ਤਾਜਾ ਖ਼ਬਰਾਂ


ਵਿਧਾਨ ਸਭਾ ਹਲਕਾ ਭਦੌੜ 'ਚ 3 ਵਜੇ ਤੱਕ 48 ਫ਼ੀਸਦੀ ਵੋਟਿੰਗ
. . .  1 minute ago
ਅਬੋਹਰ ਤੇ ਬੱਲੂਆਣਾ ਹਲਕੇ ਵਿਚ ਤਿੰਨ ਵਜੇ ਤੱਕ ਪਚਵੰਜਾ ਫੀਸਦੀ ਪੋਲਿੰਗ ਹੋਈ
. . .  2 minutes ago
ਹਲਕਾ ਪੁਲਥ ਵਿਖੇ 3 ਵਜੇ ਤੱਕ 44.68 ਫ਼ੀਸਦੀ ਹੋਈ ਵੋਟਿੰਗ
. . .  3 minutes ago
ਅੰਮ੍ਰਿਤਸਰ 'ਚ ਤਿੰਨ ਵਜੇ ਤੱਕ 43.85 ਫੀਸਦੀ ਵੋਟਿੰਗ
. . .  4 minutes ago
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਚਾਰ ਕੌਂਸਲਰਾਂ ਸਮੇਤ 12 'ਤੇ ਪਰਚਾ ਦਰਜ
. . .  5 minutes ago
ਤਲਵੰਡੀ ਸਾਬੋ, 19 ਮਈ (ਰਣਜੀਤ ਸਿੰਘ ਰਾਜੂ)- ਅੱਜ ਸਵੇਰੇ ਤਲਵੰਡੀ ਸਾਬੋ ਦੇ ਇੱਕ ਪੋਲਿੰਗ ਬੂਥ 'ਤੇ ਵਾਪਰੀ ਗੋਲੀਬਾਰੀ ਦੀ ਘਟਨਾ 'ਚ ਹਲਕੇ ਦੇ ਸਾਬਕਾ ਵਿਧਾਇਕ ਅਗਵਾਈ 'ਚ ਲੱਗੇ ਧਰਨੇ ਉਪਰੰਤ ਆਖ਼ਰ ਪ੍ਰਸ਼ਾਸਨ ਨੇ ਗੋਡੇ ਟੇਕਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ...
ਵਿਧਾਨ ਸਭਾ ਹਲਕਾ ਖੰਨਾ ਵਿੱਚ 3 ਵਜੇ ਤੱਕ 44% ਵੋਟ ਪੋਲ ਹੋਈ
. . .  5 minutes ago
ਪਿੰਡ ਸਹਾਰਨ ਮਾਜਰਾ ਵਿਖੇ 114 ਸਾਲ ਦੀ ਬਜ਼ੁਰਗ ਔਰਤ ਨੇ ਪਾਈ ਵੋਟ
. . .  4 minutes ago
ਮਲੌਦ,19 ਮਈ- ਪਿੰਡ ਸਹਾਰਨ ਮਾਜਰਾ ਵਿਖੇ 114 ਸਾਲ ਦੀ ਮਾਤਾ ਸੁਰਜੀਤ ਕੌਰ ਉਰਫ਼ ਨਸੀਬ ਕੌਰ ਬੂਥ ਨੰਬਰ 8 'ਤੇ ਆਪਣੇ ਸਪੁੱਤਰ ਨੰਬਰਦਾਰ ਚਰਨਜੀਤ ਸਿੰਘ ਨਾਲ
ਮਾਨਸਾ ਜ਼ਿਲੇ 'ਚ 3 ਵਜੇ ਤੱਕ 51 ਫੀਸਦੀ ਪੋਲਿੰਗ ਹੋਈ
. . .  6 minutes ago
ਜਲੰਧਰ ਵਿਚ 3 ਵਜੇ ਤੱਕ 45.78 ਫੀਸਦੀ
. . .  9 minutes ago
ਬਾਘਾਪੁਰਾਣਾ 'ਚ ਦੁਪਹਿਰ 3 ਵਜੇ ਤੱਕ 51 ਫ਼ੀਸਦੀ ਵੋਟਿੰਗ
. . .  9 minutes ago
ਅਜਨਾਲਾ ਚ 3 ਵਜੇ ਤੱਕ 52 ਪ੍ਰਤੀਸ਼ਤ ਵੋਟਾਂ ਪਈਆਂ
. . .  12 minutes ago
ਪੰਥਕ ਕਹਾਉਣ ਵਾਲੀ ਪਾਰਟੀ ਦੇ ਕਸਬਾ ਖਡੂਰ ਸਾਹਿਬ ਵਿਚ ਨਹੀਂ ਲੱਗੇ ਬੂਥ
. . .  10 minutes ago
ਖਡੂਰ ਸਾਹਿਬ, 19 ਮਈ (ਮਾਨ ਸਿੰਘ) - ਆਪਣੇ ਆਪ ਨੂੰ ਪੰਥਕ ਪਾਰਟੀ ਕਹਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੇ ਅੱਜ ਲੋਕ ਸਭਾ ਚੋਣਾਂ ਮੌਕੇ ਇਤਿਹਾਸਕ ਕਸਬਾ ਖਡੂਰ ਸਾਹਿਬ ਵਿਖੇ ਬੂਥ ਨਾ ਲੱਗਣੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ....
ਦਿਲ ਦਾ ਦੌਰਾ ਪੈਣ ਕਾਰਨ ਕਾਂਗਰਸ ਦੇ ਪੋਲਿੰਗ ਏਜੰਟ ਦੀ ਮੌਤ
. . .  10 minutes ago
ਉਸਮਾਨਪੁਰ, 19 ਮਈ (ਮਝੂਰ)- ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਅਧੀਨ ਆਂਉਦੇ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਦੇ ਪਿੰਡ ਸ਼ਾਹਪੁਰ ਪੱਟੀ ਦੇ ਬੂਥ ਨੰਬਰ 146 'ਤੇ ਕਾਂਗਰਸ ਪਾਰਟੀ ਵਲੋਂ ਪੋਲਿੰਗ ਏਜੰਟ ਬਲਬੀਰ ਸਿੰਘ (56) ਪੁੱਤਰ ਦੀਦਾਰ ਸਿੰਘ ਦਾ ਦਿਲ...
ਤਿੰਨ ਵਜੇ ਤੱਕ ਮੋਗਾ 38.1 ਫੀਸਦੀ, ਨਿਹਾਲ ਸਿੰਘ ਵਾਲਾ ਵਿਚ 40.66 ਫੀਸਦੀ, ਬਾਘਾਪੁਰਾਣਾ 51 ਫੀਸਦੀ, ਧਰਮਕੋਟ ਵਿਚ 46.50 ਫੀਸਦੀ ਵੋਟਿੰਗ ਹੋਈ ਹੈ
. . .  13 minutes ago
ਲੋਹੀਆਂ ਖਾਸ ਦੇ ਬੂਥ ਨੰ. 51 'ਤੇ ਈ. ਵੀ. ਐੱਮ. ਖ਼ਰਾਬ ਹੋਣ ਕਾਰਨ 2.30 ਵਜੇ ਤੋਂ ਬਾਅਦ ਰੁਕੀ ਵੋਟਿੰਗ
. . .  18 minutes ago
ਗੋਨਿਆਣਾ ਬਲਾਕ 'ਚ 3 ਵਜੇ ਤਕ 50 ਫ਼ੀਸਦੀ ਵੋਟਾਂ ਪਵਾਉਣ ਦਾ ਕੰਮ ਮੁਕੰਮਲ
. . .  18 minutes ago
ਹਲਕਾ ਪਾਇਲ 'ਚ 52 ਪ੍ਰਤੀਸ਼ਤ ਹੋਈ ਪੋਲਿੰਗ
. . .  19 minutes ago
ਸ਼ੇਰ ਖਾਂ ਵਿਖੇ ਹੁਣ ਤੱਕ 62 ਫ਼ੀਸਦੀ ਹੋਈ ਵੋਟਿੰਗ
. . .  20 minutes ago
ਕੋਟਕਪੂਰਾ 'ਚ ਦੁਪਹਿਰ 2.30 ਵਜੇ ਤੱਕ 50 ਫ਼ੀਸਦੀ ਵੋਟਿੰਗ
. . .  20 minutes ago
ਪਿੰਡ ਜੱਜੇ ਬੂਥ ਦੇ ਬਾਹਰ ਝੜਪਾਂ
. . .  21 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 27 ਪੋਹ ਸੰਮਤ 550

ਪਹਿਲਾ ਸਫ਼ਾ

ਪੱਤਰਕਾਰ ਛਤਰਪਤੀ ਹੱਤਿਆ ਮਾਮਲੇ 'ਚ ਫ਼ੈਸਲਾ ਅੱਜ

ਸਿਰਸਾ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ, ਡੇਰੇ ਦੇ ਸਕੂਲ-ਕਾਲਜ ਅੱਜ ਰਹਿਣਗੇ ਬੰਦ ਡੇਰਾ ਮੁਖੀ ਨੂੰ ਸੁਨਾਰੀਆ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਜਾਵੇਗਾ ਪੇਸ਼ ਕਪਿਲ, ਭੁਪਿੰਦਰ ਪੰਨੀਵਾਲੀਆ ਪੰਚਕੂਲਾ/ਸਿਰਸਾ, 10 ਜਨਵਰੀ-ਸਾਧਵੀ ਸਰੀਰਕ ...

ਪੂਰੀ ਖ਼ਬਰ »

ਸੀ.ਬੀ.ਆਈ. ਡਾਇਰੈਕਟਰ ਆਲੋਕ ਵਰਮਾ ਨੂੰ ਅਹੁਦੇ ਤੋਂ ਹਟਾਇਆ

ਪ੍ਰਧਾਨ ਮੰਤਰੀ ਦੀ ਅਗਵਾਈ 'ਚ ਹੋਈ ਮੀਟਿੰਗ 'ਚ ਲਿਆ ਫ਼ੈਸਲਾ
ਨਵੀਂ ਦਿੱਲੀ, 10 ਜਨਵਰੀ (ਏਜੰਸੀ)-ਇਕ ਬੇਮਿਸਾਲ ਕਾਰਵਾਈ ਵਿਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਉੱਚ ਤਾਕਤੀ ਚੋਣ ਕਮੇਟੀ ਦੀ ਲੰਬੀ ਚੱਲੀ ਮੀਟਿੰਗ ਤੋਂ ਬਾਅਦ ਆਲੋਕ ਵਰਮਾ ਨੂੰ ਸੀ.ਬੀ.ਆਈ. ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਵਰਮਾ ਜੋ ਕਿ 1979 ਬੈਚ ਦੇ ਏ.ਜੀ.ਐਮ.ਯੂ.ਟੀ. ਕੇਡਰ ਦੇ ਆਈ. ਪੀ. ਐਸ. ਅਧਿਕਾਰੀ ਹਨ, ਨੂੰ ਇਸ ਉੱਚ ਅਹੁਦੇ ਤੋਂ ਭਿ੍ਸ਼ਟਾਚਾਰ ਤੇ ਡਿਊਟੀ 'ਚ ਕੁਤਾਹੀ ਵਰਤਣ ਦੇ ਦੋਸ਼ਾਂ ਤਹਿਤ ਹਟਾਇਆ ਗਿਆ ਹੈ | ਵਰਮਾ ਜਿਨ੍ਹਾਂ ਦੇ ਅਹੁਦੇ ਤਹਿ ਦੋ ਸਾਲ ਦੀ ਮਿਆਦ 31 ਜਨਵਰੀ ਨੂੰ ਪੂਰੀ ਹੋਣੀ ਸੀ, ਸੀ. ਬੀ. ਆਈ. ਦੇ 55 ਸਾਲ ਦੇ ਇਤਿਹਾਸ ਵਿਚ ਪਹਿਲਾ ਮੁਖੀ ਹਨ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ | ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਤਹਿਤ ਫਾਇਰ ਸੇਵਾ, ਸਿਵਲ ਰੱਖਿਆ ਅਤੇ ਹੋਮ ਗਾਰਡਜ਼ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ | ਅੱਜ ਸ਼ਾਮ ਜਾਰੀ ਇਕ ਸਰਕਾਰੀ ਹੁਕਮ ਮੁਤਾਬਿਕ ਵਧੀਕ ਡਾਇਰੈਕਟਰ ਜਨਰਲ ਨਗੇਸ਼ਵਰ ਰਾਓ ਨੂੰ ਸੀ. ਬੀ. ਆਈ. ਦਾ ਕਾਰਜਭਾਰ ਸੌਾਪਿਆ ਗਿਆ ਹੈ | ਉੱਚ ਤਾਕਤੀ ਕਮੇਟੀ ਜਿਸ ਵਿਚ ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਮਲਿਕਅਰਜਨ ਖੜਗੇ ਅਤੇ ਚੀਫ਼ ਜਸਟਿਸ ਰੰਜਨ ਗੋਗੋਈ ਵਲੋਂ ਨਾਮਜ਼ਦ ਕੀਤੇ ਜਸਟਿਸ ਏ. ਕੇ. ਸੀਕਰੀ ਸ਼ਾਮਿਲ ਹਨ ਸਾਹਮਣੇ ਪੇਸ਼ ਕੀਤੀ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ. ਵੀ. ਸੀ.) ਦੀ ਰਿਪੋਰਟ ਵਿਚ ਵਰਮਾ ਖਿਲਾਫ 8 ਦੋਸ਼ ਸਨ | ਇਨ੍ਹਾਂ 8 ਦੋਸ਼ਾਂ ਵਿਚ ਦਾਗੀ ਅਧਿਕਾਰੀਆਂ ਨੂੰ ਸ਼ਾਮਿਲ ਕਰਨ ਦੇ ਕਥਿਤ ਯਤਨ, ਮੋਇਨ ਕੁਰੈਸ਼ੀ ਮਾਮਲੇ ਵਿਚ ਜਾਂਚ ਨਾਲ ਸਮਝੌਤਾ ਕਰਨ, ਆਈ. ਆਰ. ਸੀ. ਟੀ. ਸੀ. ਘੁਟਾਲਾ ਸ਼ਾਮਿਲ ਹਨ | ਅਧਿਕਾਰੀਆਂ ਨੇ ਦੱਸਿਆ ਕਿ 1979 ਬੈਚ ਦੇ ਆਈ. ਪੀ. ਐਸ. ਅਧਿਕਾਰੀ ਵਰਮਾ ਨੂੰ ਹਟਾਉਣ ਦਾ ਫ਼ੈਸਲਾ ਬਹੁਮਤ ਨਾਲ ਲਿਆ ਗਿਆ ਜਦਕਿ ਖੜਗੇ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ | ਪਹਿਲਾਂ ਕਮੇਟੀ ਦੀ ਬੁੱਧਵਾਰ ਮੀਟਿੰਗ ਬੁਲਾਈ ਗਈ ਸੀ ਜਿਹੜੀ ਲਗਪਗ 30 ਮਿੰਟ ਚੱਲੀ | ਕਮੇਟੀ ਦੀ ਅੱਜ ਸ਼ਾਮ 4.30 ਵਜੇ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ 'ਤੇ ਮੀਟਿੰਗ ਬੁਲਾਈ ਗਈ | ਲਗਪਗ ਦੋ ਘੰਟੇ ਚੱਲੀ ਮੀਟਿੰਗ ਵਿਚ ਖੜਗੇ ਨੇ ਸੀ. ਵੀ. ਸੀ. ਵਲੋਂ ਵਰਮਾ ਿਖ਼ਲਾਫ਼ ਲਾਏ ਦੋਸ਼ਾਂ ਬਾਰੇ ਵਰਮਾ ਨੂੰ ਆਪਣਾ ਪੱਖ ਕਮੇਟੀ ਸਾਹਮਣੇ ਰੱਖਣ ਦੀ ਜ਼ੋਰਦਾਰ ਦਲੀਲ ਦਿੱਤੀ ਪਰ
ਪ੍ਰਧਾਨ ਮੰਤਰੀ ਅਤੇ ਜਸਟਿਸ ਸੀਕਰੀ ਉਨ੍ਹਾਂ ਦੇ ਪੱਖ ਨਾਲ ਸਹਿਮਤ ਨਾ ਹੋਏ ਅਤੇ ਵਰਮਾ ਨੂੰ ਏਜੰਸੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ | ਇਸ ਘਟਨਾ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਉਹ ਸੀ. ਬੀ. ਆਈ. ਦੇ ਸੁਤੰਤਰ ਡਾਇਰੈਕਟਰ ਜਾਂ ਸਾਂਝੀ ਸੰਸਦੀ ਕਮੇਟੀ ਰਾਹੀਂ ਸੰਸਦੀ ਜਾਂਚ ਤੋਂ ਡਰੇ ਹੋਏ ਹਨ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਆਲੋਕ ਵਰਮਾ ਨੂੰ ਜਬਰੀ ਛੁੱਟੀ 'ਤੇ ਭੇਜਣ ਦੇ ਸਰਕਾਰ ਦੇ ਫ਼ੈਸਲੇ ਨੂੰ ਖਾਰਜ ਕਰਕੇ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਬੀਤੇ ਬੁੱਧਵਾਰ ਨੂੰ ਹੀ ਆਪਣਾ ਅਹੁਦਾ ਸੰਭਾਲਿਆ ਸੀ | ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਕਿ ਵਰਮਾ ਜੋ ਕਿ 31 ਜਨਵਰੀ ਨੂੰ ਸੇਵਾ-ਮੁਕਤ ਹੋਣ ਵਾਲੇ ਹਨ, ਬਾਰੇ ਅਗਲਾ ਫ਼ੈਸਲਾ ਉੱਚ ਤਾਕਤੀ ਚੋਣ ਕਮੇਟੀ ਕਰੇਗੀ ਜੋ ਕਿ ਸੀ.ਬੀ.ਆਈ. ਡਾਇਰੈਕਟਰ ਦੀ ਚੋਣ ਤੇ ਨਿਯੁਕਤੀ ਕਰਦੀ ਹੈ |


ਖ਼ਬਰ ਸ਼ੇਅਰ ਕਰੋ

40 ਲੱਖ ਰੁਪਏ ਤੱਕ ਟਰਨਓਵਰ ਵਾਲਿਆਂ ਨੂੰ ਜੀ.ਐਸ.ਟੀ. ਦੀ ਰਜਿਸਟਰੇਸ਼ਨ ਤੋਂ ਛੋਟ

ਪੰਜਾਬ ਦਾ ਰੈਵੀਨਿਊ 37 ਫ਼ੀਸਦੀ ਘਟਿਆ-ਮਨਪ੍ਰੀਤ ਸਿੰਘ ਬਾਦਲ ਛੋਟੇ ਕਾਰੋਬਾਰੀਆਂ ਨੂੰ ਰਾਹਤ ਨਵੀਂ ਦਿੱਲੀ, 10 ਜਨਵਰੀ (ਪੀ. ਟੀ. ਆਈ.)-ਅੱਜ ਜੀ.ਐਸ.ਟੀ. ਕੌਾਸਲ ਨੇ ਛੋਟੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਵਸਤੂ ਤੇ ਸੇਵਾਵਾਂ ਕਰ ਦੀ ਅਦਾਇਗੀ ਦੀ ਛੋਟ ਦੁੱਗਣੀ ਕਰ ...

ਪੂਰੀ ਖ਼ਬਰ »

ਪੰਜਾਬ ਦਾ ਰੈਵੀਨਿਊ 37 ਫ਼ੀਸਦੀ ਘਟਿਆ-ਮਨਪ੍ਰੀਤ ਸਿੰਘ ਬਾਦਲ

ਨਵੀਂ ਦਿੱਲੀ, 10 ਜਨਵਰੀ (ਪੀ. ਟੀ. ਆਈ.)-ਰੈਵੀਨਿਊ ਘਟਣ 'ਤੇ ਚਿੰਤਾ ਜ਼ਾਹਿਰ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਵਿਚ ਜੀ. ਐਸ. ਟੀ. ਦੀ ਉਗਰਾਹੀ ਤੇਜ਼ੀ ਨਹੀਂ ਫੜ ਰਹੀ ਅਤੇ ਨਵਾਂ ਅਸਿੱਧਾ ਕਰ ਢਾਂਚਾ ਲਾਗੂ ਕਰਨ ਪਿੱਛੋਂ ਸੂਬਾ 37 ...

ਪੂਰੀ ਖ਼ਬਰ »

ਫ਼ੌਜ ਨੇ ਚੀਨ ਤੇ ਪਾਕਿ ਸਰਹੱਦਾਂ 'ਤੇ ਸਥਿਤੀ ਨੂੰ ਵਧੀਆ ਤਰੀਕੇ ਨਾਲ ਸੰਭਾਲਿਆ-ਰਾਵਤ

ਪਾਕਿਸਤਾਨ ਦੇ ਬੋਲ ਸੁਧਰੇ ਪਰ ਜ਼ਮੀਨੀ ਹਕੀਕਤ 'ਚ ਬਦਲਾਅ ਨਹੀਂ ਨਵੀਂ ਦਿੱਲੀ, 10 ਜਨਵਰੀ (ਏਜੰਸੀ)-ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਫ਼ੌਜ ਨੇ ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਸਥਿਤੀ ਨੂੰ ਵਧੀਆ ਤਰੀਕੇ ਨਾਲ ਸੰਭਾਲਿਆ ਹੈ ਅਤੇ ਚਿੰਤਾ ...

ਪੂਰੀ ਖ਼ਬਰ »

ਜਸਟਿਸ ਲਲਿਤ ਨੇ ਖ਼ੁਦ ਨੂੰ ਅਯੁੱ ਧਿਆ ਮਾਮਲੇ ਤੋਂ ਕੀਤਾ ਅਲੱਗ

ਅਗਲੀ ਸੁਣਵਾਈ 29 ਨੂੰ ਨਵੀਂ ਦਿੱਲੀ, 10 ਜਨਵਰੀ (ਉਪਮਾ ਡਾਗਾ ਪਾਰਥ)-ਅਯੁੱ ਧਿਆ ਮਾਮਲੇ ਦੀ ਸੁਣਵਾਈ ਕਰਨ ਵਾਲੀ ਸੁਪਰੀਮ ਕੋਰਟ ਦੀ 5 ਜੱਜਾਂ ਦੀ ਸੰਵਿਧਾਨਕ ਬੈਂਚ ਤੋਂ ਜਸਟਿਸ ਯੂ. ਯੂ. ਲਲਿਤ ਵਲੋਂ ਖ਼ੁਦ ਨੂੰ ਅਲੱਗ ਕਰਨ ਕਾਰਨ ਮਾਮਲੇ ਦੀ ਸੁਣਵਾਈ ਫਿਰ ਇਕ ਵਾਰ ਟਲ ਗਈ | ...

ਪੂਰੀ ਖ਼ਬਰ »

ਗਟਰ 'ਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ

ਖਡੂਰ ਸਾਹਿਬ, 10 ਜਨਵਰੀ (ਰਸ਼ਪਾਲ ਸਿੰਘ ਕੁਲਾਰ)-ਬਲਾਕ ਖਡੂਰ ਸਾਹਿਬ ਦੇ ਪਿੰਡ ਘਸੀਟਪੁਰ 'ਚ ਦੋ ਬੱਚਿਆਂ ਦੀ ਗੁਆਂਢੀਆਂ ਦੇ ਗਟਰ 'ਚ ਡੁੱਬਣ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪਰਿਵਾਰ ਦੀ ਮੁਖੀ ਕੁਲਵੰਤ ਕੌਰ ਪਤਨੀ ਹੀਰਾ ਸਿੰਘ ਨੇ ਦੱਸਿਆ ਕਿ ਮਿ੍ਤਕ ਸਮਰਜੋਤ ਸਿੰਘ ...

ਪੂਰੀ ਖ਼ਬਰ »

ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ

ਸੰਗਰੂਰ/ਮਲੇਰਕੋਟਲਾ 10 ਜਨਵਰੀ (ਫੁੱਲ, ਕੁਠਾਲਾ)-ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਦੀ ਸੂਚੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਇਸ ਸੂਚੀ ਅਨੁਸਾਰ ਭਗਵੰਤ ਪਾਲ ਸਿੰਘ ਸੱਚਰ ਅੰਮਿ੍ਤਸਰ ਦਿਹਾਤੀ, ਜਤਿੰਦਰ ...

ਪੂਰੀ ਖ਼ਬਰ »

10 ਫ਼ੀਸਦੀ ਰਾਖਵਾਂਕਰਨ ਦੇਣ ਵਾਲੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ

ਨਵੀਂ ਦਿੱਲੀ, 10 ਜਨਵਰੀ (ਉਪਮਾ ਡਾਗਾ ਪਾਰਥ)-ਜਨਰਲ ਸ਼੍ਰੇਣੀ ਦੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਨੌਕਰੀਆਂ ਅਤੇ ਸਿੱ ਖਿਆ 'ਚ 10 ਫ਼ੀਸਦੀ ਰਾਖਵਾਂਕਰਨ ਮੁਹੱਈਆ ਕਰਵਾਉਣ ਵਾਲੇ ਬਿੱਲ ਨੂੰ ਅੱਜ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਗਈ | ਆਰਥਿਕ ਆਧਾਰ 'ਤੇ 10 ਫ਼ੀਸਦੀ ...

ਪੂਰੀ ਖ਼ਬਰ »

ਜਗਦੀਸ਼ ਸਿੰਘ ਝੀਂਡਾ ਵਲੋਂ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ (ਐਡਹਾਕ) ਦੀ ਪ੍ਰਧਾਨਗੀ ਤੋਂ ਅਸਤੀਫ਼ਾ

ਦੀਦਾਰ ਸਿੰਘ ਨਲਵੀ ਬਣੇ ਕਾਰਜਕਾਰੀ ਪ੍ਰਧਾਨ ਗੂਹਲਾ ਚੀਕਾ, 10 ਜਨਵਰੀ (ਓ. ਪੀ. ਸੈਣੀ)-ਇਤਿਹਾਸਕ ਗੁਰਦੁਆਰਾ 6ਵੀਂ ਤੇ 9ਵੀਂ ਪਾਤਸ਼ਾਹੀ ਚੀਕਾ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੀ ਬੈਠਕ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਦੀ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਵਿਰੁੱਧ ਪਟੀਸ਼ਨ 'ਤੇ ਫੌਰੀ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ, 10 ਜਨਵਰੀ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਦਿੱਲੀ ਹਾਈਕੋਰਟ ਦੇ 7 ਜਨਵਰੀ ਦੇ ਉਸ ਆਦੇਸ਼, ਜਿਸ ਵਿਚ ਅਦਾਲਤ ਨੇ 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਦੇ ਟਰੇਲਰ 'ਤੇ ਰੋਕ ਲਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਸੀ, ਨੂੰ ਚੁਣੌਤੀ ਦੇਣ ...

ਪੂਰੀ ਖ਼ਬਰ »

ਮਿਸ਼ੇਲ ਨੇ ਪਰਿਵਾਰ ਨੂੰ ਫ਼ੋਨ ਕਰਨ ਦੀ ਮੰਗੀ ਆਗਿਆ

ਨਵੀਂ ਦਿੱਲੀ, 10 ਜਨਵਰੀ (ਏਜੰਸੀ)-ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਘੁਟਾਲਾ ਮਾਮਲੇ ਵਿਚ ਗਿ੍ਫ਼ਤਾਰ ਕਥਿਤ ਵਿਚੋਲੇ ਕ੍ਰਿਸਚੀਅਨ ਮਿਸ਼ੇਲ ਨੇ ਦਿੱਲੀ ਦੀ ਇਕ ਅਦਾਲਤ ਵਿਚ ਪਹੁੰਚ ਕਰਦਿਆਂ ਵਿਦੇਸ਼ ਵਿਚ ਆਪਣੇ ਪਰਿਵਾਰ ਤੇ ਵਕੀਲ ਨਾਲ ਟੈਲੀਫ਼ੋਨ 'ਤੇ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਮਨਾਉਣ ਲਈ ਲੱਖਾਂ ਸੰਗਤਾਂ ਪਟਨਾ ਸਾਹਿਬ ਪੁੱਜੀਆਂ

ਪਟਨਾ ਸਾਹਿਬ, 10 ਜਨਵਰੀ (ਅਜੀਤ ਬਿਊਰੋ)-ਗੁਰੂ ਗੋਬਿੰਦ ਸਿੰਘ ਜੀ ਦਾ 352ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਲੱਖਾਂ ਸੰਗਤਾਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪੁੱਜ ਗਈ ਹਨ | ਤਖ਼ਤ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਦੱਸਿਆ ਕਿ ਕੱਲ੍ਹ 11 ਜਨਵਰੀ ਨੂੰ ਸ੍ਰੀ ...

ਪੂਰੀ ਖ਼ਬਰ »

ਪਾਕਿ ਗੋਲੀਬਾਰੀ 'ਚ ਫ਼ੌਜੀ ਮੇਜਰ ਅਤੇ ਜਵਾਨ ਜ਼ਖ਼ਮੀ

ਜੰਮੂ, 10 ਜਨਵਰੀ (ਏਜੰਸੀ)-ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਸੈਨਾ ਵਲੋਂ ਬਿਨਾਂ ਕਿਸੇ ਭੜਕਾਹਟ ਕੀਤੀ ਗੋਲੀਬਾਰੀ 'ਚ ਫ਼ੌਜ ਦੇ ਇਕ ਮੇਜਰ ਸਮੇਤ ਦੋ ਜਵਾਨ ਜ਼ਖ਼ਮੀ ਹੋ ਗਏ | ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰਾਜੌਰੀ ਦੇ ਮਾਜਾਕੋਟੇ ਖੇਤਰ 'ਚ ਕੰਟਰੋਲ ...

ਪੂਰੀ ਖ਼ਬਰ »

ਸ਼ੀਲਾ ਦੀਕਸ਼ਤ ਨੂੰ ਦਿੱਲੀ ਕਾਂਗਰਸ ਦਾ ਪ੍ਰਧਾਨ ਬਣਾਇਆ

ਨਵੀਂ ਦਿੱਲੀ, 10 ਜਨਵਰੀ (ਉਪਮਾ ਡਾਗਾ ਪਾਰਥ)-ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ (80) ਨੂੰ ਮੁੜ ਦਿੱਲੀ ਕਾਂਗਰਸ ਦੀ ਕਮਾਨ ਸੌਾਪੀ ਗਈ ਹੈ | ਅਜੇ ਮਾਕਨ ਦੇ ਅਸਤੀਫ਼ੇ ਦੇ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਅਨੁਭਵੀ ਸ਼ੀਲਾ ਦੀਕਸ਼ਤ ਨੂੰ ਹੀ ਪਾਰਟੀ ਦੀ ਕਮਾਨ ...

ਪੂਰੀ ਖ਼ਬਰ »

ਕੇਂਦਰ ਅਤੇ ਰਾਜਪਾਲ ਪ੍ਰਸ਼ਾਸਨ ਦੀ ਬੇਰੁਖੀ ਨੇ ਕਸ਼ਮੀਰੀ ਸਿੱਖਾਂ ਦੀ ਚਿੰਤਾ ਹੋਰ ਵਧਾਈ

ਸ੍ਰੀਨਗਰ, 10 ਜਨਵਰੀ (ਮਨਜੀਤ ਸਿੰਘ)-ਜੰਮੂ-ਕਸ਼ਮੀਰ 'ਚ ਰਾਜਪਾਲ ਪ੍ਰਸ਼ਾਸਨ ਅਤੇ ਕੇਂਦਰ 'ਚ ਭਾਜਪਾ ਸਰਕਾਰ ਦੀ ਬੇਰੁਖੀ ਨੇ ਵਾਦੀ ਦੇ ਸਿੱਖਾਂ ਨੂੰ ਸੁਰੱਖਿਆ ਦੇਣ 'ਚ ਨਾਕਾਮ ਰਹਿਣ, ਚਿਰਾ ਤੋਂ ਲਟਕਦੇ ਮਸਲਿਆਂ ਨੂੰ ਹੱਲ ਨਾ ਕਰਨ, ਹੱਕ ਮਾਰਨ ਅਤੇ ਸਿੱਖ ਨੌਜਵਾਨ ਦੀ ਤਰਾਲ ...

ਪੂਰੀ ਖ਼ਬਰ »

ਭਾਜਪਾ ਪੁਰਾਣੇ ਦੋਸਤਾਂ ਦੀ ਕਦਰ ਕਰਦੀ ਹੈ, ਗਠਜੋੜ ਲਈ ਦਰਵਾਜ਼ੇ ਸਦਾ ਖੁੱਲ੍ਹੇ-ਮੋਦੀ

ਚੇਨਈ, 10 ਜਨਵਰੀ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਜਪਾ ਗੱਠਜੋੜ ਕਰਨ ਲਈ ਤਿਆਰ ਹੈ ਅਤੇ ਆਪਣੇ ਪੁਰਾਣੇ ਦੋਸਤਾਂ ਦੀ ਕਦਰ ਕਰਦੀ ਹੈ | ਪ੍ਰਧਾਨ ਮੰਤਰੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਸੰਕੇਤ ਦੇ ਕੇ ਦੱਸ ਦਿੱਤਾ ਹੈ ਕਿ ਪਾਰਟੀ ...

ਪੂਰੀ ਖ਼ਬਰ »

ਹੁੱਡਾ ਨੂੰ ਰਾਹਤ, ਢੀਂਗਰਾ ਕਮਿਸ਼ਨ ਦੀ ਰਿਪੋਰਟ ਹਾਈਕੋਰਟ ਨੇ ਕੀਤੀ ਲਾਂਭੇ

ਚੰਡੀਗੜ੍ਹ, 10 ਜਨਵਰੀ (ਸੁਰਜੀਤ ਸਿੰਘ ਸੱਤੀ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੰੂ ਸੈਕਟਰ-83 ਗੁੜਗਾਓਾ ਅਤੇ ਹੋਰ ਥਾਵਾਂ 'ਤੇ ਬਿਲਡਰਾਂ ਨੂੰ ਕਮਰਸ਼ੀਅਲ ਲਾਇਸੰਸ ਦੇਣ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ | ...

ਪੂਰੀ ਖ਼ਬਰ »

ਪੰਜ ਤਖ਼ਤ ਐਕਸਪ੍ਰੈੱਸ ਰਾਹੀਂ ਗੁਰਧਾਮਾਂ ਦੇ ਦਰਸ਼ਨਾਂ ਦੀ ਤਾਂਘ ਲਾਈ ਬੈਠੇ ਸ਼ਰਧਾਲੂਆਂ ਨੂੰ ਕਰਨੀ ਪਵੇਗੀ ਉਡੀਕ

ਨਵੀਂ ਦਿੱਲੀ, 10 ਜਨਵਰੀ (ਉਪਮਾ ਡਾਗਾ ਪਾਰਥ)-ਰੇਲਵੇ ਵੱਲੋਂ ਚਲਾਈ ਜਾਣ ਵਾਲੀ ਪੰਜ ਤਖ਼ਤ ਐਕਸਪ੍ਰੈੱਸ ਰਾਹੀਂ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਦੀ ਤਾਂਘ ਲਾਈ ਬੈਠੇ ਸ਼ਰਧਾਲੂਆਂ ਨੂੰ ਅਜੇ ਹੋਰ ਉਡੀਕ ਕਰਨੀ ਪਵੇਗੀ | 14 ਜਨਵਰੀ ਤੋਂ ਦਿੱਲੀ ਤੋਂ ਚੱਲਣ ਵਾਲੀ ਇਹ ...

ਪੂਰੀ ਖ਼ਬਰ »

ਕੈਬਨਿਟ ਵਲੋਂ ਤਿੰਨ ਤਲਾਕ ਆਰਡੀਨੈਂਸ ਮੁੜ ਜਾਰੀ ਕਰਨ ਨੂੰ ਪ੍ਰਵਾਨਗੀ

ਨਵੀਂ ਦਿੱਲੀ, 10 ਜਨਵਰੀ (ਪੀ. ਟੀ. ਆਈ.)-ਤਿੰਨ ਤਲਾਕ ਆਰਡੀਨੈਂਸ ਜਿਸ ਵਿਚ ਤੁਰੰਤ ਤਲਾਕ ਪ੍ਰਥਾ ਨੂੰ ਸਜ਼ਾਯੋਗ ਅਪਰਾਧ ਬਣਾਉਣ ਦੀ ਵਿਵਸਥਾ ਹੈ ਦੀ ਮਿਆਦ ਇਸ ਮਹੀਨੇ ਦੇ ਅਖੀਰ ਵਿਚ ਖ਼ਤਮ ਹੋਣੀ ਹੈ ਨੂੰ ਮੁੜ ਜਾਰੀ ਕਰਨ ਦੀ ਤਜਵੀਜ਼ ਨੂੰ ਅੱਜ ਕੇਂਦਰੀ ਮੰਤਰੀ ਮੰਡਲ ਨੇ ...

ਪੂਰੀ ਖ਼ਬਰ »

ਚਾਰਾ ਘੁਟਾਲਾ ਮਾਮਲੇ 'ਚ ਲਾਲੂ ਦੀ ਜ਼ਮਾਨਤ ਅਰਜ਼ੀ ਰੱਦ

ਰਾਂਚੀ, 10 ਜਨਵਰੀ (ਏਜੰਸੀ)-ਦੇਵਘਰ-ਦੁਮਕਾ ਚਾਈਬਾਸਾ ਖ਼ਜ਼ਾਨੇ 'ਚੋਂ ਗੈਰ-ਕਾਨੂੰਨੀ ਨਿਕਾਸੀ ਦੇ ਮਾਮਲੇ ਵਿਚ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਵੱਡਾ ਝਟਕਾ ਦਿੰਦੇ ਹੋਏ ਝਾਰਖੰਡ ਹਾਈਕੋਰਟ ਨੇ ਸਾਰੇ ਤਿੰਨੇ ਮਾਮਲਿਆਂ ਵਿਚ ਉਨ੍ਹਾਂ ਦੀ ਜ਼ਮਾਨਤ ਅਰਜ਼ੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX