ਤਾਜਾ ਖ਼ਬਰਾਂ


ਪੁਲਿਸ ਨੇ ਬਿਜਲੀ ਟਰਾਂਸਫ਼ਾਰਮਰ ਤੋੜ ਕੇ ਤਾਂਬਾ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼
. . .  10 minutes ago
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਪੁਲਿਸ ਨੇ ਅੱਜ ਕਿਸਾਨਾਂ ਦੇ ਖੇਤਾਂ 'ਚੋਂ ਬਿਜਲੀ ਟਰਾਂਸਫ਼ਾਰਮਰਾਂ ਨੂੰ ਤੋੜ ਕੇ ਤਾਂਬਾ ਚੋਰੀ ਕਰਨ ਵਾਲੇ 12 ਮੈਂਬਰੀ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸੰਬੰਧੀ ਥਾਣਾ ਸਦਰ ਵਿਖੇ ਪ੍ਰੈੱਸ ਕਾਨਫ਼ਰੰਸ...
ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਮੰਡੀਆਂ 'ਚ ਰੁਲ ਰਿਹੈ ਅੰਨਦਾਤਾ
. . .  17 minutes ago
ਤਪਾ ਮੰਡੀ, 21 ਅਪ੍ਰੈਲ (ਪ੍ਰਵੀਨ ਗਰਗ)- ਸੂਬਾ ਸਰਕਾਰ ਵਲੋਂ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਕੀਤੇ ਦਾਅਵੇ ਅੱਜ ਉਸ ਸਮੇਂ ਖੋਖਲੇ ਨਜ਼ਰ ਆਏ, ਜਦੋਂ ਬਾਹਰਲੀ ਅਨਾਜ ਮੰਡੀ ਦੇ ਮੁੱਖ ਯਾਰਡ ਅਤੇ ਹੋਰ ਖ਼ਰੀਦ ਕੇਂਦਰਾਂ 'ਚ ਕਣਕ ਦੀ ਖ਼ਰੀਦ ਸਮੇਂ ਸਿਰ ਨਾ ਸ਼ੁਰੂ ਹੋਈ। ਇਸ ਕਾਰਨ...
ਆਵਾਰਾ ਕੁੱਤਿਆਂ ਵਲੋਂ ਕੀਤੇ ਹਮਲੇ 'ਚ ਅੱਠ ਸਾਲਾ ਬੱਚਾ ਜ਼ਖ਼ਮੀ
. . .  28 minutes ago
ਨਾਭਾ, 21 ਅਪ੍ਰੈਲ (ਕਰਮਜੀਤ ਸਿੰਘ)- ਨਾਭਾ 'ਚ ਪਿਛਲੇ ਕਾਫ਼ੀ ਸਮੇਂ ਤੋਂ ਆਵਾਰਾ ਜਾਨਵਰਾਂ ਤੋਂ ਸਥਾਨਕ ਲੋਕ ਕਾਫ਼ੀ ਪਰੇਸ਼ਾਨ ਹਨ। ਇਨ੍ਹਾਂ ਕਾਰਨ ਇੱਥੇ ਕਈ ਲੋਕ ਆਪਣੀਆਂ ਕੀਮਤ ਜਾਨਾਂ ਗੁਆ ਚੁੱਕੇ ਹਨ ਅਤੇ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਜ਼ਖ਼ਮੀ ਹੋਏ ਹਨ। ਇਸ...
ਅੱਠ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ 'ਚ ਲੱਗਾ ਕਰਫ਼ਿਊ, ਸੋਸ਼ਲ ਮੀਡੀਆ 'ਤੇ ਵੀ ਲੱਗੀ ਪਾਬੰਦੀ
. . .  44 minutes ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ 'ਚ ਅੱਜ ਹੋਏ ਅੱਠ ਬੰਬ ਧਮਾਕਿਆਂ ਤੋਂ ਬਾਅਦ ਸਰਕਾਰ ਨੇ ਇੱਥੇ ਕਰਫ਼ਿਊ ਦਾ ਐਲਾਨ ਕਰ ਦਿੱਤਾ ਹੈ। ਕਰਫ਼ਿਊ ਸ਼ਾਮੀਂ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਰਹੇਗਾ। ਉੱਥੇ ਹੀ ਧਮਾਕਿਆਂ ਤੋਂ ਬਾਅਦ ਇੱਥੇ ਸੋਸ਼ਲ ਮੀਡੀਆ ਜਿਵੇਂ ਕਿ ਫੇਸਬੁੱਕ...
ਸ੍ਰੀ ਮੁਕਤਸਰ ਸਾਹਿਬ 'ਚ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੇ ਦੋ ਬੱਚੇ
. . .  about 1 hour ago
ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਮਿਲਖ ਰਾਜ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਦਰੱਸਾ ਵਿਖੇ ਚੰਦਭਾਨ ਡਰੇਨ 'ਚ ਅੱਜ ਦੋ ਬੱਚਿਆਂ ਦੇ ਰੁੜ੍ਹਨ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਕਿ ਡਰੇਨ 'ਚ ਚਾਰ ਬੱਚੇ ਨਹਾਉਣ ਗਏ...
ਸ੍ਰੀਲੰਕਾ 'ਚ ਹੋਇਆ ਅੱਠਵਾਂ ਧਮਾਕਾ
. . .  about 1 hour ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ 'ਚ ਹੁਣ ਇੱਕ ਹੋਰ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਪੁਲਿਸ ਮੁਤਾਬਕ ਇਹ ਧਮਾਕਾ ਰਾਜਧਾਨੀ ਕੋਲੰਬੋ 'ਚ ਹੋਇਆ ਹੈ। ਧਮਾਕੇ 'ਚ ਕਿਸੇ ਜਾਨੀ ਨੁਕਸਾਨ ਦੀ ਫਿਲਹਾਲ ਕੋਈ ਖ਼ਬਰ...
ਜੇਕਰ ਪਾਕਿਸਤਾਨ ਸਾਡਾ ਪਾਇਲਟ ਵਾਪਸ ਨਾ ਕਰਦਾ ਤਾਂ ਉਹ 'ਕਤਲ ਦੀ ਰਾਤ' ਹੁੰਦੀ- ਮੋਦੀ
. . .  about 1 hour ago
ਗਾਂਧੀਨਗਰ, 21 ਅਪ੍ਰੈਲ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕਿਹਾ ਹੈ ਕਿ ਜੇਕਰ ਪਾਕਿਸਤਾਨ ਭਾਰਤੀ ਪਾਇਲਟ ਅਭਿਨੰਦਨ ਵਰਥਾਮਨ ਨੂੰ ਵਾਪਸ ਨਹੀਂ ਕਰਦਾ ਤਾਂ ਉਹ 'ਕਤਲ ਦੀ ਰਾਤ' ਹੁੰਦੀ। ਉਨ੍ਹਾਂ ਨੇ ਗੁਜਰਾਤ ਦੇ ਪਾਟਣ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ...
ਗੁਰਦੁਆਰਾ ਕਮੇਟੀ ਦੀ ਚੋਣ ਨੂੰ ਲੈ ਕੇ ਅਕਾਲੀ ਅਤੇ ਕਾਂਗਰਸੀ ਧੜੇ ਵਿਚਕਾਰ ਖ਼ੂਨੀ ਝੜਪ
. . .  about 1 hour ago
ਮੱਤੇਵਾਲ, 21 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)- ਗੁਰਦੁਆਰਾ ਕਮੇਟੀ ਦੀ ਚੋਣ ਨੂੰ ਲੈ ਕੇ ਹਲਕਾ ਮਜੀਠਾ ਦੇ ਪਿੰਡ ਮੱਤੇਵਾਲ 'ਚ ਅੱਜ ਕਾਂਗਰਸੀ ਅਤੇ ਅਕਾਲੀ ਦਲ ਦੇ ਧੜੇ ਵਿਚਕਾਰ ਖ਼ੂਨੀ ਝੜਪ ਹੋ ਗਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਸੰਮਤੀ ਮੈਂਬਰ...
ਸ੍ਰੀਲੰਕਾ 'ਚ ਹੋਇਆ ਇੱਕ ਹੋਰ ਧਮਾਕਾ
. . .  about 2 hours ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਅੱਜ ਸਵੇਰੇ ਸ੍ਰੀਲੰਕਾ 'ਚ ਹੋਏ ਛੇ ਧਮਾਕਿਆਂ ਤੋਂ ਬਾਅਦ ਹੁਣ ਇੱਥੇ ਇੱਕ ਹੋਰ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸ੍ਰੀਲੰਕਾ ਦੀ ਪੁਲਿਸ ਦੇ ਬੁਲਾਰੇ ਮੁਤਾਬਕ ਇਹ ਧਮਾਕਾ ਰਾਜਧਾਨੀ ਕੋਲੰਬੋ 'ਚ ਸਥਿਤ ਇੱਕ ਹੋਟਲ...
ਬਾਬਰੀ ਢਾਂਚਾ ਸੁੱਟਣ ਦੇ ਬਿਆਨ 'ਤੇ ਸਾਧਵੀ ਪ੍ਰਗਿਆ ਨੂੰ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ
. . .  about 2 hours ago
ਭੋਪਾਲ, 21 ਅਪ੍ਰੈਲ- ਮੱਧ ਪ੍ਰਦੇਸ਼ ਦੇ ਭੋਪਾਲ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੀ ਸਾਧਵੀ ਪ੍ਰਗਿਆ ਸਿੰਘ ਠਾਕੁਰ ਅੱਜ-ਕੱਲ੍ਹ ਆਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਕਾਫ਼ੀ ਚਰਚਾ 'ਚ ਹੈ। ਪਹਿਲਾਂ ਉਨ੍ਹਾਂ ਨੇ ਮੁੰਬਈ ਹਮਲੇ 'ਚ ਸ਼ਹੀਦ ਹੋਏ ਏ. ਟੀ. ਐੱਸ...
ਸ੍ਰੀਲੰਕਾ 'ਚ ਹੋਏ ਧਮਾਕਿਆਂ 'ਚ 156 ਲੋਕਾਂ ਦੀ ਗਈ ਜਾਨ, ਮ੍ਰਿਤਕਾਂ 'ਚ 35 ਵਿਦੇਸ਼ੀ ਵੀ ਸ਼ਾਮਲ
. . .  about 2 hours ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਅੱਜ ਸ੍ਰੀਲੰਕਾ 'ਚ ਚਰਚਾਂ ਅਤੇ ਹੋਟਲਾਂ 'ਚ ਹੋਏ ਛੇ ਬੰਬ ਧਮਾਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 156 ਹੋ ਗਈ ਹੈ। ਮ੍ਰਿਤਕਾਂ 'ਚ 35 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਉੱਥੇ ਹੀ ਇਨ੍ਹਾਂ ਧਮਾਕਿਆਂ ਕਾਰਨ...
ਹਰਿਆਣਾ ਦੀਆਂ ਤਿੰਨ ਲੋਕ ਸਭਾ ਸੀਟਾਂ ਲਈ 'ਆਪ' ਨੇ ਕੀਤਾ ਉਮੀਦਵਾਰਾਂ ਦਾ ਐਲਾਨ
. . .  about 2 hours ago
ਨਵੀਂ ਦਿੱਲੀ, 21 ਅਪ੍ਰੈਲ- ਆਮ ਆਦਮੀ ਪਾਰਟੀ (ਆਪ) ਨੇ ਅੱਜ ਹਰਿਆਣਾ ਦੀਆਂ ਤਿੰਨ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਫ਼ਰੀਦਾਬਾਦ ਤੋਂ ਨਵੀਨ ਜੈਅਹਿੰਦ, ਅੰਬਾਲਾ ਤੋਂ ਪ੍ਰਿਥਵੀਰਾਜ ਅਤੇ ਕਰਨਾਲ ਤੋਂ ਕ੍ਰਿਸ਼ਨ...
ਸ੍ਰੀਲੰਕਾ 'ਚ ਹੋਏ ਧਮਾਕਿਆਂ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਭਾਰਤੀਆਂ ਲਈ ਜਾਰੀ ਕੀਤੇ ਹੈਲਪਲਾਈਨ ਨੰਬਰ
. . .  1 minute ago
ਨਵੀਂ ਦਿੱਲੀ, 21 ਅਪ੍ਰੈਲ- ਸ੍ਰੀਲੰਕਾ 'ਚ ਅੱਜ ਰਾਜਧਾਨੀ ਕੋਲੰਬੋ ਸਮੇਤ ਕਈ ਥਾਈਂ ਲੜੀਵਾਰ ਬੰਬ ਧਮਾਕੇ ਹੋਏ, ਜਿਨ੍ਹਾਂ 'ਚ 129 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਧਮਾਕਿਆਂ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤੀਆਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ...
ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਨਿਖੇਧੀ
. . .  about 3 hours ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ 'ਚ ਅੱਜ ਤਿੰਨ ਚਰਚਾਂ ਅਤੇ ਤਿੰਨ ਹੋਟਲਾਂ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਇਲਾਕੇ 'ਚ ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ...
ਘਰ 'ਚ ਗੋਲੀ ਲੱਗਣ ਕਾਰਨ ਸਹਾਇਕ ਥਾਣੇਦਾਰ ਦੀ ਮੌਤ
. . .  about 3 hours ago
ਪਟਿਆਲਾ, 21 ਅਪ੍ਰੈਲ (ਆਤਿਸ਼ ਗੁਪਤਾ)- ਸਥਾਨਕ ਰਣਜੀਤ ਵਿਹਾਰ ਪਟਿਆਲਾ ਵਿਖੇ ਰਹਿਣ ਵਾਲੇ ਇੱਕ ਸਹਾਇਕ ਥਾਣੇਦਾਰ ਦੀ ਅੱਜ ਘਰ 'ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਥਾਣੇਦਾਰ ਦੀ ਪਹਿਚਾਣ ਬਲਵਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਘਟਨਾ ਦੀ...
ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 3 hours ago
'ਸ਼ਬਦ ਗੁਰੂ ਯਾਤਰਾ' ਦਾ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਮਜੀਠੀਆ ਅਤੇ ਸੰਗਤਾਂ ਵਲੋਂ ਸਵਾਗਤ
. . .  about 4 hours ago
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 129
. . .  about 4 hours ago
ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਚਾਲਕ ਦੀ ਮੌਤ
. . .  about 4 hours ago
ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਜਥਾ ਭਾਰਤ ਪਰਤਿਆ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਮੱਘਰ ਸੰਮਤ 550
ਵਿਚਾਰ ਪ੍ਰਵਾਹ: ਬੰਦੇ ਦੇ ਅਮਲਾਂ ਦਾ ਮੁੱਲ ਪੈਂਦਾ ਹੈ, ਜਾਤ-ਪਾਤ ਦਾ ਨਹੀਂ। -ਬੁੱਲੇਸ਼ਾਹ

ਪੰਜਾਬ / ਜਨਰਲ

ਸਰਕਾਰੀ ਨਿਯਮਾਂ ਦੀ ਪ੍ਰਵਾਹ ਨਾ ਕਰਦਿਆਂ ਕਿਸਾਨ ਸ਼ਰੇਆਮ ਪਰਾਲੀ ਫੂਕਣ ਲੱਗੇ

ਕੁਲਵਿੰਦਰ ਸਿੰਘ ਡਾਂਗੋਂ, ਗੁਰਵਿੰਦਰ ਸਿੰਘ ਹੈਪੀ ਲੋਹਟਬੱਦੀ/ਜੋਧਾਂ, 16 ਨਵੰਬਰ-ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਵਜ੍ਹਾ ਕਰਕੇ ਲਗਾਤਾਰ ਨਸ਼ਟ ਹੋ ਰਹੇ ਧਰਤੀ ਹੇਠਲੇ ਮਿੱਤਰ ਕੀੜਿਆਂ, ਜੀਵ-ਜੰਤੂਆਂ ਨੂੰ ਬਚਾਉਣ, ਮਨੁੱਖੀ ਸਿਹਤ ਨੂੰ ਖੋਰਾ ਲਗਾਉਣ ...

ਪੂਰੀ ਖ਼ਬਰ »

ਚੋਣ ਕਮਿਸ਼ਨ ਵਲੋਂ ਪੰਚਾਇਤੀ ਚੋਣਾਂ 'ਚ ਚੋਣ ਅਮਲੇ ਦੀ ਡਿਊਟੀ ਸਬੰਧੀ ਹਦਾਇਤਾਂ ਜਾਰੀ

ਚੰਡੀਗੜ੍ਹ, 16 ਨਵੰਬਰ (ਵਿਕਰਮਜੀਤ ਸਿੰਘ ਮਾਨ)-ਸੂਬੇ 'ਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਸਬੰਧੀ ਰਾਜ ਚੋਣ ਕਮਿਸ਼ਨ ਵਲੋਂ ਚੋਣ ਅਮਲੇ ਦੀਆਂ ਡਿਊਟੀਆਂ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ | ਰਾਜ ਚੋਣ ਕਮਿਸ਼ਨ ਵਲੋਂ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ...

ਪੂਰੀ ਖ਼ਬਰ »

ਸਿੱਖਿਆ ਵਿਭਾਗ 'ਚ ਆਉਣ ਦੀ ਆਪਸ਼ਨ ਦੇ ਚੁੱਕੇ ਅਧਿਆਪਕ 19 ਨੂੰ ਪ੍ਰਾਪਤ ਕਰਨਗੇ ਰੈਗੂਲਰ ਨਿਯੁਕਤੀ ਦੇ ਹੁਕਮ

ਐੱਸ. ਏ. ਐੱਸ. ਨਗਰ, 16 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਰਵ-ਸਿੱਖਿਆ ਅਭਿਆਨ ਤੇ ਰਾਸ਼ਟਰੀ ਮਾਧਿਆਮਿਕ ਸਿੱਖਿਆ ਅਭਿਆਨ ਤੇ ਹੋਰਨਾਂ ਸੁਸਾਇਟੀਆਂ ਅਧੀਨ ਕੰਮ ਕਰ ਰਹੇ ਜਿਹੜੇ ਅਧਿਆਪਕਾਂ ਨੇ ਸਿੱਖਿਆ ਵਿਭਾਗ 'ਚ ਆਉਣ ਦੀ ਆਪਸ਼ਨ ਦੇ ਦਿੱਤੀ ਹੈ ਅਤੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਸਰਾਭਾ 'ਚ ਰਾਜ ਪੱਧਰੀ ਸਮਾਗਮ

ਪੱਖੋਵਾਲ/ਸੁਧਾਰ/ਜੋਧਾਂ, 16 ਨਵੰਬਰ (ਕਿਰਨਜੀਤ ਕੌਰ ਗਰੇਵਾਲ, ਜਸਵਿੰਦਰ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਹੈਪੀ)-ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 103ਵੀਂ ਬਰਸੀ ਮੌਕੇ ਐਸ. ਕੇ. ਐਸ. ਖੇਡ ਸਟੇਡੀਅਮ ਅੰਦਰ ਅੱਜ ਪੰਜਾਬ ਸਰਕਾਰ ਵਲੋਂ ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਸੁਰਜੀਤ ਸਿੰਘ ਦੀ ਵਤਨ ਵਾਪਸੀ ਲਈ ਪਾਕਿ ਨਾਲ ਮੁੜ ਗੱਲ ਕਰੇ ਕੇਂਦਰ-ਹਾਈਕੋਰਟ

ਚੰਡੀਗੜ੍ਹ, 16 ਨਵੰਬਰ (ਸੁਰਜੀਤ ਸਿੰਘ ਸੱਤੀ)- ਭਾਰਤ-ਪਾਕਿ ਵਿਚਾਲੇ 1971 'ਚ ਹੋਈ ਜੰਗ ਦੌਰਾਨ ਬੰਦੀ ਬਣਾਏ ਜਾਣ ਦਾ ਦਾਅਵਾ ਕਰਦੀ ਬੀ.ਐਸ.ਐਫ. ਦੇ ਤੱਤਕਾਲੀ ਜਵਾਨ ਸੁਰਜੀਤ ਸਿੰਘ ਦੀ ਪਤਨੀ ਅੰਗਰੇਜ ਕੌਰ ਵਲੋਂ ਨਵੇਂ ਤੱਥਾਂ ਨਾਲ ਦਾਖ਼ਲ ਪਟੀਸ਼ਨ ਦੀ ਸੁਣਵਾਈ ਕਰਦਿਆਂ ਪੰਜਾਬ ...

ਪੂਰੀ ਖ਼ਬਰ »

ਮਜ਼ਦੂਰੀ ਕਰਨ ਵਾਲੇ ਮੋਹਣ ਲਾਲ ਦਾ ਨਿਕਲਿਆ ਦੀਵਾਲੀ ਬੰਪਰ

ਗੁਰਦਾਸਪੁਰ, 16 ਨਵੰਬਰ (ਆਲਮਬੀਰ ਸਿੰਘ, ਸੁਖਵੀਰ ਸਿੰਘ ਸੈਣੀ)-ਪਿੰਡ ਚੂਹੜਚੱਕ ਦੇ ਮਜ਼ਦੂਰੀ ਕਰਨ ਵਾਲੇ ਮੋਹਣ ਲਾਲ ਦਾ ਡੇਢ ਕਰੋੜ ਦਾ ਦੀਵਾਲੀ ਬੰਪਰ ਨਿਕਲਣ ਨਾਲ ਪਿੰਡ ਅਤੇ ਪਰਿਵਾਰ ਅੰਦਰ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ | ਗੁਰਦਾਸਪੁਰ ਵਿਖੇ ਇਕ ਲਾਟਰੀ ਸਟਾਲ ...

ਪੂਰੀ ਖ਼ਬਰ »

ਪਾਕਿ ਜਾਣ ਵਾਲੇ ਸ਼ਰਧਾਲੂਆਂ ਨੂੰ 24 ਘੰਟੇ ਪਹਿਲਾਂ ਮਿਲੇਗਾ ਵੀਜ਼ਾ

ਅੰਮਿ੍ਤਸਰ, 16 ਨਵੰਬਰ (ਸੁਰਿੰਦਰ ਕੋਛੜ)-ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ 'ਤੇ ਜਾਣ ਵਾਲੇ ਯਾਤਰੂਆਂ ਨੂੰ ਪਾਕਿਸਤਾਨ ਲਈ ਰਵਾਨਾ ਹੋਣ ਤੋਂ ਸਿਰਫ਼ 24 ਘੰਟੇ ਪਹਿਲਾਂ ਵੀਜ਼ਾ ਲੱਗੇ ਪਾਸਪੋਰਟ ਮਿਲ ...

ਪੂਰੀ ਖ਼ਬਰ »

ਮਾਰਕੀਟ ਕਮੇਟੀਆਂ, ਨਗਰ ਸੁਧਾਰ ਟਰੱਸਟ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੀਆਂ ਚੇਅਰਮੈਨੀਆਂ ਦੀ ਉਡੀਕ 'ਚ ਕਾਂਗਰਸੀ ਆਗੂ

ਬਰਨਾਲਾ, 16 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸੂਬੇ 'ਚ ਕਾਂਗਰਸ ਸਰਕਾਰ ਬਣੀ ਨੂੰ ਦੋ ਸਾਲ ਪੂਰੇ ਹੋਣ ਵਾਲੇ ਹਨ ਪਰ ਸਰਕਾਰ ਵਲੋਂ ਅਜੇ ਤੱਕ ਜ਼ਿਲ੍ਹਾ ਪੱਧਰ 'ਤੇ ਨਾ ਤਾਂ ਜ਼ਿਲ੍ਹਾ ਯੋਜਨਾ ਕਮੇਟੀਆਂ ਦੇ ਚੇਅਰਮੈਨ ਤੇ ਮੈਂਬਰ ਨਿਯੁਕਤ ਗਏ ਹਨ ਅਤੇ ਨਾ ਹੀ ਮਾਰਕੀਟ ...

ਪੂਰੀ ਖ਼ਬਰ »

ਜ਼ਿੰਦਗੀ ਹੀ ਸਿਨੇਮਾ ਬਣਾਉਂਦੀ ਹੈ-ਦੀਪ ਸਿੱਧੂ

ਜਲੰਧਰ, 16 ਨਵੰਬਰ (ਹਰਵਿੰਦਰ ਸਿੰਘ ਫੁੱਲ)-ਜਿੰਦਗੀ ਹੀ ਸਿਨੇਮਾ ਬਣਾਉਂਦੀ ਹੈ 'ਰੰਗ ਪੰਜਾਬ' ਹੌਸਲੇ ਅਤੇ ਵਿਸ਼ਵਾਸ ਦੀ ਕਹਾਣੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 23 ਨਵੰਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮ 'ਰੰਗ ਪੰਜਾਬ' ਦੇ ਪ੍ਰਚਾਰ ਲਈ 'ਅਜੀਤ' ਭਵਨ ਜਲੰਧਰ ਪੁੱਜੇ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ

ਬਰਨਾਲਾ, 16 ਨਵੰਬਰ (ਧਰਮਪਾਲ ਸਿੰਘ)-ਬਰਨਾਲਾ ਦੇ ਸੇਖਾ ਰੋਡ ਉਪਰ ਪੈਂਦੇ ਕੋਠੇ ਸੁਰਜੀਤਪੁਰਾ ਦੇ ਕਿਸਾਨ ਗੁਰਦੀਪ ਸਿੰਘ (38) ਪੁੱਤਰ ਸਵ: ਦਰਸ਼ਨ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ | ਸਿਵਲ ਹਸਪਤਾਲ ਬਰਨਾਲਾ ਵਿਖੇ ...

ਪੂਰੀ ਖ਼ਬਰ »

ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਪਤਨੀ ਦਾ ਕਤਲ

ਤਲਵੰਡੀ ਸਾਬੋ, 16 ਨਵੰਬਰ (ਰਣਜੀਤ ਸਿੰਘ ਰਾਜੂ)-ਪਿੰਡ ਭਾਗੀਵਾਂਦਰ ਵਿਖੇ ਇਕ ਪਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਸਿਰ 'ਤੇ ਰਾਡ ਅਤੇ ਇੱਟਾਂ ਮਾਰ ਕੇ ਕਤਲ ਕਰ ਦਿੱਤਾ | ਜਾਣਕਾਰੀ ਅਨੁਸਾਰ ਮਿ੍ਤਕਾ ਮੀਨੂ ਰਾਣੀ ਪਿੰਡ ਦੇ ਪ੍ਰਾਈਵੇਟ ਸਕੂਲ 'ਚ ਸਫ਼ਾਈ ਸੇਵਕ ਦਾ ਕੰਮ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨਾਲ ਸਬੰਧਿਤ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ

ਅਮਰਜੀਤ ਕੋਮਲ, ਨਰੇਸ਼ ਹੈਪੀ ਸੁਲਤਾਨਪੁਰ ਲੋਧੀ, 16 ਨਵੰਬਰ-ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਾਰਾ ਸਾਲ ਚੱਲਣ ਵਾਲੇ ਸਮਾਗਮਾਂ ਦਾ ਆਗਾਜ਼ 23 ਨਵੰਬਰ ਨੂੰ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਹੋ ਰਿਹਾ ...

ਪੂਰੀ ਖ਼ਬਰ »

ਮੂਲ ਮੰਤਰ ਅਸਥਾਨ, ਸਰਾਂਵਾਂ ਤੇ ਹੋਰ ਕਾਰਜਾਂ ਦੀ ਉਸਾਰੀ ਦਾ ਕੰਮ ਜਾਰੀ-ਭਾਈ ਜਰਨੈਲ ਸਿੰਘ

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ 'ਚ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦੀ ਰਿਹਾਇਸ਼ ਤੇ ਲੰਗਰ ਦੀ ਵਿਵਸਥਾ ਲਈ ਸੰਤ ਕਸ਼ਮੀਰ ਸਿੰਘ ਭੂਰੀ ਵਾਲੇ, ਸੰਤ ਜਗਤਾਰ ਸਿੰਘ ਕਾਰ ਸੇਵਾ ਤਰਨਤਾਰਨ ਵਾਲਿਆਂ ਵਲੋਂ ...

ਪੂਰੀ ਖ਼ਬਰ »

ਸੰਗਤਾਂ ਦੀ ਰਿਹਾਇਸ਼ ਤੇ ਲੰਗਰ ਦਾ ਕੀਤਾ ਜਾਵੇਗਾ ਵਿਸ਼ੇਸ਼ ਪ੍ਰਬੰਧ-ਸੀਚੇਵਾਲ

ਪ੍ਰਕਾਸ਼ ਪੁਰਬ ਸਮਾਗਮਾਂ 'ਚ ਦੇਸ਼ ਵਿਦੇਸ਼ ਤੋਂ ਸੁਲਤਾਨਪੁਰ ਲੋਧੀ 'ਚ ਆਉਣ ਵਾਲੀਆਂ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਦੀ ਰਿਹਾਇਸ਼ ਤੇ ਲੰਗਰ ਦਾ ਪ੍ਰਬੰਧ ਸ਼ਹਿਰ ਦੇ 50 ਕਿੱਲੋਮੀਟਰ ਦਾਇਰੇ ਵਿਚ ਪੈਂਦੇ ਪਿੰਡਾਂ ਵਿਚ ਕੀਤਾ ਜਾ ਰਿਹਾ ਹੈ | ਉੱਘੇ ਵਾਤਾਵਰਣ ਪ੍ਰੇਮੀ ...

ਪੂਰੀ ਖ਼ਬਰ »

ਕਣਕ ਦੀ ਨਵੀਂ ਕਿਸਮ ਬੀ. ਆਰ.-36 ਦੀ ਬੀਜਾਈ ਦਾ ਢੁਕਵਾਂ ਸਮਾਂ

ਲੁਧਿਆਣਾ, 16 ਨਵੰਬਰ (ਭੁਪਿੰਦਰ ਸਿੰਘ ਬਸਰਾ)-ਕਣਕ ਦੇ ਚੰਗੇ ਫੁਟਾਰੇ ਅਤੇ ਵਧੇਰੇ ਝਾੜ ਲਈ ਘੱਟ ਤਾਪਮਾਨ ਅਤੇ ਘੱਟ ਨਮੀ ਦੀ ਜ਼ਰੂਰਤ ਹੁੰਦੀ ਹੈ | ਇਹ ਪ੍ਰਗਟਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਬੀਜ ਮਾਹਿਰ ਹਰਦਿਆਲ ਸਿੰਘ ਬਰਾੜ ਅਤੇ ਬਰਾੜ ਬੀਜ ਸਟੋਰ ਦੇ ...

ਪੂਰੀ ਖ਼ਬਰ »

ਸੇਬੀ ਵਲੋਂ ਚਿੱਟਫ਼ੰਡ ਕੰਪਨੀ ਜੀ.ਸੀ.ਏ. ਮਾਰਕੀਟਿੰਗ ਿਖ਼ਲਾਫ਼ ਅਪਰਾਧਿਕ ਮਾਮਲਾ ਦਰਜ

ਬਠਿੰਡਾ ਛਾਉਣੀ, 16 ਨਵੰਬਰ (ਪਰਵਿੰਦਰ ਸਿੰਘ ਜੌੜਾ)-ਸੇਬੀ ਵਲੋਂ ਇਕ ਵੱਡੀ ਚਿੱਟਫੰਡ ਕੰਪਨੀ ਜੀ. ਸੀ. ਏ. ਮਾਰਕੀਟਿੰਗ ਿਖ਼ਲਾਫ਼ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ ਹੈ | ਇਸ ਕੰਪਨੀ ਦਾ ਕਾਰੋਬਾਰ ਅੱਧੀ ਦਰਜਨ ਤੋਂ ਵੱਧ ਸੂਬਿਆਂ 'ਚ ਫੈਲਿਆ ਹੋਇਆ ਹੈ ਅਤੇ ਦੋਸ਼ ...

ਪੂਰੀ ਖ਼ਬਰ »

ਪਾਕਿ 'ਚ ਅਣਖ ਖ਼ਾਤਰ ਸਕੀ ਭੈਣ ਤੇ ਚਚੇਰੇ ਭਰਾ ਦਾ ਕਤਲ

ਅੰਮਿ੍ਤਸਰ, 16 ਨਵੰਬਰ (ਸੁਰਿੰਦਰ ਕੋਛੜ)¸ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਜ਼ਿਲ੍ਹਾ ਸਾਂਘਲਾ ਦੇ ਮਾਰਟੁੰਗ ਇਲਾਕੇ 'ਚ ਦੋ ਭਰਾਵਾਂ ਨੇ ਕਥਿਤ ਅਣਖ ਦੇ ਨਾਂ 'ਤੇ ਅੱਜ ਆਪਣੀ 15 ਸਾਲਾ ਭੈਣ ਤੇ ਚਚੇਰੇ ਭਰਾ ਦਾ ਕਤਲ ਕਰ ਦਿੱਤਾ, ਲੜਕੀ ਦੇ ਭਰਾਵਾਂ ਨੂੰ ਦੋਹਾਂ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਦਾ 98ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ

ਅੰਮਿ੍ਤਸਰ, 16 ਨਵੰਬਰ (ਜਸਵੰਤ ਸਿੰਘ ਜੱਸ)-'ਸਿੱਖ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਕਮੇਟੀ ਇਕੋ-ਇਕ ਅਜਿਹੀ ਸਿੱਖ ਸੰਸਥਾ ਹੈ, ਜੋ ਕੌਮਾਂਤਰੀ ਪੱਧਰ 'ਤੇ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਅਗਵਾਈ ਕਰਦੀ ਹੈ ਅਤੇ ਸੰਸਾਰ ਭਰ ਦੇ ਸਿੱਖਾਂ ਨੂੰ ਵੀ ਆਪਣੀ ਇਸ ...

ਪੂਰੀ ਖ਼ਬਰ »

-ਕਾਂਗਰਸੀ ਵਿਧਾਇਕ ਤੇ ਔਰਤ ਐਸ.ਐਚ.ਓ ਵਿਵਾਦ-

ਐਸ.ਐਚ.ਓ. ਸਹੀ ਕੰਮ ਨਹੀਂ ਕਰੇਗੀ ਤਾਂ ਮੁੱਖ ਮੰਤਰੀ ਨਾਲ ਕਰਾਂਗਾ ਗੱਲ-ਘੁਬਾਇਆ

ਚੰਡੀਗੜ੍ਹ, 16 ਨਵੰਬਰ (ਵਿਕਰਮਜੀਤ ਸਿੰਘ ਮਾਨ)- ਫ਼ਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਅਤੇ ਮਹਿਲਾ ਐਸ.ਐਚ.ਓ. ਲਵਮੀਤ ਕੌਰ ਦੀ ਆਡੀਓ ਵਾਇਰਲ ਹੋਣ ਮਗਰੋਂ ਇਹ ਮਾਮਲਾ ਅੱਜ ਦਿਨ ਭਰ ਸੋਸ਼ਲ ਮੀਡੀਆ 'ਤੇ ਛਾਇਆ ਰਿਹਾ | ਦਿਲਚਸਪ ਗੱਲ ਇਹ ਰਹੀ ਕਿ ਇਸ ਮਾਮਲੇ 'ਤੇ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਬਿਲਗਾ ਦਾ ਰੇਲਵੇ ਸਟੇਸ਼ਨ ਬਣੇਗਾ ਅਟਾਰੀ ਰੇਲਵੇ ਸਟੇਸ਼ਨ

ਬਿਲਗਾ, 16 ਨਵੰਬਰ (ਰਾਜਿੰਦਰ ਸਿੰਘ ਬਿਲਗਾ)—ਇਤਿਹਾਸਕ ਨਗਰ ਬਿਲਗਾ ਦਾ ਰੇਲਵੇ ਸਟੇਸ਼ਨ ਬਣਨ ਜਾ ਰਿਹਾ ਹੈ 'ਅਟਾਰੀ ਰੇਲਵੇ' ਸਟੇਸ਼ਨ | ਪ੍ਰਾਪਤ ਜਾਣਕਾਰੀ ਅਨੁਸਾਰ ਅਗਲੇ ਦਿਨਾਂ 'ਚ ਇਥੋਂ ਦੇ ਰੇਲਵੇ ਸਟੇਸ਼ਨ 'ਤੇ ਬਾਲੀਵੁੱਡ ਸੁਪਰ ਸਟਾਰ ਸਲਮਾਨ ਖ਼ਾਨ ਅਤੇ ਅਦਾਕਾਰਾ ...

ਪੂਰੀ ਖ਼ਬਰ »

ਪਾਕਿ ਵਿਵਾਦਗ੍ਰਸਤ ਗਿਲਗਿਤ-ਬਾਲਿਤਸਤਾਨ ਨੂੰ 5ਵੇਂ ਸੂਬੇ ਵਜੋਂ ਐਲਾਨਣ ਦੀ ਤਿਆਰੀ 'ਚ

ਸੁਰਿੰਦਰ ਕੋਛੜ ਅੰਮਿ੍ਤਸਰ, 16 ਨਵੰਬਰ-ਭਾਰਤੀ-ਕਸ਼ਮੀਰ ਦੇ ਖੇਤਰ ਪੀ. ਓ. ਕੇ. (ਪਾਕਿਸਤਾਨ ਔਕੂਪਾਈਡ ਕਸ਼ਮੀਰ) 'ਤੇ ਕਬਜ਼ਾ ਕਰੀ ਬੈਠੀ ਪਾਕਿਸਤਾਨ ਸਰਕਾਰ ਹੁਣ ਗਿਲਗਿਤ-ਬਾਲਿਤਸਤਾਨ ਇਲਾਕੇ ਨੂੰ ਪੰਜਵੇਂ ਸੂਬੇ ਵਜੋਂ ਐਲਾਨਣ ਦੀ ਯੋਜਨਾ ਬਣਾ ਰਹੀ ਹੈ | ਜਿਸ ਦੇ ਚੱਲਦਿਆਂ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ 'ਚ ਸ਼੍ਰੋਮਣੀ ਕਮੇਟੀ ਨੇ ਆਪਣੇ ਹੀ ਫ਼ੈਸਲੇ ਨੂੰ ਵਿਸਾਰਿਆ

ਅੰਮਿ੍ਤਸਰ, 16 ਨਵੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਵਾਂਗ ਹਰ ਸਾਲ ਬੰਗਲਾਦੇਸ਼ ਸਥਿਤ ਇਤਿਹਾਸਕ ਗੁਰਧਾਮਾਂ ਦੀ ਯਾਤਰਾ ਕਰਨ ਲਈ ਵੀ ਸਿੱਖ ਤੀਰਥ ਯਾਤਰੀਆਂ ਦੇ ਜਥੇ ਭੇਜਣ ਦੇ ਕੀਤੇ ਫ਼ੈਸਲਿਆਂ ਨੂੰ ਅਜੇ ਤੱਕ ਬੂਰ ...

ਪੂਰੀ ਖ਼ਬਰ »

'ਲੋਕ ਜਗਾਓ-ਲੁਟੇਰੇ ਭਜਾਓ' ਜਥਾ ਮਾਰਚ ਦਾ 5ਵਾਂ ਦਿਨ ਸ਼ਹੀਦ ਸਰਾਭਾ ਨੂੰ ਸਮਰਪਿਤ

ਜਲੰਧਰ, 16 ਨਵੰਬਰ (ਅਜੀਤ ਬਿਊਰੋ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਨੇ ਆਪਣੇ 'ਲੋਕ ਜਗਾਓ-ਲੁਟੇਰੇ ਭਜਾਓ ਜਥਾ ਮਾਰਚ' ਦਾ ਪੰਜਵਾਂ ਦਿਨ ਗ਼ਦਰ ਲਹਿਰ ਦੇ ਮਹਾਂਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਕਰਦਿਆਂ ਇਸ ਮਹਾਂਨਾਇਕ ਵਲੋਂ ...

ਪੂਰੀ ਖ਼ਬਰ »

ਜਲੰਧਰ 'ਚ ਫ਼ਰਜ਼ੀ ਮਾਰਕੇ ਵਾਲੀਆਂ ਦਵਾਈਆਂ ਦੀ ਵਿਕਰੀ ਦਾ ਪਰਦਾਫਾਸ਼

ਜਲੰਧਰ, 16 ਨਵੰਬਰ (ਐੱਮ.ਐੱਸ. ਲੋਹੀਆ) - ਡਰੱਗ ਕੰਟਰੋਲ ਟੀਮ ਨੇ ਜਲੰਧਰ ਦੀ ਦਿਲਕੁਸ਼ ਮਾਰਕੀਟ 'ਚ ਇਕ ਮੈਡੀਕਲ ਸਟੋਰ 'ਤੇ ਛਾਪਾ ਮਾਰ ਕੇ ਫ਼ਰਜ਼ੀ ਮਾਰਕੇ ਵਾਲੀਆਂ ਦਵਾਈਆਂ ਵਿਕਣ ਦਾ ਪਰਦਾਫਾਸ਼ ਕੀਤਾ ਹੈ | ਖੁਰਾਕ ਤੇ ਡਰੱਗ ਐਡਮਨਿਸਟਰੇਸ਼ਨ ਪੰਜਾਬ ਦੇ ਕਮਿਸ਼ਨਰ ਕਾਹਨ ...

ਪੂਰੀ ਖ਼ਬਰ »

ਬਾਦਲ ਦੇ ਘਰ ਜਾ ਕੇ ਪੁੱਛਗਿੱਛ ਕਰਨ ਦਾ ਫ਼ੈਸਲਾ ਸਾਡੇ ਸ਼ੱਕ ਨੂੰ ਯਕੀਨ 'ਚ ਬਦਲਣ ਵਾਲਾ-ਭਾਈ ਦਾਦੂਵਾਲ

ਬਰਗਾੜੀ, 16 ਨਵੰਬਰ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਚੱਲ ਰਹੇ ਬਰਗਾੜੀ ਇਨਸਾਫ਼ ਮੋਰਚੇ ਦੇ 169ਵੇਂ ਦਿਨ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਮੂਹ ਸੰਗਤਾਂ ਦਾ ਧੰਨਵਾਦ ...

ਪੂਰੀ ਖ਼ਬਰ »

ਬਾਦਲ ਪਰਿਵਾਰ ਦੇ ਜੋਟੀਦਾਰ ਚੌਟਾਲਿਆਂ 'ਚ ਵੀ ਸਿਆਸੀ ਬਟਵਾਰਾ ਤੈਅ

ਰੁਪਿੰਦਰ ਸਿੰਘ ਸੇਖੋਂ ਪੰਨੀਵਾਲਾ ਫ਼ੱਤਾ, 16 ਨਵੰਬਰ- ਪੰਜਾਬ ਤੇ ਹਰਿਆਣਾ ਦੀ ਸਿਆਸਤ 'ਚ ਵਿਲੱਖਣ ਸਥਾਨ ਰੱਖਦੇ ਬਾਦਲ ਤੇ ਚੌਟਾਲਾ ਪਰਿਵਾਰਾਂ ਦੀ ਲੰਬੇ ਸਮੇਂ ਤੋਂ ਆਪੋ-ਆਪਣੇ ਸੂਬਿਆਂ ਅਤੇ ਉੱਤਰੀ ਭਾਰਤ 'ਚ ਪੂਰੀ ਤੂਤੀ ਬੋਲਦੀ ਹੈ, ਕਈ ਦਹਾਕਿਆਂ ਤੋਂ ਸਿਆਸੀ ਪਕੜ ...

ਪੂਰੀ ਖ਼ਬਰ »

ਹਾਈਵੇ ਕਿਨਾਰੇ ਠੇਕੇ ਪਰਖਣ ਲਈ ਕੋਰਟ ਕਮਿਸ਼ਨਰ ਥਾਪੇ

ਚੰਡੀਗੜ੍ਹ, 16 ਨਵੰਬਰ (ਸੱਤੀ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ 'ਚ ਹਾਈਵੇ ਦੇ ਕਿਨਾਰਿਆਂ 'ਤੇ ਮੌਜੂਦ ਠੇਕਿਆਂ ਦੀ ਪਰਖ ਕਰਨ ਲਈ ਕੋਰਟ ਕਮਿਸ਼ਨਰ ਲਗਾਏ ਹਨ | ਇਕ ਸੰਸਥਾ ਨੇ ਅਰਜ਼ੀ ਦਾਖ਼ਲ ਕਰਕੇ ਕਿਹਾ ਸੀ ਕਿ ਸੁਪਰੀਮ ਕੋਰਟ ਵਲੋਂ ਹਾਈਵੇ ਕਿਨਾਰੇ ...

ਪੂਰੀ ਖ਼ਬਰ »

ਰਾਜਾਸਾਂਸੀ ਹਵਾਈ ਅੱਡੇ ਤੋਂ ਵੱਖ-ਵੱਖ ਦੇਸ਼ਾਂ ਦੀ ਕਰੰਸੀ ਸਮੇਤ ਇਕ ਕਾਬੂ

ਰਾਜਾਸਾਂਸੀ/ਅੰਮਿ੍ਤਸਰ, 16 ਨਵੰਬਰ (ਹੇਰ, ਕੋਛੜ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮਿ੍ਤਸਰ) ਵਿਖੇ ਇੰਡੀਗੋ ਹਵਾਈ ਉਡਾਣ ਰਾਹੀਂ ਪੁੱਜੇ ਇਕ ਯਾਤਰੂ ਨੂੰ ਕਸਟਮ ਵਿਭਾਗ ਵਲੋਂ ਵੱਖ-ਵੱਖ ਦੇਸ਼ਾਂ ਦੀ ਮੁਦਰਾ (ਕਰੰਸੀ) ਸਮੇਤ ਕਾਬੂ ਕੀਤਾ ...

ਪੂਰੀ ਖ਼ਬਰ »

ਲੜਕੀ 'ਤੇ ਤੇਜ਼ਾਬ ਸੁੱਟਣ ਦੇ ਮਾਮਲੇ 'ਚ ਪੁਲਿਸ ਨੂੰ ਮੁਹੱਲੇ ਦੇ 1 ਨੌਜਵਾਨ 'ਤੇ ਸ਼ੱਕ

ਲੁਧਿਆਣਾ, 16 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਸੜਕ ਦੇ ਇਲਾਕੇ ਪੁਨੀਤ ਨਗਰ 'ਚ ਬੀਤੀ ਰਾਤ ਲੜਕੀ ਉਪਰ ਤੇਜਾਬ ਸੁੱਟਣ ਦੇ ਮਾਮਲੇ 'ਚ ਪੁਲਿਸ ਨੇ ਮੁਹੱਲੇ ਦੇ ਇਕ ਲੜਕੇ ਉਪਰ ਸ਼ੱਕ ਕਰ ਰਹੀ ਹੈ ਜੋ ਕਿ ਲੜਕੀ ਨੂੰ ਇਕਤਰਫਾ ਪਿਆਰ ਕਰਦਾ ਸੀ | ਪੁਲਿਸ ਵਲੋਂ ਇਸ ...

ਪੂਰੀ ਖ਼ਬਰ »

ਅੱਤਵਾਦੀ ਗਤੀਵਿਧੀਆਂ ਲਈ ਪਾਕਿ ਨੂੰ ਢੁਕਵੀਂ ਸਜ਼ਾ ਦਿੱਤੀ ਜਾਵੇਗੀ-ਸੈਨਾ ਕਮਾਂਡਰ

ਉਧਮਪੁਰ, 16 ਨਵੰਬਰ (ਏਜੰਸੀ)-ਭਾਰਤੀ ਫ਼ੌਜ ਦੇ ਉੱਤਰੀ ਕਮਾਂਡ ਚੀਫ਼ ਲੈਫ. ਜਨਰਲ ਰਣਬੀਰ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਖਿਲਾਫ਼ ਅੱਤਵਾਦੀ ਗਤੀਵਿਧੀਆਂ ਜਾਰੀ ਰਹੀਆਂ ਤਾਂ ਪਾਕਿਸਤਾਨ ਨੂੰ ਢੁੱਕਵੀਂ ਸਜ਼ਾ ਦਿੱਤੀ ਜਾਵੇਗੀ ਤੇ ਇਹ ਵੀ ਜ਼ਿਕਰ ਕੀਤਾ ਕਿ ਜੰਗਬੰਦੀ ਦੀ ...

ਪੂਰੀ ਖ਼ਬਰ »

ਭਾਜਪਾ ਵਿਰੋਧੀ ਸਾਂਝਾ ਫ਼ਰੰਟ ਵਲੋਂ ਕੋਲਕਾਤਾ 'ਚ ਕਨਵੈਨਸ਼ਨ 19 ਜਨਵਰੀ ਨੂੰ

ਚੰਡੀਗੜ੍ਹ, 16 ਨਵੰਬਰ (ਐਨ. ਐਸ. ਪਰਵਾਨਾ)-ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਆਮ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਸੈਕੂਲਰ, ਅੱਗੇ ਵਧੂ, ਤਿ੍ਣਮੂਲ ਕਾਂਗਰਸ, ਜਨਤਾ ਦਲ, ਬਹੁਜਨ ਸਮਾਜ ਪਾਰਟੀ, ਨੈਸ਼ਨਲ ਕਾਂਗਰਸ ਪਾਰਟੀ, ਭਾਕਪਾ ਤੇ ਮਾਕਪਾ, ਸਮਾਜਵਾਦੀ ...

ਪੂਰੀ ਖ਼ਬਰ »

ਮਨੀਪੁਰ ਵਿਧਾਨ ਸਭਾ ਬਾਹਰ ਬੰਬ ਧਮਾਕਾ-3 ਜ਼ਖਮੀ

ਇੰਫ਼ਾਲ, 16 ਨਵੰਬਰ (ਏਜੰਸੀ)-ਮਨੀਪੁਰ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਗ੍ਰੇਨੇਡ ਧਮਾਕਾ ਹੋਣ ਨਾਲ ਤਿੰਨ ਵਿਅਕਤੀ ਜ਼ਖਮੀ ਹੋ ਗਏ | ਪੁਲਿਸ ਨੇ ਦੱਸਿਆ ਕਿ ਇਸ ਘਟਨਾ 'ਚ ਇਕ ਬੀ.ਐਸ.ਐਫ਼. ਦਾ ਜਵਾਨ ਤੇ ਵਿਧਾਨ ਸਭਾ ਅਮਲੇ ਦੇ ਦੋ ਲੋਕਾਂ ਨੂੰ ਸੱਟਾਂ ਲੱਗੀਆਂ ਹਨ | ਜ਼ਖਮੀਆਂ ...

ਪੂਰੀ ਖ਼ਬਰ »

ਪ੍ਰਦੂਸ਼ਣ ਮਾਮਲਾ ਐਨ.ਜੀ.ਟੀ. ਵਲੋਂ ਫਾਕਸਵੈਗਨ ਨੂੰ 100 ਕਰੋੜ ਜਮ੍ਹਾਂ ਕਰਵਾਉਣ ਦੇ ਨਿਰਦੇਸ਼

ਨਵੀਂ ਦਿੱਲੀ, 16 ਨਵੰਬਰ (ਏਜੰਸੀ)- ਨੈਸ਼ਨਲ ਗ੍ਰੀਨ ਟਿ੍ਬਿਊਨਲ (ਐਨ.ਜੀ.ਟੀ.) ਨੇ ਅੱਜ ਜਰਮਨੀ ਦੀ ਮੋਹਰੀ ਆਟੋ ਕੰਪਨੀ ਵਾਕਸਵੇਗਨ ਨੂੰ 100 ਕਰੋੜ ਰੁਪਏ ਦੀ ਅੰਤਿ੍ਮ ਰਕਮ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ, ਕਿਉਂਕਿ ਪ੍ਰਦੂਸ਼ਣ (ਸੀ.ਪੀ.ਸੀ.ਬੀ.) ਸਬੰਧੀ ਮਾਮਲੇ 'ਚ ...

ਪੂਰੀ ਖ਼ਬਰ »

ਜੌਹਲ ਹਸਪਤਾਲ ਰਾਮਾ ਮੰਡੀ ਵਿਖੇ ਗੁਰਦਾ ਬਦਲਣ ਦਾ ਸਫ਼ਲ ਆਪ੍ਰੇਸ਼ਨ

ਜਲੰਧਰ, 16 ਨਵੰਬਰ (ਜਸਪਾਲ ਸਿੰਘ)-ਜੌਹਲ ਮਲਟੀਸਪੈਸ਼ਲਿਟੀ ਹਸਪਤਾਲ ਰਾਮਾ ਮੰਡੀ ਵਿਖੇ ਹਸਪਤਾਲ ਦੇ ਮੁਖੀ ਡਾ. ਬਲਜੀਤ ਸਿੰਘ ਜੌਹਲ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ ਜਸਵੰਤੀ ਦੇਵੀ ਦਾ ਗੁਰਦਾ ਬਦਲਣ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ ਤੇ ਮਰੀਜ਼ ...

ਪੂਰੀ ਖ਼ਬਰ »

ਮੰਜੂ ਵਰਮਾ ਨੂੰ ਅਦਾਲਤ ਨੇ ਭਗੌੜਾ ਐਲਾਨਿਆ

ਪਟਨਾ/ਬੇਗੂਸਰਾਏ, 16 ਨਵੰਬਰ (ਏਜੰਸੀ)- ਮੁਜ਼ੱਫਰਪੁਰ ਆਸਰਾ ਘਰ ਸਰੀਰਕ ਸ਼ੋਸ਼ਣ ਮਾਮਲੇ 'ਚ ਗਿ੍ਫਤਾਰੀ ਤੋਂ ਟਾਲ-ਮਟੋਲ ਕਰ ਰਹੀ ਬਿਹਾਰ ਦੀ ਸਾਬਕਾ ਸਮਾਜ ਭਲਾਈ ਮੰਤਰੀ ਮੰਜੂ ਵਰਮਾ ਨੂੰ ਅਦਾਲਤ ਨੇ ਭਗੋੜਾ ਕਰਾਰ ਦੇ ਦਿੱਤਾ ਹੈ ਤੇ ਉਸ ਦੀ ਸਾਰੀ ਜਾਇਦਾਦ ਜ਼ਬਤ ਕਰਨ ਦੇ ...

ਪੂਰੀ ਖ਼ਬਰ »

ਪੀ.ਐਨ.ਬੀ. ਘੁਟਾਲਾ : ਸਾਬਕਾ ਬੈਂਕ ਅਧਿਕਾਰੀ ਿਖ਼ਲਾਫ਼ ਕੇਸ ਦਰਜ

ਨਵੀਂ ਦਿੱਲੀ, 16 ਨਵੰਬਰ (ਏਜੰਸੀ)-ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਨੀਰਵ ਮੋਦੀ ਮਾਮਲੇ 'ਚ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਦੇ ਸਾਬਕਾ ਡਿਪਟੀ ਮੈਨੇਜਰ ਗੋਕੁਲ ਨਾਥ ਸ਼ੈਟੀ ਜੋ ਕਿ ਨੀਰਵ ਮੋਦੀ ਦੇ 11,400 ਕਰੋੜ ਰੁਪਏ ਦੇ ਘੁਟਾਲੇ 'ਚ ਸ਼ਾਮਿਲ ਹੈ, ਖਿਲਾਫ਼ ਆਮਦਨ ਤੋਂ ...

ਪੂਰੀ ਖ਼ਬਰ »

25 ਐਨ.ਆਰ. ਆਈ. ਲਾੜਿਆਂ ਦੇ ਪਾਸਪੋਰਟ ਰੱਦ

ਨਵੀਂ ਦਿੱਲੀ, 16 ਨਵੰਬਰ (ਏਜੰਸੀ)- ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਭਾਰਤ ਸਰਕਾਰ ਨੇ 25 ਅਜਿਹੇ ਐਨ.ਆਰ.ਆਈ. ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ, ਜਿਨ੍ਹਾਂ ਆਪਣੀਆਂ ਪਤਨੀਆਂ ਪ੍ਰਤੀ ਲਾਪਰਵਾਹੀ ਵਰਤੀ ਹੈ | ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ 'ਚੋਂ 8 ...

ਪੂਰੀ ਖ਼ਬਰ »

ਐਚ.ਪੀ.ਪੀ.ਐਸ.ਸੀ. ਦੇ ਸਾਬਕਾ ਚੇਅਰਮੈਨ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ

ਸ਼ਿਮਲਾ, 16 ਨਵੰਬਰ (ਏਜੰਸੀ)-ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ (ਐਚ.ਪੀ.ਪੀ.ਐਸ.ਸੀ.) ਦੇ ਸਾਬਕਾ ਚੇਅਰਮੈਨ ਰਿਟਾ. ਮੇਜਰ ਜਨਰਲ ਸੀ.ਐਮ. ਸ਼ਰਮਾ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ | ਉਸ ਨੇ ਸ਼ਿਮਲਾ ਸਥਿਤ ਆਪਣੇ ਘਰ 'ਚ ਆਪਣੀ ਸਰਵਿਸ ਪਿਸਤੌਲ ਨਾਲ ਆਪਣੇ ਆਪ ਨੂੰ ...

ਪੂਰੀ ਖ਼ਬਰ »

ਕੌਮੀ ਪ੍ਰੈੱਸ ਦਿਵਸ ਮੌਕੇ ਜੇਤਲੀ ਵਲੋਂ ਕਈ ਪੱਤਰਕਾਰ ਸਨਮਾਨਿਤ

ਨਵੀਂ ਦਿੱਲੀ, 16 ਨਵੰਬਰ (ਪੀ. ਟੀ. ਆਈ.)-ਕੌਮੀ ਪ੍ਰੈਸ ਦਿਵਸ ਮੌਕੇ ਵਿਤ ਮੰਤਰੀ ਅਰੁਣ ਜੇਤਲੀ ਨੇ ਪ੍ਰਸਿੱਧ ਪੱਤਰਕਾਰ ਅਤੇ 'ਦੀ ਹਿੰਦੂ' ਦੇ ਸਾਬਕਾ ਸੰਪਾਦਕ ਐਨ ਰਾਮ ਨੂੰ 'ਰਾਜਾ ਰਾਮ ਮੋਹਨ ਰਾਏ' ਪੁਰਸਕਾਰ ਨਾਲ ਸਨਮਾਨਿਤ ਕੀਤਾ | ਪ੍ਰੈਸ ਕੌਾਸਲ ਆਫ ਇੰਡੀਆ ਵਲੋਂ ਕਰਵਾਏ ...

ਪੂਰੀ ਖ਼ਬਰ »

ਭਾਰਤ ਵਲੋਂ ਕਿਸਾਨਾਂ ਨੂੰ ਗੰਨੇ ਲਈ ਦਿੱਤੀ ਜਾਂਦੀ ਸਬਸਿਡੀ ਿਖ਼ਲਾਫ਼ ਵਿਸ਼ਵ ਵਪਾਰ ਸੰਗਠਨ ਪੁੱਜਾ ਆਸਟ੍ਰੇਲੀਆ

ਸਿਡਨੀ, 16 ਨਵੰਬਰ (ਏਜੰਸੀ)-ਭਾਰਤ ਸਰਕਾਰ ਵਲੋਂ ਗੰਨਾ ਕਿਸਾਨਾਂ ਨੂੰ ਦਿੱਤੀ ਜਾਂਦੀ ਸਬਸਿਡੀ ਯੋਜਨਾ ਦਾ ਵਿਰੋਧ ਕਰਦਿਆਂ ਇਸ ਵਿਰੁੱਧ ਵਿਸ਼ਵ ਵਪਾਰ ਸੰਗਠਨ 'ਚ ਸ਼ਿਕਾਇਤ ਕੀਤੀ ਹੈ | ਜਾਣਕਾਰੀ ਅਨੁਸਾਰ ਅਸਟ੍ਰੇਲੀਆ ਨੇ ਡਬਲਯੂ. ਟੀ. ਓ. 'ਚ ਭਾਰਤ ਦੀ ਇਸ ਯੋਜਨਾ ਿਖ਼ਲਾਫ਼ ਇਕ ਨੋਟੀਫਿਕੇਸ਼ਨ ਦਾਖ਼ਲ ਕੀਤਾ ਹੈ ਜਿਸ 'ਤੇ ਡਬਲਯੂ. ਟੀ. ਓ. ਦੀ ਖੇਤੀਬਾੜੀ ਕਮੇਟੀ ਜਨੇਵਾ 'ਚ 16 ਨਵੰਬਰ ਨੂੰ ਚਰਚਾ ਕਰੇਗੀ | ਜੇਕਰ ਇਸ ਚਰਚਾ ਦਾ ਕੋਈ ਨਤੀਜਾ ਨਹੀਂ ਨਿਕਲਦਾ ਤਾਂ ਅਗਲਾ ਕਦਮ ਤਿਆਰ ਕੀਤਾ ਜਾਵੇਗਾ | ਅਸਟ੍ਰੇਲੀਆ ਦੇ ਵਪਾਰ ਮੰਤਰੀ ਨੇ ਕਿਹਾ ਕਿ ਉਨ੍ਹਾਂ ਆਪਣੇ ਭਾਰਤੀ ਹਮਰੁਤਬਾ ਸੁਰੇਸ਼ ਪ੍ਰਭੂ ਨਾਲ ਇਸ ਸਬੰੰਧ 'ਚ ਗੱਲਬਾਤ ਕੀਤੀ ਪਰ ਉਹ ਆਪਣੇ ਰੁਖ਼ 'ਤੇ ਕਾਇਮ ਰਹੇ | ਉਨ੍ਹਾਂ ਕਿਹਾ ਕਿ ਅਸਟ੍ਰੇਲੀਆ ਕੋਲ ਭਾਰਤ ਿਖ਼ਲਾਫ਼ ਡਬਲਯੂ. ਟੀ. ਓ. ਜਾਣ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ |


ਖ਼ਬਰ ਸ਼ੇਅਰ ਕਰੋ

ਬਿਹਾਰ 'ਚ ਸਪਨਾ ਚੌਧਰੀ ਦੇ ਪ੍ਰੋਗਰਾਮ ਦੌਰਾਨ ਭਾਜੜ-1 ਮੌਤ

ਨਵੀਂ ਦਿੱਲੀ, 16 ਨਵੰਬਰ (ਏਜੰਸੀ)-ਬਿਹਾਰ 'ਚ ਇਕ ਸਟੇਜ ਸ਼ੋਅ ਦੌਰਾਨ ਭੱਜ-ਦੌੜ ਮਚਣ ਕਾਰਨ ਇਕ ਵਿਅਕਤੀ ਦੀ ਮੌਤ ਤੇ ਕਈ ਹੋਰ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ਹਰਿਆਣਾ ਦੀ ਪ੍ਰਸਿੱਧ ਡਾਂਸਰ ਸਪਨਾ ਚੌਧਰੀ ਦਾ ਬਿਹਾਰ ਦੇ ਬੇਗੁਸਰਾਏ 'ਚ ਇਕ ਸਟੇਜ ਸ਼ੋਅ ਸੀ | ਸਪਨਾ ਚੌਧਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX