ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਨਿਊਜ਼ੀਲੈਂਡ 31 ਓਵਰਾਂ ਮਗਰੋਂ 97/5
. . .  5 minutes ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੀ ਅੱਧੀ ਟੀਮ ਆਊਟ, ਸਕੋਰ 83/5
. . .  27 minutes ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਵਲੋਂ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼, 24 ਓਵਰਾਂ ਮਗਰੋਂ 77/4
. . .  39 minutes ago
ਅਧਿਕਾਰੀ ਦੀ ਬੈਟ ਨਾਲ ਕੁੱਟਮਾਰ ਕਰਨ 'ਤੇ ਸੀਨੀਅਰ ਭਾਜਪਾ ਆਗੂ ਦਾ ਵਿਧਾਇਕ ਬੇਟਾ ਗ੍ਰਿਫ਼ਤਾਰ
. . .  47 minutes ago
ਇੰਦੌਰ, 26 ਜੂਨ - ਖਸਤਾ ਹਾਲਤ ਮਕਾਨ ਢਾਹੁਣ ਗਈ ਇੰਦੌਰ ਨਗਰ ਨਿਗਮ ਦੀ ਟੀਮ ਦੇ ਨਾਲ ਵਿਵਾਦ ਦੌਰਾਨ ਬੁੱਧਵਾਰ ਨੂੰ ਭਾਜਪਾ ਦੇ ਸਥਾਨਕ ਵਿਧਾਇਕ ਆਕਾਸ਼ ਵਿਜੈਵਰਗੀਏ ਨੇ ਨਗਰ ਨਿਗਮ ਦੇ ਇਕ ਅਫ਼ਸਰ ਨੂੰ ਕ੍ਰਿਕਟ ਬੈਟ ਨਾਲ ਕੁੱਟਿਆ ਸੀ। ਕੁੱਟਮਾਰ ਕਰਨ 'ਤੇ...
2016 ਤੋਂ ਭਾਰਤੀ ਹਵਾਈ ਫੌਜ ਨੂੰ ਪਿਆ ਭਾਰੀ ਘਾਟਾ, ਸਰਕਾਰ ਨੇ ਲੋਕ ਸਭਾ 'ਚ ਗਿਣਾਇਆ
. . .  58 minutes ago
ਨਵੀਂ ਦਿੱਲੀ, 26 ਜੂਨ - ਰੱਖਿਆ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀਪਦ ਨਾਇਕ ਨੇ ਅੱਜ ਲੋਕ ਸਭਾ ਵਿਚ ਲਿਖਤੀ ਰੂਪ ਵਿਚ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤੀ ਹਵਾਈ ਫੌਜ ਦੇ 2016 ਤੋਂ ਹੁਣ ਤੱਕ 27 ਏਅਰਕ੍ਰਾਫਟ ਹਾਦਸਾਗ੍ਰਸਤ ਹੋਏ ਹਨ। ਜਿਨ੍ਹਾਂ ਵਿਚ 15 ਲੜਾਕੂ ਜਹਾਜ਼...
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੂੰ ਪਾਕਿਸਤਾਨ ਨੇ ਪਾਇਆ ਮੁਸ਼ਕਿਲ 'ਚ, 46 ਦੌੜਾਂ 'ਤੇ 4 ਖਿਡਾਰੀ ਆਊਟ
. . .  about 1 hour ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 11 ਓਵਰਾਂ ਮਗਰੋਂ 44/3
. . .  about 1 hour ago
ਟਰੱਕ ਅੰਦਰ ਬਣਿਆ ਸੀ ਸਪੈਸ਼ਲ ਕੈਬਿਨ, ਜਿਸ ਵਿਚ ਰੱਖੇ ਸਨ ਨਸ਼ੀਲੇ ਪਦਾਰਥ, ਦੋਸ਼ੀ ਕਾਬੂ
. . .  about 1 hour ago
ਜਲੰਧਰ, 26 ਜੂਨ - ਜਲੰਧਰ ਦਿਹਾਤੀ ਪੁਲਿਸ ਨੇ ਗਸ਼ਤ ਦੌਰਾਨ ਫੋਕਲ ਪੁਆਇੰਟ ਪਿੰਡ ਨੌਗੱਜਾ ਦੇ ਨਜ਼ਦੀਕ 2 ਡਰੱਗ ਤਸਕਰਾਂ ਨੂੰ ਟਰੱਕ ਸਮੇਤ ਕਾਬੂ ਕੀਤਾ ਹੈ। ਉੱਥੇ ਹੀ ਟਰੱਕ ਅੰਦਰ ਬਣੇ ਸਪੈਸ਼ਲ ਕੈਬਿਨ ਵਿਚੋਂ 400 ਕਿੱਲੋਗ੍ਰਾਮ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 9 ਓਵਰਾਂ ਮਗਰੋਂ 38/3
. . .  about 1 hour ago
ਝਾਰਖੰਡ 'ਚ ਨੌਜਵਾਨ ਦੀ ਕੁੱਟ ਕੁੱਟ ਕੇ ਹੱਤਿਆ ਮਾਮਲੇ 'ਚ ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ - ਮੋਦੀ
. . .  about 1 hour ago
ਨਵੀਂ ਦਿੱਲੀ, 26 ਜੂਨ - ਝਾਰਖੰਡ 'ਚ ਇਕ ਮੁਸਲਿਮ ਨੌਜਵਾਨ ਦੀ ਭੀੜ ਵਲੋਂ ਕੁੱਟ ਕੁੱਟ ਕੇ ਹੱਤਿਆ ਮਾਮਲੇ 'ਚ ਅੱਜ ਲੋਕ ਸਭਾ ਕੁਝ ਮੈਂਬਰਾਂ ਨੇ ਕੇਂਦਰ ਕੋਲੋਂ ਰਾਜ ਸਰਕਾਰ ਨੂੰ ਇਸ ਮਾਮਲੇ 'ਚ ਕਾਰਵਾਈ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ। ਉੱਥੇ ਹੀ, ਪ੍ਰਧਾਨ ਮੰਤਰੀ ਮੋਦੀ...
ਪ੍ਰੇਮ ਸਬੰਧਾਂ ਦੇ ਕਾਰਨ ਪਿਤਾ ਨੇ ਅਣਖ ਖ਼ਾਤਰ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ
. . .  about 2 hours ago
ਮਜੀਠਾ, 26 ਜੂਨ (ਜਗਤਾਰ ਸਿੰਘ ਸਹਿਮੀ) - ਕਸਬਾ ਮਜੀਠਾ ਵਿਖੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਅਣਖ ਖ਼ਾਤਰ ਪ੍ਰੇਮੀ ਜੋੜੇ ਦਾ ਕਤਲ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮਜੀਠਾ ਸਥਿਤ ਕੱਥੂਨੰਗਲ ਰੋਡ, ਓ ਬੀ ਸੀ ਬੈਂਕ ਦੇ ਨਜ਼ਦੀਕ ਸਾਬਕਾ ਕੌਂਸਲਰ ਚੌਧਰੀ ਸ਼ੰਗਾਰਾ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ ਆਊਟ, ਮਾਰਟਿਨ ਗੁਪਟਿਲ ਨੇ ਬਣਾਈਆਂ 5 ਦੌੜਾਂ
. . .  about 2 hours ago
ਸ੍ਰੀਨਗਰ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 2 hours ago
ਨਵੀਂ ਦਿੱਲੀ, 26 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ੍ਰੀਨਗਰ ਪਹੁੰਚੇ ਹਨ। ਉਹ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਗਏ ਹਨ। ਇੱਥੇ ਉਹ ਅਮਰਨਾਥ ਯਾਤਰਾ ਅਤੇ ਸੂਬੇ ਦੀ ਸੁਰੱਖਿਆ ਸਥਿਤੀ ਬਾਰੇ ਅਧਿਕਾਰੀਆਂ ਨਾਲ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫ਼ੈਸਲਾ
. . .  about 2 hours ago
ਮਹਿੰਦਰਪਾਲ ਬਿੱਟੂ ਹੱਤਿਆ ਮਾਮਲਾ : ਨਿਸ਼ਾਨਦੇਹੀ ਲਈ ਨਵੀਂ ਜ਼ਿਲ੍ਹਾ ਜੇਲ੍ਹ 'ਚ ਲਿਆਂਦੇ ਗਏ ਦੋਵੇਂ ਦੋਸ਼ੀ
. . .  about 2 hours ago
ਨਾਭਾ, 26 ਜੂਨ (ਕਰਮਜੀਤ ਸਿੰਘ)- ਡੇਰਾ ਸੱਚਾ ਸੌਦਾ ਦੇ ਸਮਰਥਕ ਅਤੇ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਮਹਿੰਦਰਪਾਲ ਸਿੰਘ ਬਿੱਟੂ ਦੀ ਹੱਤਿਆ ਮਾਮਲੇ ਦੇ ਮੁੱਖ ਦੋਸ਼ੀਆਂ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੂੰ ਸੀ. ਆਈ. ਏ. ਸਟਾਫ਼ ਪਟਿਆਲਾ ਦੀ ਪੁਲਿਸ ਵਲੋਂ ਅੱਜ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਮੈਦਾਨ ਗਿੱਲਾ ਹੋਣ ਕਾਰਨ ਟਾਸ 'ਚ ਦੇਰੀ
. . .  about 3 hours ago
ਜੰਮੂ-ਕਸ਼ਮੀਰ ਦੇ ਦੌਰੇ 'ਤੇ ਰਵਾਨਾ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 3 hours ago
ਨੌਜਵਾਨ ਦੀ ਧੌਣ ਵੱਢ ਕੇ ਭੱਜੇ ਹਮਲਾਵਰਾਂ ਨੇ ਕਾਰ ਹੇਠਾਂ ਕੁਚਲ ਕੇ ਲਈ ਲੜਕੀ ਦੀ ਜਾਨ
. . .  about 3 hours ago
ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
. . .  about 4 hours ago
ਨਿਰਮਲਾ ਸੀਤਾਰਮਨ ਨੇ ਉਪ ਰਾਸ਼ਟਰਪਤੀ ਨਾਇਡੂ ਨਾਲ ਕੀਤੀ ਮੁਲਾਕਾਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਪੋਹ ਸੰਮਤ 550

ਸੰਪਾਦਕੀ

ਸਿੱਖ ਸਿਆਸਤ ਤੇ ਬੁੱਧੀਜੀਵੀ ਮਧਾਣੀ

ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਚੰਡੀਗੜ੍ਹ ਵਲੋਂ ਕਰਾਏ ਜਾ ਰਹੇ ਦੋ ਦਿਨਾ ਸੈਮੀਨਾਰ ਦੌਰਾਨ ਉਘੇ ਸਿੱਖ ਬੁੱਧੀਜੀਵੀਆਂ ਨੇ ਸੰਕਟ-ਗ੍ਰਸਤ ਸਿੱਖ ਸਮਾਜ ਦੀ ਵਰਤਮਾਨ ਸਥਿਤੀ ਬਾਰੇ ਨਿੱਠ ਕੇ ਵਿਚਾਰ-ਵਟਾਂਦਰਾ ਕੀਤਾ। ਪੰਜਾਬ ਤੇ ਸਿੱਖ ਸਮਾਜ ਵਿਚ ਪੈਦਾ ਹੋਈਆਂ ਸਾਰੀਆਂ ਆਰਥਿਕ, ਸਮਾਜਿਕ ਤੇ ਧਾਰਮਿਕ ਸਮੱਸਿਆਵਾਂ ਲਈ ਇਕੋ ਪਰਿਵਾਰ ਦੇ ਕਬਜ਼ੇ ਵਾਲੀ ਤੇ ਰਾਸ਼ਟਰੀਆ ਸੋਇਮ ਸੇਵਕ ਸੰਘ ਤੇ ਭਾਰਤੀ ਜਨਤਾ ਪਾਰਟੀ ਦੀ ਕਠਪੁਤਲੀ ਅਕਾਲੀ ਲੀਡਰਸ਼ਿਪ ਨੂੰ ਦੋਸ਼ੀ ਠਹਿਰਾਇਆ ਗਿਆ।
ਇਸ ਵਿਚ ਮੌਕਾਪ੍ਰਸਤ ਲੀਡਰਸ਼ਿਪ ਵਲੋਂ ਪੰਜਾਬ ਵਰਗੇ ਖੇਤੀਬਾੜੀ ਪ੍ਰਧਾਨ ਸੂਬੇ ਲਈ ਬਿਲਡਰ ਲਾਬੀ ਨਾਲ ਮਿਲਭੁਗਤ ਕਰਕੇ ਅੰਨ੍ਹੇਵਾਹ ਸ਼ਹਿਰੀਕਰਨ ਦੇ ਡਿਵੈਲਪਮੈਂਟ ਮਾਡਲ ਚੁਣਨ, ਪੜ੍ਹੀ-ਲਿਖੀ ਸਿੱਖ ਨੌਜਵਾਨ ਪੀੜ੍ਹੀ ਦੇ ਰੁਜ਼ਗਾਰ ਮੌਕੇ ਖ਼ਤਮ ਕਰਨ, ਨਿੱਜੀ ਸਿਆਸੀ ਮੁਫਾਦ ਲਈ ਸਿੱਖ ਗੁਰਦੁਆਰਿਆਂ ਦੇ ਧਨ ਅਤੇ ਸਾਧਨਾਂ ਦੀ ਦੁਰਵਰਤੋਂ ਕਰਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸਿਆਸੀਕਰਨ, ਸਿੱਖ ਤਖਤਾਂ ਉੱਤੇ ਕਠਪੁਤਲੀ ਜਥੇਦਾਰਾਂ ਦੀਆਂ ਨਿਯੁਕਤੀਆਂ ਕਰਨ, ਪੰਥ ਵਿਰੋਧੀ, ਤਨਖਾਹੀਆ ਕਰਾਰ ਦਿੱਤੇ ਗਏ ਡੇਰਾ ਮੁਖੀ ਨੂੰ ਸ਼ਹਿ ਦੇਣ ਤੇ ਉਸ ਦੇ ਕਾਰਕੁਨਾਂ ਵਲੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਨ, ਨਸ਼ੇ ਬਣਾਉਣ ਤੇ ਵੇਚਣ, ਸਰਕਾਰੀ ਬੱਸ ਸੇਵਾ ਤਬਾਹ ਕਰਕੇ ਨਿੱਜੀ ਏ. ਸੀ. ਬੱਸਾਂ ਚਲਾਉਣ, ਪੂਰੀ ਸਜ਼ਾ ਭੁਗਤ ਚੁੱਕੇ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਮੰਗ ਨਾ ਮਨਵਾਉਣ ਤੇ ਪੰਜਾਬ ਨੂੰ ਲੰਮੇ ਸਮੇਂ ਤੱਕ ਨਾ ਉਤਰਨ ਵਾਲੇ ਕਰਜ਼ੇ ਵਿਚ ਧਕੇਲਣ ਦੇ ਦੋਸ਼ ਵੀ ਲਾਏ। ਸਿੱਖ ਸਮਾਜ ਨੂੰ ਅਜਿਹੀ ਲੀਡਰਸ਼ਿਪ ਤੋਂ ਛੁਟਕਾਰਾ ਪਾਉਣ ਦੀ ਅਪੀਲ ਕਰਨਾ ਇਸ ਰਿੜਕਣ ਦਾ ਨਿਚੋੜ ਹੋ ਕੇ ਨਿੱਤਰਿਆ। ਇਨ੍ਹਾਂ ਬੁੱਧੀਜੀਵੀਆਂ ਵਿਚ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਸਾਬਕਾ ਸਕੱਤਰ ਕੇ ਸੀ ਸਿੰਘ, ਹਰਮਨ ਪਿਆਰਾ ਕਵੀ ਸੁਰਜੀਤ ਪਾਤਰ, ਸੇਵਾ ਮੁਕਤ ਆਈ. ਏ. ਐਸ. ਅਧਿਕਾਰੀ ਤੇ ਖੋਜੀ ਗੁਰਜੀਤ ਸਿੰਘ ਚੀਮਾ, ਢੁੱਡੀਕੇ ਵਾਲਾ ਚਿੰਤਕ ਸੁਮੇਲ ਸਿੰਘ, ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਹੀ ਨਹੀਂ ਪੱਤਰਕਾਰ ਜਸਪਾਲ ਸਿੰਘ ਸਿੱਧੂ, ਅੰਤਰਰਾਸ਼ਟਰੀ ਵਿਸ਼ਲੇਸ਼ਕ ਡਾਕਟਰ ਸਵਰਾਜ ਸਿੰਘ, ਪੰਜਾਬ ਦੇ ਰਹਿ ਚੁੱਕੇ ਇਨਫਰਮੇਸ਼ਨ ਕਮਿਸ਼ਨਰ ਪੀ. ਪੀ. ਐਸ. ਗਿੱਲ, ਭਾਈ ਅਸ਼ੋਕ ਸਿੰਘ ਬਾਗੜੀਆਂ, ਡਾਕਟਰ ਬਲਕਾਰ ਸਿੰਘ ਤੇ ਸੈਮੀਨਾਰ ਰਚਾਉਣ ਵਾਲੀ ਸੰਸਥਾ ਦਾ ਪ੍ਰਧਾਨ ਪ੍ਰੋਫੈਸਰ ਕੁਲਵੰਤ ਸਿੰਘ ਆਦਿ ਸ਼ਾਮਿਲ ਸਨ। ਸੈਮੀਨਾਰ ਦਾ ਤੋੜਾ ਇਸ ਧਾਰਨਾ ਉਤੇ ਟੁੱਟਿਆ ਕਿ ਸਿੱਖ ਸੰਸਥਾਵਾਂ ਤੇ ਗੁਰਧਾਮਾਂ ਨੂੰ ਨਿੱਜੀ ਸਵਾਰਥਾਂ ਲਈ ਵਰਤਣ ਵਿਰੁੱਧ ਸੁੱਚੀ ਤੇ ਸਾਰਥਿਕ ਆਵਾਜ਼ ਬੁਲੰਦ ਕੀਤੀ ਜਾਵੇ ਅਤੇ ਇਨ੍ਹਾਂ ਸੰਸਥਾਵਾਂ ਦੀਆਂ ਚੋਣਾਂ ਵਿਚ ਹੋ ਰਹੀ ਸਿਆਸੀ ਦਖਲਅੰਦਾਜ਼ੀ ਨੂੰ ਨਕੇਲ ਪਾਈ ਜਾਵੇ। ਇਹ ਵੀ ਕਿ ਇਸ ਲੀਡਰਸ਼ਿਪ ਨੇ ਸਿੱਖ ਸਿਆਸਤ ਨੂੰ ਨਿੱਜੀ ਵਪਾਰਕ ਮੁਫਾਦਾਂ ਲਈ ਵਰਤ ਕੇ ਤੇ ਕੇਂਦਰ ਸਰਕਾਰ 'ਤੇ ਕਾਬਜ਼ ਹਿੰਦੂਤਵਵਾਦੀ ਭਾਜਪਾ ਸਰਕਾਰ ਦੀ ਕਠਪੁਤਲੀ ਬਣ ਕੇ ਬਹੁਤ ਹੀ ਦੁਖਦਾਈ ਬੇਅਦਬੀਆਂ ਦੀਆਂ ਘਟਨਾਵਾਂ ਵਲੋਂ ਅੱਖਾਂ ਮੀਚ ਕੇ ਸਿੱਖ ਕੌਮ ਨੂੰ ਵਿਸ਼ਵ ਭਰ ਵਿਚ ਮਖੌਲੀਆ ਰੰਗਮੰਚ ਵਿਚ ਬਦਲ ਕੇ ਰੱਖ ਦਿੱਤਾ। ਉਹਦੇ ਬਾਰੇ ਵੱਡੀ ਮੁਹਿੰਮ ਚਲਾਉਣ ਲਈ ਦਰਪੇਸ਼ ਚੁਣੌਤੀਆਂ ਦੀ ਸੂਚੀ ਬਣਾ ਕੇ ਸਰਬ ਸੰਮਤੀ ਦੇ ਆਧਾਰ 'ਤੇ ਸੁਝਾਏ ਸਮਾਧਾਨ ਤਿਆਰ ਕਰਨ ਲਈ ਇਸੇ ਤਰ੍ਹਾਂ ਦੇ ਹੋਰ ਸੈਮੀਨਾਰ ਕਰਵਾਏ ਜਾਣ ਤਾਂ ਕਿ ਇਹ ਵਾਲੀ ਸੋਚ ਮਸਲੇ ਗਿਣੇ ਜਾਣ ਤੱਕ ਹੀ ਸੀਮਤ ਹੋ ਕੇ ਨਾ ਰਹਿ ਜਾਵੇ।
ਅਮਰੀਕਾ ਤੋਂ ਪਹੁੰਚੇ ਚਿੰਤਕ ਗੁਰਿੰਦਰ ਸਿੰਘ ਮਾਨ ਨੇ ਖਾਲਿਸਤਾਨੀ ਧਾਰਨਾ ਬਾਰੇ ਆਪਣੇ ਨੁਕਤਾ ਸਪੱਸ਼ਟ ਕਰਨ ਲਈ ਸੁਰਜੀਤ ਪਾਤਰ ਦੇ ਹੇਠ ਲਿਖੇ ਸ਼ਬਦਾਂ ਦੀ ਸਹਾਇਤਾ ਲਈ।
ਮੈਂ ਕਦ ਕਹਿਨੈ ਇਨਸਾਫ਼ ਨਾ ਮੰਗ
ਤੇ ਆਪਣੇ ਹੱਕ ਲਈ ਛੇੜ ਨਾ ਜੰਗ
ਪਰ ਕਟਦੈਂ ਕਿਉਂ ਅਪਣੇ ਹੀ ਅੰਗ
ਇਉ ਖੰਭਾਂ ਦੀ ਤੌਹੀਨ ਨਾ ਕਰ
ਇਹ ਛੋਟੀ ਬਹੁਤ ਉਡਾਰੀ ਹੈ।
ਤੇ ਖੇਤੀ ਯੂਨੀਵਰਸਿਟੀ ਲੁਧਿਆਣੇ ਤੋਂ ਆਏ ਸਰਬਜੀਤ ਸਿੰਘ ਨੇ ਕਿਸਾਨੀ ਨੂੰ ਕਰਜ਼ਾ ਮੁਕਤ ਕਰਨ ਲਈ ਨਵਾਂ ਹੋਕਾ ਦਿੱਤਾ।
ਸਾਦੇ ਵਿਆਹ ਤੇ ਸਾਦੇ ਭੋਗ
ਨਾ ਕੋਈ ਚਿੰਤਾ ਨਾ ਹੀ ਰੋਗ।
ਸ਼੍ਰੋਮਣੀ ਅਕਾਲੀ ਦਲ ਡਾਵਾਂਡੋਲ
ਇਹ ਵੀ ਸਬੱਬ ਹੀ ਹੈ ਕਿ ਜਦੋਂ ਦੇਸ਼-ਵਿਦੇਸ਼ ਦੇ ਬੁੱਧੀਜੀਵੀ ਉਪਰੋਕਤ ਵਿਚਾਰ ਪੇਸ਼ ਕਰ ਰਹੇ ਸਨ ਤਾਂ ਅਕਾਲੀ ਦਲ ਵਿਚੋਂ ਕੱਢੇ ਗਏ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨਵਾਂ ਅਕਾਲੀ ਦਲ ਬਣਾਉਣ ਦੀ ਸੋਚ ਰਹੇ ਸਨ। ਉਨ੍ਹਾਂ ਦਾ ਮੱਤ ਹੈ ਕਿ ਜਿੰਨਾ ਚਿਰ ਅਕਾਲੀ ਦਲ ਨੂੰ ਇਕ ਹੀ ਪਰਿਵਾਰ ਦੀ ਚੁੰਗਲ ਵਿਚੋਂ ਕੱਢ ਕੇ ਸੌ ਸਾਲ ਪਹਿਲਾਂ ਵਾਲੀ ਗੁਰਦੁਆਰਾ ਸੁਧਾਰ ਲਹਿਰ ਦੀਆਂ ਲੀਹਾਂ ਉਤੇ ਨਹੀਂ ਤੋਰਿਆ ਜਾਂਦਾ ਸਿੱਖ ਸਮਾਜ ਦਾ ਸਹੀ ਵਿਕਾਸ ਹੋਣਾ ਅਸੰਭਵ ਹੈ। ਉਨ੍ਹਾਂ ਨੇ ਨਵੀਂ ਧਾਰਨਾ ਉਤੇ ਮੋਹਰ ਲਾਉਣ ਲਈ ਸਵਰਗਵਾਸੀ ਪੰਥਕ ਨੇਤਾਵਾਂ ਦਾ ਹਵਾਲਾ ਵੀ ਦਿੱਤਾ, ਖ਼ਾਸ ਕਰਕੇ ਬਾਬਾ ਖੜਕ ਸਿੰਘ, ਤੇਜਾ ਸਿੰਘ ਸਮੁੰਦਰੀ ਤੇ ਮਾਸਟਰ ਤਾਰਾ ਸਿੰਘ ਦਾ। ਇਹ ਵੀ ਸਬੱਬ ਹੀ ਸਮਝੋ ਕਿ ਜਿਸ ਵੇਲੇ ਟਕਸਾਲੀ ਆਗੂ ਇਨ੍ਹਾਂ ਮਹਾਰਥੀਆਂ ਦੀ ਸ਼ਰਨ ਲੈ ਰਹੇ ਸਨ, ਉਪਰੋਕਤ ਸੈਮੀਨਾਰ ਦਾ ਬੁਲਾਰਾ ਸੁਮੇਲ ਸਿੰਘ ਸਿੱਧੂ ਆਪਣੇ ਸਰੋਤਿਆਂ ਨੂੰ ਤੇਜਾ ਸਿੰਘ ਸਮੁੰਦਰੀ ਦੇ ਬੋਲ ਚੇਤੇ ਕਰਵਾ ਰਿਹਾ ਸੀ। ਸੁਮੰਦਰੀ ਜੀ ਨੇ ਕਿਹਾ ਸੀ ਕਿ ਆਪਾਂ ਨੇ ਗੁਰਦੁਆਰੇ ਤਾਂ ਆਜ਼ਾਦ ਕਰਵਾ ਲਏ ਪਰ ਬਹੁਤ ਵੱਡੇ ਗੁਰਦੁਆਰੇ ਦੇ ਦੁੱਖ ਦਰਦ ਹਾਲੀ ਸੁਣਨੇ ਹਨ। ਵੱਡੇ ਗੁਰਦੁਵਾਰੇ ਤੋਂ ਉਨ੍ਹਾਂ ਦੀ ਮੁਰਾਦ ਹਿੰਦੁਸਤਾਨ ਸੀ, ਜਿਸ ਦੇ ਹੁਣ ਤਿੰਨ ਟੁਕੜੇ ਹੋ ਚੁੱਕੇ ਹਨ। ਸਿੱਖ ਸਮਾਜ ਅੱਗੇ ਤੋਂ ਕੀ ਭੂਮਿਕਾ ਨਿਭਾਉਂਦਾ ਹੈ ਸਮੇਂ ਨੇ ਦੱਸਣਾ ਵੀ ਹੈ ਤੇ ਦੇਖਣਾ ਵੀ ਹੈ।
ਭਾਈ ਵੀਰ ਸਿੰਘ, ਕੰਵਲ ਤੇ ਮੋਹਨਜੀਤ
ਵੱਖ-ਵੱਖ ਪੀੜ੍ਹੀਆਂ ਦੇ ਸਾਹਿਤਕਾਰਾਂ ਨੂੰ ਇਕ ਹੀ ਧਾਗੇ ਵਿਚ ਪਰੋਣਾ ਤਾਂ ਨਹੀਂ ਬਣਦਾ ਪਰ ਅਜਿਹਾ ਕਰਨਾ ਪੈ ਗਿਆ ਹੈ। ਇਸ ਵਰ੍ਹੇ ਦਾ ਸਾਹਿਤ ਅਕਾਡਮੀ ਪੁਰਸਕਾਰ ਮੋਹਨਜੀਤ ਦੀ ਮਹਾਕਾਵਿਕ ਰਚਨਾ 'ਕੋਣੇ ਦਾ ਸੂਰਜ' ਨੂੰ ਮਿਲਿਆ ਹੈ। ਇਹ ਪੁਰਸਕਾਰ ਭਾਈ ਵੀਰ ਸਿੰਘ ਨੂੰ ਉਨ੍ਹਾਂ ਦੀ ਰਚਨਾ 'ਮੇਰੇ ਸਾਈਆਂ ਜੀਓ' ਉਤੇ 1953 ਵਿਚ ਮਿਲਿਆ ਸੀ ਤੇ ਜਸਵੰਤ ਸਿੰਘ ਕੰਵਲ ਨੂੰ ਉਨ੍ਹਾਂ ਦੀ ਰਚਨਾ 'ਤੌਸ਼ਾਲੀ ਦੀ ਹੰਸੋ' ਉਤੇ 1997 ਵਿਚ ਮਿਲਿਆ ਸੀ। ਮੋਹਨਜੀਤ 80 ਵਰ੍ਹੇ ਦੀ ਉਮਰ ਵਿਚ ਸਨਮਾਨਿਆ ਗਿਆ, ਜਸਵੰਤ ਸਿੰਘ ਕੰਵਲ 78 ਵਰ੍ਹੇ ਤੇ ਭਾਈ ਵੀਰ ਸਿੰਘ 85 ਵਰ੍ਹੇ ਦੀ ਉਮਰ ਵਿਚ। ਪੰਜਾਬੀ ਸਾਹਿਤ ਵਿਚ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਭਾਈ ਵੀਰ ਸਿੰਘ ਸਭ ਤੋਂ ਪਹਿਲੀ ਹਸਤੀ ਸੀ ਤੇ ਮੋਹਨਜੀਤ ਅੱਜ ਦੇ ਦਿਨ ਆਖਰੀ ਵਿਅਕਤੀ ਹੈ। ਕਾਰਨ ਕੋਈ ਵੀ ਹੋਵੇ ਮੋਹਨਜੀਤ ਉਪਰਲੇ ਤਿੰਨਾਂ ਵਿਚ ਆ ਗਿਆ ਹੈ। ਮੁਬਾਰਕਾਂ!

ਅੰਤਿਕਾ
(ਰਮਨ ਸੰਧੂ)
ਬੇਸ਼ਕ ਜਰਜਰ ਹਾਂ ਮੈਂ ਲੇਕਿਨ ਨਜ਼ਰ ਅੰਦਾਜ਼ ਨਾ ਕਰਨਾ
ਕਿ ਆਪਣੇ ਆਪ ਵਿਚ ਖੰਡਰ ਬੜੇ ਇਤਿਹਾਸ ਰੱਖਦਾ ਹੈ।
sandhugulzar@yahoo.com


ਖ਼ਬਰ ਸ਼ੇਅਰ ਕਰੋ

ਭਾਜਪਾ ਨਾਲੋਂ ਨਾਤਾ ਤੋੜਨਾ ਚਾਹੁੰਦੇ ਹਨ ਗੱਠਜੋੜ ਭਾਈਵਾਲ

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਕੌਮੀ ਜਮਹੂਰੀ ਗੱਠਜੋੜ ਦੇ ਭਾਈਵਾਲਾਂ ਦੇ ਭਾਰਤੀ ਜਨਤਾ ਪਾਰਟੀ ਨਾਲ ਸਬੰਧਾਂ ਵਿਚ ਤਰੇੜ ਪੈਣੀ ਸ਼ੁਰੂ ਹੋ ਗਈ ਹੈ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅਪਨਾ ਦਲ ਦੇ ਨੇਤਾ ਅਤੇ ਕੇਂਦਰੀ ਸਿਹਤ ਰਾਜ ਮੰਤਰੀ ...

ਪੂਰੀ ਖ਼ਬਰ »

ਕਿਰਤੀ-ਕਿਰਤ-ਕਵਿਤਾ ਅਤੇ ਮੋਹਨਜੀਤ

ਇਸ ਵਰ੍ਹੇ ਦਾ 'ਭਾਰਤੀ ਸਾਹਿਤ ਅਕਾਦਮੀ' ਪੁਰਸਕਾਰ ਉੱਘੇ ਪੰਜਾਬੀ ਕਵੀ ਮੋਹਨਜੀਤ ਨੂੰ ਉਸ ਦੀ ਲੰਮੀ ਕਵਿਤਾ 'ਕੋਣੇ ਦਾ ਸੂਰਜ' ਲਈ ਦਿੱਤੇ ਜਾਣ ਦੇ ਐਲਾਨ ਨੇ ਪੰਜਾਬੀ ਕਵਿਤਾ ਦੇ ਇਸ ਨਿਵੇਕਲੇ ਹਸਤਾਖ਼ਰ ਵੱਲ ਫੇਰ ਧਿਆਨ ਖਿੱਚਿਆ ਹੈ। ਜ਼ਿੰਦਗੀ ਦੀਆਂ ਅੱਸੀ ਬਹਾਰਾਂ ਅਤੇ ...

ਪੂਰੀ ਖ਼ਬਰ »

ਮਨੋਵਿਗਿਆਨਕ ਸਮੱਸਿਆਵਾਂ ਨੂੰ ਕਿਵੇਂ ਹੱਲ ਕੀਤਾ ਜਾਏ?

ਮਨੁੱਖ ਦੀ ਜ਼ਿੰਦਗੀ ਬੜੀ ਪੇਚੀਦਾ ਹੈ। ਉਸ ਦੀ ਜ਼ਿੰਦਗੀ ਵਿਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਬਹੁਤ ਸਾਰੀਆਂ ਤਾਂ ਉਸ ਦੀਆਂ ਸਮੱਸਿਆਵਾਂ ਆਰਥਿਕ ਅਤੇ ਸਮਾਜਿਕ ਹੁੰਦੀਆਂ ਹਨ, ਜਿਨ੍ਹਾਂ ਨਾਲ ਉਹ ਸਾਰੀ ਉਮਰ ਹੀ ਜੂਝਦਾ ਰਹਿੰਦਾ ਹੈ। ਇਨ੍ਹਾਂ ਤੋਂ ਬਿਨਾਂ ...

ਪੂਰੀ ਖ਼ਬਰ »

ਮਹਿਜ਼ ਰਸਮੀ ਕਾਰਵਾਈ

ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਮਹਿਜ਼ ਰਸਮੀ ਕਾਰਵਾਈ ਹੀ ਕਿਹਾ ਜਾ ਸਕਦਾ ਹੈ। ਇਸ ਨਾਲ ਲੋਕਤੰਤਰਿਕ ਪ੍ਰਣਾਲੀ ਦੀ ਹਾਨੀ ਹੋਈ ਹੈ। ਅਜਿਹਾ ਕਰਕੇ ਸਰਕਾਰ ਨੇ ਸਮੁੱਚੇ ਰੂਪ ਵਿਚ ਵਿਧਾਇਕਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ। ਲੋਕ ਪ੍ਰਤੀਨਿਧਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX