ਤਾਜਾ ਖ਼ਬਰਾਂ


ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਤਰਨ ਤਾਰਨ ,25 ਜੂਨ {ਹਰਿੰਦਰ ਸਿੰਘ} -ਨਜ਼ਦੀਕੀ ਪਿੰਡ ਬਚੜੇ ਵਿਖੇ ਦੁੱਧ ਲੈ ਕੇ ਵਾਪਸ ਆਪਣੇ ਘਰ ਜਾ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਜ ਸਿੰਘ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾਇਆ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪੰਜਵਾਂ ਖਿਡਾਰੀ ਆਊਟ
. . .  1 day ago
ਇੰਜਨ ਤੇ ਡੱਬੇ ਪਟੜੀ ਤੋਂ ਉੱਤਰਨ ਕਾਰਨ 3 ਰੇਲਵੇ ਮੁਲਾਜ਼ਮਾਂ ਦੀ ਮੌਤ
. . .  1 day ago
ਭੁਵਨੇਸ਼ਵਰ, 25 ਜੂਨ - ਉਡੀਸ਼ਾ ਦੇ ਸਿੰਗਾਪੁਰ ਤੇ ਕਿਉਟਗੁਡਾ ਰੇਲ ਮਾਰਗ 'ਤੇ ਹਾਵੜਾ-ਜਗਦਲਪੁਰ-ਸਮਲੇਸ਼ਵਰੀ ਐਕਸਪ੍ਰੈੱਸ ਦਾ ਇੰਜਨ, ਫ਼ਰੰਟ ਗਾਰਡ ਕਮ ਲਗੇਜ ਵੈਨ ਅਤੇ ਇੱਕ ਜਨਰਲ ਡੱਬਾ ਪਟੜੀ ਤੋਂ ਉੱਤਰਨ...
ਵਿਸ਼ਵ ਕੱਪ 2019 : ਇੰਗਲੈਂਡ 10 ਓਵਰਾਂ ਮਗਰੋਂ 39/3
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਤੀਸਰਾ ਖਿਡਾਰੀ (ਕਪਤਾਨ ਇਓਨ ਮੌਰਗਨ) 8 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ 5 ਓਵਰਾਂ ਮਗਰੋਂ 21/2
. . .  1 day ago
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  1 day ago
ਗੁਰਦਾਸਪੁਰ, 25 ਜੂਨ (ਸੁਖਵੀਰ ਸਿੰਘ ਸੈਣੀ) - ਸਿਹਤ ਵਿਭਾਗ ਵਲੋਂ ਦਫ਼ਤਰ ਡਾਇਰੈਕਟਰ ਸਿਹਤ ਤੇ ਭਲਾਈ ਪੰਜਾਬ ਨੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਸਿਹਤ ਤੇ ਭਲਾਈ...
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  1 day ago
ਗੁਰਦਾਸਪੁਰ, 25 ਜੂਨ (ਸੁਖਵੀਰ ਸਿੰਘ ਸੈਣੀ) - ਸਿਹਤ ਵਿਭਾਗ ਵਲੋਂ ਦਫ਼ਤਰ ਡਾਇਰੈਕਟਰ ਸਿਹਤ ਤੇ ਭਲਾਈ ਪੰਜਾਬ ਨੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਸਿਹਤ ਤੇ ਭਲਾਈ ਵਿਭਾਗ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸੰਧੂ ਦੇ ਨਿਰਦੇਸ਼ਾਂ 'ਤੇ ਜਾਰੀ ਹੋਏ ਫੁਮਾਨਾਂ ਵਿਚ ਸੁਪਰਡੈਂਟ ਨਛੱਤਰ ਸਿੰਘ ਨੂੰ ਈ.7 ਤੋਂ ਈ.5 ਸ਼ਾਖਾ, ਰਛਪਾਲ ਨੂੰ ਡਰੱਗਜ਼ ਸ਼ਾਖਾ ਫੂਡ ਐਂਡ ਡਰੱਗ ਐਡਮਨ ਸ਼ਾਖਾ ਤੋਂ ਈ 1 ਸ਼ਾਖਾ, ਅਮਨਦੀਪ ਕੌਰ ਨੂੰ ਜੀ.ਪੀ.ਐਫ 3 ਸ਼ਾਖਾ ਦੇ ਨਾਲ ਪੀ.ਬੀ.ਸ਼ਾਖਾ ਸਮੇਤ ਵਾਧੂ ਚਾਰਜ ਰ.ਹ.ਸ. ਸ਼ਾਖਾ, ਨਰਿੰਦਰ ਮੋਹਣ ਸਿੰਘ ਨੂੰ ਪੀ.ਐਮ.ਐੱਚ.ਸ਼ਾਖਾ ਤੋਂ ਈ.3 ਸ਼ਾਖਾ, ਰਜਿੰਦਰ ਸਿੰਘ ਔਜਲਾ ਨੂੰ ਈ.1 ਸ਼ਾਖਾ ਤੋਂ ਈ.7 ਸ਼ਾਖਾ, ਜਗਤਾਰ ਸਿੰਘ ਨੂੰ ਈ.3 ਸ਼ਾਖਾ ਤੋਂ ਪੀ.ਐਮ.ਐੱਚ.ਸ਼ਾਖਾ, ਜਤਿੰਦਰ ਧਵਨ ਨੂੰ ਪੀ.ਬੀ.ਸ਼ਾਖਾ ਵਾਧੂ ਚਾਰਜ ਰ.ਹ.ਸ.ਸ਼ਾਖਾ ਤੋਂ ਜੀ.ਪੀ.ਐਫ 3 ਸ਼ਾਖਾ, ਰਜਿੰਦਰ ਕੁਮਾਰ ਅਰੋੜਾ ਨੂੰ ਈ.5 ਤੋਂ ਈ.2 ਸ਼ਾਖਾ, ਇਸੇ ਤ•ਾਂ ਹੀ ਸੀਨੀਅਰ ਸਹਾਇਕ/ਜੂਨੀਅਰ ਸਹਾਇਕ/ਕਲਰਕ ਵੰਦਨਾ ਕੌਸ਼ਲ ਸੀਨੀਅਰ ਸਹਾਇਕ ਪੀ.ਐਮ.ਐੱਚ.ਸ਼ਾਖਾ ਤੋਂ ਬਜਟ ਸ਼ਾਖਾ, ਹਰਦੀਪ ਸਿੰਘ ਸੀਨੀਅਰ ਸਹਾਇਕ ਨੂੰ ਪੀ.ਐਮ.ਐੱਚ.ਸ਼ਾਖਾ ਤੋਂ ਟਰੇਨਿੰਗ ਸ਼ਾਖਾ, ਸਰਵਨ ਸਿੰਘ ਸੀਨੀਅਰ ਸਹਾਇਕ ਤੋਂ ਪੀ.ਐਮ.ਐੱਚ.ਸ਼ਾਖਾ ਤੋਂ ਜੀ.ਪੀ.ਐਫ਼ 2 ਸ਼ਾਖਾ, ਸਵੀ ਗਰਗ ਕਲਰਕ ਨੂੰ ਪੀ.ਐਮ.ਐੱਚ.ਸ਼ਾਖਾ ਤੋਂ
ਵਿਸ਼ਵ ਕੱਪ 2019 : ਇੰਗਲੈਂਡ ਦਾ ਦੂਸਰਾ ਖਿਡਾਰੀ (ਜੌ ਰੂਟ) 8 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪਹਿਲਾ ਖਿਡਾਰੀ (ਜੇਮਸ ਵਿਨਸ) ਬਿਨਾਂ ਦੌੜ ਬਣਾਏ ਆਊਟ
. . .  1 day ago
ਪੰਜਾਬ ਸਰਕਾਰ ਵਲੋਂ ਪਦ-ਉਨੱਤ 41 ਐੱਸ.ਐਮ.ਓਜ਼ ਦੀਆਂ ਤਾਇਨਾਤੀਆਂ ਤੇ 23 ਦੇ ਤਬਾਦਲੇ
. . .  1 day ago
ਗੜ੍ਹਸ਼ੰਕਰ, 25 ਜੂਨ (ਧਾਲੀਵਾਲ)- ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂਂ ਇਕ ਹੁਕਮ ਜਾਰੀ ਕਰਦੇ ਹੋਏ ਰਾਜ ਵਿਚ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਲੋਕ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਸਾਹਮਣੇ ਜਿੱਤਣ ਲਈ ਰੱਖਿਆ 286 ਦੌੜਾਂ ਦਾ ਟੀਚਾ
. . .  1 day ago
ਨਸ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਨੌਜਵਾਨ
. . .  1 day ago
ਜ਼ੀਰਾ, 25 ਜੂਨ (ਮਨਜੀਤ ਸਿੰਘ ਢਿੱਲੋਂ) - ਜ਼ੀਰਾ ਇਲਾਕੇ ਵਿਚ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਫਿਰ ਨੇੜਲੇ ਪਿੰਡ ਸਨੇਰ ਵਿਖੇ ਨਸ਼ੇ ਕਰਨ...
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 7ਵੀਂ ਵਿਕਟ, ਪੈਟ ਕਮਿੰਸ 1 ਦੌੜ ਬਣਾ ਕੇ ਆਊਟ
. . .  1 day ago
ਡੇਰਾ ਮੁਖੀ ਦੀ ਪਰੋਲ ਬਾਰੇ ਅਜੇ ਕੋਈ ਫ਼ੈਸਲਾ ਨਹੀ - ਖੱਟੜ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 6ਵੀਂ ਵਿਕਟ, ਸਟੀਵ ਸਮਿੱਥ 38 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 44 ਓਵਰਾਂ ਮਗਰੋਂ 242/5
. . .  1 day ago
ਸੰਸਦ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 42 ਓਵਰਾਂ ਮਗਰੋਂ 228/5
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਪੋਹ ਸੰਮਤ 550

ਸੰਪਾਦਕੀ

ਸਿੱਖ ਸਿਆਸਤ ਤੇ ਬੁੱਧੀਜੀਵੀ ਮਧਾਣੀ

ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਚੰਡੀਗੜ੍ਹ ਵਲੋਂ ਕਰਾਏ ਜਾ ਰਹੇ ਦੋ ਦਿਨਾ ਸੈਮੀਨਾਰ ਦੌਰਾਨ ਉਘੇ ਸਿੱਖ ਬੁੱਧੀਜੀਵੀਆਂ ਨੇ ਸੰਕਟ-ਗ੍ਰਸਤ ਸਿੱਖ ਸਮਾਜ ਦੀ ਵਰਤਮਾਨ ਸਥਿਤੀ ਬਾਰੇ ਨਿੱਠ ਕੇ ਵਿਚਾਰ-ਵਟਾਂਦਰਾ ਕੀਤਾ। ਪੰਜਾਬ ਤੇ ਸਿੱਖ ਸਮਾਜ ਵਿਚ ਪੈਦਾ ਹੋਈਆਂ ਸਾਰੀਆਂ ...

ਪੂਰੀ ਖ਼ਬਰ »

ਭਾਜਪਾ ਨਾਲੋਂ ਨਾਤਾ ਤੋੜਨਾ ਚਾਹੁੰਦੇ ਹਨ ਗੱਠਜੋੜ ਭਾਈਵਾਲ

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਕੌਮੀ ਜਮਹੂਰੀ ਗੱਠਜੋੜ ਦੇ ਭਾਈਵਾਲਾਂ ਦੇ ਭਾਰਤੀ ਜਨਤਾ ਪਾਰਟੀ ਨਾਲ ਸਬੰਧਾਂ ਵਿਚ ਤਰੇੜ ਪੈਣੀ ਸ਼ੁਰੂ ਹੋ ਗਈ ਹੈ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅਪਨਾ ਦਲ ਦੇ ਨੇਤਾ ਅਤੇ ਕੇਂਦਰੀ ਸਿਹਤ ਰਾਜ ਮੰਤਰੀ ...

ਪੂਰੀ ਖ਼ਬਰ »

ਕਿਰਤੀ-ਕਿਰਤ-ਕਵਿਤਾ ਅਤੇ ਮੋਹਨਜੀਤ

ਇਸ ਵਰ੍ਹੇ ਦਾ 'ਭਾਰਤੀ ਸਾਹਿਤ ਅਕਾਦਮੀ' ਪੁਰਸਕਾਰ ਉੱਘੇ ਪੰਜਾਬੀ ਕਵੀ ਮੋਹਨਜੀਤ ਨੂੰ ਉਸ ਦੀ ਲੰਮੀ ਕਵਿਤਾ 'ਕੋਣੇ ਦਾ ਸੂਰਜ' ਲਈ ਦਿੱਤੇ ਜਾਣ ਦੇ ਐਲਾਨ ਨੇ ਪੰਜਾਬੀ ਕਵਿਤਾ ਦੇ ਇਸ ਨਿਵੇਕਲੇ ਹਸਤਾਖ਼ਰ ਵੱਲ ਫੇਰ ਧਿਆਨ ਖਿੱਚਿਆ ਹੈ। ਜ਼ਿੰਦਗੀ ਦੀਆਂ ਅੱਸੀ ਬਹਾਰਾਂ ਅਤੇ ...

ਪੂਰੀ ਖ਼ਬਰ »

ਮਨੋਵਿਗਿਆਨਕ ਸਮੱਸਿਆਵਾਂ ਨੂੰ ਕਿਵੇਂ ਹੱਲ ਕੀਤਾ ਜਾਏ?

ਮਨੁੱਖ ਦੀ ਜ਼ਿੰਦਗੀ ਬੜੀ ਪੇਚੀਦਾ ਹੈ। ਉਸ ਦੀ ਜ਼ਿੰਦਗੀ ਵਿਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਬਹੁਤ ਸਾਰੀਆਂ ਤਾਂ ਉਸ ਦੀਆਂ ਸਮੱਸਿਆਵਾਂ ਆਰਥਿਕ ਅਤੇ ਸਮਾਜਿਕ ਹੁੰਦੀਆਂ ਹਨ, ਜਿਨ੍ਹਾਂ ਨਾਲ ਉਹ ਸਾਰੀ ਉਮਰ ਹੀ ਜੂਝਦਾ ਰਹਿੰਦਾ ਹੈ। ਇਨ੍ਹਾਂ ਤੋਂ ਬਿਨਾਂ ਉਸ ਦੀਆਂ ਕਈ ਮਨੋਵਿਗਿਆਨਕ ਸਮੱਸਿਆਵਾਂ ਵੀ ਹੁੰਦੀਆਂ ਹਨ, ਜਿਨ੍ਹਾਂ ਦਾ ਉਸ ਨੂੰ ਕੋਈ ਗਿਆਨ ਨਹੀਂ ਹੁੰਦਾ। ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਸਮੱਸਿਆਵਾਂ ਕੀ ਹਨ ਅਤੇ ਉਨ੍ਹਾਂ ਦਾ ਸਰੋਤ ਕੀ ਹੈ ਅਤੇ ਜ਼ਿੰਦਗੀ ਵਿਚ ਇਨ੍ਹਾਂ ਦਾ ਕੀ ਪ੍ਰਭਾਵ ਪੈਂਦਾ ਹੈ, ਪਰ ਉਹ ਮਨੋਵਿਗਿਆਨਕ ਸਮੱਸਿਆਵਾਂ ਤੋਂ ਬਹੁਤ ਦੁਖੀ ਹੁੰਦਾ ਹੈ ਅਤੇ ਉਸ ਨੂੰ ਕਈ ਸਰੀਰਕ ਬਿਮਾਰੀਆਂ ਲੱਗ ਜਾਂਦੀਆਂ ਹਨ। ਬਹੁਤ ਸਾਰੇ ਡਾਕਟਰ ਤਾਂ ਇਹ ਹੀ ਕਹਿੰਦੇ ਹਨ ਕਿ ਵਿਅਕਤੀਆਂ ਦੀਆਂ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਦਾ ਕਾਰਨ ਮਨੋਵਿਗਿਆਨਕ ਹੀ ਹੁੰਦਾ ਹੈ। ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਮਨੋ-ਵਿਗਿਆਨਕ ਸਮੱਸਿਆਵਾਂ ਕੀ ਹਨ ਅਤੇ ਇਨ੍ਹਾਂ ਦਾ ਕਿਵੇਂ ਸਮਾਧਾਨ ਕੀਤਾ ਜਾਵੇ? ਸਭ ਤੋਂ ਵੱਡੀ ਮਨੋਵਿਗਿਆਨਕ ਸਮੱਸਿਆ ਵਿਅਕਤੀ ਵਿਚ ਪ੍ਰੇਰਨਾ ਦੀ ਘਾਟ ਹੁੰਦੀ ਹੈ। ਦਰਅਸਲ ਮਨੁੱਖੀ ਜੀਵਨ, ਪ੍ਰੇਰਨਾਦਾਇਕ ਹੁੰਦਾ ਹੈ। ਅਸੀਂ ਜੋ ਕੁਝ ਵੀ ਕਰਦੇ ਹਾਂ, ਉਸ ਪਿੱਛੇ ਕੋਈ ਮੰਤਵ ਜ਼ਰੂਰ ਹੁੰਦਾ ਹੈ। ਹਰ ਵਿਅਕਤੀ ਦਾ ਜ਼ਿੰਦਗੀ ਵਿਚ ਕੋਈ ਨਿਸ਼ਾਨਾ ਹੁੰਦਾ ਹੈ, ਜਿਹੜਾ ਉਸ ਨੂੰ ਅੱਗੇ ਲੈ ਕੇ ਜਾਂਦਾ ਹੈ ਅਤੇ ਦਸ਼ਾ ਤੇ ਦਿਸ਼ਾ ਦਰਸਾਉਂਦਾ ਹੈ ਅਤੇ ਵਿਅਕਤੀ ਨੂੰ ਇਸ ਕਾਰਜ ਲਈ ਨਿਰਦੇਸ਼ਤ ਕਰਦਾ ਹੈ। ਅਸੀਂ ਹਮੇਸ਼ਾ ਆਪਣੇ ਨਿਰਧਾਰਤ ਟੀਚੇ ਵੱਲ ਜਾਣ ਦਾ ਯਤਨ ਕਰਦੇ ਹਾਂ, ਪਰ ਰਾਹ ਵਿਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਂਦੀਆਂ ਹਨ। ਇਹ ਰੁਕਾਵਟਾਂ ਭੌਤਿਕ ਵੀ ਹੋ ਸਕਦੀਆਂ ਹਨ ਅਤੇ ਸਮਾਜਿਕ ਵੀ। ਇਹ ਵਾਤਾਵਰਣਿਕ ਵੀ ਹੋ ਸਕਦੀਆਂ ਹਨ ਅਤੇ ਨਿੱਜੀ ਵੀ, ਇਨ੍ਹਾਂ ਨੂੰ ਸੁਲਝਾਉਣਾ ਸਾਡੀ ਪ੍ਰੇਰਨਾ 'ਤੇ ਨਿਰਭਰ ਕਰਦਾ ਹੈ। ਜੇ ਇਹ ਰੁਕਾਵਟਾਂ ਦੂਰ ਹੋ ਜਾਣ ਤਾਂ ਅਸੀਂ ਆਪਣਾ ਟੀਚਾ ਪ੍ਰਾਪਤ ਕਰ ਲੈਂਦੇ ਹਾਂ ਅਤੇ ਜ਼ਿੰਦਗੀ ਵਿਚ ਸਫ਼ਲਤਾ ਪ੍ਰਾਪਤ ਕਰ ਲੈਂਦੇ ਹਾਂ, ਜੇ ਨਹੀਂ ਤਾਂ ਅਸੀਂ ਅਸਫ਼ਲਤਾ ਦਾ ਸਾਹਮਣਾ ਕਰਦੇ ਹਾਂ ਅਤੇ ਜ਼ਿੰਦਗੀ ਵਿਚ ਨਿਰਾਸ਼ਤਾ ਤੇ ਵਿਸ਼ਾਦ ਪੈਦਾ ਹੁੰਦਾ ਹੈ, ਜਿਹੜਾ ਤਣਾਅ ਵਾਲੀ ਸਥਿਤੀ ਪੈਦਾ ਕਰਦਾ ਹੈ ਅਤੇ ਸਾਡੀ ਮਾਨਸਿਕ ਸਿਹਤ ਵਿਗੜਦੀ ਹੈ। ਜ਼ਿੰਦਗੀ ਵਿਚ ਪ੍ਰੇਰਨਾ ਮਿਲਣੀ ਬਹੁਤ ਹੀ ਜ਼ਰੂਰੀ ਹੈ। ਇਹ ਪ੍ਰੇਰਨਾ ਭਾਵੇਂ ਮਾਪਿਆਂ ਤੋਂ ਮਿਲੇ ਜਾਂ ਸਕੂਲ ਵਿਚ ਅਧਿਆਪਕ ਤੋਂ ਜਾਂ ਫਿਰ ਆਪਣੇ ਸਾਥੀਆਂ ਤੋਂ। ਦੂਜਿਆਂ ਦੀ ਮਿਹਨਤ ਤੇ ਮੁਸ਼ੱਕਤ ਕਰਨ ਤੋਂ ਬਾਅਦ ਜੋ ਉਨ੍ਹਾਂ ਨੂੰ ਕਾਮਯਾਬੀ ਮਿਲਦੀ ਹੈ, ਅਸੀਂ ਉਸ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਅਤੇ ਪ੍ਰੇਰਨਾ ਪ੍ਰਾਪਤ ਕਰ ਸਕਦੇ ਹਾਂ। ਪ੍ਰੇਰਨਾ ਰਹਿਤ ਜ਼ਿੰਦਗੀ ਕੋਈ ਜ਼ਿੰਦਗੀ ਨਹੀਂ ਹੁੰਦੀ, ਇਹ ਤਾਂ ਇਕ ਜਿਊਂਦੀ ਜਾਗਦੀ ਲਾਸ਼ ਵਾਂਗ ਹੁੰਦੀ ਹੈ। ਇਸ ਲਈ ਹਮੇਸ਼ਾ ਚੜ੍ਹਦੀਆਂ ਕਲਾਂ ਵਿਚ ਰਹੋ ਅਤੇ ਜ਼ਿੰਦਗੀ ਵਿਚ ਕੋਈ ਟੀਚਾ ਜਾਂ ਨਿਸ਼ਾਨਾ ਜ਼ਰੂਰ ਬਣਾਓ, ਜਿਹੜਾ ਤੁਹਾਡੇ ਲਈ ਪ੍ਰੇਰਨਾਦਾਇਕ ਹੋਵੇਗਾ। ਦੂਜੀ ਵੱਡੀ ਸਾਡੀ ਮਨੋਵਿਗਿਆਨਕ ਸਮੱਸਿਆ ਇਹ ਹੈ ਕਿ ਬਹੁਤ ਸਾਰੇ ਲੋਕਾਂ ਦਾ ਵਤੀਰਾ ਨਿਰਾਰਥਕ ਹੈ। ਉਹ ਹਮੇਸ਼ਾ ਹੀ ਗ਼ਲਤ ਸੋਚਦੇ ਹਨ। ਉਹ ਆਸ ਕਰਦੇ ਹਨ ਕਿ ਕੋਈ ਭੈੜੀ ਖ਼ਬਰ ਆਉਣ ਵਾਲੀ ਹੈ, ਕੁਝ ਭੈੜਾ ਵਾਪਰਨ ਵਾਲਾ ਹੈ। ਉਨ੍ਹਾਂ ਨੂੰ ਦੁਨੀਆ ਵਿਚ ਹਮੇਸ਼ਾ ਹਨੇਰਾ ਹੀ ਨਜ਼ਰ ਆਉਂਦਾ ਹੈ, ਕਿਸੇ ਚੰਗੀ ਅਵਸਥਾ ਦੀ ਆਸ ਨਹੀਂ ਹੁੰਦੀ। ਉਹ ਦੂਜਿਆਂ ਦਾ ਨੁਕਸਾਨ ਕਰਨਾ ਹੀ ਸੋਚਦੇ ਹਨ। ਉਹ ਦੁਖੀ ਇਸ ਲਈ ਹਨ, ਕਿਉਂਕਿ ਉਨ੍ਹਾਂ ਦੇ ਸੰਗੀ ਸਾਥੀ ਤੇ ਗੁਆਂਢੀ ਕਿਉਂ ਸੁਖੀ ਹਨ? ਇਹ ਉਨ੍ਹਾਂ ਦੀ ਈਰਖ਼ਾ ਦੀ ਭਾਵਨਾ ਹੈ। ਜੇ ਵਿਅਕਤੀ ਠੀਕ ਜ਼ਿੰਦਗੀ ਬਿਤਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣਾ ਵਤੀਰਾ ਸਾਕਾਰਾਤਮਿਕ ਬਣਾਉਣਾ ਪਵੇਗਾ। ਚੜ੍ਹਦੀ ਕਲਾ ਵਿਚ ਰਹਿਣਾ ਹੋਵੇਗਾ। ਆਪਣੀ ਸੋਚ ਵਿਚ ਪਰਿਵਰਤਨ ਲਿਆਉਣਾ ਹੋਵੇਗਾ। ਦੂਜਿਆਂ ਦਾ ਭਲਾ ਮੰਗੋ, ਪ੍ਰਮਾਤਮਾ ਤੁਹਾਡਾ ਭਲਾ ਕਰੇਗਾ। ਦੂਜਿਆਂ ਦੇ ਕੰਮ ਆਓ, ਤੁਹਾਨੂੰ ਸ਼ਾਂਤੀ ਮਿਲੇਗੀ ਅਤੇ ਜ਼ਿੰਦਗੀ ਵਿਚ ਖ਼ੁਸ਼ੀ ਆਵੇਗੀ। ਸੰਵੇਗ ਮਨੁੱਖ ਦੇ ਵਿਅਕਤਿਤਵ ਦਾ ਪ੍ਰਮੁੱਖ ਭਾਗ ਹੈ। ਸੰਵੇਗਾਂ ਤੋਂ ਬਿਨਾਂ ਮਨੁੱਖੀ ਜ਼ਿੰਦਗੀ ਮਸ਼ੀਨ ਬਣ ਕੇ ਰਹਿ ਜਾਵੇਗੀ। ਮਸ਼ੀਨ ਨਾ ਤਾਂ ਹਸਦੀ ਹੈ ਅਤੇ ਨਾ ਹੀ ਰੋਂਦੀ ਹੈ। ਮਨੁੱਖ ਦੀ ਜ਼ਿੰਦਗੀ ਵਿਚ ਖ਼ੁਸ਼ੀ, ਗ਼ਮ, ਹਾਸਾ, ਰੋਣਾ ਆਦਿ ਆਮ ਵਾਪਰਦੇ ਹਨ। ਪਿਆਰ ਦੀਆਂ ਭਾਵਨਾਵਾਂ, ਡਰ, ਈਰਖ਼ਾ, ਗੁੱਸਾ, ਨਫ਼ਰਤ ਆਦਿ ਸੰਵੇਗ ਹੀ ਹਨ, ਜਿਹੜੀ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਆਮ ਵਾਪਰਦੇ ਹਨ। ਇਹ ਸੰਵੇਗ ਸਾਕਾਰਾਤਮਿਕ ਵੀ ਹਨ ਅਤੇ ਨਕਾਰਾਤਮਿਕ ਵੀ। ਬਹੁਤ ਸਾਰੇ ਲੋਕਾਂ ਨੂੰ ਨਕਾਰਾਤਮਿਕ ਸੰਵੇਗ ਹੀ ਸਤਾਉਂਦੇ ਹਨ ਕਿਉਂਕਿ ਉਹ ਇਨ੍ਹਾਂ ਵਿਚ ਹੀ ਉਲਝ ਜਾਂਦੇ ਹਨ। ਬਹੁਤ ਸਾਰੇ ਲੋਕਾਂ ਵਿਚ ਦੂਜਿਆਂ ਪ੍ਰਤੀ ਡਰ ਹੈ, ਗੁੱਸਾ ਹੈ, ਨਫ਼ਰਤ ਹੈ ਜਾਂ ਫਿਰ ਉਹ ਈਰਖ਼ਾ ਦੀਆਂ ਭਾਵਨਾਵਾਂ ਨਾਲ ਗ੍ਰਸੇ ਹੋਏ ਹਨ, ਜਿਨ੍ਹਾਂ ਕਰਕੇ ਉਨ੍ਹਾਂ ਦੀ ਜ਼ਿੰਦਗੀ ਦੁੱਭਰ ਬਣ ਕੇ ਰਹਿ ਗਈ ਹੈ। ਇਹ ਚੰਗਾ ਹੋਵੇਗਾ ਜੇ ਅਸੀਂ ਆਪਣੇ ਅੰਦਰ ਸਾਕਾਰਾਤਮਿਕ ਸੰਵੇਗਾਂ ਦਾ ਵਿਕਾਸ ਕਰੀਏ। ਦੂਜਿਆਂ ਨੂੰ ਪਿਆਰ ਕਰੀਏ, ਉਨ੍ਹਾਂ ਦੀ ਖ਼ੁਸ਼ੀ ਵਿਚ ਸ਼ਾਮਿਲ ਹੋਈਏ ਅਤੇ ਉਨ੍ਹਾਂ ਦੇ ਕਿਸੇ ਕੰਮ ਕਰਨ ਵਿਚ ਸਹਾਇਤਾ ਕਰੀਏ। ਸਭ ਤੋਂ ਜ਼ਰੂਰੀ ਤਾਂ ਇਹ ਹੈ ਕਿ ਅਸੀਂ ਆਪਣੀ ਸੋਚ ਨੂੰ ਰਚਨਾਤਮਕ ਰੱਖੀਏ। ਹਰ ਪਹਿਲੂ ਦਾ ਆਲੋਚਨਾਤਮਕ ਅਧਿਐਨ ਕਰੀਏ ਅਤੇ ਫਿਰ ਟੀਕਾ ਟਿੱਪਣੀ ਕਰੀਏ। ਬਿਨਾਂ ਸੋਚੇ ਸਮਝੇ ਕਿਸੇ ਬਾਰੇ ਕੋਈ ਰਾਏ ਬਣਾ ਲੈਣਾ ਤੇ ਨੁਕਤਾਚੀਨੀ ਕਰਨਾ ਠੀਕ ਨਹੀਂ ਹੋਵੇਗਾ, ਜਿਸ ਕਰਕੇ ਬਾਅਦ ਵਿਚ ਕਈ ਤਕਲੀਫ਼ਾਂ ਪੇਸ਼ ਆਉਣਗੀਆਂ, ਜਿਹੜੀਆਂ ਕਈ ਮਨੋਵਿਗਿਆਨਕ ਸਮੱਸਿਆਵਾਂ ਨੂੰ ਜਨਮ ਦੇਣਗੀਆਂ। ਚੰਗਾ ਸੋਚੋਗੇ ਤਾਂ ਚੰਗਾ ਕੰਮ ਕਰੋਗੇ, ਜੇ ਬੁਰਾ ਸੋਚੋਗੇ, ਤਾਂ ਬੁਰਾ ਕੰਮ ਕਰੋਗੇ ਜਿਹੜਾ ਤੁਹਾਡੇ ਲਈ ਮੁਸੀਬਤਾਂ ਖੜ੍ਹੀਆਂ ਕਰ ਸਕਦਾ ਹੈ। ਆਪਣੀ ਸੋਚ ਨੂੰ ਠੀਕ ਦਿਸ਼ਾ ਦਿਓ। ਸਭ ਤੋਂ ਵੱਡੀ ਮਨੋਵਿਗਿਆਨਕ ਸਮੱਸਿਆ ਉਸ ਸਮੇਂ ਉਪਜਦੀ ਹੈ, ਜਦੋਂ ਤੁਸੀਂ ਕਿਸੇ ਮਸਲੇ ਬਾਰੇ ਨਿਰਣਾ ਨਹੀਂ ਕਰ ਸਕਦੇ। ਠੀਕ ਸਮੇਂ 'ਤੇ ਅਤੇ ਠੀਕ ਅਵਸਰ ਅਨੁਸਾਰ ਠੀਕ ਫ਼ੈਸਲਾ ਲੈਣਾ ਜ਼ਰੂਰੀ ਹੈ, ਪਰ ਬਹੁਤ ਸਾਰੇ ਵਿਅਕਤੀ ਹਮੇਸ਼ਾ ਦੁਬਿਧਾ ਵਿਚ ਹੀ ਰਹਿੰਦੇ ਹਨ ਕਿ ਉਹ ਇਹ ਕਰਨ ਜਾਂ ਨਾ ਕਰਨ। ਸ਼ਾਮ ਨੂੰ ਪਾਰਟੀ 'ਤੇ ਜਾਣ ਜਾਂ ਨਾ ਜਾਣ। ਕਿਸੇ ਮਿੱਤਰ ਨੂੰ ਆਪਣੇ ਘਰ ਸੱਦਾ ਦੇਣ ਜਾਂ ਨਾ ਦੇਣ। ਇਹ ਮਸਲੇ ਛੋਟੇ ਹਨ, ਪਰ ਕਈ ਵਾਰ ਜ਼ਿੰਦਗੀ ਵਿਚ ਵੱਡੇ ਫ਼ੈਸਲੇ ਵੀ ਲੈਣੇ ਪੈਂਦੇ ਹਨ। ਪੜ੍ਹਾਈ ਲਈ ਕਿਹੜੇ ਵਿਸ਼ੇ ਚੁਣੇ ਜਾਣ, ਜੇ ਦੋ ਇਕੋ ਜਿਹੀਆਂ ਨੌਕਰੀਆਂ ਮਿਲ ਰਹੀਆਂ ਹਨ, ਤਾਂ ਕਿਹੜੀ ਸਵੀਕਾਰ ਕੀਤੀ ਜਾਏ ਅਤੇ ਕਿਹੜੀ ਨੂੰ ਠੁਕਰਾ ਦਿੱਤਾ ਜਾਏ। ਇਕ ਲੜਕੀ ਨੂੰ ਦੋ ਇਕੋ ਜਿਹੇ ਵਰ ਮਿਲ ਰਹੇ ਹਨ ਤਾਂ ਕਿਸ ਲੜਕੇ ਨਾਲ ਸ਼ਾਦੀ ਕਰਨ ਦੀ ਹਾਂ ਕਰੇ। ਇਹ ਫ਼ੈਸਲੇ ਦਿਮਾਗ਼ 'ਤੇ ਦਬਾਅ ਪਾਂਦੇ ਹਨ ਜਿਸ ਨਾਲ ਤਣਾਓ ਪੈਦਾ ਹੁੰਦਾ ਹੈ, ਜਿਹੜਾ ਬਹੁਤ ਹੀ ਦੁਖਦਾਈ ਹੈ। ਮਾਨਸਿਕ ਸੰਘਰਸ਼ ਵੀ ਇਕ ਮਨੋਵਿਗਿਆਨਕ ਸਮੱਸਿਆ ਹੈ। ਇਕ ਹੋਰ ਮਨੋਵਿਗਿਆਨਕ ਸਮੱਸਿਆ ਜਿਸ ਨਾਲ ਅਸੀਂ ਸਾਰੇ ਹੀ ਉਲਝੇ ਹੋਏ ਹਾਂ, ਉਹ ਹੈ ਚਿੰਤਾ ਵਾਲੀ ਸਥਿਤੀ। ਚਿੰਤਾ ਇਕ ਮਾਨਸਿਕ ਸਥਿਤੀ ਹੈ ਜਿਹੜੀ ਕਿ ਜ਼ਿੰਦਗੀ ਵਿਚ ਆਮ ਵਾਪਰਦੀ ਹੈ ਅਤੇ ਤਣਾਓ ਰਾਹੀਂ ਪੈਦਾ ਹੁੰਦੀ ਹੈ। ਇਸ ਕਾਰਨ ਰਾਤ ਨੂੰ ਨੀਂਦ ਨਹੀਂ ਆਉਂਦੀ। ਭੁੱਖ ਨਹੀਂ ਲਗਦੀ, ਪੇਟ ਵਿਚ ਦਰਦ ਸ਼ੁਰੂ ਹੋ ਜਾਂਦੀ ਹੈ, ਬਲੱਡ ਪ੍ਰੈਸ਼ਰ ਵਧ ਜਾਂਦਾ ਹੈ, ਸ਼ੂਗਰ ਦਾ ਪੱਧਰ ਉੱਚਾ ਹੋ ਜਾਂਦਾ ਹੈ ਜਿਸ ਲਈ ਮਨੋਸਰੀਰਕ ਬਿਮਾਰੀਆਂ ਦਾ ਜਨਮ ਹੁੰਦਾ ਹੈ। ਜਿਵੇਂ ਦਿਲ ਦਾ ਰੋਗ ਜਾਂ ਫਿਰ ਸ਼ੱਕਰ ਰੋਗ ਆਦਿ। ਇਨ੍ਹਾਂ ਨਾਲ ਉਮਰ ਘਟਦੀ ਹੈ ਅਤੇ ਡਾਕਟਰਾਂ ਕੋਲ ਦਵਾਈਆਂ ਲੈਣ ਲਈ ਜਾਣਾ ਪੈਂਦਾ ਹੈ। ਹਰ ਵਿਅਕਤੀ ਦੀਆਂ ਭਾਵਨਾਤਮਕ ਲੋੜਾਂ ਹੁੰਦੀਆਂ ਹਨ। ਹਰ ਪੁਰਸ਼ ਭਾਵੇਂ ਉਹ ਬੱਚਾ ਹੈ ਜਾਂ ਬਜ਼ੁਰਗ ਚਾਹੁੰਦਾ ਹੈ ਕਿ ਉਸ ਨੂੰ ਦੂਜੇ ਲੋਕ ਪਿਆਰ ਕਰਨ। ਪਿਆਰ ਪ੍ਰਾਪਤ ਕਰਨ ਦੀ ਭਾਵਨਾ ਹਰ ਵਿਚ ਹੁੰਦੀ ਹੈ। ਪਿਆਰ ਦੀਆਂ ਭਾਵਨਾਵਾਂ ਵਿਚ ਬਹੁਤ ਸ਼ਕਤੀ ਹੈ। ਜੇ ਵਿਅਕਤੀ ਨੂੰ ਜ਼ਿੰਦਗੀ ਵਿਚ ਪਿਆਰ ਨਹੀਂ ਮਿਲਦਾ, ਉਸ ਵਿਚ ਹੀਣ ਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ, ਜਿਸ ਕਰਕੇ ਉਹ ਬਾਅਦ ਵਿਚ ਕਿਸੇ ਮਾਨਸਿਕ ਵਿਕਾਰ ਦਾ ਮਰੀਜ਼ ਬਣ ਜਾਂਦਾ ਹੈ। ਇੰਜ ਹੀ ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦੀ ਉਸਤਤ ਹੋਵੇ। ਉਸ ਦੀ ਤਾਰੀਫ਼ ਕੀਤੇ ਜਾਵੇ, ਉਸ ਦੀ ਪ੍ਰਸੰਸਾ ਹੋਵੇ। ਜੋ ਵੀ ਉਹ ਕੰਮ ਕਰਦਾ ਹੈ, ਉਸ ਨੂੰ ਸਵੀਕਾਰ ਕੀਤਾ ਜਾਵੇ। ਇਸ ਲਈ ਸਮਾਜਿਕ ਸਵੀਕ੍ਰਿਤੀ ਦੀ ਮਨੋਵਿਗਿਆਨਕ ਲੋੜ ਬਹੁਤ ਜ਼ਰੂਰੀ ਹੈ। ਉਸ ਦੀ ਪਹਿਚਾਣ ਹੋਵੇ ਅਤੇ ਉਸ ਨੂੰ ਆਪਣੇ ਕੀਤੇ ਕਾਰਜ ਦੀਆਂ ਪ੍ਰਾਪਤੀਆਂ ਹਾਸਲ ਹੋਣ। ਜੇ ਇੰਜ ਨਹੀਂ ਹੁੰਦਾ, ਤਾਂ ਉਸ ਵਿਚ ਮੁਜਰਮੀ ਭਾਵਨਾਵਾਂ ਪੈਦਾ ਹੋ ਜਾਣਗੀਆਂ ਅਤੇ ਉਸ ਵਿਅਕਤੀ ਦਾ ਵਿਵਹਾਰ ਹਿੰਸਾਤਮਕ ਹੋ ਜਾਵੇਗਾ ਅਤੇ ਬਦਲਾ ਲੈਣ ਦੀਆਂ ਭਾਵਨਾਵਾਂ ਪੈਦਾ ਹੋ ਜਾਣਗੀਆਂ ਅਤੇ ਉਸ ਦੇ ਵਿਅਕਤਿਤਵ ਵਿਚ ਵਿਗਾੜ ਪੈਦਾ ਹੋਵੇਗਾ। ਅਸੀਂ ਸਮਾਜੀ ਜੀਵ ਹਾਂ ਅਤੇ ਕਿਸੇ ਗਰੋਹ ਵਿਚ ਰਹਿੰਦੇ ਹਾਂ ਅਤੇ ਦੂਜੇ ਲੋਕਾਂ ਨਾਲ ਸਬੰਧ ਬਣਾਉਂਦੇ ਹਾਂ। ਦੇਖਿਆ ਗਿਆ ਹੈ ਕਿ ਬਹੁਤ ਸਾਰੇ ਲੋਕਾਂ ਦੇ ਅੰਤਰ-ਨਿੱਜੀ ਸਬੰਧਾਂ ਵਿਚ ਤਰੇੜਾਂ ਆ ਜਾਂਦੀਆਂ ਹਨ। ਉਹ ਆਪਣੇ ਸਾਥੀਆਂ, ਦੋਸਤਾਂ, ਪਰਿਵਾਰ ਦੇ ਮੈਂਬਰਾਂ ਅਤੇ ਹਾਣੀਆਂ ਨਾਲ ਛੋਟੀ-ਛੋਟੀ ਗੱਲ 'ਤੇ ਲੜ-ਝਗੜ ਪੈਂਦੇ ਹਨ ਅਤੇ ਫਿਰ ਗੁੱਸੇ ਵਿਚ ਆ ਜਾਂਦੇ ਹਨ। ਸਾਡੇ ਦੂਜੇ ਲੋਕਾਂ ਨਾਲ ਸਬੰਧ ਪਿਆਰ ਵਾਲੇ, ਮਿੱਤਰਤਾ ਵਾਲੇ ਅਤੇ ਵਧੀਆ ਹੋਣੇ ਚਾਹੀਦੇ ਹਨ, ਤਾਂ ਜੋ ਅਸੀਂ ਆਪਣੀ ਜ਼ਿੰਦਗੀ ਵਿਚ ਮਾਨਸਿਕ ਤੌਰ 'ਤੇ ਸਕੂਨ ਪਾ ਸਕੀਏ। ਇੰਜ ਹੀ ਤੁਹਾਡੇ ਅੰਤਰ-ਨਿੱਜੀ ਸਬੰਧ ਵੀ ਤਾਲਮੇਲ ਵਾਲੇ ਹੋਣੇ ਚਾਹੀਦੇ ਹਨ। ਹਰ ਇਨਸਾਨ ਦੀਆਂ ਖ਼ਾਹਿਸ਼ਾਂ, ਅਭਿਲਾਸ਼ਾਵਾਂ, ਮੰਗਾਂ ਤੇ ਲੋੜਾਂ ਹੁੰਦੀਆਂ ਹਨ। ਉਹ ਸਭ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ, ਪਰ ਉਸ ਨੂੰ ਸਭ ਕੁਝ ਨਹੀਂ ਮਿਲ ਸਕਦਾ। ਉਸ ਨੂੰ ਆਪਣੀਆਂ ਖ਼ਾਹਿਸ਼ਾਂ ਤੇ ਮੰਗਾਂ ਆਪਣੀ ਯੋਗਤਾ, ਕਾਬਲੀਅਤ ਅਤੇ ਸਮਰੱਥਾ ਅਨੁਸਾਰ ਹੀ ਬਣਾਉਣੀਆਂ ਚਾਹੀਦੀਆਂ ਹਨ, ਨਹੀਂ ਤਾਂ ਅਸੀਂ ਹਮੇਸ਼ਾ ਹੀ ਆਪਣੀ ਜ਼ਿੰਦਗੀ ਵਿਚ ਉਲਝੇ ਰਹਾਂਗੇ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਕਰਨਾ ਵਿਅਕਤੀ 'ਤੇ ਹੀ ਨਿਰਭਰ ਕਰਦਾ ਹੈ। ਉਸ ਵਿਚ ਸਵੈ-ਸੁਚੇਤਨਾ ਹੋਣੀ ਚਾਹੀਦੀ ਹੈ, ਉਸ ਵਿਚ ਸਵੈ-ਪਹਿਚਾਣ ਹੋਣੀ ਚਾਹੀਦੀ ਹੈ, ਉਸ ਦਾ ਜ਼ਿੰਦਗੀ ਵੱਲ ਨਜ਼ਰੀਆ ਜਾਂ ਜੀਵਨ-ਸ਼ੈਲੀ ਬੜੀ ਹੀ ਸਕਾਰਾਤਮਕ ਬਣਾਉਣੀ ਚਾਹੀਦੀ ਹੈ। ਮੰਗਾਂ ਘੱਟ ਹੋਣੀਆਂ ਚਾਹੀਦੀਆਂ ਹਨ। ਆਪਣੀਆਂ ਖ਼ਾਹਿਸ਼ਾਂ ਆਪਣੀ ਯੋਗਤਾ ਅਨੁਸਾਰ ਬਣਾਉਣੀਆਂ ਚਾਹੀਦੀਆਂ ਹਨ। ਚੰਗਾ ਹੋਵੇਗਾ ਜੇ ਵਿਅਕਤੀ ਸਵੈ-ਕੌਂਸਲਿੰਗ ਆਪ ਹੀ ਕਰ ਲਵੇ, ਜੇ ਉਸ ਨੂੰ ਥੋੜ੍ਹਾ ਬਹੁਤ ਮਨੋਵਿਗਿਆਨ ਦਾ ਗਿਆਨ ਹੋਵੇ। ਜੇ ਇੰਝ ਨਹੀਂ ਹੋ ਸਕਦਾ ਅਤੇ ਤੁਸੀਂ ਕਿਸੇ ਮਨੋਵਿਗਿਆਨਕ ਸਮੱਸਿਆ ਨਾਲ ਉਲਝ ਰਹੋ ਹੋ, ਤਾਂ ਚੰਗਾ ਹੋਵੇਗਾ ਜੇ ਤੁਸੀਂ ਕਿਸੇ ਚਕਿਤਸਕ ਮਨੋਵਿਗਿਆਨੀ ਨਾਲ ਸਲਾਹ ਮਸ਼ਵਰਾ ਕਰ ਕੇ ਉਸ ਤੋਂ ਕੌਂਸਲਿੰਗ ਕਰ ਕੇ ਆਪਣੀ ਮਨੋਵਿਗਿਆਨਕ ਸਮੱਸਿਆ ਦਾ ਸਮਾਧਾਨ ਕਰਨ ਦਾ ਯਤਨ ਕਰੋ ਤਾਂ ਜੋ ਆਪਣੀ ਜ਼ਿੰਦਗੀ ਸੋਹਣੀ ਤੇ ਸੁਹਾਵਣੀ ਬਿਤਾ ਸਕੋ।

-ਸਾਬਕਾ ਮੁਖੀ ਮਨੋਵਿਗਿਆਨ (ਸੇਵਾ-ਮੁਕਤ)
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੋ: 94781-69464


ਖ਼ਬਰ ਸ਼ੇਅਰ ਕਰੋ

ਮਹਿਜ਼ ਰਸਮੀ ਕਾਰਵਾਈ

ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਮਹਿਜ਼ ਰਸਮੀ ਕਾਰਵਾਈ ਹੀ ਕਿਹਾ ਜਾ ਸਕਦਾ ਹੈ। ਇਸ ਨਾਲ ਲੋਕਤੰਤਰਿਕ ਪ੍ਰਣਾਲੀ ਦੀ ਹਾਨੀ ਹੋਈ ਹੈ। ਅਜਿਹਾ ਕਰਕੇ ਸਰਕਾਰ ਨੇ ਸਮੁੱਚੇ ਰੂਪ ਵਿਚ ਵਿਧਾਇਕਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ। ਲੋਕ ਪ੍ਰਤੀਨਿਧਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX