ਨਵਾਂਸ਼ਹਿਰ/ਉਸਮਾਨਪੁਰ, 17 ਦਸੰਬਰ (ਗੁਰਬਖਸ਼ ਸਿੰਘ ਮਹੇ, ਸੰਦੀਪ ਮਝੂਰ)- ਦਿੱਲੀ ਹਾਈਕੋਰਟ ਵਲੋਂ 1984 ਦੇ ਸਿੱਖ ਨਸਲਕੁਸ਼ੀ ਮਾਮਲੇ 'ਚ ਸੱਜਣ ਕੁਮਾਰ ਨੂੰ ਸਜਾ ਸੁਣਾਏ ਜਾਣ ਦੇ ਫ਼ੈਸਲੇ ਦਾ ਇੱਥੋਂ ਦੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਸਵਾਗਤ ਕੀਤਾ ਗਿਆ ਹੈ | ਪਿਛਲੇ ...
ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰਪਾਲ ਸਿੰਘ)-ਵਾਸ਼ਲ ਐਜੂਕੇਸ਼ਨ ਗਰੁੱਪ ਅਧੀਨ ਚੱਲ ਰਹੇ ਜੈਂਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ 'ਚ 'ਇੰਗਲਿਸ਼ ਬਿ੍ਟਿਸ਼ ਕੌਾਸਲ' ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ 'ਚ ਗ੍ਰੇਡ 7 ਤੋਂ ਗ੍ਰੇਡ 11 ਤੱਕ ਦੇ ...
ਐਮਾਂ ਮਾਂਗਟ, 17 ਦਸੰਬਰ (ਗੁਰਾਇਆ)-ਸੂਬੇਦਾਰ ਬਖ਼ਸ਼ੀਸ਼ ਸਿੰਘ ਦੀ ਯਾਦ ਵਿਚ 'ਤੇ ਬਾਬਾ ਫ਼ਕੀਰ ਸਿੰਘ ਸਪੋਰਟਸ ਅਤੇ ਵੈੱਲਫੇਅਰ ਸੁਸਾਇਟੀ ਵੱਲੋਂ ਪਿੰਡ ਲਤੀਫ਼ਪੁਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸਵੇਰੇ ਰੱਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ...
ਨਵਾਂਸ਼ਹਿਰ, 17 ਦਸੰਬਰ (ਗੁਰਬਖਸ਼ ਸਿੰਘ ਮਹੇ)-ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਪੰਚਾਇਤੀ ਚੋਣਾਂ ਦੀ ਨਿਗਰਾਨੀ ਲਈ ਤਾਇਨਾਤ ਚੋਣ ਅਬਜ਼ਰਵਰਾਂ ਅਨੀਤਾ ਦਰਸ਼ੀ ਪੀ.ਸੀ.ਐਸ. ਅਤੇ ਅਰੀਨਾ ਦੁੱਗਲ ਪੀ.ਸੀ.ਐਸ. ਵੱਲੋਂ ਅੱਜ ਡਿਪਟੀ ...
ਬੰਗਾ, 17 ਦਸੰਬਰ (ਜਸਬੀਰ ਸਿੰਘ ਨੂਰਪੁਰ) - 1984 'ਚ 31 ਅਕਤੂਬਰ ਤੋਂ ਲੈ ਕੇ 3 ਨਵੰਬਰ ਤੱਕ ਅਜਿਹਾ ਕਹਿਰ ਸਿੱਖ ਪਰਿਵਾਰਾਂ 'ਤੇ ਵਾਪਰਿਆ ਜਿਸ ਦੀ ਪੀੜ ਅਜੇ ਵੀ ਜਿਉਂ ਦੀ ਤਿਉਂ ਰਿਸ ਰਹੀ ਹੈ | ਦਿੱਲੀ 'ਚ ਹਜ਼ਾਰਾਂ ਪਰਿਵਾਰ ਘਰੋਂ ਬੇਘਰ ਹੋ ਗਏ ਕੁੱਝ ਆਗੂਆਂ ਦੀ ਸ਼ਹਿ 'ਤੇ ਅਨੇਕਾਂ ...
ਨਵਾਂਸ਼ਹਿਰ, 17 ਦਸੰਬਰ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਿਲਾਵਟ ਖੋਰੀ ਵਿਰੁੱਧ ਚਲਾਈ ਮੁਹਿੰਮ ਅਧੀਨ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ ਫੂਡ ਮਨੋਜ ਖੋਸਲਾ ਦੀ ਅਗਵਾਈ ਹੇਠਲੀ ਟੀਮ ਵੱਲੋਂ ...
ਰੈਲਮਾਜਰਾ, 17 ਦਸੰਬਰ (ਰਾਕੇਸ਼ ਰੋਮੀ)- ਨਜ਼ਦੀਕੀ ਪਿੰਡ ਪ੍ਰੇਮ ਨਗਰ ਵਿਖੇ ਬੀਤੀ ਰਾਤ ਚੋਰਾਂ ਵਲੋਂ ਰੈਡੀਮੇਡ ਕੱਪੜੇ ਦੀ ਦੁਕਾਨ 'ਤੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ | ਦੁਕਾਨ ਮਾਲਕ ਉਮੇਸ਼ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ 6 ਵਜੇ ਦੇ ਕਰੀਬ ਦੁਕਾਨ ਦੇ ਬਾਹਰਲੀ ...
ਨਵਾਂਸ਼ਹਿਰ, 17 ਦਸੰਬਰ (ਹਰਵਿੰਦਰ ਸਿੰਘ)- 132 ਕੇ.ਵੀ. ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ 11 ਕੇ.ਵੀ. ਫੀਡਰ ਸ਼ਹਿਰੀ 1 ਨੰਬਰ ਤੇ ਰੇਲਵੇ ਰੋਡ 'ਤੇ ਜ਼ਰੂਰੀ ਲਾਈਨਾਂ ਦੀ ਮੁਰੰਮਤ ਕਰਨ ਲਈ 18 ਦਸੰਬਰ ਦਿਨ ਮੰਗਲਵਾਰ ਸਵੇਰੇ 10 ਤੋਂ ਸ਼ਾਮ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ...
ਬਲਾਚੌਰ, 17 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਇੰਦਰ ਸਿੰਘ ਜੋਸ਼ਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਿਲਾਵਰ ਸਿੰਘ ਦਿਲੀ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੇ ਲੰਮੇ ਚੌੜੇ ਵਾਅਦੇ ਕਰਨ ਉਪਰੰਤ ਕਿਸਾਨ ਵਰਗ ਦੀ ...
ਨਵਾਂਸ਼ਹਿਰ, 17 ਦਸੰਬਰ (ਹਰਮਿੰਦਰ ਸਿੰਘ ਪਿੰਟੂ)- ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਪੈਟਰੋਲ ਪੰਪ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੇ ਇਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰਟੈਂਡਾ, ਬਲਾਕ ਪ੍ਰਧਾਨ ਪਰਮਜੀਤ ਸਿੰਘ ਘਟਾਰੋਂ ਅਤੇ ਪ੍ਰਧਾਨ ...
ਜਾਡਲਾ, 17 ਦਸੰਬਰ (ਬਲਦੇਵ ਸਿੰਘ ਬੱਲੀ)- ਸਹਾਇਕ ਇੰਜੀਨੀਅਰ ਪਾਵਰਕਾਮ ਜਾਡਲਾ ਅਨੁਸਾਰ 220 ਕੇ.ਵੀ. ਸਬ ਸਟੇਸ਼ਨ ਜਾਡਲਾ ਤੋਂ ਚੱਲਦੇ 11 ਕੇ.ਵੀ. ਤਾਜੋਵਾਲ ਫੀਡਰ 'ਤੇ ਜ਼ਰੂਰੀ ਮੁਰੰਮਤ ਕਰਨ ਵਾਸਤੇ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਤੋਂ 2 ਵਜੇ ਤੱਕ ਬੰਦ ਰਹੇਗੀ | ਜਿਸ ਕਾਰਨ ...
ਸੰਧਵਾਂ, 17 ਦਸੰਬਰ (ਪ੍ਰੇਮੀ ਸੰਧਵਾਂ) -ਸਰਕਾਰੀ ਪ੍ਰਾਇਮਰੀ ਸਕੂਲ ਝੰਡੇਰ ਖੁਰਦ ਵਿਖੇ ਚੋਰੀ ਹੋਣ ਦੀ ਖ਼ਬਰ ਹੈ | ਸਕੂਲ ਦੇ ਅਧਿਆਪਕ ਹਰਵਿੰਦਰ ਸਿੰਘ ਲੰਗੇਰੀ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸਕੂਲ ਟਾਈਮ ਸਮੇਂ ਸਕੂਲ ਦੇ ਮੇਨ ਗੇਟ ਦਾ ਤਾਲਾ ਖੋਲ੍ਹ ਕੇ ਅੰਦਰ ਵੜੇ ਤਾਂ ...
ਬੰਗਾ, 17 ਦਸੰਬਰ (ਜਸਬੀਰ ਸਿੰਘ ਨੂਰਪੁਰ)- ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਨਗਰ ਨਿਵਾਸੀਆਂ ਨੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਰਵਿੰਦਰ ਕੌਰ ਸੰਧੂ ਬਲਾਕ ਸੰਮਤੀ ਮੈਂਬਰ ਤੇ ਸਮੂਹ ਪਿੰਡ ਵਾਸੀਆਂ ਦੀ ਹਾਜ਼ਰੀ 'ਚ ...
ਸੰਧਵਾਂ, 17 ਦਸੰਬਰ (ਪ੍ਰੇਮੀ ਸੰਧਵਾਂ) - ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਪਿੰਡ ਸੰਧਵਾਂ ਵਿਖੇ ਪਿੰਡ ਵਾਸੀਆਂ ਦੀ ਪਿੰਡ ਦੀ ਸਰਬ ਸੰਮਤੀ ਨਾਲ ਪੰਚਾਇਤ ਚੁਣਨ ਲਈ ਹੋਈ ਭਰਵੀਂ ਇਕੱਤਰਤਾ ਦੌਰਾਨ ...
ਨਵਾਂਸ਼ਹਿਰ, 17 ਦਸੰਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਪੰਚਾਇਤੀ ਚੋਣਾਂ 2018 ਦੇ ਸਬੰਧ 'ਚ ਅੱਜ ਨਾਮਜ਼ਦਗੀਆਂ ਦੇ ਦੂਜੇ ਦਿਨ ਬਲਾਕ ਨਵਾਂਸ਼ਹਿਰ ਦੇ ਅਧੀਨ ਪੈਂਦੇ ਵੱਖ ਵੱਖ ਪਿੰਡਾ ਦੇ ਸਰਪੰਚੀ/ਪੰਚੀ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦੇ ਸਬੰਧ 'ਚ ਬਲਾਕ ...
ਬੰਗਾ, 17 ਦਸੰਬਰ (ਜਸਬੀਰ ਸਿੰਘ ਨੂਰਪੁਰ) - ਪੰਚਾਇਤੀ ਚੋਣਾਂ ਲਈ ਬੰਗਾ 'ਚ ਸਰਪੰਚਾਂ ਤੇ ਪੰਚਾਂ ਦੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਉਣ ਲਈ ਕਾਫੀ ਉਤਸ਼ਾਹ ਨਜ਼ਰ ਆਇਆ | ਵੱਖ-ਵੱਖ ਨਾਮਜ਼ਦਗੀ ਕੇਂਦਰਾਂ 'ਚ ਸਰਪੰਚੀ ਲਈ ਹੁਣ ਤੱਕ 40 ਉਮੀਦਵਾਰਾਂ ਨੇ ਪੇਪਰ ਦਾਖ਼ਲ ਕਰਵਾਏ ਹਨ | ...
ਬੰਗਾ, 17 ਦਸੰਬਰ (ਕਰਮ ਲਧਾਣਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਦੇ ਵੱਖ-ਵੱਖ ਵਿੱਦਿਅਕ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਰਜਨੀਸ਼ ਕੁਮਾਰ ਰਿਟਰਨਿੰਗ ਅਫ਼ਸਰ ਪੰਚਾਇਤੀ ਚੋਣਾਂ ...
ਭੱਦੀ, 17 ਦਸੰਬਰ (ਨਰੇਸ਼ ਧੌਲ)- ਗਰੀਬਦਾਸੀ ਭੂਰੀ ਵਾਲੇ ਭੇਖ ਦੇ ਅਨਮੋਲ ਰਤਨ ਬ੍ਰਹਮਲੀਨ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੇ ਉੱਤਰਾਧਿਕਾਰੀ ਸਵਾਮੀ ਓਾਕਾਰਾ ਨੰਦ ਭੂਰੀ ਵਾਲਿਆਂ ਦੀ 28ਵੀਂ ਬਰਸੀ ਸਬੰਧੀ ਸਮਾਗਮ ਸਵਾਮੀ ਅਨੁਭਵਾ ਨੰਦ ਭੂਰੀ ਵਾਲਿਆਂ ਦੇ ਅਸ਼ੀਰਵਾਦ ...
ਰੈਲਮਾਜਰਾ, 17 ਦਸੰਬਰ (ਰਾਕੇਸ਼ ਰੋਮੀ)- ਰੈਲਮਾਜਰਾ ਵਿਖੇ ਐੱਸ.ਆਈ.ਓ. ਸੰਸਥਾ ਵਲੋਂ ਚਲਾਏ ਜਾ ਰਹੇ ਸਿਲਾਈ ਸੈਂਟਰ 'ਚ ਨਸ਼ਿਆਂ ਿਖ਼ਲਾਫ਼ ਸੈਮੀਨਾਰ ਲਗਾਇਆ | ਜਿਸ ਵਿਚ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨ ਤੋਂ ਮਹਿਲਾਵਾਂ ਨੂੰ ਜਾਣੂ ਕਰਵਾਇਆ | ਇਸ ਮੌਕੇ ਨਾਰੀ ਸ਼ਕਤੀ ...
ਸੜੋਆ, 17 ਦਸੰਬਰ (ਨਾਨੋਵਾਲੀਆ)-ਮੀਰੀ-ਪੀਰੀ ਯੂਥ ਵੈੱਲਫੇਅਰ ਕਲੱਬ ਅਟਾਲ ਮਜਾਰਾ ਵੱਲੋਂ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮ ਲਈ ਹਰ ਪਾਸੇ ਤੋਂ ਸ਼ਲਾਘਾ ਕੀਤੀ ਜਾ ਰਹੀ ਹੈ | ਕਲੱਬ ਦੇ ਮੈਂਬਰਾਂ ਦੀ ਹੋਈ ਮੀਟਿੰਗ 'ਚ ਕਲੱਬ ਦੇ ...
ਬਹਿਰਾਮ, 17 ਦਸੰਬਰ (ਨਛੱਤਰ ਸਿੰਘ ਬਹਿਰਾਮ) - ਇਲਾਕੇ ਦਾ ਨਾਮਵਰ ਧਾਰਮਿਕ ਅਸਥਾਨ ਦਰਬਾਰ ਕੁੱਲਾ ਸ਼ਰੀਫ ਬਹਿਰਾਮ ਵਿਖੇ ਸਾਵਰ ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਦੀ ਯਾਦ 'ਚ ਸਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਗੁਰਦਿਆਲ ਸਿੰਘ ਅਟਵਾਲ (ਸੇਵਾ ਮੁਕਤ ਡੀ. ਐਸ. ਪੀ ...
ਬਹਿਰਾਮ, 17 ਦਸੰਬਰ (ਨਛੱਤਰ ਸਿੰਘ ਬਹਿਰਾਮ) - ਸਿੱਖਿਆ ਵਿਭਾਗ ਵਲੋਂ ਚਲਾਏ ਜਾ ਰਹੇ 'ਪੜੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੌਜੈਕਟ ਅਤੇ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ ਨੂੰ ਪੂਰਾ ਇਕ ਸਾਲ ਹੋਣ 'ਤੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ 'ਬਾਲ ...
ਔੜ/ਝਿੰਗੜਾਂ, 17 ਦਸੰਬਰ (ਕੁਲਦੀਪ ਸਿੰਘ ਝਿੰਗੜ)- ਪੰਚਾਇਤੀ ਚੋਣਾਂ ਲਈ ਰਾਖਵੇਂਕਰਨ ਤੇ ਵਾਰਡਬੰਦੀ ਨੇ ਪਿੰਡਾਂ 'ਚ ਧੜੇਬੰਦੀ ਖੜ੍ਹੀ ਕਰ ਦਿੱਤੀ ਹੈ | ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਪਿੰਡ 'ਚ ਪਿਛਲੇ ਪੰਦਰਾਂ ਸਾਲ ਤੋਂ ਬਿਨਾਂ ਕਿਸੇ ਪੱਖਪਾਤ ਤੋਂ ਸਰਬਸੰਮਤੀ ਨਾਲ ...
ਔੜ/ਝਿੰਗੜਾਂ, 17 ਦਸੰਬਰ (ਕੁਲਦੀਪ ਸਿੰਘ ਝਿੰਗੜ)- ਮਾਤਾ ਗੁਜਰੀ ਔਰਤ ਚੇਤਨਾ ਕਮੇਟੀ ਪਿੰਡ ਮਹਿਮੂਦਪੁਰ ਵਲੋਂ ਇਸ ਸਾਲ ਅੱਠਵੇਂ ਸਾਲ ਵੀ ਉਸਾਰੂ ਅਤੇ ਸੇਧ ਦੇਣ ਵਾਲਾ ਵਿਸ਼ੇਸ਼ ਸਮਾਗਮ ਕਰਵਾ ਕੇ ਲਾਸਾਨੀ ਕੁਰਬਾਨੀ ਦੇ ਪ੍ਰਤੀਕ ਮਹਾਨ ਮਾਤਾ ਗੁਜਰੀ ਜੀ ਅਤੇ ...
ਰਾਹੋਂ, 14 ਦਸੰਬਰ (ਭਾਗੜਾ)-ਰਾਹੋਂ ਦਾ ਰੇਲਵੇ ਸਟੇਸ਼ਨ ਪੰਜਾਬ ਦਾ ਪੁਰਾਣਾ ਤੇ ਇਤਿਹਾਸਿਕ ਰੇਲਵੇ ਸਟੇਸ਼ਨ ਹੈ | ਇਸ ਸਟੇਸ਼ਨ ਤੋਂ ਰੇਲ ਲਾਈਨ ਨਵਾਂਸ਼ਹਿਰ ਤਕ ਵਿਛਾਉਣ ਦਾ ਸਾਰਾ ਖਰਚਾ ਸਾਬਕਾ ਵਿਧਾਇਕ ਅਬਦੁਲ ਰਹਿਮਾਨ ਨੇ ਇਸ ਸ਼ਰਤ 'ਤੇ ਕੀਤਾ ਸੀ ਕਿ ਰੇਲਵੇ ਸਟੇਸ਼ਨ ...
ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰਪਾਲ ਸਿੰਘ)-ਨਸ਼ਾ ਮੁਕਤ ਪੰਜਾਬ ਵੱਲ ਵਧਦੇ ਕਦਮ ਆਈ.ਈ.ਸੀ. ਵੈਨ ਨੂੰ ਹੁਸ਼ਿਆਰਪੁਰ ਤੋਂ ਸਿਵਲ ਸਰਜਨ ਡਾ: ਰੇਨੂੰ ਸੂਦ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ¢ ਇਸ ਮੌਕੇ ਡਾ: ਸੂਦ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਬ੍ਰਹਮ ...
ਮਜਾਰੀ/ਸਾਹਿਬਾ, 17 ਦਸੰਬਰ (ਨਿਰਮਲਜੀਤ ਸਿੰਘ ਚਾਹਲ)- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁਜ਼ਰ ਕੌਰ ਤੇ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਨਗਰ ਕੀਰਤਨ 21 ਦਸੰਬਰ ਦਿਨ ਸ਼ੁੱਕਰਵਾਰ ਨੂੰ ਗੁਰਦਵਾਰਾ ...
ਕਾਠਗੜ੍ਹ, 17 ਦਸੰਬਰ (ਬਲਦੇਵ ਸਿੰਘ ਪਨੇਸਰ)- ਅੱਜ ਸ.ਪ੍ਰ.ਸ ਕਾਠਗੜ੍ਹ ਵਿਖੇ ਜਵਾਹਰ ਨਵੋਦਿਆ ਵਿਦਿਆਲਿਆ ਦੀ 6ਵੀਂ ਜਮਾਤ ਲਈ ਹੋਣ ਵਾਲੀ ਪ੍ਰੀਖਿਆ ਲਈ ਚੱਲ ਰਹੀ ਮੁਫ਼ਤ ਕੋਚਿੰਗ ਲੈਣ ਵਾਲੇ ਬਲਾਕ ਬਲਾਚੌਰ-1 ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਇੰਸਪੈਕਟਰ ਰਾਮ ...
ਬਲਾਚੌਰ, 17 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)- ਸਰਕਾਰਾਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਗੱਲ ਕਰ ਰਹੀ ਹੈ ਪਰ ਪਿੰਡ ਮੰਢਿਆਣੀ ਦੇ ਖੇਡ ਮੈਦਾਨ ਦੇ ਅਧੂਰੇ ਵਿਕਾਸ ਨੂੰ ਦੇਖ ਕੇ ਅਸਲ ਤਸਵੀਰ ਸਾਹਮਣੇ ਆ ਜਾਂਦੀ ਹੈ | ਬਾਬਾ ਗੁਰਦਿੱਤਾ ਸਪੋਰਟਸ ਅਤੇ ...
ਨਵਾਂਸ਼ਹਿਰ 17 ਦਸੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਸਕੂਲ ਮੁਖੀਆਂ ਤੇ ਰੈੱਡ ਰਿਬਨ ਕਲੱਬਾਂ ਦੇ ਇੰਚਾਰਜ ਅਧਿਆਪਕਾਂ ਨੂੰ ਸਕੂਲਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਦੀਆਂ ਕਿਸ਼ੋਰ ਅਵਸਥਾ ਨਾਲ ਸਬੰਧਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...
ਬਲਾਚੌਰ, 17 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)- ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਿਲਾਵਰ ਸਿੰਘ ਦਿੱਲੀ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗੜ੍ਹੀ ਕਾਨੂੰਗੋਅ ਦੇ ਸਰਬਪੱਖੀ ਵਿਕਾਸ ਹਿੱਤ ਸੁਹਿੱਰਦਤਾ ਨਾਲ ਆਵਾਜ਼ ਉਠਾਵਾਂਗਾ | ਜਦੋਂ ਵੀ ਜ਼ਿਲ੍ਹਾ ਪ੍ਰੀਸ਼ਦ ਦਾ ...
ਮਜਾਰੀ/ਸਾਹਿਬਾ, 17 ਦਸੰਬਰ (ਨਿਰਮਲਜੀਤ ਸਿੰਘ ਚਾਹਲ)- ਕਾਂਗਰਸੀ ਆਗੂ ਰਸ਼ਪਾਲ ਸਿੰਘ ਮੰਡੇਰ ਦੀ ਮਾਤਾ ਸੁਰਜੀਤ ਕੌਰ ਬਕਾਪੁਰ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ, ਉਪਰੰਤ ਗੁਰਦਵਾਰਾ ਸਿੰਘ ਸਭਾ ਵਿਖੇ ਬਾਬਾ ਬਲਵਿੰਦਰ ਸਿੰਘ ਰੰਧਾਵਾ ...
ਨਵਾਂਸ਼ਹਿਰ, 17 ਨਵਾਂਸ਼ਹਿਰ (ਹਰਮਿੰਦਰ ਸਿੰਘ ਪਿੰਟੂ)- ਅੱਜ ਕਿ੍ਸਮਸ ਸ਼ੋਭਾ ਯਾਤਰਾ ਕਮੇਟੀ ਨਵਾਂਸ਼ਹਿਰ ਵਲੋਂ ਕ੍ਰਿਸਮਸ ਡੇਅ ਦੀ ਆਮਦ ਤੇ ਰਾਸ਼ਟਰੀ ਪ੍ਰਧਾਨ ਕਿ੍ਸਚੀਅਨ ਨੈਸ਼ਨਲ ਫ਼ਰੰਟ ਲਾਰੈਂਸ ਚੌਧਰੀ, ਸਮੂਹ ਪਾਸਟਰ ਸਾਹਿਬਾਨਾਂ ਅਤੇ ਮਸੀਹੀ ਭਾਈਚਾਰੇ ਵਲੋਂ ...
ਕਾਠਗੜ੍ਹ, 17 ਦਸੰਬਰ (ਬਲਦੇਵ ਸਿੰਘ ਪਨੇਸਰ)-ਅੱਜ ਸਰਕਾਰੀ ਪ੍ਰਾਇਮਰੀ ਸਕੂਲ ਜਲਾਲਪੁਰ ਵਿਖੇ ਸਵਾਮੀ ਦਿਆਲ ਦਾਸ ਬਉੜੀ ਸਾਹਿਬ ਵਾਲਿਆਂ ਨੇ ਸਕੂਲ 'ਚ ਬਣਨ ਵਾਲੇ ਕਮਰੇ, ਬਰਾਂਡੇ ਤੇ ਦਫ਼ਤਰ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ...
ਬੰਗਾ, 17 ਦਸੰਬਰ (ਜਸਬੀਰ ਸਿੰਘ ਨੂਰਪੁਰ) - 21ਵੇਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਕੁਆਰਟਰ ਫਾਈਨਲ ਦੇ ਦੋ ਮੈਚ ਹੋਏ | ਪਹਿਲਾ ਮੈਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਅਕੈਡਮੀ ਬੰਗਾ ਤੇ ਗੁਰੂ ਫੁੱਟਬਾਲ ਕਲੱਬ ਜਲੰਧਰ ਦੀਆਂ ...
ਮੱਲਪੁਰ ਅੜਕਾਂ, 17 ਦਸੰਬਰ (ਮਨਜੀਤ ਸਿੰਘ ਜੱਬੋਵਾਲ) - ਪਿੰਡ ਮੱਲਪੁਰ ਅੜਕਾਂ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਸਰਬਸੰਮਤੀ ਨਾਲ ਪੰਚਾਇਤ ਮੈਂਬਰਾਂ ਦੀ ਚੋਣ ਕੀਤੀ ਗਈ | ਜਿਸ 'ਚ ਕਮਲਜੀਤ ਕੌਰ ਪਤਨੀ ਦਿਲਾਵਰ ਸਿੰਘ ਨੂੰ ਸਰਪੰਚ ਚੁਣਿਆ ਗਿਆ | ਇਸ ਦੇ ਨਾਲ ਚਰਨਜੀਤ ਸਿੰਘ ...
* ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਸਰਪੰਚਾਂ ਦੀਆਂ 109 ਤੇ ਪੰਚਾਂ ਦੀਆਂ 349 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਨਵਾਂਸ਼ਹਿਰ, 17 ਦਸੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹੇ ਦੀਆਂ 466 ਗ੍ਰਾਮ ਪੰਚਾਇਤਾਂ ਦੀ ਚੋਣ ਲਈ ਚੱਲ ਰਹੀ ਨਾਮਜ਼ਦਗੀ ਪ੍ਰਕਿਰਿਆ ਦੇ ਦੂਜੇ ਦਿਨ 109 ...
ਸਾਹਲੋਂ, 17 ਦਸੰਬਰ (ਜਰਨੈਲ ਸਿੰਘ ਨਿੱਘ੍ਹਾ)-ਪੰਚਾਇਤੀ ਚੋਣਾਂ ਲਈ ਵੱਖ-ਵੱਖ ਪਿੰਡਾਂ ਲਈ ਮਾਰਕੀਟ ਕਮੇਟੀ ਦਫ਼ਤਰ ਕਰਿਆਮ ਰੋਡ ਨਵਾਂਸ਼ਹਿਰ 'ਚ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਨੈ ਬਬਲਾਨੀ ਵੱਲੋਂ ਨਿਰਧਾਰਿਤ ਰਿਟਰਨਿੰਗ ਅਫ਼ਸਰ ਡਾ: ਸੁਰਿੰਦਰ ਕੁਮਾਰ ...
ਨਵਾਂਸ਼ਹਿਰ, 17 ਦਸੰਬਰ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਪਾਸੋਂ ਨਵੰਬਰ ਮਹੀਨੇ 'ਚ ਹੋਏ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਦੀ ਪ੍ਰਗਤੀ ਰਿਪੋਰਟ ਲਈ ਗਈ | ਉਨ੍ਹਾਂ ਸਬੰਧਤ ਵਿਭਾਗਾਂ ਨੂੰ ਪਹਿਲੋਂ ਸ਼ੁਰੂ ਕੰਮਾਂ ਨੂੰ ਮਿਥੇ ਸਮੇਂ 'ਚ ਮੁਕੰਮਲ ਕਰਨ ਅਤੇ ਮੁਕੰਮਲ ਹੋ ਚੁੱਕੇ ਕੰਮਾਂ ਦੇ ਵਰਤੋਂ ਸਰਟੀਫਿਕੇਟ ਸਮੇਂ ਸਿਰ ਜਮ੍ਹਾ ਕਰਵਾਉਣ ਲਈ ਕਿਹਾ | ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ ਨੇ ਦੱਸਿਆ ਕਿ ਨਵੰਬਰ ਮਹੀਨੇ ਦੌਰਾਨ ਪੈਨਸ਼ਨਾਂ ਲਈ ਆਈਆਂ 454 ਨਵੀਆਂ ਅਰਜ਼ੀਆਂ 'ਚੋਂ 441 ਨੂੰ ਪੈਨਸ਼ਨ ਲਾਈ ਗਈ ਜਦਕਿ 13 ਰੱਦ ਹੋਈਆਂ | ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ 220 ਕੇਸ ਪ੍ਰਾਪਤ ਹੋਏ ਹਨ, ਜਿਸ 'ਚ ਦਰਜ ਸ਼ਰਤਾਂ ਮੁਤਾਬਿਕ ਗਰਭਵਤੀ ਮਹਿਲਾਵਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਆਂਗਣਵਾੜੀ ਕੇਂਦਰਾਂ 'ਚ ਦਰਜ ਗਿਣਤੀ ਮੁਤਾਬਿਕ ਨਵੰਬਰ ਮਹੀਨੇ ਦਾ ਲਿੰਗ ਅਨੁਪਾਤ 926/1000 ਹੈ | ਉਨ੍ਹਾਂ ਨੇ ਇਸ ਮੌਕੇ 10 ਨਵੀਆਂ ਆਂਗਣਵਾੜੀਆਂ ਦੀ ਮਨਰੇਗਾ 'ਚ ਕਨਵਰਜੈਂਸ ਰਾਹੀਂ ਚੱਲ ਰਹੀ ਉਸਾਰੀ ਨੂੰ ਜਲਦ ਮੁਕੰਮਲ ਕਰਵਾਉਣ ਲਈ ਵੀ ਕਿਹਾ | ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਨੇ ਦੱਸਿਆ ਕਿ ਕੇਂਦਰੀ ਰੋਡ ਫ਼ੰਡ ਤਹਿਤ ਬਣ ਰਹੀ ਅਲਾਚੌਰ-ਨਵਾਂਸ਼ਹਿਰ-ਰਾਹੋਂ ਪੁੱਲ ਸੜਕ ਦਾ ਨਵਾਂਸ਼ਹਿਰ-ਰਾਹੋਂ ਰੋਡ ਹਿੱਸਾ ਚੌੜਾ ਕਰਨ ਦਾ ਕੰਮ ਪ੍ਰਗਤੀ ਅਧੀਨ ਹੈ | ਪੰਚਾਇਤੀ ਰਾਜ ਵਿਭਾਗ ਦੇ ਨੁਮਾਇੰਦੇ ਨੇ ਦੱਸਿਆ ਕਿ ਦਿਲਾਵਰਪੁਰ ਗਊਸ਼ਾਲਾ ਅਤੇ ਸਰਕਾਰੀ ਮੱਛੀ ਪੂੰਗ ਫਾਰਮ ਢੰਡੂਆ ਵਿਖੇ ਚੱਲ ਰਹੇ ਸਿਵਲ ਕਾਰਜ 31 ਦਸੰਬਰ ਤੱਕ ਮੁਕੰਮਲ ਕਰ ਲਏ ਜਾਣਗੇ | ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਬੰਗਾ ਵਿਖੇ ਬਣਾਇਆ ਗਿਆ ਓਵਰ ਹੈੱਡ ਟੈਂਕ ਲਗ-ਪਗ ਤਿਆਰ ਹੈ | ਮੀਟਿੰਗ 'ਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪ੍ਰੀਤ ਇੰਦਰ ਸਿੰਘ ਬੈਂਸ, ਡੀ.ਡੀ.ਪੀ.ਓ. ਹਰਨੰਦਨ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ, ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਚੋਪੜਾ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਜਸਵੀਰ ਸਿੰਘ ਜੱਸੀ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਮਰੀਕ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਗੁਰਬਖਸ਼ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਦਵਿੰਦਰ ਢੰਡਾ, ਪਸ਼ੂ ਪਾਲਣ ਵਿਭਾਗ ਤੋਂ ਵੈਟਰਨਰੀ ਅਫ਼ਸਰ ਡਾ. ਕੁਲਵੰਤ ਸਿੰਘ, ਡੀ. ਆਰ. ਮੋਹਣ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ |
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX