ਤਾਜਾ ਖ਼ਬਰਾਂ


ਕੇਂਦਰੀ ਜੇਲ੍ਹ 'ਚ ਕੈਦੀ ਦੀ ਮੌਤ
. . .  16 minutes ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ) - ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਕੈਦੀ ਦੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਮੌਤ ਹੋ ਜਾਣ ਦੀ ਖ਼ਬਰ ਹੈ। ਜਿਸ...
ਮਹਾਰਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਮੁੰਬਈ, 20 ਜਨਵਰੀ - ਮਹਾਰਾਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.6 ਮਾਪੀ ਗਈ...
ਹਿੰਦ-ਪਾਕਿ ਸਰਹੱਦ ਪਾਰ ਕਰਦਾ ਪਾਕਿ ਨਾਗਰਿਕ ਕਾਬੂ
. . .  about 2 hours ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਕੌਮੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ 'ਚ ਦਾਖ਼ਲ ਹੋਏ ਇਕ ਅਧਖੜ ਉਮਰ ਦੇ ਵਿਅਕਤੀ ਨੂੰ ਬੀ.ਐੱਸ.ਐਫ...
ਗਣਤੰਤਰ ਦਿਵਸ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ
. . .  about 3 hours ago
ਰਾਜਾਸਾਂਸੀ, 20 (ਹਰਦੀਪ ਸਿੰਘ ਖੀਵਾ)26 ਜਨਵਰੀ ਨੂੰ ਦੇਸ਼ ਭਰ ਵਿੱਚ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਰੈੱਡ ਅਲਰਟ ਜਾਰੀ ਕਰਦਿਆਂ ਸੁਰੱਖਿਆ ਪ੍ਰਬੰਧ...
ਯੂ.ਐਨ. ਦੇ ਬੇਸ 'ਤੇ ਹੋਏ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ
. . .  about 3 hours ago
ਮਾਸਕੋ, 20 ਜਨਵਰੀ - ਅਫ਼ਰੀਕੀ ਮੁਲਕ ਮਾਲੀ ਵਿਚ ਸੰਯੁਕਤ ਰਾਸ਼ਟਰ ਦੇ ਬੇਸ 'ਤੇ ਹੋਏ ਅੱਤਵਾਦੀ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ ਹੋ ਗਈ ਤੇ ਕਈ ਸੈਨਿਕ ਜ਼ਖਮੀ ਹੋਏ ਹਨ। ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ...
ਰੈਲੀ ਵਿਚ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਕੀਤਾ ਐਲਾਨ, ਮਾਂ ਸੀ ਬਹੁਤ ਪ੍ਰੇਸ਼ਾਨ
. . .  about 4 hours ago
ਬਰਨਾਲਾ, 20 ਜਨਵਰੀ - ਬਰਨਾਲਾ 'ਚ ਆਮ ਆਦਮੀ ਪਾਰਟੀ ਦੀ ਹੋਈ ਰੈਲੀ ਵਿਚ ਸੰਗਰੂਰ ਤੋਂ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 1 ਜਨਵਰੀ ਤੋਂ ਸ਼ਰਾਬ ਪੀਣੀ ਛੱਡ ਦਿੱਤੀ ਹੈ ਤੇ ਉਹ ਇਸ ਸਬੰਧ...
ਕਾਂਗਰਸੀ ਵਿਧਾਇਕਾਂ ਦੀ ਰਿਜ਼ਾਰਟ ਵਿਚ ਲੜਾਈ, ਇਕ ਹਸਪਤਾਲ ਭਰਤੀ
. . .  about 5 hours ago
ਬੈਂਗਲੁਰੂ, 20 ਜਨਵਰੀ - ਕਰਨਾਟਕ 'ਚ ਸਿਆਸੀ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾ ਕਾਂਗਰਸ ਤੇ ਜਨਤਾ ਦਲ ਸੈਕੂਲਰ ਨੇ ਭਾਜਪਾ 'ਤੇ ਵਿਧਾਇਕਾਂ ਦੀ ਖ਼ਰੀਦ ਫ਼ਰੋਖ਼ਤ ਦਾ ਦੋਸ਼ ਲਗਾਇਆ। ਹੁਣ ਮਾਮਲਾ ਮਾਰਕੁੱਟ ਤੱਕ ਪਹੁੰਚ ਗਿਆ ਹੈ। ਕਿਹਾ ਜਾ ਰਿਹਾ ਹੈ ਕਿ...
ਚਿੜੀਆ ਘਰ 'ਚ ਸ਼ੇਰ ਸੈਲਾਨੀਆਂ 'ਤੇ ਹਮਲਾ, ਇਕ ਦੀ ਮੌਤ
. . .  about 5 hours ago
ਜ਼ੀਰਕਪੁਰ, 20 ਜਨਵਰੀ, (ਹਰਦੀਪ ਸਿੰਘ ਹੈਪੀ ਪੰਡਵਾਲਾ) - ਇੱਥੋਂ ਦੇ ਛੱਤਬੀੜ ਚਿੜੀਆ ਘਰ 'ਚ ਅੱਜ ਸ਼ਾਮ ਸ਼ੇਰ ਸਫ਼ਰੀ 'ਚ ਸ਼ੇਰ ਨੇ ਇਕ ਵਿਅਕਤੀ ਨੂੰ ਮਾਰ ਮੁਕਾਇਆ। ਜਾਣਕਾਰੀ ਅਨੁਸਾਰ ਐਤਵਾਰ ਸੈਲਾਨੀਆਂ ਨੂੰ ਲਾਈਨ ਸਫ਼ਾਰੀ 'ਚ ਸ਼ੇਰ ਦਿਖਾਉਣ ਲੈ ਕੇ ਗਈ ਬੱਸ...
ਪਾਕਿਸਤਾਨ ਨੇ ਕਠੂਆ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  about 6 hours ago
ਜੰਮੂ, 20 ਜਨਵਰੀ - ਪਾਕਿਸਤਾਨੀ ਸੈਨਿਕਾਂ ਵਲੋਂ ਅੱਜ ਐਤਵਾਰ ਜੰਮੂ ਕਸ਼ਮੀਰ ਦੇ ਕਠੂਆ ਸਥਿਤ ਅੰਤਰਰਾਸ਼ਟਰੀ ਬਾਰਡਰ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਤੇ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਉਲੰਘਣਾ 'ਚ ਕਿਸੇ ਦੇ ਮਾਰੇ ਜਾਣ ਦੀ ਰਿਪੋਰਟ ਨਹੀਂ ਹੈ। ਪਿਛਲੇ...
'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਟਨਾਇਕ - ਧਰਮਿੰਦਰ ਪ੍ਰਧਾਨ
. . .  about 6 hours ago
ਭੁਵਨੇਸ਼ਵਰ, 20 ਜਨਵਰੀ- ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨਵੀਨ ਪਟਨਾਇਕ 'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਕੀਮ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ। ਉਹ ਇਕ ਭ੍ਰਿਸ਼ਟ ....
ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਕੀਤਾ ਉਦਘਾਟਨ
. . .  about 6 hours ago
ਚੇਨਈ, 20 ਜਨਵਰੀ- ਦੇਸ਼ 'ਚ ਰੱਖਿਆ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਅੱਜ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਉਦਘਾਟਨ ਕੀਤਾ। ਇਸ ਮੌਕੇ ਸੀਤਾਰਮਨ ਨੇ ਕਿਹਾ ਕਿ ਇਸ ਨੂੰ ਲੈ ਕੇ ਸਥਾਨਕ ਉਦਯੋਗ ਦੀ .......
ਹੁਣ ਤੋਂ ਹੀ ਹਾਰ ਦੇ ਬਹਾਨੇ ਲੱਭ ਰਹੀ ਹੈ ਵਿਰੋਧੀ ਧਿਰ- ਪ੍ਰਧਾਨ ਮੰਤਰੀ ਮੋਦੀ
. . .  about 7 hours ago
ਮੁੰਬਈ, 20 ਜਨਵਰੀ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵੀਡੀਓ ਕਾਨਫਰੰਂਸਿੰਗ ਦੇ ਜਰੀਏ ਮਹਾਰਾਸ਼ਟਰ ਅਤੇ ਗੋਆ ਦੇ ਭਾਜਪਾ ਵਰਕਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੋਲਕਾਤਾ 'ਚ ਹੋਈ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰੈਲੀ ਅਤੇ ਮਹਾਂ ਗੱਠਜੋੜ ਨੂੰ ਲੈ ਕੇ .....
ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਆਮ ਆਦਮੀ ਪਾਰਟੀ ਇਕੱਲਿਆਂ ਲੜੇਗੀ ਚੋਣ : ਕੇਜਰੀਵਾਲ
. . .  about 7 hours ago
ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ) - ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀਆਂ 13 ਸੀਟਾਂ ਉੱਪਰ ਇਕੱਲਿਆਂ ਚੋਣ ਲੜੇਗੀ......
ਹਵਾਈ ਅੱਡੇ ਤੋਂ ਲੱਖਾਂ ਦੇ ਸੋਨੇ ਸਮੇਤ ਇਕ ਕਾਬੂ
. . .  about 7 hours ago
ਹੈਦਰਾਬਾਦ, 20 ਜਨਵਰੀ- ਮਾਲ ਖ਼ੁਫ਼ੀਆ ਡਾਇਰੈਕਟੋਰੇਟ ਨੇ ਅੱਜ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 1996.70 ਗ੍ਰਾਮ ਸੋਨੇ ਦੇ ਨਾਲ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ, ਬਰਾਮਦ ਕੀਤੇ ਇਸ ਸੋਨੇ ਦੀ ਕੌਮਾਂਤਰੀ ਬਾਜ਼ਾਰ ਕੀਮਤ .....
'ਆਪ' ਨੇ ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਐਲਾਨਿਆ ਉਮੀਦਵਾਰ
. . .  about 7 hours ago
ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)- ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਹਰਮੋਹਨ ਧਵਨ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਦਾ ਐਲਾਨ ਭਗਵੰਤ ਮਾਨ ਵੱਲੋਂ ਬਰਨਾਲਾ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ .....
ਸੀਰੀਆ 'ਚ ਹੋਏ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ
. . .  about 8 hours ago
ਅਫ਼ਗ਼ਾਨਿਸਤਾਨ 'ਚ ਗਵਰਨਰ ਦੇ ਕਾਫ਼ਲੇ 'ਤੇ ਹਮਲਾ, ਅੱਠ ਲੋਕਾਂ ਦੀ ਮੌਤ
. . .  about 8 hours ago
ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ 'ਚ ਜੰਗਬੰਦੀ ਦੀ ਉਲੰਘਣਾ
. . .  about 8 hours ago
ਆਪਣਾ ਪੰਜਾਬ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  about 8 hours ago
ਟੀਮ ਇੰਡੀਆ ਲਈ ਵਰਲਡ ਕੱਪ ਖੇਡ ਚੁੱਕੀਆਂ ਕਬੱਡੀ ਖਿਡਾਰਨਾਂ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 27 ਪੋਹ ਸੰਮਤ 550
ਵਿਚਾਰ ਪ੍ਰਵਾਹ: ਸਿਆਸੀ ਅਮਲ ਵਿਚ ਤੱਥਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। -ਹੈਨਰੀ ਐਡਮਜ਼

ਸੰਪਾਦਕੀ

ਮੋਦੀ ਦਾ ਛੱਕਾ

ਜਨਰਲ ਵਰਗ ਦੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਲਈ 10 ਫ਼ੀਸਦੀ ਰਾਖਵੇਂਕਰਨ ਦਾ ਬਿੱਲ ਰਾਜ ਸਭਾ ਵਿਚ ਵੀ ਪਾਸ ਹੋ ਗਿਆ ਹੈ। ਕੁਝ ਇਕ ਛੋਟੀਆਂ ਪਾਰਟੀਆਂ ਨੂੰ ਛੱਡ ਕੇ ਬਾਕੀ ਲਗਪਗ ਸਾਰੀਆਂ ਹੀ ਪਾਰਟੀਆਂ ਨੇ ਇਸ ਬਿੱਲ ਦੇ ਹੱਕ ਵਿਚ ਵੋਟ ਪਾਏ। ਅਸੀਂ ਇਸ ਨੂੰ ਲੋਕ ਸਭਾ ਦੀਆਂ ...

ਪੂਰੀ ਖ਼ਬਰ »

ਕੀ ਸੰਭਾਵਨਾਵਾਂ ਹਨ ਪੰਜਾਬ ਵਿਚ ਤੀਜੇ ਬਦਲ ਦੀਆਂ ?

ਪੰਜਾਬ ਦੀ ਰਾਜਨੀਤੀ ਵਿਚ ਇਸ ਵੇਲੇ ਜਿੰਨਾ ਰੋਲ-ਘਚੋਲਾ ਤੀਸਰੀ ਧਿਰ ਦੇ ਉਭਾਰ ਨੂੰ ਲੈ ਕੇ ਉੱਠ ਰਹੀਆਂ ਵੱਖ-ਵੱਖ ਆਵਾਜ਼ਾਂ ਦਾ ਹੈ, ਓਨਾ ਇਸ ਤੋਂ ਪਹਿਲਾਂ ਕਦੇ ਨਹੀਂ ਪਿਆ। ਇਕ ਵੇਲੇ ਬਲਵੰਤ ਸਿੰਘ ਰਾਮੂਵਾਲੀਆ ਨੇ ਲੋਕ ਭਲਾਈ ਪਾਰਟੀ ਬਣਾ ਕੇ ਤੀਸਰਾ ਬਦਲ ਬਣਨ ਦੀ ਕੋਸ਼ਿਸ਼ ...

ਪੂਰੀ ਖ਼ਬਰ »

ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਯਾਦ ਕਰਦਿਆਂ

ਸ਼ਹੀਦੀ ਦਿਵਸ 'ਤੇ ਵਿਸ਼ੇਸ਼

ਮੈਂ ਮਾਝੇ ਦੇ ਆਪਣੇ ਉੱਘੇ ਇਤਿਹਾਸਕ ਪਿੰਡ ਲੋਪੋਕੇ ਦੇ ਜੰਗ-ਏ-ਆਜ਼ਾਦੀ ਵਿਚ ਮਹਾਨ ਯੋਗਦਾਨ ਪਾਉਣ, ਜਾਇਦਾਦਾਂ ਕੁਰਕ ਕਰਵਾਉਣ ਅਤੇ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਮਰਜੀਵੜਿਆਂ ਦੀ ਲਾ ਮਿਸਾਲ ਕੁਰਬਾਨੀ ਅੱਗੇ ਨਤਮਸਤਕ ਹੁੰਦਾ ਹੋਇਆ ਉਨ੍ਹਾਂ ਦੇ ਖੰਡਰ ਨੁਮਾ ਘਰਾਂ ਨੂੰ ਸਿਜਦਾ ਕਰ ਸ਼ਹੀਦ ਮੇਵਾ ਸਿੰਘ ਲੋਪੋਕੇ ਖੇਡ ਸਟੇਡੀਅਮ 'ਚ ਆ ਬੈਠਾ। ਖੇਡ ਸਟੇਡੀਅਮ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ। ਦੋ ਕੁ ਦਹਾਕੇ ਪਹਿਲਾਂ ਤੱਕ ਇਸ ਸਟੇਡੀਅਮ ਵਿਚ ਤਿੰਨ ਰੋਜ਼ਾ ਖੇਡ ਮੇਲਾ (ਮਿੰਨੀ ਉਲੰਪਿਕ ਦਾ ਰੁਤਬਾ ਪਾਉਣ ਵਾਲਾ) ਕਰਵਾਇਆ ਜਾਂਦਾ ਸੀ। ਤਿੰਨੇ ਦਿਨ ਖੇਡਾਂ ਦਾ ਅਨੰਦ ਮਾਣਦੇ ਖੇਡ ਪ੍ਰੇਮੀਆਂ ਨੂੰ ਮੰਚ ਵਲੋਂ ਖੇਡਾਂ ਤੇ ਖਿਡਾਰੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ ਉਥੇ ਪਿੰਡ ਦੇ ਮਹਾਨ ਸ਼ਹੀਦ ਮੇਵਾ ਸਿੰਘ ਲੋਪੋਕੇ ਅਤੇ ਮਾਤਾ ਹਰ ਕੌਰ (1919 ਦੇ ਖੂਨੀ ਸਾਕੇ, ਜਲ੍ਹਿਆਂਵਾਲਾ ਅੰਮ੍ਰਿਤਸਰ ਦੀ ਸ਼ਹੀਦ) ਆਦਿ ਆਜ਼ਾਦੀ ਘੁਲਾਟੀਆਂ ਦੀ ਜੀਵਨ ਗਾਥਾ ਵੀ ਇਲਾਕਾ ਵਾਸੀ ਸੁਣਦੇ ਸਨ। ਜਦੋਂ 21 ਜੁਲਾਈ, 1914 ਵਿਚ ਕਾਮਾਗਾਟਾਮਾਰੂ ਜਹਾਜ਼ ਨੂੰ ਗ਼ੈਰ-ਕਾਨੂੰਨੀ ਤੇ ਆਪਹੁਦਰੀ ਤਾਕਤ ਦੀ ਵਰਤੋਂ ਕਰਦਿਆਂ ਵੈਨਕੂਵਰ (ਕੈਨੇਡਾ) ਤੋਂ ਧੱਕੇ ਨਾਲ ਮੋੜਿਆ ਸੀ ਤਾਂ ਦੁਨੀਆ ਨੂੰ ਉਥੇ ਅੰਗਰੇਜ਼ਾਂ ਵਲੋਂ ਭਾਰਤੀ ਮੂਲ ਖ਼ਾਸ ਕਰਕੇ ਦੇਸ਼ ਭਗਤ ਪੰਜਾਬੀਆਂ ਉੱਤੇ ਢਾਹੇ ਜਾਂਦੇ ਜਬਰ-ਜ਼ੁਲਮ ਦਾ ਪਤਾ ਲੱਗਾ ਸੀ। ਸੋ ਕੈਨੇਡਾ ਦਾ ਅੰਗਰੇਜ਼ ਹਾਕਮ ਇਨ੍ਹਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਜ਼ਾ ਦੇਣੀ ਚਾਹੁੰਦਾ ਸੀ। ਭਾਈ ਭਾਗ ਸਿੰਘ ਭਿੱਖੀਵਿੰਡ, ਭਾਈ ਬਲਵੰਤ ਸਿੰਘ ਗ੍ਰੰਥੀ, ਭਾਈ ਬਦਨ ਸਿੰਘ ਦਲੇਰ ਸਿੰਘ ਵਾਲਾ ਮਾਨਸਾ, ਭਾਈ ਸੁੰਦਰ ਸਿੰਘ ਬਾੜੀਆਂ ਅਤੇ ਭਾਈ ਹਰਨਾਮ ਸਿੰਘ ਸਾਹਰੀ ਆਦਿ ਅੰਗਰੇਜ਼ੀ ਹੁਕਮਰਾਨਾ ਨੂੰ ਵਧੇਰੇ ਚੁੱਭਦੇ ਸਨ। ਅੰਗਰੇਜ਼ਾਂ ਦਾ ਬਦਨਾਮ ਜਾਸੂਸ, ਖੁਫ਼ੀਆ ਪੁਲਿਸ ਅਧਿਕਾਰੀ ਹਾਪਕਿਨਸਨ (ਜਿਹੜਾ ਹਿੰਦੂ ਮਾਂ ਅਤੇ ਗੋਰੇ ਬਾਪ ਦੇ ਹੋਣ ਕਰਕੇ ਹਿੰਦੀ ਪੰਜਾਬੀ ਸਮਝ ਲੈਂਦਾ ਸੀ) ਨੇ ਬੇਲਾ ਸਿੰਘ ਜਿਆਣ, ਬਾਬੂ ਸਿੰਘ, ਮਿਲਸਾਈਡ ਗੁਰਦੁਆਰੇ ਦਾ ਸਾਬਕਾ ਗ੍ਰੰਥੀ ਹਰਨਾਮ ਸਿੰਘ ਅਤੇ ਦੋ-ਤਿੰਨ ਹੋਰ ਪੰਜਾਬੀ ਆਪਣੇ ਮੁਖ਼ਬਰ ਬਣਾਏ ਹੋਏ ਸਨ, ਜਿਨ੍ਹਾਂ ਰਾਹੀਂ ਉਹ ਦੇਸ਼ ਭਗਤਾਂ ਦੀਆਂ ਸਰਗਰਮੀਆਂ ਸਬੰਧੀ ਜਾਣਕਾਰੀ ਪ੍ਰਾਪਤ ਕਰਦਾ ਸੀ।
31 ਅਗਸਤ, 1914 ਨੂੂੰ 17 ਅਗਸਤ ਤੋਂ ਲਾਪਤਾ ਹਰਨਾਮ ਸਿੰਘ ਦਾ ਸਿਰ ਵੱਢ ਕੇ ਲਾਸ਼ ਜੰਗਲ ਵਿਚ ਸੁੱਟ ਦਿੱਤੀ ਸੀ।ਇਹ ਕਾਂਡ ਜਗਤ ਸਿੰਘ ਸੁਰ ਸਿੰਘ ਦਾ ਸੀ-ਇਹ ਜਗਤ ਸਿੰਘ ਸਾਜਿਸ਼ ਕੇਸ ਵਿਚ ਫਾਂਸੀ ਲੱਗਣ ਵਾਲਾ ਨਹੀਂ; ਕੋਈ ਹੋਰ ਸੀ। ਅੰਗਰੇਜ਼ ਪੁਲਿਸ ਆਪਣੇ ਮੁਖ਼ਬਰ ਦੇ ਕਾਤਲ ਦਾ ਪਤਾ ਨਾ ਲਗਾ ਸਕੀ ਜਿਸ ਕਰਕੇ ਉਨ੍ਹਾਂ ਦੇ ਏਜੰਟਾਂ ਦੇ ਹੌਸਲੇ ਪਸਤ ਹੋਏ ਪਏ ਸਨ। ਸਰਕਾਰੀ ਟਾਊਟ ਬੇਲਾ ਸਿੰਘ ਨੇ ਗੁਰਦੁਆਰਾ ਸਾਹਿਬ, 3 ਸਤੰਬਰ ਨੂੰ ਰਾਮ ਸਿੰਘ ਦੇ ਹੱਥੋਂ ਗ਼ਲਤੀ ਨਾਲ ਗੋਲੀ ਚਲਣ ਕਰਕੇ ਮਾਰੇ ਗਏ ਅਰਜਨ ਸਿੰਘ ਦੇ 5 ਸਤੰਬਰ ਨੂੰ ਹੋਏ ਸਸਕਾਰ ਤੋਂ ਬਾਅਦ ਬੈਠਿਆਂ, ਭਾਈ ਭਾਗ ਸਿੰਘ ਭਿੱਖੀਵਿੰਡ ਨੂੰ ਗੋਲੀ ਮਾਰ ਦਿੱਤੀ। ਭਾਈ ਬਦਨ ਸਿੰਘ ਨੇ ਬੇਲੇ ਨੂੰ ਗਲੋਂ ਫੜ ਦਬੋਚ ਲਿਆ ਪਰ ਉਸ ਨੂੰ ਵੀ ਗੋਲੀਆਂ ਲੱਗਣ ਕਰਕੇ ਕਾਤਲ ਫਰਾਰ ਹੋ ਗਿਆ। ਭਾਈ ਭਾਗ ਸਿੰਘ ਤੇ ਭਾਈ ਬਦਨ ਸਿੰਘ ਦਾ ਇਕੋ ਚਿਖਾ 'ਚ ਸਸਕਾਰ ਕੀਤਾ ਗਿਆ।
ਅੰਗਰੇਜ਼ ਸਰਕਾਰ ਨੇ ਬੇਲਾ ਸਿੰਘ ਖਿਲਾਫ਼ ਵਿਖਾਵੇ ਲਈ ਮੁਕੱਦਮਾ ਚਲਾਇਆ। ਮੁਕਾਮੀ ਗਵਾਹ ਵੀ ਉਸ ਦੀ ਸਫ਼ਾਈ ਲਈ ਭੁਗਤਾਏ। ਖ਼ੁਦ ਹਾਪਕਿਨ ਸਨ ਕਿਹਾ, 'ਬੇਲਾ ਸਿੰਘ ਨੇ ਆਪਣੀ ਹਿਫ਼ਾਜ਼ਤ ਲਈ ਗੋਲੀ ਚਲਾਈ ਸੀ'। ਇਹ ਧੱਕਾ ਤੇ ਨਾ ਇਨਸਾਫ਼ੀ ਭਾਈ ਮੇਵਾ ਸਿੰਘ ਲੋਪੋਕੇ ਨਾ ਸਹਿ ਸਕਿਆ। ਸੋ 21 ਅਕਤੂਬਰ, 1914 ਨੂੰ ਜਦੋ ਹਾਪਕਿਨ ਸਨ 'ਵਿਕਟੋਰੀਆ ਕੋਰਟ ਹਾਊਸ' ਅਦਾਲਤ ਵਿਚ ਬੇਲਾ ਸਿੰਘ ਦੇ ਹੱਕ ਵਿਚ ਗਵਾਹੀ ਦੇਣ ਆਇਆ ਤਾਂ ਮੇਵਾ ਸਿੰਘ ਲੋਪੋਕੇ ਨੇ ਉਸ ਨੂੰ ਉਥੇ ਹੀ ਗੋਲੀਆਂ ਨਾਲ ਭੁੰਨ ਦਿੱਤਾ। ਭਾਈ ਮੇਵਾ ਸਿੰਘ ਲੋਪੋਕੇ ਨੂੰ 11 ਜਨਵਰੀ, 1915 ਨੂੰ ਵੈਨਕੂਵਰ ਦੀ ਨੀਊ ਵੈਸਟਮਿੰਸਟਰ ਜੇਲ ਵਿਚ ਫਾਂਸੀ ਦਿੱਤੀ ਗਈ।


-ਪਿੰਡ: ਪ੍ਰੀਤ ਨਗਰ, ਡਾਕ: ਚੋਗਾਵਾ (ਅੰਮ੍ਰਿਤਸਰ)।
ਮੋ: 98140-82217


ਖ਼ਬਰ ਸ਼ੇਅਰ ਕਰੋ

ਬਰਸੀ 'ਤੇ ਵਿਸ਼ੇਸ਼

ਪੰਥਪ੍ਰਸਤ ਸਿੱਖ ਆਗੂ ਜਥੇਦਾਰ ਊਧਮ ਸਿੰਘ 'ਨਾਗੋਕੇ'

20ਵੀਂ ਸਦੀ ਦਾ ਨਿਰਭੈ ਜਰਨੈਲ, ਸੂਰਬੀਰ ਆਗੂ, ਅਕਾਲੀ ਲਹਿਰ ਤੇ ਦੇਸ਼ ਆਜ਼ਾਦੀ ਦੀ ਲਹਿਰ ਦਾ ਮਹਾਨ ਘੁਲਾਟੀਆ, ਸਿੱਖੀ ਸਿਦਕ ਵਿਚ ਪ੍ਰਪੱਕ ਜਥੇਦਾਰ ਊਧਮ ਸਿੰਘ 'ਨਾਗੋਕੇ' ਦਾ ਜਨਮ 28 ਅਪ੍ਰੈਲ, 1894 ਈ: ਨੂੰ ਪਿਤਾ ਸ: ਬੇਲਾ ਸਿੰਘ ਅਤੇ ਮਾਤਾ ਅਤਰ ਕੌਰ ਦੇ ਗ੍ਰਹਿ, ਪਿੰਡ ਨਾਗੋਕੇ ...

ਪੂਰੀ ਖ਼ਬਰ »

ਕਿੰਨਾ ਕੁ ਉੱਜਵਲ ਹੈ ਪੰਜਾਬ 'ਚ ਬਾਸਮਤੀ ਦਾ ਭਵਿੱਖ?

ਭਵਿੱਖ ਵਿਚ ਬਾਸਮਤੀ ਦੀ ਬਰਾਮਦ ਵਿਚ ਸੰਭਾਵਕ ਕਮੀ ਪੰਜਾਬ ਤੇ ਹਰਿਆਣਾ ਦੇ ਉਤਪਾਦਕਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤ ਤੋਂ ਪਿਛਲੇ ਸਾਲ ਬਰਾਮਦ ਕੀਤੀ ਗਈ 40.57 ਲੱਖ ਟਨ ਬਾਸਮਤੀ ਵਿਚ ਪੰਜਾਬ ਤੇ ਹਰਿਆਣਾ ਦਾ 60 ਪ੍ਰਤੀਸ਼ਤ ਤੋਂ ਵੱਧ ਯੋਗਦਾਨ ਹੈ। ਜ਼ਮੀਨ ਹੇਠਲੇ ...

ਪੂਰੀ ਖ਼ਬਰ »

ਮਤਲਬ...

ਭੁੱਲੇ ਮਿਲਣਾ ਵਰਤਣਾ, ਕੀ ਭੈਣਾਂ ਕੀ ਵੀਰ। ਜੋ ਹੁੰਦੇ ਖੰਡ ਖੀਰ ਸਨ, ਹੋਏ ਖੱਟੀ ਖੀਰ। ਝੂਠੇ ਪਾਈ ਡੰਡ ਸੀ, ਕੀਤੇ ਬਹੁਤ ਪਖੰਡ। ਪੰਚਾਂ ਨੇ ਫਿਟਕਾਰ ਕੇ, ਕਰ ਦਿੱਤੀ ਹੈ ਝੰਡ। ਮਤਲਬ ਵੇਲੇ ਲੋਕ ਹੁਣ, ਕਹਿਣ ਗਧੇ ਨੂੰ ਬਾਪ। ਗਧਾ ਕਹਾਵੇ ਬਾਪ ਹੁਣ, ਮਿਲਿਆ ਵੇਖ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX