ਤਾਜਾ ਖ਼ਬਰਾਂ


ਮੋਦੀ ਨਾਲ ਮੁਲਾਕਾਤ ਤੋਂ ਪਹਿਲਾ ਟਰੰਪ ਨੇ ਪ੍ਰਗਟਾਈ ਨਾਰਾਜ਼ਗੀ
. . .  9 minutes ago
ਵਾਸ਼ਿੰਗਟਨ, 27 ਜੂਨ - ਜਾਪਾਨ ਦੇ ਓਸਾਕਾ 'ਚ ਜੀ20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਹੋਣ ਵਾਲੀ ਮੁਲਾਕਾਤ ਤੋਂ ਪਹਿਲਾ ਟਰੰਪ ਨੇ ਵਪਾਰ ਕਰ ਨੂੰ ਲੈ ਕੇ ਭਾਰਤ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਅਮਰੀਕੀ...
ਬਿਜਲੀ ਨਾ ਮਿਲਣ ਤੋਂ ਦੁਖੀ ਕਿਸਾਨਾਂ ਨੇ ਧਰਨਾ ਲਗਾ ਕੇ ਫ਼ਿਰੋਜਪੁਰ ਮੁਕਤਸਰ ਰੋਡ ਕੀਤਾ ਜਾਮ
. . .  19 minutes ago
ਫ਼ਿਰੋਜ਼ਪੁਰ, 27 ਜੂਨ (ਜਸਵਿੰਦਰ ਸਿੰਘ ਸੰਧੂ) - ਬਿਜਲੀ ਸਪਲਾਈ ਪੈ ਰਹੇ ਵਿਘਨ ਕਾਰਨ ਤੇ ਲਾਈਨਾਂ ਨੂੰ ਸਮੇਂ ਸਿਰ ਠੀਕ ਨਾ ਕੀਤੇ ਜਾਣ ਤੋਂ ਦੁਖੀ ਹੋਏ ਕਿਸਾਨਾਂ ਨੇ ਪਿੰਡ ਝੋਕ ਹਰੀ ਹਰ ਵਿਖੇ ਸੇਮ ਨਾਲੇ ਦੇ ਪੁਲ 'ਤੇ ਧਰਨਾ ਮਾਰ ਕੇ ਫ਼ਿਰੋਜ਼ਪੁਰ-ਮੁਕਤਸਰ ਸੜਕ ਆਵਾਜਾਈ ਜਾਮ...
ਲੈਦਰ ਕੰਪਲੈਕਸ ਸਥਿਤ ਇਕ ਫ਼ੈਕਟਰੀ ਨੂੰ ਅੱਗ ਕਾਰਨ ਪੁੱਜਿਆ ਨੁਕਸਾਨ
. . .  31 minutes ago
ਜਲੰਧਰ, 27 ਜੂਨ - ਜਲੰਧਰ ਦੇ ਲੈਦਰ ਕੰਪਲੈਕਸ 'ਚ ਅੱਜ ਸਵੇਰੇ ਇਕ ਫ਼ੈਕਟਰੀ ਵਿਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਫਾਇਰ ਬ੍ਰਿਗੇਡ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ। ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਰੰਤੂ ਅੱਗ ਕਾਰਨ ਫ਼ੈਕਟਰੀ ਨੂੰ ਭਾਰੀ...
ਸ਼ਹੀਦ ਐਸ.ਐਚ.ਓ. ਅਰਸ਼ਦ ਖਾਨ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ
. . .  38 minutes ago
ਸ੍ਰੀਨਗਰ, 27 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਹਨ। ਪਹਿਲੇ ਦਿਨ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਇਕ ਜੁਲਾਈ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਦੇ ਸੁਰੱਖਿਆ ਦੇ ਇੰਤਜ਼ਾਮ ਚੁਸਤ ਹੋਣੇ ਚਾਹੀਦੇ ਹਨ। ਅਮਿਤ...
ਅੰਬਾਲਾ 'ਚ ਪੰਛੀ ਨਾਲ ਟਕਰਾਇਆ ਜਗੂਆਰ, ਵੱਡਾ ਹਾਦਸਾ ਹੋਣੋਂ ਟਲਿਆ
. . .  about 1 hour ago
ਅੰਬਾਲਾ, 27 ਜੂਨ - ਹਰਿਆਣਾ 'ਚ ਅੱਜ ਸਵੇਰੇ ਹਵਾਈ ਸੈਨਾ ਦੇ ਜਗੂਆਰ ਜਹਾਜ਼ ਦੀ ਐਮਰਜੈਂਸੀ ਲੈਡਿੰਗ ਕਰਾਈ ਗਈ। ਇਹ ਲੜਾਕੂ ਜਹਾਜ਼ ਅੰਬਾਲਾ ਏਅਰਫੋਰਸ ਸਟੇਸ਼ਨ ਤੋਂ ਉੱਡਿਆ ਸੀ ਤੇ ਇਕ ਪੰਛੀ ਦੇ ਟਕਰਾਉਣ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਡਿੰਗ ਕਰਾਈ ਗਈ। ਇਸ...
ਮੋਦੀ ਨੂੰ ਵੋਟ ਦੇ ਕੇ ਇੱਥੇ ਮਦਦ ਮੰਗਣ ਆ ਗਏ, ਲਾਠੀਚਾਰਜ ਕਰਾਵਾਂ - ਕਰਨਾਟਕਾ ਦੇ ਮੁੱਖ ਮੰਤਰੀ ਪ੍ਰਦਰਸ਼ਨਕਾਰੀਆਂ 'ਤੇ ਭੜਕੇ
. . .  about 1 hour ago
ਬੈਂਗਲੁਰੂ, 27 ਜੂਨ - ਕਰਨਾਟਕਾ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਬੁੱਧਵਾਰ ਨੂੰ ਆਪਣੇ ਹੀ ਪ੍ਰਦੇਸ਼ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿ ਸਮੂਹ 'ਤੇ ਭੜਕ ਗਏ। ਰਾਏਚੁਰ ਵਿਚ ਪ੍ਰਦਰਸ਼ਨ ਕਰ ਰਹੇ ਇਕ ਸਮੂਹ 'ਤੇ ਭੜਕਦੇ ਹੋਏ ਉਨ੍ਹਾਂ ਦੀ ਮਦਦ ਕਰਨ ਤੋਂ ਮਨਾ ਕਰ ਦਿੱਤਾ। ਮੁੱਖ...
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਸੰਗਤਾਂ ਦਾ ਜੱਥਾ ਲਾਹੌਰ ਰਵਾਨਾ
. . .  about 1 hour ago
ਅੰਮ੍ਰਿਤਸਰ, 27 ਜੂਨ (ਜਸਵੰਤ ਸਿੰਘ ਜੱਸ) - ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਾਹੌਰ ਵਿਖੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 224 ਦੇ ਕਰੀਬ ਸਿੱਖ ਸੰਗਤਾਂ ਦਾ ਜੱਥਾ ਜੈਕਾਰਿਆਂ ਦੀ ਗੂੰਜ ਵਿਚ ਪਾਕਿਸਤਾਨ ਲਈ ਰਵਾਨਾ ਕੀਤਾ...
ਅੱਜ ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ ਮੈਚ
. . .  about 2 hours ago
ਮਾਨਚੈਸਟਰ, 27 ਜੂਨ - ਅੱਜ ਆਈ.ਸੀ.ਸੀ. ਵਿਸ਼ਵ ਕੱਪ 2019 'ਚ ਭਾਰਤ ਤੇ ਵੈਸਟ ਇੰਡੀਜ਼ ਦਰਮਿਆਨ ਮਾਨਚੈਸਟਰ ਵਿਚ ਮੈਚ ਖੇਡਿਆ ਜਾਵੇਗਾ। ਵੈਸਟ ਇੰਡੀਜ਼ ਦੀ ਟੀਮ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਚੁੱਕੀ ਹੈ। ਉੱਥੇ ਹੀ, ਭਾਰਤ ਇਸ ਮੈਚ ਨੂੰ ਜਿੱਤ ਕੇ ਸੈਮੀਫਾਈਨਲ...
ਜਾਪਾਨ ਪੁੱਜੇ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਓਸਾਕਾ, 27 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ20 ਸੰਮੇਲਨ ਵਿਚ ਹਿੱਸਾ ਲੈਣ ਲਈ ਜਾਪਾਨ ਪੁੱਜ ਗਏ ਹਨ। ਓਸਾਕਾ 'ਚ ਜਾਪਾਨ 'ਚ ਭਾਰਤੀ ਭਾਈਚਾਰੇ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ...
ਅੱਜ ਦਾ ਵਿਚਾਰ
. . .  about 2 hours ago
ਵਿਸ਼ਵ ਕੱਪ 2019 : ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਵਿਸ਼ਵ ਕੱਪ 2019 : ਪਾਕਿਸਤਾਨ 35 ਓਵਰਾਂ ਦੇ ਬਾਅਦ 162/3
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
ਪਤਨੀ ਤੋਂ ਤੰਗ ਆ ਕੇ ਪੰਜਾਬੀ ਨੌਜਵਾਨ ਨੇ ਦੁਬਈ 'ਚ ਕੀਤੀ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ, 26ਜੂਨ (ਅਵਤਾਰ ਸਿੰਘ ਅਣਖੀ) - ਪਤਨੀ ਦੇ ਸਤਾਏ ਇਕ ਪੰਜਾਬੀ ਨੌਜਵਾਨ ਵਲੋਂ ਦੁਬਈ 'ਚ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਨਾਲ ਸਬੰਧਿਤ ਨੌਜਵਾਨ ਸਤਨਾਮ ਸਿੰਘ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 45 ਓਵਰਾਂ ਮਗਰੋਂ 184/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਡੀ ਗ੍ਰੈਂਡਹੋਮ ਦੀਆਂ ਵੀ 50 ਦੌੜਾਂ ਪੂਰੀਆਂ
. . .  1 day ago
21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 40 ਓਵਰਾਂ ਮਗਰੋਂ 152/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਨੀਸ਼ਮ ਦੀਆਂ 50 ਦੌੜਾਂ ਪੂਰੀਆਂ
. . .  1 day ago
ਮਹਿੰਦਰਪਾਲ ਬਿੱਟੂ ਦੀਆਂ ਚੁਗੀਆਂ ਅਸਥੀਆਂ, ਨਾਮ ਚਰਚਾ 28 ਨੂੰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਮੱਘਰ ਸੰਮਤ 550

ਸੰਪਾਦਕੀ

ਜ਼ਿੰਮੇਵਾਰੀ ਦਾ ਅਹਿਸਾਸ

ਇਹ ਗੱਲ ਬੇਹੱਦ ਅਫ਼ਸੋਸਨਾਕ ਹੈ ਕਿ ਲਗਾਤਾਰ ਤੀਸਰੇ ਦਿਨ ਵੀ ਸੰਸਦ ਦੇ ਦੋਵਾਂ ਸਦਨਾਂ ਵਿਚ ਕੋਈ ਕੰਮਕਾਰ ਨਹੀਂ ਹੋ ਸਕਿਆ। ਪਹਿਲਾ ਦਿਨ ਵਿੱਛੜੇ ਆਗੂਆਂ ਨੂੰ ਸ਼ਰਧਾਂਜਲੀਆਂ ਦੇਣ ਦਾ ਸੀ, ਦੂਸਰੇ ਅਤੇ ਤੀਸਰੇ ਦਿਨ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਮੁੱਦਿਆਂ ਨੂੰ ਲੈ ਕੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਚਲਦੇ ਇਸ ਹੰਗਾਮੇ ਵਿਚ ਕਿਸੇ ਨੇ ਕਿਸੇ ਦੀ ਗੱਲ ਨਾ ਸੁਣੀ। ਲੋਕ ਸਭਾ ਦੀ ਸਪੀਕਰ ਅਤੇ ਰਾਜ ਸਭਾ ਦੇ ਸਭਾਪਤੀ ਦੀਆਂ ਅਪੀਲਾਂ ਦਾ ਕੋਈ ਅਸਰ ਨਾ ਹੋਇਆ। ਇਸ ਤੋਂ ਪਹਿਲਾਂ 5 ਰਾਜਾਂ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਤਾਪਮਾਨ ਭਖਿਆ ਰਿਹਾ ਸੀ। ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੀਆਂ ਸਨ। ਬਣੇ ਇਸ ਮਾਹੌਲ ਦਾ ਸੰਸਦ ਦੀ ਕਾਰਵਾਈ 'ਤੇ ਅਸਰ ਪੈਣ ਦੀ ਪੂਰੀ ਸੰਭਾਵਨਾ ਬਣੀ ਹੋਈ ਸੀ।
ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਮੈਂਬਰਾਂ ਨੂੰ ਇਹ ਅਪੀਲ ਕੀਤੀ ਸੀ ਕਿ ਅਗਲੇ ਸਾਲ ਮਈ ਦੇ ਮਹੀਨੇ ਵਿਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਇਸ ਲਈ ਸੰਸਦ ਦਾ ਇਹ ਸਰਦ ਰੁੱਤ ਦਾ ਇਜਲਾਸ ਆਖਰੀ ਹੋਵੇਗਾ, ਜਿਸ ਦੀ ਲੋਕ ਹਿਤ ਵਿਚ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸਰਕਾਰ ਨੇ ਹਮੇਸ਼ਾ ਸਾਰੇ ਮੁੱਦਿਆਂ 'ਤੇ ਚਰਚਾ ਕਰਾਉਣ ਦਾ ਯਤਨ ਕੀਤਾ ਹੈ ਅਤੇ ਉਹ ਹਰ ਵਿਸ਼ੇ 'ਤੇ ਖੁੱਲ੍ਹੀ ਬਹਿਸ ਕਰਾਉਣ ਲਈ ਤਿਆਰ ਹੈ। ਇਸ ਲਈ ਸਦਨ ਨੂੰ ਲੰਮਾ ਸਮਾਂ ਕੰਮ ਕਰਨਾ ਚਾਹੀਦਾ ਹੈ ਅਤੇ ਸਰਕਾਰ ਦੇ ਮਹੱਤਵਪੂਰਨ ਮੁੱਦੇ ਆਪਣੇ ਤਰਕਸੰਗਤ ਸਿੱਟੇ 'ਤੇ ਪਹੁੰਚਾਉਣੇ ਚਾਹੀਦੇ ਹਨ ਪਰ ਮੋਦੀ ਦੀ ਇਸ ਗੱਲ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਇਸ ਇਜਲਾਸ ਦੇ ਕੰਮਕਾਜ ਵਾਲੇ 20 ਕੁ ਦਿਨ ਹਨ। ਸਰਕਾਰ ਨੇ ਤਿੰਨ ਤਲਾਕ ਸਬੰਧੀ ਇਕ ਅਹਿਮ ਆਰਡੀਨੈਂਸ ਜਾਰੀ ਕੀਤਾ ਹੋਇਆ ਹੈ, ਜਿਸ ਲਈ ਕਾਨੂੰਨ ਬਣਾਏ ਜਾਣ ਦਾ ਰਾਹ ਪੱਧਰਾ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਸਰਕਾਰ ਕੋਲ 40 ਦੇ ਲਗਪਗ ਅਜਿਹੇ ਬਿੱਲ ਹਨ, ਜਿਨ੍ਹਾਂ ਸਬੰਧੀ ਬਹਿਸ ਹੋਣੀ ਹੈ ਅਤੇ ਉਨ੍ਹਾਂ ਨੂੰ ਪਾਸ ਕੀਤਾ ਜਾਣਾ ਹੈ। ਪਰ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਉਸ ਨੂੰ ਵੇਖਦਿਆਂ ਇਹ ਲਗਦਾ ਹੈ ਕਿ ਪਿਛਲੇ ਕਈ ਸੈਸ਼ਨਾਂ ਦੀ ਤਰ੍ਹਾਂ ਹੀ ਇਹ ਸੈਸ਼ਨ ਵੀ ਵਿਅਰਥ ਹੀ ਜਾਏਗਾ। ਇਸ ਵਿਚ ਕੋਈ ਤਰਕਪੂਰਨ ਬਹਿਸ ਨਹੀਂ ਹੋਵੇਗੀ ਅਤੇ ਨਾ ਹੀ ਪਾਸ ਕੀਤੇ ਜਾਣ ਵਾਲੇ ਬਿੱਲ ਕਾਨੂੰਨ ਦੀ ਸ਼ਕਲ ਹੀ ਅਖ਼ਤਿਆਰ ਕਰ ਸਕਣਗੇ। ਪਿਛਲੇ ਦੋ ਦਿਨਾਂ ਦੇ ਸੈਸ਼ਨ ਤੋਂ ਲਗਦਾ ਹੈ ਕਿ ਸਾਰੀਆਂ ਹੀ ਪਾਰਟੀਆਂ ਨੇ ਆਪੋ-ਆਪਣੇ ਏਜੰਡੇ ਬਣਾਏ ਹੋਏ ਹਨ, ਜਿਸ ਕਰਕੇ ਕੋਈ ਵੀ ਸਦਨ ਵਿਚ ਬਹਿਸ ਲਈ ਤਿਆਰ ਨਹੀਂ ਜਾਪਦਾ। ਕਾਂਗਰਸ ਨੇ ਰਾਫੇਲ ਜਹਾਜ਼ਾਂ ਦੇ ਮੁੱਦੇ ਨੂੰ ਲੈ ਕੇ, ਭਾਜਪਾ ਦੀ ਭਾਈਵਾਲ ਸ਼ਿਵ ਸੈਨਾ ਨੇ ਰਾਮ ਮੰਦਰ ਦੇ ਨਿਰਮਾਣ ਲਈ ਅਤੇ ਤਾਮਿਲਨਾਡੂ ਦੀਆਂ ਏ.ਆਈ.ਏ.ਡੀ.ਐਮ.ਕੇ. ਅਤੇ ਡੀ.ਐਮ.ਕੇ. ਪਾਰਟੀਆਂ ਨੇ ਕਾਵੇਰੀ ਨਦੀ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਆਪੋ-ਆਪਣੇ ਰਾਗ ਛੇੜੇ ਹੋਏ ਹਨ। ਇਸੇ ਹੀ ਤਰ੍ਹਾਂ ਆਂਧਰਾ ਪ੍ਰਦੇਸ਼ ਦੇ ਲੋਕ ਸਭਾ ਮੈਂਬਰ ਰਾਜ ਨੂੰ ਵਿਸ਼ੇਸ਼ ਦਰਜਾ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ। ਲੋਕ ਸਭਾ ਸਪੀਕਰ ਅਤੇ ਰਾਜ ਸਭਾ ਦੇ ਸਭਾਪਤੀ ਨੇ ਵਾਰ-ਵਾਰ ਇਹ ਅਪੀਲਾਂ ਕੀਤੀਆਂ ਹਨ ਕਿ ਉਹ ਦੋਵਾਂ ਸਦਨਾਂ ਦੇ ਸਾਹਮਣੇ ਵਿਚਾਰ ਲਈ ਪਏ ਬਿੱਲਾਂ 'ਤੇ ਬਹਿਸ ਨੂੰ ਤਰਜੀਹ ਦੇਣ ਪਰ ਮੈਂਬਰਾਂ 'ਤੇ ਦੋਵਾਂ ਸਦਨਾਂ 'ਚ ਕੋਈ ਵਧੇਰੇ ਅਸਰ ਨਹੀਂ ਹੋਇਆ। ਜੇਕਰ ਬਹੁਤੇ ਮੈਂਬਰ ਆਪੋ-ਆਪਣੇ ਮੁੱਦਿਆਂ ਦੇ ਪੋਸਟਰ ਬਣਾ ਕੇ ਸਦਨ ਵਿਚਕਾਰ ਆ ਕੇ ਨਾਅਰੇਬਾਜ਼ੀ ਕਰਦੇ ਰਹਿਣਗੇ ਤਾਂ ਉਸ ਦਾ ਕੋਈ ਬਹੁਤਾ ਲਾਭ ਮਿਲਣ ਵਾਲਾ ਨਹੀਂ ਹੈ। ਲੋਕ ਸਭਾ ਵਿਚ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਵੀ ਰਾਜ ਮਾਰਗਾਂ ਬਾਰੇ ਰਾਜ ਮੰਤਰੀ ਮਨਸੁਖ ਮੰਦਾਵਿਆ ਨੇ ਲਿਖਤੀ ਜਵਾਬ ਵਿਚ ਇਹ ਦੱਸਿਆ ਹੈ ਕਿ ਸਰਕਾਰ ਵਲੋਂ ਆਪਣੇ ਪਾਸੇ ਦਾ 4 ਕਿਲੋਮੀਟਰ ਦਾ ਲਾਂਘਾ ਬਣਾਉਣ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਭਾਰਤੀ ਸ਼ਰਧਾਲੂਆਂ ਨੂੰ ਆਸਾਨੀ ਹੋ ਸਕੇ। ਪਿਛਲੇ ਦਿਨ ਸੰਸਦ 'ਤੇ ਕੀਤੇ ਗਏ ਹਮਲੇ ਨੂੰ 17 ਸਾਲ ਦਾ ਸਮਾਂ ਹੋਣ 'ਤੇ ਦੋਵਾਂ ਸਦਨਾਂ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਣੀ ਸੀ। ਕਿਸੇ ਨਾ ਕਿਸੇ ਤਰ੍ਹਾਂ ਲੋਕ ਸਭਾ ਵਿਚ ਇਹ ਕੰਮ ਤਾਂ ਪੂਰਾ ਕਰ ਲਿਆ ਗਿਆ ਪਰ ਰਾਜ ਸਭਾ ਵਿਚ ਮੈਂਬਰਾਂ ਵਲੋਂ ਪਾਏ ਗਏ ਰੌਲੇ-ਰੱਪੇ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਸਮਾਂ ਵੀ ਨਾ ਮਿਲ ਸਕਿਆ। ਅਸੀਂ ਪਿਛਲੇ ਲੰਮੇ ਸਮੇਂ ਤੋਂ ਸੰਸਦ ਵਿਚ ਬਣੀ ਆ ਰਹੀ ਅਜਿਹੀ ਸਥਿਤੀ ਤੋਂ ਇਸ ਲਈ ਚਿੰਤਾਤੁਰ ਹਾਂ ਕਿ ਲੋਕਾਂ ਰਾਹੀਂ ਚੁਣੇ ਗਏ ਜ਼ਿੰਮੇਵਾਰ ਮੈਂਬਰਾਂ ਵਲੋਂ ਕੀਤੀ ਜਾਂਦੀ ਅਜਿਹੀ ਕਾਰਵਾਈ ਨਾਲ ਸਰਕਾਰੀ ਕੰਮਕਾਜ ਵਿਚ ਰੁਕਾਵਟ ਪੈਂਦੀ ਹੈ ਅਤੇ ਪੇਸ਼ ਕੀਤੇ ਗਏ ਅਨੇਕਾਂ ਬਿੱਲ ਪਾਸ ਹੋਣ ਤੋਂ ਵਿਚੇ ਹੀ ਲਟਕਦੇ ਰਹਿੰਦੇ ਹਨ। ਤਿੰਨ ਤਲਾਕ ਆਰਡੀਨੈਂਸ ਦਾ ਹਾਲ ਵੀ ਅਜਿਹਾ ਹੀ ਹੁੰਦਾ ਦਿਖਾਈ ਦੇ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਆਉਂਦੇ ਦਿਨਾਂ ਵਿਚ ਦੋਵਾਂ ਸਦਨਾਂ ਦੇ ਮੈਂਬਰ ਆਪਣੇ ਕੰਮ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਗੇ।


-ਬਰਜਿੰਦਰ ਸਿੰਘ ਹਮਦਰਦ


ਖ਼ਬਰ ਸ਼ੇਅਰ ਕਰੋ

ਕਾਂਗਰਸ ਦੀ ਕੌਮੀ ਰਾਜਨੀਤੀ ਵਿਚ ਨਵਜੋਤ ਸਿੰਘ ਸਿੱਧੂ ਦਾ ਪ੍ਰਭਾਵ ਵਧਿਆ

ਕਰਤਾਰਪੁਰ ਸਾਹਿਬ ਲਾਂਘਾ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਅੰਤਰਰਾਸ਼ਟਰੀ ਪੱਧਰ 'ਤੇ ਇਕ ਵੱਖਰੀ ਪੁਜ਼ੀਸ਼ਨ ਬਣੀ ਹੈ, ਖ਼ਾਸ ਤੌਰ 'ਤੇ ਉਹ ਪੰਜਾਬੀਆਂ ਤੇ ਸਿੱਖਾਂ ਵਿਚ ਹੀ ਨਹੀਂ, ਪਾਕਿਸਤਾਨੀ ਮੁਸਲਮਾਨਾਂ ਵਿਚ ਵੀ ਵਿਸ਼ੇਸ਼ ਸਤਿਕਾਰ ਦਾ ਹੱਕਦਾਰ ਬਣ ਗਿਆ ਹੈ। ਪਰ ਇਸ ...

ਪੂਰੀ ਖ਼ਬਰ »

ਵਧ ਰਿਹਾ ਵੀਡੀਓ ਵਾਇਰਲ ਸੱਭਿਆਚਾਰ

ਇੰਟਰਨੈੱਟ ਦਾ ਯੁੱਗ ਸਿੱਖਰ ਛੁਹ ਰਿਹਾ ਹੈ। ਪੂਰੀ ਦੁਨੀਆ ਇਕ ਪਰਿਵਾਰ ਬਣ ਚੁੱਕੀ ਹੈ। ਅੱਜ ਤੋਂ ਕਈ ਸਾਲ ਪਹਿਲਾਂ ਜਿੱਥੇ ਇਕ ਪਿੰਡ ਤੋਂ ਦੂਜੇ ਪਿੰਡ ਚਿੱਠੀ ਪਹੁੰਚਦਿਆਂ ਕਈ ਦਿਨਾਂ ਦਾ ਸਮਾਂ ਲੱਗ ਜਾਂਦਾ ਸੀ, ਉਥੇ ਅੱਜ ਸਕਿੰਟਾਂ ਵਿਚ ਗੱਲ ਪਹੁੰਚ ਵੀ ਜਾਂਦੀ ਹੈ, ...

ਪੂਰੀ ਖ਼ਬਰ »

ਸਥਾਪਨਾ ਦਿਵਸ 'ਤੇ ਵਿਸ਼ੇਸ਼

ਇਤਿਹਾਸ ਦੇ ਅਜ਼ਮਾਇਸ਼ੀ ਦੌਰ 'ਚੋਂ ਲੰਘ ਰਿਹੈ ਸ਼੍ਰੋਮਣੀ ਅਕਾਲੀ ਦਲ

ਅੱਜ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਦੀ ਭਰੋਸੇਯੋਗਤਾ ਨੂੰ ਲੈ ਕੇ ਇਤਿਹਾਸ ਦੇ ਸਭ ਤੋਂ ਅਜਮਾਇਸ਼ੀ ਦੌਰ ਵਿਚੋਂ ਗੁਜ਼ਰ ਰਿਹਾ ਹੈ। ਹਾਲਾਂਕਿ ਇਤਿਹਾਸ 'ਚ ਪਹਿਲਾਂ ਵੀ ਅਕਾਲੀ ਲੀਡਰਸ਼ਿਪ ਬਹੁਤ ਵਾਰੀ ਭਰੋਸੇਯੋਗਤਾ ਦੇ ਸੰਕਟ ਵਿਚੋਂ ਲੰਘੀ ਹੈ ਪਰ ਪਾਰਟੀ ਅੰਦਰਲੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX