ਤਾਜਾ ਖ਼ਬਰਾਂ


ਲੰਗਰ ਨੂੰ ਬੰਦ ਕਰਨ ਦਾ ਮਾਮਲਾ : ਮੁੱਖ ਮੰਤਰੀ ਰਾਜਸਥਾਨ ਨੇ ਹਰਸਿਮਰਤ ਬਾਦਲ ਨੂੰ ਭੇਜਿਆ ਪੱਤਰ
. . .  18 minutes ago
ਤਲਵੰਡੀ ਸਾਬੋ, 25 ਫਰਵਰੀ (ਰਣਜੀਤ ਸਿੰਘ ਰਾਜੂ) - ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵੱਲੋਂ ਰਾਜਸਥਾਨ ਦੇ ਬੀਕਾਨੇਰ 'ਚ ਚਲਾਏ ਜਾ ਰਹੇ ਲੰਗਰ ਨੂੰ ਬੰਦ ਕਰਨ ਦੇ ਮੁੱਦੇ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ...
ਦਿੱਲੀ ਹਿੰਸਾ : ਮੌਤਾਂ ਦੀ ਗਿਣਤੀ ਵੱਧ ਕੇ ਹੋਈ 9
. . .  24 minutes ago
ਨਵੀਂ ਦਿੱਲੀ, 25 ਫਰਵਰੀ - ਦਿੱਲੀ ਵਿਚ ਹਿੰਸਾ ਦੇ ਚੱਲਦਿਆਂ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ, 135 ਜ਼ਖਮੀ ਹਨ। ਅੱਜ ਚਾਰ ਤੇ ਬੀਤੇ ਕੱਲ੍ਹ 5 ਲੋਕਾਂ ਦੀ ਮੌਤ ਹੋਈ ਸੀ। ਇਸ ਸਬੰਧੀ ਗੁਰੂ ਤੇਗ ਬਹਾਦਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ...
ਦਿੱਲੀ ਦੇ ਵੱਖ ਵੱਖ ਸਥਾਨਾਂ 'ਚ ਲਗਾਈ ਗਈ ਧਾਰਾ 144 ਤੇ ਕੱਢਿਆ ਫਲੈਗ ਮਾਰਚ
. . .  40 minutes ago
ਨਵੀਂ ਦਿੱਲੀ, 25 ਫਰਵਰੀ - ਹਿੰਸਾ ਦੇ ਚੱਲਦਿਆਂ ਪੁਲਿਸ ਤੇ ਰੈਪਿਡ ਐਕਸ਼ਨ ਫੋਰਸ (ਆਰ.ਏ.ਐਫ) ਦੀਆਂ ਟੀਮਾਂ ਖਜੂਰੀ ਖ਼ਾਸ ਸਮੇਤ ਵੱਖ ਵੱਖ ਸਥਾਨਾਂ 'ਤੇ ਤਾਇਨਾਤ ਕੀਤੀਆਂ ਗਈਆਂ ਹਨ ਤੇ ਧਾਰਾ 144 ਲਗਾਈ ਗਈ ਹੈ। ਇਸ ਦੇ ਨਾਲ ਹੀ ਫਲੈਗ ਮਾਰਚ ਕੱਢਿਆ...
ਜ਼ਖਮੀਆਂ ਨੂੰ ਮਿਲੇ ਕੇਜਰੀਵਾਲ
. . .  58 minutes ago
ਨਵੀਂ ਦਿੱਲੀ, 25 ਫਰਵਰੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਹਿੰਸਾ ਵਿਚ ਜ਼ਖਮੀ ਹੋਏ ਲੋਕਾਂ ਨਾਲ ਗੁਰੂ ਤੇਗ ਬਹਾਦੁਰ...
ਦਿੱਲੀ ਹਿੰਸਾ : ਮੌਜਪੁਰ ਤੇ ਭਜਨਾਪੁਰ ਵਿਚ ਹਿੰਸਾ
. . .  about 1 hour ago
ਨਵੀਂ ਦਿੱਲੀ, 25 ਫਰਵਰੀ - ਦਿੱਲੀ ਵਿਚ ਹਿੰਸਾ ਦਾ ਦੌਰ ਜਾਰੀ ਹੈ। ਮੌਜਪੁਰ ਤੇ ਭਜਨਾਪੁਰ 'ਚ ਆਗਜਨੀ ਤੇ ਪੱਥਰਬਾਜ਼ੀ...
ਅਕਾਲੀ ਦਲ ਨੇ ਕੀਤੀ ਹਜ਼ਾਰਾਂ ਦੇ ਇਕੱਠ ਵਾਲੀ ਵਿਸ਼ਾਲ ਰੈਲੀ
. . .  about 1 hour ago
ਫ਼ਿਰੋਜ਼ਪੁਰ 25 ਫਰਵਰੀ ( ਜਸਵਿੰਦਰ ਸਿੰਘ ਸੰਧੂ ) - ਪੰਜਾਬ ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫ਼ੀ , ਅਕਾਲੀ ਵਰਕਰਾਂ ਨਾਲ ਸਿਆਸੀ ਬਦਲਾ ਖੋਰੀ ਅਧੀਨ ਵਧੀਕੀਆਂ ਕਰਨ , ਪਿਛਲੀ ਅਕਾਲੀ ਸਰਕਾਰ ਵਲੋਂ ਦਿੱਤੀਆਂ ਸਮੂਹ ਸਹੂਲਤਾਂ ਖੋਹਣ ਦੇ ਖਿਲਾਫ਼ ਦਾਣਾ ਮੰਡੀ...
ਕੈਪਟਨ ਦੀ ਅਗਵਾਈ 'ਚ ਪੰਜਾਬ ਦਾ ਸਰਬ ਦਲ ਵਫ਼ਦ ਪ੍ਰਧਾਨ ਮੰਤਰੀ ਨਾਲ ਕਰੇਗਾ ਮੁਲਾਕਾਤ
. . .  about 1 hour ago
ਚੰਡੀਗੜ੍ਹ, 25 ਫਰਵਰੀ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਤੋਂ ਸਰਬ ਦਲ ਵਫ਼ਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗਾ ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕਾਰਵਾਈ ਦੀਆਂ ਗਤੀਵਿਧੀਆਂ ਨੂੰ ਸਰਲ ਬਣਾਉਣ ਤੇ ਪਾਸਪੋਰਟ...
ਭਾਰਤ ਅਮਰੀਕਾ ਤੋਂ 3 ਬਿਲੀਅਨ ਡਾਲਰ ਦੀ ਵੱਧ ਦੀ ਕੀਮਤ ਦੇ ਖ਼ਰੀਦੇਗਾ ਹਥਿਆਰ - ਟਰੰਪ
. . .  about 2 hours ago
ਨਵੀਂ ਦਿੱਲੀ, 25 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਕਿਹਾ ਹੈ ਕਿ ਭਾਰਤ ਅਮਰੀਕਾ ਵਿਚਾਲੇ ਰੱਖਿਆ ਸਹਿਯੋਗ ਸਮਝੌਤੇ ਵੱਧ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਰਤ 3 ਬਿਲੀਅਨ ਡਾਲਰ ਤੋ ਵੱਧ ਕੀਮਤ ਦੇ ਅਤਿ ਆਧੁਨਿਕ ਅਮਰੀਕੀ...
ਕਪਿਲ ਮਿਸ਼ਰਾ ਵਰਗਿਆ ਖਿਲਾਫ ਹੋਵੇ ਕਾਰਵਾਈ - ਗੌਤਮ ਗੰਭੀਰ
. . .  about 2 hours ago
ਨਵੀਂ ਦਿੱਲੀ, 25 ਫਰਵਰੀ - ਕੌਮੀ ਰਾਜਧਾਨੀ ਦਿੱਲੀ ਦੇ ਉਤਰ-ਪੂਰਬੀ ਹਿੱਸੇ ਭੜਕੀ ਹਿੰਸਾ 'ਤੇ ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਕਿਹਾ ਕਿ ਭਾਜਪਾ ਨੇਤਾ ਕਪਿਲ ਮਿਸ਼ਰਾ ਹੋਵੇ ਜਾਂ ਕੋਈ ਹੋਰ, ਜਿਸ ਜਿਸ ਨੇ ਵੀ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ...
ਗ੍ਰਹਿ ਮੰਤਰੀ ਨੇ ਮਦਦ ਦਾ ਦਿੱਤਾ ਭਰੋਸਾ - ਕੇਜਰੀਵਾਲ
. . .  about 2 hours ago
ਨਵੀਂ ਦਿੱਲੀ, 25 ਫਰਵਰੀ - ਕੌਮੀ ਰਾਜਧਾਨੀ ਦਿੱਲੀ ਦੇ ਉਤਰ-ਪੂਰਬੀ ਹਿੱਸੇ ਵਿਚ ਸਥਿਤ ਜਾਫਰਾਬਾਦ ਤੇ ਮੌਜਪੁਰ ਇਲਾਕੇ ਵਿਚ ਭੜਕੀ ਹਿੰਸਾ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਰਾਜਪਾਲ ਅਨਿਲ ਬੈਜਲ ਸਮੇਤ...
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਬਾਰਾਂ ਮੈਂਬਰੀ ਜਥਾ ਵਤਨ ਪਰਤਿਆ
. . .  about 2 hours ago
ਅਟਾਰੀ, 25 ਫਰਵਰੀ (ਰੁਪਿੰਦਰਜੀਤ ਸਿੰਘ ਭਕਨਾ) - ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਜੋ ਬਾਰਾਂ ਮੈਂਬਰੀ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਨਨਕਾਣਾ ਸਾਹਿਬ ਸਾਕੇ ਦੇ ਸਮਾਗਮਾਂ ਵਿਚ ਸ਼ਿਰਕਤ ਕਰਨ ਪਾਕਿਸਤਾਨ ਗਿਆ...
26 ਫਰਵਰੀ ਨੂੰ ਦੁੱਖ ਸਾਂਝਾ ਕਰਨ ਲੌਂਗੋਵਾਲ ਵਿਖੇ ਪਹੁੰਚਣਗੇ ਸੁਖਬੀਰ ਸਿੰਘ ਬਾਦਲ - ਭਾਈ ਲੌਂਗੋਵਾਲ
. . .  about 3 hours ago
ਲੌਂਗੋਵਾਲ,24 ਫਰਵਰੀ (ਸ.ਸ.ਖੰਨਾ ,ਵਿਨੋਦ) ਪਿਛਲੇ ਦਿਨੀ ਲੌਂਗੋਵਾਲ ਚ ਵਾਪਰੇ ਭਿਆਨਕ ਵੈਨ ਹਾਦਸੇ ਦੌਰਾਨ ਸੁਖਜੀਤ ਕੌਰ,ਨਵਜੋਤ ਕੌਰ, ਅਰਾਧਿਆ,ਸਿਮਰਜੀਤ ਸਿੰਘ ਦੇ ਪਰਿਵਾਰਾਂ ਨਾਲ ਕੱਲ੍ਹ 26 ਫਰਵਰੀ ਨੂੰ ਸ਼ਾਮ ਚਾਰ ਵਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ...
ਦਿਨਕਰ ਗੁਪਤਾ ਦੇ ਮਾਮਲੇ 'ਤੇ ਵਿਰੋਧੀ ਪਏ ਠੰਢੇ
. . .  about 3 hours ago
ਚੰਡੀਗੜ੍ਹ, 25 ਫਰਵਰੀ (ਸੁਰਿੰਦਰਪਾਲ) - ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਅੱਜ ਤੀਸਰੇ ਦਿਨ ਫਿਰ ਡੀਜੀਪੀ ਦਿਨਕਰ ਗੁਪਤਾ ਦੇ ਵਿਵਾਦਿਤ ਬਿਆਨ ਅਤੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਮਾਮਲਾ ਗਰਮਾਇਆ ਰਿਹਾ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ...
ਰੱਖਿਆ ਸੌਦਿਆਂ 'ਤੇ ਲੱਗੀ ਮੋਹਰ, ਵੱਡੇ ਵਪਾਰਕ ਸੌਦੇ 'ਤੇ ਹੋਵੇਗੀ ਗੱਲ
. . .  about 3 hours ago
ਨਵੀਂ ਦਿੱਲੀ, 25 ਫਰਵਰੀ - ਆਪਣੇ ਸਾਂਝੇ ਬਿਆਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਰੱਖਿਆ ਸੌਦਿਆਂ 'ਤੇ ਮੋਹਰ ਲੱਗ ਗਈ ਹੈ ਤੇ ਵੱਡੇ ਵਪਾਰਕ ਸਮਝੌਤੇ 'ਤੇ...
ਏਅਰ ਫੋਰਸ ਦੇ ਵਿੰਗ ਕਮਾਂਡਰ ਮ੍ਰਿਤਕ ਗੁਰਪ੍ਰੀਤ ਸਿੰਘ ਚੀਮਾ ਦੀ ਮ੍ਰਿਤਕ ਦੇਹ ਨੂੰ ਅੱਜ ਪਿੰਡ ਆਲੋਵਾਲ ਵਿਚ ਲਿਆਂਦਾ ਜਾਵੇਗਾ
. . .  about 3 hours ago
ਧਾਰੀਵਾਲ, 25 ਫ਼ਰਵਰੀ (ਜੇਮਸ ਨਾਹਰ)-ਬੀਤੇ ਕੱਲ੍ਹ ਪਟਿਆਲਾ 'ਚ ਐੱਨਸੀਸੀ ਦੇ ਹਾਦਸਾ ਗ੍ਰਸਤ ਹੋਏ ਟਰੇਨਿੰਗ ਜਹਾਜ਼ ਵਿਚ ਮੌਤ ਦੀ ਭੇਟ ਚੜ੍ਹੇ ਪਾਇਲਟ ਗੁਰਪ੍ਰੀਤ ਸਿੰਘ ਚੀਮਾ ਦੀ ਮ੍ਰਿਤਕ ਦੇਹ ਨੂੰ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਆਲੋਵਾਲ ਵਿਖੇ ਲਿਆਂਦਾ ਜਾਵੇਗਾ। ਮ੍ਰਿਤਕ...
ਯੂਡਾਇਸ ਸਰਵੇ 2019-20 ਸਬੰਧੀ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਲੋਂ ਪੱਤਰ ਜਾਰੀ
. . .  about 3 hours ago
ਸੂਬੇ ਵਿਚ ਗੈਂਗਸਟਰਾਂ, ਹਿੰਸਾ ਤੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੀਆਂ ਫ਼ਿਲਮਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ - ਕੈਪਟਨ
. . .  about 3 hours ago
ਭਾਰਤ ਅਮਰੀਕਾ ਦਾ ਸਾਂਝਾ ਪ੍ਰੈਸ ਬਿਆਨ
. . .  about 3 hours ago
ਗੋਲੀ ਚਲਾਉਣ ਵਾਲਾ ਸ਼ਾਹਰੁਖ਼ ਗ੍ਰਿਫ਼ਤਾਰ
. . .  1 minute ago
ਲੌਂਗੋਵਾਲ ਵਿਖੇ ਵੈਨ ਹਾਦਸੇ 'ਚ ਮਾਰੇ ਗਏ ਬੱਚਿਆਂ ਦੇ ਸ਼ਰਧਾਂਜਲੀ ਸਮਾਗਮ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਮੱਘਰ ਸੰਮਤ 550

ਸ੍ਰੀ ਮੁਕਤਸਰ ਸਾਹਿਬ

ਪੰਚਾਇਤੀ ਚੋਣਾਂ ਲਈ ਉਮੀਦਵਾਰ ਆਪਣੇ ਕਾਗ਼ਜ਼ ਸਬੰਧਿਤ ਰਿਟਰਨਿੰਗ ਅਫ਼ਸਰਾਂ ਪਾਸ ਜਮ੍ਹਾਂ ਕਰਵਾਉਣ- ਸਬ ਡਵੀਜ਼ਨਲ ਮੈਜਿਸਟ੍ਰੇਟ

ਮਲੋਟ, 13 ਦਸੰਬਰ (ਗੁਰਮੀਤ ਸਿੰਘ ਮੱਕੜ)- ਸਬ ਡਵੀਜ਼ਨ ਮਲੋਟ 'ਚ ਪੈਂਦੇ ਪਿੰਡਾਂ ਵਿਚ ਪੰਚਾਇਤੀ ਚੋਣਾਂ 2018 ਕਰਵਾਉਣ ਲਈ ਗੋਪਾਲ ਸਿੰਘ ਸਬ ਡਵੀਜ਼ਨਲ ਮੈਜਿਸਟ੍ਰੇਟ ਮਲੋਟ ਦੀ ਪ੍ਰਧਾਨਗੀ ਹੇਠ ਦਫ਼ਤਰ ਮਲੋਟ ਵਿਖੇ ਪੰਚਾਇਤੀ ਨਾਮਜ਼ਦਗੀ ਪੱਤਰ ਪ੍ਰਾਪਤ ਕਰਨ ਲਈ ਮੀਟਿੰਗ ...

ਪੂਰੀ ਖ਼ਬਰ »

ਭਾਜਪਾ ਦੇ ਰਾਜ 'ਚ ਕਿਸਾਨਾਂ ਦੀ ਆਮਦਨ ਨਹੀਂ ਖਰਚੇ ਹੋਏ ਦੁੱਗਣੇ- ਰਾਮਕਰਨ ਸਿੰਘ ਰਾਮਾ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਰਣਜੀਤ ਸਿੰਘ ਢਿੱਲੋਂ)- ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਸਮੇਤ ਪੰਜ ਰਾਜਾਂ ਵਿਚ ਭਾਜਪਾ ਦੀ ਹੋਈ ਹਾਰ ਨੂੰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਕਿਸਾਨਾਂ ਦੀ ਜਿੱਤ ਐਲਾਨਿਆ | ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਮੁੱਖ ...

ਪੂਰੀ ਖ਼ਬਰ »

ਵੱਖ-ਵੱਖ ਰਾਜ ਪੱਧਰੀ ਖੇਡ ਮੁਕਾਬਲਿਆਂ ਲਈ ਟ੍ਰਾਇਲ 22 ਤੋਂ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਰਣਜੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰਾਜ ਪੱਧਰੀ ਮੁਕਾਬਲੇ ਕਰਵਾਏ ਜਾਣੇ ਹਨ | ਇਸ ਸਬੰਧੀ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵਲੋਂ ਰਾਜ ਪੱਧਰੀ ...

ਪੂਰੀ ਖ਼ਬਰ »

ਭਾਕਿਯੂ (ਕਾਦੀਆਂ) ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਰਣਜੀਤ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਗੁਰਤੇਜ ਸਿੰਘ ਉਦੇਕਰਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਰੁਪਾਣਾ, ਸੂਬਾ ਮੀਤ ...

ਪੂਰੀ ਖ਼ਬਰ »

ਪੰਜਾਬ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ 'ਚੋਂ ਗੋਲਡ ਤੇ ਸਿਲਵਰ ਮੈਡਲ ਪ੍ਰਾਪਤ ਕੀਤੇ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਰਣਜੀਤ ਸਿੰਘ ਢਿੱਲੋਂ)- ਪੰਜਾਬ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 'ਚ ਸ੍ਰੀ ਮੁਕਤਸਰ ਸਾਹਿਬ ਦੇ ਸੇਵਾ ਮੁਕਤ ਪ੍ਰੋ. ਰਾਜਬਿੰਦਰ ਸਿੰਘ ਭਾਈਕਾ ਨੇ ਗੋਲਾ, ਡਿਸਕਸ ਥਰੋਅ ਤੇ ਹੈਮਰ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ, ਜਦਕਿ ਜੈਵਲਿਨ ...

ਪੂਰੀ ਖ਼ਬਰ »

ਖੂਹ ਤੇ ਬੋਰ ਕਰਵਾਉਣ ਸਬੰਧੀ ਸਰਕਾਰੀ ਹਦਾਇਤਾਂ ਜਾਰੀ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਮੈਜਿਸਟਰੇਟ ਐੱਮ. ਕੇ. ਅਰਾਵਿੰਦ ਕੁਮਾਰ ਨੇ ਹੁਕਮ ਜਾਰੀ ਕਰਕੇ ਜ਼ਿਲ੍ਹੇ ਦੀ ਹਦੂਦ ਅੰਦਰ ਜ਼ਮੀਨ ਮਾਲਕ ਵਲੋਂ ਖੂਹ ਜਾਂ ਬੋਰ ਦਾ ਕੰਮ ਕਰਵਾਉਣ ਤੋਂ ਪਹਿਲਾਂ ਸਰਕਾਰੀ ਨਿਯਮਾਂ ਦੀ ਪਾਲਣਾ ਕਰਨੀ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਸਬੰਧੀ 'ਆਪ' ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਰਣਜੀਤ ਸਿੰਘ ਢਿੱਲੋਂ)- ਗ੍ਰਾਮ ਪੰਚਾਇਤ ਚੋਣਾਂ ਸਬੰਧੀ ਆਮ ਆਦਮੀ ਪਾਰਟੀ ਦੀ ਮੀਟਿੰਗ ਹਲਕਾ ਪ੍ਰਧਾਨ ਜਗਦੀਪ ਸਿੰਘ ਕਾਕਾ ਬਰਾੜ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ ਵੀ ...

ਪੂਰੀ ਖ਼ਬਰ »

ਮੌੜ ਰੋਡ 'ਤੇ ਦਾਣਾ ਮੰਡੀ ਵਾਲੀ ਸੜਕ ਦਾ ਬੁਰਾ ਹਾਲ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਹਰਮਹਿੰਦਰ ਪਾਲ)- ਸ਼ਹਿਰ ਦੇ ਮੌੜ ਰੋਡ 'ਤੇ ਦਾਣਾ ਮੰਡੀ ਨੂੰ ਜਾਣ ਵਾਲੀ ਸੜਕ ਬੀਤੇ ਲੰਮੇ ਸਮੇਂ ਤੋਂ ਟੁੱਟੀ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਾਰਸ਼ ਹੋਣ ਦੇ ਕਾਰਨ ਇਥੇ ਚਿੱਕੜ ...

ਪੂਰੀ ਖ਼ਬਰ »

ਹਸਪਤਾਲ 'ਚੋਂ ਮੋਟਰਸਾਈਕਲ ਚੋਰੀ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਰਣਜੀਤ ਸਿੰਘ ਢਿੱਲੋਂ)- ਸਥਾਨਕ ਅਬੋਹਰ ਰੋਡ ਬਾਈਪਾਸ ਸੰਧੂ ਹਸਪਤਾਲ ਨੇੜੇ ਬੱਸ ਸਟੈਂਡ ਤੋਂ ਇਕ ਮਰੀਜ ਦਾ ਮੋਟਰਸਾਈਕਲ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਝੁੱਗੇ ਰਣਜੀਤਗੜ੍ਹ ਤੋਂ ...

ਪੂਰੀ ਖ਼ਬਰ »

2 ਮੋਟਰਸਾਇਕਲ ਚੋਰੀ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਹਰਮਹਿੰਦਰ ਪਾਲ)- ਚੋਰਾਂ ਨੇ ਸ਼ਹਿਰ ਵਿਚੋਂ ਇਕ ਹੀ ਦਿਨ ਵਿਚ ਦੋ ਮੋਟਰਸਾਇਕਲ ਚੋਰੀ ਕਰ ਲਏ | ਸਤਪਾਲ ਵਾਸੀ ਪਿੰਡ ਵੜਿੰਗ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਇਕਲ ਨੰ: ਪੀਬੀ. 30 ਪੀ. 1038 'ਤੇ ਕਿਸੇ ਕੰਮ ਦੇ ਲਈ ਸ਼ਹਿਰ ਆਇਆ ਸੀ | ਉਸ ਨੇ ਬਾਜ਼ਾਰ ...

ਪੂਰੀ ਖ਼ਬਰ »

ਲੰਬੀ ਹਲਕੇ ਦੇ ਬਾਸ਼ਿੰਦੇ ਮੁਫ਼ਤ 'ਚ ਮਾਣਿਆ ਕਰਨਗੇ ਡੱਬਵਾਲੀ-ਅਬੋਹਰ ਟੋਲ ਟੈਕਸ ਸੜਕ ਦਾ ਅਨੰਦ

ਮੰਡੀ ਕਿੱਲਿਆਂਵਾਲੀ, 13 ਦਸੰਬਰ (ਇਕਬਾਲ ਸਿੰਘ ਸ਼ਾਂਤ)- ਲਗਪਗ ਡੇਢ ਸਾਲ ਤੱਕ ਡੱਬਵਾਲੀ ਤੋਂ ਅਬੋਹਰ ਵਾਇਆ ਸੀਤੋ ਗੁਨੋ ਸੜਕ (ਐੱਨ.ਐੱਚ 354-ਈ) ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਜੇਬ ਹੌਲੀ ਕਰਨੀ ਪਿਆ ਕਰੇਗੀ | ਕੇਂਦਰੀ ਟਰਾਂਸਪੋਰਟ ਤੇ ਹਾਈਵੇ ਮੰਤਰਾਲੇ (ਮੋਰਥ) ਵਲੋਂ ...

ਪੂਰੀ ਖ਼ਬਰ »

ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਗਈ ਸੇਵਾ 'ਤੇ ਕਿੰਤੂ-ਪ੍ਰੰਤੂ ਕਰਨਾ ਮੰਦਭਾਗਾ- ਸੂਰੇਵਾਲਾ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਰਣਜੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਸ੍ਰੀ ਦਰਬਾਰ ...

ਪੂਰੀ ਖ਼ਬਰ »

ਵਾਹਨਾਂ 'ਤੇ ਰਿਫ਼ਲੈਕਟਰ ਲਗਾਏ

ਮੰਡੀ ਬਰੀਵਾਲਾ, 13 ਦਸੰਬਰ (ਨਿਰਭੋਲ ਸਿੰਘ)-ਉਦਯੋਗਿਕ ਸਿਖਲਾਈ ਸੰਸਥਾ ਸਰਾਏਨਾਗਾ ਵਲੋਂ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਮੁਕਤਸਰ ਸਾਹਿਬ ਦੇ ਆਦੇਸ਼ਾਂ ਤੇ ਪਿ੍ੰਸੀਪਲ ਰਾਜ ਕਪੂਰ ਦੀ ਅਗਵਾਈ ਵਿਚ ਸ੍ਰੀ ਮੁਕਤਸਰ ਸਾਹਿਬ-ਕੋਟਕਪੁੂਰਾ ਸੜਕ 'ਤੇ ਸੰਸਥਾ ਦੇ ਮੁੱਖ ਗੇਟ ...

ਪੂਰੀ ਖ਼ਬਰ »

ਆਦੇਸ਼ ਕਾਲਜ ਆਫ਼ ਫਿਜ਼ਿਓਥੈਰੇਪੀ ਵਿਖੇ ਦੋ ਰੋਜ਼ਾ ਵਰਕਸ਼ਾਪ ਲਗਾਈ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਰਣਜੀਤ ਸਿੰਘ ਢਿੱਲੋਂ)- ਆਦੇਸ਼ ਕਾਲਜ ਆਫ਼ ਫਿਜ਼ਿਊਥੇਰੈਪੀ ਵਿਖੇ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ, ਜਿਸ ਵਿਚ ਅਧਰੰਗ ਰੋਗ ਦੇ ਲੱਛਣਾਂ ਬਾਰੇ ਏਮਜ਼ ਦਿੱਲੀ ਦੇ ਮਾਹਿਰ ਫਿਜਿਊਥੇਰੈਪਿਸਟ ਡਾ. ਪ੍ਰਭਾਤ ਰੰਜਨ ਵਲੋਂ ਥਿਊਰੀ ਅਤੇ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦੀ ਮੀਟਿੰਗ ਹੋਈ

ਮੰਡੀ ਬਰੀਵਾਲਾ, 13 ਦਸੰਬਰ (ਨਿਰਭੋਲ ਸਿੰਘ)- ਚੱਕ ਬਾਜਾ ਮਰਾੜ੍ਹ 'ਚ ਸ਼ੋ੍ਰਮਣੀ ਅਕਾਲੀ ਦਲ ਦੀ ਭਰਵੀਂ ਮੀਟਿੰਗ ਮਨਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਬਰੀਵਾਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਚਿਤਨਾਮ ਸਿੰਘ, ਰੇਸ਼ਮ ਸਿੰਘ, ਅਜਾਇਬ ...

ਪੂਰੀ ਖ਼ਬਰ »

ਮਾਤਾ ਗੁਜਰੀ ਪਬਲਿਕ ਸਕੂਲ ਨੇ ਸੱਭਿਆਚਰਕ ਦਿਵਸ ਮਨਾਇਆ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਮਿਲਖ ਰਾਜ)- ਮਾਤਾ ਗੁਜਰੀ ਪਬਲਿਕ ਸਕੂਲ ਵਲੋਂ ਰੈੱਡ ਕਰਾਸ ਸ੍ਰੀ ਮੁਕਤਸਰ ਸਾਹਿਬ ਵਿਖੇ ਸੱਭਿਆਚਾਰਕ ਦਿਵਸ ਮਨਾਇਆ ਗਿਆ, ਜਿਸ ਵਿਚ ਸਕੂਲ ਵਿਦਿਆਰਥੀ, ਸ਼ਹਿਰ ਵਾਸੀ, ਬੱਚਿਆਂ ਦੇ ਮਾਪੇ ਸ਼ਾਮਿਲ ਹੋਏ | ਇਸ ਮੌਕੇ ਵਿਦਿਆਰਥੀਆਂ ਵਲੋਂ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਦੀ ਜਿੱਤ 'ਤੇ ਹਰਾਜ ਵਿਚ ਵੰਡੇ ਲੱਡੂ

ਮੰਡੀ ਬਰੀਵਾਲਾ, 13 ਦਸੰਬਰ (ਨਿਰਭੋਲ ਸਿੰਘ)-ਇੱਥੋਂ ਲਾਗਲੇ ਪਿੰਡ ਹਰਾਜ ਵਿਚ ਹਰਚਰਨ ਸਿੰਘ ਸੋਥਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਦੀ ਅਗਵਾਈ ਵਿਚ ਲੱਡੂ ਵੰਡੇ ਗਏ | ਇਸ ਸਮੇਂ ਹਰਚਰਨ ਸਿੰਘ ਸੋਥਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ | ਉਨ੍ਹਾਂ ...

ਪੂਰੀ ਖ਼ਬਰ »

ਚੇਤਨਾ ਵੈਨ ਰਾਹੀਂ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ

ਰੁਪਾਣਾ, 13 ਦਸੰਬਰ (ਜਗਜੀਤ ਸਿੰਘ)- ਡਾ. ਕਿਰਨ ਐੱਸ. ਐੱਮ. ਓ. ਚੱਕ ਸ਼ੇਰੇਵਾਲਾ ਦੀ ਅਗਵਾਈ ਹੇਠ ਪੀ. ਐੱਚ. ਸੀ. ਥਾਂਦੇਵਾਲਾ ਅਤੇ ਉਦੇਕਰਨ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਚੰਡੀਗੜ੍ਹ ਤੋਂ ਪਹੰੁਚੀ ਹੋਈ ਵੀਡੀਓ ਵੈਨ ਰਾਹੀਂ ਫ਼ਿਲਮਾਂ ਤੇੇ ਨਸ਼ਿਆਂ ਸਬੰਧੀ ਵੀਡੀਓ ਦਿਖਾ ਕੇ ਲੋਕਾਂ ਨੂੰ ਨਸ਼ਿਆਂ ਨੂੰ ਸਿਹਤ ਅਤੇ ਸਮਾਜ ਤੇ ਪੈਣ ਵਾਲੇ ਬੁਰੇ ਪ੍ਰਭਾਵ ਬਾਰੇ ਦੱਸਿਆ ਗਿਆ | ਇਸ ਮੌਕੇ ਇੰਸਪੈਕਟਰ ਬੂਟਾ ਸਿੰਘ ਤੇ ਹਰਦੀਪ ਸਿੰਘ ਐੱਮ. ਪੀ. ਐੱਚ. ਡਬਲਯੂ (ਮੇਲ) ਨੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਦੱਸਿਆ ਅਤੇ ਨਸ਼ੇ ਕਰਨ ਵਾਲੇ ਵਿਅਕਤੀਆਂ ਦੇ ਇਲਾਜ ਕਰਵਾਉਣ ਸਬੰਧੀ ਸਰਕਾਰੀ ਸੰਸਥਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਮਲੇਰੀਏ ਦੀ ਸਲਾਈਡਾਂ ਬਣਾਈਆਂ | ਇੰਦਰਜੀਤ ਕੌਰ ਅਤੇ ਲਖਵਿੰਦਰ ਕੌਰ ਏ.ਐੱਨ.ਐੱਮ. ਨੇ ਆਇਰਨ ਅਤੇ ਫੋਲਿਕ ਐਸਿਡ ਦੀਆਂ ਗੋਲੀਆਂ ਵੰਡੀਆਂ ਤੇ ਗਰਭਵਤੀ ਔਰਤਾਂ ਦਾ ਸ਼ੂਗਰ ਲੈਵਲ ਚੈੱਕ ਕੀਤਾ | ਇਸ ਮੌਕੇ ਸੁਰਿੰਦਰ ਕੌਰ ਐੱਲ.ਐੱਚ.ਵੀ., ਸਵਰਨਜੀਤ ਕੌਰ ਅਤੇ ਸਤਵੀਰ ਕੌਰ ਏ.ਐੱਨ.ਐੱਮ. ਤੋਂ ਇਲਾਵਾ ਸਮੂਹ ਆਸ਼ਾ ਵਰਕਰ ਹਾਜ਼ਰ ਸੀ |


ਖ਼ਬਰ ਸ਼ੇਅਰ ਕਰੋ

ਇਨਸਾਫ਼ ਮੋਰਚੇ ਨੂੰ ਠੋਸ ਪ੍ਰਾਪਤੀ ਤੋਂ ਪਹਿਲਾਂ ਸਮਾਪਤ ਕਰਨਾ ਮੰਦਭਾਗਾ- ਰਣਸੀਂਹ, ਭੰਗਚ੍ਹੜੀ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਰਣਜੀਤ ਸਿੰਘ ਢਿੱਲੋਂ)- ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ 1 ਜੂਨ ਤੋਂ ਤਿੰਨ ਮੰਗਾਂ ਨੂੰ ਲੈ ਕੇ ਬਰਗਾੜੀ ਵਿਖੇ ਸ਼ੁਰੂ ਕੀਤੇ ਗਏ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਸਮੇਤ 3 ਕਾਬੂ

ਮਲੋਟ, 13 ਦਸੰਬਰ (ਗੁਰਮੀਤ ਸਿੰਘ ਮੱਕੜ)- ਪਿੰਡ ਖਿਓਵਾਲੀ ਵਿਖੇ ਪੁਲਿਸ ਵਲੋਂ 3 ਵਿਅਕਤੀਆਂ ਨੂੰ ਨਸ਼ੀਲੀਆਂ ਦਵਾਈਆਂ ਸਮੇਤ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਪਿੰਡ ਖਿਓਵਾਲੀ ਵਿਚ ਗਸ਼ਤ ਦੌਰਾਨ ਜਦ ਬਿਨਾਂ ...

ਪੂਰੀ ਖ਼ਬਰ »

ਬਰੀਵਾਲਾ 'ਚ ਮੱਛਰਾਂ ਦੀ ਭਰਮਾਰ

ਮੰਡੀ ਬਰੀਵਾਲਾ, 13 ਦਸੰਬਰ (ਨਿਰਭੋਲ ਸਿੰਘ)- ਬਰੀਵਾਲਾ ਵਿਚ ਮੱਛਰਾਂ ਦੀ ਭਰਮਾਰ ਹੈ ਅਤੇ ਮੱਛਰ ਵੱਡੀ ਤਾਦਾਦ ਵਿਚ ਫੈਲਿਆ ਹੋਇਆ ਹੈ | ਰਾਜਵਿੰਦਰ ਸਿੰਘ, ਗੁਰਵਿੰਦਰ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਿਚਲੇ ਛੱਪੜ ...

ਪੂਰੀ ਖ਼ਬਰ »

ਝੋਨੇ 'ਚ ਪਾਈ ਗਈ ਖ਼ਾਦ ਦਾ 75 ਫ਼ੀਸਦੀ ਹਿੱਸਾ ਦਾਣੇ ਨੂੰ ਪ੍ਰਫੁੱਲਿਤ ਕਰਦੈ- ਡਾ. ਗੁਰਪ੍ਰੀਤ ਸਿੰਘ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਕੁਲਦੀਪ ਸਿੰਘ ਘੁਮਾਣ)- ਜ਼ਿਲ੍ਹੇ ਅੰਦਰ ਇਕ ਸਰਵੇ ਕੀਤਾ ਜਾ ਰਿਹਾ ਹੈ ਕਿ ਕਿਹੜੇ-ਕਿਹੜੇ ਕਾਰਨਾਂ ਕਰਕੇ ਕਿਸਾਨਾਂ ਨੂੰ ਪਰਾਲੀ ਨੰੂ ਅੱਗ ਲਾਉਣ ਲਈ ਮਜਬੂਰ ਹੋਣਾ ਪਿਆ | ਇਹ ਜਾਣਕਾਰੀ ਖੇਤੀ ਮਾਹਿਰ ਡਾ. ਗੁਰਪ੍ਰੀਤ ਸਿੰਘ ਨੇ ਗੱਲਬਾਤ ...

ਪੂਰੀ ਖ਼ਬਰ »

ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਬਰਾਮਦ

ਦੋਦਾ, 13 ਦਸੰਬਰ (ਰਵੀਪਾਲ)- ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ 'ਤੇ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦ ਥਾਣਾ ਕੋਟਭਾਈ ਪੁਲਿਸ ਨੇ 1800 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ | ਥਾਣਾ ਕੋਟਭਾਈ ਦੇ ਐੱਸ.ਐੱਚ.ਓ. ...

ਪੂਰੀ ਖ਼ਬਰ »

ਬੰਟੀ ਰੋਮਾਣਾ ਨੂੰ ਯੂਥ ਅਕਾਲੀ ਦਲ ਮਾਲਵਾ ਜ਼ੋਨ-1 ਦਾ ਪ੍ਰਧਾਨ ਨਿਯੁਕਤ ਕਰਨ 'ਤੇ ਸਵਾਗਤ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਰਣਜੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਯੂਥ ਵਿੰਗ ਦੇ ਢਾਂਚੇ ਦਾ ਪੁਨਰਗਠਨ ਕਰਦਿਆਂ ਪਰਮਬੰਸ ਸਿੰਘ ਬੰਟੀ ਰੋਮਾਣਾ ਫ਼ਰੀਦਕੋਟ ਨੂੰ ਯੂਥ ਅਕਾਲੀ ਦਲ ਮਾਲਵਾ ਜ਼ੋਨ-1 ਦਾ ਪ੍ਰਧਾਨ ...

ਪੂਰੀ ਖ਼ਬਰ »

ਲੁਟੇਰਿਆਂ ਨੇ ਕੁੱਟਮਾਰ ਕਰ ਕੇ ਮੋਬਾਈਲ ਤੇ ਨਕਦੀ ਖੋਹੀ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਰਣਜੀਤ ਸਿੰਘ ਢਿੱਲੋਂ)- ਇਸ ਖੇਤਰ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਵਧਣ ਨਾਲ ਲੋਕਾਂ ਵਿਚ ਚਿੰਤਾ ਪਾਈ ਜਾ ਰਹੀ ਹੈ | ਇਸ ਤਰ੍ਹਾਂ ਹੀ ਦੋ ਨੌਜਵਾਨਾਂ ਨੂੰ ਅਣਪਛਾਤੇ ਲੁਟੇਰਿਆਂ ਨੇ ਰਸਤੇ ਵਿਚ ਰੋਕ ਕੇ ਕੁੱਟਮਾਰ ਕਰਨ ਮਗਰੋਂ ਮੋਬਾਈਲ, ...

ਪੂਰੀ ਖ਼ਬਰ »

ਡੌਜ਼-ਬਾਲ 'ਚ ਸੂਬਾ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਰਣਜੀਤ ਸਿੰਘ ਢਿੱਲੋਂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਗੋਨਿਆਣਾ ਦੇ ਖਿਡਾਰੀਆਂ ਨੇ ਡੌਜ਼ ਬਾਲ ਖੇਡ ਵਿਚ ਸੂਬਾ ਪੱਧਰ 'ਤੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ | ਇਸ ਪ੍ਰਾਪਤੀ ਮਗਰੋਂ ਸਕੂਲ ਵਿਖੇ ...

ਪੂਰੀ ਖ਼ਬਰ »

ਸਾਬਕਾ ਮੁੱਖ ਮੰਤਰੀ ਵਲੋਂ ਜਥੇ. ਕੋਲਿਆਂਵਾਲੀ ਦੀ ਹਮਾਇਤ ਕਰਨਾ ਮੰਦਭਾਗਾ- ਬਲਕਾਰ ਸਿੰਘ ਔਲਖ

ਮਲੋਟ, 13 ਦਸੰਬਰ (ਗੁਰਮੀਤ ਸਿੰਘ ਮੱਕੜ)- ਭਿ੍ਸ਼ਟਾਚਾਰ ਤੇ ਹੋਰ ਕਈ ਮਾਮਲਿਆਂ ਵਿਚ ਵਿਜੀਲੈਂਸ ਨੂੰ ਲੋੜੀਂਦੇ ਜਥੇ. ਦਿਆਲ ਸਿੰਘ ਕੋਲਿਆਂਵਾਲੀ ਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸਮਰਥਨ ਦੇਣਾ ਬਹੁਤ ਹੀ ਮੰਦਭਾਗੀ ਗੱਲ ਹੈ | ਇਨ੍ਹਾਂ ...

ਪੂਰੀ ਖ਼ਬਰ »

ਪੰਚਾਇਤੀ ਚੋਣ ਡਿਊਟੀਆਾ ਸਬੰਧੀ ਵਫ਼ਦ ਏ. ਡੀ. ਸੀ. ਨੂੰ ਮਿਲਿਆ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਰਣਜੀਤ ਸਿੰਘ ਢਿੱਲੋਂ)- ਪੰਚਾਇਤੀ ਚੋਣਾਂ ਵਿਚ ਡਿਊਟੀਆਂ ਸਬੰਧੀ ਅਧਿਆਪਕਾਂ ਦੀ ਪ੍ਰਤੀਨਿਧ ਜਥੇਬੰਦੀ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਡਾ. ਰਿਚਾ ਨੂੰ ਮਿਲਿਆ | ਇਸ ਮੌਕੇ ਆਗੂ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਅਲਾਂਇੰਸ ਸਕੂਲ ਦੇ ਵਿਦਿਆਰਥੀਆਂ ਵਲੋਂ ਨੁੱਕੜ ਨਾਟਕ ਦੀ ਪੇਸ਼ਕਾਰੀ

ਜੈਤੋ, 13 ਦਸੰਬਰ (ਭੋਲਾ ਸ਼ਰਮਾ)- ਅਲਾਂਇੰਸ ਇੰਟਰਨੈਸ਼ਨਲ ਸਕੂਲ ਜੈਤੋ ਦੇ ਵਿਦਿਆਰਥੀਆਂ ਨੇ ਵਾਤਾਵਰਨ ਦੀ ਸ਼ੁੱਧਤਾ ਨੂੰ ਧਿਆਨ ਵਿਚ ਰੱਖਦੇ ਹੋਏ ਪਿੰਡ ਚੰਦਭਾਨ ਵਿਖੇ ਨੁੱਕੜ ਨਾਟਕ ਪੇਸ਼ ਕੀਤਾ | ਇਸ ਨਾਟਕ ਰਾਹੀਂ ਵਿਦਿਆਰਥੀਆਂ ਵਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ...

ਪੂਰੀ ਖ਼ਬਰ »

ਰੇਹੜੀਆਂ-ਫੜ੍ਹੀਆਂ ਵਾਲਿਆਂ ਵਲੋਂ ਫ਼ੀਸ ਵਸੂਲਣ ਦੇ ਵਿਰੋਧ 'ਚ ਹੜਤਾਲ ਜਾਰੀ

ਕੋਟਕਪੂਰਾ, 13 ਦਸੰਬਰ (ਮੋਹਰ ਸਿੰਘ ਗਿੱਲ)- ਪੰਜਾਬ ਮੰਡੀਕਰਨ ਬੋਰਡ ਦੀ ਹਦਾਇਤ 'ਤੇ ਮਾਰਕੀਟ ਕਮੇਟੀ ਕੋਟਕਪੂਰਾ ਵਲੋਂ ਰੇਹੜੀ-ਫੜੀ ਵਾਲਿਆਂ ਤੋਂ ਤਹਿ ਬਾਜ਼ਾਰੀ ਵਸੂਲਣ ਲਈ ਦਿੱਤਾ ਗਿਆ ਠੇਕਾ ਹੁਣ ਮਾਰਕੀਟ ਕਮੇਟੀ ਕੋਟਕਪੂਰਾ ਲਈ ਪੇ੍ਰਸ਼ਾਨੀ ਦਾ ਸਬੱਬ ਬਣਦਾ ਜਾ ਰਿਹਾ ...

ਪੂਰੀ ਖ਼ਬਰ »

ਪੁਲਿਸ ਵਲੋਂ ਲੋਕਾਂ ਨੂੰ ਅਸਲ੍ਹਾ ਜਮ੍ਹਾਂ ਕਰਵਾਉਣ ਦੀ ਹਦਾਇਤ

ਲੰਬੀ, 13 ਦਸੰਬਰ (ਮੇਵਾ ਸਿੰਘ)- ਪੰਜਾਬ ਦੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਅੰਦਰ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤਾਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਦੀਆਂ ਸਖ਼ਤ ਹਦਾਇਤਾਂ ਅਨੁਸਾਰ ...

ਪੂਰੀ ਖ਼ਬਰ »

ਬਿਜਲੀ ਵਿਭਾਗ ਵਲੋਂ ਗ਼ਲਤ ਤਰੀਕੇ ਨਾਲ ਲਗਾਇਆ ਟਰਾਂਸਫ਼ਾਰਮਰ ਲੋਕਾਂ ਤੇ ਮਰੀਜ਼ਾਂ ਲਈ ਬਣਿਆ ਪ੍ਰੇਸ਼ਾਨੀ ਦਾ ਸਬੱਬ

ਮਲੋਟ, 13 ਦਸੰਬਰ (ਗੁਰਮੀਤ ਸਿੰਘ ਮੱਕੜ)- ਸਥਾਨਕ ਐਡਵਰਡਗੰਜ ਹਸਪਤਾਲ ਦੇ ਗੇਟ ਕੋਲ ਬਿਜਲੀ ਵਿਭਾਗ ਵਲੋਂ ਗ਼ਲਤ ਤਰੀਕੇ ਨਾਲ ਲਗਾਇਆ ਗਿਆ ਬਿਜਲੀ ਦਾ ਟਰਾਂਸਫ਼ਾਰਮਰ ਲੋਕਾਂ ਤੇ ਮਰੀਜ਼ਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਅੱਖਾਂ ਦਾ ਚੈੱਕਅਪ ਕੈਂਪ ਲਗਾਇਆ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਰਣਜੀਤ ਸਿੰਘ ਢਿੱਲੋਂ)- ਸਥਾਨਕ ਜ਼ਿਲ੍ਹਾ ਸੁਧਾਰ ਘਰ ਵਿਖੇ ਜੀਵਨ ਜਯੋਤੀ ਮਿਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਜ਼ਿਲ੍ਹਾ ਸੁਧਾਰ ਘਰ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਦੀ ਦੇਖ-ਰੇਖ ਹੇਠ ਅੱਖਾਂ ਦਾ ਚੈੱਕਅਪ ਕੈਂਪ ...

ਪੂਰੀ ਖ਼ਬਰ »

ਧੁੰਦ ਕਾਰਨ ਜਨਜੀਵਨ ਪ੍ਰਭਾਵਿਤ, ਠੰਢ ਵਧੀ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਰਣਜੀਤ ਸਿੰਘ ਢਿੱਲੋਂ)- ਪਹਾੜਾਂ 'ਚ ਬਰਫ਼ਬਾਰੀ ਹੋਣ ਮਗਰੋਂ ਮੈਦਾਨੀ ਇਲਾਕਿਆਂ ਵਿਚ ਵੀ ਠੰਢ ਨੇ ਜੋਰ ਫੜ ਲਿਆ ਹੈ | ਅੱਜ ਸਰਦੀ ਦੇ ਮੌਸਮ ਦੀ ਪਹਿਲੀ ਸੰਘਣੀ ਧੁੰਦ ਪਈ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ | ਧੁੰਦ ਕਾਰਨ ਬੱਸਾਂ ਤੇ ...

ਪੂਰੀ ਖ਼ਬਰ »

ਬਾਰ ਐਸੋ: ਵਲੋਂ ਜ਼ਿਲ੍ਹਾ ਸੈਸ਼ਨ ਜੱਜ ਅਗਰਵਾਲ ਦੀ ਵਿਦਾਇਗੀ ਮੌਕੇ ਕਰਵਾਇਆ ਸਮਾਗਮ

ਫ਼ਿਰੋਜ਼ਪੁਰ, 13 ਦਸੰਬਰ (ਰਾਕੇਸ਼ ਚਾਵਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਵਕੀਲਾਂ ਵਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਐੱਸ.ਕੇ. ਅਗਰਵਾਲ ਦੀ ਵਿਦਾਇਗੀ ਮੌਕੇ ਇਕ ਸਮਾਗਮ ਕਰਵਾਇਆ ਗਿਆ | ਜ਼ਿਲ੍ਹਾ ਸੈਸ਼ਨ ਜੱਜ ਦੀ ਬਦਲੀ ਚੰਡੀਗੜ੍ਹ ਵਿਖੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX