ਤਾਜਾ ਖ਼ਬਰਾਂ


ਸਵਿਟਜਲੈਂਡ ਸਰਕਾਰ ਦੀ ਵੱਡੀ ਕਾਰਵਾਈ, ਨੀਰਵ ਮੋਦੀ ਦੇ ਖਾਤਿਆਂ 'ਤੇ ਲਗਾਈ ਰੋਕ
. . .  15 minutes ago
ਨਵੀਂ ਦਿੱਲੀ, 27 ਜੂਨ - ਪੰਜਾਬ ਨੈਸ਼ਨਲ ਬੈਂਕ ਦੇ ਨਾਲ ਹਜ਼ਾਰਾਂ ਕਰੋੜ ਰੁਪਏ ਦਾ ਲੋਨ ਘੁਟਾਲਾ ਕਰਨ ਦੇ ਦੋਸ਼ੀ ਤੇ ਮਨੀ ਲਾਂਡਰਿੰਗ ਕੇਸ ਦੇ ਭਗੌੜੇ ਸਾਬਤ ਕੀਤੇ ਚੁੱਕੇ ਹੀਰਾ ਵਪਾਰੀ ਨੀਰਵ ਮੋਦੀ 'ਤੇ ਸਵਿਟਜ਼ਰਲੈਂਡ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸਥਾਨਕ ਸਰਕਾਰ ਨੇ...
ਦਰਖਤਾਂ ਦੀ ਨਿਲਾਮੀ ਤੋਂ ਖ਼ਫ਼ਾ ਸਮਾਜ ਸੇਵੀ ਜਥੇਬੰਦੀਆਂ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
. . .  18 minutes ago
ਸੰਗਰੂਰ, 29 ਜੂਨ (ਧੀਰਜ ਪਸ਼ੌਰੀਆ) - ਪੰਜਾਬ ਦੀ ਤਹਿਸੀਲ ਗੜ੍ਹਸ਼ੰਕਰ ਦੇ ਕਸਬੇ ਸੈਲਾ ਖ਼ੁਰਦ ਦੀ ਅਨਾਜ ਮੰਡੀ ਦੇ ਵਿਸਤਾਰ ਲਈ 1160 ਦਰਖਤਾਂ ਦੀ ਕਟਾਈ ਲਈ ਨਿਲਾਮੀ ਨੋਟਿਸ ਤੋਂ ਖ਼ਫ਼ਾ ਪੰਜਾਬ ਦੀਆਂ 50 ਸਮਾਜ ਸੇਵੀ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ...
ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਬੰਦੀਆਂ ਵਿਚਾਲੇ ਖ਼ੂਨੀ ਝੜਪ, ਜੇਲ੍ਹ ਨੂੰ ਪਾਇਆ ਗਿਆ ਘੇਰਾ
. . .  26 minutes ago
ਲੁਧਿਆਣਾ, 27 ਜੂਨ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਅੱਜ ਦੁਪਹਿਰ ਬੰਦੀਆਂ ਵਿਚਾਲੇ ਹੋਈ ਖ਼ੂਨੀ ਝੜਪ ਵਿਚ ਇਕ ਦਰਜਨ ਦੇ ਕਰੀਬ ਬੰਦੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਬੰਦੀਆਂ ਵੱਲੋਂ ਲੜਾਈ ਦੌਰਾਨ ਤੇਜ਼ਧਾਰ...
ਅਨੰਤਨਾਗ ਵਿਚ ਇਕ ਜਿੰਦਾ ਅੱਤਵਾਦੀ ਕਾਬੂ, ਇਕ ਦੀ ਲਾਸ਼ ਬਰਾਮਦ
. . .  44 minutes ago
ਸ੍ਰੀਨਗਰ, 27 ਜੂਨ - ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਵਿਚ ਇਕ ਅੱਤਵਾਦੀ ਦੀ ਲਾਸ਼ ਬਰਾਮਦ ਕੀਤੀ ਗਈ ਹੈ ਤੇ ਇਕ ਅੱਤਵਾਦੀ ਨੂੰ ਜਿਊਂਦਾ ਫੜਿਆ ਗਿਆ ਹੈ। ਮਾਰੇ ਗਏ ਅੱਤਵਾਦੀ ਦੀ ਪਹਿਚਾਣ ਅਦਿਲ ਅਹਿਮਦ ਵਜੋਂ ਹੋਈ ਹੈ ਤੇ ਜਿੰਦਾ ਫੜੇ ਅੱਤਵਾਦੀ ਦੀ ਪਹਿਚਾਣ...
ਪ੍ਰਧਾਨ ਮੰਤਰੀ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 1 hour ago
ਓਸਾਕਾ, 27 ਜੂਨ - ਜੀ20 ਸੰਮੇਲਨ ਵਿਚ ਹਿੱਸਾ ਲੈਣ ਲਈ ਜਾਪਾਨ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਅਬੇ ਨਾਲ ਮੁਲਾਕਾਤ ਕੀਤੀ। ਇਸ ਵਿਚਕਾਰ ਦੋਵਾਂ ਵਿਚਾਲੇ ਇਕ ਉੱਚ ਵਫ਼ਦ ਪੱਧਰੀ ਮੀਟਿੰਗ ਵੀ ਹੋਈ। ਪ੍ਰਧਾਨ ਮੰਤਰੀ ਮੋਦੀ ਨੇ ਇਸ...
ਭੋਗਪੁਰ-ਭੁਲੱਥ ਰੋਡ 'ਤੇ ਮਿਲੀ ਲਾਸ਼, ਕਤਲ ਕਰਕੇ ਲਾਸ਼ਾਂ ਨੂੰ ਇਸ ਰੋਡ 'ਤੇ ਸੁੱਟਣ ਦਾ ਚਲਦਾ ਆ ਰਿਹੈ ਸਿਲਸਿਲਾ
. . .  about 1 hour ago
ਭੋਗਪੁਰ, 27 ਜੂਨ (ਕੁਲਦੀਪ ਸਿੰਘ ਪਾਬਲਾ)- ਅੱਜ ਸਵੇਰੇ ਭੋਗਪੁਰ ਤਂੋ ਭੁਲੱਥ ਰੋਡ ਉੱਪਰ ਇਕ ਵਿਅਕਤੀ ਦੀ ਭੇਤਭਰੇ ਹਲਾਤ ਵਿਚ ਲਾਸ਼ ਮਿਲਣ ਕਰਕੇ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਭੁਲੱਥ ਰੋਡ 'ਤੇ ਪੈਂਦੇ ਪਿੰਡ ਟਾਡੀ ਮੋੜ ਨਜ਼ਦੀਕ...
ਹਰਿਆਣਾ 'ਚ ਕਾਂਗਰਸ ਪਾਰਟੀ ਦੇ ਬੁਲਾਰੇ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ
. . .  about 1 hour ago
ਫ਼ਰੀਦਾਬਾਦ, 27 ਜੂਨ - ਹਰਿਆਣਾ ਦੇ ਫ਼ਰੀਦਾਬਾਦ ਵਿਚ ਕਾਂਗਰਸ ਪ੍ਰਦੇਸ਼ ਬੁਲਾਰੇ ਵਿਕਾਸ ਚੌਧਰੀ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸੈਕਟਰ-9 ਵਿਚ ਹਮਲਾਵਰਾਂ ਨੇ ਵਿਕਾਸ ਚੌਧਰੀ 'ਤੇ ਕਰੀਬ 10 ਗੋਲੀਆਂ ਅੰਨ੍ਹੇਵਾਹ ਚਲਾ ਦਿੱਤੀਆਂ। ਵਿਕਾਸ...
ਸਬ ਇੰਸਪੈਕਟਰ ਤੇ ਉਸ ਦੀ ਸਾਥਣ ਨਸ਼ੀਲੇ ਪਦਾਰਥ ਤੇ ਨਜਾਇਜ਼ ਅਸਲੇ ਸਮੇਤ ਕਾਬੂ
. . .  about 2 hours ago
ਲੁਧਿਆਣਾ, 27 ਜੂਨ - ਐਸ.ਟੀ.ਐਫ ਦੀ ਪੁਲਿਸ ਨੇ ਸਹਾਇਕ ਸਬ ਇੰਸਪੈਕਟਰ ਤੇ ਉਸ ਦੀ ਸਾਥਣ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਸਾਢੇ ਪੰਜ ਕਿੱਲੋ ਅਫ਼ੀਮ ਨਜਾਇਜ਼ ਅਸਲਾ ਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਕੀਤਾ ਹੈ। ਕਾਬੂ ਕੀਤਾ ਗਿਆ ਕਥਿਤ ਦੋਸ਼ੀ...
ਮੋਦੀ ਨਾਲ ਮੁਲਾਕਾਤ ਤੋਂ ਪਹਿਲਾ ਟਰੰਪ ਨੇ ਪ੍ਰਗਟਾਈ ਨਾਰਾਜ਼ਗੀ
. . .  about 2 hours ago
ਵਾਸ਼ਿੰਗਟਨ, 27 ਜੂਨ - ਜਾਪਾਨ ਦੇ ਓਸਾਕਾ 'ਚ ਜੀ20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਹੋਣ ਵਾਲੀ ਮੁਲਾਕਾਤ ਤੋਂ ਪਹਿਲਾ ਟਰੰਪ ਨੇ ਵਪਾਰ ਕਰ ਨੂੰ ਲੈ ਕੇ ਭਾਰਤ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਅਮਰੀਕੀ...
ਬਿਜਲੀ ਨਾ ਮਿਲਣ ਤੋਂ ਦੁਖੀ ਕਿਸਾਨਾਂ ਨੇ ਧਰਨਾ ਲਗਾ ਕੇ ਫ਼ਿਰੋਜਪੁਰ ਮੁਕਤਸਰ ਰੋਡ ਕੀਤਾ ਜਾਮ
. . .  about 2 hours ago
ਫ਼ਿਰੋਜ਼ਪੁਰ, 27 ਜੂਨ (ਜਸਵਿੰਦਰ ਸਿੰਘ ਸੰਧੂ) - ਬਿਜਲੀ ਸਪਲਾਈ ਪੈ ਰਹੇ ਵਿਘਨ ਕਾਰਨ ਤੇ ਲਾਈਨਾਂ ਨੂੰ ਸਮੇਂ ਸਿਰ ਠੀਕ ਨਾ ਕੀਤੇ ਜਾਣ ਤੋਂ ਦੁਖੀ ਹੋਏ ਕਿਸਾਨਾਂ ਨੇ ਪਿੰਡ ਝੋਕ ਹਰੀ ਹਰ ਵਿਖੇ ਸੇਮ ਨਾਲੇ ਦੇ ਪੁਲ 'ਤੇ ਧਰਨਾ ਮਾਰ ਕੇ ਫ਼ਿਰੋਜ਼ਪੁਰ-ਮੁਕਤਸਰ ਸੜਕ ਆਵਾਜਾਈ ਜਾਮ...
ਲੈਦਰ ਕੰਪਲੈਕਸ ਸਥਿਤ ਇਕ ਫ਼ੈਕਟਰੀ ਨੂੰ ਅੱਗ ਕਾਰਨ ਪੁੱਜਿਆ ਨੁਕਸਾਨ
. . .  about 2 hours ago
ਜਲੰਧਰ, 27 ਜੂਨ - ਜਲੰਧਰ ਦੇ ਲੈਦਰ ਕੰਪਲੈਕਸ 'ਚ ਅੱਜ ਸਵੇਰੇ ਇਕ ਫ਼ੈਕਟਰੀ ਵਿਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਫਾਇਰ ਬ੍ਰਿਗੇਡ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ। ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਰੰਤੂ ਅੱਗ ਕਾਰਨ ਫ਼ੈਕਟਰੀ ਨੂੰ ਭਾਰੀ...
ਸ਼ਹੀਦ ਐਸ.ਐਚ.ਓ. ਅਰਸ਼ਦ ਖਾਨ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ
. . .  about 2 hours ago
ਸ੍ਰੀਨਗਰ, 27 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਹਨ। ਪਹਿਲੇ ਦਿਨ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਇਕ ਜੁਲਾਈ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਦੇ ਸੁਰੱਖਿਆ ਦੇ ਇੰਤਜ਼ਾਮ ਚੁਸਤ ਹੋਣੇ ਚਾਹੀਦੇ ਹਨ। ਅਮਿਤ...
ਅੰਬਾਲਾ 'ਚ ਪੰਛੀ ਨਾਲ ਟਕਰਾਇਆ ਜਗੂਆਰ, ਵੱਡਾ ਹਾਦਸਾ ਹੋਣੋਂ ਟਲਿਆ
. . .  about 3 hours ago
ਅੰਬਾਲਾ, 27 ਜੂਨ - ਹਰਿਆਣਾ 'ਚ ਅੱਜ ਸਵੇਰੇ ਹਵਾਈ ਸੈਨਾ ਦੇ ਜਗੂਆਰ ਜਹਾਜ਼ ਦੀ ਐਮਰਜੈਂਸੀ ਲੈਡਿੰਗ ਕਰਾਈ ਗਈ। ਇਹ ਲੜਾਕੂ ਜਹਾਜ਼ ਅੰਬਾਲਾ ਏਅਰਫੋਰਸ ਸਟੇਸ਼ਨ ਤੋਂ ਉੱਡਿਆ ਸੀ ਤੇ ਇਕ ਪੰਛੀ ਦੇ ਟਕਰਾਉਣ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਡਿੰਗ ਕਰਾਈ ਗਈ। ਇਸ...
ਮੋਦੀ ਨੂੰ ਵੋਟ ਦੇ ਕੇ ਇੱਥੇ ਮਦਦ ਮੰਗਣ ਆ ਗਏ, ਲਾਠੀਚਾਰਜ ਕਰਾਵਾਂ - ਕਰਨਾਟਕਾ ਦੇ ਮੁੱਖ ਮੰਤਰੀ ਪ੍ਰਦਰਸ਼ਨਕਾਰੀਆਂ 'ਤੇ ਭੜਕੇ
. . .  about 3 hours ago
ਬੈਂਗਲੁਰੂ, 27 ਜੂਨ - ਕਰਨਾਟਕਾ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਬੁੱਧਵਾਰ ਨੂੰ ਆਪਣੇ ਹੀ ਪ੍ਰਦੇਸ਼ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿ ਸਮੂਹ 'ਤੇ ਭੜਕ ਗਏ। ਰਾਏਚੁਰ ਵਿਚ ਪ੍ਰਦਰਸ਼ਨ ਕਰ ਰਹੇ ਇਕ ਸਮੂਹ 'ਤੇ ਭੜਕਦੇ ਹੋਏ ਉਨ੍ਹਾਂ ਦੀ ਮਦਦ ਕਰਨ ਤੋਂ ਮਨਾ ਕਰ ਦਿੱਤਾ। ਮੁੱਖ...
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਸੰਗਤਾਂ ਦਾ ਜੱਥਾ ਲਾਹੌਰ ਰਵਾਨਾ
. . .  about 4 hours ago
ਅੰਮ੍ਰਿਤਸਰ, 27 ਜੂਨ (ਜਸਵੰਤ ਸਿੰਘ ਜੱਸ) - ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਾਹੌਰ ਵਿਖੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 224 ਦੇ ਕਰੀਬ ਸਿੱਖ ਸੰਗਤਾਂ ਦਾ ਜੱਥਾ ਜੈਕਾਰਿਆਂ ਦੀ ਗੂੰਜ ਵਿਚ ਪਾਕਿਸਤਾਨ ਲਈ ਰਵਾਨਾ ਕੀਤਾ...
ਅੱਜ ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ ਮੈਚ
. . .  about 4 hours ago
ਜਾਪਾਨ ਪੁੱਜੇ ਪ੍ਰਧਾਨ ਮੰਤਰੀ ਮੋਦੀ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਵਿਸ਼ਵ ਕੱਪ 2019 : ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਵਿਸ਼ਵ ਕੱਪ 2019 : ਪਾਕਿਸਤਾਨ 35 ਓਵਰਾਂ ਦੇ ਬਾਅਦ 162/3
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 27 ਪੋਹ ਸੰਮਤ 550

ਗੁਰਦਾਸਪੁਰ / ਬਟਾਲਾ / ਪਠਾਨਕੋਟ

ਸੁਨੀਲ ਜਾਖੜ ਵਲੋਂ ਧਰਮਪੁਰਾ ਕਾਲੋਨੀ ਦੇ ਵਸਨੀਕਾਂ ਦੀਆਂ ਮੰਗਾਂ ਹੱਲ ਕਰਨ ਦਾ ਭਰੋਸਾ

ਬਟਾਲਾ, 10 ਜਨਵਰੀ (ਕਾਹਲੋਂ)-ਗੁਰਦਾਸਪੁਰ ਸੀਟ ਤੋਂ ਲੋਕ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਅੱਜ ਧਰਮਪੁਰਾ ਕਾਲੋਨੀ ਦੇ ਵਸਨੀਕਾਂ ਨੂੰ ਉਨ੍ਹਾਂ ਕੋਲ ਪੁਹੰਚ ਕੇ ਭਰੋਸਾ ਦਿੱਤਾ ਹੈ ਕਿ ਇਸ ਇਲਾਕੇ ਦੀ ਸੀਵਰੇਜ ਦੀ ਸਮੱਸਿਆ ਨੂੰ ਬਹੁਤ ...

ਪੂਰੀ ਖ਼ਬਰ »

ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਵਲੋਂ 2019 ਦਾ ਕਲੰਡਰ ਜਾਰੀ

ਬਟਾਲਾ, 10 ਜਨਵਰੀ (ਹਰਦੇਵ ਸਿੰਘ ਸੰਧੂ)-ਸਥਾਨਕ ਬਟਾਲਾ ਕਲੱਬ ਵਿਖੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਰਵੇਲ ਸਿੰਘ ਸਹਾਏਪੁਰ ਦੀ ਅਗਵਾਈ 'ਚ ਹੋਈ, ਜਿਸ ਵਿਚ ਉਨ੍ਹਾਂ ਕਿਹਾ ਕਿ ਸਾਲ 2018 ਮੁਲਾਜ਼ਮਾਂ ਨੂੰ ਬਹੁਤ ਹੀ ਸੰਘਰਸ਼ ...

ਪੂਰੀ ਖ਼ਬਰ »

ਸਟਾਫ਼ ਨੇ ਪਿੰਡ ਦੇ ਸਹਿਯੋਗ ਤੇ ਆਪਣੇ ਬਲਬੂਤੇ 'ਤੇ ਪ੍ਰਾਇਮਰੀ ਸਕੂਲ ਨੰੂ ਬਣਾਇਆ ਸਮਾਰਟ ਸਕੂਲ

ਗੁਰਦਾਸਪੁਰ, 10 ਜਨਵਰੀ (ਆਰਿਫ਼/ ਆਲਮਬੀਰ ਸਿੰਘ)-ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਜੇਚੱਕ ਦੀ ਜ਼ਿਲ੍ਹੇ ਭਰ 'ਚ ਚਰਚਾ ਹੋ ਰਹੀ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ (ਐ.) ਵਿਨੋਦ ਮੱਤਰੀ ਦੀ ਅਗਵਾਈ ਹੇਠ ਸਕੂਲ ਮੁਖੀ ਰਾਜਵਿੰਦਰ ਕੌਰ ਨੇ ਅਜਿਹੀ ਲਗਨ ...

ਪੂਰੀ ਖ਼ਬਰ »

ਸ਼ਾਹਬਾਦ ਵਾਸੀਆਂ ਲਗਾਈ ਐਸ. ਐਸ. ਪੀ. ਬਟਾਲਾ ਨੂੰ ਇਨਸਾਫ਼ ਦੀ ਗੁਹਾਰ

ਬਟਾਲਾ, 10 ਜਨਵਰੀ (ਕਾਹਲੋਂ)-ਕਰੀਬ 10 ਦਿਨ ਪਹਿਲਾਂ ਪਿੰਡ ਸ਼ਾਹਬਾਦ ਦੇ ਸਾਬਕਾ ਸਰਪੰਚ ਦੇ ਘਰ ਗੋਲੀਆਂ ਚਲਾਉਣ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦੀ ਢਿੱਲੀ ਪੁਲਿਸ ਗੁਜਾਰੀ 'ਤੇ ਰੋਸ ਪ੍ਰਗਟ ਕਰਦਿਆਂ ਪਿੰਡ ਸ਼ਾਹਬਾਦ ਵਾਸੀਆਂ ਨੇ ਐਸ.ਐਸ.ਪੀ. ਬਟਾਲਾ ਨੂੰ ਦਖ਼ਲ ਦੇ ਕੇ ...

ਪੂਰੀ ਖ਼ਬਰ »

ਬਿਜਲੀ ਦੇ 16 ਖੰਭਿਆਂ ਤੋਂ ਤਾਰਾਂ ਤੇ ਟਿਊਬਵੈੱਲ ਤੋਂ ਮੋਟਰ ਚੋਰੀ

ਵਡਾਲਾ ਗ੍ਰੰਥੀਆਂ, 10 ਜਨਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਬੀਤੀ ਰਾਤ ਇਥੋਂ ਨਜ਼ਦੀਕੀ ਪਿੰਡ ਧੰਨੇ 'ਚ ਚੋਰਾਂ ਨੇ ਬਿਜਲੀ ਲਾਈਨ ਦੇ 16 ਖੰਭਿਆਂ ਤੋਂ ਬਿਜਲੀ ਦੀਆਂ ਤਾਰਾਂ ਤੇ ਇਕ ਟਿਊਬਵੈਲ ਦੀ 3 ਹਾਰਸ ਪਾਵਰ ਦੀ ਮੋਟਰ ਚੋਰੀ ਕਰ ਲਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਪਿੰਡ ਚੌਧਰੀਵਾਲ 'ਚ ਅਕਾਲੀ ਆਗੂ ਨੇ ਮੁੜ ਅਕਾਲੀ ਪੰਚਾਇਤ ਬਣਾ ਕੇ ਪਾਰਟੀ ਦਾ ਝੰਡਾ ਹੋਰ ਉੱਚਾ ਕੀਤਾ

ਬਟਾਲਾ, 10 ਜਨਵਰੀ (ਕਾਹਲੋਂ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਚੌਧਰੀਵਾਲ 'ਚ ਅਕਾਲੀ ਆਗੂ ਅਰਜਿੰਦਰ ਸਿੰਘ ਰਾਜਾ ਪੰਚਾਇਤੀ ਚੋਣਾਂ 'ਚ ਇਸ ਵਾਰ ਵੀ ਸ਼ੋ੍ਰਮਣੀ ਅਕਾਲੀ ਦਲ ਦਾ ਝੰਡਾ ਲਹਿਰਾਉਣ ਵਿਚ ਕਾਮਯਾਬ ਰਹੇ | ਇਸ 'ਚ ਸਰਪੰਚ ਕਵਲਜੀਤ ਕੌਰ ਪਤਨੀ ਮੰਗਲ ...

ਪੂਰੀ ਖ਼ਬਰ »

ਚੋਰ ਨਕਦੀ ਤੇ ਗਹਿਣੇ ਚੋਰੀ ਕਰ ਕੇ ਫ਼ਰਾਰ

ਗੁਰਦਾਸਪੁਰ, 10 ਜਨਵਰੀ (ਆਲਮਬੀਰ ਸਿੰਘ)-ਸਥਾਨਕ ਆਜ਼ਾਦ ਨਗਰ ਅਮਰ ਪੈਲੇਸ ਵਾਲੀ ਗਲੀ 'ਚ ਚੋਰ ਵਲੋਂ ਇਕ ਘਰ 'ਚੋਂ ਨਕਦੀ, ਗਹਿਣੇ ਚੋਰੀ ਕਰਕੇ ਫਰਾਰ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਦ ਕਿ ਇਕ ਚੋਰ ਨੰੂ ਘਰ ਦੇ ਮੈਂਬਰਾਂ ਵਲੋਂ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ...

ਪੂਰੀ ਖ਼ਬਰ »

ਬਿਜਲੀ ਬੰਦ ਰਹਿਣ ਕਾਰਨ ਲੋਕ ਪ੍ਰੇਸ਼ਾਨ

ਪੁਰਾਣਾ ਸ਼ਾਲਾ, 10 ਜਨਵਰੀ (ਅਸ਼ੋਕ ਸ਼ਰਮਾ)-ਬੇਟ ਇਲਾਕੇ ਅੰਦਰ ਨਿੱਤ ਦਿਨ ਰਾਤ ਸਮੇਂ ਬਿਜਲੀ ਬੰਦ ਰਹਿਣ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ | ਪਰ ਵਿਭਾਗ ਦਾ ਇਸ ਪਾਸੇ ਧਿਆਨ ਨਹੀਂ ਹੈ | ਇਸ ਸਬੰਧੀ ਪਿੰਡ ਨਵਾਂ ਨੌਸ਼ਹਿਰਾ, ਪੁਲ ਤਿੱਬੜੀ, ਮੇਘੀਆਂ, ਨਰੈਣੀਪੁਰ ਦੇ ਲੋਕਾਂ ...

ਪੂਰੀ ਖ਼ਬਰ »

ਚੀਮਾ ਅਕੈਡਮੀ ਵਿਖੇ ਸੈਮੀਨਾਰ

ਵਡਾਲਾ ਗ੍ਰੰਥੀਆਂ, 10 ਜਨਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਸਥਾਨਕ ਚੀਮਾ ਹਾਕੀ ਅਕੈਡਮੀ ਸ਼ਾਹਬਾਦ ਵਿਸ਼ੇ ਸਿਵਲ ਡਿਫੈਂਸ ਬਟਾਲਾ ਦੀ ਟੀਮ ਵਲੋਂ ਚਾਈਨਾ ਡੋਰ ਦੇ ਨਾ ਇਸਤੇਮਾਲ ਕਰਨ ਸਬੰਧੀ ਸੈਮੀਨਾਰ ਕਰਵਾਇਆ ਗਿਆ ਤੇ ਵਿਦਿਆਰਥੀਆਂ ਨੂੰ ਇਸ ਡੋਰ ਦੇ ਜਾਨਲੇਵਾ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਆਂ ਦੇ ਨਗਰ ਵੀਲਾ ਤੇਜਾ ਨੂੰ ਆਲੀਸ਼ਾਨ ਬਣਾਇਆ ਜਾਵੇਗਾ-ਰੰਧਾਵਾ

ਕਾਲਾ ਅਫਗਾਨਾਂ, 10 ਜਨਵਰੀ (ਅਵਤਾਰ ਸਿੰਘ ਰੰਧਾਵਾ)-ਹਿੰਦੋਸਤਾਨ ਨੂੰ ਆਜ਼ਾਦ ਕਰਵਾਉਣ ਲਈ ਵੱਡਾ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਨਗਰ ਵੀਲਾ ਤੇਜਾ ਨੂੰ ਆਲੀਸ਼ਾਨ ਬਣਾਉਣ ਲਈ ਕੈਬਨਿਟ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ ਦੇ ਸੁਚੱਜੇ ਸਹਿਯੋਗ ਸਦਕਾ ...

ਪੂਰੀ ਖ਼ਬਰ »

ਰੰਧਾਵਾ ਦੀ ਅਗਵਾਈ ਹੇਠ ਲੋਕ ਸਭਾ ਚੋਣ ਵੀ ਸ਼ਾਨ ਨਾ ਜਿੱਤਾਂਗੇ-ਬਾਗੋਵਾਂਣੀ

ਵਡਾਲਾ ਬਾਂਗਰ, 10 ਜਨਵਰੀ (ਭੁੰਬਲੀ)-ਅੱਜ ਇਸ ਇਲਾਕੇ ਦੇ ਪ੍ਰਸਿੱਧ ਪਿੰਡ ਬਾਗੋਵਾਂਣੀ ਦੇ ਕਾਂਗਰਸੀ ਆਗੂਆਂ ਦੀ ਮੀਟਿੰਗ ਸੀਨੀ: ਐਡਵੋਕੇਟ ਬਲਜਿੰਦਰ ਸਿੰਘ ਬਾਗੋਵਾਂਣੀ ਤੇ ਸਰਪੰਚ ਸਰਦੂਲ ਸਿੰਘ ਬਾਗੋਵਾਂਣੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੀਨੀਅਰ ...

ਪੂਰੀ ਖ਼ਬਰ »

ਆਲ ਕੇਡਰਜ਼ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ

ਧਾਰੀਵਾਲ, 10 ਜਨਵਰੀ (ਸਵਰਨ ਸਿੰਘ)-ਸਥਾਨਕ ਮਿੱਲ ਗਰਾਉਂਡ ਵਿਖੇ ਪੀ.ਐਸ.ਈ.ਬੀ. ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਧਾਰੀਵਾਲ ਦੀ ਮੀਟਿੰਗ ਤਰੇਸਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸੂਬਾ ਕਮੇਟੀ ਆਗੂ ਹਰਭਜਨ ਸਿੰਘ ਲੇਹਲ, ਸੁੱਚਾ ਸਿੰਘ ਕੰਗ, ਪਰਮਜੀਤ ਸਿੰਘ, ਪ੍ਰਚਾਰਕ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਕਾਦੀਆਂ ਦੇ ਨਵੇਂ ਸਕੱਤਰ ਨੇ ਅਹੁਦਾ ਸੰਭਾਲਿਆ

ਕਾਦੀਆਂ, 10 ਜਨਵਰੀ (ਕੁਲਵਿੰਦਰ ਸਿੰਘ)-ਮਾਰਕੀਟ ਕਮੇਟੀ ਕਾਦੀਆਂ ਦੇ ਨਵੇਂ ਸਕੱਤਰ ਸ੍ਰੀ ਓਮ ਪ੍ਰਕਾਸ਼ ਚੱਠਾ ਵਲੋਂ ਜ਼ਿਲ੍ਹਾ ਮੰਡੀ ਅਫ਼ਸਰ ਗੁਰਦਾਸਪੁਰ ਅਜੈਪਾਲ ਸਿੰਘ ਰੰਧਾਵਾ ਦੀ ਹਾਜ਼ਰੀ 'ਚ ਕਾਦੀਆਂ ਦਫ਼ਤਰ ਵਿਖੇ ਚਾਰਜ ਸੰਭਾਲਿਆ | ਇਸ ਮੌਕੇ ਦਫ਼ਤਰ ਸਟਾਫ਼ ਵਲੋਂ ...

ਪੂਰੀ ਖ਼ਬਰ »

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੈਨਸ਼ਨਰਜ਼ ਐਸੋਸੀਏਸ਼ਨ ਗੁਰਦਾਸਪੁਰ ਦੇ 2 ਨੁਮਾਇੰਦਿਆਂ ਦਾ ਸਨਮਾਨ

ਗੁਰਦਾਸਪੁਰ, 10 ਜਨਵਰੀ (ਗੁਰਪ੍ਰਤਾਪ ਸਿੰਘ)- ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਰਮੇਸ਼ ਚੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬੋਲਦਿਆਂ ਰਮੇਸ਼ ਚੰਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਤੇ ਜੋਗਿੰਦਰ ਸਿੰਘ ਨੂੰ ...

ਪੂਰੀ ਖ਼ਬਰ »

ਕਾਦੀਆਂ ਹਲਕੇ ਦੇ ਸਮੁੱਚੇ ਪਿੰਡਾਂ ਦੇ ਵਿਕਾਸ ਦੇ ਕੰਮ ਬਿਨਾਂ ਕਿਸੇ ਮਤਭੇਦ ਕੀਤੇ ਜਾਣਗੇ-ਵਿਧਾਇਕ ਬਾਜਵਾ

ਕਾਹਨੂੰਵਾਨ, 10 ਜਨਵਰੀ (ਹਰਜਿੰਦਰ ਸਿੰਘ ਜੱਜ)-ਗੁਰਦੁਆਰਾ ਛੋਟਾ ਘੱਲੂਘਾਰਾ ਛੰਭ ਕਾਹਨੂੰਵਾਨ ਵਿਖੇ ਕਾਦੀਆਂ ਹਲਕੇ ਦੀਆਂ ਸਮੁੱਚੀਆਂ ਜੇਤੂ ਪੰਚਾਇਤਾਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਰੱਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ...

ਪੂਰੀ ਖ਼ਬਰ »

15 ਤੱਕ ਬਕਾਇਆ ਰਾਸ਼ੀ ਨਾ ਮਿਲਣ ਦੀ ਸੂਰਤ 'ਚ ਕਿਸਾਨ ਜਥੇਬੰਦੀਆਾ ਮੁੜ ਸੰਘਰਸ਼ ਵਿੱਢਣਗੀਆਂ-ਆਗੂ

ਪੁਰਾਣਾ ਸ਼ਾਲਾ, 10 ਜਨਵਰੀ (ਗੁਰਵਿੰਦਰ ਸਿੰਘ ਗੁਰਾਇਆ)-2017-18 ਦੇ ਗੰਨਾ ਸੀਜ਼ਨ ਦੌਰਾਨ ਸੂਬੇ ਦੀਆਾ ਨਿੱਜੀ ਖੰਡ ਮਿੱਲਾਂ ਵਲੋਂ ਗੰਨਾ ਕਾਸ਼ਤਕਾਰਾਂ ਦੀ ਫਸੀ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਵੱਖ- ਵੱਖ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਸੰਘਰਸ਼ ਦੌਰਾਨ ...

ਪੂਰੀ ਖ਼ਬਰ »

ਪਿੰਡ ਧਰਮਕੋਟ ਪੱਤਣ ਵਿਖੇ ਬਾਲ ਗੁਰਮਤਿ ਸਮਾਗਮ

ਡੇਰਾ ਬਾਬਾ ਨਾਨਕ, 10 ਜਨਵਰੀ (ਵਿਜੇ ਕੁਮਾਰ ਸ਼ਰਮਾ)-'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਡੇਰਾ ਬਾਬਾ ਨਾਨਕ ਵਲੋਂ 'ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਗੁਰਮਤਿ ਆਊਟ ਰੀਚ ਕੈਂਪ ਪ੍ਰਾਜੈਕਟ ਯੂ.ਕੇ.' ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਮਹੀਨਾਵਾਰ ਬਾਲ ...

ਪੂਰੀ ਖ਼ਬਰ »

ਕਲਾਨੌਰ 'ਚ ਲੋਕ ਸਭਾ ਚੋਣਾਂ ਲਈ ਜਾਖੜ ਦੇ ਹੱਕ 'ਚ ਰੈਲੀ

ਕਲਾਨੌਰ, 10 ਜਨਵਰੀ (ਪੁਰੇਵਾਲ)-ਬੀਤੇ ਸਮੇਂ ਦੌਰਾਨ ਹੋਈਆਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ, ਪੰਚਾਇਤੀ ਚੋਣਾਂ ਦੇ ਚੁਣੇ ਗਏ ਨੁਮਾਇੰਦਿਆਂ ਨੂੰ 'ਜੀ ਆਇਆਂ' ਕਹਿਣ ਲਈ ਸਥਾਨਕ ਬਾਬਾ ਕਾਰ ਜੀ ਸਟੇਡੀਅਮ ਵਿਖੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਰਕਰਾਂ ਦੀ ...

ਪੂਰੀ ਖ਼ਬਰ »

ਇੰਸਪੈਕਟਰ ਦੇਵਰਾਜ ਸ਼ਰਮਾ ਨੰੂ ਹੋਮਗਾਰਡ ਦੇ ਅਫ਼ਸਰਾਂ ਵਲੋਂ ਸ਼ਰਧਾ ਦੇ ਫੁਲ ਭੇਟ

ਪੁਰਾਣਾ ਸ਼ਾਲਾ, 10 ਜਨਵਰੀ (ਅਸ਼ੋਕ ਸ਼ਰਮਾ)-ਪੰਜਾਬ ਹੋਮਗਾਰਡ ਦੇ ਇੰਸਪੈਕਟਰ ਦੇਵ ਰਾਜ ਸ਼ਰਮਾ ਦਾ ਬੀਤੀ 30 ਦਸੰਬਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਾਤ ਹੋ ਗਿਆ ਸੀ | ਅੱਜ ਉਨ੍ਹਾਾ ਦੀ ਰਸਮ ਕਿਰਿਆ ਪਿੰਡ ਡਾਲਾ ਭੋਲਾ ਵਿਖੇ ਉਨ੍ਹਾਾ ਦੇ ਗ੍ਰਹਿ ਵਿਖੇ ਹੋਈ | ਇਸ ...

ਪੂਰੀ ਖ਼ਬਰ »

ਪੈਟਰੋਲ ਪੰਪ ਤੋਂ 2 ਹਜ਼ਾਰ ਦਾ ਤੇਲ ਪੁਆ ਕੇ ਗੱਡੀ ਚਾਲਕ ਫਰਾਰ

ਕਾਦੀਆਂ, 10 ਜਨਵਰੀ (ਕੁਲਵਿੰਦਰ ਸਿੰਘ)-ਬਟਾਲਾ-ਕਾਦੀਆਂ ਰੋਡ 'ਤੇ ਇਕ ਪੈਟਰੋਲ ਪੰਪ ਤੋਂ ਗੱਡੀ ਚਾਲਕਾਂ ਵਲੋਂ ਤੇਲ ਪੁਆ ਕੇ ਪੈਸੇ ਨਾ ਦੇਣ 'ਤੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ਸ਼ਿਵਾ ਫਿਿਲੰਗ ਸਟੇਸ਼ਨ ਤੋਂ ਦੁਪਹਿਰ ਸਮੇਂ ਕਰੀਬ 3:30 ਵਜੇ ਇਕ ...

ਪੂਰੀ ਖ਼ਬਰ »

ਸਾਇੰਸ ਅਧਿਆਪਕਾ ਰਵਨੀਤ ਕੌਰ ਨੂੰ ਸਿੱਖਿਆ ਵਿਭਾਗ ਵਲੋਂ ਮਿਲਿਆ ਪ੍ਰਸੰਸਾ ਪੱਤਰ

ਊਧਨਵਾਲ, 10 ਜਨਵਰੀ (ਪਰਗਟ ਸਿੰਘ)-ਸਥਾਨਕ ਕਸਬਾ ਊਧਨਵਾਲ ਦੇ ਸਰਕਾਰੀ ਹਾਈ ਸਕੂਲ ਦੀ ਸਾਇੰਸ ਵਿਸ਼ੇ ਨੂੰ ਪੜ੍ਹਾਉਣ ਵਾਲੀ ਅਧਿਆਪਕਾ ਰਵਨੀਤ ਕੌਰ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵਲੋਂ ਇਸ ਵਿਸ਼ੇ ਵਿਚੋਂ ਨਤੀਜਾ ਸੌ ਫ਼ੀਸਦੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਸਰਫਕੋਟ ਵਿਖੇ ਉਪਲ ਪਰਿਵਾਰ ਵਲੋਂ ਬੱਚਿਆਂ ਨੂੰ ਵਰਦੀਆਂ ਭੇਟ

ਫਤਹਿਗੜ੍ਹ ਚੂੜੀਆਂ, 10 ਜਨਵਰੀ (ਧਰਮਿੰਦਰ ਸਿੰਘ ਬਾਠ)-ਸਰਕਾਰੀ ਮਿਡਲ ਸਕੂਲ ਸਰਫ਼ਕੋਟ ਵਿਖੇ ਉਪਲ ਪਰਿਵਾਰ ਵਲੋਂ ਸਕੂਲੀ ਬੱਚਿਆਂ ਨੂੰ ਗਰਮ ਵਰਦੀਆਂ ਵੰਡੀਆਂ ਗਈਆਂ | ਇਸ ਸਬੰਧੀ ਲੈਕ: ਰਜੇਸ਼ ਉਪਲ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਅਨੀਰੋਧ ਉੱਪਲ, ਆਸਥਾ ਉੱਪਲ ਤੇ ...

ਪੂਰੀ ਖ਼ਬਰ »

ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ (ਪ) ਆਗੂਆਂ ਵਲੋਂ ਬੈਂਕ ਮੂਹਰੇ ਧਰਨੇ ਦਾ ਐਲਾਨ-ਠੱਠੀ ਖਾਰਾ

ਸ੍ਰੀ ਹਰਿਗੋਬਿੰਦਪੁਰ, 10 ਜਨਵਰੀ (ਕੰਵਲਜੀਤ ਸਿੰਘ ਚੀਮਾ)-ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਜਥੇਦਾਰ ਸਵਿੰਦਰ ਸਿੰਘ ਠੱਠੀ ਖਾਰਾ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਸ੍ਰੀ ਹਰਿਗੋਬਿੰਦਪੁਰ ਮੂਹਰੇ ਆਉਣ ਵਾਲੇ ਦਿਨਾਂ 'ਚ ਅਣਮਿੱਥੇ ਸਮੇਂ ਲਈ ...

ਪੂਰੀ ਖ਼ਬਰ »

ਅਕਾਲੀ ਆਗੂਆਂ ਵਲੋਂ ਰਵੀਕਰਨ ਸਿੰਘ ਕਾਹਲੋਂ ਵਲੋਂ ਕੀਤੀਆਂ ਨਿਯੁਕਤੀਆਂ ਦਾ ਸਵਾਗਤ

ਫਤਹਿਗੜ੍ਹ ਚੂੜੀਆਂ, 10 ਜਨਵਰੀ (ਧਰਮਿੰਦਰ ਸਿੰਘ ਬਾਠ)-ਬੀਤੇ ਦਿਨੀਂ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਵਲੋਂ ਵੱਖ-ਵੱਖ ਜ਼ਿਲ੍ਹਾ ਪ੍ਰਧਾਨਾਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਦਾ ਸਰਕਲ ਫਤਹਿਗੜ੍ਹ ਚੂੜੀਆਂ ਦੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ | ਸਵਾਗਤ ਕਰਨ ਵਾਲਿਆਂ 'ਚ ਬਾਬਾ ਹਰਜੀਤ ਸਿੰਘ ਲਾਲੇਨੰਗਲ, ਪ੍ਰਧਾਨ ਬਲਜੀਤ ਸਿੰਘ ਚੌਹਾਨ, ਮਨਦੀਪ ਸਿੰਘ ਪਿ੍ੰਸ ਪੀ.ਏ., ਆਈ.ਟੀ. ਵਿੰਗ ਦੇ ਪ੍ਰਧਾਨ ਸੋਨੂੰ ਰੰਧਾਵਾ, ਗੁਰਵਿੰਦਰ ਸਿੰਘ ਬਾਜਵਾ ਘਾੜਕੀਆਂ, ਬਿਕਰਮ ਸਿੰਘ ਨਠਵਾਲ, ਨਰਿੰਦਰ ਬੱਧਵਾਰ, ਬੱਲੂ ਸੂਰੀ, ਜਸਵੰਤ ਸਿੰਘ ਅਜਨਾਲਾ ਰੋਡ, ਗੁਰਜਿੰਦਰ ਸਿੰਘ ਮੱਲ੍ਹੀ, ਦਵਿੰਦਰ ਬੱਧਵਾਰ, ਮਸੀਹ ਆਗੂ ਪ੍ਰਤਾਪ ਭੱਟੀ ਸਰਵਾਲੀ, ਪਰਮਜੀਤ ਸਿੰਘ ਬੱਦੋਵਾਲ, ਸਚਿਨ ਕਾਹਲੋਂ, ਭਿੰਦਾ ਰੰਧਾਵਾ, ਅਮਰਿੰਦਰ ਸਿੰਘ, ਪਾਲ ਰੰਧਾਵਾ, ਮਾਧਵ ਬੇਦੀ, ਬਾਵਾ ਸਿੰਘ ਖੋਦੇਬਾਂਗਰ, ਗੁਰਦੀਪ ਸਿੰਘ ਬਾਜਵਾ ਪਿੰਡੀ, ਗੁਰਅਵਤਾਰ ਸਿੰਘ ਬਿੱਲਾ ਕਿਲਾ ਦੇਸਾ ਸਿੰਘ, ਮੁਖਤਾਰ ਮਸੀਹ ਡਾਲੇਚੱਕ, ਰਿਟਾ. ਹਰਮਹਿੰਦਰ ਸਿੰਘ ਝੰਜੀਆਂ, ਧੀਰ ਸਿੰਘ ਟਾਹਲੀ, ਪ੍ਰਧਾਨ ਗੁਰਜੀਤ ਸਿੰਘ ਘਸੀਟਪੁਰ, ਪ੍ਰਧਾਨ ਰਣਧੀਰ ਸਿੰਘ, ਮਨਜੀਤ ਸਿੰਘ ਡਾਲੇਚੱਕ, ਰਾਜ ਕੁਮਾਰ, ਅਵਤਾਰ ਸਿੰਘ ਖੋਦੇਬਾਂਗਰ, ਸਿੰਮਾ ਬਾਜਵਾ ਫਤਹਿਗੜ੍ਹ, ਸੁਲੱਖਣ ਸਿੰਘ, ਸ਼ਿੰਦੀ ਬੰਦੇਸ਼ਾ, ਬਲਕਾਰ ਸਿੰਘ ਪੰਨੂੰ ਬੱਦੋਵਾਲ, ਸਚਿਨਦੀਪ ਕਾਹਲੋਂ, ਪਾਲ ਰੰਧਾਵਾ, ਸੋਨੂੰ ਭਿੰਡਰ, ਹਰਨੇਕ ਸਿੰਘ ਦਾਬਾਂਵਾਲ, ਹਰਪਿੰਦਰ ਸਿੰਘ ਕਾਹਲੋਂ, ਇੰਦਰਜੀਤ ਸਿੰਘ ਬਾਜਵਾ, ਫੌਜੀ ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਢਾਂਡੇ, ਪਟਵਾਰੀ ਲਖਬੀਰ ਸਿੰਘ ਅਵਾਨ, ਭਿੰਦਾ ਰੰਧਾਵਾ, ਮਦਨ ਲਾਲ ਗੋਲਨ ਆਦਿ ਸ਼ਾਮਿਲ ਸਨ |


ਖ਼ਬਰ ਸ਼ੇਅਰ ਕਰੋ

ਆਸਟ੍ਰੇਲੀਆ ਦੇ ਸਪਾਊਸ ਵੀਜ਼ੇ ਲਗਾਉਣ ਵਾਲੀ ਮੋਹਰੀ ਸੰਸਥਾ ਬਣੀ ਟੀਮ ਗਲੋਬਲ

ਗੁਰਦਾਸਪੁਰ, 10 ਜਨਵਰੀ (ਆਰਿਫ਼)-ਪਿਛਲੇ 4 ਸਾਲਾਂ ਤੋਂ ਜ਼ਿਲ੍ਹਾ ਗੁਰਦਾਸਪੁਰ ਤੇ ਜ਼ਿਲ੍ਹਾ ਤਰਨਤਾਰਨ 'ਚ ਆਸਟ੍ਰੇਲੀਆ ਤੇ ਕੈਨੇਡਾ ਦੇ ਸਟੱਡੀ ਤੇ ਸਪਾਊਸ ਵੀਜ਼ੇ ਲਗਾਉਣ ਸਬੰਧੀ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਟੀਮ ਗਲੋਬਲ ਇਮੀਗਰੇਸ਼ਨ ਹੁਣ ਆਸਟ੍ਰੇਲੀਆ ਦੇ ...

ਪੂਰੀ ਖ਼ਬਰ »

ਜਤਿੰਦਰਪਾਲ ਸਿੰਘ ਜੋਤੀ ਪਿੰਡ ਹਰਸੀਆਂ ਦੇ ਸਰਪੰਚ ਬਣੇ

ਸੇਖਵਾਂ, 10 ਜਨਵਰੀ (ਕੁਲਬੀਰ ਸਿੰਘ ਬੂਲੇਵਾਲ)-ਪੰਚਾਇਤੀ ਚੋਣਾਂ 'ਚ ਨੌਜਵਾਨ ਕਾਂਗਰਸੀ ਆਗੂ ਜਤਿੰਦਰਪਾਲ ਸਿੰਘ ਜੋਤੀ ਪਿੰਡ ਹਰਸੀਆਂ ਦੇ ਸਰਪੰਚ ਬਣੇ ਹਨ | ਉਨ੍ਹਾਂ ਨਾਲ ਪਿੰਡ ਦੀ ਪੰਚਾਇਤ 'ਚ ਬਲਵਿੰਦਰ ਸਿੰਘ, ਸੁਖਵਿੰਦਰ ਕੌਰ, ਸੁਰਜੀਤ ਸਿੰਘ, ਕਸ਼ਮੀਰ ਸਿੰਘ ਨੱਤ ਤੇ ...

ਪੂਰੀ ਖ਼ਬਰ »

ਪਹਿਲਾਂ ਨਾਲੋਂ ਵਧੇਰੇ ਉਤਸ਼ਾਹ ਨਾਲ ਪਿੰਡ ਵਾਸੀਆਂ ਦੀ ਸੇਵਾ ਕਰਾਂਗੇ-ਸਰਪੰਚ ਦੂਲਾਨੰਗਲ

ਵਡਾਲਾ ਬਾਂਗਰ, 10 ਜਨਵਰੀ (ਭੁੰਬਲੀ)-ਇਸ ਇਲਾਕੇ ਦੇ ਚਰਚਿਤ ਪਿੰਡ ਦੂਲਾਨੰਗਲ ਤੋਂ 370 ਵੋਟਾਂ ਦੇ ਫ਼ਰਕ ਨਾਲ ਦੂਸਰੀ ਵਾਰ ਸਰਪੰਚੀ ਦੀ ਚੋਣ ਜਿੱਤ ਸਰਪੰਚ ਸੁਰਿੰਦਰਪਾਲ ਸਿੰਘ ਦੂਲਾਨੰਗਲ ਨੇ ਆਪਣੇ ਸਮਰਥਕਾਂ ਦੀ ਹਾਜ਼ਰੀ 'ਚ ਆਖਿਆ ਕਿ ਉਹ ਸਮੂਹ ਪਿੰਡ ਵਾਸੀਆਂ ਤੇ ਹਲਕੇ ਦੇ ...

ਪੂਰੀ ਖ਼ਬਰ »

ਬਾਜਵਾ ਦੀ ਅਗਵਾਈ ਹੇਠ ਲੋਕ ਸਭਾ 2019 ਦਾ ਮਿਸ਼ਨ ਕਰਾਂਗੇ ਫਤਹਿ-ਕਾਨਪੁਰੀਆ

ਕਿਲ੍ਹਾ ਲਾਲ ਸਿੰਘ, 10 ਜਨਵਰੀ (ਬਲਬੀਰ ਸਿੰਘ)-ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਯੋਗ ਅਗਵਾਈ ਹੇਠ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਜਿਸ ਤਰ੍ਹਾਂ ਸਮੁੱਚੀਆਂ ਬਹੁਗਿਣਤੀ ਪੰਚਾਇਤਾਂ ਕਾਂਗਰਸ ਦੀਆਂ ਬਣੀਆਂ ਹਨ | ਇਸ ਤਰ੍ਹਾਂ ਹੁਣ ਲੋਕ ਸਭਾ ਚੋਣਾਂ 2019 ...

ਪੂਰੀ ਖ਼ਬਰ »

ਗੁਰਦੁਆਰਾ ਓਠੀਆਂ ਸਾਹਿਬ 'ਚ ਅਰਦਾਸ ਸਮਾਗਮ

ਕਿਲਾ ਲਾਲ ਸਿੰਘ, 10 ਜਨਵਰੀ (ਬਲਬੀਰ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਵਲੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਸਾਰਿਆਂ ਹੀ ਇਤਿਹਾਸਕ ਗੁਰਦੁਆਰਿਆਂ 'ਚ ਅਰਦਾਸ ਸਮਾਗਮ ਕਰਵਾਉਣ ਲਈ ਜੋ ...

ਪੂਰੀ ਖ਼ਬਰ »

ਰਮਨ ਸੰਧੂ ਦੇ ਮੁੜ ਜ਼ਿਲ੍ਹਾ ਪ੍ਰਧਾਨ ਬਣਨ ਨਾਲ ਯੂਥ ਵਰਕਰਾਂ 'ਚ ਉਤਸ਼ਾਹ-ਸਰਵਨ ਤੱਤਲਾ

ਸੇਖਵਾਂ, 10 ਜਨਵਰੀ (ਕੁਲਬੀਰ ਸਿੰਘ ਬੂਲੇਵਾਲ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਤੇ ਸ: ਬਿਕਰਮ ਸਿੰਘ ਮਜੀਠੀਆ ਵਲੋਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਰਮਨਦੀਪ ਸਿੰਘ ਸੰਧੂ ਨੂੰ ਮੁੜ ਜ਼ਿਲ੍ਹਾ ਯੂਥ ਦਿਹਾਤੀ ਗੁਰਦਾਸਪੁਰ ਦਾ ਪ੍ਰਧਾਨ ...

ਪੂਰੀ ਖ਼ਬਰ »

ਨਗਰ ਕੀਰਤਨ ਸਜਾਇਆ

ਅੱਚਲ ਸਾਹਿਬ, 10 ਜਨਵਰੀ (ਗੁਰਚਰਨ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂਆਣਾ ਸਾਹਿਬ ਪਿੰਡ ਵੈਰੋਨੰਗਲ ਤੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਰੰਧਾਵਾ ਦੀ ਰਹਿਨੁਮਾਈ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਦਾ ਹੋਵੇਗਾ ਵਿਕਾਸ- ਕੋਮਲਦੀਪ ਰੰਧਾਵਾ

ਕੋਟਲੀ ਸੂਰਤ ਮੱਲ੍ਹੀ, 10 ਜਨਵਰੀ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਦਾ ਜੰਗੀ ਪੱਧਰ 'ਤੇ ਵਿਕਾਸ ਹੋਵੇਗਾ ਤੇ ਹਰ ਵਰਗ ਤੱਕ ਸਰਕਾਰੀ ਸਹੂਲਤਾਂ ਦਾ ...

ਪੂਰੀ ਖ਼ਬਰ »

ਨੌਜਵਾਨ ਦੇ ਗੰੁਮ ਹੋਣ ਕਾਰਨ ਮਾਪੇ ਪ੍ਰੇਸ਼ਾਨ

ਗੁਰਦਾਸਪੁਰ, 10 ਜਨਵਰੀ (ਆਰਿਫ਼)-ਥਾਣਾ ਸਿਟੀ ਅਧੀਨ ਪੈਂਦੇ ਵਾਰਡ ਨੰਬਰ ਦੋ ਦਾ ਇਕ ਨੌਜਵਾਨ ਦੇ 1 ਜਨਵਰੀ ਨੰੂ ਲਾਪਤਾ ਹੋਣ ਕਰਕੇ ਉਸ ਦੇ ਮਾਪੇ ਕਾਫ਼ੀ ਪ੍ਰੇਸ਼ਾਨ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੇਮ ਕੁਮਾਰ ਪੁੱਤਰ ਵੀਰਪਾਲ ਨੇ ਦੱਸਿਆ ਕਿ ਉਸ ਦਾ ਭਰਾ ਗੋਲੂ (27) ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ 'ਚ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਨਾਲ ਬਾਜਵਾ ਦਾ ਹੋਰ ਮਾਣ ਵਧਿਆ-ਖੋਦੇਬਾਂਗਰ

ਕਾਲਾ ਅਫਗਾਨਾਂ, 10 ਜਨਵਰੀ (ਅਵਤਾਰ ਸਿੰਘ ਰੰਧਾਵਾ)-ਸਾਫ਼-ਸੁਥਰੇ ਅਕਸ ਦੇ ਮਾਲਕ ਕੈਬਨਿਟ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ ਦੇ ਅਥਾਹ ਪਿਆਰ ਸਦਕਾ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਕਾਂਗਰਸੀ ਉਮੀਦਵਾਰਾਂ ਨੂੰ ਲੋਕਾਂ ਨੇ ਸਰਪੰਚੀ ਦੀ ਸੀਟ ਦੇ ਨਿਵਾਜਿਆ ਹੈ, ਜਿਸ ...

ਪੂਰੀ ਖ਼ਬਰ »

ਰਾਸ਼ਟਰੀ ਕਲਿਆਣਕਾਰੀ ਪ੍ਰੀਸ਼ਦ ਵਲੋਂ ਸੈਮੀਨਾਰ

ਪਠਾਨਕੋਟ 10 ਜਨਵਰੀ (ਸੰਧੂ)-ਰਾਸ਼ਟਰੀ ਕਲਿਆਣਕਾਰੀ ਪ੍ਰੀਸ਼ਦ ਵਲੋਂ ਪ੍ਰੀਸ਼ਦ ਦੇ ਰਾਕੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਮਿਡਲ ਸਕੂਲ ਮਿਸ਼ਨ ਰੋਡ ਵਿਖੇ ਨਸ਼ੇ ਦੇ ਿਖ਼ਲਾਫ਼ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਜਿਸ 'ਚ ਮਨੋਵਿਗਿਆਨਿਕ ਮਾਹਿਰ ਡਾਕਟਰ ...

ਪੂਰੀ ਖ਼ਬਰ »

ਅਨੰਦ ਮਾਡਰਨ ਸਕੂਲ ਵਿਖੇ ਸੈਮੀਨਾਰ

ਗੁਰਦਾਸਪੁਰ, 10 ਜਨਵਰੀ (ਆਰਿਫ਼)-ਅਨੰਦ ਮਾਡਰਨ ਸਕੂਲ ਵਿਖੇ ਸਵੱਛਤਾ ਅਭਿਆਨ ਤਹਿਤ ਸੈਮੀਨਾਰ ਲਗਾਇਆ ਗਿਆ | ਜਿਸ ਦੀ ਆਰੰਭਤਾ ਪਿ੍ੰਸੀਪਲ ਨਰਗਿਸ ਅਨੰਦ ਨੇ ਕੀਤੀ | ਸੈਮੀਨਾਰ ਦੌਰਾਨ ਲੈਕ: ਭੁਪਿੰਦਰ ਸਿੰਘ ਨੇ ਸਵੱਛਤਾ ਬਾਰੇ ਜਾਗਰੂਕ ਕਰਦਿਆਂ ਵਿਦਿਆਰਥੀਆਂ ਨੰੂ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਯੂਨੀਅਨ ਦੀ ਮੀਟਿੰਗ

ਹਰਚੋਵਾਲ, 10 ਜਨਵਰੀ (ਢਿੱਲੋਂ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਲ ਹਰਚੋਵਾਲ ਦੀ ਮੀਟਿੰਗ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਹਰਚੋਵਾਲ ਵਿਖੇ ਹੋਈ, ਜਿਸ 'ਚ ਸਮੂਹ ਯੂਨੀਅਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ...

ਪੂਰੀ ਖ਼ਬਰ »

ਮੇਜਰ ਤੱਤਲਾ ਤੇ ਸਾਥੀਆਂ ਵਲੋਂ ਨਵੇਂ ਬਣੇ ਪੰਚਾਂ ਦਾ ਸਨਮਾਨ

ਸੇਖਵਾਂ, 10 ਜਨਵਰੀ (ਕੁਲਬੀਰ ਸਿੰਘ ਬੂਲੇਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਸੂਬੇਦਾਰ ਮੇਜਰ ਪ੍ਰਤਾਪ ਸਿੰਘ ਤੱਤਲਾ ਤੇ ਕਾਂਗਰਸੀ ਆਗੂ ਜੋਗਿੰਦਰ ਸਿੰਘ ਤੱਤਲਾ ਨੇ ਪਿੰਡ ਤੱਤਲਾ ਦੇ ਨਵੇਂ ਬਣੇ ਪੰਚਾਂ ਦਾ ਸਨਮਾਨ ਕੀਤਾ | ਇਸ ਮੌਕੇ ਪੰਚ ਭਜਨ ...

ਪੂਰੀ ਖ਼ਬਰ »

ਹਲਕਾ ਡੇਰਾ ਬਾਬਾ ਨਾਨਕ ਦੇ ਕਾਂਗਰਸੀ ਵਰਕਰਾਂ ਨੇ ਹੁਣ ਲੋਕ ਸਭਾ ਚੋਣਾਂ ਲਈ ਤਿਆਰੀ ਕੱਸੀ-ਬਾਜਵਾ

ਡੇਰਾ ਬਾਬਾ ਨਾਨਕ, 10 ਜਨਵਰੀ (ਹੀਰਾ ਸਿੰਘ ਮਾਂਗਟ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਕਾਂਗਰਸੀ ਵਰਕਰਾਂ ਵਲੋਂ ਪੰਚਾਇਤੀ ਚੋਣਾਂ 'ਚ ਕਾਂਗਰਸ ਨੂੰ ਹੂੰਝਾਫੇਰ ਜਿੱਤ ਦਿਵਾਉਣ ਤੋਂ ਬਾਅਦ ਹੁਣ ਆ ਰਹੀਆਂ ਲੋਕ ਸਭਾ ਚੋਣਾਂ ਲਈ ਵੀ ਲੰਗੋਟ ਕੱਸ ਲਿਆ ਹੈ | ਇਨ੍ਹਾਂ ...

ਪੂਰੀ ਖ਼ਬਰ »

ਰੰਧਾਵਾ ਦੀ ਰਹਿਨੁਮਾਈ ਹੇਠ ਪਿੰਡ ਕੋਟਲੀ ਭਿੱਟੇਵੱਢ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ-ਭਿੱਟੇਵੱਢ

ਕੋਟਲੀ ਸੂਰਤ ਮੱਲ੍ਹੀ, 10 ਜਨਵਰੀ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਪਿੰਡ ਕੋਟਲੀ ਭਿੱਟੇਵੱਢ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ ਤੇ ਲੋਕਾਂ ਦੇ ਘਰਾਂ ਤੱਕ ਸਰਕਾਰ ਦੀਆਂ ਸਹੂਲਤਾਂ ਦਾ ਲਾਭ ...

ਪੂਰੀ ਖ਼ਬਰ »

ਸਿੱਖਿਆ ਸੰਸਥਾਵਾਂ 'ਚ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਸਬੰਧੀ ਮੀਟਿੰਗ

ਗੁਰਦਾਸਪੁਰ, 10 ਜਨਵਰੀ (ਆਰਿਫ਼)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਬੱਡੀ ਪ੍ਰੋਗਰਾਮ ਨੰੂ ਜ਼ਿਲ੍ਹਾ ਗੁਰਦਾਸਪੁਰ 'ਚ ਸੁਚਾਰੂ ਢੰਗ ਨਾਲ ਚਲਾਉਣ ਲਈ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਵਲੋਂ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ | ਜ਼ਿਲ੍ਹੇ ਵਿਚ ਕਰਵਾਈਆਂ ਜਾ ਰਹੀਆਂ ...

ਪੂਰੀ ਖ਼ਬਰ »

ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਬਟਾਲਾ, 10 ਜਨਵਰੀ (ਬੁੱਟਰ)-ਪਿੰਡ ਡੁੱਲਟ ਦੇ ਨੌਜਵਾਨ ਸ਼ੁਭਪ੍ਰੀਤ ਸਿੰਘ (24) ਪੁੱਤਰ ਨਰਿੰਦਰ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ਮਿ੍ਤਕ ਸ਼ੁਭਪ੍ਰੀਤ ਸਿੰਘ ਦੀ ਮਾਤਾ ਲਖਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਬਹੁਤ ਹੀ ਹੋਣਹਾਰ ਤੇ ਮਿਹਨਤੀ ਪੁੱਤਰ ਜੋ ...

ਪੂਰੀ ਖ਼ਬਰ »

ਪੰਚਾਂ, ਸਰਪੰਚਾਂ ਦੇ ਸਨਮਾਨ ਸਮਾਗਮ ਦੌਰਾਨ ਕਾਂਗਰਸ ਨੇ ਲੋਕ ਸਭਾ ਚੋਣਾਂ ਦਾ ਵਜਾਇਆ ਬਿਗੁਲ

ਦੀਨਾਨਗਰ, 10 ਜਨਵਰੀ (ਸ਼ਰਮਾ/ਸੰਧੂ/ਸੋਢੀ)-ਅੱਜ ਦੀਨਾਨਗਰ ਦੇ ਕਿ੍ਸ਼ਨਾ ਰਿਜ਼ਾਰਟ ਵਿਖੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸਮਿਤੀ ਮੈਂਬਰਾਂ ਤੇ ਪੰਚਾਂ, ਸਰਪੰਚਾਂ ਦਾ ਸਨਮਾਨ ਸਮਾਗਮ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਮੁਹੱਲਾ ਵਾਸੀ ਮੇਅਰ ਨੰੂ ਮਿਲੇ

ਪਠਾਨਕੋਟ, 10 ਜਨਵਰੀ (ਆਸ਼ੀਸ਼ ਸ਼ਰਮਾ)-ਗੰਦੇ ਪਾਣੀ ਦੀ ਨਿਕਾਸੀ ਤੇ ਪੀਣ ਵਾਲੇ ਪਾਣੀ ਦੀ ਗੰਦੀ ਸਪਲਾਈ ਕਾਰਨ ਮੁਹੱਲਾ ਰਾਮਪੁਰਾ ਦੇ ਵਾਰਡ ਨੰਬਰ-23 ਤੇ ਵਾਰਡ ਨੰਬਰ-24 ਦੇ ਮੁਹੱਲਾ ਵਾਸੀ ਸ਼ਿਵ ਸੈਨਾ ਪ੍ਰਧਾਨ ਰਜਿੰਦਰ ਕੁਮਾਰ ਜਿੰਦੀ ਦੀ ਅਗਵਾਈ ਹੇਠ ਨਗਰ ਨਿਗਮ ਦੇ ਮੇਅਰ ...

ਪੂਰੀ ਖ਼ਬਰ »

ਸੰਜੀਵ ਬੈਂਸ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਨਿਯੁਕਤ

ਪਠਾਨਕੋਟ, 10 ਜਨਵਰੀ (ਆਰ. ਸਿੰਘ)-ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਪ੍ਰਧਾਨ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਜੀਵ ਬੈਂਸ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪਠਾਨਕੋਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਨਵ ...

ਪੂਰੀ ਖ਼ਬਰ »

ਭਾਜਪਾ ਅਯੱੁਧਿਆ 'ਚ ਰਾਮ ਮੰਦਿਰ ਦਾ ਨਿਰਮਾਣ ਜਲਦ ਕਰੇ-ਸਤੀਸ਼ ਮਹਾਜਨ

ਪਠਾਨਕੋਟ, 10 ਜਨਵਰੀ (ਚੌਹਾਨ)-ਸ਼ਿਵ ਸੈਨਾ ਪੰਜਾਬ ਦੇ ਉੱਤਰ-ਭਾਰਤ ਚੇਅਰਮੈਨ ਸਤੀਸ਼ ਮਹਾਜਨ ਨੇ ਕੇਂਦਰ ਦੀ ਭਾਜਪਾ ਸਰਕਾਰ ਨੰੂ ਹਿੰਦੂਆਂ ਦੇ ਪੂਜਨੀ ਸ੍ਰੀ ਰਾਮ ਜੀ ਦੀ ਜਨਮ ਸਥਲ ਅਯੱੁਧਿਆ 'ਚ ਤੁਰੰਤ ਬਿੱਲ ਲਿਆ ਕੇ ਰਾਮ ਮੰਦਿਰ ਦਾ ਰਸਤਾ ਸਾਫ਼ ਕਰੇ ਤੇ ਆਉਣ ਵਾਲੀਆਂ ...

ਪੂਰੀ ਖ਼ਬਰ »

ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਲਈ ਸਰਕਾਰ ਵਲੋਂ ਨਵੀਂ ਸੜਕ ਦੀ ਤਜਵੀਜ਼ ਨਾਲ ਕਿਸਾਨਾਂ ਦੇ ਚਿਹਰੇ ਮੁਰਝਾਏ

ਡੇਰਾ ਬਾਬਾ ਨਾਨਕ, 10 ਜਨਵਰੀ (ਹੀਰਾ ਸਿੰਘ ਮਾਂਗਟ)-ਪਿਛਲੇ ਲੰਬੇ ਸਮੇਂ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਦੇ ਖੁੱਲੇ ਲਾਂਘੇ ਨੂੰ ਲੈ ਕਿ ਜਿੱਥੇ ਸਮੂਹ ਨਾਨਕ ਨਾਮ ਲੇਵਾਂ ਸੰਗਤਾਂ ਵਲੋਂ ਅਰਦਾਸਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਤੇ ਪਿਛਲੇ ਦਿਨੀ ਦੋਵਾਂ ਦੇਸ਼ਾਂ ...

ਪੂਰੀ ਖ਼ਬਰ »

ਪੁਰਾਣਾ ਸ਼ਾਲਾ 'ਚ ਬੱਸ ਅੱਡੇ ਦੀ ਘਾਟ ਕਾਰਨ ਦੁਕਾਨਦਾਰ ਪ੍ਰੇਸ਼ਾਨ

ਪੁਰਾਣਾ ਸ਼ਾਲਾ, 10 ਜਨਵਰੀ (ਅਸ਼ੋਕ ਸ਼ਰਮਾ)- ਬੇਟ ਇਲਾਕੇ ਦੇ ਮੁੱਖ ਕਸਬਾ ਪੁਰਾਣਾ ਸ਼ਾਲਾ 'ਚ ਬੱਸ ਸਟੈਂਡ ਦੀ ਘਾਟ ਵੱਡੇ ਪੱਧਰ 'ਤੇ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਬੱਸਾਂ ਦੁਕਾਨਾਂ ਅੱਗੇ ਰੁਕਣ ਕਰਕੇ ਡਰਾਈਵਰਾਂ ਅਤੇ ਦੁਕਾਨਦਾਰਾਂ ਦੇ ਕਲੇਸ਼ ਵਿਚ ਵਾਧਾ ਹੋਇਆ ਹੈ, ...

ਪੂਰੀ ਖ਼ਬਰ »

ਦਾਜ ਲਈ ਤੰਗ ਪ੍ਰੇਸ਼ਾਨ ਕਰਨ 'ਤੇ ਮਾਮਲਾ ਦਰਜ

ਪਠਾਨਕੋਟ, 10 ਜਨਵਰੀ (ਸੰਧੂ)-ਥਾਣਾ ਡਵੀਜ਼ਨ ਨੰਬਰ-2 ਵਿਖੇ ਪੁਲਿਸ ਵਲੋਂ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਹੁਸ਼ਿਆਰਪੁਰ ਨਿਵਾਸੀ ਵਿਅਕਤੀ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ | ਸਥਾਨਕ ਪਟੇਲ ਚੌਾਕ ਨਿਵਾਸੀ ਮਹਿਲਾ ਵਲੋਂ ਵੁਮੈਨ ਸੈੱਲ 'ਚ ਸ਼ਿਕਾਇਤ ਕੀਤੀ ...

ਪੂਰੀ ਖ਼ਬਰ »

ਪੈਪਸੀਕੋ ਪਲਾਂਟ 'ਚ ਨੌਕਰੀ ਦੇਣ ਦੇ ਨਾਂਅ 'ਤੇ ਚੱਲ ਰਹੇ ਫਰਜ਼ੀਵਾੜੇ 'ਤੇ ਵਿਧਾਇਕ ਨੇ ਸਖ਼ਤ ਕਦਮ ਚੱੁਕੇ

ਪਠਾਨਕੋਟ, 10 ਜਨਵਰੀ (ਚੌਹਾਨ)-ਇੰਡਸਟਰੀ ਗਰੋਥ ਸੈਂਟਰ 'ਚ ਲਗਾਏ ਜਾ ਰਹੇ ਪੈਪਸੀਕੋ ਪਲਾਂਟ 'ਚ ਨੌਕਰੀ ਦੇਣ ਦੇ ਨਾਂਅ 'ਤੇ ਕੁਝ ਲੋਕਾਂ ਵਲੋਂ ਨੌਜਵਾਨਾਂ ਨੰੂ ਨੌਕਰੀ ਦਿਵਾਉਣ ਦੇ ਨਾਂਅ 'ਤੇ ਪੈਸੇ ਇਕੱਠੇ ਕਰਨ ਦੇ ਮਾਮਲੇ 'ਤੇ ਵਿਧਾਇਕ ਅਮਿਤ ਵਿਜ ਨੇ ਆਪਣੀ ਤਿੱਖੀ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਪਠਾਨਕੋਟ, 10 ਜਨਵਰੀ (ਸੰਧੂ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਕਲਗ਼ੀਧਰ ਭਦਰੋਆ ਵਲੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਦੀ ਦੇਖ ਰੇਖ ਹੇਠ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ...

ਪੂਰੀ ਖ਼ਬਰ »

ਮਾਮਲਾ ਕਠੂਆ ਜਬਰ ਜਨਾਹ ਤੇ ਕਤਲ ਦਾ ਦੀਪਕ ਖ਼ਜੂਰੀਆ ਨੰੂ ਸੁਣਾਏ ਜਾ ਰਹੇ ਨੇ ਗਵਾਹਾਂ ਦੇ ਬਿਆਨ

ਪਠਾਨਕੋਟ, 10 ਜਨਵਰੀ (ਚੌਹਾਨ)-ਕਠੂਆ ਜਬਰ ਜਨਾਹ ਤੇ ਕਤਲ ਕੇਸ 'ਚ ਅੱਜ ਕਥਿਤ ਦੋਸ਼ੀ ਦੀਪਕ ਖਜੂਰੀਆ ਤੇ 25 ਹੋਰ ਸਵਾਲ ਸਰਕਾਰੀ ਵਕੀਲ ਵਲੋਂ ਕੀਤੇ ਗਏ | ਉਨ੍ਹਾਂ ਦਾ ਉਸ ਨੇ ਅਤੇ ਉਸ ਦੇ ਵਕੀਲਾਂ ਨੇ ਜਵਾਬ ਦਿੱਤਾ ਤੇ ਕਿਹਾ ਇਹ ਝੂਠੇ ਸਵਾਲ ਹਨ | ਇਸੇ ਤਰ੍ਹਾਂ ਸਾਰੇ 7 ਕਥਿਤ ...

ਪੂਰੀ ਖ਼ਬਰ »

ਕਮਿਊਨਿਟੀ ਹੈਲਥ ਸੈਂਟਰ 'ਚ ਡਾਕਟਰਾਂ ਦੀ ਕਮੀ ਕਾਰਨ ਲੋਕਾਾ ਨੂੰ ਨਹੀਂ ਮਿਲ ਪਾ ਰਹੀਆਂ ਸਿਹਤ ਸਹੂਲਤਾਂ

ਨਰੋਟ ਜੈਮਲ ਸਿੰਘ, 10 ਜਨਵਰੀ (ਗੁਰਮੀਤ ਸਿੰਘ)-ਜ਼ਿਲ੍ਹਾ ਪਠਾਨਕੋਟ ਅਧੀਨ ਪੈਂਦੇ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਵਿਖੇ ਰਹਿੰਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਬਣਾਇਆ ਗਿਆ ਇਕੋ-ਇਕ ਕਮਿਊਨਿਟੀ ਹੈਲਥ ਸੈਂਟਰ ਡਾਕਟਰਾਂ ਤੇ ਦੂਜੇ ਸਟਾਫ਼ ...

ਪੂਰੀ ਖ਼ਬਰ »

'84 ਦੇ ਦੋਸ਼ੀਆਂ ਨੰੂ ਸਜ਼ਾਵਾਂ ਦਿਵਾਉਣ ਲਈ ਅੰਮਿ੍ਤ ਵੇਲੇ ਅਰਦਾਸ ਕੀਤੀ

ਨਰੋਟ ਮਹਿਰਾ, 10 ਜਨਵਰੀ (ਸੁਰੇਸ਼ ਕੁਮਾਰ)-ਵਿਧਾਨ ਸਭਾ ਹਲਕਾ ਭੋਆ ਦੇ ਅਧੀਨ ਇਤਿਹਾਸਕ ਗੁਰਦੁਆਰਾ ਬਾਰਠ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਅੰਮਿ੍ਤ ਵੇਲੇ ਸਰਬਸਾਂਝੀ ਅਰਦਾਸ ਕਰਵਾਈ ਗਈ | ਇਸ ਸਬੰਧੀ ਮੈਨੇਜਰ ਜਗਦੀਸ਼ ਸਿੰਘ ਬੁੱਟਰ ਨੇ ਦੱਸਿਆ ਹੈ ਕਿ ...

ਪੂਰੀ ਖ਼ਬਰ »

ਖਸਤਾ ਹਾਲਤ ਸੜਕ ਨੰੂ ਲੈ ਕੇ ਲੋਕਾਂ ਵਲੋਂ ਪ੍ਰਦਰਸ਼ਨ

ਪਠਾਨਕੋਟ, 10 ਜਨਵਰੀ (ਆਸ਼ੀਸ਼ ਸ਼ਰਮਾ)-ਜ਼ਿਲ੍ਹਾ ਪਠਾਨਕੋਟ ਦੇ ਬਲਾਕ ਧਾਰ ਦੇ ਅੰਦਰ ਆਉਂਦੀਆਂ ਦੋ ਪੰਚਾਇਤਾਂ ਪਿੰਡ ਭੰਗੂੜੀ ਤੇ ਪਿੰਡ ਰੋਘ ਦੇ ਲੋਕਾਂ ਵਲੋਂ ਪਿੰਡ ਨੰੂ ਜੋੜਦੀ ਸੰਪਰਕ ਸੜਕ ਦੀ ਖਸਤਾ ਹਾਲਤ ਨੰੂ ਲੈ ਕੇ ਦੋਵਾਂ ਪਿੰਡਾਂ ਦੇ ਸਰਪੰਚਾਂ ਦੀ ਸਾਂਝੀ ...

ਪੂਰੀ ਖ਼ਬਰ »

ਸਟੇਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਪਠਾਨਕੋਟ, 10 ਜਨਵਰੀ (ਚੌਹਾਨ)-ਸਟੇਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪਠਾਨਕੋਟ ਦੀ ਮੀਟਿੰਗ ਪਿ੍ੰਸੀਪਲ ਮੰਗਲ ਦਾਸ ਤੇ ਚਮਨ ਲਾਲ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਵੱਖ-ਵੱਖ ਵਿਭਾਗ ਦੇ ਪੈਨਸ਼ਨਰਾਂ ਨੇ ਹਿੱਸਾ ਲਿਆ | ਮੀਟਿੰਗ ਵਿਚ ਪੰਜਾਬ ਪ੍ਰਧਾਨ ਨਰੇਸ਼ ...

ਪੂਰੀ ਖ਼ਬਰ »

ਭਾਰਤੀ ਸੇਵਾ ਦਲ ਦੀ ਮੀਟਿੰਗ

ਪਠਾਨਕੋਟ, 10 ਜਨਵਰੀ (ਆਰ. ਸਿੰਘ)-ਭਾਰਤੀ ਸੇਵਾ ਦਲ ਦੀ ਮੀਟਿੰਗ ਪਾਰਟੀ ਦਫ਼ਤਰ ਸ਼ੈਲੀ ਰੋਡ ਪਠਾਨਕੋਟ ਵਿਖੇ ਦਲ ਦੇ ਪੰਜਾਬ ਚੇਅਰਮੈਨ ਬੂਆ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਨੂੰ ਸੰਬੋਧਨ ਕਰਦਿਆਂ ਪੰਜਾਬ ਚੇਅਰਮੈਨ ਬੂਆ ਸਿੰਘ ਨੇ ਕਿਹਾ ਕਿ ਦੇਸ਼ ਵਿਚ ਵੱਧ ਰਹੀ ...

ਪੂਰੀ ਖ਼ਬਰ »

ਨਗਰ ਕੀਰਤਨ ਸਜਾਇਆ

ਸ਼ਾਹਪੁਰ ਕੰਢੀ, 10 ਜਨਵਰੀ (ਰਣਜੀਤ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੰੂ ਸਮਰਪਿਤ ਸ਼ਾਹਪੁਰ ਕੰਢੀ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ...

ਪੂਰੀ ਖ਼ਬਰ »

ਬਾਗ਼ਬਾਨੀ ਵਿਭਾਗ ਵਲੋਂ ਸੈਮੀਨਾਰ

ਪਠਾਨਕੋਟ, 10 ਜਨਵਰੀ (ਆਰ. ਸਿੰਘ)-ਬੇਰੁਜ਼ਗਾਰਾਂ ਨੂੰ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦੇਣ ਲਈ ਮਿੰਨੀ ਸਕੱਤਰੇਤ ਰੁਜ਼ਗਾਰ ਦਫ਼ਤਰ ਪਠਾਨਕੋਟ ਵਿਖੇ ਜ਼ਿਲ੍ਹਾ ਨੋਡਲ ਅਫ਼ਸਰ ਆਰ.ਸੀ. ਖੁੱਲਰ ਦੀ ਪ੍ਰਧਾਨਗੀ ਹੇਠ ਸੈਮੀਨਾਰ ਲਗਾਇਆ ਗਿਆ | ਸਾਹਿਲ ਕੁਮਾਰ ਨੇ ਵੱਖ-ਵੱਖ ...

ਪੂਰੀ ਖ਼ਬਰ »

ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਜ਼ਰੂਰਤਮੰਦਾਂ ਨੂੰ ਮਾਸਿਕ ਰਾਸ਼ਨ ਭੇਟ

ਪਠਾਨਕੋਟ, 10 ਜਨਵਰੀ (ਆਰ. ਸਿੰਘ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਪਠਾਨਕੋਟ ਵਲੋਂ ਸਥਾਨਕ ਇਕ ਪੈਲੇਸ ਵਿਖੇ ਪ੍ਰਧਾਨ ਵਿਜੇ ਪਾਸੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਜਿਸ 'ਚ ਸਮਾਜ ਸੇਵਕ ਹੈਲਪਿੰਗ ਸੋਸ਼ਲ ਕਲੱਬ ਦੇ ਪ੍ਰਧਾਨ ਤਰਲੋਕ ਨੰਦਾ ਵਿਸ਼ੇਸ਼ ਤੌਰ 'ਤੇ ਹਾਜ਼ਰ ...

ਪੂਰੀ ਖ਼ਬਰ »

ਖੂਹ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹਨ ਪਿੰਡ ਭਾਦਨ ਦੇ ਲੋਕ-ਔਰਤਾਂ ਵਲੋਂ ਪ੍ਰਦਰਸ਼ਨ

ਪਠਾਨਕੋਟ, 10 ਜਨਵਰੀ (ਨਿ.ਪ.ਪ.)-ਪਠਾਨਕੋਟ ਜ਼ਿਲ੍ਹੇ ਦੇ ਪਿੰਡ ਭਾਦਨ ਜੋ ਧਾਰ ਬਲਾਕ 'ਚ ਪੈਂਦਾ ਹੈ ਤੇ ਵਸਨੀਕਾਂ ਨੰੂ ਅੱਜ ਵੀ ਖੂਹ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਇਸ ਸਬੰਧੀ ਪਿੰਡ ਦੀ ਵਸਨੀਕ ਰਾਧਾ ਦੇਵੀ, ਪੁਸ਼ਪਾ ਦੇਵੀ, ਨਿਸ਼ਾ, ਸ਼ਾਰਦਾ, ਬਿਮਲਾ ...

ਪੂਰੀ ਖ਼ਬਰ »

ਸਟਰੀਟ ਲਾਈਟਾਂ ਨਾ ਹੋਣ ਕਰਕੇ ਬਾਬਾ ਮਸਤ ਚੌਕ 'ਚ ਵੱਧ ਰਹੇ ਹਾਦਸੇ

ਸਰਨਾ, 10 ਜਨਵਰੀ (ਬਲਵੀਰ ਰਾਜ)-ਸਰਨੇ ਦੇ ਨਾਲ ਲੱਗਦੇ ਬਾਬਾ ਮਸਤ ਚੌਕ ਮਲਿਕਪੁਰ ਵਿਚ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ | ਇਹ ਚੌਕ ਬਹੁਤ ਜ਼ਿਆਦਾ ਗੁਲਾਈ ਅਕਾਰ 'ਚ ਹੈ | ਇਸ ਚੌਕ ਵਿਚ ਲਾਈਟਾਂ ਦਾ ਕੋਈ ਵੀ ਪ੍ਰਬੰਧ ਨਹੀਂ ਹੈ | ਰਾਤ ਸਮੇਂ ਜਲੰਧਰ ਤੋਂ ਆਉਂਦੀਆਂ ਗੱਡੀਆਂ ਕਈ ...

ਪੂਰੀ ਖ਼ਬਰ »

ਜਨਰਲ ਵਰਗ ਨੰੂ 10 ਪ੍ਰਤੀਸ਼ਤ ਰਾਖਵਾਂਕਰਨ ਦੇਣ ਦੇ ਫੈਸਲੇ ਦਾ ਸਵਾਗਤ

ਪਠਾਨਕੋਟ, 10 ਜਨਵਰੀ (ਚੌਹਾਨ)-ਕੇਂਦਰ ਸਰਕਾਰ ਨੇ ਜਨਰਲ ਵਰਗ ਨੰੂ 10 ਪ੍ਰਤੀਸ਼ਤ ਰਾਖਵਾਂਕਰਨ ਦੇ ਫੈਸਲੇ ਦੇ ਸਬੰਧ ਵਿਚ ਭਾਜਪਾ ਪਾਰਟੀ ਦੀ ਮੀਟਿੰਗ ਵਿਧਾਇਕ ਦਿਨੇਸ਼ ਸਿੰਘ ਬੱਬੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਧਾਰ ਦੇ ਕਈ ਸਰਪੰਚਾਂ ਤੇ ਪੰਚਾਂ ਨੇ ਹਿੱਸਾ ਲਿਆ ...

ਪੂਰੀ ਖ਼ਬਰ »

ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਜੇਤੂ ਉਮੀਦਵਾਰਾਂ ਦੇ ਸਵਾਗਤ ਸਬੰਧੀ ਸਮਾਗਮ

ਪਠਾਨਕੋਟ, 10 ਜਨਵਰੀ (ਆਰ ਸਿੰਘ)-ਹਲਕਾ ਪਠਾਨਕੋਟ ਵਿਚ ਬੀਤੇ ਦਿਨੀਂ ਹੋਏ ਪੰਚ-ਸਰਪੰਚ ਤੇ ਬਲਾਕ ਕਮੇਟੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਦਾ ਸਵਾਗਤ ਕਰਨ ਲਈ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਨਿਲ ਵਿਜ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਪਠਾਨਕੋਟ ਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਚਲੀ ਆ ਹੀ ਮੰਗ ਨੂੰ ਬੂਰ ਪੈਣ ਲੱਗਾ

ਪਠਾਨਕੋਟ, 10 ਜਨਵਰੀ (ਸੰਧੂ)-ਪਠਾਨਕੋਟ ਸ਼ਹਿਰ ਦੇ ਮੁੱਖ ਮੁਹੱਲਿਆਂ ਮੁਹੱਲਾ ਗਾਂਧੀ ਮੁਹੱਲਾ, ਪ੍ਰੀਤ ਨਗਰ, ਕਾਲਜ ਰੋਡ, ਅੰਬੇਦਕਰ ਨਗਰ ਆਦਿ ਮੁਹੱਲਿਆਂ 'ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵਸੇ ਲੋਕ ਇਨ੍ਹਾਂ ਮੁਹੱਲਿਆਂ 'ਚੋਂ ਗੁਜ਼ਰਨ ਵਾਲੀ ਮਾਲ ਰੇਲ ਗੱਡੀ ਤੇ ਰੇਲਵੇ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਸੁਜਾਨਪੁਰ ਹਰਮਨ ਦੇ ਪ੍ਰਧਾਨ ਰੋਹਿਤ ਮਿੰਟਾ ਦਾ ਤਾਜ਼ਪੋਸ਼ੀ ਸਮਾਗਮ

ਸੁਜਾਨਪੁਰ, 10 ਜਨਵਰੀ (ਜਗਦੀਪ ਸਿੰਘ)-ਲਾਇਨਜ਼ ਕਲੱਬ ਸੁਜਾਨਪੁਰ ਹਰਮਨ ਵਲੋਂ 2018-19 ਲਈ ਚੁਣੇ ਗਏ ਪ੍ਰਧਾਨ ਰੋਹਿਤ ਮਿੰਟਾ ਦਾ ਤਾਜ਼ਪੋਸ਼ੀ ਪ੍ਰੋਗਰਾਮ ਪੰਜਾਬੀ ਗਾਰਡਨ ਸੁਜਾਨਪੁਰ ਵਿਖੇ ਇੰਸਟਾਲੇਸ਼ਨ ਚੇਅਰਮੈਨ ਸੁਰੇਸ਼ ਮਹਾਜਨ ਰਾਜੂ ਦੀ ਪ੍ਰਧਾਨਗੀ ਹੇਠ ਹੋਇਆ | ਇਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX