ਤਾਜਾ ਖ਼ਬਰਾਂ


ਨਗਰ ਕੌਂਸਲ ਲੌਂਗੋਵਾਲ ਦੇ ਸਾਬਕਾ ਮੀਤ ਪ੍ਰਧਾਨ ਪ੍ਰੇਮ ਮੋਹਣ ਨਹੀਂ ਰਹੇ
. . .  3 minutes ago
ਲੌਂਗੋਵਾਲ, 19 ਜਨਵਰੀ (ਸ.ਸ.ਖੰਨਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਭਾਈ ਗੋਬਿੰਦ ਸਿੰਘ ਲੌਂਗੋਵਾਲ ਪਰਿਵਾਰ ਦੇ ਕਰੀਬੀ ਅਤੇ ਨਗਰ ਕੌਂਸਲ ਲੌਂਗੋਵਾਲ ਦੇ ਲੰਬਾ ਸਮਾਂ ਮੀਤ ਪ੍ਰਧਾਨ ਰਹੇ ਮਾਸਟਰ ਪ੍ਰੇਮ ਮੋਹਨ...
ਭਾਰਤ-ਆਸਟ੍ਰੇਲੀਆ ਵਿਚਾਲੇ ਅੱਜ ਹੋਵੇਗਾ ਫ਼ੈਸਲਾਕੁੰਨ ਮੈਚ
. . .  6 minutes ago
ਬੈਂਗਲੁਰੂ, 19 ਜਨਵਰੀ- ਵਿਸ਼ਵ ਦੀਆਂ ਦੋ ਦਿੱਗਜ ਟੀਮਾਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅੱਜ ਹੋਣ ਵਾਲੇ ਤੀਜੇ ਅਤੇ ਫ਼ੈਸਲਾਕੁੰਨ ਇਕ ਦਿਨਾ ਅੰਤਰਰਾਸ਼ਟਰੀ...
ਅੱਜ ਦਾ ਵਿਚਾਰ
. . .  23 minutes ago
ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ 54 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 54 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ...
ਪ੍ਰਿਟਿੰਗ ਪ੍ਰੈੱਸ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  1 day ago
ਲੁਧਿਆਣਾ, 18 ਜਨਵਰੀ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਸੂਦਾਂ ਮੁਹੱਲੇ 'ਚ ਇੱਕ ਪ੍ਰਿਟਿੰਗ ਪ੍ਰੈੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ...
ਅਮਰੀਕਾ ਤੋਂ ਦਿੱਲੀ ਉਡਾਣ ਦੌਰਾਨ ਲੋਹੀਆਂ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  1 day ago
ਲੋਹੀਆਂ ਖ਼ਾਸ, 18 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) - ਅਮਰੀਕਾ ਦੇ ਕੈਲੇਫੋਰਨੀਆ 'ਚ ਪੈਂਦੇ ਮਨਟੀਕਾ ਸ਼ਹਿਰ ਵਿਖੇ ਪਰਿਵਾਰ ਸਮੇਤ ਰਹਿੰਦੇ ਜਗੀਰ ਸਿੰਘ ਵਾਸੀ ਪਿੰਡ ਬਦਲੀ ਬਲਾਕ ਲੋਹੀਆਂ ਖ਼ਾਸ ਦੇ ਘਰ ਰੱਖੇ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ...
ਸ੍ਰੀਲੰਕਾ ਦੇ ਰਾਸ਼ਟਰਪਤੀ ਵੱਲੋਂ ਅਜੀਤ ਡੋਭਾਲ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 18 ਜਨਵਰੀ - ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਯਾ ਰਾਜਪਕਸ਼ੇ ਵੱਲੋਂ ਅੱਜ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਵਿਚਕਾਰ ਰਾਸ਼ਟਰੀ ਸੁਰੱਖਿਆ, ਖ਼ੁਫ਼ੀਆ ਵੰਡ...
ਦਲਿਤ ਵਿਰੋਧੀ ਹਨ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ - ਅਮਿਤ ਸ਼ਾਹ
. . .  1 day ago
ਬੈਂਗਲੁਰੂ, 18 ਜਨਵਰੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਦੇ ਹੁਬਲੀ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਪੁੱਛਣਾ...
10 ਪੀੜੀਆਂ ਬਾਅਦ ਵੀ ਸਾਵਰਕਰ ਦੀ ਹਿੰਮਤ ਦਾ ਮੁਕਾਬਲਾ ਨਹੀਂ ਕਰ ਸਕਦੇ ਰਾਹੁਲ ਗਾਂਧੀ - ਸਮ੍ਰਿਤੀ ਈਰਾਨੀ
. . .  1 day ago
ਲਖਨਊ, 18 ਜਨਵਰੀ - ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਮਾਫ਼ੀ ਨਹੀਂ ਮੰਗਣਗੇ। ਉਹ ਰਾਹੁਲ ਸਾਵਰਕਰ ਨਹੀ ਹਨ। ਮੈਂ ਅੱਜ ਰਾਹੁਲ ਗਾਂਧੀ...
ਪ੍ਰਨੀਤ ਕੌਰ ਨੇ ਕੀਤਾ 66 ਕੇ ਵੀ ਸਬ- ਸਟੇਸ਼ਨ ਦਾ ਰਸਮੀ ਉਦਘਾਟਨ
. . .  1 day ago
ਡੇਰਾਬਸੀ, 18 ਜਨਵਰੀ (ਸ਼ਾਮ ਸਿੰਘ ਸੰਧੂ) - ਹਲਕਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਅੱਜ ਡੇਰਾਬਸੀ ਨੇੜਲੇ ਪਿੰਡ ਹਰੀਪੁਰ ਕੂੜਾ ਵਿਖੇ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ...
ਝਾਰਖੰਡ : ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਦੀ ਰਿਹਾਈ ਦਾ ਰਾਹ ਪੱਧਰਾ
. . .  1 day ago
ਰਾਂਚੀ, 18 ਜਨਵਰੀ - ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਨੂੰ ਰਿਹਾਅ ਕਰਨ ਦੇ ਪ੍ਰਸਤਾਵ...
ਹੁਣ ਸ਼੍ਰੋ:ਅ:ਦ (ਬਾਦਲ) ਦੇ ਮਾਲਵਾ ਜੋਨ-2 ਦੇ ਸਕੱਤਰ ਨੇ ਦਿੱਤਾ ਅਸਤੀਫ਼ਾ
. . .  1 day ago
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ ( ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ...
ਸੀ.ਏ.ਏ 'ਤੇ 10 ਲਾਈਨਾਂ ਬੋਲ ਕੇ ਦਿਖਾਉਣ ਰਾਹੁਲ ਗਾਂਧੀ - ਜੇ.ਪੀ ਨੱਢਾ
. . .  1 day ago
ਨਵੀਂ ਦਿੱਲੀ, 18 ਜਨਵਰੀ - ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ ਨੱਢਾ ਦਾ ਕਹਿਣਾ ਹੈ ਕਿ ਉਹ ਵਿਰੋਧੀ ਪਾਰਟੀਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਤੋਂ ਕੀ...
ਜੇ.ਈ.ਈ (ਮੇਨ) 2020 ਨਤੀਜਾ : ਜਲੰਧਰ ਦੇ 2 ਵਿਦਿਆਰਥੀਆਂ ਨੇ ਸੂਬੇ ਭਰ 'ਚੋਂ ਕੀਤਾ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ
. . .  1 day ago
ਜਲੰਧਰ, 18 ਜਨਵਰੀ (ਚਿਰਾਗ਼ ਸ਼ਰਮਾ) - ਜੇ.ਈ.ਈ (ਮੇਨ) 2020 ਦੇ ਪਹਿਲੇ ਫੇਸ ਦੇ ਨਤੀਜਿਆਂ ਵਿਚ ਜਲੰਧਰ ਦੇ ਉੱਜਵਲ ਮਹਿਤਾ ਨੇ 99.99 ਫ਼ੀਸਦੀ ਅੰਕ ਹਾਸਲ ਕਰ ਕੇ ਪੰਜਾਬ ਭਰ 'ਚੋਂ ਪਹਿਲਾ ਸਥਾਨ...
'ਆਪ' ਵਿਧਾਇਕ ਆਦਰਸ਼ ਸ਼ਾਸਤਰੀ ਨੇ ਝਾੜੂ ਛੱਡ ਫੜਿਆ ਹੱਥ
. . .  1 day ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੇ ਦਵਾਰਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆਦਰਸ਼ ਸ਼ਾਸਤਰੀ ਅੱਜ ਸੀਨੀਅਰ ਕਾਂਗਰਸੀ ਆਗੂ ਪੀ.ਸੀ ਚਾਕੋ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਦੀ...
ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਗ੍ਰਿਫ਼ਤਾਰ
. . .  1 day ago
ਸੀ.ਏ.ਏ ਲਾਗੂ ਕਰਨ 'ਤੇ ਧੰਨਵਾਦ ਲਈ ਭਾਜਪਾ ਹੈੱਡਕੁਆਟਰ ਪਹੁੰਚੇ ਹਰਿਆਣਾ ਤੇ ਦਿੱਲੀ ਦੇ ਪਾਕਿਸਤਾਨੀ ਸ਼ਰਨਾਰਥੀ
. . .  1 day ago
ਸ਼੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ ਪੰਚਮੀ ਦਾ ਪਵਿੱਤਰ ਦਿਹਾੜਾ- ਭਾਈ ਲੌਂਗੋਵਾਲ
. . .  1 day ago
ਸੜਕ ਹਾਦਸੇ 'ਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਜ਼ਖਮੀ
. . .  1 day ago
ਪ੍ਰਧਾਨ ਮੰਤਰੀ ਅਤੇ ਸੋਨੀਆ ਗਾਂਧੀ ਨੇ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਪੋਹ ਸੰਮਤ 550

ਸੰਪਾਦਕੀ

ਸਿੱਖ ਸਿਆਸਤ ਤੇ ਬੁੱਧੀਜੀਵੀ ਮਧਾਣੀ

ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਚੰਡੀਗੜ੍ਹ ਵਲੋਂ ਕਰਾਏ ਜਾ ਰਹੇ ਦੋ ਦਿਨਾ ਸੈਮੀਨਾਰ ਦੌਰਾਨ ਉਘੇ ਸਿੱਖ ਬੁੱਧੀਜੀਵੀਆਂ ਨੇ ਸੰਕਟ-ਗ੍ਰਸਤ ਸਿੱਖ ਸਮਾਜ ਦੀ ਵਰਤਮਾਨ ਸਥਿਤੀ ਬਾਰੇ ਨਿੱਠ ਕੇ ਵਿਚਾਰ-ਵਟਾਂਦਰਾ ਕੀਤਾ। ਪੰਜਾਬ ਤੇ ਸਿੱਖ ਸਮਾਜ ਵਿਚ ਪੈਦਾ ਹੋਈਆਂ ਸਾਰੀਆਂ ...

ਪੂਰੀ ਖ਼ਬਰ »

ਭਾਜਪਾ ਨਾਲੋਂ ਨਾਤਾ ਤੋੜਨਾ ਚਾਹੁੰਦੇ ਹਨ ਗੱਠਜੋੜ ਭਾਈਵਾਲ

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਕੌਮੀ ਜਮਹੂਰੀ ਗੱਠਜੋੜ ਦੇ ਭਾਈਵਾਲਾਂ ਦੇ ਭਾਰਤੀ ਜਨਤਾ ਪਾਰਟੀ ਨਾਲ ਸਬੰਧਾਂ ਵਿਚ ਤਰੇੜ ਪੈਣੀ ਸ਼ੁਰੂ ਹੋ ਗਈ ਹੈ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅਪਨਾ ਦਲ ਦੇ ਨੇਤਾ ਅਤੇ ਕੇਂਦਰੀ ਸਿਹਤ ਰਾਜ ਮੰਤਰੀ ...

ਪੂਰੀ ਖ਼ਬਰ »

ਕਿਰਤੀ-ਕਿਰਤ-ਕਵਿਤਾ ਅਤੇ ਮੋਹਨਜੀਤ

ਇਸ ਵਰ੍ਹੇ ਦਾ 'ਭਾਰਤੀ ਸਾਹਿਤ ਅਕਾਦਮੀ' ਪੁਰਸਕਾਰ ਉੱਘੇ ਪੰਜਾਬੀ ਕਵੀ ਮੋਹਨਜੀਤ ਨੂੰ ਉਸ ਦੀ ਲੰਮੀ ਕਵਿਤਾ 'ਕੋਣੇ ਦਾ ਸੂਰਜ' ਲਈ ਦਿੱਤੇ ਜਾਣ ਦੇ ਐਲਾਨ ਨੇ ਪੰਜਾਬੀ ਕਵਿਤਾ ਦੇ ਇਸ ਨਿਵੇਕਲੇ ਹਸਤਾਖ਼ਰ ਵੱਲ ਫੇਰ ਧਿਆਨ ਖਿੱਚਿਆ ਹੈ। ਜ਼ਿੰਦਗੀ ਦੀਆਂ ਅੱਸੀ ਬਹਾਰਾਂ ਅਤੇ ਪਤਝੜਾਂ ਆਪਣੇ ਪਿੰਡੇ ਉੱਤੇ ਹੰਢਾ ਚੁੱਕਾ ਇਹ ਕਵੀ, ਪੰਜਾਬੀ ਕਵਿਤਾ ਦੇ ਲਗਪਗ ਸਾਰੇ ਦੌਰਾਂ ਦਾ ਅਹਿਮ ਹਿੱਸਾ ਰਿਹਾ ਹੈ। ਇਹ ਦੌਰ ਚਾਹੇ ਰੁਮਾਂਟਿਕ ਪ੍ਰਗਤੀਵਾਦ ਦਾ ਸੀ-ਜੁਝਾਰ-ਵਿਦਰੋਹੀ ਕਵਿਤਾ ਦਾ ਸੀ, ਅੰਮ੍ਰਿਤਾ ਪ੍ਰੀਤਮ ਅਤੇ 'ਨਾਗਮਣੀ' ਦੇ ਤਿਲਿਸਮ ਦਾ ਸੀ, ਪੰਜਾਬ ਸੰਕਟ ਦਾ ਸੀ ਤੇ ਜਾਂ ਫੇਰ ਇਨ੍ਹਾਂ ਸਾਰੇ ਦੌਰਾਂ ਵਿਚ ਵਿਆਪਤ ਰਹੀ ਪ੍ਰਗੀਤਕ ਕਵਿਤਾ ਦਾ ਸੀ। ਉਹ ਭਾਵੇਂ ਗ਼ਜ਼ਲਾਂ ਲਿਖੇ, ਖੁੱਲ੍ਹੀ ਕਵਿਤਾ ਲਿਖੇ, ਵਿਅਕਤੀ ਚਿੱਤਰ ਲਿਖੇ ਜਾਂ ਲੰਮੀ ਕਵਿਤਾ ਲਿਖੇ, ਪ੍ਰਗੀਤਕਤਾ ਉਸ ਦੀ ਕਵਿਤਾ ਦਾ ਸਰਵ-ਵਿਆਪੀ ਗੁਣ ਹੈ। ਆਧੁਨਿਕ ਵਿਚਾਰਾਂ ਨੂੰ ਪਰੰਪਰਾ ਦੇ ਪਰਾਂ ਨਾਲ ਬੰਨ੍ਹ ਕੇ ਲੰਮੀਆਂ ਉਡਾਰੀਆਂ ਭਰਨਾ, ਮੋਹਨਜੀਤ ਦੀ ਕਾਵਿਕਾਰੀ ਦਾ ਉਘੜਵਾਂ ਲੱਛਣ ਹੈ। ਉਸ ਦੀ ਕਵਿਤਾ ਦਾ ਇਹ ਸਿਖਰ ਉਸ ਨੂੰ ਉਸ ਦੀ ਆਪਣੀ ਪੂਰਵਲੀ ਸ਼ਾਇਰੀ ਨਾਲੋਂ ਨਿਖੇੜਦਾ ਹੋਇਆ, ਸ਼ਾਇਰੀ ਅਤੇ ਸੁਹਜ ਦੀਆਂ ਰਹੱਸਮਈ ਰਮਜ਼ਾਂ ਨਾਲ ਵੀ ਜੋੜਦਾ ਪ੍ਰਤੀਤ ਹੁੰਦਾ ਹੈ। ਉੜੀਸਾ ਦੇ ਕੋਣਾਰਕ ਮੰਦਰ ਨੂੰ ਬਣਾਏ ਜਾਣ ਵੇਲੇ ਦੀਆਂ ਲੋਕ-ਕਥਾਵਾਂ ਦੀ ਪਿੱਠਭੂਮੀ ਨੂੰ ਕਵਿਤਾ ਦਾ ਵਿਸ਼ਾ ਬਣਾ ਕੇ, ਜਿਸ ਤਰ੍ਹਾਂ ਮੋਹਨਜੀਤ ਨੇ ਇਕ ਨਵਾਂ ਭਾਵ ਸਿਰਜਣ ਦਾ ਯਤਨ ਕੀਤਾ ਹੈ, ਉਸ ਨੇ ਇਸ ਰਚਨਾ ਨੂੰ ਉਸ ਦੇ ਸ਼ਾਹਕਾਰ ਵਜੋਂ ਸਥਾਪਤ ਕਰ ਦਿੱਤਾ ਹੈ।
ਕੋਣਾਰਕ ਦਾ ਇਹ ਸੂਰਜ ਮੰਦਰ 13ਵੀਂ ਸਦੀ ਵਿਚ ਗੰਗਾ ਵੰਸ਼ ਦੇ ਰਾਜੇ ਨਰ ਸਿੰਘ ਦੇਵ ਨੇ ਬਣਵਾਇਆ ਸੀ। ਇਸ ਮੰਦਰ ਦੀ ਉਸਾਰੀ ਵਾਸਤੇ 12 ਸੌ ਇਮਾਰਤਸਾਜ਼ਾਂ, ਕਲਾਕਾਰਾਂ, ਸ਼ਿਲਪੀਆਂ, ਮਜ਼ਦੂਰਾਂ ਆਦਿ ਨੂੰ ਕੰਮ ਉੱਤੇ ਲਗਾਇਆ ਗਿਆ ਸੀ। ਕਿਹਾ ਜਾਂਦਾ ਹੈ ਕਿ ਏਨੀਆਂ ਹੀ ਦੇਵ-ਦਾਸੀਆਂ ਨੂੰ ਉਥੇ ਬਣਾਈਆਂ ਜਾਣ ਵਾਲੀਆਂ ਮੂਰਤੀਆਂ ਦੇ ਮਾਡਲ ਬਣਨ ਲਈ ਲੱਭਿਆ ਗਿਆ ਸੀ। ਇਸ ਮੰਦਰ ਦਾ ਨਿਰਮਾਣ 12 ਸਾਲਾਂ ਵਿਚ ਪੂਰਾ ਹੋਇਆ ਸੀ ਪਰ ਇਨ੍ਹਾਂ ਸਾਲਾਂ ਵਿਚ ਇਥੇ ਕੰਮ ਕਰਨ ਵਾਲੇ ਸਾਰੇ ਕਰਮੀਆਂ ਨੂੰ ਇਕ ਦੂਸਰੇ ਨਾਲ ਦੇਹ-ਸਬੰਧ ਬਣਾਉਣ ਦੀ ਮਨਾਹੀ ਸੀ, ਕਿਉਂਕਿ ਇਹ ਸਮਝਿਆ ਜਾਂਦਾ ਸੀ ਕਿ ਅਜਿਹਾ ਕਰਨ ਨਾਲ ਮੰਦਰ ਦੀ ਪਵਿੱਤਰਤਾ ਭੰਗ ਹੋਣ ਦਾ ਖਦਸ਼ਾ ਸੀ। ਅਜਿਹੇ ਸਖ਼ਤ ਜ਼ਾਬਤੇ ਵਿਚ ਆਪਣੀ ਕਲਾ-ਕੌਸ਼ਲਤਾ ਨੂੰ ਨਿਭਾਉਣ ਵਿਚ ਲੱਗੇ ਹੋਏ ਤਿਆਗ਼-ਪੁਰਸ਼ਾਂ ਵਿਚ ਇਕ 'ਚੰਦਰਭਾਗਾ' ਵੀ ਸੀ ਅਤੇ ਇਕ 'ਕਮਲ' ਵੀ ਸੀ...
ਅੰਤਮ ਵਿਦਾ : ਵਿਦਾ ਅੰਤ ਵੀ ਹੈ
ਅੰਤ ਤੋਂ ਪਰ੍ਹੇ ਵੀ
ਚੰਦਰਭਾਗਾ ਤੇ ਕਮਲ ਜੁਦਾ ਹੋਏ
ਅੰਤ ਤੋਂ ਪਰ੍ਹੇ-ਕਲਾ ਹੈ
ਸ਼ਿਲਪ ਤੇ ਸ਼ਾਹਕਾਰ
ਜਿਨ੍ਹਾਂ 'ਚ ਚੰਦਰਭਾਗਾ ਦੀ ਪ੍ਰਤਿਮਾ ਹੈ
ਜਦ ਤਕ ਕੌਣਾਰਕ ਹੈ
ਚੰਦਰਭਾਗਾ ਜਿਊਂਦੀ ਹੈ
ਜਦ ਤਕ ਕੌਣਾਰਕ ਹੈ
ਸ਼ਿਲਪਾ ਚਿਰੰਜੀਵੀ ਹੈ
ਸ਼ਿਲਪੀ ਅਮਰ ਹੈ
ਵਡਭਾਗੀ ਹੈ-ਉਤਕਲ ਦੀ ਭੌਂ
ਇਹ ਕਵਿਤਾ ਸਾਡੇ ਇਤਿਹਾਸ, ਮਿਥਿਹਾਸ ਅਤੇ ਕਲਾ ਨੂੰ ਸੰਭਾਲਦੀ ਹੈ, ਉਨ੍ਹਾਂ ਸਮਿਆਂ ਦੀ ਸਮਾਜਿਕ ਇਤਿਹਾਸਕਾਰੀ ਵੀ ਕਰਦੀ ਹੈ, ਜਿਨ੍ਹਾਂ ਸਮਿਆਂ ਵਿਚ ਇਹ ਕਲਾ ਉਸ ਚਰਮ ਨੂੰ ਪਹੁੰਚੀ ਜਿਸ ਤੋਂ ਅੱਗੇ ਉਹ ਅਧਿਆਤਮਕ ਹੈ, ਜਿਸ ਨੂੰ ਪਾਉਣਾ ਇਕ ਰਹੱਸ ਹੈ। ਸ਼ਿਲਪਾ ਚੰਦਰਭਾਗਾ ਅਤੇ ਸ਼ਿਲਪਕਾਰ ਕਮਲ ਦੇ, ਲੋਕ-ਕਥਾਵਾਂ ਵਿਚਲੇ ਬਿਰਤਾਂਤ ਨੂੰ, ਕਾਵਿ-ਬਿਰਤਾਂਤ ਰਾਹੀਂ ਪੁਨਰਸਿਰਜਿਤ ਕਰਨਾ ਅਤੇ ਸੁਹਜ ਤੇ ਸਾਧਨਾ ਦੇ ਸੁਮੇਲ ਨੂੰ ਮਿਹਨਤ ਦੇ ਮਹਾਤਮ ਨਾਲ ਇਕਸੁਰ ਕਰਕੇ, ਕਲਾ-ਯੁਕਤ ਕਾਵਿ-ਸੰਦੇਸ਼ ਦੀ ਸਿਰਜਣਾ ਕਰਨਾ ਮੋਹਨਜੀਤ ਦੀ ਇਸ ਕਵਿਤਾ ਦਾ ਹਾਸਿਲ ਹੈ, ਜਿਸ ਨੇ ਕਿਰਤ ਅਤੇ ਕਿਰਤੀ ਨੂੰ ਇਕ ਦੂਸਰੇ ਵਿਚ ਅਭੇਦ ਕਰ ਦਿੱਤਾ।
ਬੱਦਲਾਂ ਦੇ ਪਰਛਾਵੇਂ
ਕਿਹਦੇ ਕੋਲ ਰਹੇ
ਸੁਪਨਿਆਂ ਦੀ ਆਓਧ ਸੀ
ਜਦੋਂ ਕੌਣਾਰਕ ਦੀ ਸਿੱਲ
ਧੜਕਦੀ ਸੀ-
ਪੱਥਰ ਗੱਲਾਂ ਕਰਦੇ ਸਨ
ਮਿਹਰਾਬਾਂ ਗਲਵਕੜੀ ਵਿਚ ਲੈਂਦੀਆਂ
ਨਾਗ ਕੰਨਿਆਵਾਂ ਦਾ
ਜਾਦੂ ਕੀਲਦਾ...
ਮੰਦਰ ਦੀ ਮੂਰਤੀਕਲਾ ਦਾ ਇਸ ਤਰ੍ਹਾਂ ਕਾਵਿ-ਕਲਾ ਵਿਚ ਪਰਿਵਰਤਤ ਹੋਣਾ, ਕਵਿਤਾ ਵਿਚ ਗਹਿਰੇ ਅਰਥ ਭਰਦਾ ਹੈ। ਜੋ ਆਪਣੀ ਪ੍ਰਗੀਤਕਤਾ ਰਾਹੀਂ ਮਾਨਵੀ ਵੇਦਨਾ ਨਾਲ ਆਪਣਾ ਰਿਸ਼ਤਾ ਲਗਾਤਾਰ ਗੂੜ੍ਹਾ ਕਰਦਾ ਪ੍ਰਤੀਤ ਹੁੰਦਾ ਹੈ-
ਨਦੀਏ ਨੀ ਤੇਰਾ ਨੀਰ ਡੋਲਦਾ
ਅੱਖੀਏ ਨੀ ਤੇਰਾ ਪਾਣੀ
ਰੂਹੇ ਨੀ ਤੇਰੀ ਵੇਦਨ ਜਾਗੇ
ਮਨ ਦੀਆਂ ਵਿਰਲਾਂ ਥਾਣੀਂ-
-- -- -- -- --
ਭਰਿਆ ਬੱਦਲ ਆ ਕੇ ਤੁਰ ਗਿਆ
ਸਾਉਣ ਦਾ ਝਾਉਲਾ ਪਾ ਕੇ
ਪੌਣੇ ਨੀ ਕੁਝ ਨਮੀ ਲਿਆ ਦੇ
ਸਾਗਰ ਨੂੰ ਪ੍ਰਣਾਅ ਕੇ
ਜਾਂ ਮੇਰੀ ਅੱਖ ਦਾ ਹੰਝੂ ਲੈ ਜਾ
ਉਮਰ ਦਾ ਰੁਕਿਆ ਪਾਣੀ
ਨਦੀਏ ਨੀ ਤੇਰਾ ਨੀਰ ਡੋਲਦਾ
ਅੱਖੀਏ ਨੀ ਤੇਰਾ ਪਾਣੀ...
ਮੋਹਨਜੀਤ ਦੀ ਕਵਿਤਾ ਦੀ ਇਹ ਸਹਿਜ ਪ੍ਰਗੀਤਕ ਸੁਰ ਪਰੰਪਰਕ ਜੁਗਤਾਂ ਨੂੰ ਅਪਣਾਉਂਦੀ ਹੋਈ ਵੀ, ਕਿਰਤ ਅਤੇ ਕਿਰਤੀ ਦੀ ਅਭੇਦਤਾ ਨੂੰ ਪੁਰਾਤਨ-ਕਾਲ ਅਤੇ ਸਮਕਾਲ ਦੇ ਸੰਵਾਦ ਰਾਹੀਂ ਸਰਬਕਾਲ ਤੱਕ ਵਿਸਥਾਰ ਦਿੰਦੀ ਹੈ। ਸਾਹਿਤ ਦੀ ਸਦੀਵਤਾ ਦਾ ਇਹ ਲੱਛਣ ਹੀ ਕਿਸੇ ਰਚਨਾ ਨੂੰ ਕਰਤਾਰੀ ਕਿਰਤ ਬਣਾਉਂਦਾ ਹੈ। ਅਜਿਹਾ ਵਰਤਾਰਾ ਸਮਾਜਿਕ, ਆਰਥਿਕ ਅਤੇ ਰਾਜਨੀਤਕ ਹਾਲਤਾਂ ਨਾਲ ਸਮਿਆਂ ਦੇ ਸੰਵਾਦ ਵਿਚੋਂ ਹੀ ਰੂਪਮਾਨ ਹੁੰਦਾ ਹੈ। ਨਿਰਸੰਦੇਹ ਇਸ ਦਾ ਵਾਹਕ ਸਬੰਧਿਤ ਰਚਨਾਕਾਰ ਹੀ ਹੁੰਦਾ ਹੈ। ਰਚਨਾਕਾਰ ਦੀ ਸਜੱਗਤਾ, ਵਿਵੇਕ ਅਤੇ ਅੰਤਰੀਵੀ ਵੇਦਨਾ ਦਾ ਸਮਾਜਿਕ ਹਾਲਤਾਂ ਨਾਲ ਜਿਸ ਤਰ੍ਹਾਂ ਦਾ ਲਗਾਓ ਅਤੇ ਸੰਵਾਦ-ਵਿਧੀ ਹੋਵੇਗੀ, ਉਸੇ ਤਰ੍ਹਾਂ ਦੀ ਰਚਨਾ ਰੂਪਮਾਨ ਹੋਵੇਗੀ। ਮੋਹਨਜੀਤ ਦਾ ਸਵੈ-ਕਥਨ ਹੈ-'ਤਿੰਨ ਚੀਜ਼ਾਂ ਨੂੰ ਤਰਜੀਹ ਦਿੱਤੀ ਹੈ-ਸਵੈ-ਮਾਣ, ਕਵਿਤਾ ਅਤੇ ਸੁਹਿਰਦਤਾ। ਜਿਥੋਂ ਤੱਕ ਹੋ ਸਕੇ ਸੱਚ ਦੇ ਨੇੜੇ ਰਿਹਾ ਜਾਵੇ। ਸਮੇਂ ਦੇ ਲੰਘਣ ਨਾਲ ਤਿੰਨੇ ਚੀਜ਼ਾਂ ਵਿਹਾਰ ਦਾ ਹਿੱਸਾ ਬਣ ਗਈਆਂ।... ਆਪਣੀ ਤਾਂ ਮਨ ਨਾਲ ਯਾਰੀ ਹੈ। ਇਹ ਤਾਂ ਰੂਹਾਂ ਦੇ ਮਾਮਲੇ ਨੇ... ਨਿਸਚੈ ਹੀ ਇੰਝ ਜਿਊਣਾ ਚੰਗਾ ਲਗਦਾ ਹੈ...।'
ਅਜਿਹੀ ਸੰਵੇਦਨਾ ਅਤੇ ਬੇਬਾਕੀ ਵਾਲੇ ਇਸ ਕਵੀ ਦੀ ਪੰਜ ਸਾਲ ਪਹਿਲਾਂ ਛਪੀ ਪੁਸਤਕ ਨੂੰ ਇਸ ਸਾਲ ਦੇ ਪੁਰਸਕਾਰ ਲਈ ਭਾਰਤੀ ਸਾਹਿਤ ਅਕਾਦਮੀ ਵਲੋਂ ਪਛਾਣਿਆ ਜਾਣਾ ਸਲਾਹੁਣਯੋਗ ਹੈ। ਇਸ ਨਾਲ ਸਾਹਿਤ ਅਕਾਦਮੀ ਦਾ ਵਕਾਰ ਵਧਿਆ ਹੈ।

-20, ਪ੍ਰੋਫ਼ੈਸਰ ਕਾਲੋਨੀ, ਨੇੜੇ ਵਡਾਲਾ ਚੌਕ, ਜਲੰਧਰ-144014.
ਮੋ: 94171-94444


ਖ਼ਬਰ ਸ਼ੇਅਰ ਕਰੋ

ਮਨੋਵਿਗਿਆਨਕ ਸਮੱਸਿਆਵਾਂ ਨੂੰ ਕਿਵੇਂ ਹੱਲ ਕੀਤਾ ਜਾਏ?

ਮਨੁੱਖ ਦੀ ਜ਼ਿੰਦਗੀ ਬੜੀ ਪੇਚੀਦਾ ਹੈ। ਉਸ ਦੀ ਜ਼ਿੰਦਗੀ ਵਿਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਬਹੁਤ ਸਾਰੀਆਂ ਤਾਂ ਉਸ ਦੀਆਂ ਸਮੱਸਿਆਵਾਂ ਆਰਥਿਕ ਅਤੇ ਸਮਾਜਿਕ ਹੁੰਦੀਆਂ ਹਨ, ਜਿਨ੍ਹਾਂ ਨਾਲ ਉਹ ਸਾਰੀ ਉਮਰ ਹੀ ਜੂਝਦਾ ਰਹਿੰਦਾ ਹੈ। ਇਨ੍ਹਾਂ ਤੋਂ ਬਿਨਾਂ ...

ਪੂਰੀ ਖ਼ਬਰ »

ਮਹਿਜ਼ ਰਸਮੀ ਕਾਰਵਾਈ

ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਮਹਿਜ਼ ਰਸਮੀ ਕਾਰਵਾਈ ਹੀ ਕਿਹਾ ਜਾ ਸਕਦਾ ਹੈ। ਇਸ ਨਾਲ ਲੋਕਤੰਤਰਿਕ ਪ੍ਰਣਾਲੀ ਦੀ ਹਾਨੀ ਹੋਈ ਹੈ। ਅਜਿਹਾ ਕਰਕੇ ਸਰਕਾਰ ਨੇ ਸਮੁੱਚੇ ਰੂਪ ਵਿਚ ਵਿਧਾਇਕਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ। ਲੋਕ ਪ੍ਰਤੀਨਿਧਾਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX