ਥਾਨੇਸਰ, 15 ਦਸੰਬਰ (ਅ.ਬ.)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕੈਲਾਸ਼ ਚੰਦਰ ਸ਼ਰਮਾ ਨੇ ਕਿਹਾ ਕਿ ਭਾਰਤ ਦੇ ਉਤਕਰਸ਼ ਲਈ ਗੀਤਾ ਗਿਆਨ ਨੂੰ ਜੀਵਨ 'ਚ ਧਾਰਨ ਕਰਨਾ ਹੋਵੇਗਾ ਤਾਂ ਕਿ ਵਿਅਕਤੀ ਦੀ ਦਾਨਵੀ ਮਨਸ਼ਾ ਨੂੰ ਠੀਕ ਕੀਤਾ ਜਾ ਸਕੇ | ਵਾਈਸ ਚਾਂਸਲਰ ...
ਗੂਹਲਾ ਚੀਕਾ, 15 ਦਸੰਬਰ (ਓ.ਪੀ. ਸੈਣੀ)-ਕਰਨਾਲ ਮੰਡਲ ਦੇ ਕਮਿਸ਼ਨਰ ਵਿਨੀਤ ਗਰਗ ਨੇ ਜ਼ਿਲ੍ਹਾ ਵੋਟਰ ਸੂਚੀਆਂ ਦੀ ਮੁੜ ਤੋਂ ਹੋ ਰਹੇ ਕੰਮਾਂ ਦੀ ਸਮੀਖਿਆ ਕੀਤੀ | ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ 4 ਜਨਵਰੀ 2019 ਤੱਕ ਵੋਟਰ ਸੂਚੀਆਂ ਦਾ ਪ੍ਰਕਾਸ਼ਨ ...
ਸਿਰਸਾ, 15 ਦਸੰਬਰ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹੇ ਦੇ ਖੰਨਾ ਕਾਲੋਨੀ ਦੀ ਗਲੀ ਨੰਬਰ-4 ਵਿਚ ਗਲੀ ਬਣਾਉਣ ਦੌਰਾਨ ਗਲੀ ਦੇ ਲੈਵਲ ਨੂੰ ਲੈ ਕੇ ਗਲੀ ਵਾਸੀਆਂ ਤੇ ਠੇਕੇਦਾਰ ਵਿਚ ਰੌਲਾ ਪੈ ਗਿਆ | ਮਿਲੀ ਜਾਣਕਾਰੀ ਅਨੁਸਾਰ ਠੇਕੇਦਾਰ ਦੀਪਕ ਕੁਮਾਰ ਵਲੋਂ ਖੰਨਾ ਕਾਲੋਨੀ ਦੀ ...
ਕਾਲਾਂਵਾਲੀ, 15 ਦਸੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੀ ਥਾਣਾ ਰੋੜੀ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਪਿੰਡ ਝੋਰੜਰੋਹੀ ਖੇਤਰ ਤੋੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ 800 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਮੁਲਜ਼ਮ ਦੀ ...
ਸਿਰਸਾ, 15 ਦਸੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੀ ਨਾਥੂਸਰੀ ਚੌਪਟਾ ਥਾਣਾ ਪੁਲਿਸ ਨੇ ਤਰਕਾਂਵਾਲੀ ਪਿੰਡ ਦੇ ਨੇੜਿਓਾ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਫੜ੍ਹੇ ਗਏ ਨੌਜਵਾਨ ਦੀ ਪਛਾਣ ਪਿੰਡ ਤਰਕਾਂਵਾਲੀ ਵਾਸੀ ਸੁਨੀਲ ਵਜੋਂ ਕੀਤੀ ਗਈ ...
ਟੋਹਾਣਾ, 15 ਦਸੰਬਰ (ਗੁਰਦੀਪ ਸਿੰਘ ਭੱਟੀ)- ਪੰਜਾਬ ਸੂਬੇ ਦੇ ਸੁਨਾਮ ਸ਼ਹਿਰ ਦੇ ਸੂਬਾ ਸਿੰਘ ਦੀ ਸ਼ਿਕਾ ਇਤ 'ਤੇ ਭੂਨਾ ਪੁਲਿਸ ਨੇ ਪਿੰਡ ਚੌਬਾਰਾ ਦੇ ਨਰੇਸ਼ ਉੂਰਫ਼ ਬਿੱਟੂ ਵਲੋਂ ਧੋਖਾਧੜੀ ਕਰਨ 'ਤੇ ਫ਼ਰਜ਼ੀ ਚੈੱਕ ਦੇਣ ਦੇ ਮਾਮਲਾ ਦਰਜ ਕੀਤਾ ਹੈ | ਸੂਬਾ ਸਿੰਘ ਵਲੋਂ ...
ਕਾਲਾਂਵਾਲੀ, 15 ਦਸੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੀ ਰੋਡੀ ਥਾਣਾ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਪਿੰਡ ਫੱਗੂ ਖੇਤਰ 'ਚੋਂ ਇਕ ਵਿਅਕਤੀ ਨੂੰ ਨਾਜਾਇਜ਼ ਪਿਸਤੌਲ ਸਮੇਤ ਕਾਬੂ ਕੀਤਾ ਹੈ | ਫੜ੍ਹੇ ਗਏ ਮੁਲਜ਼ਮ ਦੀ ਪਛਾਣ ਰਾਜ ਸਿੰਘ ਵਾਸੀ ਪਿੰਡ ਫੱਗੂ ਦੇ ਰੂਪ ...
ਫਤਿਹਾਬਾਦ, 15 ਦਸੰਬਰ (ਹਰਬੰਸ ਮੰਡੇਰ)- ਸਪੈਸ਼ਲ ਸਟਾਫ਼ ਦੀ ਟੀਮ ਨੇ ਹਿਸਾਰ-ਫਤਿਹਾਬਾਦ ਨੈਸ਼ਨਲ ਹਾਈਵੇਅ ਨੰਬਰ-9 'ਤੇ ਸਕਾਰਪੀਓ ਗੱਡੀ ਵਿਚ ਸਵਾਰ ਹੋ ਕੇ ਦਿੱਲੀ ਤੋਂ ਆ ਰਹੇ 4 ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਕਾਬੂ ਕੀਤਾ | ਤਸਕਰਾਂ ਦੇ ਕਬਜ਼ੇ ਤੋਂ ਪੁਲਿਸ ਨੇ 30 ਗ੍ਰਾਮ ...
ਸਮਾਲਖਾ, 15 ਦਸੰਬਰ (ਅ.ਬ.)- ਹਾਈ ਵੋਲਟੇਜ਼ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਨਾਲ ਲਾਈਨ ਪਾਰ ਹਨੁਮਾਨ ਕਾਲੋਨੀ 'ਚ ਝੁਲਸਣ ਕਾਰਨ ਇਕ ਲੜਕੇ ਦੀ ਮੌਤ ਹੋ ਗਈ | ਸੂਚਨਾ ਮਿਲਣ 'ਤੇ ਬਿਜਲੀ ਵਿਭਾਗ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ | ਲੜਕਾ ਰਾਕੇਸ਼ ਸ਼ੁੱਕਰਵਾਰ ਨੂੰ 13 ਸਾਲ ...
ਕੁਰੂਕਸ਼ੇਤਰ/ਸ਼ਾਹਾਬਾਦ, 15 ਦਸੰਬਰ (ਜਸਬੀਰ ਸਿੰਘ ਦੁੱਗਲ)- ਗੁਰਪ੍ਰੀਤ ਹੱਤਿਆਕਾਂਡ 'ਚ ਅਪਰਾਧ ਸ਼ਾਖਾ ਵਨ ਨੇ ਮੁੱਖ ਦੋਸ਼ੀ ਸਿਮਰਨਜੋਤ ਸਿੰਘ ਵਾਸੀ ਡੇਰਾ ਪੱਟੀ ਕਲਾਲਾ ਅਤੇ ਗੁਰਦੀਪ ਸਿੰਘ ਵਾਸੀ ਨੰਦਗੜ੍ਹ ਪੰਜਾਬ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ ...
ਫਰੀਦਾਬਾਦ, 15 ਦਸੰਬਰ (ਅ.ਬ.)- ਕੀਨੀਆ ਤੋਂ ਭਾਰਤ ਵਿਚ ਨੌਕਰੀ ਲਗਵਾਉਣ ਦੇ ਨਾਂਅ 'ਤੇ ਬੁਲਾਈ ਗਈ ਵਿਦੇਸ਼ੀ ਔਰਤ ਦੇ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਔਰਤ ਨੇ ਕਿਸੇ ਤਰ੍ਹਾਂ ਭੱਜ ਕੇ ਗੁਰੂਗ੍ਰਾਮ ਦੇ ਥਾਣੇ ਵਿਚ ਜ਼ੀਰੋ ਐੱਫ. ਆਈ. ਆਰ. ਦਰਜ ਕਰਵਾਈ | ਹੁਣ ...
ਟੋਹਾਣਾ, 15 ਦਸੰਬਰ (ਗੁਰਦੀਪ ਸਿੰਘ ਭੱਟੀ)- ਪਿਛਲੇ 10 ਸਾਲਾਂ ਤੋਂ ਬੰਦ ਪਈ ਭੂਨਾ ਸ਼ੂਗਰ ਮਿੱਲ ਨੂੰ ਫਿਰ ਚਾਲੂ ਕਰਨ ਲਈ ਜ਼ਿਲ੍ਹੇ ਦੀਆਂ ਕਿਸਾਨ ਅਤੇ ਵਪਾਰੀ ਜਥੇਬੰਦੀਆਂ ਪਿਛਲੇ 2 ਸਾਲ ਤੋਂ ਸੰਘਰਸ਼ ਕਰ ਰਹੀਆਂ ਹਨ | ਕਿਸਾਨ ਜਥੇਬੰਦੀਆਂ ਦੇ ਆਗੂ ਕਾ: ਕ੍ਰਿਸ਼ਨ ਸਵਰੂਪ ...
ਸਿਰਸਾ, 15 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਸਿਟੀ ਥਾਣਾ ਪੁਲਿਸ ਨੇ ਚੰਡੀਗੜ੍ਹੀਆ ਮੁਹੱਲੇ 'ਚ ਹੋਈ ਇਕ ਚੋਰੀ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ | ਫੜ੍ਹੇ ਗਏ ਵਿਅਕਤੀ ਦੀ ਪਛਾਣ ਗੌਰਵ ਵਾਸੀ ਚੰਡੀਗੜ੍ਹੀਆ ਮੁਹੱਲਾ ਵਜੋਂ ...
ਕੁਰੂਕਸ਼ੇਤਰ, 15 ਦਸੰਬਰ (ਜਸਬੀਰ ਸਿੰਘ ਦੁੱਗਲ)- ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਨੇ ਕਿਹਾ ਕਿ ਕੌਮਾਂਤਰੀ ਗੀਤਾ ਮਹਾਂਉਤਸਵ-2018 ਦੇ ਸਮਾਪਤੀ ਪ੍ਰੋਗਰਾਮ 'ਚ 18 ਦਸੰਬਰ ਨੂੰ ਕੁਰੂਕਸ਼ੇਤਰ ਦੀ ਧਰਤੀ ਤੋਂ ਵੈਸ਼ਵਿਕ ਗੀਤਾ ਪਾਠ ਦੀ ਗੂੰਜ ਵਿਸ਼ਵ ਦੇ ਕੋਨੇ-ਕੋਨੇ ਤੱਕ ...
ਟੋਹਾਣਾ, 15 ਦਸੰਬਰ (ਗੁਰਦੀਪ ਸਿੰਘ ਭੱਟੀ)- ਡੀ. ਏ. ਵੀ. ਸਕੂਲ ਟੋਹਾਣਾ 'ਚ ਵਿਜੈ ਦਿਹਾੜੇ ਤੇ ਪ੍ਰਭਾਵਸ਼ਾਲੀ ਸਮਾਗਾਮ ਕਰਵਾਇਆ ਗਿਆ, ਜਿਸ ਦਾ ਸੰਚਾਲਨ ਨੌਵੀਂ ਜਮਾਤ ਦੀ ਜਿਆ ਤੇ ਗੌਰੀ ਨੇ ਕੀਤਾ | ਮਨਮੀਤ ਨੇ ਵਿਜੈ ਦਿਹਾੜੇ 'ਤੇ ਪ੍ਰਭਾਵਸ਼ਾਲੀ ਅੰਦਾਜ਼ 'ਚ ਆਪਣੇ ਵਿਚਾਰ ...
ਨੀਲੋਖੇੜੀ, 15 ਦਸੰਬਰ (ਆਹੂਜਾ)- ਰੰਗਰੇਟਾ ਨਿਹੰਗ ਜਥੇਬੰਦੀਆਂ ਵਲੋਂ 13 ਦਸੰਬਰ ਤੋਂ ਸ਼ੁਰੂ ਕੀਤੇ ਗਏ ਮਹਾਨ ਸ਼ੀਸ਼ ਭੇਟਾ ਵਿਸ਼ਾਲ ਨਗਰ ਕੀਰਤਨ ਦਾ ਇੱਥੇ ਪੁੱਜਣ 'ਤੇ ਸਵਾਗਤ ਕੀਤਾ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਦਿੱਲੀ ਤੋਂ ਆਰੰਭ ਕੀਤਾ ...
ਥਾਨੇਸਰ, 15 ਦਸੰਬਰ (ਅ.ਬ.)- ਕੌਮਾਂਤਰੀ ਗੀਤਾ ਜੈਅੰਤੀ ਮਹਾਂਉਤਸਵ 'ਤੇ ਬ੍ਰਹਮਸਰੋਵਰ ਕੰਢੇ 'ਤੇ ਖਾਦੀ ਗ੍ਰਾਮ ਉਦਯੋਗ ਦੇ ਲੱਗੇ ਸਟਾਲ ਵੀ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ | ਇਨ੍ਹਾਂ ਸਟਾਲਾਂ 'ਚ ਜਿੱਥੇ ਹਰਿਆਣਵੀ ਸੰਸਕ੍ਰਿਤੀ ਤੋਂ ਓਤ-ਪ੍ਰੋਤ ਪਕਵਾਨ ਲੱਸੀ, ਮਠਿਆਈ, ...
ਕੁਰੂਕਸ਼ੇਤਰ, 15 ਦਸੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਜ਼ਿੰਦਗੀ ਦੀਆਂ ਘਾਟਾਂ ਨੂੰ ਦੂਰ ਕਰਨ ਲਈ ਗੀਤਾ ਇਕ ਅਨਮੋਲ ਰਤਨ ਹੈ, ਜਿਸ ਨਾਲ ਗਿਆਨ, ਕਰਮ, ਧਰਮ, ਸਾਂਖਿਆ ਅਤੇ ਭਗਤੀ ਯੋਗ ਦੀ ਸਾਧਨਾ ਕੀਤੀ ਜਾ ਸਕਦੀ ਹੈ | ਸਿਹਤ ਮੰਤਰੀ ...
ਕੁਰੂਕਸ਼ੇਤਰ, 15 ਦਸੰਬਰ (ਜਸਬੀਰ ਸਿੰਘ ਦੁੱਗਲ)- ਕੌਮਾਂਤਰੀ ਗੀਤਾ ਜੈਅੰਤੀ ਮਹਾਂਉਤਸਵ ਤਹਿਤ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਸੂਬਾ ਪੱਧਰੀ ਮੁਕਾਬਲੇ ਸਰਕਾਰੀ ਸੀ. ਸੈ. ਸਕੂਲ ਕੁਰੂਕਸ਼ੇਤਰ ਵਿਚ ਹੋਏ | ਸਨਿਚਰਵਾਰ ਨੂੰ ਜਮਾਤ 6 ਤੋਂ 8 ਅਤੇ 9 ਤੋਂ 12 ਵਰਗ ਦੇ ਸ਼ਲੋਕ ...
ਕੁਰੂਕਸ਼ੇਤਰ, 15 ਦਸੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਾਫੇਲ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਸਰਕਾਰ ਨੂੰ ਦਿੱਤੀ ਗਈ ਕਲੀਨ ਚਿੱਟ ਤੋਂ ਇਹ ਸਾਬਿਤ ਹੁੰਦਾ ਹੈ ਕਿ ਰਾਹੁਲ ਗਾਂਧੀ ਹਮੇਸ਼ਾ ਦੇਸ਼ 'ਚ ਝੂਠ ਦੀ ਰਾਜਨੀਤੀ ਕਰਦੇ ...
ਕੁਰੂਕਸ਼ੇਤਰ, 15 ਦਸੰਬਰ (ਜਸਬੀਰ ਸਿੰਘ ਦੁੱਗਲ)- ਪ੍ਰਧਾਨ ਡਾਕ ਘਰ ਕੁਰੂਕਸ਼ੇਤਰ 'ਚ ਸਨਿਚਰਵਾਰ ਨੂੰ ਪੋਸਟ ਫੋਰਮ ਦੀ ਤਿਮਾਹੀ ਬੈਠਕ ਕੀਤੀ ਗਈ, ਜਿਸ ਦੀ ਪ੍ਰਧਾਨਗੀ ਡਾਕਪਾਲ ਸੁਰੇਂਦਰ ਕੌਸ਼ਿਕ ਨੇ ਕੀਤੀ | ਇਸ ਬੈਠਕ 'ਚ ਵਿਭਾਗ ਵਲੋਂ ਬੀ. ਪੀ. ਸੀ. ਮੈਨੇਜਰ ਮੇਹਰ ਚੰਦ, ...
ਥਾਨੇਸਰ, 15 ਦਸੰਬਰ (ਅ.ਬ.)- ਸਨਿਹਿਤ ਸਰੋਵਰ ਸਥਿਤ ਪ੍ਰਾਚੀਨ ਸ੍ਰੀ ਲਕਸ਼ਮੀ ਨਾਰਾਇਣ ਮੰਦਿਰ 'ਚ ਗੀਤਾ ਜੈਅੰਤੀ ਮਹਾਂਉਤਸਵ ਦੇ ਸਬੰਧ ਵਿਚ ਗੀਤਾ ਪਾਠ ਵਿਚ ਗੀਤਾ ਦੇ 15ਵੇਂ ਅਧਿਆਏ ਦਾ ਪਾਠ ਹੋਇਆ | ਮੰਦਿਰ ਦੇ ਮਹੰਤ ਵਿਜੈ ਗਿਰੀ ਅਤੇ ਸਥਾਨੇਸ਼ਵਰ ਮਹਾਂਦੇਵ ਮੰਦਿਰ ਦੇ ...
ਕੁਰੂਕਸ਼ੇਤਰ, 15 ਦਸੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਦੀ ਆਨ-ਆਨ ਅਤੇ ਸ਼ਾਨ ਪੱਗੜੀ ਨੂੰ ਸਿਰ 'ਤੇ ਸਜਾਉਣ ਲਈ ਜਿੱਥੇ ਲੜਕੇ-ਲੜਕੀਆਂ ਵਿਚ ਹੋੜ ਲੱਗੀ ਹੋਈ ਹੇ, ਉੱਥੇ ਚੂਰਮਾ ਖਾਣ ਦੇ ਨਾਲ-ਨਾਲ ਹਰਿਆਣਵੀ ਲੋਕ ਨਾਚਾਂ ਦਾ ਖੂਬ ਆਨੰਦ ਲੈ ਰਹੇ ਹਨ | ਇਨ੍ਹਾਂ ਪਲਾਂ ਨੂੰ ...
ਅੰਬਾਲਾ, 15 ਦਸੰਬਰ (ਅ.ਬ.)- ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਗੀਤਾ ਜੈਅੰਤੀ ਮਹਾਂਉਤਸਵ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਸ ਮਹਾਂਉਤਸਵ ਦੀ ਸ਼ੁਰੂਆਤ 16 ਦਸੰਬਰ ਨੂੰ ਸਵੇਰੇ 9 ਵਜੇ ਰਾਮਬਾਗ ਮੈਦਾਨ ...
ਕੁਰੂਕਸ਼ੇਤਰ, 15 ਦਸੰਬਰ (ਜਸਬੀਰ ਸਿੰਘ ਦੁੱਗਲ)- ਬਾਗੜੀ ਲੋਹਾਰ ਧਰਮਬੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਬੰਤੋ ਜਦ ਰਾਸ਼ਨ ਕਾਰਡ ਬਣਵਾਉਣ ਖੁਰਾਕ ਵਿਭਾਗ ਦੇ ਦਫ਼ਤਰ 'ਚ ਗਏ ਤਾਂ ਉਨ੍ਹਾਂ ਤੋਂ ਫਾਰਮ 'ਤੇ ਹਸਤਾਖਰ ਕਰਨ ਲਈ ਕਿਹਾ ਗਿਆ ਪਰ ਉਹ ਪੜ੍ਹੇ-ਲਿਖੇ ਨਾ ਹੋਣ ਕਾਰਨ ਅਜਿਹਾ ਨਹੀਂ ਕਰ ਸਕੇ, ਜਿਸ ਕਾਰਨ ਉਨ੍ਹਾਂ ਕਾਫੀ ਸ਼ਰਮਿੰਦਗੀ ਮਹਿਸੂਸ ਹੋਈ | ਬਸ ਇੱਥੋਂ ਤੋਂ ਹੀ ਉਨ੍ਹਾਂ ਜੀਵਨ 'ਚ ਬਦਲਾਅ ਦੀ ਇਕ ਨਵੀਂ ਕਰਵਟ ਲਈ | ਉਨ੍ਹਾਂ ਸੰਕਲਪ ਲਿਆ ਕਿ ਉਹ ਆਪਣੇ ਬੱਚਿਆਂ ਨੂੰ ਅਜਿਹੀ ਸ਼ਰਮਿੰਦਗੀ ਮਹਿਸੂਸ ਨਹੀਂ ਹੋਣ ਦੇਣਗੇ, ਜਿਸ ਲਈ ਉਨ੍ਹਾਂ ਬੱਚਿਆਂ ਨੂੰ ਬਿਹਤਰ ਸਕੂਲ 'ਚ ਸਿੱਖਿਆ ਦਿਲਵਾਉਣਾ ਸ਼ੁਰੂ ਕੀਤਾ | ਅੱਜ ਉਹ ਪੁਰਾਤਨ ਅਤੇ ਆਧੁਨਿਕ ਦੌਰ ਦੇ ਸੰਗਮ ਦੀ ਅਦੁੱਤੀ ਮਿਸਾਲ ਵਜੋਂ ਦਿਖਾਈ ਦਿੰਦੇ ਹਨ | ਓਲਡ ਫਰੀਦਾਬਾਦ 'ਚ ਰਹਿਣ ਵਾਲੇ ਬਾਗੜੀ ਲੋਹਾਰ ਧਰਮਬੀਰ ਸਿੰਘ ਆਪਣੇ ਪਰਿਵਾਰ ਸਮੇਤ ਕੌਮਾਂਤਰੀ ਗੀਤਾ ਮਹਾਂਉਤਸਵ 'ਚ ਆਪਣੀ ਪ੍ਰਾਚੀਨ ਸੰਸਕ੍ਰਿਤੀ ਦਾ ਪ੍ਰਦਰਸ਼ਨ ਕਰ ਰਹੇ ਹਨ | ਗੱਲਬਾਤ ਕਰਨ 'ਤੇ ਉਨ੍ਹਾਂ ਦੇ ਮਨ ਦੀ ਪੀੜਾ ਅਤੇ ਦਿਲੀ ਚਾਹਤ ਉੱਭਰ ਕੇ ਸਾਹਮਣੇ ਆਈ | ਉਹ ਕਹਿੰਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਬਾਗੜੀ ਲੋਹਾਰ ਦੀ ਸੰਘਰਸ਼ਪੂਰਨ ਜਿੰਦਗੀ ਤੋਂ ਸੰਰੱਖਿਅਕ ਕਰਨਾ ਚਾਹੁੰਦੇ ਹਨ, ਜਿਸ ਲਈ ਸਿੱਖਿਆ ਹੀ ਬਿਹਤਰ ਜਰੀਆ ਹੈ | ਅੱਜ ਉਨ੍ਹਾਂ ਦੇ 5 ਬੱਚੇ ਅੰਜਲੀ, ਰੋਹਨ, ਈਸ਼ਾ, ਆਰੂਸ਼ੀ ਅਤੇ ਆਰੂਸ਼ ਸਕੂਲ 'ਚ ਸਿੱਖਿਆ ਹਾਸਿਲ ਕਰ ਰਹੇ ਹਨ, ਵੱਡੇ ਬੇਟੇ ਰੋਹਨ ਨੂੰ ਅੰਗਰੇਜੀ ਮੀਡੀਅਮ ਤੋਂ ਸਿੱਖਿਆ ਦਿਲਵਾ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਦੇ ਰੀਤੀ-ਰਿਵਾਜ ਅਤੇ ਸੰਸਕ੍ਰਿਤੀ ਨੂੰ ਉਹ ਮਰਦੇ ਦਮ ਤੱਕ ਨਹੀਂ ਛੱਡਣਗੇ ਪਰ ਆਪਦੇ ਬੱਚਿਆਂ ਨੂੰ ਉਹ ਆਧੁਨਿਕ ਦੌਰ ਦੇ ਰੂਪ 'ਚ ਦੇਖਣ ਦੇ ਇੱਛੁਕ ਹਨ | ਪਿਛਲੇ ਕਰੀਬ 17 ਸਾਲਾਂ ਤੋਂ ਉਹ ਕੌਮਾਂਤਰੀ ਸੂਰਜਕੁੰਡ ਮੇਲੇ 'ਚ ਵੀ ਆਪਣੀ ਸੰਸਕ੍ਰਿਤੀ ਦੀ ਅਮਿੱਟ ਛਾਪ ਛੱਡਦੇ ਆ ਰਹੇ ਹਨ, ਜਿੱਥੇ ਉਨ੍ਹਾਂ ਦੀ ਪਤਨੀ ਬੰਤੋ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਤਿਲਕ ਕਰਕੇ ਸਵਾਗਤ ਵੀ ਕਰ ਚੁੱਕੀ ਹਨ | ਧਰਮਬੀਰ ਸਿੰਘ ਕਹਿੰਦੇ ਹਨ ਕਿ ਆਧੁਨਿਕ ਦੌਰ 'ਚ ਵੱਡੇ ਪੱਧਰ 'ਤੇ ਬਦਲਾਅ ਹੋਇਆ ਹੈ ਪਰ ਬਾਗੜੀ ਲੋਹਾਰਾਂ ਵਲੋਂ ਬਣਾਈਆਂ ਗਈਆਂ ਲੋਹੇ ਦੀਆਂ ਘਰੇਲੂ ਵਸਤੁਆਂ ਦੀ ਮੰਗ ਅੱਜ ਵੀ ਕਾਇਮ ਹੈ ਕਿਉਂਕਿ ਬਾਗੜੀ ਲੋਹਾਰ ਵਲੋਂ ਬਣਾਈ ਗਈ ਬਹੁਤ ਮਜ਼ਬੂਤ ਅਤੇ ਗੁਣਵੱਤਾਪਰਕ ਹੁੰਦੀ ਹੈ |
ਸਿਰਸਾ, 15 ਦਸੰਬਰ (ਭੁਪਿੰਦਰ ਪੰਨੀਵਾਲੀਆ)- ਲਾਇਨਜ ਕਲੱਬ ਸਿਰਸਾ ਆਸਥਾ ਤੇ ਬਾਬਾ ਤਾਰਾ ਚੈਰੀਟੇਬਲ ਹਸਪਤਾਲ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ, ਜਿਸ 'ਚ ਤਿੰਨ ਸੌ ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ | ਰੋਗੀ ਮਿਲੇ ਵਿਅਕਤੀਆਂ ਨੂੰ ਦਵਾਈਆਂ ਤੇ ...
ਨੀਲੋਖੇੜੀ, 15 ਦਸੰਬਰ (ਆਹੂਜਾ)- ਡਾ. ਗਣੇਸ਼ ਦਾਸ ਡੀ. ਏ. ਵੀ. ਗਰਲਜ਼ ਸਿਖ਼ਲਾਈ ਕੇਂਦਰ ਵਲੋਂ ਪਿੰਡ ਖ਼ਵਾਜਾ ਅਹਿਮਦਪੁਰ ਵਿਚ ਮਹਿਲਾ ਸਸ਼ਕਤੀਕਰਨ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ | ਰੈਲੀ ਵਿਚ ਵਿਦਿਆਰਥਣਾਂ ਨੇ ਲੋਕਾਂ ਨੂੰ ਦੇਸ਼ ਦੇ ਮਾਲੀ, ਸਮਾਜਿਕ, ...
ਸਿਰਸਾ, 15 ਦਸੰਬਰ (ਭੁਪਿੰਦਰ ਪੰਨੀਵਾਲੀਆ)- ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਗੀਤਾ ਜੈਅੰਤੀ ਸਮਾਗਮ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਮਲਟੀਪਰਪਜ਼ ਹਾਲ 'ਚ 16 ਦਸੰਬਰ ਤੋਂ ਸ਼ੁਰੂ ਹੋਵੇਗਾ, ਜਿਸ ਦੇ ਉਦਘਾਟਨ ਹਰਿਆਣਾ ਸੈਰ ਸਪਾਟਾ ਵਿਭਾਗ ਦੇ ਚੇਅਰਮੈਨ ਜਗਦੀਸ਼ ...
ਥਾਨੇਸਰ, 15 ਦਸੰਬਰ (ਅ.ਬ.)- ਸ੍ਰੀ ਜੈਰਾਮ ਵਿੱਦਿਆਪੀਠ ਵਿਚ ਅੰਤਰ ਸਕੂਲ ਸੱਭਿਆਚਾਰਕ ਮੁਕਾਬਲਿਆਂ ਵਿਚ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਇਸ ਮੁਕਬਾਲੇ ਵਿਚ ਸੰਜੇ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰ ਪਬਲਿਕ ਸਕੂਲ ਅਤੇ ਵਿਜਡਮ ਵਰਲਡ ਨੇ ਪਹਿਲਾ ਸਥਾਨ ਹਾਸਿਲ ...
ਥਾਨੇਸਰ, 15 ਦਸੰਬਰ (ਅ.ਬ.)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਨੇ ਕਿਹਾ ਹੈ ਕਿ ਅਜੋਕੇ ਸਮੇਂ ਵਿਚ ਹਰੇਕ ਮਨੁੱਖ ਨੂੰ ਜ਼ਿੰਦਗੀ ਵਿਚ ਗਿਆਨ ਹਾਸਿਲ ਕਰਨ ਲਈ ਗੀਤਾ ਦਾ ਅਧਿਐਨ ਕਰਨਾ ਜ਼ਰੂਰੀ ਹੈ | ਉਨ੍ਹਾਂ ਅੱਗੇ ਕਿਹਾ ਕਿ ਮੇਰੇ ਲਈ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX