ਤਾਜਾ ਖ਼ਬਰਾਂ


ਆਈ.ਪੀ.ਐਲ. 2021 : ਬੈਂਗਲੌਰ ਨੇ ਰਾਜਸਥਾਨ ਨੂੰ ਹਰਾਇਆ
. . .  1 day ago
ਕੋਰੋਨਾ ਕਾਰਨ ਸੰਗੀਤਕਾਰ ਸ਼ਰਵਨ ਦਾ ਦਿਹਾਂਤ
. . .  1 day ago
ਮੁੰਬਈ , 22 ਅਪ੍ਰੈਲ {ਇੰਦਰ ਮੋਹਨ ਪੰਨੂੰ} -ਪ੍ਰਸਿੱਧ ਸੰਗੀਤਕਾਰ ਸ਼ਰਵਨ ਦਾ ਕੋਰੋਨਾ ਕਰਨ ਦਿਹਾਂਤ ਹੋ ਗਿਆ ।
ਅਮਰਕੋਟ ’ਚ ਰਾਤ ਸਮੇਂ ਵੀ ਧਰਨਾ ਜਾਰੀ
. . .  1 day ago
ਅਮਰਕੋਟ {ਤਰਨ ਤਾਰਨ}, 22 ਅਪ੍ਰੈਲ (ਗੁਰਚਰਨ ਸਿੰਘ ਭੱਟੀ)-ਸਰਹੱਦੀ ਖੇਤਰ ਖੇਮਕਰਨ ਮਾਰਕੀਟ ਕਮੇਟੀ ਦੇ ਅਧੀਨ ਆਉਦੀਆਂ ਦਾਣਾ ਮੰਡੀਆਂ’ਚ ਬਾਰਦਾਨੇ ਦੀ ਭਾਰੀ ਕਿਲਤ ਕਾਰਨ ਅੱਜ ਸਵੇਰੇ ਇੱਕ ਵਜੇ ਤੋਂ ਅਮਰਕੋਟ ...
ਆਈ.ਪੀ.ਐਲ. 2021: ਰਾਜਸਥਾਨ ਨੇ ਬੈਂਗਲੌਰ ਨੂੰ ਦਿੱਤਾ 178 ਦੌੜਾਂ ਦਾ ਟੀਚਾ
. . .  1 day ago
1 ਮਈ ਤੋਂ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਦੀ ਸ਼ੁਰੂਆਤ - ਕੈਪਟਨ
. . .  1 day ago
ਚੰਡੀਗੜ੍ਹ , 22 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬੇ ਭਰ ਵਿਚ ਪਹਿਲੀ ਮਈ ਤੋਂ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਦੀ ਸ਼ੁਰੂਆਤ ਕੀਤੀ ...
ਆਰ.ਸੀ.ਐਫ. ਨੇ ਅੱਜ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ 1210 ਕਿੱਲੋ ਤਰਲ ਆਕਸੀਜਨ ਭੇਜੀ
. . .  1 day ago
ਕਪੂਰਥਲਾ, 22 ਅਪ੍ਰੈਲ (ਅਮਰਜੀਤ ਕੋਮਲ)-ਕੋਰੋਨਾ ਮਹਾਂਮਾਰੀ ਕਾਰਨ ਹਸਪਤਾਲਾਂ ਵਿਚ ਵੱਧ ਰਹੀ ਆਕਸੀਜਨ ਦੀ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਦੇ ਆਦੇਸ਼ਾਂ ਅਨੁਸਾਰ ਭਾਰਤੀ ਰੇਲਵੇ ...
ਆਈ.ਪੀ.ਐਲ. 2021 : ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦੀ ਕੀਤੀ ਚੋਣ , ਰਾਜਸਥਾਨ ਕਰੇਗਾ ਪਹਿਲਾਂ ਬੱਲੇਬਾਜ਼ੀ
. . .  1 day ago
ਪੰਜਾਬ ਪੁਲਿਸ ਦਾ ਨਵਾਂ ਕਾਰਨਾਮਾ , ਪ੍ਰਵਾਸੀ ਨੌਜਵਾਨ ਨੂੰ ਲੁੱਟਿਆ
. . .  1 day ago
ਜਲੰਧਰ , 22 ਅਪ੍ਰੈਲ - ਪੰਜਾਬ ਪੁਲਿਸ ਦਾ ਇਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ ।ਪ੍ਰਵਾਸੀ ਨੌਜਵਾਨ ਨੇ ਦੋਸ਼ ਲਾਇਆ ਕਿ ਉਸ ਨੂੰ ਪੁਲਿਸ ਮੁਲਾਜ਼ਮ ਨੇ ਲੁੱਟਿਆ ਹੈ । ਨੌਜਵਾਨ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਨੇ ਨਸ਼ਾ ਕੀਤਾ ...
ਮੁਲਾਜ਼ਮ ਦੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਸੁਨਾਮ ਦਾ ਇਕ ਬੈਂਕ ਬੰਦ
. . .  1 day ago
ਸੁਨਾਮ ਊਧਮ ਸਿੰਘ ਵਾਲਾ ,22 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਬੈਂਕ ਕਰਮਚਾਰੀ ਦੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਸੁਨਾਮ ਸ਼ਹਿਰ ਦਾ ਇਕ ਬੈਂਕ ਕੁੱਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ...
ਹਿਮਾਚਲ ਪ੍ਰਦੇਸ਼ ਦੇ ਸਾਰੇ ਧਾਰਮਿਕ ਅਸਥਾਨ ਕੋਰੋਨਾ ਕਾਰਨ ਭਲਕੇ ਤੋਂ ਆਮ ਸੰਗਤ ਲਈ ਬੰਦ
. . .  1 day ago
ਸ੍ਰੀ ਅਨੰਦਪੁਰ ਸਾਹਿਬ ,22 ਅਪ੍ਰੈਲ (ਜੇ. ਐੱਸ. ਨਿੱਕੂਵਾਲ)- ਕੋਰੋਨਾ ਦੇ ਵਧਦੇ ਹੋਏ ਪ੍ਰਭਾਵ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ 23 ਅਪ੍ਰੈਲ ਤੋਂ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਸਮੇਤ ਸਾਰੇ ਧਾਰਮਿਕ ਅਸਥਾਨ ਆਮ ...
ਮੰਡੀਆਂ ਵਿਚ ’ਚ ਰੁਲ ਰਿਹਾ ਕਿਸਾਨ , ਮੁੱਖ ਮੰਤਰੀ ਸਿੱਧੇ ਤੌਰ ‘ਤੇ ਜ਼ਿੰਮੇਵਾਰ- ਸੁਖਬੀਰ ਸਿੰਘ ਬਾਦਲ
. . .  1 day ago
ਬਠਿੰਡਾ , 22 ਅਪ੍ਰੈਲ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਜ ਦੀਆਂ ਮੰਡੀਆਂ ਵਿਚ ’ਚ ਰੁਲ ਰਿਹਾ ਕਿਸਾਨ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਕਣਕ ...
ਸਰਹੱਦ `ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸਟੇਟ ਹੈਲਥ ਮੁਲਾਜ਼ਮਾਂ ਵਿਚਾਲੇ ਹੋਈ ਤਕਰਾਰ
. . .  1 day ago
ਅੰਮ੍ਰਿਤਸਰ, 22 ਅਪ੍ਰੈਲ (ਸੁਰਿੰਦਰ ਕੋਛੜ)-ਖ਼ਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਕਰਕੇ ਪੂਰੇ 10 ਦਿਨਾਂ ਬਾਅਦ ਵਾਪਸ ਪਰਤੇ ਯਾਤਰੂਆਂ ਨੂੰ ਕੋਰੋਨਾ ਜਾਂਚ ਕਿੱਟਾਂ ਦੀ ਘਾਟ ਕਾਰਨ ਕਈ ਘੰਟਿਆਂ ...
ਘਰੇਲੂ ਕਲੇਸ਼ ਕਾਰਨ ਫਾਹਾ ਲੈ ਕੇ ਪਤਨੀ ਵਲੋਂ ਜੀਵਨ ਲੀਲਾ ਸਮਾਪਤ
. . .  1 day ago
ਖਡੂਰ ਸਾਹਿਬ, 22 ਅਪ੍ਰੈਲ ( ਰਸ਼ਪਾਲ ਸਿੰਘ ਕੁਲਾਰ) -ਤਹਿਸੀਲ ਖਡੂਰ ਦੇ ਪਿੰਡ ਕੰਗ ਦੀ ਪੂਜਾ ਪਤਨੀ ਗੁਰਜੰਗਜੀਤ ਸਿੰਘ ਨੇ ਘਰੇਲੂ ਕਲੇਸ਼ ਕਾਰਨ ਛੱਤ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ...
ਪੰਜਾਬ ਗ੍ਰਾਮੀਣ ਬੈਂਕ ਦੇ ਕਰਮਚਾਰੀ ਕੋਰੋਨਾ ਪਾਜ਼ੀਟਿਵ , 2 ਦਿਨ ਲਈ ਕੀਤਾ ਬੰਦ
. . .  1 day ago
ਗੁਰੂ ਹਰਸਹਾਏ , 22 ਅਪ੍ਰੈਲ { ਹਰਚਰਨ ਸਿੰਘ ਸੰਧੂ}-ਪੰਜਾਬ ਗ੍ਰਾਮੀਣ ਬੈਂਕ ਦੇ ਇਕ ਕਰਮਚਾਰੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ ਬੈਂਕ ਨੂੰ 2 ਦਿਨ ਲਈ ਬੰਦ ਕੀਤਾ ਗਿਆ ਹੈ ।ਬੈਂਕ ਬੰਦ ਹੋਣ 'ਤੇ ਲੋਕ...
ਅਮਰੀਕਾ 2030 ਤੱਕ ਅੱਧੀ ਕਰੇਗਾ ਗਰੀਨ ਹਾਊਸ ਗੈਸਾਂ ਦੀ ਪੈਦਾਵਾਰ - ਬਾਇਡਨ
. . .  1 day ago
ਵਾਸ਼ਿੰਗਟਨ ,22 ਅਪ੍ਰੈਲ -ਮੌਸਮੀ ਤਬਲੀਦੀ ਦੇ ਮੁੱਦੇ ਉੱਤੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਅਮਲੀ ਰੂਪ ਦਿੰਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ 2030 ਤੱਕ ਮੁਲਕ ਦੀਆਂ ਗਰੀਨ ਹਾਊਸ ਗੈਸਾਂ ਦੀ ਪੈਦਾਵਾਰ...
ਪਾਕਿਸਤਾਨ ਤੋਂ ਵਾਪਿਸ ਆਏ ਸ਼ਰਧਾਲੂਆਂ ਨੂੰ ਪਹਿਲਾਂ ਇਕਾਂਤਵਾਸ ਕੀਤਾ ਜਾਵੇਗਾ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 22 ਅਪ੍ਰੈਲ (ਹਰਮਿੰਦਰ ਸਿੰਘ ) - ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਮੇਟੀ ਵਲੋਂ ਸਿੱਖ ਆਈ. ਏ. ਐੱਸ, ਆਈ. ਪੀ. ਐੱਸ. ਅਤੇ ਸੈਨਾ ਲਈ ਅਫ਼ਸਰ ਤਿਆਰ ਕਰਨ ਲਈ ਉਨ੍ਹਾਂ ਨੂੰ ...
ਪੰਜਾਬ ਗਰਾਮੀਣ ਬੈਕ ਗੁਰੂ ਹਰ ਸਹਾਏ (ਫ਼ਿਰੋਜ਼ਪੁਰ) ਦਾ ਕਰਮਚਾਰੀ ਕੋਰੋਨਾ ਪਾਜ਼ੀਟਿਵ, ਮਚੀ ਭਗਦੜ
. . .  1 day ago
ਗੁਰੂ ਹਰ ਸਹਾਏ, 22 ਅਪ੍ਰੈਲ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ (ਫ਼ਿਰੋਜ਼ਪੁਰ) ਦੀ ਪੰਜਾਬ ਗਰਾਮੀਣ ਬੈਕ ਦੇ ਇਕ ਕਰਮਚਾਰੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ ਬੈਕ ਵਿਚ ਭਗਦੜ ਮੱਚ ਗਈ ...
ਪਾਕਿਸਤਾਨ ਤੋਂ ਆਏ ਜਥੇ ਵਿਚ 100 ਤੋਂ ਵਧੇਰੇ ਨਿਕਲੇ ਕੋਰੋਨਾ ਪਾਜ਼ੀਟਿਵ
. . .  1 day ago
ਅੰਮ੍ਰਿਤਸਰ, 22 ਅਪ੍ਰੈਲ (ਸੁਰਿੰਦਰ ਕੋਛੜ) - ਖ਼ਾਲਸਾ ਸਾਜਣਾ ਦਿਵਸ ਮੌਕੇ 10 ਦਿਨਾਂ ਲਈ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਕਰਕੇ ਵਾਪਸ ਪਰਤੇ ਯਾਤਰੂਆਂ ਦੀ ਅਟਾਰੀ ਵਿਖੇ ...
ਕਣਕ ਦੀ ਖ਼ਰੀਦ ਨਾ ਮਾਤਰ ਹੋਣ ਕਾਰਨ ਅਮਰਕੋਟ ਮੇਨ ਚੌਂਕ 'ਚ ਧਰਨਾ
. . .  1 day ago
ਅਮਰਕੋਟ (ਤਰਨ ਤਾਰਨ) 22 ਅਪ੍ਰੈਲ (ਗੁਰਚਰਨ ਸਿੰਘ ਭੱਟੀ) - ਹਾੜੀ ਦੀ ਪ੍ਰਮੁੱਖ ਫ਼ਸਲ ਕਣਕ ਦੀ ਖ਼ਰੀਦ ਨਾ ਮਾਤਰ ਹੋਣ ਕਾਰਨ ਅੱਜ ਅਮਰਕੋਟ ਮੇਨ ਚੌਂਕ 'ਚ ਆੜ੍ਹਤੀਆ, ਕਿਸਾਨਾਂ, ਮਜ਼ਦੂਰਾਂ ਵਲੋਂ ਵੱਡੇ ...
ਹੁਣ ਮੰਡੀਆਂ ਵਿਚ ਕਿਸਾਨਾਂ ਨੂੰ ਰੋਲਣ ਲੱਗੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ - ਸੁਖਬੀਰ ਸਿੰਘ ਬਾਦਲ
. . .  1 day ago
ਮੋਗਾ, 22 ਅਪ੍ਰੈਲ ( ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਦੀ ਅਨਾਜ ਮੰਡੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਚਾਨਕ ਦੌਰਾ ਕੀਤਾ ਅਤੇ ਉਨ੍ਹਾਂ ਨੇ ਮੰਡੀ ਪ੍ਰਬੰਧਾਂ ਦਾ ਜਾਇਜ਼ਾ...
ਆਕਸੀਜਨ ਸਪਲਾਈ ਦੀ ਉਪਲਬਧਤਾ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਮੋਦੀ ਵਲੋਂ ਉੱਚ ਪੱਧਰੀ ਬੈਠਕ
. . .  1 day ago
ਨਵੀਂ ਦਿੱਲੀ , 22 ਅਪ੍ਰੈਲ - ਪ੍ਰਧਾਨ ਮੰਤਰੀ ਮੋਦੀ ਵਲੋਂ ਦੇਸ਼ ਭਰ ਵਿਚ ਆਕਸੀਜਨ ਸਪਲਾਈ ਦੀ ਸਮੀਖਿਆ ਕਰਨ ਅਤੇ ਇਸ ਦੀ ਉਪਲਬਧਤਾ ਨੂੰ ਵਧਾਉਣ ਦੇ ...
ਕੋਰੋਨਾ ਸੰਕਟ ਵਿਚਕਾਰ ਅਮਰਨਾਥ ਯਾਤਰਾ ਮੁਅੱਤਲ
. . .  1 day ago
ਨਵੀਂ ਦਿੱਲੀ , 22 ਅਪ੍ਰੈਲ - ਕੋਰੋਨਾ ਸੰਕਟ ਵਿਚਕਾਰ ਅਮਰਨਾਥ ਯਾਤਰਾ...
ਖੰਨਾ ਨਗਰ ਕੌਂਸਲ ਦਾ ਪ੍ਰਧਾਨ ਕਾਂਗਰਸ ਦੇ ਕਮਲਜੀਤ ਸਿੰਘ ਲੱਧੜ ਨੂੰ ਬਣਾਇਆ ਗਿਆ
. . .  1 day ago
ਖੰਨਾ, 22 ਅਪ੍ਰੈਲ (ਹਰਜਿੰਦਰ ਸਿੰਘ ਲਾਲ) - ਅੱਜ ਖੰਨਾ ਦੀ 70 ਕਰੋੜ ਰੁਪਏ ਤੋਂ ਵਧੇਰੇ ਬਜਟ ਵਾਲੀ ਏ. ਕਲਾਸ ਨਗਰ ਕੌਂਸਲ ਦਾ ਪ੍ਰਧਾਨ ਕਾਂਗਰਸ ਦੇ ਕਮਲਜੀਤ ਸਿੰਘ ਲੱਧੜ ਨੂੰ ਚੁਣ ਲਿਆ ਗਿਆ ...
ਸਿੱਖਿਆ ਮੰਤਰੀ ਦੇ ਰੈਸਟ ਹਾਊਸ ਵਿਚਲੇ ਦਫ਼ਤਰ ਮੂਹਰੇ ਸਿਲੈੱਕਟਿਡ ਈ. ਈ. ਟੀ. ਅਧਿਆਪਕਾਂ ਦਾ ਧਰਨਾ ਸ਼ੁਰੂ
. . .  1 day ago
ਸੰਗਰੂਰ, 22 ਅਪ੍ਰੈਲ (ਧੀਰਜ ਪਸ਼ੋਰੀਆ) - ਸੰਗਰੂਰ ਦੇ ਰੈਸਟ ਹਾਊਸ ਜਿੱਥੇ ਕਈ ਮਹੀਨਿਆਂ ਤੋਂ ਸਿਖਿਆ ਮੰਤਰੀ ਨੇ ਆਪਣਾ ਦਫ਼ਤਰ ਬਣਾਇਆ ਹੋਇਆ ਹੈ, ...
ਕਾਨੂੰਨ ਰੱਦ ਕਰਵਾ ਕੇ ਦਿੱਲੀ ਦਾ ਮੋਰਚਾ ਵੀ ਜਿੱਤਾਂਗੇ ਅਤੇ ਪੰਜਾਬ ਜਾ ਕੇ ਕੈਪਟਨ ਦੀ ਧੌਣ 'ਤੇ ਗੋਡਾ ਵੀ ਦਿਆਂਗੇ : ਪ੍ਰਧਾਨ ਉਗਰਾਹਾਂ
. . .  1 day ago
ਦਿੱਲੀ, ਟਿੱਕਰੀ ਬਾਰਡਰ, 22 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਲੋਹੀਆਂ) - ਅਸੀਂ ਤੁਹਾਡੇ ਸਹਿਯੋਗ ਨਾਲ ਮੋਦੀ ਸਰਕਾਰ ਕੋਲੋਂ ਤਿੰਨ ਕਾਨੂੰਨ ਰੱਦ ਕਰਵਾ ਕੇ ਦਿੱਲੀ ਦਾ ਮੋਰਚਾ ਵੀ ਜਿੱਤਾਂਗੇ ਅਤੇ ਪੰਜਾਬ ਜਾ ਕੇ ਗੁਟਕਾ ਸਾਹਿਬ ਦੀਆਂ ਝੂਠੀਆਂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਪਹਿਲਾ ਸਫ਼ਾ

ਨਾਸਿਕ ਦੇ ਹਸਪਤਾਲ 'ਚ ਆਕਸੀਜਨ ਸਪਲਾਈ ਲੀਕ-24 ਕੋਰੋਨਾ ਮਰੀਜ਼ਾਂ ਦੀ ਮੌਤ

ਊਧਵ ਠਾਕਰੇ ਵਲੋਂ 5-5 ਲੱਖ ਦੀ ਵਿੱਤੀ ਸਹਾਇਤਾ ਦਾ ਐਲਾਨ
• ਰਾਸ਼ਟਰਪਤੀ, ਉਪ-ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵਲੋਂ ਦੁੱਖ ਪ੍ਰਗਟ

ਨਾਸਿਕ / ਮੁੰਬਈ, 21 ਅਪ੍ਰੈਲ (ਏਜੰਸੀ)-ਮਹਾਰਾਸ਼ਟਰ ਦੇ ਨਾਸਿਕ 'ਚ ਸਥਿਤ ਜ਼ਾਕਿਰ ਹੁਸੈਨ ਹਸਪਤਾਲ 'ਚ ਆਕਸੀਜਨ ਦੀ ਸਪਲਾਈ ਲੀਕ ਹੋ ਜਾਣ ਕਾਰਨ ਕੋਵਿਡ-19 ਦੇ 24 ਮਰੀਜ਼ਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਇਹ ਵੱਡਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਸਪਤਾਲ 'ਚ ਆਕਸੀਜਨ ਵਾਲਾ ਟੈਂਕ ਸਪਲਾਈ ਦੇਣ ਆਇਆ ਸੀ ਤੇ ਇਸ ਦੌਰਾਨ ਹਸਪਤਾਲ ਦੇ ਸਟੋਰ ਪਲਾਂਟ 'ਚ ਆਕਸੀਜਨ ਭਰਦੇ ਸਮੇਂ ਇਹ ਲੀਕ ਹੋਣੀ ਸ਼ੁਰੂ ਹੋ ਗਈ | ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਹਾਦਸਾ ਵਾਪਰਿਆਂ ਤਾਂ ਉਸ ਸਮੇਂ ਹਸਪਤਾਲ 'ਚ 150 ਮਰੀਜ਼ ਦਾਖ਼ਲ ਸਨ, ਜਿਨ੍ਹਾਂ 'ਚੋਂ 24 ਵੈਂਟੀਲੇਟਰ ਸਹਾਇਤਾ ਤੇ ਬਾਕੀ ਆਕਸੀਜਨ ਸਹਾਇਤਾ 'ਤੇ ਸਨ ਪਰ ਟੈਂਕ ਲੀਕ ਹੋਣ ਕਾਰਨ ਹਸਪਤਾਲ ਦੀ ਆਕਸੀਜਨ ਸਪਲਾਈ 'ਚ ਵਿਘਨ ਪੈ ਗਿਆ ਤੇ ਵੈਂਟੀਲੇਟਰ ਦੀ ਮਦਦ ਨਾਲ ਸਾਹ ਲੈਣ ਵਾਲੇ ਮਰੀਜ਼ਾਂ 'ਚੋਂ 22 ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਦੋਂਕਿ 2 ਮਰੀਜ਼ਾਂ ਦੀ ਬਾਅਦ 'ਚ ਮੌਤ ਹੋ ਗਈ, ਜਿਨ੍ਹਾਂ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲ ਸਕੀ ਸੀ | ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਕਈ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਦੇ ਬਚਾਅ ਲਈ ਹੋਰਨਾਂ ਹਸਪਤਾਲਾਂ ਤੋਂ ਆਕਸੀਜਨ ਦਾ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਟੈਂਕ ਲੀਕ ਹੋਣ ਤੋਂ ਬਾਅਦ ਆਕਸੀਜਨ ਪੂਰੇ ਇਲਾਕੇ 'ਚ ਫੈਲ ਗਈ ਤੇ ਅੱਗ ਬੁਝਾਊ ਅਮਲੇ ਵਲੋਂ ਹਾਲਾਤ 'ਤੇ ਕਾਬੂ ਪਾਇਆ ਗਿਆ | ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਘਟਨਾ ਦੌਰਾਨ ਮਰਨ ਵਾਲੇ 22 ਮਰੀਜ਼ਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ | ਠਾਕਰੇ ਨੇ ਘਟਨਾ 'ਤੇ ਦੁੱਖ ਜ਼ਾਹਰ ਕਰਦਿਆਂ ਇਸ ਦੀ ਵਿਸਥਾਰਤ ਜਾਂਚ ਕਰਵਾਉਣ ਦਾ ਵੀ ਐਲਾਨ ਕੀਤਾ | ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ-ਰਾਸ਼ਟਰਪਤੀ ਵੈਂਕਇਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਦੁਖਾਂਤ ਦਿਲ ਨੂੰ ਹਿਲਾ ਦੇਣ ਵਾਲਾ ਹੈ | ਇਸ ਦੁੱਖ ਦੀ ਘੜੀ 'ਚ ਪੀੜਤ ਪਰਿਵਾਰਾਂ ਨਾਲ ਮੇਰੀ ਡੂੰਘੀ ਹਮਦਰਦੀ ਹੈ |

ਦੇਸ਼ 'ਚ ਇਕੋ ਦਿਨ 3 ਲੱਖ ਦੇ ਕਰੀਬ ਨਵੇਂ ਮਾਮਲੇ, 2303 ਮੌਤਾਂ

ਸੀਰਮ ਨੇ ਵਧਾਈ ਟੀਕਿਆਂ ਦੀ ਕੀਮਤ
24 ਤੋਂ 30 ਤੱਕ ਬਰਤਾਨੀਆ ਦੀਆਂ ਉਡਾਣਾਂ ਰੱਦ

— ਉਪਮਾ ਡਾਗਾ ਪਾਰਥ —

ਨਵੀਂ ਦਿੱਲੀ, 21 ਅਪ੍ਰੈਲ - ਭਾਰਤ 'ਚ ਪਿਛਲੇ 24 ਘੰਟਿਆਂ 'ਚ ਤਕਰੀਬਨ 3 ਲੱਖ ਦੇ ਨੇੜੇ ਪਹੁੰਚ ਚੁੱਕੇ ਕੋਰੋਨਾ ਦੇ ਮਾਮਲਿਆਂ ਅਤੇ 2000 ਤੋਂ ਵੱਧ ਮੌਤਾਂ ਨਾਲ ਮਹਾਂਮਾਰੀ ਦੇ ਅੰਕੜਿਆਂ 'ਚ ਹਾਲੇ ਤੱਕ ਦਾ ਸਭ ਤੋਂ ਵੱਡਾ ਉਛਾਲ ਦਰਜ ਕੀਤਾ ਗਿਆ ਹੈ | ਆਕਸੀਜਨ ਦੀ ਕਿੱਲਤ, ਬੈੱਡਾਂ ਦੀ ਘਾਟ ਅਤੇ ਲੋੜੀਂਦੀਆਂ ਦਵਾਈਆਂ ਲਈ ਥਾਂ-ਥਾਂ ਭਟਕਦੇ ਮਰੀਜ਼ਾਂ ਦੇ ਰਿਸ਼ਤੇਦਾਰ ਜਿਥੇ ਦੇਸ਼ ਦੇ ਸਿਹਤ ਢਾਂਚੇ 'ਤੇ ਸਵਾਲ ਖੜੇ੍ਹ ਕਰ ਰਹੇ ਹਨ ਉਥੇ ਵਾਇਰਸ ਦੇ ਪਸਾਰ ਦੀ ਲੜੀ ਨੂੰ ਰੋਕਣ 'ਚ ਨਾਕਾਮ ਹੋਇਆ ਪ੍ਰਸ਼ਾਸਨ ਵੀ ਕਟਹਿਰੇ 'ਚ ਖੜ੍ਹਾ ਹੈ | ਅਜਿਹੇ ਸਮੇਂ 'ਚ ਸਾਹਮਣੇ ਆਉਂਦੇ ਕੋਰੋਨਾ ਦੇ ਨਵੇਂ ਰੂਪ ਵੀ ਸਰਕਾਰ ਲਈ ਚੁਣੌਤੀ ਬਣੇ ਖੜ੍ਹੇ ਹਨ | ਹਾਸਲ ਖ਼ਬਰਾਂ ਮੁਤਾਬਿਕ ਭਾਰਤ ਦੇ ਕੁਝ ਹਿੱਸਿਆਂ 'ਚ ਡਬਲ ਸਟ੍ਰੇਨ ਤੋਂ ਬਾਅਦ ਟਿ੍ਪਲ ਸਟ੍ਰੇਨ ਪਾਏ ਗਏ ਹਨ | ਕੋਰੋਨਾ ਸੰਕਟ ਦਰਮਿਆਨ ਹੀ ਏਅਰ ਇੰਡੀਆ ਵਲੋਂ 24 ਤੋਂ 30 ਅਪ੍ਰੈਲ ਤੱਕ ਬਰਤਾਨੀਆ ਜਾਣ ਵਾਲੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ | ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾ ਦੇ ਫ਼ੈਲਾਅ ਨੂੰ ਵੇਖਦਿਆਂ ਅਮਰੀਕਾ ਅਤੇ ਬਰਤਾਨੀਆ ਨੇ ਵੀ ਭਾਰਤ ਲਈ ਸਖ਼ਤ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ | ਕੋਰੋਨਾ ਮਹਾਂਮਾਰੀ 'ਚ ਹੁਣ ਤੱਕ ਦੇ ਦੁਨੀਆ ਭਰ ਦੇ ਸਾਰੇ ਰਿਕਾਰਡ ਤੋੜਦਿਆਂ ਭਾਰਤ 'ਚ ਪਿਛਲੇ 24 ਘੰਟਿਆਂ 'ਚ 2, 95,041 ਕੋਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ | ਨਾਲ ਹੀ ਪਿਛਲੇ 24 ਘੰਟਿਆਂ 'ਚ ਕੋਰੋਨਾ ਕਾਰਨ 2023 ਮੌਤਾਂ ਦਰਜ ਕੀਤੀਆਂ ਗਈਆਂ ਹਨ | ਦੂਜੀ ਲਹਿਰ ਦਾ ਕਹਿਰ ਐਨਾ ਜ਼ਿਆਦਾ ਹੈ ਕਿ ਪਿਛਲੇ 21 ਦਿਨਾਂ 'ਚ ਦੇਸ਼ 'ਚ 34 ਲੱਖ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ ਜਦਕਿ ਇਸੇ ਸਮੇਂ ਦੌਰਾਨ 20,085 ਲੋਕਾਂ ਦੀ ਮੌਤ ਹੋ ਚੁੱਕੀ ਹੈ | ਹਾਲੇ ਤੱਕ ਦੇਸ਼ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 1 ਕਰੋੜ 56 ਲੱਖ ਤੋਂ ਪਾਰ ਹੋ ਗਈ ਹੈ ਜਦਕਿ ਮਿ੍ਤਕਾਂ ਦੀ ਗਿਣਤੀ 1 ਲੱਖ 82 ਹਜ਼ਾਰ ਤੋਂ ਉਪਰ ਪਹੁੰਚ ਗਈ ਹੈ | ਅੰਕੜਿਆਂ ਮੁਤਾਬਿਕ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਦਰ 85.01 ਫ਼ੀਸਦੀ ਹੈ ਜਦਕਿ ਮੌਤ ਦਰ 1.17 ਫ਼ੀਸਦੀ ਹੈ | ਹਾਲੇ ਤੱਕ ਦੇਸ਼ 'ਚ ਕੁੱਲ 1 ਕਰੋੜ 32 ਲੱਖ ਲੋਕ ਸਿਹਤਯਾਬ ਹੋਏ ਹਨ | ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਅਤੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ |
ਬਰਤਾਨੀਆ ਦੀਆਂ ਉਡਾਣਾਂ ਰੱਦ
ਬਰਤਾਨੀਆਂ ਵਲੋਂ ਭਾਰਤ 'ਤੇ ਲਾਈਆਂ ਪਾਬੰਦੀਆਂ ਤੋਂ ਬਾਅਦ ਭਾਰਤ ਵਲੋਂ ਵੀ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ | ਏਅਰ ਇੰਡੀਆ ਵਲੋਂ ਹਾਸਲ ਜਾਣਕਾਰੀ ਮੁਤਾਬਿਕ 24 ਤੋਂ 30 ਅਪ੍ਰੈਲ ਦੀ ਮਿਆਦ ਦੌਰਾਨ ਭਾਰਤ ਅਤੇ ਬਰਤਾਨੀਆ ਦੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ | ਕੰਪਨੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਰਾਹੀਂ ਅੱਗੇ ਦੀ ਜਾਣਕਾਰੀ ਮੁਹੱਈਆ ਕਰਵਾਏਗੀ | ਜ਼ਿਕਰਯੋਗ ਹੈ ਕਿ ਬਰਤਾਨੀਆ ਪਹਿਲਾਂ ਹੀ ਭਾਰਤ ਨੂੰ ਲਾਲ ਸੂਚੀ 'ਚ ਪਾ ਚੁੱਕਾ ਹੈ ਜਿਸ ਮੁਤਾਬਿਕ ਭਾਰਤੀਆਂ ਦੀ ਬਰਤਾਨੀਆ 'ਚ ਦਾਖ਼ਲ 'ਤੇ ਹੀ ਪਾਬੰਦੀ ਹੈ | ਅਮਰੀਕਾ ਵਲੋਂ ਵੀ ਆਪਣੇ ਨਾਗਰਿਕਾਂ ਨੂੰ ਸਲਾਹ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਭਾਰਤ ਦੇ ਸਫ਼ਰ ਤੋਂ ਪ੍ਰਹੇਜ਼ ਕਰਨ |
ਕੋਵੀਸ਼ੀਲਡ ਲਈ ਕੀਮਤ ਦਾ ਐਲਾਨ
ਕੇਂਦਰ ਸਰਕਾਰ ਵਲੋਂ ਟੀਕਾਕਰਨ ਦੀ ਨਵੀਂ ਰਣਨੀਤੀ ਤਹਿਤ ਰਾਜ ਸਰਕਾਰਾਂ ਨੂੰ ਨਿੱਜੀ ਹਸਪਤਾਲਾਂ ਨੂੰ ਸਿੱਧੇ ਟੀਕਾ ਨਿਰਮਾਤਾਵਾਂ ਤੋਂ ਖ਼ੁਰਾਕ ਖਰੀਦਣ ਦੀ ਇਜਾਜ਼ਤ ਦੇਣ ਤੋਂ ਇਕ ਦਿਨ ਬਾਅਦ ਸੀਰਮ ਇੰਸਟੀਚਿਊਟ ਨੇ ਨਵੀਂਆਂ ਕੀਮਤਾਂ ਦਾ ਐਲਾਨ ਕੀਤਾ | ਕੰਪਨੀ ਮੁਤਾਬਿਕ ਕੋਵੀਸ਼ੀਲਡ ਵੈਕਸੀਨ ਦੇ ਲਈ ਰਾਜ ਸਰਕਾਰਾਂ ਨੂੰ 400 ਰੁਪਏ ਪ੍ਰਤੀ ਖ਼ੁਰਾਕ ਅਤੇ ਨਿੱਜੀ ਹਸਪਤਾਲਾਂ ਨੂੰ 600 ਰੁਪਏ ਪ੍ਰਤੀ ਖ਼ੁਰਾਕ ਅਦਾ ਕਰਨੀ ਹੋਵੇਗੀ | ਹਾਲਾਂਕਿ ਕੇਂਦਰ ਸਰਕਾਰ ਨੂੰ ਇਹ ਖ਼ੁਰਾਕ 150 ਰੁਪਏ 'ਚ ਮਿਲਦੀ ਰਹੇਗੀ | ਸੀਰਮ ਨੇ ਕਿਹਾ ਕਿ ਅਗਲੇ ਦੋ ਮਹੀਨਿਆਂ 'ਚ ਵੈਕਸੀਨ ਦਾ ਉਤਪਾਦਨ ਵਧਾਇਆ ਜਾਵੇਗਾ | ਹਾਲੇ ਤੱਕ ਜਿੰਨੀ ਵੀ ਵੈਕਸੀਨ ਦਾ ਉਤਾਪਦਨ ਹੁੰਦਾ ਸੀ, ਉਨ੍ਹਾਂ 'ਚੋਂ 50 ਫ਼ੀਸਦੀ ਵੈਕਸੀਨ ਕੇਂਦਰ ਦੇ ਟੀਕਾਕਰਨ ਮੁਹਿੰਮ ਲਈ ਅਤੇ ਬਾਕੀ 50 ਫ਼ੀਸਦੀ ਰਾਜਾਂ ਅਤੇ ਨਿੱਜੀ ਹਸਪਤਾਲਾਂ ਨੂੰ ਦਿੱਤੀ ਜਾਂਦੀ ਸੀ | ਸੀਰਮ ਨੇ ਬਿਆਨ 'ਚ ਕਿਹਾ ਕਿ ਆਲਮੀ ਪੱਧਰ 'ਤੇ ਭਾਰਤ 'ਚ ਵੈਕਸੀਨ ਦੀ ਕੀਮਤ ਘੱਟ ਹੈ | ਅਮਰੀਕਾ ਵੈਕਸੀਨ 1500 ਰੁਪਏ ਪ੍ਰਤੀ ਖ਼ੁਰਾਕ ਜਦਕਿ ਰੂਸ ਦੀ ਵੈਕਸੀਨ 750 ਰੁਪਏ ਪ੍ਰਤੀ ਖ਼ੁਰਾਕ ਮਿਲ ਰਹੀ ਹੈ | ਉਸ ਲਿਹਾਜ਼ ਨਾਲ ਭਾਰਤ ਦੀ ਵੈਕਸੀਨ ਦੀ ਕੀਮਤ ਬਾਕੀ ਦੇਸ਼ਾਂ ਦੇ ਮੁਕਾਬਲੇ ਘੱਟ ਹੈ |
ਅਸਰਦਾਰ ਹੈ ਕੋਵੈਕਸੀਨ
ਮੈਡੀਕਲ ਰਿਸਰਚ ਆਈ. ਸੀ. ਐਮ. ਆਰ. ਕੌ ਾਸਲ ਆਫ਼ ਵੈਕਸੀਨ ਕੋਵੈਕਸੀਨ ਡਬਲ ਮਿਊਟੈਂਟ ਅਤੇ ਮਲਟੀਪਲ ਵੇਰੀਐਂਟ ਦੇ ਖ਼ਿਲਾਫ਼ ਵੀ ਕਾਰਗਰ ਹੈ | ਕੋਵੈਕਸੀਨ ਨੂੰ ਆਈ. ਸੀ. ਐਮ. ਆਰ. ਅਤੇ ਭਾਰਤ ਬਇਓਟੈੱਕ ਨੇ ਮਿਲ ਕੇ ਵਿਕਸਿਤ ਕੀਤਾ ਹੈ | ਜ਼ਿਕਰਯੋਗ ਹੈ ਕਿ ਕੋਰੋਨਾ ਟੀਕਾਕਰਨ ਦਾ ਤੀਜਾ ਪੜਾਅ 1 ਮਈ ਤੋਂ ਸ਼ੁਰੂ ਹੋਵੇਗਾ ਅਤੇ ਇਸ 'ਚ 18 ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਕੀਤਾ ਜਾਵੇਗਾ | ਟੀਕਾਕਰਨ ਮੁਹਿੰਮ ਦੇ ਸਮਰਥਨ 'ਚ ਭਾਰਤ ਬਾਇਓਟੈੱਕ ਅਗਲੇ ਮਹੀਨੇ ਕੋਵੈਕਸੀਨ ਦੀਆਂ 3 ਕਰੋੜ ਖ਼ੁਰਾਕਾਂ ਦਾ ਉਤਪਾਦਨ ਕਰੇਗੀ | ਦੇਸ਼ 'ਚ ਹਾਲੇ ਤੱਕ ਵੈਕਸੀਨ ਦੀਆਂ 13.01 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ | ਇਨ੍ਹਾਂ 'ਚ 11.16 ਕਰੋੜ ਪਹਿਲੀ ਖ਼ੁਰਾਕ ਹਨ |
ਕੋਰੋਨਾ ਦਾ ਟਿ੍ਪਲ ਮਿਊਟੈਸ਼ਨ
ਕੋਰੋਨਾ ਦੀਆਂ ਨਿੱਤ ਨਵੀਆਂ ਚੁਣੌਤੀਆਂ ਦਰਮਿਆਨ ਦੇਸ਼ ਦੇ ਕਈ ਹਿੱਸਿਆਂ 'ਚ ਇਸ ਦਾ ਟਿ੍ਪਲ ਮਿਊਟੈਸ਼ਨ ਵੀ ਮਿਲਿਆ ਹੈ | ਕੋਵਿਡ ਦੇ 3 ਵੱਖ-ਵੱਖ ਸਟ੍ਰੇਨਾਂ ਤੋਂ ਬਣੇ ਇਸ ਰੂਪ ਨੂੰ ਕਾਫ਼ੀ ਖ਼ਤਰਨਾਕ ਮੰਨਿਆ ਜਾ ਰਿਹਾ ਹੈ | ਸਾਇੰਸਦਾਨਾਂ ਮੁਤਾਬਿਕ ਇਹ ਕਾਫ਼ੀ ਤੇਜ਼ੀ ਨਾਲ ਫ਼ੈਲ ਰਿਹਾ ਹੈ ਅਤੇ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ | ਮਹਾਂਰਾਸ਼ਟਰ, ਦਿੱਲੀ ਅਤੇ ਪੱਛਮੀ ਬੰਗਾਲ 'ਚ ਵੱਧ ਰਹੇ ਕੇਸਾਂ ਪਿੱਛੇ ਟਿ੍ਪਲ ਮਿਊਟੇਸ਼ਨ ਨੂੰ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ |

ਭਾਰਤ 'ਚ ਰੋਜ਼ਾਨਾ 7500 ਮੀਟਿ੍ਕ ਟਨ ਮੈਡੀਕਲ ਆਕਸੀਜਨ ਦਾ ਉਤਪਾਦਨ

ਨਵੀਂ ਦਿੱਲੀ, 21 ਅਪ੍ਰੈਲ (ਜਗਤਾਰ ਸਿੰਘ)-ਇਕ ਰਿਪੋਰਟ ਮੁਤਾਬਿਕ ਰੋਜ਼ਾਨਾ ਭਾਰਤ 'ਚ 7500 ਮੀਟਿ੍ਕ ਟਨ ਤੋਂ ਜ਼ਿਆਦਾ ਮੈਡੀਕਲ ਆਕਸੀਜਨ ਦਾ ਉਤਪਾਦਨ ਕੀਤਾ ਜਾ ਰਿਹਾ ਹੈ, ਜਿਸ 'ਚੋਂ 6600 ਮੀਟਿ੍ਕ ਟਨ ਸੂਬਿਆਂ ਨੂੰ ਮੈਡੀਕਲ ਵਰਤੋਂ ਲਈ ਦਿੱਤਾ ਜਾਂਦਾ ਹੈ | ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਿਕ 12 ਅਪ੍ਰੈਲ ਨੂੰ ਭਾਰਤ 'ਚ ਮੈਡੀਕਲ ਆਕਸੀਜਨ ਦੀ ਖਪਤ 3842 ਮੀਟਿ੍ਕ ਟਨ ਸੀ | ਇਹ ਮੈਡੀਕਲ ਆਕਸੀਜਨ ਦੀ ਰੋਜ਼ਾਨਾ ਉਤਪਾਦਨ ਸਮਰਥਾ ਦਾ 54 ਫ਼ੀਸਦੀ ਹੈ | ਪੂਰੇ ਦੇਸ਼ 'ਚ ਆਕਸੀਜਨ ਬਣਾਉਣ ਵਾਲੀਆਂ ਫੈਕਟਰੀਆਂ ਦੀ ਗਿਣਤੀ 500 ਤੋਂ ਜ਼ਿਆਦਾ ਹੈ | ਇਲਾਜ ਵਾਸਤੇ ਜਿਸ ਤਰ੍ਹਾਂ ਦੀ ਆਕਸੀਜਨ ਦੀ ਵਰਤੋਂ ਹੁੰਦੀ ਹੈ, ਉਹ ਤਰਲ ਆਕਸੀਜਨ ਹੁੰਦੀ ਹੈ | ਪਲਾਂਟਸ 'ਚ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਬਣ ਕੇ ਤਿਆਰ ਹੋਣ ਵਾਲੀ ਤਰਲ ਆਕਸੀਜਨ ਨੂੰ ਤੈਅ ਤਾਪਮਾਨ 'ਤੇ ਵੱਡੇ-ਵੱਡੇ ਟੈਂਕਰਾਂ 'ਚ ਭਰ ਕੇ ਹਸਪਤਾਲਾਂ ਤੱਕ ਪਹੁੰਚਾਇਆ ਜਾਂਦਾ ਹੈ | ਕੁਝ ਵੱਡੇ ਹਸਪਤਾਲਾਂ 'ਚ ਸੈਂਟਰਲਾਈਜ਼ਡ ਆਕਸੀਜਨ ਟੈਂਕ ਹੁੰਦਾ ਹੈ, ਜਿਥੋਂ ਦੀ ਜਿਸ ਬੈੱਡ 'ਤੇ ਆਕਸੀਜਨ ਦੀ ਲੋੜ ਹੁੰਦੀ ਹੈ ਪਾਈਪਲਾਈਨ ਦੇ ਰਾਹੀਂ ਸਪਲਾਈ ਹੁੰਦੀ ਹੈ | ਛੋਟੇ ਹਸਪਤਾਲਾਂ 'ਚ ਆਕਸੀਜਨ ਨੂੰ ਸਿਲੰਡਰਾਂ ਰਾਹੀਂ ਪਹੁੰਚਾਇਆ ਜਾਂਦਾ ਹੈ ਤੇ ਫਿਰ ਪਾਈਪਲਾਈ ਦੇ ਰਾਹੀਂ ਮਰੀਜ ਦੇ ਬੈੱਡ ਤੱਕ ਪੁਜਦੀ ਹੈ |

ਫਰਾਂਸ ਤੋਂ 4 ਹੋਰ ਰਾਫੇਲ ਭਾਰਤ ਪੁੱਜੇ

ਨਵੀਂ ਦਿੱਲੀ, 21 ਅਪ੍ਰੈਲ (ਪੀ.ਟੀ.ਆਈ.)-ਭਾਰਤੀ ਹਵਾਈ ਫ਼ੌਜ ਨੇ ਕਿਹਾ ਕਿ ਰਾਫੇਲ ਜਹਾਜ਼ਾਂ ਦਾ ਪੰਜਵਾਂ ਬੇੜਾ ਫਰਾਂਸ ਤੋਂ ਲਗਪਗ 8000 ਕਿਲੋਮੀਟਰ ਉਡਾਣ ਭਰ ਕੇ ਭਾਰਤ ਪੁੱਜ ਗਿਆ ਹੈ | ਹਾਲਾਂਕਿ ਭਾਰਤੀ ਹਵਾਈ ਫ਼ੌਜ ਨੇ ਕਿੰਨੇ ਜਹਾਜ਼ ਭਾਰਤ ਆਏ ਹਨ ਇਸ ਬਾਰੇ ਨਹੀਂ ਦੱਸਿਆ ਪਰ ਜਾਣਕਾਰਾਂ ਤੋਂ ਮਿਲੀ ਸੂਚਨਾ ਮੁਤਾਬਿਕ ਇਸ ਨਵੇਂ ਬੇੜੇ 'ਚ ਚਾਰ ਹੋਰ ਰਾਫੇਲ ਭਾਰਤ ਆਏ ਹਨ | ਉਨ੍ਹਾਂ ਦੱਸਿਆ ਕਿ ਫਰਾਂਸ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀਆਂ ਹਵਾਈ ਸੈਨਾਵਾਂ ਨੇ ਹਵਾ ਵਿਚ ਹੀ ਇਨ੍ਹਾਂ ਜਹਾਜ਼ਾਂ 'ਚ ਤੇਲ ਭਰਿਆ | ਜਿਸ ਲਈ ਭਾਰਤੀ ਹਵਾਈ ਸੈਨਾ ਨੇ ਉਕਤ ਦੋਵੇਂ ਹਵਾਈ ਸੈਨਾਵਾਂ ਦਾ ਧੰਨਵਾਦ ਕੀਤਾ | ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ ਨੇ ਫਰਾਂਸ ਦੇ ਸੈਨਿਕ ਹਵਾਈ ਅੱਡੇ ਤੋਂ ਇਨ੍ਹਾਂ ਰਾਫੇਲ ਜਹਾਜ਼ਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ | ਫਰਾਂਸ ਦੇ ਆਪਣੇ ਪੰਜ ਦਿਨਾ ਦੌਰੇ ਦੇ ਤੀਸਰੇ ਦਿਨ ਭਦੌਰੀਆ ਨੇ ਇਕ ਰਾਫੇਲ ਸਿਖਲਾਈ ਕੇਂਦਰ ਦਾ ਦੌਰਾ ਕੀਤਾ | ਉਨ੍ਹਾਂ ਨੇ ਸਮੇਂ ਸਿਰ ਰਾਫੇਲ ਜਹਾਜ਼ਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਫਰਾਂਸੀਸੀ ਜਹਾਜ਼ ਉਦਯੋਗ ਦਾ ਧੰਨਵਾਦ ਕੀਤਾ | ਇਸ ਨਵੇਂ ਬੇੜੇ ਦੇ ਆਉਣ ਨਾਲ ਹੁਣ ਭਾਰਤੀ ਹਵਾਈ ਫ਼ੌਜ ਕੋਲ ਕੁੱਲ 18 ਰਾਫੇਲ ਲੜਾਕੂ ਜਹਾਜ਼ ਹੋ ਗਏ ਹਨ |

ਪੰਜਾਬ ਦੀਆਂ ਮੰਡੀਆਂ 'ਚ ਕਣਕ ਦੀ ਆਮਦ ਤੇ ਖ਼ਰੀਦ ਦੇ ਟੁੱਟੇ ਰਿਕਾਰਡ

ਕਿਸਾਨਾਂ ਨੂੰ ਹੁਣ ਤੱਕ 3400 ਕਰੋੜ ਦੀ ਅਦਾਇਗੀ,
ਕਰੀਬ 6 ਹਜ਼ਾਰ 800 ਕਰੋੜ ਦੀ ਅਦਾਇਗੀ ਅਜੇ ਬਾਕੀ

ਹਰਜਿੰਦਰ ਸਿੰਘ ਲਾਲ

ਖੰਨਾ, 21 ਅਪ੍ਰੈਲ-ਇਸ ਵਾਰ ਸਿਰਫ਼ 11 ਦਿਨਾਂ ਦੀ ਖ਼ਰੀਦ 'ਚ ਹੀ ਪੰਜਾਬ ਦੀਆਂ ਮੰਡੀਆਂ 'ਚ ਕਣਕ ਦੀ ਆਮਦ ਅਤੇ ਖ਼ਰੀਦ ਦੇ ਸਾਰੇ ਰਿਕਾਰਡ ਟੁੱਟ ਗਏ ਹਨ | ਪਿਛਲੇ ਸਾਲ 21 ਅਪ੍ਰੈਲ 2020 ਤੱਕ ਪੰਜਾਬ ਦੀਆਂ ਮੰਡੀਆਂ 'ਚ ਸਿਰਫ਼ 17 ਲੱਖ 56 ਹਜ਼ਾਰ ਟਨ ਕਣਕ ਹੀ ਆਈ ਸੀ | ਜਦੋਂ ਕਿ ਇਸ ਸਾਲ ਅੱਜ ਸ਼ਾਮ ਤੱਕ ਪੰਜਾਬ ਦੀਆਂ ਮੰਡੀਆਂ 'ਚ 64 ਲੱਖ 87 ਹਜ਼ਾਰ 367 ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜੋ ਪਿਛਲੀ ਵਾਰ ਨਾਲੋਂ ਕਰੀਬ ਸਾਢੇ ਤਿੰਨ ਗੁਣਾ ਜ਼ਿਆਦਾ ਹੈ | ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਅੱਜ ਸ਼ਾਮ ਤੱਕ 60 ਲੱਖ 58 ਹਜ਼ਾਰ 780 ਟਨ ਕਣਕ ਖਰੀਦੀ ਜਾ ਚੁੱਕੀ ਹੈ ਜੋ ਕਿ ਪਿਛਲੀ ਵਾਰ ਨਾਲੋਂ ਕਰੀਬ 4 ਗੁਣਾ ਜ਼ਿਆਦਾ ਬਣਦੀ ਹੈ | ਗੌਰਤਲਬ ਹੈ ਕਿ ਪਿਛਲੇ ਸਾਲ ਅੱਜ ਤੱਕ ਸਿਰਫ਼ 15 ਲੱਖ 35 ਹਜ਼ਾਰ ਟਨ ਕਣਕ ਹੀ ਖਰੀਦੀ ਗਈ ਸੀ | ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਪੰਜਾਬ ਦੇ ਖ਼ੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਕੀਤੀ ਹੈ | ਹਾਲਾਂਕਿ ਮੰਡੀ ਬੋਰਡ ਦੇ ਅੰਕੜਿਆਂ ਅਨੁਸਾਰ ਪੰਜਾਬ ਦੀਆਂ ਮੰਡੀਆਂ 'ਚ ਅੱਜ ਸ਼ਾਮ ਤੱਕ 74 ਲੱਖ 25 ਹਜ਼ਾਰ ਟਨ ਕਣਕ ਆ ਚੁੱਕੀ ਹੈ | ਜੇ ਇਸ ਨੂੰ ਠੀਕ ਮੰਨ ਲਿਆ ਜਾਵੇ ਤਾਂ ਪਿਛਲੇ ਸਾਲ ਨਾਲੋਂ ਪੰਜਾਬ ਦੀਆਂ ਮੰਡੀਆਂ 'ਚ ਕਣਕ ਦੀ ਆਮਦ ਕਰੀਬ 5 ਗੁਣਾ ਜ਼ਿਆਦਾ ਬਣਦੀ ਹੈ ਪਰ ਇਸ ਦੀ ਪੁਸ਼ਟੀ ਖ਼ੁਰਾਕ ਅਤੇ ਸਪਲਾਈ ਵਿਭਾਗ ਵਲੋਂ ਨਹੀਂ ਕੀਤੀ ਗਈ | ਇਸ ਵਾਰ ਨਿੱਜੀ ਵਪਾਰੀਆਂ ਨੇ ਨਾ-ਮਾਤਰ ਕਣਕ ਹੀ ਖਰੀਦੀ ਹੈ | ਆਸ਼ੂ ਅਨੁਸਾਰ ਇਸ ਵਾਰ ਪੰਜਾਬ ਸਰਕਾਰ ਦੀਆਂ ਮੰਡੀਆਂ ਵਿਚ ਕੁੱਲ 110 ਤੋਂ 115 ਲੱਖ ਟਨ ਕਣਕ ਆਉਣ ਦੀ ਹੀ ਉਮੀਦ ਹੈ ਹਾਲਾਂਕਿ ਪਿਛਲੇ ਸਾਲ 129 ਲੱਖ ਟਨ ਕਣਕ ਮੰਡੀਆਂ ਵਿਚ ਆਈ ਸੀ | ਗੌਰਤਲਬ ਹੈ ਕਿ ਇਸ ਵਾਰ ਇਕ ਤਾਂ ਕਣਕ ਦਾ ਝਾੜ ਪਿਛਲੀ ਵਾਰ ਨਾਲੋਂ ਘੱਟ ਹੈ ਅਤੇ ਦੂਸਰਾ ਸਰਕਾਰ ਬਾਹਰਲੇ ਸੂਬਿਆਂ ਦੀ ਕਣਕ ਮੰਡੀਆਂ 'ਚ ਵਿਕਣ ਖ਼ਿਲਾਫ ਕਾਫ਼ੀ ਸਖ਼ਤੀ ਵਰਤ ਰਹੀ ਹੈ | ਆਸ਼ੂ ਨੇ ਕਿਹਾ ਕਿ ਭਾਵੇਂ ਅਸੀਂ ਸਰਕਾਰੀ ਖ਼ਰੀਦ ਦਾ ਸਮਾਂ 31 ਮਈ ਤੱਕ ਰੱਖਿਆ ਹੈ ਪਰ ਜਿਸ ਰਫ਼ਤਾਰ ਨਾਲ ਕਣਕ ਆ ਰਹੀ ਹੈ, ਉਸ ਤੋਂ ਜਾਪਦਾ ਹੈ ਕਿ ਪੰਜਾਬ ਦੀਆਂ ਮੰਡੀਆਂ 'ਚੋਂ ਕਣਕ ਦੀ ਸਰਕਾਰੀ ਖ਼ਰੀਦ ਦਾ ਕੰਮ ਅਪ੍ਰੈਲ ਮਹੀਨੇ 'ਚ ਹੀ ਮੁਕੰਮਲ ਹੋ ਜਾਵੇਗਾ |
3400 ਕਰੋੜ ਦੀ ਅਦਾਇਗੀ ਹੋਈ, ਕਿਸਾਨਾਂ ਦਾ 6 ਹਜ਼ਾਰ 800 ਕਰੋੜ ਅਜੇ ਬਾਕੀ
ਹਾਲਾਂਕਿ ਕਣਕ ਖ਼ਰੀਦ ਦੇ ਪਹਿਲੇ ਹਫ਼ਤੇ ਸਾਫ਼ਟਵੇਅਰ ਅਤੇ ਪੋਰਟਲ ਦੀ ਸਮੱਸਿਆ ਕਾਰਨ ਕਿਸਾਨਾਂ ਦੇ ਖਾਤਿਆਂ 'ਚ ਸਿੱਧੀ ਅਦਾਇਗੀ ਪਾਉਣ 'ਚ ਕਾਫੀ ਮੁਸ਼ਕਿਲ ਆ ਰਹੀ ਸੀ ਪਰ ਪਿਛਲੇ 3 ਦਿਨਾਂ ਤੋਂ ਹਰ ਰੋਜ਼ 1100 ਕਰੋੜ ਰੁਪਏ ਦੇ ਕਰੀਬ ਕਿਸਾਨਾਂ ਦੇ ਖਾਤਿਆਂ 'ਚ ਪਾਏ ਜਾ ਰਹੇ ਹਨ | ਖ਼ੁਰਾਕ ਸਪਲਾਈ ਮੰਤਰੀ ਆਸ਼ੂ ਨੇ ਦਾਅਵਾ ਕੀਤਾ ਕਿ ਅੱਜ ਸ਼ਾਮ ਤੱਕ 3400 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ 'ਚ ਪਾਏ ਜਾ ਚੁੱਕੇ ਹਨ ਅਤੇ ਰਾਤ ਦੇ 10 ਵਜੇ ਤੱਕ ਇਹ ਅੰਕੜਾ 3500 ਕਰੋੜ ਰੁਪਏ ਤੱਕ ਪੁੱਜ ਜਾਵੇਗਾ | ਉਨ੍ਹਾਂ ਕਿਹਾ ਕਿ ਬੇਸ਼ੱਕ ਅਜੇ ਕਿਸਾਨਾਂ ਦਾ 6 ਹਜ਼ਾਰ 800 ਕਰੋੜ ਰੁਪਇਆ ਬਕਾਇਆ ਹੈ ਪਰ ਅਗਲੇ ਦੋ ਦਿਨਾਂ ਵਿਚ ਇਹ 6 ਹਜ਼ਾਰ 800 ਕਰੋੜ ਦੀ ਰਕਮ ਕਲੀਅਰ ਕਰ ਕੇ ਕਿਸਾਨਾਂ ਨੂੰ 48 ਘੰਟੇ ਵਿਚ ਅਦਾਇਗੀ ਕਰਨ ਦਾ ਟੀਚਾ ਪ੍ਰਾਪਤ ਕਰ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਹੁਣ ਪੋਰਟਲ ਅਤੇ ਰਜਿਸਟਰੇਸ਼ਨ ਦੀ ਸਮੱਸਿਆ 'ਤੇ ਕਾਬੂ ਪਾ ਲਿਆ ਗਿਆ ਹੈ | ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਹੁਣ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ |
ਮੰਡੀਆਂ 'ਚ ਕਣਕ ਦੇ ਲੱਗੇ ਅੰਬਾਰ
ਇਸ ਦਰਮਿਆਨ ਪੰਜਾਬ ਦੀਆਂ ਮੰਡੀਆਂ 'ਚੋਂ ਅੱਜ ਸ਼ਾਮ ਤੱਕ 24 ਲੱਖ 56 ਹਜ਼ਾਰ 776 ਟਨ ਕਣਕ ਚੁੱਕੀ ਗਈ ਹੈ ਅਤੇ 36 ਲੱਖ ਟਨ ਕਣਕ ਦੀ ਚੁਕਾਈ ਬਾਕੀ ਹੈ, ਜਿਸ ਕਾਰਨ ਮੰਡੀਆਂ 'ਚ ਕਣਕ ਦੇ ਅੰਬਾਰ ਲੱਗੇ ਹੋਏ ਹਨ |

ਆਸਾਮ 'ਚ ਅੱਤਵਾਦੀਆਂ ਵਲੋਂ ਓ.ਐਨ.ਜੀ.ਸੀ. ਦੇ 3 ਮੁਲਾਜ਼ਮ ਅਗਵਾ

ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)-ਆਸਾਮ 'ਚ ਸਰਕਾਰੀ ਮਾਲਕੀਅਤ ਵਾਲੀ ਕੰਪਨੀ ਤੇਲ ਤੇ ਕੁਦਰਤੀ ਗੈਸ ਕਾਰਪੋਰੇਸ਼ਨ (ਓ. ਐਨ. ਜੀ. ਸੀ.) ਦੇ ਤਿੰਨ ਮੁਲਾਜ਼ਮਾਂ ਨੂੰ ਅੱਤਵਾਦੀਆਂ ਵਲੋਂ ਅਗਵਾ ਕਰ ਲਿਆ ਗਿਆ ਹੈ | ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਲਾਜ਼ਮ ਜ਼ਿਲ੍ਹਾ ਸਿਵਾਸਾਗਰ ਦੇ ਲਕਵਾ ਨੇੜੇ ਕੰਪਨੀ ਦੇ ਵਾਹਨ 'ਚ ਜਾ ਰਹੇ ਸਨ ਕਿ ਉਨ੍ਹਾਂ ਨੂੰ ਅੱਤਵਾਦੀਆਂ ਵਲੋਂ ਅਗਵਾ ਕਰ ਲਿਆ ਗਿਆ | ਅਗਵਾ ਕੀਤਿਆਂ 'ਚ 2 ਜੂਨੀਅਰ ਇੰਜੀਨੀਅਰ ਤੇ ਇਕ ਜੂਨੀਅਰ ਤਕਨੀਸ਼ੀਅਨ ਸ਼ਾਮਿਲ ਹਨ | ਅਗਵਾਕਾਰਾਂ ਨੇ ਹਾਲੇ ਤੱਕ ਕਿਸੇ ਦੇ ਵੀ ਪਰਿਵਾਰ ਨਾਲ ਸੰਪਰਕ ਨਹੀਂ ਕੀਤਾ | ਅਗਵਾਕਾਰ ਜਿਸ ਵਾਹਨ 'ਚ ਗਏ ਸਨ, ਉਹ ਨਿਮੋਨਾਗੜ੍ਹ ਦੇ ਜੰਗਲਾਂ ਕੋਲੋਂ ਲਾਵਾਰਸ ਹਾਲਤ 'ਚ ਮਿਲਿਆ |

ਹਸਪਤਾਲਾਂ ਨੂੰ ਤੁਰੰਤ ਆਕਸੀਜਨ ਮੁਹੱਈਆ ਕਰਵਾਏ ਕੇਂਦਰ-ਹਾਈਕੋਰਟ

ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)-ਦਿੱਲੀ ਹਾਈਕੋਰਟ ਨੇ ਬੁੱਧਵਾਰ ਨੂੰ ਕੇਂਦਰ ਨੂੰ ਨਿਰਦੇਸ਼ ਦਿੱਤਾ ਕਿ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕਰ ਰਹੇ ਅਤੇ ਆਕਸੀਜਨ ਦੀ ਕਿੱਲਤ ਨਾਲ ਜੂਝ ਰਹੇ ਦਿੱਲੀ ਦੇ ਹਸਪਤਾਲਾਂ ਨੂੰ ਤੁਰੰਤ ਕਿਸੇ ਵੀ ਤਰਾਂ ਆਕਸੀਜਨ ਮੁਹੱਈਆ ਕਰਵਾਈ ਜਾਵੇ | ਹਾਈਕੋਰਟ ਨੇ ਕਿਹਾ ਕਿ ਕੇਂਦਰ ਸਥਿਤੀ ਦੀ ਗੰਭੀਰਤਾ ਪ੍ਰਤੀ ਜਾਗ ਕਿਉਂ ਨਹੀਂ ਰਿਹਾ | ਅਦਾਲਤ ਨੇ ਕਿਹਾ ਕਿ ਅਸੀਂ ਹੈਰਾਨ ਅਤੇ ਨਿਰਾਸ਼ ਹਾਂ ਕਿ ਹਸਪਤਾਲਾਂ 'ਚ ਆਕਸੀਜਨ ਦੀ ਕਮੀ ਹੈ ਅਤੇ ਸਟੀਲ ਪਲਾਂਟ ਚੱਲ ਰਹੇ ਹਨ | ਹਾਈਕੋਰਟ ਨੇ ਕਿਹਾ ਕਿ ਆਕਸੀਜਨ ਦਰਾਮਦ ਕਰਨ ਤੱਕ ਸਟੀਲ ਅਤੇ ਪੈਟਰੋਲੀਅਮ ਸਮੇਤ ਉਦਯੋਗਾਂ ਦੇ ਘੱਟ ਸਮਰੱਥਾ ਨਾਲ ਚੱਲਣ 'ਤੇ ਅਸਮਾਨ ਨਹੀਂ ਡਿਗਣ ਲੱਗਾ | ਜਸਟਿਸ ਵਿਪਿਨ ਸਾਂਘੀ ਅਤੇ ਰੇਖਾ ਪੱਲੀ ਦੇ ਬੈਂਚ ਨੇ ਇਕ ਹਸਪਤਾਲ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਆਕਸੀਜਨ ਸਪਲਾਈ ਕਰਨ ਦੀ ਜ਼ਿੰਮੇਵਾਰੀ ਕੇਂਦਰ ਦੀ ਹੈ ਅਤੇ ਜੇਕਰ ਲੋੜ ਪਈ ਤਾਂ ਆਕਸੀਜਨ ਦੀ ਸਪਲਾਈ ਉਦਯੋਗਾਂ ਨੂੰ ਰੋਕ ਦੇ ਮੈਡੀਕਲ ਵਰਤੋਂ ਲਈ ਕੀਤੀ ਜਾ ਸਕਦੀ ਹੈ | ਬੈਂਚ ਨੇ ਕਿਹਾ ਕਿ ਸਟੀਲ ਅਤੇ ਪੈਟਰੋਕੈਮੀਕਲ ਉਦਯੋਗਾਂ ਵੱਲ ਆਕਸੀਜਨ ਦੀ ਸਪਲਾਈ ਰੋਕ ਕੇ ਹਸਪਤਾਲਾਂ ਦੀ ਜ਼ਰੂਰਤ ਪੂਰੀ ਕੀਤੀ ਜਾ ਸਕਦੀ ਹੈ |

ਬੰਗਾਲ ਚੋਣਾਂ ਦੇ ਰਹਿੰਦੇ ਪੜਾਅ ਇਕੋ ਸਮੇਂ ਕਰਵਾਉਣੇ ਅਸੰਭਵ-ਚੋਣ ਕਮਿਸ਼ਨ

ਕੋਲਕਾਤਾ, 21 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)-ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਤਿ੍ਣਮੂਲ ਕਾਂਗਰਸ ਨੂੰ ਕਿਹਾ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਬਾਕੀ ਰਹਿੰਦੇ ਪੜਾਵਾਂ ਨੂੰ ਇਕੋ ਸਮੇਂ ਕਰਵਾਉਣ ਵਾਲਾ ਉਸ ਦਾ ਸੁਝਾਅ ਲਾਗੂ ਕਰਨ ਯੋਗ ਨਹੀਂ ਹੈ | ਤਿ੍ਣਮੂਲ ...

ਪੂਰੀ ਖ਼ਬਰ »

ਕੋਵੀਸ਼ੀਲਡ ਜਾਂ ਕੋਵੈਕਸੀਨ ਦੀ ਪਹਿਲੀ ਖ਼ੁਰਾਕ ਲੈਣ ਦੇ ਬਾਅਦ ਵੀ 21 ਹਜ਼ਾਰ ਤੋਂ ਜ਼ਿਆਦਾ ਹੋਏ ਕੋਰੋਨਾ ਪਾਜ਼ੀਟਿਵ-ਸਰਕਾਰ

ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)-ਕੇਂਦਰ ਨੇ ਬੁੱਧਵਾਰ ਨੂੰ ਕਿਹਾ ਕਿ ਕੋਵੀਸ਼ੀਲਡ ਜਾਂ ਕੋਵੈਕਸੀਨ ਦੀ ਪਹਿਲੀ ਖ਼ੁਰਾਕ ਲੈਣ ਦੇ ਬਾਅਦ 21 ਹਜ਼ਾਰ ਤੋਂ ਜ਼ਿਆਦਾ ਲੋਕ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ, ਜਦੋਂ ਕਿ ਇਨ੍ਹਾਂ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੇ ਲੋਕਾਂ ...

ਪੂਰੀ ਖ਼ਬਰ »

'ਹਮ ਤੋਂ ਡੂਬੇਂਗੇ ਸਨਮ, ਤੁਮਹੇ ਭੀ ਲੇ ਡੂਬੇਂਗੇ'-ਸਿੱਧੂ

ਚੰਡੀਗੜ੍ਹ, 21 ਅਪ੍ਰੈਲ (ਪੀ. ਟੀ. ਆਈ.)-2015 'ਚ ਬੇਅਦਬੀ ਦੀਆਂ ਘਟਨਾਵਾਂ ਅਤੇ ਪੁਲਿਸ ਗੋਲੀਬਾਰੀ ਦੇ ਮਾਮਲੇ 'ਚ ਇਨਸਾਫ 'ਚ ਦੇਰੀ ਦੇ ਮੁੱਦੇ ਨੂੰ ਮੁੜ ਉਠਾਉਂਦਿਆਂ ਕਾਂਗਰਸ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਇਕ ਵਿਅਕਤੀ ਦੀ ਅਸਫਲਤਾ ਹੈ, ਜੋ ਦੋਸ਼ੀਆਂ ਨਾਲ ...

ਪੂਰੀ ਖ਼ਬਰ »

ਪੰਜਾਬ 'ਚ 4970 ਨਵੇਂ ਮਾਮਲੇ, 69 ਮੌਤਾਂ 2727 ਹੋਏ ਸਿਹਤਯਾਬ

ਚੰਡੀਗੜ੍ਹ, 21 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਕੋਰੋਨਾ ਦੇ ਮਾਮਲਿਆਂ 'ਚ ਵੱਡਾ ਉਛਾਲ ਜਾਰੀ ਹੈ | ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 69 ਹੋਰ ਮੌਤਾਂ ਹੋ ਗਈਆਂ, ਉਥੇ 2727 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ 'ਚ ਵੱਖ-ਵੱਖ ...

ਪੂਰੀ ਖ਼ਬਰ »

ਅੰਦੋਲਨਕਾਰੀ ਕਿਸਾਨਾਂ ਨੇ ਆਕਸੀਜਨ ਸਪਲਾਈ ਰੋਕਣ ਦੇ ਦੋਸ਼ ਨਕਾਰੇ

ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)-ਦਿੱਲੀ ਦੀਆਂ ਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਉਨ੍ਹਾਂ 'ਤੇ ਮੈਡੀਕਲ ਆਕਸੀਜਨ ਰੋਕਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ | ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਨੇ ਬੀਤੇ ਕੱਲ੍ਹ ਦੋਸ਼ ਲਾਏ ਸਨ ਕਿ ਦਿੱਲੀ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਅਤੇ ਧੋਨੀ ਦੇ ਮਾਤਾ-ਪਿਤਾ ਕੋਰੋਨਾ ਪਾਜ਼ੀਟਿਵ

ਪ੍ਰਸਿੱਧ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਦੋਵਾਂ ਨੂੰ ਰਾਂਚੀ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ | ਡਾਕਟਰਾਂ ਮੁਤਾਬਿਕ ਦੋਵਾਂ ਦੀ ਸਥਿਤੀ ਠੀਕ ਹੈ | ਕੇਂਦਰੀ ਮੰਤਰੀ ਰਮੇਸ਼ ਪੋਖਰੀਆਲ ਨਿੰਸ਼ਕ ਵੀ ...

ਪੂਰੀ ਖ਼ਬਰ »

ਵਾਢੀ ਤੋਂ ਬਾਅਦ ਕਿਸਾਨਾਂ ਨੇ ਫਿਰ ਘੱਤੀਆਂ ਦਿੱਲੀ ਵੱਲ ਵਹੀਰਾਂ

ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)-ਸੰਯੁਕਤ ਕਿਸਾਨ ਮੋਰਚਾ ਨੇ ਦੱਸਿਆ ਕਿ ਕਣਕ ਦੀ ਵਾਢੀ ਤੋਂ ਬਾਅਦ ਵੱਡੀ ਗਿਣਤੀ 'ਚ ਕਿਸਾਨਾਂ ਨੇ ਫਿਰ ਦਿੱਲੀ ਦੀਆਂ ਸਰਹੱਦਾਂ ਵੱਲ ਵਹੀਰਾਂ ਘੱਤ ਲਈਆਂ ਹਨ ਤਾਂ ਜੋ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ...

ਪੂਰੀ ਖ਼ਬਰ »

ਘਰ-ਘਰ ਟੀਕਾਕਰਨ ਮੁਹਿੰਮ ਸੰਭਵ ਨਹੀਂ-ਕੇਂਦਰ

ਮੁੰਬਈ, 21 ਅਪ੍ਰੈਲ (ਏਜੰਸੀ)-ਕੇਂਦਰ ਸਰਕਾਰ ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਵੱਖ-ਵੱਖ ਕਾਰਨਾਂ, ਜਿਨ੍ਹਾਂ 'ਚ ਵੈਕਸੀਨ ਦੇ ਵਿਅਰਥ ਜਾਣ ਦਾ ਵੀ ਖ਼ਤਰਾ ਹੈ, ਕਾਰਨ ਘਰ-ਘਰ ਜਾ ਕੇ ਕੋਰੋਨਾ ਰੋਕੂ ਟੀਕੇ ਲਗਾਉਣੇ ਸੰਭਵ ਨਹੀਂ ਹਨ | ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ...

ਪੂਰੀ ਖ਼ਬਰ »

ਜਾਪਾਨ ਦੇ ਪ੍ਰਧਾਨ ਮੰਤਰੀ ਵਲੋਂ ਭਾਰਤ ਦੌਰਾ ਰੱਦ

ਨਵੀਂ ਦਿੱਲੀ, 21 ਅਪ੍ਰੈਲ (ਉਪਮਾ ਡਾਗਾ ਪਾਰਥ)-ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਇਸ ਮਹੀਨੇ ਦੇ ਅੰਤ 'ਚ ਪਹਿਲਾਂ ਤੋਂ ਨਿਰਧਾਰਤ ਆਪਣੀ ਭਾਰਤ ਯਾਤਰਾ ਰੱਦ ਕਰ ਦਿੱਤੀ ਹੈ | ਭਾਰਤ ਤੇ ਜਾਪਾਨ ਵਲੋਂ ਇਸ ਹਫ਼ਤੇ ਦੇ ਅਖੀਰ 'ਚ ਟੋਕੀਓ 'ਚ ਹੋਣ ਵਾਲੀ ਵਿਦੇਸ਼ ਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX