ਤਾਜਾ ਖ਼ਬਰਾਂ


ਖੇਮਕਰਨ : ਪਿੰਡ ਘਰਿਆਲਾ 'ਚ ਕੁਲ ਵੋਟਾਂ 7044 'ਚੋਂ ਕੇਵਲ 3630 ਵੋਟਾਂ ਪੋਲ ਹੋਈਆਂ
. . .  1 day ago
ਲੁਧਿਆਣਾ 'ਚ ਹੋਈ 62.15 ਫ਼ੀਸਦੀ ਵੋਟਿੰਗ
. . .  1 day ago
ਬੱਚੀਵਿੰਡ-ਪਿੰਡ ਸਾਰੰਗੜਾ ਵਿਖੇ ਦੇਰ ਸ਼ਾਮ ਹੋਈ ਹਿੰਸਾ ਵਿਚ ਅਕਾਲੀ ਸਮਰਥਕ ਜ਼ਖਮੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਰਾਣੀਵਾਲਾ ਵਿਖੇ ਵੋਟਿੰਗ ਪਾਰਟੀ ਦੀ ਬੱਸ ਨੂੰ ਘੇਰਿਆ
. . .  1 day ago
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਦੇਰ ਸ਼ਾਮ ਜਦੋਂ ਵੋਟਿੰਗ ਸਮਾਪਤ ਹੋਈ ਤਾਂ ਵੋਟਿੰਗ ਅਮਲਾ ਆਪਣੇ ਘਰਾਂ ਨੂੰ ਰਵਾਨਾ ਹੋ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਗੱਡੀ ਨੂੰ ਘੇਰੀ ਰੱਖਿਆ ਅਤੇ ਐੱਸ.ਐੱਚ.ਓ...
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਵਿਚ 65.65 ਫ਼ੀਸਦੀ ਵੋਟਾਂ ਪਈਆਂ-ਡਾ. ਪ੍ਰਸ਼ਾਂਤ ਕੁਮਾਰ ਗੋਇਲ
. . .  1 day ago
ਫ਼ਤਿਹਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ)ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਵਿਚ ਅੱਜ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀਪੂਰਵਕ ਸੰਪੰਨ ਹੋਇਆ ਅਤੇ ਹਲਕੇ ਵਿਚ 65.65 ਫ਼ੀਸਦੀ ਵੋਟਾਂ ਪਈਆਂ। ਸਮੁੱਚੇ ਹਲਕੇ ਵਿਚ ...
ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਵੋਟਾਂ ਦੌਰਾਨ ਹੋਇਆ 64.17 ਫ਼ੀਸਦੀ ਮਤਦਾਨ
. . .  1 day ago
ਤਰਨ ਤਾਰਨ, 19 ਮਈ (ਹਰਿੰਦਰ ਸਿੰਘ, ਲਾਲੀ ਕੈਰੋਂ, ਪਰਮਜੀਤ ਜੋਸ਼ੀ)-ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਪਾਈਆਂ ਗਈਆਂ ਵੋਟਾਂ ਦੌਰਾਨ ਲਗਭਗ 64.17 ਫ਼ੀਸਦੀ ਮਤਦਾਨ ਹੋਇਆ। ਜ਼ਿਲ੍ਹੇ ਵਿਚ ਛੋਟੀਆਂ ਮੋਟੀਆਂ ...
ਸਰਲੀ ਕਤਲ ਕਾਂਡ ਨਾਲ ਵੋਟਾਂ ਦਾ ਕੋਈ ਸੰਬੰਧ ਨਹੀਂ - ਐੱਸ ਐੱਸ ਪੀ ਤਰਨ ਤਾਰਨ
. . .  1 day ago
ਖਡੂਰ ਸਾਹਿਬ ,19 ਮਈ (ਮਾਨ ਸਿੰਘ)- ਐੱਸ. ਐੱਸ. ਪੀ. ਤਰਨ ਤਾਰਨ ਕੁਲਦੀਪ ਸਿੰਘ ਚਾਹਲ ਵੱਲੋਂ ਖ਼ੁਲਾਸਾ ਕੀਤਾ ਗਿਆ ਹੈ ਕਿ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਰਲੀ ਕਲਾਂ ਵਿਚ ਹੋਏ ...
ਫ਼ਰੀਦਕੋਟ 'ਚ ਸ਼ਾਂਤੀ ਪੂਰਵਕ 62.67 ਫ਼ੀਸਦੀ ਪੋਲਿੰਗ ਹੋਈ
. . .  1 day ago
ਫ਼ਰੀਦਕੋਟ, 19 ਮਈ - (ਜਸਵੰਤ ਪੁਰਬਾ, ਸਰਬਜੀਤ ਸਿੰਘ) - ਫ਼ਰੀਦਕੋਟ ਰਾਖਵੇਂ ਲੋਕ ਸਭਾ ਹਲਕੇ ਲਈ ਅੱਜ ਸ਼ਾਂਤੀ ਪੂਰਵਕ ਵੋਟਾਂ ਪਈਆਂ। ਚੋਣ ਕਮਿਸ਼ਨ ਵੱਲੋਂ ਜਾਰੀ ਸੂਚਨਾ ਮੁਤਾਬਿਕ ਫ਼ਰੀਦਕੋਟ ਲੋਕ ਸਭਾ ਹਲਕੇ ਵਿਚ...
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅਧੀਨ ਵਿਧਾਨ ਸਭਾ ਹਲਕਾ ਅਮਲੋਹ ਚ 72% ਵੋਟ ਪੋਲਿੰਗ ਹੋਈ
. . .  1 day ago
ਬੱਚੀਵਿੰਡ : ਛੋਟਿਆਂ ਪਿੰਡਾਂ ਦੇ ਮੁਕਾਬਲੇ ਵੱਡਿਆਂ ਪਿੰਡਾਂ ਵਿੱਚ ਪੋਲਿੰਗ ਰੇਟ ਘੱਟ
. . .  1 day ago
ਬੱਚੀਵਿੰਡ ਅਤੇ ਇਸ ਦੇ ਆਸ ਪਾਸ ਵਾਲੇ ਪਿੰਡਾਂ ਵਿੱਚ ਲਗਭਗ 65 % ਵੋਟਾਂ ਹੋਈਆਂ ਪੋਲ
. . .  1 day ago
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 70.68 ਪ੍ਰਤੀਸ਼ਤ ਵੋਟਿੰਗ ਹੋਈ
. . .  1 day ago
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ 70.68 ਪ੍ਰਤੀਸ਼ਤ ਵੋਟਿੰਗ ਹੋਈ ਹੈ, ਜਦਕਿ ਹਲਕਾ ਵਾਈਜ਼ ਲੰਬੀ ਵਿਧਾਨ ਸਭਾ ਹਲਕੇ ਵਿਚ 73.84 ਪ੍ਰਤੀਸ਼ਤ,...
ਬੱਚੀਵਿੰਡ - ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਦੋਹਾਂ ਰਵਾਇਤੀ ਪਾਰਟੀਆਂ ਤੋਂ ਬਿਨਾ ਕਿਸੇ ਹੋਰ ਪਾਰਟੀ ਦਾ ਨਹੀਂ ਲੱਗਾ ਪੋਲਿੰਗ ਬੂਥ
. . .  1 day ago
ਬਲਾਕ ਖਮਾਣੋਂ ਵਿਚ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ ਚੋਣਾਂ ਦਾ ਕੰਮ
. . .  1 day ago
ਸੰਘੋਲ 19 ਮਈ (ਹਰਜੀਤ ਸਿੰਘ ਮਾਵੀ )-ਵਿਧਾਨ ਸਭਾ ਹਲਕਾ ਬੱਸੀ ਪਠਾਣਾ ਦੇ ਬਲਾਕ ਖਮਾਣੋਂ ਵਿਚ ਵੋਟਾਂ ਪਾਉਣ ਦਾ ਕੰਮ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ ।.ਕੁੱਲ ਮਿਲਾ ਕੇ ਪਿੰਡ ਰਾਣਵਾਂ ਵਿਚ ਈਵੀਐਮ ...
ਬਾਘਾ ਪੁਰਾਣਾ 'ਚ 61. 49 ਫ਼ੀਸਦੀ ਹੋਈ ਵੋਟਿੰਗ
. . .  1 day ago
ਦਹਿਸ਼ਤ ਭਰੇ ਮਾਹੌਲ ਵਿਚ ਸੰਪੰਨ ਹੋਈਆਂ ਖਡੂਰ ਸਾਹਿਬ ਤੇ ਆਸ ਪਾਸ ਪਿੰਡਾਂ ਦੀਆਂ ਵੋਟਾਂ
. . .  1 day ago
ਜਲਾਲਾਬਾਦ ਹਲਕੇ ਵਿੱਚ ਹੋਈ ਲੱਗਭਗ 77 ਫੀਸਦੀ ਵੋਟਿੰਗ
. . .  1 day ago
ਨਵਾਂਸ਼ਹਿਰ ਜ਼ਿਲ੍ਹੇ ਚੋਂ ਬਲਾਚੌਰ ਵੋਟਾਂ ਭੁਗਤਾਉਣ ’ਚ ਰਿਹਾ ਮੋਹਰੀ
. . .  1 day ago
ਨੌਜਵਾਨਾਂ ਤੇ ਬਜ਼ੁਰਗਾਂ ਨੂੰ ਵੰਡੇ ਪ੍ਰਸੰਸਾ ਪੱਤਰ
. . .  1 day ago
ਬੰਗਾ ਹਲਕੇ 'ਚ 65.75 ਫ਼ੀਸਦੀ ਵੋਟਿੰਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਮੱਘਰ ਸੰਮਤ 550

ਸੰਪਾਦਕੀ

ਜ਼ਿੰਮੇਵਾਰੀ ਦਾ ਅਹਿਸਾਸ

ਇਹ ਗੱਲ ਬੇਹੱਦ ਅਫ਼ਸੋਸਨਾਕ ਹੈ ਕਿ ਲਗਾਤਾਰ ਤੀਸਰੇ ਦਿਨ ਵੀ ਸੰਸਦ ਦੇ ਦੋਵਾਂ ਸਦਨਾਂ ਵਿਚ ਕੋਈ ਕੰਮਕਾਰ ਨਹੀਂ ਹੋ ਸਕਿਆ। ਪਹਿਲਾ ਦਿਨ ਵਿੱਛੜੇ ਆਗੂਆਂ ਨੂੰ ਸ਼ਰਧਾਂਜਲੀਆਂ ਦੇਣ ਦਾ ਸੀ, ਦੂਸਰੇ ਅਤੇ ਤੀਸਰੇ ਦਿਨ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਮੁੱਦਿਆਂ ਨੂੰ ...

ਪੂਰੀ ਖ਼ਬਰ »

ਕਾਂਗਰਸ ਦੀ ਕੌਮੀ ਰਾਜਨੀਤੀ ਵਿਚ ਨਵਜੋਤ ਸਿੰਘ ਸਿੱਧੂ ਦਾ ਪ੍ਰਭਾਵ ਵਧਿਆ

ਕਰਤਾਰਪੁਰ ਸਾਹਿਬ ਲਾਂਘਾ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਅੰਤਰਰਾਸ਼ਟਰੀ ਪੱਧਰ 'ਤੇ ਇਕ ਵੱਖਰੀ ਪੁਜ਼ੀਸ਼ਨ ਬਣੀ ਹੈ, ਖ਼ਾਸ ਤੌਰ 'ਤੇ ਉਹ ਪੰਜਾਬੀਆਂ ਤੇ ਸਿੱਖਾਂ ਵਿਚ ਹੀ ਨਹੀਂ, ਪਾਕਿਸਤਾਨੀ ਮੁਸਲਮਾਨਾਂ ਵਿਚ ਵੀ ਵਿਸ਼ੇਸ਼ ਸਤਿਕਾਰ ਦਾ ਹੱਕਦਾਰ ਬਣ ਗਿਆ ਹੈ। ਪਰ ਇਸ ...

ਪੂਰੀ ਖ਼ਬਰ »

ਵਧ ਰਿਹਾ ਵੀਡੀਓ ਵਾਇਰਲ ਸੱਭਿਆਚਾਰ

ਇੰਟਰਨੈੱਟ ਦਾ ਯੁੱਗ ਸਿੱਖਰ ਛੁਹ ਰਿਹਾ ਹੈ। ਪੂਰੀ ਦੁਨੀਆ ਇਕ ਪਰਿਵਾਰ ਬਣ ਚੁੱਕੀ ਹੈ। ਅੱਜ ਤੋਂ ਕਈ ਸਾਲ ਪਹਿਲਾਂ ਜਿੱਥੇ ਇਕ ਪਿੰਡ ਤੋਂ ਦੂਜੇ ਪਿੰਡ ਚਿੱਠੀ ਪਹੁੰਚਦਿਆਂ ਕਈ ਦਿਨਾਂ ਦਾ ਸਮਾਂ ਲੱਗ ਜਾਂਦਾ ਸੀ, ਉਥੇ ਅੱਜ ਸਕਿੰਟਾਂ ਵਿਚ ਗੱਲ ਪਹੁੰਚ ਵੀ ਜਾਂਦੀ ਹੈ, ਸੁਣੀ ਵੀ ਜਾਂਦੀ ਹੈ ਅਤੇ ਦੇਖੀ ਵੀ ਜਾ ਸਕਦੀ ਹੈ। ਜਿਵੇਂ-ਜਿਵੇਂ ਸੋਸ਼ਲ ਮੀਡੀਆ ਦਾ ਦਾਇਰਾ ਵਧ ਰਿਹਾ ਹੈ, ਇਕ ਆਧੁਨਿਕ ਵਰਤਾਰਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਵੀਡੀਓ ਵਾਇਰਲ ਸੱਭਿਆਚਾਰ। ਕਿਸੇ ਬਿਮਾਰੀ ਵਾਂਗ ਜਾਂ ਵਾਇਰਸ ਵਾਂਗ ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓ ਬਣਾ ਕੇ ਉਨ੍ਹਾਂ ਦੁਆਰਾ ਆਪ ਜਾਂ ਹੋਰਨਾਂ ਦੁਆਰਾ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀਆਂ ਜਾ ਰਹੀਆਂ ਹਨ। ਰੋਜ਼ਾਨਾ ਅਜਿਹੀਆਂ ਵਾਇਰਲ ਹੁੰਦੀਆਂ ਵੀਡੀਓਜ਼ ਦੀ ਗਿਣਤੀ ਲੱਖਾਂ ਵਿਚ ਹੈ। ਬਿਨਾਂ ਇਹ ਸੋਚੇ ਸਮਝੇ ਕਿ ਉਸ ਭੇਜੀ ਜਾ ਰਹੀ ਵੀਡੀਓ ਵਾਲੇ ਇਨਸਾਨਾਂ ਜਾਂ ਉਸ ਨੂੰ ਦੇਖਣ, ਸੁਨਣ ਵਾਲੇ ਇਨਸਾਨਾਂ ਉੱਪਰ ਉਸ ਦਾ ਕੀ ਪ੍ਰਭਾਵ ਪਏਗਾ, ਇਹੋ ਜਿਹੀਆਂ ਵੀਡੀਓਜ਼ ਵਾਰ-ਵਾਰ ਸੋਸ਼ਲ ਮੀਡੀਆ 'ਤੇ ਘੁੰਮਦੀਆਂ ਰਹਿੰਦੀਆਂ ਹਨ। ਕੁਝ ਹਾਲਤਾਂ ਵਿਚ ਜਿਵੇਂ ਕਿ ਕਿਸੇ ਲੋੜਵੰਦ ਦੀ ਸਹਾਇਤਾ ਲਈ ਜਾਂ ਕਿਸੇ ਦੁਆਰਾ ਕੀਤੇ ਵਧੀਆ ਕੰਮ ਲਈ ਦੂਜੇ ਨੂੰ ਪ੍ਰੇਰਿਤ ਕਰਨ ਲਈ ਭੇਜੀਆਂ ਜਾਂਦੀਆਂ ਵੀਡੀਓਜ਼ ਦੀ ਸਾਰਥਿਕਤਾ ਮੰਨਣਯੋਗ ਹੈ ਪਰ ਹਰ ਚੀਜ਼ ਦੀ, ਹਰ ਘਟਨਾ ਦੀ ਵੀਡੀਓ ਬਣਾ ਕੇ ਭੇਜੀ ਜਾਣਾ ਜਿੱਥੇ ਵੀਡੀਓ ਬਣਾਉਣ ਵਾਲੇ ਦਾ ਖ਼ੁਦ ਦਾ ਸਮਾਂ ਬਰਬਾਦ ਹੁੰਦਾ ਹੈ, ਨਾਲ ਹੀ ਉਸ ਨੂੰ ਦੇਖਣ ਵਾਲੇ ਲੋਕਾਂ ਦਾ ਵੀ ਸਮਾਂ ਖ਼ਰਾਬ ਹੁੰਦਾ ਹੈ। ਇਹ ਇਕ ਗ਼ਲਤ ਵਰਤਾਰਾ ਹੈ। ਇਕ ਉਦਾਹਰਨ ਲੈਂਦੇ ਹਾਂ। ਕਈ ਵਾਰ ਅਸੀਂ ਸੜਕ 'ਤੇ ਕੋਈ ਦੁਰਘਟਨਾ ਵਾਪਰੀ ਦੇਖਦੇ ਹਾਂ, ਕੋਈ ਦੁਰਘਟਨਾ ਦਾ ਸ਼ਿਕਾਰ ਸੜਕ 'ਤੇ ਪਿਆ ਮਦਦ ਲਈ ਕੁਰਲਾ ਰਿਹਾ ਹੋਵੇ, ਆਪਣੀ ਜਾਨ ਬਚਾਉਣ ਲਈ ਸੰਘਰਸ਼ ਕਰ ਰਿਹਾ ਹੋਵੇ ਤਾਂ ਬਜਾਏ ਇਸ ਦੇ ਕਿ ਉੱਥੇ ਇਕੱਠੇ ਹੋਏ ਲੋਕ ਉਸ ਦੀ ਸਹਾਇਤਾ ਕਰਨ, ਡਾਕਟਰ ਨੂੰ ਸੂਚਿਤ ਕਰਨ ਜਾਂ ਆਪ ਹਿੰਮਤ ਕਰਕੇ ਦੁਰਘਟਨਾ ਦੇ ਸ਼ਿਕਾਰ ਨੂੰ ਹਸਪਤਾਲ ਲੈ ਕੇ ਜਾਣ, ਉਹ ਆਪਣੀਆਂ ਜੇਬਾਂ 'ਚੋਂ ਮੋਬਾਈਲ ਕੱਢਦੇ ਹਨ ਕਿਸੇ ਨੂੰ ਸੂਚਿਤ ਕਰਨ ਲਈ ਨਹੀਂ ਕੇਵਲ ਉਸ ਦੀਆਂ ਫੋਟੋਜ਼ ਲੈਣ ਲਈ ਜਾਂ ਵੀਡੀਓਜ਼ ਬਣਾਉਣ ਲਈ ਜਦੋਂ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਲਦ ਤੋਂ ਜਲਦ ਉਸ ਨੂੰ ਡਾਕਟਰੀ ਸਹਾਇਤਾ ਲਈ ਲੈ ਜਾ ਕੇ ਉਸ ਦੀ ਜਾਨ ਬਚਾਈ ਜਾਂਦੀ। ਕੁਦਰਤੀ ਹੈ ਜਦੋਂ ਅਸੀਂ ਫੋਨ ਵਿਚ ਰੁਝੇ ਹੁੰਦੇ ਹਾਂ ਤਾਂ ਸਾਡਾ ਦਿਮਾਗ ਸਿੱਧਾ ਇਸ ਦੀਆਂ ਤਰੰਗਾਂ ਦੇ ਸੰਪਰਕ ਵਿਚ ਹੁੰਦਾ ਹੈ ਅਤੇ ਇਸ ਕਰਕੇ ਸਾਡੀ ਸੋਚ ਸ਼ਕਤੀ ਵੀ ਸੀਮਤ ਹੁੰਦੀ ਹੈ। ਜੇਕਰ ਅਸੀਂ ਅਜਿਹੇ ਸਮੇਂ ਸਮਝ ਤੋਂ ਕੰਮ ਲੈਂਦੇ ਹੋਏ ਫੋਨ ਦੀ ਵਰਤੋਂ ਛੱਡ ਕੇ ਆਪਣੀ ਸੋਚ ਤੋਂ ਕੰਮ ਲਈਏ ਤਾਂ ਕਿੰਨੇ ਹੀ ਅਜਿਹੇ ਦੁਰਘਟਨਾਵਾਂ ਦੇ ਮਾਮਲਿਆਂ ਵਿਚ ਆਪਣੀ ਸੂਝ-ਬੂਝ ਰਾਹੀਂ ਲੋੜਵੰਦਾਂ ਦੀ ਸਹਾਇਤਾ ਕਰਕੇ ਉਨ੍ਹਾਂ ਦੀ ਜਾਨ ਬਚਾ ਸਕਦੇ ਹਾਂ।
ਆਪਣੀ ਨਿੱਜੀ ਜ਼ਿੰਦਗੀ ਜਿਊਣ ਦਾ ਅਧਿਕਾਰ ਹਰ ਮਨੁੱਖ ਨੂੰ ਸਾਡੇ ਸੰਵਿਧਾਨ ਰਾਹੀਂ ਮਿਲਿਆ ਹੈ ਪਰ ਇਹ ਵੀਡੀਓ ਵਾਇਰਲ ਕਲਚਰ ਹਰ ਇਕ ਦੀ ਨਿੱਜਤਾ ਵਿਚ ਹੱਦੋਂ ਵੱਧ ਤੇ ਬੇਲੋੜੀ ਦਖਲਅੰਦਾਜ਼ੀ ਕਰ ਰਿਹਾ ਹੈ। ਸਵੇਰ ਤੋਂ ਲੈ ਕੇ ਰਾਤ ਹੁੰਦਿਆਂ ਜਿੰਨੀਆਂ ਰੋਜ਼ਾਨਾ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਵਾਇਰਲ ਵੀਡੀਓਜ਼ ਸੋਸ਼ਲ ਮੀਡੀਆ 'ਤੇ ਆ ਰਹੀਆਂ ਹੁੰਦੀਆਂ ਹਨ, ਉਸ ਨੂੰ ਦੇਖ ਕੇ ਤਾਂ ਇੰਜ ਲਗਦਾ ਹੈ ਜਿਵੇਂ ਲੋਕ ਵਿਹਲੇ ਹੀ ਹਨ ਅਤੇ ਸਾਰਾ ਦਿਨ ਕੈਮਰਾ ਲੈ ਹੀ ਘੁੰਮ ਰਹੇ ਹੋਣ। ਹੁਣ ਤਾਂ ਅਜਿਹਾ ਭਿਆਨਕ ਸਮਾਂ ਆ ਗਿਆ ਜਾਪਦਾ ਹੈ ਕਿ ਜੇਕਰ ਤੁਸੀਂ ਆਪਣੇ ਪਰਿਵਾਰ ਨਾਲ ਕਿਤੇ ਬਾਹਰ ਘੁੰਮਣ ਜਾਂਦੇ ਹੋ, ਉਦੋਂ ਵੀ ਡਰ ਲਗਦਾ ਹੈ ਕਿ ਪਤਾ ਨਹੀਂ ਕੌਣ ਤੁਹਾਡੀ ਕਿਸ ਤਰ੍ਹਾਂ ਦੀ ਵੀਡੀਓ ਬਣਾ ਕੇ ਅੱਗੇ ਭੇਜ ਦੇਵੇ, ਇਹ ਸੋਚੇ ਬਿਨਾਂ ਕਿ ਹਰ ਵਿਅਕਤੀ ਦੀ ਸਮਾਜ ਵਿਚ ਆਪਣੀ ਨਿੱਜੀ ਜ਼ਿੰਦਗੀ ਹੈ ਅਤੇ ਹਰ ਵਿਅਕਤੀ ਦੀ ਸਮਾਜ ਵਿਚ ਇਕ ਪਛਾਣ ਜਾਂ ਰੁਤਬਾ ਬਣਿਆ ਹੁੰਦਾ ਹੈ। ਵੀਡੀਓ ਵਾਇਰਲ ਕਰਨ ਵਾਲੇ ਦੀ ਛੋਟੀ ਜਿਹੀ ਨਾਸਮਝੀ ਉਸ ਵਿਅਕਤੀ ਦੀ ਇੱਜ਼ਤ ਮਾਣ ਨੂੰ ਪਲਾਂ ਵਿਚ ਤਬਾਹ ਕਰ ਸਕਦੀ ਹੈ। ਜ਼ਰੂਰੀ ਨਹੀਂ ਹੁੰਦਾ ਹਰ ਰਿਸ਼ਤਾ ਗ਼ਲਤ ਹੀ ਹੋਵੇ ਪਰ ਇਹੋ ਜਿਹੇ ਲੋਕ ਕਿਸੇ ਦੀ ਵੀ ਨਿੱਜੀ ਜ਼ਿੰਦਗੀ ਜਾਂ ਰਿਸ਼ਤੇ ਨੂੰ ਗ਼ਲਤ ਢੰਗ ਨਾਲ ਪੇਸ਼ ਕਰਕੇ, ਉਨ੍ਹਾਂ ਦੀ ਪੂਰੀ ਜ਼ਿੰਦਗੀ ਨਾਲ ਖਿਲਵਾੜ ਕਰ ਜਾਂਦੇ ਹਨ।
ਲੋਕਾਂ ਨੂੰ ਡਰਾਉਣ ਲਈ ਮਾਰ-ਕੁੱਟ, ਵਹਿਮਾਂ-ਭਰਮਾਂ ਵਾਲੀਆਂ ਵੀਡੀਓਜ਼, ਗ਼ਲਤ ਕੰਮਾਂ ਵੱਲ ਪ੍ਰੇਰਦੀਆਂ ਵੀਡੀਓਜ਼ ਆਦਿ ਵੀ ਇਕ ਭਿਆਨਕ ਬਿਮਾਰੀ ਵਾਂਗ ਹਨ, ਜਿਨ੍ਹਾਂ ਦਾ ਇਲਾਜ ਜੇਕਰ ਸਮੇਂ ਸਿਰ ਨਾ ਕੀਤਾ ਗਿਆ ਤਾਂ ਇਹ ਪੂਰੇ ਸਮਾਜ ਲਈ ਘਾਤਕ ਸਿੱਧ ਹੋ ਸਕਦੀਆਂ ਹਨ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਬਹੁਤ ਸਾਰੀਆਂ ਵੀਡੀਓਜ਼ ਅਜਿਹੀਆਂ ਵੀ ਹੁੰਦੀਆਂ ਹਨ ਜੋ ਸਮਾਜ ਨੂੰ ਚੰਗਾ ਸੁਨੇਹਾ ਦਿੰਦੀਆਂ ਹਨ ਜਾਂ ਕਿਸੇ ਗ਼ਲਤ ਰਸਤੇ 'ਤੇ ਚੱਲ ਰਹੇ ਇਨਸਾਨ ਦੇ ਜੀਵਨ ਨੂੰ ਸਹੀ ਸੇਧ ਦਿੰਦੀਆਂ ਹਨ। ਬਸ ਲੋੜ ਇਹ ਹੈ ਕਿ ਅਸੀਂ ਕੋਈ ਵੀ ਅਜਿਹੀ ਵੀਡੀਓ ਅੱਗੇ ਭੇਜਣ ਤੋਂ ਪਹਿਲਾਂ ਉਸ ਦੀ ਪ੍ਰਮਾਣਿਕਤਾ, ਉਸ ਦਾ ਮਨੋਰਥ, ਉਸ ਦਾ ਦੂਜਿਆਂ ਉੱਪਰ ਪੈਣ ਵਾਲੇ ਚੰਗੇ ਜਾਂ ਮਾੜੇ ਪ੍ਰਭਾਵ ਬਾਰੇ ਜ਼ਰੂਰ ਸੋਚੀਏ ਤਾਂ ਕਿ ਉਸ ਦਾ ਲੋਕ ਮਨਾਂ ਉੱਪਰ ਸਕਾਰਾਤਮਕ ਪ੍ਰਭਾਵ ਜਾਵੇ। ਕਿਸੇ ਵੀ ਮੁਸ਼ਕਿਲ ਨਾਲ ਘਿਰੇ ਇਨਸਾਨ ਖ਼ਾਸ ਕਰਕੇ ਕਿਸੇ ਮਾੜੀ ਘਟਨਾ ਦੇ ਸ਼ਿਕਾਰ ਇਨਸਾਨ ਦੀ ਵੀਡੀਓ ਬਣਾਉਣ ਦੀ ਥਾਂ ਉਸ ਦੀ ਸਮੇਂ ਸਿਰ ਮਦਦ ਕਰੋ। ਕੋਈ ਵੀ ਅਜਿਹੀ ਵੀਡੀਓ ਨਾ ਫੈਲਾਈ ਜਾਵੇ ਜੋ ਕਿਸੇ ਦੀ ਨਿੱਜਤਾ, ਮਾਣ-ਸਤਿਕਾਰ ਨੂੰ ਠੇਸ ਪਹੁੰਚਾਵੇ ਜਾਂ ਲੋਕ ਮਨਾਂ ਵਿਚ ਆਪਸੀ ਵੈਰ ਵਿਰੋਧ, ਨਫ਼ਰਤ ਨੂੰ ਵਧਾਵੇ।
ਤੁਹਾਡੀ ਥੋੜ੍ਹੀ ਜਿਹੀ ਸਾਵਧਾਨੀ ਕਿਸੇ ਦੀ ਜ਼ਿੰਦਗੀ ਸੰਵਾਰ ਸਕਦੀ ਹੈ। ਤਕਨਾਲੋਜੀ ਦਾ ਵਿਕਾਸ ਵਰਦਾਨ ਵੀ ਹੈ, ਪਰ ਜੇਕਰ ਇਸ ਨੂੰ ਸੋਚ-ਸਮਝ ਕੇ ਵਰਤਾਂਗੇ ਤਾਂ ਨਹੀਂ ਤਾਂ ਇਹ ਸਰਾਪ ਵੀ ਬਣ ਸਕਦਾ ਹੈ। ਇਹ ਸਾਡੀ ਸੋਚ ਅਤੇ ਵਰਤੋਂ ਉੱਤੇ ਨਿਰਭਰ ਕਰਦਾ ਹੈ। ਸੋ, ਅਗਲੀ ਵਾਰ ਕੋਈ ਵੀ ਵੀਡੀਓ ਅੱਗੇ ਭੇਜਣ ਤੋਂ ਪਹਿਲਾਂ ਸੋਚਿਓ ਜ਼ਰੂਰ।


-ਪਿੰਡ ਸੌਜਾ, ਡਾਕ: ਕਲੇਹਮਾਜਰਾ, ਤਹਿ: ਨਾਭਾ, ਜ਼ਿਲ੍ਹਾ ਪਟਿਆਲਾ
ਮੋ: 98784 29005


ਖ਼ਬਰ ਸ਼ੇਅਰ ਕਰੋ

ਸਥਾਪਨਾ ਦਿਵਸ 'ਤੇ ਵਿਸ਼ੇਸ਼

ਇਤਿਹਾਸ ਦੇ ਅਜ਼ਮਾਇਸ਼ੀ ਦੌਰ 'ਚੋਂ ਲੰਘ ਰਿਹੈ ਸ਼੍ਰੋਮਣੀ ਅਕਾਲੀ ਦਲ

ਅੱਜ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਦੀ ਭਰੋਸੇਯੋਗਤਾ ਨੂੰ ਲੈ ਕੇ ਇਤਿਹਾਸ ਦੇ ਸਭ ਤੋਂ ਅਜਮਾਇਸ਼ੀ ਦੌਰ ਵਿਚੋਂ ਗੁਜ਼ਰ ਰਿਹਾ ਹੈ। ਹਾਲਾਂਕਿ ਇਤਿਹਾਸ 'ਚ ਪਹਿਲਾਂ ਵੀ ਅਕਾਲੀ ਲੀਡਰਸ਼ਿਪ ਬਹੁਤ ਵਾਰੀ ਭਰੋਸੇਯੋਗਤਾ ਦੇ ਸੰਕਟ ਵਿਚੋਂ ਲੰਘੀ ਹੈ ਪਰ ਪਾਰਟੀ ਅੰਦਰਲੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX