ਤਾਜਾ ਖ਼ਬਰਾਂ


ਵਿਧਾਨ ਸਭਾ ਹਲਕਾ ਬਰਨਾਲਾ 'ਚ 5 ਵਜੇ ਤੱਕ 58.84 ਅਤੇ ਮਹਿਲ ਕਲਾਂ 'ਚ 62.29 ਫ਼ੀਸਦੀ ਵੋਟਿੰਗ
. . .  3 minutes ago
ਖਰੜ ਵਿਧਾਨ ਸਭਾ ਹਲਕੇ 'ਚ 5 ਵਜੇ ਤੱਕ 53 ਫੀਸਦੀ ਵੋਟ ਹੋਈ ਪੋਲ
. . .  8 minutes ago
ਸ਼ਾਮੀਂ 5 ਵਜੇ ਤੱਕ ਅਬੋਹਰ 65 ਫ਼ੀਸਦੀ ਅਤੇ ਬੱਲੂਆਣਾ 'ਚ 67.12 ਫ਼ੀਸਦੀ ਵੋਟਿੰਗ
. . .  9 minutes ago
ਸੰਦੌੜ 'ਚ ਦੁਪਹਿਰ ਬੀਤਣ ਤੋਂ ਬਾਅਦ ਵੋਟਰ ਵੋਟ ਪਾਉਣ ਲਈ ਘਰਾਂ 'ਚੋਂ ਨਿਕਲੇ
. . .  10 minutes ago
ਸੰਦੌੜ, 19 ਮਈ (ਗੁਰਪ੍ਰੀਤ ਸਿੰਘ ਚੀਮਾ)- ਇਲਾਕੇ ਭਰ ਦੇ ਪਿੰਡਾਂ 'ਚ ਦੁਪਹਿਰ ਤੋਂ ਬਾਅਦ ਮੁੜ ਵੋਟਰ ਪੋਲਿੰਗ ਬੂਥਾਂ ਉੱਪਰ ਪੁੱਜਣੇ ਸ਼ੁਰੂ ਹੋ ਗਏ ਹਨ ਗਰਮੀ ਦੇ ਕਾਰਨ ਸਾਰੇ ਹੀ ਪੋਲਿੰਗ ਬੂਥਾਂ 'ਤੇ ਦੁਪਹਿਰ ਵੇਲੇ ਸੰਨਾਟਾ ਛਾਇਆ ਹੋਇਆ....
ਸ਼ਾਮੀਂ 5 ਵਜੇ ਤੱਕ ਖਡੂਰ ਸਾਹਿਬ 'ਚ 49.13 ਫ਼ੀਸਦੀ ਵੋਟਿੰਗ
. . .  11 minutes ago
ਸ਼ਾਮੀਂ 5 ਵਜੇ ਤੱਕ ਪੰਜਾਬ 'ਚ 50.49 ਫ਼ੀਸਦੀ ਵੋਟਿੰਗ
. . .  13 minutes ago
ਖਮਾਣੋਂ ਦੇ ਉੱਘੇ ਸਨਅਤਕਾਰ ਜਨਕ ਰਾਜ ਉੱਪਲ ਨੇ ਪਾਈ ਵੋਟ
. . .  14 minutes ago
ਸੰਘੋਲ, 19 ਮਈ (ਹਰਜੀਤ ਸਿੰਘ ਮਾਵੀ)- ਖਮਾਣੋਂ ਦੀ ਲਕਸ਼ਮੀ ਓਵਰਸੀਜ਼ ਇੰਡਸਟਰੀ ਦੇ ਮਾਲਕ ਜਨਕ ਰਾਜ ਉੱਪਲ ਨੇ ਆਪਣੇ ਜੱਦੀ ਸ਼ਹਿਰ ਖਮਾਣੋਂ ਵਿਚ ਵੋਟ ....
ਆਈ. ਜੀ. ਗੁਰਪ੍ਰੀਤ ਦਿਓ ਨੇ ਸੋਹਾਨਾ ਪੋਲਿੰਗ ਸਟੇਸ਼ਨ 'ਤੇ ਕੀਤੀ ਚੈਕਿੰਗ
. . .  16 minutes ago
ਆਈ. ਜੀ. ਗੁਰਪ੍ਰੀਤ ਦਿਓ ਨੇ ਸੋਹਾਨਾ ਪੋਲਿੰਗ ਸਟੇਸ਼ਨ 'ਤੇ ਕੀਤੀ ਚੈਕਿੰਗ..............................
ਸਾਧਪੁਰ 'ਚ ਦੂਜੀ ਵਾਰ ਵੋਟਿੰਗ ਮਸ਼ੀਨ ਹੋਈ ਖ਼ਰਾਬ
. . .  17 minutes ago
ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੇ ਕੁਰਾਲੀ ਦੇ ਪੋਲਿੰਗ ਸਟੇਸ਼ਨਾਂ ਦਾ ਲਿਆ ਜਾਇਜ਼ਾ
. . .  18 minutes ago
ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੇ ਕੁਰਾਲੀ ਦੇ ਪੋਲਿੰਗ ਸਟੇਸ਼ਨਾਂ ਦਾ ਲਿਆ ਜਾਇਜ਼ਾ............
ਮਲੇਰਕੋਟਲਾ ਦੇ ਵਧੇਰੇ ਪਿੰਡਾਂ 'ਚ ਨਹੀਂ ਲੱਗੇ ਪੀ. ਡੀ. ਏ. ਉਮੀਦਵਾਰ ਜੱਸੀ ਜਸਰਾਜ ਦੇ ਪੋਲਿੰਗ ਬੂਥ
. . .  20 minutes ago
ਮਲੇਰਕੋਟਲਾ ਦੇ ਵਧੇਰੇ ਪਿੰਡਾਂ 'ਚ ਨਹੀਂ ਲੱਗੇ ਪੀ. ਡੀ. ਏ. ਉਮੀਦਵਾਰ ਜੱਸੀ ਜਸਰਾਜ ਦੇ ਪੋਲਿੰਗ ਬੂਥ.........
ਸ਼ਾਮ ਹੁੰਦੇ ਹੀ ਬੂਥਾਂ ਤੋਂ ਗ਼ਾਇਬ ਹੋਏ ਵਲੰਟੀਅਰ, ਬਜ਼ੁਰਗ ਪ੍ਰੇਸ਼ਾਨ
. . .  22 minutes ago
ਡੇਰਾਬਸੀ, 19 ਮਈ (ਗੁਰਮੀਤ ਸਿੰਘ)- ਬਜ਼ੁਰਗ ਲੋਕਾਂ ਨੂੰ ਵੋਟ ਪਾਉਣ ਜਾਂਦੇ ਹੋਏ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਦੇ ਚੱਲਦੇ ਚੋਣ ਕਮਿਸ਼ਨ ਨੇ ਬੂਥਾਂ 'ਤੇ ਵਿਹਲ ਚੇਅਰ ਅਤੇ ਵਲੰਟੀਅਰ ਤਾਇਨਾਤ ਜਾਣ ਦਾ ਦਾਅਵਾ ਕੀਤਾ ਸੀ। ਡੇਰਾਬਸੀ ਦੀ ....
ਗੜ੍ਹਸ਼ੰਕਰ ਦੇ ਪਿੰਡ ਮੋਰਾਂ ਵਾਲੀ ਵਿਖੇ 108 ਸਾਲੀ ਡੋਗਰ ਸਿੰਘ ਨੇ ਪਾਈ ਵੋਟ
. . .  33 minutes ago
ਗੜ੍ਹਸ਼ੰਕਰ ਦੇ ਪਿੰਡ ਮੋਰਾਂ ਵਾਲੀ ਵਿਖੇ 108 ਸਾਲੀ ਡੋਗਰ ਸਿੰਘ ਨੇ ਪਾਈ ਵੋਟ
ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ ਹਰਪ੍ਰੀਤ ਬਰਾੜ ਨੇ ਜ਼ੀਰਕਪੁਰ 'ਚ ਪਾਈ ਵੋਟ
. . .  33 minutes ago
ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ ਹਰਪ੍ਰੀਤ ਬਰਾੜ ਨੇ ਜ਼ੀਰਕਪੁਰ 'ਚ ਪਾਈ ਵੋਟ...............
ਮੱਤੇਵਾਲ ਦੇ ਪਿੰਡਾਂ 'ਚ 'ਆਪ' ਅਤੇ ਪੀ. ਡੀ. ਏ. ਦਾ ਨਹੀਂ ਲੱਗਾ ਕੋਈ ਬੂਥ
. . .  38 minutes ago
ਮੱਤੇਵਾਲ, 19 ਮਈ (ਗੁਰਪ੍ਰੀਤ ਸਿੰਘ ਮੱਤੇਵਾਲ)- ਹਲਕਾ ਮਜੀਠਾ ਨਾਲ ਸੰਬੰਧਿਤ ਸਰਕਲ ਮੱਤੇਵਾਲ ਦੇ ਕਰੀਬ 32 ਪਿੰਡਾਂ 'ਚ ਅੱਜ ਆਮ ਆਦਮੀ ਪਾਰਟੀ ਅਤੇ ਜਮਹੂਰੀ ਗਠਜੋੜ ਦਾ ਇੱਕ ਵੀ ਬੂਥ ਨਹੀਂ ਲੱਗਾ। ਉੱਥੇ ਹੀ ਪਿੰਡਾਂ ਵਿਚਲੀ ਧੜੇਬੰਦੀ ਦੇ ਚੱਲਦਿਆਂ ਕਈ ਥਾਈਂ...
ਸ਼ੇਰਗੜ੍ਹ ਵਿਖੇ 100 ਸਾਲ ਦੀ ਬਜ਼ੁਰਗ ਵੋਟਰ ਭਾਨ ਕੌਰ ਨੇ ਪਾਈ ਵੋਟ
. . .  38 minutes ago
ਨੈਣ ਕਲਾਂ ਹਲਕਾ ਸਨੌਰ ਬੂਥ 146 'ਤੇ ਸਵਾ ਚਾਰ ਵਜੇ ਤੱਕ 950 ਵੋਟਾਂ 'ਚੋਂ 680 ਵੋਟਾਂ ਪੋਲ
. . .  45 minutes ago
ਹੁਣ ਤੱਕ ਜੰਡਿਆਲਾ ਗੁਰੂ ਹਲਕੇ 'ਚ 48 ਫ਼ੀਸਦੀ ਵੋਟਿੰਗ
. . .  51 minutes ago
ਪਿੰਡ ਪੱਡੇ ਦੇ ਪੋਲਿੰਗ ਬੂਥ 'ਚ ਵੀ.ਵੀ. ਪੈਟ ਮਸ਼ੀਨ ਖ਼ਰਾਬ ਹੋਣ ਕਾਰਨ ਡੇਢ ਘੰਟਾ ਪੋਲਿੰਗ ਰਹੀ ਬੰਦ
. . .  53 minutes ago
ਸੁਲਤਾਨਪੁਰ ਲੋਧੀ 'ਚ ਸ਼ਾਮੀਂ 4 ਵਜੇ ਤੱਕ 50 ਫ਼ੀਸਦੀ ਵੋਟਿੰਗ
. . .  56 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 27 ਪੋਹ ਸੰਮਤ 550

ਸੰਪਾਦਕੀ

ਮਤਲਬ...

ਭੁੱਲੇ ਮਿਲਣਾ ਵਰਤਣਾ, ਕੀ ਭੈਣਾਂ ਕੀ ਵੀਰ। ਜੋ ਹੁੰਦੇ ਖੰਡ ਖੀਰ ਸਨ, ਹੋਏ ਖੱਟੀ ਖੀਰ। ਝੂਠੇ ਪਾਈ ਡੰਡ ਸੀ, ਕੀਤੇ ਬਹੁਤ ਪਖੰਡ। ਪੰਚਾਂ ਨੇ ਫਿਟਕਾਰ ਕੇ, ਕਰ ਦਿੱਤੀ ਹੈ ਝੰਡ। ਮਤਲਬ ਵੇਲੇ ਲੋਕ ਹੁਣ, ਕਹਿਣ ਗਧੇ ਨੂੰ ਬਾਪ। ਗਧਾ ਕਹਾਵੇ ਬਾਪ ਹੁਣ, ਮਿਲਿਆ ਵੇਖ ...

ਪੂਰੀ ਖ਼ਬਰ »

ਕਿੰਨਾ ਕੁ ਉੱਜਵਲ ਹੈ ਪੰਜਾਬ 'ਚ ਬਾਸਮਤੀ ਦਾ ਭਵਿੱਖ?

ਭਵਿੱਖ ਵਿਚ ਬਾਸਮਤੀ ਦੀ ਬਰਾਮਦ ਵਿਚ ਸੰਭਾਵਕ ਕਮੀ ਪੰਜਾਬ ਤੇ ਹਰਿਆਣਾ ਦੇ ਉਤਪਾਦਕਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤ ਤੋਂ ਪਿਛਲੇ ਸਾਲ ਬਰਾਮਦ ਕੀਤੀ ਗਈ 40.57 ਲੱਖ ਟਨ ਬਾਸਮਤੀ ਵਿਚ ਪੰਜਾਬ ਤੇ ਹਰਿਆਣਾ ਦਾ 60 ਪ੍ਰਤੀਸ਼ਤ ਤੋਂ ਵੱਧ ਯੋਗਦਾਨ ਹੈ। ਜ਼ਮੀਨ ਹੇਠਲੇ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼

ਪੰਥਪ੍ਰਸਤ ਸਿੱਖ ਆਗੂ ਜਥੇਦਾਰ ਊਧਮ ਸਿੰਘ 'ਨਾਗੋਕੇ'

20ਵੀਂ ਸਦੀ ਦਾ ਨਿਰਭੈ ਜਰਨੈਲ, ਸੂਰਬੀਰ ਆਗੂ, ਅਕਾਲੀ ਲਹਿਰ ਤੇ ਦੇਸ਼ ਆਜ਼ਾਦੀ ਦੀ ਲਹਿਰ ਦਾ ਮਹਾਨ ਘੁਲਾਟੀਆ, ਸਿੱਖੀ ਸਿਦਕ ਵਿਚ ਪ੍ਰਪੱਕ ਜਥੇਦਾਰ ਊਧਮ ਸਿੰਘ 'ਨਾਗੋਕੇ' ਦਾ ਜਨਮ 28 ਅਪ੍ਰੈਲ, 1894 ਈ: ਨੂੰ ਪਿਤਾ ਸ: ਬੇਲਾ ਸਿੰਘ ਅਤੇ ਮਾਤਾ ਅਤਰ ਕੌਰ ਦੇ ਗ੍ਰਹਿ, ਪਿੰਡ ਨਾਗੋਕੇ ...

ਪੂਰੀ ਖ਼ਬਰ »

ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਯਾਦ ਕਰਦਿਆਂ

ਸ਼ਹੀਦੀ ਦਿਵਸ 'ਤੇ ਵਿਸ਼ੇਸ਼

ਮੈਂ ਮਾਝੇ ਦੇ ਆਪਣੇ ਉੱਘੇ ਇਤਿਹਾਸਕ ਪਿੰਡ ਲੋਪੋਕੇ ਦੇ ਜੰਗ-ਏ-ਆਜ਼ਾਦੀ ਵਿਚ ਮਹਾਨ ਯੋਗਦਾਨ ਪਾਉਣ, ਜਾਇਦਾਦਾਂ ਕੁਰਕ ਕਰਵਾਉਣ ਅਤੇ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਮਰਜੀਵੜਿਆਂ ਦੀ ਲਾ ਮਿਸਾਲ ਕੁਰਬਾਨੀ ਅੱਗੇ ਨਤਮਸਤਕ ਹੁੰਦਾ ਹੋਇਆ ਉਨ੍ਹਾਂ ਦੇ ਖੰਡਰ ਨੁਮਾ ਘਰਾਂ ਨੂੰ ...

ਪੂਰੀ ਖ਼ਬਰ »

ਕੀ ਸੰਭਾਵਨਾਵਾਂ ਹਨ ਪੰਜਾਬ ਵਿਚ ਤੀਜੇ ਬਦਲ ਦੀਆਂ ?

ਪੰਜਾਬ ਦੀ ਰਾਜਨੀਤੀ ਵਿਚ ਇਸ ਵੇਲੇ ਜਿੰਨਾ ਰੋਲ-ਘਚੋਲਾ ਤੀਸਰੀ ਧਿਰ ਦੇ ਉਭਾਰ ਨੂੰ ਲੈ ਕੇ ਉੱਠ ਰਹੀਆਂ ਵੱਖ-ਵੱਖ ਆਵਾਜ਼ਾਂ ਦਾ ਹੈ, ਓਨਾ ਇਸ ਤੋਂ ਪਹਿਲਾਂ ਕਦੇ ਨਹੀਂ ਪਿਆ। ਇਕ ਵੇਲੇ ਬਲਵੰਤ ਸਿੰਘ ਰਾਮੂਵਾਲੀਆ ਨੇ ਲੋਕ ਭਲਾਈ ਪਾਰਟੀ ਬਣਾ ਕੇ ਤੀਸਰਾ ਬਦਲ ਬਣਨ ਦੀ ਕੋਸ਼ਿਸ਼ ...

ਪੂਰੀ ਖ਼ਬਰ »

ਮੋਦੀ ਦਾ ਛੱਕਾ

ਜਨਰਲ ਵਰਗ ਦੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਲਈ 10 ਫ਼ੀਸਦੀ ਰਾਖਵੇਂਕਰਨ ਦਾ ਬਿੱਲ ਰਾਜ ਸਭਾ ਵਿਚ ਵੀ ਪਾਸ ਹੋ ਗਿਆ ਹੈ। ਕੁਝ ਇਕ ਛੋਟੀਆਂ ਪਾਰਟੀਆਂ ਨੂੰ ਛੱਡ ਕੇ ਬਾਕੀ ਲਗਪਗ ਸਾਰੀਆਂ ਹੀ ਪਾਰਟੀਆਂ ਨੇ ਇਸ ਬਿੱਲ ਦੇ ਹੱਕ ਵਿਚ ਵੋਟ ਪਾਏ। ਅਸੀਂ ਇਸ ਨੂੰ ਲੋਕ ਸਭਾ ਦੀਆਂ ਚੋਣਾਂ ਨੇੜੇ ਆਉਣ 'ਤੇ ਮੋਦੀ ਵਲੋਂ ਮਾਰਿਆ ਗਿਆ ਸਿਆਸੀ ਛੱਕਾ ਆਖਦੇ ਹਾਂ। ਇਸ ਨਾਲ ਅਨੇਕਾਂ ਹੀ ਹੋਰ ਸਵਾਲ ਆ ਖੜ੍ਹੇ ਹੋਏ ਹਨ। ਪਹਿਲਾ ਤਾਂ ਇਹ ਕਿ ਕੇਂਦਰ ਸਰਕਾਰ ਨੂੰ ਆਮ ਚੋਣਾਂ ਵਿਚ ਮਹਿਜ਼ ਚਾਰ ਮਹੀਨੇ ਦਾ ਸਮਾਂ ਰਹਿ ਜਾਣ 'ਤੇ ਹੀ ਅਜਿਹੇ ਰਾਖਵੇਂਕਰਨ ਦੇ ਬਿੱਲ ਦਾ ਖਿਆਲ ਕਿਉਂ ਆਇਆ? ਇਸ ਦਾ ਸਿੱਧਾ ਮਤਲਬ ਇਹ ਕੱਢਿਆ ਜਾ ਸਕਦਾ ਹੈ ਕਿ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਕੋਈ ਵੀ ਵੱਡੀ ਪਾਰਟੀ ਜਨਰਲ ਵਰਗ ਲਈ ਇਸ ਰਾਖਵੇਂਕਰਨ ਪ੍ਰਤੀ ਨਾਂਹ-ਪੱਖੀ ਹੁੰਗਾਰਾ ਨਹੀਂ ਭਰੇਗੀ। ਪਰ ਇਸ ਦੇ ਨਾਲ ਹੀ ਇਹ ਗੱਲ ਵੀ ਸਪੱਸ਼ਟ ਹੁੰਦੀ ਹੈ ਕਿ ਇਸ ਬਿੱਲ ਲਈ ਸਾਰੇ ਪੱਖਾਂ 'ਤੇ ਵਿਸਥਾਰਤ ਅਤੇ ਡੂੰਘਾ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ ਸਗੋਂ ਇਸ ਨੂੰ ਸਿਆਸੀ ਦ੍ਰਿਸ਼ਟੀਕੋਣ ਤੋਂ ਹੀ ਦੇਖਿਆ ਗਿਆ ਹੈ। ਪਿਛਲੇ ਲੰਮੇ ਸਮੇਂ ਤੋਂ ਗੁਜਰਾਤ ਵਿਚ ਪੱਟੀਦਾਰ, ਮਹਾਰਾਸ਼ਟਰ ਵਿਚ ਮਰਾਠੇ, ਰਾਜਸਥਾਨ ਵਿਚ ਗੁੱਜਰ, ਹਰਿਆਣਾ ਵਿਚ ਜਾਟਾਂ ਅਤੇ ਅਨੇਕਾਂ ਹੀ ਹੋਰ ਬਿਰਾਦਰੀਆਂ ਦੇ ਪ੍ਰਤੀਨਿਧਾਂ ਨੇ ਆਪੋ-ਆਪਣੇ ਲਈ ਰਾਖਵੇਂਕਰਨ ਦਾ ਝੰਡਾ ਚੁੱਕਿਆ ਹੋਇਆ ਸੀ। ਕੀ ਇਸ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਇਹ ਬਿਰਾਦਰੀਆਂ ਸੰਤੁਸ਼ਟ ਹੋ ਜਾਣਗੀਆਂ? ਕੀ ਇਸ ਨਾਲ ਰਾਖਵੇਂਕਰਨ ਦੀਆਂ ਹੋਰ ਮੰਗਾਂ ਵੱਖ-ਵੱਖ ਕੌਮਾਂ ਵਿਚ ਬਦਲਵੇਂ ਰੂਪ ਵਿਚ ਅਤੇ ਵੱਡੀ ਪੱਧਰ 'ਤੇ ਉੱਠ ਨਹੀਂ ਖੜ੍ਹੀਆਂ ਹੋਣਗੀਆਂ?
ਅੱਜ ਹਰ ਕੋਈ ਆਪਣੇ ਲਈ ਅਜਿਹੇ ਰਾਖਵੇਂਕਰਨ ਦੀ ਮੰਗ ਕਰ ਰਿਹਾ ਹੈ, ਜਦੋਂ ਕਿ ਆਜ਼ਾਦੀ ਮਿਲਣ ਤੋਂ ਬਾਅਦ ਇਕ ਸੀਮਤ ਪੱਧਰ 'ਤੇ ਰਾਖਵੇਂਕਰਨ ਦੀ ਗੱਲ ਸਿਰਫ 10 ਸਾਲ ਦੇ ਅਰਸੇ ਲਈ ਹੀ ਕੀਤੀ ਗਈ ਸੀ। ਪਰ ਬਾਅਦ ਵਿਚ ਕੋਈ ਵੀ ਪਾਰਟੀ ਜਾਂ ਸਰਕਾਰ ਇਸ ਰਾਖਵੇਂਕਰਨ ਨੂੰ ਰੋਕਣ ਦਾ ਹੀਆ ਨਹੀਂ ਸੀ ਕਰ ਸਕੀ ਸਗੋਂ ਇਹ ਮੰਗ ਹੋਰ ਵੀ ਵਧਦੀ ਗਈ। ਦੇਸ਼ ਵਿਚ ਇਹ 50 ਫ਼ੀਸਦੀ ਅਤੇ ਕਈ ਰਾਜਾਂ ਵਿਚ ਇਸ ਤੋਂ ਵੀ ਵਧੇਰੇ ਅਨੁਪਾਤ ਵਿਚ ਲਾਗੂ ਹੋ ਚੁੱਕਾ ਹੈ। ਇਹ 50 ਫ਼ੀਸਦੀ ਤੱਕ ਹੀ ਸੀਮਤ ਨਾ ਰਹਿੰਦਾ, ਜੇਕਰ ਸਰਬਉੱਚ ਅਦਾਲਤ ਇਸ ਵਿਚ ਦਖ਼ਲ ਨਾ ਦਿੰਦੀ। ਉਸ ਵਲੋਂ ਇਸ ਦੀ ਸੀਮਾ 50 ਫ਼ੀਸਦੀ ਨਿਰਧਾਰਤ ਕਰ ਦਿੱਤੀ ਗਈ ਸੀ। ਇਸੇ ਲਈ ਦਬਾਅ ਅਤੇ ਸਿਆਸੀ ਗਿਣਤੀਆਂ-ਮਿਣਤੀਆਂ ਕਰਕੇ ਸਮੇਂ ਦੀਆਂ ਸਰਕਾਰਾਂ ਵਲੋਂ ਰਾਖਵੇਂਕਰਨ ਨੂੰ ਵਧਾਏ ਜਾਣ ਲਈ ਚੁੱਕੇ ਜਾ ਰਹੇ ਕਦਮ ਅਦਾਲਤ ਨੇ ਰੋਕ ਦਿੱਤੇ ਸਨ। ਅਸੀਂ ਹਮੇਸ਼ਾ ਇਸ ਗੱਲ ਨਾਲ ਸਹਿਮਤ ਰਹੇ ਹਾਂ ਕਿ ਕਿਸੇ ਵੀ ਰਾਖਵੇਂਕਰਨ ਦਾ ਆਧਾਰ ਸਿਰਫ ਆਰਥਿਕ ਹੋਣਾ ਚਾਹੀਦਾ ਹੈ, ਉਹ ਵੀ ਚੋਣਵਾਂ ਨਹੀਂ ਸਗੋਂ ਇਸ ਦਾ ਲਾਭ ਸਮੁੱਚੇ ਲੋੜਵੰਦ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਪਰ ਰਾਖਵੇਂਕਰਨ ਦੀ ਨੀਤੀ ਅਜਿਹਾ ਨਾ ਕਰ ਸਕੀ। ਜਿਹੜੀਆਂ ਜਾਤਾਂ-ਬਿਰਾਦਰੀਆਂ 'ਤੇ ਇਹ ਨੀਤੀ ਲਾਗੂ ਹੋਈ, ਉਨ੍ਹਾਂ ਵਿਚ ਵੀ ਕੁਝ ਫ਼ੀਸਦੀ ਹੀ ਚੋਣਵੇਂ ਲੋਕ ਇਸ ਦਾ ਲਾਭ ਲੈ ਸਕੇ। ਬਾਕੀ ਲੋਕਾਂ ਨੂੰ ਗ਼ੁਰਬਤ ਅਤੇ ਕਠਿਨਾਈਆਂ ਭਰਪੂਰ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪਿਆ। ਸਰਕਾਰ ਵਲੋਂ ਇਸ ਨੀਤੀ ਅਧੀਨ 8 ਲੱਖ ਰੁਪਏ ਪ੍ਰਤੀ ਪਰਿਵਾਰ ਦੀ ਆਮਦਨ ਨਿਰਧਾਰਤ ਕਰਨ ਨਾਲ ਦੇਸ਼ ਦੀ ਬਹੁਤੀ ਵਸੋਂ ਇਸ ਦੇ ਘੇਰੇ ਵਿਚ ਆ ਜਾਵੇਗੀ। ਅੱਜ ਜੋ ਦੇਸ਼ ਦੇ ਹਾਲਾਤ ਹਨ, ਇਸ ਨੀਤੀ ਅਨੁਸਾਰ ਇਕ ਫ਼ੀਸਦੀ ਲੋਕਾਂ ਨੂੰ ਵੀ ਇਸ ਦਾ ਲਾਭ ਪ੍ਰਾਪਤ ਨਹੀਂ ਹੋਵੇਗਾ ਕਿਉਂਕਿ ਸਰਕਾਰੀ ਨੌਕਰੀਆਂ ਕਿੱਥੇ ਹਨ? ਰੁਜ਼ਗਾਰ ਵਧਾਉਣ ਦੇ ਕੀ ਸਾਧਨ ਹਨ? ਜਦੋਂ ਤੱਕ ਦੇਸ਼ ਦੀ ਆਰਥਿਕਤਾ ਮਜ਼ਬੂਤ ਕਰਕੇ ਸਮੁੱਚੇ ਸਮਾਜ ਨੂੰ ਬਰਾਬਰਤਾ ਦੇ ਆਧਾਰ 'ਤੇ ਇਸ ਦਾ ਲਾਭ ਨਹੀਂ ਪੁੱਜਣਾ ਤਾਂ ਇਹ ਬਣਾਏ ਸਾਰੇ ਕਾਨੂੰਨ ਹਵਾਈ ਜਾਪਣ ਲੱਗ ਪਏ ਹਨ। ਇਸ ਵਿਚ ਸਮਾਜਿਕ ਨਿਆਂ ਦੀ ਝਲਕ ਨਹੀਂ ਮਿਲਦੀ। ਅਜਿਹਾ ਰਾਖਵਾਂਕਰਨ ਬੱਚਿਆਂ ਲਈ ਛੁਣਛੁਣੇ ਵਾਂਗ ਲੱਗਣ ਲਗਦਾ ਹੈ।
ਅਜਿਹੀ ਨੀਤੀ ਨਾਲ ਆਉਂਦੇ ਸਮੇਂ ਵਿਚ ਵਧੇਰੇ ਘਮਸਾਣ ਪੈਣ ਦੇ ਆਸਾਰ ਬਣ ਗਏ ਹਨ। ਇਸ ਨਾਲ ਰਾਖਵੇਂਕਰਨ ਦੀ ਦੌੜ ਦੇ ਹੋਰ ਵੀ ਵਧਣ ਦੀ ਉਮੀਦ ਪੈਦਾ ਹੋ ਗਈ ਹੈ। ਅਜਿਹਾ ਹੀ ਮੰਡਲ ਆਯੋਗ ਦੀ ਰਿਪੋਰਟ ਆਉਣ 'ਤੇ ਹੋਇਆ ਸੀ। ਉਸ ਸਮੇਂ ਵੀ ਪੈਦਾ ਹੋਈ ਸਥਿਤੀ ਨੂੰ ਵਿਸ਼ਵਨਾਥ ਪ੍ਰਤਾਪ ਸਿੰਘ ਦੀ ਸਰਕਾਰ ਸੰਭਾਲ ਸਕਣ ਤੋਂ ਅਸਮਰੱਥ ਸਿੱਧ ਹੋਈ ਸੀ। ਅਸੀਂ ਇਹ ਗੱਲ ਯਕੀਨ ਨਾਲ ਕਹਿ ਸਕਦੇ ਹਾਂ ਕਿ ਵੋਟਾਂ ਦੀ ਖਾਤਰ ਅਜਿਹੀ ਸਿਆਸੀ ਦੌੜ ਜਾਰੀ ਰਹੀ ਤਾਂ ਦੇਸ਼ ਵਿਚ ਕੁਝ ਉਸਰਨ ਨਾਲੋਂ ਇਸ ਦੇ ਉਜੜਨ ਦਾ ਖ਼ਤਰਾ ਵਧੇਰੇ ਵੱਡਾ ਹੁੰਦਾ ਦਿਖਾਈ ਦੇ ਰਿਹਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਲੱਗੀ ਇਸ ਦੌੜ ਨੇ ਨਾ ਸਿਰਫ ਜਾਤੀਵਾਦ ਨੂੰ ਹੀ ਵਧਾਇਆ ਹੈ, ਸਗੋਂ ਵੱਡੀਆਂ ਉਲਝਣਾਂ ਵੀ ਪੈਦਾ ਕੀਤੀਆਂ ਹਨ। ਹੁਣ ਫਿਰ ਕੀਤੀ ਗਈ ਇਸ ਕਵਾਇਦ ਨਾਲ ਉੱਠਣ ਵਾਲੇ ਗੰਭੀਰ ਸਵਾਲਾਂ ਦਾ ਸਮੇਂ ਦੀਆਂ ਸਰਕਾਰਾਂ ਨੂੰ ਉੱਤਰ ਦੇਣਾ ਪਵੇਗਾ।


-ਬਰਜਿੰਦਰ ਸਿੰਘ ਹਮਦਰਦ


ਖ਼ਬਰ ਸ਼ੇਅਰ ਕਰੋ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX