ਤਾਜਾ ਖ਼ਬਰਾਂ


ਇਨਕਮ ਟੈਕਸ ਵਿਭਾਗ ਦੀ ਪਰੀਤਾ ਹਰਿਤ ਕਾਂਗਰਸ 'ਚ ਹੋਈ ਸ਼ਾਮਿਲ
. . .  1 day ago
ਨਵੀਂ ਦਿੱਲੀ ,20 ਮਾਰਚ -ਮੇਰਠ ਦੀ ਇਨਕਮ ਟੈਕਸ ਮੁਖੀ ਪਰੀਤਾ ਹਰਿਤ ਨੇ ਆਪਣੇ ਅਹੁਦੇ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਗਈ ।ਉੱਤਰ ਪ੍ਰਦੇਸ਼ ਇਕਾਈ ਦੇ ਮੁਖੀ ਰਾਜ ਬਾਬਰ ਨੇ ਉਨ੍ਹਾਂ ਨੂੰ ਜੀ ਆਇਆਂ ...
ਅਣਪਛਾਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ
. . .  1 day ago
ਢਿਲਵਾਂ{ਕਪੂਰਥਲਾ },20 ਮਾਰਚ {ਪਲਵਿੰਦਰ,ਸੁਖੀਜਾ ,ਪਰਵੀਨ }- 3 ਅਣਪਛਾਤੇ ਕਾਰ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ । ਇਸ ਮੌਕੇ 'ਤੇ 2 ਲੋਕ ਜ਼ਖ਼ਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਸਹਿਮ...
ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ - ਸੁਖਬੀਰ ਬਾਦਲ
. . .  1 day ago
ਮਹਿਲ ਕਲਾਂ, 20 ਮਾਰਚ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ ਮੌਜੂਦ ਹੈ, ਜਿਸ ਦਾ ਖੁਲਾਸਾ ਆਉਣ ...
ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 600 ਲੋਕਾਂ ਨੂੰ ਘਰਾਂ-ਜ਼ਮੀਨਾਂ ਤੋਂ ਹਟਾਇਆ
. . .  1 day ago
ਅੰਮ੍ਰਿਤਸਰ, 20 ਮਾਰਚ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਕੋਠੇ ਖ਼ੁਰਦ ਤੇ ਡੋਡੇ ਦੇ ਵਸਨੀਕਾਂ ਨੇ ਪਾਕਿ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਇਆ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ .....
ਪੀ.ਐਨ.ਬੀ. ਘੋਟਾਲਾ : 29 ਮਾਰਚ ਨੂੰ ਹੋਵੇਗੀ ਗ੍ਰਿਫ਼ਤਾਰ ਨੀਰਵ ਮੋਦੀ 'ਤੇ ਅਗਲੀ ਸੁਣਵਾਈ
. . .  1 day ago
ਲੰਡਨ, 20 ਮਾਰਚ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਫ਼ਰਾਰ ਦੋਸ਼ੀ ਨੀਰਵ ਮੋਦੀ ਨੂੰ ਲੰਡਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਨੀਰਵ ਮੋਦੀ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ....
ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਘੁੜਿਆਣਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਕਰਨਗੇ ਘਰ ਵਾਪਸੀ
. . .  1 day ago
ਅਬੋਹਰ, 20 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸਰਦਾਰ ਗੁਰਤੇਜ ਸਿੰਘ ਘੁੜਿਆਣਾ ਅੱਜ ਦੋ ਸਾਲਾਂ ਬਾਅਦ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕਰਨਗੇ। ਸਰਦਾਰ ....
ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਸਾਰੇ ਦੋਸ਼ੀ ਬਰੀ
. . .  1 day ago
ਪੰਚਕੂਲਾ, 20 ਮਾਰਚ- ਪੰਚਕੂਲਾ ਦੀ ਵਿਸ਼ੇਸ਼ ਐਨ.ਆਈ.ਏ ਅਦਾਲਤ ਨੇ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਚਾਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਸੀਮਾਨੰਦ ਦੇ ਇਲਾਵਾ ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਾਜਿੰਦਰ ਚੌਧਰੀ ਇਸ ਮਾਮਲੇ ....
ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੋਂ ਪੁੱਛਗਿੱਛ ਕਰੇਗੀ ਈ.ਡੀ.
. . .  1 day ago
ਨਵੀਂ ਦਿੱਲੀ, 20 ਮਾਰਚ - ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ਼ ਸ਼ਾਹ ਤੋਂ ਅੱਤਵਾਦੀ ਫੰਡਿਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਪੁੱਛਗਿੱਛ ਕਰੇਗੀ। ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ.....
ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
. . .  1 day ago
ਨਵੀਂ ਦਿੱਲੀ, 20 ਮਾਰਚ- ਰਾਬਰਟ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਈ.ਡੀ. ਵੱਲੋਂ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਪਟੀਸ਼ਨ ਦਾਇਰ ਕਰਨ ਦੀ.....
ਹਰ ਫਰੰਟ 'ਤੇ ਫੇਲ੍ਹ ਹੋਈ ਕੈਪਟਨ ਸਰਕਾਰ- ਸੁਖਬੀਰ ਬਾਦਲ
. . .  1 day ago
ਤਪਾ ਮੰਡੀ/ਸ਼ਹਿਣਾ, 20 ਮਾਰਚ (ਵਿਜੇ ਸ਼ਰਮਾ, ਸੁਰੇਸ਼ ਗੋਗੀ)- ਸੂਬੇ ਦੀ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ, ਕਿਉਂਕਿ ਹਰ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਸੜਕਾਂ 'ਤੇ ਧਰਨੇ ਦੇ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ...
ਅਕਾਲੀ ਦਲ ਵੱਲੋਂ ਇੱਕ ਹਫ਼ਤੇ 'ਚ ਕਰ ਦਿੱਤਾ ਜਾਵੇਗਾ ਉਮੀਦਵਾਰਾਂ ਦਾ ਐਲਾਨ- ਸੁਖਬੀਰ ਬਾਦਲ
. . .  1 day ago
ਮਹਿਲ ਕਲਾ, 20 ਮਾਰਚ (ਤਰਸੇਮ ਸਿੰਘ ਚੰਨਣਵਾਲ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਇੱਕ ਹਫ਼ਤੇ 'ਚ ਕਰ ਦਿੱਤਾ .....
ਨੌਕਰੀ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਡੈਮ ਮੁਲਾਜ਼ਮ, ਪ੍ਰਸ਼ਾਸਨ 'ਤੇ ਲਗਾਇਆ ਅਣਦੇਖੀ ਦਾ ਦੋਸ਼
. . .  1 day ago
ਪਠਾਨਕੋਟ, 20 ਮਾਰਚ (ਸੰਧੂ)- ਪ੍ਰਸ਼ਾਸਨ ਨੂੰ ਅੱਜ ਉਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਸਥਿਤ ਪਾਣੀ ਦੀ ਟੈਂਕੀ 'ਤੇ ਨੌਕਰੀ ਦੀ ਮੰਗ ਨੂੰ ਲੈ ਕੇ ਪੰਜ ਡੈਮ ਔਸਤੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ। ਪਾਣੀ ਦੀ ਟੈਂਕੀ 'ਤੇ ਚੜ੍ਹਨ ਤੋਂ ਬਾਅਦ ਉਨ੍ਹਾਂ ....
ਕੌਣ ਹੈ ਅਰੂਸਾ ਆਲਮ, ਕਿਸ ਹੈਸੀਅਤ ਨਾਲ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਚ ਬੈਠੀ ਹੈ- ਬੀਰ ਦਵਿੰਦਰ ਸਿੰਘ
. . .  1 day ago
ਰੂਪਨਗਰ, 20 ਮਾਰਚ (ਸਤਨਾਮ ਸਿੰਘ ਸੱਤੀ)- ਟਕਸਾਲੀ ਅਕਾਲੀ ਦਲ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਗੰਭੀਰ ਦੋਸ਼...
ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਿਚਾਲੇ ਹੋਇਆ ਗਠਜੋੜ
. . .  1 day ago
ਸ੍ਰੀਨਗਰ, 20 ਮਾਰਚ- ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਲੋਂ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ। ਨੈਸ਼ਨਲ ਕਾਨਫ਼ਰੰਸ ਦੇ ਨੇਤਾ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਅਤੇ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ...
ਮੇਰੇ ਨਾਲ ਮੰਤਰ ਉਚਾਰਨ ਦਾ ਮੁਕਾਬਲਾ ਕਰਕੇ ਦਿਖਾਉਣ ਮੋਦੀ ਤੇ ਸ਼ਾਹ - ਮਮਤਾ ਬੈਨਰਜੀ
. . .  1 day ago
ਨਵੀਂ ਦਿੱਲੀ, 20 ਮਾਰਚ - ਲੋਕ ਸਭਾ ਚੋਣਾਂ ਦਾ ਬਿਗਲ ਵਜਦੇ ਹੀ ਨੇਤਾਵਾਂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਧਰਮ 'ਤੇ ਸਵਾਲ ਉਠਾਉਣ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਮਮਤਾ ਬੈਨਰਜੀ...
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪੰਜ ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  1 day ago
ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
. . .  1 day ago
ਪੀ. ਐੱਨ. ਬੀ. ਘੋਟਾਲੇ ਦਾ ਦੋਸ਼ੀ ਨੀਰਵ ਮੋਦੀ ਲੰਡਨ 'ਚ ਗ੍ਰਿਫ਼ਤਾਰ
. . .  1 day ago
ਤੁਰਕੀ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਐਡਵੋਕੇਟ ਲਾਡੀ 'ਯੰਗ ਲਾਇਰਜ਼ ਐਸੋਸੀਏਸ਼ਨ' ਦੇ ਬਣੇ ਪ੍ਰਧਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਮੱਘਰ ਸੰਮਤ 550
ਵਿਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਹਰਿਆਣਾ ਹਿਮਾਚਲ

ਸ਼ੇਖਪੂਰਾ ਖਾਲਸਾ ਸਕੂਲ ਦੀ ਪ੍ਰਬੰਧਕ ਕਮੇਟੀ 'ਚ ਉੱਠੇ ਬਗਾਵਤੀ ਤੇਵਰ

ਕਰਨਾਲ, 17 ਨਵੰਬਰ (ਗੁਰਮੀਤ ਸਿੰਘ ਸੱਗੂ)- ਜ਼ਿਲ੍ਹੇ ਦੇ ਸਿੱਖ ਫਲਸਫਿਆਂ ਵਿਚ ਸ਼ਾਨ ਮੰਨੇ ਜਾਂਦੇ ਸ਼ੇਖੁਪੂਰਾ ਖਾਲਸਾ ਸੀ. ਸੈ. ਸਕੂਲ ਦੀ ਹਾਲਤ ਨਿਰਾਸ਼ਾਜਨਕ ਅਤੇ ਬਦਤਰ ਹੋਣ ਤੋਂ ਬਾਅਦ ਅੱਜ ਇੱਥੇ ਸਕੂਲ ਦੀ ਪ੍ਰਬੰਧਕ ਕਮੇਟੀ ਵਿਚ ਪ੍ਰਧਾਨ ਅਤੇ ਖ਼ਜ਼ਾਨਚੀ ਿਖ਼ਲਾਫ਼ ...

ਪੂਰੀ ਖ਼ਬਰ »

ਐਡਵੋਕੇਟ ਨੂੰ ਫੋਨ ਕਰਕੇ ਦਿੱਤੀ ਜਾਨੋਂ ਮਾਰਨ ਦੀ ਧਮਕੀ

ਫਤਿਹਾਬਾਦ, 17 ਨਵੰਬਰ (ਹਰਬੰਸ ਮੰਡੇਰ)- ਜ਼ਿਲ੍ਹੇ ਦੇ ਇਕ ਐਡਵੋਕੇਟ ਨੂੰ ਫੋਨ 'ਤੇ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਐਡਵੋਕੇਟ ਦੀ ਸ਼ਿਕਾਇਤ 'ਤੇ ਅਣਜਾਣ ਵਿਅਕਤੀ ਵਿਰੁੱਧ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ...

ਪੂਰੀ ਖ਼ਬਰ »

ਡਿਗਰੀ ਵੰਡ ਸਮਾਗਮ ਦੌਰਾਨ ਚੇਅਰਮੈਨ ਪਵਨ ਮੁੰਜਾਲ ਮਾਨਦ ਡਿਗਰੀ ਨਾਲ ਸਨਮਾਨਿਤ

ਕੁਰੂਕਸ਼ੇਤਰ, 17 ਨਵੰਬਰ (ਜਸਬੀਰ ਸਿੰਘ ਦੁੱਗਲ)- ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੌਜੀ ਨਿਟ ਦੇ 16ਵੇਂ ਡਿਗਰੀ ਵੰਡ ਸਮਾਗਮ 'ਚ ਦੁਨੀਆ ਦੀ ਸਭ ਤੋਂ ਵੱਡੀ ਦੁਪਹੀਆ ਨਿਰਮਾਤਾ ਹੀਰੋ ਮੋਟੋਕਾਰਪ ਦੇ ਚੇਅਰਮੈਨ, ਐੱਮ. ਡੀ. ਅਤੇ ਸੀ. ਈ. ਓ. ਪਵਨ ਮੁੰਜਾਲ ਨੂੰ ਮਾਨਦ ਡਿਗਰੀ ਨਾਲ ...

ਪੂਰੀ ਖ਼ਬਰ »

ਕੱਲ੍ਹ ਦੀ ਰੈਲੀ 'ਚ ਡਾ. ਅਸ਼ੋਕ ਤੰਵਰ ਖੋਲ੍ਹਣਗੇ ਭਾਜਪਾ ਦੀ ਪੋਲ-ਸੈਣੀ

ਕੁਰੂਕਸ਼ੇਤਰ, 17 ਨਵੰਬਰ (ਜਸਬੀਰ ਸਿੰਘ ਦੁੱਗਲ)- ਸੂਬਾਈ ਕਾਂਗਰਸ ਕਮੇਟੀ ਪੱਛੜਾ ਸੈੱਲ ਦੇ ਮੀਤ ਪ੍ਰਧਾਨ ਰਾਕੇਸ਼ ਸੈਣੀ ਨੇ ਕਿਹਾ ਕਿ 19 ਨਵੰਬਰ ਨੂੰ ਸੂਬਾਈ ਕਾਂਗਰਸ ਪ੍ਰਧਾਨ ਡਾ. ਅਸ਼ੋਕ ਤੰੰਵਰ ਘਰਾੜਸੀ 'ਚ ਇਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨਗੇ | ਇਸ ਤੋਂ ਇਲਾਵਾ ...

ਪੂਰੀ ਖ਼ਬਰ »

ਪੁਲਿਸ ਸੁਰੱਖਿਆ ਨਾ ਮਿਲਣ ਕਾਰਨ ਨਹੀਂ ਹਟਵਾਏ ਜਾ ਸਕੇ ਨਾਜਾਇਜ਼ ਕਬਜ਼ੇ

ਰੋੜੀ, 17 ਨਵੰਬਰ (ਅ.ਬ.)- ਪਿੰਡ ਬੱਪਾਂ ਵਿਚ ਗਊਸ਼ਾਲਾ ਨੇਡੇ ਪੰਚਾਇਤੀ ਪਲਾਟਾਂ 'ਤੇ ਕੁੱਝ ਲੋਕਾਂ ਵਲੋਂ ਕੀਤੇ ਗਏ ਕਬਜ਼ੇ ਨੂੰ ਹਟਾਉਣ ਲਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਿਆ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਗਈ | ਦੱਸਿਆ ਗਿਆ ਹੈ ...

ਪੂਰੀ ਖ਼ਬਰ »

ਔਰਤ ਸਮੇਤ 2 ਕਾਬੂ

ਟੋਹਾਣਾ, 17 ਨਵੰਬਰ (ਗੁਰਦੀਪ ਸਿੰਘ ਭੱਟੀ)- ਪੁਲਿਸ ਪਾਰਟੀ ਨੇ ਇੱਥੋਂ ਦੀ ਹਿਸਾਰ ਰੋਡ 'ਤੇ ਪੈਂਦੇ ਬਿਜਲੀਧਰ ਦੀ ਨਰਵਾਨਾ ਰੋਡ ਤੋਂ ਔਰਤ ਸਮੇਤ 2 ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ ਵਿਚੋਂ 2.4 ਕਿੱਲੋ ਗਾਂਜਾ ਬਰਾਮਦ ਕੀਤਾ ਹੈ | ਪੁਲਿਸ ਟੀਮ ਦੇ ਏ. ਐੱਸ. ਆਈ. ਰਾਮ ...

ਪੂਰੀ ਖ਼ਬਰ »

ਗੁਰੂਕੁਲ ਕੁਰੂਕਸ਼ੇਤਰ ਦੇ ਖੇਤੀ ਫਾਰਮ 'ਤੇ ਗੰਨਾ ਕ੍ਰੈਸ਼ਰ ਸਥਾਪਤ

ਕੁਰੂਕਸ਼ੇਤਰ, 17 ਨਵੰਬਰ (ਜਸਬੀਰ ਸਿੰਘ ਦੁੱਗਲ)- ਗੁਰੂਕੁਲ ਕੁਰੂਕਸ਼ੇਤਰ ਦੇ ਜੀਰੋ ਬਜਟ ਕੁਦਰਤੀ ਖੇਤੀ ਫਾਰਮ 'ਤੇ ਲੱਖਾਂ ਰੁਪਏ ਦੀ ਲਾਗਤ ਨਾਲ ਗੰਨਾ ਕ੍ਰੈਸ਼ਰ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਉਦਘਾਟਨ 19 ਨਵੰਬਰ ਨੂੰ ਸਵੇਰੇ 10 ਵਜੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਜ਼ਖ਼ਮੀ, ਇਕ ਦੀ ਹਾਲਤ ਗੰਭੀਰ

ਏਲਨਾਬਾਦ, 17 ਨਵੰਬਰ (ਜਗਤਾਰ ਸਮਾਲਸਰ)- ਪਿੰਡ ਬੇਹਰਵਾਲਾ ਖੁਰਦ ਦੇ ਕੋਲ ਬੀਤੀ ਰਾਤ ਹੋਏ ਇਕ ਸੜਕ ਹਾਦਸੇ 'ਚ 2 ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਹੈ | ਜਾਣਕਾਰੀ ਅਨੁਸਾਰ ਨੇਤ ਰਾਮ ਪੁੱਤਰ ਬੰਸੀ ਲਾਲ ਵਾਸੀ ਸੰਗਰੀਆ (ਰਾਜਸਥਾਨ) ਆਪਣੇ ਦੋਸਤ ...

ਪੂਰੀ ਖ਼ਬਰ »

ਜਬਰ ਜਨਾਹ ਦੇ ਮਾਮਲੇ 'ਚ ਲੋੜੀਂਦਾ ਭਗੌੜਾ ਕਾਬੂ

ਪਲਵਲ, 17 ਨਵੰਬਰ (ਅ.ਬ.)- ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਰਕੇ ਜਾਨ ਤੋੋਂ ਮਾਰਨ ਦੀ ਧਮਕੀ ਦੇਣ ਵਾਲੇੇ ਦੋਸ਼ੀ ਨੂੰ ਪੁਲਿਸ ਨੇ 9 ਮਹੀਨੇ ਬਾਅਦ ਦੇਰ ਸ਼ਾਮ ਨੈਸ਼ਨਲ ਹਾਈਵੇਅ 'ਤੇ ਆਗਰਾ ਚੌਕ ਤੋਂ ਗਿ੍ਫ਼ਤਾਰ ਕਰ ਲਿਆ | ਦੋਸ਼ੀ ਨੂੰ ਅਦਾਲਤ ਨੇ ਭਗੌੜਾ ਐਲਾਨ ਕੀਤਾ ਹੋਇਆ ਸੀ | ...

ਪੂਰੀ ਖ਼ਬਰ »

ਇਕ ਰੋਜ਼ਾ ਸਰਪੰਚ ਸਿਖਲਾਈ ਪ੍ਰੋਗਰਾਮ ਕਰਵਾਇਆ

ਇਸਮਾਈਲਾਬਾਦ, 17 ਨਵੰਬਰ (ਅ.ਬ.)-ਖੇਤਰੀ ਪੰਚਾਇਤੀ ਰਾਜ ਅਤੇ ਜਨਤਕ ਵਿਕਾਸ ਸੰਸਥਾਨ ਭਿਵਾਨੀ ਵਲੋਂ ਗ੍ਰਾਮੀਣ ਖੇਤਰ 'ਚ ਜਲ ਸੰਭਾਲ ਅਤੇ ਪ੍ਰਬੰਧਨ ਨੂੰ ਲੈ ਕੇ ਇਕ ਰੋਜ਼ਾ ਸਰਪੰਚ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ 'ਚ ਖੇਤਰੀ ਪੰਚਾਇਤੀ ਰਾਜ ਅਤੇ ਜਨਤੱਕ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜੀਵਨ ਇਤਿਹਾਸ ਦੱਸਿਆ

ਕੁਰੂਕਸ਼ੇਤਰ, 17 ਨਵੰਬਰ (ਜਸਬੀਰ ਸਿੰਘ ਦੁੱਗਲ)- ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਦਿਵਸ 'ਤੇ ਐੱਸ. ਐੱਫ. ਆਈ. ਨੇ ਵੱਖ-ਵੱਖ ਸਕੂਲਾਂ 'ਚ ਪ੍ਰੋਗਰਾਮ ਕਰਵਾਏ | ਵਿਦਿਆਰਥੀ ਸੰਗਠਨ ਦੇ ਮੈਂਬਰਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਤੋਂ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ, ਦੂਜਾ ਗੰਭੀਰ

ਟੋਹਾਣਾ, 17 ਨਵੰਬਰ (ਗੁਰਦੀਪ ਸਿੰਘ ਭੱਟੀ)- ਬੀਤੀ ਰਾਤ ਟੋਹਾਣਾ-ਹਿਸਾਰ ਸੜਕ 'ਤੇ ਪਿੰਡ ਸਮੈਣ ਨਜ਼ਦੀਕ ਹੋਏ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਦੂਜੇ ਸਵਾਰ ਦੀ ਹਾਲਤ ਚਿੰਤਾਜਨਕ ਹੋਣ 'ਤੇ ਹਿਸਾਰ ਰੈਫ਼ਰ ਕਰ ਦਿੱਤਾ ਗਿਆ ਹੈ | ਮਿ੍ਤਕ ਦੀ ਸਨਾਖ਼ਤ ਪਿੰਡ ...

ਪੂਰੀ ਖ਼ਬਰ »

ਸੰਤ ਨੇਕੀ ਰਾਮ ਪਬਲਿਕ ਸਕੂਲ ਦਨੌਦਾ 'ਚ ਖੇਡਾਂ ਕਰਵਾਈਆਂ

ਨਰਵਾਨਾ, 17 ਨਵੰਬਰ (ਅ.ਬ.)- ਸੰਤ ਨੇਕੀ ਰਾਮ ਪਬਲਿਕ ਸਕੂਲ ਦਨੌਦਾ 'ਚ ਖੇਡਾਂ ਕਰਵਾਈਆਂ ਗਈਆਂ, ਜਿਸ 'ਚ ਸਕੂਲ ਦੇ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਆਪਣੇ ਹੁਨਰ ਦੇ ਜੌਹਰ ਵਿਖਾਏ | ਲੜਕੀਆਂ 'ਚ ਜਮਾਤ 6ਵੀਂ ਤੋਂ 8ਵੀਂ 100 ਮੀਟਰ ਅਤੇ 200 ਮੀਟਰ 'ਚ ਮੋਨੀਆ ਅੱਵਲ ਸਥਾਨ 'ਤੇ, ਜਮਾਤ 9ਵੀਂ ਤੋਂ 12ਵੀਂ 100 ਮੀਟਰ ਅਤੇ 200 ਮੀਟਰ 'ਚ ਪ੍ਰੀਤੀ ਨੇ ਪਹਿਲਾ ਸਥਾਨ ਹਾਸਿਲ ਕੀਤਾ | ਲੜਕਿਆਂ ਵਿਚ ਜਮਾਤ 6ਵੀਂ ਤੋਂ 8ਵੀਂ ਤੱਕ 100 ਮੀਟਰ ਅਤੇ 200 ਮੀਟਰ 'ਚ ਅਨੁਜ ਨੇ ਪਹਿਲਾ ਸਥਾਨ ਹਾਸਿਲ ਕੀਤਾ | ਜਮਾਤ 9ਵੀਂ ਤੋਂ 12ਵੀਂ ਤੱਕ 100 ਮੀਟਰ ਅਤੇ 200 ਮੀਟਰ ਵਿਚ ਅੰਕਿਤ ਨੇ ਪਹਿਲਾ ਸਥਾਨ ਹਾਸਿਲ ਕੀਤਾ | ਲੜਕੀਆਂ 'ਚ ਮਟਕਾ ਦੌੜ ਵਿਚ 6ਵੀਂ ਤੋਂ 2ਵੀਂ ਵਰਗ 'ਚ ਪੂਨਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਪ੍ਰੀਤੀ ਨੇ ਦੂਜਾ ਸਥਾਨ ਹਾਸਿਲ ਕੀਤਾ | ਮੇਂਡਕ ਦੌੜ ਵਿਚ ਜਮਾਤ 3 ਤੋਂ 5ਵੀਂ ਲੜਕੀਆਂ ਵਿਚ ਸਜਨਾ ਨੇ ਪਹਿਲਾ ਅਤੇ ਨਵਦੀਪ ਦੂਜੇ ਸਥਾਨ 'ਤੇ ਰਹੀ | ਲੜਕਿਆਂ 'ਚ ਸ਼ੋਰਿਆ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਤਨੁਜ ਦੂਜੇ ਸਥਾਨ 'ਤੇ ਰਿਹਾ | ਕਬੱਡੀ ਵਿਚ ਸਦਨ ਕਲਪਨਾ ਚਾਵਲਾ ਸਦਨ ਨੇ ਪਹਿਲਾ ਸਥਾਨ ਅਤੇ ਅਟਲ ਬਿਹਾਰੀ ਵਾਜਪਾਈ ਸਦਨ ਨੇ ਦੂਜਾ ਸਥਾਨ ਹਾਸਲ ਕੀਤਾ | ਸਾਰੇ ਸਦਨਾਂ ਵਿਚੋਂ ਸਦਨ ਅਟਲ ਬਿਹਾਰੀ ਵਾਜਪੇਈ ਨੇ ਪਹਿਲਾ ਸਥਾਨ ਹਾਸਿਲ ਕੀਤਾ, ਕਲਪਨਾ ਚਾਵਲਾ ਸਦਨ ਨੇ ਦੂਜਾ ਸਥਾਨ ਅਤੇ ਸੁਭਾਸ਼ ਚੰਦਰ ਬੋਸ ਸਦਨ ਤੀਜੇ ਸਥਾਨ 'ਤੇ ਰਿਹਾ | ਪਿੰ੍ਰਸੀਪਲ ਸੁਦੇਸ਼ ਚਹਿਲ ਪੂਨੀਆ ਨੇ ਖੇਡਾਂ ਦੇ ਮਹੱਤਵ ਬਾਰੇ ਬੱਚਿਆਂ ਨਾਲ ਗੱਲ ਕੀਤੀ ਅਤੇ ਸਾਰੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਹਿੱਸਾ ਲੈਣ ਲਈ ਵੀ ਕਿਹਾ | ਨਿਰਦੇਸ਼ਕ ਵਿਪੁਲ ਸਹਾਰਨ ਨੇ ਜਿੱਤਣ ਵਾਲੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਮੁਕਾਬਲੇ ਦੌਰਾਨ ਪਿੰ੍ਰਸੀਪਲ ਸੁਦੇਸ਼ ਚਹਿਲ ਪੂਨੀਆ, ਡੀ. ਪੀ. ਅਸ਼ੋਕ, ਕੋਚ ਅੰਸ਼ੂ, ਅਭਿਮੰਨਿਊ, ਉਜਵਲ, ਸੁਦੇਸ਼, ਨੀਤੂ, ਅੰਨੂ ਅਤੇ ਸਕੂਲ ਦੇ ਸਾਰੇ ਅਧਿਆਪਕ ਅਤੇ ਅਧਿਆਪਿਕਾ ਹਾਜ਼ਰ ਸਨ ਅਤੇ ਬੱਚਿਆਂ ਦੇ ਨਾਲ ਖੇਡਾਂ ਦਾ ਆਨੰਦ ਲਿਆ |


ਖ਼ਬਰ ਸ਼ੇਅਰ ਕਰੋ

ਵਸ਼ਿਸ਼ਟ ਸਕੂਲ 'ਚ ਵੱਖ-ਵੱਖ ਮੁਕਾਬਲੇ ਕਰਵਾਏ

ਊਨਾ, 17 ਨਬੰਵਰ (ਗੁਰਪ੍ਰੀਤ ਸਿੰਘ ਸੇਠੀ)- ਵਸ਼ਿਸ਼ਟ ਪਬਲਿਕ ਸਕੂਲ ਊਨਾ 'ਚ ਵੱਖ-ਵੱਖ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਜਮਾਤ ਪਹਿਲੀ ਅਤੇ ਦੂਜੀ ਲਈ ਆਤਮ ਜਾਣ ਪਹਿਚਾਣ ਮੁਕਾਬਲੇ ਤੇ ਜਮਾਤ ਪੰਜਵੀ ਤੋਂ ਦਸਵੀਂ ਲਈ ...

ਪੂਰੀ ਖ਼ਬਰ »

ਅੰਬੇਡਕਰ ਦਾ ਦਰਸ਼ਨ ਭਾਰਤੀ ਵਿਕਾਸ 'ਚ ਸਹਿਯੋਗ- ਪ੍ਰੋ. ਕਾਇਤ

ਥਾਨੇਸਰ, 17 ਨਵੰਬਰ (ਅ.ਬ.)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਡਾ. ਬੀ. ਆਰ. ਅੰਬੇਡਕਰ ਅਧਿਐਨ ਕੇਂਦਰ ਵਲੋਂ ਸਮਾਜਿਕ ਸਮਰਸਤਾ ਅਤੇ ਰਾਸ਼ਟਰ ਨਿਰਮਾਣ ਡਾ. ਭੀਮ ਰਾਓ ਅੰਬੇਡਕਰ ਦਾ ਨਜ਼ਰੀਆ ਵਿਸ਼ੇ 'ਤੇ ਗੋਸ਼ਟੀ ਕਰਵਾਈਗਈ | ਕੌਮੀ ਕਾਨਫਰੰਸ ਦੇ ਦੂਜੇ ਦਿਨ ਮੁੱਖ ਮਹਿਮਾਨ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀ ਯੂਨੀਅਨ ਵਲੋਂ ਬੈਠਕ

ਹਿਸਾਰ, 17 ਨਵੰਬਰ (ਰਾਜ ਪਰਾਸ਼ਰ)- ਚੌ. ਚਰਨ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ ਖੇਤੀ ਸਫ਼ਾਈ ਕਰਮਚਾਰੀ ਯੂਨੀਅਨ ਸੰਘਰਸ਼ ਕਮੇਟੀ ਦੀ ਆਮ ਸਭਾ ਸ਼ਿਆਨੰਦ ਡਿਗਾਣ ਦੀ ਪ੍ਰਧਾਨਗੀ ਵਿਚ ਹੋਈ | ਬੈਠਕ ਵਿਚ ਸਫ਼ਾਈ ਕਰਮਚਾਰੀਆਂ ਨੇ ਹਿੱਸਾ ਲਿਆ | ਬੈਠਕ ਵਿਚ ਮੌਜੂਦਾ ਪ੍ਰਧਾਨ ...

ਪੂਰੀ ਖ਼ਬਰ »

ਨਿਆਇਕ ਅਧਿਕਾਰੀਆਂ ਤੇ ਸਟਾਫ਼ ਦੀ ਸਿਹਤ ਜਾਂਚ ਲਈ ਲਗਾਇਆ ਕੈਂਪ

ਅੰਬਾਲਾ, 17 ਨਵੰਬਰ (ਅ.ਬ.)- ਜ਼ਿਲ੍ਹਾ ਅਤੇ ਸੈਸ਼ਨ ਜੱਜ ਤੇ ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਦੇ ਮੁਖੀ ਵਿਕਰਮ ਅਗਰਵਾਲ ਦੀ ਪ੍ਰਧਾਨਗੀ ਵਿਚ ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਵਲੋਂ ਅੰਬਾਲਾ ਸ਼ਹਿਰ ਵਿਚ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ | ਮੈਕਸ ਹਸਪਤਾਲ ਦੇ ...

ਪੂਰੀ ਖ਼ਬਰ »

ਦਾਜ ਲਈ ਤੰਗ ਕਰਨ 'ਤੇ ਮਾਮਲਾ ਦਰਜ

ਟੋਹਾਣਾ, 17 ਨਵੰਬਰ (ਗੁਰਦੀਪ ਸਿੰਘ ਭੱਟੀ)- ਸਿਟੀ ਪੁਲਿਸ ਨੇ ਆਜ਼ਾਦ ਨਗਰ ਵਾਸੀ ਔਰਤ ਦੀ ਸ਼ਿਕਾਇਤ 'ਤੇ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਧੂਰੀ ਸ਼ਹਿਰ ਦੇ ਵਾਸੀ ਪਤੀ ਕੁਲਦੀਪ ਸਿੰਘ ਸਮੇਤ ਸਹੁੱਰੇ ਪਰਿਵਾਰ ਦੇ 4 ਮੈਬਰਾਂ ਵਿਰੁੱਧ ਦਾਜ ਬਦਲੇ ਕੁੱਟਮਾਰ ਕਰਨ ਅਤੇ ਘਰੋਂ ...

ਪੂਰੀ ਖ਼ਬਰ »

ਹਥੀਰਾ ਸਕੂਲ 'ਚ ਬਾਲਿਕਾ ਮੰਚ ਪ੍ਰੋਗਰਾਮ ਕਰਵਾਇਆ

ਥਾਨੇਸਰ, 17 ਨਵੰਬਰ (ਅ.ਬ.)- ਗੌਰਮਿੰਟ ਸੀ. ਸੈ. ਸਕੂਲ ਹਥੀਰਾ ਵਿਚ ਬਾਲਿਕਾ ਮੰਚ ਪ੍ਰੋਗਰਾਮ ਕਰਵਾਇਆ ਗਿਆ | ਬਾਲਿਕਾ ਮੰਚ ਦੀ ਪ੍ਰਧਾਨ ਜੈਪ੍ਰੀਤ ਸਹਿਗਲ ਨੇ ਦੱਸਿਆ ਕਿ ਬਾਲਿਕਾ ਮੰਚ ਦੇ ਜ਼ਰੀਏ ਜਮਾਤ 6, 8, 9 ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨਾਲ ਵੱਖ-ਵੱਖ ਵਿਸ਼ਿਆਂ 'ਤੇ ...

ਪੂਰੀ ਖ਼ਬਰ »

ਪਹਿਲਾਵਾਨ ਗੁਰਮੁੱਖ ਰਾਮ ਦੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ

ਸਿਰਸਾ, 17 ਨਵੰਬਰ (ਭੁਪਿੰਦਰ ਪੰਨੀਵਾਲੀਆ)- ਉੱਘੇ ਕਮਿਊਨਿਸਟ ਅਤੇ ਪਹਿਲਵਾਨ ਗੁਰਮੁੱਖ ਰਾਮ ਚੌਧਰੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕੀਤਾ ਗਿਆ | ਇਸ ਮੌਕੇ ਹੋਏ ਸਮਾਗਮ ਦੌਰਾਨ ਬੁਲਾਰਿਆਂ ਨੇ ਕਾਮਰੇਡ ਗੁਰਮੁੱਖ ਰਾਮ ਵਲੋਂ ਕੀਤੇ ਕਾਰਜਾਂ 'ਤੇ ਵਿਸਥਾਰ ਨਾਲ ...

ਪੂਰੀ ਖ਼ਬਰ »

ਰਤਨਾਵਲੀ ਹਰਿਆਣਾ ਦਿਵਸ ਸਮਾਰੋਹ ਦੇ ਵਾਲੰਟੀਅਰ ਸਨਮਾਨੇ

ਥਾਨੇਸਰ, 17 ਨਵੰਬਰ (ਅ.ਬ.)- ਕੁਰੂਕਸ਼ੇਤਰ ਯੂਨੀਵਰਸਿਟੀ ਵਲੋਂ ਕਰਵਾਏ ਗਏ ਰਤਨਾਵਲੀ ਪ੍ਰੋਗਰਾਮ 'ਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਬਤੌਰ ਵਲੰਟੀਅਰਾਂ ਵਜੋਂ 4 ਰੋਜ਼ਾ ਰਤਨਾਵਲੀ ਮਹੋਤਸਵ 'ਚ ਲਗਨ ਨਾਲ ਕੰਮ ਕਰਨ 'ਤੇ ਸਨਮਾਨਿਤ ਕੀਤਾ ਗਿਆ | ...

ਪੂਰੀ ਖ਼ਬਰ »

ਕਿਸਾਨਾਂ ਨੂੰ ਕਰਜ਼ ਮੁਕਤ ਕਰਨ ਤੇ ਫਸਲ ਦਾ ਲਾਭਕਾਰੀ ਮੁੱਲ ਦੇਣ ਲਈ ਕਾਨੂੰਨ ਬਣਾਏ ਜਾਣ ਦੀ ਹੈ ਲੋੜ-ਯੋਗਿੰਦਰ ਯਾਦਵ

ਸਿਰਸਾ, 17 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸਵਰਾਜ ਇੰਡੀਆ ਦੇ ਕੌਮੀ ਪ੍ਰਧਾਨ ਯੋਗਿੰਦਰ ਯਾਦਵ ਨੇ ਕਿਹਾ ਹੈ ਕਿ ਸੰਸਦ ਦਾ ਸਪੈਸ਼ਲ ਸੈਸ਼ਨ ਬੁਲਾ ਕੇ ਕਿਸਾਨਾਂ ਨੂੰ ਕਰਜਾ ਮੁਕਤ ਕਰਨ ਤੇ ਫ਼ਸਲ ਦਾ ਲਾਭਕਾਰੀ ਮੁੱਲ ਦੇਣ ਲਈ ਕਾਨੂੰਨੀ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਮਿਲਿਆ ਅਡੀਸ਼ਨਲ ਮਰਸੀ ਚਾਂਸ

ਥਾਨੇਸਰ, 17 ਨਵੰਬਰ (ਅ.ਬ.)- ਕੁਰੂਕਸ਼ੇਤਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਜੋ ਵਿਦਿਆਰਥੀ ਡਿਗਰੀ ਦਾ ਸਮਾਂ ਪੂਰਾ ਹੋਣ ਕਾਰਨ ਕਿਸੇ ਕਾਰਨ ਤੋਂ ਪ੍ਰੀਖਿਆ ਪਾਸ ਨਹੀਂ ਕਰ ਸਕੇ, ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਡੀਸ਼ਨਲ ਮਰਸੀ ਚਾਂਸ ਦੇਣ ...

ਪੂਰੀ ਖ਼ਬਰ »

ਵਿਆਹ ਸ਼ਗਨ ਯੋਜਨਾ ਤਹਿਤ 16.5 ਕਰੋੜ ਵੰਡੇ

ਸਿਰਸਾ, 17 ਨਵੰਬਰ (ਭੁਪਿੰਦਰ ਪੰਨੀਵਾਲੀਆ)- ਮੌਜੂਦਾ ਭਾਜਪਾ ਸਰਕਾਰ ਦੇ ਕਾਰਜਕਾਲ 'ਚ ਅਨੁਸੂਚਿਤ ਜਾਤੀ ਤੇ ਪੱਛੜਾ ਵਰਗ ਕਲਿਆਣ ਵਿਭਾਗ ਵਲੋਂ ਵਿਆਹ ਸ਼ਗਨ ਯੋਜਨਾ ਦੇ ਤਹਿਤ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ 'ਤੇ ਸਾਢੇ ਸੋਲਾਂ ਕਰੋੜ ਰੁਪਏ ਸ਼ਗਨ ਵਜੋਂ ਦਿੱਤੇ ...

ਪੂਰੀ ਖ਼ਬਰ »

ਦਿੱਲੀ ਕਿਸਾਨ ਮੁਕਤੀ ਮਾਰਚ ਇਤਿਹਾਸਕ ਹੋਵੇਗਾ-ਯੋਗੇਂਦਰ ਯਾਦਵ

ਕੁਰੂਕਸ਼ੇਤਰ, 17 ਨਵੰਬਰ (ਜਸਬੀਰ ਸਿੰਘ ਦੁੱਗਲ)- ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਕਿਹਾ ਕਿ 29-30 ਨਵੰਬਰ ਨੂੰ ਦਿੱਲੀ ਕਿਸਾਨ ਅੰਦੋਲਨ ਇਤਿਹਾਸਕ ਹੋਵੇਗਾ ਅਤੇ ਇਸ ਅੰਦੋਲਨ ਵਿਚ ਹਰਿਆਣਾ ਦਾ ਕਿਸਾਨ ਹਿੱਸਾ ਲੈ ਕੇ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਦਾ ...

ਪੂਰੀ ਖ਼ਬਰ »

ਮੌਜੂਦਾ ਸਰਕਾਰ ਆਯੁਰਵੈਦਿਕ, ਹੋਮੀਓਪੈਥੀ ਤੇ ਯੂਨਾਨੀ ਇਲਾਜ ਨੂੰ ਦੇ ਰਹੀ ਬੜਾਵਾ-ਵਿਜ

ਅੰਬਾਲਾ, 17 ਨਵੰਬਰ (ਅ.ਬ.)- ਸਿਹਤ, ਖੇਡ ਅਤੇ ਯੁਵਾ ਪ੍ਰੋਗਰਾਮ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਜ਼ਿਲ੍ਹੇ ਦੇ ਮੰਗਲਈ ਪਿੰਡ ਵਿਚ ਹੋਮੀਓਪੈਥਿਕ ਕਾਲਜ ਦੀ ਸਥਾਪਨਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਕਾਲਜ ਦੀ ਸਥਾਪਨਾ ਤੋਂ ਬਾਅਦ ਖੇਤਰ ਦੇ ਨੌਜਵਾਨਾਂ ਨੂੰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX