ਤਾਜਾ ਖ਼ਬਰਾਂ


ਉੱਤਰ ਪ੍ਰਦੇਸ਼ 'ਚ ਬਦਮਾਸ਼ਾਂ ਵੱਲੋਂ ਵਕੀਲ 'ਤੇ ਹਮਲਾ ਕੀਤਾ
. . .  2 minutes ago
ਲਖਨਊ, 10 ਅਗਸਤ- ਉੱਤਰ ਪ੍ਰਦੇਸ਼ 'ਚ ਇਕ ਵਾਰ ਫਿਰ ਨਿਡਰ ਬਦਮਾਸ਼ਾਂ ਦੀ ਦਹਿਸ਼ਤ ਦੇਖਣ ਨੂੰ....
ਅੱਜ ਦਾ ਵਿਚਾਰ
. . .  18 minutes ago
ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤ ਨੇ ਦਿੱਤਾ ਬੱਚੀ ਨੂੰ ਜਨਮ
. . .  1 day ago
ਕਪੂਰਥਲਾ ,9 ਅਗਸਤ (ਅਮਰਜੀਤ ਸਿੰਘ ਸਡਾਨਾ)- ਕਪੂਰਥਲਾ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਚ ਜੇਰੇ ਇਲਾਜ ਇੱਕ ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤ ਨੇ ਇੱਕ ਲੜਕੀ ਨੂੰ ਜਨਮ ਦਿੱਤਾ ਹੈ, ਸਿਹਤ ਵਿਭਾਗ ਅਨੁਸਾਰ ਮਾਂ ਤੇ ਬੱਚੀ ...
ਨਸ਼ੇ ਦੀ ਵੱਧ ਮਾਤਰਾ ਨਾਲ ਨੌਜਵਾਨ ਦੀ ਮੌਤ
. . .  1 day ago
ਬਾਲਿਆਂਵਾਲੀ, 9 ਅਗਸਤ - (ਕੁਲਦੀਪ ਮਤਵਾਲਾ)- ਜ਼ਿਲ੍ਹਾ ਬਠਿੰਡਾ ਦੇ ਬਾਲਿਆਂਵਾਲੀ ‘ਚ ਲੰਘੀ ਰਾਤ ਨੌਜਵਾਨ ਹਰਜੀਤ ਸਿੰਘ(19) ਪੁੱਤਰ ਤੇਜਾ ਸਿੰਘ ਵਾਸੀ ਬਾਲਿਆਵਾਲੀ ਦੀ ਨਸ਼ੇ ਦੀ ਓਵਰਡੋਜ ਕਰਨ ਦੀ ...
ਪਠਾਨਕੋਟ ‘ਚ 21 ਹੋਰ ਕੋਰੋਨਾ ਕੇਸਾਂ ਦੀ ਹੋਈ ਪੁਸ਼ਟੀ
. . .  1 day ago
ਪਠਾਨਕੋਟ ,9 ਅਗਸਤ (ਸੰਧੂ)-ਜ਼ਿਲ੍ਹਾ ਪਠਾਨਕੋਟ ਵਿੱਚ ਅੱਜ ਫਿਰ ਕੋਰੋਨਾ ਮਰੀਜ਼ਾਂ ਦੀ ਵੱਡੀ ਗਿਣਤੀ ਸਾਹਮਣੇ ਆਈ ਹੈ ਅਤੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ 21 ਹੋਰ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ...
ਬੰਗਾ ਦੇ ਲਾਗੇ ਪਿੰਡ ਪਠਲਾਵਾ ਵਿਖੇ ਦੁਬਾਰਾ ਦਿੱਤੀ ਕਰੋਨਾ ਨੇ ਦਸਤਕ
. . .  1 day ago
ਬੰਗਾ 9 ਅਗਸਤ (ਜਸਬੀਰ ਸਿੰਘ ਨੂਰਪੁਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਠਲਾਵਾ ਵਿਖੇ ਮਨਜੀਤ ਨਾਮ ਦੇ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸਵੇਰੇ ਆਈ ਰਿਪੋਰਟ ਦੇ ਵਿੱਚ ਮਨਜੀਤ ਪੰਜਾਬ ...
ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਅਕਾਲੀ ਦਲ ਨੂੰ ਆਖੀ ਅਲਵਿਦਾ
. . .  1 day ago
ਮਾਨਸਾ, 9 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਸੀਨੀਅਰ ਅਕਾਲੀ ਆਗੂ ਅਤੇ ਮਾਨਸਾ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ...
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਕਾਰਨ ਬਜ਼ੁਰਗ ਦੀ ਮੌਤ, 49 ਹੋਰ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਸੰਗਰੂਰ, 9 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨਾਲ ਇਕ 80 ਸਾਲਾ ਬਜ਼ੁਰਗ ਦੀ ਮੌਤ ਹੋਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ 36 ਹੋ ਗਈ ਹੈ। ਇਸੇ ਦੌਰਾਨ 49 ਹੋਰ ਮਾਮਲੇ ਆਉਣ ਜ਼ਿਲ੍ਹੇ ਵਿਚ ਕੋਰੋਨਾ...
ਠੇਕੇ 'ਤੇ ਕੰਮ ਕਰਦੇ ਕਰਿੰਦੇ ਦੇ ਦੋ ਅਣਪਛਾਤੇ ਵਿਅਕਤੀਆਂ ਨੇ ਮਾਰੀਆਂ ਗੋਲੀਆਂ-ਹਾਲਤ ਗੰਭੀਰ
. . .  1 day ago
ਗੁਰਦਾਸਪੁਰ, 9 ਅਗਸਤ (ਭਾਗਦੀਪ ਸਿੰਘ ਗੋਰਾਇਆ)-ਇਥੋਂ ਨਜ਼ਦੀਕੀ ਪਿੰਡ ਸਿੰਘੋਵਾਲ ਵਿਖੇ ਸਥਿਤ ਇਕ ਸ਼ਰਾਬ ਦੇ ਠੇਕੇ 'ਤੇ ਕੰਮ ਕਰਦੇ ਕਰਿੰਦੇ ਦੇ ਦੋ ਮੋਟਰਸਾਈਕਲ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਠੇਕੇ ਦੇ ਮਾਲਕ ਵਿਨੋਦ ਰਾਣਾ ਨੇ...
ਗਰਨੇਡ ਮਿਲਣ ਕਾਰਨ ਇਲਾਕੇ 'ਚ ਫੈਲੀ ਸਨਸਨੀ
. . .  1 day ago
ਪਠਾਨਕੋਟ, 9 ਅਗਸਤ (ਚੌਹਾਨ) - ਜਲੰਧਰ ਨੈਸ਼ਨਲ ਹਾਈਵੇ 'ਤੇ ਪਠਾਨਕੋਟ ਸਰਹੱਦ ਡਮਟਾਲ ਦੀਆਂ ਪਹਾੜੀਆਂ 'ਤੇ ਗਰਨੇਡ ਮਿਲਣ ਨਾਲ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਪੁਲਿਸ ਤੇ ਆਰਮੀ ਅਧਿਕਾਰੀ ਮੌਕੇ 'ਤੇ...
ਅੱਜ ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 20 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 9 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ ਅੱਜ ਕੋਰੋਨਾ ਵਾਇਰਸ ਦੇ 20 ਮਾਮਲਿਆਂ 'ਚ 10 ਮਾਮਲੇ ਸ਼ਹਿਰ ਬਰਨਾਲਾ, 7 ਮਾਮਲੇ...
ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ 10 ਮਰੀਜ਼ਾਂ ਦੀ ਮੌਤ, 246 ਨਵੇਂ ਮਾਮਲੇ ਸਾਹਮਣੇ ਆਏ
. . .  1 day ago
ਲੁਧਿਆਣਾ, 9 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ ਅਤੇ ਅੱਜ ਫਿਰ ਕੋਰੋਨਾ ਤੋਂ ਪ੍ਰਭਾਵਿਤ 10 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਅੱਜ ਜਿਹੜੇ ਮਰੀਜ਼ਾਂ ਦੀ ਮੌਤ ਹੋਈ ਹੈ, ਸਾਰੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ...
ਪ੍ਰੋ. ਗੱਜਣਮਾਜਰਾ ਨੇ ਲੋਕ ਇਨਸਾਫ਼ ਪਾਰਟੀ ਨੂੰ ਕਿਹਾ ਅਲਵਿਦਾ
. . .  1 day ago
ਅਮਰਗੜ੍ਹ/ਕੁੱਪ ਕਲਾਂ (ਸੰਗਰੂਰ) 9 ਅਗਸਤ ( ਝੱਲ , ਸਰੌਦ ) - ਉੱਘੇ ਕਾਰੋਬਾਰੀ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਲੋਕ ਇਨਸਾਫ਼ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ , ਉਹ ਲੋਕ ਇਨਸਾਫ ਪਾਰਟੀ ਦੇ ਸਕੱਤਰ ਜਨਰਲ ਅਤੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਇੰਚਾਰਜ...
ਪਾਕਿ ਵਿਚ 16 ਸਾਲਾ ਹਿੰਦੂ ਲੜਕੀ ਕੀਤੀ ਅਗਵਾ - ਮਨਜਿੰਦਰ ਸਿੰਘ ਸਿਰਸਾ
. . .  1 day ago
ਨਵੀਂ ਦਿੱਲੀ, 9 ਅਗਸਤ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਾਕਿਸਤਾਨ ਵਿਚ ਹਿੰਦੂ ਅਤੇ ਸਿੱਖਾਂ ਸਮੇਤ ਘੱਟ ਗਿਣਤੀਆਂ 'ਤੇ ਜ਼ੁਲਮ ਅਤੇ ਤਸ਼ੱਦਦ ਢਾਹੁਣ ਦਾ ਸਿਲਸਿਲਾ ਰੁਕਣ ਦਾ ਨਾਂ ਲਈਂ ਲੈ ਲਿਆ ਤੇ ਹੁਣ 16 ਸਾਲਾ ਲੜਕੀ ਕਵਿਤਾ ਨੂੰ ਆਦਿਲ...
ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਕਾਰਜਸ਼ੀਲ ਰਹਾਂਗਾ-ਜਥੇਦਾਰ ਸਿਧਵਾਂ
. . .  1 day ago
ਡੇਅਰੀਵਾਲ ਦਰੋਗਾ (ਬਟਾਲਾ), 9 ਅਗਸਤ (ਹਰਦੀਪ ਸਿੰਘ) - ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਬਣਾ ਚੁੱਕੇ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਬੀਤੇ ਦਿਨ ਬਟਾਲਾ ਵਿਖੇ ਕੀਤੀ ਗਈ ਮੀਟਿੰਗ ਵਿੱਚ ਮੇਰੀ ਸ਼ਮੂਲੀਅਤ ਬਾਰੇ ਪ੍ਰਕਾਸ਼ਤ ਹੋਈਆਂ ਖ਼ਬਰਾਂ ਗਲਤ ਹਨ ਕਿਉਂਕਿ ਮੈਂ ਬਟਾਲਾ ਵਿਖੇ...
ਸ਼ਾਹਕੋਟ ’ਚ ਯੂਕੋ ਬੈਂਕ ਦੇ ਮੁਲਾਜਮ ਸਮੇਤ ਤਿੰਨ ਵਿਅਕਤੀਆਂ ’ਚ ਕੋਰੋਨਾ ਦੀ ਪੁਸ਼ਟੀ
. . .  1 day ago
ਸ਼ਾਹਕੋਟ, (ਜਲੰਧਰ) 9 ਅਗਸਤ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) ਸਿਹਤ ਬਲਾਕ ਸ਼ਾਹਕੋਟ ਵਿੱਚ ਐਤਵਾਰ ਨੂੰ ਤਿੰਨ ਕੋਰੋਨਾ ਪਾਜੀਟਿਵ ਮਰੀਜ ਮਿਲੇ ਹਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਯੂਕੋ ਬੈਂਕ ਦਾ ਮੁਲਾਜ਼ਮ ਹੈ, ਜਦਕਿ ਬਾਕੀ ਦੋ ਵਿੱਚੋਂ ਇੱਕ ਆਟੋ ਡ੍ਰਾਇਵਰ ਅਤੇ ਇੱਕ ਹਾਕੀ ਖਿਡਾਰੀ ਹੈ। ਸੀਨੀਅਰ ਮੈਡੀਕਲ...
ਜੋਧਾਂ (ਲੁਧਿਆਣਾ) 'ਚ ਕੋਰੋਨਾ ਮਰੀਜਾਂ ਦੀ ਗਿਣਤੀ ਵਧਣ ਲੱਗੀ
. . .  1 day ago
ਜੋਧਾਂ, 9 ਅਗਸਤ (ਗੁਰਵਿੰਦਰ ਸਿੰਘ ਹੈਪੀ)- ਕਸਬਾ ਜੋਧਾਂ (ਲੁਧਿਆਣਾ) ਵਿਖੇ ਪਿਛਲੇ ਦਿਨੀ ਇੱਕ ਪਰਿਵਾਰ ਦੇ 6 ਮੈਬਰਾਂ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਆਲੇ ਦੁਆਲੇ ਨੂੰ ਸੀਲ ਕੀਤਾ ਗਿਆ ਸੀ। ਸੀਲ ਕੀਤੇ ਗਏ ਇਲਾਕੇ ਵਿੱਚੋ ਲੋਕਾਂ ਦੇ ਕੋਵਿੰਡ-19 ਦੇ ਟੈਸਟ ਕੀਤੇ ਗਏ। ਜਿਨ੍ਹਾਂ ਵਿੱਚੋਂ ਤਿੰਨ ਵਿਅਕਤੀਆਂ...
ਮਾਨਸਾ 'ਚ ਨਿੱਜੀ ਡਾਕਟਰ ਸਮੇਤ 12 ਨੂੰ ਕੋਰੋਨਾ ਦੀ ਪੁਸ਼ਟੀ
. . .  1 day ago
ਮਾਨਸਾ, 9 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਜ਼ਿਲੇ 'ਚ 12 ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਪਾਜ਼ੀਟਿਵ ਪਾਏ ਗਏ ਵਿਅਕਤੀਆਂ 'ਚ ਸਥਾਨਕ ਸ਼ਹਿਰ ਦੀ ਇੱਕ ਨਿੱਜੀ ਡਾਕਟਰ, ਦਵਾਈ ਵਿਕਰੇਤਾ ਤੇ ਉਨਾਂ ਦੇ ਸਬੰਧੀ ਵੀ ਸ਼ਾਮਲ...
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕੋਰੋਨਾ ਦਾ ਵੱਡਾ ਧਮਾਕਾ ਇੱਕੋ ਦਿਨ ਵਿਚ ਆਏ 41 ਨਵੇਂ ਮਾਮਲੇ
. . .  1 day ago
ਫਤਿਹਗੜ੍ਹ ਸਾਹਿਬ 9 ਅਗਸਤ (ਬਲਜਿੰਦਰ ਸਿੰਘ )- ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਨੇ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹੇ ਵਿੱਚ ਕਰੋਨਾ ਦੇ ਨਵੇਂ 41 ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਦੇ ਵਿੱਚ ਸਹਿਮ ਤੇ ਦਹਿਸ਼ਤ ਦਾ ਮਾਹੌਲ...
ਮੈਂ ਅਕਾਲੀ ਦਲ ਡੈਮੋਕ੍ਰੇਟਿਕ 'ਚ ਸ਼ਾਮਿਲ ਨਹੀਂ ਹੋਇਆ, ਪੰਥਕ ਲਹਿਰ ਦਾ ਸਰਗਰਮ ਮੈਂਬਰ ਰਹਾਂਗਾ : ਜਥੇਦਾਰ ਅਮਰੀਕ ਸਿੰਘ ਸ਼ਾਹਪੁਰ
. . .  1 day ago
ਡੇਰਾ ਬਾਬਾ ਨਾਨਕ, 9 ਅਗਸਤ (ਅਵਤਾਰ ਸਿੰਘ ਰੰਧਾਵਾ)-ਬੀਤੇ ਦਿਨ ਬਟਾਲਾ ਨੇੜੇ ਪੈਂਦੇ ਪਿੰਡ ਧੁੱਪਸੜੀ ਦੇ ਗੁਰਦੁਆਰਾ ਸਾਹਿਬ ਵਿਖੇ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਵਲੋਂ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ ਸੀ ਜਿਸ ਵਿਚ ਸਾਥੀਆਂ ਸਮੇਤ ਪਹੁੰਚੇ ਆਪਣਾ ਪੰਜਾਬ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ...
ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ - ਰਾਣਾ ਗੁਰਮੀਤ ਸਿੰਘ ਸੋਢੀ
. . .  1 day ago
ਨੱਥੂਵਾਲਾ ਗਰਬੀ (ਜ਼ਿਲ੍ਹਾ ਮੋਗਾ), 9 ਅਗਸਤ (ਸਾਧੂ ਰਾਮ ਲੰਗੇਆਣਾ) - ਬੀਤੇ ਦਿਨੀਂ ਚੀਨ ਦੀ ਸਰਹੱਦ ਉਤੇ ਦੇਸ਼ ਲਈ ਡਿਊਟੀ ਦੇਣ ਦੌਰਾਨ ਸ਼ਹੀਦ ਹੋਏ ਸਿਪਾਹੀ ਲਖਵੀਰ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਉਸਦੇ ਜੱਦੀ ਪਿੰਡ ਡੇਮਰੂ ਖੁਰਦ ਵਿਖੇ ਹੋਇਆ, ਜਿਸ ਵਿੱਚ ਪੰਜਾਬ ਸਰਕਾਰ...
ਟੋਲ ਪਲਾਜਾ ਨਿੱਝਰਪੁਰਾ ਵਿਖੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਅਤੇ ਟੋਲ ਪਲਾਜਾ ਪ੍ਰਬੰਧਕਾਂ ਵਿਚਕਾਰ ਹੋਇਆ ਤਕਰਾਰ 
. . .  1 day ago
ਜੰਡਿਆਲਾ ਗੁਰੂ, 9 ਅਗਸਤ (ਰਣਜੀਤ ਸਿੰਘ ਜੋਸਨ) - ਜੰਡਿਆਲਾ ਗੁਰੂ ਨਜਦੀਕ ਨੈਸ਼ਨਲ ਹਾਈਵੇ ਤੇ ਬਣੇ ਟੋਲ ਪਲਾਜਾ ਨਿੱਝਰਪੁਰਾ ਵਿਖੇ ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਟੋਲ ਪਲਾਜ਼ਾ ਪ੍ਰਬੰਧਕਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਟੋਲ ਪਲਾਜਾ ਵਾਲਿਆਂ ਵੱਲੋਂ ਕੀਤੀ ਜਾਂਦੀ ਮਨਮਰਜ਼ੀ...
ਸੰਸਦ ਮੈਂਬਰ ਔਜਲਾ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  1 day ago
ਅੰਮ੍ਰਿਤਸਰ, 9 ਅਗਸਤ - ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਕੋਰੋਨਾ ਰਿਪੋਰਟ ਨੈਗੇਟਿਵ...
ਜ਼ਿਲ੍ਹਾ ਪਠਾਨਕੋਟ ਵਿੱਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਪਠਾਨਕੋਟ, 9 ਅਗਸਤ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿੱਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ ਇਸ ਸਬੰਧੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ 5 ਵਿਅਕਤੀਆਂ ਦੀ ਐਂਟੀਜਨ ਟੈਸਟਿੰਗ...
ਸ੍ਰੀ ਮੁਕਤਸਰ ਸਾਹਿਬ ਵਿਖੇ 7 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਸ੍ਰੀ ਮੁਕਤਸਰ ਸਾਹਿਬ, 9 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 7 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ 3 ਮਰੀਜ਼ ਸ੍ਰੀ ਮੁਕਤਸਰ ਸਾਹਿਬ (ਇਕ ਮਰੀਜ 29 ਸਾਲ, ਦੂਜਾ ਮਰੀਜ ਬੂੜਾ ਗੁੱਜਰ ਰੋਡ 50 ਸਾਲ ਅਤੇ ਤੀਜਾ 23 ਸਾਲਾਂ ਮਰੀਜ਼ ਆਦਰਸ਼ ਨਗਰ ਗਲੀ ਨੰਬਰ 1), ਇਕ ਮਰੀਜ਼ ਪਿੰਡ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 27 ਪੋਹ ਸੰਮਤ 550

ਬਠਿੰਡਾ /ਮਾਨਸਾ

8000 ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਵਲੋਂ ਕਾਬੂ-ਮਾਮਲਾ ਦਰਜ

ਬਠਿੰਡਾ, 10 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਵਿਜੀਲੈਂਸ ਬਿਊਰੋ ਵਲੋਂ ਮਾਲ ਪਟਵਾਰੀ ਨੂੰ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਅਸ਼ੋਕ ਬਾਠ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਉਰੋ ਬਠਿੰਡਾ ...

ਪੂਰੀ ਖ਼ਬਰ »

ਰੇਲਵੇ ਦੇ ਡੀ.ਆਰ.ਐਮ. ਦਿਨੇਸ਼ ਸ਼ਰਮਾ ਵਲੋਂ ਬਠਿੰਡਾ ਰੇਲਵੇ ਜੰਕਸ਼ਨ ਦਾ ਅਚਨਚੇਤ ਦੌਰਾ

ਬਠਿੰਡਾ, 10 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਅੰਬਾਲਾ ਡਵੀਜ਼ਨ ਦੇ ਡੀ.ਆਰ.ਐਮ. ਸ੍ਰੀ ਦਿਨੇਸ਼ ਸ਼ਰਮਾ ਨੇ ਅੱਜ ਅਚਾਨਕ ਬਠਿੰਡਾ ਰੇਲਵੇ ਜੰਕਸ਼ਨ ਦਾ ਦੌਰਾ ਕੀਤਾ | ਸ੍ਰੀ ਸ਼ਰਮਾ ਅਬੋਹਰ ਤੋਂ ਵਿਸ਼ੇਸ਼ ਜਾਂਚ ਗੱਡੀ ਰਾਹੀਂ ਬਠਿੰਡਾ ਪਹੰੁਚੇ | ਜਿਨ੍ਹਾਂ ਦੇ ਅਚਨਚੇਤ ...

ਪੂਰੀ ਖ਼ਬਰ »

84 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸ਼੍ਰੋਮਣੀ ਕਮੇਟੀ ਵਲੋਂ ਦਿੱਤੇ ਸੱਦੇ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਇਆ 'ਇਨਸਾਫ਼ ਅਰਦਾਸ ਦਿਵਸ'

ਤਲਵੰਡੀ ਸਾਬੋ 10 ਜਨਵਰੀ (ਰਣਜੀਤ ਸਿੰਘ ਰਾਜੂ)-ਨਵੰਬਰ 1984 ਵਿਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋਏ ਸਿੱਖ ਕਤਲੇਆਮ ਦੇ ਬਾਕੀ ਬੱਚਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਨ ਦੇ ਮੰਤਵ ਤਹਿਤ ਸ਼੍ਰੋਮਣੀ ...

ਪੂਰੀ ਖ਼ਬਰ »

ਬਠਿੰਡਾ ਜ਼ਿਲ੍ਹੇ ਦੀ ਕਾਂਗਰਸ ਦੀ ਬਦਲੀ ਕਪਤਾਨੀ- ਜ਼ਿਲ੍ਹੇ ਦੀ ਕਮਾਂਡ ਕਰਨਗੇ ਪੜ੍ਹੇ ਲਿਖੇ ਆਗੂ

ਬਠਿੰਡਾ, 10 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵਲੋਂ ਸੂਬੇ ਵਿਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੀਆਂ ਕਪਤਾਨੀਆਂ ਵਿਚ ਵੱਡੀ ਤਬਦੀਲੀ ਕਰਦਿਆਂ ਪੜ੍ਹੇ ਲਿਖੇ ਯੂਥ ਹੱਥ ...

ਪੂਰੀ ਖ਼ਬਰ »

ਪੇ੍ਰਮੀ ਤੋਂ ਦੁਖੀ ਹੋਈ ਲੜਕੀ ਦੁਆਰਾ ਝੀਲ 'ਚ ਛਾਲ ਮਾਰ ਕੇ ਖ਼ੁਦਕੁਸ਼ੀ

ਬਠਿੰਡਾ, 10 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਸਵੇਰੇ ਥਰਮਲ ਝੀਲ ਵਿਚ ਇਕ ਲੜਕੀ ਦੁਆਰਾ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਮਿਲੀ ਹੈ | ਮਿ੍ਤਕ ਲੜਕੀ ਕੋਲੋਂ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ ਜਿਸ ਵਿਚ ਉਸਨੇ ਆਪਣੀ ਮੌਤ ਲਈ ਆਪਣੇ ਪ੍ਰੇਮੀ ਨੂੰ ...

ਪੂਰੀ ਖ਼ਬਰ »

ਪਿਸਤੌਲ ਦੀ ਨੋਕ 'ਤੇ ਲੁੱਟ

ਮਹਿਰਾਜ, 10 ਜਨਵਰੀ (ਸੁਖਪਾਲ ਮਹਿਰਾਜ)-ਕਸਬਾ ਮਹਿਰਾਜ ਦਾ ਗੁਆਂਢੀ ਪਿੰਡ ਭੈਣੀ ਤੋਂ ਪਿੰਡ ਭਾਈਰੂਪਾ ਜਾਣ ਵਾਲੀ ਸੜਕ 'ਤੇ ਪੈਂਦੇ ਸਿਧਾਣਾ ਪੁੱਲ ਵਿਖੇ ਦੁਪਹਿਰ ਕਰੀਬ ਤਿੰਨ ਵਜੇ ਇਕ ਵਿਅਕਤੀ ਤੋਂ ਕੁਝ ਅਣਪਛਾਤੇ ਨੌਜਵਾਨਾਂ ਨੇ ਗੰਨ ਪੁਆਇੰਟ 'ਤੇ ਲੁੱਟ ਕੀਤੀ | ਪ੍ਰਾਪਤ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੌਤ

ਕਾਲਾਂਵਾਲੀ, 10 ਜਨਵਰੀ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਤਖ਼ਤਮੱਲ ਦੇ ਕੋਲ ਅੱਜ ਇਕ ਮੋਟਰ ਸਾਈਕਲ ਤੇ ਪਿਕਅੱਪ ਗੱਡੀ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਸਿੰਘਪੁਰਾ ਵਾਸੀ ਹਰਦੇਵ ਸਿੰਘ ਆਪਣੀ ਪਤਨੀ ਹਰਵਿੰਦਰ ਕੌਰ ...

ਪੂਰੀ ਖ਼ਬਰ »

ਬੈਂਕ ਅਧਿਕਾਰੀਆਂ ਨੇ ਬਿਮਾਰ ਬਜ਼ੁਰਗ ਦੀ ਬੁਢਾਪਾ ਪੈਨਸ਼ਨ ਦੇ ਖਾਤੇ 'ਤੇ ਰੋਕ ਲਗਾ ਕੇ ਕੀਤਾ ਪ੍ਰੇਸ਼ਾਨ

ਭੁੱਚੋ ਮੰਡੀ, 10 ਜਨਵਰੀ (ਬਿੱਕਰ ਸਿੰਘ ਸਿੱਧੂ)-ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਭੁੱਚੋ ਕਲਾਂ ਵਲੋਂ ਇਕ ਬਜ਼ੁਰਗ ਦੀ ਬੁਢਾਪਾ ਪੈਨਸ਼ਨ ਦੀ ਰਕਮ ਜਾਰੀ ਨਾ ਕਰਨ ਕਰਕੇ ਡੂੰਘੀ ਪ੍ਰੇਸ਼ਾਨੀ ਵਿਚ ਪਾਇਆ ਹੋਇਆ ਹੈ | ਪੀੜਤ ਬਜ਼ੁਰਗ ਦਰਸ਼ਨ ਸਿੰਘ ਪੁੱਤਰ ਆਤਮਾ ਸਿੰਘ ਵਾਸੀ ...

ਪੂਰੀ ਖ਼ਬਰ »

ਰਿਫ਼ਾਇਨਰੀ ਦੇ ਪ੍ਰਵਾਸੀ ਮਜ਼ਦੂਰ ਦੀ ਮੌਤ

ਰਾਮਾਂ ਮੰਡੀ, 10 ਜਨਵਰੀ (ਤਰਸੇਮ ਸਿੰਗਲਾ)-ਬੀਤੇ ਦਿਨੀਂ ਰਾਤ ਨੂੰ ਰਿਫ਼ਾਇਨਰੀ ਦੇ ਇਕ ਪ੍ਰਵਾਸੀ ਮਜ਼ਦੂਰ ਦੀ ਬੀਮਾਰ ਹੋਣ ਕਾਰਨ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਮਜ਼ਦੂਰ ਆਦੀ ਰਾਮ (50) ਪੁੱਤਰ ਸੁਮਰ ਰਾਮ ਵਾਸੀ ਝਾਰਖੰਡ ਰਿਫ਼ਾਇਨਰੀ ਦੀ ਐਨ.ਸੀ.ਸੀ. ...

ਪੂਰੀ ਖ਼ਬਰ »

ਦਲਿਤ ਨੇਤਾ ਕਾਂਗੜਾ ਵਲੋਂ ਐਸ. ਸੀ./ ਐਸ. ਟੀ. ਵਰਗ ਦੇ ਲੋਕਾਂ ਨਾਲ ਮੀਟਿੰਗ

ਰਾਮਾਂ ਮੰਡੀ, 10 ਜਨਵਰੀ (ਤਰਸੇਮ ਸਿੰਗਲਾ)-ਦਲਿਤ ਵਰਗ ਦੇ ਲੋਕਾਂ ਨੂੰ ਇਕ ਮੰਚ 'ਤੇ ਇਕੱਠਾ ਕਰਨ ਲਈ ਦਲਿੱਤ ਵਰਗ ਦੇ ਕੋ-ਚੇਅਰਮੈਨ ਰਾਮਕਿ੍ਸ਼ਨ ਕਾਂਗੜਾ ਵਲੋਂ ਐਸ.ਸੀ./ਐਸ.ਟੀ. ਵਰਗ ਦੇ ਲੋਕਾਂ ਨਾਲ ਇਕ ਮੀਟਿੰਗ ਕੀਤੀ ਗਈ | ਜਿਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਗੁਰਦੁਆਰਾ ਨਿਰਮਲਸਰ ਸਾਹਿਬ ਤਿ੍ਲੋਕੇਵਾਲ ਵਿਖੇ ਮਹਾਨ ਗੁਰਮਤਿ ਸਮਾਗਮ 15 ਤੋਂ

ਸੀਂਗੋ ਮੰਡੀ, 10 ਜਨਵਰੀ (ਪਿ੍ੰਸ ਸੌਰਭ ਗਰਗ)-ਗੁਰਦੁਆਰਾ ਨਿਰਮਲਸਰ ਸਾਹਿਬ ਤਿ੍ਲੋਕੇਵਾਲ ਵਿਖੇ ਸੱਚ ਖੰਡ ਵਾਸੀ ਸੰਤ ਬਾਬਾ ਮੋਹਨ ਸਿੰਘ 'ਮਤਵਾਲਾ' ਦੀ ਪਵਿੱਤਰ ਯਾਦ ਵਿਚ 27ਵੀਂ ਬਰਸੀ ਸਬੰਧੀ ਸ਼੍ਰੀ ਅਖੰਡ ਪਾਠ ਸਾਹਿਬ ਤੇ ਮਹਾਨ ਗੁਰਮਤਿ ਸਮਾਗਮ 15 ਜਨਵਰੀ ਤੋਂ ਸ਼ੁਰੂ ਹੋ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਮੇਤ ਤਿੰਨ ਪਰਿਵਾਰ ਅਕਾਲੀ ਦਲ ਵਿਚ ਸ਼ਾਮਿਲ

ਗੋਨਿਆਣਾ, 10 ਜਨਵਰੀ (ਲਛਮਣ ਦਾਸ ਗਰਗ)-ਆਮ ਆਦਮੀ ਪਾਰਟੀ ਨੂੰ ਉਸ ਸਮੇਂ ਬਹੁਤ ਵੱਡਾ ਝਟਕਾ ਲੱਗਾ ਜਦੋਂ ਬਲਾਕ ਪ੍ਰਧਾਨ ਸਮੇਤ ਤਿੰਨ ਪਰਿਵਾਰ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ | ਉਨ੍ਹਾਂ ਨੂੰ ਗੋਨਿਆਣਾ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ...

ਪੂਰੀ ਖ਼ਬਰ »

ਪੀ.ਕੇ.ਐਸ. ਸਕੂਲ ਬੱਲੂਆਣਾ 'ਚ 45 ਸਕੂਲਾਂ ਦੀ ਮੀਟਿੰਗ ਹੋਈ

ਬੱਲੂਆਣਾ, 10 ਜਨਵਰੀ (ਗੁਰਨੈਬ ਸਾਜਨ)-ਪੀ.ਕੇ. ਇੰਟਰਨੈਸ਼ਨਲ ਸਕੂਲ ਵਿਚ ਸਹੋਦਿਆ ਗਰੁੱਪ ਬਠਿੰਡਾ ਦੀ ਮੀਟਿੰਗ ਹੋਈ | ਜਿਸ ਵਿਚ ਲਗਭਗ 45 ਸਕੂਲਾਂ ਨੇ ਭਾਗ ਲਿਆ | ਇਸ ਮੀਟਿੰਗ ਵਿਚ ਕਈ ਮੁੱਦਿਆਂ 'ਤੇ ਗੱਲਬਾਤ ਹੋਈ | ਇਸ ਤੋਂ ਇਲਾਵਾ ਨਵੇਂ ਮੈਂਬਰਾਂ ਦੀ ਚੋਣ ਹੋਈ, ਜਿਸ ਵਿਚ ...

ਪੂਰੀ ਖ਼ਬਰ »

ਮਾਲਵਾ ਸਪੋਰਟਸ ਕਲੱਬ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਨਵੇਂ ਸਾਲ ਦਾ ਕਲੰਡਰ

ਤਲਵੰਡੀ ਸਾਬੋ, 10 ਜਨਵਰੀ (ਰਣਜੀਤ ਸਿੰਘ ਰਾਜੂ)-ਖੇਤਰ ਦੀ ਨਾਮੀ ਸਮਾਜ ਸੇਵੀ ਸੰਸਥਾ ਮਾਲਵਾ ਸਪੋਰਟਸ ਐਾਡ ਵੈੱਲਫੇਅਰ ਕਲੱਬ ਤਲਵੰਡੀ ਸਾਬੋ ਵਲੋਂ ਹਰ ਸਾਲ ਦੀ ਤਰ੍ਹਾਂ 2019 ਦਾ ਕਲੱਬ ਦੀਆਂ ਗਤੀਵਿਧੀਆਂ ਦਰਸਾਉਂਦਾ ਕੈਲੰਡਰ ਇਸ ਵਾਰ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ...

ਪੂਰੀ ਖ਼ਬਰ »

ਆਰਥਿਕ ਆਧਾਰ 'ਤੇ ਰਾਖਵਾਂਕਰਨ ਬਿੱਲ ਆਸ

ਨਥਾਣਾ, 10 ਜਨਵਰੀ (ਗੁਰਦਰਸ਼ਨ ਲੁੱਧੜ)-ਗੁਰੂ ਨਾਨਕ ਧਰਮਸ਼ਾਲਾ ਨਥਾਣਾ ਵਿਖੇ ਆਮ ਆਦਮੀ ਪਾਰਟੀ ਦੇ ਸੂਬਾਈ ਯੂਥ ਵਿੰਗ ਇੰਚਾਰਜ ਗੁਰਮੀਤ ਸਿੰਘ ਮੀਤ ਹੇਅਰ ਵਿਧਾਇਕ ਬਰਨਾਲਾ ਨੇ ਇਕ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਅਜ਼ਮਾਈਆਂ ਪਾਰਟੀਆਂ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ

ਲਹਿਰਾ ਮੁਹੱਬਤ, 10 ਜਨਵਰੀ (ਸੁਖਪਾਲ ਸਿੰਘ ਸੁੱਖੀ)-ਪਿੰਡ ਲਹਿਰਾ ਸੌਾਧਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੋਂ ਨਗਰ ਕੀਰਤਨ ਸ਼ਰਧਾ ਭਾਵਨਾ ਨਾਲ ਸਜਾਏ ਗਏ | ਇਸ ਦੌਰਾਨ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਆਰ. ਐਮ. ਐਮ. ਡੀ. ਏ. ਵੀ. ਸਕੂਲ ਰਾਮਾਂ ਦੇ ਬੱਚੇ ਰਾਸ਼ਟਰ ਪੱਧਰੀ ਅਬੈਕਸ ਮੁਕਾਬਲਿਆਂ ਲਈ ਦਿੱਲੀ ਰਵਾਨਾ

ਰਾਮਾਂ ਮੰਡੀ, 10 ਜਨਵਰੀ (ਤਰਸੇਮ ਸਿੰਗਲਾ)-ਸਥਾਨਕ ਬੰਗੀ ਰੋਡ 'ਤੇ ਸਥਿਤ ਆਰ.ਐਮ.ਐਮ. ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਵਲੋਂ ਕਿਸੇ ਵੀ ਵਿਸ਼ੇ ਨਾਲ ਸਬੰਧਿਤ ਹੋਣ ਵਾਲੇ ਰਾਸ਼ਟਰੀ/ਅੰਤਰ ਰਾਸ਼ਟਰੀ ਮੁਕਾਬਲਿਆਂ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਜਾਂਦਾ ...

ਪੂਰੀ ਖ਼ਬਰ »

ਫ਼੍ਰੀਡਮ ਫਾਈਟਰ ਜਥੇਬੰਦੀ ਦਾ ਸੂਬਾ ਪੱਧਰੀ ਸਮਾਗਮ 23 ਨੂੰ

ਸੀਂਗੋ ਮੰਡੀ, 10 ਜਨਵਰੀ (ਪਿ੍ੰਸ ਸੌਰਭ ਗਰਗ)-ਫ਼ਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾਂ ਬਲਾਕ ਇਕਾਈ ਦੀ ਇੱਕ ਅਹਿਮ ਮੀਟਿੰਗ ਪਿੰਡ ਲਹਿਰੀ ਵਿਖੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਲਹਿਰੀ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਜਨਰਲ ...

ਪੂਰੀ ਖ਼ਬਰ »

ਛੀਨੂੰ ਅਗਵਾਹ ਕਾਂਡ ਸਬੰਧੀ ਲੋਕ ਇਨਸਾਫ਼ ਪਾਰਟੀ ਦਾ ਵਫ਼ਦ ਐੱਸ.ਐੱਸ.ਪੀ. ਬਠਿੰਡਾ ਨੂੰ ਮਿਲਿਆ- ਸਿਟ ਦਾ ਗਠਨ

ਬਠਿੰਡਾ, 10 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਰਾਮਪੁਰਾ ਦੀ ਲੜਕੀ ਛੀਨੂ ਨੂੰ ਅਪਰਾਧਿਕ ਕਿਸਮ ਦੇ ਇੱਕ ਗਰੋਹ ਵਲੋਂ ਝਾਂਸੇ ਵਿਚ ਲੈ ਕੇ ਅਗਵਾਹ ਕਰ ਲਿਆ ਸੀ | ਇਸ ਸਬੰਧੀ ਥਾਣਾ ਰਾਮਪੁਰਾ ਫੂਲ ਸਿਟੀ ਵਿਖੇ ਅਧੀਨ ਧਾਰਾ 363, 366 ਮੁਕੱਦਮਾ ਵੀ ਦਰਜ਼ ਹੋਇਆ ਸੀ, ਪਰ ਪੁਲਿਸ ਦੀ ...

ਪੂਰੀ ਖ਼ਬਰ »

ਸ. ਸੈ. ਸਕੂਲ ਕੋਟ ਸ਼ਮੀਰ (ਬਠਿੰਡਾ) ਦੇ ਸਾਲਾਨਾ ਸਮਾਗਮ ਵਿਚ ਚਾਰ ਦਰਜਨ ਬੱਚਿਆਂ ਨੂੰ ਕੀਤਾ ਸਨਮਾਨਿਤ

ਕੋਟਸ਼ਮੀਰ, 10 ਜਨਵਰੀ (ਰਣਜੀਤ ਸਿੰਘ ਬੁੱਟਰ)-ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ ਕੋਟ ਸ਼ਮੀਰ (ਬਠਿੰਡਾ) ਪਿ੍ੰਸੀਪਲ ਸੁਰਜੀਤ ਸਿੰਘ ਸਿੱਧੂ ਦੀ ਯੋਗ ਅਗਵਾਈ ਵਿਚ ਅੱਜ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ...

ਪੂਰੀ ਖ਼ਬਰ »

ਮੋਬਾਈਲ ਟਾਵਰ ਰੋਕੂ ਧਰਨਾ ਦਿਨ-ਰਾਤ ਵਿਚ ਤਬਦੀਲ

ਮਾਨਸਾ, 10 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਵਾਰਡ ਨੰ: 7 ਦੇ ਵਾਸੀਆਂ ਵਲੋਂ ਮੋਬਾਈਲ ਟਾਵਰ ਰੋਕੂ ਧਰਨੇ ਨੂੰ ਦਿਨ-ਰਾਤ 'ਚ ਤਬਦੀਲ ਕਰ ਦਿੱਤਾ ਹੈ | ਇਹ ਧਰਨਾ ਅੱਜ 11ਵੇਂ ਦਿਨ 'ਚ ਸ਼ਾਮਿਲ ਹੋ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਨਰਿੰਦਰ ਕੌਰ, ਸੁਰਿੰਦਰ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਦੀ ਮੰਡਲ ਭੀਖੀ ਕਾਰਜਕਾਰਨੀ ਦੀ ਸੂਚੀ ਜਾਰੀ

ਭੀਖੀ, 10 ਜਨਵਰੀ (ਬਲਦੇਵ ਸਿੰਘ ਸਿੱਧੂ)-ਭਾਰਤੀ ਜਨਤਾ ਪਾਰਟੀ ਮੰਡਲ ਭੀਖੀ ਦੇ ਨਵਨਿਯੁਕਤ ਪ੍ਰਧਾਨ ਬਲਜੀਤ ਸਿੰਘ ਚਹਿਲ ਨੇ ਮੰਡਲ ਕਾਰਜਕਾਰਨੀ ਭੀਖੀ ਦੀ ਸੂਚੀ ਜਾਰੀ ਕੀਤੀ, ਜਿਸ ਵਿਚ ਵਰਿੰਦਰ ਸ਼ੇਰਪੁਰੀਆ ਅਤੇ ਵਿਵੇਕ ਜੈਨ ਬੱਬੂ ਜਰਨਲ ਸਕੱਤਰ, ਸੁਨੀਤਾ ਰਾਣੀ ਸਾਬਕਾ ...

ਪੂਰੀ ਖ਼ਬਰ »

ਭਰਭੂਰ ਸਿੰਘ ਚਚੋਹਰ 'ਪੰਜਾਬੀ ਏਕਤਾ ਪਾਰਟੀ' ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਝੁਨੀਰ, 10 ਜਨਵਰੀ (ਰਮਨਦੀਪ ਸਿੰਘ ਸੰਧੂ)-ਨੇੜਲੇ ਪਿੰਡ ਚਚੋਹਰ ਦੇ ਵਾਸੀ ਭਰਭੂਰ ਸਿੰਘ ਚਚੋਹਰ 'ਪੰਜਾਬੀ ਏਕਤਾ ਪਾਰਟੀ' ਮਾਨਸਾ ਜ਼ਿਲੇ੍ਹ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ | ਭਰਭੂਰ ਸਿੰਘ ਚਚੋਹਰ ਨੇ ਦੱਸਿਆ ਕਿ ਉਹ ਸੁਖਪਾਲ ਸਿੰਘ ਖਹਿਰਾ ਦਾ ਪ੍ਰਧਾਨ ਬਣਾਏ ਜਾਣ 'ਤੇ ...

ਪੂਰੀ ਖ਼ਬਰ »

ਨੰਬਰਦਾਰਾਂ ਦੀ ਮਹੀਨੇਵਾਰ ਇਕੱਤਰਤਾ ਹੋਈ

ਸਰਦੂਲਗੜ੍ਹ, 10 ਜਨਵਰੀ (ਪ. ਪ.)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸਰਦੂਲਗੜ੍ਹ ਦੇ ਨੰਬਰਦਾਰਾਂ ਨੇ ਸਥਾਨਕ ਕਚਹਿਰੀ ਵਿਖੇ ਤਹਿਸੀਲ ਪ੍ਰਧਾਨ ਸਰਬਜੀਤ ਸਿੰਘ ਟਿੱਬੀ ਹਰੀ ਸਿੰਘ ਦੀ ਪ੍ਰਧਾਨਗੀ 'ਚ ਮਹੀਨੇਵਾਰ ਇਕੱਤਰਤਾ ਕੀਤੀ, ਜਿਸ ਦੌਰਾਨ ਜ਼ਿਲ੍ਹਾ ਜਨਰਲ ਸਕੱਤਰ ...

ਪੂਰੀ ਖ਼ਬਰ »

ਬੋੜਾਵਾਲ ਵਿਖੇ ਲਗਾਏ ਕੈਂਪ 'ਚ 40 ਵਲੰਟੀਅਰਾਂ ਨੇ ਖ਼ੂਨ ਦਾਨ ਕੀਤਾ

ਬੁਢਲਾਡਾ, 10 ਜਨਵਰੀ (ਸਵਰਨ ਸਿੰਘ ਰਾਹੀ)-ਉਮੀਦ ਸੋਸ਼ਲ ਵੈੱਲਫੇਅਰ ਕਲੱਬ ਬੋੜਾਵਾਲ ਵਲੋਂ ਸੁਖਮਨੀ ਬਲੱਡ ਕੇਅਰ ਫਾਊਾਡੇਸ਼ਨ ਬੁਢਲਾਡਾ, ਨਹਿਰੂ ਯੁਵਾ ਕੇਂਦਰ ਮਾਨਸਾ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲਗਾਏ ਚੌਥੇ ਖ਼ੂਨਦਾਨ ਕਾੈਪ 'ਚ 40 ਨੌਜਵਾਨਾਂ ਨੇ ਖ਼ੂਨਦਾਨ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਨੇ ਕਿਸਾਨਾਂ 'ਤੇ ਕੀਤੇ ਕੇਸ ਰੱਦ ਕਰਵਾਉਣ ਲਈ ਘੱਗਰ 'ਤੇ ਧਰਨਾ ਲਾ ਕੇ ਕੀਤੀ ਆਵਾਜਾਈ ਬੰਦ

ਸਰਦੂਲਗੜ੍ਹ, 10 ਜਨਵਰੀ (ਜੀ.ਐਮ.ਅਰੋੜਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਸੂਬਾ ਮੀਤ ਪ੍ਰਧਾਨ ਮਲੂਕ ਸਿੰਘ ਹੀਰਕੇ ਦੀ ਅਗਵਾਈ ਵਿਚ ਕਿਸਾਨਾਂ 'ਤੇ ਕੀਤੇ ਕੇਸ ਰੱਦ ਕਰਵਾਉਣ ਨੂੰ ਲੈ ਕੇ ਘੱਗਰ ਦੇ ਪੁਲ ਉੱਪਰ ਧਰਨਾ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ, ਜਿਸ ...

ਪੂਰੀ ਖ਼ਬਰ »

ਹੁਣ ਮਾਨਸਾ 'ਚ ਪੰਚਾਇਤੀ ਨੁਮਾਇੰਦਿਆਂ ਨੂੰ ਬਲਵੀਰ ਸਿੰਘ ਸਿੱਧੂ ਚੁਕਵਾਉਣਗੇ ਸਹੰੁ

ਮਾਨਸਾ, 10 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹੇ ਦੇ ਨਵੇਂ ਚੁਣੇ ਗਏ ਪੰਚਾਂ, ਸਰਪੰਚਾਂ, ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਭਲਕੇ 11 ਜਨਵਰੀ ਨੂੰ ਪਸ਼ੂ ਪਾਲਣ ਮੰਤਰੀ ਬਲਵੀਰ ਸਿੰਘ ਸਿੱਧੂ ਸਹੁੰ ਚੁਕਵਾਉਣਗੇ | ਇਹ ਸਮਾਗਮ ਨਵੀਂ ਅਨਾਜ ...

ਪੂਰੀ ਖ਼ਬਰ »

ਪਿੰਡ ਬੁਰਜ ਰਾਠੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਮਾਨਸਾ, 10 ਜਨਵਰੀ (ਸਟਾਫ਼ ਰਿਪੋਰਟਰ)-ਪਿੰਡ ਬੁਰਜ ਰਾਠੀ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਮਨਾਇਆ ਗਿਆ | ਅਖੰਡ ਪਾਠ ਦੇ ਭੋਗ ਉਪਰੰਤ ਗਿਆਨੀ ਗੁਰਮੇਲ ...

ਪੂਰੀ ਖ਼ਬਰ »

ਵੋਟਰ ਜਾਗਰੂਕਤਾ ਤੇ ਦਾਖ਼ਲਾ ਰੈਲੀ ਕੱਢੀ

ਬੋਹਾ, 10 ਜਨਵਰੀ (ਸਲੋਚਨਾ ਤਾਂਗੜੀ)-ਸਰਕਾਰੀ ਸਮਾਰਟ ਸੈਕੰਡਰੀ ਸਕੂਲ ਵਿਖੇ ਉਚੇਚੇ ਤੌਰ 'ਤੇ ਪੁੱਜ ਕੇ ਐਸ.ਡੀ.ਐਮ. ਬੁਢਲਾਡਾ ਆਦਿੱਤਿਆ ਡੇਚਲਵਾਲ ਨੇ 25 ਜਨਵਰੀ ਨੂੰ ਕੌਮੀ ਪੱਧਰ 'ਤੇ ਮਨਾਏ ਜਾ ਰਹੇ ਵੋਟਰ ਜਾਗਰੂਕਤਾ ਦਿਵਸ ਦੇ ਸੰਦਰਭ ਵਿਚ ਬੱਚਿਆਂ ਦੀ ਰੈਲੀ ਨੂੰ ਹਰੀ ...

ਪੂਰੀ ਖ਼ਬਰ »

ਗੁਰਨੇ ਕਲਾਂ ਵਿਖੇ ਵਿਦਿਆਰਥੀਆਂ ਨੂੰ ਅਲਾਮਤਾਂ ਸਬੰਧੀ ਜਾਗਰੂਕ ਕੀਤਾ

ਬੁਢਲਾਡਾ, 10 ਜਨਵਰੀ (ਸਵਰਨ ਸਿੰਘ ਰਾਹੀ)-ਸਪੈਸ਼ਲ ਨਸ਼ਾ ਮੁਕਤੀ ਟਾਸਕ ਟੀਮ ਸਬ ਡਵੀਜ਼ਨ ਬੁਢਲਾਡਾ ਵਲੋਂ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਨਾਲ-ਨਾਲ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ...

ਪੂਰੀ ਖ਼ਬਰ »

ਮਹੀਨਾਵਾਰ ਸਤਿਸੰਗ

ਮਾਨਸਾ, 10 ਜਨਵਰੀ (ਸੱਭਿ.ਪ੍ਰਤੀ.)-ਸੰਤ ਸ੍ਰੀ ਦੇਵ ਰਾਜ ਧਰਮ ਪ੍ਰਚਾਰ ਅਤੇ ਲੋਕ ਭਲਾਈ ਕਲੱਬ ਰਿਉਂਦ ਕਲਾਂ ਵਲੋਂ ਮਹੀਨਾਵਾਰ ਸਤਿਸੰਗ ਸੰਤ ਸ੍ਰੀ ਦੇਵ ਰਾਜ ਰਿਉਂਦ ਕਲਾਂ ਸਰਬ ਵਿਆਪੀ ਕੇਂਦਰ ਵਿਖੇ ਕੀਤੀ ਗਈ | ਸੰਤ ਸ੍ਰੀ ਦੇਵ ਰਾਜ, ਸੰਤ ਡਾ: ਕਸ਼ਮੀਰ ਸਿੰਘ, ਸੰਤ ਸ੍ਰੀ ...

ਪੂਰੀ ਖ਼ਬਰ »

ਨੇਕੀ ਫਾਉਂਡੇਸ਼ਨ' ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪੈਰੋਂ ਨੰਗੇ 17 ਸੌ ਬੱਚਿਆਂ ਨੂੰ ਬੂਟ ਪਵਾਏ

ਬੁਢਲਾਡਾ, 10 ਜਨਵਰੀ (ਸਵਰਨ ਸਿੰਘ ਰਾਹੀ)-'ਨੇਕੀ ਦੀ ਦੁਕਾਨ' ਦੇ ਬੈਨਰ ਹੇਠ ਅਕਤੂਬਰ 2016 ਨੂੰ ਹੋਂਦ 'ਚ ਆਈ ਸਮਾਜ ਸੇਵੀ ਸੰਸਥਾ ਵਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪਿਛਲੇ ਲਗਪਗ ਇਕ ਮਹੀਨੇ ਦੌਰਾਨ ਪੈਰੋਂ ਨੰਗੇ 17 ਸੌ ਤੋਂ ਵੱਧ ਸਕੂਲੀ ਤੇ ਹੋਰਨਾਂ ਜ਼ਰੂਰਤਮੰਦ ਤੇ ...

ਪੂਰੀ ਖ਼ਬਰ »

ਕਿਸਾਨਾਂ 'ਤੇ ਦਰਜ ਪਰਚਿਆਂ ਨੂੰ ਲੈ ਕੇ ਸਿੱਧੂਪੁਰ ਵਲੋਂ ਧਰਨਾ

ਕੋਟਫੱਤਾ, 10 ਜਨਵਰੀ (ਰਣਜੀਤ ਸਿੰਘ ਬੁੱਟਰ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਮਾਨਸਾ ਜ਼ਿਲੇ੍ਹ ਦੇ ਢੈਪਈ ਦੇ 8 ਕਿਸਾਨਾਂ ਉਪਰ ਪਰਾਲੀ ਫੂਕਣ ਅਤੇ ਮਸ਼ੀਨਾਂ ਤੇ ਐਸ.ਐਮ.ਐਸ. ਨਾ ਲਾਉਣ ਕਰਕੇ ਪਾਏ ਕੇਸਾਂ ਨੂੰ ਰੱਦ ਕਰਾਉਣ ਸੰਬੰਧੀ ਜ਼ਿਲ੍ਹਾ ਪ੍ਰਧਾਨ ਬਲਦੇਵ ...

ਪੂਰੀ ਖ਼ਬਰ »

ਯਾਤਰੀ ਪਿੰਡ ਵਿਚ ਮਜ਼ਦੂਰਾਂ ਦੀਆਂ ਪਤਨੀਆਂ ਨੂੰ ਕੀਤਾ ਜਾਗਰੂਕ

ਮੌੜ ਮੰਡੀ, 10 ਜਨਵਰੀ (ਲਖਵਿੰਦਰ ਸਿੰਘ ਮੌੜ)-ਕੇਂਦਰ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ ਮੰਤਰਾਲਾ ਦੇ ਮਜ਼ਦੂਰ ਸਿੱਖਿਆ ਅਤੇ ਵਿਕਾਸ ਬੋਰਡ ਚੰਡੀਗੜ੍ਹ ਵਲੋਂ ਪਿੰਡ ਯਾਤਰੀ ਵਿਚ ਪਿੰਡ ਦੀ ਪੰਚਾਇਤ ਅਤੇ ਰੂਰਲ ਫਾਂਉਂਡੇਸ਼ਨ ਦੇ ਸਹਿਯੋਗ ਨਾਲ ਮਜ਼ਦੂਰਾਂ ਦੀਆਂ ਪਤਨੀਆਂ ...

ਪੂਰੀ ਖ਼ਬਰ »

ਸ਼ਹੀਦ ਸਿਪਾਹੀ ਜਗਸੀਰ ਸਿੰਘ ਦੀ ਤੇਰ੍ਹਵੀਂ ਬਰਸੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

ਤਲਵੰਡੀ ਸਾਬੋ, 10 ਜਨਵਰੀ (ਰਵਜੋਤ ਸਿੰਘ ਰਾਹੀ)-30 ਦਸੰਬਰ 2005 ਨੂੰ ਕੇਰੀ (ਰਜੌਰੀ) ਸੈਕਟਰ ਵਿਖੇ 13 ਸਿਖਲਾਈ ਰੈਜੀਮੈਂਟ ਦੇ ਸ਼ਹੀਦ ਹੋਏ ਸਿਪਾਹੀ ਜਗਸੀਰ ਸਿੰਘ ਤਲਵੰਡੀ ਸਾਬੋ ਦੀ ਤੇਰ੍ਹਵੀਂ ਬਰਸੀ ਅੱਜ ਪਰਿਵਾਰਕ ਮੈਂਬਰਾਂ ਵਲੋਂ ਸ਼ਰਧਾ-ਭਾਵਨਾ ਨਾਲ ਮਨਾਈ ਗਈ | ਇਸ ਮੌਕੇ ...

ਪੂਰੀ ਖ਼ਬਰ »

ਪੈਰਾਡਾਈਜ਼ ਪਬਲਿਕ ਸਕੂਲ ਦੇ ਰਾਸ਼ਟਰੀ ਖੇਡਾਂ 'ਚ ਜੇਤੂ ਖਿਡਾਰੀਆਂ ਦਾ ਸਵਾਗਤ

ਸੀਂਗੋ ਮੰਡੀ, 10 ਜਨਵਰੀ (ਲੱਕਵਿੰਦਰ ਸ਼ਰਮਾ)-ਸਥਾਨਕ ਮੰਡੀ ਦੇ ਪੈਰਾਡਾਈਸ ਪਬਲਿਕ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਪੰਜਾਬ ਸਟੇਟ ਵਲੋਂ ਅੰਡਰ 14 ਵਰਗ ਦੇ ਰੱਸਾਕਸ਼ੀ ਦੇ ਮੁਕਾਬਲਿਆਂ ਵਿਚ ਦਿੱਲੀ ਵਿਖੇ ਖੇਡਦਿਆਂ ਸਿਲਵਰ ਦਾ ਮੈਡਲ ਜਿੱਤ ਕੇ ਵਾਪਸ ਪਰਤਣ 'ਤੇ ਸਕੂਲ ...

ਪੂਰੀ ਖ਼ਬਰ »

ਬਠਿੰਡਾ ਅਦਾਲਤ ਵਲੋਂ ਇਸਤਗਾਸਾ ਕੇਸ ਵਿਚੋਂ ਦੋ ਵਿਅਕਤੀ ਬਾਇੱਜ਼ਤ ਬਰੀ

ਬਠਿੰਡਾ, 10 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਠਿੰਡਾ ਅਦਾਲਤ ਨੇ ਸੀਨੀਅਰ ਵਕੀਲ ਸੰਜੀਵ ਗੁਪਤਾ ਰਾਮਾਂ ਮੰਡੀ ਤੇ ਬਲਵੰਤ ਸਿੰਘ ਮਾਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਇਕ ਇਸਤਗਾਸਾ ਕੇਸ ਵਿਚੋਂ ਦੋ ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ...

ਪੂਰੀ ਖ਼ਬਰ »

ਸਵ: ਸੰਪੂਰਨ ਸਿੰਘ ਯਾਦਗਾਰੀ ਪ੍ਰਤਿਭਾ ਮੁਕਾਬਲੇ 'ਚ ਕਲੇਰ ਸਕੂਲ ਦੀ ਅਰਮਾਨਜੋਤ ਕੌਰ ਅੱਵਲ

ਭਗਤਾ ਭਾਈਕਾ, 10 ਜਨਵਰੀ (ਸੁਖਪਾਲ ਸਿੰਘ ਸੋਨੀ)-ਮਰਹੂਮ ਸਵਰਨ ਸਿੰਘ ਬਰਾੜ ਯਾਦਗਾਰੀ ਲਾਇਬ੍ਰੇਰੀ ਬਿਲਾਸਪੁਰ ਅਤੇ ਦੀ ਬਿਲਾਸਪੁਰ ਸਪੋਰਟਸ ਐਾਡ ਵੈੱਲਫੇਅਰ ਕਲੱਬ ਵਲੋਂ ਸਕੂਲੀ ਬੱਚਿਆਂ ਦੀ ਪ੍ਰਤਿਭਾ ਨਿਖਾਰਨ ਹਿਤ ਚੇਅਰਮੈਨ ਸੰਪੂਰਨ ਸਿੰਘ ਯਾਦਗਾਰੀ ਪ੍ਰਤਿਭਾ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਮਾਲਵਾ ਖੇਤਰ ਨਾਲ ਸਬੰਧਿਤ ਜ਼ਿਲ੍ਹਾ ਆਗੂਆਂ ਦੀ ਇਕੱਤਰਤਾ

ਬਠਿੰਡਾ, 10 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਮਾਲਵਾ ਖੇਤਰ ਨਾਲ ਸਬੰਧਿਤ ਜ਼ਿਲਿ੍ਹਆਂ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਸਥਾਨਕ ਟੀਚਰਜ਼ ਹੋਮ ਵਿਖੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ | ...

ਪੂਰੀ ਖ਼ਬਰ »

ਛਾਉਣੀ ਖੇਤਰ ਦੇ ਨਾਲ ਲਗਦੇ ਖੇਤਾਂ ਵਿਚ ਲੱਗੀਆਂ ਮੋਟਰਾਂ ਵਾਲੀ ਬਿਜਲੀ ਸਪਲਾਈ ਦਿਨ ਸਮੇਂ ਕਰਨ ਦੀ ਮੰਗ

ਭੁੱਚੋ ਮੰਡੀ 10 ਜਨਵਰੀ (ਬਿੱਕਰ ਸਿੰਘ ਸਿੱਧੂ)-ਪਿੰਡ ਭੁੱਚੋ ਕਲਾਂ ਅਤੇ ਗੋਬਿੰਦਪੁਰੇ ਦੇ ਕਿਸਾਨਾਂ ਨੂੰ ਮੋਟਰਾਂ ਵਾਲੀ ਬਿਜਲੀ ਸਪਲਾਈ ਰਾਤ ਸਮੇਂ ਮਿਲਣ ਕਰਕੇ ਇਕ ਨਵੀਂ ਸਮੱਸਿਆ ਖੜੀ ਹੋ ਗਈ ਹੈ | ਕਿਸਾਨਾਂ ਦੇ ਦੱਸਣ ਮੁਤਾਬਿਕ ਪਿਛਲੇ ਕੁੱਝ ਸਮੇਂ ਤੋਂ ਫ਼ੌਜ ਨੇ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਕਾਲਜ ਬੱਲੋ੍ਹ ਵਿਖੇ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਤਹਿਤ ਦੋ ਦਿਨਾ ਸਿਖ਼ਲਾਈ ਸਮਾਪਤ

ਚਾਉਕੇ, 10 ਜਨਵਰੀ (ਮਨਜੀਤ ਸਿੰਘ ਘੜੈਲੀ)-ਸ੍ਰੀ ਗੁਰੂ ਤੇਗ਼ ਬਹਾਦਰ ਕਾਲਜ ਬੱਲੋ੍ਹ ਵਿਖੇ ਡੀ.ਐਲ.ਐਡ. ਸੈਸ਼ਨ 2018-20 ਸਾਲ ਪਹਿਲਾ ਦੇ ਸਿੱਖਿਆਰਥੀਆਂ ਦੀ ਪੰਜਾਬ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸਾ ਅਨੁਸਾਰ ਡਾਈਟ ਦਿਉਣ ਪਿ੍ੰਸੀਪਲ ਸਤਵਿੰਦਰ ਕੌਰ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਅ) ਦੀ ਮੀਟਿੰਗ 'ਚ ਮਾਘੀ ਕਾਨਫ਼ਰੰਸ ਨੰੂ ਕਾਮਯਾਬ ਕਰਨ ਲਈ ਡਿਊਟੀਆਂ ਲਗਾਈਆਂ

ਮਾਨਸਾ, 10 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ)-ਸ਼੍ਰੋਮਣੀ ਅਕਾਲੀ ਦਲ (ਅ) ਦੀ ਜ਼ਿਲ੍ਹਾ ਪੱਧਰੀ ਮਹੀਨਾਵਾਰ ਮੀਟਿੰਗ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ, ਜਿਸ ਵਿਚ ਮਾਘੀ ਮੇਲੇ ਮੌਕੇ ਕੀਤੀ ਜਾ ਰਹੀ ਮੀਰੀ ਪੀਰੀ ਕਾਨਫ਼ਰੰਸ ਨੰੂ ਕਾਮਯਾਬ ਕਰਨ ਲਈ ਅਤੇ ਲੋਕ ਸਭਾ ...

ਪੂਰੀ ਖ਼ਬਰ »

ਥਾਣਾ ਸਦਰ ਮਾਨਸਾ ਅੱਗੇ ਧਰਨਾ 15 ਨੂੰ

ਮਾਨਸਾ, 10 ਜਨਵਰੀ (ਵਿ.ਪ੍ਰਤੀ.)-ਕਿਸਾਨ ਕਰਨੈਲ ਸਿੰਘ ਭੈਣੀਬਾਘਾ ਨੂੰ ਅਗਵਾ ਕਰ ਕੇ ਕੁੱਟਮਾਰ ਕਰਨ ਵਾਲੇ ਕਥਿਤ ਦੋਸ਼ੀਆਾ ਨੂੰ ਗਿ੍ਫ਼ਤਾਰ ਕਰਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਥਾਣਾ ਸਦਰ ਮਾਨਸਾ ਅੱਗੇ ਰੋਸ ਧਰਨਾ 15 ਜਨਵਰੀ ਨੂੰ ਦਿੱਤਾ ਜਾਵੇ | ਪੰਜਾਬ ਕਿਸਾਨ ...

ਪੂਰੀ ਖ਼ਬਰ »

ਨਾਇਬ ਸੰਧੂ ਪ੍ਰਧਾਨ ਬਣੇ

ਸਰਦੂਲਗੜ੍ਹ, 10 ਜਨਵਰੀ (ਨਿ. ਪ. ਪ.)- ਸਮਾਜ ਸੇਵੀ ਕੰਮਾਂ ਵਿਚ ਮੋਹਰੀ ਬਣ ਕੇ ਉੱਭਰ ਰਹੇ ਪਰਿਆਸ ਵੈੱਲਫੇਅਰ ਚੈਰੀਟੇਬਲ ਟਰੱਸਟ ਦੀ ਮੀਟਿੰਗ ਮਾਸਟਰ ਦੇਵੀ ਲਾਲ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਨੇਸ਼ ਪੰਜਾਵਾ ਵਲੋਂ ਇਕੱਤਰ ਮੈਂਬਰਾਂ ਨੂੰ ਸਾਲ ਦੀ ...

ਪੂਰੀ ਖ਼ਬਰ »

ਵਿੱਦਿਆ ਮੰਦਰ ਭੀਖੀ ਦੀ ਰੱਸਾਕਸ਼ੀ ਟੀਮ ਨੇ ਖੇਡਾਂ 'ਚ ਤੀਸਰਾ ਸਥਾਨ ਪ੍ਰਾਪਤ ਕੀਤਾ

ਭੀਖੀ, 10 ਜਨਵਰੀ (ਪ. ਪ.)-ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੀ ਰੱਸਾਕਸ਼ੀ ਦੀ ਟੀਮ ਅੰਡਰ 19 (ਲੜਕੇ) ਐਸ. ਜੀ. ਐਫ. ਆਈ. ਖੇਡਾਂ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ | ਇਹ ਟੂਰਨਾਮੈਂਟ ਦਿੱਲੀ ਵਿਖੇ ਹੋਏ ਸਨ | ਇਨ੍ਹਾਂ ਖੇਡਾਂ ਵਿਚ ਲਗਪਗ 9 ਟੀਮਾਂ ਨੇ ਭਾਗ ਲਿਆ ...

ਪੂਰੀ ਖ਼ਬਰ »

ਸੇਲਬਰਾਹ ਵਿਖੇ ਦੀਵਾਨ ਭਲਕੇ

ਮਾਨਸਾ, 10 ਜਨਵਰੀ (ਵਿ.ਪ੍ਰਤੀ.)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਧਾਰਮਿਕ ਦੀਵਾਨ ਸ਼ਾਮ 8 ਤੋਂ 10 ਵਜੇ ਤੱਕ ਠਾਠ ਸੇਲਬਰਾਹ ਵਿਖੇ 12 ਤੋਂ 18 ਜਨਵਰੀ ਤੱਕ ਸਜਾਏ ਜਾਣਗੇ | ਇਸ ਮੌਕੇ ਅਨੰਦ ਈਸ਼ਵਰ ਦਰਬਾਰ (ਨਾਨਕਸਰ) ਵਲੋਂ ਬਾਬਾ ਜੋਰਾ ਸਿੰਘ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਝੁਨੀਰ, 10 ਜਨਵਰੀ (ਨਿ. ਪ. ਪ.)-ਪਿੰਡ ਬੀਰੇਵਾਲਾ ਜੱਟਾ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ...

ਪੂਰੀ ਖ਼ਬਰ »

ਯੂਰੀਆ ਦੀ ਘਾਟ ਹੋਣ ਕਾਰਨ ਕਿਸਾਨ ਪ੍ਰੇਸ਼ਾਨ

ਝੁਨੀਰ, 10 ਜਨਵਰੀ (ਵਸ਼ਿਸ਼ਟ)-ਇਲਾਕਾ ਝੁਨੀਰ ਦੇ ਦਰਜਨਾਂ ਪਿੰਡਾਂ ਵਿਚ ਕਣਕ ਤੇ ਹੋਰ ਹਾੜ੍ਹੀ ਦੀਆਂ ਫ਼ਸਲਾਂ ਨੂੰ ਯੂਰੀਆ ਖਾਦ ਦੀ ਭਾਰੀ ਲੋੜ ਹੈ ਪ੍ਰੰਤੂ ਡੇਢ ਮਹੀਨੇ ਤੋਂ ਖੇਤੀਬਾੜੀ ਸਹਿਕਾਰੀ ਸਭਾਵਾਂ ਵਿਚ ਯੂਰੀਆ ਦੀ ਭਾਰੀ ਤੋਟ ਹੈ | ਸ਼ਹਿਰਾਂ ਦੇ ਖਾਦਾਂ ਦੇ ...

ਪੂਰੀ ਖ਼ਬਰ »

ਸਹਾਰਾ ਵਲੋਂ ਸੜਕ ਸੁਰੱਖਿਆ ਹਫ਼ਤਾ ਮਨਾਇਆ ਜਾਵੇਗਾ

ਬਠਿੰਡਾ, 10 ਜਨਵਰੀ (ਭਰਪੂਰ ਸਿੰਘ)-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਵਲੋਂ ਸੜਕ ਸੁਰੱਖਿਆ ਮੁਹਿੰਮ ਤਹਿਤ 13 ਜਨਵਰੀ ਤੋਂ 20 ਜਨਵਰੀ ਤੱਕ ਵਿਸ਼ੇਸ਼ ਟ੍ਰੈਫ਼ਿਕ ਸੁਰੱਖਿਅਤ ਹਫ਼ਤਾ ਮਨਾਇਆ ਜਾਵੇਗਾ | ਇਸ ਦੌਰਾਨ ਸ਼ਹਿਰ ਵਿਚ ਗੱਡੀਆਂ, ਟਰੈਕਟਰ ਟਰਾਲੀਆਂ, ...

ਪੂਰੀ ਖ਼ਬਰ »

ਪ੍ਰੋ. ਗੁਰਦਿਆਲ ਸਿੰਘ ਦੇ ਜਨਮ ਦਿਨ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਿਸ਼ੇਸ਼ ਭਾਸ਼ਣ ਕਰਵਾਇਆ

ਬਠਿੰਡਾ, 10 ਜਨਵਰੀ (ਸਟਾਫ਼ ਰਿਪੋਰਟਰ)-ਭਾਸ਼ਾਵਾਂ ਤੇ ਤੁਲਨਾਤਮਿਕ ਸਾਹਿਤ ਵਿਭਾਗ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਲੋਂ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਪ੍ਰੋ. ਗੁਰਦਿਆਲ ਸਿੰਘ ਦੇ ਜਨਮ ਦਿਨ ਮੌਕੇ ਇਕ ਵਿਸ਼ੇਸ਼ ਭਾਸ਼ਣ ਪੋ੍ਰਗਰਾਮ ਕਰਵਾਇਆ ਗਿਆ ਜਿਸ ਵਿਚ ...

ਪੂਰੀ ਖ਼ਬਰ »

24 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਫੜੀ

ਮਾਨਸਾ, 10 ਜਨਵਰੀ (ਸ. ਰਿ.)-ਥਾਣਾ ਸਦਰ ਬੁਢਲਾਡਾ ਪੁਲਿਸ ਨੇ 2 ਨੌਜਵਾਨਾਂ ਕੋਲੋਂ ਹਰਿਆਣਾ ਮਾਰਕਾ ਸ਼ਰਾਬ ਫੜੀ ਹੈ | ਏ.ਐਸ.ਆਈ. ਬੁੱਧ ਸਿੰਘ ਦੀ ਅਗਵਾਈ 'ਚ ਪੁਲਿਸ ਟੀਮ ਨੇ ਗੁਰਸੇਵਕ ਸਿੰਘ ਅਤੇ ਸੁਖਵਿੰਦਰ ਸਿੰਘ ਵਾਸੀ ਸਤੀਕੇ ਕੋਲੋਂ 24 ਬੋਤਲਾਂ ਸ਼ਰਾਬ ਬਰਾਮਦ ਕਰ ਕੇ ...

ਪੂਰੀ ਖ਼ਬਰ »

ਰਾਖਵਾਂਕਰਨ ਤਹਿਤ ਆਉਣ ਵਾਲੇ ਪਰਿਵਾਰਾਂ ਦਾ ਸਰਵੇਖਣ ਕਰਵਾਉਣ ਦੀ ਮੰਗ

ਬਠਿੰਡਾ, 10 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਰਾਖਵਾਾਕਰਨ ਦਾ ਲਾਭ ਲੈਣ ਤੇ ਇਸ ਤਹਿਤ ਆਉਣ ਵਾਲੇ ਪਰਿਵਾਰਾਾ ਦਾ ਸਰਵੇਖਣ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਸੁਚੇਤ ਪੰਜਾਬੀ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਪ੍ਰਧਾਨ ਹਰਮਿਲਾਪ ਗਰੇਵਾਲ ਨੇ ਅੱਜ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਏ. ਡੀ. ਸੀ. ਨੇ ਛੋਟੇ ਬੱਚਿਆਂ ਤੋਂ ਕਰਵਾਇਆ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਸਮਾਰਟ ਕਲਾਸ ਰੂਮ ਦਾ ਉਦਘਾਟਨ

ਬਠਿੰਡਾ, 10 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਰਕਾਰੀ ਐਲੀਮੈਂਟਰੀ ਸਕੂਲ, ਜੋਗਾਨੰਦ, (ਬਠਿੰਡਾ) ਵਿਖੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਕਸ਼ੀ ਸਾਹਨੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਬਠਿੰਡਾ ਨੇ ਨਿੱਕੇ-ਨਿੱਕੇ ਬਾਲ-ਬਾਲੜੀਆਂ ਕੋਲੋ ਸਮਾਰਟ ਕਲਾਸ ਰੂਮ ਦਾ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਕਣਕਵਾਲ ਨੂੰ ਕਲੱਬ ਤੇ ਪੰਚਾਇਤ ਵਲੋਂ ਫ਼ਰਨੀਚਰ ਭੇਟ

ਰਾਮਾਂ ਮੰਡੀ, 10 ਜਨਵਰੀ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਰਤਨਗੜ੍ਹ ਕਣਕਵਾਲ ਵਿਖੇ ਨਵੀਂ ਬਣੀ ਪੰਚਾਇਤ ਤੇ ਸਮਾਜ ਸੇਵੀ ਕਲੱਬ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਹੂਲਤ ਲਈ 50 ਕੁਰਸੀਆਂ, ਮੇਜ਼, ਮੈਟ, ਡਸਟਬੀਨ, ਸਾਊਾਡ ਸਿਸਟਮ ਅਤੇ ਹੋਰ ਫ਼ਰਨੀਚਰ ਭੇਟ ਕੀਤਾ ਗਿਆ | ਇਸ ਮੌਕੇ ਯੂਥ ਆਗੂ ਪਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਪੰਚਾਇਤ, ਕਲੱਬ ਅਤੇ ਪਿੰਡ ਵਾਸੀਆਂ ਵਲੋਂ ਸਕੂਲ ਨੂੰ ਫ਼ਰਨੀਚਰ ਭੇਟ ਕੀਤਾ ਗਿਆ ਹੈ ਤਾਂ ਜੋ ਬੱਚਿਆਂ ਨੂੰ ਪੜ੍ਹਾਈ ਕਰਨ ਸਮੇਂ ਹਰ ਸਹੂਲਤ ਮਿਲ ਸਕੇ | ਸਕੂਲ ਅਧਿਆਪਕਾਂ ਨੇ ਪਿੰਡ ਵਾਸੀਆਂ ਵਲੋਂ ਬੱਚਿਆਂ ਲਈ ਦਿੱਤੀ ਗਈ ਸਹਾਇਤਾ ਲਈ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਰਵਿੰਦਰ ਸਿੰਘ, ਪਿੰਦਰ ਸਿੰਘ ਚਹਿਲ, ਓਾਕਾਰ ਸਿੰਘ, ਲਾਲਜੀਤ ਸਿੰਘ ਲਾਲੀ, ਜਗਰਾਜ ਸਿੰਘ ਕਾਲੀ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਨੀਟੂ, ਗੱਗੂ ਸ਼ਰਮਾ, ਜਗਦੀਸ਼ ਜੱਗੀ, ਸੁਖਦੀਪ ਸਿੰਘ ਮਾੜੀ, ਗੁਰਵਿੰਦਰ ਸਿੰਘ ਆਦਿ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX