ਤਾਜਾ ਖ਼ਬਰਾਂ


ਕੈਪਟਨ ਦੇ ਰੋਡ ਸ਼ੋਅ ਵਿਚ ਲਗੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ
. . .  9 minutes ago
ਜਲਾਲਾਬਾਦ,16 ਅਕਤੂਬਰ (ਪ੍ਰਦੀਪ ਕੁਮਾਰ )- ਜਲਾਲਾਬਾਦ ਜ਼ਿਮਨੀ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ਦੇ ਹੱਕ ਵਿਚ ਸੂਬੇ ਦੇ ਮੁੱਖਮੰਤਰੀ ਵੱਲੋਂ ਕਢੇ ਗਏ ਰੋਡ ਸ਼ੋਅ ਦੌਰਾਨ ਪਾਵਰ ਕਾਮ ਕਰਾਸਕੋ ਠੇਕਾ ਮੁਲਾਜ਼ਮ...
ਜਦੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੀ ਗੱਡੀ ਵਿਚ ਨਾ ਬੈਠਣ ਦਿੱਤਾ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੋਹਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਉਤਰਿਆ। ਇਸ ਸਮੇਂ ਦੌਰਾਨ ...
ਬੀਐਸਐਫ ਵੱਲੋਂ ਪਾਕਿਸਤਾਨੀ ਘੁਸਪੈਠੀਆ ਢੇਰ
. . .  about 2 hours ago
ਅਟਾਰੀ 16 ਅਕਤੂਬਰ( ਰੁਪਿੰਦਰਜੀਤ ਸਿੰਘ ਭਕਨਾ)- ਅਟਾਰੀ ਨਜ਼ਦੀਕ ਬੀ ਐੱਸ ਐੱਫ ਵੱਲੋਂ ਭਾਰਤੀ ਇਲਾਕੇ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਇਕ ਘੁਸਪੈਠੀਏ ਨੂੰ ਗੋਲੀਆਂ ਮਾਰ ਕੇ ਮੌਕੇ 'ਤੇ ਹੀ ਢੇਰ ਕਰ ਦੇਣ ਦਾ ਸਮਾਚਾਰ ...
550 ਸਾਲਾ ਪ੍ਰਕਾਸ਼ ਉਤਸਵ ਨੂੰ ਲੈ ਕੇ 'ਆਪ' ਦੀ ਵਿਸ਼ੇਸ਼ ਕਮੇਟੀ ਦੀ ਹੋਈ ਬੈਠਕ
. . .  about 2 hours ago
ਚੰਡੀਗੜ੍ਹ, 16 ਅਕਤੂਬਰ -ਆਮ ਆਦਮੀ ਪਾਰਟੀ (ਆਪ) ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗਠਿਤ ਕੀਤੀ ਗਈ ਵਿਸ਼ੇਸ਼ ਕਮੇਟੀ ਦੀ ਬੈਠਕ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਹੋਈ।
ਅੰਤਰਰਾਸ਼ਟਰੀ ਸਰਹੱਦ ਨੇੜਿਓ ਚਾਰ ਪੈਕਟ ਹੈਰੋਇਨ ਬਰਾਮਦ
. . .  1 minute ago
ਬੱਚੀਵਿੰਡ, 16 ਅਕਤੂਬਰ (ਬਲਦੇਵ ਸਿੰਘ ਕੰਬੋ)- 88 ਬਟਾਲੀਅਨ ਸੀਮਾ ਸੁਰੱਖਿਆ ਬਲ ਦੇ ਜੁਆਨਾਂ ਨੇ ਅੰਤਰਰਾਸ਼ਟਰੀ ਸਰਹੱਦ ਨੇੜਿਓ 4 ਪੈਕਟ ਹੈਰੋਇਨ ਬਰਾਮਦ ਕਰ ਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ...
ਪੰਜਾਬ ਅਤੇ ਜੰਮੂ 'ਚ ਰੱਖਿਆ ਟਿਕਾਣਿਆਂ 'ਤੇ ਅੱਤਵਾਦੀ ਹਮਲੇ ਦਾ ਖ਼ਦਸ਼ਾ, ਅਲਰਟ ਜਾਰੀ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ- ਪੰਜਾਬ ਅਤੇ ਜੰਮੂ 'ਚ ਰੱਖਿਆ ਟਿਕਾਣਿਆਂ 'ਤੇ ਅੱਤਵਾਦੀ ਹਮਲੇ ਦੀ ਤਾਜ਼ਾ ਇਨਪੁੱਟ ਮਿਲਣ ਤੋਂ ਬਾਅਦ 'ਆਰੇਂਜ ਅਲਰਟ' ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ...
ਯੂਥ ਕਾਂਗਰਸ ਹਲਕਾ ਬੰਗਾ ਦੇ ਪ੍ਰਧਾਨ ਪੂਨੀ 'ਤੇ ਕਾਤਲਾਨਾ ਹਮਲਾ
. . .  about 3 hours ago
ਬੰਗਾ, 16 ਅਕਤੂਬਰ (ਜਸਵੀਰ ਸਿੰਘ ਨੂਰਪੁਰ)- ਅੱਜ ਕੁਝ ਅਣਪਛਾਤੇ ਵਿਅਕਤੀਆਂ ਨੇ ਯੂਥ ਕਾਂਗਰਸ ਹਲਕਾ ਬੰਗਾ ਦੇ ਪ੍ਰਧਾਨ ਦਰਬਜੀਤ ਸਿੰਘ ਪੂਨੀ 'ਤੇ ਉਸ ਦੇ ਘਰ ਜਾ ਕੇ ਤੇਜ਼ਧਾਰ ਹਥਿਆਰਾਂ...
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇੱਕ ਦੀ ਮੌਤ
. . .  about 3 hours ago
ਡਮਟਾਲ, 16 ਅਕਤੂਬਰ (ਰਾਕੇਸ਼ ਕੁਮਾਰ)- ਡਮਟਾਲ ਹਾਈਵੇਅ 'ਤੇ ਅੱਜ ਇੱਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ...
ਕਚੂਰਾ ਦੇ ਹੱਕ 'ਚ 'ਆਪ' ਆਗੂ ਅਮਨ ਅਰੋੜਾ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  about 3 hours ago
ਜਲਾਲਾਬਾਦ, 16 ਅਕਤੂਬਰ (ਪ੍ਰਦੀਪ ਕੁਮਾਰ)- ਜਲਾਲਾਬਾਦ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਦੇ ਹੱਕ 'ਚ ਅੱਜ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ...
ਪੰਜਾਬ ਅਤੇ ਹਰਿਆਣਾ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਸੈਮੀਨਾਰ ਆਰੰਭ
. . .  about 4 hours ago
ਤਲਵੰਡੀ ਸਾਬੋ, 16 ਅਕਤੂਬਰ (ਰਣਜੀਤ ਸਿੰਘ ਰਾਜੂ)- ਇਲਾਕੇ 'ਚ 'ਚਿੱਟੇ' ਦੀ ਸਪਲਾਈ ਲਾਈਨ ਨੂੰ ਕੱਟਣ ਦੇ ਉਦੇਸ਼ ਨਾਲ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ...
ਆਵਲਾ ਦੇ ਹੱਕ 'ਚ ਕੈਪਟਨ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  about 4 hours ago
ਜਲਾਲਾਬਾਦ, 16 ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ, ਜਤਿੰਦਰ ਪਾਲ ਸਿੰਘ)- ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਲਾਲਾਬਾਦ ਵਿਖੇ ਹੋ ਰਹੀ ਜ਼ਿਮਨੀ ਚੋਣ ਸੰਬੰਧੀ ਕਾਂਗਰਸੀ ਉਮੀਦਵਾਰ...
ਅਯੁੱਧਿਆ ਮਾਮਲੇ 'ਤੇ ਬਹਿਸ ਪੂਰੀ, ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ- ਅਯੁੱਧਿਆ ਮਾਮਲੇ 'ਚ ਸਾਰੇ ਪੱਖਾਂ ਨੇ ਬਹਿਸ ਪੂਰੀ ਕਰ ਹੋ ਗਈ ਹੈ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਫ਼ੈਸਲਾ ਸੁਰੱਖਿਅਤ...
ਕਰਤਾਰਪੁਰ ਲਾਂਘਾ : ਫ਼ੇਜ਼-1 ਦਾ ਕੰਮ ਫ਼ੀਸਦੀ 75 ਫ਼ੀਸਦੀ ਮੁਕੰਮਲ- ਗੋਬਿੰਦ ਮੋਹਨ ਚੇਅਰਮੈਨ ਆਈ. ਸੀ. ਬੀ.
. . .  about 5 hours ago
ਬਟਾਲਾ, 16 ਅਕਤੂਬਰ (ਕਾਹਲੋਂ)- ਅੱਜ ਵਿਸ਼ੇਸ਼ ਪੱਤਰਕਾਰਾਂ ਦਾ ਇੱਕ ਵਫ਼ਦ ਡੀ. ਆਈ. ਜੀ. ਮੀਡੀਆ ਵਿੰਗ ਵਸ਼ੁਧਾ ਗੁਪਤਾ ਦੀ ਅਗਵਾਈ 'ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਜ਼ੀਰੋ ਲਾਇਨ 'ਤੇ ਪਹੁੰਚਿਆ। ਇਸ ਮੌਕੇ ਪੱਤਰਕਾਰਾਂ...
ਦੋ ਮੋਟਰਸਾਈਕਲਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ
. . .  about 5 hours ago
ਗੁਰੂਹਰਸਹਾਏ, 16 ਅਕਤੂਬਰ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਗੁੱਦੜ ਢੰਡੀ ਦੇ ਕੋਲ ਅੱਜ ਦੋ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਨ ਇੱਕ ਮੋਟਰਸਾਈਕਲ ਸਵਾਰ...
ਫਤਹਿਗੜ੍ਹ ਸਾਹਿਬ 'ਚ ਪਰਾਲੀ ਨੂੰ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ- ਰਾਜੀ .ਪੀ. ਸ੍ਰੀਵਾਸਤਵਾ
. . .  about 5 hours ago
ਸਲਾਣਾ, 16 ਅਕਤੂਬਰ (ਗੁਰਚਰਨ ਸਿੰਘ ਜੰਜੂਆ)- ਸੀਨੀਅਰ ਆਈ. ਏ. ਐੱਸ. ਅਧਿਕਾਰੀ ਰਾਜੀ. ਪੀ. ਸ੍ਰੀਵਾਸਤਵਾ ਨੇ ਅੱਜ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ...
ਕੌਮਾਂਤਰੀ ਨਗਰ ਕੀਰਤਨ ਦਾ ਮਲੋਟ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
. . .  about 5 hours ago
ਸਿੱਖ ਕੈਦੀਆਂ ਦੇ ਮੁਕਾਬਲੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸਜ਼ਾ ਮੁਆਫ਼ੀ ਦੀ ਤੁਲਨਾ ਗ਼ਲਤ- ਸੁਖਬੀਰ ਬਾਦਲ
. . .  about 6 hours ago
ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
. . .  about 6 hours ago
ਟਰੱਕ ਡਰਾਈਵਰ ਤੋਂ ਬਾਅਦ ਜੰਮੂ-ਕਸ਼ਮੀਰ 'ਚ ਇੱਕ ਹੋਰ ਨਾਗਰਿਕ ਦੀ ਹੱਤਿਆ
. . .  about 6 hours ago
ਅਨੰਤਨਾਗ 'ਚ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਾਸਿਰ ਚਦਰੂ ਸਣੇ 3 ਅੱਤਵਾਦੀ ਢੇਰ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 6 ਮੱਘਰ ਸੰਮਤ 550

ਸੰਪਾਦਕੀ

ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਇਮਰਾਨ ਖਾਨ ਦੀ ਟੀਮ

ਇਮਰਾਨ ਖਾਨ ਅਤੇ ਉਨ੍ਹਾਂ ਦੀ ਨਵੀਂ ਟੀਮ ਜਦੋਂ ਦੀ ਸਰਕਾਰ ਵਿਚ ਆਈ ਹੈ, ਰਾਜਨੀਤਕ ਮੈਦਾਨ 'ਤੇ ਮਾਹੌਲ ਗਰਮ ਹੈ, ਬੈਟਿੰਗ, ਬਾਲਿੰਗ, ਫੀਲਡਿੰਗ ਅਤੇ ਦਰਸ਼ਕ ਸਭ ਹਮਲਾਵਰ ਮੂਡ ਵਿਚ ਹਨ। ਹਰ ਕੋਈ ਇਕ-ਦੂਜੇ ਦੇ ਵਿਰੁੱਧ ਚੌਕਾ-ਛੱਕਾ ਲਗਾ ਰਿਹਾ ਹੈ। ਸਰਕਾਰ ਤੇ ਵਿਰੋਧੀ ਧਿਰ ਦੀ ਇਕ-ਦੂਜੇ ਨਾਲ ਗੱਲਬਾਤ ਬਣਦੀ ਨਜ਼ਰ ਨਹੀਂ ਆਉਂਦੀ, ਸਗੋਂ ਵਿਗੜਦੀ ਜਾ ਰਹੀ ਹੈ। ਪਹਿਲਾਂ ਮੁਸਲਿਮ ਲੀਗ (ਨਵਾਜ਼) ਦੇ ਪ੍ਰਧਾਨ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼ ਜੇਲ੍ਹ ਵਿਚ ਸਨ, ਹੁਣ ਮੁਸਲਿਮ ਲੀਗ (ਨਵਾਜ਼) ਦੇ ਮੌਜੂਦਾ ਪ੍ਰਧਾਨ ਤੇ ਨੈਸ਼ਨਲ ਅਸੈਂਬਲੀ ਦੇ ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਸ਼ਰੀਫ਼ ਨੈਸ਼ਨਲ ਅਕਾਊਂਟੇਬਿਲਟੀ ਬਿਊਰੋ (ਐਨ.ਏ.ਬੀ) ਦੀ ਜੇਲ੍ਹ ਵਿਚ ਰਹੇ ਹਨ, ਉਨ੍ਹਾਂ ਨੂੰ ਕੌਮੀ ਅਸੈਂਬਲੀ ਦੇ ਸੈਸ਼ਨ ਵਿਚ ਹਿੱਸਾ ਲੈਣ ਲਈ ਜ਼ਰੂਰ ਰਿਹਾਅ ਕੀਤਾ ਗਿਆ ਸੀ। ਸ਼ਾਹਬਾਜ਼ ਸ਼ਰੀਫ਼ ਦਾ ਜਵਾਈ ਇਮਰਾਨ ਅਲੀ ਪਾਕਿਸਤਾਨ ਤੋਂ ਬਾਹਰ ਹੈ ਅਤੇ ਜਵਾਬਦੇਹੀ ਬਿਊਰੋ ਕਹਿ ਰਿਹਾ ਹੈ ਕਿ ਇਮਰਾਨ ਅਲੀ ਵੀ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਵਿਚ ਸ਼ਾਮਿਲ ਹਨ। 25 ਜੁਲਾਈ ਤੋਂ ਬਾਅਦ ਮੁਸਲਿਮ ਲੀਗ (ਨਵਾਜ਼) ਦਬਾਅ ਹੇਠ ਰਹੀ ਹੈ। ਆਪਣੀ ਵਿਕਟ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਨਵੀਂ ਸਰਕਾਰ ਦੇ ਵਿਰੁੱਧ ਦੌੜਾਂ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਨਵਾਜ਼ ਸ਼ਰੀਫ਼ ਕਲਸੂਮ ਨਵਾਜ਼ ਦੇ ਦਿਹਾਂਤ ਤੋਂ ਬਾਅਦ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਤਾਂ ਆ ਗਏ ਹਨ ਪਰ ਸਾਰੀ ਖੇਡ ਖਾਮੋਸ਼ੀ ਨਾਲ ਦੇਖ ਰਹੇ ਹਨ ਭਾਵ ਉਹ 'ਉਡੀਕੋ ਅਤੇ ਦੇਖਣ' ਦੀ ਨੀਤੀ 'ਤੇ ਅਮਲ ਕਰ ਰਹੇ ਹਨ। ਅਦਾਲਤ ਦੇ ਸਾਹਮਣੇ ਤਾਂ ਪੇਸ਼ ਹੁੰਦੇ ਹਨ ਪਰ ਮੀਡੀਆ ਦਾ ਸਾਹਮਣਾ ਨਹੀਂ ਕਰਦੇ। ਉਨ੍ਹਾਂ ਦੀ ਖਾਮੋਸ਼ੀ ਮੀਡੀਆ ਮਾਹਿਰਾਂ ਨੂੰ ਹਜ਼ਮ ਨਹੀਂ ਹੋ ਰਹੀ। ਕੋਈ ਇਸ ਨੂੰ 'ਡੀਲ' ਕਹਿ ਰਿਹਾ ਹੈ ਤੇ ਕੋਈ ਇਸ ਨੂੰ 'ਢਿੱਲ' ਕਹਿ ਰਿਹਾ ਹੈ। ਖ਼ੈਰ, ਇਹ ਤਾਂ ਸਮਾਂ ਹੀ ਦੱਸੇਗਾ ਕਿ ਕੌਣ ਕੀ ਕਰ ਰਿਹਾ ਹੈ ਅਤੇ ਕਿਉਂ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਕੀ ਯੋਜਨਾ ਹੈ?
ਇਕ ਪਾਸੇ ਰਾਜਨੀਤਕ ਖੇਡ ਹੈ ਤੇ ਦੂਜੇ ਪਾਸੇ ਪਾਕਿਸਤਾਨ ਦਾ ਆਰਥਿਕ ਸੰਕਟ, ਭ੍ਰਿਸ਼ਟਾਚਾਰ, ਮਹਿੰਗਾਈ, ਬਿਜਲੀ, ਗੈਸ ਦੀਆਂ ਵਧਦੀਆਂ ਕੀਮਤਾਂ ਵਰਗੀਆਂ ਸਮੱਸਿਆਵਾਂ ਜਿਨ੍ਹਾਂ ਨੇ ਪਾਕਿਸਤਾਨ ਦੇ ਆਮ ਲੋਕਾਂ ਦਾ ਸਕੂਨ ਖ਼ਤਮ ਕੀਤਾ ਹੋਇਆ ਹੈ। ਇਸ ਬੇਚੈਨੀ ਦਾ ਫਾਇਦਾ 31 ਅਕਤੂਬਰ ਦੇ ਸੁਪਰੀਮ ਕੋਰਟ ਦੇ ਆਸੀਆ ਬੀਬੀ ਦੀ ਰਿਹਾਈ ਸਬੰਧੀ ਫ਼ੈਸਲੇ ਦੇ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਕੱਟੜਪੰਥੀਆਂ ਨੇ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਨਵੀਂ ਟੀਮ ਭਾਵ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪੀ.ਟੀ.ਆਈ. ਦੀ ਸਰਕਾਰ ਇਸ ਸੰਕਟ ਤੋਂ ਵੀ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਈ। ਆਸੀਆ ਬੀਬੀ ਕੁਫਰ ਦੇ ਦੋਸ਼ ਵਿਚ ਜੇਲ੍ਹ ਵਿਚ ਕੈਦ ਸੀ। ਕੇਸ ਦਾ ਫ਼ੈਸਲਾ ਮੈਰਿਟ ਦੇ ਆਧਾਰ 'ਤੇ ਕੀਤਾ ਗਿਆ ਹੈ ਪਰ ਇਕ ਛੋਟਾ ਤਬਕਾ ਇਸ ਫ਼ੈਸਲੇ ਤੋਂ ਨਾਖੁਸ਼ ਹੈ ਤੇ ਉਹ ਚਾਹੁੰਦਾ ਹੈ ਕਿ ਆਸੀਆ ਬੀਬੀ ਨੂੰ ਫਾਂਸੀ ਦਿੱਤੀ ਜਾਵੇ। ਪਾਕਿਸਤਾਨ ਵਿਚ 'ਵੱਡਾ ਤਬਕਾ' ਭਾਵ ਲੋਕਾਂ ਦੀ ਵੱਡੀ ਗਿਣਤੀ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਸਹਿਯੋਗ ਦੇ ਰਹੀ ਹੈ ਅਤੇ ਚਾਹੁੰਦੀ ਹੈ ਕਿ ਇਸ ਕੇਸ ਵਿਚ ਸਿਰਫ ਕਾਨੂੰਨ 'ਤੇ ਅਮਲ ਕੀਤਾ ਜਾਵੇ। ਪਰ ਅਮਨ-ਸ਼ਾਂਤੀ ਦੀ ਗੱਲ ਕੌਣ ਆਸਾਨੀ ਨਾਲ ਸਮਝਦਾ ਹੈ? ਉਂਜ ਵੀ ਅੱਜਕਲ੍ਹ ਪੂਰੀ ਦੁਨੀਆ ਵਿਚ ਡੰਡੇ ਅਤੇ ਗੋਲੀ ਦੀ ਗੱਲ ਹੀ ਕੀਤੀ ਜਾ ਰਹੀ ਹੈ ਅਤੇ ਸ਼ਾਂਤੀ ਦੀ ਗੱਲ ਕਰਨ ਵਾਲਿਆਂ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ। ਸ਼ੁਕਰ ਹੈ ਪਾਕਿਸਤਾਨ ਵਿਚ ਨਾ ਲਾਠੀ ਚੱਲੀ ਨਾ ਗੋਲੀ ਤੇ ਮਸਲਾ ਵੀ ਹੱਲ ਹੋ ਗਿਆ। ਪਰ ਛੋਟੇ ਤਬਕੇ ਨੇ ਤਿੰਨ ਦਿਨ ਵਿਚ ਪੂਰੇ ਪਾਕਿਸਤਾਨ ਵਿਚ ਉਹ ਹੜਕੰਪ ਮਚਾਇਆ ਕਿ ਧਰਨਿਆਂ, ਹੜਤਾਲਾਂ ਤੇ ਥਾਂ-ਥਾਂ ਭੰਨ-ਤੋੜ, ਸੜਕਾਂ ਬੰਦ ਕਰਨ ਨਾਲ ਦੇਸ਼ ਨੂੰ 1.7 ਬਿਲੀਅਨ ਤੋਂ ਵੱਧ ਦਾ ਨੁਕਸਾਨ ਹੋਇਆ। ਸਿੱਖਿਆ ਅਤੇ ਮਜ਼ਦੂਰ ਤਬਕੇ ਦਾ ਜੋ ਨੁਕਸਾਨ ਹੋਇਆ, ਉਹ ਵੱਖਰਾ ਹੈ। ਲੋਕ ਰੋਜ਼ਾਨਾ ਦੀ ਮਹਿੰਗਾਈ ਤੋਂ ਖੁਸ਼ ਨਹੀਂ ਸਨ ਤੇ ਉੱਤੋਂ ਛੋਟੇ ਤਬਕੇ ਦੀ ਇਸ ਮਾਰ-ਧਾੜ ਤੇ ਲੁੱਟਮਾਰ ਨੇ ਹੋਰ ਨਿਰਾਸ਼ ਕਰ ਦਿੱਤਾ। ਹਾਲੇ ਧਰਨਾ ਜਾਰੀ ਸੀ ਕਿ ਇਸਲਾਮਾਬਾਦ ਵਿਚ ਤਾਲਿਬਾਨ ਦੇ ਪਿਤਾਮਾ ਮੌਲਾਨਾ ਸਮੀਉਲਹੱਕ ਦਾ ਉਸ ਦੇ ਘਰ ਵਿਚ ਹੀ ਕਤਲ ਹੋ ਗਿਆ। ਇਸ ਕਤਲ ਨੂੰ ਨੁਕਸਾਨ ਕਿਹਾ ਜਾਵੇ ਜਾਂ ਫਾਇਦਾ? ਇਸ ਦਾ ਜਵਾਬ ਸਾਡੇ ਕੋਲ ਨਹੀਂ ਹੈ ਪਰ ਇਕ ਫਾਇਦਾ ਇਹ ਹੋਇਆ ਕਿ ਧਰਨਾ ਖ਼ਤਮ ਹੋ ਗਿਆ। ਸੜਕਾਂ ਜਾਮ ਕਰਨ ਵਾਲਾ ਛੋਟਾ ਤਬਕਾ ਸਰਕਾਰ ਦੀ ਗੱਲ ਮੰਨ ਕੇ ਘਰ ਚਲਾ ਗਿਆ ਪਰ ਆਮ ਲੋਕਾਂ ਦਾ ਗੁੱਸਾ ਠੰਢਾ ਨਹੀਂ ਹੋਇਆ। ਆਮ ਲੋਕਾਂ ਨੇ ਸੋਸ਼ਲ ਮੀਡੀਆ, ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ 'ਤੇ ਸਵਾਲ ਕੀਤਾ ਕਿ ਸਾਨੂੰ ਕਿਸ ਗੱਲ ਦੀ ਸਜ਼ਾ ਦਿੱਤੀ ਗਈ ਹੈ? ਸਾਨੂੰ ਦੱਸਿਆ ਜਾਵੇ ਕਿ ਸਾਡੇ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ? ਲੋਕਾਂ ਦਾ ਗੁੱਸਾ ਦੇਖ ਕੇ ਸਰਕਾਰ ਨੂੰ ਹੋਸ਼ ਆਈ ਕਿ ਗੱਲ ਸਮਝੌਤੇ ਨਾਲ ਖ਼ਤਮ ਨਹੀਂ ਹੋਈ, ਸਗੋਂ ਸ਼ੁਰੂ ਹੋਈ ਹੈ। ਇਹੀ ਸੋਚ ਕੇ ਸਰਕਾਰ ਨੇ ਹੁਣ ਹਿੰਸਾ ਕਰਨ ਵਾਲੇ ਛੋਟੇ ਤਬਕੇ ਦੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਗ੍ਰਿਫ਼ਤਾਰੀਆਂ ਹੋ ਰਹੀਆਂ ਹਨ, ਕੇਸ ਬਣਾਏ ਜਾ ਰਹੇ ਹਨ, 200 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸੋਸ਼ਲ ਮੀਡੀਆ ਦੇ ਨਕਲੀ ਅਕਾਊਂਟਸ ਬੰਦ ਕੀਤੇ ਜਾ ਰਹੇ ਹਨ ਅਤੇ ਹੁਣ ਸਾਰੇ ਹੀ ਸੋਸ਼ਲ ਮੀਡੀਆ ਨੂੰ ਰੈਗੂਲੇਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਰਾਚੀ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੋਸ਼ਲ ਮੀਡੀਆ 'ਤੇ ਕੋਈ ਕੰਟਰੋਲ ਨਹੀਂ ਹੈ। ਹਜ਼ਾਰਾਂ ਨਕਲੀ ਅਕਾਊਂਟ ਹਨ ਜਿਹੜੇ ਨਕਲੀ ਖ਼ਬਰਾਂ ਫੈਲਾ ਰਹੇ ਹਨ। ਇਸ ਮੀਡੀਆ ਨੂੰ ਕਾਨੂੰਨ ਦੇ ਅੰਦਰ ਲਿਆਉਣਾ ਹੀ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਸਾਡੀ ਸਰਕਾਰ ਇਹ ਚੁਣੌਤੀ ਜ਼ਰੂਰ ਪੂਰੀ ਕਰੇਗੀ। ਇਕ ਪਾਸੇ ਸੂਚਨਾ ਮੰਤਰੀ ਸੋਸ਼ਲ ਮੀਡੀਆ ਬਾਰੇ ਬਿਆਨ ਦੇ ਰਹੇ ਹਨ ਤੇ ਦੂਜੇ ਪਾਸੇ ਮਨੁੱਖੀ ਅਧਿਕਾਰਾਂ ਦੇ ਮੰਤਰੀ ਸ਼ਰੀਨ ਮਜ਼ਾਰੀ ਨੇ ਸੋਸ਼ਲ ਮੀਡੀਆ 'ਤੇ ਤਹਿਰੀਕ-ਏ-ਲਬਾਇਕ ਨਾਲ ਆਪਣੀ ਸਰਕਾਰ ਦੇ ਸਮਝੌਤੇ ਦੀ ਆਲੋਚਨਾ ਕੀਤੀ ਹੈ ਅਤੇ ਆਪਣੇ ਖ਼ਾਸ ਸੰਦੇਸ਼ ਵਿਚ ਕਿਹਾ ਕਿ ਖੂਨ-ਖਰਾਬੇ ਤੋਂ ਬਚਣ ਵਾਸਤੇ ਕੱਟੜਪੰਥੀਆਂ ਨੂੰ ਸੰਤੁਸ਼ਟ ਕਰਨ ਨਾਲ ਉਨ੍ਹਾਂ ਨੂੰ ਗ਼ਲਤ ਸੰਦੇਸ਼ ਜਾਂਦਾ ਹੈ ਅਤੇ ਇਹ ਨੀਤੀ ਨਵਾਜ਼ ਸਟੇਟ ਐਕਟਰਜ਼ ਲਈ ਖ਼ਤਰਨਾਕ ਨੀਤੀ ਅਮਨ-ਸ਼ਾਂਤੀ ਅਤੇ ਲੋਕਤੰਤਰਿਕ ਢੰਗ ਨਾਲ ਪ੍ਰਦਰਸ਼ਨ ਨਿਰਉਤਸ਼ਾਹਤ ਕਰਦੀ ਹੈ। ਦੇਸ਼ ਵਿਚ ਕਾਨੂੰਨ ਦਾ ਰਾਜ ਕਾਇਮ ਕਰਨਾ ਚਾਹੀਦਾ ਹੈ ਅਤੇ ਆਪਣੀਆਂ ਸੰਸਥਾਵਾਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ, ਖ਼ਾਸ ਕਰਕੇ ਉਸ ਵੇਲੇ ਜਦੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ।
ਇਮਰਾਨ ਇਸ ਗੜਬੜ ਵਾਲੇ ਸਮੇਂ ਵਿਚ ਆਪਣੀ ਟੀਮ ਨਾਲ ਚੀਨ ਦੇ ਦੌਰੇ 'ਤੇ ਗਏ ਹੋਏ ਸਨ। ਇਸ ਦੌਰੇ ਨੂੰ ਪਾਕਿਸਤਾਨ ਵਾਸਤੇ ਬਹੁਤ ਅਹਿਮ ਮੰਨਿਆ ਜਾ ਰਿਹਾ ਸੀ। ਦੋਵੇਂ ਦੇਸ਼ਾਂ ਨੇ ਰਲ ਕੇ ਵੱਡੇ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ। ਪਾਕਿਸਤਾਨ ਨੇ ਡਾਲਰ ਦੇ ਹਮਲੇ ਤੋਂ ਬਚਣ ਦਾ ਰਾਹ ਲੱਭ ਲਿਆ ਹੈ। ਹੁਣ ਚੀਨ ਤੇ ਪਾਕਿਸਤਾਨ ਵਪਾਰ ਆਪਣੀ ਕਰੰਸੀ ਵਿਚ ਕਰਨਗੇ ਅਤੇ ਚੀਨ ਪਾਕਿਸਤਾਨ ਨੂੰ ਆਰਥਿਕ ਸੰਕਟ ਤੋਂ ਬਾਹਰ ਕੱਢਣ ਲਈ ਸਹਾਇਤਾ ਦੇਵੇਗਾ। ਸਾਂਝੇ ਬਿਆਨ ਵਿਚ ਸਾਫ਼ ਕਿਹਾ ਗਿਆ ਹੈ ਕਿ ਚੀਨ ਪਾਕਿਸਤਾਨ ਨੂੰ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਫਾਰਮੂਲਾ ਦੇਵੇਗਾ। ਰਾਜਨੀਤਕ ਰਿਸ਼ਤਿਆਂ ਅਤੇ ਰਣਨੀਤਕ ਸੰਚਾਰ ਨੂੰ ਮਜ਼ਬੂਤ ਬਣਾਇਆ ਜਾਵੇਗਾ, ਪਾਕਿਸਤਾਨ ਦੀ ਆਰਥਿਕ ਦਰ ਅਤੇ ਇਥੇ ਰੁਜ਼ਗਾਰ ਵਧਾਉਣ ਲਈ ਯਤਨ ਕੀਤੇ ਜਾਣਗੇ। ਅਫ਼ਗਾਨਿਸਤਾਨ ਲਈ ਤਿੰਨ ਦੇਸ਼ੀ ਗੱਲਬਾਤ ਦਾ ਪੜਾਅ ਇਸੇ ਸਾਲ ਹੋਏਗਾ ਅਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਨੂੰ ਜਲਦ ਪੂਰਾ ਕੀਤਾ ਜਾਵੇਗਾ। ਭਾਰਤ ਅਤੇ ਖਿੱਤੇ ਦੇ ਹੋਰ ਗੁਆਂਢੀ ਮੁਲਕਾਂ ਨਾਲ ਵੀ ਚੰਗੇ ਸਬੰਧ ਬਣਾਉਣ ਲਈ ਗੱਲਬਾਤ ਸ਼ੁਰੂ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਇਮਰਾਨ ਖਾਨ ਕਹਿ ਰਹੇ ਹਨ ਕਿ ਉਹ ਅਤੇ ਉਨ੍ਹਾਂ ਦੀ ਟੀਮ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਛੇਤੀ ਤੋਂ ਛੇਤੀ ਇਨ੍ਹਾਂ ਮੁਸ਼ਕਿਲਾਂ ਤੋਂ ਬਾਹਰ ਲਿਆਂਦਾ ਜਾਵੇਗਾ। ਚੀਨ ਤੋਂ ਪਹਿਲਾਂ ਸਾਊਦੀ ਅਰਬ, ਯੂ.ਏ.ਈ. ਅਤੇ ਕਤਰ ਨੇ ਵੀ ਪਾਕਿਸਤਾਨ ਸਰਕਾਰ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਸੌ ਦਿਨਾ ਮੈਚ ਹਾਲੇ ਜਾਰੀ ਹੈ। ਨਵੀਂ ਟੀਮ ਮੁਸ਼ਕਿਲ ਸਥਿਤੀ ਦੇ ਦੌਰ ਦਾ ਮੁਕਾਬਲਾ ਕਰ ਰਹੀ ਹੈ। ਜੇਕਰ ਬੁਰੀਆਂ ਖ਼ਬਰਾਂ ਦੀ ਭਰਮਾਰ ਹੈ ਤਾਂ ਚੰਗੀਆਂ ਖ਼ਬਰਾਂ ਵੀ ਘਟ ਨਹੀਂ। ਮੈਦਾਨ ਦੇ ਅੰਦਰ ਅਤੇ ਬਾਹਰ ਚੰਗੀ ਭਾਵਨਾ ਨਾਲ ਖੇਡਿਆ ਜਾ ਰਿਹਾ ਹੈ ਅਤੇ ਕੈਪਟਨ ਇਮਰਾਨ ਖਾਨ ਦੀ ਟੀਮ ਹੈਰਾਨੀਜਨਕ ਜਿੱਤ ਦੀ ਖ਼ਬਰ ਦੇ ਸਕਦੀ ਹੈ। ਮੈਚ ਜਾਰੀ ਹੈ। ਤੁਸੀਂ ਦੇਖੋ ਅਤੇ ਅਸੀਂ ਵੀ ਦੇਖ ਰਹੇ ਹਾਂ।

E.mail: tayyeba.bukhari@dunya.com.pk


ਖ਼ਬਰ ਸ਼ੇਅਰ ਕਰੋ

ਅਮਰੀਕਾ ਵਿਸ਼ਵ ਦੀ ਮਹਾਸ਼ਕਤੀ ਕਿਉਂ ਹੈ?

ਦੂਸਰੀ ਵਿਸ਼ਵ ਜੰਗ ਦਰਮਿਆਨ ਹੀ ਅਮਰੀਕਾ ਨੇ ਬਰਤਾਨੀਆ ਤੋਂ ਵਿਸ਼ਵ ਮਹਾਸ਼ਕਤੀ ਦਾ ਖ਼ਿਤਾਬ ਆਪਣੇ ਨਾਂਅ ਕਰ ਲਿਆ ਸੀ। ਜੇਕਰ ਉਹ ਮਿੱਤਰ-ਰਾਸ਼ਟਰਾਂ ਦੇ ਗੱਠਜੋੜ ਵਿਚ ਨਾ ਮਿਲਦਾ ਤਾਂ ਜਰਮਨੀ ਦੇ ਸ਼ਾਸਕ ਹਿਟਲਰ ਤੇ ਉਸ ਦੇ ਹਮਜੋਲੀ ਰਾਸ਼ਟਰਾਂ ਨੂੰ ਹਾਰ ਦੇਣੀ ਸੰਭਵ ਨਹੀਂ ਸੀ। ...

ਪੂਰੀ ਖ਼ਬਰ »

ਕੀ ਹੁਣ ਕਾਲਾ ਧਨ ਬਣਨਾ ਬੰਦ ਹੋ ਗਿਆ ਹੈ?

ਕਾਲਾ ਧਨ ਉਹ ਧਨ ਹੈ, ਜਿਸ ਨੂੰ ਕਿਸੇ ਹਿਸਾਬ-ਕਿਤਾਬ ਵਿਚ ਨਹੀਂ ਲਿਆਂਦਾ ਜਾਂਦਾ ਅਤੇ ਇਸ ਰਕਮ ਨੂੰ ਟੈਕਸ ਦੇਣ ਵਾਲੀ ਰਕਮ ਵਿਚ ਜਮ੍ਹਾਂ ਨਹੀਂ ਕੀਤਾ ਜਾਂਦਾ। ਜਿਸ ਆਮਦਨ ਨੂੰ ਲੇਖਾ ਪੁਸਤਕਾਂ ਵਿਚ ਜਾਣ ਕੇ ਨਹੀਂ ਲਿਖਿਆ ਜਾਂਦਾ ਜਾਂ ਜਿਸ ਆਮਦਨ ਨੂੰ ਜਿਵੇਂ ਰਿਸ਼ਵਤ ਨੂੰ ...

ਪੂਰੀ ਖ਼ਬਰ »

ਸੀ.ਬੀ.ਆਈ. ਦੀ ਭਰੋਸੇਯੋਗਤਾ ਨੂੰ ਲੱਗਾ ਹੋਰ ਧੱਕਾ

ਦੇਸ਼ ਦੀ ਇਕ ਉੱਘੀ ਜਾਂਚ ਏਜੰਸੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਧਿਕਾਰੀਆਂ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਜਾਰੀ ਖਿੱਚੋਤਾਣ ਨੂੰ ਲੈ ਕੇ ਉਪਜੇ ਵਿਵਾਦ ਨਾਲ ਜਿਥੇ ਏਜੰਸੀ ਦੀ ਆਪਣੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਿਆ ਹੈ, ਉਥੇ ਅਹਿਮ ਸੰਸਥਾਵਾਂ ਵਿਚ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX