ਤਾਜਾ ਖ਼ਬਰਾਂ


ਸਵਿਟਜਲੈਂਡ ਸਰਕਾਰ ਦੀ ਵੱਡੀ ਕਾਰਵਾਈ, ਨੀਰਵ ਮੋਦੀ ਦੇ ਖਾਤਿਆਂ 'ਤੇ ਲਗਾਈ ਰੋਕ
. . .  11 minutes ago
ਨਵੀਂ ਦਿੱਲੀ, 27 ਜੂਨ - ਪੰਜਾਬ ਨੈਸ਼ਨਲ ਬੈਂਕ ਦੇ ਨਾਲ ਹਜ਼ਾਰਾਂ ਕਰੋੜ ਰੁਪਏ ਦਾ ਲੋਨ ਘੁਟਾਲਾ ਕਰਨ ਦੇ ਦੋਸ਼ੀ ਤੇ ਮਨੀ ਲਾਂਡਰਿੰਗ ਕੇਸ ਦੇ ਭਗੌੜੇ ਸਾਬਤ ਕੀਤੇ ਚੁੱਕੇ ਹੀਰਾ ਵਪਾਰੀ ਨੀਰਵ ਮੋਦੀ 'ਤੇ ਸਵਿਟਜ਼ਰਲੈਂਡ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸਥਾਨਕ ਸਰਕਾਰ ਨੇ...
ਦਰਖਤਾਂ ਦੀ ਨਿਲਾਮੀ ਤੋਂ ਖ਼ਫ਼ਾ ਸਮਾਜ ਸੇਵੀ ਜਥੇਬੰਦੀਆਂ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
. . .  14 minutes ago
ਸੰਗਰੂਰ, 29 ਜੂਨ (ਧੀਰਜ ਪਸ਼ੌਰੀਆ) - ਪੰਜਾਬ ਦੀ ਤਹਿਸੀਲ ਗੜ੍ਹਸ਼ੰਕਰ ਦੇ ਕਸਬੇ ਸੈਲਾ ਖ਼ੁਰਦ ਦੀ ਅਨਾਜ ਮੰਡੀ ਦੇ ਵਿਸਤਾਰ ਲਈ 1160 ਦਰਖਤਾਂ ਦੀ ਕਟਾਈ ਲਈ ਨਿਲਾਮੀ ਨੋਟਿਸ ਤੋਂ ਖ਼ਫ਼ਾ ਪੰਜਾਬ ਦੀਆਂ 50 ਸਮਾਜ ਸੇਵੀ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ...
ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਬੰਦੀਆਂ ਵਿਚਾਲੇ ਖ਼ੂਨੀ ਝੜਪ, ਜੇਲ੍ਹ ਨੂੰ ਪਾਇਆ ਗਿਆ ਘੇਰਾ
. . .  22 minutes ago
ਲੁਧਿਆਣਾ, 27 ਜੂਨ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਅੱਜ ਦੁਪਹਿਰ ਬੰਦੀਆਂ ਵਿਚਾਲੇ ਹੋਈ ਖ਼ੂਨੀ ਝੜਪ ਵਿਚ ਇਕ ਦਰਜਨ ਦੇ ਕਰੀਬ ਬੰਦੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਬੰਦੀਆਂ ਵੱਲੋਂ ਲੜਾਈ ਦੌਰਾਨ ਤੇਜ਼ਧਾਰ...
ਅਨੰਤਨਾਗ ਵਿਚ ਇਕ ਜਿੰਦਾ ਅੱਤਵਾਦੀ ਕਾਬੂ, ਇਕ ਦੀ ਲਾਸ਼ ਬਰਾਮਦ
. . .  40 minutes ago
ਸ੍ਰੀਨਗਰ, 27 ਜੂਨ - ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਵਿਚ ਇਕ ਅੱਤਵਾਦੀ ਦੀ ਲਾਸ਼ ਬਰਾਮਦ ਕੀਤੀ ਗਈ ਹੈ ਤੇ ਇਕ ਅੱਤਵਾਦੀ ਨੂੰ ਜਿਊਂਦਾ ਫੜਿਆ ਗਿਆ ਹੈ। ਮਾਰੇ ਗਏ ਅੱਤਵਾਦੀ ਦੀ ਪਹਿਚਾਣ ਅਦਿਲ ਅਹਿਮਦ ਵਜੋਂ ਹੋਈ ਹੈ ਤੇ ਜਿੰਦਾ ਫੜੇ ਅੱਤਵਾਦੀ ਦੀ ਪਹਿਚਾਣ...
ਪ੍ਰਧਾਨ ਮੰਤਰੀ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 1 hour ago
ਓਸਾਕਾ, 27 ਜੂਨ - ਜੀ20 ਸੰਮੇਲਨ ਵਿਚ ਹਿੱਸਾ ਲੈਣ ਲਈ ਜਾਪਾਨ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਅਬੇ ਨਾਲ ਮੁਲਾਕਾਤ ਕੀਤੀ। ਇਸ ਵਿਚਕਾਰ ਦੋਵਾਂ ਵਿਚਾਲੇ ਇਕ ਉੱਚ ਵਫ਼ਦ ਪੱਧਰੀ ਮੀਟਿੰਗ ਵੀ ਹੋਈ। ਪ੍ਰਧਾਨ ਮੰਤਰੀ ਮੋਦੀ ਨੇ ਇਸ...
ਭੋਗਪੁਰ-ਭੁਲੱਥ ਰੋਡ 'ਤੇ ਮਿਲੀ ਲਾਸ਼, ਕਤਲ ਕਰਕੇ ਲਾਸ਼ਾਂ ਨੂੰ ਇਸ ਰੋਡ 'ਤੇ ਸੁੱਟਣ ਦਾ ਚਲਦਾ ਆ ਰਿਹੈ ਸਿਲਸਿਲਾ
. . .  about 1 hour ago
ਭੋਗਪੁਰ, 27 ਜੂਨ (ਕੁਲਦੀਪ ਸਿੰਘ ਪਾਬਲਾ)- ਅੱਜ ਸਵੇਰੇ ਭੋਗਪੁਰ ਤਂੋ ਭੁਲੱਥ ਰੋਡ ਉੱਪਰ ਇਕ ਵਿਅਕਤੀ ਦੀ ਭੇਤਭਰੇ ਹਲਾਤ ਵਿਚ ਲਾਸ਼ ਮਿਲਣ ਕਰਕੇ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਭੁਲੱਥ ਰੋਡ 'ਤੇ ਪੈਂਦੇ ਪਿੰਡ ਟਾਡੀ ਮੋੜ ਨਜ਼ਦੀਕ...
ਹਰਿਆਣਾ 'ਚ ਕਾਂਗਰਸ ਪਾਰਟੀ ਦੇ ਬੁਲਾਰੇ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ
. . .  about 1 hour ago
ਫ਼ਰੀਦਾਬਾਦ, 27 ਜੂਨ - ਹਰਿਆਣਾ ਦੇ ਫ਼ਰੀਦਾਬਾਦ ਵਿਚ ਕਾਂਗਰਸ ਪ੍ਰਦੇਸ਼ ਬੁਲਾਰੇ ਵਿਕਾਸ ਚੌਧਰੀ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸੈਕਟਰ-9 ਵਿਚ ਹਮਲਾਵਰਾਂ ਨੇ ਵਿਕਾਸ ਚੌਧਰੀ 'ਤੇ ਕਰੀਬ 10 ਗੋਲੀਆਂ ਅੰਨ੍ਹੇਵਾਹ ਚਲਾ ਦਿੱਤੀਆਂ। ਵਿਕਾਸ...
ਸਬ ਇੰਸਪੈਕਟਰ ਤੇ ਉਸ ਦੀ ਸਾਥਣ ਨਸ਼ੀਲੇ ਪਦਾਰਥ ਤੇ ਨਜਾਇਜ਼ ਅਸਲੇ ਸਮੇਤ ਕਾਬੂ
. . .  1 minute ago
ਲੁਧਿਆਣਾ, 27 ਜੂਨ - ਐਸ.ਟੀ.ਐਫ ਦੀ ਪੁਲਿਸ ਨੇ ਸਹਾਇਕ ਸਬ ਇੰਸਪੈਕਟਰ ਤੇ ਉਸ ਦੀ ਸਾਥਣ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਸਾਢੇ ਪੰਜ ਕਿੱਲੋ ਅਫ਼ੀਮ ਨਜਾਇਜ਼ ਅਸਲਾ ਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਕੀਤਾ ਹੈ। ਕਾਬੂ ਕੀਤਾ ਗਿਆ ਕਥਿਤ ਦੋਸ਼ੀ...
ਮੋਦੀ ਨਾਲ ਮੁਲਾਕਾਤ ਤੋਂ ਪਹਿਲਾ ਟਰੰਪ ਨੇ ਪ੍ਰਗਟਾਈ ਨਾਰਾਜ਼ਗੀ
. . .  1 minute ago
ਵਾਸ਼ਿੰਗਟਨ, 27 ਜੂਨ - ਜਾਪਾਨ ਦੇ ਓਸਾਕਾ 'ਚ ਜੀ20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਹੋਣ ਵਾਲੀ ਮੁਲਾਕਾਤ ਤੋਂ ਪਹਿਲਾ ਟਰੰਪ ਨੇ ਵਪਾਰ ਕਰ ਨੂੰ ਲੈ ਕੇ ਭਾਰਤ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਅਮਰੀਕੀ...
ਬਿਜਲੀ ਨਾ ਮਿਲਣ ਤੋਂ ਦੁਖੀ ਕਿਸਾਨਾਂ ਨੇ ਧਰਨਾ ਲਗਾ ਕੇ ਫ਼ਿਰੋਜਪੁਰ ਮੁਕਤਸਰ ਰੋਡ ਕੀਤਾ ਜਾਮ
. . .  about 2 hours ago
ਫ਼ਿਰੋਜ਼ਪੁਰ, 27 ਜੂਨ (ਜਸਵਿੰਦਰ ਸਿੰਘ ਸੰਧੂ) - ਬਿਜਲੀ ਸਪਲਾਈ ਪੈ ਰਹੇ ਵਿਘਨ ਕਾਰਨ ਤੇ ਲਾਈਨਾਂ ਨੂੰ ਸਮੇਂ ਸਿਰ ਠੀਕ ਨਾ ਕੀਤੇ ਜਾਣ ਤੋਂ ਦੁਖੀ ਹੋਏ ਕਿਸਾਨਾਂ ਨੇ ਪਿੰਡ ਝੋਕ ਹਰੀ ਹਰ ਵਿਖੇ ਸੇਮ ਨਾਲੇ ਦੇ ਪੁਲ 'ਤੇ ਧਰਨਾ ਮਾਰ ਕੇ ਫ਼ਿਰੋਜ਼ਪੁਰ-ਮੁਕਤਸਰ ਸੜਕ ਆਵਾਜਾਈ ਜਾਮ...
ਲੈਦਰ ਕੰਪਲੈਕਸ ਸਥਿਤ ਇਕ ਫ਼ੈਕਟਰੀ ਨੂੰ ਅੱਗ ਕਾਰਨ ਪੁੱਜਿਆ ਨੁਕਸਾਨ
. . .  about 2 hours ago
ਜਲੰਧਰ, 27 ਜੂਨ - ਜਲੰਧਰ ਦੇ ਲੈਦਰ ਕੰਪਲੈਕਸ 'ਚ ਅੱਜ ਸਵੇਰੇ ਇਕ ਫ਼ੈਕਟਰੀ ਵਿਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਫਾਇਰ ਬ੍ਰਿਗੇਡ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ। ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਰੰਤੂ ਅੱਗ ਕਾਰਨ ਫ਼ੈਕਟਰੀ ਨੂੰ ਭਾਰੀ...
ਸ਼ਹੀਦ ਐਸ.ਐਚ.ਓ. ਅਰਸ਼ਦ ਖਾਨ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ
. . .  about 2 hours ago
ਸ੍ਰੀਨਗਰ, 27 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਹਨ। ਪਹਿਲੇ ਦਿਨ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਇਕ ਜੁਲਾਈ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਦੇ ਸੁਰੱਖਿਆ ਦੇ ਇੰਤਜ਼ਾਮ ਚੁਸਤ ਹੋਣੇ ਚਾਹੀਦੇ ਹਨ। ਅਮਿਤ...
ਅੰਬਾਲਾ 'ਚ ਪੰਛੀ ਨਾਲ ਟਕਰਾਇਆ ਜਗੂਆਰ, ਵੱਡਾ ਹਾਦਸਾ ਹੋਣੋਂ ਟਲਿਆ
. . .  about 3 hours ago
ਅੰਬਾਲਾ, 27 ਜੂਨ - ਹਰਿਆਣਾ 'ਚ ਅੱਜ ਸਵੇਰੇ ਹਵਾਈ ਸੈਨਾ ਦੇ ਜਗੂਆਰ ਜਹਾਜ਼ ਦੀ ਐਮਰਜੈਂਸੀ ਲੈਡਿੰਗ ਕਰਾਈ ਗਈ। ਇਹ ਲੜਾਕੂ ਜਹਾਜ਼ ਅੰਬਾਲਾ ਏਅਰਫੋਰਸ ਸਟੇਸ਼ਨ ਤੋਂ ਉੱਡਿਆ ਸੀ ਤੇ ਇਕ ਪੰਛੀ ਦੇ ਟਕਰਾਉਣ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਡਿੰਗ ਕਰਾਈ ਗਈ। ਇਸ...
ਮੋਦੀ ਨੂੰ ਵੋਟ ਦੇ ਕੇ ਇੱਥੇ ਮਦਦ ਮੰਗਣ ਆ ਗਏ, ਲਾਠੀਚਾਰਜ ਕਰਾਵਾਂ - ਕਰਨਾਟਕਾ ਦੇ ਮੁੱਖ ਮੰਤਰੀ ਪ੍ਰਦਰਸ਼ਨਕਾਰੀਆਂ 'ਤੇ ਭੜਕੇ
. . .  about 3 hours ago
ਬੈਂਗਲੁਰੂ, 27 ਜੂਨ - ਕਰਨਾਟਕਾ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਬੁੱਧਵਾਰ ਨੂੰ ਆਪਣੇ ਹੀ ਪ੍ਰਦੇਸ਼ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿ ਸਮੂਹ 'ਤੇ ਭੜਕ ਗਏ। ਰਾਏਚੁਰ ਵਿਚ ਪ੍ਰਦਰਸ਼ਨ ਕਰ ਰਹੇ ਇਕ ਸਮੂਹ 'ਤੇ ਭੜਕਦੇ ਹੋਏ ਉਨ੍ਹਾਂ ਦੀ ਮਦਦ ਕਰਨ ਤੋਂ ਮਨਾ ਕਰ ਦਿੱਤਾ। ਮੁੱਖ...
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਸੰਗਤਾਂ ਦਾ ਜੱਥਾ ਲਾਹੌਰ ਰਵਾਨਾ
. . .  about 4 hours ago
ਅੰਮ੍ਰਿਤਸਰ, 27 ਜੂਨ (ਜਸਵੰਤ ਸਿੰਘ ਜੱਸ) - ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਾਹੌਰ ਵਿਖੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 224 ਦੇ ਕਰੀਬ ਸਿੱਖ ਸੰਗਤਾਂ ਦਾ ਜੱਥਾ ਜੈਕਾਰਿਆਂ ਦੀ ਗੂੰਜ ਵਿਚ ਪਾਕਿਸਤਾਨ ਲਈ ਰਵਾਨਾ ਕੀਤਾ...
ਅੱਜ ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ ਮੈਚ
. . .  about 4 hours ago
ਜਾਪਾਨ ਪੁੱਜੇ ਪ੍ਰਧਾਨ ਮੰਤਰੀ ਮੋਦੀ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਵਿਸ਼ਵ ਕੱਪ 2019 : ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਵਿਸ਼ਵ ਕੱਪ 2019 : ਪਾਕਿਸਤਾਨ 35 ਓਵਰਾਂ ਦੇ ਬਾਅਦ 162/3
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਪੋਹ ਸੰਮਤ 550

ਸੰਪਾਦਕੀ

ਸਿੱਖ ਸਿਆਸਤ ਤੇ ਬੁੱਧੀਜੀਵੀ ਮਧਾਣੀ

ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਚੰਡੀਗੜ੍ਹ ਵਲੋਂ ਕਰਾਏ ਜਾ ਰਹੇ ਦੋ ਦਿਨਾ ਸੈਮੀਨਾਰ ਦੌਰਾਨ ਉਘੇ ਸਿੱਖ ਬੁੱਧੀਜੀਵੀਆਂ ਨੇ ਸੰਕਟ-ਗ੍ਰਸਤ ਸਿੱਖ ਸਮਾਜ ਦੀ ਵਰਤਮਾਨ ਸਥਿਤੀ ਬਾਰੇ ਨਿੱਠ ਕੇ ਵਿਚਾਰ-ਵਟਾਂਦਰਾ ਕੀਤਾ। ਪੰਜਾਬ ਤੇ ਸਿੱਖ ਸਮਾਜ ਵਿਚ ਪੈਦਾ ਹੋਈਆਂ ਸਾਰੀਆਂ ...

ਪੂਰੀ ਖ਼ਬਰ »

ਭਾਜਪਾ ਨਾਲੋਂ ਨਾਤਾ ਤੋੜਨਾ ਚਾਹੁੰਦੇ ਹਨ ਗੱਠਜੋੜ ਭਾਈਵਾਲ


ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਕੌਮੀ ਜਮਹੂਰੀ ਗੱਠਜੋੜ ਦੇ ਭਾਈਵਾਲਾਂ ਦੇ ਭਾਰਤੀ ਜਨਤਾ ਪਾਰਟੀ ਨਾਲ ਸਬੰਧਾਂ ਵਿਚ ਤਰੇੜ ਪੈਣੀ ਸ਼ੁਰੂ ਹੋ ਗਈ ਹੈ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅਪਨਾ ਦਲ ਦੇ ਨੇਤਾ ਅਤੇ ਕੇਂਦਰੀ ਸਿਹਤ ਰਾਜ ਮੰਤਰੀ ਅਨੁਪ੍ਰਿਆ ਪਟੇਲ ਵੀ ਛੇਤੀ ਹੀ ਕੌਮੀ ਜਮਹੂਰੀ ਗੱਠਜੋੜ ਤੋਂ ਤੋੜ-ਵਿਛੋੜੇ ਦਾ ਐਲਾਨ ਕਰਨਗੇ। ਉਨ੍ਹਾਂ ਵਲੋਂ ਆਪਣੀ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਇਸ ਸਬੰਧੀ ਵਿਚਾਰ-ਚਰਚਾ ਕੀਤੀ ਗਈ ਹੈ। ਇਸ ਦੌਰਾਨ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਕਿਹਾ ਹੈ ਕਿ ਉਹ ਇਸ ਰਾਜਨੀਤਕ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ, ਜਿਸ ਦਾ ਬਿਹਾਰ ਵਿਚ ਕਾਫੀ ਹੱਦ ਤੱਕ ਅਸਰ ਪਏਗਾ। ਇਸੇ ਤਰ੍ਹਾਂ ਹੀ ਸ਼ਿਵ ਸੈਨਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਕੌਮੀ ਜਮਹੂਰੀ ਗੱਠਜੋੜ ਵਿਚ ਰਹਿਣ ਜਾਂ ਨਾ ਰਹਿਣ ਨਾਲ ਸਬੰਧਿਤ ਮੁੱਦੇ 'ਤੇ ਛੇਤੀ ਹੀ ਮੀਟਿੰਗ ਕਰ ਕੇ ਫ਼ੈਸਲਾ ਕਰੇਗੀ।
ਸ਼ਿਵਪਾਲ ਦੀ ਪਹਿਲੀ ਰੈਲੀ

ਸ਼ਿਵਪਾਲ ਯਾਦਵ ਨੇ ਲਖਨਊ ਦੇ ਰਾਮਾਬਾਈ ਅੰਬੇਡਕਰ ਮੈਦਾਨ ਵਿਚ ਪਹਿਲੀ ਜਨ ਆਕ੍ਰੋਸ਼ ਰੈਲੀ ਦਾ ਆਯੋਜਨ ਕੀਤਾ। ਇਸ ਰੈਲੀ ਵਿਚ ਮੁਲਾਇਮ ਸਿੰਘ ਯਾਦਵ ਵੀ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਸ਼ਿਵਪਾਲ ਨੂੰ ਆਸ਼ੀਰਵਾਦ ਵੀ ਦਿੱਤਾ। ਸ਼ਿਵਪਾਲ ਨੇ ਆਪਣੇ ਭਤੀਜੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨੂੰ ਚੁਣੌਤੀ ਦਿੰਦਿਆਂ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਦਾ ਗਠਨ ਕੀਤਾ ਹੈ। ਪਾਰਟੀ ਦੇ ਦਫ਼ਤਰ ਵਿਚ ਮੁਸਲਮਾਨ ਅਤੇ ਯਾਦਵਾਂ ਸਮੇਤ ਕਈ ਅਹੁਦੇਦਾਰ ਪੁੱਜੇ ਸਨ, ਜਿਹੜੇ ਕਿਸੇ ਸਮੇਂ ਸਮਾਜਵਾਦੀ ਪਾਰਟੀ ਦਾ ਹਿੱਸਾ ਸਨ। ਭਾਵੇਂ ਸ਼ਿਵਪਾਲ ਯਾਦਵ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਦੇ ਵਿਰੁੁੱਧ ਲੜੇਗੀ ਪਰ ਇਸ ਨਵੀਂ ਪਾਰਟੀ ਨਾਲ ਸਪਾ-ਬਸਪਾ ਦੇ ਗੱਠਜੋੜ ਨੂੰ ਵੱਡੀ ਹੱਦ ਤੱਕ ਨੁਕਸਾਨ ਪਹੁੰਚੇਗਾ। ਕੁਝ ਸਮਾਂ ਪਹਿਲਾਂ ਵਿਚਾਰ-ਚਰਚਾ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਹ ਮੰਨਿਆ ਸੀ ਕਿ ਸਪਾ-ਬਸਪਾ ਗੱਠਜੋੜ ਉਨ੍ਹਾਂ ਦੀ ਪਾਰਟੀ ਨੂੰ ਚੁਣੌਤੀ ਪੇਸ਼ ਕਰ ਸਕਦਾ ਹੈ। ਉੱਤਰ ਪ੍ਰਦੇਸ਼ ਵਿਚ ਭਾਜਪਾ ਕੋਲ 45 ਫ਼ੀਸਦੀ ਵੋਟਾਂ ਹਨ, ਜਦ ਕਿ ਸਪਾ-ਬਸਪਾ ਗੱਠਜੋੜ ਕੋਲ 51 ਫ਼ੀਸਦੀ। ਇਹ 6 ਫ਼ੀਸਦੀ ਵੋਟਾਂ ਦਾ ਫ਼ਰਕ ਆਖ਼ਰੀ ਨਤੀਜਿਆਂ 'ਤੇ ਵੱਡਾ ਅਸਰ ਵਿਖਾ ਸਕਦਾ ਹੈ।
ਮੋਦੀ ਤੋਂ ਨਾਰਾਜ਼ ਕੁਸ਼ਵਾਹਾ
ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਪ੍ਰਧਾਨ ਉਪੇਂਦਰ ਕੁਸ਼ਵਾਹਾ ਨੇੇ ਨਿਤਿਸ਼ ਕੁਮਾਰ ਦੀ ਸਿੱਖਿਆ ਨੀਤੀ ਦੇ ਵਿਰੋਧ 'ਚ ਦੋ ਦਿਨਾ ਭੁੱਖ ਹੜਤਾਲ ਕੀਤੀ। ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸੰਸਦ ਦੇ ਇਜਲਾਸ ਤੋਂ ਪਹਿਲਾਂ ਕੁਸ਼ਵਾਹਾ ਨੂੰ ਮੀਟਿੰਗ ਲਈ ਬੁਲਾਇਆ ਸੀ ਪਰ ਕੁਸ਼ਵਾਹਾ ਮੰਤਰਾਲੇ ਤੋਂ ਅਸਤੀਫ਼ਾ ਦੇ ਚੁੱਕੇ ਸਨ ਅਤੇ ਉਨ੍ਹਾਂ ਨੇ ਸੱਤਾਧਾਰੀ ਗੱਠਜੋੜ ਨਾਲੋਂ ਤੋੜ-ਵਿਛੋੜਾ ਕਰ ਲਿਆ ਸੀ। ਪ੍ਰਧਾਨ ਮੰਤਰੀ ਨੂੰ ਦਿੱਤੇ ਅਸਤੀਫ਼ੇ ਵਿਚ ਉਨ੍ਹਾਂ ਕਿਹਾ ਕਿ ਉਹ ਮੋਦੀ ਦੀ ਅਗਵਾਈ ਤੋਂ ਨਿਰਾਸ਼ ਮਹਿਸੂਸ ਕਰ ਰਹੇ ਹਨ। ਕੁਸ਼ਵਾਹਾ ਨੇ ਭਾਜਪਾ 'ਤੇ ਤਨਜ਼ ਕਸਦਿਆਂ ਕਿਹਾ ਕਿ ਪਾਰਟੀ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਇਸ ਤੋਂ ਪਹਿਲਾਂ ਕੁਸ਼ਵਾਹਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣ ਦੀ ਕੋਸ਼ਿਸ਼ ਵੀ ਕਰਦੇ ਰਹੇ। ਇਸ ਦੌਰਾਨ ਸ਼ਰਦ ਯਾਦਵ, ਜੋ ਕਿ ਆਪਣੀ ਪਾਰਟੀ ਨੂੰ ਰਾਸ਼ਟਰੀ ਲੋਕ ਦਲ ਵਿਚ ਸ਼ਾਮਿਲ ਕਰ ਸਕਦੇ ਹਨ, ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਹਸਪਤਾਲ ਵਿਚ ਮਿਲੇ ਅਤੇ ਉਨ੍ਹਾਂ ਨੇ ਰਾਸ਼ਟਰੀ ਲੋਕ ਸਮਤਾ ਪਾਰਟੀ ਨਾਲ ਗੱਠਜੋੜ ਅਤੇ ਸੀਟਾਂ ਦੀ ਵੰਡ ਸਬੰਧੀ ਚਰਚਾ ਕੀਤੀ।
ਬੰਗਾਲ ਦੀ ਕਸ਼ਮਕਸ਼

ਬੰਗਾਲ ਪੁਲਿਸ ਨੇ ਭਾਜਪਾ ਦੇ ਸੂਬਾਈ ਪ੍ਰਧਾਨ ਦਿਲੀਪ ਘੋਸ਼ ਅਤੇ ਹੋਰ ਨੇਤਾਵਾਂ 'ਤੇ ਸੂ ਮੋਟੋ ਲੈਂਦੇ ਹੋਏ ਕੇਸ ਦਰਜ ਕੀਤਾ ਹੈ। ਇਹ ਕੇਸ ਰੱਥ ਯਾਤਰਾ ਲਈ ਸਮਾਗਮ ਦਾ ਆਯੋਜਨ ਕਰਨ ਕਰਕੇ ਕੀਤਾ ਗਿਆ, ਜਿਸ ਦੇ ਵਿਰੁੱਧ ਕੋਲਕਾਤਾ ਉੱਚ ਅਦਾਲਤ ਨੇ ਸਰਕਾਰ ਦੀ ਕਾਨੂੰਨ ਬਣਾਈ ਰੱਖਣ ਦੀ ਬੇਨਤੀ 'ਤੇ ਫ਼ੈਸਲਾ ਸੁਣਾਇਆ ਸੀ। ਘੋਸ਼ ਦੇ ਅਨੁਸਾਰ ਇਹ ਮੀਟਿੰਗ ਪਹਿਲਾਂ ਤੋਂ ਹੀ ਸਮਾਂਬੱਧ ਕੀਤੀ ਗਈ ਸੀ ਅਤੇ ਸਬੰਧਿਤ ਥਾਂ 'ਤੇ ਲੋਕ ਪਹੁੰਚਣੇ ਸ਼ੁਰੂ ਹੋ ਗਏ ਸਨ। ਪਰ ਉਸ ਨੇ ਮੰਚ 'ਤੇ ਜਾ ਕੇ ਐਲਾਨ ਕੀਤਾ ਕਿ ਇਹ ਸਮਾਗਮ ਅਜੇ ਰੱਦ ਕੀਤਾ ਗਿਆ ਹੈ ਅਤੇ ਲੋਕਾਂ ਦੇ ਇਥੇ ਪਹੁੰਚਣ 'ਤੇ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਕੁਝ ਸਮਾਂ ਪਹਿਲਾਂ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਮੀਡੀਆ ਨੂੰ ਕਿਹਾ ਸੀ ਕਿ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਉਨ੍ਹਾਂ ਦੀ ਪਾਰਟੀ ਦੀ ਆਵਾਜ਼ ਨੂੰ ਦਬਾਅ ਨਹੀਂ ਸਕਦੇ ਅਤੇ ਕੋਈ ਵੀ ਸੂਬੇ ਵਿਚ ਉਨ੍ਹਾਂ ਦੀ ਪਾਰਟੀ ਨੂੰ ਸਰਕਾਰ ਬਦਲਣ ਤੋਂ ਰੋਕ ਨਹੀਂ ਸਕਦਾ।


ਖ਼ਬਰ ਸ਼ੇਅਰ ਕਰੋ

ਕਿਰਤੀ-ਕਿਰਤ-ਕਵਿਤਾ ਅਤੇ ਮੋਹਨਜੀਤ

ਇਸ ਵਰ੍ਹੇ ਦਾ 'ਭਾਰਤੀ ਸਾਹਿਤ ਅਕਾਦਮੀ' ਪੁਰਸਕਾਰ ਉੱਘੇ ਪੰਜਾਬੀ ਕਵੀ ਮੋਹਨਜੀਤ ਨੂੰ ਉਸ ਦੀ ਲੰਮੀ ਕਵਿਤਾ 'ਕੋਣੇ ਦਾ ਸੂਰਜ' ਲਈ ਦਿੱਤੇ ਜਾਣ ਦੇ ਐਲਾਨ ਨੇ ਪੰਜਾਬੀ ਕਵਿਤਾ ਦੇ ਇਸ ਨਿਵੇਕਲੇ ਹਸਤਾਖ਼ਰ ਵੱਲ ਫੇਰ ਧਿਆਨ ਖਿੱਚਿਆ ਹੈ। ਜ਼ਿੰਦਗੀ ਦੀਆਂ ਅੱਸੀ ਬਹਾਰਾਂ ਅਤੇ ...

ਪੂਰੀ ਖ਼ਬਰ »

ਮਨੋਵਿਗਿਆਨਕ ਸਮੱਸਿਆਵਾਂ ਨੂੰ ਕਿਵੇਂ ਹੱਲ ਕੀਤਾ ਜਾਏ?

ਮਨੁੱਖ ਦੀ ਜ਼ਿੰਦਗੀ ਬੜੀ ਪੇਚੀਦਾ ਹੈ। ਉਸ ਦੀ ਜ਼ਿੰਦਗੀ ਵਿਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਬਹੁਤ ਸਾਰੀਆਂ ਤਾਂ ਉਸ ਦੀਆਂ ਸਮੱਸਿਆਵਾਂ ਆਰਥਿਕ ਅਤੇ ਸਮਾਜਿਕ ਹੁੰਦੀਆਂ ਹਨ, ਜਿਨ੍ਹਾਂ ਨਾਲ ਉਹ ਸਾਰੀ ਉਮਰ ਹੀ ਜੂਝਦਾ ਰਹਿੰਦਾ ਹੈ। ਇਨ੍ਹਾਂ ਤੋਂ ਬਿਨਾਂ ...

ਪੂਰੀ ਖ਼ਬਰ »

ਮਹਿਜ਼ ਰਸਮੀ ਕਾਰਵਾਈ

ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਮਹਿਜ਼ ਰਸਮੀ ਕਾਰਵਾਈ ਹੀ ਕਿਹਾ ਜਾ ਸਕਦਾ ਹੈ। ਇਸ ਨਾਲ ਲੋਕਤੰਤਰਿਕ ਪ੍ਰਣਾਲੀ ਦੀ ਹਾਨੀ ਹੋਈ ਹੈ। ਅਜਿਹਾ ਕਰਕੇ ਸਰਕਾਰ ਨੇ ਸਮੁੱਚੇ ਰੂਪ ਵਿਚ ਵਿਧਾਇਕਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ। ਲੋਕ ਪ੍ਰਤੀਨਿਧਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX