ਤਾਜਾ ਖ਼ਬਰਾਂ


ਦਿੱਲੀ ਵਿਚ ਮੌਸਮ ਦੀ ਖ਼ਰਾਬੀ ਹੋਣ ਕਾਰਨ ਪਟਨਾ ਤੋਂ ਦਿੱਲੀ ਆਉਣ ਵਾਲੀ ਹਵਾਈ ਉਡਾਣ ਨੂੰ ਰਾਜਾਸਾਂਸੀ ਦੇ ਹਵਾਈ ਅੱਡੇ 'ਤੇ ਉਤਾਰਿਆ
. . .  16 minutes ago
ਡੇਰਾਬਸੀ ਥਾਣੇ 'ਚ ਤਾਇਨਾਤ ਸਬ -ਇੰਸਪੈਕਟਰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  26 minutes ago
ਡੇਰਾਬਸੀ, 12 ਨਵੰਬਰ (ਸ਼ਾਮ ਸਿੰਘ ਸੰਧੂ) - ਵੀਰਵਾਰ ਦੇਰ ਸ਼ਾਮ ਚੌਕਸੀ ਵਿਭਾਗ ਦੇ ਐੱਸ.ਐੱਸ.ਪੀ ਵਰਿੰਦਰ ਕੁਮਾਰ ਬਖ਼ਸ਼ੀ ਵੱਲੋਂ ਆਪਣੀ ਟੀਮ ਸਮੇਤ ਡੇਰਾਬਸੀ ਪੁਲਿਸ ਸਟੇਸ਼ਨ 'ਚ ਛਾਪਾ ਮਾਰ ਕੇ ਥਾਣੇ 'ਚ ਤੈਨਾਤ ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਇੱਕ ਧਿਰ ਵੱਲੋਂ ਦਿੱਤੀ 10 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ...
ਪੰਜਾਬ 'ਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਨਾਗਰਿਕਤਾ ਸੋਧ ਬਿੱਲ - ਕੈਪਟਨ
. . .  about 2 hours ago
ਚੰਡੀਗੜ੍ਹ, 12 ਦਸੰਬਰ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਨੂੰ ਭਾਰਤ ਦੇ ਧਰਮ ਨਿਰਪੱਖ ਚਰਿੱਤਰ ਉੱਪਰ ਸਿੱਧਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ...
ਕੇਂਦਰੀ ਖੇਤੀਬਾੜੀ ਕੀਮਤ ਤੇ ਲਾਗਤ ਕਮਿਸ਼ਨ ਦੇ ਚੇਅਰਮੈਨ ਵੱਲੋਂ ਮਾਝੇ ਦੇ ਕਿਸਾਨਾਂ ਨਾਲ ਮਿਲਣੀ
. . .  about 2 hours ago
ਮਾਨਾਂਵਾਲਾ, 12 ਦਸੰਬਰ (ਗੁਰਦੀਪ ਸਿੰਘ ਨਾਗੀ) - ਮਾਝੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ, ਖੇਤੀਬਾੜੀ ਲਾਗਤਾਂ ਤੇ ਕੀਮਤ, ਘੱਟੋ ਘੱਟ ਸਮਰਥਨ ਮੁੱਲ ਤੇ ਪਰਾਲੀ ਦੀ ਸਾਂਭ ਸੰਭਾਲ ਜਾਂ ਖੇਤ 'ਚ ਮਿਲਾਉਣ ਲਈ ਆਉਂਦੇ ਖ਼ਰਚਿਆਂ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ...
ਹਲਕੀ ਬੂੰਦਾ-ਬਾਂਦੀ ਨਾਲ ਠੰਢ ਨੇ ਦਿੱਤੀ ਦਸਤਕ, 13 ਡਿਗਰੀ ਤੇ ਪਹੁੰਚਿਆ ਤਾਪਮਾਨ
. . .  about 2 hours ago
ਅਜਨਾਲਾ, 12 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਸਵੇਰ ਤੋਂ ਸ਼ੁਰੂ ਹੋਈ ਹਲਕੀ ਬੂੰਦਾ-ਬਾਂਦੀ ਨਾਲ ਸੂਬੇ 'ਚ ਠੰਢ ਨੇ ਦਸਤਕ ਦੇ ਦਿੱਤੀ ਹੈ, ਇਸ ਨਾਲ ਵੱਧ ਤੋ ਵੱਧ ਤਾਪਮਾਨ ਵੀ ਹੇਠਾਂ ਆ ਗਿਆ ਹੈ ਤੇ ਅੱਜ ਸ਼ਾਮ ਸਮੇਂ ਤਾਪਮਾਨ 13 ਡਿਗਰੀ ਤੇ ਪੁੱਜ ਗਿਆ, ਜਿਸ ਦਾ ਅਸਰ...
ਭਾਜਪਾ ਐਮ.ਪੀ ਦੀ ਰਿਹਾਇਸ਼ 'ਚ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਮਾਰੀ ਗੋਲੀ, ਮੌਤ
. . .  about 3 hours ago
ਨਵੀਂ ਦਿੱਲੀ, 12 ਦਸੰਬਰ - ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਰਿਹਾਇਸ਼ 'ਤੇ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ...
ਆਵਾਰਾ ਪਸ਼ੂਆਂ ਨੂੰ ਲੈ ਕੇ ਸਬ ਕਮੇਟੀ ਵੱਲੋਂ ਮੀਟਿੰਗ
. . .  about 3 hours ago
ਚੰਡੀਗੜ੍ਹ, 12 ਦਸੰਬਰ - ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਪਸ਼ੂ ਪਾਲ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਿੱਖਿਆ ਮੰਤਰੀ...
ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਵਿਦਿਆਰਥੀਆ ਵੱਲੋਂ ਪ੍ਰਦਰਸ਼ਨ
. . .  about 3 hours ago
ਕੋਲਕਾਤਾ, 12 ਦਸੰਬਰ - ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਦੇਸ਼ ਭਰ ਵਿਚ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਇਸ ਦੇ ਤਹਿਤ ਪ੍ਰੈਜ਼ੀਡੈਂਸੀ ਯੂਨੀਵਰਸਿਟੀ ਦੇ ਵਿਦਿਆਰਥੀਆ ਨੇ ਨਾਗਰਿਕਤਾ ਸੋਧ ਬਿੱਲ...
ਯੂ.ਕੇ ਦੀਆਂ ਚੋਣਾਂ ਵਿਚ ਪੰਜਾਬੀਆਂ ਦੀ ਗਹਿਮਾ ਗਹਿਮੀ
. . .  about 4 hours ago
ਲੰਡਨ, 12 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਬਰਤਾਨੀਆ ਦੀਆਂ ਆਮ ਚੋਣਾਂ ਵਿਚ ਜਿੱਥੇ ਪੰਜਾਬੀ ਮੂਲ ਦੇ ਉਮੀਦਵਾਰ ਵੱਖ ਵੱਖ ਪਾਰਟੀਆਂ ਵੱਲੋਂ ਕਿਸਮਤ ਅਜ਼ਮਾ ਰਹੇ ਹਨ। ਉੱਥੇ ਪੰਜਾਬੀ...
ਮਾਲਵਾ ਖੇਤਰ ਵਿਚ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਲਗਾਤਾਰ ਜਾਰੀ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 12 ਦਸੰਬਰ (ਰਣਜੀਤ ਸਿੰਘ ਢਿੱਲੋਂ) - ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿਚ ਲਗਾਤਾਰ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਰਹੀ ਹੈ। ਲਗਾਤਾਰ ਲੱਗੀ ਝੜੀ ਕਾਰਨ ਜਨਜੀਵਨ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ। ਮੀਂਹ ਕਾਰਨ ਜਿੱਥੇ ਠੰਢ...
ਖੁਦਰਾ ਮਹਿੰਗਾਈ ਦਰ ਵੱਧ ਕੇ ਹੋਈ 5.54 ਫ਼ੀਸਦੀ - ਭਾਰਤ ਸਰਕਾਰ
. . .  about 4 hours ago
ਨਵੀਂ ਦਿੱਲੀ, 12 ਦਸੰਬਰ - ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਨਵੰਬਰ ਮਹੀਨੇ ਵਿਚ ਖੁਦਰਾ ਮਹਿੰਗਾਈ ਦਰ ਅਕਤੂਬਰ ਮਹੀਨੇ 'ਚ 4.62 ਤੋਂ ਵੱਧ ਕੇ 5.54 ਫ਼ੀਸਦੀ...
ਡਿਬਰੂਗੜ੍ਹ ਹਵਾਈ ਅੱਡੇ 'ਤੇ ਫਸੇ 178 ਯਾਤਰੀ ਲਿਆਂਦੇ ਗਏ ਗੁਹਾਟੀ
. . .  about 4 hours ago
ਦਿਸਪੁਰ, 12 ਦਸੰਬਰ - ਅਸਮ ਵਿਚ ਨਾਗਰਿਕਤਾ ਸੋਧ ਬਲ ਨੂੰ ਲੈ ਕੇ ਚੱਲ ਰਹੀ ਹਿੰਸਾ ਦੌਰਾਨ ਡਿਬੂਰਗੜ੍ਹ ਹਵਾਈ ਅੱਡੇ 'ਚ ਫਸੇ 178 ਯਾਤਰੀ ਹਵਾਈ ਜਹਾਜ਼ ਰਾਹੀ ਸੁਰੱਖਿਅਤ ਗੁਹਾਟੀ...
ਟਰੈਕਟਰ ਹੇਠਾਂ ਆਉਣ ਕਾਰਨ ਚਾਲਕ ਦੀ ਮੌਤ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 12 ਦਸੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਦਲਜੀਤ ਸਿੰਘ ਮੱਕੜ)- ਪਿੰਡ ਤੋਲਾਵਾਲ ਦੇ ਇੱਕ ਨੌਜਵਾਨ ਦੀ ਟਰੈਕਟਰ ਹੇਠ ਆਉਣ ਕਾਰਨ ਮੌਤ...
ਨਿਰਭਯਾ ਮਾਮਲਾ : ਦੋਸ਼ੀ ਅਕਸ਼ੈ ਦੀ ਪੁਨਰ ਸਮੀਖਿਆ ਪਟੀਸ਼ਨ 'ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
. . .  about 5 hours ago
ਨਵੀਂ ਦਿੱਲੀ, 12 ਦਸੰਬਰ- ਨਿਰਭਯਾ ਮਾਮਲੇ ਦੇ ਦੋਸ਼ੀ ਅਕਸ਼ੈ ਕੁਮਾਰ ਸਿੰਘ ਦੀ ਪੁਨਰ ਸਮੀਖਿਆ ਪਟੀਸ਼ਨ 'ਤੇ ਸੁਪਰੀਮ ਕੋਰਟ...
ਹਮੀਰਾ ਵਿਖੇ ਐੱਸ. ਟੀ. ਐੱਫ. 'ਤੇ ਹਮਲਾ ਕਰਨ ਵਾਲਿਆਂ 'ਚੋਂ 6 ਵਿਅਕਤੀ ਗ੍ਰਿਫ਼ਤਾਰ
. . .  about 5 hours ago
ਕਪੂਰਥਲਾ, 12 ਦਸੰਬਰ (ਅਮਰਜੀਤ ਸਿੰਘ ਸਡਾਨਾ)- ਬੀਤੀ ਦੇਰ ਸ਼ਾਮ ਥਾਣਾ ਸੁਭਾਨਪੁਰ ਅਧੀਨ ਆਉਂਦੇ ਪਿੰਡ ਹਮੀਰਾ ਵਿਖੇ ਨਸ਼ਾ ਤਸਕਰਾਂ ਵਲੋਂ ਐੱਸ. ਟੀ. ਐੱਫ. ਦੀ ਟੀਮ 'ਤੇ ਹਮਲਾ ਕਰਕੇ ਪੰਜ ਪੁਲਿਸ ਕਰਮਚਾਰੀਆਂ ਨੂੰ...
ਖੇਡ ਉਦਯੋਗ ਦੀਆਂ ਸਮੱਸਿਆਵਾਂ ਸੁਣਨ ਲਈ ਜਲੰਧਰ ਪਹੁੰਚੇ ਰਾਣਾ ਸੋਢੀ
. . .  about 5 hours ago
ਅਯੁੱਧਿਆ ਮਾਮਲੇ 'ਚ ਦਾਇਰ ਪੁਨਰ ਸਮੀਖਿਆ ਪਟੀਸ਼ਨਾਂ ਸੁਪਰੀਮ ਕੋਰਟ ਵਲੋਂ ਖ਼ਾਰਜ
. . .  about 6 hours ago
ਆਸਾਮ : ਭਾਜਪਾ ਨੇਤਾ ਜਤਿਨ ਬੋਰਾ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
. . .  about 6 hours ago
ਕਾਰਗੁਜ਼ਾਰੀ ਦੇ ਆਧਾਰ 'ਤੇ ਕੈਬਨਿਟ 'ਚ ਫੇਰਬਦਲ ਹੋਣਾ ਚਾਹੀਦਾ ਹੈ- ਰਾਜਾ ਵੜਿੰਗ
. . .  about 6 hours ago
ਔਰੰਗਾਬਾਦ 'ਚ ਭਾਜਪਾ ਨੇਤਾ ਪੰਕਜਾ ਮੁੰਡੇ ਨੇ ਇੱਕ ਰੋਜ਼ਾ ਭੁੱਖ ਹੜਤਾਲ 'ਤੇ ਬੈਠਣ ਦਾ ਕੀਤਾ ਐਲਾਨ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 27 ਪੋਹ ਸੰਮਤ 550

ਤਰਨਤਾਰਨ

ਮੰਤਰੀ ਸਰਕਾਰੀਆ ਨਵੇਂ ਚੁਣੇ ਸਰਪੰਚਾਂ, ਪੰਚਾਂ, ਜ਼ਿਲ੍ਹਾ ਪ੍ਰੀਸ਼ਦ ਤੇ ਸਮੰਤੀ ਮੈਂਬਰਾਂ ਨੂੰ ਚੁਕਾਉਣਗੇ ਸਹੁੰ-ਡਿਪਟੀ ਕਮਿਸ਼ਨਰ

ਤਰਨ ਤਾਰਨ, 10 ਜਨਵਰੀ (ਹਰਿੰਦਰ ਸਿੰਘ)¸ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸਰਕਾਰੀਆ ਪੰਚਾਇਤੀ ਰਾਜ ਸੰਸਥਾਵਾਂ ਅਧੀਨ ਚੁਣੇ ਗਏ ਸਰਪੰਚਾਂ, ਪੰਚਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨੂੰ 11 ਜਨਵਰੀ ਨੂੰ ਪੁਲਿਸ ਲਾਈਨ ਗਰਾਊਾਡ ਤਰਨ ਤਾਰਨ ...

ਪੂਰੀ ਖ਼ਬਰ »

ਸ਼ਬਦ ਗੁਰੂ ਯਾਤਰਾ ਦਾ ਪੱਟੀ ਸ਼ਹਿਰ ਵਿਖੇ ਪਹੁੰਚਣ 'ਤੇ ਥਾਂ-ਥਾਂ ਹੋਇਆ ਭਰਵਾਂ ਸਵਾਗਤ ਨਗਰ ਕੀਰਤਨ 'ਤੇ ਥਾਂ-ਥਾਂ ਸੰਗਤਾਂ ਵਲੋਂ ਫੁੱਲਾਂ ਦੀ ਵਰਖ਼ਾ

ਪੱਟੀ, 10 ਜਨਵਰੀ (ਅਵਤਾਰ ਸਿੰਘ ਖਹਿਰਾ/ਕੁਲਵਿੰਦਰ ਕਾਲੇਕੇ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਰੰਭ ਕੀਤੀ ਸ਼ਬਦ ਗੁਰੂ ਯਾਤਰਾ ...

ਪੂਰੀ ਖ਼ਬਰ »

ਮਨਜੀਤ ਸਿੰਘ ਘਸੀਟਪੁਰਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ

ਤਰਨ ਤਾਰਨ, 10 ਜਨਵਰੀ (ਹਰਿੰਦਰ ਸਿੰਘ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਵਲੋਂ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਨਵੇਂ ਨਿਯੁਕਤ ਕੀਤੇ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਵਿਚ ਟਕਸਾਲੀ ਕਾਂਗਰਸੀ ਮਨਜੀਤ ਸਿੰਘ ਘਸੀਟਪੁਰਾ ਨੂੰ ਤਰਨ ਤਾਰਨ ਜ਼ਿਲ੍ਹੇ ...

ਪੂਰੀ ਖ਼ਬਰ »

ਰੰਜਿਸ਼ ਤਹਿਤ ਮਾਰਕੁੱਟ ਕਰਨ ਤੇ ਧਮਕੀਆਂ ਦੇਣ 'ਤੇ ਕੇਸ ਦਰਜ

ਤਰਨ ਤਾਰਨ, 10 ਜਨਵਰੀ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਰੰਜਿਸ਼ ਤਹਿਤ ਇਕ ਵਿਅਕਤੀ 'ਤੇ ਹਮਲਾ ਕਰਨ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ 6 ਵਿਅਕਤੀਆਂ ਤੋਂ ਇਲਾਵਾ 15 ਅਣ-ਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ | ਐੱਸ. ...

ਪੂਰੀ ਖ਼ਬਰ »

ਪੁਲਿਸ ਵਲੋਂ ਭਗੌੜਾ ਵਿਅਕਤੀ ਕਾਬੂ

ਤਰਨ ਤਾਰਨ, 10 ਜਨਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਇਕ ਭਗੌੜੇ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਐੱਸ.ਪੀ.(ਡੀ.) ਤਿਲਕ ਰਾਜ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵਲੋਂ ਮੰਗਾਂ ਸਬੰਧੀ ਸੀ. ਡੀ. ਪੀ. ਓ. ਦਫ਼ਤਰ ਵਿਖੇ ਧਰਨਾ

ਖਡੂਰ ਸਾਹਿਬ, 10 ਜਨਵਰੀ (ਰਸ਼ਪਾਲ ਸਿੰਘ ਕੁਲਾਰ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਸੱਦੇ 'ਤੇ ਸੀ.ਡੀ.ਪੀ.ਓ ਦਫਤਰ ਬਲਾਕ ਖਡੂਰ ਸਾਹਿਬ ਵਿਖੇ ਸਮੂਹ ਵਰਕਰਾਂ ਅਤੇ ਹੈਲਪਰਾਂ ਨੇ ਇਕੱਠੇ ਹੋ ਕਿ ਧਰਨਾ ਲਗਾਇਆ ਅਤੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਇਕੱਠ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਵਲੋਂ ਤਹਿਸੀਲਦਾਰ ਖਡੂਰ ਸਾਹਿਬ ਸਨਮਾਨਿਤ

ਖਡੂਰ ਸਾਹਿਬ, 10 ਜਨਵਰੀ (ਰਸ਼ਪਾਲ ਸਿੰਘ ਕੁਲਾਰ)-ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਨੰਬਰਦਾਰ, ਤਹਿਸੀਲ ਪ੍ਰਧਾਨ ਪਲਵਿੰਦਰ ਸਿੰਘ ਨੰਬਰਦਾਰ ਅਤੇ ਸਮੂਹ ਨੰਬਰਦਾਰਾਂ ਵਲੋਂ ਗੁਰਮੀਤ ਸਿੰਘ ਤਹਿਸੀਲ ਖਡੂਰ ਸਾਹਿਬ ਨੂੰ ਵਧੀਆ ਸੇਵਾਵਾਂ ...

ਪੂਰੀ ਖ਼ਬਰ »

ਈ.ਟੀ.ਯੂ. ਵਲੋਂ 20 ਨੂੰ ਮੋਗਾ ਵਿਖੇ ਕੀਤੀ ਜਾਵੇਗੀ ਵਿਸ਼ਾਲ ਕਨਵੈਨਸ਼ਨ

ਤਰਨ ਤਾਰਨ, 10 ਜਨਵਰੀ (ਹਰਿੰਦਰ ਸਿੰਘ) ¸ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਤਰਨਤਾਰਨ ਦੀ ਅਹਿਮ ਇਕੱਤਰਤਾ ਗੁਰਵਿੰਦਰ ਸਿੰਘ ਬੱਬੂ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਵਿਖੇ ਹੋਈ | ਇਸ ਮੀਟਿੰਗ ਵਿਚ ਈ.ਟੀ.ਯੂ. ਪੰਜਾਬ ਵਲੋਂ 20 ...

ਪੂਰੀ ਖ਼ਬਰ »

ਟਰੈਫਿਕ ਪੁਲਿਸ ਇੰਚਾਰਜ ਨੇ ਬੁਲੈਟ ਮੋਟਰਸਾਈਕਲ 'ਤੇ ਪਟਾਕੇ ਪਾਉਣ ਵਾਲੇ ਅਨਸਰਾਂ ਨੂੰ ਪਾਈ ਨੱਥ

ਤਰਨ ਤਾਰਨ, 10 ਜਨਵਰੀ (ਹਰਿੰਦਰ ਸਿੰਘ)-ਟਰੈਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਅਸ਼ਵਨੀ ਕੁਮਾਰ ਵਲੋਂ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਸ਼ਹਿਰ ਦੇ ਆਮ ਨਾਗਰਿਕਾਂ ਨੇ ਸੁੱਖ ਦਾ ਸਾਹ ਲਿਆ ਹੈ, ਕਿਉਂ ਕਿ ਉਨ੍ਹਾਂ ਨੇ ਮੋਟਰਸਾਈਕਲਾਂ 'ਤੇ ਅਵਾਰਾ ਅਤੇ ਗ਼ਲਤ ਅਨਸਰਾਂ, ਜੋ ...

ਪੂਰੀ ਖ਼ਬਰ »

ਤਰਨ ਤਾਰਨ ਦੇ ਰੰਗ ਮੰਚ ਗਰੁੱਪ ਨੂੰ ਸੌ ਾਗ ਤੇ ਡਰਾਮਾ ਡਵੀਜ਼ਨ ਵਲੋਂ ਮਿਲੀ ਮਾਨਤਾ

ਤਰਨ ਤਾਰਨ, 10 ਜਨਵਰੀ (ਗੁਰਪ੍ਰੀਤ ਸਿੰਘ ਕੱਦਗਿੱਲ)-ਨਹਿਰੂ ਯੁਵਾ ਕੇਂਦਰ ਦੇ ਸਾਬਕਾ ਬਲਾਕ ਇੰਚਾਰਜ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਰਾਜਬੀਰ ਚੀਮਾ ਦੇ ਰੰਗ ਮੰਚ ਗਰੁੱਪ ਮੁਹੰਮਦ ਰਫ਼ੀ ਚੈਰੀਟੇਬਲ ਟ੍ਰਸਟ ਨੂੰ ਭਾਰਤ ਸਰਕਾਰ ਦੇ ਜਾਣਕਾਰੀ ਅਤੇ ਪ੍ਰਸਾਰਣ ਮੰਤਰਾਲੇ ਦੇ ...

ਪੂਰੀ ਖ਼ਬਰ »

ਹੈੱਡਮਾਸਟਰ ਨਾਗਪਾਲ ਦੀ ਯਾਦ 'ਚ ਵਿਦਿਆਰਥੀਆਂ ਨੂੰ ਸਵੈਟਰ ਤੇ ਬੂਟ ਵੰਡੇ

ਤਰਨ ਤਾਰਨ, 10 ਜਨਵਰੀ (ਪਰਮਜੀਤ ਜੋਸ਼ੀ)- ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਤਰਨ ਤਾਰਨ ਬਲਾਕ-1 ਵਿਖੇ ਹੈੱਡਮਾਸਟਰ ਜੋਗਿੰਦਰ ਸਿੰਘ ਨਾਗਪਾਲ ਦੀ ਯਾਦ ਵਿਚ ਬੀ.ਪੀ.ਈ.ਓ. ਵੀਰਪਾਲ ਕੌਰ ਦੀ ਪ੍ਰੇਰਨਾ ਸਦਕਾ ਨਾਗਪਾਲ ਪਰਿਵਾਰ ਵਲੋਂ ਸਕੂਲ ਵਿਦਿਆਰਥੀਆਾ ਨੂੰ ਸਵੈਟਰ, ਬੂਟ ਤੇ ...

ਪੂਰੀ ਖ਼ਬਰ »

ਪ੍ਰੀ-ਪ੍ਰਾਇਮਰੀ ਬੱਚਿਆਂ ਨੂੰ ਖੇਡਾਂ ਤੇ ਵਿੱਦਿਅਕ ਸਾਮਾਨ ਭੇਟ

ਤਰਨ ਤਾਰਨ, 10 ਜਨਵਰੀ (ਲਾਲੀ ਕੈਰੋਂ)-ਤਰਨ ਤਾਰਨ ਦੇ ਪਿੰਡ ਕੰਗ ਖੁਰਦ ਦੀ ਨਵੀਂ ਬਣੀ ਪੰਚਾਇਤ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਕੰਗ ਥੇਹ ਦੇ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਬੈਠਣ ਲਈ ਮੇਜ ਕੁਰਸੀਆਂ ਅਤੇ ਖੇਡਣ ਲਈ ਐਜੂਕੇਸ਼ਨਲ ਖਿਡੌਣੇ ਦਿੱਤੇ ਗਏ | ਇਸ ਮੌਕੇ ...

ਪੂਰੀ ਖ਼ਬਰ »

ਪੰਜਾਬ ਦਾ ਅਮੀਰ ਵਿਰਸਾ ਸੰਭਾਲਣ ਲਈ ਨੌਜਵਾਨ ਲੜਕੇ ਲੜਕੀਆਂ ਅੱਗੇ ਆਉਣ-ਇਕਬਾਲ ਸੰਧੂ

ਤਰਨ ਤਾਰਨ, 10 ਜਨਵਰੀ (ਹਰਿੰਦਰ ਸਿੰਘ)-ਸ਼ਹਿਰਾਂ ਵਿਚਲੇ ਤੰਗ ਗਲੀਆਂ ਵਾਲੇ ਮਕਾਨ, ਜਿੰਨਾਂ ਵਿਚ ਸਾਰਾ ਸਾਲ ਧੁੱਪ ਵੀ ਨਹੀਂ ਆਉਂਦੀ ਵਿਚ ਰਹਿਣ ਵਾਲੇ ਪਰਿਵਾਰਾਂ ਨੂੰ ਮਜ਼ਬੂਰੀ ਵੱਸ ਤੇ ਦੂਜੇ ਲੋਕ ਸ਼ੌਾਕ ਨਾਲ ਜਾਂ ਵਿਖਾਵੇ ਕਾਰਨ ਮੈਰਿਜ ਪੈਲਿਸਾਂ ਵਿਚ ਆਪਣੇ ਬੱਚੇ, ...

ਪੂਰੀ ਖ਼ਬਰ »

ਪੰਜਾਬ 'ਚ ਨਸ਼ਾ, ਰੇਤ ਬਜਰੀ, ਬੇਅਦਬੀ, ਬੇਰੁਜ਼ਗਾਰੀ ਦੇ ਮੁੱਦੇ ਜਿਉਂ ਦੇ ਤਿਉਂ

ਖਡੂਰ ਸਾਹਿਬ, 10 ਜਨਵਰੀ (ਰਸ਼ਪਾਲ ਸਿੰਘ ਕੁਲਾਰ)-ਪੰਜਾਬ ਦੀ ਕੈਪਟਨ ਸਰਕਾਰ 2017 ਵਿਚ ਸ਼੍ਰੋਮਣੀ ਅਕਾਲੀ ਦਲ (ਬ) 'ਤੇ ਇਹ ਦੋਸ਼ ਲਗਾ ਕਿ ਸੱਤਾ ਵਿਚ ਆਈ ਸੀ ਕਿ ਅਕਾਲੀ ਦਲ ਦੀ ਸਰਪ੍ਰਸਤੀ ਹੇਠ ਚਿੱਟੇ ਦਾ ਕਾਰੋਬਾਰ ਹੁੰਦਾ ਹੈ ਅਤੇ ਰੇਤ-ਬੱਜਰੀ 'ਤੇ ਵੀ ਅਕਾਲੀ ਮਾਫੀਆ ਕਾਬਜ਼ ...

ਪੂਰੀ ਖ਼ਬਰ »

ਗੌਰਵਦੀਪ ਸਿੰਘ ਵਲਟੋਹਾ ਨੂੰ ਪ੍ਰਧਾਨ ਬਣਾਉਣ 'ਤੇ ਪਿੰਡ ਭੂਰਾ ਕੋਹਨਾ ਦੇ ਅਕਾਲੀ ਵਰਕਰਾਂ ਲੱਡੂ ਵੰਡੇ

ਖੇਮਕਰਨ, 10 ਜਨਵਰੀ (ਰਾਕੇਸ਼ ਬਿੱਲਾ)-ਹਲਕਾ ਖੇਮਕਰਨ ਦੇ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਦੇ ਸਪੁੱਤਰ ਗੌਰਵਦੀਪ ਸਿੰਘ ਵਲਟੋਹਾ ਨੂੰ ਸੋਈ ਦਾ ਮਾਝਾ ਵਿੰਗ ਦਾ ਪ੍ਰਧਾਨ ਨਿਯੁਕਤ ਕਰਨ 'ਤੇ ਹਲਕੇ ਦੇ ਅਕਾਲੀ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ...

ਪੂਰੀ ਖ਼ਬਰ »

ਲਾਗਤਬਾਜ਼ੀ ਤਹਿਤ ਮਾਰਬਲ ਦੀ ਦੁਕਾਨ ਦੇ ਬਾਹਰ ਪਿਆ ਚਾਰ ਸੌ ਫੁੱਟ ਪੱਥਰ ਤੋੜਿਆ

ਫਤਿਆਬਾਦ, 10 ਜਨਵਰੀ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਇਕ ਮਾਰਬਲ, ਟਾਈਲਾਂ ਵਾਲੀ ਦੁਕਾਨ 'ਤੇ ਸ਼ਰਾਰਤੀ ਅਨਸਰਾਂ ਵਲੋਂ ਭੰਨ ਤੋੜ ਕਰਨ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਖਵਾਸਪੁਰ ਦੇ ਵਸਨੀਕ ਦਿਲਬਾਗ ਸਿੰਘ ਪੁੱਤਰ ਪ੍ਰੇਮ ਸਿੰਘ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਸਕੂਲ ਦੇ ਵਿਦਿਆਰਥੀ ਦਾ ਸੁੰਦਰ ਦਸਤਾਰ ਸਜਾਉਣ ਮੁਕਾਬਲੇ 'ਚ ਪਹਿਲਾ ਸਥਾਨ

ਤਰਨ ਤਾਰਨ, 10 ਜਨਵਰੀ (ਲਾਲੀ ਕੈਰੋਂ)¸ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਸਥਾਨਕ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਹਰਨੀਰਤ ਸਿੰਘ ਸਪੁੱਤਰ ਸ੍ਰ: ਕੁਲਵੰਤ ਸਿੰਘ ...

ਪੂਰੀ ਖ਼ਬਰ »

ਝੋਨਾ ਲਗਾਉਣ ਲਈ ਪੈਡੀ ਟਰਾਂਸਪਲਾਂਟਰ ਤੇ ਪਨੀਰੀ ਬੀਜਣ ਵਾਲੀਆਂ ਮਸ਼ੀਨਾਂ 'ਤੇ ਮਿਲੇਗੀ ਸਬਸਿਡੀ-ਖ਼ੇਤੀਬਾੜੀ ਅਫ਼ਸਰ

ਤਰਨ ਤਾਰਨ, 10 ਜਨਵਰੀ (ਲਾਲੀ ਕੈਰੋਂ)¸ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਸਾਉਣੀ 2019 ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਝੋਨਾ, ਬਾਸਮਤੀ ਲਗਾਉਣ ਲਈ ਪੈਡੀ ਟਰਾਂਸਪਲਾਂਟਰ ਅਤੇ ਪਨੀਰੀ ਬੀਜਣ ਲਈ ਮਸ਼ੀਨਾਂ ਸਬਸਿਡੀ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ | ਇਹ ...

ਪੂਰੀ ਖ਼ਬਰ »

ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਆਉਂਦੇ ਲਾਭਪਾਤਰੀਆਂ ਦੀ ਮੁੜ ਵੈਰੀਫਕੇਸ਼ਨ ਕਰਵਾਉਣ ਸਬੰਧੀ ਡੀ.ਸੀ. ਵਲੋਂ ਮੀਟਿੰਗ

ਤਰਨ ਤਾਰਨ, 10 ਜਨਵਰੀ (ਹਰਿੰਦਰ ਸਿੰਘ)-ਰਾਜ ਸਰਕਾਰ ਵਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਆਉਂਦੇ ਲਾਭਪਾਤਰੀਆਂ ਦੀ ਮੁੜ ਵੈਰੀਫਕੇਸ਼ਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ | ਇਸ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਅਕੈਡਮੀ ਦੇ ਧਾਰਮਿਕ ਮੁਕਾਬਲੇ 'ਚ ਅੱਵਲ ਰਹੇ ਵਿਦਿਆਰਥੀਆਂ ਦਾ ਸਨਮਾਨ

ਤਰਨ ਤਾਰਨ, 10 ਜਨਵਰੀ (ਲਾਲੀ ਕੈਰੋਂ)-ਗੁਰੂ ਨਾਨਕ ਦੇਵ ਅਕੈਡਮੀ ਝਬਾਲ ਰੋਡ ਤਰਨ ਤਾਰਨ ਦੇ 47 ਵਿਦਿਆਰਥੀਆਂ ਨੇ ਦਸਤਾਰ ਏ ਕਿਰਦਾਰ ਚੇਤਨਾ ਲਹਿਰ ਵਲੋਂ ਕਰਵਾਏ ਗਏ ਮੁਕਾਬਲਿਆਂ ਵਿਚ ਭਾਗ ਲਿਆ, ਜਿਸ ਵਿਚੋਂ ਦੁਮਾਲਾ ਮੁਕਾਬਲਾ ਸੀਨੀਅਰ ਗਰੁੱਪ 'ਚ ਅਕੈਡਮੀ ਦੀ ਵਿਦਿਆਰਥਣ ...

ਪੂਰੀ ਖ਼ਬਰ »

'ਸੋਈ' ਦੇ ਮਾਝਾ ਖ਼ੇਤਰ ਦੇ ਪ੍ਰਧਾਨ ਗੌਰਵਦੀਪ ਸਿੰਘ ਵਲਟੋਹਾ ਨੇ ਸਾਬਕਾ ਮੁੱਖ ਮੰਤਰੀ ਤੋਂ ਲਿਆ ਅਸ਼ੀਰਵਾਦ

ਖੇਮਕਰਨ/ਅਮਰਕੋਟ, 10 ਜਨਵਰੀ (ਰਾਕੇਸ਼ ਬਿੱਲਾ, ਗੁਰਚਰਨ ਸਿੰਘ ਭੱਟੀ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਵਿਧਾਨ ਸਭਾ ਹਲਕਾ ਖੇਮਕਰਨ ਦੇ ਸਾਬਕਾ ਅਕਾਲੀ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਦੇ ...

ਪੂਰੀ ਖ਼ਬਰ »

ਟਕਸਾਲੀ ਅਕਾਲੀ ਦਲ ਦੀ ਮਜ਼ਬੂਤੀ ਲਈ ਹਲਕੇ 'ਚ ਸਰਗਰਮੀ ਨਾਲ ਯਤਨਸ਼ੀਲ-ਵੇਈਾਪੂੰੲੀਂ

ਫਤਿਆਬਾਦ, 10 ਜਨਵਰੀ (ਹਰਵਿੰਦਰ ਸਿੰਘ ਧੂੰਦਾ)-ਗੁਰਦੁਆਰਿਆਂ 'ਤੇ ਕਾਬਜ਼ ਮਸੰਦਾਂ ਅਤੇ ਦੁਰਾਚਾਰੀਆਂ ਨੂੰ ਪੁਰਾਤਨ ਸਮੇਂ ਵਿਚ ਗੁਰਦੁਆਰਿਆਂ ਤੋਂ ਕੱਢ ਕੇ ਗੁਰਦੁਆਰਿਆਂ ਦਾ ਪ੍ਰਬੰਧਕ ਸਿੱਖ ਸੰਗਤ ਦੇ ਹੱਥਾਂ ਵਿਚ ਲਿਆਉਣ ਲਈ ਸਿੱਖਾਂ ਦੀ ਮੌਜੂਦਾ ਸਿਰਮੌਰ ਸੰਸਥਾ ...

ਪੂਰੀ ਖ਼ਬਰ »

ਕਰੋੜਾਂ ਦੀਆਂ ਗਰਾਂਟਾਂ ਮਿਲਣ ਦੇ ਬਾਵਜੂਦ ਵਿਕਾਸ ਪੱਖੋਂ ਸੱਖਣਾ ਰਿਹੈ ਇਤਿਹਾਸਕ ਪਿੰਡ ਨਾਗੋਕੇ

ਮਾਨ ਸਿੰਘ ਖਡੂਰ ਸਾਹਿਬ, 10 ਜਨਵਰੀ-ਬਲਾਕ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਨਾਗੋਕੇ ਜੋ ਕਰੋੜਾਂ ਰੁਪਏ ਦੀਆਂ ਗਰਾਂਟਾਂ ਆਉਣ ਦੇ ਬਾਵਜੂਦ ਵਿਕਾਸ ਪੱਖੋਂ ਸੱਖਣਾ ਜਾਪਦਾ ਹੈ | ਇਸ ਪਿੰਡ ਦੇ ਅੰਦਰ ਜੇਕਰ ਇਕ ਝਾਤ ਮਾਰੀ ਜਾਵੇ ਤਾਂ ਇਸ ਪਿੰਡ ਦੇ ਸਾਰੇ ਛੱਪੜਾਂ ਵਿਚ ...

ਪੂਰੀ ਖ਼ਬਰ »

ਅਧਿਆਪਕਾਂ ਦੀਆਂ ਖੇਡਾਂ ਮੁਲਤਵੀ ਕਰ ਕੇ ਸਰਕਾਰ ਵਲੋਂ ਕੀਤਾ ਗਿਆ ਕੋਜਾ ਮਜ਼ਾਕ-ਬਾਠ

ਤਰਨ ਤਾਰਨ, 10 ਜਨਵਰੀ (ਲਾਲੀ ਕੈਰੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਿੱਥੇ ਹਰ ਸਾਲ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਜਾਂਦੀਆਂ ਹਨ, ਉਥੇ ਇਸ ਵਾਰ ਪੰਜਾਬ ਸਰਕਾਰ ਵਲੋਂ ਸਰਕਾਰੀ ਅਧਿਆਪਕਾਂ ਦੀਆਂ ਵੀ ਖੇਡਾਂ ਆਰੰਭ ਕੀਤੀਆਂ ਗਈਆਂ | ਪੰਜਾਬ ਸਰਕਾਰ ਵਲੋਂ ਖੇਡਾਂ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਲ੍ਹ

ਗੋਇੰਦਵਾਲ ਸਾਹਿਬ, 10 ਜਨਵਰੀ (ਰੰਧਾਵਾ)-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ 12 ਜਨਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ | ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ...

ਪੂਰੀ ਖ਼ਬਰ »

ਦਿਹਾਤੀ ਮਜ਼ਦੂਰ ਸਭਾ ਦੇ ਵਫ਼ਦ ਵਲੋਂ ਵਧੀਕ ਡਿਪਟੀ ਕਮਿਸ਼ਨਰ ਨਾਲ ਮੀਟਿੰਗ

ਤਰਨ ਤਾਰਨ, 10 ਜਨਵਰੀ (ਕੱਦਗਿੱਲ)-ਦਿਹਾਤੀ ਮਜ਼ਦੂਰ ਸਭਾ ਦਾ ਵਿਸ਼ਾਲ ਵਫ਼ਦ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਜਸਪਾਲ ਸਿੰਘ ਝਬਾਲ, ਭਾਗ ਸਿੰਘ, ਗੁਰਬਚਨ ਸਿੰਘ ਦੀ ਅਗਵਾਈ ਹੇਠ ਏ.ਡੀ.ਸੀ. ਵਿਕਾਸ ਨੂੰ ਮਿਲਿਆ ਅਤੇ ਬਲਾਕ ਤਰਨ ਤਾਰਨ ਦੇ ਪਿੰਡ ਡਿਆਲ ਵਿਖੇ ਪਿੰਡ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਦੇ ਵਿਹੜੇ 'ਚ ਮਨਾਇਆ ਲੋਹੜੀ ਦਾ ਤਿਉਹਾਰ

ਤਰਨ ਤਾਰਨ, 10 ਜਨਵਰੀ (ਹਰਿੰਦਰ ਸਿੰਘ)¸ਚਾਵਾਂ ਅਤੇ ਮੁਲਾਰਾਂ ਦਾ ਤਿਉਹਾਰ ਲੋਹੜੀ ਜੋ 13 ਜਨਵਰੀ ਨੂੰ ਹਰ ਜਗ੍ਹਾ ਮਨਾਇਆ ਜਾਂਦਾ ਹੈ | ਇਸੇ ਹੀ ਤਿਉਹਾਰ ਦਾ ਵਿਲੱਖਣ ਰੰਗ ਅੱਜ ਸ੍ਰੀ ਗੁਰੂੁ ਹਰਿਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ (ਚੀਫ਼ ਖਾਲਸਾ ਦੀਵਾਨ ਚੈਰੀਟੇਬਲ ...

ਪੂਰੀ ਖ਼ਬਰ »

ਮਾਝਾ ਪਬਲਿਕ ਸਕੂਲ ਦੇ ਗੁਰਸ਼ਰਨਦੀਪ ਸਿੰਘ ਨੇ ਮਾਰੀਆਂ ਮੱਲਾਂ

ਤਰਨ ਤਾਰਨ, 10 ਜਨਵਰੀ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਾਮਵਰ ਸਕੂਲ ਮਾਝਾ ਪਬਲਿਕ ਸਕੂਲ ਦੇ ਗੁਰਸ਼ਰਨ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਪਾਵਰ ਲਿਫਟਿੰਗ ਵਿਚ ਤੀਸਰਾ ਸਥਾਨ ਹਾਸਲ ਕੀਤਾ ਅਤੇ ਬਰਾਊਾਜ਼ ਮੈਡਲ ਜਿੱਤਿਆ | ਇਹ ਮੁਕਾਬਲਾ ਨੈਚਰਲ ਪਾਵਰ ਲਿਫਟਿੰਗ ਵਲੋਂ ...

ਪੂਰੀ ਖ਼ਬਰ »

ਦੁਬਈ ਵਾਲੇ ਪਰਿਵਾਰ ਵਲੋਂ ਜਥੇ: ਚੰਨਣ ਸਿੰਘ ਤੇ ਸਵ. ਰਛਪਾਲ ਸਿੰਘ ਆਸਲ ਦੀ ਯਾਦ 'ਚ ਮੈਡੀਕਲ ਤੇ ਖ਼ੂਨਦਾਨ ਕੈਂਪ

ਅਮਰਕੋਟ, 10 ਜਨਵਰੀ (ਭੱਟੀ)-ਸਰਹੱਦੀ ਇਲਾਕੇ ਦੇ 1965 ਹਿੰਦ ਪਾਕਿ ਜੰਗ ਦੌਰਾਨ ਪੈਟਨ ਟੈਂਕਾਂ ਦੇ ਕਬਰਿਸਤਾਨ ਬਣੇ ਪਿੰਡ ਆਸਲ ਉਤਾੜ ਵਿਖੇ ਮਨੁੱਖਤਾ ਦੀ ਸੇਵਾ ਗਰੁੱਪ ਦੇ ਸਹਿਯੋਗ ਨਾਲ ਐੱਨ.ਆਰ.ਆਈ. ਇੰਦਰਜੀਤ ਸਿੰਘ ਤੇ ਗੁਰਸੇਵਕ ਸਿੰਘ ਦੁਬਈ ਵਾਲਿਆਂ ਵਲੋਂ ਜਥੇ. ਚੰਨਣ ...

ਪੂਰੀ ਖ਼ਬਰ »

ਆਸਟ੍ਰੇਲੀਆ ਦੇ ਸਪਾਊਸ ਵੀਜ਼ੇ ਲਗਾਉਣ ਵਾਲੀ ਸਭ ਤੋਂ ਮੋਹਰੀ ਸੰਸਥਾ ਬਣੀ 'ਟੀਮ ਗਲੋਬਲ'

ਤਰਨ ਤਾਰਨ, 10 ਜਨਵਰੀ (ਹਰਿੰਦਰ ਸਿੰਘ)-ਪਿਛਲੇ ਕਰੀਬ 4 ਸਾਲਾਂ ਤੋਂ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਤਰਨ ਤਾਰਨ ਵਿਚ ਆਸਟ੍ਰੇਲੀਆ ਅਤੇ ਕੈਨੇਡਾ ਦੇ ਸਟੱਡੀ ਅਤੇ ਸਪਾਊਸ ਵੀਜ਼ੇ ਲਗਾਉਣ ਸਬੰਧੀ ਬੇਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਟੀਮ ਗਲੋਬਲ ਇਮੀਗ੍ਰੇਸ਼ਨ ...

ਪੂਰੀ ਖ਼ਬਰ »

ਜਥੇ. ਬ੍ਰਹਮਪੁਰਾ ਵਲੋਂ ਹਮਖਿਆਲ ਪਾਰਟੀਆਾ ਨੂੰ ਇਕਮਿਕ ਹੋ ਕੇ ਚੋਣਾਂ ਲੜਨ ਦੀ ਪੇਸ਼ਕਸ਼

ਚੋਹਲਾ ਸਾਹਿਬ, 10 ਜਨਵਰੀ (ਬਲਵਿੰਦਰ ਸਿੰਘ ਚੋਹਲਾ)-ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਲੋਂ ਪਾਰਟੀ ਆਗੂਆਂ ਦਾ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਪਿੰਡ ਬ੍ਰਹਮਪੁਰਾ ਵਿਖੇ ਰੱਖਿਆ ਗਿਆ, ਜਿਸ ਵਿਚ ਗ੍ਰਾਮ ਪੰਚਾਇਤੀ ਚੋਣਾਂ ਵਿਚ ਜੇਤੂ ਰਹੇ ਉਮੀਦਵਾਰਾਂ ਨੂੰ ਸਨਮਾਨਿਤ ...

ਪੂਰੀ ਖ਼ਬਰ »

ਤਹਿਸੀਲ ਕੰਪਲੈਕਸ 'ਚ ਮੋਟਰ ਸਾਈਕਲ ਚੋਰੀ

ਪੱਟੀ, 10 ਜਨਵਰੀ (ਅਵਤਾਰ ਸਿੰਘ ਖਹਿਰਾ)-ਅੱਜ ਦੁਪਿਹਰ ਕਰੀਬ 12 ਵਜੇ ਤਹਿਸੀਲ ਕੰਪਲੈਕਸ ਪੱਟੀ ਵਿੱਚੋਂ ਅਣਪਛਾਤੇ ਵਿਅਕਤੀ ਵਲੋਂ ਮੋਟਰ ਸਾਈਕਲ ਚੋਰੀ ਕਰ ਲਿਆ ਗਿਆ | ਇਸ ਸਬੰਧੀ ਬਚਿੱਤਰ ਸਿੰਘਪੁੱਤਰ ਰਵੇਲ ਸਿੰਘ ਵਾਸੀ ਚੂਸਲੇਵੜ ਨੇ ਦੱਸਿਆਂ ਕਿ ਆਪਣੇ ਮੋਟਰਸਾਈਕਲ ਤੇ ...

ਪੂਰੀ ਖ਼ਬਰ »

ਪਿੰਡ ਮੁਰਾਦਪੁਰਾ ਖੁਰਦ ਦੇ ਗੁਰਜੀਤ ਸਿੰਘ ਸਰਪੰਚ ਬਣੇ

ਤਰਨਤਾਰਨ, 10 ਜਨਵਰੀ (ਹਰਿੰਦਰ ਸਿੰਘ)-ਤਰਨ ਤਾਰਨ ਦੇ ਪਿੰਡ ਮੁਰਾਦਪੁਰਾ ਖੁਰਦ ਸਰਪੰਚੀ ਦੀ ਚੋਣ ਲੜ ਰਹੇ ਗੁਰਜੀਤ ਸਿੰਘ ਆਪਣੇ ਵਿਰੋਧੀ ਉਮੀਦਵਾਰ ਨੂੰ 42 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ | ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ...

ਪੂਰੀ ਖ਼ਬਰ »

ਆਲ ਇੰਡੀਆ ਆਂਗਣਵਾੜੀ ਯੂਨੀਅਨ ਵਲੋਂ ਵਿਧਾਇਕ ਡਾ: ਅਗਨੀਹੋਤਰੀ ਨੂੰ ਸਿੱਖਿਆ ਬੋਰਡ ਦਾ ਮੈਂਬਰ ਚੁਣੇ ਜਾਣ 'ਤੇ ਸਵਾਗਤ

ਤਰਨ ਤਾਰਨ, 10 ਜਨਵਰੀ (ਹਰਿੰਦਰ ਸਿੰਘ)-ਆਲ ਇੰਡੀਆ ਆਂਗਣਵਾੜੀ ਯੂਨੀਅਨ ਦੀ ਸਰਕਲ ਰਣਜੀਤ ਕੌਰ ਸੇਰੋਂ ਨੇ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਨੂੰ ਸਿੱਖਿਆ ਬੋਰਡ ਦਾ ਮੈਂਬਰ ਬਣਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਰਣਜੀਤ ਕੌਰ ਸੇਰੋਂ ਨੇ ਕਿਹਾ ਕਿ ਪਿੰਡ ...

ਪੂਰੀ ਖ਼ਬਰ »

ਉੱਘੇ ਕਾਂਗਰਸੀ ਆਗੂ ਪਰਮਵੀਰ ਸਿੰਘ ਦੇ ਮਾਤਾ ਦੇ ਅੰਤਿਮ ਸੰਸਕਾਰ ਮੌਕੇ ਪੁੱਜੇ ਵੱਖ-ਵੱਖ ਆਗੂ

ਤਰਨ ਤਾਰਨ, 10 ਜਨਵਰੀ (ਲਾਲੀ ਕੈਰੋਂ)-ਹਲਕਾ ਤਰਨਤਾਰਨ ਦੇ ਉਘੇ ਕਾਂਗਰਸੀ ਆਗੂ ਪਰਮਵੀਰ ਸਿੰਘ ਤੇ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਸੁਰਿੰਦਰ ਕੌਰ (74) ਪਤਨੀ ਬਲਜੀਤ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ | ਇਸ ਮੌਕੇ ਮਾਤਾ ਸੁਰਿੰਦਰ ਕੌਰ ...

ਪੂਰੀ ਖ਼ਬਰ »

ਪਿੰਡ ਨੌਰੰਗਾਬਾਦ ਦੀ 23 ਸਾਲਾ ਚੁਣੀ ਸਰਪੰਚ ਅੰਮਿ੍ਤਪਾਲ ਕੌਰ ਨੂੰ ਜੀ.ਓ.ਜੀ. ਵਲੋਂ ਸਨਮਾਨਿਤ

ਤਰਨ ਤਾਰਨ, 10 ਜਨਵਰੀ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੀ ਮਿਹਨਤ ਸਦਕਾ ਤਰਨ ਤਾਰਨ ਜ਼ਿਲ੍ਹਾ ਪੂਰੇ ਦੇਸ਼ ਵਿਚੋਂ ਬੇਟੀ ਬਚਾਓ, ਬੇਟੀ ਪੜ੍ਹਾਓ ਵਿਚੋਂ ਪਹਿਲੇ ਸਥਾਨ 'ਤੇ ਆਇਆ ਹੈ | ਇਸ ਨੂੰ ਮੁੱਖ ਰੱਖਦਿਆਂ ਪਿੰਡ ਨੌਰੰਗਾਬਾਦ ਦੇ ਸੂਝਵਾਨ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਨੇ ਕਿਲਾ ਕਵੀ ਸੰਤੋਖ ਸਿੰਘ ਵਿਖੇ ਡੈਪੋ ਤੇ ਪਿੰਡ ਨਿਵਾਸੀਆਂ ਨਾਲ ਕੀਤੀ ਮੀਟਿੰਗ

ਤਰਨ ਤਾਰਨ, 10 ਜਨਵਰੀ (ਕੱਦਗਿੱਲ)-ਜ਼ਿਲ੍ਹੇ ਨੂੰ ਨਸ਼ਾ ਮੁਕਤ ਰੱਖਣ ਲਈ ਡਿਪਟੀ ਕਮਿਸ਼ਨਰ ਤਰਨ ਤਾਰਨ ਵਲੋਂ ਚਲਾਈ ਡੈਪੋ ਦੀ ਵਿਸ਼ੇਸ਼ ਮੁਹਿੰਮ ਤਹਿਤ ਨਾਇਬ ਤਹਿਸੀਲਦਾਰ ਮੇਲਾ ਸਿੰਘ ਖਹਿਰਾ ਦੀ ਅਗਵਾਈ ਹੇਠ ਕਿਲਾ ਕਵੀ ਸੰਤੋਖ ਸਿੰਘ ਵਿਖੇ ਡੈਪੋ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਡੈਪੋ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਨਿਵਾਸੀਆਂ ਅਤੇ ਮੋਹਤਬਰ ਵਿਅਕਤੀਆਂ ਨੇ ਹਿੱਸਾ ਲਿਆ | ਇਸ ਮੌਕੇ ਸ. ਖਹਿਰਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਨੂੰ ਨਸ਼ਾ ਮੁਕਤ ਰੱਖਣ ਲਈ ਹਰੇਕ ਵਿਅਕਤੀ ਦਾ ਸਹਿਯੋਗ ਜ਼ਰੂਰੀ ਹੈ |
ਇਸ ਮੌਕੇ ਚਰਨਜੀਤ ਸਿੰਘ ਕਾਨੂੰਗੋ, ਬਾਬਾ ਸੁੱਖਾ ਸਿੰਘ ਪਟਵਾਰੀ, ਕੁਲਬੀਰ ਸਿੰਘ ਸਰਪੰਚ ਕਿਲਾ ਕਵੀ ਸੰਤੋਖ ਸਿੰਘ, ਸਾਬਕਾ ਸਰਪੰਚ ਪਰਜੀਤ ਸਿੰਘ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਬੁਢਾਪਾ ਪੈਨਸ਼ਨ ਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਤਹਿਤ ਯੋਗ ਲਾਭਪਾਤਰੀਆਂ ਨੂੰ ਕੀਤੀ 7 ਕਰੋੜ 52 ਲੱਖ 89 ਹਜ਼ਾਰ ਰੁਪਏ ਦੀ ਅਦਾਇਗੀ

ਤਰਨ ਤਾਰਨ 10 ਜਨਵਰੀ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਤਹਿਤ ਮਹੀਨਾ ਨਵੰਬਰ 2018 ਦੌਰਾਨ ਜ਼ਿਲ੍ਹਾ ਤਰਨ ਤਾਰਨ ਦੇ 100386 ਯੋਗ ਲਾਭਪਾਤਰੀਆਂ ...

ਪੂਰੀ ਖ਼ਬਰ »

ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਵਲੋਂ 2019 ਦਾ ਕੈਲੰਡਰ ਜਾਰੀ

ਖਡੂਰ ਸਾਹਿਬ, 10 ਜਨਵਰੀ (ਰਸ਼ਪਾਲ ਸਿੰਘ ਕੁਲਾਰ)-ਪੰਜਾਬ ਰਾਜ ਬਿਜਹਲੀ ਬੋਰਡ ਕਰਮਚਾਰੀ ਦਲ (ਰਜਿ.) ਵਲੋਂ ਸੂਬਾ ਪ੍ਰਦਾਨ ਰਵੇਲ ਸਿੰਘ ਸਹਾਏਪੁਰ ਦੀ ਪ੍ਰਧਾਨਗੀ ਹੇਠ ਜਥੇਬੰਦੀ ਵਲੋਂ ਸਾਲ 2019 ਦਾ ਕਲੰਡਰ ਜਾਰੀ ਕੀਤਾ ਗਿਆ | ਇਸ ਮੌਕੇ ਸੂਬਾ ਜਨਰਲ ਸਕਤਰ ਪ੍ਰਕਾਸ਼ ਸਿੰਘ ...

ਪੂਰੀ ਖ਼ਬਰ »

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਨਸ਼ਿਆਂ ਿਖ਼ਲਾਫ਼ ਮੋਟਰਸਾਈਕਲ ਰੈਲੀ

ਡਾ: ਸੰਦੀਪ ਅਗਨੀਹੋਤਰੀ ਨੇ ਮੋਟਰਸਾਈਕਲ ਰੈਲੀ ਨੂੰ ਝੰਡੀ ਦੇ ਕੇ ਕੀਤਾ ਰਵਾਨਾ ਤਰਨ ਤਾਰਨ, 10 ਜਨਵਰੀ (ਹਰਿੰਦਰ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਤਰਨ ਤਾਰਨ ਸ਼ਹਿਰ ਵਿਚ ਨਸ਼ਾ ਅਮੁੱਲਨ ਪ੍ਰੋਗਰਾਮ ਤਹਿਤ ਨਸ਼ੇ ਦੇ ਿਖ਼ਲਾਫ਼ ਪੁਰਾਣੀ ਦਾਣਾ ਮੰਡੀ ਤੋਂ ...

ਪੂਰੀ ਖ਼ਬਰ »

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਨਸ਼ਿਆਂ ਿਖ਼ਲਾਫ਼ ਮੋਟਰਸਾਈਕਲ ਰੈਲੀ

ਤਰਨ ਤਾਰਨ, 10 ਜਨਵਰੀ (ਹਰਿੰਦਰ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਤਰਨ ਤਾਰਨ ਸ਼ਹਿਰ ਵਿਚ ਨਸ਼ਾ ਅਮੁੱਲਨ ਪ੍ਰੋਗਰਾਮ ਤਹਿਤ ਨਸ਼ੇ ਦੇ ਿਖ਼ਲਾਫ਼ ਪੁਰਾਣੀ ਦਾਣਾ ਮੰਡੀ ਤੋਂ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ | ਇਸ ਮੋਟਰਸਾਈਕਲ ਰੈਲੀ ਨੂੰ ਹਲਕਾ ਵਿਧਾਇਕ ...

ਪੂਰੀ ਖ਼ਬਰ »

ਐੱਸ.ਜੀ.ਪੀ.ਸੀ. ਦੇ ਅਹੁਦੇਦਾਰਾਂ ਨੂੰ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਬਾਬਾ ਲੱਖਾ ਸਿੰਘ ਕੋਟੇ ਵਾਲਿਆਂ ਕੀਤਾ ਸਨਮਾਨਿਤ

ਫਤਿਆਬਾਦ, 10 ਜਨਵਰੀ (ਹਰਵਿੰਦਰ ਸਿੰਘ ਧੂੰਦਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਪੁਰਖੀ ਨਗਰ ਗੁਰਦੁਆਰਾ ਡੇਹਰਾ ਸਾਹਿਬ ਲੁਹਾਰ (ਤਰਨ ਤਾਰਨ) ਵਿਖੇ ਬਾਬਾ ਲੱਖਾ ਸਿੰਘ ਕੋਟੇ ਵਾਲਿਆਂ ਦੀ ਦੇਖ ਰੇਖ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲੋਕਲ ਗੁਰਦੁਆਰਾ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲਾਂ ਤੇ ਗੋਲੀਆਂ ਸਮੇਤ 2 ਵਿਅਕਤੀ ਕਾਬੂ

ਤਰਨ ਤਾਰਨ, 10 ਜਨਵਰੀ (ਹਰਿੰਦਰ ਸਿੰਘ)-ਥਾਣਾ ਭਿੱਖੀਵਿੰਡ ਅਤੇ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਨਸ਼ੀਲੇ ਕੈਪਸੂਲਾਂ ਅਤੇ ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਐੱਸ.ਪੀ.(ਡੀ.) ਤਿਲਕ ਰਾਜ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਪਿੰਡ ਕੱਕਾ ਕੰਡਿਆਲਾ ਵਿਖੇ ਮਾਘੀ ਦੇ ਸਬੰਧ 'ਚ ਪ੍ਰਭਾਤ ਫੇਰੀਆਂ ਸ਼ੁਰੂ

ਤਰਨ ਤਾਰਨ, 10 ਜਨਵਰੀ (ਕੱਦਗਿੱਲ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਕੱਕਾ ਕੰਡਿਆਲਾ ਵਿਖੇ ਮਾਘੀ ਦੇ ਪਵਿੱਤਰ ਦਿਹਾੜੇ ਦੇ ਸਬੰਧ ਵਿਚ ਅੰਮਿ੍ਤ ਵੇਲੇ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ | ਜਾਣਕਾਰੀ ਦਿੰਦਿਆਂ ਸੁੱਚਾ ਸਿੰਘ ਕੱਕਾ ਕੰਡਿਆਲਾ ਨੇ ਦੱਸਿਆ ਕਿ 5 ਦਿਨ ...

ਪੂਰੀ ਖ਼ਬਰ »

ਪ੍ਰਭਾਤ ਫੇਰੀਆਂ ਕੱਢੀਆਂ

ਅਮਰਕੋਟ, 10 ਜਨਵਰੀ (ਭੱਟੀ)-ਪਿੰਡ ਦਾਸੂਵਾਲ ਦੇ ਗੁਰਦੁਆਰਾ ਬਾਬਾ ਗਰੀਬ ਦਾਸ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ | ਪ੍ਰਬੰਧਕਾਂ ਨੇ ਦੱਸਿਆ ਕਿ 14 ਜਨਵਰੀ ਨੂੰ ਨਗਰ ਕੀਰਤਨ ਸਜਾਏ ਜਾ ਰਹੇ ਹਨ | ...

ਪੂਰੀ ਖ਼ਬਰ »

ਸਾਬਕਾ ਸਰਪੰਚ ਬਲਵਿੰਦਰ ਸਿੰਘ ਵਲੋਂ ਸਕੂਲ 'ਚ ਵਰਦੀਆਂ ਵੰਡੀਆਂ

ਝਬਾਲ, 10 ਜਨਵਰੀ (ਸਰਬਜੀਤ ਸਿੰਘ)-ਗ੍ਰਾਮ ਪੰਚਾਇਤ ਬਾਬਾ ਲੰਗਾਹ (ਝਬਾਲ) ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਵਲੋਂ ਲੋੜਵੰਦਾਂ ਦੀ ਭਲਾਈ ਲਈ ਸਮਾਜ ਸੇਵਾ ਦੇ ਕੰਮਾਂ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਦੀ ਪਤਨੀ ਸੁਖਬੀਰ ਕੌਰ ਨੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਝਬਾਲ ...

ਪੂਰੀ ਖ਼ਬਰ »

ਭਰੋਵਾਲ ਪਿੰਡ 'ਚੋਂ ਲੰਘਦੀ ਸੜਕ ਦੇ ਇਕ ਪਾਸੇ ਲੱਗੇ ਰੂੜੀ ਦੇ ਡੰਪ ਤੇ ਦੂਜੇ ਪਾਸੇ ਖੜ੍ਹੇ ਗੰਦੇ ਪਾਣੀ ਤੋਂ ਰਾਹਗੀਰ ਪ੍ਰੇਸ਼ਾਨ

ਫਤਿਆਬਾਦ, 10 ਜਨਵਰੀ (ਹਰਵਿੰਦਰ ਸਿੰਘ ਧੂੰਦਾ)-ਨੇੜਲੇ ਪਿੰਡ ਭਰੋਵਾਲ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੜਕ ਦੇ ਕਿਨਾਰੇ ਖੜ੍ਹੇ ਪਾਣੀ ਵੱਲ ਸਰਕਾਰ ਦੇ ਕਿਸੇ ਅਧਿਕਾਰੀ ਜਾਂ ਫਿਰ ਰਾਜਨੀਤਕ ਨੇਤਾ ਦਾ ਧਿਆਨ ਨਹੀਂ ਗਿਆ ਜਦੋਂ ਕਿ ਇਥੋਂ ਲੰਘਣ ਵਾਲੇ ਲੋਕਾਂ ਨੂੰ ...

ਪੂਰੀ ਖ਼ਬਰ »

ਹਲਕਾ ਵਿਧਾਇਕ ਡਾ. ਧਰਮਬੀਰ ਦੀ ਅਗਵਾਈ ਹੇਠ ਪਿੰਡ ਦੇ ਵਿਕਾਸ ਕਾਰਜ ਸ਼ੁਰੂ ਕਰਾਏ ਜਾਣਗੇ-ਸਰਪੰਚ ਪ੍ਰਗਟ ਸਿੰਘ

ਝਬਾਲ, 10 ਜਨਵਰੀ (ਸਰਬਜੀਤ ਸਿੰਘ)-ਤਰਨ ਤਾਰਨ ਹਲਕੇ 'ਚ ਪੈਂਦੇ ਪਿੰਡ ਡੀਡੀਵਾਲਾ (ਪੱਧਰੀ) ਦੀ ਨਵੀਂ ਬਣੀ ਗ੍ਰਾਮ ਪੰਚਾਇਤ ਵਲੋਂ ਪਿੰਡ ਦੇ ਛੱਪੜਾਂ ਦੀ ਸਫਾਈ ਤੇ ਪਾਣੀ ਦੇ ਨਿਕਾਸ ਲਈ ਸਰਪੰਚ ਪ੍ਰਗਟ ਸਿੰਘ ਦੀ ਅਗਵਾਈ ਹੇਠ ਜਾਇਜ਼ਾ ਲਿਆ ਗਿਆ | ਇਸ ਸਮੇਂ ਜਾਣਕਾਰੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX