ਤਾਜਾ ਖ਼ਬਰਾਂ


ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤਣ ਲਈ ਦਿੱਤਾ 419 ਦੌੜਾਂ ਦਾ ਟੀਚਾ
. . .  1 day ago
ਐਂਟੀਗਾ, 25 ਅਗਸਤ - ਭਾਰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿਚ ਆਪਣੀ ਦੂਸਰੀ ਪਾਰੀ 7 ਵਿਕਟਾਂ ਦੇ ਨੁਕਸਾਨ 'ਤੇ 343 ਦੌੜਾਂ ਬਣਾ ਕੇ ਘੋਸ਼ਿਤ ਕਰ ਦਿੱਤੀ। ਇਸ ਤਰਾਂ ਵੈਸਟ ਇੰਡੀਜ਼ ਨੂੰ ਜਿੱਤ ਲਈ 419 ਦੌੜਾਂ...
ਜ਼ਿਲ੍ਹਾ ਪ੍ਰਸ਼ਾਸਨ ਨੇ ਫਿਲੌਰ 'ਚ ਪੂਰਿਆ 180 ਫੁੱਟ ਲੰਮਾ ਪਾੜ
. . .  1 day ago
ਫਿਲੌਰ, 25 ਅਗਸਤ (ਇੰਦਰਜੀਤ ਚੰਦੜ੍ਹ) - ਜ਼ਿਲ੍ਹਾ ਪ੍ਰਸ਼ਾਸਨ ਅਤੇ ਧਾਰਮਿਕ ਸੰਸਥਾ ਦੇ ਵਲੰਟੀਅਰਾਂ ਵੱਲੋਂ ਪਿੰਡ ਮੀਓਵਾਲ ਡੇਰਾ ਪੱਥਰਾਂ ਵਿਚ ਪਏ ਇੱਕ ਹੋਰ 180 ਫੁੱਟ ਲੰਮੇ ਪਾੜ ਨੂੰ ਪੂਰ ਲਿਆ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਸਬੀਰ ਸਿੰਘ ਦੀ ਅਗਵਾਈ ਹੇਠ...
ਦੋ ਧਿਰਾਂ ਵਿਚਕਾਰ ਚੱਲੀਆਂ ਗੋਲ਼ੀਆਂ ਦੌਰਾਨ 6 ਜ਼ਖਮੀ
. . .  1 day ago
ਕਪੂਰਥਲਾ, 25 ਅਗਸਤ (ਅਮਰਜੀਤ ਸਿੰਘ ਸਡਾਨਾ) - ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿਚ ਆਏ ਹੜ੍ਹਾਂ ਨੂੰ ਲੈ ਕੇ ਰਾਸ਼ਨ ਵੰਡਣ ਦੌਰਾਨ ਅੱਜ ਸ਼ਾਮ ਪਿੰਡ ਸ਼ੇਖਮਾਂਗਾ ਵਿਖੇ ਰਾਸ਼ਨ ਦੀ...
ਇੰਗਲੈਂਡ ਨੇ ਆਸਟ੍ਰੇਲੀਆ ਨੂੰ ਤੀਸਰੇ ਟੈਸਟ 'ਚ ਇੱਕ ਵਿਕਟ ਨਾਲ ਹਰਾਇਆ
. . .  1 day ago
ਲੰਡਨ, 25 ਅਗਸਤ - ਇੰਗਲੈਂਡ ਨੇ ਐਸ਼ੇਜ਼ ਲੜੀ ਦੇ ਤੀਸਰੇ ਟੈਸਟ ਮੈਚ ਵਿਚ ਆਸਟ੍ਰੇਲੀਆ ਨੂੰ ਇੱਕ ਵਿਕਟ ਨਾਲ ਹਰਾ ਦਿੱਤਾ। ਇੰਗਲੈਂਡ ਵੱਲੋਂ ਬੈਨ ਸਟੋਕਸ ਨੇ ਸ਼ਾਨਦਾਰ 135 ਦੌੜਾਂ ਦੀ ਪਾਰੀ ਖੇਡੀ, ਜੋ ਕਿ ਅੰਤ ਤੱਕ ਆਊਟ ਨਹੀ...
ਖੇਡ ਮੰਤਰੀ ਕਿਰਨ ਰਿਜਿਜੂ ਨੇ ਪੀ.ਵੀ ਸਿੰਧੂ ਨੂੰ ਦਿੱਤੀ ਮੁਬਾਰਕਬਾਦ
. . .  1 day ago
ਨਵੀਂ ਦਿੱਲੀ, 25 ਅਗਸਤ - ਭਾਰਤੀ ਬੈਡਮਿੰਟਨ ਖਿਡਾਰਨ ਪੀ.ਵੀ ਸਿੰਧੂ ਵੱਲੋਂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤਣ 'ਤੇ ਬੋਲਦਿਆਂ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ...
ਜੀ-7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਪਹੁੰਚੇ ਫਰਾਂਸ
. . .  1 day ago
ਪੈਰਿਸ, 25 ਅਗਸਤ - ਜੀ-7 ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਪਹੁੰਚ ਗਏ ਹਨ। ਫਰਾਂਸ ਪਹੁੰਚਣ 'ਤੇ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ...
ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
. . .  1 day ago
ਮਾਨਾਂਵਾਲਾ, 25 ਅਗਸਤ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ 'ਤੇ ਮਾਨਾਂਵਾਲਾ ਵਿਖੇ ਇਕ ਤੇਜ ਰਫ਼ਤਾਰ ਟਰੱਕ ਵੱਲੋਂ ਮੋਟਰਸਾਈਕਲ...
ਆਵਾਰਾ ਪਸ਼ੂਆਂ ਕਾਰਨ ਮਰਨ ਵਾਲੇ ਦੇ ਪੀੜਤ ਪਰਿਵਾਰ ਨੂੰ ਮਿਲਣਾ ਚਾਹੀਦਾ ਹੈ ਮੁਆਵਜ਼ਾ - ਵਿਧਾਇਕ
. . .  1 day ago
ਸਮਾਧ ਭਾਈ, 25 ਅਗਸਤ (ਗੁਰਮੀਤ ਸਿੰਘ ਮਾਣੂੰਕੇ)- ਪੰਜਾਬ ਅੰਦਰ ਹਜ਼ਾਰਾਂ ਦੀ ਗਿਣਤੀ 'ਚ ਬੇਸਹਾਰਾ ਆਵਾਰਾ ਪਸ਼ੂਆਂ ਕਾਰਨ ਰੋਜ਼ਾਨਾ ਸੜਕਾਂ 'ਤੇ ਭਿਆਨਕ...
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਬਣਨ 'ਤੇ ਪੀਵੀ ਸਿੰਧੂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
. . .  1 day ago
ਨਵੀਂ ਦਿੱਲੀ, 25 ਅਗਸਤ- ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚ...
ਸਿੰਗਲਾ ਦੀ ਹਾਜ਼ਰੀ 'ਚ ਗਾਬਾ ਨੇ ਸੰਭਾਲਿਆ ਆਪਣਾ ਕਾਰਜਭਾਗ
. . .  1 day ago
ਸੰਗਰੂਰ, 25 ਅਗਸਤ (ਦਮਨ, ਬਿੱਟਾ)- ਨਗਰ ਸੁਧਾਰ ਟਰੱਸਟ ਸੰਗਰੂਰ ਦੇ ਨਵਨਿਯੁਕਤ ਚੇਅਰਮੈਨ ਨਰੇਸ਼ ਗਾਬਾ ਨੇ ਅੱਜ ਕੈਬਨਿਟ...
ਕੇਂਦਰੀ ਟੀਮ ਦੇ ਹੜ੍ਹ ਪ੍ਰਭਾਵਿਤ ਸੂਬਿਆਂ ਦੇ ਦੌਰੇ 'ਚ ਪੰਜਾਬ ਵੀ ਸ਼ੁਮਾਰ
. . .  1 day ago
ਚੰਡੀਗੜ੍ਹ, 25 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਪਾਕਿ ਸਰਹੱਦ 'ਤੇ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਪਿੰਡ ਟੇਂਡੀਵਾਲ ਵਿਖੇ ਬੰਨ੍ਹ ਮਜ਼ਬੂਤ ਕਰਨ ਲਈ ਜਲ ਸਰੋਤ ਵਿਭਾਗ ...
ਪੁਆਰੀ ਬੰਨ੍ਹ ਦੀ ਸਥਿਤੀ ਬੇਹੱਦ ਨਾਜ਼ੁਕ, ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬੰਨ੍ਹ ਨੂੰ ਢਾਹ ਲੱਗਣੀ ਜਾਰੀ
. . .  1 day ago
ਫਿਲੌਰ, 25 ਅਗਸਤ (ਇੰਦਰਜੀਤ ਚੰਦੜ੍ਹ) – ਨਜ਼ਦੀਕੀ ਪਿੰਡ ਪੁਆਰੀ ਵਿਖੇ ਬੀਤੇ 5 ਦਿਨਾਂ ਤੋਂ ਲਗਾਤਾਰ ਬੰਨ੍ਹ ਨੂੰ ਲੱਗ ਰਹੀ ਢਾਹ ਅੱਜ ਵੀ ਜਾਰੀ ਰਹੀ। ਸਥਾਨਕ ਲੋਕਾਂ ਤੇ ਪਿੰਡ ਵਾਸੀਆਂ ...
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤ ਕੇ ਪੀਵੀ ਸਿੰਧੂ ਨੇ ਰਚਿਆ ਇਤਿਹਾਸ
. . .  1 day ago
ਨਵੀਂ ਦਿੱਲੀ, 25 ਅਗਸਤ- ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ...
ਡਿਊਟੀ 'ਚ ਕੋਤਾਹੀ ਵਰਤਣ 'ਤੇ ਥਾਣਾ ਮੁਖੀ ਲਾਈਨ ਹਾਜ਼ਰ
. . .  1 day ago
ਤਲਵੰਡੀ ਸਾਬੋ, 25 ਅਗਸਤ (ਰਣਜੀਤ ਸਿੰਘ ਰਾਜੂ) - ਤਲਵੰਡੀ ਸਾਬੋ ਥਾਣੇ ਦੇ ਮੁਖੀ ਹਰਵਿੰਦਰ ਸਿੰਘ ਸਰਾਂ ਨੂੰ ਡਿਊਟੀ 'ਚ ਕੋਤਾਹੀ ਵਰਤਣ 'ਤੇ ਜ਼ਿਲ੍ਹਾ ਪੁਲਿਸ ...
ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਨੇੜੇ ਭਾਖੜਾ ਨਹਿਰ ਦੀ ਪਟੜੀ ਖਸਤਾ ਹਾਲਤ
. . .  1 day ago
ਸ਼ੁਤਰਾਣਾ, 25 ਅਗਸਤ (ਬਲਦੇਵ ਸਿੰਘ ਮਹਿਰੋਕ) ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਨਾਲ ਜਿੱਥੇ ਹੜ੍ਹ...
ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ 26 ਨੂੰ ਹੋਵੇਗੀ ਆਫ਼ਤ ਪ੍ਰਬੰਧਨ ਬਾਰੇ ਸਕੱਤਰਾਂ ਦੇ ਗਰੁੱਪ ਦੀ ਬੈਠਕ
. . .  1 day ago
ਪਲਟਣੋਂ ਬਚਿਆ ਨਵਤੇਜ ਚੀਮਾ ਤੇ ਹੋਰ ਅਧਿਕਾਰੀਆਂ ਦਾ ਟਰੈਕਟਰ
. . .  1 day ago
ਸੀ. ਸੀ. ਡੀ. ਦੇ ਮਾਲਕ ਵੀ. ਜੀ. ਸਿਧਾਰਥ ਦੇ ਪਿਤਾ ਦਾ ਦੇਹਾਂਤ
. . .  1 day ago
ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ 'ਚ ਅਲਰਟ ਜਾਰੀ
. . .  1 day ago
ਬਾਬਾ ਬੂਟਾ ਸਿੰਘ ਤਾਜੋਕੇ ਦੀ ਅਗਵਾਈ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਭੇਜੀ ਗਈ ਰਾਸ਼ਨ ਸਮਗਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਮੱਘਰ ਸੰਮਤ 550

ਖੇਡ ਸੰਸਾਰ

ਭਾਰਤ ਬਨਾਮ ਆਸਟ੍ਰੇਲੀਆ

ਪਹਿਲਾ ਟੀ-20 ਮੈਚ

ਨਵੀਂ ਦਿੱਲੀ, 17 ਨਵੰਬਰ (ਏਜੰਸੀ)-ਆਸਟ੍ਰੇਲੀਆ 'ਚ ਪਹਿਲੀ ਵਾਰ ਟੈਸਟ ਲੜੀ ਜਿੱਤਣ ਦੇ ਇਰਾਦੇ ਨਾਲ ਭਾਰਤੀ ਕ੍ਰਿਕਟ ਟੀਮ ਲੰਮੇ ਦੌਰੇ ਲਈ ਆਸਟ੍ਰੇਲੀਆ ਪਹੁੰਚ ਚੁੱਕੀ ਹੈ, ਜਿੱਥੇ ਉਸ ਨੂੰ ਚਾਰ ਟੈਸਟ, ਤਿੰਨ ਇਕ ਦਿਨਾ ਤੇ ਤਿੰਨ ਟੀ-20 ਮੈਚ ਖੇਡਣੇ ਹਨ | ਭਾਰਤੀ ਟੀਮ ਦੇ ਕਪਤਾਨ ...

ਪੂਰੀ ਖ਼ਬਰ »

ਮਹਿਲਾ ਵਿਸ਼ਵ ਟੀ-20 : ਭਾਰਤ ਨੇ ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਰਾਇਆ

ਪਲੇਅਰ ਆਫ਼ ਦਾ ਮੈਚ ਸਮਿ੍ਤੀ ਬਣੀ

ਗੁਆਨਾ, 17 ਨਵੰਬਰ (ਏਜੰਸੀ)-ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅੱਜ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-ਬੀ ਦਾ ਮੁਕਾਬਲਾ ਖੇਡਿਆ ਗਿਆ | ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ | ਦੋਵੇਂ ਟੀਮਾਂ ਆਪਣੇ ਸ਼ੁਰੂਆਤੀ ਤਿੰਨ-ਤਿੰਨ ਮੈਚ ਜਿੱਤ ਕੇ ਪਹਿਲਾਂ ਹੀ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਚੁੱਕੀਆਂ ਹਨ | ਇਸ ਲਿਹਾਜ਼ ਨਾਲ ਇਹ ਮੈਚ ਇਕ ਰਸਮੀ ਤੌਰ 'ਤੇ ਖੇਡਿਆ ਗਿਆ ਪਰ ਦੋਵਾਂ ਟੀਮਾਂ ਦੀ ਸੋਚ ਇਹ ਸੀ ਕਿ ਇਹ ਮੈਚ ਜਿੱਤਣ ਨਾਲ ਆਪਣੇ ਗਰੁੱਪ 'ਚ ਸਰਬੋਤਮ ਬਣਨਾ ਹੈ | ਜਿਹੜੀ ਟੀਮ ਇਸ ਮੈਚ 'ਚ ਜਿੱਤ ਹਾਸਲ ਕਰੇਗੀ ਉਸ ਦਾ ਮੁਕਾਬਲਾ ਸੈਮੀਫਾਈਨਲ 'ਚ ਗਰੁੱਪ-ਏ 'ਚ ਦੂਜੇ ਨੰਬਰ 'ਤੇ ਰਹੀ ਟੀਮ ਨਾਲ ਹੋਵੇਗਾ | ਨਾਲ ਹੀ ਇਸ ਮੈਚ ਦੇ ਨਤੀਜਾ ਨਾਲ ਇਹ ਵੀ ਤੈਅ ਹੋ ਜਾਵੇਗਾ ਕਿ ਗਰੁੱਪ ਦੀ ਨੰਬਰ ਇਕ ਟੀਮ ਕਿਹੜੀ ਹੈ | ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ ਅੱਠ ਵਿਕਟਾਂ ਦੇ ਨੁੁਕਸਾਨ 'ਤੇ 167 ਦੌੜਾਂ ਬਣਾਈਆਂ | ਭਾਰਤ ਵਲੋਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੀਆਂ ਸਲਾਮੀ ਬੱਲੇਬਾਜ਼ਾਂ 'ਚੋਂ ਤਾਨੀਆ ਭਾਟੀਆ ਸਿਰਫ਼ ਦੋ ਦੌੜਾਂ ਬਣਾ ਕੇ ਹੀ ਆਊਟ ਹੋ ਗਈ ਪਰ ਸਮਿ੍ਤੀ ਮੰਦਾਨਾ ਨੇ 55 ਗੇਂਦਾਂ 'ਚ 83 ਦੌੜਾਂ ਬਣਾਈਆਂ ਜਿਸ 'ਚ ਉਸ ਨੇ 9 ਚੌਕੇ ਤੇ 3 ਛੱਕੇ ਲਗਾਏ ਤੇ ਉਹ ਪਲੇਅਰ ਆਫ਼ ਦਾ ਮੈਚ ਰਹੀ | ਉਪਰੰਤ ਜਮੀਮਾ ਰੋਡਰਿਗਜ਼ ਵੀ 6 ਦੌੜਾਂ ਬਣਾ ਕੇ ਆਊਟ ਹੋ ਗਈ | ਮਗਰੋਂ ਮੈਦਾਨ 'ਚ ਸਮਿ੍ਤੀ ਦਾ ਸਾਥ ਦੇਣ ਉਤਰੀ ਹਰਮਨਪ੍ਰੀਤ ਕੌਰ ਨੇ ਤੂਫਾਨੀ ਬੱਲੇਬਾਜ਼ੀ ਕਰਦਿਆਂ 27 ਗੇਂਦਾਂ 'ਚ 3 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ | ਉਪਰੰਤ ਆਈ ਵੇਦਾ ਕ੍ਰਿਸ਼ਨਾਮੂਰਤੀ 3 ਦੌੜਾਂ, ਹੇਮਲਤਾ 1 ਦੌੜ, ਰੈਡੀ 6 ਦੌੜਾਂ, ਸ਼ਰਮਾ 8 ਦੌੜਾਂ ਬਣਾ ਕੇ ਆਊਟ ਹੋ ਗਈ | ਰਾਧਾ ਯਾਦਵ ਇਕ ਦੌੜ ਬਣਾ ਕੇ ਨਾਬਾਦ ਰਹੀ | ਆਸਟ੍ਰੇਲੀਆ ਗੇਂਦਬਾਜ਼ਾਂ 'ਚ ਪੇਰੀ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ | ਗਾਰਡਨਰ ਤੇ ਕਿਮਿੰਸ ਨੇ 2-2 ਤੇ ਮੇਗਨ ਸਕੱਟ ਨੇ ਇਕ ਵਿਕਟ ਹਾਸਲ ਕੀਤੀ |
ਆਸਟ੍ਰੇਲੀਆ ਦੀਆਂ ਸਲਾਮੀ ਬੱਲੇਬਾਜ਼ਾਂ 168 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਮੈਦਾਨ 'ਚ ਉਤਰੀਆਂ ਪਰ ਕੁਝ ਖਾਸ ਨਹੀਂ ਕਰ ਸਕੀਆਂ ਬੈਠ ਮੁਨੀ 19 ਦੌੜਾਂ, ਵਿਲਾਨੀ 6 ਦੌੜਾਂ, ਗਾਰਡਨਰ 20 ਦੌੜਾਂ, ਮੈੱਗ ਲੈਨਿੰਗ 10 ਦੌੜਾਂ, ਹੈਨਸ 8 ਦੌੜਾਂ, ਸੋਫੀਆ 9 ਦੌੜਾਂ, ਕਿਮਿੰਨਸ 1 ਦੌੜ, ਸਕੱਟ 4 ਦੌੜਾਂ ਤੇ ਵਲੇਮਿਨਕ ਤੇ ਅਲਾਇਸਾ ਹੈਲੀ ਬਿਨਾਂ ਖਾਤਿਆਂ ਖੋਲਿ੍ਹਆ ਹੀ ਆਊਟ ਹੋ ਗਈਆਂ, ਸਿਰਫ਼ ਪੇਰੀ ਨੇ ਨਾਬਾਦ 39 ਦੌੜਾਂ ਬਣਾਈਆਂ | ਆਸਟ੍ਰੀਲਆ ਦੀ ਸਾਰੀ ਟੀਮ 19.4 ਓਵਰਾਂ 'ਚ 119 ਦੌੜਾਂ ਬਣਾ ਕੇ ਆਲ ਆਊਟ ਹੋ ਗਈ | ਭਾਰਤੀ ਗੇਂਦਬਾਜ਼ਾਂ 'ਚ ਅਨੁਜਾ ਪਾਟਿਲ ਨੇ ਤਿੰਨ ਤੇ ਦੀਪਤੀ ਸ਼ਰਮਾ, ਰਾਧਾ ਯਾਦਵ ਤੇ ਪੁਨਮ ਯਾਦਵ ਨੇ ਦੋ-ਦੋ ਵਿਕਟਾਂ ਲਈਆਂ |


ਖ਼ਬਰ ਸ਼ੇਅਰ ਕਰੋ

ਇੰਗਲੈਂਡ ਦੇ ਕਪਤਾਨ ਰੂਟ ਨੇ ਕੋਹਲੀ ਨੂੰ ਟੈਸਟ ਦੌੜਾਂ 'ਚ ਕੀਤਾ ਪਿੱਛੇ

ਕੈਂਡੀ, 17 ਨਵੰਬਰ (ਏਜੰਸੀ)- ਇੰਗਲੈਂਡ ਤੇ ਸ੍ਰੀਲੰਕਾ ਵਿਚਾਲੇ ਚਲ ਰਹੇ ਦੂਜੇ ਟੈਸਟ ਮੈਚ 'ਚ ਕਪਤਾਨ ਜੋ ਰੂਟ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 124 ਦੌੜਾਂ ਬਣਾਈਆਂ | ਰੂਟ ਦੇ ਇਸ ਸੈਂਕੜੇ ਨਾਲ ਇੰਗਲੈਂਡ ਦੀ ਸਥਿਤੀ ਮਜ਼ਬੂਤ ਹੋ ਗਈ ਹੈ | ਇਸ ਦੇ ਨਾਲ ਹੀ ਰੂਟ ਨੇ ਭਾਰਤੀ ...

ਪੂਰੀ ਖ਼ਬਰ »

ਆਈ.ਪੀ.ਐਲ. 2019 ਦੇ 12ਵੇਂ ਸੈਸ਼ਨ 'ਚ 15 ਕਰੋੜੀ ਕਲੱਬ 'ਚ ਸ਼ਾਮਿਲ ਹੋਇਆ ਰਿਸ਼ਭ ਪੰਤ

ਨਵੀਂ ਦਿੱਲੀ, 17 ਨਵੰਬਰ (ਏਜੰਸੀ)-ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਨੇ ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ 'ਚ ਏਨੀ ਵੱਡੀ ਛਾਲ ਨਹੀਂ ਮਾਰੀ ਹੋਣੀ ਜਿੰਨੀ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਮਾਰੀ ਹੈ | 21 ਸਾਲ ਦੇ ...

ਪੂਰੀ ਖ਼ਬਰ »

ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ

ਲਕਸ਼ੇ ਸੇਨ ਪਹੁੰਚਿਆ ਸੈਮੀਫਾਈਨਲ 'ਚ

ਮਾਰਕਹਾਮ, 17 ਨਵੰਬਰ (ਏਜੰਸੀ)-ਭਾਰਤ ਦੇ ਨੌਜਵਾਨ ਬੈਡਮਿੰਟਨ ਖਿਡਾਰੀ ਲਕਸ਼ੇ ਸੇਨ ਦੀ ਸ਼ਾਨਦਾਰ ਖੇਡ ਜਾਰੀ ਹੈ | ਲਕਸ਼ੇ ਨੇ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚ ਕੇ ਤਗਮਾ ਪੱਕਾ ਕਰ ਲਿਆ ਹੈ | ਸੇਨ ਨੇ ਚੈਂਪੀਅਨਸ਼ਿਪ ਦੇ ਕੁਆਰਟਰ ...

ਪੂਰੀ ਖ਼ਬਰ »

ਰਣਜੀ ਟਰਾਫ਼ੀ : ਇਕ ਪਾਰੀ 'ਚ 15 ਓਵਰ ਹੀ ਸੁੱਟਣਗੇ ਸ਼ੰਮੀ-ਬੀ.ਸੀ.ਸੀ.ਆਈ.

ਨਵੀਂ ਦਿੱਲੀ, 17 ਨਵੰਬਰ (ਏਜੰਸੀ)-ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਫਿਟਨੈੱਸ ਨੂੰ ਲੈ ਕੇ ਚੌਕਸੀ ਵਰਤਦਿਆਂ ਆਗਾਮੀ ਰਣਜੀ ਟਰਾਫ਼ੀ ਦੇ ਮੈਚ 'ਚ ਉਨ੍ਹਾਂ ਨੂੰ ਇਕ ਪਾਰੀ 'ਚ 15 ਓਵਰਾਂ ਤੋਂ ਵੱਧ ਗੇਂਦਬਾਜ਼ੀ ਨਹੀਂ ...

ਪੂਰੀ ਖ਼ਬਰ »

ਏ.ਟੀ.ਪੀ. ਫਾਈਨਲਜ਼- ਐਲਕਜ਼ੈਂਡਰ ਸੈਮੀਫ਼ਾਈਨਲ 'ਚ ਪਹੁੰਚਣ ਵਾਲਾ ਪਹਿਲਾ ਜਰਮਨ ਖਿਡਾਰੀ

ਲੰਡਨ, 17 ਨਵੰਬਰ (ਏਜੰਸੀ)-ਐਲਕਜੈਂਡਰ ਜਵੇਰੇਵ ਨੇ ਅਮਰੀਕਾ ਦੇ ਜਾਨ ਇਸ਼ਨੇਰ ਨੂੰ ਹਰਾ ਕੇ ਟੈਨਿਸ ਪੇਸ਼ੇਵਰ ਫੈੱਡਰੇਸ਼ਨ (ਏ.ਟੀ.ਪੀ.) ਫਾਈਨਲਜ਼ ਦੇ ਆਖਰੀ-4 'ਚ ਜਗ੍ਹਾ ਬਣਾ ਲਈ ਹੈ | ਉਨ੍ਹਾਂ ਨੇ ਅਮਰੀਕੀ ਖਿਡਾਰੀ ਨੂੰ 7-6, 6-3 ਨਾਲ ਹਰਾਇਆ | ਇਸ ਦੇ ਨਾਲ ਜਵੇਰੇਵ 2003 ਦੇ ਬਾਅਦ ਏ ...

ਪੂਰੀ ਖ਼ਬਰ »

40ਵੀਂ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ 2018

ਰੇਲ ਕੋਚ ਫੈਕਟਰੀ ਤੇ ਵੈਸਟਰਨ ਰੇਲਵੇ ਵਲੋਂ ਜਿੱਤਾਂ ਦਰਜ

ਜਲੰਧਰ, 17 ਨਵੰਬਰ (ਜਤਿੰਦਰ ਸਾਬੀ)-40ਵੀਂ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ 2018 ਜੋ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ ਦੇ ਖੇਡ ਨਤੀਜਿਆਂ ਦੀ ਜਾਣਕਾਰੀ ਦਿੰਦੇ ਹੋਏ ਸੰਯੁਕਤ ਸਕੱਤਰ ਰਾਮ ਕੁਮਾਰ ਨੇ ਦੱਸਿਆ ਕਿ ਅੱਜ ...

ਪੂਰੀ ਖ਼ਬਰ »

ਵਿਸ਼ਵ ਕੱਪ ਹਾਕੀ 2018 - ਪਾਕਿਸਤਾਨ ਨੂੰ ਮਿਲਿਆ ਭਾਰਤ ਦਾ ਵੀਜ਼ਾ ਤੇ ਨਵਾਂ ਸਪਾਂਸਰ

ਕਰਾਚੀ, 17 ਨਵੰਬਰ (ਏਜੰਸੀ)-ਪਾਕਿਸਤਾਨੀ ਹਾਕੀ ਟੀਮ ਦੀ ਭੁਵਨੇਸ਼ਵਰ 'ਚ 28 ਨਵੰਬਰ ਤੋਂ ਸ਼ੁਰੂ ਹੋ ਰਹੇ ਹਾਕੀ ਵਿਸ਼ਵ ਕੱਪ 'ਚ ਹਿੱਸੇਦਾਰੀ ਨੂੰ ਲੈ ਕੇ ਅਨਿਸ਼ਚਿਤਤਾ ਖ਼ਤਮ ਹੋ ਗਈ ਹੈ, ਹੁਣ ਉਸ ਨੂੰ ਭਾਰਤ ਦਾ ਵੀਜ਼ਾ ਤੇ ਨਵਾਂ ਸਪਾਂਸਰ ਵੀ ਮਿਲ ਗਿਆ ਹੈ | ਭਾਰਤੀ ਹਾਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX