ਤਾਜਾ ਖ਼ਬਰਾਂ


ਸਿਆਚਿਨ : ਗਲੇਸ਼ੀਅਰ 'ਚ 8 ਫਸੇ ਜਵਾਨ, ਬਚਾਅ ਕਾਰਜ ਜਾਰੀ
. . .  about 1 hour ago
ਪੰਜਾਬੀ ਫ਼ਿਲਮ ਅਦਾਕਾਰ ਜਸਵਿੰਦਰ ਭੱਲਾ ਦੇ ਸਾਲੇ ਵੱਲੋਂ ਖ਼ੁਦਕੁਸ਼ੀ, ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  about 3 hours ago
ਲੁਧਿਆਣਾ, 18 ਨਵੰਬਰ (ਰੁਪੇਸ਼)- ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਹਾਸਰਸ ਅਦਾਕਾਰ ਜਸਵਿੰਦਰ ਭੱਲੇ ਦੇ ਸਾਲੇ ਅਲੋਕ ਦੀਪ ਸਿੰਘ (35) ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਲਈ ਉਸ ਨੇ ਤਿੰਨ ਲੋਕਾਂ ...
ਸੜਕ ਹਾਦਸੇ 'ਚ ਦੋ ਮਾਸੂਮ ਬੱਚਿਆਂ ਦੀ ਹੋਈ ਮੌਤ
. . .  about 3 hours ago
ਮਹਿਲ ਕਲਾਂ/ਟੱਲੇਵਾਲ, 18 ਨਵੰਬਰ (ਤਰਸੇਮ ਸਿੰਘ ਚੰਨਣਵਾਲ/ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪੁਲਿਸ ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਗਹਿਲ ਨਜ਼ਦੀਕ ਮਾਸੀ ਦੇ ਵਿਆਹ ਤੋਂ ਘਰ ਪਰਤਦਿਆਂ ਸੜਕ ਹਾਦਸੇ...
ਤੀਰ-ਅੰਦਾਜ਼ ਆਰਤੀ ਬਣੀ ਗੋਲਡ ਮੈਡਲਿਸਟ
. . .  about 4 hours ago
ਜ਼ੀਰਕਪੁਰ, 18 ਨਵੰਬਰ (ਹੈਪੀ ਪੰਡਵਾਲਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਅੰਡਰ-25 ਔਰਤਾਂ ਦੇ ਮਾਨਸਾ ਵਿਖੇ ਕਰਵਾਏ ਮੁਕਾਬਲਿਆਂ 'ਚ ਦਸਮੇਸ਼ ਖ਼ਾਲਸਾ...
ਜੰਮੂ-ਕਸ਼ਮੀਰ : ਰਾਜੌਰੀ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 4 hours ago
ਸ੍ਰੀਨਗਰ, 18 ਨਵੰਬਰ- ਜੰਮੂ-ਕਸ਼ਮੀਰ ਦੇ ਸੁਦੰਰਬਾਨੀ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਫ਼ੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ....
ਚੰਗਾਲੀਵਾਲਾ ਕਾਂਡ : ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ
. . .  about 5 hours ago
ਚੰਡੀਗੜ੍ਹ, 18 ਨਵੰਬਰ (ਵਿਕਰਮਜੀਤ ਸਿੰਘ ਮਾਨ) - ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਹੋਣ ਮਗਰੋਂ ਵੱਖ ਵੱਖ ਜਥੇਬੰਦੀਆਂ ਵੱਲੋਂ ਲਗਾਏ ਧਰਨੇ ਦੇ ਚੱਲਦਿਆਂ ਸਰਕਾਰ ਨੇ ਪਰਿਵਾਰ ਦੀਆਂ ਮੰਗਾਂ ਨੂੰ...
ਬਿਲ ਗੇਟਸ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  about 5 hours ago
ਨਵੀਂ ਦਿੱਲੀ, 18 ਨਵੰਬਰ- ਮਾਈਕ੍ਰੋਸੋਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਅੱਜ ਰਾਜਧਾਨੀ ਦਿੱਲੀ 'ਚ...
ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਪਹੁੰਚੇ ਸ਼ਰਦ ਪਵਾਰ
. . .  about 5 hours ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਦੇ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਐਨ.ਐਸ.ਪੀ ਮੁਖੀ ਸ਼ਰਦ ਪਵਾਰ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇਤਾਵਾਂ...
ਬਿਹਾਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਬੱਚਿਆਂ 'ਤੇ ਪਲਟਿਆ 18 ਟਾਇਰੀ ਟਰੱਕ
. . .  about 6 hours ago
ਪਟਨਾ, 18 ਨਵੰਬਰ- ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ 'ਚ ਅੱਜ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਮਾਰਬਲ ਨਾਲ ਲੱਦਿਆ 18 ਟਾਇਰੀ ਟਰੱਕ ਸੜਕ 'ਤੇ ਪਲਟ ਗਿਆ, ਜਿਸ ਦੇ...
ਹੈਰੋਇਨ ਸਮੇਤ ਫ਼ੌਜ 'ਚੋ ਸੇਵਾ ਮੁਕਤ ਕੈਪਟਨ ਅਤੇ ਪੁਲਿਸ ਮੁਲਾਜ਼ਮ ਕਾਬੂ
. . .  about 6 hours ago
ਪਠਾਨਕੋਟ, 18 ਨਵੰਬਰ (ਸੰਧੂ)- ਨਸ਼ੇ ਦੇ ਕਾਰੋਬਾਰੀਆਂ ਦੇ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲ੍ਹਾ ਪਠਾਨਕੋਟ ਪੁਲਿਸ ਦੇ ਹੱਥ ਵੱਡੀ ਸਫਲਤਾ ...
ਜੇ. ਐੱਨ. ਯੂ. ਦੇ ਵਿਦਿਆਰਥੀਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ- ਦਿੱਲੀ ਪੁਲਿਸ
. . .  about 6 hours ago
ਨਵੀਂ ਦਿੱਲੀ, 18 ਨਵੰਬਰ- ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਮੰਗਾਂ ਦੇ ਬਾਰੇ 'ਚ ਗੱਲ ਕਰਨ ਦੀ ਕੋਸ਼ਿਸ਼ ਕਰ...
ਸ਼ਿਵ ਸੈਨਾ, ਟੀ.ਐਮ.ਸੀ ਸਮੇਤ ਹੋਰ ਪਾਰਟੀਆਂ ਦਾ ਰਾਜਸਭਾ ਦੇ ਸਪੀਕਰ ਨੂੰ ਨੋਟਿਸ ਜਾਰੀ
. . .  1 minute ago
ਨਵੀਂ ਦਿੱਲੀ, 18 ਨਵੰਬਰ- ਸ਼ਿਵ ਸੈਨਾ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ ਨੇ ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨੂੰ ਨੋਟਿਸ ...
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਸਫਦਰਜੰਗ ਮਕਬਰੇ ਨੇੜੇ ਰੋਕਿਆ
. . .  1 minute ago
ਨਵੀਂ ਦਿੱਲੀ, 18 ਨਵੰਬਰ- ਆਪਣੀ ਮੰਗਾਂ ਨੂੰ ਲੈ ਕੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ (ਜੇ. ਐੱਨ. ਯੂ.) ਵਲੋਂ ਸੰਸਦ ਤੱਕ ਕੱਢੇ ਜਾ ਰਹੇ ਮਾਰਚ...
11 ਨਮੂਨਿਆਂ ਦੇ ਆਧਾਰ 'ਤੇ ਦਿੱਲੀ ਦੇ ਪਾਣੀ ਦੀ ਗੁਣਵੱਤਾ ਦਾ ਨਹੀਂ ਲਗਾਇਆ ਜਾ ਸਕਦਾ ਅੰਦਾਜ਼ਾ : ਕੇਜਰੀਵਾਲ
. . .  about 7 hours ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਪ੍ਰਦੂਸ਼ਣ ਅਤੇ ਔਡ-ਇਵਨ ਤੋਂ ਬਾਅਦ ਹੁਣ ਪਾਣੀ 'ਤੇ ਸਿਆਸੀ ਆਗੂਆਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...
ਵਾਇਰਲ ਫੋਟੋ 'ਤੇ ਬੋਲੇ ਗੰਭੀਰ- ਜੇਕਰ ਜਲੇਬੀ ਖਾਣ ਨਾਲ ਦਿੱਲੀ 'ਚ ਵਧਿਆ ਪ੍ਰਦੂਸ਼ਣ ਤਾਂ ਨਹੀਂ ਖਾਵਾਂਗਾ
. . .  about 7 hours ago
ਨਵੀਂ ਦਿੱਲੀ, 18 ਨਵੰਬਰ- ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਜਲੇਬੀ ਖਾਣ ਵਾਲੀ ਆਪਣੀ ਤਸਵੀਰ 'ਤੇ ਸਫ਼ਾਈ ਦਿੱਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ...
ਪਾਕਿਸਤਾਨ : ਸਤਲੁਜ ਦਰਿਆ 'ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
. . .  about 7 hours ago
ਦੇਸ਼ ਦੀ ਬਿਹਤਰੀ ਲਈ ਰਾਜ ਸਭਾ ਹਮੇਸ਼ਾ ਰਹੀ ਹੈ ਤਿਆਰ : ਪ੍ਰਧਾਨ ਮੰਤਰੀ ਮੋਦੀ
. . .  about 7 hours ago
ਦਲਿਤ ਨੌਜਵਾਨ ਜਗਮੇਲ ਦੇ ਪਰਿਵਾਰਕ ਮੈਂਬਰਾਂ ਵਲੋਂ ਕੈਪਟਨ ਸੰਧੂ ਨਾਲ ਮੁਲਾਕਾਤ
. . .  about 8 hours ago
ਬੂਹ ਹਥਾੜ ਖੇਤਰ 'ਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ
. . .  about 8 hours ago
ਸੰਸਦ ਭਾਰਤ ਦੀ ਵਿਕਾਸ ਯਾਤਰਾ ਦਾ ਪ੍ਰਤੀਬਿੰਬ ਹੈ- ਮੋਦੀ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਪੋਹ ਸੰਮਤ 550

ਖੇਡ ਸੰਸਾਰ

ਰੁਮਾਂਚਕ ਮੁਕਾਬਲੇ 'ਚ ਹਾਲੈਂਡ ਨੇ ਰੋਕਿਆ ਆਸਟੇ੍ਰਲੀਆ ਦਾ ਜੇਤੂ ਰੱਥ

ਭੁਵਨੇਸ਼ਵਰ ਤੋਂ ਚਹਿਲ ਦੀ ਵਿਸ਼ੇਸ਼ ਰਿਪੋਰਟ
ਭੁਵਨੇਸ਼ਵਰ, 15 ਦਸੰਬਰ-ਇੱਥੇ ਚੱਲ ਰਹੇ ਉਡੀਸ਼ਾ ਵਿਸ਼ਵ ਕੱਪ ਹਾਕੀ ਦੇ ਦੂਸਰੇ ਸੈਮੀਫਾਈਨਲ ਮੁਕਾਬਲੇ 'ਚ ਪਿਛਲੇ ਚੈਂਪੀਅਨ ਆਸਟੇ੍ਰਲੀਆ ਨੂੰ 2014 ਦੇ ਆਲਮੀ ਕੱਪ ਦੀ ਉਪ ਜੇਤੂ ਹਾਲੈਂਡ ਦੀ ਟੀਮ ਨੇ ਸਡਨ ਡੈੱਥ ਰਾਹੀਂ 4-3 (2-2) ਨਾਲ ਹਰਾ ਕੇ ਐਤਵਾਰ ਨੂੰ ਬੈਲਜੀਅਮ ਨਾਲ ਹੋਣ ਵਾਲੇ ਿਖ਼ਤਾਬੀ ਮੁਕਾਬਲੇ 'ਚ ਆਪਣਾ ਨਾਂਅ ਦਰਜ ਕਰਵਾ ਲਿਆ ਹੈ | ਹੁਣ ਤੱਕ ਤਿੰਨ ਵਿਸ਼ਵ ਕੱਪ ਜੇਤੂ ਹਾਲੈਂਡ ਦੀ ਟੀਮ ਨੇ ਆਸਟੇ੍ਰਲੀਆ ਦੀ ਟੀਮ ਦਾ ਚੌਥੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਚਕਨਾਚੂਰ ਕਰ ਦਿੱਤਾ | ਆਸਟੇ੍ਰਲੀਆ ਦੀ ਟੀਮ ਨੇ ਇਸ ਮੈਚ ਤੋਂ ਪਹਿਲਾਂ ਆਪਣੇ ਸਾਰੇ 4 ਮੈਚ ਜਿੱਤੇ ਸਨ ਅਤੇ ਇਸ ਟੀਮ ਿਖ਼ਲਾਫ਼ ਸਿਰਫ਼ 1 ਗੋਲ ਹੀ ਹੋਇਆ ਸੀ ਤੇ ਇਸ ਨੇ 19 ਗੋਲ ਕੀਤੇ ਸਨ, ਜਿਸ ਕਾਰਨ ਇਸ ਟੀਮ ਨੂੰ ਕੱਪ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਗਿਣਿਆ ਜਾ ਰਿਹਾ ਸੀ | ਆਸਟੇ੍ਰਲੀਆ ਦੀ ਟੀਮ ਭਲਕੇ ਇੰਗਲੈਂਡ ਿਖ਼ਲਾਫ਼ ਕਾਂਸੀ ਦੇ ਤਗਮੇ ਲਈ ਖੇਡੇਗੀ | ਅੱਜ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਉਲੰਪਿਕ ਤਗਮੇ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਤੇ ਫ਼ਿਲਮਸਾਜ਼ ਇਮਤਿਆਜ਼ ਅਲੀ ਪੁੱਜੇ | ਇਸ ਮੈਚ ਦੌਰਾਨ ਦੋਵੇਂ ਟੀਮਾਂ ਨੇ ਬਰਾਬਰ ਦੀ ਖੇਡ ਦਿਖਾਈ ਪਰ ਗੋਲ-ਕੀਪਰ ਪਿਰਮਿਨ ਬਲਾਕ ਦੀ ਅੱਵਲ ਦਰਜੇ ਦੀ ਖੇਡ ਹਾਲੈਂਡ ਲਈ ਫ਼ੈਸਲਾਕੁਨ ਸਾਬਤ ਹੋਈ ਅਤੇ ਉਸ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ | ਇਸ ਮੈਚ ਦੀ ਸ਼ੁਰੂਆਤ ਆਸਟ੍ਰੇਲੀਆਈ ਹਮਲਿਆਂ ਨਾਲ ਹੋਈ ਪਰ ਜਲਦੀ ਹੀ ਹਾਲੈਂਡ ਦੀ ਟੀਮ ਮੁਕਾਬਲੇ 'ਚ ਆ ਗਈ | ਡੱਚ ਟੀਮ ਨੂੰ ਮੈਚ ਦੇ ਚੌਥੇ ਮਿੰਟ 'ਚ ਮਿਲਿਆ ਪੈਨਲਟੀ ਕਾਰਨਰ, ਆਸਟ੍ਰੇਲੀਆਈ ਗੋਲ-ਕੀਪਰ ਨੇ ਸਹਿਜ ਨਾਲ ਨਕਾਰਾ ਕਰ ਦਿੱਤਾ | ਇਸ ਉਪਰੰਤ ਹਾਲੈਂਡ ਦੇ ਜੋਨਜ਼ ਜੀਸਜ ਡੀ ਦੇ ਤੇਜ਼-ਤਰਾਰ ਪਾਸ ਨੂੰ ਵਲੇਂਟਿਨ ਵਰਗਾ ਨੇ ਗੋਲ 'ਚ ਤਬਦੀਲ ਕਰਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ | ਪਹਿਲੇ ਕੁਆਰਟਰ ਦੀ ਸਮਾਪਤੀ ਤੱਕ ਹਾਲੈਂਡ ਦੀ ਟੀਮ ਨੇ ਇੱਕ ਗੋਲ ਦੀ ਬੜ੍ਹਤ ਕਾਇਮ ਰੱਖੀ | ਦੂਸਰੇ ਕੁਆਰਟਰ ਦੇ 20ਵੇਂ ਮਿੰਟ 'ਚ ਹਾਲੈਂਡ ਦੇ ਸੇਵ ਆਸ ਵਾਨ ਨੇ ਬਿਹਤਰੀਨ ਮੈਦਾਨੀ ਗੋਲ ਨਾਲ ਆਪਣੀ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ | ਇਸ ਤਰ੍ਹਾਂ ਅੱਧੇ ਸਮੇਂ ਤੱਕ ਡੱਚ ਟੀਮ 2-0 ਨਾਲ ਅੱਗੇ ਰਹੀ | ਤੀਸਰੇ ਕੁਆਰਟਰ 'ਚ ਕੰਗਾਰੂ ਟੀਮ ਨੇ ਗੋਲ ਕਰਨ ਦੀਆਂ ਜੀਅ ਤੋੜ ਕੋਸ਼ਿਸ਼ਾਂ ਕੀਤੀਆਂ, ਜਿਨ੍ਹਾਂ ਤਹਿਤ ਮੈਚ ਦੇ 45ਵੇਂ ਮਿੰਟ 'ਚ ਪੈਨਲਟੀ ਕਾਰਨਰ ਜ਼ਰੀਏ ਟਿਮ ਹਾਵਰਡ ਨੇ ਗੋਲ ਕਰਕੇ ਆਸਟ੍ਰੇਲੀਆਈ ਟੀਮ ਨੂੰ ਮੁੜ ਮੈਚ 'ਚ ਲਿਆਂਦਾ | ਤੀਸਰੇ ਕੁਆਰਟਰ ਦੀ ਸਮਾਪਤੀ ਤੱਕ ਡੱਚ ਟੀਮ 2-1 ਨਾਲ ਅੱਗੇ ਰਹੀ | ਮੈਚ ਦੇ ਆਖ਼ਰੀ ਮਿੰਟ 'ਚ ਆਸਟੇ੍ਰਲੀਆ ਦੇ ਜ਼ੋਰਦਾਰ ਧਾਵੇ ਦੌਰਾਨ ਐਡੀ ਉਕੇਂਡਨ ਨੇ ਬਿਹਤਰੀਨ ਮੈਦਾਨੀ ਗੋਲ ਕਰਕੇ ਮੈਚ ਨੂੰ ਬਰਾਬਰੀ 'ਤੇ ਲਿਆਂਦਾ | ਇਸ ਤਰ੍ਹਾਂ ਪੂਰੇ ਸਮੇਂ ਦੌਰਾਨ ਮੈਚ 2-2 ਗੋਲਾਂ ਦੀ ਬਰਾਬਰੀ 'ਤੇ ਖ਼ਤਮ ਹੋਇਆ | ਫਿਰ ਪੈਨਲਟੀ ਸ਼ੂਟ ਆਊਟ ਦੌਰਾਨ ਦੋਵਾਂ ਟੀਮਾਂ 3-3 ਗੋਲ ਕਰਨ 'ਚ ਸਫਲ ਰਹੀਆਂ | ਡੱਚ ਟੀਮ ਲਈ ਜੌਰਿਨ ਹਰਟਜ਼ਬਰਗ, ਸੇਵ ਆਸ ਵਾਨ ਅਤੇ ਥੀਜ ਡਾਮ ਵਾਨ ਨੇ ਤੇ ਆਸਟੇ੍ਰਲੀਆ ਲਈ ਡੈਨੀਅਲ ਬੇਲੇ, ਟਾਮ ਕਰੇਗ ਅਤੇ ਜੈਕ ਵੇਟਨ ਨੇ ਗੋਲ ਕੀਤੇ | ਦੋਵਾਂ ਟੀਮਾਂ ਦੇ ਗੋਲ-ਕੀਪਰ 2-2 ਗੋਲ ਰੋਕਣ 'ਚ ਸਫਲ ਰਹੇ | ਇਸ ਉਪਰੰਤ ਸਡਨ ਡੈੱਥ ਲਾਗੂ ਕੀਤਾ ਗਿਆ, ਜਿਸ ਦੌਰਾਨ ਹਾਲੈਂਡ ਵਲੋਂ ਜੌਰਿਨ ਹਰਟਜ਼ਬਰਗ ਗੋਲ ਕਰਨ 'ਚ ਸਫਲ ਰਿਹਾ ਪਰ ਆਸਟੇ੍ਰਲੀਆ ਦੇ ਡੈਨੀਅਲ ਬੇਲੇ ਦੀ ਕੋਸ਼ਿਸ਼ ਨੂੰ ਡੱਚ ਗੋਲ-ਕੀਪਰ ਪਿਰਮਿਨ ਬਲਾਕ ਨੇ ਨਕਾਰਾ ਕਰ ਦਿੱਤਾ | ਇਸ ਤਰ੍ਹਾਂ ਹਾਲੈਂਡ ਦੀ ਟੀਮ ਨੇ ਇਹ ਮੁਕਾਬਲਾ 4-3 (2-2) ਨਾਲ ਜਿੱਤ ਲਿਆ |


ਖ਼ਬਰ ਸ਼ੇਅਰ ਕਰੋ

ਇੰਗਲੈਂਡ ਨੂੰ 6-0 ਨਾਲ ਹਰਾ ਕੇ ਬੈਲਜੀਅਮ ਫਾਈਨਲ 'ਚ

ਭੁਵਨੇਸ਼ਵਰ, 15 ਦਸੰਬਰ- ਉਡੀਸ਼ਾ ਵਿਸ਼ਵ ਕੱਪ ਹਾਕੀ ਦੇ ਇੱਥੇ ਕਾਲਿੰਗਾ ਸਟੇਡੀਅਮ 'ਚ ਸਨਿਚਰਵਾਰ ਨੂੰ ਖੇਡੇ ਗਏ ਪਹਿਲੇ ਸੈਮੀਫਾਈਨਲ ਮੁਕਾਬਲੇ 'ਚ ਰੀਓ ਉਲੰਪਿਕ ਖੇਡਾਂ 'ਚੋਂ ਚਾਂਦੀ ਦਾ ਤਗਮਾ ਜਿੱਤ ਕੇ, ਸਭ ਨੂੰ ਹੈਰਾਨ ਕਰਨ ਵਾਲੀ ਬੈਲਜੀਅਮ ਦੀ ਟੀਮ 1986 ਦੇ ਵਿਸ਼ਵ ...

ਪੂਰੀ ਖ਼ਬਰ »

ਪਰਥ ਟੈਸਟ : ਦੂਜੇ ਦਿਨ ਵਿਰਾਟ, ਰਹਾਣੇ ਨੇ ਕਰਵਾਈ ਭਾਰਤੀ ਟੀਮ ਦੀ ਵਾਪਸੀ

ਪਰਥ, 15 ਦਸੰਬਰ (ਏਜੰਸੀ)-ਕਪਤਾਨ ਵਿਰਾਟ ਕੋਹਲੀ, ਰਹਾਣੇ ਤੇ ਭਰੋਸੇਮੰਦ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਇੱਥੇ ਪਰਥ ਸਟੇਡੀਅਮ 'ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਸਨਿਚਰਵਾਰ ਨੂੰ ਆਸਟ੍ਰੇਲੀਆ ਸਾਹਮਣੇ ਭਾਰਤ ਨੂੰ ਸੰਭਾਲੀ ਰੱਖਿਆ ਤੇ ਮੈਚ 'ਚ ਟੀਮ ਦੀ ...

ਪੂਰੀ ਖ਼ਬਰ »

ਅਕਾਸ਼ਦੀਪ ਸਿੰਘ 'ਤੇ ਦੋ ਮੈਚ ਖੇਡਣ ਦੀ ਪਾਬੰਦੀ

ਭੁਵਨੇਸ਼ਵਰ, 15 ਦਸੰਬਰ (ਚਹਿਲ)-ਉਡੀਸ਼ਾ ਵਿਸ਼ਵ ਕੱਪ ਹਾਕੀ ਦੇ ਕੁਆਰਟਰ ਫਾਈਨਲ ਮੈਚ ਦੌਰਾਨ ਹਾਲੈਂਡ ਖਿਲਾਫ਼ ਮੈਚ 'ਚ ਅਭੱਦਰ ਇਸ਼ਾਰੇ ਕਰਨ ਦੇ ਦੋਸ਼ 'ਚ ਭਾਰਤੀ ਖਿਡਾਰੀ ਅਕਾਸ਼ਦੀਪ ਸਿੰਘ 'ਤੇ ਦੋ ਮੈਚਾਂ ਦੀ ਪਾਬੰਦੀ ਲਗਾ ਦਿੱਤੀ ਗਈ ਹੈ | ਇਸ ਮੈਚ 'ਚ ਭਾਰਤ ਲਈ ਇਕਲੌਤਾ ...

ਪੂਰੀ ਖ਼ਬਰ »

ਪੀ. ਵੀ. ਸਿੰਧੂ ਵਰਲਡ ਟੂਰ ਫਾਈਨਲਸ ਦੇ ਫਾਈਨਲ 'ਚ

ਗਵਾਂਗਝੂ (ਚੀਨ), 15 ਦਸੰਬਰ (ਏਜੰਸੀ)-ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਵਰਲਡ ਟੂਰ ਫਾਈਨਲਸ 'ਚ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਦਿਆਂ ਫਾਈਨਲ 'ਚ ਜਗ੍ਹਾ ਬਣਾ ਲਈ ਹੈ | ਉਨ੍ਹਾਂ ਨੇ ਸੈਮੀਫਾਈਨਲ 'ਚ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੂੰ ਹਰਾਇਆ | ਸਿੰਧੂ ਦੀ ਇਹ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX