ਚੰਡੀਗੜ੍ਹ, 14 ਦਸੰਬਰ (ਵਿਕਰਮਜੀਤ ਸਿੰਘ ਮਾਨ)-ਅੱਜ ਪੰਜਾਬ ਵਿਧਾਨ ਸਭਾ 'ਚ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪੰਜਾਬ ਸਰਕਾਰ ਦਾ ਸਰਦ ਰੁੱਤ ਇਜਲਾਸ ਇਕ ...
ਚੰਡੀਗੜ੍ਹ, 14 ਦਸੰਬਰ (ਪੀ. ਟੀ. ਆਈ.)-ਦੋ ਪਸ਼ੂ ਪ੍ਰੇਮੀਆਂ ਨੇ ਜੰਗਲੀ ਜੀਵ ਸੁਰੱਖਿਆ ਕਾਨੂੰਨ 1972 ਦੀ ਉਲੰਘਣਾ ਕਰਕੇ ਦੋ ਕਾਲੇ ਤਿੱਤਰ ਬੰਦ ਕਰਕੇ ਆਪਣੇ ਕੋਲ ਰੱਖਣ ਬਦਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਕਾਰਵਾਈ ਕਰਨ ਲਈ ਜੰਗਲੀ ਜੀਵ ਅਪਰਾਧ ...
ਸੰਗਰੂਰ, 14 ਦਸੰਬਰ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਕਿਹਾ ਹੈ ਕਿ ਭਾਰਤ ਅਤੇ ਪੰਜਾਬ ਸਰਕਾਰ ਨੰੂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਨੰੂ ਬਾਲ ਦਿਵਸ ...
ਫ਼ਤਹਿਗੜ੍ਹ ਸਾਹਿਬ/ਮੰਡੀ ਗੋਬਿੰਦਗੜ੍ਹ, 14 ਦਸੰਬਰ (ਭੂਸ਼ਨ ਸੂਦ, ਬਲਜਿੰਦਰ ਸਿੰਘ)-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੰੂ ਸਮਰਪਿਤ ...
ਚੰਡੀਗੜ੍ਹ, 14 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੀਆਂ ਜੇਲ੍ਹਾਂ 'ਚ ਅਜਿਹੇ ਤਰੀਕਿਆਂ ਨਾਲ ਨਸ਼ੀਲੇ ਪਦਾਰਥ ਲੈ ਜਾਏ ਜਾ ਰਹੇ ਹਨ ਜਿਸ ਨੂੰ ਦੇਖ ਕੇ ਜੇਲ੍ਹ ਵਿਭਾਗ ਦੀਆਂ ਅੱਖਾਂ ਵੀ ਖੁੱਲ੍ਹੀਆਂ ਰਹਿ ਗਈਆਂ | ਸਖ਼ਤੀ ਦੇ ਬਾਵਜੂਦ ਵੱਖ-ਵੱਖ ਜੇਲ੍ਹਾਂ 'ਚੋਂ ਨਸ਼ੀਲਾ ...
ਤਰਨ ਤਾਰਨ, 14 ਦਸੰਬਰ (ਹਰਿੰਦਰ ਸਿੰਘ)-ਪੰਜਾਬ ਵਿਚ 30 ਦਸੰਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਉਮੀਦਵਾਰਾਂ ਨੂੰ ਸਬੰਧਤ ਬੀ.ਡੀ.ਪੀ.ਓ. ਪਾਸੋਂ ਕੋਈ ਬਕਾਇਆ ਨਹੀਂ ਜਾਂ ਐੱਨ.ਓ.ਸੀ. ਸਰਟੀਫਿਕੇਟ ਲੈਣ ਦੀ ਰੱਖੀ ਸ਼ਰਤ ਕਾਰਨ ...
ਲੁਧਿਆਣਾ, 14 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਰੇਲਵੇ ਪ੍ਰਸ਼ਾਸਨ ਵਲੋਂ ਸਰਦੀ ਦੇ ਮੌਸਮ 'ਚ ਧੁੰਦ ਪੈਣ ਦੇ ਮੱਦੇਨਜ਼ਰ 60 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ | ਜਾਣਕਾਰੀ ਅਨੁਸਾਰ ਹਾਲਾਂਕਿ ਅਜੇ ਸੂਬੇ ਵਿਚ ਧੁੰਦ ਦਾ ਪ੍ਰਭਾਵ ਘੱਟ ਹੈ ਪਰ ਫਿਰ ਵੀ ਰੇਲਵੇ ਪ੍ਰਸ਼ਾਸਨ ...
ਅੰਮਿ੍ਤਸਰ, 14 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਪਿਸ਼ਾਵਰ ਹਾਈਕੋਰਟ ਨੇ ਪਾਕਿ ਸਰਕਾਰ ਨੂੰ ਇਕ ਮਹੀਨੇ ਦੇ ਅੰਦਰ ਦਸਤਾਵੇਜ਼ੀ ਕਾਰਵਾਈ ਮੁਕੰਮਲ ਕਰਕੇ ਭਾਰਤੀ ਨਾਗਰਿਕ ਹਾਮਿਦ ਨਿਹਾਲ ਅੰਸਾਰੀ ਨੂੰ ਵਾਪਸ ਭਾਰਤ ਭੇਜਣ ਲਈ ਕਿਹਾ ਹੈ | ਮੁੰਬਈ ਨਿਵਾਸੀ ਹਾਮਿਦ (33 ...
ਅੰਮਿ੍ਤਸਰ, 14 ਦਸੰਬਰ (ਸੁਰਿੰਦਰ ਕੋਛੜ)-ਸ੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ ਦੇ ਵਿਹਾਰਕ ਹੱਲ ਲਈ ਦੋਵੇਂ ਪਾਸੇ ਦੀਆਂ ਸਰਕਾਰਾਂ ਵਲੋਂ ਅਜੇ ਤੱਕ ਆਪਸ 'ਚ 'ਮੈਮੋਰੰਡਮ ਆਫ਼ ਅੰਡਰਸਟੈਡਿੰਗ' ਭਾਵ ਇਸ ਸਾਂਝੇ ਲਾਂਘੇ ਨੂੰ ਲੈ ਕੇ ਆਪਸੀ ਲਿਖਤੀ ...
ਮੰਡੀ ਕਿੱਲਿਆਂਵਾਲੀ, 14 ਦਸੰਬਰ (ਇਕਬਾਲ ਸਿੰਘ ਸ਼ਾਂਤ)-ਪੰਜਾਬ ਦੀ ਆਰਥਿਕ ਤੌਰ 'ਤੇ ਬਦਹਾਲ ਪੰਜਾਬ ਸਰਕਾਰ ਕਿਸਾਨੀ ਦੇ ਸਹਿ-ਧੰਦਿਆਂ ਦੀਆਂ ਘੰੁਡੀਆਂ ਭਾਲ ਕੇ ਖ਼ਜ਼ਾਨੇ ਦੀਆਂ ਟਾਕੀਆਂ ਸਿਉਣ 'ਚ ਜੁੱਟ ਗਈ ਹੈ | ਪੰਜਾਬ ਮੰਡੀ ਬੋਰਡ ਨੇ ਖੇਤੀਬਾੜੀ ਦੇ ਸਫ਼ਲ ਸਹਿ-ਧੰਦੇ ਕਿੰਨੂਆਂ ਦੇ ਸੈਂਕੜੇ ਕਰੋੜ ਦੇ ਦਰਾਮਦੀ ਕਾਰੋਬਾਰ 'ਤੇ ਸ਼ਿਕੰਜਾ ਕੱਸ ਦਿੱਤਾ ਹੈ | ਪੰਜਾਬ 'ਚੋਂ ਦਿੱਲੀ ਵਗੈਰਾ ਨੂੰ ਜਾਂਦੇ ਕਿੰਨੂਆਂ ਤੋਂ ਮਾਲੀਆ ਵਸੂਲਣ ਲਈ ਘੇਰਾ ਪਾ ਲਿਆ ਗਿਆ ਹੈ | ਬੀਤੀਆਂ ਤਿੰਨ ਰਾਤਾਂ ਤੋਂ ਜ਼ਿਲ੍ਹਾ ਮੰਡੀ ਅਫ਼ਸਰ ਮਨਿੰਦਰਜੀਤ ਸਿੰਘ ਬੇਦੀ ਅਤੇ ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਗੁਰਪ੍ਰੀਤ ਸਿੰਘ ਸਿੱਧੂ ਵਲੋਂ ਨਾਕੇ ਲਗਾ ਕੇ ਕਿੰਨੂਆਂ ਦੇ ਲੱਦੇ ਵਹੀਕਲਾਂ ਤੋਂ ਚਾਰ ਫ਼ੀਸਦੀ ਟੈਕਸ ਲਿਆ ਜਾ ਰਿਹਾ ਹੈ | ਬੋਰਡ ਵਲੋਂ ਮਾਰਕੀਟ ਕਮੇਟੀਆਂ ਨੂੰ ਬਾਗਾਂ 'ਚ ਜਿਣਸ ਦੀ ਰੋਜ਼ਾਨਾ ਅਚਨਚੇਤ ਪੜਤਾਲ ਕਰਕੇ ਅਣ-ਅਧਿਕਾਰਤ ਵਿਕਰੀ 'ਤੇ ਰੋਕ ਲਗਾਉਣ ਦੀ ਤਾਕੀਦ ਕੀਤੀ ਹੈ | ਪੰਜਾਬ ਮੰਡੀ ਬੋਰਡ ਵਲੋਂ ਨਾਕੇਬੰਦੀ ਤਹਿਤ ਟੈਕਸ ਵਸੂਲਣ ਨਾਲ ਬਾਗਵਾਨ ਕਿਸਾਨਾਂ ਵਿਚ ਰੋਸ ਫੈਲ ਰਿਹਾ ਹੈ | ਉਹ ਇਹ ਫ਼ੈਸਲੇ ਨੂੰ ਕੈਪਟਨ ਸਰਕਾਰ ਦਾ ਕਿਸਾਨ ਵਿਰੋਧੀ ਰਵੱਈਆ ਗਰਦਾਨ ਕੇ
ਉਨ੍ਹਾਂ ਦੀਆਂ ਜੇਬਾਂ 'ਚ ਹੱਥ ਪਾਉਣ ਤੁੱਲ ਦੱਸ ਰਹੇ ਹਨ | ਬੋਰਡ ਅਨੁਸਾਰ ਬਹੁਗਿਣਤੀ ਬਾਗ਼ ਠੇਕੇਦਾਰ ਨੂੰ ਠੇਕੇ 'ਤੇ ਦਿੱਤੇ ਹੋਏ ਹਨ | ਪੰਜਾਬ ਮੰਡੀ ਬੋਰਡ ਨੇ ਕਿੰਨੂਆਂ ਦੀ ਫ਼ਸਲ ਦੇ ਬਾਗ਼ਾਂ ਵਿਚ ਹੋ ਰਹੇ ਸੌਦਿਆਂ ਲਈ ਸਰਹੱਦੀ ਖੇਤਰਾਂ ਦੀਆਂ ਪੰਜ ਮਾਰਕੀਟ ਕਮੇਟੀਆਂ ਹੁਸ਼ਿਆਰਪੁਰ, ਅਬੋਹਰ, ਮਲੋਟ, ਬਠਿੰਡਾ ਅਤੇ ਪਠਾਨਕੋਟ ਦੀ ਸ਼ਨਾਖ਼ਤ ਕੀਤੀ ਹੈ | ਵਪਾਰਕ ਜਾਣਕਾਰਾਂ ਮੁਤਾਬਿਕ ਕਿੰਨੂਆਂ ਦੀ 50 ਫ਼ੀਸਦੀ ਫ਼ਸਲ ਪੰਜਾਬ ਦੀਆਂ ਮੰਡੀਆਂ ਵਿਕਦੀ ਹੈ | ਜਿੱਥੋਂ ਮੰਡੀ ਬੋਰਡ ਨੂੰ ਸੁੱਤੇ ਸਾਹ ਚਾਰ ਫ਼ੀਸਦੀ ਟੈਕਸ ਮਿਲ ਜਾਂਦਾ ਹੈ | ਜਦੋਂ ਕਿ ਬਾਕੀ ਦੀ ਪੰਜਾਹ ਫ਼ੀਸਦੀ ਬਾਹਰੀ ਸੂਬਿਆਂ ਨੂੰ ਜਾਂਦੀ ਹੈ | ਮੀਟਿ੍ਕ ਟਨਾਂ ਵਾਲੇ ਬਾਗ਼ਬਾਨੀ ਅੰਕੜਿਆਂ ਨੂੰ ਰੁਪਇਆਂ 'ਚ ਤਬਦੀਲ ਕਰਕੇ ਸਿਰਫ਼ ਸੱਤ ਰੁਪਏ ਪ੍ਰਤੀ ਕਿੱਲੋ ਨਾਲ ਗੁਣਾ ਕੀਤਾ ਜਾਵੇ ਤਾਂ ਸਿਰਫ਼ ਅਬੋਹਰ ਅਤੇ ਅਬੋਹਰ 'ਚ ਕਿੰਨੂ ਦੀਆਂ ਫ਼ਸਲ 6 ਸਾਢੇ ਅਰਬ ਰੁਪਏ ਨੂੰ ਪੁੱਜ ਜਾਂਦੀ ਹੈ | ਮੰਡੀ ਬੋਰਡ ਬਾਹਰੀ ਸੂਬਿਆਂ ਨੂੰ ਜਾਂਦੀ 50 ਫ਼ੀਸਦੀ ਫ਼ਸਲ 'ਤੇ ਚਾਰ ਫ਼ੀਸਦੀ ਟੈਕਸ ਮੁਤਾਬਿਕ ਕਰੀਬ 12 ਕਰੋੜ ਟੈਕਸ ਉਗਰਾਹੁਣਾ ਚਾਹੁੰਦਾ ਹੈ | ਬਾਗ਼ਬਾਨ ਕਿਸਾਨ ਗੁਰਦਾਸ ਸਿੰਘ ਨੇ ਆਖਿਆ ਕਿ ਸਰਕਾਰੀ ਨਿਯਮ ਹੈ ਕਿ ਕਿਸਾਨ ਆਪਣੀ ਫ਼ਸਲ ਦੇਸ਼ 'ਚ ਕਿਧਰੇ ਵੀ ਵੇਚ ਸਕਦਾ ਹੈ ਤਾਂ ਕਿੰਨੂਆਂ ਕਾਸ਼ਤਕਾਰਾਂ 'ਤੇ 'ਜਜੀਆ' ਟੈਕਸ ਲਗਾ ਕੇ ਸਰਕਾਰ ਸਰਾਸਰ ਧੱਕਾ ਕਰ ਰਹੀ ਹੈ | ਜ਼ਿਲ੍ਹਾ ਮੰਡੀ ਅਫ਼ਸਰ ਮੁਕਤਸਰ ਸਾਹਿਬ ਮਨਿੰਦਰਜੀਤ ਸਿੰਘ ਬੇਦੀ ਆਖਿਆ ਨੇ ਸਰਕਾਰ ਨਿਰਦੇਸ਼ਾਂ 'ਤੇ ਨਾਕੇ ਲਗਾ ਕੇ ਬਾਹਰ ਜਾ ਰਹੀ ਕਿੰਨੂ ਅਤੇ ਹੋਰ ਸਬਜ਼ੀਆਂ 'ਤੇ ਟੈਕਸ ਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਖ਼ੁਦ ਬਾਗ਼ਬਾਨਾਂ ਨੂੰ ਕਿੰਨੂ ਵੇਚਣ ਲਈ ਵੀ ਸਰਕਾਰ ਵਲੋਂ ਤੈਅ ਦਸਤਾਵੇਜ਼ੀ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ |
ਹਰਿਆਣਾ 'ਚ ਬੰਦ ਹੈ ਫਲਾਂ-ਸਬਜ਼ੀਆਂ 'ਤੇ ਟੈਕਸ
ਕਿੰਨੂਆਂ ਦੇ ਠੇਕੇਦਾਰ ਸਤੀਸ਼ ਕੁਮਾਰ ਨੇ ਆਖਿਆ ਕਿ ਹਰਿਆਣਾ ਵਿਚ ਫਲਾਂ ਅਤੇ ਸਬਜ਼ੀਆਂ 'ਤੇ ਮਾਰਕੀਟ ਕਈ ਸਾਲਾਂ ਤੋਂ ਬੰਦ ਕੀਤੀ ਹੋਈ ਹੈ | ਪੰਜਾਬ ਸਰਕਾਰ ਨੂੰ ਉਸੇ ਤਰਜ਼ 'ਤੇ ਟੈਕਸ ਮੁਆਫ਼ ਕਰਕੇ ਫਲਾਂ ਅਤੇ ਸਬਜ਼ੀ ਦੀ ਖੇਤੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ |
ਕੋਟਫੱਤਾ, 14 ਦਸੰਬਰ (ਰਣਜੀਤ ਸਿੰਘ ਬੁੱਟਰ)-ਥਾਣਾ ਕੋਟਫੱਤਾ ਅਧੀਨ ਪੈਂਦੇ ਪਿੰਡ ਗਹਿਰੀ ਭਾਗੀ ਵਿਖੇ ਕਰਜ਼ੇ ਤੋਂ ਤੰਗ ਆ ਕੇ ਇਕ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ | ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਕੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ...
ਜਲੰਧਰ, 14 ਦਸੰਬਰ (ਮੇਜਰ ਸਿੰਘ)-ਤਿੰਨ ਹਜ਼ਾਰ ਦੇ ਕਰੀਬ ਸਾਊਦੀ ਅਰਬ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਸਰਗਰਮ ਹੋ ਗਈ ਹੈ | ਸਰਕਾਰ ਨੇ ਉਨ੍ਹਾਂ ਕਾਮਿਆਂ ਨੂੰ ਹਵਾਈ ਟਿਕਟ ਦੇਣ ਲਈ ਕਿਹਾ ਹੈ, ਜਿਨ੍ਹਾਂ ਕੋਲ ਵੀਜ਼ੇ ਤਾਂ ਹਨ ਪਰ ਵਾਪਸ ਆਉਣ ਲਈ ਪੈਸੇ ...
ਜਲੰਧਰ, 14 ਦਸੰਬਰ (ਅਜੀਤ ਬਿਊਰੋ)-14 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਭੱਜੋ ਵੀਰੋ ਵੇ' ਹੁਣ ਇਕ ਦਿਨ ਦੇਰੀ ਬਾਅਦ ਭਾਵ 15 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ | ਫ਼ਿਲਮ ਦੇ ਇਕ ਦਿਨ ਦੇਰੀ ਨਾਲ ਰਿਲੀਜ਼ ਹੋਣ ਦਾ ਕਾਰਨ ਤਕਨੀਕੀ ਹੈ | ਇਕ ਦਿਨ ਦੇਰੀ ਨਾਲ ਰਿਲੀਜ਼ ...
ਗੁਰਦਾਸਪੁਰ, 14 ਦਸੰਬਰ (ਆਰਿਫ਼)-ਪੰਜਾਬ ਸਰਕਾਰ ਨੇ ਗੁਰਦਾਸਪੁਰ ਵਿਖੇ 20 ਦਸੰਬਰ ਨੰੂ ਕ੍ਰਿਸਮਸ ਦਾ ਦਿਹਾੜਾ ਸੂਬਾ ਪੱਧਰੀ ਮਨਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚਣਗੇ | ਇਸ ਸਬੰਧੀ ਅੱਜ ਸ਼ਾਮ ...
ਅਜਨਾਲਾ, 14 ਦਸੰਬਰ (ਸੁੱਖ ਮਾਹਲ)¸ਹਾਲ ਹੀ 'ਚ ਬਰਗਾੜੀ ਮੋਰਚੇ ਨੂੰ ਸਮਾਪਤ ਕਰਨ ਨੂੰ ਲੈ ਕੇ ਸਿੱਖ ਸੰਗਤ ਤੇ ਸਿੱਖ ਆਗੂਆਂ ਵਲੋਂ ਕੀਤੇ ਜਾ ਰਹੇ ਵਿਰੋਧ 'ਤੇ ਆਪਣੀ ਸਖ਼ਤ ਪ੍ਰਤੀਕਿ੍ਆ ਦਿੰਦਿਆਂ ਇਸ ਸਾਰੇ ਘਟਨਾਕ੍ਰਮ ਦਾ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਜ਼ਿੰਮੇਵਾਰ ...
ਜਲੰਧਰ, 14 ਦਸੰਬਰ (ਅ.ਬ.)-ਨਿਸਾਨ ਵਲੋਂ ਮੱਧ ਜਨਵਰੀ 2019 'ਚ ਆਪਣੀ ਖਾਸ ਵਿਸ਼ੇਸ਼ਤਾਵਾਂ ਵਾਲੀ ਚੋਟੀ ਦੀ ਐਸ.ਯੂ.ਵੀ. ਸੈਗਮੈਂਟ 'ਚ 'ਨਿਸਾਨ ਕਿਕਸ' ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਦੀ ਕੀਮਤ 12 ਲੱਖ ਤੋਂ 16 ਲੱਖ ਰੁਪਏ ਦੀ ਰੇਂਜ 'ਚ ਹੋਵੇਗੀ | ਨਿਸਾਨ ਵਲੋਂ ਨਵੀਂਆਂ ਆਫਰਾਂ ...
ਜਲੰਧਰ, 14 ਦਸੰਬਰ (ਅਜੀਤ ਬਿਊਰੋ)-ਅਮਰੀਕਾ ਤੇ ਕੈਨੇਡਾ ਵਰਗੇ ਦੇਸ਼ਾਂ 'ਚ ਜਾ ਕੇ ਵਸਣ ਜਾਂ ਪੜ੍ਹਨ ਦਾ ਸੁਪਨਾ ਹਰੇਕ ਪੰਜਾਬੀ ਦੇ ਦਿਲ 'ਚ ਹੁੰਦਾ ਹੈ | ਭਾਰਤ ਦੇ ਕੁੱਲ ਵਿਦੇੇਸ਼ੀ ਵੀਜ਼ਿਆਂ 'ਚੋਂ 25 ਪ੍ਰਤੀਸਤ ਵੀਜ਼ੇ ਸਿਰਫ਼ ਪੰਜਾਬੀਆਂ ਦੇ ਹੀ ਲੱਗਦੇ ਹਨ | ਪੰਜਾਬ ਦੀ ...
ਜਲੰਧਰ, 14 ਦਸੰਬਰ (ਅਜੀਤ ਬਿਊਰੋ)-ਡਾ. ਸੌਰਭ ਗੁਪਤਾ (ਪਲਾਸਟਿਕ ਸਰਜਨ), ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਾਡ ਰਿਸਰਚ ਵਿਚ ਅਸਿਸਟੈਂਟ ਪ੍ਰੋਫੈਸਰ ਦੇ ਤੌਰ 'ਤੇ ਕੰਮ ਕਰ ਰਹੇ ਹਨ | ਉਨ੍ਹਾਂ ਨੂੰ ਮੈਰੀਟੋਰੀਅਸ ਸੇਵਾਵਾਂ, ਪਲਾਸਟਿਕ ਸਰਜਰੀ ਦੇ ਖੇਤਰ 'ਚ ਆਪਣੀ ...
ਜਲੰਧਰ, 14 ਦਸੰਬਰ (ਮੇਜਰ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਅਤੇ ਐਮ. ਸੀ. ਪੀ. ਆਈ. (ਯੂ) ਦੇ ਆਗੂਆਂ ਦੀ ਮੀਟਿੰਗ ਆਰ. ਐਮ. ਪੀ. ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਦੇਸ਼ ਦੀ ਅਜੋਕੀ ਰਾਜਨੀਤਕ ...
ਚੰਡੀਗੜ੍ਹ, 14 ਦਸੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੀ.ਬੀ.ਆਈ. ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਦਰਜ ਮਾਮਲਿਆਂ ਬਾਰੇ ਹੁਣ ਤੱਕ ਕੀਤੀ ਜਾਂਚ ਦਾ ਰਿਕਾਰਡ ਤਲਬ ਕਰ ਲਿਆ ਹੈ | ...
ਭਾਦਸੋਂ, 14 ਦਸੰਬਰ (ਗੁਰਬਖ਼ਸ਼ ਸਿੰਘ ਵੜੈਚ)-4 ਵਾਰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਭਾਰਤ ਦੀ ਪਹਿਲੀ ਕੰਬਾਈਨ ਨਿਰਮਾਤਾ ਕੰਪਨੀ ਕਰਤਾਰ ਐਗਰੋ ਭਾਦਸੋਂ ਵਲੋਂ ਡੀਲਰ ਮੀਟ ਕਰਵਾਈ ਗਈ, ਜਿਸ 'ਚ ਦੇਸ਼ ਭਰ ਦੇ 50 ਤੋਂ ਜ਼ਿਆਦਾ ਡੀਲਰਾਂ ਨੇ ਭਾਗ ਲਿਆ | ਇਸ ਮੀਟ ਮੌਕੇ ਕਰਤਾਰ ...
ਵਰਿੰਦਰ ਸਹੋਤਾ ਵਰਸੋਲਾ, 14 ਦਸੰਬਰ-ਪੰਜਾਬ ਸਰਕਾਰ ਵਲੋਂ ਪੰਚਾਇਤੀ ਚੋਣਾਂ ਦਾ ਐਲਾਨ ਕੀਤੇ ਬਿਨਾਂ ਹੀ ਕਰੀਬ 6 ਮਹੀਨੇ ਪਹਿਲਾਂ ਜੁਲਾਈ ਮਹੀਨੇ ਦੌਰਾਨ ਪੰਜਾਬ ਦੀਆਂ ਸਮੂਹ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਸੀ | ਇਸ ਦੇ ਬਾਅਦ ਬੇਸ਼ੱਕ ਪਿੰਡਾਂ ਅੰਦਰ ਪ੍ਰਬੰਧਕ ...
ਜਲੰਧਰ, 14 ਦਸੰਬਰ (ਜਸਪਾਲ ਸਿੰਘ)-ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਹੋਈਆਂ ਚੋਣਾਂ ਦੇ ਆਏ ਨਤੀਜਿਆਂ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਅਤੇ ਉਨ੍ਹਾਂ ਦੀਆਂ ਰਾਜ ਸਰਕਾਰਾਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ...
ਚੰਡੀਗੜ੍ਹ, 14 ਦਸੰਬਰ (ਐਨ.ਐਸ. ਪਰਵਾਨਾ)-ਅੱਜ ਪੰਜਾਬ ਵਿਧਾਨ ਸਭਾ ਵਿਚ ਸਵਾਲਾਂ-ਜਵਾਬਾਂ ਸਮੇਂ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅਮਰਜੀਤ ਸਿੰਘ ਸੰਦੋਆ ਦੇ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਘਨੌਲੀ ਦੇ ਬੰਦ ਕੀਤੇ 2 ਪਲਾਂਟ ...
ਚੰਡੀਗੜ੍ਹ, 14 ਦਸੰਬਰ (ਸੁਰਜੀਤ ਸਿੰਘ ਸੱਤੀ)- ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਪਹਿਲੀ ਤੋਂ ਅੱਠਵੀਂ ਤੱਕ ਦੇ ਐਸ.ਸੀ., ਐਸ.ਟੀ., ਬੀ.ਪੀ.ਐਲ. ਵਿਦਿਆਰਥੀਆਂ ਤੋਂ ਇਲਾਵਾ ਵਿਦਿਆਰਥਣਾਂ ਨੂੰ ਵਰਦੀ ਖ਼ਰੀਦਣ ਲਈ ...
ਨਵੀਂ ਦਿੱਲੀ, 14 ਦਸੰਬਰ (ਏਜੰਸੀ)-ਭਾਰਤ ਸਰਕਾਰ ਵਲੋਂ ਨੋਟਬੰਦੀ ਦੇ ਐਲਾਨ ਤੋਂ ਬਾਅਦ ਭਾਰਤ ਦੀ ਨਵੀਂ ਕਰੰਸੀ ਨਿਪਾਲ 'ਚ ਗੈਰਕਾਨੂੰਨੀ ਘੋਸ਼ਿਤ ਕਰ ਦਿੱਤੀ ਗਈ ਹੈ | ਨਿਪਾਲ 'ਚ ਸ਼ੁੱਕਰਵਾਰ ਤੋਂ 2000, 500 ਅਤੇ 200 ਰੁਪਏ ਦੇ ਨਵੇਂ ਨੋਟਾਂ 'ਤੇ ਰੋਕ ਲਗਾ ਦਿੱਤੀ ਗਈ ਹੈ | ਹੁਣ ...
ਖੰਨਾ, 14 ਦਸੰਬਰ (ਹਰਜਿੰਦਰ ਸਿੰਘ ਲਾਲ) - ਬੀ. ਕੇ. ਯੂ. ਰਾਜੇਵਾਲ ਦੇ ਵਰਕਰ 17 ਦਸੰਬਰ ਨੂੰ ਪੰਜਾਬ ਭਰ ਵਿਚ ਟਰੈਕਟਰਾਂ ਨਾਲ ਐੱਸ. ਡੀ. ਐਮ. ਦਫ਼ਤਰਾਂ ਅੱਗੇ ਵਿਖਾਵਾ ਕਰ ਕੇ ਕਿਸਾਨ ਵਿਰੋਧੀ ਨੀਤੀਆਂ ਿਖ਼ਲਾਫ਼ ਮੰਗ-ਪੱਤਰ ਦੇਣਗੇ | ਇਹ ਗੱਲ ਇੱਥੇ ਬੀ. ਕੇ. ਯੂ. ਰਾਜੇਵਾਲ ਦੇ ...
ਚੰਡੀਗੜ੍ਹ, 14 ਦਸੰਬਰ (ਵਿਕਰਮਜੀਤ ਸਿੰਘ ਮਾਨ)-ਬੀਤੇ ਕੱਲ੍ਹ ਸ਼ੁਰੂ ਹੋਇਆ ਸਰਦ ਰੁੱਤ ਇਜਲਾਸ ਦਾ ਸਮਾਂ ਘਟਾ ਦੇਣ ਦੇ ਵਿਰੋਧ 'ਚ ਅੱਜ ਆਪ ਵਿਧਾਇਕਾਂ ਵਲੋਂ ਸਦਨ ਵਿਚੋਂ ਬਾਹਰ ਆ ਕੇ ਵਿਧਾਨ ਸਭਾ ਨੂੰ ਜਿੰਦਰਾ ਮਾਰਨ ਦੀ ਮੰਗ ਨੂੰ ਲੈ ਕੇ ਧਰਨਾ ਦੇ ਦਿੱਤਾ ਗਿਆ | ਵਿਧਾਨ ਸਭਾ ...
ਜਲੰਧਰ, 14 ਦਸੰਬਰ (ਜਸਪਾਲ ਸਿੰਘ)-ਮੱਧ ਪ੍ਰੇਦਸ਼, ਰਾਜਸਥਾਨ ਅਤੇ ਛਤੀਸ਼ਗੜ੍ਹ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਹਾਰ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਲੋਕਾਂ ਦੀ ਬੇਚੈਨੀ ਅਤੇ ਗੁੱਸੇ ਦਾ ਸਪੱਸ਼ਟ ਸੰਕੇਤ ਹਨ | ਇਨ੍ਹਾਂ ਨਤੀਜਿਆਂ ਨੇ ਭਾਜਪਾ ਦੀ ...
ਸ੍ਰੀ ਅਨੰਦਪੁਰ ਸਾਹਿਬ, 14 ਦਸੰਬਰ (ਜੇ.ਐਸ.ਨਿੱਕੂਵਾਲ)-ਕਾਂਗਰਸ ਪਾਰਟੀ ਵਲੋਂ ਕਾਂਗਰਸੀ ਆਗੂ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਲਾਉਣ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ...
ਮੁਕੇਰੀਆਂ, 14 ਦਸੰਬਰ (ਰਾਮਗੜ੍ਹੀਆ)-ਯੂਥ ਅਕਾਲੀ ਦਲ ਪੰਜਾਬ ਨੇ ਕਾਂਗਰਸੀ ਆਗੂਆਂ ਸੁਨੀਲ ਜਾਖੜ ਤੇ ਸੁਖਜਿੰਦਰ ਸਿੰਘ ਰੰਧਾਵਾ ਵਲੋਂ 1984 ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦਾ ਸਮਰਥਨ ਕਰਨ ਨੂੰ ਮੰਦਭਾਗਾ ...
ਚੰਡੀਗੜ੍ਹ, 14 ਦਸੰਬਰ (ਐਨ.ਐਸ. ਪਰਵਾਨਾ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਜੋ ਅਧਿਆਪਕ ਭਰਤੀ ਘੁਟਾਲੇ 'ਚ 10 ਸਾਲ ਦੀ ਕੈਦ ਕੱਟ ਰਹੇ ਹਨ, ਨੂੰ ਅਗਲੇ ਸਾਲ ਫਰਵਰੀ ਮਹੀਨੇ ਜੇਲ੍ਹ 'ਚੋਂ ਰਿਹਾਈ ਮਿਲ ਸਕਦੀ ਹੈ ਕਿਉਂਕਿ ਭਾਰਤ ...
ਬਰਗਾੜੀ, 14 ਦਸੰਬਰ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਬਰਗਾੜੀ ਮੋਰਚੇ ਦੇ ਅਹਿਮ ਅੰਗ ਰਹੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਅਕਾਲੀ ਦਲ 1920 ਦੇ ਆਗੂ ਬੂਟਾ ਸਿੰਘ ਰਣਸੀਂਹਕੇ ਨੇ ਦੇਰ ਸ਼ਾਮ ਕੌਲਸਰ ਸਾਹਿਬ ਬਰਗਾੜੀ ਵਿਖੇ ਕਿਹਾ ਕਿ ਬਰਗਾੜੀ ਮੋਰਚੇ ਨੂੰ ਹਮਾਇਤ ...
ਅੰਮਿ੍ਤਸਰ, 14 ਦਸੰਬਰ (ਜਸਵੰਤ ਸਿੰਘ ਜੱਸ)¸ਮਾਝੇ ਦੇ ਬਾਗ਼ੀ ਟਕਸਾਲੀ ਆਗੁੂਆਂ ਨੇ ਅੱਜ ਇੱਥੇ ਐਲਾਨ ਕੀਤਾ ਕਿ 16 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ 1920 ਦੇ ਸੰਵਿਧਾਨ ਦੀ ਤਰਜ਼ਮਾਨੀ ਕਰਦੇ ਨਵੇਂ ਸ਼ੋ੍ਰਮਣੀ ਅਕਾਲੀ ਦਲ ਦਾ ਗਠਨ ਕੀਤਾ ਜਾਵੇਗਾ ਤੇ ...
ਚੰਡੀਗੜ੍ਹ, 14 ਦਸੰਬਰ (ਵਿਕਰਮਜੀਤ ਸਿੰਘ ਮਾਨ)- ਕਾਂਗਰਸ ਵਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ 'ਘਰ-ਘਰ ਨੌਕਰੀ' ਦੇ ਵਾਅਦੇ ਨਾ ਪੂਰੇ ਹੋਣ ਦੇ ਦੋਸ਼ ਲਾ ਕੇ ਸਰਕਾਰ 'ਤੇ 'ਚੋਟ' ਕਰਦਿਆਂ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵਿਧਾਨ ਸਭਾ ਸਾਹਮਣੇ ...
ਨਵੀਂ ਦਿੱਲੀ, 14 ਦਸੰਬਰ (ਏਜੰਸੀ)-ਸਰਕਾਰ ਵਲੋਂ ਇਕ ਹੋਰ ਨਵੇਂ ਸਿੱਕੇ ਨੂੰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ | ਇਹ ਸਿੱਕਾ 100 ਰੁਪਏ ਦਾ ਹੋਵੇਗਾ ਅਤੇ ਇਸ 'ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਤਸਵੀਰ ਹੋਵੇਗੀ | ਸਾਬਕਾ ਪ੍ਰਧਾਨ ਮੰਤਰੀ ਦੇ 95ਵੇਂ ...
ਨਵੀਂ ਦਿੱਲੀ, 14 ਦਸੰਬਰ (ਏਜੰਸੀਆਂ)-ਅੰਗਰੇਜ਼ੀ ਦੇ ਉੱਘੇ ਲੇਖਕ ਅਮਿਤਾਭ ਘੋਸ਼ ਨੂੰ ਇਸ ਸਾਲ ਦਾ ਗਿਆਨਪੀਠ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ | ਗਿਆਨਪੀਠ ਪੁਰਸਕਾਰ ਦੀ ਚੋਣ ਕਮੇਟੀ ਦੀ ਅੱਜ ਇਥੇ ਇਕ ਬੈਠਕ ਹੋਈ | ਜਿਸ 'ਚ ਸ੍ਰੀ ਘੋਸ਼ ਨੂੰ 54ਵਾਂ ਗਿਆਨਪੀਠ ਪੁਰਸਕਾਰ ਦੇਣ ...
ਬੇਂਗਲੁਰੂ, 14 ਦਸੰਬਰ (ਏਜੰਸੀ)- ਕਰਨਾਟਕ ਦੇ ਚਮਾਰਾਜਨਗਰ ਜ਼ਿਲ੍ਹੇ ਦੇ ਸੁਲੀਵਾਦੀ ਪਿੰਡ 'ਚ ਅੱਜ ਇਕ ਮੰਦਿਰ 'ਚੋਂ ਪ੍ਰਸਾਦ ਖਾਣ ਬਾਅਦ ਇਕ ਲੜਕੀ ਤੇ ਇਕ ਔਰਤ ਸਮੇਤ 9 ਲੋਕਾਂ ਦੀ ਮੌਤ ਹੋ ਗਈ ਅਤੇ 75 ਹੋਰ ਬਿਮਾਰ ਹੋ ਗਏ ਹਨ | ਪੁਲਿਸ ਨੇ ਦੱਸਿਆ ਕਿ ਬਿਮਾਰ ਲੋਕਾਂ ਦਾ ਮੈਸੂਰ ...
ਸ਼ਿਲਾਂਗ, 14 ਦਸੰਬਰ (ਏਜੰਸੀ)- ਮੇਘਾਲਿਆ ਦੇ ਪੂਰਵ ਜੈਂਤਿਆ ਹਿਲਸ 'ਚ ਕੋਲੇ ਦੀ ਖਾਨ 'ਚ ਪਾਣੀ ਭਰਨ ਨਾਲ 13 ਮਜ਼ਦੂਰ ਫਸ ਗਏ ਹਨ, ਜਿਨ੍ਹਾਂ ਨੂੰ ਅਜੇ ਤੱਕ ਸੁਰੱਖਿਅਤ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ | ਇਹ ਜਾਣਕਾਰੀ ਸ਼ੁੱਕਰਵਾਰ ਨੂੰ ਜ਼ਿਲ੍ਹਾ ਪੁਲਿਸ ਮੁਖੀ ਨੇ ਦਿੱਤੀ | ...
ਜਲੰਧਰ, 14 ਦਸੰਬਰ (ਜਤਿੰਦਰ ਸਾਬੀ)-67ਵੀਂ ਆਲ ਇੰਡੀਆ ਪੁਲਿਸ ਅਥਲੈਟਿਕਸ ਚੈਂਪੀਅਨਸ਼ਿਪ ਜੋ ਨਵੀਂ ਦਿੱਲੀ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿਪ 'ਚੋਂ ਪੰਜਾਬ ਪੁਲਿਸ ਨੇ 14 ਸੋਨ, 8 ਚਾਂਦੀ ਤੇ 5 ਕਾਂਸੀ ਦੇ ਤਗਮੇ ਜਿੱਤ ਕੇ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ | ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX