ਤਾਜਾ ਖ਼ਬਰਾਂ


ਕੇਂਦਰੀ ਜੇਲ੍ਹ 'ਚ ਕੈਦੀ ਦੀ ਮੌਤ
. . .  10 minutes ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ) - ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਕੈਦੀ ਦੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਮੌਤ ਹੋ ਜਾਣ ਦੀ ਖ਼ਬਰ ਹੈ। ਜਿਸ...
ਮਹਾਰਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਮੁੰਬਈ, 20 ਜਨਵਰੀ - ਮਹਾਰਾਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.6 ਮਾਪੀ ਗਈ...
ਹਿੰਦ-ਪਾਕਿ ਸਰਹੱਦ ਪਾਰ ਕਰਦਾ ਪਾਕਿ ਨਾਗਰਿਕ ਕਾਬੂ
. . .  about 2 hours ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਕੌਮੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ 'ਚ ਦਾਖ਼ਲ ਹੋਏ ਇਕ ਅਧਖੜ ਉਮਰ ਦੇ ਵਿਅਕਤੀ ਨੂੰ ਬੀ.ਐੱਸ.ਐਫ...
ਗਣਤੰਤਰ ਦਿਵਸ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ
. . .  about 3 hours ago
ਰਾਜਾਸਾਂਸੀ, 20 (ਹਰਦੀਪ ਸਿੰਘ ਖੀਵਾ)26 ਜਨਵਰੀ ਨੂੰ ਦੇਸ਼ ਭਰ ਵਿੱਚ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਰੈੱਡ ਅਲਰਟ ਜਾਰੀ ਕਰਦਿਆਂ ਸੁਰੱਖਿਆ ਪ੍ਰਬੰਧ...
ਯੂ.ਐਨ. ਦੇ ਬੇਸ 'ਤੇ ਹੋਏ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ
. . .  about 3 hours ago
ਮਾਸਕੋ, 20 ਜਨਵਰੀ - ਅਫ਼ਰੀਕੀ ਮੁਲਕ ਮਾਲੀ ਵਿਚ ਸੰਯੁਕਤ ਰਾਸ਼ਟਰ ਦੇ ਬੇਸ 'ਤੇ ਹੋਏ ਅੱਤਵਾਦੀ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ ਹੋ ਗਈ ਤੇ ਕਈ ਸੈਨਿਕ ਜ਼ਖਮੀ ਹੋਏ ਹਨ। ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ...
ਰੈਲੀ ਵਿਚ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਕੀਤਾ ਐਲਾਨ, ਮਾਂ ਸੀ ਬਹੁਤ ਪ੍ਰੇਸ਼ਾਨ
. . .  about 4 hours ago
ਬਰਨਾਲਾ, 20 ਜਨਵਰੀ - ਬਰਨਾਲਾ 'ਚ ਆਮ ਆਦਮੀ ਪਾਰਟੀ ਦੀ ਹੋਈ ਰੈਲੀ ਵਿਚ ਸੰਗਰੂਰ ਤੋਂ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 1 ਜਨਵਰੀ ਤੋਂ ਸ਼ਰਾਬ ਪੀਣੀ ਛੱਡ ਦਿੱਤੀ ਹੈ ਤੇ ਉਹ ਇਸ ਸਬੰਧ...
ਕਾਂਗਰਸੀ ਵਿਧਾਇਕਾਂ ਦੀ ਰਿਜ਼ਾਰਟ ਵਿਚ ਲੜਾਈ, ਇਕ ਹਸਪਤਾਲ ਭਰਤੀ
. . .  about 5 hours ago
ਬੈਂਗਲੁਰੂ, 20 ਜਨਵਰੀ - ਕਰਨਾਟਕ 'ਚ ਸਿਆਸੀ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾ ਕਾਂਗਰਸ ਤੇ ਜਨਤਾ ਦਲ ਸੈਕੂਲਰ ਨੇ ਭਾਜਪਾ 'ਤੇ ਵਿਧਾਇਕਾਂ ਦੀ ਖ਼ਰੀਦ ਫ਼ਰੋਖ਼ਤ ਦਾ ਦੋਸ਼ ਲਗਾਇਆ। ਹੁਣ ਮਾਮਲਾ ਮਾਰਕੁੱਟ ਤੱਕ ਪਹੁੰਚ ਗਿਆ ਹੈ। ਕਿਹਾ ਜਾ ਰਿਹਾ ਹੈ ਕਿ...
ਚਿੜੀਆ ਘਰ 'ਚ ਸ਼ੇਰ ਸੈਲਾਨੀਆਂ 'ਤੇ ਹਮਲਾ, ਇਕ ਦੀ ਮੌਤ
. . .  about 5 hours ago
ਜ਼ੀਰਕਪੁਰ, 20 ਜਨਵਰੀ, (ਹਰਦੀਪ ਸਿੰਘ ਹੈਪੀ ਪੰਡਵਾਲਾ) - ਇੱਥੋਂ ਦੇ ਛੱਤਬੀੜ ਚਿੜੀਆ ਘਰ 'ਚ ਅੱਜ ਸ਼ਾਮ ਸ਼ੇਰ ਸਫ਼ਰੀ 'ਚ ਸ਼ੇਰ ਨੇ ਇਕ ਵਿਅਕਤੀ ਨੂੰ ਮਾਰ ਮੁਕਾਇਆ। ਜਾਣਕਾਰੀ ਅਨੁਸਾਰ ਐਤਵਾਰ ਸੈਲਾਨੀਆਂ ਨੂੰ ਲਾਈਨ ਸਫ਼ਾਰੀ 'ਚ ਸ਼ੇਰ ਦਿਖਾਉਣ ਲੈ ਕੇ ਗਈ ਬੱਸ...
ਪਾਕਿਸਤਾਨ ਨੇ ਕਠੂਆ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  about 5 hours ago
ਜੰਮੂ, 20 ਜਨਵਰੀ - ਪਾਕਿਸਤਾਨੀ ਸੈਨਿਕਾਂ ਵਲੋਂ ਅੱਜ ਐਤਵਾਰ ਜੰਮੂ ਕਸ਼ਮੀਰ ਦੇ ਕਠੂਆ ਸਥਿਤ ਅੰਤਰਰਾਸ਼ਟਰੀ ਬਾਰਡਰ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਤੇ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਉਲੰਘਣਾ 'ਚ ਕਿਸੇ ਦੇ ਮਾਰੇ ਜਾਣ ਦੀ ਰਿਪੋਰਟ ਨਹੀਂ ਹੈ। ਪਿਛਲੇ...
'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਟਨਾਇਕ - ਧਰਮਿੰਦਰ ਪ੍ਰਧਾਨ
. . .  about 6 hours ago
ਭੁਵਨੇਸ਼ਵਰ, 20 ਜਨਵਰੀ- ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨਵੀਨ ਪਟਨਾਇਕ 'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਕੀਮ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ। ਉਹ ਇਕ ਭ੍ਰਿਸ਼ਟ ....
ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਕੀਤਾ ਉਦਘਾਟਨ
. . .  about 6 hours ago
ਚੇਨਈ, 20 ਜਨਵਰੀ- ਦੇਸ਼ 'ਚ ਰੱਖਿਆ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਅੱਜ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਉਦਘਾਟਨ ਕੀਤਾ। ਇਸ ਮੌਕੇ ਸੀਤਾਰਮਨ ਨੇ ਕਿਹਾ ਕਿ ਇਸ ਨੂੰ ਲੈ ਕੇ ਸਥਾਨਕ ਉਦਯੋਗ ਦੀ .......
ਹੁਣ ਤੋਂ ਹੀ ਹਾਰ ਦੇ ਬਹਾਨੇ ਲੱਭ ਰਹੀ ਹੈ ਵਿਰੋਧੀ ਧਿਰ- ਪ੍ਰਧਾਨ ਮੰਤਰੀ ਮੋਦੀ
. . .  about 6 hours ago
ਮੁੰਬਈ, 20 ਜਨਵਰੀ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵੀਡੀਓ ਕਾਨਫਰੰਂਸਿੰਗ ਦੇ ਜਰੀਏ ਮਹਾਰਾਸ਼ਟਰ ਅਤੇ ਗੋਆ ਦੇ ਭਾਜਪਾ ਵਰਕਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੋਲਕਾਤਾ 'ਚ ਹੋਈ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰੈਲੀ ਅਤੇ ਮਹਾਂ ਗੱਠਜੋੜ ਨੂੰ ਲੈ ਕੇ .....
ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਆਮ ਆਦਮੀ ਪਾਰਟੀ ਇਕੱਲਿਆਂ ਲੜੇਗੀ ਚੋਣ : ਕੇਜਰੀਵਾਲ
. . .  about 7 hours ago
ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ) - ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀਆਂ 13 ਸੀਟਾਂ ਉੱਪਰ ਇਕੱਲਿਆਂ ਚੋਣ ਲੜੇਗੀ......
ਹਵਾਈ ਅੱਡੇ ਤੋਂ ਲੱਖਾਂ ਦੇ ਸੋਨੇ ਸਮੇਤ ਇਕ ਕਾਬੂ
. . .  about 7 hours ago
ਹੈਦਰਾਬਾਦ, 20 ਜਨਵਰੀ- ਮਾਲ ਖ਼ੁਫ਼ੀਆ ਡਾਇਰੈਕਟੋਰੇਟ ਨੇ ਅੱਜ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 1996.70 ਗ੍ਰਾਮ ਸੋਨੇ ਦੇ ਨਾਲ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ, ਬਰਾਮਦ ਕੀਤੇ ਇਸ ਸੋਨੇ ਦੀ ਕੌਮਾਂਤਰੀ ਬਾਜ਼ਾਰ ਕੀਮਤ .....
'ਆਪ' ਨੇ ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਐਲਾਨਿਆ ਉਮੀਦਵਾਰ
. . .  about 7 hours ago
ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)- ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਹਰਮੋਹਨ ਧਵਨ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਦਾ ਐਲਾਨ ਭਗਵੰਤ ਮਾਨ ਵੱਲੋਂ ਬਰਨਾਲਾ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ .....
ਸੀਰੀਆ 'ਚ ਹੋਏ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ
. . .  about 7 hours ago
ਅਫ਼ਗ਼ਾਨਿਸਤਾਨ 'ਚ ਗਵਰਨਰ ਦੇ ਕਾਫ਼ਲੇ 'ਤੇ ਹਮਲਾ, ਅੱਠ ਲੋਕਾਂ ਦੀ ਮੌਤ
. . .  about 8 hours ago
ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ 'ਚ ਜੰਗਬੰਦੀ ਦੀ ਉਲੰਘਣਾ
. . .  about 8 hours ago
ਆਪਣਾ ਪੰਜਾਬ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  about 8 hours ago
ਟੀਮ ਇੰਡੀਆ ਲਈ ਵਰਲਡ ਕੱਪ ਖੇਡ ਚੁੱਕੀਆਂ ਕਬੱਡੀ ਖਿਡਾਰਨਾਂ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 27 ਪੋਹ ਸੰਮਤ 550
ਵਿਚਾਰ ਪ੍ਰਵਾਹ: ਸਿਆਸੀ ਅਮਲ ਵਿਚ ਤੱਥਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। -ਹੈਨਰੀ ਐਡਮਜ਼

ਸੰਪਾਦਕੀ

ਮੋਦੀ ਦਾ ਛੱਕਾ

ਜਨਰਲ ਵਰਗ ਦੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਲਈ 10 ਫ਼ੀਸਦੀ ਰਾਖਵੇਂਕਰਨ ਦਾ ਬਿੱਲ ਰਾਜ ਸਭਾ ਵਿਚ ਵੀ ਪਾਸ ਹੋ ਗਿਆ ਹੈ। ਕੁਝ ਇਕ ਛੋਟੀਆਂ ਪਾਰਟੀਆਂ ਨੂੰ ਛੱਡ ਕੇ ਬਾਕੀ ਲਗਪਗ ਸਾਰੀਆਂ ਹੀ ਪਾਰਟੀਆਂ ਨੇ ਇਸ ਬਿੱਲ ਦੇ ਹੱਕ ਵਿਚ ਵੋਟ ਪਾਏ। ਅਸੀਂ ਇਸ ਨੂੰ ਲੋਕ ਸਭਾ ਦੀਆਂ ...

ਪੂਰੀ ਖ਼ਬਰ »

ਕੀ ਸੰਭਾਵਨਾਵਾਂ ਹਨ ਪੰਜਾਬ ਵਿਚ ਤੀਜੇ ਬਦਲ ਦੀਆਂ ?

ਪੰਜਾਬ ਦੀ ਰਾਜਨੀਤੀ ਵਿਚ ਇਸ ਵੇਲੇ ਜਿੰਨਾ ਰੋਲ-ਘਚੋਲਾ ਤੀਸਰੀ ਧਿਰ ਦੇ ਉਭਾਰ ਨੂੰ ਲੈ ਕੇ ਉੱਠ ਰਹੀਆਂ ਵੱਖ-ਵੱਖ ਆਵਾਜ਼ਾਂ ਦਾ ਹੈ, ਓਨਾ ਇਸ ਤੋਂ ਪਹਿਲਾਂ ਕਦੇ ਨਹੀਂ ਪਿਆ। ਇਕ ਵੇਲੇ ਬਲਵੰਤ ਸਿੰਘ ਰਾਮੂਵਾਲੀਆ ਨੇ ਲੋਕ ਭਲਾਈ ਪਾਰਟੀ ਬਣਾ ਕੇ ਤੀਸਰਾ ਬਦਲ ਬਣਨ ਦੀ ਕੋਸ਼ਿਸ਼ ਕੀਤੀ ਸੀ। ਫਿਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸਰਬਹਿੰਦ ਅਕਾਲੀ ਦਲ, ਪੀ.ਪੀ.ਪੀ. ਅਤੇ ਬਾਅਦ ਵਿਚ 'ਆਪ' ਵੀ ਪੰਜਾਬ ਵਿਚ ਤੀਸਰਾ ਬਦਲ ਬਣਨ ਲਈ ਪੂਰੇ ਜ਼ੋਰ ਅਤੇ ਉਤਸ਼ਾਹ ਨਾਲ ਮੈਦਾਨ ਵਿਚ ਉਤਰੀਆਂ ਸੀ। ਪਰ ਵਕਤ, ਹਾਲਾਤ ਤੇ ਰਾਜਨੀਤਕ ਗ਼ਲਤੀਆਂ ਕਾਰਨ ਪੰਜਾਬ ਦੇ ਲੋਕਾਂ ਵਿਚ ਤੀਸਰੇ ਬਦਲ ਦੀ ਚਾਹਤ ਤੇ ਉਤਸ਼ਾਹ ਦੇ ਬਾਵਜੂਦ ਕਿਸੇ ਨੂੰ ਵੀ ਪੂਰੀ ਤਰ੍ਹਾਂ ਸਫ਼ਲਤਾ ਨਹੀਂ ਮਿਲੀ। ਹਾਲਾਂ ਕਿ ਆਮ ਆਦਮੀ ਪਾਰਟੀ ਤਾਂ 4 ਲੋਕ ਸਭਾ ਮੈਂਬਰ ਅਤੇ 20 ਵਿਧਾਇਕ ਵੀ ਬਣਾ ਗਈ ਪਰ ਨੇਤਾਵਾਂ ਦੀ ਹਉਮੈ ਅਤੇ ਕੇਂਦਰੀ ਲੀਡਰਸ਼ਿਪ ਦੀ ਜ਼ਿਆਦਾ ਮਨਮਰਜ਼ੀ ਦੇ ਚਲਦਿਆਂ ਇਹ ਖਿੰਡਰ-ਪੁੰਡਰ ਗਈ।
ਅਕਾਲੀ ਦਲਾਂ ਦਾ ਬਣਨਾ ਬਿਖਰਨਾ ਪੰਜਾਬ ਦੇ ਰਾਜਨੀਤਕ ਇਤਿਹਾਸ ਦੀ ਇਕ ਵੱਖਰੀ ਕਹਾਣੀ ਹੈ। ਪੰਜਾਬ ਵਿਚ ਅਕਾਲੀ ਦਲ ਹਮੇਸ਼ਾ ਇਕ ਹੀ ਕਾਮਯਾਬ ਰਿਹਾ ਹੈ। ਮਾਸਟਰ ਤਾਰਾ ਸਿੰਘ ਦੀ ਅਗਵਾਈ ਵਾਲਾ ਅਕਾਲੀ ਦਲ ਸਿੱਖਾਂ ਲਈ ਇਕ ਪਵਿੱਤਰ ਪਾਰਟੀ ਵਾਂਗ ਸੀ। ਫਿਰ ਸੰਤ ਫ਼ਤਹਿ ਸਿੰਘ ਵਾਲਾ ਅਕਾਲੀ ਦਲ ਹੀ ਅਸਲੀ ਅਕਾਲੀ ਦਲ ਬਣ ਗਿਆ। ਇਸ ਦੇ ਪ੍ਰਧਾਨ ਜਥੇਦਾਰ ਮੋਹਣ ਸਿੰਘ ਤੁੜ ਬਣੇ ਤਾਂ ਐਮਰਜੈਂਸੀ ਦਾ ਮੋਰਚਾ ਲਾਇਆ, ਉਹ ਜੇਲ੍ਹ ਗਏ ਤਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਮੋਰਚਾ ਡਿਕਟੇਟਰ ਬਣੇ। ਮੋਰਚੇ ਦੀ ਜਿੱਤ ਤੋਂ ਬਾਅਦ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਅਗਵਾਈ ਵਾਲਾ ਅਕਾਲੀ ਦਲ ਹੀ ਸਿੱਖਾਂ ਵਿਚ ਪ੍ਰਵਾਨਿਤ ਅਕਾਲੀ ਦਲ ਸੀ। ਫਿਰ ਸੰਤ ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ ਅਕਾਲੀ ਦਲ ਅਸਲੀ ਅਕਾਲੀ ਮੰਨਿਆ ਜਾਂਦਾ ਰਿਹਾ। ਇਕ ਵੇਲੇ ਸਿਮਰਨਜੀਤ ਸਿੰਘ ਮਾਨ ਦੀ ਚੜ੍ਹਾਈ ਰਹੀ ਤੇ ਫਿਰ ਬਾਬਾ ਜੋਗਿੰਦਰ ਸਿੰਘ ਦਾ ਯੂਨਾਈਟਿਡ ਅਕਾਲੀ ਦਲ ਵੀ ਕੁਝ ਸਮੇਂ ਲਈ ਸਿਖ਼ਰ 'ਤੇ ਰਿਹਾ ਸੀ। ਪਰ ਹੌਲੀ-ਹੌਲੀ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਅਕਾਲੀ ਦਲ 'ਤੇ ਕਬਜ਼ਾ ਹੋ ਗਿਆ ਤੇ ਅਖੀਰ ਇਹ ਸਿਰਫ ਅਕਾਲੀ ਦਲ ਬਾਦਲ ਬਣ ਗਿਆ। ਇਸ ਸਾਰੇ ਸਮੇਂ ਵਿਚ ਹੋਰ ਜਿੰਨੇ ਵੀ ਅਕਾਲੀ ਦਲ ਬਣਦੇ ਰਹੇ, ਉਹ ਅੱਗੇ ਨਹੀਂ ਆ ਸਕੇ। ਇਸ ਤੋਂ ਇਕ ਗੱਲ ਇਹ ਵੀ ਸਾਬਤ ਹੁੰਦੀ ਹੈ ਕਿ ਭਾਵੇਂ ਸਿੱਖਾਂ ਵਿਚ ਸਿਰਫ ਇਕ ਅਕਾਲੀ ਦਲ ਹੀ ਪ੍ਰਵਾਨਿਤ ਹੁੰਦਾ ਆਇਆ ਹੈ ਪਰ ਉਹ ਅਕਾਲੀ ਦਲ ਵਿਚ ਪੁਰਾਣੀ ਲੀਡਰਸ਼ਿਪ ਨੂੰ ਗੁੱਠੇ ਲਾ ਕੇ ਅੱਗੇ ਆਉਣ ਵਾਲੇ ਤੇ ਨਵੀਂ ਸੋਚ ਤੇ ਨਵੇਂ ਨਾਅਰੇ ਦੇਣ ਵਾਲੇ ਨੇਤਾਵਾਂ ਨੂੰ ਵੀ ਪ੍ਰਵਾਨ ਕਰਦੇ ਆ ਰਹੇ ਹਨ।
ਖ਼ੈਰ ਆਪਾਂ ਗੱਲ ਕਰ ਰਹੇ ਸੀ ਤੀਸਰੇ ਬਦਲ ਦੀ। ਇਸ ਵੇਲੇ ਤੀਸਰੇ ਬਦਲ ਲਈ ਅਤੇ ਅਕਾਲੀ ਦਲ ਬਾਦਲ ਦੀ ਪਕੜ ਸਿੱਖਾਂ ਵਿਚ ਕਮਜ਼ੋਰ ਪੈ ਜਾਣ ਕਾਰਨ 2 ਤਰ੍ਹਾਂ ਦੀਆਂ ਧਿਰਾਂ ਮੈਦਾਨ ਵਿਚ ਹਨ। ਇਕ ਪਾਸੇ ਅਕਾਲੀ ਦਲ ਬਾਦਲ ਦਾ ਸਥਾਨ ਲੈਣ ਦੀਆਂ ਇੱਛੁਕ ਧਿਰਾਂ ਹਨ ਤੇ ਦੂਸਰੇ ਪਾਸੇ ਤੀਸਰਾ ਬਦਲ ਉਸਾਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਹਨ। ਇਸ ਵੇਲੇ ਤੀਸਰਾ ਬਦਲ ਬਣਾਉਣ ਲਈ ਸਭ ਤੋਂ ਗੰਭੀਰ ਯਤਨ 'ਆਪ' ਵਿਚੋਂ ਅਸਤੀਫ਼ਾ ਦੇ ਕੇ ਆਏ ਸ: ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਹੋ ਰਹੇ ਹਨ। ਪਰ ਉਨ੍ਹਾਂ ਵਲੋਂ ਵਿਧਾਨ ਸਭਾ ਤੋਂ ਅਸਤੀਫ਼ਾ ਨਾ ਦੇਣਾ ਉਨ੍ਹਾਂ ਖਿਲਾਫ਼ ਪ੍ਰਚਾਰ ਦਾ ਇਕ ਤਿੱਖਾ ਹਥਿਆਰ ਸਾਬਤ ਹੋ ਰਿਹਾ ਹੈ। ਖ਼ੈਰ ਖਹਿਰਾ ਦੀ ਅਗਵਾਈ ਵਿਚ ਪੰਜਾਬ ਲੋਕਤੰਤਰਿਕ ਗੱਠਜੋੜ 'ਪੰਜਾਬ ਡੈਮੋਕ੍ਰੇਟਿਕ ਅਲਾਇੰਸ' ਦੇ ਨਾਂਅ ਹੇਠ ਪੰਜਾਬ ਦੀਆਂ ਵੱਖ-ਵੱਖ ਰਾਜਸੀ ਧਿਰਾਂ ਨੂੰ ਇਕੱਠਾ ਕਰਨ ਦੀ ਰਣਨੀਤੀ ਬਣਾਈ ਗਈ ਹੈ। ਸਾਡੀ ਜਾਣਕਾਰੀ ਅਨੁਸਾਰ ਹੁਣ ਤੱਕ ਖਹਿਰਾ ਦੀ ਅਗਵਾਈ ਵਾਲੀ ਪੰਜਾਬੀ ਏਕਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ਼ ਪਾਰਟੀ ਤੇ ਧਰਮਵੀਰ ਗਾਂਧੀ ਗੁੱਟ ਨੂੰ ਨਾਲ ਲੈਣ ਤੋਂ ਬਾਅਦ ਖਹਿਰਾ ਹੁਣ ਕਮਿਊਨਿਸਟ ਪਾਰਟੀ ਤੇ ਮਾਰਕਸਵਾਦੀ ਪਾਰਟੀ ਨੂੰ ਵੀ ਨਾਲ ਲੈਣ ਵਿਚ ਸਫ਼ਲ ਹੋ ਜਾਣਗੇ। ਸਾਡੀ ਜਾਣਕਾਰੀ ਅਨੁਸਾਰ, ਉਨ੍ਹਾਂ ਦੇ ਇਸ ਗੱਠਜੋੜ ਨੂੰ ਜਥੇ: ਮੋਹਕਮ ਸਿੰਘ ਦੀ ਅਗਵਾਈ ਵਾਲੇ ਯੂਨਾਈਟਿਡ ਅਕਾਲੀ ਦਲ ਦਾ ਸਮਰਥਨ ਵੀ ਮਿਲ ਸਕਦਾ ਹੈ। ਭਾਵੇਂ ਉਨ੍ਹਾਂ ਦੀ ਗੱਲ ਤਾਂ ਟਕਸਾਲੀ ਅਕਾਲੀ ਦਲ ਦੇ ਨੇਤਾਵਾਂ ਨਾਲ ਵੀ ਚੱਲ ਰਹੀ ਹੈ ਪਰ ਉਸ ਦੇ ਸਫ਼ਲ ਹੋਣ ਦੇ ਆਸਾਰ ਕਾਫੀ ਘੱਟ ਹਨ, ਕਿਉਂਕਿ ਟਕਸਾਲੀ ਅਕਾਲੀ ਦਲ ਇਸ ਸਮੇਂ ਬਾਦਲ ਵਿਰੋਧੀ ਹੋਰ ਕਰੀਬ ਅੱਧੀ ਦਰਜਨ ਅਕਾਲੀ ਦਲਾਂ ਵਿਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ, ਸਗੋਂ ਉਹ ਅਕਾਲੀ ਦਲ ਬਾਦਲ ਦੀ ਥਾਂ ਲੈਣੀ ਚਾਹੁੰਦਾ ਹੈ। ਇਸ ਲਈ ਟਕਸਾਲੀ ਅਕਾਲੀ ਦਲ ਸਿੱਖ ਹਿੱਤਾਂ ਲਈ ਲੜਨ ਵਾਲੀ ਪਾਰਟੀ ਵਜੋਂ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਦੀ ਕੋਸ਼ਿਸ਼ ਕਰੇਗਾ। ਫਿਰ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਵਾਲਾ ਸਿੱਖ ਸਦਭਾਵਨਾ ਦਲ ਅਤੇ ਉੱਘੇ ਵਕੀਲ ਐਚ.ਐਸ. ਫੂਲਕਾ ਵਲੋਂ ਬਣਾਇਆ ਸਿੱਖ ਸੇਵਕ ਸੰਗਠਨ ਅਜਿਹੀਆਂ ਸਿੱਖ ਜਥੇਬੰਦੀਆਂ ਹਨ, ਜਿਨ੍ਹਾਂ ਦਾ ਨਿਸ਼ਾਨਾ ਸ਼੍ਰੋਮਣੀ ਕਮੇਟੀ 'ਤੇ ਪਕੜ ਬਣਾਉਣਾ ਹੈ। ਅੱਜ ਇਨ੍ਹਾਂ ਸਾਰਿਆਂ ਵਲੋਂ ਕੁਝ ਵੀ ਕਿਹਾ ਜਾਵੇ ਪਰ ਜੇਕਰ ਇਨ੍ਹਾਂ ਵਿਚੋਂ ਵੀ ਕੋਈ ਸ਼੍ਰੋਮਣੀ ਕਮੇਟੀ ਵਿਚ ਆਪਣੀ ਪੈਂਠ ਬਣਾ ਗਿਆ ਤਾਂ ਉਹ ਨਵਾਂ ਅਕਾਲੀ ਦਲ ਬਣਾਉਣ ਵੱਲ ਵੀ ਸੁੱਤੇ ਸਿੱਧ ਹੀ ਵਧ ਜਾਵੇਗਾ। ਇਸ ਤੋਂ ਇਲਾਵਾ ਪੰਥਕ ਅਸੈਂਬਲੀ ਕਰਵਾਉਣ ਵਾਲੀਆਂ ਪੰਥਕ ਧਿਰਾਂ ਜਿਨ੍ਹਾਂ ਵਿਚ ਕੁਝ ਸਿੱਖ ਚਿੰਤਕ, ਸਾਬਕਾ ਜਥੇਦਾਰ ਤੇ ਸਾਬਕਾ ਰਾਜਨੇਤਾ ਸ਼ਾਮਿਲ ਹਨ, ਵੀ ਇਕ ਪੰਥਕ ਕਨਫੈਡਰੇਸ਼ਨ ਨਾਂਅ ਦੀ ਜਥੇਬੰਦੀ ਬਣਾਉਣ ਲਈ ਗੁਪਤ ਮੀਟਿੰਗਾਂ ਦਾ ਦੌਰ ਚਲਾ ਰਹੇ ਹਨ। ਉਨ੍ਹਾਂ ਦੀ ਕੋਸ਼ਿਸ਼ ਇਕ ਸਿੱਖ ਵਿਚਾਰ ਮੰਡਲ ਦੀ ਸਥਾਪਨਾ ਕਰਨਾ ਹੈ।
ਕਾਂਗਰਸ ਤੇ 'ਆਪ' ਵਿਚ ਸਮਝੌਤੇ ਦੀ ਗੱਲ ਜਾਰੀ
ਹਾਲਾਂ ਕਿ ਅਜਿਹਾ ਪ੍ਰਭਾਵ ਕਈ ਵਾਰ ਮਿਲਿਆ ਹੈ ਕਿ 'ਆਪ' ਤੇ ਕਾਂਗਰਸ ਵਿਚ ਸਮਝੌਤੇ ਦੇ ਆਸਾਰ ਖ਼ਤਮ ਹੋ ਗਏ ਹਨ। ਫਿਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੁਣੇ ਜਿਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ 'ਆਪ' ਬਾਰੇ ਜੋ ਕਿਹਾ ਗਿਆ, ਉਸ ਤੋਂ ਵੀ ਇਹੀ ਜਾਪਦਾ ਹੈ ਕਿ ਹੁਣ 'ਆਪ' ਅਤੇ ਕਾਂਗਰਸ ਵਿਚ ਸਮਝੌਤੇ ਦੀ ਗੱਲ ਖ਼ਤਮ ਹੋ ਚੁੱਕੀ ਹੈ। ਪਰ ਦਿੱਲੀ ਦੇ ਰਾਜਨੀਤਕ ਹਲਕਿਆਂ ਤੋਂ ਸਾਨੂੰ ਪ੍ਰਾਪਤ ਜਾਣਕਾਰੀ ਇਸ ਦੀ ਪੁਸ਼ਟੀ ਨਹੀਂ ਕਰਦੀ। ਸਾਡੀ ਜਾਣਕਾਰੀ ਅਨੁਸਾਰ ਮਹਾਂਗੱਠਜੋੜ ਵਿਚ ਸ਼ਾਮਿਲ ਕੁਝ ਪ੍ਰਮੁੱਖ ਨੇਤਾ ਰਾਹੁਲ ਗਾਂਧੀ 'ਤੇ ਅਜੇ ਵੀ ਦਬਾਅ ਬਣਾ ਰਹੇ ਹਨ ਕਿ ਭਾਜਪਾ ਨੂੰ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਇਲਾਵਾ ਗੁਜਰਾਤ ਆਦਿ ਇਲਾਕਿਆਂ ਵਿਚ ਹਰਾਉਣ ਲਈ 'ਆਪ' ਨੂੰ ਮਹਾਂਗੱਠਜੋੜ ਦਾ ਹਿੱਸਾ ਬਣਾਇਆ ਜਾਵੇ। ਸਾਡੀ ਜਾਣਕਾਰੀ ਅਨੁਸਾਰ ਦਿੱਲੀ ਵਿਚ 'ਆਪ' ਕਾਂਗਰਸ ਲਈ 2 ਜਾਂ 3 ਸੀਟਾਂ ਛੱਡੇਗੀ ਬਦਲੇ ਵਿਚ ਮਹਾਂਗੱਠਜੋੜ 'ਆਪ' ਨੂੰ ਪੂਰੇ ਦੇਸ਼ ਵਿਚ 12 ਦੇ ਕਰੀਬ ਸੀਟਾਂ ਛੱਡੇਗਾ, ਜਿਨ੍ਹਾਂ ਵਿਚ ਦਿੱਲੀ ਦੀਆਂ 4 ਜਾਂ 5 ਸੀਟਾਂ ਅਤੇ ਪੰਜਾਬ ਦੀਆਂ 2 ਸੀਟਾਂ ਸੰਗਰੂਰ ਤੇ ਫ਼ਰੀਦਕੋਟ ਵੀ ਹੋ ਸਕਦੀਆਂ ਹਨ।
ਪ੍ਰੋ: ਚੰਦੂਮਾਜਰਾ ਸਰਗਰਮ
ਅਕਾਲੀ ਦਲ ਵਿਚ ਪਈ ਫੁੱਟ ਤੋਂ ਬਾਅਦ ਇਸ ਵੇਲੇ ਅਕਾਲੀ ਦਲ ਬਾਦਲ ਵਿਚ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਸਭ ਤੋਂ ਵਧ ਸਰਗਰਮ ਨਜ਼ਰ ਆ ਰਹੇ ਹਨ। ਇਸ ਵਾਰ ਉਹ ਲੋਕ ਸਭਾ ਵਿਚ ਪੇਸ਼ ਲਗਪਗ ਹਰ ਮਾਮਲੇ 'ਤੇ ਬੋਲੇ ਤੇ ਉਨ੍ਹਾਂ ਵਲੋਂ ਸੰਸਦ ਤੋਂ ਬਾਹਰ ਵੀ ਸਰਗਰਮੀ ਕਾਫੀ ਤੇਜ਼ ਕੀਤੀ ਹੋਈ ਨਜ਼ਰ ਆਉਂਦੀ ਹੈ। ਭਾਵੇਂ ਇਹ ਸਪੱਸ਼ਟ ਹੈ ਕਿ ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜਨੀ ਹੈ ਤੇ ਉਨ੍ਹਾਂ ਦੀ ਟਿਕਟ ਨੂੰ ਵੀ ਕੋਈ ਖ਼ਤਰਾ ਨਹੀਂ ਹੈ। ਪਰ ਉਨ੍ਹਾਂ ਦੀ ਏਨੀ ਤਿੱਖੀ ਤੇ ਤੇਜ਼ ਸਰਗਰਮੀ ਰਾਜਨੀਤਕ ਹਲਕਿਆਂ ਵਿਚ ਕਈ ਸਵਾਲ ਖੜ੍ਹੇ ਕਰ ਰਹੀ ਹੈ।
ਕੀ ਸਿੱਧੂ ਲੜਨਗੇ ਬਠਿੰਡਾ ਲੋਕ ਸਭਾ?
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਚਾਹੁੰਦੇ ਹਨ ਕਿ ਪੰਜਾਬ ਵਿਚ ਕਾਂਗਰਸ ਇਕੱਲੀ ਜਾਂ ਜੇਕਰ ਮਹਾਂਗੱਠਜੋੜ ਕਾਰਨ ਕਿਸੇ ਨਾਲ ਸਮਝੌਤਾ ਵੀ ਕਰਦੀ ਹੈ ਤਾਂ ਹਰ ਹਾਲਤ ਵਿਚ 13 ਦੀਆਂ 13 ਸੀਟਾਂ 'ਤੇ ਜਿੱਤ ਪ੍ਰਾਪਤ ਕਰੇ। ਚਰਚੇ ਸੁਣਾਈ ਦੇ ਰਹੇ ਹਨ ਕਿ ਰਾਹੁਲ ਗਾਂਧੀ ਬਠਿੰਡਾ ਲੋਕ ਸਭਾ ਸੀਟ ਜਿੱਤਣ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਕਰਨਾ ਚਾਹੁੰਦੇ ਹਨ। ਸਿੱਧੂ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਕਰਤਾਰਪੁਰ ਲਾਂਘੇ ਵਿਚ ਉਨ੍ਹਾਂ ਦੀ ਭੂਮਿਕਾ ਦੇ ਚਲਦਿਆਂ ਉਹ ਇਸ ਵੇਲੇ ਪੰਜਾਬ ਦੇ ਸਭ ਤੋਂ ਹਰਮਨ-ਪਿਆਰੇ ਨੇਤਾ ਬਣ ਗਏ ਹਨ। ਇਹ ਵੀ ਚਰਚੇ ਹਨ ਕਿ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਸਿੱਧੂ ਦਾ ਰਾਜਨੀਤਕ ਕੱਦ ਬੀਬਾ ਹਰਸਿਮਰਤ ਕੌਰ ਬਾਦਲ ਦੇ ਬਰਾਬਰ ਉੱਚਾ ਕਰਨ ਲਈ ਉਨ੍ਹਾਂ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਵੀ ਬਣਾ ਸਕਦੇ ਹਨ। ਉਂਜ ਚਰਚੇ ਤਾਂ ਇਹ ਵੀ ਹਨ ਕਿ ਦੋ ਹੋਰ ਮੰਤਰੀਆਂ ਨੂੰ ਵੀ ਕਾਂਗਰਸ ਲੋਕ ਸਭਾ ਚੋਣ ਲੜਨ ਲਈ ਕਹਿ ਸਕਦੀ ਹੈ।
ਦਿੱਲੀ ਕਮੇਟੀ-ਸਿਰਸਾ ਦੇ ਪ੍ਰਧਾਨ ਬਣਨ ਦੇ ਆਸਾਰ?
ਹਾਲਾਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ: ਮਨਜਿੰਦਰ ਸਿੰਘ ਸਿਰਸਾ ਵਾਰ-ਵਾਰ ਬਿਆਨ ਦੇ ਰਹੇ ਹਨ ਕਿ ਉਹ ਇਸ ਕਮੇਟੀ ਦੀ ਪ੍ਰਧਾਨਗੀ ਦੀ ਦੌੜ ਵਿਚ ਸ਼ਾਮਿਲ ਨਹੀਂ ਹਨ ਪਰ ਸਾਨੂੰ ਜੋ 'ਸਰਗੋਸ਼ੀਆਂ' ਸੁਣਾਈ ਦੇ ਰਹੀਆਂ ਹਨ, ਉਨ੍ਹਾਂ ਅਨੁਸਾਰ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀਆਂ ਗਿਣਤੀਆਂ-ਮਿਣਤੀਆਂ ਵਿਚ ਸਿਰਸਾ ਤੋਂ ਬਿਨਾਂ ਕੋਈ ਹੋਰ ਨੇਤਾ ਸਹੀ ਨਹੀਂ ਬੈਠਦਾ। ਅਸਲ ਵਿਚ ਦਿੱਲੀ ਵਿਚ ਅਕਾਲੀ ਦਲ ਮਨਜੀਤ ਸਿੰਘ ਜੀ.ਕੇ. ਅਤੇ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਲਗਾਤਾਰ ਹਰ ਚੋਣ ਵਿਚ ਸਫ਼ਲਤਾ ਪ੍ਰਾਪਤ ਕਰ ਰਿਹਾ ਸੀ ਤੇ ਦਿੱਲੀ ਕਮੇਟੀ ਲਗਾਤਾਰ ਵਿਸ਼ਵ ਭਰ ਵਿਚ ਸਿੱਖਾਂ ਲਈ ਉੱਠੇ ਮਸਲਿਆਂ ਵਿਚ ਸ਼੍ਰੋਮਣੀ ਕਮੇਟੀ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਸਰਗਰਮ ਹੋ ਰਹੀ ਸੀ। ਸਿਰਫ 2 ਸਾਲ ਬਾਅਦ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਹਨ। ਇਸ ਲਈ ਸਮਝਿਆ ਜਾ ਰਿਹਾ ਹੈ ਕਿ ਜੀ.ਕੇ. ਖਿਲਾਫ਼ ਕੇਸ ਦਰਜ ਹੋਣ ਉਪਰੰਤ ਸ: ਸੁਖਬੀਰ ਸਿੰਘ ਬਾਦਲ ਆਪਣਾ ਦੂਜਾ ਅਜ਼ਮਾਇਆ ਸਾਥੀ ਪਿੱਛੇ ਨਹੀਂ ਕਰਨਗੇ। ਸਿਰਸਾ ਇਸ ਵੇਲੇ ਅਕਾਲੀ ਦਲ ਦੇ ਦਿੱਲੀ ਵਿਧਾਨ ਸਭਾ ਵਿਚ ਭਾਜਪਾ ਦੀ ਟਿਕਟ 'ਤੇ ਵਿਧਾਇਕ ਹਨ। ਪਾਰਟੀ ਦੇ ਕੌਮੀ ਜਨਰਲ ਸਕੱਤਰ ਹਨ ਤੇ ਕੌਮੀ ਬੁਲਾਰੇ ਵੀ ਹਨ। ਸਾਡੀ ਜਾਣਕਾਰੀ ਅਨੁਸਾਰ ਸਿਰਸਾ ਅਸਲ ਵਿਚ ਪ੍ਰਧਾਨਗੀ ਦਾ ਉਮੀਦਵਾਰ ਨਾ ਹੋਣ ਦੀ ਗੱਲ ਇਕ ਰਣਨੀਤੀ ਤਹਿਤ ਕਹਿ ਰਹੇ ਹਨ। ਉਨ੍ਹਾਂ ਦੀ ਕੋਸ਼ਿਸ਼ ਤਾਂ ਇਹ ਹੈ ਕਿ ਉਨ੍ਹਾਂ ਦੇ ਨਾਂਅ 'ਤੇ ਸਰਬਸੰਮਤੀ ਹੋ ਜਾਵੇ। ਹਾਲਾਂ ਕਿ ਮਨਜੀਤ ਸਿੰਘ ਜੀ.ਕੇ. ਵਲੋਂ ਉਨ੍ਹਾਂ ਦੇ ਨਾਂਅ 'ਤੇ ਸਹਿਮਤ ਹੋਣਾ ਸੌਖੀ ਗੱਲ ਨਹੀਂ। ਪਰ ਪਤਾ ਲੱਗਾ ਹੈ ਕਿ ਅਕਾਲੀ ਦਲ ਦੇ ਦਿੱਲੀ ਕਮੇਟੀ ਦੇ 39 ਮੈਂਬਰਾਂ ਵਿਚੋਂ ਕਰੀਬ ਢਾਈ ਦਰਜਨ ਸਿਰਸਾ ਦੇ ਹੱਕ ਵਿਚ ਹੋ ਗਏ ਹਨ।


-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000
E. mail : hslall@ymail.com

 


ਖ਼ਬਰ ਸ਼ੇਅਰ ਕਰੋ

ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਯਾਦ ਕਰਦਿਆਂ

ਸ਼ਹੀਦੀ ਦਿਵਸ 'ਤੇ ਵਿਸ਼ੇਸ਼

ਮੈਂ ਮਾਝੇ ਦੇ ਆਪਣੇ ਉੱਘੇ ਇਤਿਹਾਸਕ ਪਿੰਡ ਲੋਪੋਕੇ ਦੇ ਜੰਗ-ਏ-ਆਜ਼ਾਦੀ ਵਿਚ ਮਹਾਨ ਯੋਗਦਾਨ ਪਾਉਣ, ਜਾਇਦਾਦਾਂ ਕੁਰਕ ਕਰਵਾਉਣ ਅਤੇ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਮਰਜੀਵੜਿਆਂ ਦੀ ਲਾ ਮਿਸਾਲ ਕੁਰਬਾਨੀ ਅੱਗੇ ਨਤਮਸਤਕ ਹੁੰਦਾ ਹੋਇਆ ਉਨ੍ਹਾਂ ਦੇ ਖੰਡਰ ਨੁਮਾ ਘਰਾਂ ਨੂੰ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼

ਪੰਥਪ੍ਰਸਤ ਸਿੱਖ ਆਗੂ ਜਥੇਦਾਰ ਊਧਮ ਸਿੰਘ 'ਨਾਗੋਕੇ'

20ਵੀਂ ਸਦੀ ਦਾ ਨਿਰਭੈ ਜਰਨੈਲ, ਸੂਰਬੀਰ ਆਗੂ, ਅਕਾਲੀ ਲਹਿਰ ਤੇ ਦੇਸ਼ ਆਜ਼ਾਦੀ ਦੀ ਲਹਿਰ ਦਾ ਮਹਾਨ ਘੁਲਾਟੀਆ, ਸਿੱਖੀ ਸਿਦਕ ਵਿਚ ਪ੍ਰਪੱਕ ਜਥੇਦਾਰ ਊਧਮ ਸਿੰਘ 'ਨਾਗੋਕੇ' ਦਾ ਜਨਮ 28 ਅਪ੍ਰੈਲ, 1894 ਈ: ਨੂੰ ਪਿਤਾ ਸ: ਬੇਲਾ ਸਿੰਘ ਅਤੇ ਮਾਤਾ ਅਤਰ ਕੌਰ ਦੇ ਗ੍ਰਹਿ, ਪਿੰਡ ਨਾਗੋਕੇ ...

ਪੂਰੀ ਖ਼ਬਰ »

ਕਿੰਨਾ ਕੁ ਉੱਜਵਲ ਹੈ ਪੰਜਾਬ 'ਚ ਬਾਸਮਤੀ ਦਾ ਭਵਿੱਖ?

ਭਵਿੱਖ ਵਿਚ ਬਾਸਮਤੀ ਦੀ ਬਰਾਮਦ ਵਿਚ ਸੰਭਾਵਕ ਕਮੀ ਪੰਜਾਬ ਤੇ ਹਰਿਆਣਾ ਦੇ ਉਤਪਾਦਕਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤ ਤੋਂ ਪਿਛਲੇ ਸਾਲ ਬਰਾਮਦ ਕੀਤੀ ਗਈ 40.57 ਲੱਖ ਟਨ ਬਾਸਮਤੀ ਵਿਚ ਪੰਜਾਬ ਤੇ ਹਰਿਆਣਾ ਦਾ 60 ਪ੍ਰਤੀਸ਼ਤ ਤੋਂ ਵੱਧ ਯੋਗਦਾਨ ਹੈ। ਜ਼ਮੀਨ ਹੇਠਲੇ ...

ਪੂਰੀ ਖ਼ਬਰ »

ਮਤਲਬ...

ਭੁੱਲੇ ਮਿਲਣਾ ਵਰਤਣਾ, ਕੀ ਭੈਣਾਂ ਕੀ ਵੀਰ। ਜੋ ਹੁੰਦੇ ਖੰਡ ਖੀਰ ਸਨ, ਹੋਏ ਖੱਟੀ ਖੀਰ। ਝੂਠੇ ਪਾਈ ਡੰਡ ਸੀ, ਕੀਤੇ ਬਹੁਤ ਪਖੰਡ। ਪੰਚਾਂ ਨੇ ਫਿਟਕਾਰ ਕੇ, ਕਰ ਦਿੱਤੀ ਹੈ ਝੰਡ। ਮਤਲਬ ਵੇਲੇ ਲੋਕ ਹੁਣ, ਕਹਿਣ ਗਧੇ ਨੂੰ ਬਾਪ। ਗਧਾ ਕਹਾਵੇ ਬਾਪ ਹੁਣ, ਮਿਲਿਆ ਵੇਖ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX