ਤਾਜਾ ਖ਼ਬਰਾਂ


ਦੋ ਮੋਟਰਸਾਈਕਲ ਦੀ ਆਹਮਣੇ ਸਾਹਮਣੇ ਟੱਕਰ 'ਚਂ ਇੱਕ ਦੀ ਮੌਤ
. . .  1 day ago
ਗੁਰੂ ਹਰ ਸਹਾਏ ,22 ਜਨਵਰੀ {ਕਪਿਲ ਕੰਧਾਰੀ } -ਅੱਜ ਪਿੰਡ ਮਾਦੀ ਕੇ ਵਿਖੇ ਸਤਸੰਗ ਘਰ ਦੇ ਲਾਗੇ ਚੌਕ ਵਿਚ ਦੋ ਮੋਟਰਸਾਈਕਲ ਦੀ ਆਹਮੋ-ਸਾਹਮਣੀ ਟੱਕਰ ਹੋ ਜਾਣ ਦੀ ਖ਼ਬਰ ਮਿਲੀ ਹੈ ਜਿਸ ਵਿਚ ਇੱਕ ਮੋਟਰਸਾਈਕਲ ਸਵਾਰ ਦਰਸ਼ਨ ...
ਪਨ ਬੱਸ ਖੜ੍ਹੇ ਟਰਾਲੇ ਨਾਲ ਟਕਰਾਈ ,15 ਜ਼ਖ਼ਮੀ
. . .  1 day ago
ਬਟਾਲਾ , 22 ਜਨਵਰੀ { ਡਾ. ਕਮਲ ਕਾਹਲੋਂ}- ਬਟਾਲਾ ਜਲੰਧਰ ਰੋਡ 'ਤੇ ਪੈਂਦੇ ਅੱਡਾ ਅੰਮੋਨੰਗਲ ਵਿਖੇ ਅੱਜ ਖੜ੍ਹੇ ਟਰਾਲੇ ਵਿਚ ਬੱਸ ਵੱਜਣ ਕਾਰਨ ਕਰੀਬ ਦਸ ਤੋਂ ਪੰਦਰਾਂ ਦੇ ਸਵਾਰੀਆਂ ਗੰਭੀਰ ਜ਼ਖ਼ਮੀ ਹੋਈਆਂ ਹਨ । ਪਨ ਬੱਸ ਜਲੰਧਰ ਤੋਂ ਬਟਾਲੇ ...
ਚੋਰੀ ਕੀਤੀਆਂ 15 ਲਗਜ਼ਰੀ ਗੱਡੀਆਂ ਸਮੇਤ ਇਕ ਵਿਅਕਤੀ ਕਾਬੂ, 6 ਫ਼ਰਾਰ
. . .  1 day ago
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)ਂਸੀ.ਆਈ.ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਇਕ ਅੰਤਰਰਾਜੀ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕਰਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਵੱਖ-ਵੱਖ ਰਾਜਾਂ ਤੋਂ ਚੋਰੀ ਕੀਤੀਆਂ 15 ਲਗਜ਼ਰੀ ...
ਰੇਲ ਗੱਡੀ ਅੱਗੇ ਲੇਟ ਕੇ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ
. . .  1 day ago
ਡੇਰਾਬਸੀ, 22 ਜਨਵਰੀ ( ਸ਼ਾਮ ਸਿੰਘ ਸੰਧੂ )-ਅੰਬਾਲਾ- ਕਾਲਕਾ ਰੇਲਵੇ ਲਾਈਨ 'ਤੇ ਡੇਰਾਬਸੀ ਨੇੜਲੇ ਪਿੰਡ ਜਵਾਹਰ ਪੁਰ ਨੇੜੇ ਇੱਕ ਬਜ਼ੁਰਗ ਨੇ ਰੇਲ ਗੱਡੀ ਅੱਗੇ ਲੇਟ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਾਜਿੰਦਰ ਸਿੰਘ ...
15 ਸਾਲ ਪੁਰਾਣੇ 3 ਪਹੀਆ ਵਾਹਨ ਬਦਲੇ ਜਾਣਗੇ ਇਲੈਕਟ੍ਰਿਕ/ਸੀ.ਐਨ.ਜੀ 3 ਪਹੀਆ ਵਾਹਨਾਂ 'ਚ - ਪੰਨੂ
. . .  1 day ago
ਚੰਡੀਗੜ੍ਹ, 22 ਜਨਵਰੀ - ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੇ ਮੱਦੇਨਜ਼ਰ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਵਾਤਾਵਰਨ ਤੇ ਜਲਵਾਯੂ ਵਿਭਾਗ ਨੇ 15 ਸਾਲ ਪੁਰਾਣੇ 3 ਪਹੀਆ ਵਾਹਨਾਂ ਨੂੰ...
ਤਿੰਨ ਜਣਿਆਂ ਸਮੇਤ ਰਾਜਸਥਾਨ ਫੀਡਰ (ਨਹਿਰ) 'ਚ ਡਿੱਗੀ ਕਾਰ
. . .  1 day ago
ਮੁੱਦਕੀ, 22 ਜਨਵਰੀ (ਭੁਪਿੰਦਰ ਸਿੰਘ) - ਇੱਥੋਂ ਨਜ਼ਦੀਕੀ ਪਿੰਡ ਕੱਬਰ ਵੱਛਾ ਤੋਂ ਕੈਲਾਸ਼ 'ਤੇ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ (ਨਹਿਰ) ਦੇ ਪੁਲ ਕੋਲ ਰਾਜਸਥਾਨ ਫੀਡਰ (ਨਹਿਰ ) ਵਿਚ ਤਿੰਨ ਜਣਿਆਂ...
ਬੀ.ਡੀ.ਪੀ.ਓ ਮੋਰਿੰਡਾ 10000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਮੋਰਿੰਡਾ, 22 ਜਨਵਰੀ - (ਤਰਲੋਚਨ ਸਿੰਘ ਕੰਗ,ਪ੍ਰਿਤਪਾਲ ਸਿੰਘ) - ਵਿਜੀਲੈਂਸ ਬਿਉਰੋ ਰੂਪਨਗਰ ਨੇ ਅੱਜ ਬੀ.ਡੀ.ਪੀ.ਓ ਦਫ਼ਤਰ ਮੋਰਿੰਡਾ ਵਿਖੇ ਛਾਪਾ ਮਾਰ ਕੇ ਬੀ.ਡੀ.ਪੀ.ਓ ਅਮਰਦੀਪ ਸਿੰਘ ਨੂੰ 10000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ। ਇਸ ਸਬੰਧੀ...
ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਤੇ ਉਪ-ਚੇਅਰਮੈਨ ਨੇ ਸੰਭਾਲਿਆ ਅਹੁਦਾ
. . .  1 day ago
ਮਲੌਦ, 22 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ) - ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਮਲਜੀਤ ਸਿੰਘ ਸਿਆੜ ਤੇ ਉਪ-ਚੇਅਰਮੈਨ ਗੁਰਦੀਪ ਸਿੰਘ ਜ਼ੁਲਮਗੜ...
ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਦੇ ਚੱਲਦਿਆਂ ਇੱਕ ਟਰੇਨ ਰੱਦ, 7 ਦੇ ਰੂਟ ਬਦਲੇ
. . .  1 day ago
ਨਵੀਂ ਦਿੱਲੀ, 22 ਜਨਵਰੀ - ਉੱਤਰ ਰੇਲਵੇ ਦੇ ਜਨ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਦੇ ਚੱਲਦਿਆਂ 23 ਜਨਵਰੀ ਅਤੇ 26 ਜਨਵਰੀ ਨੂੰ ਇੱਕ ਟਰੇਨ ਰੱਦ...
ਯਾਤਰੀ ਵੱਲੋਂ ਐਮਰਜੈਂਸੀ ਲਾਈਟ ਦੀ ਬੈਟਰੀ 'ਚ ਲੁਕਾ ਕੇ ਲਿਆਂਦਾ 1.1 ਕਰੋੜ ਦਾ ਸੋਨਾ ਬਰਾਮਦ
. . .  1 day ago
ਚੇਨਈ, 22 ਜਨਵਰੀ - ਕਸਟਮ ਵਿਭਾਗ ਨੇ ਚੇਨਈ ਹਵਾਈ ਅੱਡੇ ਵਿਖੇ ਆਬੂ ਧਾਬੀ ਤੋਂ ਆਏ ਇੱਕ ਯਾਤਰੀ ਤੋਂ 2.6 ਕਿੱਲੋ ਸੋਨਾ ਬਰਾਮਦ ਕੀਤਾ ਹੈ। ਬਰਾਮਦ ਸੋਨੇ ਦੀ ਕੀਮਤ 1.1 ਕਰੋੜ...
ਪੁੱਛਾਂ ਦੇਣ ਵਾਲੇ ਜਬਰ ਜਨਾਹੀ ਬਾਬੇ ਨੂੰ ਹੋਈ 7 ਸਾਲ ਦੀ ਕੈਦ
. . .  1 day ago
ਮੋਗਾ, 22 ਜਨਵਰੀ (ਗੁਰਤੇਜ ਬੱਬੀ)- ਅੱਜ ਮੋਗਾ 'ਚ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਮੈਡਮ ਅੰਜਨਾ ਦੀ ਅਦਾਲਤ ਨੇ ਔਰਤ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਮਸਤ ਬਾਬਾ ਜੀਵਨ ਸਿੰਘ ਨੂੰ ਦੋਸ਼ ਸਾਬਤ...
ਲੰਡਨ 'ਚ ਕਤਲ ਨੌਜਵਾਨ ਹਰਿੰਦਰ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਸ ਦੇ ਘਰ ਪਹੁੰਚੇ ਹਰਿੰਦਰਪਾਲ ਚੰਦੂਮਾਜਰਾ
. . .  1 day ago
ਪਟਿਆਲਾ, 22 ਜਨਵਰੀ (ਅਮਨਦੀਪ ਸਿੰਘ)- ਲੰਡਨ 'ਚ ਕਤਲ ਹੋਏ ਨੌਜਵਾਨ ਹਰਿੰਦਰ ਕੁਮਾਰ ਦੇ ਘਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਪਹੁੰਚੇ। ਇਸ...
ਗਣਤੰਤਰ ਦਿਵਸ ਨੂੰ ਲੈ ਕੇ ਪੁਲਿਸ ਨੇ ਸਰਹੱਦੀ ਖੇਤਰ 'ਚ ਵਧਾਈ ਚੌਕਸੀ
. . .  1 day ago
ਫ਼ਾਜ਼ਿਲਕਾ, 22 ਜਨਵਰੀ (ਪ੍ਰਦੀਪ ਕੁਮਾਰ)- ਗਣਤੰਤਰ ਦਿਵਸ ਮੌਕੇ ਪੰਜਾਬ ਪੁਲਿਸ ਵਲੋਂ ਸਰਹੱਦੀ ਇਲਾਕੇ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਸਰਹੱਦ ਦੇ ਨਾਲ ਲੱਗਦੀ ਸੈਕਿੰਡ ਡਿਫੈਂਸ ਲਾਈਨ...
ਇੰਟਰਪੋਲ ਨੇ ਨਿਤਿਆਨੰਦ ਵਿਰੁੱਧ ਜਾਰੀ ਕੀਤਾ 'ਬਲੂ ਨੋਟਿਸ'
. . .  1 day ago
ਨਵੀਂ ਦਿੱਲੀ, 22 ਜਨਵਰੀ- ਇੰਟਰਪੋਲ ਨੇ ਗੁਜਰਾਤ ਪੁਲਿਸ ਦੇ ਕਹਿਣ 'ਤੇ ਨਿਤਿਆਨੰਦ ਵਿਰੁੱਧ 'ਬਲੂ ਨੋਟਿਸ' ਜਾਰੀ ਕੀਤਾ ਹੈ। ਇਹ ਨੋਟਿਸ ਗੁੰਮਸ਼ੁਦਾ ਜਾਂ...
ਕਾਰ ਨੇ ਖੜ੍ਹੇ ਟਰੱਕ ਨੂੰ ਮਾਰੀ ਟੱਕਰ, ਦੋ ਲੋਕਾਂ ਦੀ ਮੌਤ
. . .  1 day ago
ਜ਼ੀਰਾ, 22 ਜਨਵਰੀ (ਪ੍ਰਤਾਪ ਸਿੰਘ ਹੀਰਾ)- ਜ਼ੀਰਾ-ਅੰਮ੍ਰਿਤਸਰ ਰੋਡ 'ਤੇ ਬਸਤੀ ਹਾਜੀਵਾਲੀ ਦੇ ਨਜ਼ਦੀਕ ਅੱਜ ਆਲਟੋ ਕਾਰ ਨੇ ਖੜ੍ਹੇ ਟਰੱਕ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਕਾਰ ਸਵਾਰ...
ਗੈਸ ਵੈਲਡਿੰਗ ਦੀ ਟੈਂਕੀ ਫਟਣ ਕਾਰਨ ਧਮਾਕਾ, ਇੱਕ ਜ਼ਖ਼ਮੀ
. . .  1 day ago
ਅਕਾਲੀ ਦਲ ਦੀ ਰੈਲੀ ਨੂੰ ਕੇ ਭਾਈ ਲੌਂਗੋਵਾਲ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦੀ ਬੈਠਕ
. . .  1 day ago
ਆਪਣੀਆਂ ਮੰਗਾਂ ਨੂੰ ਲੈ ਕੇ ਜੰਗਲਾਤ ਕਾਮਿਆਂ ਨੇ ਨਾਭਾ ਵਿਖੇ ਲਾਇਆ ਧਰਨਾ
. . .  1 day ago
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਨਿਰਮਾਣ ਅਧੀਨ ਸ਼ਾਹਪੁਰ ਕੰਢੀ ਡੈਮ ਦਾ ਦੌਰਾ
. . .  1 day ago
ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਮੱਘਰ ਸੰਮਤ 550

ਸੰਪਾਦਕੀ

ਅਧਿਆਪਕ ਵਰਗ ਪ੍ਰਤੀ ਉਸਾਰੂ ਰੁਖ ਧਾਰਨ ਕਰੇ ਪੰਜਾਬ ਸਰਕਾਰ

ਅਕਤੂਬਰ ਦਾ ਮਹੀਨਾ ਪੰਜਾਬ ਦੀ ਸਿਆਸਤ ਅਤੇ ਸਮਾਜ ਵਿਚ ਬੜਾ ਮਹੱਤਵਪੂਰਨ ਰਿਹਾ ਹੈ। ਜਿਸ ਵੇਲੇ ਮਿਤੀ 7 ਅਕਤੂਬਰ ਨੂੰ ਪੰਜਾਬ ਵਿਚ ਗੱਦੀ ਲਈ ਲੜਦੀਆਂ ਧਿਰਾਂ, ਕਾਂਗਰਸ ਅਤੇ ਅਕਾਲੀਆਂ ਨੇ ਆਪਣੀ-ਆਪਣੀ ਸ਼ਕਤੀ ਦਾ ਪ੍ਰਦਰਸ਼ਨ, ਸ਼ਰੀਕਾਂ ਦੇ ਦਰਾਂ ਮੂਹਰੇ ਜਾ ਕੇ ਕੀਤਾ ਅਤੇ ...

ਪੂਰੀ ਖ਼ਬਰ »

ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਦਿਆਂ

ਬਰਸੀ 'ਤੇ ਵਿਸ਼ੇਸ਼

ਸੋਨੇ ਦੀ ਚਿੜੀ ਭਾਰਤ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਛੁਡਾਉਣ ਲਈ ਆਜ਼ਾਦੀ ਸੰਗਰਾਮ ਵਿਚ ਯੋਗਦਾਨ ਪਾਉਣ ਵਾਲਿਆਂ 'ਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਜਨਮੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਵੱਡਾ ਯੋਗਦਾਨ ਰਿਹਾ ਹੈ। ਉਹ ਅਜਿਹੇ ਨੌਜਵਾਨ ਸਨ, ਜਿਨ੍ਹਾਂ ਨੇ ...

ਪੂਰੀ ਖ਼ਬਰ »

ਬਾਗ਼ੀ ਅਕਾਲੀ ਨੇਤਾਵਾਂ ਦੀ ਰਣਨੀਤੀ ਕੀ ਹੋਵੇਗੀ?

ਹਾਲਾਂ ਕਿ 5 ਰਾਜਾਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਤੇ ਫਿਰ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਦੀ ਲਟਕਦੀ ਤਲਵਾਰ ਕਾਰਨ ਪੰਜਾਬ ਮੰਤਰੀ ਮੰਡਲ ਵਿਚ ਕਿਸੇ ਤਬਦੀਲੀ ਦੇ ਆਸਾਰ ਕਾਫੀ ਘੱਟ ਹਨ। ਪਰ ਫਿਰ ਵੀ ਸੱਤਾ ਦੇ ਗਲਿਆਰਿਆਂ ਤੇ ਮੀਡੀਆ ਵਿਚ ਪੰਜਾਬ ਮੰਤਰੀ ਮੰਡਲ ਵਿਚ ਰੱਦੋਬਦਲ ਦੇ ਚਰਚੇ ਫਿਰ ਤੋਂ ਸ਼ੁਰੂ ਹੋ ਚੁੱਕੇ ਹਨ।
ਭਾਵੇਂ ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਅੱਜ ਹੋਣ ਵਾਲੀ ਮੀਟਿੰਗ ਵਿਚ ਬੇਸ਼ੱਕ ਮੰਤਰੀ ਮੰਡਲ ਵਿਚ ਰੱਦੋਬਦਲ ਦਾ ਕੋਈ ਪੱਕਾ ਫ਼ੈਸਲਾ ਹੋਣਾ ਮੁਸ਼ਕਿਲ ਲਗਦਾ ਹੈ ਪਰ ਇਸ ਗੱਲ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਮੀਟਿੰਗ ਵਿਚ ਕੁਝ ਮੰਤਰੀਆਂ ਦੀ ਮਾੜੀ ਕਾਰਗੁਜ਼ਾਰੀ ਬਾਰੇ ਚਰਚਾ ਜ਼ਰੂਰ ਹੋਵੇਗੀ। ਇਹ ਵੀ ਹੋ ਸਕਦਾ ਹੈ ਕਿ ਮੁੱਖ ਮੰਤਰੀ ਨੂੰ ਕੁਝ ਮੰਤਰੀਆਂ ਦੇ ਮਹਿਕਮੇ ਬਦਲਣ ਅਤੇ ਗਿਣਤੀ ਦੇ 2-3 ਮੰਤਰੀਆਂ ਨੂੰ ਬਦਲਣ ਦੀ ਇਜਾਜ਼ਤ ਵੀ ਕਾਂਗਰਸ ਪ੍ਰਧਾਨ ਦੇ ਦੇਣ। ਪਰ ਇਹ ਫ਼ੈਸਲਾ ਲਾਗੂ ਕਰਨ ਲਈ ਸਮਾਂ ਸੀਮਾ ਵੀ ਰੱਖੀ ਜਾਵੇਗੀ। ਇਹ ਫ਼ੈਸਲਾ ਇਕਦਮ ਹੁਣੇ ਹੀ ਲਾਗੂ ਹੋਣ ਦੇ ਆਸਾਰ ਬਹੁਤ ਘੱਟ ਹਨ।
ਭਾਵੇਂ ਮੁਢਲੇ ਤੌਰ 'ਤੇ ਇਸ ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਦੀ ਪੂਰਤੀ ਲਈ ਕੀਤੇ ਜਾ ਰਹੇ ਕੰਮਾਂ ਅਤੇ ਅੱਗੇ ਕੀਤੇ ਜਾਣ ਵਾਲੇ ਹੋਰ ਕੰਮਾਂ ਦੀ ਚਰਚਾ ਤੋਂ ਇਲਾਵਾ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀਆਂ ਕਾਰਪੋਰੇਸ਼ਨਾਂ ਅਤੇ ਬੋਰਡਾਂ ਦੇ ਚੇਅਰਮੈਨ ਲਗਾਉਣ ਲਈ ਆਪਣੀ ਮਰਜ਼ੀ ਕਰਨ ਦੀ ਇਜਾਜ਼ਤ ਲੈਣ ਦੀ ਕੋਸ਼ਿਸ਼ ਵੀ ਕਰਨਗੇ। ਗ਼ੌਰਤਲਬ ਹੈ ਕਿ ਇਸ ਮੀਟਿੰਗ ਵਿਚ ਕਾਂਗਰਸ ਨੂੰ ਚੋਣਾਂ ਵਿਚ ਫੰਡ ਦੀ ਘਾਟ ਕਾਰਨ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਨੂੰ ਚੋਣ ਫੰਡ ਵਿਚ ਮਦਦ ਕਰਨ ਲਈ ਵੀ ਕਿਹਾ ਜਾ ਸਕਦਾ ਹੈ। ਗ਼ੌਰਤਲਬ ਹੈ ਕਿ ਇਸ ਵੇਲੇ ਕਾਂਗਰਸ ਕੋਲ ਪੰਜਾਬ ਹੀ ਇਕ ਅਜਿਹਾ ਪ੍ਰਭਾਵਸ਼ਾਲੀ ਸੂਬਾ ਹੈ ਜਿਥੇ ਕਾਂਗਰਸ ਕੋਲ ਵੱਡਾ ਬਹੁਮਤ ਹੈ ਤੇ ਇਹ ਆਸ ਕਰਦੀ ਹੈ ਕਿ ਇਥੋਂ ਚੋਣ ਫੰਡ ਵਿਚ ਮਦਦ ਮਿਲ ਸਕਦੀ ਹੈ।
ਇਥੇ ਇਹ ਵੀ ਵਰਨਣਯੋਗ ਹੈ ਕਿ ਕਰਨਾਟਕ ਚੋਣਾਂ ਤੋਂ ਪਹਿਲਾਂ ਵੀ ਚਰਚੇ ਚਲਦੇ ਰਹੇ ਸਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਵਾਰ ਦੋ ਮੰਤਰੀਆਂ ਨੂੰ ਛੱਡ ਕੇ ਬਾਕੀ ਸਾਰੇ ਮੰਤਰੀ ਆਪਣੀ ਮਰਜ਼ੀ ਦੇ ਬਣਾਉਣ ਦੀ ਗੱਲ ਰਾਹੁਲ ਗਾਂਧੀ ਤੋਂ ਮਨਾ ਲਈ ਸੀ।
ਇਹ ਚਰਚਾ ਵੀ ਸੁਣਾਈ ਦੇ ਰਹੀ ਹੈ ਕਿ ਹੁਣ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਬਾਕੀ ਸਾਰੇ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਆਪਣੀ ਮਰਜ਼ੀ ਦੇ ਲਾਉਣ ਦੀ ਇਜਾਜ਼ਤ ਮਿਲ ਜਾਵੇਗੀ।
ਉਂਜ ਜ਼ਿਆਦਾ ਆਸਾਰ ਇਹੀ ਹਨ ਕਿ ਅਜੇ ਮੰਤਰੀ ਮੰਡਲ ਵਿਚ ਰੱਦੋਬਦਲ ਲਟਕ ਸਕਦੀ ਹੈ। ਇਹ ਵੀ ਚਰਚਾ ਹੈ ਕਿ ਇਸ ਵਾਰ ਹੋਣ ਵਾਲੀ ਸੰਭਾਵਿਤ ਰੱਦੋਬਦਲ ਵਿਚ 3 ਵਜ਼ੀਰਾਂ ਦੀ ਕੁਰਸੀ ਖ਼ਤਰੇ ਵਿਚ ਪੈ ਸਕਦੀ ਹੈ। ਸੰਭਾਵਨਾ ਹੈ ਕਿ ਇਹ ਰੱਦੋਬਦਲ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੋਣਾਂ ਦੇ ਨਤੀਜਿਆਂ 'ਤੇ ਜ਼ਿਆਦਾ ਨਿਰਭਰ ਕਰੇਗੀ। ਗ਼ੌਰਤਲਬ ਹੈ ਕਿ ਭਾਵੇਂ ਵਿਧਾਇਕ ਰਾਜ ਕੁਮਾਰ ਵੇਰਕਾ ਨੂੰ ਪੰਜਾਬ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਗੱਲ ਕਾਫੀ ਚਰਚਾ ਵਿਚ ਹੈ, ਫਿਰ ਵੀ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦਾ ਜ਼ਿਆਦਾ ਜ਼ੋਰ ਮੰਤਰੀ ਬਣਨ 'ਤੇ ਹੀ ਲੱਗਾ ਹੋਇਆ ਹੈ। ਜਦੋਂ ਕਿ ਮੰਤਰੀ ਮੰਡਲ ਵਿਚੋਂ ਹਟਾਏ ਗਏ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਵਿਧਾਇਕ ਸੰਗਤ ਸਿੰਘ ਗਿਲਜ਼ੀਆਂ ਵੀ ਮੰਤਰੀ ਬਣਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ।
ਬਾਗ਼ੀ ਅਕਾਲੀ ਨੇਤਾਵਾਂ ਦੀ ਰਣਨੀਤੀ?
ਬਾਗ਼ੀ ਅਕਾਲੀ ਨੇਤਾਵਾਂ ਵਲੋਂ ਇਸ ਵੇਲੇ ਭਵਿੱਖ ਦੀ ਰਣਨੀਤੀ ਬਣਾਉਣ ਲਈ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਦੂਜੇੇ ਪਾਸੇ 'ਆਪ' ਦੇ ਬਾਗ਼ੀ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਵੀ ਤੀਸਰਾ ਬਦਲ ਬਣਾਏ ਜਾਣ ਦੀ ਪੂੁਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਸੰਭਾਵਿਤ ਤੀਸਰੇ ਬਦਲ ਵਿਚ ਖਹਿਰਾ ਧੜਾ, ਬੈਂਸ ਭਰਾ, ਧਰਮਵੀਰ ਗਾਂਧੀ ਤੇ ਬਰਗਾੜੀ ਇਨਸਾਫ਼ ਮੋਰਚੇ ਦੀ ਇਕ ਵੱਡੀ ਧਿਰ ਦੇ ਨਾਲ-ਨਾਲ ਬਾਗ਼ੀ ਅਕਾਲੀ ਨੇਤਾਵਾਂ, ਖ਼ਾਸ ਕਰ ਕੇ ਮਾਝੇ ਦੇ ਬਾਗ਼ੀ ਅਕਾਲੀ ਨੇਤਾਵਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ।
ਪਰ ਸਾਡੀ ਜਾਣਕਾਰੀ ਅਨੁਸਾਰ ਬਾਗ਼ੀ ਟਕਸਾਲੀ ਅਕਾਲੀ ਨੇਤਾਵਾਂ ਦਾ 2019 ਦੀਆਂ ਲੋਕ ਸਭਾ ਚੋਣਾਂ ਵਿਚ ਕੋਈ ਸਰਗਰਮ ਭੂਮਿਕਾ ਨਿਭਾਉਣ ਦਾ ਕੋਈ ਇਰਾਦਾ ਨਹੀਂ ਹੈ। ਇਸ ਲਈ ਉਨ੍ਹਾਂ ਦਾ ਖਹਿਰਾ ਦੀ ਅਗਵਾਈ ਵਾਲੇ ਕਿਸੇ ਮੋਰਚੇ ਵਿਚ ਸ਼ਾਮਿਲ ਹੋਣਾ ਸ਼ਾਇਦ ਹੀ ਸੰਭਵ ਹੋਵੇ।
ਸਾਡੀ ਜਾਣਕਾਰੀ ਅਨੁਸਾਰ ਤਾਂ ਬਾਗ਼ੀ ਅਕਾਲੀ ਨੇਤਾ ਇਸ ਵੇਲੇ ਦੂਹਰੀ ਰਣਨੀਤੀ 'ਤੇ ਚੱਲ ਰਹੇ ਹਨ। ਉਹ ਨਾ ਤਾਂ ਅਜੇ ਕੋਈ ਨਵੀਂ ਪਾਰਟੀ ਬਣਾਉਣਗੇ ਤੇ ਨਾ ਹੀ ਕਿਸੇ ਮੋਰਚੇ ਵਿਚ ਸ਼ਾਮਿਲ ਹੋਣਗੇ, ਸਗੋਂ ਉਹ ਪੁਰਾਣਾ ਸਿੱਖ ਮੰਗਾਂ ਅਤੇ ਪੰਜਾਬ ਦੀਆਂ ਮੰਗਾਂ ਦਾ ਹਮਾਇਤੀ ਅਕਾਲੀ ਦਲ ਪੁਨਰ ਸੁਰਜੀਤ ਕਰਨ ਦੇ ਨਾਅਰੇ ਅਧੀਨ ਕੰਮ ਕਰਦੇ ਹੋਏ ਕੋਸ਼ਿਸ਼ ਕਰਨਗੇ ਕਿ ਅਕਾਲੀ ਦਲ ਦੀ ਵਾਗਡੋਰ ਤੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਪਾਸੇ ਕੀਤਾ ਜਾਵੇ। ਭਾਵੇਂ ਹਾਲ ਦੀ ਘੜੀ ਇਸ ਰਣਨੀਤੀ ਦੇ ਸਫ਼ਲ ਹੋਣ ਦੇ ਆਸਾਰ ਨਹੀਂ ਹਨ ਪਰ ਜੇਕਰ 2019 ਦੀਆਂ ਚੋਣਾਂ ਵਿਚ ਅਕਾਲੀ ਦਲ ਬਾਦਲ ਦੀ ਕਾਰਗੁਜ਼ਾਰੀ ਬਹੁਤੀ ਮਾੜੀ ਰਹੀ ਤਾਂ ਵੱਖਰੀ ਗੱਲ ਹੈ।
ਬਾਗ਼ੀ ਅਕਾਲੀ ਇਸ ਸਮੇਂ ਅਕਾਲੀ ਦਲ ਵਿਚੋਂ ਹੋਰ ਸਾਥੀ ਨਾਲ ਰਲਾਉਣ ਦੀ ਰਣਨੀਤੀ 'ਤੇ ਚੱਲ ਰਹੇ ਹਨ। ਕੁਝ ਬਾਗ਼ੀ ਅਕਾਲੀ ਨੇਤਾਵਾਂ ਦਾ ਨਿੱਜੀ ਗੱਲਬਾਤ ਵਿਚ ਦਾਅਵਾ ਵੀ ਹੈ ਕਿ ਕਈ ਸਾਬਕ ਮੰਤਰੀਆਂ, ਮੌਜੂਦਾ ਤੇ ਸਾਬਕ ਵਿਧਾਇਕਾਂ, ਹਲਕਾ ਇੰਚਾਰਜਾਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਉਨ੍ਹਾਂ ਦਾ ਸੰਪਰਕ ਬਣਿਆ ਹੋਇਆ ਹੈ। ਉਹ ਤਾਂ ਇਕ-ਦੋ ਪਾਰਲੀਮੈਂਟ ਮੈਂਬਰਾਂ ਦੇ ਵੀ ਆਪਣੇ ਨਾਲ ਆ ਰਲਣ ਦੀ ਉਮੀਦ ਲਾਈ ਬੈਠੇ ਹਨ।
ਪਰ ਇਸ ਤੋਂ ਇਲਾਵਾ ਬਾਗ਼ੀ ਅਕਾਲੀ ਨੇਤਾਵਾਂ ਨੇ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਅਤੇ ਹਰ ਸ਼੍ਰੋਮਣੀ ਕਮੇਟੀ ਹਲਕੇ ਵਿਚ ਇਕ-ਇਕ ਅਜਿਹੇ ਵਿਅਕਤੀ ਦੀ ਚੋਣ ਕਰਕੇ ਲਿਸਟਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਨ੍ਹਾਂ ਨੂੰ ਉਹ ਅੱਗੇ ਕਰ ਸਕਣ। ਇਸ ਤੋਂ ਸਾਫ਼ ਜਾਪਦਾ ਹੈ ਕਿ ਬਾਗ਼ੀ ਅਕਾਲੀ ਨੇਤਾਵਾਂ ਦੀ ਨਿਗ੍ਹਾ ਲੋਕ ਸਭਾ ਚੋਣਾਂ 'ਤੇ ਨਹੀਂ ਸਗੋਂ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ ਇਸ ਦਰਮਿਆਨ ਸੰਭਾਵਿਤ ਸ਼੍ਰੋਮਣੀ ਕਮੇਟੀ ਚੋਣਾਂ 'ਤੇ ਹੈ।
ਚੰਗਾ ਪ੍ਰਭਾਵ ਨਹੀਂ ਪਿਆ
ਅੱਜਕਲ੍ਹ ਅਕਾਲੀ ਦਲ ਦਾ ਪ੍ਰਭਾਵ ਪਹਿਲਾਂ ਹੀ ਕੋਈ ਬਹੁਤ ਵਧੀਆ ਨਹੀਂ ਹੈ। ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਵਿਚ ਅਕਾਲੀ ਨੇਤਾਵਾਂ ਵਲੋਂ ਵਿਰੋਧੀ ਸੁਰ ਰੱਖਣ ਵਾਲੀ ਸ਼੍ਰੋਮਣੀ ਕਮੇਟੀ ਦੀ ਸਾਬਕ ਜਨਰਲ ਸਕੱਤਰ ਤੇ ਅਕਾਲੀ ਦਲ ਦੇ ਸਵਰਗੀ ਪ੍ਰਧਾਨ ਮਾਸਟਰ ਤਾਰਾ ਸਿੰਘ ਦੀ ਦੋਹਤੀ ਕਿਰਨਜੋਤ ਕੌਰ ਨੂੰ ਬੋਲਣ ਤੋਂ ਰੋਕਣ ਦੀ ਕਾਰਵਾਈ ਨੇ ਅਕਾਲੀ ਦਲ ਦੇ ਹੱਕ ਵਿਚ ਕੋਈ ਚੰਗਾ ਪ੍ਰਭਾਵ ਨਹੀਂ ਬਣਾਇਆ। ਅਸੀਂ ਸਮਝਦੇ ਹਾਂ ਕਿ ਜਦੋਂ ਲਗਪਗ ਸਾਰੀ ਵਿਰੋਧੀ ਧਿਰ ਸ਼੍ਰੋਮਣੀ ਕਮੇਟੀ ਚੋਣ ਵੇਲੇ ਗ਼ੈਰ-ਹਾਜ਼ਰ ਸੀ ਤੇ 99 ਫ਼ੀਸਦੀ ਤੋਂ ਵਧੇਰੇ ਮੈਂਬਰ ਅਕਾਲੀ ਦਲ ਦੇ ਸਮਰਥਕ ਹੀ ਹਾਜ਼ਰ ਸਨ, ਉਸ ਵੇਲੇ ਜੇਕਰ ਕਿਰਨਜੋਤ ਕੌਰ ਕੋਈ ਸਵਾਲ ਉਠਾ ਵੀ ਲੈਂਦੇ ਤਾਂ ਉਸ ਨਾਲ ਬਾਦਲ ਦਲ ਨੂੰ ਕੋਈ ਬਹੁਤਾ ਫ਼ਰਕ ਨਹੀਂ ਸੀ ਪੈਣਾ। ਪਰ ਵਿਰੋਧ ਵਿਚ ਉੱਠੀ ਇਕ ਵੀ ਆਵਾਜ਼ ਨੂੰ ਦਬਾਅ ਦੇਣ ਦੀ ਰਣਨੀਤੀ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਨੁਕਸਾਨ ਹੀ ਪਹੁੰਚਾਇਆ ਹੈ।


-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000
E. mail : hslall@ymail.com

 


ਖ਼ਬਰ ਸ਼ੇਅਰ ਕਰੋ

ਪੰਜਾਬ ਸਰਕਾਰ ਨੂੰ ਹਲੂਣਾ

ਕੌਮੀ ਗ੍ਰੀਨ ਟ੍ਰਿਬਿਊਨਲ ਨੇ ਇਕ ਸਖ਼ਤ ਫ਼ੈਸਲਾ ਲੈਂਦਿਆਂ ਪੰਜਾਬ ਦੇ ਦਰਿਆਵਾਂ ਨੂੰ ਬੇਹੱਦ ਗੰਦਾ ਅਤੇ ਗੰਦਲਾ ਕਰਨ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਸ ਉੱਪਰ 50 ਕਰੋੜ ਦਾ ਜੁਰਮਾਨਾ ਲਾਇਆ ਹੈ ਅਤੇ ਦੋ ਹਫ਼ਤਿਆਂ ਵਿਚ ਸੂਬਾ ਸਰਕਾਰ ਨੂੰ ਇਹ ਅਦਾਇਗੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX