ਤਾਜਾ ਖ਼ਬਰਾਂ


ਅਯੁੱਧਿਆ ਮਾਮਲੇ 'ਤੇ ਬਹਿਸ ਪੂਰੀ, ਸੁਪਰੀਮ ਕੋਰਟ ਨੇ ਸੁਰੱਖਿਆ ਰੱਖਿਆ ਫ਼ੈਸਲਾ
. . .  10 minutes ago
ਨਵੀਂ ਦਿੱਲੀ, 16 ਅਕਤੂਬਰ- ਅਯੁੱਧਿਆ ਮਾਮਲੇ 'ਚ ਸਾਰੇ ਪੱਖਾਂ ਨੇ ਬਹਿਸ ਪੂਰੀ ਕਰ ਹੋ ਗਈ ਹੈ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਫ਼ੈਸਲਾ ਸੁਰੱਖਿਅਤ...
ਕਰਤਾਰਪੁਰ ਲਾਂਘਾ : ਫ਼ੇਜ਼-1 ਦਾ ਕੰਮ ਫ਼ੀਸਦੀ 75 ਫ਼ੀਸਦੀ ਮੁਕੰਮਲ- ਗੋਬਿੰਦ ਮੋਹਨ ਚੇਅਰਮੈਨ ਆਈ. ਸੀ. ਬੀ.
. . .  6 minutes ago
ਬਟਾਲਾ, 16 ਅਕਤੂਬਰ (ਕਾਹਲੋਂ)- ਅੱਜ ਵਿਸ਼ੇਸ਼ ਪੱਤਰਕਾਰਾਂ ਦਾ ਇੱਕ ਵਫ਼ਦ ਡੀ. ਆਈ. ਜੀ. ਮੀਡੀਆ ਵਿੰਗ ਵਸ਼ੁਧਾ ਗੁਪਤਾ ਦੀ ਅਗਵਾਈ 'ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਜ਼ੀਰੋ ਲਾਇਨ 'ਤੇ ਪਹੁੰਚਿਆ। ਇਸ ਮੌਕੇ ਪੱਤਰਕਾਰਾਂ...
ਦੋ ਮੋਟਰਸਾਈਕਲਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ
. . .  26 minutes ago
ਗੁਰੂਹਰਸਹਾਏ, 16 ਅਕਤੂਬਰ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਗੁੱਦੜ ਢੰਡੀ ਦੇ ਕੋਲ ਅੱਜ ਦੋ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਨ ਇੱਕ ਮੋਟਰਸਾਈਕਲ ਸਵਾਰ...
ਫਤਹਿਗੜ੍ਹ ਸਾਹਿਬ 'ਚ ਪਰਾਲੀ ਨੂੰ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ- ਰਾਜੀ .ਪੀ. ਸ੍ਰੀਵਾਸਤਵਾ
. . .  35 minutes ago
ਸਲਾਣਾ, 16 ਅਕਤੂਬਰ (ਗੁਰਚਰਨ ਸਿੰਘ ਜੰਜੂਆ)- ਸੀਨੀਅਰ ਆਈ. ਏ. ਐੱਸ. ਅਧਿਕਾਰੀ ਰਾਜੀ. ਪੀ. ਸ੍ਰੀਵਾਸਤਵਾ ਨੇ ਅੱਜ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ...
ਕੌਮਾਂਤਰੀ ਨਗਰ ਕੀਰਤਨ ਦਾ ਮਲੋਟ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
. . .  36 minutes ago
ਮਲੋਟ, 16 ਅਕਤੂਬਰ (ਰਣਜੀਤ ਸਿੰਘ ਪਾਟਿਲ)- ਕੌਮਾਂਤਰੀ ਨਗਰ ਕੀਰਤਨ ਦਾ ਅੱਜ ਮਲੋਟ ਪੁੱਜਣ 'ਤੇ ਇਲਾਕੇ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਸੰਗਤਾਂ 'ਚ ਕੌਮਾਂਤਰੀ ਨਗਰ ਕੀਰਤਨ ਦੀਆਂ...
ਸਿੱਖ ਕੈਦੀਆਂ ਦੇ ਮੁਕਾਬਲੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸਜ਼ਾ ਮੁਆਫ਼ੀ ਦੀ ਤੁਲਨਾ ਗ਼ਲਤ- ਸੁਖਬੀਰ ਬਾਦਲ
. . .  about 1 hour ago
ਫਗਵਾੜਾ, 16 ਅਕਤੂਬਰ (ਹਰੀਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 30-30 ਸਾਲ ਤੋਂ ਜੇਲ੍ਹਾਂ 'ਚ ਬੰਦ ਸਿੱਖ ਕੈਦੀਆਂ ਦੀ ਸਜ਼ਾ ਮੁਆਫ਼ੀ ਦੇ ਮੁਕਾਬਲੇ ਪੰਜਾਬ ਪੁਲਿਸ ਦੇ...
ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
. . .  about 1 hour ago
ਬਟਾਲਾ, 16 ਅਕਤੂਬਰ (ਕਾਹਲੋਂ)- ਬੀ. ਐੱਸ. ਐੱਫ. ਦੇ ਡੀ. ਆਈ. ਜੀ. ਬੀ. ਐੱਸ. ਰਾਵਤ, ਡੀ. ਆਈ. ਜੀ. ਮੈਡਮ ਗੁਪਤਾ ਅਤੇ ਹੋਰ ਅਧਿਕਾਰੀ ਅੱਜ ਕਰਤਾਰਪੁਰ ਸਾਹਿਬ ਲਾਂਘੇ ਦੇ...
ਟਰੱਕ ਡਰਾਈਵਰ ਤੋਂ ਬਾਅਦ ਜੰਮੂ-ਕਸ਼ਮੀਰ 'ਚ ਇੱਕ ਹੋਰ ਨਾਗਰਿਕ ਦੀ ਹੱਤਿਆ
. . .  about 1 hour ago
ਸ੍ਰੀਨਗਰ, 16 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕਾਕਪੋਰਾ ਇਲਾਕੇ 'ਚ ਅੱਜ ਅੱਤਵਾਦੀਆਂ ਨੇ ਇੱਕ ਆਮ ਨਾਗਰਿਕ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਹਿਚਾਣ ਸੇਠੀ ਕੁਮਾਰ ਸਾਗਰ...
ਅਨੰਤਨਾਗ 'ਚ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਾਸਿਰ ਚਦਰੂ ਸਣੇ 3 ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 16 ਅਕਤੂਬਰ-ਜੰਮੂ-ਕਸ਼ਮੀਰ ਪੁਲਿਸ ਮੁਤਾਬਕ ਅਨੰਤਨਾਗ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ ਦੌਰਾਨ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਾਸਿਰ ਚਦਰੂ ਸਣੇ ਤਿੰਨ...
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਤਰੀਕ ਬਦਲੀ
. . .  about 2 hours ago
ਮਲਸੀਆਂ, 16 ਅਕਤੂਬਰ (ਸੁਖਦੀਪ)- ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਪੀ. ਐੱਸ. ਈ. ਟੀ. ਈ.)-2018 ਦੀ ਪ੍ਰੀਖਿਆ ਦੀ ਤਰੀਕ ਬਦਲ ਗਈ ਹੈ। ਹੁਣ ਇਹ ਪ੍ਰੀਖਿਆ...
ਓਡੀਸ਼ਾ ਦੇ ਸਾਬਕਾ ਰਾਜ ਮੰਤਰੀ ਦਾਮੋਦਰ ਰਾਓਤ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਦੱਸੀ ਇਹ ਵਜ੍ਹਾ
. . .  about 2 hours ago
ਭੁਵਨੇਸ਼ਵਰ, 16 ਅਕਤੂਬਰ- ਓਡੀਸ਼ਾ ਦੇ ਸਾਬਕਾ ਮੰਤਰੀ ਦਾਮੋਦਰ ਰਾਓਤ ਨੇ ਅੱਜ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਓਤ ਨੇ ਇਹ ਦੋਸ਼ ਲਾਇਆ ਕਿ ਹੈ ਕਿ ਪਾਰਟੀ ਉਨ੍ਹਾਂ ਨੂੰ ਅਣਡਿੱਠ ਕਰ...
ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਕਾਬੂ
. . .  about 2 hours ago
ਲੋਹੀਆਂ ਖ਼ਾਸ, 16 ਅਕਤੂਬਰ (ਗੁਰਪਾਲ ਸਿੰਘ ਸ਼ਤਬਗੜ੍ਹ)- ਲੋਹੀਆਂ ਦੇ ਵਾਰਡ ਨੰਬਰ 2 'ਚ ਪੈਂਦੇ ਮੁਹੱਲਾ ਡੁਮਾਣਾ 'ਚ ਅੱਜ ਸਵੇਰੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਆਪਣੀ ਪਤਨੀ ਨੂੰ...
ਸਿਧਰਾਮਈਆ ਨੇ ਕੀਤੀ ਸੋਨੀਆ ਗਾਂਧੀ ਨਾਲ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ- ਅੱਜ ਰਾਜਧਾਨੀ ਦਿੱਲੀ 'ਚ ਕਾਂਗਰਸ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿਧਰਾਮਈਆ ਨੇ...
ਸ੍ਰੀ ਮੁਕਤਸਰ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- 40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਰਾਮ ਕਰਨ ਉਪਰੰਤ ਕੌਮਾਂਤਰੀ ਨਗਰ ਕੀਰਤਨ ਅੱਜ ਸ੍ਰੀ ਦਰਬਾਰ ਸਾਹਿਬ...
ਨਸ਼ੇੜੀ ਵਲੋਂ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
. . .  about 3 hours ago
ਲੋਹੀਆਂ ਖ਼ਾਸ, 16 ਅਕਤੂਬਰ (ਬਲਵਿੰਦਰ ਸਿੰਘ ਵਿੱਕੀ)- ਨਗਰ ਪੰਚਾਇਤ ਲੋਹੀਆਂ ਦੇ ਵਾਰਡ ਨੰਬਰ 2 ਡੁਮਾਣਾ ਵਿਖੇ ਇੱਕ ਨਸ਼ੇੜੀ ਮਨਜੀਤ ਸਿੰਘ ਪੁੱਤਰ ਸੁਰਿੰਦਰ ਪਾਲ ਵਲੋਂ ਤੇਜ਼ਧਾਰ ਹਥਿਆਰ ਨਾਲ ਵਾਰ...
ਜਲਾਲਾਬਾਦ ਹਲਕੇ 'ਚ ਕੈਪਟਨ ਦਾ ਰੋਡ ਸ਼ੋਅ ਸ਼ੁਰੂ
. . .  about 4 hours ago
ਪੀ. ਐੱਮ. ਸੀ. ਘੋਟਾਲਾ ਮਾਮਲੇ 'ਤੇ ਸੁਪਰੀਮ ਕੋਰਟ 'ਚ 18 ਅਕਤੂਬਰ ਨੂੰ ਹੋਵੇਗੀ ਸੁਣਵਾਈ
. . .  about 4 hours ago
ਪੀ. ਐੱਮ. ਸੀ. ਬੈਂਕ ਮਾਮਲੇ 'ਚ 23 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜੇ ਗਏ ਦੋਸ਼ੀ
. . .  about 3 hours ago
ਈ. ਡੀ. ਨੇ ਪੀ. ਚਿਦੰਬਰਮ ਨੂੰ ਕੀਤਾ ਗ੍ਰਿਫ਼ਤਾਰ
. . .  about 4 hours ago
ਅਯੁੱਧਿਆ ਮਾਮਲਾ : ਚੀਫ਼ ਜਸਟਿਸ ਨੇ ਕਿਹਾ- ਹੁਣ ਬਹੁਤ ਹੋ ਗਿਆ, 5 ਵਜੇ ਤੱਕ ਪੂਰੀ ਹੋਵੇਗੀ ਸੁਣਵਾਈ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 27 ਪੋਹ ਸੰਮਤ 550

ਸੰਪਾਦਕੀ

ਮਤਲਬ...

ਭੁੱਲੇ ਮਿਲਣਾ ਵਰਤਣਾ, ਕੀ ਭੈਣਾਂ ਕੀ ਵੀਰ। ਜੋ ਹੁੰਦੇ ਖੰਡ ਖੀਰ ਸਨ, ਹੋਏ ਖੱਟੀ ਖੀਰ। ਝੂਠੇ ਪਾਈ ਡੰਡ ਸੀ, ਕੀਤੇ ਬਹੁਤ ਪਖੰਡ। ਪੰਚਾਂ ਨੇ ਫਿਟਕਾਰ ਕੇ, ਕਰ ਦਿੱਤੀ ਹੈ ਝੰਡ। ਮਤਲਬ ਵੇਲੇ ਲੋਕ ਹੁਣ, ਕਹਿਣ ਗਧੇ ਨੂੰ ਬਾਪ। ਗਧਾ ਕਹਾਵੇ ਬਾਪ ਹੁਣ, ਮਿਲਿਆ ਵੇਖ ...

ਪੂਰੀ ਖ਼ਬਰ »

ਕਿੰਨਾ ਕੁ ਉੱਜਵਲ ਹੈ ਪੰਜਾਬ 'ਚ ਬਾਸਮਤੀ ਦਾ ਭਵਿੱਖ?

ਭਵਿੱਖ ਵਿਚ ਬਾਸਮਤੀ ਦੀ ਬਰਾਮਦ ਵਿਚ ਸੰਭਾਵਕ ਕਮੀ ਪੰਜਾਬ ਤੇ ਹਰਿਆਣਾ ਦੇ ਉਤਪਾਦਕਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤ ਤੋਂ ਪਿਛਲੇ ਸਾਲ ਬਰਾਮਦ ਕੀਤੀ ਗਈ 40.57 ਲੱਖ ਟਨ ਬਾਸਮਤੀ ਵਿਚ ਪੰਜਾਬ ਤੇ ਹਰਿਆਣਾ ਦਾ 60 ਪ੍ਰਤੀਸ਼ਤ ਤੋਂ ਵੱਧ ਯੋਗਦਾਨ ਹੈ। ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਡਿਗਣ ਤੋਂ ਰੋਕਣ ਲਈ ਫ਼ਸਲੀ-ਵਿਭਿੰਨਤਾ ਪੱਖੋਂ ਬਾਸਮਤੀ ਅਹਿਮ ਫ਼ਸਲ ਹੈ। ਪਿਛਲੇ ਸਾਲ ਪੰਜਾਬ ਵਿਚ ਇਸ ਦੀ ਕਾਸ਼ਤ 5.49 ਲੱਖ ਹੈਕਟੇਅਰ ਰਕਬੇ ਵਿਚ ਕੀਤੀ ਗਈ ਸੀ। ਇਸ ਸਾਲ ਹੁਣ ਤੱਕ ਬਰਾਮਦ ਕੀਤੀ ਗਈ ਬਾਸਮਤੀ ਦੀ ਮਾਤਰਾ ਪਿਛਲੇ ਸਾਲ ਦੇ ਮੁਕਾਬਲੇ 1.38 ਲੱਖ ਟਨ ਘੱਟ ਹੈ। ਭਾਵੇਂ ਇਸ ਵਜੋਂ ਵਿਦੇਸ਼ੀ ਮੁਦਰਾ ਪਿਛਲੇ ਸਾਲ ਨਾਲੋਂ ਵੱਧ ਦਸਤਿਆਬ ਹੋਈਆਂ ਜੋ ਬਾਸਮਤੀ ਦੀ ਕੀਮਤ ਵਿਚ 83 ਅਮਰੀਕਨ ਡਾਲਰ ਪ੍ਰਤੀ ਟਨ ਦੇ ਆਏ ਵਾਧੇ ਕਾਰਨ ਹੈ।
ਯੂਰਪੀਅਨ ਯੂਨੀਅਨ ਵਲੋਂ ਰਸਾਇਣਾਂ ਦੀ ਵਰਤੋਂ ਸਬੰਧੀ ਨੀਤੀ ਹੋਰ ਸਖ਼ਤ ਕਰ ਦਿੱਤੀ ਗਈ ਹੈ। ਟਰਾਈਸਾਈਕਲਾਜ਼ੋਲ, ਥਾਇਆਮੀਥਾਕਸਮ, ਟ੍ਰਾਈਐਜੋਫਾਸ, ਕਾਰਬੈਂਡਾਜ਼ਿਮ ਤੇ ਐਸੀਫੇਟ (ਜਿਨ੍ਹਾਂ ਦੇ ਵਿਕਣ 'ਤੇ ਪੰਜਾਬ ਸਰਕਾਰ ਨੇ ਪਾਬੰਦੀ ਲਗਾਈ ਹੋਈ ਹੈ), ਦੀ ਵਰਤੋਂ ਤਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ। ਹੁਣ ਯੂਰਪ ਵਿਚ ਬੁਪਰੋਫਜ਼ਿਨ ਅਤੇ ਟਰਾਈਸਾਈਕਲਾਜ਼ੋਲ ਆਦਿ ਰਸਾਇਣਾਂ ਦੀ ਰਹਿੰਦ-ਖੂਹੰਦ ਦੀ ਸੀਮਾ 0.01 ਪੀ. ਪੀ. ਐਮ. ਕਰ ਦੇਣ ਉਪਰੰਤ ਕਿਸਾਨਾਂ ਨੂੰ ਰਸਾਇਣਾਂ ਦੀ ਵਰਤੋਂ ਸਬੰਧੀ ਹੋਰ ਚੌਕੰਨੇ ਰਹਿਣਾ ਪਵੇਗਾ। ਯੂਰਪ ਵਿਚ ਐਗਰੀਕਲਚਰਲ ਤੇ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਅਪੀਡਾ) ਅਨੁਸਾਰ ਬਰਾਮਦ 50 ਪ੍ਰਤੀਸ਼ਤ ਹੀ ਰਹਿ ਗਈ ਹੈ। ਯੂਰਪ ਤੇ ਅਮਰੀਕਾ ਤੋਂ ਇਲਾਵਾ ਸਾਊਦੀ ਅਰਬ ਤੇ ਈਰਾਨ ਪੰਜਾਬ, ਹਰਿਆਣਾ ਦੀ ਬਾਸਮਤੀ ਦੀ ਵੱਡੀ ਦਰਾਮਦ ਕਰਨ ਵਾਲੇ ਮੁਲਕ ਹਨ। ਰਸਾਇਣਾਂ ਦੀ ਵਰਤੋਂ ਦੀਆਂ ਖ਼ਬਰਾਂ ਤੋਂ ਜਾਗਰੂਕ ਹੋ ਕੇ ਸਾਊਦੀ ਅਰਬ ਨੇ ਵੀ ਬਾਸਮਤੀ ਦਰਾਮਦ ਕਰਨ ਦੇ ਰਸਾਇਣਾਂ ਦੀ ਰਹਿੰਦ-ਖੂਹੰਦ ਸਬੰਧੀ ਮਿੱਥੇ ਮਿਆਰ ਯੂਰਪੀਅਨ ਯੂਨੀਅਨ ਵਾਂਗ ਕੁਝ ਸਖ਼ਤ ਕਰ ਦਿੱਤੇ ਹਨ।
ਬਾਸਮਤੀ ਦੀ ਫ਼ਸਲ ਨੂੰ ਪੱਤਾ ਲਪੇਟ ਸੁੰਡੀ, ਭੁਰੜ ਰੋਗ (ਬਲਾਸਟ), ਪੈਰਾਂ ਦਾ ਗਲਣਾ (ਫੁੱਟ ਰੌਟ) ਅਤੇ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ (ਸ਼ੀਥ ਬਲਾਈਟ) ਤੇ ਤਣੇ ਦੀ ਸੁੰਡੀ ਤੇ ਬੂਟਿਆਂ ਦੇ ਟਿੱਡੇ ਆਦਿ ਕੀੜੇ ਮਕੌੜਿਆਂ ਦਾ ਹਮਲਾ ਅਤੇ ਬਿਮਾਰੀਆਂ ਅਕਸਰ ਆਉਂਦੀਆਂ ਹਨ। ਕਿਸਾਨ ਅੰਨ੍ਹੇਵਾਹ ਰਸਾਇਣਾਂ ਦਾ ਪ੍ਰਯੋਗ ਡੀਲਰਾਂ ਦੀ ਸਲਾਹ ਨਾਲ ਕਰੀ ਜਾਂਦੇ ਹਨ। ਉਨ੍ਹਾਂ ਨੂੰ ਮਾਹਿਰਾਂ ਵਲੋਂ ਯੋਗ ਅਗਵਾਈ ਨਹੀਂ ਮਿਲਦੀ। ਆਲ-ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਨਾਈਟਰੋਜਨ ਖਾਦਾਂ ਅਤੇ ਖੇਤੀ ਰਸਾਇਣਾਂ ਦੀ ਵਰਤੋਂ ਸਬੰਧੀ ਕਿਸਾਨਾਂ ਨੂੰ ਖੇਤੀ ਯੂਨੀਵਰਸਿਟੀਆਂ ਅਤੇ ਖੇਤੀਬਾੜੀ ਵਿਭਾਗ ਵਲੋਂ ਪੂਰੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਨਾਈਟਰੋਜਨ ਖਾਦ ਦੀ ਲੋੜ ਨਾਲੋਂ ਵੱਧ ਵਰਤੋਂ ਕਰਨ ਨਾਲ ਵੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਕਿਸਾਨਾਂ ਨੂੰ ਦਵਾਈਆਂ ਦੀ ਸੀਮਾ ਤੇ ਖੁਰਾਕ ਸਬੰਧੀ ਵੀ ਯੋਗ ਜਾਣਕਾਰੀ ਦਿੱਤੀ ਜਾਵੇ ਅਤੇ ਇਸ ਦਾ ਇਸਤੇਮਾਲ ਘਟਾਉਣ ਲਈ ਵੀ ਚੀਨ ਵਾਂਗ ਆਲੂਆਂ ਅਤੇ ਹੋਰ ਖੇਤੀ ਪਦਾਰਥਾਂ ਆਦਿ ਤੋਂ ਖਾਦ ਤਿਆਰ ਕਰ ਕੇ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਏ। ਪਿੰਡਾਂ ਵਿਚ ਗੋਬਰ ਗੈਸ ਪਲਾਂਟ ਲਗਾਏ ਜਾਣ। ਗੋਬਰ ਗੈਸ ਰਾਹੀਂ ਬਣੇ ਖਾਦ ਦੀ ਵਰਤੋਂ ਨੂੰ ਵਧਾਇਆ ਜਾਵੇ। ਫ਼ਸਲ ਦੇ ਪੱਕਣ ਸਮੇਂ ਅਖੀਰਲੇ ਤਿੰਨ ਹਫ਼ਤੇ ਵਿਚ ਖੇਤੀ ਰਸਾਇਣਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਖੇਤ ਵਿਚ ਖੜ੍ਹੀ ਫ਼ਸਲ ਦਾ ਲਗਾਤਾਰ ਨਿਰੀਖਣ ਕੀਤੇ ਜਾਣਾ ਚਾਹੀਦਾ ਹੈ ਤਾਂ ਜੋ ਬਿਮਾਰੀ ਦੇ ਹਮਲੇ ਦਾ ਪਤਾ ਲੱਗ ਸਕੇ ਅਤੇ ਮਾਹਿਰਾਂ ਦੀ ਅਗਵਾਈ ਲੈ ਕੇ ਸਿਫਾਰਸ਼ ਕੀਤੇ ਰਸਾਇਣਾਂ ਦਾ ਹੀ ਛਿੜਕਾਅ ਕੀਤਾ ਜਾਵੇ। ਕਿਸਾਨਾਂ ਨੂੰ ਕੀਟਨਾਸ਼ਕਾਂ ਤੇ ਉੱਲੀਨਾਸ਼ਕਾਂ ਦੀ ਵਰਤੋਂ ਬੜੀ ਸੂਝ-ਬੂਝ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਬਰਾਮਦ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਨੂੰ ਚੰਗੀ ਕੀਮਤ ਬਰਾਮਦ ਦੇ ਆਸਰੇ 'ਤੇ ਹੀ ਮਿਲਣੀ ਹੈ। ਇਸ ਸਾਲ ਬਾਸਮਤੀ ਦਾ ਮੰਡੀ 'ਚ ਭਾਅ ਚੰਗਾ ਮਿਲਣ ਉਪਰੰਤ ਅਗਲੇ ਸਾਲ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਵਧਣ ਦੀ ਗੁੰਜਾਇਸ਼ ਹੈ। ਕੁਝ ਸਾਲ ਪਹਿਲਾਂ ਇਹ 8 ਲੱਖ ਹੈਕਟੇਅਰ ਤੋਂ ਟੱਪ ਗਿਆ ਸੀ।
ਬਾਸਮਤੀ ਦੇ ਪ੍ਰਸਿੱਧ ਬਰੀਡਰ ਅਤੇ ਆਈ ਸੀ ਏ ਆਰ-ਭਾਰਤੀ ਖੇਤੀ ਖੋਜ ਸੰਸਥਾਨ ਅਨੁਸਾਰ ਪੂਸਾ ਬਾਸਮਤੀ-1509 ਕਿਸਮ ਦਾ ਚੌਲ ਗੁਣਵੱਤਾ ਵਜੋਂ ਪੂਸਾ ਬਾਸਮਤੀ-1121 ਵਰਗਾ ਹੀ ਹੈ। ਇਸ ਨੂੰ ਵਪਾਰੀ ਪੀ ਬੀ-1121 ਦੇ ਲੇਬਲ ਥੱਲੇ ਹੀ ਬਰਾਮਦ ਕਰ ਰਹੇ ਹਨ। ਪੰਜਾਬ ਵਿਚ ਇਸ ਸਾਲ ਪੀ ਬੀ-1121 ਦੀ ਕਾਸ਼ਤ 4.09 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ ਹੈ। ਪੀ ਬੀ-1509 ਕਿਸਮ ਦੀ ਕਾਸ਼ਤ ਥੱਲੇ 89 ਹਜ਼ਾਰ ਹੈਕਟੇਅਰ ਰਕਬਾ ਸੀ, ਇਸ ਤਰ੍ਹਾਂ ਪੰਜਾਬ ਦੀ ਬਾਸਮਤੀ ਤੋਂ ਵਪਾਰੀਆਂ ਨੇ 250 ਕਰੋੜ ਰੁਪਿਆ ਕਿਸਾਨਾਂ ਦਾ ਹੜੱਪ ਲਿਆ। ਮਾਹਿਰਾਂ ਅਨੁਸਾਰ ਪੀ ਬੀ-1509 ਕਿਸਮ ਅਤੇ ਪੀ ਬੀ-1121 ਦੇ ਚੌਲ ਵਿਚ ਉੱਕਾ ਹੀ ਕੋਈ ਅੰਤਰ ਨਹੀਂ ਹੈ। ਦੋਵੇਂ ਕਿਸਮਾਂ ਦੀ ਬਰਾਮਦ ਇਕੋ ਲੇਬਲ ਥੱਲੇ ਕੀਤੀ ਜਾਂਦੀ ਹੈ। ਮੱਧ ਪ੍ਰਦੇਸ਼ ਵਲੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਾਂਗ ਬਾਸਮਤੀ ਪੈਦਾ ਕਰਨ ਲਈ ਕੀਤੀ ਗਈ ਜੀ ਆਈ ਸਬੰਧੀ ਮੰਗ ਅਦਾਲਤ ਦੇ ਵਿਚਾਰ-ਅਧੀਨ ਹੈ। ਮੱਧ ਪ੍ਰਦੇਸ਼ ਨੂੰ ਜੀ ਆਈ ਭੂਗੋਲਿਕ ਖੇਤਰ ਵਿਚ ਸ਼ਾਮਿਲ ਕਰਨ ਨਾਲ ਪੰਜਾਬ ਅਤੇ ਹਰਿਆਣਾ ਦੇ ਉਤਪਾਦਕਾਂ ਨੂੰ ਵਿਸ਼ੇਸ਼ ਸੱਟ ਲੱਗੇਗੀ ਅਤੇ ਵਿਦੇਸ਼ਾਂ ਵਿਚ ਭਾਰਤ ਦੀ ਬਾਸਮਤੀ ਜੋ ਅੱਵਲ ਨੰਬਰ ਦੀ ਸਮਝੀ ਜਾਂਦੀ ਹੈ, ਦਾ ਮਿਆਰ ਵੀ ਘਟੇਗਾ। ਕਿਉਂਕਿ ਜੀ ਆਈ ਥੱਲੇ ਰਕਬੇ ਗੁਣਵੱਤਾ ਵਾਲੀ ਬਾਸਮਤੀ ਕਰਨ ਲਈ ਅਨੁਕੂਲ ਭੂਮੀ, ਪਾਣੀ ਅਤੇ ਵਾਤਾਵਰਨ ਦੇ ਆਧਾਰ 'ਤੇ ਚੁਣੇ ਗਏ ਹਨ।


-ਮੋ: 98152-36307


ਖ਼ਬਰ ਸ਼ੇਅਰ ਕਰੋ

ਬਰਸੀ 'ਤੇ ਵਿਸ਼ੇਸ਼

ਪੰਥਪ੍ਰਸਤ ਸਿੱਖ ਆਗੂ ਜਥੇਦਾਰ ਊਧਮ ਸਿੰਘ 'ਨਾਗੋਕੇ'

20ਵੀਂ ਸਦੀ ਦਾ ਨਿਰਭੈ ਜਰਨੈਲ, ਸੂਰਬੀਰ ਆਗੂ, ਅਕਾਲੀ ਲਹਿਰ ਤੇ ਦੇਸ਼ ਆਜ਼ਾਦੀ ਦੀ ਲਹਿਰ ਦਾ ਮਹਾਨ ਘੁਲਾਟੀਆ, ਸਿੱਖੀ ਸਿਦਕ ਵਿਚ ਪ੍ਰਪੱਕ ਜਥੇਦਾਰ ਊਧਮ ਸਿੰਘ 'ਨਾਗੋਕੇ' ਦਾ ਜਨਮ 28 ਅਪ੍ਰੈਲ, 1894 ਈ: ਨੂੰ ਪਿਤਾ ਸ: ਬੇਲਾ ਸਿੰਘ ਅਤੇ ਮਾਤਾ ਅਤਰ ਕੌਰ ਦੇ ਗ੍ਰਹਿ, ਪਿੰਡ ਨਾਗੋਕੇ ...

ਪੂਰੀ ਖ਼ਬਰ »

ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਯਾਦ ਕਰਦਿਆਂ

ਸ਼ਹੀਦੀ ਦਿਵਸ 'ਤੇ ਵਿਸ਼ੇਸ਼

ਮੈਂ ਮਾਝੇ ਦੇ ਆਪਣੇ ਉੱਘੇ ਇਤਿਹਾਸਕ ਪਿੰਡ ਲੋਪੋਕੇ ਦੇ ਜੰਗ-ਏ-ਆਜ਼ਾਦੀ ਵਿਚ ਮਹਾਨ ਯੋਗਦਾਨ ਪਾਉਣ, ਜਾਇਦਾਦਾਂ ਕੁਰਕ ਕਰਵਾਉਣ ਅਤੇ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਮਰਜੀਵੜਿਆਂ ਦੀ ਲਾ ਮਿਸਾਲ ਕੁਰਬਾਨੀ ਅੱਗੇ ਨਤਮਸਤਕ ਹੁੰਦਾ ਹੋਇਆ ਉਨ੍ਹਾਂ ਦੇ ਖੰਡਰ ਨੁਮਾ ਘਰਾਂ ਨੂੰ ...

ਪੂਰੀ ਖ਼ਬਰ »

ਕੀ ਸੰਭਾਵਨਾਵਾਂ ਹਨ ਪੰਜਾਬ ਵਿਚ ਤੀਜੇ ਬਦਲ ਦੀਆਂ ?

ਪੰਜਾਬ ਦੀ ਰਾਜਨੀਤੀ ਵਿਚ ਇਸ ਵੇਲੇ ਜਿੰਨਾ ਰੋਲ-ਘਚੋਲਾ ਤੀਸਰੀ ਧਿਰ ਦੇ ਉਭਾਰ ਨੂੰ ਲੈ ਕੇ ਉੱਠ ਰਹੀਆਂ ਵੱਖ-ਵੱਖ ਆਵਾਜ਼ਾਂ ਦਾ ਹੈ, ਓਨਾ ਇਸ ਤੋਂ ਪਹਿਲਾਂ ਕਦੇ ਨਹੀਂ ਪਿਆ। ਇਕ ਵੇਲੇ ਬਲਵੰਤ ਸਿੰਘ ਰਾਮੂਵਾਲੀਆ ਨੇ ਲੋਕ ਭਲਾਈ ਪਾਰਟੀ ਬਣਾ ਕੇ ਤੀਸਰਾ ਬਦਲ ਬਣਨ ਦੀ ਕੋਸ਼ਿਸ਼ ...

ਪੂਰੀ ਖ਼ਬਰ »

ਮੋਦੀ ਦਾ ਛੱਕਾ

ਜਨਰਲ ਵਰਗ ਦੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਲਈ 10 ਫ਼ੀਸਦੀ ਰਾਖਵੇਂਕਰਨ ਦਾ ਬਿੱਲ ਰਾਜ ਸਭਾ ਵਿਚ ਵੀ ਪਾਸ ਹੋ ਗਿਆ ਹੈ। ਕੁਝ ਇਕ ਛੋਟੀਆਂ ਪਾਰਟੀਆਂ ਨੂੰ ਛੱਡ ਕੇ ਬਾਕੀ ਲਗਪਗ ਸਾਰੀਆਂ ਹੀ ਪਾਰਟੀਆਂ ਨੇ ਇਸ ਬਿੱਲ ਦੇ ਹੱਕ ਵਿਚ ਵੋਟ ਪਾਏ। ਅਸੀਂ ਇਸ ਨੂੰ ਲੋਕ ਸਭਾ ਦੀਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX