ਤਾਜਾ ਖ਼ਬਰਾਂ


ਵਿਸ਼ਵ ਕੱਪ 2019 'ਚ ਭਾਰਤ-ਪਾਕਿ ਮੈਚ 'ਤੇ ਦੁਬਈ 'ਚ ਬੈਠਕ ਦੌਰਾਨ ਹੋਵੇਗੀ ਚਰਚਾ
. . .  6 minutes ago
ਦੁਬਈ, 20 ਫਰਵਰੀ- ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਹਮਲੇ ਤੋਂ ਬਾਅਦ ਲਗਾਤਾਰ ਵਿਸ਼ਵ ਕੱਪ 2019 'ਚ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਬਾਰੇ ਕਿਆਸ ਲਗਾਏ ਜਾ ਰਹੇ ਹਨ। ਇਸ ਹਮਲੇ ਤੋਂ ਬਾਅਦ ਕਈ ਸਾਬਕਾ ਕ੍ਰਿਕਟਰਾਂ ਦਾ ....
ਉਤਰਾਖੰਡ ਦੀ ਯੂਨੀਵਰਸਿਟੀ ਨੇ ਸੱਤ ਕਸ਼ਮੀਰੀ ਵਿਦਿਆਰਥੀਆਂ ਨੂੰ ਕੀਤਾ ਮੁਅੱਤਲ
. . .  9 minutes ago
ਦੇਹਰਾਦੂਨ, 20 ਫਰਵਰੀ- ਉਤਰਾਖੰਡ ਦੇ ਰੁੜਕੀ ਸਥਿਤ ਇੱਕ ਨਿੱਜੀ ਯੂਨੀਵਰਸਿਟੀ ਵਲੋਂ ਸੱਤ ਕਸ਼ਮੀਰੀ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਰਾਸ਼ਟਰ ਵਿਰੋਧੀ ਪੋਸਟਾਂ ਪਾਉਣ 'ਤੇ ਮੁਅੱਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ...
ਜਨਰਲ ਡਾਇਰ ਨੂੰ ਸਿਰਪਾਉ ਦੇਣ ਵਾਲੇ ਸਿਆਸੀ ਆਗੂ ਪੰਜਾਬ ਦੇ ਲੋਕਾਂ ਤੋਂ ਮੰਗਣ ਮੁਆਫ਼ੀ ਸੰਧਵਾਂ
. . .  39 minutes ago
ਚੰਡੀਗੜ੍ਹ, 20 ਫਰਵਰੀ- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਮੌਕੇ ਸਦਨ ਦੀ ਕਾਰਵਾਈ ਦੌਰਾਨ ਆਪ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਕਿ ਜਲਿਆਂਵਾਲਾ ਬਾਗ ਹੱਤਿਆ ਕਾਂਡ ਮਗਰੋਂ ਜਨਰਲ ਡਾਇਰ ਨੂੰ ਸਿਰਪਾਉ ਦੇਣ....
ਪੁਲਵਾਮਾ ਹਮਲੇ 'ਤੇ ਨਿਊਜ਼ੀਲੈਂਡ ਦੀ ਸੰਸਦ 'ਚ ਪਾਸ ਹੋਇਆ ਨਿੰਦਾ ਪ੍ਰਸਤਾਵ
. . .  39 minutes ago
ਵੈਲਿੰਗਟਨ, 20 ਫਰਵਰੀ- ਨਿਊਜ਼ੀਲੈਂਡ ਦੀ ਸੰਸਦ ਨੇ ਸਰਬ ਸੰਮਤੀ ਨਾਲ ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ। ਇਹ ਪ੍ਰਸਤਾਵ ਨਿਊਜ਼ੀਲੈਂਡ...
ਸਕੂਲ ਵੈਨ ਦੀ ਲਪੇਟ 'ਚ ਆਉਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ
. . .  54 minutes ago
ਮਲੋਟ, 20 ਫਰਵਰੀ (ਗੁਰਮੀਤ ਸਿੰਘ ਮੱਕੜ)- ਮਲੋਟ ਦੇ ਅਜੀਤ ਨਗਰ 'ਚ ਅੱਜ ਇੱਕ ਸਕੂਲ ਦੀ ਵੈਨ ਦੀ ਲਪੇਟ 'ਚ ਆਉਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਹਿਚਾਣ ਰਿਕਸ਼ਿਤ ਪੁੱਤਰ ਸੁਰਜੀਤ ਕੁਮਾਰ ਦੇ...
ਤਰਨ ਤਾਰਨ 'ਚ ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ, ਫੈਲੀ ਸਨਸਨੀ
. . .  about 1 hour ago
ਤਰਨ ਤਾਰਨ, 20 ਫਰਵਰੀ- ਤਰਨ ਤਾਰਨ ਸ਼ਹਿਰ 'ਚ ਬੀਤੀ ਦੇਰ ਰਾਤ ਕਰੀਬ 9.30 ਵਜੇ ਗੁਰਦੁਆਰਾ ਬੀਬੀ ਭਾਨੀ ਦੇ ਨਜ਼ਦੀਕ ਦੋ ਨੌਜਵਾਨਾਂ ਦਾ ਅਣਪਛਾਤੇ ਲੋਕਾਂ ਨੂੰ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੌਜਵਾਨਾਂ ਦੀ...
ਪੰਜਾਬ ਵਿਧਾਨ ਸਭਾ 'ਚ ਗੂੰਜਿਆ ਜਲਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਦਾ ਮੁੱਦਾ
. . .  about 1 hour ago
ਚੰਡੀਗੜ੍ਹ, 20 ਫਰਵਰੀ- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਮੌਕੇ ਸਦਨ ਦੀ ਕਾਰਵਾਈ ਦੌਰਾਨ ਸੰਸਦੀ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਜਲਿਆਂਵਾਲੇ ਬਾਗ ਦੇ ਹੱਤਿਆ ਕਾਂਡ ਸਾਕੇ ਦੇ ਸੰਬੰਧ 'ਚ ਬ੍ਰਿਟਿਸ਼ ਸਰਕਾਰ ਵੱਲੋਂ ਭਾਰਤ ਦੇ ਲੋਕਾਂ ਤੋਂ ਰਸਮੀ ਮੁਆਫ਼ੀ ਮੰਗੀ ....
ਸੀ. ਏ. ਜੀ. ਟੈੱਸਟ ਰਿਪੋਰਟਾਂ ਮੁਤਾਬਿਕ 2800 ਕਰੋੜ ਰੁਪਏ ਚਲਾ ਗਿਆ ਵਾਪਸ- ਕੰਵਰ ਸੰਧੂ
. . .  about 1 hour ago
ਚੰਡੀਗੜ੍ਹ, 20 ਫਰਵਰੀ- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਮੌਕੇ ਸਦਨ ਦੀ ਕਾਰਵਾਈ ਦੌਰਾਨ 'ਆਪ' ਦੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਸਾਲ 2010 ਤੋਂ 2018 ਤੱਕ 2800 ਕਰੋੜ ਰੁਪਏ ਸੀ. ਏ. ਜੀ. ਟੈੱਸਟ ਰਿਪੋਰਟਾਂ ਮੁਤਾਬਿਕ ਉਹ ਵਾਪਸ ਚਲਾ ਗਿਆ....
ਵਿਧਾਨ ਸਭਾ 'ਚ ਗੂੰਜਿਆਂ ਪੰਜਾਬ 'ਚ ਸਵਾਈਨ ਫਲੂ ਨਾਲ ਹੋ ਰਹੀਆਂ ਮੌਤਾਂ ਦਾ ਮੁੱਦਾ
. . .  about 1 hour ago
ਚੰਡੀਗੜ੍ਹ, 20 ਫਰਵਰੀ(ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਸਦਨ ਦੀ ਕਾਰਵਾਈ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ 'ਚ ਸਵਾਈਨ ਫਲੂ ਨਾਸਲ ਹੋ ਰਹੀਆਂ ਮੌਤਾਂ ਦਾ ਮੁੱਦਾ ਚੁੱਕਿਆ। ਇਸ ਮੌਕੇ ਉਨ੍ਹਾਂ ਕਿਹਾ ਕਿ 31 ਜਨਵਰੀ....
ਪਟਿਆਲਾ 'ਚ ਸਰਕਾਰੀ ਕਾਰਜਾਂ 'ਚ ਇਸਤੇਮਾਲ ਹੋ ਰਿਹਾ ਪਾਕਿਸਤਾਨੀ ਸੀਮਿੰਟ
. . .  about 1 hour ago
ਪਟਿਆਲਾ, 20 ਫਰਵਰੀ (ਅਮਨਦੀਪ ਸਿੰਘ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਪਟਿਆਲਾ ਦੇ ਵਾਰਡ ਨੰਬਰ- 49 'ਚ ਸਰਕਾਰੀ ਕਾਰਜਾਂ ਦੇ ਲਈ ਪਾਕਿਸਤਾਨੀ ਸੀਮੈਂਟ ਦਾ ਇਸਤੇਮਾਲ ਹੋ ਰਿਹਾ ਹੈ। ਦਸ ਦੇਈਏ ਕਿ ਇਕ ਪਾਸੇ ਸਰਕਾਰ ਪੁਲਵਾਮਾ ....
ਡੇਰਾ ਬਾਬਾ ਨਾਨਕ ਸਰਹੱਦ ਤੋਂ ਭਾਰਤ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੀ ਪਾਕਿ ਮਹਿਲਾ ਕਾਬੂ
. . .  about 1 hour ago
ਡੇਰਾ ਬਾਬਾ ਨਾਨਕ, 20 ਫਰਵਰੀ(ਹੀਰਾ ਸਿੰਘ ਮਾਂਗਟ) - ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤ ਅੰਦਰ ਘੁਸਪੈਠ ਕਰ ਕੇ ਦਾਖਲ ਹੁੰਦੀ ਇਕ ਪਾਕਿਸਤਾਨੀ ਮਹਿਲਾ ਨੂੰ ਅੱਜ ਸਵੇਰੇ ਬੀ.ਐੱਸ.ਐਫ ਦੇ ਜਵਾਨਾ ਵੱਲੋਂ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ....
ਪਾਕਿਸਤਾਨ ਮਸਲੇ 'ਤੇ ਨਾਅਰੇਬਾਜ਼ੀ ਕਰਦਿਆਂ ਅਕਾਲੀ ਭਾਜਪਾ ਦੇ ਵਿਧਾਇਕਾਂ ਨੇ ਸਦਨ 'ਚੋਂ ਵਾਕ ਆਊਟ
. . .  about 1 hour ago
ਕਿਸਾਨ ਵਿਰੋਧੀ ਹਨ ਅਕਾਲੀ-ਭਾਜਪਾ- ਹਰਪਾਲ ਚੀਮਾ
. . .  about 1 hour ago
ਚੰਡੀਗੜ੍ਹ, 20 ਫਰਵਰੀ(ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਸਦਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਭਾਜਪਾ ਕਿਸਾਨਾਂ ਵਿਰੋਧੀ ਹਨ। ਇਸ ਲਈ ਇਹ ਕਿਸਾਨਾਂ ਦੇ ਮਸਲੇ 'ਤੇ ਗੱਲ ਨਹੀਂ...
ਪੰਜਾਬ ਵਿਧਾਨ ਸਭਾ 'ਚ ਪ੍ਰਸ਼ਨ ਕਾਲ ਹੋਇਆ ਖ਼ਤਮ
. . .  about 2 hours ago
ਪਾਕਿ ਦੇ ਮਾਮਲੇ 'ਤੇ ਅਕਾਲੀ ਅਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਬਹਿਸ
. . .  about 2 hours ago
ਭਾਰਤ ਨੂੰ ਧਮਕੀ ਦੇਣ ਦੇ ਮਾਮਲੇ 'ਚ ਪਾਕਿ ਪ੍ਰਧਾਨ ਮੰਤਰੀ ਖ਼ਿਲਾਫ਼ ਮਤਾ ਕੀਤਾ ਜਾਵੇ ਪਾਸ- ਪਰਮਿੰਦਰ ਢੀਂਡਸਾ
. . .  about 2 hours ago
ਪੰਜਾਬ ਦੇ ਸਾਰੇ ਹਸਪਤਾਲਾਂ 'ਚ ਸਪੈਸ਼ਲਿਸਟ ਡਾਕਟਰਾਂ ਦੀ ਹੈ ਘਾਟ - ਸਿਹਤ ਮੰਤਰੀ
. . .  about 2 hours ago
ਮੋਗਾ ਜ਼ਿਲ੍ਹੇ 'ਚ ਪਹਿਲਾਂ ਹੀ ਚੱਲ ਰਹੇ ਹਨ 22 ਕਾਲਜ - ਰਜ਼ੀਆ ਸੁਲਤਾਨ
. . .  about 2 hours ago
ਗ੍ਰਹਿ ਮੰਤਰਾਲੇ ਪਹੁੰਚੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ
. . .  about 2 hours ago
ਭਗੌੜੇ ਮੁਲਾਜ਼ਮਾਂ ਦੀਆਂ ਤਸਵੀਰਾਂ ਜਨਤਕ ਥਾਵਾਂ 'ਤੇ ਲਗਾਉਣ ਦੀ ਮੰਗ ਨੂੰ ਲੈ ਕੇ ਆਪ ਵਿਧਾਇਕਾਂ ਵੱਲੋਂ ਸਦਨ 'ਚੋਂ ਵਾਕ ਆਊਟ
. . .  23 minutes ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਪੋਹ ਸੰਮਤ 550
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਅੰਮ੍ਰਿਤਸਰ

ਸ਼ਹਿਰ 'ਚ ਗੈਂਗਸਟਰਾਂ ਦਾ ਦਬਦਬਾ ਕਾਇਮ, ਬਿੱਲਾ ਕੋਟ ਖ਼ਾਲਸਾ ਵੀ ਗੈਂਗਸਟਰਾਂ ਦੀ ਭੇਟ ਚੜਿ੍ਹਆ

ਅੰਮਿ੍ਤਸਰ, 15 ਦਸੰਬਰ (ਰੇਸ਼ਮ ਸਿੰਘ)-ਇਥੇ ਸ਼ਹਿਰ 'ਚ ਪੁਲਿਸ ਗੈਂਗਸਟਰਾਂ ਨੂੰ ਨੱਥ ਪਾਉਣ ਤੋਂ ਨਾਕਾਮ ਰਹੀ ਹੈ, ਜਿਸ ਕਾਰਨ ਗੈਂਗਸਟਰਾਂ ਦੇ ਹੌਸਲੇ ਬੁਲੰਦ ਹਨ | ਬੀਤੀ ਰਾਤ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਹੋਇਆ ਕਾਰੋਬਾਰੀ ਬਲਵਿੰਦਰ ਸਿੰਘ ਬਿੱਲਾ ਵੀ ਗੈਂਗਸਟਰਾਂ ...

ਪੂਰੀ ਖ਼ਬਰ »

ਸ੍ਰੀ ਹਰਿਮੰਦਰ ਸਾਹਿਬ ਦਾ ਰੂਹਾਨੀ ਵਾਤਾਵਰਨ ਦੇਖ ਕੇ ਪ੍ਰਭਾਵਿਤ ਹੋਏ ਅਮਰੀਕਾ ਦੇ ਵਿਧਾਇਕ ਤੇ ਕਾਰੋਬਾਰੀ

ਅੰਮਿ੍ਤਸਰ, 15 ਦਸੰਬਰ (ਜਸਵੰਤ ਸਿੰਘ ਜੱਸ)-ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਵਿਧਾਇਕਾਂ ਤੇ ਕਾਰੋਬਾਰੀਆਂ ਦੇ 22 ਮੈਂਬਰੀ ਵਫ਼ਦ ਦੇ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਮੌਕੇ ਇਥੋਂ ਦੇ ਰੂਹਾਨੀ ਵਾਤਾਵਰਨ, ਸੁੰਦਰਤਾ ਤੇ ਸਰਬਸਾਂਝੀਲਤਾ ਦਾ ਸੰਦੇਸ਼ ਦਿੰਦਿਆਂ ਰੋਜ਼ਾਨਾ ਲੱਖਾਂ ਲੋਕਾਂ ਨੂੰ ਮੁਫ਼ਤ ਭੋਜਣ ਛਕਾਏ ਜਾਣ ਬਾਰੇ ਜਾਣ ਕੇ ਬੇਹੱਦ ਪ੍ਰਭਾਵਿਤ ਹੋਏ | ਵੇਰਵਿਆਂ ਅਨੁਸਾਰ ਵਫ਼ਦ ਜਿਸ 'ਚ ਕੈਲੇਫੋਰਨੀਆਂ ਦੇ 10 ਵਿਧਾਇਕਾਂ ਤੋਂ ਇਲਾਵਾ 12 ਹੋਰ ਅਮਰੀਕੀ ਕਾਰੋਬਾਰੀ ਵੀ ਸ਼ਾਮਿਲ ਸਨ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ 'ਚ ਇਥੇ ਪੁੱਜਾ ਤੇ ਸਿੱਖ ਧਰਮ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਸਤਮਸਕ ਹੋ ਕੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ | ਵਫ਼ਦ 'ਚ ਕੈਲੇਫੋਰਨੀਆਂ ਸੂਬੇ ਦੇ ਵਿਧਾਇਕ ਮਿਸਟਰ ਅਸ਼ ਕਾਲਰਾ, ਮਾਰਕ ਸਟੋਨ, ਈਲੋਜੇ ਰੇਅਸ, ਸੇਸੀਲਾ ਐਗੂਲੇਰ ਕੁਰੀ, ਸਾਹਰੋਨ, ਕੁਈਰਕ ਸਿਲਵਾ ਰਿਚਰਡ ਬਲੂਮ, ਪੋਲੀਸੀ ਏਡਸ, ਅੰਕਾਲੀ, ਸਟੇਸ਼ੀ ਸ਼ੀਹ ਆਦਿ ਤੋਂ ਇਲਾਵਾ ਹੋਰ ਕਾਰੋਬਾਰੀ ਸ਼ਖ਼ਸੀਅਤਾਂ ਵੀ ਸ਼ਾਮਿਲ ਸਨ | ਵਫ਼ਦ ਦੇ ਮੈਂਬਰਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਲੰਗਰ ਛਕਿਆ | ਵਫ਼ਦ ਦੇ ਮੈਂਬਰਾਂ ਨੇ ਲੰਗਰ ਵਿਖੇ ਸੰਗਤਾਂ ਦੇ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ | ਬਾਅਦ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਵਫ਼ਦ ਮੈਂਬਰਾਂ ਤੇ ਸ: ਬਾਜਵਾ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਅਜਾਇਬ ਸਿੰਘ ਅਭਿਆਸੀ, ਸਕੱਤਰ ਦਿਲਜੀਤ ਸਿੰਘ ਬੇਦੀ ਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਸਿਰੋਪਾਓ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਹਾ: ਸੂਚਨਾ ਅਧਿਕਾਰੀ ਅੰਮਿ੍ਤਪਾਲ ਸਿੰਘ, ਮੀਤ ਸਕੱਤਰ ਸਿਮਰਜੀਤ ਸਿੰਘ, ਵਧੀਕ ਮੈਨੇਜਰ ਬਘੇਲ ਸਿੰਘ ਵੀ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਇਹ ਅਮਰੀਕੀ ਵਫ਼ਦ ਭਾਰਤ 'ਚ ਕਾਰੋਬਾਰ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਇਨੀਂ ਦਿਨੀਂ ਭਾਰਤ ਆਇਆ ਹੋਇਆ ਹੈ |
ਜਥੇ: ਬ੍ਰਹਮਪੁਰਾ ਵਲੋਂ ਨਵੀਂ ਪਾਰਟੀ ਦਾ ਗਠਨ ਸ਼ਲਾਘਾਯੋਗ ਫ਼ੈਸਲਾ-ਬਾਜਵਾ
ਬਾਅਦ 'ਚ ਸ: ਪ੍ਰਤਾਪ ਸਿੰਘ ਬਾਜਵਾ ਨੇ ਘੰਟਾ ਘਰ ਪਲਾਜ਼ਾ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਜਥੇ: ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਨਵੀਂ ਪਾਰਟੀ ਦੇ ਗਠਨ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ 'ਚ ਦੋ ਸਿਆਸੀ ਜਮਾਤਾਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਕਿ ਜਥੇ: ਬ੍ਰਹਮਪੁਰਾ ਤੇ ਹੋਰ ਸੀਨੀਅਰ ਆਗੂ ਇਸ ਅਕਾਲੀ ਦਲ ਤੋਂ ਪ੍ਰੇਸ਼ਾਨ ਹੋ ਚੁੱਕੇ ਸਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਜਲਦੀ ਹੀ ਅਕਾਲੀ ਦਲ, ਖਾਲੀ ਦਲ ਹੋ ਜਾਵੇਗਾ ਤੇ ਆਉਣ ਵਾਲੇ ਦਿਨਾਂ 'ਚ ਹੋਰ ਵਰਕਰ ਤੇ ਆਗੂ ਉਨ੍ਹਾਂ ਦੇ ਨਵੀਂ ਪਾਰਟੀ ਵਿਚ ਸ਼ਾਮਿਲ ਹੋਣਗੇ | ਵਿਧਾਇਕਾਂ ਦੀਆਂ ਤਨਖ਼ਾਹਾਂ ਵਧਾਉਣ ਬਾਰੇ ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਇਸ ਦੇ ਨਾਲ ਹੀ ਪੰਜਾਬ ਦਾ ਘੱਟੋ-ਘੱਟ 100 ਦਿਨ ਸੈਸ਼ਨ ਤਾਂ ਚੱਲੇ ਤਾਂ ਕਿ ਲੋਕਾਂ ਨੂੰ ਪਤਾ ਤਾਂ ਲੱਗੇ ਕਿ ਉਹ ਕਿੰਨੇ ਕੁ ਕਾਬਲ ਹਨ | ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ 2011 'ਚ ਉਨ੍ਹਾਂ ਨੇ ਲੋਕ ਸਭਾ ਵਿਚ ਮਾਮਲਾ ਉਠਾਇਆ ਸੀ ਤੇ ਹੁਸੈਨੀਵਾਲਾ ਵਾਲੀ ਥਾਂ ਪਾਕਿਸਤਾਨ ਤੋਂ ਤਬਾਦਲੇ 'ਚ ਲਈ ਸੀ |


ਖ਼ਬਰ ਸ਼ੇਅਰ ਕਰੋ

ਗੁੰਡਾਗਰਦੀ ਦੀਆਂ ਵੱਧ ਰਹੀਆਂ ਘਟਨਾਵਾਂ ਪੰਜਾਬ ਲਈ ਖ਼ਤਰਾ-ਡਾ: ਵੇਰਕਾ

ਛੇਹਰਟਾ, 15 ਦਸੰਬਰ (ਵਡਾਲੀ)-ਬਲਵਿੰਦਰ ਕੁਮਾਰ ਬਿੱਲਾ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਲਕਾ ਵਿਧਾਇਕ ਡਾ: ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਭਾਵੇਂ ਸਰਕਾਰ ਕਾਂਗਰਸ ਪਾਰਟੀ ਦੀ ਹੈ ਪਰ ਅਫ਼ਸਰਾਂ 'ਚ ਵੀ ਕਈ ਕਾਲੀਆਂ ਭੇਡਾਂ ਹਨ ਜਿਨ੍ਹਾਂ ਦਾ ਪਤਾ ...

ਪੂਰੀ ਖ਼ਬਰ »

ਚਰਚਿਤ ਚੱਢਾ ਖੁਦਕੁਸ਼ੀ ਮਾਮਲੇ 'ਚ ਆਨੰਦ ਨੂੰ ਨਹੀਂ ਮਿਲੀ ਵਿਦੇਸ਼ ਜਾਣ ਦੀ ਇਜ਼ਾਜਤ

ਅੰਮਿ੍ਤਸਰ, 15 ਦਸੰਬਰ (ਰੇਸ਼ਮ ਸਿੰਘ)-ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਤੇ ਦੀਵਾਨ ਦੇ ਮੀਤ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ ਵਲੋਂ ਖੁਦਕੁਸ਼ੀ ਕਰ ਲਏ ਜਾਣ ਦੇ ਮਾਮਲੇ 'ਚ ਨਾਮਜਦ ਕਾਰੋਬਾਰੀ ਇੰਰਦਰਪ੍ਰੀਤ ਸਿੰਘ ਆਨੰਦ ਨੂੰ ...

ਪੂਰੀ ਖ਼ਬਰ »

ਵਿਧਾਨ ਸਭਾ ਦਾ ਇਜਲਾਸ ਛੋਟਾ ਕਰਕੇ ਸਰਕਾਰ ਜਵਾਬਦੇਹੀ ਤੋਂ ਭੱਜੀ-ਭਗਵੰਤ ਮਾਨ

ਅੰਮਿ੍ਤਸਰ, 15 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਚੋਣਾਂ ਦੌਰਾਨ ਕੀਤੇ ਆਪਣੇ ਹਰ ਵਾਅਦੇ ਤੋਂ ਜਿਥੇ ਮੁਕਰ ਗਈ ਹੈ ਉਥੇ ਹੀ ਪੰਜਾਬ ਖ਼ਾਸ ਕਰ ਅੰਮਿ੍ਤਸਰ 'ਚ ...

ਪੂਰੀ ਖ਼ਬਰ »

ਜੁਆਇੰਟ ਡਾਇਰੈਕਟਰ ਵਲੋਂ ਸਿਵਲ ਸਰਜਨ ਦਫ਼ਤਰ ਵਿਖੇ ਜਨਮ-ਮੌਤ ਦਫ਼ਤਰ ਦਾ ਨਿਰੀਖਣ

ਅੰਮਿ੍ਤਸਰ, 15 ਦਸੰਬਰ (ਰੇਸ਼ਮ ਸਿੰਘ)-ਸਰਕਾਰੀ ਹਸਪਤਾਲ 'ਚ ਜਨਮ ਜਾਂ ਮੌਤ ਹੋਣ 'ਤੇ ਤੁਰੰਤ ਉਸ ਦੇ ਪਰਿਵਾਰ ਨੂੰ ਮੌਕੇ 'ਤੇ ਸਰਟੀਫਿਕੇਟ ਦਿੱਤਾ ਜਾਵੇ ਅਤੇ ਇਸ 'ਚ ਕਿਸੇ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਹ ਪ੍ਰਗਟਾਵਾ ਇਥੇ ਕੇਂਦਰ ਸਰਕਾਰ ਦੇ ...

ਪੂਰੀ ਖ਼ਬਰ »

ਇਕ ਹੀ ਰਾਤ 'ਚ ਬਿਜਲੀ ਦੇ ਪੰਜ ਟਰਾਂਸਫਰਮਰ ਚੋਰੀ

ਮਜੀਠਾ, 15 ਦਸੰਬਰ (ਮਨਿੰਦਰ ਸਿੰਘ ਸੋਖੀ)-ਮਜੀਠਾ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ 'ਚ ਪਿਛਲੇ ਕੁਝ ਦਿਨਾਂ 'ਚ ਅਣਪਛਾਤੇ ਵਿਅਕਤੀਆਂ ਵਲੋਂ ਰਾਤ ਦੇ ਹਨ੍ਹੇਰੇ 'ਚ ਬਿਜਲੀ ਦੇ ਟਰਾਂਸਫਰਮਰ ਚੋਰੀ ਕਰਨ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਵੱਖ-ਵੱਖ ਪਿੰਡਾਂ ...

ਪੂਰੀ ਖ਼ਬਰ »

-ਮਾਮਲਾ ਨਿੰਰਕਾਰੀ ਗ੍ਰਨੇਡ ਹਮਲੇ ਦਾ- ਬਿਕਰਮਜੀਤ ਸਿੰਘ ਧਾਰੀਵਾਲ ਦੀ ਮਾਤਾ ਨੇ ਲਾਈ ਇਨਸਾਫ਼ ਦੀ ਗੁਹਾਰ-ਮੇਰਾ ਮੁੱਤਰ ਬੇਗੁਨਾਹ

ਓਠੀਆ, 15 ਦਸੰਬਰ (ਗੁਰਵਿੰਦਰ ਸਿੰਘ ਛੀਨਾਂ)-ਪਿਛਲੇ ਮਹੀਨੇ ਨਿੰਰਕਾਰੀ ਭਵਨ 'ਚ ਹੋਏ ਗ੍ਰਨੇਡ ਹਮਲੇ 'ਚ ਫੜੇ ਗਏ ਦੋਸ਼ੀ ਬਿਕਰਮਜੀਤ ਸਿੰਘ ਧਾਰੀਵਾਲ ਦੀ ਮਾਤਾ ਸੁਖਵਿੰਦਰ ਕੌਰ ਤੇ ਮਾਸੀ ਰਾਜਵਿੰਦਰ ਕੌਰ ਨੇ ਪੰਜਾਬ ਸਰਕਾਰ, ਭਾਰਤ ਦੇ ਰਾਸ਼ਟਰਪਤੀ ਤੇ ਸੁਪਰੀਮ ਕੋਰਟ, ...

ਪੂਰੀ ਖ਼ਬਰ »

ਹੈੱਡ ਕਾਂਸਟੇਬਲ ਗੁਰਮੀਤ ਸਿੰਘ ਫ਼ਤਹਿਪੁਰ ਨਮਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ

ਨਵਾਂ ਪਿੰਡ, 15 ਦਸੰਬਰ (ਜਸਪਾਲ ਸਿੰਘ)-ਹੈੱਡ ਕਾਂਸਟੇਬਲ ਗੁਰਮੀਤ ਸਿੰਘ ਫ਼ਤਹਿਪੁਰ ਜੋ ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਕੇ ਸਦਾ ਲਈ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ, ਉਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਦਾ ਭੋਗ ਉਨ੍ਹਾਂ ਦੇ ਪਿਛਲੇ ਗ੍ਰਹਿ ਪਿੰਡ ...

ਪੂਰੀ ਖ਼ਬਰ »

ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਕੀਰਤਨ ਸਿੰਘ ਦੀ ਬਰਸੀ 18 ਨੂੰ

ਬਾਬਾ ਬਕਾਲਾ ਸਾਹਿਬ, 15 ਦਸੰਬਰ (ਰਾਜਨ)-ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਕੀਰਤਨ ਸਿੰਘ ਦੀ ਸਾਲਾਨਾ ਬਰਸੀ ਤਰਨਾ ਦਲ ਦੇ ਹੈੱਡਕੁਆਰਟਰ ਗੁ: ਛੇਵੀਂ ਪਾਤਸ਼ਾਹੀ ਵਿਖੇ ਮਨਾਈ ਜਾ ਰਹੀ ਹੈ | ਇਸ ਸਬੰਧੀ ਵੱਖ-ਵੱਖ ਸਿੱਖ ...

ਪੂਰੀ ਖ਼ਬਰ »

ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਨੇ ਮਨਾਈ ਸਿਲਵਰ ਜੁਬਲੀ

ਚੌਕ ਮਹਿਤਾ, 15 ਦਸੰਬਰ (ਜਗਦੀਸ਼ ਸਿੰਘ ਬਮਰਾਹ)-ਪਿੰਡ ਬੁੱਟਰ ਸਿਵੀਆਂ ਵਿਖੇ ਸਥਿਤ ਰਾਣਾ ਸ਼ੂਗਰ ਮਿੱਲ ਨੇ ਆਪਣੀ ਸਥਾਪਤੀ ਦੇ ਪੰਝੀ ਵਰ੍ਹੇ ਪੂਰੇ ਕਰਦਿਆਂ ਸਿਲਵਰ ਜੁਬਲੀ ਮਨਾਈ | ਇਸ ਮੌਕੇ ਮਿੱਲ ਦੇ ਡਾਇਰੈਕਟਰ ਰਾਣਾ ਵੀਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਬਹੁਤ ਹੀ ...

ਪੂਰੀ ਖ਼ਬਰ »

ਹਵਾਲਾਤੀ ਪਾਸੋਂ ਮਿਲੀਆਂ ਨਸ਼ੀਲੀਆਂ ਗੋਲੀਆਂ ਤੇ ਸਿਗਰੇਟਾਂ ਦੇ ਬੰਡਲ

ਅੰਮਿ੍ਤਸਰ, 15 ਦਸੰਬਰ (ਰੇਸ਼ਮ ਸਿੰਘ)-ਜੇਲ੍ਹ 'ਚ ਬੰਦ ਇਕ ਹਵਾਲਾਤੀ ਕੋਲੋਂ ਤਲਾਸ਼ੀ ਲਏ ਜਾਣ 'ਤੇ 75 ਨਸ਼ੀਲੀਆਂ ਗੋਲੀਆਂ ਤੇ ਇਕ ਬੰਡਲ ਸਿਗਰੇਟਾਂ ਦਾ ਬਰਾਮਦ ਕੀਤਾ ਗਿਆ ਹੈ ਜਿਸ ਉਪਰੰਤ ਹਵਾਲਾਤੀ ਿਖ਼ਲਾਫ਼ ਥਾਣਾ ਇਸਲਾਮਾਬਾਦ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ | ...

ਪੂਰੀ ਖ਼ਬਰ »

ਟੋਲ ਪਲਾਜ਼ਾ ਛਿੱਡਣ ਨਜ਼ਦੀਕ ਦੋ ਨਸ਼ਾ ਫਰੋਸ਼ ਕਾਬੂ

ਅਟਾਰੀ, 15 ਦਸੰਬਰ (ਰਪਿੰਦਰਜੀਤ ਸਿੰਘ ਭਕਨਾ)-ਅੰਮਿ੍ਤਸਰ-ਅਟਾਰੀ ਰੋਡ ਸਥਿਤ ਟੋਲ ਪਲਾਜ਼ਾ ਨਜ਼ਦੀਕ ਅਟਾਰੀ ਨੂੰ ਜਾਂਦੇ ਰਸਤੇ ਕੋਲ ਪੰਜਾਬ ਪੁਲਿਸ ਵਲੋਂ 2 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਣੇ ਕਾਬੂ ਕਰ ਲਿਆ ਗਿਆ | ਜਾਣਕਾਰੀ ਅਨੁਸਾਰ ਇਕ ਕਾਰ ਸਣੇ 2 ਗੱਡੀਆਂ 'ਤੇ ...

ਪੂਰੀ ਖ਼ਬਰ »

ਸਨਮਾਨ ਸਮਾਰੋਹ ਅੱਜ

ਰਾਮ ਤੀਰਥ, 15 ਦਸੰਬਰ (ਧਰਵਿੰਦਰ ਸਿੰਘ ਔਲਖ)-ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਅੰਮਿ੍ਤਸਰ ਵਲੋਂ 28ਵਾਂ ਸਾਲਾਨਾ ਸਨਮਾਨ, ਪੁਸਤਕ ਲੋਕ ਅਰਪਣ ਸਮਾਰੋਹ ਤੇ ਕਵੀ ਦਰਬਾਰ 16 ਦਸੰਬਰ ਨੂੰ ਸਵੇਰੇ 10:30 ਵਜੇ ਬਾਬਾ ਜਾਗੋ ਸ਼ਹੀਦ ਸਕੂਲ ਕੋਹਾਲੀ ਰਾਮ ਤੀਰਥ ਰੋਡ ਵਿਖੇ ਕਰਵਾਇਆ ...

ਪੂਰੀ ਖ਼ਬਰ »

ਮਾਹਣਾ ਸਿੰਘ ਰੋਡ ਸਕੂਲ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ

ਅੰਮਿ੍ਤਸਰ, 15 ਦਸੰਬਰ (ਵਰਪਾਲ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਹਣਾ ਸਿੰਘ ਰੋਡ ਵਿਖੇ ਪਿ੍ੰ: ਜਤਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ: ਸਲਵਿੰਦਰ ...

ਪੂਰੀ ਖ਼ਬਰ »

ਪਿ੍ੰਸੀਪਲ ਸੇਵਾ ਸਿੰਘ ਕੌੜਾ ਦਾ ਸਨਮਾਨ ਅੱਜ

ਬਾਬਾ ਬਕਾਲਾ ਸਾਹਿਬ, 15 ਦਸੰਬਰ (ਰਾਜਨ)-ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ, ਪ੍ਰਸਿੱਧ ਵਿਦਵਾਨ ਲੇਖਕ ਪਿ੍ੰਸੀਪਲ ਸੇਵਾ ਸਿੰਘ ਕੌੜਾ ਨੂੰ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖਦਿਆਂ 16 ਦਸੰਬਰ ਨੂੰ ਪੰਜਾਬੀ ਸਾਹਿਤ ਸਭਾ ਚੋਗਾਵਾਂ ...

ਪੂਰੀ ਖ਼ਬਰ »

ਅਜਨਾਲਾ 'ਚ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਪੇਪਰ ਨਹੀਂ ਦਾਖ਼ਲ ਕਰਵਾਏ

ਅਜਨਾਲਾ, 15 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਦੇ ਪਹਿਲੇ ਦਿਨ ਬਲਾਕ ਅਜਨਾਲਾ ਅਧੀਂਨ ਆਉਂਦੇ ਪਿੰਡਾਂ ਨਾਲ ਸਬੰਧਤ ਕਿਸੇ ਵੀ ਉਮੀਦਵਾਰ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕਰਵਾਏ ਗਏ | ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਸਠਿਆਲਾ ਦਾ ਵਿਕਾਸ ਇਕ ਕਰੋੜ ਨਾਲ ਕਰਵਾਇਆ-ਸਰਪੰਚ ਦਲਵਿੰਦਰ ਸਿੰਘ

ਸਠਿਆਲਾ, 15 ਦਸੰਬਰ (ਜਗੀਰ ਸਿੰਘ ਸਫਰੀ)-ਅਕਾਲੀ ਪਾਰਟੀ ਦੇ ਧੜੱਲੇਦਾਰ ਮੌਜੂਦਾ ਸਰਪੰਚ ਦਲਵਿੰਦਰ ਸਿੰਘ ਸਠਿਆਲਾ ਪੰਚਾਇਤੀ ਚੋਣਾਂ ਮੈਦਾਨ 'ਚ ਸਰਪੰਚੀ ਦੇ ਉਮੀਦਵਾਰ ਵਜੋਂ ਉਤਾਰੇ ਗਏ ਹਨ | ਸਰਪੰਚ ਦਲਵਿੰਦਰ ਸਿੰਘ ਇੰਡਸਟਰੀ ਵਿਭਾਗ 'ਚੋਂ ਮੈਨੇਜਰ ਸੇਵਾ ਮੁਕਤ ਹੋਣ ...

ਪੂਰੀ ਖ਼ਬਰ »

ਟਰਾਂਸਪੋਰਟ ਦਫ਼ਤਰ 'ਚੋਂ ਕੱਢੇ ਪ੍ਰਾਈਵੇਟ ਏਜੰਟ ਨੇ ਕਈ ਵਾਰ ਸਵਿਟਜ਼ਰਲੈਂਡ ਤੇ ਯੂਰਪੀਅਨ ਦੇਸ਼ਾਂ ਦੀ ਕੀਤੀ ਯਾਤਰਾ

ਅੰਮਿ੍ਤਸਰ, 15 ਦਸੰਬਰ (ਹਰਜਿੰਦਰ ਸਿੰਘ ਸ਼ੈਲੀ)-ਰਾਮ ਤੀਰਥ ਰੋਡ 'ਤੇ ਸਥਿਤ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ 'ਚ ਮਹਿਲਾ ਕਲਰਕ ਵਲੋਂ ਆਪਣੇ ਪੱਧਰ 'ਤੇ ਰੱਖੇ ਗਏ ਇਕ ਪ੍ਰਾਈਵੇਟ ਏਜੰਟ ਜਤਿੰਦਰ, ਜਿਸ ਨੂੰ ਬੀਤੀ 1 ਦਸੰਬਰ ਨੂੰ ਆਰ. ਟੀ. ਏ. ਦੇ ਸਕੱਤਰ ਰਜ਼ਨੀਸ਼ ਅਰੋੜਾ ਵਲੋਂ ...

ਪੂਰੀ ਖ਼ਬਰ »

ਜਸਪਾਲ ਭੋਆ ਨੇ ਅਕਾਲੀ ਵਰਕਰਾਂ ਨਾਲ ਚੋਣਾਂ ਲਈ ਕੀਤਾ ਵਿਚਾਰ-ਵਟਾਂਦਰਾ

ਜੇਠੂਵਾਲ, 15 ਦਸੰਬਰ (ਮਿੱਤਰਪਾਲ ਸਿੰਘ ਰੰਧਾਵਾ)-ਮਾਝਾ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਰਪੰਚ ਜਸਪਾਲ ਸਿੰਘ ਭੋਆ ਵਲੋਂ ਪੰਚਾਇਤੀ ਚੋਣਾਂ ਸਬੰਧੀ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਕੇ ਵਿਚਾਰ-ਵਟਾਂਦਰਾ ਕੀਤਾ | ਜਸਪਾਲ ਭੋਆ ਨੇ ਕਿਹਾ ਇਹ ਚੋਣਾ ਅਕਾਲੀ ...

ਪੂਰੀ ਖ਼ਬਰ »

ਪਹਿਲੇ ਦਿਨ ਮਜੀਠਾ ਸਬ-ਡਵੀਜ਼ਨ ਵਿਖੇ ਕੋਈ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਹੋਇਆ

ਮਜੀਠਾ, 15 ਦਸੰਬਰ (ਮਨਿੰਦਰ ਸਿੰਘ ਸੋਖੀ)-ਸੂਬੇ ਭਰ 'ਚ ਪੰਚਾਇਤੀ ਚੋਣਾਂ ਦਾ ਰਸਮੀ ਤੌਰ 'ਤੇ ਐਲਾਨ ਹੋਣ ਦੇ ਨਾਲ ਹੀ ਚੋਣ ਪ੍ਰਕਿਰਿਆ ਦਾ ਕੰਮ ਸ਼ੁਰੂ ਹੋ ਗਿਆ ਹੈ | ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਭਰਨ ਦਾ ਪਹਿਲਾ ਦਿਨ ਸੀ | ਸਬ ਡਵੀਜਨ ਮਜੀਠਾ ਵਿਖੇ ਰਿਟਰਨਿੰਗ ਅਫ਼ਸਰ ...

ਪੂਰੀ ਖ਼ਬਰ »

ਸਰਪੰਚ ਦੀ ਚੋਣ ਲੜ ਰਹੀ ਬੀਬੀ ਧਾਰੀਵਾਲ ਤੇ ਮੈਂਬਰਾਂ ਨੇ ਚੋਣ ਮੁਹਿੰਮ ਕੀਤੀ ਸ਼ੁਰੂ

ਛੇਹਰਟਾ, 15 ਦਸੰਬਰ (ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੀ ਪੰਚਾਇਤ ਡੇਰਾ ਬਾਬਾ ਦਰਸ਼ਨ ਸਿੰਘ ਕਾਲੋਨੀ ਤੋਂ ਸਰਪੰਚ ਦੀ ਚੋਣ ਲੜਨ ਵਾਸਤੇ ਕਾਂਗਰਸ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਜਨਰਲ ਸੈਕਟਰੀ ਬੀਬੀ ਸਰਬਜੀਤ ਕੌਰ ਧਾਰੀਵਾਲ ਨੇ ਆਪਣੀ ਚੋਣ ਮੁਹਿੰਮ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਪੰਚਾਇਤੀ ਚੋਣਾਂ ਦੇ ਪਹਿਲੇ ਦਿਨ ਕੋਈ ਨਾਮਜ਼ਦਗੀ ਨਹੀਂ

ਅੰਮਿ੍ਤਸਰ, 15 ਦਸੰਬਰ (ਹਰਜਿੰਦਰ ਸਿੰਘ ਸ਼ੈਲੀ)-30 ਦਸੰਬਰ ਨੂੰ ਵਾਲੀਆਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਸਮਾਂ ਸਨਿਚਰਵਾਰ ਤੋਂ ਸ਼ੁਰੂ ਹੋ ਗਿਆ ਪਰ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ | ਇਸ ਬਾਰੇ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਦੀ ਹਵਾਈ ਪਟੜੀ ਦਾ ਜਲਦ ਕੀਤਾ ਜਾਵੇਗਾ ਵਿਸਥਾਰ-ਔਜਲਾ

ਰਾਜਾਸਾਂਸੀ, 15 ਦਸੰਬਰ (ਹੇਰ, ਖੀਵਾ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਦੀ ਹਵਾਈ ਪਟੜੀ ਨੂੰ ਲਗਪਗ ਇਕ ਹਜ਼ਾਰ ਫੁੱਟ ਤੋਂ ਵਧੇਰੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ, ਤਾਂ ਜੋ ਭਵਿੱਖ 'ਚ ਵੱਖ-ਵੱਖ ਮੁਲਕਾਂ ਤੋਂ ਆਉਣ ਵਾਲੀਆਂ ਵੱਡੀਆਂ ਹਵਾਈ ਉਡਾਣਾਂ ਨੂੰ ...

ਪੂਰੀ ਖ਼ਬਰ »

ਅਣਪਛਾਤੀ ਔਰਤ ਦੀ ਲਾਸ਼ ਮਿਲੀ

ਬਿਆਸ, 15 ਦਸੰਬਰ (ਪਰਮਜੀਤ ਸਿੰਘ ਰੱਖੜਾ)-ਜੀ. ਆਰ. ਪੀ. ਪੁਲਿਸ ਚੌਕੀ ਬਿਆਸ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰੇਲਵੇ ਯਾਰਡ ਬਿਆਸ ਨੇੜੇ ਕਿਲੋ ਮ: ਨੰ: 468/1 ਨੇੜਿਉਂ ਅਣਪਛਾਤੀ ਔਰਤ (40-45) ਜਿਸ ਨੇ ਫਿੱਕੇ ਗੁਲਾਬੀ ਰੰਗ ਦੇ ਕੱਪੜੇ ਪਹਿਨੇ ਦੀ ਲਾਸ਼ ਮਿਲੀ ਹੈ | ...

ਪੂਰੀ ਖ਼ਬਰ »

ਬਿਨਾਂ ਟਿਕਟ ਯਾਤਰੀਆਂ ਨੂੰ ਕਾਬੂ ਕਰਨ ਲਈ ਹੁਣ ਰਿਜ਼ਰਵੇਸ਼ਨ ਕੇਂਦਰਾਂ ਦੇ ਕਰਮਚਾਰੀ ਕਰਨਗੇ ਚੈਕਿੰਗ

ਅੰਮਿ੍ਤਸਰ, 15 ਦਸੰਬਰ (ਹਰਜਿੰਦਰ ਸਿੰਘ ਸ਼ੈਲੀ)-ਭਾਰਤੀ ਰੇਲਵੇ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਰੇਲ ਗੱਡੀਆਂ 'ਚ ਬਿਨ੍ਹਾਂ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ 'ਤੇ ਸ਼ਿਕੰਜ਼ਾ ਕੱਸਣ ਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਇਕ ਨਵੀਂ ਨੀਤੀ ਬਣਾਈ ਹੈ ਅਤੇ ਹੁਣ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸ਼ਹੀਦ ਕੰਵਲ ਰਣਬੀਰ ਸਿੰਘ ਗਿੱਲ ਦੀ ਬਰਸੀ ਮਨਾਈ

ਅੰਮਿ੍ਤਸਰ, 15 ਦਸੰਬਰ (ਵਰਪਾਲ)-ਸ਼ਹੀਦ ਕੰਵਲ ਰਣਬੀਰ ਸਿੰਘ ਗਿੱਲ ਆਈ. ਪੀ. ਐਸ. ਦੀ ਘਿਓ ਮੰਡੀ ਚੌਕ ਵਿਖੇ 31ਵੀਂ ਬਰਸੀ ਮਨਾਈ ਗਈ, ਜਿਸ 'ਚ ਸਾਬਕਾ ਕੈਬਨਿਟ ਮੰਤਰੀ ਪ੍ਰੋ: ਲਕਛਮੀ ਕਾਂਤਾ ਚਾਵਲਾ, ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ, ਪੁਲਿਸ ਕਮਿਸ਼ਨਰ ਐਸ. ਐਸ. ...

ਪੂਰੀ ਖ਼ਬਰ »

ਇੰਟਰਨੈਸ਼ਨਲ ਅਰਥ ਸਾਇੰਸ ਉਲੰਪਿਆਡ-2019 ਲਈ ਪ੍ਰਵੇਸ਼ ਪ੍ਰੀਖਿਆ 19 ਨੂੰ

ਅੰਮਿ੍ਤਸਰ, 15 ਦਸੰਬਰ (ਸ਼ੈਲੀ)-ਜਿਉਲੋਜੀਕਲ ਸੁਸਾਇਟੀ ਆਫ਼ ਇੰਡੀਆ ਵਲੋਂ ਇੰਟਰਨੈਸ਼ਨਲ ਅਰਥ ਸਾਇੰਸ ਓਲੰਪਿਆਡ-2019 ਲਈ ਪ੍ਰਵੇਸ਼ ਪ੍ਰੀਖਿਆ 19 ਜਨਵਰੀ 2019 ਨੂੰ ਲਈ ਜਾਵੇਗੀ | ਇਸ ਬਾਰੇ ਜੀ. ਐਨ. ਡੀ. ਯੂ. ਦੇ ਬੋਟੈਨੀਕਲ ਐਾਡ ਇਨਵਾਈਰਮੈਂਟਲ ਸਾਇੰਸਜ਼ ਦੇ ਪ੍ਰੋਫ਼ੈਸਰ ...

ਪੂਰੀ ਖ਼ਬਰ »

ਸੁਲਤਾਨਵਿੰਡ ਦੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਲਈ ਲੋਕ ਇਨਸਾਫ਼ ਪਾਰਟੀ ਵਲੋਂ ਮੋਰਚੇ ਦੀ ਤਿਆਰੀ

ਸੁਲਤਾਨਵਿੰਡ, 15 ਦਸੰਬਰ (ਗੁਰਨਾਮ ਸਿੰਘ ਬੁੱਟਰ)¸ਹਲਕਾ ਦੱਖਣੀ ਤੇ ਨਗਰ ਨਿਗਮ ਦੇ ਅਧੀਨ ਆਉਂਦੇ ਸਭ ਤੋਂ ਪੁਰਾਣੇ ਤੇ ਇਤਿਹਾਸਕ ਪਿੰਡ ਸੁਲਤਾਨਵਿੰਡ ਨੂੰ ਵਿਕਾਸ ਪੱਖੋਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿਵਾਏ ਲਾਰਿਆਂ ਤੋਂ ਕੁਝ ਨਹੀਂ ਦਿੱਤਾ | ਲੋਕ ਇਨਸਾਫ ਪਾਰਟੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX