ਤਾਜਾ ਖ਼ਬਰਾਂ


ਦੀਪਕਾ ਪਾਦੁਕੋਣ ਤੇ ਰਣਵੀਰ ਸਿੰਘ ਪੀ.ਐਮ. ਕੇਅਰਸ ਫੰਡ ਲਈ ਆਏ ਅੱਗੇ
. . .  20 minutes ago
ਮੰੁਬਈ, 4 ਅਪ੍ਰੈਲ - ਬਾਲੀਵੱੁਡ ਅਦਾਕਾਰ ਪਤੀ ਪਤਨੀ ਰਣਵੀਰ ਸਿੰਘ ਤੇ ਦੀਪਕਾ ਪਾਦੁਕੋਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਕੇਅਰਸ ਫੰਡ ’ਚ ਯੋਗਦਾਨ ਦਾ ਸੰਕਲਪ ਲੈਂਦੇ ਹਨ। ਇਸ ਸਮੇਂ ਉਹ ਸਾਰਿਆਂ ਨਾਲ...
ਸ੍ਰੀ ਮੁਕਤਸਰ ਸਾਹਿਬ: 14 ਵਿਅਕਤੀਆਂ ਨੂੰ ਮਸਜਿਦ ਵਿਚੋਂ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਭੇਜਿਆ
. . .  30 minutes ago
ਸ੍ਰੀ ਮੁਕਤਸਰ ਸਾਹਿਬ, 4 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਮਸਜਿਦ ਵਿਚ ਜਿਨ੍ਹਾਂ 14 ਮੁਸਲਿਮ ਵਿਅਕਤੀਆਂ ਨੂੰ ਪਿਛਲੇ ਦਿਨੀਂ ਕੁਆਰੰਟਾਈਨ ਕੀਤਾ ਗਿਆ ਸੀ, ਉਨ੍ਹਾਂ ਨੂੰ ਤਬਲੀਗੀ ਜਮਾਤ ਨਾਲ ਜਿਆਦਾ ਕੇਸ ਪਾਜੀਵਟ ਆਉਣ ਕਰਕੇ ਅੱਜ ਅਚਾਨਕ...
5 ਨੂੰ ਸਟਰੀਟ ਲਾਈਟਾਂ ਤੇ ਘਰੇਲੂ ਬਿਜਲੀ ਉਪਕਰਨ ਬੰਦ ਨਾ ਕੀਤੇ ਜਾਣ
. . .  41 minutes ago
ਨੂਰਪੁਰ ਬੇਦੀ, 4 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਕੇਂਦਰ ਦੀ ਪਾਵਰ ਮਨਿਸਟਰੀ ਵੱਲੋਂ ਰਾਜਾਂ ਨੂੰ ਪੱਤਰ ਲਿਖ ਕੇ ਪੰਜ ਅਪ੍ਰੈਲ ਦਿਨ ਐਤਵਾਰ ਰਾਤੀ ਨੌਂ ਵਜੇ ਸਟਰੀਟ ਲਾਈਟਾਂ ਅਤੇ ਘਰਾਂ ਦੇ ਉਪਕਰਨ ਜਿਵੇਂ ਟੈਲੀਵਿਜ਼ਨ, ਫਰਿੱਜ ਬੰਦ ਨਾ ਕਰਨ ਦੀ ਅਪੀਲ ਕੀਤੀ ਹੈ...
ਬੰਦ ਏ. ਟੀ. ਐਮ ਕਾਰਨ ਲੋਕ ਪ੍ਰੇਸ਼ਾਨ
. . .  44 minutes ago
ਨਸਰਾਲਾ, 4 ਅਪ੍ਰੈਲ (ਸਤਵੰਤ ਸਿੰਘ ਥਿਆੜਾ)-ਕਰਫ਼ਿਊ ਦੇ ਚੱਲਦਿਆਂ ਸਰਕਾਰ ਵਲੋਂ ਲੋਕਾਂ ਦੀ ਸੁੱਖ ਸੁਵਿਧਾ ਦਾ ਖਿਆਲ ਰੱਖਦਿਆਂ ਜਿਥੇ ਮੈਡੀਕਲ ਸਟੋਰ, ਸਬਜ਼ੀ ਤੇ ਕਰਿਅਨੇ ਦੀਆਂ ਦੁਕਾਨਾਂ ਖੋਲਣ ਲਈ ਦੁਕਾਨਦਾਰਾਂ ਦੇ ਪਾਸ ਬਣਾਏੇ ਗਏ ਹਨ, ਉਥੇ ਹੀ ਸਰਕਾਰ ਵਲੋਂ ਲੋਕਾਂ...
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ - ਲੌਂਗੋਵਾਲ
. . .  47 minutes ago
ਅਜਨਾਲਾ, 4 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਮਰਹੂਮ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੋੋਰੋਨਾਵਾਇਰਸ ਹੋਣ ਦੀਆਂ ਖ਼ਬਰਾਂ ਵਿਚਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਹੈ...
ਲੋੜਵੰਦਾਂ ਦੀ ਮਦਦ ਕਰਨ 'ਚ ਕੋਈ ਕਸਰ ਨਹੀਂ ਛੱਡਾਂਗਾ-ਵਿਧਾਇਕ ਸ਼ੇਰੋਵਾਲੀਆ
. . .  51 minutes ago
ਸ਼ਾਹਕੋਟ, 4 ਅਪ੍ਰੈਲ (ਦਲਜੀਤ ਸਚਦੇਵਾ)- ਕੋਰੋਨਾ ਵਾਇਰਸ ਲਗਾਏ ਕਰਫ਼ਿਊ ਦੌਰਾਨ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਲੋੜਵੰਦਾਂ ਦੀ ਮਦਦ ਲਈ ਚਲਾਈ ਗਈ ਮੁਹਿੰਮ ਤਹਿਤ ਵਾਰਡ ਨੰਬਰ 4 'ਚ ਕਰੀਬ 80 ਲੋੜਵੰਦਾਂ ਨੂੰ ਰਾਸ਼ਨ ਵੰਡਿਆ...
ਕੋਰੋਨਾ ਮਰੀਜ਼ ਮਿਲਣ ਕਰਕੇ ਮਾਨਸਾ ਜ਼ਿਲ੍ਹੇ ਨਾਲ ਲਗਦੀ ਹੱਦ ਕੀਤੀ ਸੀਲ
. . .  about 1 hour ago
ਤਲਵੰਡੀ ਸਾਬੋ , 4 ਅਪ੍ਰੈਲ (ਰਣਜੀਤ ਸਿੰਘ ਰਾਜੂ) ਮਾਨਸਾ ਜ਼ਿਲ੍ਹੇ ਵਿੱਚ ਕੋਰੋਨਾ ਦੇ 3 ਮਰੀਜ਼ਾਂ ਦੀ ਪੁਸ਼ਟੀ ਹੋਣ ਤੇ ਅੱਜ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਤਲਵੰਡੀ ਸਾਬੋ ਪੁਲਿਸ ਨੇ ਸਬ ਡਵੀਜ਼ਨ ਦੀ ਮਾਨਸਾ ਜ਼ਿਲ੍ਹੇ ਨਾਲ ਲਗਦੀ ਹੱਦ ਨੂੰ ਬਿਲਕੁਲ ਸੀਲ ਕਰ ਦਿੱਤਾ ਹੈ।ਡੀ.ਐੱਸ.ਪੀ...
ਵੁਹਾਨ ਦੇ ਏਅਰਪੋਰਟ ’ਚ ਜੰਗੀ ਪੱਧਰ ’ਤੇ ਕੀਤੀ ਗਈ ਸਪਰੇਅ, 8 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਉਡਾਣਾ
. . .  about 1 hour ago
ਵੁਹਾਨ, 4 ਅਪ੍ਰੈਲ - ਚੀਨ ਦੇ ਸ਼ਹਿਰ ਜਿਥੋਂ ਕੋਰੋਨਾਵਾਇਰਸ ਦੁਨੀਆ ਭਰ ਵਿਚ ਫੈਲਿਆ ਤੇ ਜੋ ਸਭ ਤੋਂ ਪ੍ਰਭਾਵਿਤ ਰਿਹਾ। ਹੁਣ ਵੁਹਾਨ ਦੇ ਵਿਚ ਸੈਨੇਟਾਈਜ਼ਰ ਸਪਰੇਅ ਜੰਗੀ ਪੱਧਰ ’ਤੇ ਕੀਤੀ ਗਈ। ਇਥੋਂ ਦੇ ਤਿਆਨਹੇ ਅੰਤਰਰਾਸ਼ਟਰੀ ਏਅਰਪੋਰਟ ਨੂੰ 160 ਵਰਕਰਾਂ ਵਲੋਂ ਡਿਸਇਨਫੈਕਸ਼ਨ...
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਸਕਾਰ ਮੌਕੇ ਰਸਮਾਂ ਨਿਭਾਉਣ ਵਾਲੇ ਕਰਮਚਾਰੀ ਸਨਮਾਨਿਤ
. . .  about 1 hour ago
ਅੰਮ੍ਰਿਤਸਰ 4 ਅਪ੍ਰੈਲ ( ਸੁਰਿੰਦਰਪਾਲ ਸਿੰਘ ਵਰਪਾਲ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਜ਼ਿਲ੍ਹਾ...
ਹਰਿਆਣਾ ਦੇ ਪਲਵਲ ਜ਼ਿਲ੍ਹੇ ’ਚ 56 ਵਿਚੋਂ 16 ਲੋਕਾਂ ਨੂੰ ਕੋਰੋਨਾ, ਮਰਕਜ਼ ਨਾਲ ਸਬੰਧਤ ਹਨ ਲੋਕ
. . .  about 1 hour ago
ਪਲਵਲ, 4 ਅਪ੍ਰੈਲ - ਹਰਿਆਣਾ ਸਥਿਤ ਪਲਵਲ ਦੇ ਸੀ.ਐਮ.ਓ. ਡਾ. ਬ੍ਰਹਮਦੀਪ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਪਲਵਲ ਜ਼ਿਲ੍ਹੇ ਵਿਚ 56 ਵਿਚੋਂ 16 ਲੋਕਾਂ ਦੇ ਕੋਰੋਨਾਵਾਇਰਸ ਟੈੱਸਟ ਪਾਜ਼ੀਟਿਵ ਆਏ ਹਨ। ਇਹ ਸਾਰੇ ਮਰਕਜ਼ ਨਿਜ਼ਾਮੂਦੀਨ...
ਦੂਸਰੇ ਦਿਨ ਵੀ ਬੈਂਕਾਂ ਅੱਗੇ ਲੱਗੀਆਂ ਲੰਬੀਆਂ ਲਾਈਨਾਂ
. . .  about 1 hour ago
ਓਠੀਆਂ, 5 ਮਾਰਚ (ਗੁਰਵਿੰਦਰ ਸਿੰਘ ਛੀਨਾ) - ਕਰਫਿਊ ਦੌਰਾਨ ਅੱਜ ਦੂਸਰੇ ਦਿਨ ਬੈਂਕ ਖੁੱਲਣ ਕਾਰਨ ਬੈਂਕ ਦੇ ਬਾਹਰ ਲੰਬੀਆਂ ਲਾਈਨਾਂ ਦੇਖਣ...
ਜਲੰਧਰ ਨੇੜੇ ਕਤਲ
. . .  about 1 hour ago
ਜਲੰਧਰ, 4 ਅਪ੍ਰੈਲ - ਜਲੰਧਰ ਦੇ ਭੋਗਪੁਰ ਨੇੜਲੇ ਪਿੰਡ ਮੋਗਾ ’ਚ ਗੁਜਰਾਂ ਦੇ ਡੇਰੇ ਦੇ ਨੇੜੇ ਇਕ ਵਿਅਕਤੀ ਦਾ ਕਤਲ ਹੋਣ ਦੀ ਖ਼ਬਰ ਹੈ। ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਅਰੰਭ...
ਸ਼ਾਹਕੋਟ ਪੁਲਿਸ ਪ੍ਰਸ਼ਾਸਨ ਨੇ ਲੋਕਾਂ 'ਤੇ ਨਜ਼ਰ ਰੱਖਣ ਲਈ ਸ਼ੁਰੂ ਕੀਤੇ ਡਰੋਨ ਕੈਮਰੇ
. . .  about 2 hours ago
ਸ਼ਾਹਕੋਟ⁄ਮਲਸੀਆਂ, 4 ਅਪ੍ਰੈਲ (ਅਜ਼ਾਦ ਸਚਦੇਵਾ)- ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ.ਐੱਸ.ਪੀ. ਸ਼ਾਹਕੋਟ ਪਿਆਰਾ ਸਿੰਘ ਦੀ ਅਗਵਾਈ ਅਤੇ ਐੱਸ.ਐੱਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਸ਼ਾਹਕੋਟ ਪੁਲਿਸ...
ਮੁਸਲਿਮ ਭਾਈਚਾਰੇ ਦੇ 11 ਲੋਕਾਂ ਦੇ ਕੋਰੋਨਾ ਟੈਸਟ ਲਏ
. . .  about 2 hours ago
ਖਮਾਣੋਂ, 4 ਅਪ੍ਰੈਲ (ਮਨਮੋਹਣ ਸਿੰਘ ਕਲੇਰ)- ਜਿਲ੍ਹਾ ਫਤਿਹਗੜ ਸਾਹਿਬ ਦੀ ਤਹਿਸੀਲ ਖਮਾਣੋਂ ਦੇ ਪਿੰਡ ਮਨੈਲੀ ਵਿਖੇ ਮਸੀਤ ‘ਚ ਪਹੁੰਚੇ 11 ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਕੋਰੋਨਾ ਸਬੰਧੀ ਟੈਸਟ ਬੀਤੀ ਰਾਤ ਕਮਿਊਨਿਟੀ ਹੈਲਥ ਸੈਂਟਰ ਖਮਾਣੋ ਵਿਖੇ ਲੈਣ ਉਪਰੰਤ ਉਹਨਾਂ ਨੂੰ ਇਥੇ...
ਕਪੂਰਥਲਾ ਵਿਚ ਬਾਹਰੀ ਜ਼ਿਲਿ੍ਹਆਂ ਤੋਂ ਆਏ 22 ਵਿਅਕਤੀਆਂ ਨੂੰ ਸਿਹਤ ਵਿਭਾਗ ਨੇ ਇਕਾਂਤਵਾਸ ਭੇਜਿਆ
. . .  about 2 hours ago
ਕਪੂਰਥਲਾ, 4 ਅਪ੍ਰੈਲ (ਅਮਰਜੀਤ ਸਿੰਘ ਸਡਾਨਾ) - ਕਪੂਰਥਲਾ ਵਿਚ ਬਾਹਰੀੇ ਜ਼ਿਲਿ੍ਹਆਂ ਤੋਂ ਆਏ 22 ਵਿਅਕਤੀਆਂ ਨੂੰ ਸਿਹਤ ਵਿਭਾਗ ਨੇ ਇਕਾਂਤਵਾਸ ਭੇਜਣ ਤੋਂ ਇਲਾਵਾ ਇਨ੍ਹਾਂ ਦੇ ਕੋਰੋਨਾਵਾਇਰਸ ਦੇ ਟੈਸਟ ਸਬੰਧੀ ਸੈਂਪਲ ਲੈ ਲਏ ਗਏ ਹਨ। ਇਨ੍ਹਾਂ ਵਿਚੋਂ ਇਕ ਵਿਅਕਤੀ...
ਸ਼ਿਵ ਸੈਨਾ ਟਕਸਾਲੀ ਹਿੰਦੂ ਨੇਤਾ ਸੁਧੀਰ ਕੁਮਾਰ ਸੂਰੀ ਨੂੰ ਜੰਡਿਆਲਾ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ
. . .  about 2 hours ago
ਤਬਲੀਗੀ ਜਮਾਤ ਲੈ ਕੇ ਆਏ ਵਿਅਕਤੀਆਂ ਨੇ ਪਟਿਆਲਾ ਪ੍ਰਸ਼ਾਸਨ ਨੂੰ ਹਰਕਤ ਵਿਚ ਲਿਆਂਦਾ
. . .  about 2 hours ago
ਪੰਜਾਬ ਅਤੇ ਦੂਸਰੇ ਰਾਜਾਂ ਦੀ 3000 ਤੋਂ ਵੱਧ ਸੰਗਤ ਹਜ਼ੂਰ ਸਾਹਿਬ ਨਾਂਦੇੜ ਵਿਖੇ ਫਸੀ
. . .  about 2 hours ago
ਚੰਡੀਗੜ੍ਹ ਦੇ ਤਿੰਨ ਕੋੋਰੋਨਾ ਪਾਜ਼ੀਟਿਵ ਮਰੀਜ਼ ਹੋਏ ਠੀਕ
. . .  about 2 hours ago
ਮੱਧ ਪ੍ਰਦੇਸ਼ ’ਚ 3 ਕੋੋਰੋਨਾਵਾਇਰਸ ਪਾਜ਼ੀਟਿਵ ਮਰੀਜਾਂ ਦੀ ਮੌਤ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 27 ਪੋਹ ਸੰਮਤ 550

ਪਟਿਆਲਾ

ਸਥਾਨਕ ਆਗੂ ਤੇ ਨਿਗਮ ਅਧਿਕਾਰੀ ਮਿਲੀਭੁਗਤ ਨਾਲ ਨਿਗਮ ਖ਼ਜ਼ਾਨੇ ਨੂੰ ਲਾ ਰਹੇ ਨੇ ਲੱਖਾਂ ਰੁਪਏ ਦਾ ਚੂਨਾ

ਪਟਿਆਲਾ, 10 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)- ਪੰਜਾਬ ਸਰਕਾਰ ਨੂੰ ਸੂਬੇ 'ਚ ਲੰਘੇ ਸਮੇਂ ਦੌਰਾਨ ਬਣ ਚੁੱਕੀਆਂ ਗੈਰ-ਕਾਨੂੰਨੀ ਇਮਾਰਤਾਂ ਦੇ ਮਾਲਕਾਂ ਨੂੰ ਜੁਰਮਾਨੇ ਭਰ ਕੇ ਇਮਾਰਤਾਂ ਰੈਗੂਲਰ ਕਰਵਾਉਣ ਲਈ ਕੈਬਨਿਟ ਦੀ ਬੈਠਕ ਸੱਦਣੀ ਪਈ | ਇਸ ਕਾਰਵਾਈ ਤੋਂ ਸਪੱਸ਼ਟ ਹੈ ਕਿ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਰਕਾਰੀ ਖ਼ਜ਼ਾਨੇ ਨੂੰ ਕਿੰਨਾ ਵੱਡਾ ਚੂਨਾ ਲਗਾਇਆ ਗਿਆ ਕਿਉਂਕਿ ਸਰਕਾਰ ਦੇ ਐਲਾਨ ਪਿੱਛੇ ਕਈ ਸੌ ਕਰੋੜ ਰੁਪਏ ਸਰਕਾਰੀ ਖ਼ਜ਼ਾਨੇ 'ਚ ਆ ਜਾਣ ਦੀ ਉਮੀਦ ਹੈ | ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਸਪੱਸ਼ਟ ਹਦਾਇਤਾਂ ਜਾਰੀ ਕਰਦਿਆਂ ਕੰਮ ਵਿਚ ਤੇਜ਼ੀ ਲਿਆਉਣ ਤੇ ਅੱਗੋਂ ਗੈਰ-ਕਾਨੂੰਨੀ ਇਮਾਰਤਾਂ ਦੀ ਉਸਾਰੀ ਤੇ ਕੱਟੀਆਂ ਜਾ ਰਹੀਆਂ ਗੈਰ-ਕਾਨੂੰਨੀ ਕਾਲੋਨੀਆਂ 'ਤੇ ਸਖ਼ਤੀ ਨਾਲ ਕਾਰਵਾਈ ਦੇ ਆਦੇਸ਼ ਦਿੱਤੇ ਪਰ ਨਗਰ ਨਿਗਮ ਪਟਿਆਲਾ 'ਚ ਹਾਲੇ ਵੀ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਨਿਗਮ ਖ਼ਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਣ ਦੀ ਕਾਰਵਾਈ ਵੱਡੇ ਪੱਧਰ 'ਤੇ ਜਾਰੀ ਹੈ | ਭਾਵੇਂ ਨਿਗਮ ਕਾਨੂੰਨ ਦੇ ਉਲਟ ਬਹੁ-ਮੰਜਿਲਾ ਉਸਾਰੀਆਂ ਹੋਣ ਜਾਂ ਗੈਰ-ਕਾਨੰੂਨੀ ਕਾਲੋਨੀਆਂ ਕੱਟਣ ਵਾਲੇ ਕਲੋਨਾਈਜ਼ਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਚੋਰ ਮੋਰੀਆਂ ਲੱਭਣ ਦਾ ਕੰਮ ਹੋਵੇ, ਕੁਝ ਅਧਿਕਾਰੀਆਂ ਵਲੋਂ ਬੜੀ ਸ਼ਿੱਦਤ ਨਾਲ ਬਦਸਤੂਰ ਜਾਰੀ ਹੈ | ਗੈਰ-ਕਾਨੂੰਨੀ ਕਾਲੋਨੀਆਂ ਕੱਟਣ ਵਾਲਿਆਂ ਦੀ ਪਛਾਣ ਕਰ ਕਾਲੋਨੀ ਰੈਗੂਲਰਾਈਜ ਕਰਵਾਉਣ ਦੀ ਥਾਂ ਉਸ ਵਿਚਲੇ ਪਲਾਟਾਂ ਨੂੰ ਘਰ ਬਣਾਉਣ ਵਾਲਿਆਂ ਕੋਲੋਂ ਹੀ ਰੈਗੂਲਰ ਕਰਵਾ ਕੇ ਕਲੋਨਾਈਜ਼ਰਾਂ ਨੂੰ ਬਾਹਰ ਰੱਖਣ ਦਾ ਕੰਮ ਵੱਡੀ ਪੱਧਰ 'ਤੇ ਜਾਰੀ ਹੈ | ਇਸੇ ਤਰ੍ਹਾਂ ਤੰਗ ਗਲੀਆਂ 'ਚ ਵੱਡੀਆਂ ਵਪਾਰਿਕ ਮਾਰਕੀਟਾਂ, ਬੇਸਮੈਂਟਾ 'ਚ ਪਾਰਕਿੰਗਾਂ ਦਿਖਾ ਕੇ ਉੱਪਰਲੀਆਂ ਮੰਜ਼ਿਲਾਂ ਪਾਸ ਕਰਵਾਉਣ ਦਾ ਕੰਮ ਵੀ ਨਿਰਸੰਕੋਚ ਜਾਰੀ ਹੈ | ਇਨ੍ਹਾਂ 'ਚ ਰਾਜਨੀਤਕ ਦਬਾਅ ਦੀ ਗੱਲ ਵੀ ਸਾਹਮਣੇ ਆ ਰਹੀ ਹੈ | ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕੁਝ ਸੌ ਮੀਟਰ ਦੀ ਦੂਰੀ 'ਤੇ ਪੋਲੋ ਗਰਾਊਾਡ ਦੇ ਸਾਹਮਣੇ ਹੋ ਰਹੀ ਉਸਾਰੀ ਨੂੰ ਕਈ ਸਾਲ ਤੱਕ ਗੈਰ-ਕਾਨੂੰਨੀ ਦੱਸ ਕੇ ਰੋਕਣ ਤੋਂ ਬਾਅਦ ਹੁਣ ਪੂਰਾ ਕਰਵਾਉਣ ਦੀ ਕਾਰਵਾਈ ਅਮਲ 'ਚ ਲਿਆਂਦੀ ਗਈ, ਉਸ ਦੀ ਬੇਸਮੈਂਟ ਨੂੰ ਪਾਰਕਿੰਗ ਦਿਖਾ ਕੇ ਇਕ ਮੰਜ਼ਿਲ ਉਸਾਰੀ ਦੀ ਹੋਰ ਮਨਜ਼ੂਰੀ ਲਈ ਗਈ | ਮੌਜੂਦਾ ਸਮੇਂ ਬੇਸਮੈਂਟ ਦੇ ਰਸਤੇ ਨੂੰ ਕਾਰਾਂ ਆਦਿ ਦੇ ਜਾਣ ਜੋਗਾ ਨਾ ਛੱਡ ਕਥਿਤ ਵਪਾਰਿਕ ਮਨਸ਼ੇ ਨਾਲ ਵਰਤਣ ਦੀ ਤਿਆਰੀ ਵੀ ਕੀਤੀ ਗਈ | ਪਾਸ ਨਕਸ਼ੇ ਮੁਤਾਬਿਕ ਪਿਛਲੇ ਪਾਸੇ ਛੱਡੀ ਗਈ ਖ਼ਾਲੀ ਜਗ੍ਹਾ ਨੂੰ ਵੀ ਉਸਾਰੀ ਕਰ ਪੂਰੇ ਜਾਣ ਦੀ ਕਾਰਵਾਈ ਮੌਜੂਦਾ ਸਮੇਂ ਜਾਰੀ ਹੈ | ਮੌਜੂਦ ਸਮੇਂ ਇਸ ਵਿਚ ਹੋਟਲ ਚੱਲਦਾ ਹੋਣ ਕਾਰਨ ਖੜ੍ਹੀਆਂ ਕਾਰਾਂ ਕਾਲੋਨੀ ਵਾਲਿਆਂ ਲਈ ਸਿਰਦਰਦੀ ਬਣੀਆਂ ਪਈਆਂ ਹਨ | ਇਸੇ ਤਰ੍ਹਾਂ ਬੇਹੜਾ ਰੋਡ 'ਤੇ ਮੱਛੀ ਪਾਲਣ ਵਿਭਾਗ ਦੇ ਪੁਰਾਣੇ ਦਫ਼ਤਰ ਦੇ ਪਿੱਛੇ ਜਾਂਦੀ ਤੰਗ ਗਲੀ 'ਚ ਬਣਾਈ ਜਾ ਰਹੀ ਸਾਰੀ ਬਹੁ-ਮੰਜ਼ਿਲਾ ਇਮਾਰਤ ਨੂੰ ਗੈਰ ਕਾਨੂੰਨੀ ਦੱਸ ਕੁਝ ਹਿੱਸਾ ਢਾਹਿਆ ਵੀ ਗਿਆ ਪਰ ਮੌਜੂਦ ਸਮੇਂ ਉਸਾਰੀ ਕਰਤਾ ਢਾਹੇ ਗਏ ਹਿੱਸੇ ਦੇ ਨਾਲ ਨਾਲ ਹੋ ਰਹੀ ਉਸਾਰੀ ਵੀ ਧੜੱਲੇ ਨਾਲ ਕਰ ਰਿਹਾ ਹੈ | ਲੋਅਰ ਮਾਲ ਰੋਡ 'ਤੇ ਬਿ੍ਟਿਸ਼ ਕੋ ਐਡ ਸਕੂਲ ਦੇ ਸਾਹਮਣੇ ਵੀ ਬਣੀ ਬਹੁ-ਮੰਜਿਲਾ ਵਪਾਰਿਕ ਉਸਾਰੀ ਦੀ ਬੇਸਮੈਂਟ ਪਾਰਕਿੰਗ ਦੱਸੀ ਗਈ | ਮੌਜੂਦਾ ਸਮੇਂ ਬੇਸਮੈਂਟ 'ਚ ਵਾਹਨ ਜਾਣ ਵਾਲੇ ਰਸਤੇ ਨੂੰ ਬੰਦ ਕਰ ਵਪਾਰਕ ਮਨਸ਼ੇ ਨਾਲ ਵਰਤਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ | ਉਸਾਰੀਆਂ ਬਾਰੇ ਪੁੱਛਣ 'ਤੇ ਨਿਗਮ ਦੇ ਛੋਟੇ ਅਧਿਕਾਰੀਆਂ ਨੇ ਹਰ ਉਸਾਰੀ ਨੂੰ ਰਾਜਨੀਤਕ ਦਬਾਅ ਤੇ ਉੱਚ ਅਧਿਕਾਰੀਆਂ ਦੀ ਜਾਣਕਾਰੀ 'ਚ ਮਾਮਲਾ ਹੋਣ ਦੀ ਗੱਲ ਕਰਦਿਆਂ ਚੁੱਪੀ ਧਾਰ ਲਈ ਗਈ | ਜੇ ਇਸ ਤਰ੍ਹਾਂ ਦਾ ਵਰਤਾਰਾ ਚੱਲਦਾ ਰਿਹਾ ਤਾਂ ਸੂਬਾ ਸਰਕਾਰ ਦੀ ਕੈਬਨਿਟ ਹੋਵੇ ਜਾਂ ਖ਼ੁਦ ਵਿਭਾਗ ਦੇ ਮੰਤਰੀ ਦੇ ਹੁਕਮ 'ਤੇ ਸਥਾਨਕ ਪੱਧਰ ਦੇ ਰਾਜਨੀਤਕ ਆਗੂ ਤੇ ਨਿਗਮ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਭਾਰੂ ਕਹਿਣਾ ਕਿਸੇ ਤਰ੍ਹਾਂ ਗ਼ਲਤ ਨਹੀਂ ਲੱਗਦੀ |


ਖ਼ਬਰ ਸ਼ੇਅਰ ਕਰੋ

ਕਾਂਗਰਸੀ ਵਿਧਾਇਕ ਪੰਜਾਬ ਦਾ ਮਾਹੌਲ ਵਿਗਾੜਨ 'ਤੇ ਤੁਲੇ-ਚੰਦੂਮਾਜਰਾ

ਘਨੌਰ, 10 ਜਨਵਰੀ (ਜਾਦਵਿੰਦਰ ਸਿੰਘ ਜੋਗੀਪੁਰ)- ਜੇਕਰ ਆਉਣ ਵਾਲੇ ਦਿਨਾਂ ਵਿਚ ਪੰਜਾਬ ਸੂਬੇ ਦੀ ਸ਼ਾਂਤੀ ਭੰਗ ਹੁੰਦੀ ਹੈ ਤਾਂ ਉਸ ਵਿਚ ਮੌਜੂਦਾ ਕਾਂਗਰਸ ਸਰਕਾਰ ਦੇ ਕੁਝ ਵਿਧਾਇਕਾਂ ਦਾ ਅਹਿਮ ਯੋਗਦਾਨ ਹੋ ਸਕਦਾ ਹੈ | ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸ. ਪ੍ਰੇਮ ਸਿੰਘ ...

ਪੂਰੀ ਖ਼ਬਰ »

ਕੇ. ਕੇ. ਮਲਹੋਤਰਾ ਜ਼ਿਲ੍ਹਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਨਿਯੁਕਤ

ਪਟਿਆਲਾ, 10 ਜਨਵਰੀ (ਜ.ਸ. ਢਿੱਲੋਂ)- ਕਾਂਗਰਸ ਦੇ ਸੀਨੀਅਰ ਆਗੂ ਕੇ. ਕੇ. ਮਲਹੋਤਰਾ ਨੂੰ ਜ਼ਿਲ੍ਹਾ ਪਟਿਆਲਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਸੀਨੀਅਰ ਆਗੂਆਂ ਵਲੋਂ ਉਸ ਨੂੰ ਪ੍ਰਧਾਨ ਐਲਾਨੇ ਜਾਣ ਤੋਂ ਬਾਅਦ ਜਿੱਥੇ ਪਟਿਆਲਾ ਦੇ ਕਾਂਗਰਸੀ ਆਗੂਆਂ 'ਚ ਖ਼ੁਸ਼ੀ ...

ਪੂਰੀ ਖ਼ਬਰ »

ਹਰਵਿੰਦਰ ਸਿੰਘ ਹਰਪਾਲਪੁਰ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ

ਘਨੌਰ, 10 ਜਨਵਰੀ (ਬਲਜਿੰਦਰ ਸਿੰਘ ਗਿੱਲ)- ਸੀਨੀਅਰ ਅਕਾਲੀ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਅੱਜ ਅਦਾਲਤ ਵਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਦੱਸਣਯੋਗ ਹੈ ਕਿ ਪੁਲਿਸ ਥਾਣਾ ਘਨੌਰ ਨੇ ਕਥਿਤ ਤੌਰ 'ਤੇ ਧੋਖਾਧੜੀ ਅਤੇ ਔਰਤ ਨਾਲ ਜਬਰ-ਜਨਾਹ ਕਰਨ ਦੇ ...

ਪੂਰੀ ਖ਼ਬਰ »

ਗੁਰਦੀਪ ਸਿੰਘ ਉਂਟਸਰ ਜ਼ਿਲ੍ਹਾ ਕਾਂਗਰਸ (ਦਿਹਾਤੀ) ਦਾ ਪ੍ਰਧਾਨ ਨਿਯੁਕਤ

ਘਨੌਰ, 10 ਜਨਵਰੀ (ਬਲਜਿੰਦਰ ਸਿੰਘ ਗਿੱਲ)- ਸਥਾਨਕ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸ. ਗੁਰਦੀਪ ਸਿੰਘ ਉਂਟਸਰ ਨੂੰ ਜ਼ਿਲ੍ਹਾ ਪਟਿਆਲਾ ਦਿਹਾਤੀ ਕਾਂਗਰਸ ਪਾਰਟੀ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਨਿਯੁਕਤੀ 'ਤੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ...

ਪੂਰੀ ਖ਼ਬਰ »

ਕੇ. ਕੇ. ਮਲਹੋਤਰਾ ਜ਼ਿਲ੍ਹਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਨਿਯੁਕਤ

ਪਟਿਆਲਾ, 10 ਜਨਵਰੀ (ਜ.ਸ. ਢਿੱਲੋਂ)- ਕਾਂਗਰਸ ਦੇ ਸੀਨੀਅਰ ਆਗੂ ਕੇ. ਕੇ. ਮਲਹੋਤਰਾ ਨੂੰ ਜ਼ਿਲ੍ਹਾ ਪਟਿਆਲਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਸੀਨੀਅਰ ਆਗੂਆਂ ਵਲੋਂ ਉਸ ਨੂੰ ਪ੍ਰਧਾਨ ਐਲਾਨੇ ਜਾਣ ਤੋਂ ਬਾਅਦ ਜਿੱਥੇ ਪਟਿਆਲਾ ਦੇ ਕਾਂਗਰਸੀ ਆਗੂਆਂ 'ਚ ਖ਼ੁਸ਼ੀ ...

ਪੂਰੀ ਖ਼ਬਰ »

ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਦਾ ਦੂਸਰਾ ਦਿਨ

ਪਟਿਆਲਾ, 10 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 50ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਪ੍ਰਵਾਸੀ ਪੰਜਾਬੀ ਸਾਹਿਤ ਦੀਆਂ ਪ੍ਰਾਪਤੀਆਂ ਅਤੇ ਸੰਭਾਵਨਾਵਾਂ ...

ਪੂਰੀ ਖ਼ਬਰ »

ਡੇਰਾ ਪਲਾਸੌਰ (ਅਰਨੋਂ) ਵਿਖੇ 6 ਵੋਟਾਂ ਨਾਲ ਜਿੱਤਣ ਵਾਲੇ ਸਰਪੰਚ ਨੂੰ ਸੂਚੀ 'ਚ ਮਿਲੀ 2 ਵੋਟਾਂ ਨਾਲ ਹਾਰ

ਅਰਨੋਂ, 10 ਜਨਵਰੀ (ਦਰਸ਼ਨ ਸਿੰਘ ਪਰਮਾਰ)- ਸਥਾਨਕ ਕਸਬੇ ਦੀ ਗਰਾਮ ਪੰਚਾਇਤ ਡੇਰਾ ਪਲਾਸੌਰ (ਅਰਨੋਂ) ਵਿਖੇ ਹੋਈਆਂ ਗਰਾਮ ਪੰਚਾਇਤ ਚੋਣਾਂ ਵਿਚ ਸ਼ਰ੍ਹੇਆਮ ਧੱਕਾਸ਼ਾਹੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਵੋਟਾਂ ਵਾਲੇ ਦਿਨ ਹੋਈਆਂ ਚੋਣਾਂ ਤੋਂ ਬਾਅਦ ਬੂਥ ਪੱਧਰ 'ਤੇ ਹੋਈ ...

ਪੂਰੀ ਖ਼ਬਰ »

ਡਾਕਟਰ ਹੋਸਟਲ 'ਚੋਂ ਮੋਟਰਸਾਈਕਲ ਚੋਰੀ

ਪਟਿਆਲਾ, 10 ਜਨਵਰੀ (ਮਨਦੀਪ ਸਿੰਘ ਖਰੋੜ)- ਸਰਕਾਰੀ ਰਜਿੰਦਰਾ ਹਸਪਤਾਲ ਦੇ ਡਾਕਟਰ ਹੋਸਟਲ ਦੀ ਪਾਰਕਿੰਗ ਵਿਚੋਂ ਇਕ ਮੋਟਰਸਾਈਕਲ ਚੋਰੀ ਹੋ ਗਿਆ | ਇਸ ਦੀ ਰਿਪੋਰਟ ਕਮਲਦੀਪ ਸਿੰਘ ਵਾਸੀ ਫਰੀਦਕੋਟ ਨੇ ਥਾਣਾ ਸਿਵਲ ਲਾਈਨ 'ਚ ਦਰਜ ਕਰਵਾਈ ਕਿ 5 ਜਨਵਰੀ ਵਾਲੇ ਦਿਨ ਡਾਕਟਰ ...

ਪੂਰੀ ਖ਼ਬਰ »

15 ਬੋਤਲਾਂ ਸਮੇਤ ਕਾਬੂ

ਪਟਿਆਲਾ, 10 ਜਨਵਰੀ (ਮਨਦੀਪ ਸਿੰਘ ਖਰੋੜ)-ਥਾਣਾ ਲਹੋਰੀ ਗੇਟ ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਬੱਸ ਅੱਡੇ ਦੀਆਂ ਬੱਤੀਆਂ 'ਤੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲੈਣ ਉਪਰੰਤ 15 ਬੋਤਲਾਂ ਸ਼ਰਾਬ ਬਰਾਮਦ ਕਰਕੇ ਉਸ ਦੇ ਿਖ਼ਲਾਫ਼ ਆਬਾਕਾਰੀ ਕਨੂੰਨ ...

ਪੂਰੀ ਖ਼ਬਰ »

ਸਵ. ਜਥੇ. ਕਾਕਾ ਸਿੰਘ ਥੂਹੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਨਾਭਾ, 10 ਜਨਵਰੀ (ਕਰਮਜੀਤ ਸਿੰਘ)- ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਵੱਡੇ ਭਰਾ ਅਤੇ ਉਪ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਪਲਵਿੰਦਰ ਸਿੰਘ ਬੱਬਲੂ ਦੇ ਸਤਿਕਾਰਯੋਗ ਪਿਤਾ ਜਥੇ. ਕਾਕਾ ਸਿੰਘ ਥੂਹੀ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ...

ਪੂਰੀ ਖ਼ਬਰ »

ਬਲਵੰਤ ਕੌਰ ਨਮਿਤ ਭੋਗ ਤੇ ਅੰਤਿਮ ਅਰਦਾਸ

ਨਾਭਾ, 10 ਜਨਵਰੀ (ਕਰਮਜੀਤ ਸਿੰਘ)- ਸਥਾਨਕ ਅਲੌਹਰਾਂ ਗੇਟ ਸਥਿਤ ਹਾਈਡਰੋਲਿਕ ਜੈਕਾਂ ਦੀ ਫ਼ੈਕਟਰੀ ਰੂਪ ਸਿੰਘ ਐਾਡ ਸੰਨਜ਼ ਦੇ ਮੁੱਖ ਪ੍ਰਬੰਧਕ ਰੂਪ ਸਿੰਘ ਰਲਹਣ ਦੀ ਸੁਪਤਨੀ, ਗੁਰਜੀਤ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ ਤੇ ਹਰਜੀਤ ਕੌਰ ਦੇ ਸਤਿਕਾਰਯੋਗ ਮਾਤਾ ਜੋ ਕਿ ...

ਪੂਰੀ ਖ਼ਬਰ »

ਸਕੂਲ ਦੇ ਸਾਲਾਨਾ ਸਮਾਗਮ ਮੌਕੇ ਮੈਗਜ਼ੀਨ ਜਾਰੀ

ਬਹਾਦਰਗੜ੍ਹ, 10 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)- ਪਿੰਡ ਧਰੇੜ੍ਹੀ ਜੱਟਾਂ ਵਿਖੇ ਸਰਕਾਰੀ ਮਿਡਲ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ 'ਚ ਦੋਨਾਂ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸਿੱਖਿਆਦਾਇਕ ਪ੍ਰੋਗਰਾਮ ਪੇਸ਼ ਕੀਤਾ ...

ਪੂਰੀ ਖ਼ਬਰ »

ਸ਼ੁਤਰਾਣਾ ਹਸਪਤਾਲ ਵਿਖੇ ਸਫ਼ਾਈ ਪੰਦ੍ਹਰਵਾੜੇ ਤਹਿਤ ਜਾਗਰੂਕਤਾ ਰੈਲੀ ਕੱਢੀ

ਸ਼ੁਤਰਾਣਾ, 10 ਜਨਵਰੀ (ਬਲਦੇਵ ਸਿੰਘ ਮਹਿਰੋਕ)- ਕੇਂਦਰ ਸਰਕਾਰ ਵਲੋਂ ਚਲਾਈ ਹੋਈ ਸਵੱਛ ਭਾਰਤ ਮੁਹਿੰਮ ਤਹਿਤ ਅੱਜ ਸਥਾਨਕ ਕਸਬੇ ਦੇ ਸਰਕਾਰੀ ਹਸਪਤਾਲ 'ਚ ਸਫ਼ਾਈ ਪੰਦਰਵਾੜੇ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ ਜੋ ਕਿ ਕਸਬੇ ਦੇ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਬਾਅਦ ...

ਪੂਰੀ ਖ਼ਬਰ »

ਭਾਸ਼ਾ ਵਿਭਾਗ ਦੇ ਸਮੂਹ ਸਟਾਫ਼ ਨੇ ਕੀਤੀ ਦਫ਼ਤਰ ਦੀ ਸਫ਼ਾਈ

ਪਟਿਆਲਾ, 10 ਜਨਵਰੀ (ਗੁਰਵਿੰਦਰ ਸਿੰਘ ਔਲਖ)- ਭਾਸ਼ਾ ਵਿਭਾਗ ਪੰਜਾਬ ਸ਼ੇਰਾਂ ਵਾਲੇ ਗੇਟ ਪਟਿਆਲਾ ਵਿਖੇ ਡਾਇਰੈਕਟਰ ਗੁਰਸ਼ਰਨ ਕੌਰ ਦੀ ਅਗਵਾਈ 'ਚ ਸਵੱਛ ਸਰਵੇਖਣ ਤਹਿਤ-2019 ਦੇ ਮੱਦੇਨਜ਼ਰ ਸਫ਼ਾਈ ਅਭਿਆਨ ਚਲਾਇਆ ਗਿਆ | ਇਸ ਮੌਕੇ ਡਾਇਰੈਕਟਰ ਸਮੇਤ ਸਮੂਹ ਅਧਿਕਾਰੀਆਂ ਅਤੇ ...

ਪੂਰੀ ਖ਼ਬਰ »

ਨਵੇਂ ਦਾਖ਼ਲਿਆਂ ਸਬੰਧੀ ਸਰਕਾਰੀ ਸਕੂਲ ਜੁਲਕਾਂ ਨੇ ਕੱਢੀ ਰੈਲੀ

ਦੇਵੀਗੜ੍ਹ, 10 ਜਨਵਰੀ (ਮੁਖਤਿਆਰ ਸਿੰਘ ਨੌਗਾਵਾਂ)- ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੁਲਕਾਂ ਦੇ ਸਟਾਫ਼ ਅਤੇ ਬੱਚਿਆਂ ਨੇ ਨਵੇਂ ਦਾਖ਼ਲਿਆਂ ਦੇ ਸਬੰਧ ਵਿਚ ਪਿੰਡ ਜੁਲਕਾਂ ਵਿਚ ਰੈਲੀ ਕੱਢੀ ਕੇ ਈਚ ਵਨ, ਬਰਿੰਗ ਵਨ ਮੁਹਿੰਮ ਚਲਾਈ | ਇਸ ਬਾਰੇ ਸਕੂਲ ਦੇ ਇੰਚਾਰਜ ਤਾਰਾ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਾਲੇ ਨਹੀਂ ਨਸੀਬ ਹੋਣਗੀਆਂ ਗਰਮ ਵਰਦੀਆਂ

ਪਟਿਆਲਾ, 10 ਜਨਵਰੀ (ਪਰਗਟ ਸਿੰਘ ਬਲਬੇੜ੍ਹਾ)- ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ 13 ਲੱਖ ਦੇ ਲਗਪਗ ਗਰੀਬ ਵਿਦਿਆਰਥੀਆਂ ਲਈ 76 ਕਰੋੜ 57 ਲੱਖ ਰੁਪਏ ਜਾਰੀ ਕਰਨ ਦੇ ਸਰਕਾਰ ਵਲੋਂ ਦਿੱਤੇ ਆਦੇਸ਼ਾਂ ਦੇ ਬਾਵਜੂਦ ਸਰਕਾਰੀ ਸਕੂਲਾਂ ਦੇ ਗਰੀਬ ਵਿਦਿਆਰਥੀਆਂ ਨੂੰ ਸਰਦੀਆਂ ...

ਪੂਰੀ ਖ਼ਬਰ »

7 ਰੋਜ਼ਾ ਐਨ.ਐਸ.ਐਸ. ਕੈਂਪ ਸਮਾਪਤ

ਗੂਹਲਾ ਚੀਕਾ, 10 ਜਨਵਰੀ (ਓ. ਪੀ. ਸੈਣੀ)-ਸਰਕਾਰੀ ਸਕੂਲ ਚੀਕਾ ਵਿਖੇ ਚਲ ਰਿਹਾ 7 ਰੋਜ਼ਾ ਐਨ. ਐਸ. ਐਸ. ਕੈਂਪ ਸਮਾਪਤ ਹੋ ਗਿਆ | ਸਮਾਪਤੀ ਮੌਕੇ ਵਿਦਿਆਰਥੀਆਂ ਨੇ ਸ਼ਹਿਰ 'ਚ ਸਵੱਛਤਾ ਦਾ ਸੰਦੇਸ਼ ਦੇਣ ਲਈ ਰੈਲੀ ਵੀ ਕੱਢੀ | ਇਸ ਮੌਕੇ ਪ੍ਰੋਗਰਾਮ ਅਧਿਕਾਰੀ ਨੰਨ੍ਹਾ ਰਾਮ ਨੇ ...

ਪੂਰੀ ਖ਼ਬਰ »

ਵਿਧਾਇਕ ਜਲਾਲਪੁਰ ਦੇ ਬਰੀ ਹੋਣ 'ਤੇ ਕਾਂਗਰਸੀਆਂ ਨੇ ਲੱਡੂ ਵੰਡੇ

ਘਨੌਰ, 10 ਜਨਵਰੀ (ਬਲਜਿੰਦਰ ਸਿੰਘ ਗਿੱਲ)- ਪੰਜਾਬ ਦੀ ਸੱਤਾ 'ਤੇ 10 ਸਾਲ ਅਕਾਲੀ-ਭਾਜਪਾ ਗਠਜੋੜ ਨੇ ਤਾਨਾਸ਼ਾਹੀ ਰਵੱਈਏ ਨਾਲ ਕੀਤੇ ਸ਼ਾਸਨ ਵਿਚ ਕਥਿਤ ਤੌਰ 'ਤੇ ਹਲਕੇ ਅੰਦਰ ਪੈਦਾ ਕੀਤੇ ਡਰ, ਸਹਿਮ ਅਤੇ ਦਹਿਸ਼ਤ ਦੇ ਮਾਹੌਲ ਦਾ ਅੰਤ ਕਾਨੂੰਨੀ ਤੌਰ 'ਤੇ ਹੋ ਜਾਣ ਨਾਲ ਅੱਜ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਨੇ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਰਦਾਸ ਸਮਾਗਮ ਕਰਵਾਇਆ

ਪਟਿਆਲਾ, 10 ਜਨਵਰੀ (ਜ.ਸ. ਢਿੱਲੋਂ)- ਸ਼ੋ੍ਰਮਣੀ ਅਕਾਲੀ ਦਲ ਦੀ ਜ਼ਿਲ੍ਹਾ ਇਕਾਈ ਵਲੋਂ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ 'ਚ ਆਗੂਆਂ ਨੇ ਸ੍ਰੀ ਗੁਰੂ ...

ਪੂਰੀ ਖ਼ਬਰ »

ਕੌਮੀ ਪੱਧਰ 'ਤੇ ਪੰਜਾਬ ਦੀਆਂ ਬਾਸਕਿਟਬਾਲ ਟੀਮਾਂ ਨੇ ਜਿੱਤੇ ਤਗਮੇ

ਪਟਿਆਲਾ, 10 ਜਨਵਰੀ (ਚਹਿਲ)- 64ਵੀਆਂ ਕੌਮੀ ਸਕੂਲ ਖੇਡਾਂ ਦੇ ਬਾਸਕਿਟਬਾਲ ਅੰਡਰ-19 ਮੁਕਾਬਲਿਆਂ 'ਚ ਪੰਜਾਬ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਕੋਚ ਅਮਰਜੋਤ ਸਿੰਘ ਪਟਿਆਲਾ ਤੇ ਸਹਾਇਕ ਕੋਚ ਅਜੈ ਕੁਮਾਰ ਦੀ ਅਗਵਾਈ 'ਚ ਪੰਜਾਬ ਦੇ ਮੁੰਡਿਆਂ ਦੀ ਟੀਮ ਨੇ ...

ਪੂਰੀ ਖ਼ਬਰ »

ਮਜਨੂੰ ਤੇ ਰੱਜੀ ਬਣੇ ਸ਼ੇਰਮਾਜਰਾ ਸਕੂਲ ਦੇ ਸਰਵੋਤਮ ਐਥਲੀਟ

ਪਟਿਆਲਾ, 10 ਜਨਵਰੀ (ਚਹਿਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਮਾਜਰਾ ਵਿਖੇ ਪਿ੍ੰ. ਇੰਜ: ਅਮਰਜੀਤ ਸਿੰਘ ਦੀ ਅਗਵਾਈ ਵਿਚ ਤੀਜਾ ਦੋ ਦਿਨਾ ਅੰਤਰ ਹਾਊਸ ਖੇਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਅੰਡਰ-14, 16 ਅਤੇ 18 ਸਾਲ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ ...

ਪੂਰੀ ਖ਼ਬਰ »

ਰਾਮਗੜ੍ਹੀਆ ਅਕਾਲ ਜਥੇਬੰਦੀ ਵਲੋਂ ਪੁਲਿਸ ਅਧਿਕਾਰੀ ਸਨਮਾਨਿਤ

ਪਾਤੜਾਂ, 10 ਜਨਵਰੀ (ਜਗਦੀਸ਼ ਸਿੰਘ ਕੰਬੋਜ)- ਥਾਣਾ ਪਾਤੜਾਂ ਦੇ ਮੁਖੀ ਰਣਬੀਰ ਸਿੰਘ, ਸ਼ਹਿਰੀ ਚੌਾਕੀ ਪਾਤੜਾਂ ਮੁਖੀ ਦਰਬਾਰਾ ਸਿੰਘ ਨੂੰ ਵਧੀਆ ਕਾਰਗੁਜ਼ਾਰੀ ਲਈ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਕੌਮੀ ਜਨਰਲ ਸਕੱਤਰ ਗੁਰਮੀਤ ਸਿੰਘ ਮੋਗਾ ਦੀ ਅਗਵਾਈ 'ਚ ਪਾਤੜਾਂ ...

ਪੂਰੀ ਖ਼ਬਰ »

3 ਦਿਨਾ ਸਟੇਕਹੋਲਡਰ ਕੋਆਰਡੀਨੇਸ਼ਨ ਐਾਡ ਲੀਡਰਸ਼ਿਪ ਡਿਵੈੱਲਪਮੈਂਟ ਕੋਰਸ ਸਮਾਪਤ

ਪਟਿਆਲਾ, 10 ਜਨਵਰੀ (ਮਨਦੀਪ ਸਿੰਘ ਖਰੋੜ)- ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਵਿਖੇ ਬੀ. ਪੀ. ਆਰ. ਐਾਡ ਡੀ. ਨਵੀਂ ਦਿੱਲੀ ਦੇ ਸਹਿਯੋਗ ਨਾਲ ਪਿ੍ੰਸੀਪਲ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਰਾਜਨ ਕਪੂਰ ਦੀ ਅਗਵਾਈ ਹੇਠ ਜੇਲ੍ਹਾਂ ਦੇ ਪ੍ਰਬੰਧਾਂ ਨੂੰ ਹੋਰ ...

ਪੂਰੀ ਖ਼ਬਰ »

ਖੇਤਾਂ 'ਚ ਰਹਿੰਦੇ ਬਜ਼ੁਰਗ ਨਿਹੰਗ ਨੂੰ ਜੰਗਲੀ ਜਾਨਵਰ ਨੇ ਕੀਤਾ ਜ਼ਖ਼ਮੀ

ਬਨੂੜ, 10 ਜਨਵਰੀ (ਭੁਪਿੰਦਰ ਸਿੰਘ)- ਬਨੂੜ ਖੇਤਰ ਦੇ ਘੱਗਰ ਦਰਿਆ ਦੇ ਕੰਢੇ ਨਾਲ ਲੱਗਦੇ ਪਿੰਡ ਮਨੌਲੀ ਸੂਰਤ, ਨੱਗਲ ਸਲੇਮਪੁਰ, ਛੜਬੜ੍ਹ, ਬੁੱਢਣਪੁਰ, ਝੱਜੋਂ, ਟਿਵਾਣਾ ਆਦਿ ਪਿੰਡਾਂ ਦੇ ਵਸਨੀਕ ਜੰਗਲੀ ਜਾਨਵਰ ਦੀ ਦਹਿਸ਼ਤ ਤੋਂ ਪ੍ਰੇਸ਼ਾਨ ਹਨ | ਪਿਛਲੇ ਦੋ ਦਿਨਾਂ ਤੋਂ ...

ਪੂਰੀ ਖ਼ਬਰ »

ਕਿਸਾਨ ਰਾਜਨੀਤਕ ਪਾਰਟੀਆਂ ਵਲੋਂ ਸੱਚੇ ਸੁੱਚੇ ਚੋਣ ਮੈਨੀਫੈਸਟੋ ਚਾਹੁੰਦੇ ਹਨ-ਬਹਿਰੂ

ਪਟਿਆਲਾ, 10 ਜਨਵਰੀ (ਭਗਵਾਨ ਦਾਸ)- ਕਨਫੈੱਡਰੇਸ਼ਨ ਆਫ਼ ਆਲ ਇੰਡੀਆ ਫਾਰਮਰਜ਼ ਐਸੋਸੀਏਸ਼ਨਜ਼ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਅੱਜ ਇੱਥੇ 8 ਰਾਜਾਂ ਦੀ ਫੇਰੀ ਪਾ ਕੇ ਵਾਪਿਸ ਪਰਤਣ 'ਤੇ ਕਿਹਾ ਕਿ ਕਿਸਾਨਾਂ 'ਚ ਰਾਜਨੀਤਕ ਪਾਰਟੀਆਂ ਸਬੰਧੀ ਬੜਾ ਰੋਹ ਹੈ ਕਿ ਉਹ ਆਪਣੇ ...

ਪੂਰੀ ਖ਼ਬਰ »

ਪਟਿਆਲਾ ਮੀਡੀਆ ਕਲੱਬ ਦੇ ਅਹੁਦੇਦਾਰਾਂ ਦੀ ਚੋਣ 23 ਨੂੰ

ਪਟਿਆਲਾ, 10 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)- ਪਟਿਆਲਾ ਮੀਡੀਆ ਕਲੱਬ ਪਟਿਆਲਾ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ 23 ਜਨਵਰੀ ਨੂੰ ਕਲੱਬ ਦੇ ਦਫਤਰ 6-ਡੀ ਪਾਸੀ ਰੋਡ ਪਟਿਆਲਾ ਵਿਖੇ ਹੋਵੇਗੀ | ਇਸ ਬਾਬਤ ਫੈਸਲਾ ਅੱਜ ਕਲੱਬ ਦੀ ਜਨਰਲ ਹਾਊਸ ਮੀਟਿੰਗ ਵਿਚ ਲਿਆ ਗਿਆ | ...

ਪੂਰੀ ਖ਼ਬਰ »

ਸਵਾਈਨ ਫਲੂ ਜਾਗਰੂਕਤਾ ਸਬੰਧੀ ਕੈਂਪ ਲਗਾਇਆ

ਰਾਜਪੁਰਾ, 10 ਜਨਵਰੀ (ਰਣਜੀਤ ਸਿੰਘ)- ਸਥਾਨਕ ਸਿਵਲ ਹਸਪਤਾਲ ਵਿਖੇ ਸਵਾਈਨ ਫਲੂ ਦੀ ਜਾਗਰੂਕਤਾ ਲਈ ਕਾਰਜਕਾਰੀ ਐੱਸ. ਐੱਮ. ਓ. ਡਾ. ਐੱਸ. ਜੇ. ਸਿੰਘ ਦੀ ਦੇਖ-ਰੇਖ ਹੇਠ ਇਕ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਡਾ. ਅੰਜਲੀ ਨਾਗਪਾਲ ਮੈਡੀਕਲ ਅਫ਼ਸਰ ਨੇ ਹਸਪਤਾਲ ਵਿਚ ਆਏ ਹੋਏ ...

ਪੂਰੀ ਖ਼ਬਰ »

ਟਰਾਈ ਰੂਮ 'ਚੋਂ 18,700 ਚੋਰੀ

ਪਟਿਆਲਾ, 10 ਜਨਵਰੀ (ਮਨਦੀਪ ਸਿੰਘ ਖਰੋੜ)-ਲੀਲਾ ਭਵਨ ਵਿਚੇ ਸਥਿਤ ਰਿਲਾਇੰਸ ਟਰੈਂਡ ਸ਼ੋਅ ਰੂਮ ਦੇ ਟਰਾਈ ਰੂਮ 'ਚ ਇਕ ਵਿਅਕਤੀ ਦੀ ਪੈਂਟ 'ਚੋਂ 18,700 ਰੁਪਏ ਚੋਰੀ ਹੋਣ ਦੇ ਕੇ ਮਾਮਲੇ 'ਚ ਪੁਲਿਸ ਨੇ ਇਕ ਔਰਤ ਸਮੇਤ ਦੋ ਜਣਿਆਂ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਇਸ ਚੋਰੀ ਸਬੰਧੀ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ

ਰਾਜਪੁਰਾ, 10 ਜਨਵਰੀ (ਜੀ.ਪੀ. ਸਿੰਘ, ਰਣਜੀਤ ਸਿੰਘ)-ਸਥਾਨਕ ਸਿਵਲ ਅਦਾਲਤ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਹੋ ਜਾਣ 'ਤੇ ਸ਼ਹਿਰੀ ਥਾਣੇ ਦੀ ਪੁਲਿਸ ਨੇ ਅਣਪਛਾਤੇ ਮੋਟਰਸਾਈਕਲ ਸਵਾਰ ਿਖ਼ਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਹਸਪਤਾਲ 'ਚੋਂ ਇਕ ਲੱਖ ਤੋਂ ਵੱਧ ਦੀ ਰਕਮ ਚੋਰੀ

ਪਟਿਆਲਾ, 10 ਜਨਵਰੀ (ਮਨਦੀਪ ਸਿੰਘ ਖਰੋੜ)-ਸਥਾਨਕ ਵਰਧਮਾਨ ਹਸਪਤਾਲ ਦੇ ਲਾਕਰ 'ਚੋਂ ਇਕ ਲੱਖ ਸੱਤ ਹਜ਼ਾਰ ਰਪੁਏ ਚੋਰੀ ਦੇ ਮਾਮਲੇ 'ਚ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਜਸਨੀਤ ਸਿੰਘ ਦੀ ਸ਼ਿਕਾਇਤ 'ਤੇ ਹਸਪਤਾਲ ਦੇ ਮੈਨੇਜਰ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ...

ਪੂਰੀ ਖ਼ਬਰ »

ਲੋਕ ਸਭਾ ਮੈਂਬਰ ਗਾਂਧੀ ਵਲੋਂ ਨਗਰ ਕੌਾਸਲ ਦੇ ਮੁਲਾਜ਼ਮਾਂ ਦੀ ਹਮਾਇਤ

ਸਮਾਣਾ, 10 ਜਨਵਰੀ (ਸਾਹਿਬ ਸਿੰਘ)- ਨਗਰ ਕੌਾਸਲ ਸਮਾਣਾ ਦੇ ਮੁਲਾਜ਼ਮਾਂ ਵਲੋਂ ਤਨਖ਼ਾਹ ਨਾ ਮਿਲਣ ਕਾਰਨ ਕੀਤੀ ਗਈ ਹੜਤਾਲ ਨੂੰ ਉਸ ਸਮੇਂ ਤਾਕਤ ਮਿਲੀ, ਜਦੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਧਰਨੇ ਵਿਚ ਆ ਕੇ ਉਨ੍ਹਾਂ ਦੀ ਸਮੱਸਿਆ ਨਾਲ ਆਵਾਜ਼ ਬੁਲੰਦ ਕੀਤੀ | ਡਾ. ...

ਪੂਰੀ ਖ਼ਬਰ »

ਸ਼ਹਿਰ 'ਚ ਇੰਟਰਲਾਕ ਟਾਇਲਾਂ 'ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾਣਗੇ-ਵਿਧਾਇਕ ਕੰਬੋਜ

ਰਾਜਪੁਰਾ, 10 ਜਨਵਰੀ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ ਦੀਆਂ ਕਾਲੋਨੀਆਂ ਵਿਚ ਇੰਟਰਲਾਕ ਟਾਇਲਾਂ 'ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾਣਗੇ ਤਾਂ ਕਿ ਸ਼ਹਿਰ ਦਾ ਵਿਕਾਸ ਜੰਗੀ ਪੱਧਰ 'ਤੇ ਹੋ ਸਕੇ | ਇਹ ਪ੍ਰਗਟਾਵਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਅੱਜ ਕੋਰਟ ...

ਪੂਰੀ ਖ਼ਬਰ »

ਸੜਕ ਸੁਰੱਖਿਆ ਹਫ਼ਤਾ ਅੱਜ ਤੋਂ

ਪਟਿਆਲਾ, 10 ਜਨਵਰੀ (ਜ.ਸ. ਢਿੱਲੋਂ)- ਪਟਿਆਲਾ ਫਾਉਂਡੇਸ਼ਨ ਵਲੋਂ 11 ਜਨਵਰੀ ਤੋਂ ਲੈ ਕੇ 17 ਜਨਵਰੀ ਤੱਕ 'ਰੋਡ ਸੇਫ਼ਟੀ ਵੀਕ' ਮਨਾਇਆ ਜਾ ਰਿਹਾ ਹੈ | ਸੰਸਥਾ ਦੇ ਮੁੱਖ ਪ੍ਰਬੰਧਕ ਰਵੀ ਐੱਸ. ਆਹਲੂਵਾਲੀਆ ਨੇ ਦੱਸਿਆ ਕਿ ਇਸ ਹਫਤੇ ਦੌਰਾਨ ਪਟਿਆਲਾ ਫਾਉਂਡੇਸ਼ਨ ਵਲੋਂ ਵੱਖ-ਵੱਖ ...

ਪੂਰੀ ਖ਼ਬਰ »

ਵਣ ਮੰਡਲ ਅਫਸਰ ਨੇ ਥਾਣਾ ਮੁਖੀ ਨੂੰ ਕੇਸ ਦਰਜ ਕਰਨ ਲਈ ਲਿਖਿਆ ਪੱਤਰ

ਪਟਿਆਲਾ, 10 ਜਨਵਰੀ (ਜ.ਸ. ਢਿੱਲੋਂ)- ਹਾਲਾਂਕਿ ਡਿਪਟੀ ਕਮਿਸ਼ਨਰ ਨੇ ਕਈ ਤਰ੍ਹਾਂ ਦੇ ਆਦੇਸ਼ ਦਿੱਤੇ ਹਨ ਅਤੇ ਇਨ੍ਹਾਂ ਆਦੇਸ਼ਾਂ 'ਚ ਇਕ ਆਦੇਸ਼ ਇਹ ਵੀ ਹਨ ਕਿ ਜ਼ਿਲੇ੍ਹ ਅੰਦਰ ਸਰਕਾਰੀ ਇਮਾਰਤਾਂ 'ਤੇ ਗ਼ੈਰ-ਕਾਨੰੂਨੀ ਇਸ਼ਤਿਹਾਰਬਾਜ਼ੀ ਜੁਰਮ ਹੈ ਅਤੇ ਜੋ ਵੀ ਵਿਅਕਤੀ ਇਸ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਲੋਕ ਭਲਾਈ ਯੋਜਨਾਵਾਂ ਦੇ ਲਾਭਪਾਤਰੀਆਂ ਦੀ ਗਿਣਤੀ 'ਚ 6 ਮਹੀਨਿਆਂ ਅੰਦਰ 30,000 ਦਾ ਵਾਧਾ

ਪਟਿਆਲਾ, 10 ਜਨਵਰੀ (ਜ.ਸ. ਢਿੱਲੋਂ)- ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਸਮਾਜ ਦੇ ਹੇਠਲੇ ਪੱਧਰ ਤੱਕ ਪੁੱਜਦਾ ਕਰਨ ਦੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਹਦਾਇਤਾਂ ...

ਪੂਰੀ ਖ਼ਬਰ »

ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ ਦੇ ਦੌਰਾਨ ਸੰਗੀਤਕ ਸ਼ਾਮ ਕਰਵਾਈ

ਪਟਿਆਲਾ, 10 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਲੋਂ ਅੱਠਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ ਦੇ ਮੌਕੇ ਕਲਾ ਭਵਨ ਵਿਖੇ ਇਕ ਸੰਗੀਤਕ ਸ਼ਾਮ ਕਰਵਾਈ ਗਈ, ਜਿਸ ਵਿਚ ਸੰਗੀਤ ਵਿਭਾਗ ਦੇ ਦੋ ...

ਪੂਰੀ ਖ਼ਬਰ »

'ਸੋ ਕਿਉਂ ਮੰਦਾ ਆਖਿਐ ਜਿਤ ਜੰਮੈ ਰਾਜਾਨ' ਭਲਾਈ ਟਰੱਸਟ ਦੀ ਮਹੀਨਾਵਾਰ ਬੈਠਕ

ਪਟਿਆਲਾ, 10 ਜਨਵਰੀ (ਜ.ਸ. ਢਿੱਲੋਂ)-'ਸੋ ਕਿਉਂ ਮੰਦਾ ਆਖਿਐ ਜਿਤ ਜੰਮੈ ਰਾਜਾਨ' ਭਲਾਈ ਟਰੱਸਟ ਦੀ ਮਹੀਨਾਵਾਰ ਬੈਠਕ ਮੁੱਖ ਦਫ਼ਤਰ ਆਨਾਰਦਾਣਾ ਚੌਕ ਟਰੱਸਟ ਦੇ ਫਾਉਂਡਰ ਚੇਅਰਮੈਨ ਡਾ. ਭਾਈ ਪਰਮਜੀਤ ਸਿੰਘ ਦੀ ਪ੍ਰਧਾਨਗੀ 'ਚ ਹੋਈ¢ ਪਟਿਆਲਾ ਜ਼ਿਲ੍ਹਾ ਦਿਹਾਤੀ ਦੇ ...

ਪੂਰੀ ਖ਼ਬਰ »

ਉਦਯੋਗਿਕ ਸਿਖਲਾਈ ਸੰਸਥਾ ਦੇ ਵਿਦਿਆਰਥੀਆਂ ਨੇ ਕੀਤਾ ਖ਼ੂਨਦਾਨ

ਪਟਿਆਲਾ, 10 ਜਨਵਰੀ (ਗੁਰਵਿੰਦਰ ਸਿੰਘ ਔਲਖ)- ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਪਟਿਆਲਾ ਦੇ ਵੀ. ਕੇ. ਬਾਾਸਲ ਪਿ੍ੰਸੀਪਲ ਕਮ ਡਿਪਟੀ ਡਾਇਰੈਕਟਰ ਦੀ ਅਗਵਾਈ ਹੇਠ ਕੋਆਰਡੀਨੇਟਰ ਕੈਪਟਨ ਧਰਮਪਾਲ ਸ਼ਰਮਾ ਆਪਣੀ ਦੇਖ ਰੇਖ ਹੇਠ ਐੱਨ. ਸੀ. ਸੀ. ਕੈਡਿਟਾਂ ਅਤੇ ਸਿੱਖਿਆਰਥੀਆਂ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦੇ ਐੱਨ. ਐੱਸ. ਐੱਸ. ਵਲੰਟੀਅਰਾਂ ਨੇ ਚਲਾਈ ਸਫ਼ਾਈ ਜਾਗਰੂਕਤਾ ਮੁਹਿੰਮ

ਪਟਿਆਲਾ, 10 ਜਨਵਰੀ (ਗੁਰਵਿੰਦਰ ਸਿੰਘ ਔਲਖ)- ਖ਼ਾਲਸਾ ਕਾਲਜ ਪਟਿਆਲਾ ਵਿਖੇ ਚੱਲ ਰਹੇ ਐੱਨ. ਐੱਸ. ਐੱਸ. ਕੈਂਪ ਦੌਰਾਨ ਅੱਜ ਐੱਨ. ਐੱਸ. ਐੱਸ. ਵਲੰਟੀਅਰਾਂ ਵਲੋਂ ਮਿਉਂਸਪਲ ਕਾਰਪੋਰੇਸ਼ਨ ਪਟਿਆਲਾ ਦੇ ਸਹਿਯੋਗ ਨਾਲ ਸ਼ਹਿਰ ਵਿਚ ਸਫ਼ਾਈ ਜਾਗਰੂਕਤਾ ਮੁਹਿੰਮ ਕੱਢੀ ਗਈ | ਇਸ ...

ਪੂਰੀ ਖ਼ਬਰ »

ਐਬਰੌਡ ਇਮੀਗ੍ਰੇਸ਼ਨ ਸਰਵਿਸਿਜ਼ ਵਲੋਂ ਕੈਨੇਡਾ ਸਟੱਡੀ ਸਬੰਧੀ ਸੈਮੀਨਾਰ

ਪਟਿਆਲਾ, 10 ਜਨਵਰੀ (ਗੁਰਵਿੰਦਰ ਸਿੰਘ ਔਲਖ)- ਅਬਰੌਡ ਇਮੀਗ੍ਰੇਸ਼ਨ ਸਰਵਿਸਜ ਵਲੋਂ ਕੈਨੇਡਾ ਸਟੱਡੀ, ਪੀ. ਆਰ. ਅਤੇ ਵਿਜ਼ਟਰ ਵੀਜੇ ਸਬੰਧੀ ਸੈਮੀਨਰ ਕਰਵਾਇਆ ਗਿਆ | ਸੈਮੀਨਾਰ ਦੌਰਾਨ ਕੈਨੇਡਾ ਵੀਜ਼ਾ ਲਗਵਾਉਣ ਦੇ ਤਜਰਬੇਕਾਰ ਮੈਲੀਜਾ ਕੈਬੇਲ ਨੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਸਰਕਾਰੀ ਫਿਜ਼ੀਕਲ ਕਾਲਜ 'ਚ ਤੰਬਾਕੂ ਰੋਕੂ ਪੋ੍ਰਗਰਾਮ ਤਹਿਤ ਵਰਕਸ਼ਾਪ ਕਰਵਾਈ

ਪਟਿਆਲਾ, 10 ਜਨਵਰੀ (ਗੁਰਵਿੰਦਰ ਸਿੰਘ ਔਲਖ)-ਜ਼ਿਲ੍ਹਾ ਸਿਹਤ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਮੂਹ ਮਲਟੀਪਰਪਜ਼ ਹੈਲਥ ਵਰਕਰ ਮੇਲ ਨੂੰ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਸਬੰਧੀ ਸੈਂਸਟਾਈਜ਼ ਕਰਨ ਲਈ ਸਰਕਾਰੀ ਫਿਜ਼ੀਕਲ ਕਾਲਜ ਵਿਖੇ ਇਕ ...

ਪੂਰੀ ਖ਼ਬਰ »

ਕਰਿਭਕੋ ਨੇ ਪਟਿਆਲਾ ਵਿਖੇ ਸਹਿਕਾਰੀ ਕਾਨਫ਼ਰੰਸ ਕਰਵਾਈ

ਪਟਿਆਲਾ, 10 ਜਨਵਰੀ (ਜਸ ਢਿੱਲੋਂ)- ਕਰਿਭਕੋ ਵਲੋਂ ਪਟਿਆਲਾ ਵਿਖੇ ਸਹਿਕਾਰੀ ਕਾਨਫਰੰਸ ਕਰਵਾਈ ਗਈ, ਜਿਸ 'ਚ ਮੁੱਖ ਮਹਿਮਾਨ ਵਜੋਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਪਟਿਆਲਾ ਮਨੇਸ਼ਵਰ ਸਿੰਘ ਮੌਜੀ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਉਨ੍ਹਾਂ ਨਾਲ ਆਰ. ਪੀ. ਐੱਸ. ਪੰਧੇਰ ...

ਪੂਰੀ ਖ਼ਬਰ »

ਗੁਰਦੁਆਰਾ ਰਾਮਗੜ੍ਹੀਆ ਸਭਾ ਵਿਖੇ ਧਾਰਮਿਕ ਸਮਾਗਮ ਕਰਵਾਇਆ

ਪਟਿਆਲਾ, 10 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਵਿਸ਼ੇਸ਼ ਸਮਾਗਮ ਗੁਰੂ ਨਾਨਕ ਨਗਰ (ਗਲੀ ਨੰ. 9) ਦੇ ਗੁਰਦੁਆਰਾ ਰਾਮਗੜ੍ਹੀਆ ਸਭਾ ਵਿਖੇ ਕਰਵਾੲਆ ਗਿਆ ¢ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ...

ਪੂਰੀ ਖ਼ਬਰ »

ਆਪ੍ਰੇਸ਼ਨ ਦੌਰਾਨ ਲਾਪ੍ਰਵਾਹੀ ਕਾਰਨ ਲੜਕੀ ਦੀ ਮੌਤ

ਪਟਿਆਲਾ, 10 ਜਨਵਰੀ (ਮਨਦੀਪ ਸਿੰਘ ਖਰੋੜ)-ਸਥਾਨਕ ਅਨੰਦ ਨਗਰ-ਏ ਦੀ ਰਹਿਣ ਵਾਲੀ 19 ਸਾਲਾ ਲੜਕੀ ਦੀ ਹਰਨੀਆਂ ਦੇ ਆਪ੍ਰੇਸ਼ਨ ਦੌਰਾਨ ਲਾਪ੍ਰਵਾਹੀ ਵਰਤਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਲੜਕੀ ਦੀ ਪਹਿਚਾਣ ਮਨਲੀਨ ਕੌਰ ਉਮਰ 19 ਸਾਲ ਵਾਸੀ ਅਨੰਦ ਨਗਰ-ਏ ...

ਪੂਰੀ ਖ਼ਬਰ »

ਬੰਜਾਰੇ, ਸਿਕਲੀਗਰ, ਸ•ੈਂਸੀ ਤੇ ਬਾਜ਼ੀਗਰ ਸਿੱਖ ਕੌਮ 'ਚ ਸ਼ੁਮਾਰ ਕੀਤੇ ਜਾਣ-ਗਿਆਨੀ ਗਰੀਬ

ਪਟਿਆਲਾ, 10 ਜਨਵਰੀ (ਭਗਵਾਨ ਦਾਸ)- ਗੁਰੂ ਨਾਨਕ ਮਿਸ਼ਨ ਅੰਤਰਰਾਸ਼ਟਰੀ ਸੁਸਾਇਟੀ ਦੇ ਪ੍ਰਧਾਨ ਗਿਆਨੀ ਕਰਨੈਲ ਸਿੰਘ 'ਗ਼ਰੀਬ' ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸੁਸਾਇਟੀਆਂ ਤੇ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ...

ਪੂਰੀ ਖ਼ਬਰ »

ਸਾਇੰਸ ਪ੍ਰਦਰਸ਼ਨੀ ਲਗਾਈ

ਪਟਿਆਲਾ, 10 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਨਿਊ ਡੈਫੋਡਿਲਜ਼ ਪਬਲਿਕ ਹਾਈ ਸਕੂਲ ਗੁਰਬਖਸ਼ ਕਾਲੋਨੀ ਵਿਚ ਸਾਇੰਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ 'ਤੇ ਫੀਲਖਾਨਾ ਸਕੂਲ ਦੇ ਸਾਇੰਸ ਲੈਕਚਰਾਰ ਸਿਮਰਨਜੀਤ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ | ਇਸ ...

ਪੂਰੀ ਖ਼ਬਰ »

ਸਕੂਲ ਵਿਖੇ ਵਿਕਾਸ ਕੈਂਪ ਲਗਾਇਆ

ਗੂਹਲਾ ਚੀਕਾ, 10 ਜਨਵਰੀ (ਓ. ਪੀ. ਸੈਣੀ)- ਸਰਕਾਰੀ ਸਕੂਲ ਗੂਹਲਾ ਵਿਖੇ ਜੀਵਨ ਕੌਸ਼ਲ ਵਿਕਾਸ ਕੈਂਪ ਲਗਾਇਆ | ਇਸ ਕੈਂਪ ਦਾ ਆਯੋਜਨ ਹਰਿਆਣਾ ਸਿੱਖਿਆ ਵਿਭਾਗ ਦੇ ਹੁਕਮਾਂ ਮੁਤਾਬਿਕ ਕੀਤਾ ਜਾ ਰਿਹਾ ਹੈ | ਕੈਂਪ ਠੰਢ ਦੀਆਂ ਛੁੱਟੀਆਂ ਦੌਰਾਨ ਪਹਿਲੀ ਜਨਵਰੀ ਤੋਂ 5 ਜਨਵਰੀ ਤੱਕ ...

ਪੂਰੀ ਖ਼ਬਰ »

ਸਿਸਵਾਂ ਵਿਖੇ ਸ਼ਰਾਬ ਪੀਂਦੇ ਨੌਜਵਾਨ ਨੇ ਡੈਮ 'ਚ ਛਾਲ ਮਾਰੀ

ਮੁੱਲਾਂਪੁਰ ਗਰੀਬਦਾਸ, 10 ਜਨਵਰੀ (ਦਿਲਬਰ ਸਿੰਘ ਖੈਰਪੁਰ)-ਸਿਸਵਾਂ ਡੈਮ ਦੇ ਕਿਨਾਰੇ 'ਤੇ ਚੱਲਦੇ ਇਕ ਗ਼ੈਰ-ਕਾਨੂੰਨੀ ਕੈਫੇ 'ਚ ਪਾਰਟੀ ਦੌਰਾਨ ਮਸਤੀ ਮਨਾਉਂਦੇ ਨੌਜਵਾਨਾਂ ਵਿਚੋਂ ਇਕ ਨੇ ਦੇਖਦਿਆਂ ਹੀ ਦੇਖਦਿਆਂ ਡੂੰਘੇ ਪਾਣੀ ਵਿਚ ਛਾਲ ਮਾਰ ਦਿੱਤੀ | ਫਿਲਹਾਲ ਨੌਜਵਾਨ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਰਾਜਪੁਰਾ, 10 ਜਨਵਰੀ (ਜੀ.ਪੀ. ਸਿੰਘ, ਰਣਜੀਤ ਸਿੰਘ)- ਰਾਜਪੁਰਾ-ਪਟਿਆਲਾ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ | ਪੁਲਿਸ ਨੇ ਵਿਅਕਤੀ 'ਚ ਟੱਕਰ ਮਾਰਨ ਵਾਲੀ ਕਾਰ ਦੇ ਚਾਲਕ ਿਖ਼ਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ...

ਪੂਰੀ ਖ਼ਬਰ »

ਧਰਮਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਘੱਗਾ, 10 ਜਨਵਰੀ (ਵਿਕਰਮਜੀਤ ਸਿੰਘ ਬਾਜਵਾ)- ਬੀਤੇ ਦਿਨੀਂ ਭਾਰਤੀ ਸੈਨਾ ਦੇ ਜਵਾਨ ਧਰਮਿੰਦਰ ਸਿੰਘ ਜੋ ਕਿ ਮੇਰਠ ਵਿਚ ਆਪਣੀ ਡਿਊਟੀ 'ਤੇ ਤੈਨਾਤ ਸੀ, ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ, ਦਾ ਅੱਜ ਉਸ ਦੇ ਜੱਦੀ ਪਿੰਡ ਘੱਗਾ ਵਿਖੇ ਉਨ੍ਹਾਂ ਦੀ ਆਤਮਿਕ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX