹਿੰਦਰ ਸਿੰਘ ਨੂੰ ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਅਲਾਇੰਸ ਕਲੱਬ ਨੇ ਕਰਵਾਇਆ ਬਾਲ ਮੇਲਾ

ਸ੍ਰੀ ਅਨੰਦਪੁਰ ਸਾਹਿਬ, 15 ਨਵੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਸੰਤ ਬਾਬਾ ਸੇਵਾ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬਾਲ ਮੇਲਾ ਕਰਵਾਇਆ ਗਿਆ | ਜਿਸ 'ਚ ਬੱਚਿਆਂ ਦੀਆਂ ਵੱਖ-ਵੱਖ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ 'ਚ ਦੌੜ, ਡੱਡੂ ਛੜੱਪਾ, ...

ਪੂਰੀ ਖ਼ਬਰ »

ਜ਼ਿਲੇ੍ਹ ਦੇ ਸਰਕਾਰੀ ਸਕੂਲਾਂ 'ਚ ਬਾਲ ਦਿਵਸ ਨੂੰ ਸਮਰਪਿਤ ਬਾਲ ਮੇਲੇ ਲਗਾਏ

ਮੋਰਿੰਡਾ, 15 ਨਵੰਬਰ (ਕੰਗ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੂਪਨਗਰ 'ਚ ਬਾਲ ਦਿਵਸ ਮੌਕੇ ਬਾਲ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ | ਜ਼ਿਲੇ੍ਹ ਦੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਨੇ ਪ੍ਰੀ ...

ਪੂਰੀ ਖ਼ਬਰ »

ਵਿਧਾਇਕ ਡਾ: ਰਾਜ ਕੁਮਾਰ ਚੱਬੇਵਾਲ ਨੇ ਕੀਤਾ ਭਸੀਨ ਪਰਿਵਾਰ ਨਾਲ ਦੁੱਖ ਪ੍ਰਗਟ

ਸ੍ਰੀ ਅਨੰਦਪੁਰ ਸਾਹਿਬ, 15 ਨਵੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਕਾਂਗਰਸ ਐਸ. ਸੀ. ਵਿਭਾਗ ਦੇ ਉਪ ਚੇਅਰਮੈਨ ਮੋਹਣ ਸਿੰਘ ਭਸੀਨ ਦੇ ਚਚੇਰੇ ਭਰਾ ਗੁਰਦਿਆਲ ਸਿੰਘ ਭਸੀਨ ਵਾਸੀ ਮੁਹੱਲਾ ਕੇਸਗੜ੍ਹ ਸਾਹਿਬ ਦੇ ਅਚਨਚੇਤ ਅਕਾਲ ਚਲਾਣੇ 'ਤੇ ਚੱਬੇਵਾਲ ਤੋਂ ...

ਪੂਰੀ ਖ਼ਬਰ »

ਕੰਗ ਯਾਦਗਾਰੀ ਸੰਸਥਾ ਦੀ ਸਪੋਰਟਸ ਮੀਟ ਸਮਾਪਤ

ਸ੍ਰੀ ਚਮਕੌਰ ਸਾਹਿਬ, 15 ਨਵੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਵਿਖੇ, ਦੋ ਰੋਜ਼ਾ ਸਲਾਨਾ ਸਪੋਰਟਸ ਮੀਟ ਦੀ ਸਮਾਪਤੀ ਉਪਰੰਤ ਇਨਾਮ ਵੰਡਣ ਦੀ ਰਸਮ ਪ੍ਰਬੰਧਕੀ ...

ਪੂਰੀ ਖ਼ਬਰ »

ਪਿੰਡ ਦੇ ਵਸਨੀਕ ਨੇ ਵਿਕਾਸ ਕਾਰਜਾਂ 'ਤੇ ਉਠਾਏ ਸਵਾਲ

ਰੂਪਨਗਰ, 15 ਨਵੰਬਰ (ਪ. ਪ.)-ਜਿਵੇਂ-ਜਿਵੇਂ ਪੰਚਾਇਤੀ ਚੋਣਾਂ ਨਜ਼ਦੀਕ ਆ ਰਹੀਆਂ ਹਨ ਤਿਉਂ-ਤਿਉਂ ਪਿੰਡ ਵਿਚ ਪਿਛਲੀ ਪੰਚਾਇਤ ਦੇ ਵਿਕਾਸ ਕਾਰਜਾਂ 'ਤੇ ਸਵਾਲ ਉੱਠਣ ਲੱਗੇ ਹਨ | ਹਰ ਤਰਫ਼ ਇਕ-ਦੂਜੇ ਨੂੰ ਥੱਲੇ ਕਰਨ ਲਈ ਇਕ ਦੂਜੇ 'ਤੇ ਦੋਸ਼ਾਂ ਦਾ ਬਾਜ਼ਾਰ ਗਰਮ ਹੋ ਰਿਹਾ ਹੈ | ...

ਪੂਰੀ ਖ਼ਬਰ »

ਲਾਲੜੀਏ ਜਠੇਰਿਆਂ ਦਾ ਮੇਲਾ 18 ਨੂੰ

ਫਗਵਾੜਾ, 15 ਨਵੰਬਰ (ਵਾਲੀਆ)-ਲਾਲੜੀਏ ਸੈਣੀ ਗੋਤ ਜਠੇਰਿਆਂ ਦਾ ਮੇਲਾ 18 ਨਵੰਬਰ (ਐਤਵਾਰ) ਨੂੰ ਪਿੰਡ ਪਲੀਆਂ ਕਲਾਂ, ਜ਼ਿਲ੍ਹਾ ਐਸ.ਬੀ.ਐਸ. ਨਗਰ ਵਿਖੇ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਮੇਜਰ ਸਿੰਘ ਸੈਣੀ ਪਿੰਡ ਪਠਲਾਵਾ ਨੇ ਦੱਸਿਆ ਕਿ 18 ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ 'ਚ ਮਨਾਇਆ ਬਾਲ ਦਿਵਸ

ਮਧੂਬਨ ਵਾਟਿਕਾ ਸਕੂਲ 'ਚ ਬਾਲ ਦਿਵਸ ਮਨਾਇਆ ਨੂਰਪੁਰ ਬੇਦੀ, 15 ਨਵੰਬਰ (ਹਰਦੀਪ ਸਿੰਘ ਢੀਂਡਸਾ, ਰਾਜੇਸ਼ ਚੌਧਰੀ)-ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਵ: ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਖੇਤਰ ਦੇ ਮਧੂਬਨ ਵਾਟਿਕਾ ਸਕੂਲ਼ ਅਸਮਾਨਪੁਰ ਵਿਖੇ ਬਾਲ ਦਿਵਸ ...

ਪੂਰੀ ਖ਼ਬਰ »

ਜ਼ਿਲ੍ਹਾ ਕਾਂਗਰਸ ਨੇ ਮਨਾਇਆ ਪੰਡਿਤ ਨਹਿਰੂ ਦਾ ਜਨਮ ਦਿਨ

ਰੂਪਨਗਰ, 15 ਨਵੰਬਰ (ਸਤਨਾਮ ਸਿੰਘ ਸੱਤੀ)-ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਅੱਜ ਜ਼ਿਲ੍ਹਾ ਕਾਂਗਰਸ ਭਵਨ 'ਚ ਮਨਾਇਆ ਗਿਆ ਜਦੋਂ ਕਿ ਪੰਡਿਤ ਨਹਿਰੂ ਦੇ ਜਨਮ ਦਿਨ ਨੂੰ ਸਮਰਪਿਤ ਬਾਲ ਦਿਵਸ ਮਨਾਇਆ ਗਿਆ | ਜ਼ਿਲ੍ਹਾ ਕਾਂਗਰਸ ਵਲੋਂ ...

ਪੂਰੀ ਖ਼ਬਰ »

ਪਿੰਡ ਬੱਢਲ ਵਿਖੇ ਸਰਬ ਭਾਰਤੀ ਸਹਿਕਾਰਤਾ ਹਫ਼ਤੇ ਤਹਿਤ ਪ੍ਰੋਗਰਾਮ ਕਰਵਾਇਆ

ਕੀਰਤਪੁਰ ਸਾਹਿਬ, 15 ਨਵੰਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-ਪੰਜਾਬ ਸਰਕਾਰ ਵਲੋਂ ਮਨਾਏ ਜਾ ਰਹੇ 65ਵੇਂ ਸਰਬ ਭਾਰਤੀ ਸਹਿਕਾਰਤਾ ਹਫ਼ਤੇ ਤਹਿਤ 'ਦੀ ਬੱਢਲ ਬਹੁਸੰਮਤੀ ਖੇਤੀਬਾੜੀ ਸਹਿਕਾਰੀ ਸਭਾ ਲਿਮ.' ਵਲੋਂ ਪਿੰਡ ਬੱਢਲ ਵਿਖੇ ਸਹਿਕਾਰਤਾ ਦਿਵਸ ਮਨਾਇਆ ਗਿਆ | ਇਸ ਦੌਰਾਨ ...

ਪੂਰੀ ਖ਼ਬਰ »

ਬੇਲਾ ਫਾਰਮੇਸੀ ਕਾਲਜ ਬੀ. ਫਾਰਮ. 'ਚ ਦੂਜੀ ਵਾਰ ਰਾਜ ਦਾ ਪਹਿਲਾ ਐਕਿ੍ਡਿਟੇਟ ਕਾਲਜ ਬਣਾਇਆ

ਬੇਲਾ, 15 ਨਵੰਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ (ਰੋਪੜ) ਫਾਰਮੇਸੀ ਖੇਤਰ 'ਚ ਰਾਜ ਦਾ ਪਹਿਲਾ ਅਜਿਹਾ ਕਾਲਜ ਹੈ ਜਿਸ ਨੂੰ ਦੂਜੀ ਵਾਰ ਨੈਸ਼ਨਲ ਬੋਰਡ ਐਕਿ੍ਡਿਟੇਸ਼ਨ, ਦਿੱਲੀ ਵਲੋਂ ਬੀ. ਫਾਰਮ. ...

ਪੂਰੀ ਖ਼ਬਰ »

ਯਾਦਗਾਰੀ ਹੋ ਨਿੱਬੜਿਆ ਖ਼ਾਲਸਾ ਸਕੂਲ ਦੇ ਪ੍ਰਾਇਮਰੀ ਵਿੰਗ ਦਾ ਸਾਲਾਨਾ ਖੇਡ ਮੇਲਾ

ਸ੍ਰੀ ਅਨੰਦਪੁਰ ਸਾਹਿਬ, 15 ਨਵੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਐਸ. ਜੀ. ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਦਾ ਇਕ ਰੋਜ਼ਾ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ | ਜਿਸ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਕੈਨੇਡਾ 'ਚ ਲੋਹ ...

ਪੂਰੀ ਖ਼ਬਰ »

ਸਰਕਾਰੀ ਸਕੂਲ ਬੂਰਮਾਜਰਾ 'ਚ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਤੇ ਕੁਇਜ਼ ਮੁਕਾਬਲਾ

ਰੂਪਨਗਰ, 15 ਨਵੰਬਰ (ਸਤਨਾਮ ਸਿੰਘ ਸੱਤੀ)-ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਤੇ ਕੁਇਜ਼ ਮੁਕਾਬਲਾ (ਬਲਾਕ ਮੋਰਿੰਡਾ) ਸ: ਸੀ: ਸੈ: ਸ: ਬੂਰਮਾਜਰਾ ਵਿਖੇ ਕਰਵਾਇਆ ਗਿਆ | ਇਸ ਵਿਗਿਆਨ ਪ੍ਰਦਰਸ਼ਨੀ ਦਾ ਉਦਘਾਟਨ ਲੋਕੇਸ਼ ਮੋਹਨ ਸ਼ਰਮਾ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ...

ਪੂਰੀ ਖ਼ਬਰ »

ਐਨ. ਸੀ. ਸੀ. ਕੈਡਿਟਾਂ ਨੂੰ ਟਰੈਫਿਕ ਨਿਯਮਾਂ ਤੇ ਖ਼ੂਨਦਾਨ ਕਰਨ ਬਾਰੇ ਕੀਤਾ ਜਾਗਰੂਕ

ਰੂਪਨਗਰ, 15 ਨਵੰਬਰ (ਸਤਨਾਮ ਸਿੰਘ ਸੱਤੀ)-23 ਪੰਜਾਬ ਬਟਾਲੀਅਨ ਐਨ. ਸੀ. ਸੀ. ਰੂਪਨਗਰ ਦੀ ਕਮਾਂਡ ਹੇਠ ਸਿਖਲਾਈ ਸਕੂਲ ਰੂਪਨਗਰ ਵਿਖੇ ਚੱਲ ਰਹੇ ਐਨ. ਸੀ. ਸੀ. ਦੇ ਸਾਲਾਨਾ ਸਿਖਲਾਈ ਕੈਂਪ ਦੇ ਤੀਜੇ ਦਿਨ ਕੈਡਿਟਾਂ ਨੂੰ ਪਹਿਲੇ ਸੈਸ਼ਨ 'ਚ ਟਰੈਫਿਕ ਨਿਯਮਾਂ ਦੀ ਜਾਣਕਾਰੀ ਤੇ ...

ਪੂਰੀ ਖ਼ਬਰ »

ਡੀ. ਏ. ਵੀ. ਪਬਲਿਕ ਸਕੂਲ ਨੇ ਮਾਰੀਆਂ ਮੱਲਾਂ

ਰੂਪਨਗਰ, 15 ਨਵੰਬਰ (ਸੱਤੀ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ੍ਰੀ ਕਲਗੀਧਰ ਕੰਨਿਆ ਪਾਠਸ਼ਾਲਾ ਰੋਪੜ ਵਿਖੇ ਕਵਿਤਾ, ਭਾਸ਼ਣ, ਸੁੰਦਰ ਦਸਤਾਰ ਸਜਾਓ, ਸੁੰਦਰ ਲਿਖਾਈ, ਸ਼ੁੱਧ ਗੁਰਬਾਣੀ ਪਾਠ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਡੀ. ਏ. ਵੀ. ਪਬਲਿਕ ...

ਪੂਰੀ ਖ਼ਬਰ »

ਪਿਪਸ ਵਿਖੇ ਕਰਵਾਇਆ ਸਨਮਾਨ ਸਮਾਗਮ

ਸ੍ਰੀ ਚਮਕੌਰ ਸਾਹਿਬ, 15 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਅੱਜ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਰਾਜ ਪੱਧਰੀ ਸਕੂਲ ਖੇਡਾਂ ਤੇ ਹੋਰ ਗਤੀਵਿਧੀਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ...

ਪੂਰੀ ਖ਼ਬਰ »

ਬਿਮਲਾ ਦੇਵੀ ਨੂੰ ਮਿਲਿਆ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨ ਤੋਂ ਛੁਟਕਾਰਾ

ਰੂਪਨਗਰ, 15 ਨਵੰਬਰ (ਸਟਾਫ ਰਿਪੋਰਟਰ)-ਲਹਿਰੀ ਸ਼ਾਹ ਮੰਦਿਰ ਰੋਡ ਰੋਪੜ ਨਜ਼ਦੀਕ ਡਾ: ਸਰਦਾਨਾ ਬੱਚਿਆਂ ਵਾਲੇ ਹਸਪਤਾਲ ਨੇੜੇ ਅਰਜਨ ਆਯੂਰਵੈਦਿਕ ਹਸਪਤਾਲ ਗੋਡਿਆਂ, ਰੀੜ੍ਹ ਦੀ ਹੱਡੀ, ਸਰਵਾਈਕਲ, ਸੈਟੀਕਾ ਪੇਨ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਮਰੀਜ਼ ਬਿਮਲਾ ...

ਪੂਰੀ ਖ਼ਬਰ »

ਬੱਸੀ ਗੁੱਜਰਾਂ ਦੀ ਸ਼ਾਮਲਾਟ ਜ਼ਮੀਨ ਦੀ ਅੱਜ ਹੋਣ ਵਾਲੀ ਬੋਲੀ 'ਤੇ ਹਾਈਕੋਰਟ ਨੇ ਲਗਾਈ ਰੋਕ

ਸ੍ਰੀ ਚਮਕੌਰ ਸਾਹਿਬ, 15 ਨਵੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਬਸੀ ਗੁਜਰਾਂ ਦੀ ਕਰੀਬ 52 ਏਕੜ ਪੰਚਾਇਤੀ ਜ਼ਮੀਨ ਨੂੰ ਨਿੱਜੀ ਕੰਪਨੀ ਨੂੰ ਵੇਚਣ ਦੀ ਕੀਤੀ ਜਾ ਰਹੀ ਤਿਆਰੀ ਸਬੰਧੀ ਅੱਜ ਹੋਣ ਵਾਲੀ ਬੋਲੀ 'ਤੇ ਉੱਚ ਅਦਾਲਤ ਵਲੋਂ ਅਗਲੀ ...

ਪੂਰੀ ਖ਼ਬਰ »

52 ਏਕੜ ਜ਼ਮੀਨ ਨਿੱਜੀ ਕੰਪਨੀ ਨੂੰ ਵੇਚਣ ਲਈ ਹੋਣੀ ਸੀ ਅੱਜ ਬੋਲੀ
ਬੱਸੀ ਗੁੱਜਰਾਂ ਦੀ ਸ਼ਾਮਲਾਟ ਜ਼ਮੀਨ ਦੀ ਅੱਜ ਹੋਣ ਵਾਲੀ ਬੋਲੀ 'ਤੇ ਹਾਈਕੋਰਟ ਨੇ ਲਗਾਈ ਰੋਕ

ਸ੍ਰੀ ਚਮਕੌਰ ਸਾਹਿਬ, 15 ਨਵੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਬਸੀ ਗੁਜਰਾਂ ਦੀ ਕਰੀਬ 52 ਏਕੜ ਪੰਚਾਇਤੀ ਜ਼ਮੀਨ ਨੂੰ ਨਿੱਜੀ ਕੰਪਨੀ ਨੂੰ ਵੇਚਣ ਦੀ ਕੀਤੀ ਜਾ ਰਹੀ ਤਿਆਰੀ ਸਬੰਧੀ ਅੱਜ ਹੋਣ ਵਾਲੀ ਬੋਲੀ 'ਤੇ ਉੱਚ ਅਦਾਲਤ ਵਲੋਂ ਅਗਲੀ ...

ਪੂਰੀ ਖ਼ਬਰ »

ਸ਼ਿਵਾਲਿਕ ਕਾਲਜ 'ਚ ਵਾਤਾਵਰਨ ਜਾਗਰੂਕਤਾ ਸੈਮੀਨਾਰ ਕਰਵਾਇਆ

ਨੰਗਲ, 15 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰੀ ਸ਼ਿਵਾਲਿਕ ਕਾਲਜ ਨਵਾਂ ਨੰਗਲ ਵਿਖੇ ਵਾਤਾਵਰਨ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਕਾਲਜ ਦੇ ਕਰੀਬ 60 ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਮਾਤਾ ਪ੍ਰਸਿੰਨੀ ਦੇਵੀ ਸਕੂਲ ਮੜ੍ਹੌਲੀ ਕਲਾਂ ਵਿਖੇ ਰਤਨ ਲਾਲ ਜੈਨ ਦੀ ਬਰਸੀ ਮਨਾਈ

ਮੋਰਿੰਡਾ, 15 ਨਵੰਬਰ (ਕੰਗ)-ਮਾਤਾ ਪ੍ਰਸਿੰਨੀ ਦੇਵੀ ਸਕੂਲ ਮੜ੍ਹੌਲੀ ਕਲਾਂ ਵਿਖੇ ਸਕੂਲ ਦੇ ਸਰਪ੍ਰਸਤ ਰਤਨ ਲਾਲ ਜੈਨ ਦੀ ਬਰਸੀ ਮਨਾਈ ਗਈ | ਸਕੂਲ ਪ੍ਰਬੰਧਕ, ਕਮੇਟੀ ਮੈਂਬਰਾਂ ਤੇ ਵਿਦਿਆਰਥੀਆਂ ਵਲੋਂ ਹਵਨ ਕੀਤਾ ਗਿਆ | ਉਪਰੰਤ ਡਾ: ਨਿਰਮਲ ਧੀਮਾਨ ਤੇ ਯੋਗੇਸ਼ ਸੂਦ ਵਲੋਂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਕੱਤਰਤਾ

ਮੋਰਿੰਡਾ, 15 ਨਵੰਬਰ (ਕੰਗ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਕੱਤਰਤਾ ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਦੀ ਅਗਵਾਈ ਹੇਠ ਮੋਰਿੰਡਾ ਵਿਖੇ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰੀ ਪ੍ਰਧਾਨ ਮੇਜਰ ਹਰਜੀਤ ਸਿੰਘ ਕੰਗ ਨੇ ਦੱਸਿਆ ਕਿ ਇਸ ਮੌਕੇ ਬੀਬੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX