ਤਾਜਾ ਖ਼ਬਰਾਂ


ਨਵੀਂ ਦਿੱਲੀ : ਕਮਲੇਸ਼ ਤਿਵਾੜੀ ਹੱਤਿਆ ਕਾਂਡ ਦੇ ਦੋਵੇਂ ਦੋਸ਼ੀ ਗੁਜਰਾਤ ਏ ਟੀ ਐੱਸ ਨੇ ਫੜੇ
. . .  1 day ago
ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  1 day ago
ਮਾਛੀਵਾੜਾ ਸਾਹਿਬ ,22 ਅਕਤੂਬਰ (ਮਨੋਜ ਕੁਮਾਰ)- ਆਪਣੇ ਆਪ ਵਿਚ ਪਹਿਲਾ ਤੇ ਦਰਿਆ ਦੇ ਰਸਤੇ ਤੋ ਰੋਪੜ ਦੇ ਟਿੱਬੀ ਸਾਹਿਬ ਗੁਰਦੁਆਰਾ ਤੋ ਰਵਾਨਾ ਹੋਈ ਵਿਸ਼ਾਲ ਬੇੜੀ ਨੂੰ ਦੇਖਣ ਲਈ ਸੰਗਤਾਂ ਦਾ ਠਾਠਾਂ ਮਾਰਦਾ ...
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  1 day ago
ਸਲਾਣਾ ,22 ਅਕਤੂਬਰ (ਗੁਰਚਰਨ ਸਿੰਘ ਜੰਜੂਆ )- ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਸੁੱਚਾ ਸਿੰਘ ਜੰਜੂਆ ਦਾ ਅਜ ਦੇਹਾਂਤ ਹੋ ਗਿਆ ਹੈ । ਉਨ੍ਹਾਂ ਦਾ ਅੰਤਿਮ ਸੰਸਕਾਰ 23 ਅਕਤੂਬਰ ਨੂੰ ਦਿਨ ਬੁੱਧਵਾਰ ...
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  1 day ago
ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਪੁਲਿਸ ਮਾਨਸਾ ਨੇ ਉਦੋਂ ਵੱਡੀ ਪ੍ਰਾਪਤੀ ਕੀਤੀ ਜਦੋਂ ਤਲਾਸ਼ੀ ਵਰੰਟਾਂ 'ਤੇ ਗੁਆਂਢੀ ਰਾਜ ਹਰਿਆਣਾ ਦੇ ਪਿੰਡ ਰੰਗਾਂ ਦੀ ...
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  1 day ago
ਭੜੀ 22 ਅਕਤੂਬਰ {ਭਰਪੂਰ ਸਿੰਘ ਹਵਾਰਾ} -ਨਜ਼ਦੀਕੀ ਪਿੰਡ ਖੇੜੀ ਨੌਧ ਸਿੰਘ ਵਿਖੇ ਰੂਬੀ ਸਹੋਤਾ ਦੇ ਕੈਨੇਡਾ ਵਿਚ ਐੱਮ ਪੀ ਬਣਨ ‘ਤੇ ਖ਼ੁਸ਼ੀ ਵਿਚ ਲੱਡੂ ਵੰਡੇ ਗਏ।
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  1 day ago
ਗੁਰੂਹਰਸਹਾਏ, 22 ਅਕਤੂਬਰ (ਹਰਚਰਨ ਸਿੰਘ ਸੰਧੂ)- ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਦੀ ਗੁਰੂਹਰਸਹਾਏ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ...
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  1 day ago
ਬੰਗਾ, 22 ਅਕਤੂਬਰ (ਜਸਵੀਰ ਸਿੰਘ ਨੂਰਪੁਰ)- ਬੰਗਾ ਸ਼ਹਿਰ 'ਚ ਇੱਕ ਵਿਅਕਤੀ ਪਾਸੋਂ ਲੁਟੇਰੇ ਡੇਢ ਲੱਖ ਦੇ ਕਰੀਬ ਰਾਸ਼ੀ ਲੁੱਟ ਕੇ ਫ਼ਰਾਰ ਹੋ ਗਏ। ਇਹ ਰਾਸ਼ੀ ਉਸ ਨੇ ਅਜੇ ...
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  1 day ago
ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਉਚੇਰੀ ਵਿੱਦਿਅਕ...
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  1 day ago
ਫ਼ਾਜ਼ਿਲਕਾ, 22 ਅਕਤੂਬਰ( ਪ੍ਰਦੀਪ ਕੁਮਾਰ)- ਪੰਜਾਬ 'ਚ ਜਾਲੀ ਡਿਗਰੀਆਂ ਹਾਸਿਲ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਅਤੇ ਲੋਕਾਂ ਤੋਂ ਇਲਾਜ...
ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਨਸ਼ਾ ਤਸਕਰਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਅਜਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਕੱਲ੍ਹ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਸਰਹੱਦੀ ਪਿੰਡ ਕੱਕੜ ਦੇ ਰਹਿਣ ਵਾਲੇ ਦੋ ਨਸ਼ਾ ਤਸਕਰਾਂ...
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  1 day ago
ਸ੍ਰੀਨਗਰ, 22 ਅਕਤੂਬਰ- ਜੰਮੂ ਕਸ਼ਮੀਰ ਦੇ ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ...
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਵਲੋਂ ਚਲਾਇਆ ਜਾ ਰਿਹਾ ਹੈ ਸਰਚ ਆਪਰੇਸ਼ਨ
. . .  1 day ago
ਸ੍ਰੀਨਗਰ, 22 ਅਕਤੂਬਰ- ਜੰਮੂ-ਕਸ਼ਮੀਰ ਦੇ ਅਵੰਤੀਪੋਰਾ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ...
ਨੱਡਾ ਵੱਲੋਂ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਮੀਟਿੰਗ
. . .  1 day ago
ਨਵੀਂ ਦਿੱਲੀ, 22 ਅਕਤੂਬਰ- ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਨੇ ਅੱਜ ਪਾਰਟੀ ਹੈੱਡਕੁਆਟਰ ਵਿਖੇ ਭਾਜਪਾ ਦੇ ਜਨਰਲ ਸਕੱਤਰਾਂ...
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਦੀ ਹਾਲਤ ਵਿਗੜੀ, ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  1 day ago
ਲਾਹੌਰ, 22 ਅਕਤੂਬਰ- ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ...
ਅਫ਼ਗ਼ਾਨਿਸਤਾਨ : ਤਾਲਿਬਾਨ ਹਮਲੇ 'ਚ ਮਾਰੇ ਗਏ 19 ਸੁਰੱਖਿਆ ਅਧਿਕਾਰੀ, ਦੋ ਜ਼ਖਮੀ
. . .  1 day ago
ਕਾਬੁਲ, 22 ਅਕਤੂਬਰ- ਅਫ਼ਗ਼ਾਨਿਸਤਾਨ ਦੇ ਕੁੰਦੁਜ ਜ਼ਿਲ੍ਹੇ 'ਚ ਮੰਗਲਵਾਰ ਸਵੇਰੇ ਤਾਲਿਵਾਨੀ ਅੱਤਵਾਦੀਆਂ ਦੇ ਹਮਲੇ 'ਚ ਘੱਟੋ-ਘੱਟ 19 ਸੁਰੱਖਿਆ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ...
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਹੋਇਆ ਸਮਾਗਮ
. . .  1 day ago
ਕੁਝ ਕਾਂਗਰਸੀਆਂ ਵਲੋਂ ਕੈਪਟਨ ਦੇ ਕੰਨ ਭਰਨ ਕਰਕੇ ਸਿੱਧੂ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ- ਨਵਜੋਤ ਕੌਰ ਸਿੱਧੂ
. . .  1 day ago
ਘਰੋਂ ਲੜ ਕੇ ਗਏ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  1 day ago
ਭਾਰਤ ਅਤੇ ਪਾਕਿ ਵਿਚਾਲੇ ਕੱਲ੍ਹ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਹਸਤਾਖ਼ਰ ਨਾ ਹੋਣ ਦੀ ਸੰਭਾਵਨਾ
. . .  1 day ago
ਰਾਜਦੂਤਾਂ ਦੇ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 6 ਮੱਘਰ ਸੰਮਤ 550

ਸੰਪਾਦਕੀ

ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਇਮਰਾਨ ਖਾਨ ਦੀ ਟੀਮ

ਇਮਰਾਨ ਖਾਨ ਅਤੇ ਉਨ੍ਹਾਂ ਦੀ ਨਵੀਂ ਟੀਮ ਜਦੋਂ ਦੀ ਸਰਕਾਰ ਵਿਚ ਆਈ ਹੈ, ਰਾਜਨੀਤਕ ਮੈਦਾਨ 'ਤੇ ਮਾਹੌਲ ਗਰਮ ਹੈ, ਬੈਟਿੰਗ, ਬਾਲਿੰਗ, ਫੀਲਡਿੰਗ ਅਤੇ ਦਰਸ਼ਕ ਸਭ ਹਮਲਾਵਰ ਮੂਡ ਵਿਚ ਹਨ। ਹਰ ਕੋਈ ਇਕ-ਦੂਜੇ ਦੇ ਵਿਰੁੱਧ ਚੌਕਾ-ਛੱਕਾ ਲਗਾ ਰਿਹਾ ਹੈ। ਸਰਕਾਰ ਤੇ ਵਿਰੋਧੀ ਧਿਰ ਦੀ ...

ਪੂਰੀ ਖ਼ਬਰ »

ਅਮਰੀਕਾ ਵਿਸ਼ਵ ਦੀ ਮਹਾਸ਼ਕਤੀ ਕਿਉਂ ਹੈ?

ਦੂਸਰੀ ਵਿਸ਼ਵ ਜੰਗ ਦਰਮਿਆਨ ਹੀ ਅਮਰੀਕਾ ਨੇ ਬਰਤਾਨੀਆ ਤੋਂ ਵਿਸ਼ਵ ਮਹਾਸ਼ਕਤੀ ਦਾ ਖ਼ਿਤਾਬ ਆਪਣੇ ਨਾਂਅ ਕਰ ਲਿਆ ਸੀ। ਜੇਕਰ ਉਹ ਮਿੱਤਰ-ਰਾਸ਼ਟਰਾਂ ਦੇ ਗੱਠਜੋੜ ਵਿਚ ਨਾ ਮਿਲਦਾ ਤਾਂ ਜਰਮਨੀ ਦੇ ਸ਼ਾਸਕ ਹਿਟਲਰ ਤੇ ਉਸ ਦੇ ਹਮਜੋਲੀ ਰਾਸ਼ਟਰਾਂ ਨੂੰ ਹਾਰ ਦੇਣੀ ਸੰਭਵ ਨਹੀਂ ਸੀ। ...

ਪੂਰੀ ਖ਼ਬਰ »

ਕੀ ਹੁਣ ਕਾਲਾ ਧਨ ਬਣਨਾ ਬੰਦ ਹੋ ਗਿਆ ਹੈ?

ਕਾਲਾ ਧਨ ਉਹ ਧਨ ਹੈ, ਜਿਸ ਨੂੰ ਕਿਸੇ ਹਿਸਾਬ-ਕਿਤਾਬ ਵਿਚ ਨਹੀਂ ਲਿਆਂਦਾ ਜਾਂਦਾ ਅਤੇ ਇਸ ਰਕਮ ਨੂੰ ਟੈਕਸ ਦੇਣ ਵਾਲੀ ਰਕਮ ਵਿਚ ਜਮ੍ਹਾਂ ਨਹੀਂ ਕੀਤਾ ਜਾਂਦਾ। ਜਿਸ ਆਮਦਨ ਨੂੰ ਲੇਖਾ ਪੁਸਤਕਾਂ ਵਿਚ ਜਾਣ ਕੇ ਨਹੀਂ ਲਿਖਿਆ ਜਾਂਦਾ ਜਾਂ ਜਿਸ ਆਮਦਨ ਨੂੰ ਜਿਵੇਂ ਰਿਸ਼ਵਤ ਨੂੰ ਲੇਖ ਪੁਸਤਕਾਂ ਵਿਚ ਲਿਖਿਆ ਹੀ ਨਹੀਂ ਜਾ ਸਕਦਾ, ਉਸ ਰਕਮ ਨੂੰ ਕਾਲਾ ਧਨ ਕਿਹਾ ਜਾਂਦਾ ਹੈ। ਇਸ ਰਕਮ ਨੂੰ ਬੈਂਕਾਂ ਵਿਚ ਵੀ ਜਮ੍ਹਾਂ ਨਹੀਂ ਕਰਾਇਆ ਜਾਂਦਾ, ਕਿਉਂ ਜੋ ਇਸ ਨਾਲ ਉਹ ਹਿਸਾਬ-ਕਿਤਾਬ ਵਿਚ ਆ ਜਾਂਦਾ ਹੈ। ਇਸ ਲਈ ਆਮ ਤੌਰ 'ਤੇ ਇਸ ਨੂੰ ਘਰਾਂ ਵਿਚ ਤਿਜੌਰੀਆਂ ਵਿਚ ਬੰਦ ਕਰਕੇ ਰੱਖ ਲਿਆ ਜਾਂਦਾ ਹੈ ਅਤੇ ਆਮ ਤੌਰ 'ਤੇ ਇਸ ਨੂੰ ਵੱਡੇ ਨੋਟਾਂ ਦੀ ਸ਼ਕਲ ਵਿਚ ਜਮ੍ਹਾਂ ਕੀਤਾ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਜਦੋਂ ਵੀ ਨੋਟਬੰਦੀ ਕੀਤੀ ਜਾਂਦੀ ਹੈ, ਉਸ ਵਕਤ ਵੱਡੇ ਨੋਟਾਂ ਨੂੰ ਬੰਦ ਕੀਤਾ ਜਾਂਦਾ ਹੈ, ਜਿਸ ਤਰ੍ਹਾਂ 8 ਨਵੰਬਰ, 2016 ਨੂੰ ਜਦੋਂ ਭਾਰਤ ਵਿਚ ਨੋਟਬੰਦੀ ਕੀਤੀ ਗਈ ਸੀ ਤਾਂ ਉਸ ਵੇਲੇ 500 ਰੁਪਏ ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕੀਤਾ ਗਿਆ ਸੀ ਅਤੇ ਛੋਟੇ ਨੋਟ ਬੰਦ ਨਹੀਂ ਸਨ ਕੀਤੇ ਗਏ। ਇਸ ਤਰ੍ਹਾਂ ਹੀ 1980 ਤੋਂ ਪਹਿਲਾਂ ਜਦੋਂ ਨੋਟਬੰਦੀ ਕੀਤੀ ਗਈ ਸੀ, ਉਸ ਵਕਤ ਵੀ ਵੱਡੇ ਨੋਟ ਹੀ ਬੰਦ ਕੀਤੇ ਗਏ ਸਨ। 2014 ਦੀਆਂ ਚੋਣਾਂ ਵੇਲੇ ਕਾਲੇ ਧਨ ਦੀ ਬਹੁਤ ਜ਼ਿਆਦਾ ਚਰਚਾ ਸੀ। ਇਥੋਂ ਤੱਕ ਕਿ ਇਹ ਵੀ ਪ੍ਰਚਾਰ ਕੀਤਾ ਗਿਆ ਕਿ ਕਾਲਾ ਧਨ ਜਿਹੜਾ ਵਿਦੇਸ਼ਾਂ ਵਿਚ ਜਮ੍ਹਾਂ ਕੀਤਾ ਹੋਇਆ ਹੈ ਜਦੋਂ ਉਸ ਨੂੰ ਵਾਪਸ ਭਾਰਤ ਵਿਚ ਲਿਆਂਦਾ ਜਾਵੇਗਾ ਤਾਂ ਉਹ ਏਨਾ ਧਨ ਹੈ ਕਿ ਹਰ ਇਕ ਦੇ ਖਾਤੇ ਵਿਚ 15-15 ਲੱਖ ਰੁਪਏ ਜਮ੍ਹਾਂ ਕਰਵਾਏ ਜਾਣਗੇ। ਇਹ ਵੱਖਰੀ ਗੱਲ ਹੈ ਕਿ ਚੋਣਾਂ ਤੋਂ ਬਾਅਦ ਉਹ ਧਨ ਜਿਹੜਾ ਵਿਦੇਸ਼ਾਂ ਵਿਚ ਸੀ, ਨਾ ਤਾਂ ਉਹ ਏਨੀ ਮਾਤਰਾ ਵਿਚ ਲੱਭਿਆ ਗਿਆ, ਨਾ ਹੀ ਇਸ ਨੂੰ ਵਾਪਸ ਲਿਆਉਣ ਦੀ ਕੋਈ ਗੱਲ ਕੀਤੀ ਗਈ। ਅਸਲ ਵਿਚ ਵਿਦੇਸ਼ਾਂ ਵਿਚ ਕਾਲਾ ਧਨ ਸਿਰਫ ਉਹ ਵਿਅਕਤੀ ਹੀ ਜਮ੍ਹਾਂ ਕਰਵਾ ਸਕਦੇ ਹਨ, ਜਿਹੜੇ ਦਰਾਮਦ ਅਤੇ ਬਰਾਮਦ ਦਾ ਕਾਰੋਬਾਰ ਕਰ ਰਹੇ ਹਨ ਅਤੇ ਜਿਨ੍ਹਾਂ ਦੇ ਵਿਦੇਸ਼ੀ ਬੈਂਕਾਂ ਵਿਚ ਖਾਤੇ ਹਨ। ਬਹੁਤ ਹੀ ਥੋੜ੍ਹੇ ਲੋਕ ਹਨ, ਜਿਨ੍ਹਾਂ ਦੇ ਵਿਦੇਸ਼ੀ ਬੈਂਕਾਂ ਵਿਚ ਖਾਤੇ ਹਨ। ਫਿਰ ਉਨ੍ਹਾਂ ਖਾਤਿਆਂ ਵਿਚ ਸਾਰਾ ਧਨ ਕਾਲਾ ਧਨ ਨਹੀਂ, ਸਗੋਂ ਉਨ੍ਹਾਂ ਵਪਾਰੀਆਂ ਦੀਆਂ ਲੋੜਾਂ ਲਈ ਜਮ੍ਹਾਂ ਧਨ ਵੀ ਹੈ। ਇਸ ਧਨ ਨੂੰ ਹਵਾਲਾ ਰਾਹੀਂ ਹੀ ਉਨ੍ਹਾਂ ਦੇਸ਼ਾਂ ਵਿਚ ਲਿਜਾਇਆ ਜਾ ਸਕਦਾ ਹੈ, ਜਿਸ ਰਾਹੀਂ ਇਧਰ ਦੀ ਕਰੰਸੀ ਵਿਚ ਪੈਸੇ ਦੇ ਕੇ ਉਧਰ ਦੀ ਕਰੰਸੀ ਵਿਚ ਵਟਾਏ ਜਾਂਦੇ ਹਨ।
ਪਰ ਵਿਦੇਸ਼ਾਂ ਵਿਚ ਕਾਲੇ ਧਨ ਤੋਂ ਕਿਤੇ ਜ਼ਿਆਦਾ ਕਾਲਾ ਧਨ ਭਾਰਤ ਵਿਚ ਸੀ ਅਤੇ ਉਹ ਹੁਣ ਵੀ ਬਣਨਾ ਬੰਦ ਨਹੀਂ ਹੋ ਸਕਦਾ, ਕਿਉਂ ਜੋ ਕਾਲੇ ਧਨ ਨੂੰ ਪੈਦਾ ਹੋਣ ਤੋਂ ਰੋਕਣ ਲਈ ਨਾ ਤਾਂ ਕਿਸੇ ਕਾਨੂੰਨ ਵਿਚ ਅਤੇ ਨਾ ਹੀ ਕਿਸੇ ਟੈਕਸ ਦਰ ਜਾਂ ਟੈਕਸ ਦੇ ਪ੍ਰਬੰਧ ਵਿਚ ਕੋਈ ਮਹੱਤਵਪੂਰਨ ਤਬਦੀਲੀ ਕੀਤੀ ਗਈ ਹੈ। ਭਾਵੇਂ ਕਿ ਭਾਰਤ ਵਿਚ ਪ੍ਰਤੱਖ ਟੈਕਸ ਜਾਂ ਆਮਦਨ ਟੈਕਸ ਦੀਆਂ ਦਰਾਂ ਬਹੁਤ ਹੀ ਘੱਟ ਹਨ ਜਿਵੇਂ 10 ਫ਼ੀਸਦੀ, 25 ਫ਼ੀਸਦੀ ਅਤੇ 33 ਫ਼ੀਸਦੀ। 10 ਲੱਖ ਤੋਂ ਵੱਧ ਤਨਖਾਹ ਲੈਣ ਵਾਲੇ ਨੂੰ ਵੀ 33 ਫ਼ੀਸਦੀ ਹੀ ਟੈਕਸ ਦੇਣਾ ਪੈਂਦਾ ਹੈ ਅਤੇ ਉਹ ਲੋਕ ਜਿਨ੍ਹਾਂ ਦੀ ਆਮਦਨ ਇਕ ਕਰੋੜ ਰੁਪਏ ਸਾਲਾਨਾ ਤੋਂ ਵੱਧ ਹੈ, ਉਨ੍ਹਾਂ ਨੂੰ ਵੀ 33 ਫ਼ੀਸਦੀ ਟੈਕਸ ਹੀ ਦੇਣਾ ਪੈਂਦਾ ਹੈ, ਜਦੋਂ ਕਿ ਦੁਨੀਆ ਦੇ ਵਿਕਸਤ ਦੇਸ਼ਾਂ ਵਿਚ ਜਿਉਂ-ਜਿਉਂ ਆਮਦਨ ਵਧਦੀ ਜਾਂਦੀ ਹੈ, ਤਿਉਂ-ਤਿਉਂ ਟੈਕਸ ਦੀ ਦਰ ਵੀ ਵਧਦੀ ਜਾਂਦੀ ਹੈ। ਉੱਚੀ ਆਮਦਨ ਦੀ ਇਕ ਪੱਧਰ 'ਤੇ 97 ਫ਼ੀਸਦੀ ਟੈਕਸ ਲਗਦਾ ਹੈ, ਜਿਸ ਦਾ ਅਰਥ ਹੈ ਕਿ 100 ਰੁਪਏ ਵਿਚ 97 ਰੁਪਏ ਟੈਕਸ ਪਰ ਫਿਰ ਵੀ ਭਾਰਤ ਵਿਚ ਟੈਕਸ ਬਚਾਉਣ ਦੇ ਮੌਕੇ ਹਨ ਅਤੇ ਟੈਕਸ ਨੂੰ ਬਚਾਅ ਲਿਆ ਜਾਂਦਾ ਹੈ। ਕਾਲਾ ਧਨ ਪੈਦਾ ਕਰਕੇ ਅਤੇ ਟੈਕਸ ਬਚਾ ਕੇ ਜਿਥੇ ਸਰਕਾਰ ਦੀ ਆਮਦਨ ਘਟਦੀ ਹੈ, ਉਥੇ ਉਸ ਨਾਲ ਆਮ ਵਿਅਕਤੀ ਵੀ ਪ੍ਰਭਾਵਿਤ ਹੁੰਦਾ ਹੈ, ਕਿਉਂ ਜੋ ਕਾਲਾ ਧਨ ਇਕ ਵੱਡੀ ਬੁਰਾਈ ਹੈ ਅਤੇ ਇਹ ਵਿਕਾਸ ਵਿਚ ਮੁੱਖ ਰੁਕਾਵਟ ਬਣਦਾ ਹੈ। ਇਸ ਧਨ ਨੂੰ ਨਾ ਕੋਈ ਨੌਕਰੀ ਵਾਲਾ ਵਿਅਕਤੀ ਪੈਦਾ ਕਰ ਸਕਦਾ ਹੈ ਅਤੇ ਨਾ ਹੀ ਕੋਈ ਕਿਸਾਨ ਜਾਂ ਕਿਰਤੀ ਪੈਦਾ ਕਰ ਸਕਦਾ ਹੈ। ਇਸ ਧਨ ਨੂੰ ਵੱਡੇ ਵਪਾਰੀ ਜਾਂ ਕਾਰਖਾਨੇਦਾਰ ਹੀ ਪੈਦਾ ਕਰ ਸਕਦੇ ਹਨ। ਜਦੋਂ ਉਹ ਧਨ ਜਮ੍ਹਾਂ ਕਰ ਲਿਆ ਜਾਂਦਾ ਹੈ ਅਤੇ ਖਰਚ ਨਹੀਂ ਹੁੰਦਾ ਤਾਂ ਉਹ ਕਿਸੇ ਹੋਰ ਦੀ ਆਮਦਨ ਨਹੀਂ ਬਣਦਾ। ਜਿਹੜਾ ਧਨ ਖਰਚਿਆ ਨਹੀਂ ਜਾਂਦਾ, ਉਹ ਕਿਸੇ ਦੀ ਆਮਦਨ ਨਹੀਂ ਬਣ ਸਕਦਾ ਕਿਉਂ ਜੋ ਇਸ ਧਨ ਨੂੰ ਬੈਂਕਾਂ ਵਿਚ ਵੀ ਜਮ੍ਹਾਂ ਨਹੀਂ ਕਰਵਾਇਆ ਜਾਂਦਾ। ਇਸ ਲਈ ਇਸ ਦੇ ਆਧਾਰ 'ਤੇ ਕਰਜ਼ਾ ਨਹੀਂ ਦਿੱਤਾ ਜਾ ਸਕਦਾ। ਉਹ ਧਨ ਨਿਵੇਸ਼ ਵਿਚ ਨਹੀਂ ਬਦਲਦਾ। ਨਿਵੇਸ਼ ਨਾਲ ਹੀ ਨਵਾਂ ਉਤਪਾਦਨ ਅਤੇ ਆਮਦਨ ਪੈਦਾ ਹੁੰਦੀ ਹੈ। ਜੇ ਉਤਪਾਦਨ ਅਤੇ ਆਮਦਨ ਪੈਦਾ ਨਹੀਂ ਹੁੰਦੀ ਤਾਂ ਖੁਸ਼ਹਾਲੀ ਦਾ ਆਧਾਰ ਨਹੀਂ ਬਣਦਾ। ਇਸ ਨਾਲ ਪਹਿਲਾਂ ਹੀ ਨਾਬਰਾਬਰ ਆਮਦਨ ਵਿਚ ਹੋਰ ਵਾਧਾ ਹੋ ਜਾਂਦਾ ਹੈ ਅਤੇ ਨਾਬਰਾਬਰੀ ਵਿਕਾਸ ਵਿਚ ਰੁਕਾਵਟ ਬਣਦੀ ਹੈ। ਉੱਚੀ ਆਮਦਨ ਵਾਲੇ ਲੋਕ ਜਿਹੜੇ ਧਨ ਨੂੰ ਤਿਜੌਰੀਆਂ ਵਿਚ ਬੰਦ ਕਰਕੇ ਰੱਖਦੇ ਹਨ, ਉਨ੍ਹਾਂ ਦੀਆਂ ਸੀਮਤ ਲੋੜਾਂ ਥੋੜ੍ਹੇ ਜਿਹੇ ਧਨ ਨਾਲ ਪੂਰੀਆਂ ਹੋ ਜਾਂਦੀਆਂ ਹਨ ਜਦੋਂ ਕਿ ਦੂਸਰੀ ਤਰਫ਼ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਪੈਸੇ ਦੀ ਕਮੀ ਕਰਕੇ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਕਿਉਂ ਜੋ ਉਨ੍ਹਾਂ ਲੋਕਾਂ ਦੀ ਖਰੀਦ ਸ਼ਕਤੀ ਨਹੀਂ, ਖਰੀਦ ਸ਼ਕਤੀ ਦੀ ਕਮੀ ਕਰਕੇ ਨਿਵੇਸ਼ ਕਰਨ ਵਾਲੇ ਨਿਵੇਸ਼ ਨਹੀਂ ਕਰਦੇ ਕਿਉਂਕਿ ਉਨ੍ਹਾਂ ਦੀਆਂ ਵਸਤੂਆਂ ਦੀ ਵਿਕਰੀ ਨਹੀਂ ਹੁੰਦੀ। ਇਸ ਨਾਲ ਰੁਜ਼ਗਾਰ ਨਹੀਂ ਵਧਦਾ ਅਤੇ ਆਰਥਿਕਤਾ ਪਹਿਲਾਂ ਵਾਂਗ ਬਦਹਾਲੀ ਦੇ ਬੁਰੇ ਚੱਕਰ ਵਿਚ ਫਸੀ ਰਹਿੰਦੀ ਹੈ, ਜਿਸ ਨੂੰ ਤੋੜਨ ਦਾ ਸਭ ਤੋਂ ਵੱਡਾ ਹਥਿਆਰ ਹੈ ਆਮਦਨ ਦੀ ਬਰਾਬਰੀ ਪੈਦਾ ਕਰਨੀ, ਪਰ ਕਾਲਾ ਧਨ ਉਸ ਨਾਬਰਾਬਰੀ ਦਾ ਕਾਰਨ ਵੀ ਹੈ ਅਤੇ ਸਿੱਟਾ ਵੀ। ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਜਿਨ੍ਹਾਂ ਦੇਸ਼ਾਂ ਵਿਚ ਆਰਥਿਕ ਨਾਬਰਾਬਰੀ ਹੈ, ਉਨ੍ਹਾਂ ਦੇਸ਼ਾਂ ਵਿਚ ਵਿਕਾਸ ਦਰ ਦੀ ਰਫ਼ਤਾਰ ਸੁਸਤ ਹੈ ਅਤੇ ਜਿਨ੍ਹਾਂ ਦੇਸ਼ਾਂ ਵਿਚ ਆਰਥਿਕ ਬਰਾਬਰੀ ਹੈ, ਉਨ੍ਹਾਂ ਦੇਸ਼ਾਂ ਵਿਚ ਵਿਕਾਸ ਦਰ ਜ਼ਿਆਦਾ ਹੈ। ਨੋਟਬੰਦੀ ਦਾ ਮੁੱਖ ਉਦੇਸ਼ ਸੀ ਕਾਲਾ ਧਨ ਬਾਹਰ ਕੱਢਣਾ ਪਰ ਉਸ ਮਸ਼ਕ ਨਾਲ 99.1 ਫ਼ੀਸਦੀ ਧਨ ਫਿਰ ਬੈਂਕਾਂ ਵਿਚ ਜਮ੍ਹਾਂ ਹੋ ਗਿਆ, ਜਿਸ ਤੋਂ ਬਾਅਦ ਇਹ ਚਰਚਾ ਛਿੜ ਗਈ ਕਿ ਨੋਟਬੰਦੀ ਨਾਲ ਬਹੁਤ ਵੱਡੇ ਨੁਕਸਾਨ ਹੋਏ ਹਨ। ਪ੍ਰੇਸ਼ਾਨੀ ਨਾਲ ਕਈ ਮੌਤਾਂ ਹੋ ਗਈਆਂ, ਪਹਿਲੇ 4 ਮਹੀਨਿਆਂ ਵਿਚ 1.5 ਲੱਖ ਨੌਕਰੀਆਂ ਖ਼ਤਮ ਹੋ ਗਈਆਂ, ਛੋਟੇ ਵਪਾਰੀਆਂ ਦੇ ਕੰਮ ਘਟ ਗਏ, 15 ਨਵੰਬਰ, 2016 ਤੋਂ 23 ਦਸੰਬਰ, 2016 ਤੱਕ ਦੀ ਵਿਕਾਸ ਦਰ ਸਿਰਫ 5.1 ਫ਼ੀਸਦੀ ਰਹੀ, ਜਿਹੜੀ ਪਿਛਲੇ 60 ਸਾਲਾਂ ਵਿਚ ਸਭ ਤੋਂ ਘੱਟ ਸੀ। ਇਸ ਲਈ ਨੋਟਬੰਦੀ ਨਾਲ ਜਨਤਕ ਤਕਲੀਫ਼ ਤਾਂ ਬਹੁਤ ਹੋਈ ਪਰ ਉਸ ਦਾ ਲਾਭ ਕੁਝ ਵੀ ਨਾ ਹੋਇਆ। ਪਰ ਇਸ ਦਾ ਇਹ ਅਰਥ ਨਹੀਂ ਕਿ ਉਸ ਵਕਤ ਕਾਲਾ ਧਨ ਹੈ ਹੀ ਨਹੀਂ ਸੀ। ਅਸਲ ਵਿਚ ਨੋਟਬੰਦੀ ਨਾਲ ਹੋਣ ਵਾਲੀ ਤਕਲੀਫ਼ ਅਤੇ ਉਸ ਦਾ ਲਾਭ ਲੈਣ ਲਈ ਜਿਹੜਾ ਇੰਤਜ਼ਾਮ ਕੀਤਾ ਗਿਆ, ਉਸ ਵਿਚ ਵੱਡੀਆਂ ਊਣਤਾਈਆਂ ਰਹਿ ਗਈਆਂ ਸਨ। ਬੈਂਕਾਂ ਦੇ ਬਾਹਰ ਏਨੀਆਂ ਲੰਮੀਆਂ ਲਾਈਨਾਂ ਨਹੀਂ ਸਨ ਲੱਗ ਸਕਦੀਆਂ, ਜੇ ਉਸ ਦੇ ਬਦਲ ਵਜੋਂ ਪਹਿਲਾਂ ਹੀ ਕਰੰਸੀ ਤਿਆਰ ਕੀਤੀ ਹੁੰਦੀ। ਫਿਰ ਲੰਮੇ ਸਮੇਂ ਤੱਕ ਪੈਟਰੋਲ ਪੰਪਾਂ ਅਤੇ ਹਸਪਤਾਲਾਂ ਵਿਚ ਵੱਡੇ ਨੋਟ ਦਾ ਚਲਣ ਜਾਰੀ ਰਿਹਾ। ਕੀ ਮੰਨਿਆ ਜਾ ਸਕਦਾ ਹੈ ਕਿ ਇਨ੍ਹਾਂ ਰਸਤਿਆਂ ਰਾਹੀਂ ਕਾਲਾ ਧਨ ਸਫੈਦ ਧਨ ਵਿਚ ਨਾ ਬਦਲਿਆ ਹੋਵੇਗਾ? ਕਿਉਂਕਿ ਉਸ ਲਈ ਏਨਾ ਲੰਮਾ ਸਮਾਂ ਦਿੱਤਾ ਗਿਆ ਸੀ। ਫਿਰ ਕੁਝ ਸਮੇਂ ਬਾਅਦ ਇਸ ਵਿਵਸਥਾ ਨੂੰ ਬਦਲਣਾ ਪਿਆ ਕਿਉਂ ਜੋ ਉਸ ਵਕਤ ਇਹ ਮਹਿਸੂਸ ਕੀਤਾ ਗਿਆ ਕਿ ਇਹ ਰਸਤਾ ਕਾਲੇ ਧਨ ਨੂੰ ਸਫੈਦ ਧਨ ਵਿਚ ਬਦਲਣ ਵਾਲਾ ਹੈ। ਮਗਰ ਉਸ ਵਕਤ ਬਹੁਤ ਦੇਰ ਹੋ ਚੁੱਕੀ ਸੀ। ਸਾਧਾਰਨ ਵਿਅਕਤੀ ਜਿਸ ਦੀਆਂ ਘਰੇਲੂ ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ, ਉਹ ਤਾਂ ਕਾਲਾ ਧਨ ਪੈਦਾ ਨਹੀਂ ਕਰ ਸਕਦਾ ਅਤੇ ਜਿਹੜੇ ਲੋਕਾਂ ਕੋਲ ਕਾਲਾ ਧਨ ਸੀ, ਉਨ੍ਹਾਂ ਦੀ ਉਨ੍ਹਾਂ ਰਸਤਿਆਂ ਤੱਕ ਆਸਾਨੀ ਨਾਲ ਪਹੁੰਚ ਸੀ। ਜੇ ਨੋਟਬੰਦੀ ਇਸ ਉਦੇਸ਼ ਨਾਲ ਕੀਤੀ ਗਈ ਸੀ ਕਿ ਇਸ ਨਾਲ ਕਾਲਾ ਧਨ ਬਾਹਰ ਕੱਢਣਾ ਹੈ ਤਾਂ ਉਹ ਸਾਰੇ ਰਸਤੇ ਬੰਦ ਹੋਣੇ ਚਾਹੀਦੇ ਸਨ ਅਤੇ ਨਾਲ ਹੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਾਹਮਣੇ ਰੱਖਦੇ ਹੋਏ ਬਦਲਵੀਂ ਵਿਵਸਥਾ ਜ਼ਰੂਰੀ ਸੀ ਅਤੇ ਉਸ ਵਿਵਸਥਾ ਲਈ ਪੂਰੀ ਤਿਆਰੀ ਕਰਕੇ ਨੋਟਬੰਦੀ ਕੀਤੀ ਜਾਣੀ ਚਾਹੀਦੀ ਸੀ।
ਕੀ ਇਹ ਮੰਨਿਆ ਜਾ ਸਕਦਾ ਹੈ ਕਿ ਹੁਣ ਕਾਲੇ ਧਨ ਦੀ ਸਮੱਸਿਆ ਖ਼ਤਮ ਹੋ ਚੁੱਕੀ ਹੈ, ਕਿਉਂਕਿ ਆਰਥਿਕ ਪ੍ਰਣਾਲੀ ਵਿਚ ਤਾਂ ਕਿਸੇ ਕਿਸਮ ਦੀ ਕੋਈ ਵੀ ਤਬਦੀਲੀ ਨਹੀਂ ਹੋਈ। ਆਮਦਨ ਨਾਬਰਾਬਰੀ ਪਹਿਲਾਂ ਵਾਂਗ ਹੀ ਵਧ ਰਹੀ ਹੈ। ਇਹ ਵਿਅਕਤੀਗਤ ਵੀ ਹੈ ਅਤੇ ਖੇਤਰ ਵਾਰ ਵੀ ਹੈ। ਪਿੱਛੇ ਜਿਹੇ ਇਕ ਰਿਪੋਰਟ ਆਈ ਸੀ ਕਿ ਉਹ ਲੋਕ ਜਿਨ੍ਹਾਂ ਦੀ ਆਮਦਨ ਸਾਲਾਨਾ 500 ਕਰੋੜ ਰੁਪਏ ਤੋਂ ਵੱਧ ਹੈ, ਉਨ੍ਹਾਂ ਦੀ ਗਿਣਤੀ 100 ਤੋਂ ਉੱਪਰ ਹੋ ਗਈ ਹੈ। ਫਿਰ ਹਜ਼ਾਰਾਂ ਵਿਅਕਤੀ ਉਹ ਹਨ ਜਿਨ੍ਹਾਂ ਦੀ ਆਮਦਨ 100 ਕਰੋੜ ਤੋਂ ਉੱਪਰ ਹੈ ਪਰ ਆਰਥਿਕ ਨਾਬਰਾਬਰੀ ਬਾਰੇ ਇਕ ਹੋਰ ਰਿਪੋਰਟ, ਜਿਸ ਵਿਚ ਇਹ ਕਿਹਾ ਗਿਆ ਸੀ ਕਿ ਦੇਸ਼ ਦੀ ਇਕ ਫ਼ੀਸਦੀ ਵਸੋਂ ਕੋਲ 20 ਫ਼ੀਸਦੀ ਧਨ ਹੈ ਜਦੋਂ ਕਿ 20 ਫ਼ੀਸਦੀ ਕੋਲ ਇਕ ਫ਼ੀਸਦੀ ਹੈ। ਦੇਸ਼ ਦੇ 22 ਫ਼ੀਸਦੀ ਜਾਂ ਕੋਈ 30 ਕਰੋੜ ਦੇ ਕਰੀਬ ਵਸੋਂ ਗ਼ਰੀਬੀ ਦੀ ਰੇਖਾ ਤੋਂ ਥੱਲੇ ਰਹਿ ਰਹੀ ਹੈ ਜੋ ਸਿਰਫ ਦੋ ਵਕਤ ਦਾ ਖਾਣਾ ਖਾਣ ਜੋਗੀ ਆਮਦਨ ਹੀ ਕਮਾਉਂਦੀ ਹੈ। ਦੇਸ਼ ਦੀ 60 ਫ਼ੀਸਦੀ ਵਸੋਂ ਖੇਤੀ 'ਤੇ ਨਿਰਭਰ ਕਰਦੀ ਹੈ ਪਰ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਵਿਚ ਉਨ੍ਹਾਂ ਦਾ ਹਿੱਸਾ ਸਿਰਫ 14 ਫ਼ੀਸਦੀ ਹੈ ਜਦੋਂ ਕਿ ਬਾਕੀ ਦੀ 40 ਫ਼ੀਸਦੀ ਵਸੋਂ ਦੇ ਹਿੱਸੇ 86 ਫ਼ੀਸਦੀ ਆਮਦਨ ਆਉਂਦੀ ਹੈ। ਇਨ੍ਹਾਂ ਸਾਰੇ ਤੱਥਾਂ ਤੋਂ ਸਾਬਤ ਹੁੰਦਾ ਹੈ ਕਿ ਆਮਦਨ ਨਾਬਰਾਬਰੀ ਵਧ ਰਹੀ ਹੈ।
ਕਾਲਾ ਧਨ ਇਕ ਬੁਰਾਈ ਹੈ ਜਿਸ ਤੋਂ ਹੋਰ ਬੁਰਾਈਆਂ ਜਨਮ ਲੈਂਦੀਆਂ ਹਨ। ਇਹ ਰੁਜ਼ਗਾਰ ਨੂੰ ਘਟਾਉਂਦਾ ਹੈ, ਸਮਾਜਿਕ ਬੁਰਾਈਆਂ ਨੂੰ ਪੈਦਾ ਕਰਦਾ ਹੈ, ਹੋਰ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਇਸ ਕਰਕੇ ਨਹੀਂ ਕੀਤਾ ਜਾਂਦਾ ਕਿਉਂਕਿ ਆਮ ਲੋਕ ਖਰੀਦਦੇ ਨਹੀਂ, ਕਿਉਂ ਜੋ ਉਨ੍ਹਾਂ ਦੀ ਖਰੀਦ ਸ਼ਕਤੀ ਘੱਟ ਹੈ, ਕਰਜ਼ਾ ਵਧਣਾ, ਬੱਚਿਆਂ ਦੀ ਕਿਰਤ ਅਤੇ ਸ਼ੋਸ਼ਣ, ਕਿਰਤੀਆਂ ਦੀ ਬੇਰੁਜ਼ਗਾਰੀ ਕਰਕੇ ਉਨ੍ਹਾਂ ਦਾ ਸ਼ੋਸ਼ਣ ਆਦਿ ਸਭ ਬੁਰਾਈਆਂ ਕਾਲੇ ਧਨ ਦਾ ਹੀ ਸਿੱਟਾ ਹਨ। ਟੈਕਸ ਪ੍ਰਣਾਲੀ ਰਾਹੀਂ ਸਿਰਫ 130 ਕਰੋੜ ਦੀ ਵਸੋਂ ਵਿਚੋਂ ਸਿਰਫ 2.5 ਕਰੋੜ ਲੋਕ ਹੀ ਟੈਕਸ ਦਿੰਦੇ ਹਨ। ਜਿਨ੍ਹਾਂ ਵਿਚ ਵੱਡੀ ਗਿਣਤੀ ਕਰਮਚਾਰੀਆਂ ਦੀ ਹੈ, ਜੋ ਕਿਸੇ ਤਰ੍ਹਾਂ ਵੀ ਟੈਕਸ ਨੂੰ ਟਾਲ ਨਹੀਂ ਸਕਦੇ ਪਰ ਉਨ੍ਹਾਂ ਦੀ ਆਮਦਨ ਏਨੀ ਘੱਟ ਹੈ ਕਿ ਉਸ ਨਾਲ ਦੇਸ਼ ਦੀਆਂ ਜਨ ਕਲਿਆਣ ਸਕੀਮਾਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਜ਼ਿਆਦਾਤਰ ਲੋਕ ਟੈਕਸ ਦੇ ਘੇਰੇ ਵਿਚ ਹੀ ਨਹੀਂ ਆਉਂਦੇ ਕਿਉਂ ਜੋ ਭੁਗਤਾਨ ਕੈਸ਼ ਵਿਚ ਕੀਤਾ ਜਾਂਦਾ ਹੈ ਅਤੇ ਉਸ ਨਾਲ ਟੈਕਸ ਨੂੰ ਟਾਲਣਾ ਏਨਾ ਮੁਸ਼ਕਿਲ ਨਹੀਂ। ਦੇਸ਼ ਦੀ ਕੁੱਲ ਕਰੰਸੀ ਵਿਚ 1000 ਅਤੇ 500 ਰੁਪਏ ਦੇ ਨੋਟਾਂ ਦਾ ਹਿੱਸਾ 86 ਫ਼ੀਸਦੀ ਸੀ ਪਰ ਹੁਣ ਜਦੋਂ ਕਿ 1000 ਰੁਪਏ ਦਾ ਨੋਟ ਬੰਦ ਕਰਕੇ 2000 ਰੁਪਏ ਦਾ ਨੋਟ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਆਮ ਹੀ ਕਾਲਾ ਧਨ ਵੱਡੇ ਨੋਟਾਂ ਵਿਚ ਰੱਖਿਆ ਜਾਂਦਾ ਹੈ, ਕੀ ਇਸ ਨਾਲ ਕਾਲਾ ਧਨ ਜਮ੍ਹਾਂ ਕਰਨਾ ਆਸਾਨ ਨਹੀਂ ਹੋ ਜਾਵੇਗੀ। ਜਿੰਨਾ ਚਿਰ ਤੱਕ ਇਸ ਬੁਰਾਈ ਨੂੰ ਰੋਕਣ ਦੇ ਠੋਸ ਉਪਾਅ ਨਹੀਂ ਕੀਤੇ ਜਾਣਗੇ, ਇਹ ਰੁਕ ਨਹੀਂ ਸਕਦੀ। ਸਿਰਫ ਭਾਸ਼ਣ ਇਸ ਨੂੰ ਨਹੀਂ ਰੋਕ ਸਕਦੇ।


ਖ਼ਬਰ ਸ਼ੇਅਰ ਕਰੋ

ਸੀ.ਬੀ.ਆਈ. ਦੀ ਭਰੋਸੇਯੋਗਤਾ ਨੂੰ ਲੱਗਾ ਹੋਰ ਧੱਕਾ

ਦੇਸ਼ ਦੀ ਇਕ ਉੱਘੀ ਜਾਂਚ ਏਜੰਸੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਧਿਕਾਰੀਆਂ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਜਾਰੀ ਖਿੱਚੋਤਾਣ ਨੂੰ ਲੈ ਕੇ ਉਪਜੇ ਵਿਵਾਦ ਨਾਲ ਜਿਥੇ ਏਜੰਸੀ ਦੀ ਆਪਣੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਿਆ ਹੈ, ਉਥੇ ਅਹਿਮ ਸੰਸਥਾਵਾਂ ਵਿਚ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX