ਤਾਜਾ ਖ਼ਬਰਾਂ


ਸਮ੍ਰਿਤੀ ਮੰਧਾਨਾ ਤੇ ਰੋਹਨ ਬੋਪੰਨਾ ਅਰਜੁਨ ਐਵਾਰਡ ਨਾਲ ਸਨਮਾਨਿਤ
. . .  1 day ago
ਨਵੀਂ ਦਿੱਲੀ, 16 ਜੁਲਾਈ - ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਸਮ੍ਰਿਤੀ ਮੰਧਾਨਾ ਅਤੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੂੰ ਅਰਜੁਨ ਐਵਾਰਡ ਨਾਲ...
ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟ ਤੇ ਇੱਕ ਕੈਬਿਨ ਕਰੂ ਮੈਂਬਰ ਮੁਅੱਤਲ
. . .  1 day ago
ਨਵੀਂ ਦਿੱਲੀ, 16 ਜੁਲਾਈ - ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟਾਂ ਤੇ ਇੱਕ ਕੈਬਿਨ ਕਰੂ ਮੈਂਬਰ ਨੂੰ ਮੁਅੱਤਲ ਕਰ ਦਿੱਤਾ ਗਿਆ...
ਮੁੰਬਈ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10
. . .  1 day ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ, ਜਦਕਿ 8 ਲੋਕ ਜ਼ਖਮੀ...
ਪਿਸਤੌਲ ਦੀ ਨੋਕ 'ਤੇ ਦਿਨ-ਦਿਹਾੜੇ ਵੈਸਟਰਨ ਯੂਨੀਅਨ ਤੋਂ ਨਗਦੀ ਦੀ ਲੁੱਟ
. . .  1 day ago
ਬੰਗਾ, 16 ਜੁਲਾਈ (ਜਸਬੀਰ ਸਿੰਘ ਨੂਰਪੁਰ) - ਬਾਹੜ-ਮਜ਼ਾਰਾ, ਕੁਲਥਮ ਰੋਡ 'ਤੇ ਸਰਕਾਰੀ ਡਿਸਪੈਂਸਰੀ ਪਿੰਡ ਕੁਲਥਮ ਦੇ ਨਜ਼ਦੀਕ ਵੈਸਟਰਨ ਯੂਨੀਅਨ ਤੋਂ ਦਿਨ-ਦਿਹਾੜੇ ਨਗਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਜਾਣਕਾਰੀ ....
ਬੰਗਾ ਪੁਲਿਸ ਵੱਲੋਂ ਨਸ਼ੀਲੇ ਟੀਕਿਆਂ ਸਮੇਤ ਦੋ ਕਾਬੂ
. . .  1 day ago
ਬੰਗਾ, 16 ਜੁਲਾਈ (ਜਸਬੀਰ ਸਿੰਘ ਨੂਰਪੁਰ)- ਬੰਗਾ ਸਿਟੀ ਪੁਲਿਸ ਨੇ ਪਿੰਡ ਹੱਪੋਵਾਲ ਵਿਖੇ ਲਗਾਏ ਨਾਕੇ ਦੌਰਾਨ ਇੱਕ ਨੌਜਵਾਨ ਨੂੰ 24 ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤਾ ਹੈ ਜਿਸ ਦੀ ਪਹਿਚਾਣ ਅੰਕੁਸ਼ ਵਾਸੀ ਪੱਦੀ ਮੱਟਵਾਲੀ ਵਜੋਂ ਹੋਈ ਹੈ। ਇਸੇ ਤਰ੍ਹਾਂ ਪਿੰਡ ਕਾਹਮਾ ...
ਅਣਖ ਖ਼ਾਤਰ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਧੀ ਦਾ ਕਤਲ
. . .  1 day ago
ਸਮਾਣਾ, 16 ਜੁਲਾਈ (ਹਰਵਿੰਦਰ ਸਿੰਘ ਟੋਨੀ) - ਨੇੜਲੇ ਪਿੰਡ ਘਿਉਰਾ ਵਿਖੇ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਅਣਖ ਖ਼ਾਤਰ ਅਪਣੀ ਧੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਦੇ ਮੁੱਖ ਅਫ਼ਸਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ....
ਮੁੰਬਈ : ਡੋਂਗਰੀ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 7
. . .  1 day ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਢਹਿਣ ਤੋਂ ਬਾਅਦ ਮਲਬੇ 'ਚ ਦੱਬਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦੇ ਅਨੁਸਾਰ ਐਨ.ਡੀ.ਆਰ.ਐਫ ਦੀਆਂ ਟੀਮਾਂ ਵੱਲੋਂ ਬਾਕੀ ਲੋਕਾਂ ਨੂੰ ਬਾਹਰ ਕੱਢਣ ਲਈ ....
ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨ ਹੋਏ ਚਿੰਤਤ
. . .  1 day ago
ਬਰੇਟਾ, 16 ਜੁਲਾਈ (ਜੀਵਨ ਸ਼ਰਮਾ) - ਇਲਾਕੇ ਨੇੜਿਓ ਹਰਿਆਣੇ ਰਾਜ ਦੇ ਪਿੰਡ ਚਾਂਦਪੁਰਾ ਕੋਲ ਦੀ ਲੰਘਦੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧ ਰਿਹਾ ਹੈ। ਭਾਵੇਂ ਕਿ ਪਿਛਲੇ ਕੁਝ ਦਿਨ ਪਹਿਲਾ ਇਸ ਦਰਿਆ 'ਚ ਫ਼ੈਕਟਰੀਆਂ ਦਾ ਕੈਮੀਕਲ ਵਾਲਾ ਦੂਸ਼ਿਤ ਪਾਣੀ ਚੱਲ ...
ਕੈਪਟਨ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ
. . .  1 day ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮਸਲਿਆਂ ਸਬੰਧੀ ਕੇਂਦਰ ਦੇ ਮੰਤਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਕੈਪਟਨ ਵੱਲੋਂ ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ ਕੀਤੀ ਤੇ ...
ਚੱਕ ਜਵਾਹਰੇਵਾਲਾ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਦੀ ਫੂਕੀ ਅਰਥੀ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਚੱਕ ਜਵਾਹਰੇਵਾਲਾ ਗੋਲੀ ਕਾਂਡ ਦੇ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ ਸ਼ੁਰੂ ਕੀਤਾ ਧਰਨਾ ਤੀਜੇ ਦਿਨ 'ਚ ਦਾਖ਼ਲ ਹੋ ਗਿਆ ਅਤੇ ਚੌਥੇ ਦਿਨ ਵੀ ਲਾਸ਼ਾਂ ਦਾ ਅੰਤਿਮ ਸਸਕਾਰ ਨਹੀਂ ਕੀਤਾ ...
ਪਾਕਿਸਤਾਨ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਕਰਤਾਰਪੁਰ ਲਾਂਘੇ ਦਾ ਕੀਤਾ ਦੌਰਾ
. . .  1 day ago
ਅੰਮ੍ਰਿਤਸਰ, 16 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿਖੇ ਕਰਤਾਰਪੁਰ ਲਾਂਘੇ ਦੀ ਚੱਲ ਰਹੀ ਉਸਾਰੀ ਦਾ ਅੱਜ ਦੁਪਹਿਰ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਜਾਇਜ਼ਾ ਲਿਆ। ਇਸ ਮੌਕੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ, ਐਫ. ਡਬਲਿਊ. ਓ. ..
ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ
. . .  1 day ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਢਿੱਲੋਂ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਦੇ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਇਸ ਬਦਲਾਅ ਦੇ ਤਹਿਤ 17 ਜੁਲਾਈ, ਦਿਨ ਬੁੱਧਵਾਰ ਤੋਂ ਸਮੂਹ ਪ੍ਰਾਇਮਰੀ/ਮਿਡਲ/ਹਾਈ/...
ਬਿਜਲੀ ਦਫ਼ਤਰ 'ਚ ਵੜਿਆ ਮੀਂਹ ਦਾ ਪਾਣੀ, ਕੰਪਿਊਟਰ ਤੇ ਰਿਕਾਰਡ ਦਾ ਹੋਇਆ ਨੁਕਸਾਨ
. . .  1 day ago
ਜੈਤੋ, 16 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੱਲ੍ਹ ਤੋਂ ਪੈ ਰਹੇ ਮੀਂਹ ਨਾਲ ਸਥਾਨਕ ਬਿਜਲੀ ਦਫ਼ਤਰ ਜੋ ਕਿ ਮੇਨ ਸੜਕ ਨਾਲੋਂ ਕਰੀਬ 6 ਫੁੱਟ ਨੀਵਾਂ ਹੈ 'ਚ ਮੀਂਹ ਦਾ ਪਾਣੀ ਵੜਨ ਨਾਲ ਦਫ਼ਤਰੀ ਕੰਪਿਊਟਰ ਤੇ ਰਿਕਾਰਡ ਦਾ ਨੁਕਸਾਨ ਵੱਡੇ ਪੱਧਰ ...
ਨਸ਼ਾ ਤਸਕਰ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਕੈਦ
. . .  1 day ago
ਸੰਗਰੂਰ, 16 ਜੁਲਾਈ (ਧੀਰਜ ਪਸ਼ੋਰੀਆ)- ਵਧੀਕ ਸੈਸ਼ਨ ਜੱਜ ਸਮਰਿਤੀ ਧੀਰ ਦੀ ਅਦਾਲਤ ਨੇ ਪੋਸਤ ਡੋਡਿਆਂ ਦੀ ਤਸਕਰੀ ਕਰਨ ਦੇ ਦੋਸ਼ਾਂ 'ਚ ਇੱਕ ਵਿਅਕਤੀ ਨੂੰ 10 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲਿਸ ਥਾਣਾ ਸਦਰ ਧੂਰੀ ਵਿਖੇ...
ਵਿਜੀਲੈਂਸ ਟੀਮ ਵੱਲੋਂ ਮਾਲ ਵਿਭਾਗ ਦਾ ਪਟਵਾਰੀ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਜ਼ੀਰਾ, 16 ਜੁਲਾਈ- ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਵਿਜੀਲੈਂਸ ਟੀਮ ਫ਼ਿਰੋਜ਼ਪੁਰ ਨੇ ਤਹਿਸੀਲ ਜ਼ੀਰਾ ਦੇ ਮਾਲ ਹਲਕਾ ਠੱਠਾ ਕਿਸ਼ਨ ਸਿੰਘ 'ਚ ਤਾਇਨਾਤ ਪਟਵਾਰੀ ਰਾਜਿੰਦਰ ਸਿੰਘ ਉਰਫ਼ ਰਾਜੂ ਨੂੰ ਇੱਕ ਕਿਸਾਨ ਪਾਸੋਂ 4 ਹਜ਼ਾਰ ...
ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਹੋਈ ਸਰਕਾਰ
. . .  1 day ago
ਕੈਪਟਨ ਵੱਲੋਂ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ
. . .  1 day ago
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਕਾਬੂ
. . .  1 day ago
ਪੰਜਾਬ ਨੂੰ ਤਬਾਹੀ ਦੇ ਕੰਡੇ 'ਤੇ ਲਿਆਏ ਅਕਾਲੀ ਅਤੇ ਕਾਂਗਰਸੀਏ -ਬੈਂਸ
. . .  1 day ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਵਲੋਂ ਕੱਲ੍ਹ ਸੁਣਾਇਆ ਜਾਵੇਗਾ ਫ਼ੈਸਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਮੱਘਰ ਸੰਮਤ 550

ਰੂਪਨਗਰ

ਆਈ. ਟੀ. ਆਈ. ਰੂਪਨਗਰ 'ਚ ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲਾ ਸਮਾਪਤ

ਰੂਪਨਗਰ, 15 ਨਵੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਘਰ-ਘਰ ਰੁਜ਼ਗਾਰ ਪ੍ਰੋਗਰਾਮ ਅਧੀਨ ਆਈ. ਟੀ. ਆਈ. ਰੂਪਨਗਰ ਵਿਖੇ ਲਗਾਏ ਦੋ ਰੋਜ਼ਾ ਮੈਗਾ ਰੁਜ਼ਗਾਰ ਮੇਲੇ ਦੌਰਾਨ ਪਹਿਲੇ ਦਿਨ 26 ਤੋਂ ਵੱਧ ਨਾਮੀ ਕੰਪਨੀਆਂ ਇਸ ਰੋਜ਼ਗਾਰ ਮੇਲੇ 'ਚ ...

ਪੂਰੀ ਖ਼ਬਰ »

ਅਕਬਰਪੁਰ ਵਿਖੇ ਡੇਂਗੂ ਦਾ ਮਰੀਜ਼ ਆਇਆ ਸਾਹਮਣੇ

ਪੁਰਖਾਲੀ, 15 ਨਵੰਬਰ (ਅੰਮਿ੍ਤਪਾਲ ਸਿੰਘ ਬੰਟੀ)-ਇਲਾਕੇ ਦੇ ਪਿੰਡ ਅਕਬਰਪੁਰ ਵਿਖੇ ਡੇਂਗੂ ਦੀ ਬਿਮਾਰੀ ਦਾ ਮਰੀਜ਼ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪੁੱਤਰ ਹਜ਼ੂਰਾ ਸਿੰਘ ਵਾਸੀ ਅਕਬਰਪੁਰ ਪਿਛਲੇ ਦਿਨਾਂ ਤੋਂ ਬਿਮਾਰ ਚੱਲਿਆ ਆ ਰਿਹਾ ਜਿਸ ਨੂੰ ...

ਪੂਰੀ ਖ਼ਬਰ »

ਜੰਡ ਸਾਹਿਬ ਸਕੂਲ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਕਰਾਈ

ਬੇਲਾ, 15 ਨਵੰਬਰ (ਮਨਜੀਤ)-ਗੁਰੂ ਨਾਨਕ ਦੇਵ ਮਲਟੀ 'ਵਰਸਿਟੀ ਲੁਧਿਆਣਾ ਵਲੋਂ ਵੱਖ-ਵੱਖ ਸਕੂਲਾਂ 'ਚ ਧਾਰਮਿਕ ਪ੍ਰੀਖਿਆ ਲਈ ਗਈ | ਜਿਸ ਵਿਚ ਖ਼ਾਲਸਾ ਸਕੂਲ ਜੰਡ ਸਾਹਿਬ ਦੇ ਬੱਚਿਆਂ ਨੇ ਕਈ ਸਥਾਨ ਹਾਸਲ ਕੀਤੇ | ਜਿਸ 'ਚ ਜਸਲੀਨ ਕੌਰ ਜਮਾਤ ਚੌਥੀ 94 ਫ਼ੀਸਦੀ ਅੰਕ ਹਾਸਲ ਕਰਕੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਮਸ਼ਰੂਮ ਦੀ ਨਵੀਂ ਕਿਸਮ ਦੀ ਕੀਤੀ ਖੇਤੀ

ਸ੍ਰੀ ਅਨੰਦਪੁਰ ਸਾਹਿਬ, 15 ਨਵੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਮਸ਼ਰੂਮ ਦੀਆਂ ਨਵੀਆਂ ਕਿਸਮਾਂ ਓਏਸਟਰ ਅਤੇ ਡਿੰਗਰੀ ਦੀ ਖੇਤੀ ਕੀਤੀ | ਇਸ ਮਸ਼ਰੂਮ ਦੀ ਖੇਤੀ ਵਿਚ ਵਿਦਿਆਰਥੀਆਂ ਵਲੋਂ ...

ਪੂਰੀ ਖ਼ਬਰ »

ਤੇਜ਼ ਹਵਾਵਾਂ ਕਾਰਨ ਗੋਦਾਮ ਦੇ ਨਾਲ ਲੱਗਦੇ ਗਾਡਰ ਮਕਾਨ 'ਤੇ ਡਿੱਗੇ

ਜਾਨੀ ਨੁਕਸਾਨ ਤੋਂ ਬਚਾਅ ਮੋਰਿੰਡਾ, 15 ਨਵੰਬਰ (ਕੰਗ)-ਨਜ਼ਦੀਕੀ ਪਿੰਡ ਢੰਗਰਾਲੀ ਵਿਖੇ ਇਕ ਨਿੱਜੀ ਕੰਪਨੀ ਵਲੋਂ ਉਸਾਰੀ ਅਧੀਨ ਗੋਦਾਮ ਦੇ ਲੋਹੇ ਦੇ ਗਾਡਰ ਡਿੱਗਣ ਕਾਰਨ ਨਾਲ ਲੱਗਦੇ ਮਕਾਨ ਨੂੰ ਤਰੇੜਾਂ ਆ ਗਈਆਂ ਪ੍ਰੰਤੂ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਹੋਣੋਂ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ 'ਚ ਮਨਾਇਆ ਵਿਸ਼ਵ ਸ਼ੂਗਰ ਦਿਵਸ

ਸ੍ਰੀ ਚਮਕੌਰ ਸਾਹਿਬ, 15 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਰਕਾਰੀ ਹਸਪਤਾਲ ਵਿਖੇ ਵਿਸ਼ਵ ਸ਼ੂਗਰ ਦਿਵਸ ਮਨਾਇਆ ਗਿਆ | ਐਸ. ਐਮ. ਓ. ਡਾ: ਅਸ਼ੋਕ ਕੁਮਾਰ ਦੀ ਅਗਵਾਈ ਹੇਠ ਇਸ ਸਬੰਧੀ ਕਰਵਾਏ ਪ੍ਰੋਗਰਾਮ ਵਿਚ ਹਰਵਿੰਦਰ ਸਿੰਘ ਸੈਣੀ ਬੀ. ਈ. ਈ. ਨੇ ਕਿਹਾ ਕਿ ਸ਼ੂਗਰ ਦੀ ...

ਪੂਰੀ ਖ਼ਬਰ »

35 ਹਜ਼ਾਰ ਦੀ ਠੱਗੀ ਦੇ ਦੋਸ਼ 'ਚ ਨੰਗਲ ਕਾਨੂੰਨਗੋ ਅਨਿਲ ਕੁਮਾਰ ਿਖ਼ਲਾਫ਼ ਮੁਕੱਦਮਾ ਦਰਜ

ਨੰਗਲ, 15 ਨਵੰਬਰ (ਪ੍ਰੋ: ਅਵਤਾਰ ਸਿੰਘ)-ਰਿਸ਼ਵਤਖ਼ੋਰੀ ਤੇ ਧੋਖਾਧੜੀ ਨੂੰ ਲੈ ਕੇ ਨੰਗਲ ਤਹਿਸੀਲ ਦੇ ਕਾਨੂੰਨਗੋ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਹੋਇਆ ਹੈ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨੰਗਲ ਤਹਿਸੀਲ ਅਧੀਨ ਪੈਂਦੇ ਪਿੰਡ ਭਲਾਣ ਦੇ ...

ਪੂਰੀ ਖ਼ਬਰ »

ਨਗਰ ਕੀਰਤਨ 18 ਨੂੰ

ਢੇਰ, 15 ਨਵੰਬਰ (ਸ਼ਿਵ ਕੁਮਾਰ ਕਾਲੀਆ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਵਿਸ਼ਾਲ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਪਿੰਡ ਬਹਿਲੂ ਤੋਂ 18 ਨਵੰਬਰ ਨੂੰ ਸਵੇਰੇ 10 ਵਜੇ ਆਰੰਭ ਕੀਤਾ ਜਾਵੇਗਾ | ਇਹ ਨਗਰ ਕੀਰਤਨ ਪਿੰਡ ਢੇਰ, ...

ਪੂਰੀ ਖ਼ਬਰ »

ਟਿੱਪਰ ਤੇ ਮੋਟਰਸਾਈਕਲ ਦੀ ਟੱਕਰ 'ਚ 2 ਨੌਜਵਾਨ ਜ਼ਖ਼ਮੀ

ਰੂਪਨਗਰ, 15 ਨਵੰਬਰ (ਪ. ਪ.)-ਰੂਪਨਗਰ-ਚੰਡੀਗੜ੍ਹ ਕੌਮੀ ਰਾਜ ਮਾਰਗ 'ਤੇ ਟਿੱਪਰ ਤੇ ਮੋਟਰਸਾਈਕਲ ਦੀ ਟੱਕਰ 'ਚ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ | ਥਾਣਾ ਸਿੰਘ ਭਗਵੰਤਪੁਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮਾਰਗ ਦੇ ਪਿੰਡ ਭਿਉਰਾ ਤੇ ਪਿੰਡ ਰੰਗੀਲਪੁਰ ਦੇ ਵਿਚਕਾਰ ...

ਪੂਰੀ ਖ਼ਬਰ »

ਰੋਡਮਾਜਰਾ-ਚੱਕਲਾਂ ਪਿੰਡ ਵਾਸੀ ਅਵਾਰਾ ਪਸ਼ੂਆਂ ਵਲੋਂ ਕੀਤੇ ਜਾ ਰਹੇ ਉਜਾੜੇ ਤੋਂ ਪ੍ਰੇਸ਼ਾਨ

ਰੂਪਨਗਰ, 15 ਨਵੰਬਰ (ਸਤਨਾਮ ਸਿੰਘ ਸੱਤੀ)-ਸੂਬੇ 'ਚ ਆਵਾਰਾ ਗਊਆਂ ਅਤੇ ਸਾਂਢਾਂ ਦੀ ਦਹਿਸ਼ਤ ਤੇ ਇਨ੍ਹਾਂ ਵਲੋਂ ਜਾਨ ਮਾਲ ਦਾ ਨੁਕਸਾਨ ਬਾਦਸਤੂਰ ਜਾਰੀ ਹੈ ਪਰ ਸਰਕਾਰਾਂ ਨੇ ਇਸ ਪਾਸੇ ਅੱਖਾਂ ਬੰਦ ਕਰ ਰੱਖੀਆਂ ਹਨ | ਪਸ਼ੂ ਪ੍ਰੇਮੀਆਂ ਅਤੇ ਗਊ ਭਗਤਾਂ ਨੇ ਗਊਆਂ ਤੇ ਸਾਂਢਾਂ ...

ਪੂਰੀ ਖ਼ਬਰ »

ਕੈਨੇਡਾ ਦੇ ਵਿਸਲਰ ਸ਼ਹਿਰ 'ਚ ਜਿੱਤਿਆ ਲੋਹ ਪੁਰਸ਼ ਦਾ ਖਿਤਾਬ

ਸ੍ਰੀ ਅਨੰਦਪੁਰ ਸਾਹਿਬ, 15 ਨਵੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਐਸ. ਜੀ. ਐਸ. ਖ਼ਾਲਸਾ ਸੀਨੀ: ਸੈਕੰ: ਸਕੂਲ ਵਿਖੇ ਇਕ ਸਮਾਗਮ ਦੌਰਾਨ ਸ਼ਿਰਕਤ ਕਰਨ ਪਹੁੰਚੇ ਕਪੂਰਥਲਾ ਦੇ ਪਿੰਡ ਦੇਸਲ ਦੇ ਨੌਜਵਾਨ ਮਨਦੀਪ ਸਿੰਘ ਗੁਰਾਇਆ ਨੇ ਦੱਸਿਆ ਕਿ ਕੈਨੇਡਾ ਦੇ ...

ਪੂਰੀ ਖ਼ਬਰ »

ਸਵਰਾਜ ਮਾਜ਼ਦਾ ਇਸੁਜ਼ੂ ਡਰਾਈਵਰ ਯੂਨੀਅਨ ਵਲੋਂ ਰੋਸ ਰੈਲੀ

ਰੂਪਨਗਰ, 15 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਸਵਰਾਜ ਮਾਜ਼ਦਾ ਈ. ਸੂ. ਯੂ. ਕੰਟਰੈਕਟਰ ਡਰਾਈਵਰ ਕਰਮਚਾਰੀ ਯੂਨੀਅਨ ਆਸਰੋਂ ਵਲੋਂ ਸੁੱਚਾ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ | ਇਸ ਸਬੰਧੀ ਜਥੇਬੰਦੀ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਵਲੋਂ ਦੱਸਿਆ ਗਿਆ ਕਿ ...

ਪੂਰੀ ਖ਼ਬਰ »

ਪਥੇਰਾਂ 'ਚ ਵੱਜਦੇ ਡੈੱਕਾਂ ਤੋਂ ਲੋਕ ਪ੍ਰੇਸ਼ਾਨ

ਪੁਰਖਾਲੀ, 15 ਨਵੰਬਰ (ਅੰਮਿ੍ਤਪਾਲ ਸਿੰਘ ਬੰਟੀ)-ਅਕਬਰਪੁਰ ਖੇਤਰ ਦੇ ਲੋਕ ਭੱਠਿਆਂ ਦੀਆਂ ਪਥੇਰਾਂ 'ਤੇ ਵੱਜ ਰਹੇ ਡੈੱਕਾਂ ਤੋਂ ਬੇਹੱਦ ਪ੍ਰੇਸ਼ਾਨ ਹਨ | ਇਸ ਸਬੰਧੀ ਨੰਬਰਦਾਰ ਜਗਜੀਤ ਸਿੰਘ ਮਗਰੋੜ, ਤਰਸੇਮ ਸਿੰਘ ਬਾਗਵਾਲੀ, ਨਿਰਮਲ ਸਿੰਘ ਸਰਪੰਚ, ਅਵਤਾਰ ਸਿੰਘ ਅਕਬਰਪੁਰ, ...

ਪੂਰੀ ਖ਼ਬਰ »

ਦੀ ਅਮਰਾਲੀ ਬਹੁਮੰਤਵੀ ਖੇਤੀਬਾੜੀ ਸਭਾ ਦੀ ਚੋਣ

ਮੋਰਿੰਡਾ, 15 ਨਵੰਬਰ (ਕੰਗ)-ਦੀ ਅਮਰਾਲੀ ਬਹੁਮੰਤਵੀ ਖੇਤੀਬਾੜੀ ਸਭਾ (ਲਿਮ:) ਦੀ ਚੋਣ ਸਕੱਤਰ ਹਰਮਨਜੀਤ ਸਿੰਘ ਦੀ ਦੇਖ-ਰੇਖ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਰੌਣੀ ਨੇ ਦੱਸਿਆ ਕਿ ਇਸ ਚੋਣ ਮੀਟਿੰਗ ਦੌਰਾਨ ਮਹਿੰਦਰ ਸਿੰਘ ਨੂੰ ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਅਲਾਇੰਸ ਕਲੱਬ ਨੇ ਕਰਵਾਇਆ ਬਾਲ ਮੇਲਾ

ਸ੍ਰੀ ਅਨੰਦਪੁਰ ਸਾਹਿਬ, 15 ਨਵੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਸੰਤ ਬਾਬਾ ਸੇਵਾ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬਾਲ ਮੇਲਾ ਕਰਵਾਇਆ ਗਿਆ | ਜਿਸ 'ਚ ਬੱਚਿਆਂ ਦੀਆਂ ਵੱਖ-ਵੱਖ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ 'ਚ ਦੌੜ, ਡੱਡੂ ਛੜੱਪਾ, ...

ਪੂਰੀ ਖ਼ਬਰ »

ਜ਼ਿਲੇ੍ਹ ਦੇ ਸਰਕਾਰੀ ਸਕੂਲਾਂ 'ਚ ਬਾਲ ਦਿਵਸ ਨੂੰ ਸਮਰਪਿਤ ਬਾਲ ਮੇਲੇ ਲਗਾਏ

ਮੋਰਿੰਡਾ, 15 ਨਵੰਬਰ (ਕੰਗ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੂਪਨਗਰ 'ਚ ਬਾਲ ਦਿਵਸ ਮੌਕੇ ਬਾਲ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ | ਜ਼ਿਲੇ੍ਹ ਦੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਨੇ ਪ੍ਰੀ ...

ਪੂਰੀ ਖ਼ਬਰ »

ਵਿਧਾਇਕ ਡਾ: ਰਾਜ ਕੁਮਾਰ ਚੱਬੇਵਾਲ ਨੇ ਕੀਤਾ ਭਸੀਨ ਪਰਿਵਾਰ ਨਾਲ ਦੁੱਖ ਪ੍ਰਗਟ

ਸ੍ਰੀ ਅਨੰਦਪੁਰ ਸਾਹਿਬ, 15 ਨਵੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਕਾਂਗਰਸ ਐਸ. ਸੀ. ਵਿਭਾਗ ਦੇ ਉਪ ਚੇਅਰਮੈਨ ਮੋਹਣ ਸਿੰਘ ਭਸੀਨ ਦੇ ਚਚੇਰੇ ਭਰਾ ਗੁਰਦਿਆਲ ਸਿੰਘ ਭਸੀਨ ਵਾਸੀ ਮੁਹੱਲਾ ਕੇਸਗੜ੍ਹ ਸਾਹਿਬ ਦੇ ਅਚਨਚੇਤ ਅਕਾਲ ਚਲਾਣੇ 'ਤੇ ਚੱਬੇਵਾਲ ਤੋਂ ...

ਪੂਰੀ ਖ਼ਬਰ »

ਕੰਗ ਯਾਦਗਾਰੀ ਸੰਸਥਾ ਦੀ ਸਪੋਰਟਸ ਮੀਟ ਸਮਾਪਤ

ਸ੍ਰੀ ਚਮਕੌਰ ਸਾਹਿਬ, 15 ਨਵੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਵਿਖੇ, ਦੋ ਰੋਜ਼ਾ ਸਲਾਨਾ ਸਪੋਰਟਸ ਮੀਟ ਦੀ ਸਮਾਪਤੀ ਉਪਰੰਤ ਇਨਾਮ ਵੰਡਣ ਦੀ ਰਸਮ ਪ੍ਰਬੰਧਕੀ ...

ਪੂਰੀ ਖ਼ਬਰ »

ਪਿੰਡ ਦੇ ਵਸਨੀਕ ਨੇ ਵਿਕਾਸ ਕਾਰਜਾਂ 'ਤੇ ਉਠਾਏ ਸਵਾਲ

ਰੂਪਨਗਰ, 15 ਨਵੰਬਰ (ਪ. ਪ.)-ਜਿਵੇਂ-ਜਿਵੇਂ ਪੰਚਾਇਤੀ ਚੋਣਾਂ ਨਜ਼ਦੀਕ ਆ ਰਹੀਆਂ ਹਨ ਤਿਉਂ-ਤਿਉਂ ਪਿੰਡ ਵਿਚ ਪਿਛਲੀ ਪੰਚਾਇਤ ਦੇ ਵਿਕਾਸ ਕਾਰਜਾਂ 'ਤੇ ਸਵਾਲ ਉੱਠਣ ਲੱਗੇ ਹਨ | ਹਰ ਤਰਫ਼ ਇਕ-ਦੂਜੇ ਨੂੰ ਥੱਲੇ ਕਰਨ ਲਈ ਇਕ ਦੂਜੇ 'ਤੇ ਦੋਸ਼ਾਂ ਦਾ ਬਾਜ਼ਾਰ ਗਰਮ ਹੋ ਰਿਹਾ ਹੈ | ...

ਪੂਰੀ ਖ਼ਬਰ »

ਲਾਲੜੀਏ ਜਠੇਰਿਆਂ ਦਾ ਮੇਲਾ 18 ਨੂੰ

ਫਗਵਾੜਾ, 15 ਨਵੰਬਰ (ਵਾਲੀਆ)-ਲਾਲੜੀਏ ਸੈਣੀ ਗੋਤ ਜਠੇਰਿਆਂ ਦਾ ਮੇਲਾ 18 ਨਵੰਬਰ (ਐਤਵਾਰ) ਨੂੰ ਪਿੰਡ ਪਲੀਆਂ ਕਲਾਂ, ਜ਼ਿਲ੍ਹਾ ਐਸ.ਬੀ.ਐਸ. ਨਗਰ ਵਿਖੇ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਮੇਜਰ ਸਿੰਘ ਸੈਣੀ ਪਿੰਡ ਪਠਲਾਵਾ ਨੇ ਦੱਸਿਆ ਕਿ 18 ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ 'ਚ ਮਨਾਇਆ ਬਾਲ ਦਿਵਸ

ਮਧੂਬਨ ਵਾਟਿਕਾ ਸਕੂਲ 'ਚ ਬਾਲ ਦਿਵਸ ਮਨਾਇਆ
ਨੂਰਪੁਰ ਬੇਦੀ, 15 ਨਵੰਬਰ (ਹਰਦੀਪ ਸਿੰਘ ਢੀਂਡਸਾ, ਰਾਜੇਸ਼ ਚੌਧਰੀ)-ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਵ: ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਖੇਤਰ ਦੇ ਮਧੂਬਨ ਵਾਟਿਕਾ ਸਕੂਲ਼ ਅਸਮਾਨਪੁਰ ਵਿਖੇ ਬਾਲ ਦਿਵਸ ਮਨਾਇਆ ਗਿਆ | ਸਕੂਲ ਦੀ ਪ੍ਰਾਰਥਨਾ ਸਭਾ ਦੌਰਾਨ ਰੋਜ਼ਾਨਾ ਵਿਦਿਆਰਥੀਆਂ ਵਲੋਂ ਨਿਭਾਈ ਜਾਣ ਵਾਲੀਆਂ ਭੂਮਿਕਾ ਦੀ ਥਾਂ 'ਤੇ ਅਧਿਆਪਕਾਂ ਵਲੋਂ ਖੜੇ੍ਹ ਹੋ ਕੇ ਪ੍ਰਾਰਥਨਾ ਤੇ ਰਾਸ਼ਟਰੀ ਗੀਤ ਗਾਇਆ ਗਿਆ | ਪ੍ਰਾਰਥਨਾ ਸਭਾ ਦੌਰਾਨ ਪ੍ਰਤੀਦਿਨ ਦੇ ਵਿਚਾਰ ਸਮਾਚਾਰ ਤੇ ਭਾਸ਼ਣ ਬੋਲਣ ਦੇ ਵਿਦਿਆਰਥੀਆਂ ਦਾ ਰੋਜ਼ਾਨਾ ਦਾ ਕੰਮ ਵੀ ਅਧਿਆਪਕਾਂ ਵਲੋਂ ਹੀ ਨਿਭਾਇਆ ਗਿਆ | ਇਸ ਮੌਕੇ ਅਧਿਆਪਕਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹੋਏ ਗਿੱਧਾ, ਭੰਗੜਾ ਤੇ ਗੀਤ ਪੇਸ਼ ਕੀਤੇ ਗਏ | ਇਸ ਦੇ ਨਾਲ ਹੀ ਸਕੂਲ ਅਧਿਆਪਕਾਂ ਵਲੋਂ 'ਕੁਦਰਤ ਨਾਟਕ' ਰਾਹੀਂ ਵਿਦਿਆਰਥੀਆਂ ਨੂੰ ਆਪਣੇ ਵਾਤਾਵਰਨ ਨੂੰ ਸੰਭਾਲਣ ਦਾ ਸੰਦੇਸ਼ ਦਿੱਤਾ ਗਿਆ | ਅਧਿਆਪਕਾ ਜੋਤੀ ਰਾਣਾ ਵਲੋਂ ਜਿੱਥੇ ਬਾਲ ਦਿਵਸ ਨੂੰ ਮਨਾਏ ਜਾਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਉੱਥੇ ਹੀ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜੀਵਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ | ਸਕੂਲ ਚੇਅਰਮੈਨ ਅਮਿਤ ਚੱਢਾ ਨੇ ਆਖਿਆ ਕਿ ਹਰ ਬਚਪਨ ਦਾ ਇਕ ਵਾਰ ਲੰਘਿਆ ਵੇਲਾ ਮੁੜ ਵਾਪਸ ਨਹੀਂ ਆਉਂਦਾ, ਇਸ ਕਰਕੇ ਸਮੂਹ ਅਧਿਆਪਕ ਵਰਗ ਨੂੰ ਚਾਹੀਦਾ ਹੈ ਕਿ ਮਾਸੂਮਾਂ ਨੂੰ ਸਹੀ ਸੇਧ ਦੇਈਏ ਤਾਂ ਜੋ ਉਹ ਆਪਣੀ ਜ਼ਿੰਦਗੀ 'ਚ ਸਫ਼ਲਤਾ ਪ੍ਰਾਪਤ ਕਰਨ ਸਕਣ | ਇਸ ਮੌਕੇ ਪਿ੍ੰ: ਜੋਬੀ ਟੀ. ਅਬਰਾਇਮ, ਐਮ. ਡੀ. ਕੇਸ਼ਵ ਕੁਮਾਰ, ਮੈਡਮ ਦੀਪਿਕਾ, ਰੋਹਿਤ ਕੁਮਾਰ, ਮਾਸਟਰ ਭੋਲਾ ਸ਼ੰਕਰ, ਰੀਕਗ੍ਰੇਸ਼ਨ ਹੈੱਡ ਦਵਿੰਦਰ ਸਿੰਘ, ਮੈਡਮ ਆਨੂੰ ਕੌਸ਼ਲ, ਮੈਡਮ ਸੁਰੇਖਾ ਰਾਣਾ, ਮੈਡਮ ਰਮਨਦੀਪ, ਮੈਡਮ ਮਨਪ੍ਰੀਤ ਕੌਰ, ਮੈਡਮ ਹੀਨਾ, ਮੈਡਮ ਹੇਮ ਲਤਾ, ਮੈਡਮ ਸੁਖਵੀਰ ਕੌਰ, ਮੈਡਮ ਮਨਜੀਤ ਕੌਰ, ਮੈਡਮ ਰਣਜੀਤ ਕੌਰ, ਮੈਡਮ ਰੀਨੂ ਬਾਲਾ, ਮੈਡਮ ਖੁਸ਼ਵੰਤ ਕੌਰ, ਮੈਡਮ ਦੀਕਸ਼ਾ ਸੈਣੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਸ਼ਿਵਾਲਿਕ ਵਿਊ ਪਬਲਿਕ ਸਕੂਲ ਵਿਖੇ ਮਨਾਇਆ ਬਾਲ ਦਿਵਸ
ਸ੍ਰੀ ਅਨੰਦਪੁਰ ਸਾਹਿਬ, 15 ਨਵੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਥਾਨਕ ਸ਼ਿਵਾਲਿਕ ਵਿਊ ਪਬਲਿਕ ਸਕੂਲ ਵਿਖੇ ਅੱਜ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਬਾਲ ਦਿਵਸ ਦੇ ਤੌਰ 'ਤੇ ਮਨਾਇਆ ਗਿਆ | ਇਸ ਮੌਕੇ ਸਕੂਲ ਵਿਖੇ ਕਰਵਾਏ ਸਮਾਗਮ 'ਚ ਵਿਦਿਆਰਥੀਆਂ ਦੇ ਵਿੱਦਿਅਕ ਮੁਕਾਬਲੇ ਜਿਵੇਂ ਕਿ ਚਿੱਤਰ ਕਲਾ, ਭਾਸ਼ਣ, ਕਵਿਤਾ ਆਦਿ ਕਰਵਾਏ ਗਏ | ਜਿਨ੍ਹਾਂ 'ਚ ਸਕੂਲ ਦੀ ਹਰੇਕ ਜਮਾਤ ਦੇ ਵਿਦਿਆਰਥੀ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਸਮਾਗਮ 'ਚ ਵਿਦਿਆਰਥੀਆਂ ਨੂੰ ਵਿੱਦਿਅਕ ਫ਼ਿਲਮ ਵੀ ਦਿਖਾਈ ਗਈ | ਸਕੂਲ ਦੇ ਪ੍ਰਬੰਧਕ ਇਕਬਾਲ ਸਿੰਘ ਤੇ ਗਗਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਆਪਸੀ ਉਸਾਰੂ ਤਾਲਮੇਲ ਜਿੱਥੇ ਆਪਸੀ ਰਿਸ਼ਤਿਆਂ ਨੂੰ ਗੂੜ੍ਹਾ ਕਰਦਾ ਹੈ, ਉੱਥੇ ਹੀ ਇਹ ਬੱਚਿਆਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਲੋੜੀਂਦਾ ਮਾਰਗ ਦਰਸ਼ਨ ਵੀ ਪ੍ਰਦਾਨ ਕਰਦਾ ਹੈ | ਸਕੂਲ ਦੇ ਪਿ੍ੰਸੀਪਲ ਮੈਡਮ ਮੋਨਿਕਾ ਸ਼ਰਮਾ ਨੇ ਬੱਚਿਆਂ ਨੰੂ ਭਵਿੱਖ 'ਚ ਅੱਗੇ ਵਧਣ ਦੀ ਪੇ੍ਰਰਨਾ ਦਿੱਤੀ ਤੇ ਮੁਕਾਬਲਿਆਂ 'ਚ ਮੋਹਰੀ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਪ ਪਿ੍ੰਸੀਪਲ ਗੁਰਿੰਦਰ ਕੌਰ, ਰਜਨੀ ਬਾਲਾ, ਤਿਵਾੜੀ, ਅੰਜੂ ਬਾਲਾ, ਜਤਿੰਦਰ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਰਮਨਦੀਪ ਕੌਰ, ਰੇਖਾ ਰਾਣੀ, ਮਮਤਾ ਸ਼ਰਮਾ, ਅੰਜਲੀ ਸ਼ਰਮਾ ਆਦਿ ਹਾਜ਼ਰ ਸਨ |
ਰਿਵਰਲੈਂਡ ਇੰਟਰਨੈਸ਼ਨਲ ਸਕੂਲ ਕਤਲੌਰ 'ਚ ਮਨਾਇਆ ਬਾਲ ਦਿਵਸ
ਸ੍ਰੀ ਚਮਕੌਰ ਸਾਹਿਬ, 15 ਨਵੰਬਰ (ਜਗਮੋਹਣ ਸਿੰਘ ਨਾਰੰਗ)-ਰਿਵਰਲੈਂਡ ਇੰਟਰਨੈਸ਼ਨਲ ਸਕੂਲ ਕਤਲੌਰ ਵਿਖੇ ਬਾਲ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਸੰਸਥਾ ਦੇ ਡਾਇਰੈਕਟਰ ਕੁਲਦੀਪ ਸਿੰਘ ਕੰਗ ਨੇ ਦੱਸਿਆ ਕਿ ਇਸ ਮੌਕੇ ਛੋਟੇ-ਛੋਟੇ ਬੱਚਿਆਂ ਵਿਚਕਾਰ ਸਾਧਾਰਨ ਦੌੜ, ਪੁੱਠੀ ਦੌੜ, ਡੱਡੂ ਦੌੜ, ਗ਼ੁਬਾਰੇ ਫੁਲਾਉਣਾ, ਭੋਜਨ ਸ਼ੇਅਰ ਕਰਨਾ, ਪੇਂਟਿੰਗ ਜਿਹੇ ਮੁਕਾਬਲੇ ਕਰਵਾਏ ਗਏ ਤੇ ਸੀਨੀਅਰ ਵਿਦਿਆਰਥੀਆਂ ਵਿਚਕਾਰ ਪੀਸ ਹਾਊਸ ਤੇ ਜਸਟਿਸ ਹਾਊਸ ਦੇ ਲੜਕਿਆਂ ਵਿਚਕਾਰ ਵਾਲੀਬਾਲ ਦਾ ਮੈਚ ਖੇਡਿਆ ਗਿਆ ਤੇ ਕੁੜੀਆਂ ਵਿਚਕਾਰ ਖੋ-ਖੋ ਦਾ ਮੈਚ ਕਰਵਾਇਆ ਗਿਆ | ਪਿ੍ੰਸੀਪਲ ਰੁਪਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਤੇ ਇਸ ਦੇ ਨਾਲ ਹੀ ਬੱਚਿਆਂ ਨੂੰ 'ਬਾਲ ਦਿਵਸ' ਦੀ ਮਹੱਤਤਾ ਬਾਰੇ ਵੀ ਦੱਸਿਆ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਦਯਾਨੰਦ ਪਬਲਿਕ ਸਕੂਲ ਨਵਾਂ ਨੰਗਲ 'ਚ ਮਨਾਇਆ ਬਾਲ ਦਿਵਸ
ਨੰਗਲ, 15 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਦਯਾ ਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਨੰਗਲ ਵਿਖੇ ਪਿ੍ੰਸੀਪਲ ਰਜਨੀ ਅਹੁਜਾ ਦੀ ਅਗਵਾਈ 'ਚ ਬਾਲ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਸਮਾਗਮ ਦੀ ਸ਼ੁਰੂਆਤ 'ਚ ਕੁਮਾਰੀ ਮੇਘਾ, ਸੁਰਭੀ, ਜਸ਼ਨ ਐਰੀ ਆਦਿ ਨੇ ਚਾਚਾ ਨਹਿਰੂ ਦੀ ਜੀਵਨੀ 'ਤੇ ਚਾਨਣਾ ਪਾਇਆ | ਇਸ ਤੋਂ ਬਾਅਦ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਗਿੱਧਾ, ਭੰਗੜਾ ਆਦਿ ਪੇਸ਼ ਕੀਤਾ | ਇਸ ਮੌਕੇ ਸਕੂਲ ਵਲੋਂ ਬੱਚਿਆਂ ਦਾ ਸਾਧਾਰਨ ਗਿਆਨ ਦਾ ਟੈਸਟ ਵੀ ਲਿਆ ਗਿਆ ਤੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੈਡਮ ਰਸ਼ਮੀ, ਜਵੰਤੀ, ਸਵਿਤਾ, ਨੀਰਜਾ, ਵੀਨਾ, ਕੁਸਮ, ਮੈਡਮ ਨਿਰਮਲਾ ਆਦਿ ਹਾਜ਼ਰ ਸਨ |
ਵੱਖ-ਵੱਖ ਸਕੂਲਾਂ 'ਚ ਬਾਲ ਦਿਵਸ ਧੂਮਧਾਮ ਨਾਲ ਮਨਾਇਆ
ਮੋਰਿੰਡਾ, 14 ਨਵੰਬਰ (ਕੰਗ)-ਮੋਰਿੰਡਾ ਇਲਾਕੇ ਦੇ ਵੱਖ-ਵੱਖ ਸਕੂਲਾਂ 'ਚ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ (ਬਾਲ ਦਿਵਸ) ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸੇ ਸਬੰਧੀ ਏਾਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਬਾਲ ਦਿਵਸ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ | ਜਿਸ ਦੌਰਾਨ ਸਕੂਲ ਦੇ ਕਿੰਡਰਗਾਰਡਨ ਦੇ ਅਧਿਆਪਕਾਂ ਵਲੋਂ ਇਕ ਨਾਟਕ ਪੇਸ਼ ਕੀਤਾ ਗਿਆ | ਸੀਨੀਅਰ ਵਿੰਗ ਦੇ ਅਧਿਆਪਕਾਂ ਨੇ ਬਾਲ ਦਿਵਸ ਸਬੰਧੀ ਭਾਸ਼ਣ, ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ | ਸਕੂਲੀ ਬੱਚਿਆਂ ਨੇ ਵੀ ਬਾਲ ਦਿਵਸ ਸਬੰਧੀ ਗੀਤ, ਡਾਂਸ ਤੇ ਕਵਿਤਾਵਾਂ ਪੇਸ਼ ਕੀਤੀਆਂ | ਸਕੂਲ ਦੇ ਵਾਈਸ ਪਿ੍ੰਸੀਪਲ ਮਨਿੰਦਰ ਕੌਰ ਰੰਧਾਵਾ ਅਤੇ ਪਿ੍ੰਸੀਪਲ ਦੀਪਿਕਾ ਸ਼ਰਮਾ ਨੇ ਸਮੂਹ ਵਿਦਿਆਰਥੀਆਂ ਨੂੰ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ | ਪ੍ਰੋਗਰਾਮ ਦੇ ਅੰਤ 'ਚ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥੀਆਂ ਨੂੰ ਚਾਕਲੇਟਾਂ ਵੰਡੀਆਂ ਗਈਆਂ | ਸਕੂਲ ਦੇ ਹੈੱਡ ਬੁਆਏ ਅਨਮੋਲ ਸ਼ਰਮਾ ਤੇ ਹੈੱਡ ਗਰਲ ਸ੍ਰੀਵਨਿਕਾ ਨੇ ਅਧਿਆਪਕਾਂ ਦਾ ਧੰਨਵਾਦ ਕੀਤਾ | ਇਸੇ ਤਰ੍ਹਾਂ ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ ਪ੍ਰਾਇਮਰੀ ਸਕੂਲ ਮੋਰਿੰਡਾ ਵਿਖੇ ਵੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ ਤੇ ਮੁਕਾਬਲਿਆਂ 'ਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਪਿੰ੍ਰਸੀਪਲ ਮੈਡਮ ਕੁਲਦੀਪ ਕੌਰ ਵਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਗੁਰੂ ਨਾਨਕ ਪਬਲਿਕ ਸਕੂਲ ਮੋਰਿੰਡਾ ਵਿਖੇ ਸਕੂਲ ਦੇ ਪਿ੍ੰਸੀਪਲ ਰੁਪਿੰਦਰ ਸਿੰਘ ਦੀ ਅਗਵਾਈ 'ਚ ਬਾਲ ਦਿਵਸ ਮਨਾਇਆ | ਇਸ ਦੌਰਾਨ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਸਰਕਾਰੀ ਪ੍ਰਾਇਮਰੀ ਸਕੂਲ ਮੰੁਡੀਆ ਵਿਖੇ ਵੀ ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਇਕ ਸਾਲ ਪੂਰਾ ਹੋਣ 'ਤੇ ਬਾਲ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਗੀਤ, ਕਵਿਤਾਵਾਂ ਤੇ ਭਾਸ਼ਣ ਪੇਸ਼ ਕੀਤੇ | ਇਸ ਮੌਕੇ ਸੁਖਵਿੰਦਰ ਸਿੰਘ ਮੰੁਡੀਆ, ਨਿਰਮਲ ਸਿੰਘ, ਸਰਪੰਚ ਅਜੈਬ ਸਿੰਘ ਸਰਪੰਚ ਨੇ ਬੱਚਿਆਂ ਨੂੰ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਜਸਮੇਰ ਸਿੰਘ, ਭਾਗ ਸਿੰਘ, ਅਧਿਆਪਕਾ ਰਾਜਦੀਪ ਕੌਰ, ਬੱਚੇ, ਉਨ੍ਹਾਂ ਦੇ ਮਾਪੇ ਤੇ ਪਤਵੰਤੇ ਮੌਜੂਦ ਸਨ |


ਖ਼ਬਰ ਸ਼ੇਅਰ ਕਰੋ

ਜ਼ਿਲ੍ਹਾ ਕਾਂਗਰਸ ਨੇ ਮਨਾਇਆ ਪੰਡਿਤ ਨਹਿਰੂ ਦਾ ਜਨਮ ਦਿਨ

ਰੂਪਨਗਰ, 15 ਨਵੰਬਰ (ਸਤਨਾਮ ਸਿੰਘ ਸੱਤੀ)-ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਅੱਜ ਜ਼ਿਲ੍ਹਾ ਕਾਂਗਰਸ ਭਵਨ 'ਚ ਮਨਾਇਆ ਗਿਆ ਜਦੋਂ ਕਿ ਪੰਡਿਤ ਨਹਿਰੂ ਦੇ ਜਨਮ ਦਿਨ ਨੂੰ ਸਮਰਪਿਤ ਬਾਲ ਦਿਵਸ ਮਨਾਇਆ ਗਿਆ | ਜ਼ਿਲ੍ਹਾ ਕਾਂਗਰਸ ਵਲੋਂ ...

ਪੂਰੀ ਖ਼ਬਰ »

ਪਿੰਡ ਬੱਢਲ ਵਿਖੇ ਸਰਬ ਭਾਰਤੀ ਸਹਿਕਾਰਤਾ ਹਫ਼ਤੇ ਤਹਿਤ ਪ੍ਰੋਗਰਾਮ ਕਰਵਾਇਆ

ਕੀਰਤਪੁਰ ਸਾਹਿਬ, 15 ਨਵੰਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-ਪੰਜਾਬ ਸਰਕਾਰ ਵਲੋਂ ਮਨਾਏ ਜਾ ਰਹੇ 65ਵੇਂ ਸਰਬ ਭਾਰਤੀ ਸਹਿਕਾਰਤਾ ਹਫ਼ਤੇ ਤਹਿਤ 'ਦੀ ਬੱਢਲ ਬਹੁਸੰਮਤੀ ਖੇਤੀਬਾੜੀ ਸਹਿਕਾਰੀ ਸਭਾ ਲਿਮ.' ਵਲੋਂ ਪਿੰਡ ਬੱਢਲ ਵਿਖੇ ਸਹਿਕਾਰਤਾ ਦਿਵਸ ਮਨਾਇਆ ਗਿਆ | ਇਸ ਦੌਰਾਨ ...

ਪੂਰੀ ਖ਼ਬਰ »

ਬੇਲਾ ਫਾਰਮੇਸੀ ਕਾਲਜ ਬੀ. ਫਾਰਮ. 'ਚ ਦੂਜੀ ਵਾਰ ਰਾਜ ਦਾ ਪਹਿਲਾ ਐਕਿ੍ਡਿਟੇਟ ਕਾਲਜ ਬਣਾਇਆ

ਬੇਲਾ, 15 ਨਵੰਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ (ਰੋਪੜ) ਫਾਰਮੇਸੀ ਖੇਤਰ 'ਚ ਰਾਜ ਦਾ ਪਹਿਲਾ ਅਜਿਹਾ ਕਾਲਜ ਹੈ ਜਿਸ ਨੂੰ ਦੂਜੀ ਵਾਰ ਨੈਸ਼ਨਲ ਬੋਰਡ ਐਕਿ੍ਡਿਟੇਸ਼ਨ, ਦਿੱਲੀ ਵਲੋਂ ਬੀ. ਫਾਰਮ. ...

ਪੂਰੀ ਖ਼ਬਰ »

ਯਾਦਗਾਰੀ ਹੋ ਨਿੱਬੜਿਆ ਖ਼ਾਲਸਾ ਸਕੂਲ ਦੇ ਪ੍ਰਾਇਮਰੀ ਵਿੰਗ ਦਾ ਸਾਲਾਨਾ ਖੇਡ ਮੇਲਾ

ਸ੍ਰੀ ਅਨੰਦਪੁਰ ਸਾਹਿਬ, 15 ਨਵੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਐਸ. ਜੀ. ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਦਾ ਇਕ ਰੋਜ਼ਾ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ | ਜਿਸ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਕੈਨੇਡਾ 'ਚ ਲੋਹ ...

ਪੂਰੀ ਖ਼ਬਰ »

ਸਰਕਾਰੀ ਸਕੂਲ ਬੂਰਮਾਜਰਾ 'ਚ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਤੇ ਕੁਇਜ਼ ਮੁਕਾਬਲਾ

ਰੂਪਨਗਰ, 15 ਨਵੰਬਰ (ਸਤਨਾਮ ਸਿੰਘ ਸੱਤੀ)-ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਤੇ ਕੁਇਜ਼ ਮੁਕਾਬਲਾ (ਬਲਾਕ ਮੋਰਿੰਡਾ) ਸ: ਸੀ: ਸੈ: ਸ: ਬੂਰਮਾਜਰਾ ਵਿਖੇ ਕਰਵਾਇਆ ਗਿਆ | ਇਸ ਵਿਗਿਆਨ ਪ੍ਰਦਰਸ਼ਨੀ ਦਾ ਉਦਘਾਟਨ ਲੋਕੇਸ਼ ਮੋਹਨ ਸ਼ਰਮਾ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ...

ਪੂਰੀ ਖ਼ਬਰ »

ਐਨ. ਸੀ. ਸੀ. ਕੈਡਿਟਾਂ ਨੂੰ ਟਰੈਫਿਕ ਨਿਯਮਾਂ ਤੇ ਖ਼ੂਨਦਾਨ ਕਰਨ ਬਾਰੇ ਕੀਤਾ ਜਾਗਰੂਕ

ਰੂਪਨਗਰ, 15 ਨਵੰਬਰ (ਸਤਨਾਮ ਸਿੰਘ ਸੱਤੀ)-23 ਪੰਜਾਬ ਬਟਾਲੀਅਨ ਐਨ. ਸੀ. ਸੀ. ਰੂਪਨਗਰ ਦੀ ਕਮਾਂਡ ਹੇਠ ਸਿਖਲਾਈ ਸਕੂਲ ਰੂਪਨਗਰ ਵਿਖੇ ਚੱਲ ਰਹੇ ਐਨ. ਸੀ. ਸੀ. ਦੇ ਸਾਲਾਨਾ ਸਿਖਲਾਈ ਕੈਂਪ ਦੇ ਤੀਜੇ ਦਿਨ ਕੈਡਿਟਾਂ ਨੂੰ ਪਹਿਲੇ ਸੈਸ਼ਨ 'ਚ ਟਰੈਫਿਕ ਨਿਯਮਾਂ ਦੀ ਜਾਣਕਾਰੀ ਤੇ ...

ਪੂਰੀ ਖ਼ਬਰ »

ਡੀ. ਏ. ਵੀ. ਪਬਲਿਕ ਸਕੂਲ ਨੇ ਮਾਰੀਆਂ ਮੱਲਾਂ

ਰੂਪਨਗਰ, 15 ਨਵੰਬਰ (ਸੱਤੀ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ੍ਰੀ ਕਲਗੀਧਰ ਕੰਨਿਆ ਪਾਠਸ਼ਾਲਾ ਰੋਪੜ ਵਿਖੇ ਕਵਿਤਾ, ਭਾਸ਼ਣ, ਸੁੰਦਰ ਦਸਤਾਰ ਸਜਾਓ, ਸੁੰਦਰ ਲਿਖਾਈ, ਸ਼ੁੱਧ ਗੁਰਬਾਣੀ ਪਾਠ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਡੀ. ਏ. ਵੀ. ਪਬਲਿਕ ...

ਪੂਰੀ ਖ਼ਬਰ »

ਪਿਪਸ ਵਿਖੇ ਕਰਵਾਇਆ ਸਨਮਾਨ ਸਮਾਗਮ

ਸ੍ਰੀ ਚਮਕੌਰ ਸਾਹਿਬ, 15 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਅੱਜ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਰਾਜ ਪੱਧਰੀ ਸਕੂਲ ਖੇਡਾਂ ਤੇ ਹੋਰ ਗਤੀਵਿਧੀਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ...

ਪੂਰੀ ਖ਼ਬਰ »

ਬਿਮਲਾ ਦੇਵੀ ਨੂੰ ਮਿਲਿਆ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨ ਤੋਂ ਛੁਟਕਾਰਾ

ਰੂਪਨਗਰ, 15 ਨਵੰਬਰ (ਸਟਾਫ ਰਿਪੋਰਟਰ)-ਲਹਿਰੀ ਸ਼ਾਹ ਮੰਦਿਰ ਰੋਡ ਰੋਪੜ ਨਜ਼ਦੀਕ ਡਾ: ਸਰਦਾਨਾ ਬੱਚਿਆਂ ਵਾਲੇ ਹਸਪਤਾਲ ਨੇੜੇ ਅਰਜਨ ਆਯੂਰਵੈਦਿਕ ਹਸਪਤਾਲ ਗੋਡਿਆਂ, ਰੀੜ੍ਹ ਦੀ ਹੱਡੀ, ਸਰਵਾਈਕਲ, ਸੈਟੀਕਾ ਪੇਨ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਮਰੀਜ਼ ਬਿਮਲਾ ...

ਪੂਰੀ ਖ਼ਬਰ »

ਬੱਸੀ ਗੁੱਜਰਾਂ ਦੀ ਸ਼ਾਮਲਾਟ ਜ਼ਮੀਨ ਦੀ ਅੱਜ ਹੋਣ ਵਾਲੀ ਬੋਲੀ 'ਤੇ ਹਾਈਕੋਰਟ ਨੇ ਲਗਾਈ ਰੋਕ

ਸ੍ਰੀ ਚਮਕੌਰ ਸਾਹਿਬ, 15 ਨਵੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਬਸੀ ਗੁਜਰਾਂ ਦੀ ਕਰੀਬ 52 ਏਕੜ ਪੰਚਾਇਤੀ ਜ਼ਮੀਨ ਨੂੰ ਨਿੱਜੀ ਕੰਪਨੀ ਨੂੰ ਵੇਚਣ ਦੀ ਕੀਤੀ ਜਾ ਰਹੀ ਤਿਆਰੀ ਸਬੰਧੀ ਅੱਜ ਹੋਣ ਵਾਲੀ ਬੋਲੀ 'ਤੇ ਉੱਚ ਅਦਾਲਤ ਵਲੋਂ ਅਗਲੀ ...

ਪੂਰੀ ਖ਼ਬਰ »

52 ਏਕੜ ਜ਼ਮੀਨ ਨਿੱਜੀ ਕੰਪਨੀ ਨੂੰ ਵੇਚਣ ਲਈ ਹੋਣੀ ਸੀ ਅੱਜ ਬੋਲੀ
ਬੱਸੀ ਗੁੱਜਰਾਂ ਦੀ ਸ਼ਾਮਲਾਟ ਜ਼ਮੀਨ ਦੀ ਅੱਜ ਹੋਣ ਵਾਲੀ ਬੋਲੀ 'ਤੇ ਹਾਈਕੋਰਟ ਨੇ ਲਗਾਈ ਰੋਕ

ਸ੍ਰੀ ਚਮਕੌਰ ਸਾਹਿਬ, 15 ਨਵੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਬਸੀ ਗੁਜਰਾਂ ਦੀ ਕਰੀਬ 52 ਏਕੜ ਪੰਚਾਇਤੀ ਜ਼ਮੀਨ ਨੂੰ ਨਿੱਜੀ ਕੰਪਨੀ ਨੂੰ ਵੇਚਣ ਦੀ ਕੀਤੀ ਜਾ ਰਹੀ ਤਿਆਰੀ ਸਬੰਧੀ ਅੱਜ ਹੋਣ ਵਾਲੀ ਬੋਲੀ 'ਤੇ ਉੱਚ ਅਦਾਲਤ ਵਲੋਂ ਅਗਲੀ ...

ਪੂਰੀ ਖ਼ਬਰ »

ਸ਼ਿਵਾਲਿਕ ਕਾਲਜ 'ਚ ਵਾਤਾਵਰਨ ਜਾਗਰੂਕਤਾ ਸੈਮੀਨਾਰ ਕਰਵਾਇਆ

ਨੰਗਲ, 15 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰੀ ਸ਼ਿਵਾਲਿਕ ਕਾਲਜ ਨਵਾਂ ਨੰਗਲ ਵਿਖੇ ਵਾਤਾਵਰਨ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਕਾਲਜ ਦੇ ਕਰੀਬ 60 ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਮਾਤਾ ਪ੍ਰਸਿੰਨੀ ਦੇਵੀ ਸਕੂਲ ਮੜ੍ਹੌਲੀ ਕਲਾਂ ਵਿਖੇ ਰਤਨ ਲਾਲ ਜੈਨ ਦੀ ਬਰਸੀ ਮਨਾਈ

ਮੋਰਿੰਡਾ, 15 ਨਵੰਬਰ (ਕੰਗ)-ਮਾਤਾ ਪ੍ਰਸਿੰਨੀ ਦੇਵੀ ਸਕੂਲ ਮੜ੍ਹੌਲੀ ਕਲਾਂ ਵਿਖੇ ਸਕੂਲ ਦੇ ਸਰਪ੍ਰਸਤ ਰਤਨ ਲਾਲ ਜੈਨ ਦੀ ਬਰਸੀ ਮਨਾਈ ਗਈ | ਸਕੂਲ ਪ੍ਰਬੰਧਕ, ਕਮੇਟੀ ਮੈਂਬਰਾਂ ਤੇ ਵਿਦਿਆਰਥੀਆਂ ਵਲੋਂ ਹਵਨ ਕੀਤਾ ਗਿਆ | ਉਪਰੰਤ ਡਾ: ਨਿਰਮਲ ਧੀਮਾਨ ਤੇ ਯੋਗੇਸ਼ ਸੂਦ ਵਲੋਂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਕੱਤਰਤਾ

ਮੋਰਿੰਡਾ, 15 ਨਵੰਬਰ (ਕੰਗ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਕੱਤਰਤਾ ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਦੀ ਅਗਵਾਈ ਹੇਠ ਮੋਰਿੰਡਾ ਵਿਖੇ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰੀ ਪ੍ਰਧਾਨ ਮੇਜਰ ਹਰਜੀਤ ਸਿੰਘ ਕੰਗ ਨੇ ਦੱਸਿਆ ਕਿ ਇਸ ਮੌਕੇ ਬੀਬੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX