ਤਾਜਾ ਖ਼ਬਰਾਂ


ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  1 day ago
ਫ਼ਤਿਹਗੜ੍ਹ ਸਾਹਿਬ ,19 ਜਨਵਰੀ { ਜਤਿੰਦਰ ਸਿੰਘ ਰਾਠੌਰ } - ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ ਕੀਤਾ ਗਿਆ। ਇਸ ਮੌਕੇ 'ਤੇ ਮੀਡੀਆ ਨੂੰ ਦੂਰ ਰੱਖਿਆ ਗਿਆ।
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  1 day ago
ਹਮੀਰਪੁਰ, 19 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ ਸਕੂਲ ਬੱਸ ਦੇ ਪਲਟ ਜਾਣ ਕਾਰਨ 17 ਵਿਦਿਆਰਥੀ ਜ਼ਖਮੀ ਹੋ ਗਏ। ਇਕ ਨਿੱਜੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ।
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  1 day ago
ਚੰਡੀਗੜ੍ਹ, 19 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਕਤੀ ਪ੍ਰਾਜੈਕਟ ਨੂੰ ਅੱਜ ਇਥੇ ਲਾਂਚ ਕੀਤਾ ਗਿਆ। ਇਸ ਦਾ ਮਕਸਦ ਮਈ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੇ ਪਾਰਟੀ ਵਰਕਰਾਂ...
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  1 day ago
ਚੰਡੀਗੜ੍ਹ, 19 ਜਨਵਰੀ (ਮਨਜੋਤ) - ਦਿਸ਼ਾਂਤ ਜਿੰਦਲ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ ਵਿਚ 99.99 ਫ਼ੀਸਦੀ ਅੰਕ ਹਾਸਲ ਕੀਤੇ...
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  1 day ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  1 day ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  1 day ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  1 day ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  1 day ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  1 day ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ ਦਾ ਉਦਘਾਟਨ ਕਰਨ ਪਹੁੰਚੇ ਮੋਦੀ
. . .  1 day ago
ਮੁੰਬਈ, 19 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ (ਐਨ.ਐਮ.ਆਈ.ਸੀ) ਦਾ ਉਦਘਾਟਨ ਕਰਨ ਲਈ ਮੁੰਬਈ ਪਹੁੰਚੇ ....
ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ
. . .  1 day ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਾਬਕਾ ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਸੀ.ਬੀ.ਆਈ. ਵੱਲੋਂ ਦਾਇਰ ਕੇਸ 'ਚ ਜ਼ਮਾਨਤ ਦੇ ਦਿੱਤੀ ....
ਈ. ਡੀ. ਵਲੋਂ ਜ਼ਾਕਿਰ ਨਾਇਕ ਦੇ ਪਰਿਵਾਰ ਦੀ ਜਾਇਦਾਦ ਅਟੈਚ
. . .  1 day ago
ਨਵੀਂ ਦਿੱਲੀ, 19 ਜਨਵਰੀ- ਵਿਵਾਦਤ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਸੰਬੰਧ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 16.40 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ। ਇਸ ਸੰਬੰਧੀ ਇੱਕ ਬਿਆਨ 'ਚ ਈ. ਡੀ. ਨੇ ਕਿਹਾ.....
ਜੇਕਰ ਮੌਸਮ ਬਦਲ ਸਕਦਾ ਹੈ ਤਾਂ ਭਾਜਪਾ ਦੀ ਸਰਕਾਰ ਕਿਉਂ ਨਹੀ - ਮਮਤਾ ਬੈਨਰਜੀ
. . .  1 day ago
ਕੋਲਕਾਤਾ, 19 ਜਨਵਰੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ 'ਚ ਹੋ ਰਹੀ ਮਹਾਂ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਸ ਰੈਲੀ 'ਚ 23 ਤੋਂ 26 ਪਾਰਟੀਆਂ ਇਕੱਠੀਆਂ ਹੋਈਆਂ ਹਨ। ਉਨ੍ਹਾਂ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ....
ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਚਾਰ ਨੌਜਵਾਨਾਂ ਦੀ ਮੌਤ
. . .  1 day ago
ਜੈਪੁਰ, 19 ਜਨਵਰੀ- ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਨੋਖਾ ਥਾਣਾ ਖੇਤਰ 'ਚ ਬੀਤੀ ਰਾਤ ਇੱਕ ਕਾਰ ਦੇ ਟਰੱਕ ਨਾਲ ਟਕਰਾਅ ਜਾਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਬੀਕਾਨੇਰ ਦੇ ਮੁਕਤਾਪ੍ਰਸਾਦ ਖੇਤਰ ਦੇ ਰਹਿਣ ਵਾਲੇ ਚਾਰ...
ਭਾਰਤ ਖ਼ਿਲਾਫ਼ ਜੋ ਕੰਮ ਪਾਕਿ ਨਹੀਂ ਕਰ ਸਕਿਆ ਉਹ ਮੋਦੀ ਨੇ 5 ਸਾਲਾਂ 'ਚ ਕਰ ਦਿੱਤਾ- ਕੇਜਰੀਵਾਲ
. . .  1 day ago
ਮਹਾਂ ਗਠਜੋੜ 'ਮੋਦੀ' ਵਿਰੁੱਧ ਨਹੀਂ, ਦੇਸ਼ ਦੀ ਜਨਤਾ ਦੇ ਖ਼ਿਲਾਫ਼ ਹੈ- ਪ੍ਰਧਾਨ ਮੰਤਰੀ ਮੋਦੀ
. . .  1 day ago
ਸੜਕ ਹਾਦਸੇ 'ਚ ਸਾਈਕਲ ਸਵਾਰ ਬਜ਼ੁਰਗ ਦੀ ਮੌਤ
. . .  1 day ago
ਕੈਪਟਨ ਦੀ ਬਜਾਏ ਕੇਂਦਰ ਦੇ ਹੱਥ 'ਚ ਹੈ ਪੰਜਾਬ ਸਰਕਾਰ ਦੀ ਕਮਾਨ -ਖਹਿਰਾ
. . .  1 day ago
ਸਬਰੀਮਾਲਾ ਮੰਦਰ ਦੇ ਦਰਸ਼ਨ ਕਰਨ ਪਹੁੰਚੀਆਂ ਔਰਤਾਂ ਪ੍ਰਦਰਸ਼ਨ ਦੇਖ ਪਰਤੀਆਂ ਵਾਪਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 27 ਪੋਹ ਸੰਮਤ 550
ਵਿਚਾਰ ਪ੍ਰਵਾਹ: ਸਿਆਸੀ ਅਮਲ ਵਿਚ ਤੱਥਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। -ਹੈਨਰੀ ਐਡਮਜ਼

ਸਾਡੀ ਸਿਹਤ

ਕਿਉਂ ਹੁੰਦੇ ਹੋ ਤੁਸੀਂ ਤਣਾਅਗ੍ਰਸਤ

ਕਈ ਵਾਰ ਇਨਸਾਨ ਦੀ ਜ਼ਿੰਦਗੀ ਵਿਚ ਅਜਿਹੇ ਪਲ ਆ ਜਾਂਦੇ ਹਨ ਜਿਨ੍ਹਾਂ ਦਾ ਉਹ ਸਾਹਮਣਾ ਨਹੀਂ ਕਰ ਸਕਦਾ। ਉਹ ਟੁੱਟ ਜਾਂਦਾ ਹੈ ਅਤੇ ਹਾਲਾਤ ਸਾਹਮਣੇ ਹਾਰ ਮੰਨ ਲੈਂਦਾ ਹੈ। ਉਸ ਨੂੰ ਅਜਿਹਾ ਲੱਗਣ ਲਗਦਾ ਹੈ ਜਿਵੇਂ ਉਸ ਦੀ ਦੁਨੀਆ ਬਿਖਰ ਗਈ ਹੈ, ਸੁਪਨੇ ਟੁੱਟ ਗਏ ਹਨ ਅਤੇ ਇਹ ਸੰਸਾਰ ਉਸ ਲਈ ਅੰਧਕਾਰਮਈ ਹੈ। ਅਜਿਹੀ ਹਾਲਤ ਵਿਚ ਵਿਅਕਤੀ ਤਣਾਅਗ੍ਰਸਤ ਹੋ ਜਾਂਦਾ ਹੈ। ਉਹ ਚੁੱਪ ਰਹਿਣ ਲੱਗ ਪੈਂਦਾ ਹੈ ਅਤੇ ਡਿਪ੍ਰੈਸ਼ਨ (ਮਾਨਸਿਕ ਬਿਮਾਰੀਆਂ) ਦੀ ਕਗਾਰ ਤੱਕ ਪਹੁੰਚ ਜਾਂਦਾ ਹੈ। ਜਿਸ ਸਰੀਰ 'ਤੇ ਥੋੜ੍ਹੀ ਜਿਹੀ ਸੱਟ ਲੱਗਣ 'ਤੇ ਵੀ ਉਹ ਚੀਕਦਾ ਹੈ, ਉਸੇ ਤਨ ਦੀ ਉਹ ਸੁੱਧ-ਬੁੱਧ ਭੁੱਲੀ ਰੱਖਦਾ ਹੈ ਅਤੇ ਕਈ ਵਾਰ ਉਸ ਨੂੰ ਖ਼ਤਮ ਕਰਨ 'ਤੇ ਵੀ ਉਤਾਰੂ ਹੋ ਜਾਂਦਾ ਹੈ।
ਤਣਾਅਗ੍ਰਸਤ ਹੋਣ 'ਤੇ ਵਿਅਕਤੀ ਕਈ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ, ਜੋ ਉਸ ਦਾ ਤਣਾਅ ਵਧਾਉਣ ਵਿਚ ਹੋਰ ਵੀ ਸਹਾਇਕ ਹੁੰਦੀਆਂ ਹਨ। ਕਈ ਵਾਰ ਦੇਖਿਆ ਗਿਆ ਹੈ ਕਿ ਲੋਕਾਂ ਵਿਚ ਤਣਾਅ ਇਸ ਹੱਦ ਤੱਕ ਵਧ ਜਾਂਦਾ ਹੈ ਕਿ ਉਹ ਪਾਗਲ ਹੋ ਜਾਂਦੇ ਹਨ।
ਆਮ ਤੌਰ 'ਤੇ ਤਣਾਅ ਦੇ ਕਾਰਨ ਅਨੁਕੂਲ ਵਾਤਾਵਰਨ ਨਾ ਮਿਲਣਾ, ਸਾਡੀਆਂ ਇੱਛਾਵਾਂ ਪੂਰੀਆਂ ਨਾ ਹੋਣਾ ਅਤੇ ਆਪਣੇ-ਆਪ ਦੀ ਲੋਕਾਂ ਨਾਲ ਏਨੀ ਤੁਲਨਾ ਕਰਦੇ ਰਹਿਣਾ ਕਿ ਅਸੀਂ ਉਸ ਨੂੰ ਪੂਰਾ ਨਾ ਸਕੀਏ, ਪੈਸੇ ਦੀ ਕਮੀ, ਲੜਾਈ-ਝਗੜਾ ਆਦਿ ਬਹੁਤ ਸਾਰੀਆਂ ਗੱਲਾਂ ਹਨ ਜੋ ਵਿਅਕਤੀ ਵਿਚ ਤਣਾਅ ਪੈਦਾ ਕਰਦੀਆਂ ਹਨ।
ਆਮ ਤੌਰ 'ਤੇ ਇਹੀ ਮੰਨਿਆ ਜਾਂਦਾ ਹੈ ਕਿ ਦੁੱਖ ਅਤੇ ਪ੍ਰੇਸ਼ਾਨੀਆਂ ਹੀ ਵਿਅਕਤੀ ਵਿਚ ਤਣਾਅ ਪੈਦਾ ਕਰਦੀਆਂ ਹਨ ਪਰ ਕਈ ਵਾਰ ਬਹੁਤ ਜ਼ਿਆਦਾ ਖੁਸ਼ੀ ਵੀ ਇਨਸਾਨ ਵਿਚ ਤਣਾਅ ਪੈਦਾ ਕਰ ਦਿੰਦੀ ਹੈ ਜਿਵੇਂ ਵਿਆਹ-ਸ਼ਾਦੀ, ਬੱਚੇ ਪੈਦਾ ਹੋਣਾ ਜਾਂ ਹੋਰ ਕੋਈ ਵੀ ਬੇਹੱਦ ਖੁਸ਼ੀ ਵਾਲੀ ਗੱਲ। ਅਜਿਹੇ ਵਿਚ ਵਿਅਕਤੀ ਦੀਆਂ ਦਿਮਾਗੀ ਨਸਾਂ ਉਸ ਖੁਸ਼ੀ ਨੂੰ ਏਨੀ ਤੀਬਰਤਾ ਨਾਲ ਮਹਿਸੂਸ ਕਰਦੀਆਂ ਹਨ ਕਿ ਉਹ ਤਣਾਅਗ੍ਰਸਤ ਹੋ ਜਾਂਦਾ ਹੈ ਅਤੇ ਵਿਅਕਤੀ ਡਿਪ੍ਰੈਸ਼ਨ ਵਿਚ ਪਹੁੰਚ ਜਾਂਦਾ ਹੈ। ਕਿਸੇ ਵੀ ਇਨਸਾਨ ਨੂੰ ਤਣਾਅਗ੍ਰਸਤ ਹੋਣ ਦਾ ਅਸਰ ਉਸ ਦੇ ਸਾਰੇ ਪਰਿਵਾਰ 'ਤੇ ਪੈਂਦਾ ਹੈ। ਉਸ ਦੀਆਂ ਗਤੀਵਿਧੀਆਂ, ਕਿਰਿਆਕਲਾਪ ਆਦਿ ਨੂੰ ਸੰਪੂਰਨ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ।
ਵਿਅਕਤੀ ਹਮੇਸ਼ਾ ਖੁਸ਼ਗਵਾਰ ਬਣਿਆ ਰਹੇ, ਉਸ ਦੀ ਦੁਨੀਆ ਰੰਗੀਨ ਬਣੀ ਰਹੇ ਅਤੇ ਉਹ ਜੀਵਨ ਨੂੰ ਭਰਪੂਰ ਅਨੰਦ ਅਤੇ ਮਸਤੀ ਦੇ ਨਾਲ ਜੀਅ ਸਕੇ, ਇਸ ਦੇ ਲਈ ਜ਼ਰੂਰੀ ਹੈ ਕਿ ਉਹ ਹਾਲਾਤ ਨੂੰ ਆਪਣੇ ਅਨੁਰੂਪ ਢਾਲਣ ਦੀ ਕੋਸ਼ਿਸ਼ ਕਰੇ। ਜੇ ਉਹ ਵਾਤਾਵਰਨ ਬਦਲਣ ਵਿਚ ਅਸਮਰੱਥ ਹੈ ਤਾਂ ਖੁਦ ਨੂੰ ਹੀ ਉਸ ਮਾਹੌਲ ਵਿਚ ਢਾਲਣ ਦੀ ਕੋਸ਼ਿਸ਼ ਕਰੇ। ਇਹ ਮੰਨ ਕੇ ਚੱਲੇ ਕਿ ਤਕਲੀਫਾਂ, ਦੁੱਖ, ਪ੍ਰੇਸ਼ਾਨੀਆਂ ਨਾ ਸਿਰਫ ਉਸ ਦੀਆਂ ਹਨ, ਸਗੋਂ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹਨ। ਆਪਣੇ ਮਨ ਨੂੰ ਏਨਾ ਮਜ਼ਬੂਤ ਬਣਾ ਲਓ ਕਿ ਉਸ 'ਤੇ ਕਿਸੇ ਵੀ ਪ੍ਰਤੀਕੂਲ ਗੱਲ ਦਾ ਅਸਰ ਨਾ ਹੋਵੇ।
ਹਰ ਗੱਲ ਨੂੰ ਹਲਕੇਪਨ ਵਿਚ ਲਓ। ਜ਼ਿਆਦਾ ਭਾਵਨਾਤਮਿਕ ਰੂਪ ਨਾਲ ਲਈ ਗਈ ਗੱਲ ਤੁਹਾਨੂੰ ਤਣਾਅਗ੍ਰਸਤ ਬਣਾ ਦੇਵੇਗੀ। ਜੀਵਨ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਸਹਿਜਤਾ ਨਾਲ ਲੈਣਾ ਸਿੱਖੋ। ਤੁਹਾਡੇ ਦਿਮਾਗ ਵਿਚ ਏਨੀ ਹੀ ਸਮਰੱਥਾ ਹੁੰਦੀ ਹੈ ਕਿ ਉਹ ਕਿਸੇ ਵੀ ਟੈਨਸ਼ਨ ਨੂੰ ਇਕ ਸੀਮਾ ਤੱਕ ਹੀ ਸਹਿਣ ਕਰ ਸਕਦਾ ਹੈ। ਜ਼ਿਆਦਾ ਸੋਚਣ-ਵਿਚਾਰਨ ਨਾਲ ਉਸ ਦੀ ਸਹਿਣਸ਼ਕਤੀ ਚੁਕ ਜਾਂਦੀ ਹੈ ਅਤੇ ਉਹ ਡਿਪ੍ਰੈਸ਼ਨ ਤੱਕ ਪਹੁੰਚ ਜਾਂਦਾ ਹੈ।
ਜ਼ਿੰਦਗੀ ਦੇ ਸਫਰ ਵਿਚ ਹਰ ਇਨਸਾਨ ਨੂੰ ਚਾਹੇ-ਅਣਚਾਹੇ ਲੜਨਾ ਵੀ ਪੈਂਦਾ ਹੈ। ਭਾਵੇਂ ਹੀ ਉਹ ਹਾਲਾਤ ਤੋਂ ਕਿੰਨਾ ਵੀ ਦੂਰ ਦੌੜੇ ਪਰ ਵਕਤ ਉਸ ਦਾ ਪਿੱਛਾ ਨਹੀਂ ਛੱਡਦਾ, ਇਸ ਲਈ ਕਾਇਰਾਂ ਦੀ ਤਰ੍ਹਾਂ ਹਤਾਸ਼ ਹੋ ਜਾਣ ਤੋਂ ਬਿਹਤਰ ਹੈ ਕਿ ਹਰ ਸਥਿਤੀ ਦਾ ਡਟ ਕੇ ਮੁਕਾਬਲਾ ਕਰੋ ਅਤੇ ਖੁਦ ਨੂੰ ਤਣਾਅਗ੍ਰਸਤ ਹੋਣ ਤੋਂ ਬਚਾਓ।
ਖੁਸ਼ੀ ਦੇ ਪਲਾਂ ਵਿਚ ਵੀ ਜ਼ਿਆਦਾ ਉਤੇਜਿਤ ਹੋਣ ਤੋਂ ਬਚਣਾ ਚਾਹੀਦਾ ਹੈ। ਕਿਤੇ ਤੁਹਾਡੀ ਬਹੁਤ ਜ਼ਿਆਦਾ ਪ੍ਰਸੰਨਤਾ ਤੁਹਾਨੂੰ ਤਣਾਅਗ੍ਰਸਤ ਨਾ ਕਰ ਦੇਵੇ।
ਜੇ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਖੁਦ ਨੂੰ ਢਾਲਿਆ ਜਾਵੇ ਤਾਂ ਨਿਸਚਿਤ ਹੀ ਤੁਸੀਂ ਇਕ ਤੰਦਰੁਸਤ, ਸੁੰਦਰ ਅਤੇ ਆਤਮਵਿਸ਼ਵਾਸ ਨਾਲ ਭਰਪੂਰ, ਖੁਸ਼ਨੁਮਾ ਅਤੇ ਮਸਤ-ਮਸਤ ਜੀਵਨ ਬਿਤਾਉਣ ਵਿਚ ਕਾਮਯਾਬ ਹੋ ਸਕੋਗੇ ਅਤੇ ਆਪਣੀ ਜ਼ਿੰਦਗੀ ਪ੍ਰਫੁੱਲਤ, ਸੁਗੰਧਿਤ ਅਤੇ ਹਲਕਾ ਮਹਿਸੂਸ ਕਰ ਸਕੋਗੇ।


ਖ਼ਬਰ ਸ਼ੇਅਰ ਕਰੋ

ਉਪਯੋਗੀ ਗੁਣਕਾਰੀ-ਤਿਲ

ਹੱਡੀਆਂ ਦੀ ਮਜ਼ਬੂਤੀ ਲਈ : ਤਿਲ ਵਿਚ ਹਾਈਟ੍ਰੀ ਅਤੇ ਅਮੀਨੋ ਐਸਿਡ ਹੁੰਦਾ ਹੈ ਜੋ ਬੱਚਿਆਂ ਦੀਆਂ ਹੱਡੀਆਂ ਦੇ ਵਿਕਾਸ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਮਾਸਪੇਸ਼ੀਆਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ, ਤਿਲ ਦੇ ਬੀਜ ਵਿਚ ਕੈਲਸ਼ੀਅਮ ਅਤੇ ਫਾਸਫੋਰਸ ਵਰਗੇ ਜ਼ਰੂਰੀ ...

ਪੂਰੀ ਖ਼ਬਰ »

ਜਨਮ ਦਿਨ 'ਤੇ ਵਿਸ਼ੇਸ਼

ਇਲੈੱਕਟ੍ਰੋਪੈਥੀ ਦੇ ਪਿਤਾਮਾ ਡਾ: ਕਾਊਂਟ ਸੀਜ਼ਰ ਮੈਟੀ

ਕੋਈ ਵੀ ਅਸਾਧਾਰਨ ਅਵਸਥਾ ਜੋ ਸਰੀਰ 'ਚ ਜਾਂ ਕਿਸੇ ਅੰਗ 'ਚ ਪੈਦਾ ਹੋ ਜਾਵੇ, ਉਸ ਅਸਾਧਾਰਨ ਸਥਿਤੀ ਨੂੰ ਬਿਮਾਰੀ ਕਿਹਾ ਜਾਂਦਾ ਹੈ। ਅਜੇ ਤੱਕ ਭਾਰਤ 'ਚ ਚਾਰ ਪੂਰਨ ਇਲਾਜ ਪ੍ਰਣਾਲੀਆਂ ਰੌਸ਼ਨੀ 'ਚ ਆਈਆਂ ਹਨ। ਸਭ ਤੋਂ ਪਹਿਲਾਂ ਭਾਰਤ ਵਿਚ ਵੈਦ ਧਨਵੰਤਰੀ ਨੇ ਆਯੁਰਵੈਦਿਕ ਇਲਾਜ ...

ਪੂਰੀ ਖ਼ਬਰ »

ਸਿਰਦਰਦ ਦੇ ਹੋ ਸਕਦੇ ਹਨ ਕਈ ਕਾਰਨ

ਸਿਰਦਰਦ ਨਾਲ ਸਾਰੇ ਲੋਕ ਕਦੇ ਨਾ ਕਦੇ ਘੱਟ ਜਾਂ ਵੱਧ ਪ੍ਰੇਸ਼ਾਨ ਹੁੰਦੇ ਹਨ। ਸਿਰ ਦਰਦ ਅਸਲ ਵਿਚ ਆਪਣੇ-ਆਪ ਵਿਚ ਕੋਈ ਬਿਮਾਰੀ ਨਹੀਂ ਹੈ। ਇਹ ਕਿਸੇ ਹੋਰ ਕਾਰਨ ਨਾਲ ਉਸ ਦੇ ਲੱਛਣਾਂ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਸਰਦੀ, ਜ਼ੁਕਾਮ, ਬੁਖਾਰ, ਖੂਨ ਦੇ ਦਬਾਅ ਦੀ ਸਥਿਤੀ ਵਿਚ ...

ਪੂਰੀ ਖ਼ਬਰ »

ਅਨੇਕਾਂ ਰੋਗਾਂ ਦੀ ਇਕ ਦਵਾਈ

ਅਦਰਕ

ਸਰਦ ਰੁੱਤ ਸ਼ੁਰੂ ਹੁੰਦੇ ਹੀ ਨਵਾਂ ਅਦਰਕ ਆਉਣ ਲਗਦਾ ਹੈ। ਇਹ ਆਪਣੇ-ਆਪ ਵਿਚ ਦਵਾਈ ਹੋਣ ਦੇ ਨਾਲ ਹੀ ਨਾਲ ਇਕ ਵੈਦ ਵੀ ਹੈ। ਇਹ ਸਰੀਰਕ ਵਿਕਾਰਾਂ ਨੂੰ ਦੂਰ ਕਰਕੇ ਖੂਨ ਸੰਚਾਰ ਵਧਾਉਂਦਾ ਹੈ। ਇਸ ਨਾਲ ਬਹੁਤ ਜ਼ਿਆਦਾ ਊਰਜਾ ਵੀ ਪ੍ਰਾਪਤ ਹੁੰਦੀ ਹੈ ਅਤੇ ਪਾਚਣ ਕਿਰਿਆ ਮਜ਼ਬੂਤ ...

ਪੂਰੀ ਖ਼ਬਰ »

ਨੇਤਰਦਾਨ ਜੀਵਨ ਦਾਨ ਹੈ

ਨੇਤਰਹੀਣ ਵਿਅਕਤੀ ਤਾਂ ਪੂਰੀ ਜ਼ਿੰਦਗੀ ਕੁਦਰਤ ਦੀ ਸਰਬੋਤਮ ਰਚਨਾ ਸੰਸਾਰ ਦੀ ਚਕਾਚੌਂਧ ਨੂੰ ਦੇਖ ਨਹੀਂ ਸਕਦਾ। 'ਪ੍ਰਾਣੀ ਕਿਆ ਮੇਰਾ ਕਿਆ ਤੇਰਾ' ਦੇ ਅਨੁਰੂਪ ਮਨੁੱਖ ਨੂੰ ਸੱਚਾ ਅਨੰਦ ਪਰਮਾਰਥ ਨਾਲ ਪ੍ਰਾਪਤ ਹੁੰਦਾ ਹੈ ਨਾ ਕਿ ਸਵਾਰਥ ਨਾਲ, ਜਦ ਕਿ ਮਨੁੱਖ ਜੀਵਨ ਭਰ ...

ਪੂਰੀ ਖ਼ਬਰ »

ਰੋਗ ਤੋਂ ਪਹਿਲਾਂ ਦਿਮਾਗ਼ ਦਿੰਦਾ ਹੈ ਚਿਤਾਵਨੀ

ਪਰਮਾਤਮਾ ਨੇ ਸਾਡੇ ਸਰੀਰ ਦੀ ਰਚਨਾ ਕੁਝ ਅਜਿਹੀ ਕੀਤੀ ਹੈ ਕਿ ਰੋਗ ਦੇ ਆਸਾਰ ਬਣਦੇ ਹੀ ਸਾਡਾ ਦਿਮਾਗ ਇਸ ਦੀ ਸੂਚਨਾ ਦੇ ਦਿੰਦਾ ਹੈ। ਜੋ ਵਿਅਕਤੀ ਆਪਣੇ ਰੁਝੇਵਿਆਂ ਦਾ ਬਹਾਨਾ ਬਣਾ ਕੇ ਇਸ ਸੰਦੇਸ਼ ਦੀ ਪ੍ਰਵਾਹ ਨਹੀਂ ਕਰਦਾ, ਉਹ ਰੋਗ ਤੋਂ ਬਚ ਨਹੀਂ ਸਕਦਾ। ਰੋਗ ਦੇ ਸ਼ੁਰੂ ...

ਪੂਰੀ ਖ਼ਬਰ »

ਸਿਹਤ ਖ਼ਬਰਨਾਮਾ

ਨਿਯਮਤ ਜੀਵਨ ਸ਼ੈਲੀ ਨਾਲ ਵਧਦੀ ਹੈ ਉਮਰ ਅਨਿਯਮਤ ਜੀਵਨ ਸ਼ੈਲੀ ਨਾਲ ਬਿਮਾਰੀਆਂ ਵਧਦੀਆਂ ਹਨ, ਜਦੋਂ ਕਿ ਨਿਯਮਤ ਜੀਵਨ ਸ਼ੈਲੀ ਨਾਲ ਸਿਹਤ ਨੂੰ ਲਾਭ ਮਿਲਦਾ ਹੈ ਅਤੇ ਉਮਰ ਵਧਦੀ ਹੈ। ਜਰਨਲ ਆਫ ਦ ਅਮਰੀਕਨ ਜੋਰਿਯਾਟ੍ਰਿਕ ਸੁਸਾਇਟੀ ਵਿਚ ਛਪੀ ਰਿਪੋਰਟ ਦੇ ਅਨੁਸਾਰ ਜਦੋਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX