ਤਾਜਾ ਖ਼ਬਰਾਂ


ਕੋਤਵਾਲੀ ਪੁਲਿਸ ਵੱਲੋਂ 400 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਇਕ ਗ੍ਰਿਫ਼ਤਾਰ
. . .  1 day ago
ਕਪੂਰਥਲਾ, 27 ਫਰਵਰੀ (ਅਮਰਜੀਤ ਸਿੰਘ ਸਡਾਨਾ)-ਡੀ.ਐੱਸ.ਪੀ. ਸਬ ਡਵੀਜ਼ਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਨਾਕਾਬੰਦੀ ਦੌਰਾਨ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਟਰੱਕ ਸਵਾਰ...
ਬੰਗਾ ਇਲਾਕੇ 'ਚ ਡਿੱਗੇ ਪਾਕਿਸਤਾਨੀ ਗੁਬਾਰੇ
. . .  1 day ago
ਬੰਗਾ , 27 ਫ਼ਰਵਰੀ ( ਜਸਬੀਰ ਸਿੰਘ ਨੂਰਪੁਰ )-ਬੰਗਾ ਇਲਾਕੇ ਦੇ ਪਿੰਡਾਂ 'ਚ ਵੱਡੀ ਗਿਣਤੀ 'ਚ ਪਾਕਿਸਤਾਨੀ ਗੁਬਾਰੇ ਮਿਲੇ ।ਇਨ੍ਹਾਂ ਗ਼ੁਬਾਰਿਆਂ 'ਤੇ ਪਾਕਿਸਤਾਨ ਜ਼ਿੰਦਾਬਾਦ ਅਤੇ ਜਿਨਾਹ ਦੀਆਂ ਤਸਵੀਰਾਂ ਲੱਗੀਆਂ ਹੋਈਆਂ ...
ਕਰਜ਼ੇ ਦੀ ਭੇਟ ਚੜ੍ਹਿਆ ਇੱਕ ਹੋਰ ਅੰਨਦਾਤਾ
. . .  1 day ago
ਫ਼ਰੀਦਕੋਟ, 27 ਫ਼ਰਵਰੀ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਥੋਂ ਦੇ ਇੱਕ ਕਿਸਾਨ ਸੁਰਿੰਦਰ ਸਿੰਘ (39 ਸਲ) ਵੱਲੋਂ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ...
ਆਪ ਕੌਂਸਲਰ ਤਾਹਿਰ ਹੁਸੈਨ 'ਤੇ ਵੱਡੀ ਕਾਰਵਾਈ
. . .  1 day ago
ਨਵੀਂ ਦਿੱਲੀ, 27 ਫਰਵਰੀ - ਆਪ ਕੌਂਸਲਰ ਦੇ ਤਾਹਿਰ ਹੁਸੈਨ 'ਤੇ ਵੱਡੀ ਕਾਰਵਾਈ ਹੋਈ ਹੈ। ਉਸ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ...
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਚਲਾਏ ਪ੍ਰੋਜੈਕਟ ਸੰਬੰਧੀ 5 ਮਾਰਚ ਨੂੰ ਹੋਵੇਗੀ ਮੀਟਿੰਗ
. . .  1 day ago
ਅਜਨਾਲਾ, 27 ਫਰਵਰੀ(ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰ ਪ੍ਰਾਇਮਰੀ ਸਕੂਲਾਂ ਅੰਦਰ ਪ੍ਰਾਇਮਰੀ ਸਿੱਖਿਆ...
ਕਰੋੜਾਂ ਦੇ ਬੈਂਕ ਘੁਟਾਲੇ ਵਾਲੇ ਮਾਮਲੇ 'ਚ 5 ਦੋਸ਼ੀਆਂ ਨੂੰ 4-4 ਸਾਲ ਦੀ ਕੈਦ
. . .  1 day ago
ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ)- ਸੀ.ਜੇ.ਐਮ. ਅਮਿਤ ਮੱਲ੍ਹਣ ਦੀ ਅਦਾਲਤ ਨੇ ਬਹੁਚਰਚਿਤ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਵਾਲੇ...
ਮਹਾਰਾਸ਼ਟਰ ਦੇ ਸਾਰੇ ਸਕੂਲਾਂ 'ਚ ਮਰਾਠੀ ਨੂੰ ਲਾਜ਼ਮੀ ਬਣਾਉਣ ਵਾਲਾ ਬਿੱਲ ਵਿਧਾਨ ਸਭਾ 'ਚ ਪਾਸ
. . .  1 day ago
ਮਹਾਰਾਸ਼ਟਰ ਦੇ ਸਾਰੇ ਸਕੂਲਾਂ 'ਚ ਮਰਾਠੀ ਨੂੰ ਲਾਜ਼ਮੀ ਬਣਾਉਣ ਵਾਲਾ ਬਿੱਲ ਵਿਧਾਨ ਸਭਾ 'ਚ ਪਾਸ...
ਹਿੰਸਾ 'ਚ ਪ੍ਰਭਾਵਿਤ ਲੋਕਾਂ ਦੇ ਇਲਾਜ ਦਾ ਖ਼ਰਚ ਚੁੱਕੇਗੀ ਦਿੱਲੀ ਸਰਕਾਰ : ਕੇਜਰੀਵਾਲ
. . .  1 day ago
ਨਵੀਂ ਦਿੱਲੀ, 27 ਫਰਵਰੀ- ਉੱਤਰ ਪੂਰਬੀ ਦਿੱਲੀ ਦੇ ਖਈ ਇਲਾਕਿਆਂ 'ਚ ਹੋਈ ਹਿੰਸਾ 'ਚ ਪ੍ਰਭਾਵਿਤ ਲੋਕਾਂ ਦੇ ਇਲਾਜ ਦਾ ਖ਼ਰਚ ਦਿੱਲੀ ਦੀ ਕੇਜਰੀਵਾਲ ਸਰਕਾਰ ....
ਅੱਡਾ ਅੰਮੋਨੰਗਲ ਕੋਲੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਅੱਚਲ ਸਾਹਿਬ, 27 ਫਰਵਰੀ (ਗੁਰਚਰਨ ਸਿੰਘ)- ਬਟਾਲਾ-ਜਲੰਧਰ ਰੋਡ ਅੱਡਾ ਅੰਮੋਨੰਗਲ ਨਜ਼ਦੀਕ ਕਰੀਬ 24 ...
ਦਿੱਲੀ ਹਿੰਸਾ 'ਚ ਮਾਮੂਲੀ ਜ਼ਖਮੀ ਹੋਏ ਲੋਕਾਂ ਨੂੰ ਮਿਲੇਗਾ 20-20 ਹਜ਼ਾਰ ਰੁਪਏ ਮੁਆਵਜ਼ਾ: ਕੇਜਰੀਵਾਲ
. . .  1 day ago
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇਗਾ 10-10 ਲੱਖ ਰੁਪਏ ਦਾ ਮੁਆਵਜ਼ਾ : ਕੇਜਰੀਵਾਲ
. . .  1 day ago
ਦਿੱਲੀ ਹਿੰਸਾ 'ਤੇ ਕੇਜਰੀਵਾਲ ਸਰਕਾਰ ਵੱਲੋਂ ਪ੍ਰੈੱਸ ਕਾਨਫ਼ਰੰਸ
. . .  1 day ago
ਵਿਲੱਖਣ ਸਮਰਥਾ ਵਾਲੇ ਪ੍ਰੀਖਿਆਰਥੀਆਂ ਦੀ ਸਮਰਥਾ ਨੂੰ ਮੁੱਖ ਰੱਖਦੇ ਹੋਏ ਪੰਜਾਬ ਬੋਰਡ ਵੱਲੋਂ ਹਦਾਇਤਾਂ ਜਾਰੀ
. . .  1 day ago
ਅਜਨਾਲਾ, 27 ਫਰਵਰੀ(ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਅਤੇ ਅੱਠਵੀਂ ਦੇ ਵਿਲੱਖਣ ਸਮਰਥਾ...
ਨਾਭਾ ਜੇਲ੍ਹ 'ਚ ਬੰਦ ਬੰਦੀ ਸਿੰਘਾਂ ਨੇ ਖ਼ਤਮ ਕੀਤੀ ਹੜਤਾਲ
. . .  1 day ago
ਨਾਭਾ, 27 ਫਰਵਰੀ (ਕਰਮਜੀਤ ਸਿੰਘ)- ਨਾਭਾ ਦੀ ਅਤਿ ਸੁਰੱਖਿਅਤ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਬੰਦੀ ਸਿੰਘਾਂ ਨਾਲ ਮੁਲਾਕਾਤ ਕਰਨ ਲਈ ਸ਼੍ਰੋਮਣੀ ਕਮੇਟੀ ਦਾ ਇੱਕ ਵਫ਼ਦ ਨਾਭਾ ਪਹੁੰਚਿਆ ਸੀ। ਇਸ ਵਫ਼ਦ 'ਚ ਭਾਈ...
ਬਿਜਲੀ ਨਿਗਮ ਦੇ ਦੋ ਮੁਲਾਜ਼ਮਾਂ ਦੇ ਕਤਲ ਮਾਮਲੇ 'ਚ ਇਕ ਦੋਸ਼ੀ ਗ੍ਰਿਫ਼ਤਾਰ
. . .  1 day ago
ਪਟਿਆਲਾ, 27 ਫਰਵਰੀ(ਅਮਨਦੀਪ ਸਿੰਘ)-19 ਫਰਵਰੀ ਨੂੰ ਮਾਮੂਲੀ ਬਹਿਸ ਤੋਂ ਬਾਅਦ ਕਤਲ ਕੀਤੇ ਗਏ ਬਿਜਲੀ ਨਿਗਮ ਦੇ 2 ਮੁਲਾਜ਼ਮਾਂ ਜਿਨ੍ਹਾਂ 'ਚ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਉੱਘੇ ਤਬਲਾ ਵਾਦਕ ਉਸਤਾਦ ਜਾਕਿਰ ਹੁਸੈਨ
. . .  1 day ago
10ਵੀਂ ਤੇ 12ਵੀਂ ਜਮਾਤ ਦੀਆਂ 28 ਅਤੇ 29 ਫਰਵਰੀ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਸੀ.ਬੀ.ਐੱਸ.ਈ ਵੱਲੋਂ ਮੁਲਤਵੀ
. . .  1 day ago
ਦਿੱਲੀ ਹਿੰਸਾ : ਕੇਂਦਰੀ ਮੰਤਰੀ ਨੇ ਆਪ ਨੇਤਾ ਤਾਹਿਰ ਹੁਸੈਨ ਨੂੰ ਲੈ ਕੇ ਕਾਂਗਰਸ ਦੀ ਚੁੱਪੀ 'ਤੇ ਚੁੱਕਿਆ ਸਵਾਲ
. . .  1 day ago
ਆਵਾਰਾ ਪਸ਼ੂਆਂ ਦੇ ਮੁੱਦੇ 'ਤੇ ਐਨ.ਕੇ ਸ਼ਰਮਾ ਅਤੇ ਅਮਨ ਅਰੋੜਾ ਵਿਚਾਲੇ ਤਿੱਖੀ ਬਹਿਸ
. . .  1 day ago
ਕਾਰ ਅਤੇ ਟਿੱਪਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਔਰਤ ਦੀ ਮੌਤ, ਇਕ ਜ਼ਖਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਮੱਘਰ ਸੰਮਤ 550

ਜੰਮੂ-ਕਸ਼ਮੀਰ

ਨਗਰ ਨਿਗਮ ਚੋਣਾਂ 'ਚ ਜੇਤੂ ਰਹੇ ਸਿੱਖ ਕੌ ਾਸਲਰਾਂ ਨੂੰ ਕੀਤਾ ਸਨਮਾਨਿਤ

ਜੰਮੂ, 17 ਨਵੰਬਰ (ਮਹਿੰਦਰਪਾਲ ਸਿੰਘ)-ਆਲ ਜੇ.ਐਾਡ.ਕੇ. ਪੀ.ਓ.ਜੇ.ਕੇ. 1947 ਸ਼ਰਨਾਰਥੀ ਇੰਟੈਕਚੂਅਲ ਫੋਰਮ ਵਲੋਂ ਅੱਜ ਇਕ ਡਿਗਿਆਨਾ ਵਿਖੇ ਪ੍ਰੋਗਰਾਮ ਰੱਖਿਆ ਗਿਆ, ਜਿਸ ਵਿਚ ਨਗਰ ਨਿਗਮ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਵਾਲੇ ਸਿੱਖ ਕਾਰਪੋਰੇਟਰਾਂ ਨੂੰ ਸਨਮਾਨਿਤ ਕੀਤਾ ਗਿਆ ...

ਪੂਰੀ ਖ਼ਬਰ »

ਸੁਖਨਾ ਦੇ ਜੰਗਲ ਇਲਾਕੇ 'ਚ ਵਿਅਕਤੀ ਨੇ ਲਗਾਇਆ ਫਾਹਾ

ਚੰਡੀਗੜ੍ਹ, 16 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੁਖਨਾ ਝੀਲ ਨੇੜੇ ਪੈਂਦੇ ਜੰਗਲੀ ਇਲਾਕੇ ਵਿਚ ਇਕ ਵਿਅਕਤੀ ਨੇ ਦਰੱਖਤ ਨਾਲ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ | ਪੁਲਿਸ ਨੂੰ ਕਿਸੇ ਵਿਅਕਤੀ ਨੇ ਦੁਪਹਿਰ ਸਮੇਂ ਜਾਣਕਾਰੀ ਦਿੱਤੀ ਕਿ ਕਿਸੇ ਵਿਅਕਤੀ ਨੇ ਜੰਗਲ ਇਲਾਕੇ ...

ਪੂਰੀ ਖ਼ਬਰ »

ਪੁਲਿਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ

ਚੰਡੀਗੜ੍ਹ, 17 ਨਵੰਬਰ (ਐਨ.ਐਸ. ਪਰਵਾਨਾ)-ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਤੋਂ 28 ਆਈ.ਪੀ.ਐਸ. ਅਤੇ ਤਿੰਨ ਐਚ.ਪੀ.ਐਸ. ਅਧਿਕਾਰੀਆਾ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ | ਰੇਲਵੇ ਤੇ ਕਮਾਂਡੋ, ਪੰਚਕੂਲਾ ਦੇ ਏ.ਡੀ.ਜੀ.ਪੀ. ਅਲੋਕ ਕੁਮਾਰ ਰਾਏ ਨੂੰ ਐਸ.ਵੀ.ਬੀ., ਪੰਚਕੂਲਾ ਦਾ ਏ.ਡੀ.ਜੀ.ਪੀ. ਲਗਾਇਆ ਹੈ | ਐਸ.ਵੀ.ਬੀ. ਪੰਚਕੂਲਾ ਦੇ ਏ.ਡੀ.ਜੀ.ਪੀ. ਅਜੈ ਸਿੰਘਲ ਨੂੰ ਸੀ.ਡਬਲਯੂ ਦਾ ਏ.ਡੀ.ਜੀ.ਪੀ. ਅਤੇ ਏ.ਡੀ.ਜੀ.ਪੀ. ਰੇਲਵੇ ਤੇ ਕਮਾਂਡੋ ਦਾ ਵਾਧੂ ਕਾਰਜਭਾਰ ਦਿੱਤਾ ਹੈ | ਕ੍ਰਾਇਮ-2 ਦੇ ਏ.ਡੀ.ਜੀ.ਪੀ. ਕੁਲਦੀਪ ਸਿੰਘ ਸਿਹਾਗ ਨੂੰ ਏ.ਡੀ.ਜੀ.ਪੀ., ਐਸ.ਸੀ.ਆਰ.ਵੀ. ਦਾ ਵਾਧੂ ਕਾਰਜਭਾਰ ਦਿੱਤਾ ਹੈ | ਕਰਨਾਲ ਰੇਂਜ ਦੇ ਏ.ਡੀ.ਜੀ.ਪੀ. ਨਵਦੀਪ ਸਿੰਘ ਵਿਰਕ ਨੂੰ ਐਚ.ਏ.ਪੀ. ਮਧੂਬਨ ਦਾ ਏ.ਡੀ.ਜੀ. ਦਾ ਵਾਧੂ ਕਾਰਜਭਾਰ ਸੌਾਪਿਆ ਹੈ | ਐਚ.ਏ.ਪੀ. ਮਧੂਬਨ ਦੇ ਆਈ.ਜੀ. ਡਾ. ਸੀ.ਐਸ.ਰਾਓ. ਨੂੰ ਐਸ.ਸੀ.ਬੀ. ਗੁਰੂਗ੍ਰਾਮ ਦਾ ਆਈ.ਜੀ. ਲਗਾਇਆ ਹੈ | ਪੰਚਕੂਲਾ ਦੀ ਪੁਲਿਸ ਕਮਿਸ਼ਨਰ ਚਾਰੂ ਬਾਲੀ ਨੂੰ ਐਚ.ਵੀ.ਪੀ.ਐਨ.ਐਲ. ਦਾ ਆਈ.ਜੀ. ਲਗਾਇਆ ਹੈ | ਪੁਲਿਸ ਮੁੱਖ ਦਫ਼ਤਰ ਪੰਚਕੂਲਾ ਦੇ ਆਈ.ਜੀ.ਪੀ. ਪ੍ਰਸ਼ਾਸਨ ਐਮ.ਰਵੀ ਕਿਰਨ ਨੂੰ ਐਸ.ਵੀ.ਬੀ. ਦਾ ਆਈ.ਜੀ. ਲਗਾਇਆ ਹੈ | ਹਿਸਾਰ ਰੇਂਜ ਦੇ ਆਈ.ਜੀ.ਪੀ. ਸੰਜੈ ਕੁਮਾਰ ਨੂੰ ਫ਼ਰੀਦਾਬਾਦ ਦਾ ਪੁਲਿਸ ਕਮਿਸ਼ਨਰ ਲਗਾਇਆ ਹੈ | ਫ਼ਰੀਦਾਬਾਦ ਦੇ ਪੁਲਿਸ ਕਮਿਸ਼ਨਰ ਅਮਿਤਾਭ ਸਿੰਘ ਢਿੱਲੋਂ ਨੂੰ ਹਿਸਾਰ ਰੇਂਜ ਦਾ ਆਈ.ਜੀ.ਪੀ. ਲਗਾਇਆ ਹੈ | ਸਿਕਿਉਰਿਟੀ ਦੇ ਆਈ.ਜੀ.ਪੀ. ਸੌਰਭ ਸਿੰਘ ਨੂੰ ਪੰਚਕੂਲਾ ਦੇ ਪੁਲਿਸ ਕਮਿਸ਼ਨਰ ਦਾ ਵਾਧੂ ਕਾਰਜਭਾਰ ਸੌਾਪਿਆ ਹੈ | ਐਸ.ਵੀ.ਬੀ. ਪੰਚਕੂਲਾ ਦੇ ਡੀ.ਆਈ.ਜੀ. ਹੇਮੰਤ ਕਲਸਨ ਨੂੰ ਸੀ.ਟੀ.ਆਈ. ਹੋਮ ਗਾਰਡ ਦਾ ਡੀ.ਆਈ.ਜੀ. ਲਗਾਇਆ ਹੈ | ਐਸ.ਸੀ.ਬੀ. ਦੇ ਐਸ.ਪੀ. ਅਸ਼ਿਵਨ ਨੂੰ ਜੀਂਦ ਦਾ ਐਸ.ਪੀ. ਲਗਾਇਆ ਹੈ | ਜੀਂਦ ਦੇ ਐਸ.ਪੀ. ਅਰੁਣ ਸਿੰਘ ਨੂੰ ਸਿਰਸਾ ਦਾ ਐਸ.ਪੀ. ਲਗਾਇਆ ਹੈ | ਟੈਲੀਕਾਮ ਦੇ ਐਸ.ਪੀ. ਸੁਖਵੀਰ ਸਿੰਘ ਨੂੰ ਐਸ.ਵੀ.ਬੀ. ਦਾ ਐਸ.ਪੀ. ਲਗਾਇਆ ਹੈ | ਅੰਬਾਲਾ ਦੇ ਐਸ.ਪੀ. ਅਸ਼ੋਕ ਕੁਮਾਰ ਨੂੰ ਕਾਨੂੰਨ ਵਿਵਸਥਾ ਦਾ ਐਸ.ਪੀ. ਅਤੇ ਟੈਲੀਕਾਮ ਦੇ ਐਸ.ਪੀ. ਦਾ ਵਾਧੂ ਕਾਰਜਭਾਰ ਸੌਾਪਿਆ ਹੈ | ਚੌਥੀ ਆਈ.ਆਰ.ਬੀ. ਮਾਨੇਸਰ ਦੇ ਕਮਾਡੈਂਟ ਤੇ ਨੂੰਹ ਦੀ ਐਸ.ਪੀ. ਨਾਜ਼ਨੀਨ ਭਸੀਨ ਨੂੰ ਐਸ.ਟੀ.ਐਫ. ਗੁਰੂਗ੍ਰਾਮ ਦੇ ਐਸ.ਪੀ. ਦਾ ਵਾਧੂ ਕਾਰਜਭਾਰ ਸੌਾਪਿਆ ਹੈ | ਪ੍ਰਸ਼ਾਸਨ ਦੇ ਏ.ਆਈ.ਜੀ. ਅਤੇ ਸਿਰਸਾ ਦੇ ਐਸ.ਪੀ. ਦਾ ਵਾਧੂ ਕਾਰਜਭਾਰ ਸੰਭਾਲ ਰਹੇ ਹਾਮਿਦ ਅਖ਼ਤਰ ਨੂੰ ਸਿਕਿਉਰਿਟੀ ਦਾ ਐਸ.ਪੀ. ਲਗਾਇਆ ਹੈ | ਟ੍ਰੈਫਿਕ ਗੁਰੂਗ੍ਰਾਮ ਦੀ ਡੀ.ਸੀ.ਪੀ. ਤੇ ਡੀ.ਸੀ.ਪੀ. ਇੰਸਟ ਗੁਰੂਗ੍ਰਾਮ, ਸੁਲੋਚਨਾ ਕੁਮਾਰੀ ਨੂੰ ਡੀ.ਸੀ.ਪੀ. ਇਸਟ ਗੁਰੂਗ੍ਰਾਮ ਲਗਾਇਆ ਹੈ | ਮਹਿਲਾਵਾਂ ਦੇ ਵਿਰੁੱਧ ਅਪਰਾਧ, ਪੁਲਿਸ ਮੁੱਖ ਦਫ਼ਤਰ ਦੀ ਐਸ.ਪੀ. ਮਨੀਸ਼ਾ ਚੌਧਰੀ ਨੂੰ ਮਹਿਲਾਵਾਂ ਦੇ ਵਿਰੁੱਧ ਅਪਰਾਧ ਦੀ ਐਸ.ਪੀ. ਨਾਲ-ਨਾਲ ਐਸ.ਪੀ./ਆਈ.ਟੀ. ਦਾ ਵਾਧੂ ਕਾਰਜਭਾਰ ਸੌਾਪਿਆ ਹੈ | ਪੰਚਕੂਲਾ ਦੇ ਡੀ.ਸੀ.ਪੀ. ਅਭਿਸ਼ੇਕ ਜੋਰਵਾਲ ਨੂੰ ਸੀ.ਐਮ.ਐਫ.ਐਸ. (ਸੀ.ਆਈ.ਡੀ.) ਦਾ ਐਸ.ਪੀ. ਲਗਾਇਆ ਹੈ | ਕੈਥਲ ਦੀ ਐਸ.ਪੀ. ਆਸਥਾ ਮੋਦੀ ਨੂੰ ਅੰਬਾਲਾ ਦਾ ਐਸ.ਪੀ. ਲਗਾਇਆ ਹੈ | ਪਲਵਲ ਦੇ ਐਸ.ਪੀ. ਵਸੀਮ ਅਕਰਮ ਨੂੰ ਕੈਥਲ ਦਾ ਐਸ.ਪੀ. ਲਗਾਇਆ ਹੈ | ਦਾਦਰੀ ਦੇ ਐਸ.ਪੀ. ਹਿਮਾਂਸ਼ੂ ਗਰਗ ਨੂੰ ਡੀ.ਸੀ.ਪੀ. ਟ੍ਰੈਫਿਕ ਗੁਰੂਗ੍ਰਾਮ ਅਤੇ ਡੀ.ਸੀ.ਪੀ. ਸਾਊਥ ਗੁਰੂਗ੍ਰਾਮ ਦਾ ਵਾਧੂ ਕਾਰਜਭਾਰ ਸੌਾਪਿਆ ਹੈ | ਤੀਜੀ ਬਟਾਲੀਅਨ ਐਸ.ਏ.ਪੀ., ਹਿਸਾਰ ਦੇ ਕਮਾਡੈਂਟ ਰਾਜੇਸ਼ ਦੁੱਗਲ ਨੂੰ ਨੂੰਹ ਦਾ ਐਸ.ਪੀ. ਲਗਾਇਆ ਹੈ | ਪਾਣੀਪਤ ਦੇ ਐਸ.ਪੀ. ਮਨਵੀਰ ਸਿੰਘ ਨੂੰ ਐਸ.ਵੀ.ਬੀ. ਦਾ ਐਸ.ਪੀ. ਲਗਾਇਆ ਹੈ | ਐਸ.ਵੀ.ਬੀ. ਦੀ ਐਸ.ਪੀ. ਸਮਿਤੀ ਚੌਧਰੀ ਨੂੰ ਦਾਦਰੀ ਦਾ ਐਸ.ਪੀ. ਲਗਾਇਆ ਹੈ | ਐਸ.ਵੀ.ਬੀ. ਦੇ ਐਸ.ਪੀ. ਵਿਨੋਦ ਕੁਮਾਰ ਨੂੰ ਪਲਵਲ ਦਾ ਐਸ.ਪੀ. ਲਗਾਇਆ ਹੈ | ਡੀ.ਸੀ.ਪੀ. ਵੈਸਟ ਗੁਰੂਗ੍ਰਾਮ ਸੁਮਿਤ ਕੁਮਾਰ ਨੂੰ ਪਾਣੀਪਤ ਦਾ ਐਸ.ਪੀ. ਲਗਾਇਆ ਹੈ | ਸੀ.ਐਮ.ਐਫ.ਐਸ. (ਸੀ.ਆਈ.ਡੀ.) ਕਮਲਦੀਪ ਗੋਇਲ ਨੂੰ ਪੰਚਕੂਲਾ ਦਾ ਡੀ.ਸੀ.ਪੀ., ਸੋਨੀਪਤ ਦੇ ਵਧੀਕ ਐਸ.ਪੀ. ਰਾਜੀਵ ਦੇਸ਼ਵਾਲ ਨੂੰ ਸੀ.ਆਈ.ਡੀ. ਦਾ ਐਸ.ਪੀ., ਅੰਬਾਲਾ ਦੇ ਏ.ਐਸ.ਪੀ. ਚੰਦਰਮੋਹਨ ਨੂੰ ਪੰਚਕੂਲਾ ਦਾ ਏ.ਸੀ.ਪੀ. ਲਗਾਇਆ ਹੈ | ਬਾਅਦ ਦੀ ਖ਼ਬਰ ਹੈ ਕਿ ਡੇਢ ਦਰਜਨ ਐਚ.ਸੀ.ਐਸ. ਤੇ ਇਕ ਆਈ.ਏ.ਐਸ. ਵੀ ਬਦਲਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ |


ਖ਼ਬਰ ਸ਼ੇਅਰ ਕਰੋ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX