ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਇੰਗਲੈਂਡ ਦਾ ਪੰਜਵਾਂ ਖਿਡਾਰੀ ਆਊਟ
. . .  about 1 hour ago
ਇੰਜਨ ਤੇ ਡੱਬੇ ਪਟੜੀ ਤੋਂ ਉੱਤਰਨ ਕਾਰਨ 3 ਰੇਲਵੇ ਮੁਲਾਜ਼ਮਾਂ ਦੀ ਮੌਤ
. . .  about 2 hours ago
ਭੁਵਨੇਸ਼ਵਰ, 25 ਜੂਨ - ਉਡੀਸ਼ਾ ਦੇ ਸਿੰਗਾਪੁਰ ਤੇ ਕਿਉਟਗੁਡਾ ਰੇਲ ਮਾਰਗ 'ਤੇ ਹਾਵੜਾ-ਜਗਦਲਪੁਰ-ਸਮਲੇਸ਼ਵਰੀ ਐਕਸਪ੍ਰੈੱਸ ਦਾ ਇੰਜਨ, ਫ਼ਰੰਟ ਗਾਰਡ ਕਮ ਲਗੇਜ ਵੈਨ ਅਤੇ ਇੱਕ ਜਨਰਲ ਡੱਬਾ ਪਟੜੀ ਤੋਂ ਉੱਤਰਨ...
ਵਿਸ਼ਵ ਕੱਪ 2019 : ਇੰਗਲੈਂਡ 10 ਓਵਰਾਂ ਮਗਰੋਂ 39/3
. . .  about 2 hours ago
ਵਿਸ਼ਵ ਕੱਪ 2019 : ਇੰਗਲੈਂਡ ਦਾ ਤੀਸਰਾ ਖਿਡਾਰੀ (ਕਪਤਾਨ ਇਓਨ ਮੌਰਗਨ) 8 ਦੌੜਾਂ ਬਣਾ ਕੇ ਆਊਟ
. . .  about 2 hours ago
ਵਿਸ਼ਵ ਕੱਪ 2019 : ਇੰਗਲੈਂਡ 5 ਓਵਰਾਂ ਮਗਰੋਂ 21/2
. . .  about 2 hours ago
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  about 2 hours ago
ਗੁਰਦਾਸਪੁਰ, 25 ਜੂਨ (ਸੁਖਵੀਰ ਸਿੰਘ ਸੈਣੀ) - ਸਿਹਤ ਵਿਭਾਗ ਵਲੋਂ ਦਫ਼ਤਰ ਡਾਇਰੈਕਟਰ ਸਿਹਤ ਤੇ ਭਲਾਈ ਪੰਜਾਬ ਨੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਸਿਹਤ ਤੇ ਭਲਾਈ...
ਵਿਸ਼ਵ ਕੱਪ 2019 : ਇੰਗਲੈਂਡ ਦਾ ਦੂਸਰਾ ਖਿਡਾਰੀ (ਜੌ ਰੂਟ) 8 ਦੌੜਾਂ ਬਣਾ ਕੇ ਆਊਟ
. . .  about 3 hours ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪਹਿਲਾ ਖਿਡਾਰੀ (ਜੇਮਸ ਵਿਨਸ) ਬਿਨਾਂ ਦੌੜ ਬਣਾਏ ਆਊਟ
. . .  about 3 hours ago
ਪੰਜਾਬ ਸਰਕਾਰ ਵਲੋਂ ਪਦ-ਉਨੱਤ 41 ਐੱਸ.ਐਮ.ਓਜ਼ ਦੀਆਂ ਤਾਇਨਾਤੀਆਂ ਤੇ 23 ਦੇ ਤਬਾਦਲੇ
. . .  about 3 hours ago
ਗੜ੍ਹਸ਼ੰਕਰ, 25 ਜੂਨ (ਧਾਲੀਵਾਲ)- ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂਂ ਇਕ ਹੁਕਮ ਜਾਰੀ ਕਰਦੇ ਹੋਏ ਰਾਜ ਵਿਚ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਲੋਕ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਸਾਹਮਣੇ ਜਿੱਤਣ ਲਈ ਰੱਖਿਆ 286 ਦੌੜਾਂ ਦਾ ਟੀਚਾ
. . .  about 3 hours ago
ਨਸ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਨੌਜਵਾਨ
. . .  about 3 hours ago
ਜ਼ੀਰਾ, 25 ਜੂਨ (ਮਨਜੀਤ ਸਿੰਘ ਢਿੱਲੋਂ) - ਜ਼ੀਰਾ ਇਲਾਕੇ ਵਿਚ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਫਿਰ ਨੇੜਲੇ ਪਿੰਡ ਸਨੇਰ ਵਿਖੇ ਨਸ਼ੇ ਕਰਨ...
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 7ਵੀਂ ਵਿਕਟ, ਪੈਟ ਕਮਿੰਸ 1 ਦੌੜ ਬਣਾ ਕੇ ਆਊਟ
. . .  about 4 hours ago
ਡੇਰਾ ਮੁਖੀ ਦੀ ਪਰੋਲ ਬਾਰੇ ਅਜੇ ਕੋਈ ਫ਼ੈਸਲਾ ਨਹੀ - ਖੱਟੜ
. . .  about 4 hours ago
ਚੰਡੀਗੜ੍ਹ, 25 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ...
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 6ਵੀਂ ਵਿਕਟ, ਸਟੀਵ ਸਮਿੱਥ 38 ਦੌੜਾਂ ਬਣਾ ਕੇ ਆਊਟ
. . .  about 4 hours ago
ਵਿਸ਼ਵ ਕੱਪ 2019 : ਆਸਟ੍ਰੇਲੀਆ 44 ਓਵਰਾਂ ਮਗਰੋਂ 242/5
. . .  about 4 hours ago
ਸੰਸਦ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ
. . .  about 4 hours ago
ਵਿਸ਼ਵ ਕੱਪ 2019 : ਆਸਟ੍ਰੇਲੀਆ 42 ਓਵਰਾਂ ਮਗਰੋਂ 228/5
. . .  about 4 hours ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹਾਲਤ ਗੰਭੀਰ
. . .  about 4 hours ago
ਵਿਸ਼ਵ ਕੱਪ 2019 : ਆਸਟ੍ਰੇਲੀਆਈ ਕਪਤਾਨ ਫਿੰਚ 100 ਦੌੜਾਂ ਬਣਾ ਕੇ ਆਊਟ, ਸਕੋਰ 190/3
. . .  about 4 hours ago
ਨਵੀਂ ਜ਼ਿਲ੍ਹਾ ਜੇਲ੍ਹ ਤੋਂ ਦੋ ਮੋਬਾਇਲ ਬਰਾਮਦ,ਦੋ ਕੈਦੀਆਂ ਅਤੇ ਇੱਕ ਅਣਜਾਣ 'ਤੇ ਮਾਮਲਾ ਦਰਜ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਪੋਹ ਸੰਮਤ 550

ਮੋਗਾ

ਪਿੰਡ ਮਾਣੰੂਕੇ ਗਿੱਲ ਦੇ ਕਤਲ ਮਾਮਲੇ 'ਚ ਅਣਪਛਾਤਿਆਂ 'ਤੇ ਮਾਮਲਾ ਦਰਜ

ਨਿਹਾਲ ਸਿੰਘ ਵਾਲਾ/ਸਮਾਧ ਭਾਈ, 15 ਦਸੰਬਰ (ਪਲਵਿੰਦਰ ਸਿੰਘ ਟਿਵਾਣਾ, ਗੁਰਮੀਤ ਸਿੰਘ ਮਾਣੰੂਕੇ)-ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੰੂਕੇ ਗਿੱਲ ਵਿਖੇ ਬੀਤੀ ਰਾਤ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਪਿਸਤੌਲ ਨਾਲ ਗੋਲੀਆਂ ਮਾਰ ਕੇ ਆਪਣੀ ਦੁਕਾਨ ਤੋਂ ਆਪਣੇ ਘਰ ਜਾ ਰਹੇ ਇਕ ਵਿਅਕਤੀ ਦਾ ਕਤਲ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਗੁਰਲੀਨ ਸਿੰਘ ਖੁਰਾਣਾ, ਐਸ. ਪੀ. ਡੀ. ਵਜੀਰ ਸਿੰਘ ਖਹਿਰਾ ਅਤੇ ਡੀ. ਐਸ. ਪੀ. ਨਿਹਾਲ ਸਿੰਘ ਵਾਲਾ ਸੁਬੇਗ ਸਿੰਘ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਕਾਤਲਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ, ਪ੍ਰੰਤੂ ਸੋਸ਼ਲ ਮੀਡੀਏ ਰਾਹੀਂ ਗੈਂਗਸਟਰ ਬੰਬੀਹਾ ਗਰੁੱਪ ਵਲੋਂ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਨਾਲ ਪੁਲਿਸ ਪ੍ਰਸ਼ਾਸਨ ਨੂੰ ਹੋਰ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ | ਬੀਤੇ ਕੱਲ੍ਹ ਮਾਣੰੂਕੇ ਗਿੱਲ ਵਿਖੇ ਹੋਏ ਇਸ ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰ ਸੁਖਪ੍ਰੀਤ ਬੁੱਢਾ ਕੁੱਸਾ ਨੇ ਲਈ ਹੈ | ਫੇਸਬੁੱਕ ਪੇਜ਼ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਬੰਬੀਹਾ ਗਰੁੱਪ ਦੇ ਆਗੂ ਗੈਂਗਸਟਰ ਸੁਖਪ੍ਰੀਤ ਬੁੱਢਾ ਕੁੱਸਾ ਨੇ ਕਿਹਾ ਕਿ ਰਜਿੰਦਰ ਕੁਮਾਰ ਉਰਫ਼ ਗੋਗਾ ਮਾਣੰੂਕੇ ਗਿੱਲ ਦਾ ਕਤਲ ਅਸੀਂ ਕੀਤਾ ਹੈ ਕਿਉਂਕਿ ਰਜਿੰਦਰ ਕੁਮਾਰ ਗੋਗਾ ਅਤੇ ਉਸ ਦੇ ਸਾਥੀਆਂ ਨੇ 5 ਅਪ੍ਰੈਲ 1917 ਨੂੰ ਸਾਡੇ ਵੀਰ ਸਰਪੰਚ ਬੇਅੰਤ ਸਿੰਘ ਮਾਣੂੰਕੇ ਦਾ ਕਤਲ ਕੀਤਾ ਸੀ ਅਤੇ 14 ਨਵੰਬਰ 2018 ਨੂੰ ਰਜਿੰਦਰ ਕੁਮਾਰ ਗੋਗਾ ਕਤਲ ਕੇਸ ਵਿਚੋਂ ਬਰੀ ਹੋ ਗਿਆ ਸੀ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਸਾਡੇ ਗਰੁੱਪ ਦਾ ਨੁਕਸਾਨ ਕਰਨ ਬਾਰੇ ਸੋਚੇਗਾ ਤਾਂ ਉਸ ਦਾ ਹਸ਼ਰ ਵੀ ਰਜਿੰਦਰ ਗੋਗੇ ਵਰਗਾ ਹੀ ਹੋਵੇਗਾ | ਉਨ੍ਹਾਂ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਜੌਲੀ ਗਰਗ ਦਾ ਨਾਂਅ ਲਏ ਬਗੈਰ ਉਸ 'ਤੇ ਵੀ ਨਿਸ਼ਾਨਾਂ ਸਾਧਦਿਆਂ ਕਰਦਿਆਂ ਕਿਹਾ ਕਿ ਜੋ ਸਾਡੇ ਤੋਂ ਡਰਦੇ ਗੰਨਮੈਨ ਲਈ ਫਿਰਦੇ ਹਨ, ਉਹ ਵੀ ਅਗਲੇ ਹਮਲੇ ਲਈ ਤਿਆਰ ਰਹਿਣ | ਨਾਲ ਹੀ ਉਨ੍ਹਾਂ ਪੰਚਾਇਤ ਚੋਣਾਂ ਵਿਚ ਵੀ ਉਨ੍ਹਾਂ ਦੇ ਗਰੁੱਪ ਦੇ ਵਿਰੋਧ ਵਿਚ ਖੜ੍ਹੇ ਉਮੀਦਵਾਰਾਂ ਨੂੰ ਵੀ ਧਮਕੀ ਦਿੱਤੀ ਹੈ | ਜ਼ਿਕਰਯੋਗ ਹੈ ਕਿ ਕਤਲ ਕੀਤਾ ਗਿਆ ਮਿ੍ਤਕ ਵਿਅਕਤੀ ਰਾਜਿੰਦਰ ਕੁਮਾਰ ਪੁੱਤਰ ਫਕੀਰ ਚੰਦ ਵਾਸੀ ਮਾਣੰੂਕੇ ਗਿੱਲ ਅਤੇ ਉਸ ਦੇ ਸਾਥੀਆਂ ਨੂੰ 2017 ਵਿਚ ਉਸ ਸਮੇਂ ਦੇ ਮੌਜੂਦਾ ਅਕਾਲੀ ਸਰਪੰਚ ਬੇਅੰਤ ਸਿੰਘ ਗਿੱਲ ਦੇ ਕਤਲ ਕੇਸ ਵਿਚ ਪੁਲਿਸ ਵਲੋਂ ਨਾਮਜ਼ਦ ਕੀਤਾ ਗਿਆ ਸੀ, ਜੋ ਮਹੀਨਾ ਪਹਿਲਾਂ ਹੀ ਅਦਾਲਤ ਵਲੋਂ ਬਰੀ ਕਰ ਦਿੱਤੇ ਜਾਣ 'ਤੇ ਜੇਲ੍ਹ 'ਚੋਂ ਰਿਹਾਅ ਹੋ ਕੇ ਬਾਹਰ ਆਇਆ ਸੀ | ਇਸ ਸਬੰਧੀ ਡੀ. ਐਸ. ਪੀ. ਸੁਬੇਗ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ 'ਤੇ ਹਰ ਪਹਿਲੂ 'ਤੇ ਬਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਕਾਤਲਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ | ਜਦ ਉਨ੍ਹਾਂ ਨੂੰ ਇਸ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਏ 'ਤੇ ਗੈਂਗਸਟਰ ਬੰਬੀਹਾ ਗਰੁੱਪ ਵਲੋਂ ਲਏ ਜਾਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ | ਉਨ੍ਹਾਂ ਕਿਹਾ ਕਿ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਿ੍ਤਕ ਦੇ ਚਚੇਰੇ ਭਰਾ ਅਰੁਨ ਕੁਮਾਰ ਪੁੱਤਰ ਚਮਨ ਲਾਲ ਅਗਰਵਾਲ ਵਾਸੀ ਮਾਣੰੂਕੇ ਗਿੱਲ ਦੇ ਬਿਆਨਾਂ 'ਤੇ ਅਣਪਛਾਤਿਆਂ 'ਤੇ ਮੁਕੱਦਮਾ ਨੰਬਰ 233 ਦਰਜ ਕਰ ਲਿਆ ਹੈ |


ਖ਼ਬਰ ਸ਼ੇਅਰ ਕਰੋ

ਚੂਹੜਚੱਕ ਦੇ ਵਿਅਕਤੀ ਦੀ ਸ਼ੱਕੀ ਹਾਲਤ 'ਚ ਮਿਲੀ ਲਾਸ਼

ਅਜੀਤਵਾਲ, 15 ਦਸੰਬਰ (ਸ਼ਮਸ਼ੇਰ ਸਿੰਘ ਗ਼ਾਲਿਬ)-ਅਜੀਤਵਾਲ-ਚੂਹੜਚੱਕ ਿਲੰਕ ਸੜਕ 'ਤੇ ਸਵੇਰੇ ਸ਼ੱਕੀ ਹਾਲਾਤਾਂ ਵਿਚ ਲਾਸ਼ ਮਿਲੀ ਹੈ, ਜਿਸ ਦੀ ਸ਼ਨਾਖ਼ਤ ਜਰਨੈਲ ਸਿੰਘ ਵਾਸੀ ਚੂਹੜਚੱਕ (52) ਵਜੋਂ ਹੋਈ | ਜਰਨੈਲ ਸਿੰਘ ਰਾਸ਼ਟਰੀ ਖਿਡਾਰੀ ਮੀਤੇ ਦਾ ਵੱਡਾ ਭਰਾ ਸੀ | ਪਰਿਵਾਰ ...

ਪੂਰੀ ਖ਼ਬਰ »

ਪਤੀ ਤੇ ਸੱਸ ਿਖ਼ਲਾਫ਼ ਦਾਜ ਦਾ ਮੁਕੱਦਮਾ ਦਰਜ

ਮੋਗਾ-ਹਰਪ੍ਰੀਤ ਕੌਰ ਪੁੱਤਰੀ ਹਰਬੰਸ ਸਿੰਘ ਵਾਸੀ ਬਸਤੀ ਗੋਬਿੰਦਗੜ੍ਹ ਮੋਗਾ ਦੀ ਸ਼ਿਕਾਇਤ ਦੀ ਪੜਤਾਲ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਦੇ ਹੁਕਮਾਂ ਅਧੀਨ ਡੀ.ਐਸ.ਪੀ. (ਸ) ਮੋਗਾ ਨੇ ਕੀਤੀ | ਇਸ ਪੜਤਾਲ ਵਿਚ ਸਹੀ ਪਾਇਆ ਗਿਆ ਕਿ ਹਰਪ੍ਰੀਤ ਕੌਰ ਦਾ ਵਿਆਹ ਗੁਰਸੇਵਕ ਸਿੰਘ ...

ਪੂਰੀ ਖ਼ਬਰ »

ਨਸ਼ੀਲਾ ਪਾਊਡਰ ਮਾਮਲੇ 'ਚ 10 ਸਾਲ ਕੈਦ

ਮੋਗਾ, 15 ਦਸੰਬਰ (ਗੁਰਤੇਜ ਸਿੰਘ)-ਅੱਜ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਜਗਦੀਪ ਸੂਦ ਦੀ ਅਦਾਲਤ ਨੇ ਇਕ ਨੌਜਵਾਨ ਨੂੰ ਨਸ਼ੀਲੇ ਪਾਊਡਰ ਦਾ ਧੰਦਾ ਕਰਨ ਦੇ ਮਾਮਲੇ ਵਿਚ 10 ਸਾਲ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਭਰਨ ਦੇ ਹੁਕਮ ਜਾਰੀ ਕੀਤੇ ਹਨ | ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ...

ਪੂਰੀ ਖ਼ਬਰ »

ਦੋ ਮਾਮਲਿਆਂ 'ਚ ਹੈਰੋਇਨ ਸਮੇਤ ਚਾਰ ਨਸ਼ਾ ਤਸਕਰ ਕਾਬੂ

ਮੋਗਾ, 15 ਦਸੰਬਰ (ਸ਼ਿੰਦਰ ਸਿੰਘ ਭੁਪਾਲ)-ਥਾਣਾ ਕੋਟ ਈਸੇ ਖਾਂ ਦੀਆਂ ਦੋ ਪੁਲਿਸ ਪਾਰਟੀਆਂ ਵਲੋਂ ਦੋ ਥਾਵਾਂ ਤੋਂ 35 ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਈਕਲ ਬਰਾਮਦ ਕਰਕੇ ਦੋ ਔਰਤਾਂ ਸਮੇਤ ਚਾਰ ਨਸ਼ਾ ਤਸਕਰਾਂ ਕਾਬੂ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸਹਾਇਕ ...

ਪੂਰੀ ਖ਼ਬਰ »

ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਮੋਗਾ 'ਚ ਕਿ੍ਸਮਸ ਸਮਾਗਮ ਅੱਜ

ਮੋਗਾ, 15 ਦਸੰਬਰ (ਜਸਪਾਲ ਸਿੰਘ ਬੱਬੀ)-ਦੀ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਸਾਹਮਣੇ ਆਈ. ਐਸ. ਐਫ. ਕਾਲਜ ਆਫ ਫਾਰਮੇਸੀ ਘੱਲ ਕਲਾਂ ਜੀ. ਟੀ. ਰੋਡ ਮੋਗਾ ਦੇ ਚੇਅਰਮੈਨ ਪ੍ਰਵੀਨ ਗਰਗ, ਇੰਜੀਨੀਅਰ ਜਨੇਸ਼ ਗਰਗ, ਪਿ੍ੰ: ਸਮਿ੍ਤੀ ਭੱਲਾ, ਕੋਆਰਡੀਨੇਟਰ ਰੀਮਾ ਵਾਂਚੂ, ਮਨਮੋਹਨ, ...

ਪੂਰੀ ਖ਼ਬਰ »

ਰਾਈਟ ਵੇ ਨੇ ਲਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਮੋਗਾ, 15 ਦਸੰਬਰ (ਗੁਰਤੇਜ ਸਿੰਘ)-ਮਾਲਵਾ ਖੇਤਰੀ ਦੀ ਮੰਨੀ ਪ੍ਰਮੰਨੀ ਸੰਸਥਾ ਰਾਈਟ ਵੇ ਏਅਰਲਿੰਕਸ ਕਈ ਸਾਲਾਂ ਤੋਂ ਆਈਲਟਸ ਅਤੇ ਇਮੀਗ੍ਰੇਸ਼ਨ ਦੇ ਖੇਤਰ ਵਿਚ ਚੰਗੀ ਭੂਮਿਕਾ ਨਿਭਾਅ ਰਹੀ ਹੈ | ਇਸੇ ਤਰ੍ਹਾਂ ਇਕ ਵਾਰ ਫਿਰ ਰਾਈਟ ਵੇ ਏਅਰਲਿੰਕਸ ਮੋਗਾ ਨੇ ਜੈਸਮੀਨ ਕੌਰ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੀ ਵਿਦਿਆਰਥਣ ਨੇ ਪ੍ਰਾਪਤ ਕੀਤੇ 7 ਬੈਂਡ

ਮੋਗਾ, 15 ਦਸੰਬਰ (ਗੁਰਤੇਜ ਸਿੰਘ)-ਮੈਕਰੋ ਗਲੋਬਲ ਮੋਗਾ ਦੀ ਵਿਦਿਆਰਥਣ ਜ਼ੋਬਨਪ੍ਰੀਤ ਕੌਰ ਨਿਵਾਸ ਜੈਮਲ ਵਾਲਾ ਨੇ ਲਿਸਨਿੰਗ ਵਿਚ 7.5, ਰੀਡਿੰਗ, ਰਾਈਟਿੰਗ ਤੇ ਸਪੀਕਿੰਗ ਵਿਚ 6.5 ਤੇ ਕੁੱਲ 7 ਬੈਂਡ ਹਾਸਲ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਸੰਸਥਾ ਐਮ.ਡੀ. ਗੁਰਮਿਲਾਪ ...

ਪੂਰੀ ਖ਼ਬਰ »

ਲਿਪ ਦਾ ਵੱਡਾ ਕਾਫ਼ਲਾ ਅੱਜ ਜਾਵੇਗਾ ਪਟਿਆਲਾ ਇਨਸਾਫ਼ ਮਾਰਚ ਲਈ

ਮੋਗਾ, 15 ਦਸੰਬਰ (ਗੁਰਤੇਜ ਸਿੰਘ)-ਲੋਕ ਇਨਸਾਫ਼ ਪਾਰਟੀ (ਲਿਪ) ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਤਲਵੰਡੀ ਸਾਬੋ ਤੋਂ ਪਟਿਆਲਾ ਤੱਕ ਸ਼ੁਰੂ ਕੀਤਾ ਗਿਆ ਇਨਸਾਫ਼ ਮਾਰਚ ਜੋ 16 ਦਸੰਬਰ ਨੂੰ ...

ਪੂਰੀ ਖ਼ਬਰ »

ਗੋਲਡਨ ਐਜੂਕੇਸ਼ਨ ਨੇ ਲਵਾਇਆ ਪਤੀ-ਪਤਨੀ ਦਾ ਕੈਨੇਡਾ ਦਾ ਮਲਟੀਪਲ ਵਿਜ਼ਟਰ ਵੀਜ਼ਾ

ਮੋਗਾ, 15 ਦਸੰਬਰ (ਗੁਰਤੇਜ ਸਿੰਘ)-ਮਾਲਵਾ ਿਖ਼ੱਤੇ ਦੀ ਨਾਮਵਰ ਸੰਸਥਾ ਗੋਲਡਨ ਐਜੂਕੇਸ਼ਨ ਨੇ ਕੰਵਰਜੀਤ ਸਿੰਘ ਗਿੱਲ ਅਤੇ ਹਰਦੀਪ ਕੌਰ ਗਿੱਲ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦਿੱਤਾ ਹੈ¢ ਰਮਨ ਅਰੋੜਾ ਅਤੇ ਅਮਿਤ ਪਲਤਾ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰ ਨੇ ...

ਪੂਰੀ ਖ਼ਬਰ »

ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤਿਆਂ 'ਚ ਵਾਧਾ ਪਾਸ ਕਰਨ 'ਤੇ ਅਧਿਆਪਕਾਂ ਨੇ ਉਠਾਏ ਸਵਾਲ

ਮੋਗਾ, 15 ਦਸੰਬਰ (ਗੁਰਤੇਜ ਸਿੰਘ)-ਦੁਨੀਆ ਦੇ ਇਤਿਹਾਸ ਵਿਚ ਪੰਜਾਬ ਇਕ ਅਜਿਹਾ ਸੂਬਾ ਹੈ, ਜਿੱਥੇ ਖਾਲੀ ਖ਼ਜ਼ਾਨੇ ਦਾ ਢੰਡੋਰਾ ਪਿੱਟ ਕੇ 10 ਸਾਲਾਂ ਤੋਂ ਸਰਕਾਰੀ ਸਕੂਲਾਂ ਵਿਚ ਠੇਕੇ 'ਤੇ ਸੇਵਾਵਾਂ ਨਿਭਾ ਰਹੇ ਐਸ. ਐਸ. ਏ./ਰਮਸਾ ਅਧਿਆਪਕਾਂ ਦੀਆਂ ਰੈਗੂਲਰ ਕਰਨ ਦੀ ਆੜ 'ਚ ...

ਪੂਰੀ ਖ਼ਬਰ »

ਨੌਜਵਾਨ ਕਾਂਗਰਸੀ ਆਗੂ ਲਖਵੀਰ ਸਿੰਘ ਲੱਖਾ ਨੂੰ ਬਣਾਇਆ ਸਰਪੰਚ ਦੌਧਰ ਗਰਬੀ ਦੇ ਵਸਨੀਕਾਂ ਨੇ ਸਰਬਸੰਮਤੀ ਨਾਲ ਚੁਣੀ ਪੰਚਾਇਤ

ਬੱਧਨੀ ਕਲਾਂ, 15 ਦਸੰਬਰ (ਨਿਰਮਲਜੀਤ ਸਿੰਘ ਧਾਲੀਵਾਲ)- ਅੱਜ ਪਿੰਡ ਦੌਧਰ ਗਰਬੀ ਦੇ ਸੂਝਵਾਨ ਲੋਕਾਂ ਅਤੇ ਰਾਜਸੀ ਪਾਰਟੀਆਂ ਦੇ ਆਗੂਆਂ ਵਲੋਂ ਪਿੰਡ ਦੇ ਇਤਿਹਾਸ ਵਿਚ ਪਹਿਲੀ ਵਾਰ ਗੁਰਦੁਆਰਾ ਸਾਹਿਬ ਵਿਚ ਇਕੱਠ ਕਰਕੇ ਸਰਬਸੰਮਤੀ ਨਾਲ ਨੌਜਵਾਨ ਕਾਂਗਰਸੀ ਆਗੂ ਲਖਵੀਰ ...

ਪੂਰੀ ਖ਼ਬਰ »

ਦੌਧਰ ਗਰਬੀ ਦੇ ਵਸਨੀਕਾਂ ਨੇ ਸਰਬਸੰਮਤੀ ਨਾਲ ਚੁਣੀ ਪੰਚਾਇਤ

ਬੱਧਨੀ ਕਲਾਂ, 15 ਦਸੰਬਰ (ਨਿਰਮਲਜੀਤ ਸਿੰਘ ਧਾਲੀਵਾਲ)- ਅੱਜ ਪਿੰਡ ਦੌਧਰ ਗਰਬੀ ਦੇ ਸੂਝਵਾਨ ਲੋਕਾਂ ਅਤੇ ਰਾਜਸੀ ਪਾਰਟੀਆਂ ਦੇ ਆਗੂਆਂ ਵਲੋਂ ਪਿੰਡ ਦੇ ਇਤਿਹਾਸ ਵਿਚ ਪਹਿਲੀ ਵਾਰ ਗੁਰਦੁਆਰਾ ਸਾਹਿਬ ਵਿਚ ਇਕੱਠ ਕਰਕੇ ਸਰਬਸੰਮਤੀ ਨਾਲ ਨੌਜਵਾਨ ਕਾਂਗਰਸੀ ਆਗੂ ਲਖਵੀਰ ...

ਪੂਰੀ ਖ਼ਬਰ »

ਖੋਸਾ ਰਣਧੀਰ ਦੇ ਵਾਰਡ-8 'ਚ ਉਮੀਦਵਾਰ ਖੜ੍ਹਾਉਣ ਸਬੰਧੀ ਮੀਟਿੰਗ

ਕੋਟ ਈਸੇ ਖਾਂ, 15 ਦਸੰਬਰ (ਨਿਰਮਲ ਸਿੰਘ ਕਾਲੜਾ)- ਪੰਚਾਇਤੀ ਚੋਣਾਂ ਵਿਚ ਪਿੰਡ ਖੋਸਾ ਰਣਧੀਰ ਦੇ ਵਾਰਡ ਨੰਬਰ ਅੱਠ ਵਿਚ ਵੋਟਰਾਂ ਵਲੋਂ ਜਰਨੈਲ ਸਿੰਘ ਨੂੰ ਸਾਂਝੇ ਤੌਰ 'ਤੇ ਉਮੀਦਵਾਰ ਚੁਣਨ ਦਾ ਫ਼ੈਸਲਾ ਕੀਤਾ ਹੈ | ਇਸ ਸਬੰਧ ਵਿਚ ਵਾਰਡ ਨੰਬਰ ਅੱਠ ਦੇ ਵੋਟਰਾਂ ਨੇ ਜਰਨੈਲ ...

ਪੂਰੀ ਖ਼ਬਰ »

ਬਲਾਕ ਕੋਟ ਈਸੇ ਖਾਂ 'ਚ ਨੋ ਡਿਊ ਸਰਟੀਫਿਕੇਟ ਲੈਣ ਵਾਲਿਆਂ ਦਾ ਲੱਗਾ ਤਾਂਤਾ

ਕੋਟ ਈਸੇ ਖਾਂ, 15 ਦਸੰਬਰ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਕੰਮ 15 ਦਸੰਬਰ ਤੋਂ ਸ਼ੁਰੂ ਹੁੰਦਿਆਂ ਹੀ ਬਲਾਕ ਕੋਟ ਈਸੇ ਖਾਂ ਵਿਚ ਫ਼ਾਈਲਾਂ ਭਰਨ ਵਾਲੇ ਉਮੀਦਵਾਰਾਂ ਦਾ ਸਾਰਾ ਦਿਨ ਤਾਂਤਾ ਲੱਗਿਆ ਰਿਹਾ | ਪਹਿਲੇ ਦਿਨ ਅਜੇ ...

ਪੂਰੀ ਖ਼ਬਰ »

ਪਹਿਲੇ ਦਿਨ ਬਲਾਕ-1 'ਚ ਇਕ ਨਾਮਜ਼ਦਗੀ ਪੱਤਰ ਭਰਿਆ

ਅਜੀਤਵਾਲ, 15 ਦਸੰਬਰ (ਗ਼ਾਲਿਬ)-ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਪੰਜਾਬ ਵਿਚ ਪੰਚਾਇਤ ਚੋਣਾਂ 30 ਦਸੰਬਰ ਨੂੰ ਹੋ ਰਹੀਆਂ ਹਨ | ਇਸ ਸਬੰਧੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਮੋਗਾ ਜ਼ਿਲ੍ਹੇ ਵਿਚ ਜ਼ਿਲ੍ਹਾ ਚੋਣਕਾਰ ਅਫ਼ਸਰ ਮੋਗਾ ਦੀਆਂ ਹਦਾਇਤਾਂ 'ਤੇ ਅੱਜ ...

ਪੂਰੀ ਖ਼ਬਰ »

ਮੋਗਾ ਜ਼ਿਲ੍ਹੇ ਦੇ ਪਿੰਡ ਸੋਸਣ ਦੀ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ

ਮੋਗਾ, 15 ਦਸੰਬਰ (ਅਮਰਜੀਤ ਸਿੰਘ ਸੰਧੂ)-ਜ਼ਿਲ੍ਹੇ ਦੇ ਪਿੰਡ ਸੋਸਣ ਵਾਸੀਆਂ ਨੇ ਆਪਸੀ ਇੱਕਜੁੱਟਤਾ ਦਿਖਾਉਂਦੇ ਹੋਏ ਲਗਾਤਾਰ ਦੂਸਰੀ ਵਾਰ ਪਹਿਲ-ਕਦਮੀ ਕਰਦਿਆਂ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰ ਲਈ ਹੈ | ਪਿੰਡ ਦੇ ਹੀ ਸਮਾਜ ਸੇਵੀ ਅਤੇ ਸਿਹਤ ਵਿਭਾਗ ਵਿਚ ਬਤੌਰ ...

ਪੂਰੀ ਖ਼ਬਰ »

ਪਹਿਲੇ ਦਿਨ ਪੰਚੀ ਲਈ 3 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ-ਜ਼ਿਲ੍ਹਾ ਚੋਣ ਅਫ਼ਸਰ

ਮੋਗਾ, 15 ਦਸੰਬਰ (ਗੁਰਤੇਜ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਦੱਸਿਆ ਕਿ 30 ਦਸੰਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਲਈ ਜ਼ਿਲ੍ਹੇ ਅੰਦਰ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਪਹਿਲੇ ਦਿਨ ਕੇਵਲ ਪੰਚੀ ਲਈ 3 ਉਮੀਦਵਾਰਾਂ ਵਲੋਂ ...

ਪੂਰੀ ਖ਼ਬਰ »

ਉਮੀਦਵਾਰਾਂ ਵਲੋਂ ਪਹਿਲੇ ਦਿਨ ਨਹੀਂ ਹੋਈ ਕੋਈ ਨਾਮਜ਼ਦਗੀ

ਨਿਹਾਲ ਸਿੰਘ ਵਾਲਾ, 15 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-ਪੰਜਾਬ ਵਿਚ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸਿਵਲ ਪ੍ਰਸ਼ਾਸਨ ਵਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ | ਸਰਪੰਚੀ ਅਤੇ ਪੰਚੀ ਉਮੀਦਵਾਰਾਂ ਦੇ ਨਾਮਜ਼ਦਗੀ ...

ਪੂਰੀ ਖ਼ਬਰ »

ਜੇ.ਐਮ.ਐਸ. ਇੰਸਟੀਚਿਊਟ ਦੇ ਵਿਦਿਆਰਥੀ ਨੇ ਲਏ 7 ਬੈਂਡ

ਬਾਘਾ ਪੁਰਾਣਾ, 15 ਦਸੰਬਰ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਨਾਮਵਰ ਸੰਸਥਾ ਜੇ.ਐਮ.ਐਸ. ਇੰਸਟੀਚਿਊਟ ਜੋ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਦੇ ਡਾਇਰੈਕਟਰ ਹਰਲਾਲ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਦੇ ...

ਪੂਰੀ ਖ਼ਬਰ »

ਗੋ-ਗਲੋਬਲ ਮੋਗਾ ਨੇ ਮੁਸਕਾਨ ਦਾ ਕੈਨੇਡਾ ਦਾ ਸੁਪਨਾ ਸਾਕਾਰ ਕੀਤਾ

ਮੋਗਾ, 15 ਦਸੰਬਰ (ਗੁਰਤੇਜ ਸਿੰਘ)-ਗੋ ਗਲੋਬਲ ਕੰਸਲਟੈਂਟਸ ਜੋ ਕਿ ਨੇੜੇ ਸਬ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ, ਮੋਗਾ ਦੀ ਵਿਦਿਆਰਥਣ ਮੁਸਕਾਨ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ ਗਿਆ | ਸੰਸਥਾ ਡਾਇਰੈਕਟਰ ਦੀਪਕ ਮਨਚੰਦਾ ਅਤੇ ਜਤਿਨ ਅਨੰਦ ਨੇ ਦੱਸਿਆ ਕਿ ਵਿਦਿਆਰਥਣ ਨੇ ...

ਪੂਰੀ ਖ਼ਬਰ »

ਆਰ.ਆਈ.ਈ.ਸੀ. ਨੇ ਜੋੜੇ ਦਾ ਲਵਾਇਆ ਕੈਨੇਡਾ ਦਾ ਵਿਜ਼ਟਰ ਵੀਜ਼ਾ

ਮੋਗਾ, 15 ਦਸੰਬਰ (ਗੁਰਤੇਜ ਸਿੰਘ)-ਪੰਜਾਬ ਦੀ ਨਾਮਵਰ ਸੰਸਥਾ ਆਰ.ਆਈ.ਈ.ਸੀ. ਜੋ ਸਥਾਨਕ ਬੱਸ ਸਟੈਂਡ ਦੇ ਕੋਲ ਸਥਿਤ ਹੈ, ਹਰਮੇਸ਼ ਲਾਲ ਤੇ ਰੁਪਿੰਦਰ ਕੌਰ ਦਾ ਕੈਨੇਡਾ ਦਾ 10 ਸਾਲਾ ਵਿਜ਼ਟਰ ਵੀਜ਼ਾ ਲਵਾ ਕੇ ਦਿੱਤਾ ਗਿਆ ਹੈ | ਪਤੀ-ਪਤਨੀ ਨੂੰ ਵੀਜ਼ਾ ਕਾਪੀ ਸੌਾਪਦਿਆਂ ਸੰਸਥਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX