ਤਾਜਾ ਖ਼ਬਰਾਂ


ਜਲਾਲਾਬਾਦ ਵਿਚ ਕੁੱਲ 78.76 ਫ਼ੀਸਦੀ ਹੋਇਆ ਮਤਦਾਨ
. . .  14 minutes ago
35 ਬੂਥਾਂ 'ਚ ਵੋਟਾਂ ਪਾਉਣ ਦਾ ਚੱਲ ਰਿਹਾ ਹੈ ਕੰਮ
. . .  18 minutes ago
7 ਕਿੱਲੋ 590 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫਤਾਰ
. . .  24 minutes ago
ਬੱਚੀਵਿੰਡ, 21 ਅਕਤੂਬਰ (ਬਲਦੇਵ ਸਿੰਘ ਕੰਬੋ/ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ ਸੈਕਟਰ ਅਧੀਨ ਆਉਂਦੇ ਅੰਤਰਰਾਸ਼ਟਰੀ ਸਰਹੱਦ ਦੇ ਨਜ਼ਦੀਕ ਪੈਂਦੇ ਪਿੰਡ ਕੱਕੜ ਵਿਖੇ ...
ਨੌਜਵਾਨਾਂ ਨੇ ਸੀ.ਆਈ.ਏ ਸਟਾਫ਼ ਜੈਤੋ ਦੇ ਵਿਰੁੱਧ ਲਗਾਇਆ ਧਰਨਾ
. . .  42 minutes ago
ਜੈਤੋ, 21 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪੰਜਾਬ ਸਟੂਡੈਂਟ ਡਿਵੈਲਪਮੈਂਟ ਐਸੋਸੀਏਸ਼ਨ, ਵਿਦਿਆਰਥੀਆਂ (ਯੂਨੀਵਰਸਿਟੀ ਕਾਲਜ ਜੈਤੋ) ਅਤੇ ਨੌਜਵਾਨ ਭਾਰਤ ਸਭਾ....
ਅਕਾਲੀ ਉਮੀਦਵਾਰ ਡਾ.ਰਾਜ ਸਿੰਘ ਡਿੱਬੀਪੁਰਾ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  54 minutes ago
ਜਲਾਲਾਬਾਦ, 21ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ)- ਜਲਾਲਾਬਾਦ ਵਿਖੇ ਚੱਲ ਰਹੀ ਵਿਧਾਨ ਸਭਾ ਚੋਣਾਂ ਦੇ 30 ਨੰਬਰ ਬੂਥ ਵਿਖੇ ਅਕਾਲੀ ਅਤੇ ਕਾਂਗਰਸੀ ਆਪਸ ਵਿਚ ਭਿੜ ...
ਵਿੱਤ ਵਿਭਾਗ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 3 ਫ਼ੀਸਦੀ ਡੀ.ਏ ਦੇਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ
. . .  59 minutes ago
ਪਠਾਨਕੋਟ 21 ਅਕਤੂਬਰ (ਸੰਧੂ) - ਵਿੱਤ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਿੰਨ ਫ਼ੀਸਦੀ ਡੀ.ਏ ਦੇਣ ਸਬੰਧੀ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ...
ਪਲਾਸਟਿਕ ਦੀਆਂ ਬੋਤਲਾਂ 'ਚੋਂ ਹੈਰੋਇਨ ਹੋਈ ਬਰਾਮਦ
. . .  about 1 hour ago
ਫ਼ਾਜ਼ਿਲਕਾ, 21 ਅਕਤੂਬਰ (ਪ੍ਰਦੀਪ ਕੁਮਾਰ)- ਭਾਰਤ- ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਬੀ.ਓ.ਪੀ ਮੋਹਰ ਸੋਨਾ ਦੇ ਨੇੜਿਉਂ ਬੀ.ਐੱਸ.ਐਫ ਦੀ 96 ਬਟਾਲੀਅਨ ਦੇ ਜਵਾਨਾਂ ਨੇ ਦੋ ਪਲਾਸਟਿਕ ਦੀ ਬੋਤਲਾਂ 'ਚ ਹੈਰੋਇਨ ਬਰਾਮਦ ਕੀਤੀ ਹੈ। ਇਸ ਸੰਬੰਧੀ ਬੀ.ਐੱਸ.ਐਫ. ਦੇ ...
ਹਲਕਾ ਦਾਖਾ ਦੇ ਪਿੰਡ ਜਾਂਗਪੁਰ 'ਚ ਚੱਲੀ ਗੋਲੀ, ਅਕਾਲੀ ਵਰਕਰ ਹੋਇਆ ਜ਼ਖਮੀ
. . .  about 1 hour ago
ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਅਹੂਜਾ)- ਹਲਕਾ ਦਾਖਾ ਦੇ ਪਿੰਡ ਜਾਂਗਪੁਰ 'ਚ ਚੱਲੀ ਗੋਲੀ ਦੌਰਾਨ ਇੱਕ ਅਕਾਲੀ ਵਰਕਰ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ...
ਰਿਪਬਲਿਕ ਆਫ਼ ਘਾਨਾ ਦੇ ਰੇਲ ਮੰਤਰੀ ਤੇ ਹਾਈ ਕਮਿਸ਼ਨ ਮਾਈਕਲ ਨੋਰਟੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
. . .  about 1 hour ago
ਸੁਲਤਾਨਪੁਰ ਲੋਧੀ, 21 ਅਕਤੂਬਰ (ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਬੀ.ਐੱਸ ਲਾਡੀ)- ਰਿਪਬਲਿਕ ਆਫ਼ ਘਾਨਾ ਦੇ ਰੇਲ ਮੰਤਰੀ ਜੋਏ ਘਰਟੇ, ਹਾਈ ਕਮਿਸ਼ਨ ਮਾਈਕਲ ਨੋਰਟੋ ਅੱਜ ਇਤਿਹਾਸਿਕ ਗੁਰਦੁਆਰਾ ...
ਪੰਜਾਬ 'ਚ ਅਗੇਤੀ ਕਣਕ ਦੀ ਬਿਜਾਈ ਸ਼ੁਰੂ
. . .  about 1 hour ago
ਕੌਹਰੀਆਂ, 21 ਅਕਤੂਬਰ(ਮਾਲਵਿੰਦਰ ਸਿੰਘ ਸਿੱਧੂ)- ਮਾਲਵਾ ਪੱਟੀ 'ਚ ਝੋਨੇ ਅਤੇ ਬਾਸਮਤੀ ਦੀ ਕਟਾਈ ਜੋਰਾ 'ਤੇ ਹੈ। ਕਿਸਾਨਾਂ ਨੇ ਖਾਲੀ ਹੋਏ ਖੇਤਾਂ 'ਚ ਕਣਕ ਅਗੇਤੀਆਂ ...
ਸ਼ਾਮ 5 ਵਜੇ ਤੱਕ ਮੁਕੇਰੀਆਂ 'ਚ 57.28 ਫ਼ੀਸਦੀ ਵੋਟਿੰਗ
. . .  about 1 hour ago
23 ਅਕਤੂਬਰ ਕਰਤਾਰਪੁਰ ਲਾਂਘੇ ਨਾਲ ਸੰਬੰਧਿਤ ਸਮਝੌਤੇ 'ਤੇ ਹਸਤਾਖ਼ਰ ਕਰੇਗਾ ਪਾਕਿਸਤਾਨ
. . .  12 minutes ago
ਇਸਲਾਮਾਬਾਦ, 21 ਅਕਤੂਬਰ- ਕਰਤਾਰਪੁਰ ਲਾਂਘੇ ਨਾਲ ਸੰਬੰਧਿਤ ਸਮਝੌਤੇ 'ਤੇ 23 ਅਕਤੂਬਰ ਨੂੰ ਹਸਤਾਖ਼ਰ ਕਰਨ ਲਈ ਪਾਕਿਸਤਾਨ ਤਿਆਰ...
ਸ਼ਾਮ 5 ਵਜੇ ਤੱਕ ਫਗਵਾੜਾ 'ਚ 49.19 ਫ਼ੀਸਦੀ ਵੋਟਿੰਗ
. . .  about 1 hour ago
ਜਲਾਲਾਬਾਦ ਜ਼ਿਮਨੀ ਚੋਣਾਂ 'ਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਲੋਂ ਬੂਥਾਂ 'ਤੇ ਕਬਜ਼ੇ ਕਰਨ ਦੇ ਦੋਸ਼
. . .  about 1 hour ago
ਜਲਾਲਾਬਾਦ, 21 ਅਕਤੂਬਰ (ਦਵਿੰਦਰ ਪਾਲ ਸਿੰਘ/ਜਤਿੰਦਰ ਪਾਲ ਸਿੰਘ)- ਜਲਾਲਾਬਾਦ ਜ਼ਿਮਨੀ ਚੋਣਾਂ ਵਿਚ ਕੁਝ ਬੂਥਾਂ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਆਗੂਆਂ ਵਲੋਂ ਬੂਥਾਂ 'ਤੇ ਕਬਜ਼ੇ ਕਰਨ ...
ਸ੍ਰੀ ਮੁਕਤਸਰ ਸਾਹਿਬ: ਲੁੱਟ ਖੋਹ ਦੇ ਦੋਸ਼ੀ ਪਿਸਤੌਲ, ਨਗਦੀ, ਮੋਟਰਸਾਈਕਲ ਸਮੇਤ ਕਾਬੂ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 21 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਅਤੇ ਗੁਰਮੇਲ ਸਿੰਘ ਐਸ.ਪੀ. (ਇਨਵੈਸਟੀਗੇਸ਼ਨ) ਦੀ ਅਗਵਾਈ...
ਕਰੰਟ ਲੱਗਣ ਕਾਰਨ ਕਈ ਮੱਝਾਂ ਦੀ ਮੌਤ
. . .  about 2 hours ago
ਕਰਤਾਰਪੁਰ ਲਾਂਘਾ: 23 ਅਕਤੂਬਰ ਨੂੰ ਭਾਰਤ ਕਰੇਗਾ ਸਮਝੌਤੇ 'ਤੇ ਹਸਤਾਖ਼ਰ
. . .  about 2 hours ago
ਦਾਖਾ ਵਿਖੇ ਸ਼ਾਮੀਂ 5.10 ਵਜੇ ਤੱਕ 64.67 ਫ਼ੀਸਦੀ ਵੋਟਿੰਗ
. . .  about 2 hours ago
ਕੌਮਾਂਤਰੀ ਨਗਰ ਕੀਰਤਨ ਦਾ ਗੁਰਦੁਆਰਾ ਵਿਖੇ ਪਹੁੰਚ 'ਚੇ ਹੋਇਆ ਭਰਵਾਂ ਸਵਾਗਤ
. . .  about 2 hours ago
ਜਲਾਲਾਬਾਦ ਵਿਖੇ ਕਾਂਗਰਸੀ ਸਮਰਥਕਾਂ ਵਲੋਂ ਅਕਾਲੀ ਦਲ ਦੇ ਬੂਥ 'ਤੇ ਹਮਲਾ ਅਤੇ ਭੰਨ-ਤੋੜ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 6 ਮੱਘਰ ਸੰਮਤ 550

ਸੰਪਾਦਕੀ

ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਇਮਰਾਨ ਖਾਨ ਦੀ ਟੀਮ

ਇਮਰਾਨ ਖਾਨ ਅਤੇ ਉਨ੍ਹਾਂ ਦੀ ਨਵੀਂ ਟੀਮ ਜਦੋਂ ਦੀ ਸਰਕਾਰ ਵਿਚ ਆਈ ਹੈ, ਰਾਜਨੀਤਕ ਮੈਦਾਨ 'ਤੇ ਮਾਹੌਲ ਗਰਮ ਹੈ, ਬੈਟਿੰਗ, ਬਾਲਿੰਗ, ਫੀਲਡਿੰਗ ਅਤੇ ਦਰਸ਼ਕ ਸਭ ਹਮਲਾਵਰ ਮੂਡ ਵਿਚ ਹਨ। ਹਰ ਕੋਈ ਇਕ-ਦੂਜੇ ਦੇ ਵਿਰੁੱਧ ਚੌਕਾ-ਛੱਕਾ ਲਗਾ ਰਿਹਾ ਹੈ। ਸਰਕਾਰ ਤੇ ਵਿਰੋਧੀ ਧਿਰ ਦੀ ...

ਪੂਰੀ ਖ਼ਬਰ »

ਅਮਰੀਕਾ ਵਿਸ਼ਵ ਦੀ ਮਹਾਸ਼ਕਤੀ ਕਿਉਂ ਹੈ?

ਦੂਸਰੀ ਵਿਸ਼ਵ ਜੰਗ ਦਰਮਿਆਨ ਹੀ ਅਮਰੀਕਾ ਨੇ ਬਰਤਾਨੀਆ ਤੋਂ ਵਿਸ਼ਵ ਮਹਾਸ਼ਕਤੀ ਦਾ ਖ਼ਿਤਾਬ ਆਪਣੇ ਨਾਂਅ ਕਰ ਲਿਆ ਸੀ। ਜੇਕਰ ਉਹ ਮਿੱਤਰ-ਰਾਸ਼ਟਰਾਂ ਦੇ ਗੱਠਜੋੜ ਵਿਚ ਨਾ ਮਿਲਦਾ ਤਾਂ ਜਰਮਨੀ ਦੇ ਸ਼ਾਸਕ ਹਿਟਲਰ ਤੇ ਉਸ ਦੇ ਹਮਜੋਲੀ ਰਾਸ਼ਟਰਾਂ ਨੂੰ ਹਾਰ ਦੇਣੀ ਸੰਭਵ ਨਹੀਂ ਸੀ। ਇਸ ਦਾ ਲੋਕਤੰਤਰੀ ਢਾਂਚਾ ਦੂਸਰੇ ਅਜੋਕੇ ਲੋਕਤੰਤਰੀ ਕਿਸਮ ਦੇ ਸ਼ਾਸਨਾਂ ਨਾਲੋਂ ਬਿਹਤਰ, ਪਾਰਦਰਸ਼ੀ, ਸੰਘਾਤਮਕ, ਤੁਰੰਤ ਫ਼ੈਸਲੇ ਲੈਣ ਦੇ ਸਮਰੱਥ, ਰੋਕਾਂ ਤੇ ਸੰਤੁਲਨ ਰੱਖਣ ਵਾਲਾ, ਤਾਕਤਵਰ ਅੰਦਰੂਨੀ ਲੋਕਤੰਤਰ 'ਤੇ ਆਧਾਰਿਤ ਅਤੇ ਦੋ ਮੁੱਖ ਰਾਜਨੀਤਕ ਪਾਰਟੀਆਂ 'ਤੇ ਆਧਾਰਿਤ ਹੈ। ਰਾਸ਼ਟਰਪਤੀ ਦੇ ਅਹੁਦੇ ਨੂੰ ਦੋ ਕਾਰਜਕਾਲਾਂ ਤੱਕ ਸੀਮਤ ਰੱਖਣ ਅਤੇ ਖ਼ੁਦਮੁਖ਼ਤਾਰ ਨਿਆਂਪਾਲਿਕਾ ਹੋਣ ਕਰਕੇ ਅਮਰੀਕੀਆਂ ਨੂੰ ਸਥਿਰ ਅਤੇ ਵਿਕਾਸਮਈ ਪ੍ਰਸ਼ਾਸਨ ਨਸੀਬ ਹੋ ਰਿਹਾ ਹੈ। ਦੂਜੇ ਪਾਸੇ ਇਸ ਦਾ ਝੁਕਾਅ ਇਸਰਾਈਲ ਵਰਗੇ ਨਸਲਪ੍ਰਸਤ ਹਮਲਾਵਰ ਦੇਸ਼ਾਂ, ਘਰੇਲੂ ਪੱਧਰ 'ਤੇ ਨਸਲਵਾਦੀ ਭਾਰੂ ਨੀਤੀਆਂ, ਹਿੰਸਾਵਾਦੀ ਅਤੇ ਵਿਸ਼ਵ ਪੱਧਰ 'ਤੇ ਵਿਸ਼ਵ ਥਾਣੇਦਾਰੀ ਵਾਲਾ ਹੋਣ ਕਰਕੇ ਅਕਸਰ ਇਹ ਵੱਡੀ ਆਲੋਚਨਾ ਦਾ ਸ਼ਿਕਾਰ ਵੀ ਰਹਿੰਦਾ ਹੈ ਜਦ ਕਿ ਐਸਾ ਵਰਤਾਰਾ ਹਰ ਵਿਕਸਤ-ਵਿਕਾਸਸ਼ੀਲ ਤਾਕਤਵਰ ਦੇਸ਼ਾਂ ਵਿਚ ਵੀ ਮਿਲਦਾ ਹੈ। ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ, ਸਾਮਵਾਦੀ ਚੀਨ, ਲੋਕਤੰਤਰ ਦੇ ਪੰਘੂੜੇ ਵਜੋਂ ਮਸ਼ਹੂਰ ਬਰਤਾਨੀਆ ਐਸੀਆਂ ਖ਼ੁਨਾਮੀਆਂ ਤੋਂ ਪਾਕਿ-ਦਾਮਨ ਨਹੀਂ ਹਨ।
ਕੁਝ ਸਮਾਂ ਪਹਿਲਾਂ ਮੈਂ ਆਪਣੇ ਇਕ ਮਿੱਤਰ ਨਾਲ ਕਰੀਬ ਹਫ਼ਤੇ ਦਾ ਪ੍ਰੋਗਰਾਮ ਬਣਾ ਕੇ ਇਸ ਦੇ 50 ਵਿਚੋਂ ਦੋ ਅਮਰੀਕੀ ਖੁੱਲ੍ਹੇ-ਡੁੱਲ੍ਹੇ ਰਾਜਾਂ ਮਿਸ਼ੀਗਨ ਤੇ ਆਹਾਈਓ ਦਾ ਦੌਰਾ ਕੀਤਾ। ਅਸਲ ਅਮਰੀਕੀ ਸਥਿਤੀ ਜਾਣਨ ਦੀ ਕੋਸ਼ਿਸ਼ ਕੀਤੀ।ਅਸੀਂ ਬਰਾਂਪਟਨ (ਓਂਟਾਰੀਓ) ਤੋਂ ਕੈਂਬਰੇਜ, ਲੰਡਨ, ਸਾਰਨੀਆ ਹਾਈਵੇਅ ਰਾਹੀਂ ਕੈਨੇਡਾ ਤੋਂ ਅਮਰੀਕਾ ਦਾਖ਼ਲ ਹੋਏ।
ਮਿਸ਼ੀਗਨ ਰਾਜ ਅਰਧ-ਪਹਾੜੀ ਹੈ ਜਦ ਕਿ ਆਹਾਈਓ ਸਾਡੇ ਪੰਜਾਬ ਵਾਂਗ ਪੱਧਰਾ ਅਤੇ ਖੇਤੀ ਪ੍ਰਧਾਨ ਰਾਜ ਹੈ। ਅਮਰੀਕੀ ਸੰਘੀ ਢਾਂਚੇ ਅੰਦਰ ਰਾਜਾਂ ਦੇ ਗਵਰਨਰਾਂ ਅਤੇ ਉਨ੍ਹਾਂ ਦੀ ਕੈਬਨਿਟ ਨੂੰ ਚੋਖੇ ਅਖ਼ਤਿਆਰ ਹੁੰਦੇ ਹਨ। ਰਾਜਾਂ ਦੇ ਮੁਖੀ ਗਵਰਨਰਾਂ ਦੀ ਸਿੱਧੀ ਚੋਣ ਚਾਰ ਸਾਲਾਂ ਬਾਅਦ ਹੁੰਦੀ ਹੈ। ਸ਼ਹਿਰਾਂ ਅਤੇ ਕਾਉਂਟੀਆਂ ਦਾ ਪ੍ਰਬੰਧ ਸਥਾਨਿਕ ਸਰਕਾਰਾਂ ਹਵਾਲੇ ਹੁੰਦਾ ਹੈ। ਫੈਡਰਲ ਪੁਲਿਸ ਦੇ ਇਲਾਵਾ ਰਾਜਾਂ ਅਤੇ ਸਥਾਨਿਕ ਅਦਾਰਿਆਂ ਦਾ ਆਪਣਾ ਪੁਲਿਸ ਪ੍ਰਬੰਧ ਹੁੰਦਾ ਹੈ।
ਮੁੱਢਲਾ ਢਾਂਚਾ
ਰਾਜਾਂ ਅੰਦਰ ਵਧੀਆ ਚਾਰ ਅਤੇ ਅੱਠ ਮਾਰਗੀ ਟੋਲ ਰਹਿਤ ਸੜਕਾਂ ਦਾ ਜਾਲ ਵਿਛਿਆ ਪਿਆ ਹੈ। ਹਾਈਵੇਅ, ਐਲੀਵੇਟਿਡ ਅਤੇ ਫਲਾਈ ਓਵਰ ਪੁਲਾਂ ਦੇ ਜਾਲ ਕਰਕੇ ਆਵਾਜਾਈ ਬੇਰੋਕ ਟੋਕ ਹੈ। ਵਿਸ਼ਵ ਦੀ ਵੱਡੀ ਟਰੱਕ ਸਨਅਤ ਦਾ ਜਾਲ ਵਿਛਿਆ ਪਿਆ ਹੈ। ਉੱਤਰੀ ਅਮਰੀਕੀ ਮਹਾਂਦੀਪ ਵਿਚ ਇਹ ਵੱਡਾ ਢੋਆ-ਢੁਆਈ ਦਾ ਸਾਧਨ ਜੋ ਸੜਕ ਨਿਯਮਾਂ ਦੀ ਪਾਬੰਦੀ ਕਰਕੇ ਕਾਫੀ ਹੱਦ ਤੱਕ ਦੁਰਘਟਨਾਵਾਂ ਮੁਕਤ ਹੈ। ਇਨ੍ਹਾਂ ਦੇ ਚਾਲਕਾਂ ਲਈ ਅਤੇ ਹੋਰ ਵਾਹਨ ਚਾਲਕਾਂ ਲਈ ਮੁੱਖ ਮਾਰਗਾਂ 'ਤੇ ਹਰ 35 ਕਿਲੋਮੀਟਰ ਦੀ ਦੂਰੀ 'ਤੇ 'ਰੈਸਟ ਏਰੀਆ' ਹੈ ਜਿੱਥੇ ਖਾਣ-ਪੀਣ, ਆਰਾਮ, ਪਖਾਨਿਆਂ ਆਦਿ ਦਾ ਵਧੀਆ ਸਾਫ਼-ਸੁੱਥਰਾ ਪ੍ਰਬੰਧ ਹੈ। ਵਾਹਨ ਚਾਲਕਾਂ ਨੂੰ ਜਗਾਉਣ ਲਈ ਸੜਕਾਂ ਦੇ ਕਿਨਾਰੇ ਦੰਦਿਆ ਵਾਲੇ ਬਣਾਏ ਹੋਏ ਹਨ। ਇਵੇਂ ਹੀ ਰੇਲਾਂ ਦਾ ਜਾਲ ਵਿਛਿਆ ਹੋਇਆ ਹੈ। ਵੱਡੇ-ਵੱਡੇ ਫਾਰਮਾਂ ਅੰਦਰ ਹੀ ਰੇਲ ਗੱਡੀਆਂ ਚਲੀਆਂ ਜਾਂਦੀਆਂ ਹਨ। ਇਕ-ਇਕ ਕਿਲੋਮੀਟਰ ਲੰਮੀਆਂ ਡੱਬਿਆਂ ਦੀਆਂ ਲਾਈਨਾਂ ਆਮ ਵੇਖਣ ਨੂੰ ਮਿਲਦੀਆਂ ਹਨ। ਭਾਰ ਲੱਦਣ ਅਤੇ ਉਤਾਰਨ ਦਾ ਕਾਰਜ ਮਸ਼ੀਨੀ ਹੁੰਦਾ ਹੈ। ਹਵਾਈ ਜਹਾਜ਼ ਵੀ ਢੋਆ-ਢੋਆਈ ਲਈ ਵਰਤੇ ਜਾਂਦੇ ਹਨ। ਦਰਿਆ, ਝੀਲਾਂ, ਨਹਿਰਾਂ ਵੀ ਢੋਆ-ਢੁਆਈ ਲਈ ਵਰਤੀਆਂ ਜਾਂਦੀਆਂ ਹਨ। ਥਾਂ-ਥਾਂ ਵਧੀਆ ਬੰਦਰਗਾਹਾਂ ਦਾ ਪ੍ਰਬੰਧ ਹੈ।
ਖੇਤੀ ਸਨਅਤ
ਮਿਸ਼ੀਗਨ ਅਤੇ ਵਿਸ਼ੇਸ਼ ਕਰਕੇ ਆਹਾਈਓ ਰਾਜ ਵਿਚ ਵੱਡੇ-ਵੱਡੇ ਕਣਕ ਪੈਦਾ ਕਰਨ ਵਾਲੇ ਫਾਰਮ ਹਨ। ਪੰਜ-ਛੇ ਫੁੱਟੀ ਕਤਾਰਾਂ ਵਿਚ ਲਗੀ ਮੱਕੀ, ਮਾਂਹ ਤੇ ਹੋਰ ਦਾਲਾਂ ਦੇ ਖੇਤ ਮੀਲਾਂ ਵਿਚ ਫੈਲੇ ਦਿਸਦੇ ਹਨ। ਪਰ ਹਰ ਫਾਰਮ ਵਿਚ ਕਈ-ਕਈ ਜੰਗਲੀ ਇਲਾਕੇ ਮਿਲਦੇ ਹਨ, ਹਰਿਆਵਲ ਅਤੇ ਵਾਤਾਵਰਨ ਸੰਭਾਲ ਲਈ। ਕਿਸਾਨਾਂ ਨੇ ਫਾਰਮਾਂ ਵਿਚ ਘਰ ਅਤੇ ਗੁਦਾਮ ਬਣਾਏ ਹੋਏ ਹਨ। ਕਈਆਂ ਵਿਚ ਕਿਸ਼ਤੀ ਚਲਾਉਣ ਅਤੇ ਮੱਛੀ ਪਾਲਣ ਦਾ ਪ੍ਰਬੰਧ ਹੈ। ਇਕ-ਇਕ ਦੋ-ਦੋ ਏਕੜ ਵਿਚ ਘਰਾਂ ਦੁਆਲੇ ਘਾਹ ਅਤੇ ਦਰੱਖ਼ਤ, ਫੁੱਲ-ਬੂਟੇ ਤੇ ਸਬਜ਼ੀਆਂ ਲਗਾਉਣ ਦਾ ਪ੍ਰਬੰਧ ਹੈ। ਘਰਾਂ ਦੁਆਲੇ ਦੀਵਾਰਾਂ ਜਾਂ ਵਾੜ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ। ਫੂਡ ਪ੍ਰਾਸੈਸਿੰਗ ਸਨਅਤ ਦਾ ਜਾਲ ਵਿਛਿਆ ਪਿਆ ਹੈ। ਪਿੰਡਾਂ-ਸ਼ਹਿਰਾਂ ਵਿਚ ਕੰਮ ਮਿਲ ਜਾਂਦਾ ਹੈ।
ਸਸਤਾ ਰਹਿਣ-ਸਹਿਣ
ਅਮਰੀਕਾ, ਕੈਨੇਡਾ ਅਤੇ ਪੱਛਮੀ ਦੇਸ਼ਾਂ ਵਿਚ ਪੂਰੇ ਵਿਸ਼ਵ ਨਾਲੋਂ ਲੋਕਾਂ ਦਾ ਰਹਿਣ-ਸਹਿਣ, ਖਾਣ-ਪੀਣ, ਘੁੰਮਣ-ਫਿਰਨ, ਮੌਜ-ਮੇਲਾ ਸਸਤਾ ਅਤੇ ਵਧੀਆ ਹੈ। ਸਰਕਾਰ ਆਪਣੇ ਨਾਗਰਿਕਾਂ ਦੇ ਖਾਣ-ਪੀਣ, ਰਹਿਣ-ਸਹਿਣ, ਸਿਹਤ, ਮਿਲਾਵਟ ਮੁਕਤ ਵਸਤਾਂ ਮਿਲਦੀਆਂ ਹਨ ਅਤੇ ਸਰਕਾਰ ਸਿੱਖਿਆ ਪ੍ਰਤੀ ਪੂਰੀ ਤਰ੍ਹਾਂ ਸੰਜੀਦਾ ਤੇ ਵਚਨਬੱਧ ਹੈ। ਤਾਹੀਓ ਤਾਂ ਓਲੰਪਿਕ, ਕੌਮਾਂਤਰੀ, ਇੰਟਰ-ਕਾਂਟੀਨੈਂਟਲ ਅੰਤਰ-ਅਮਰੀਕੀ ਖੇਡਾਂ ਵਿਚ ਉਨ੍ਹਾਂ ਦਾ ਪਹਿਲਾ ਨੰਬਰ ਹੁੰਦਾ ਹੈ। ਇਹ ਚੀਜ਼ਾਂ ਰਾਸ਼ਟਰੀ ਖੁਸ਼ਹਾਲੀ ਦੀਆਂ ਪ੍ਰਤੀਕ ਹੁੰਦੀਆਂ ਹਨ। ਅਪਰਾਧ ਜਗਤ 'ਤੇ ਪੂਰੀ ਨਜ਼ਰ ਰੱਖੀ ਜਾਂਦੀ ਹੈ। ਨਸ਼ੀਲੇ ਪਦਾਰਥਾਂ ਅਤੇ ਇਨ੍ਹਾਂ ਤੋਂ ਉਪਜੀ ਗੈਂਗ-ਵਾਰ 'ਤੇ ਪੂਰਾ ਧਿਆਨ ਕੇਂਦਰਿਤ ਹੈ। ਫੈਡਰਲ ਸਰਕਾਰ ਰਾਜਾਂ ਤੋਂ ਇਲਾਵਾ ਸਾਲਾਨਾ 51 ਬਿਲੀਅਨ ਡਾਲਰ ਨਸ਼ੀਲੇ ਪਦਾਰਥਾਂ ਅਤੇ ਇਸ ਸਬੰਧੀ ਅਪਰਾਧਾਂ ਦੀ ਰੋਕਥਾਮ ਲਈ ਖਰਚਦੀ ਹੈ। ਪੂਰੀ ਸ਼ਹਿਰੀ-ਦਿਹਾਤੀ ਵਿਵਸਥਾ, ਉਸਾਰੀ, ਵਿਕਾਸ ਯੋਜਨਾਬੱਧ ਹੈ ਜਿਸ ਲਈ ਬਹੁਰਾਸ਼ਟਰੀ ਨਾਮਵਰ ਕੰਪਨੀਆਂ ਅਹਿਮ ਤੇ ਜ਼ਿੰਮੇਵਾਰਾਨਾ ਰੋਲ ਅਦਾ ਕਰਦੀਆਂ ਹਨ। ਸ਼ਹਿਰਾਂ ਵਿਚ ਜੀਵਨ ਬਹੁਤ ਵਧੀਆਂ, ਮੇਲਜੋਲ ਭਰਿਆ, ਮਨੋਰੰਜਕ ਹੈ। ਪਛੜੇ ਜਾਂ ਅਪਰਾਧ ਨਾਲ ਲਬਰੇਜ਼ ਸ਼ਹਿਰਾਂ ਵੱਲ ਵਿਸ਼ੇਸ ਧਿਆਨ ਦਿੱਤਾ ਗਿਆ ਹੈ। ਇਸ ਛੋਟੀ ਜਿਹੀ ਅਮਰੀਕੀ ਫੇਰੀ ਨੇ ਸਾਫ਼ ਕਰ ਦਿੱਤਾ ਕਿ ਅਮਰੀਕਾ ਆਪਣੇ ਵਿਸ਼ਾਲ ਧਰਾਤਲੀ ਮੁੱਢਲੇ ਢਾਂਚੇ, ਵਧੀਆ ਪ੍ਰਬੰਧ ਜਿਸ ਵਿਚ ਸਥਾਨਿਕ, ਪ੍ਰਾਂਤਕ, ਫੈਡਰਲ ਪੱਧਰ 'ਤੇ ਲੋਕਾਂ ਨੂੰ ਸ਼ਾਮਿਲ ਕਰਨ, ਤਿੰਨਾਂ ਵਿਚ ਪੂਰਾ ਤਾਲਮੇਲ ਕਾਇਮ ਰੱਖਣ, ਕਾਨੂੰਨ ਦੇ ਰਾਜ, ਤਕਨੀਕੀ ਵਿਕਾਸ, ਗਤੀਸ਼ੀਲ ਵਪਾਰ-ਕਾਰੋਬਾਰ, ਸ਼ਹਿਰੀਆਂ ਦੀਆਂ ਸੇਵਾਵਾਂ ਪ੍ਰਤੀ ਵਚਨਬੱਧਤਾ ਤੇ ਉਨ੍ਹਾਂ ਵਿਚ ਰਾਸ਼ਟਰੀ ਭਾਵਨਾ ਹੋਣ ਕਰਕੇ ਵਿਸ਼ਵ ਮਹਾਸ਼ਕਤੀ ਵਜੋਂ ਸਥਾਪਿਤ ਹੋਣ ਦੇ ਸਮਰੱਥ ਹੋਇਆ ਹੈ।

-ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
ਕੈਂਬਲਫੋਰਡ-ਕੈਨੇਡਾ। ਫੋਨ : 01-416-887-2550


ਖ਼ਬਰ ਸ਼ੇਅਰ ਕਰੋ

ਕੀ ਹੁਣ ਕਾਲਾ ਧਨ ਬਣਨਾ ਬੰਦ ਹੋ ਗਿਆ ਹੈ?

ਕਾਲਾ ਧਨ ਉਹ ਧਨ ਹੈ, ਜਿਸ ਨੂੰ ਕਿਸੇ ਹਿਸਾਬ-ਕਿਤਾਬ ਵਿਚ ਨਹੀਂ ਲਿਆਂਦਾ ਜਾਂਦਾ ਅਤੇ ਇਸ ਰਕਮ ਨੂੰ ਟੈਕਸ ਦੇਣ ਵਾਲੀ ਰਕਮ ਵਿਚ ਜਮ੍ਹਾਂ ਨਹੀਂ ਕੀਤਾ ਜਾਂਦਾ। ਜਿਸ ਆਮਦਨ ਨੂੰ ਲੇਖਾ ਪੁਸਤਕਾਂ ਵਿਚ ਜਾਣ ਕੇ ਨਹੀਂ ਲਿਖਿਆ ਜਾਂਦਾ ਜਾਂ ਜਿਸ ਆਮਦਨ ਨੂੰ ਜਿਵੇਂ ਰਿਸ਼ਵਤ ਨੂੰ ...

ਪੂਰੀ ਖ਼ਬਰ »

ਸੀ.ਬੀ.ਆਈ. ਦੀ ਭਰੋਸੇਯੋਗਤਾ ਨੂੰ ਲੱਗਾ ਹੋਰ ਧੱਕਾ

ਦੇਸ਼ ਦੀ ਇਕ ਉੱਘੀ ਜਾਂਚ ਏਜੰਸੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਧਿਕਾਰੀਆਂ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਜਾਰੀ ਖਿੱਚੋਤਾਣ ਨੂੰ ਲੈ ਕੇ ਉਪਜੇ ਵਿਵਾਦ ਨਾਲ ਜਿਥੇ ਏਜੰਸੀ ਦੀ ਆਪਣੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਿਆ ਹੈ, ਉਥੇ ਅਹਿਮ ਸੰਸਥਾਵਾਂ ਵਿਚ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX