ਤਾਜਾ ਖ਼ਬਰਾਂ


ਬਾਘਾ ਪੁਰਾਣਾ ਦੇ ਉੱਚ ਪੁਲਿਸ ਅਧਿਕਾਰੀਆ ਤੱਕ ਪੁੱਜਾ ਕੋਰੋਨਾ ਦਾ ਕਹਿਰ
. . .  1 day ago
ਬਾਘਾ ਪੁਰਾਣਾ 13 ਜੁਲਾਈ (ਬਲਰਾਜ ਸਿੰਗਲਾ)ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਲਪੇਟ ਵਿੱਚ ਹੁਣ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਆਉਣ ਲੱਗ ਪਏ ਹਨ।ਇਸੇ ਤਰ੍ਹਾਂ ਸਥਾਨਕ ਡੀ.ਐੱਸ.ਪੀ ਅਤੇ ਇੱਕ ਏ.ਐੱਸ.ਆਈ ਦੀ ਕੋਰੋਨਾ ਪਾਜਿਟਿਵ ਰਿਪੋਰਟ ਆਉਣ ਨਾਲ ਬਾਘਾ ਪੁਰਾਣਾ ਸ਼ਹਿਰ ਦੇ ਲੋਕਾਂ ਅੰਦਰ...
ਖਮਾਣੋਂ (ਫ਼ਤਿਹਗੜ੍ਹ ਸਾਹਿਬ) ਚ 4 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਖਮਾਣੋਂ, 13 ਜੁਲਾਈ ( ਮਨਮੋਹਨ ਸਿੰਘ ਕਲੇਰ) - ਪਿਛਲੇ ਦਿਨੀਂ ਪਿੰਡ ਭਾਂਬਰੀ ਦੀ ਇਕ ਮਹਿਲਾ ਦੀ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ 'ਚ ਕਰੋਨਾ ਕਾਰਨ ਹੋਈ ਮੌਤ ਹੋਣ ਉਪਰੰਤ ਉਸ ਦੇ ਨੇੜਲੇ ਸੰਪਰਕ ਦੇ 4 ਹੋਰ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਹਨ ।ਇਸ ਸਬੰਧੀ ਡਾ. ਨਰੇਸ਼ ਚੌਹਾਨ...
ਲਖਨਊ ਦੀ ਦਿਵਿਆਂਸ਼ੀ ਨੇ 12ਵੀਂ (ਸੀ.ਬੀ.ਐੱਸ.ਈ) 'ਚੋਂ ਕੀਤੇ 100 ਫ਼ੀਸਦੀ ਅੰਕ ਹਾਸਲ
. . .  1 day ago
ਲਖਨਊ, 13 ਜੁਲਾਈ - ਸੀ.ਬੀ.ਐੱਸ.ਈ ਵੱਲੋਂ ਅੱਜ ਐਲਾਨੇ ਗਏ ਨਤੀਜਿਆਂ 'ਚ ਲਖਨਊ ਦੀ ਦਿਵਿਆਂਸ਼ੀ ਨੇ 100 ਫ਼ੀਸਦੀ ਅੰਕ ਹਾਸਲ ਕੀਤੇ ਹਨ। ਇਸ ਮੌਕੇ ਦਿਵਿਆਂਸ਼ੀ ਨੇ ਕਿਹਾ ਕਿ ਉਹ ਭਵਿੱਖ ਵਿਚ ਇਤਿਹਾਸ 'ਤੇ ਖੋਜ ਕਰਨ ਚਾਹੁੰਦੀ ਹੈ ਤੇ ਆਪਣੇ ਦੇਸ਼ ਦੇ ਇਤਿਹਾਸ ਬਾਰੇ ਹੋਰ...
ਨਾਭਾ (ਪਟਿਆਲਾ) 'ਚ ਆਏ ਕੋਰੋਨਾ ਦੇ 8 ਹੋਰ ਨਵੇਂ ਮਰੀਜ਼
. . .  1 day ago
ਨਾਭਾ, 13 ਜੁਲਾਈ (ਅਮਨਦੀਪ ਸਿੰਘ ਲਵਲੀ) - ਨਾਭਾ ਵਿੱਚ ਕੋਰੋਨਾ ਦੇ ਹੋਰ 8 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮੋਤੀ ਬਾਗ ਦੇ 68 ਸਾਲ, 18 ਸਾਲ ਅਤੇ 34 ਸਾਲਾਂ ਔਰਤ ਸਮੇਤ ਕਮਲਾ ਕਾਲੋਨੀ ਦੇ 6 ਸਾਲ, 1 ਸਾਲ...
ਕਪੂਰਥਲਾ 'ਚ ਕੋਰੋਨਾ ਪਾਜ਼ੀਟਿਵ ਦੇ 4 ਹੋਰ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 13 ਜੁਲਾਈ (ਅਮਰਜੀਤ ਸਿੰਘ ਸਡਾਨਾ) - ਜ਼ਿਲ੍ਹਾ ਕਪੂਰਥਲਾ ਵਿਚ ਦੇਰ ਸ਼ਾਮ ਆਏ ਕੋਰੋਨਾ ਸੈਂਪਲਾਂ ਦੇ ਨਤੀਜਿਆਂ ਤਹਿਤ 4 ਵਿਅਕਤੀ ਹੋਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਵਿਚੋਂ ਇਕ ਭੁਲੱਥ, ਇਕ ਫਗਵਾੜਾ, ਇਕ ਸੁਲਤਾਨਪੁਰ ਲੋਧੀ ਤੇ ਇਕ ਕਪੂਰਥਲਾ ਸ਼ਹਿਰ...
ਪੀ.ਟੀ.ਯੂ. ਦੇ ਉਪ ਕੁਲਪਤੀ ਵਲੋਂ ਯੂਨੀਵਰਸਿਟੀ ਦੇ ਦਰਜਨ ਤੋਂ ਵੱਧ ਉੱਚ ਅਧਿਕਾਰੀਆਂ ਦੇ ਤਬਾਦਲੇ
. . .  1 day ago
ਕਪੂਰਥਲਾ, 13 ਜੁਲਾਈ (ਅਮਰਜੀਤ ਕੋਮਲ) - ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਡਾ: ਅਜੇ ਕੁਮਾਰ ਸ਼ਰਮਾ ਨੇ ਯੂਨੀਵਰਸਿਟੀ ਦੇ ਕੰਮ ਨੂੰ ਹੋਰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਯੂਨੀਵਰਸਿਟੀ ਦੇ ਦਰਜਨ ਤੋਂ ਵੱਧ ਉੱਚ...
ਨਵਾਂਸ਼ਹਿਰ 'ਚ 3 ਔਰਤਾਂ ਸਮੇਤ 8 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ,13 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਅੱਜ ਸਵੇਰੇ ਜ਼ਿਲ੍ਹੇ ਦੇ 11 ਕੋਰੋਨਾ ਪਾਜ਼ੀਟਿਵ ਆਏ ਮਰੀਜ਼ਾਂ ਤੋਂ ਬਾਅਦ ਹੁਣ 3 ਔਰਤਾਂ ਸਮੇਤ 8 ਕੋਰੋਨਾ ਵਾਇਰਸ ਸਬੰਧੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇੱਥੋਂ ਦੇ 64 ਸਾਲਾ ਵਿਅਕਤੀ ਤੇ ਇੱਥੇ ਦੀ 62 ਸਾਲਾ ਇਕ ਔਰਤ, ਰਾਹੋਂ ਦੇ 40 ਸਾਲਾ ਤੇ ਇਕ...
ਚੰਡੀਗੜ੍ਹ 'ਚ ਕੋਰੋਨਾ ਦੇ 29 ਨਵੇਂ ਕੇਸ ਪਾਜ਼ੀਟਿਵ
. . .  1 day ago
ਚੰਡੀਗੜ੍ਹ, 13 ਜੁਲਾਈ (ਮਨਜੋਤ) - ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 29 ਨਵੇਂ ਮਾਮਲੇ ਪਾਜ਼ੀਟਿਵ ਪਾਏ ਗਏ ਹਨ। ਇਸ ਨਾਲ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 588 ਹੋ ਗਈ ਹੈ, ਜਦਕਿ 157 ਐਕਟਿਵ ਕੇਸ...
ਮੋਗਾ ਪੁਲਿਸ ਦੇ ਡੀ.ਐਸ.ਪੀ. ਦੀ ਪਤਨੀ ਤੇ ਪੁੱਤਰ ਨੂੰ ਹੋਇਆ ਕੋਰੋਨਾ
. . .  1 day ago
ਮਹਿਲ ਕਲਾਂ, 13 ਜੁਲਾਈ (ਅਵਤਾਰ ਸਿੰਘ ਅਣਖੀ) - ਕੁੱਝ ਦਿਨ ਪਹਿਲਾਂ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਪਿੰਡ ਮੂੰਮ (ਬਰਨਾਲਾ) ਦੇ ਇਕ ਵਿਅਕਤੀ ਦੇ ਸੰਪਰਕ 'ਚ ਆਏ ਵਿਅਕਤੀਆਂ ਦੀ ਸਿਹਤ ਵਿਭਾਗ ਵਲੋਂ ਸ਼ਨਾਖ਼ਤ ਕਰ ਕੇ ਕੋਵਿਡ-19 ਜਾਂਚ ਕੀਤੀ ਹੈ। ਕੋਰੋਨਾ ਰੈਪਿਡ...
ਅਕਾਲੀ ਦਲ ਟਕਸਾਲੀ ਨੂੰ ਝਟਕਾ, ਫ਼ਾਜ਼ਿਲਕਾ ਜ਼ਿਲੇ੍ਹ ਦੇ ਸੀਨੀਅਰ ਆਗੂਆਂ ਨੇ ਪਾਰਟੀ ਨੂੰ ਕਿਹਾ ਅਲਵਿਦਾ
. . .  1 day ago
ਮੰਡੀ ਅਰਨੀਵਾਲਾ, 13 ਜੁਲਾਈ (ਨਿਸ਼ਾਨ ਸਿੰਘ ਸੰਧੂ) - ਕੱੁਝ ਸਮਾਂ ਪਹਿਲਾ ਹੀ ਹੋਂਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਫ਼ਾਜ਼ਿਲਕਾ ਜ਼ਿਲੇ੍ਹ ਵਿਚ ਉਸ ਵੇਲੇ ਵੱਡਾ ਝਟਕਾ ਲੱਗਾ, ਜਦ ਪਾਰਟੀ ਨਾਲ ਜੁੜੇ ਦਰਜਨ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਕਹਿ...
ਮਮਦੋਟ ਨਾਲ ਸਬੰਧਿਤ ਦੋ ਹੋਰ ਫ਼ੌਜੀ ਆਏ ਕੋਰੋਨਾ ਪਾਜ਼ੀਟਿਵ
. . .  1 day ago
ਮਮਦੋਟ, 13 ਜੁਲਾਈ (ਸੁਖਦੇਵ ਸਿੰਘ ਸੰਗਮ) - ਪੂਰੇ ਦੇਸ਼ ਵਾਂਗ ਕਸਬਾ ਮਮਦੋਟ ਵਿਚ ਵੀ ਕਰੋਨਾ ਵਾਇਰਸ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਸਿਵਲ ਹਸਪਤਾਲ ਮਮਦੋਟ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੋਨਾ ਟੈਸਟ ਲਈ ਭੇਜੇ ਗਏ ਸੈਂਪਲਾਂ ਦੀਆਂ ਅੱਜ ਆਈਆਂ ਰਿਪੋਰਟਾਂ ਵਿਚੋਂ ਮਮਦੋਟ...
ਬਲਾਕ ਸ਼ਾਹਕੋਟ ਦੇ ਪਿੰਡ ਨਰੰਗਪੁਰ ਦੇ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਸ਼ਾਹਕੋਟ, 13 ਜੁਲਾਈ (ਆਜ਼ਾਦ ਸਚਦੇਵਾ/ਸੁਖਦੀਪ ਸਿੰਘ) ਸ਼ਾਹਕੋਟ ਬਲਾਕ ਦੇ ਪਿੰਡ ਨਰੰਗਪੁਰ ਦੇ ਇੱਕ ਨੌਜਵਾਨ ਦੀ ਕੋਰੋਨਾ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿµਦਿਆਂ ਡਾ. ਅਮਰਦੀਪ ਸਿੰਘ ਦੁੱਗਲ ਐੱਸ.ਐੱਮ.ਓ. ਸ਼ਾਹਕੋਟ ਨੇ ਦੱਸਿਆ ਕਿ ਬਲਾਕ ਸ਼ਾਹਕੋਟ ਦੇ ਪਿੰਡ ਨਰੰਗਪੁਰ ਨਜ਼ਦੀਕ ਕੁਲਾਰ...
ਲੁਧਿਆਣਾ 'ਚ ਕੋਰੋਨਾ ਦਾ ਜ਼ਬਰਦਸਤ ਧਮਾਕਾ,126 ਨਵੇਂ ਮਾਮਲਿਆਂ ਦੀ ਪੁਸ਼ਟੀ
. . .  1 day ago
ਲੁਧਿਆਣਾ, 13 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਅੱਜ ਕੋਰੋਨਾ ਨਾਲ ਸਬੰਧਿਤ ਜ਼ਬਰਦਸਤ ਧਮਾਕਾ ਹੋਣ ਪਿੱਛੋਂ ਲੁਧਿਆਣਾ ਬੁਰੀ ਤਰ੍ਹਾਂ ਦਹਿਲ ਗਿਆ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ...
ਫ਼ਿਰੋਜ਼ਪੁਰ 'ਚ ਕੋਰੋਨਾ ਦੇ 2 ਹੋਰ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  1 day ago
ਫ਼ਿਰੋਜ਼ਪੁਰ, 13 ਜੁਲਾਈ (ਜਸਵਿੰਦਰ ਸਿੰਘ ਸੰਧੂ ) - ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ 2 ਹੋਰ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਨਾਲ ਅੱਜ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 11 ਹੋ ਗਈ ਹੈ। ਜ਼ਿਲ੍ਹੇ ਅੰਦਰ...
ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਰੱਦ
. . .  1 day ago
ਕੋਟਾਯਾਮ, 13 ਜੁਲਾਈ - ਕੇਰਲ 'ਚ ਨਨ ਨਾਲ ਜਬਰ ਜਨਾਹ ਦੇ ਮਾਮਲੇ 'ਚ ਕੋਟਾਯਾਮ ਵਧੀਕ ਜ਼ਿਲ੍ਹਾ ਅਦਾਲਤ ਵੱਲੋਂ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ। ਅਦਾਲਤ ਵੱਲੋਂ ਫਰੈਂਕੋ ਮੁਲੱਕਲ ਖ਼ਿਲਾਫ਼ ਗੈਰ ਜ਼ਮਾਨਤੀ...
ਅੰਮ੍ਰਿਤਸਰ 'ਚ ਕੋਰੋਨਾ ਦੇ 10 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 13 ਜੁਲਾਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਅੱਜ 10 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 1121 ਹੋ ਗਈ ਹੈ। ਇਨ੍ਹਾਂ 'ਚੋਂ 908 ਡਿਸਚਾਰਜ ਹੋ ਚੁੱਕੇ ਹਨ ਤੇ 55 ਦੀ ਮੌਤ...
ਸੰਗਰੂਰ : 99 ਪ੍ਰਤੀਸ਼ਤ ਅੰਕਾਂ ਨਾਲ ਕ੍ਰਿਸ਼ਨਾਸ਼ੂ ਜਿੰਦਲ ਸਕੂਲ 'ਚੋਂ ਆਇਆ ਅੱਵਲ
. . .  1 day ago
ਸਰਕਾਰ ਦੇ ਦਫ਼ਤਰਾਂ/ਅਦਾਰਿਆਂ ਦੇ ਬੋਰਡ ਗੁਰਮੁਖੀ ਲਿਪੀ ਨਾ ਲਿਖਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ- ਤ੍ਰਿਪਤ ਬਾਜਵਾ
. . .  1 day ago
ਚੰਡੀਗੜ੍ਹ, 13 ਜੁਲਾਈ- ਸੂਬੇ ਦੇ ਉਚੇਰੀ ਸਿੱਖਿਆ ਵਿਭਾਗ ਅਤੇ ਭਾਸ਼ਾਵਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਸੰਬੰਧਿਤ ਅਦਾਰਿਆਂ ਅਤੇ ਵਿਭਾਗਾਂ ਨੂੰ ਸਖ਼ਤੀ ਨਾਲ ਕਿਹਾ ਹੈ ਕਿ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਸੱਤ ਹੋਰ ਮਾਮਲੇ ਆਏ ਸਾਹਮਣੇ
. . .  1 day ago
ਹੁਸ਼ਿਆਰਪੁਰ, 13 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 7 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 207 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਹੰਡਿਆਇਆ ਵਿਖੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਵਲੋਂ ਪ੍ਰਦਰਸ਼ਨ
. . .  1 day ago
ਹੰਡਿਆਇਆ (ਬਰਨਾਲਾ), 13 ਜੁਲਾਈ (ਗੁਰਜੀਤ ਸਿੰਘ ਖੁੱਡੀ)- ਕਸਬਾ ਹੰਡਿਆਇਆ ਵਿਖੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਨਿਵਾਸ ਦੇ ਸੱਦੇ 'ਤੇ ਜ਼ਿਲ੍ਹਾ ਬਰਨਾਲਾ ਦੇ ਯੂਥ ਕਾਂਗਰਸ ਦੇ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਦੇ ਤਿੰਨ ਹੋਰ ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 13 ਜੁਲਾਈ (ਪ੍ਰਦੀਪ ਕੁਮਾਰ)- ਕੋਰੋਨਾ ਵਾਇਰਸ ਦੇ ਤਿੰਨ ਹੋਰ ਨਵੇਂ ਮਾਮਲੇ ਫ਼ਾਜ਼ਿਲਕਾ ਜ਼ਿਲ੍ਹੇ 'ਚ ਸਾਹਮਣੇ ਆਏ ਹਨ। ਇਹ ਮਾਮਲੇ ਫ਼ਾਜ਼ਿਲਕਾ ਦੇ ਪਿੰਡ ਖੁਈਖੇੜਾ, ਮੰਡੀ ਅਰਨੀ ਵਾਲਾ...
ਪੰਜਾਬ 'ਚ 22 ਡੀ. ਐੱਸ. ਪੀਜ਼ ਦੇ ਤਬਾਦਲੇ
. . .  1 day ago
ਲੁਧਿਆਣਾ, 13 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਪੰਜਾਬ ਸਰਕਾਰ ਵਲੋਂ ਅੱਜ 22 ਡੀ. ਐੱਸ. ਪੀਜ਼ ਦੇ...
ਜ਼ਿਲ੍ਹਾ ਬਰਨਾਲਾ 'ਚ ਪੁਲਿਸ ਦਾ ਏ. ਐਸ. ਆਈ. ਹੋਇਆ ਕੋਰੋਨਾ ਪਾਜ਼ੀਟਿਵ
. . .  1 day ago
ਮਹਿਲ ਕਲਾਂ, 13 ਜੁਲਾਈ (ਅਵਤਾਰ ਸਿੰਘ ਅਣਖੀ)- ਜ਼ਿਲ੍ਹਾ ਬਰਨਾਲਾ ਦੇ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਤਾਇਨਾਤ ਇੱਕ ਏ. ਐਸ. ਆਈ. ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦਾ...
ਪੰਜਾਬ ਸਰਕਾਰ ਦੀ ਪ੍ਰਵਾਨਗੀ ਲਏ ਬਿਨਾਂ ਸਿੱਖਿਆ ਬੋਰਡ ਨੇ ਘਟਾਇਆ ਸਿਲੇਬਸ, ਵਿਵਾਦ ਹੋਣ 'ਤੇ ਵੈੱਬਸਾਈਟ ਤੋਂ ਹਟਾਇਆ
. . .  1 day ago
ਐੱਸ. ਏ. ਐੱਸ. ਨਗਰ, 13 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੋਰੋਨਾ ਮਹਾਂਮਾਰੀ ਕਾਰਨ 9ਵੀਂ ਤੋਂ 12ਵੀਂ ਸ਼੍ਰੇਣੀ ਲਈ ਸਿਲੇਬਸ ਨੂੰ ਘਟਾ ਕੇ ਸਿੱਖਿਆ ਬੋਰਡ ਦੀ...
ਬੇਅਦਬੀ ਮਾਮਲੇ 'ਚ ਮੈਨੂੰ ਜਾਣ-ਬੁੱਝ ਕੇ ਫਸਾਇਆ ਜਾ ਰਿਹੈ- ਡੇਰਾ ਪ੍ਰੇਮੀ ਹਰਚਰਨ ਸਿੰਘ
. . .  1 day ago
ਚੰਡੀਗੜ੍ਹ, 13 ਜੁਲਾਈ (ਸੁਰਿੰਦਰਪਾਲ ਸਿੰਘ)- ਡੇਰਾ ਪ੍ਰੇਮੀ ਹਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੇਅਦਬੀ ਮਾਮਲੇ 'ਚ ਜਾਣ-ਬੁੱਝ ਕੇ ਫਸਾਇਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੇ 2017 ਦੀ ਵਿਧਾਨ ਸਭਾ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 27 ਪੋਹ ਸੰਮਤ 550

ਹਰਿਆਣਾ

ਥਾਣਾ ਗੂਹਲਾ ਵਿਖੇ ਅੰਤਰ ਜ਼ਿਲ੍ਹਾ ਕਰਾਈਮ ਬੈਠਕ

ਗੂਹਲਾ ਚੀਕਾ, 10 ਜਨਵਰੀ (ਓ.ਪੀ. ਸੈਣੀ)-ਥਾਣਾ ਗੂਹਲਾ ਦੇ ਵਿਹੜੇ 'ਚ ਅੰਤਰ ਜ਼ਿਲ੍ਹਾ ਕਰਾਈਮ ਬੈਠਕ ਹੋਈ | ਬੈਠਕ ਦੀ ਪ੍ਰਧਾਨਗੀ ਐਸ. ਪੀ. ਕੈਥਲ ਵਸੀਮ ਅਕਰਮ ਨੇ ਕੀਤੀ | ਬੈਠਕ 'ਚ ਹਰਿਆਣਾ ਦੇ ਜ਼ਿਲ੍ਹਾ ਕੈਥਲ, ਜੀਂਦ ਦੇ ਨਾਲ-ਨਾਲ ਪਟਿਆਲਾ ਜ਼ਿਲ੍ਹਾ (ਪੰਜਾਬ) ਦੇ ਪੁਲਿਸ ...

ਪੂਰੀ ਖ਼ਬਰ »

ਧਾਰਸੂਲ ਦੇ ਮੋਨੂੰ ਪਹਿਲਵਾਨ ਨੂੰ ਸਰਕਾਰ ਵਲੋਂ ਨਹੀਂ ਮਿਲਿਆ ਕੋਈ ਸਨਮਾਨ

ਕੁਲਾਂ, 10 ਜਨਵਰੀ (ਅਜੀਤ ਬਿਊਰੋ)-ਪਿੰਡ ਧਾਰਸੂਲ ਦੇ ਰਹਿਣ ਵਾਲੇ 23 ਸਾਲਾਂ ਨੌਜਵਾਨ ਮੋਨੂੰ ਮੰਡੇਰਨਾ ਵਲੋਂ ਖੇਡ ਦੀ ਦੁਨੀਆਂ 'ਚ ਛੋਟੀ ਉਮਰ 'ਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ | ਆਪਣੇ ਜ਼ੋਰ ਨਾਲ ਪਹਿਲਵਾਨਾਂ ਨੂੰ ਚਿੱਤ ਕਰਕੇ ਕਈ ਤਗਮੇ ਜਿੱਤ ਕੇ ਮੋਨੂੰ ਵਲੋਂ ਆਪਣੇ ...

ਪੂਰੀ ਖ਼ਬਰ »

ਏ. ਟੀ. ਐਮ. ਨੰਬਰ ਪੁੱਛ ਕੇ ਕੱਢੇ 1.40 ਲੱਖ

ਯਮੁਨਾਨਗਰ, 10 ਜਨਵਰੀ (ਅਜੀਤ ਬਿਊਰੋ)-ਏ. ਟੀ. ਐਮ. ਨੰਬਰ ਪੁੱਛ ਕੇ ਦੋ ਲੋਕਾਂ ਨਾਲ ਇਕ ਲੱਖ 40 ਹਜ਼ਾਰ ਦੀ ਠੱਗੀ ਕਰ ਲਈ ਗਈ | ਪੁਲਿਸ ਨੇ ਅਣਪਛਾਤੇ ਦੋਸ਼ੀਆਂ ਿਖ਼ਲਾਫ਼ ਧੋਖਾਧੜੀ ਦੇ ਦੋਸ਼ 'ਚ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪਿੰਡ ਗਧੌਲਾ ਵਾਸੀ ਜਸਪਾਲ ਸਿੰਘ ...

ਪੂਰੀ ਖ਼ਬਰ »

ਜਮਾਬੰਦੀਆਂ ਸਬੰਧੀ ਕੰਮ ਕਰਨ ਤੇ ਈ-ਸਰਵਿਸਿਸ ਸਰਲ 'ਚ ਕੁਰੂਕਸ਼ੇਤਰ ਰਿਹਾ ਅੱਵਲ

ਕੁਰੂਕਸ਼ੇਤਰ, 10 ਜਨਵਰੀ (ਜਸਬੀਰ ਸਿੰਘ ਦੁੱਗਲ)-ਸੂਬੇ ਦੇ ਰਾਜਸਵ ਵਿਭਾਗ ਦੀ ਅਡੀਸ਼ਨਲ ਪ੍ਰਧਾਨ ਸਕੱਤਰ ਤੇ ਵਿੱਤ ਕਮਿਸ਼ਨਰ ਕੇਸ਼ਨੀ ਆਨੰਦ ਅਰੋੜਾ ਨੇ ਡੀ. ਸੀ. ਡਾ: ਐਸ. ਐਸ. ਫੁਲੀਆ ਨੂੰ ਜਮ੍ਹਾਬੰਦੀਆਂ ਸਬੰਧੀ ਕੰਮ ਕਰਨ ਤੇ ਅਤੇ ਈ-ਸਰਵਿਸਿਸ ਸਰਲ 'ਚ ਅੰਬਾਲਾ ਮੰਡਲ 'ਚ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ

ਕਾਲਾਂਵਾਲੀ, 10 ਜਨਵਰੀ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਤਖ਼ਤਮਲ ਦੇ ਕੋਲ ਇਕ ਮੋਟਰਸਾਈਕਲ ਤੇ ਪਿਕਅਪ ਗੱਡੀ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ | ਜਾਣਕਾਰੀ ਦੇ ਅਨੁਸਾਰ ਪਿੰਡ ਸਿੰਘੁਪਰਾ ਵਾਸੀ ਹਰਦੇਵ ਸਿੰਘ ਆਪਣੀ ਪਤਨੀ ਹਰਵਿੰਦਰ ਕੌਰ ਦੇ ਨਾਲ ...

ਪੂਰੀ ਖ਼ਬਰ »

ਸਮੂਹਿਕ ਜਬਰ ਜਨਾਹ ਮਾਮਲੇ 'ਚ ਯੂ-ਟਰਨ

ਟੋਹਾਣਾ, 10 ਜਨਵਰੀ (ਗੁਰਦੀਪ ਸਿੰਘ ਭੱਟੀ)-ਇਥੋਂ ਦੇ ਇਕ ਹੋਟਲ 'ਚ ਅਪ੍ਰੈਲ 2017 ਨੂੰ ਇਕ ਲੜਕੀ ਨਾਲ ਸਮੂਹਿਕ ਜਬਰ-ਜਨਾਹ ਦੇ ਦੋਸ਼ਾਂ ਹੇਠ ਸ਼ਹਿਰ ਦੇ ਧਨਾਢ ਘਰਾਂ ਦੇ 3 ਲੜਕਿਆਂ ਵਿਰੁੱਧ ਦਰਜ ਸਮੂਹਿਕ ਜਬਰ ਜਨਾਹ ਮਾਮਲੇ ਵਿਚ ਨਵਾਂ ਮੋੜ ਆ ਗਿਆ | ਟੋਹਾਣਾ ਸਿਟੀ ਪੁਲਿਸ ਨੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਅਮਨ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਡਿਊਟੀ ਮੈਜਿਸਟਰੇਟ ਨਿਯੁਕਤ

ਫਤਿਹਾਬਾਦ, 10 ਜਨਵਰੀ (ਹਰਬੰਸ ਮੰਡੇਰ)-ਡੀ. ਸੀ. ਡਾ: ਜੇ. ਕੇ. ਆਭੀਰ ਨੇ ਡੇਰਾ ਮੁਖੀ ਦੀ ਸੀ. ਬੀ. ਆਈ. ਅਦਾਲਤ 'ਚ ਪੇਸ਼ੀ ਦੌਰਾਨ ਆਉਣ ਵਾਲੇ ਫੈਸਲੇ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਅਮਨ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਡਿਊਟੀ ਮੈਜਿਸਟਰੇਟ ਨਿਯੁਕਤ ਕੀਤੇ ਹਨ | ਐਸ. ਡੀ. ਐਮ. ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਨੇ ਨਵੇਂ ਬੱਸ ਸਟੈਂਡ ਤੋਂ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕੱਢਿਆ

ਕੁਰੂਕਸ਼ੇਤਰ, 10 ਜਨਵਰੀ (ਜਸਬੀਰ ਸਿੰਘ ਦੁੱਗਲ)-ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਨੇ ਨਵੇਂ ਬੱਸ ਸਟੈਂਡ ਤੋਂ ਲੈ ਕੇ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕੱਢਿਆ | ਪ੍ਰਦਰਸ਼ਨ ਦੀ ਅਗਵਾਹੀ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਪਿੰਕੀ ਦੇਵੀ ਨੇ ਕੀਤੀ | ਪ੍ਰਦਰਸ਼ਨਕਾਰੀਆਂ ਨੇ ...

ਪੂਰੀ ਖ਼ਬਰ »

ਕੁਲਾਂ 'ਚ ਗੈਸ ਏਜੰਸੀ ਖੋਲ੍ਹਣ ਦੀ ਮੰਗ

ਕੁਲਾਂ, 10 ਜਨਵਰੀ (ਅਜੀਤ ਬਿਊਰੋ)-ਸਬ-ਡਵੀਜ਼ਨ ਦਾ ਦਰਜਾ ਪ੍ਰਾਪਤ ਕੁਲਾਂ ਬੇਸ਼ੱਕ ਵਿਕਾਸ ਦੇ ਰੂਪ 'ਚ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ | ਕੁਲਾਂ ਦੇ ਨੇੜਲੇ ਦਰਜਨ ਭਰ ਪਿੰਡਾਂ ਦੇ ਲੋਕ ਇਥੇ ਵੱਖ-ਵੱਖ ਸਹੂਲਤਾਂ ਮੁਹੱਈਆ ਕਰ ਰਹੇ ਹਨ | ਪਰ ਇਥੇ ਗੈਸ ਏਜੰਸੀ ਦੀ ਘਾਟ ਕਾਰਨ ...

ਪੂਰੀ ਖ਼ਬਰ »

ਸ਼ਰਾਬੀ ਪਤੀ ਤੋਂ ਦੁਖੀ ਪਤਨੀ ਨੇ ਕੀਤੀ ਖ਼ੁਦਕੁਸ਼ੀ

ਟੋਹਾਣਾ, 10 ਜਨਵਰੀ (ਗੁਰਦੀਪ ਸਿੰਘ ਭੱਟੀ)-ਪਿੰਡ ਸਮੈਣ ਦੇ ਸ਼ਰਾਬੀ ਪਤੀ ਤੋਂ ਤੰਗ ਆ ਕੇ ਉਸ ਦੀ ਪਤਨੀ ਰਾਜ ਬਾਲਾ ਨੇ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ | ਮਿ੍ਤਕਾ ਦੇ ਬੇਟੇ ਸਚਿਨ ਦੀ ਸ਼ਿਕਾਇਤ 'ਤੇ ਪੁਲਿਸ ਨੇ ਸ਼ਰਾਬੀ ਵਿਅਕਤੀ ਹਰੀਕੇਸ਼ ਿਖ਼ਲਾਫ਼ ਧਾਰਾ 306 ...

ਪੂਰੀ ਖ਼ਬਰ »

ਕੇ. ਯੂ. ਦੇ ਸਥਾਪਨਾ ਦਿਵਸ 'ਤੇ ਪ੍ਰੋਗਰਾਮ ਅੱਜ

ਕੁਰੂਕਸ਼ੇਤਰ, 10 ਜਨਵਰੀ (ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਥਾਪਨਾ ਦਿਵਸ 'ਤ 11 ਜਨਵਰੀ ਨੂੰ ਸੀਨੇਟ ਹਾਲ 'ਚ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾ ਰਿਹਾ ਹੈ | ਪ੍ਰੋਗਰਾਮ 'ਚ ਹਰਿਆਣਾ ਦੇ ਸਿੱਖਿਆ ਮੰਤਰੀ ਪ੍ਰੋ: ਰਾਮ ਬਿਲਾਸ ਸ਼ਰਮਾ ਮੁੱਖ ਮਹਿਮਾਨ ਹੋਣਗੇ | ਡੀ. ਜੀ. ਪੀ. ...

ਪੂਰੀ ਖ਼ਬਰ »

ਚੋਰੀ ਦਾ ਮੋਬਾਈਲ ਵੇਚਦੇ ਹੋਏ 2 ਕਾਬੂ

ਕਰਨਾਲ, 10 ਜਨਵਰੀ (ਗੁਰਮੀਤ ਸਿੰਘ ਸੱਗੂ)-ਪੁਲਿਸ ਨੇ ਚੋਰੀ ਦਾ ਮੋਬਾਈਲ ਵੇਚਦੇ ਹੋਏ ਗਰੋਹ ਦੇ 2 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਤੋਂ 2 ਲੈਪਟਾਪ, 2 ਟੀ. ਵੀ., 4 ਜੋੜੀਆਂ ਸੋਨੇ ਦੇ ਟਾਪਸ, ਇਕ ਸੋਨੇ ਦੀ ਚੇਨ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਦੱਸਿਆ ਜਾ ...

ਪੂਰੀ ਖ਼ਬਰ »

ਦੁਕਾਨ ਤੋਂ ਹਜ਼ਾਰਾਂ ਦੀ ਨਕਦੀ ਅਤੇ ਸਾਮਾਨ ਚੋਰੀ

ਕੁਰੂਕਸ਼ੇਤਰ/ਸ਼ਾਹਾਬਾਦ, 10 ਜਨਵਰੀ (ਜਸਬੀਰ ਸਿੰਘ ਦੁੱਗਲ)-ਬੈਂਕ ਬਾਜ਼ਾਰ 'ਚ ਇਕ ਦੁਕਾਨ ਦੇ ਪਿੱਛਲੇ ਹਿੱਸੇ 'ਚ ਲੱਗੇ ਦਰਵਾਜ਼ੇ ਨੂੰ ਭੰਨ ਕੇ ਚੋਰ ਹਜ਼ਾਰਾਂ ਰੁਪਏ ਨਕਦ, 32 ਇੰਚ ਐਲ. ਈ. ਡੀ. ਟੀ. ਵੀ. ਤੇ ਕੰਪਿਊਟਰ ਦਾ ਸਾਮਾਨ ਚੋਰੀ ਕਰਕੇ ਲੈ ਗਏ | ਦੁਕਾਨ ਦੇ ਮਾਲਕ ਡਾ: ...

ਪੂਰੀ ਖ਼ਬਰ »

ਆਨਲਾਈਨ ਕਰਨ ਦੇ ਵਿਰੋਧ 'ਚ ਆੜ੍ਹਤੀਆਂ ਨੇ ਜਤਾਇਆ ਰੋਸ

ਬਾਬੈਨ, 10 ਜਨਵਰੀ (ਡਾ: ਦੀਪਕ ਦੇਵਗਨ)-ਭਾਵਾਂਤਰ ਭਰਪਾਈ ਯੋਜਨਾ ਨੂੰ ਆਨਲਾਈਨ ਕਰਨ ਦੇ ਵਿਰੋਧ 'ਚ ਮਾਰਕੀਟ ਕਮੇਟੀ ਦਫ਼ਤਰ 'ਤੇ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਲਾਭ ਸਿੰਘ ਅੰਟਾਲ ਦੀ ਅਗਵਾਈ 'ਚ ਆੜ੍ਹਤੀਆਂ ਨੇ ਨਾਅਰੇਬਾਜ਼ੀ ਕੀਤੀ | ਲਾਭ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ...

ਪੂਰੀ ਖ਼ਬਰ »

ਸ਼ੂਗਰ ਮਿੱਲ ਚਿੱਪ ਘੁਟਾਲੇ ਦੀ ਜਾਂਚ ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ

ਕੈਥਲ, 10 ਜਨਵਰੀ (ਅਜੀਤ ਬਿਊਰੋ)-ਕੈਥਲ 'ਚ 15 ਦਿਨਾਂ ਤੋਂ ਸ਼ੂਗਰ ਮਿਲ ਦੇ ਮੁੱਖ ਗੇਟ 'ਤੇ ਧਰਨੇ ਤੇ ਭੁੱਖ ਹੜਤਾਲ 'ਤੇ ਭਾਰਤੀ ਕਿਸਾਨ ਸੰਘ ਦੇ ਬੈਨਰ ਹੇਠਾਂ ਬੈਠੇ ਕਿਸਾਨਾਂ ਦਾ ਗੁੱਸਾ ਅੱਜ ਹੋਰ ਵਧ ਗਿਆ ਅਤੇ ਉਨ੍ਹਾਂ ਸਰਕਾਰ ਿਖ਼ਲਾਫ਼ ਅਰਧਨਗਨ ਹੋ ਕੇ ਪ੍ਰਦਰਸ਼ਨ ਕੀਤਾ | ...

ਪੂਰੀ ਖ਼ਬਰ »

ਹਜ਼ਾਰਾਂ ਦੀ ਸਮੈਕ ਸਮੇਤ 2 ਕਾਬੂ

ਕੈਥਲ, 10 ਜਨਵਰੀ (ਅਜੀਤ ਬਿਊਰੋ)-ਨਸ਼ਾ ਰੋਧਕ ਦਸਤਾ ਤੇ ਸੀ. ਆਈ. ਏ.-2 ਪੁਲਿਸ ਵਲੋਂ 2 ਮਾਮਲਿਆਂ 'ਚ 2 ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ਤੋਂ ਹਜ਼ਾਰਾਂ ਰੁਪਏ ਕੀਮਤ ਦੀ 21.67 ਗ੍ਰਾਮ ਸਮੈਕ, 3 ਮੋਬਾਈਲ ਫੋਨ ਤੇ ਇਲੈਕਟ੍ਰੋਨਿਕ ਕੰਡੇ ਬਰਾਮਦ ਕੀਤੇ ਗਏ | ਦੋਵੇਂ ...

ਪੂਰੀ ਖ਼ਬਰ »

ਭਾਵਾਂਤਰ ਭਰਪਾਈ ਯੋਜਨਾ ਨੂੰ ਆਨਲਾਈਨ ਕਰਨ 'ਤੇ ਭੜਕੇ ਆੜ੍ਹਤੀਏ

ਕੁਰੂਕਸ਼ੇਤਰ, 10 ਜਨਵਰੀ (ਜਸਬੀਰ ਸਿੰਘ ਦੁੱਗਲ)-ਭਾਵਾਂਤਰ ਭਰਪਾਈ ਯੋਜਨਾ ਨੂੰ ਆਨਲਾਈਨ ਕਰਨ 'ਤੇ ਆੜ੍ਹਤੀ ਭੜਕ ਗਏ ਹਨ | ਦਾਣਾ ਮੰਡੀ ਐਸੋਸੀਏਸ਼ਨ ਤੇ ਬਾਬੈਣ ਦਾਣਾ ਮੰਡੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪਿੱਪਲੀ ਦਾਣਾ ਮੰਡੀ 'ਚ ਬੈਠਕ ਕਰਕੇ ਸਰਕਾਰ ਦੀ ਇਸ ਯੋਜਨਾ ...

ਪੂਰੀ ਖ਼ਬਰ »

ਸਾਹਿਤ ਪੱਤਰਕਾਰਤਾ ਮੰਚ ਨੇ ਵਿਚਾਰ ਗੋਸ਼ਟੀ ਕਰਵਾਈ

ਸਿਰਸਾ, 10 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸਾਹਿਤ ਪੱਤਰਕਾਰਤਾ ਮੰਚ ਸਿਰਸਾ ਵਲੋਂ ਮੀਡੀਆ ਸੈਂਟਰ 'ਚ ਵਿਸ਼ਵ ਪ੍ਰਸਿੱਧ ਲੇਖਕ ਅਮਿਤਾਵ ਘੋਸ਼ ਦੀ ਰਚਨਾ ਪ੍ਰਕਿਰਿਆ 'ਤੇ ਵਿਚਾਰ ਗੋਸ਼ਟੀ ਕਰਵਾਈ ਗਈ | ਵਿਚਾਰ ਗੋਸ਼ਟੀ ਦੇ ਮੁੱਖ ਮਹਿਮਾਨ ਪੰਜਾਬ ਸਾਹਿਤ ਅਕਾਦਮੀ ...

ਪੂਰੀ ਖ਼ਬਰ »

ਹਿਮਾਚਲ ਦੇ ਕਿਸਾਨਾਂ ਵਲੋਂ ਗੁਰੂਕੁਲ ਦੇ ਖੇਤੀ ਫਾਰਮ ਦਾ ਦੌਰਾ

ਕੁਰੂਕਸ਼ੇਤਰ, 10 ਜਨਵਰੀ (ਜਸਬੀਰ ਸਿੰਘ ਦੁੱਗਲ)-ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੇ 2 ਦਰਜਨ ਤੋਂ ਵੱਧ ਪ੍ਰਗਤੀਸ਼ੀਲ ਕਿਸਾਨਾਂ ਨੇ ਮਿੱਟੀ ਜਾਂਚ ਅਧਿਕਾਰੀ ਡਾ: ਪ੍ਰਕਾਸ਼ ਠਾਕੁਰ ਦੀ ਅਗਵਾਈ 'ਚ ਗੁਰੂਕੁਲ ਕੁਰੂਕਸ਼ੇਤਰ ਦੇ ਖੇਤੀ ਫਾਰਮ ਦਾ ਦੌਰਾ ਕੀਤਾ | ...

ਪੂਰੀ ਖ਼ਬਰ »

ਸਮਸਤ ਸ਼ਿਆਮ ਪ੍ਰੇਮੀਆਂ ਵਲੋਂ 42ਵਾਂ ਸ੍ਰੀ ਸ਼ਿਆਮ ਤਾਲੀ ਸੰਕੀਰਤਨ

ਕੁਰੂਕਸ਼ੇਤਰ/ਸ਼ਾਹਾਬਾਦ, 10 ਜਨਵਰੀ (ਜਸਬੀਰ ਸਿੰਘ ਦੁੱਗਲ)-ਸਮਸਤ ਸ਼ਿਆਮ ਪ੍ਰੇਮੀ ਪਰਿਵਾਰ ਕੁਰੂਕਸ਼ੇਤਰ ਵਲੋਂ ਨਵੇਂ ਬੱਸ ਅੱਡੇ ਦੇ ਸ੍ਰੀ ਸਿੱਧੇਸ਼ਵਰ ਮਹਾਦੇਵ ਮੰਦਰ 'ਚ 42ਵਾਂ ਸ੍ਰੀ ਸ਼ਿਆਮ ਤਾਲੀ ਸੰਕੀਰਤਨ ਕਰਵਾਇਆ ਗਿਆ | ਸ਼ਿਆਮ ਪ੍ਰੇਮੀ ਅਜੇ ਗੋਇਲ ਤੇ ਦਿਨੇਸ਼ ...

ਪੂਰੀ ਖ਼ਬਰ »

ਔਰਤਾਂ ਚੁਣੀਆਂ ਗਈਆਂ ਤਾਂ ਭਿ੍ਸ਼ਟਾਚਾਰ ਘੱਟ ਹੋਵੇਗਾ-ਸੁਸ਼ੀਲਾ ਸਰਾਫ

ਕੁਰੂਕਸ਼ੇਤਰ/ਸ਼ਾਹਾਬਾਦ, 10 ਜਨਵਰੀ (ਜਸਬੀਰ ਸਿੰਘ ਦੁੱਗਲ)-ਔਰਤਾਂ ਨੂੰ ਰਾਜਨੀਤੀ 'ਚ ਆਉਣ ਦੀ ਲੋੜ ਹੈ ਤੇ ਅਗਲੀਆਂ ਚੋਣਾਂ ਨੂੰ ਵੇਖਦੇ ਹੋਏ ਵੈਸ਼ ਔਰਤਾਂ 'ਚ ਅਗਵਾਈ ਸਮਰਥਾ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸੂਬਾਈ ਪੱਧਰ 'ਤੇ ਦੂਜਾ ਸ਼ਕਤੀ ਸੰਮੇਲਨ ਕੀਤਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਨਾਟਕ 'ਸੂਰਤ ਬਦਲਨੀ ਚਾਹੀਏ' ਰਾਹੀਂ ਦਰਸ਼ਕਾਂ ਨੂੰ ਦਿੱਤਾ ਸਮਾਜਿਕ ਬਦਲਾਅ ਦਾ ਸੁਨੇਹਾ

ਸਿਰਸਾ, 10 ਜਨਵਰੀ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਗਿਆਨ ਵਿਗਿਆਨ ਸੰਮਤੀ ਵਲੋਂ ਸਿਰਸਾ ਦੇ ਸ੍ਰੀ ਯੁਵਕ ਸਹਿਤਕ ਸਦਨ 'ਚ ਨਾਟਕ 'ਸੂਰਤ ਬਦਲਣੀ ਚਾਹੀਏ' ਦਾ ਮੰਚਨ ਕਰਵਾਇਆ ਗਿਆ | ਨਾਟਕ 'ਚ ਦਰਸ਼ਕਾਂ ਨੂੰ ਸਮਾਜਿਕ ਨਿਆਂ, ਸੁਰੱਖਿਆ ਤੇ ਰੁਜ਼ਗਾਰ ਦੀ ਭਾਲ 'ਚ ਭਟਕਦੇ ਲੋਕਾਂ ...

ਪੂਰੀ ਖ਼ਬਰ »

ਸ਼ਹਿਰੋਂ ਬਾਹਰ ਬਣਨ ਵਾਲੀ ਅਨਾਜ ਮੰਡੀ ਦੀ ਥਾਂ ਦਾ ਡੀ. ਸੀ. ਨੇ ਲਿਆ ਜਾਇਜ਼ਾ

ਸਿਰਸਾ, 10 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸ਼ਹਿਰ ਸਿਰਸਾ ਤੋਂ ਅਨਾਜ ਮੰਡੀ, ਸਬਜ਼ੀ ਮੰਡੀ, ਲੱਕੜ ਮੰਡੀ ਬਾਹਰ ਬਣਾਏ ਜਾਣ ਲਈ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਅਧਿਕਾਰੀਆਂ ਨਾਲ ਥਾਂ ਦਾ ਜਾਇਜ਼ਾ ਲਿਆ | ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ...

ਪੂਰੀ ਖ਼ਬਰ »

ਸ਼ਹਿਰੀ ਬਿਜਲੀ ਵਿਭਾਗ ਉਪ ਮੰਡਲ ਅਧਿਕਾਰੀ ਿਖ਼ਲਾਫ਼ ਧਰਨਾ ਜਾਰੀ

ਨਰਵਾਨਾ, 10 ਜਨਵਰੀ (ਅਜੀਤ ਬਿਊਰੋ)-ਸ਼ਹਿਰੀ ਬਿਜਲੀ ਵਿਭਾਗ ਦੇ ਉਪ-ਮੰਡਲ ਅਧਿਕਾਰੀ ਿਖ਼ਲਾਫ਼ ਧਰਨਾ ਚੌਥੇ ਦਿਨ 'ਚ ਪੁੱਜ ਗਿਆ | ਧਰਨੇ ਦੀ ਪ੍ਰਧਾਨਗੀ ਏ. ਐਚ. ਪੀ. ਸੀ. ਵਰਕਰ ਯੂਨੀਅਨ ਦੇ ਪ੍ਰਧਾਨ ਰਾਮਫਲ ਨੈਨ ਨੇ ਕੀਤੀ | ਧਰਨਾ ਉਪ ਮੰਡਲ ਅਧਿਕਾਰੀ ਵਲੋਂ ਕਰਮਚਾਰੀਆਂ ਨੂੰ ...

ਪੂਰੀ ਖ਼ਬਰ »

ਯੂਨੀਵਰਸਿਟੀ ਦੇ ਸਥਾਪਨਾ ਦਿਵਸ 'ਤੇ ਵਿਦਿਆਰਥੀਆਂ ਲਈ ਕਈ ਸਹੂਲਤਾਂ ਦੀ ਸ਼ੁਰੂਆਤ ਕੇ. ਯੂ. ਕਰੇਗਾ ਅੱਜ

ਥਾਨੇਸਰ, 10 ਜਨਵਰੀ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਨਵੇਂ ਸਾਲ 'ਚ ਆਪਣੇ ਵਿਦਿਆਰਥੀਆਂ ਨੂੰ ਨਵੀਂ ਸਹੂਲਤਾਂ ਦਾ ਤੋਹਫਾ ਦਿੱਤਾ ਜਾ ਰਿਹਾ ਹੈ | ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਿਦਿਆਰਥੀ ਨਵੇਂ ਸਾਲ 'ਚ ਇਨ੍ਹਾਂ ਆਨਲਾਈਨ ਸਹੂਲਤਾਂ ਦਾ ਲਾਭ ਚੁੱਕ ਸਕਣਗੇ | ...

ਪੂਰੀ ਖ਼ਬਰ »

ਡੀ. ਐਸ. ਪੀ. ਵਲੋਂ ਨਾਜਾਇਜ਼ ਕਬਜ਼ੇ ਤੇ ਪਾਰਕਿੰਗ ਕਰਨ ਵਾਲਿਆਂ ਨੂੰ ਹਦਾਇਤਾਂ

ਕੁਰੂਕਸ਼ੇਤਰ, 10 ਜਨਵਰੀ (ਜਸਬੀਰ ਸਿੰਘ ਦੁੱਗਲ)-ਡੀ. ਐਸ. ਪੀ. ਤਾਨਿਆ ਸਿੰਘ ਨੇ ਜੀ. ਟੀ. ਰੋਡ 'ਤੇ ਮੁਹਿੰਮ ਚਲਾ ਕੇ ਨਾਜਾਇਜ਼ ਕਬਜ਼ੇ ਹਟਾਉਣ ਦਾ ਕੰਮ ਕੀਤਾ | ਤਾਨਿਆ ਸਿੰਘ ਦੀ ਅਗਵਾਈ 'ਚ ਥਾਣਾ ਸਦਰ ਇੰਚਾਰਜ ਸੁਰੇਸ਼ ਕੁਮਾਰ ਤੇ ਆਵਾਜਾਈ ਇੰਚਾਰਜ ਸੁਰਿੰਦਰ ਸਿੰਘ ਨੇ ...

ਪੂਰੀ ਖ਼ਬਰ »

ਜੀਂਦ ਜ਼ਿਮਨੀ ਚੋਣ 'ਚ ਭਾਜਪਾ ਦੀ ਹੋਵੇਗੀ ਜਿੱਤ-ਮੇਅਰ ਰੇਣੂਬਾਲਾ ਗੁਪਤਾ

ਕਰਨਾਲ, 10 ਜਨਵਰੀ (ਗੁਰਮੀਤ ਸਿੰਘ ਸੱਗੂ)-ਨਗਰ ਨਿਗਮ ਮੇਅਰ ਰੇਣੂਬਾਲਾ ਗੁਪਤਾ ਜੀਂਦ ਦੀ ਜ਼ਿਮਨੀ ਚੋਣ 'ਚ ਭਾਜਪਾ ਉਮੀਦਵਾਰ ਡਾ: ਕ੍ਰਿਸ਼ਨ ਮਿੱਢਾ ਦੇ ਨਾਮਜ਼ਦਗੀ ਲਈ ਆਪਣੇ ਸਮਰਥਕਾਂ ਨਾਲ ਆਪਣੇ ਗ੍ਰਹਿ ਤੋਂ ਜੀਂਦ ਲਈ ਰਵਾਨਾ ਹੋਏ | ਇਸ ਮੌਕੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਪਿਛਲੇ ਦਿਨੀਂ ਰਾਜ ਦੀਆਂ 5 ਨਗਰ ਨਿਗਮ ਦੀਆਂ ਹੋਈਆਂ ਚੋਣਾਂ ਦੌਰਾਨ ਭਾਜਪਾ ਨੂੰ ਜਿੱਤ ਪ੍ਰਾਪਤ ਹੋਈ ਸੀ, ਉਸੇ ਹੀ ਤਰ੍ਹਾਂ ਹੁਣ ਜੀਂਦ ਦੀ ਜ਼ਿਮਨੀ ਚੋਣ 'ਚ ਵੀ ਭਾਜਪਾ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰੇਗੀ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਰਨ ਵਰਗ ਨੂੰ 10 ਫ਼ੀਸਦੀ ਰਿਜ਼ਰਵੇਸ਼ਨ ਦੇ ਉਹ ਕੰਮ ਕਰ ਦਿੱਤਾ ਹੈ, ਜਿਸ ਬਾਰੇ ਕਿਸੇ ਵੀ ਸਿਆਸੀ ਪਾਰਟੀ ਨੇ ਅੱਜ ਤੱਕ ਕੋਈ ਪਹਿਲ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਸਵਰਨਾਂ ਲਈ 10 ਫ਼ੀਸਦੀ ਰਾਖਵਾਂਕਰਨ ਦੇ ਐਲਾਨ ਤੋਂ ਬਾਅਦ ਲੋਕਾਂ 'ਚ ਮੋਦੀ ਸਰਕਾਰ ਪ੍ਰਤੀ ਭਰੋਸਾ ਹੋਰ ਵਧਿਆ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਅੰਦਰ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਹਰਿਆਣਾ 'ਚ ਬਿਨਾਂ ਕਿਸੇ ਵਿਤਕਰੇ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਹਿੱਤ ਦੀ ਪਾਰਟੀ ਹੈ, ਜੋ ਕਿ ਦੇਸ਼ ਦਾ ਵਿਕਾਸ ਕਰਨ ਵਿਚ ਭਰੋਸਾ ਰੱਖਦੀ ਹੈ |


ਖ਼ਬਰ ਸ਼ੇਅਰ ਕਰੋ

ਹਰਿਆਣਵੀ ਤੇ ਭਾਰਤੀ ਸੰਸਕ੍ਰਿਤੀ ਨਾਲ ਸੱਜਣਗੇ ਮੈਕ ਦੇ ਥੰਮ

ਕੁਰੂਕਸ਼ੇਤਰ, 10 ਜਨਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਕਲਾ ਪ੍ਰੀਸ਼ਦ ਮਲਟੀ ਆਰਟ ਕਲਚਰਲ ਸੈਂਟਰ ਵਲੋਂ ਲੋਹੜੀ ਦੇ ਸਬੰਧ 'ਚ 3 ਰੋਜ਼ਾ ਭਿੱਤੀਚਿੱਤਰਨ ਵਰਕਸ਼ਾਪ ਲਗਾਈ ਗਈ | ਵਰਕਸ਼ਾਪ 'ਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਲਲਿਤ ਕਲਾ ਵਿਭਾਗ ਤੋਂ 10 ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਦੇ ਬੱਚਿਆਂ ਨੂੰ ਸਰਕਾਰ ਦੀ ਯੋਜਨਾਵਾਂ ਦਾ ਲਾਭ ਦੇਣ ਲਈ ਡਾਟਾ ਇਕੱਠਾ ਕੀਤਾ ਜਾਵੇਗਾ-ਕ੍ਰਿਸ਼ਨ ਕੁਮਾਰ

ਕੁਰੂਕਸ਼ੇਤਰ, 10 ਜਨਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸੂਬਾਈ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੀਤ ਪ੍ਰਧਾਨ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੂਰੇ ਸੂਬੇ 'ਚ ਸਫ਼ਾਈ ਕਰਮਚਾਰੀਆਂ ਦੇ ਸਕੂਲ 'ਚ ਪੜ੍ਹਨ ਵਾਲੇ ਬੱਚਿਆਂ ਦਾ ਸਹੀ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ | ਇਸ ਡਾਟਾ ...

ਪੂਰੀ ਖ਼ਬਰ »

ਜੀਂਦ ਜ਼ਿਮਨੀ ਚੋਣਾਂ 'ਚ ਲੋਕਤੰਤਰ ਸੁਰੱਖਿਆ ਪਾਰਟੀ ਦਾ ਉਮੀਦਵਾਰ ਕਰੇਗਾ ਜਿੱਤ ਫਤਹਿ-ਗੁਪਤਾ

ਕੁਰੂਕਸ਼ੇਤਰ, 10 ਜਨਵਰੀ (ਜਸਬੀਰ ਸਿੰਘ ਦੁੱਗਲ)-ਲੋਕਤੰਤਰ ਸੁਰੱਖਿਆ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਨ. ਡੀ. ਗੁਪਤਾ ਨੇ ਕਿਹਾ ਕਿ ਜੀਂਦ ਜ਼ਿਮਨੀ ਚੋਣਾਂ 'ਚ ਲੋਕਤੰਤਰ ਸੁਰੱਖਿਆ ਪਾਰਟੀ ਦੇ ਉਮੀਦਵਾਰ ਵਿਨੋਦ ਆਸ਼ਰੀ ਜਿੱਤ ਕੇ ਵਿਧਾਨ ਸਭਾ ਪਹੁੰਚਣਗੇ | ਉਹ ਸ਼ੁੱਕਰਵਾਰ ...

ਪੂਰੀ ਖ਼ਬਰ »

ਕੈਦੀਆਂ ਲਈ ਜੇਲ੍ਹ 'ਚ ਸੰਗੀਤ ਵਰਕਸ਼ਾਪ ਸ਼ੁਰੂ

ਕੁਰੂਕਸ਼ੇਤਰ, 10 ਜਨਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਸੰਗੀਤ ਵਿਭਾਗ ਵਲੋਂ ਜ਼ਿਲ੍ਹਾ ਜੇਲ੍ਹ 'ਚ ਕੈਦੀਆਂ ਲਈ ਸੰਗੀਤ ਵਰਕਸ਼ਾਪ ਲਗਾਈ ਗਈ | ਵਰਕਸ਼ਾਪ 'ਚ ਸੰਗੀਤ ਵਿਭਾਗ (ਕਲਾ ਭਾਰਤੀ) ਤੋਂ ਸਹਾਇਕ ਪ੍ਰੋਫੈਸਰ ਡਾ: ਅਸ਼ੋਕ ਕੁਮਾਰ ਨੇ ਬੰਦੀਆਂ ਨੂੰ ...

ਪੂਰੀ ਖ਼ਬਰ »

ਡਾ: ਅਜੈ ਕੁਮਾਰ ਬਣੇ ਡਿਪਟੀ ਅਡਵਾਈਜ਼ਰ, ਇੰਟਰਨੈਸ਼ਨਲ ਸਟੂਡੈਂਟਸ

ਥਾਨੇਸਰ, 10 ਜਨਵਰੀ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਕੈਲਾਸ਼ ਚੰਦਰ ਸ਼ਮਰਾ ਦੇ ਨਿਰਦੇਸ਼ਾਂ ਮੁਤਾਬਿਕ ਵਿਭਾਗ ਦੇ ਡਾ: ਅਜੈ ਕੁਮਾਰ ਨੂੰ ਡਿਪਟੀ ਅਡਵਾਈਜ਼ਰ, ਇੰਟਰਨੈਸ਼ਨਲ ਸਟੂਡੈਂਟਸ ਨਿਯੁਕਤ ਕੀਤਾ ਗਿਆ ਹੈ | ਇਹ ਜਾਣਕਾਰੀ ...

ਪੂਰੀ ਖ਼ਬਰ »

ਸੂਬੇ ਦੀ ਅਨਾਜ ਮੰਡੀਆਂ 'ਚ 15 ਨੂੰ ਹੋਵੇਗੀ ਸੰਕੇਤਕ ਹੜਤਾਲ-ਕਾਲੜਾ

ਕੁਰੂਕਸ਼ੇਤਰ/ਸ਼ਾਹਾਬਾਦ, 10 ਜਨਵਰੀ (ਜਸਬੀਰ ਸਿੰਘ ਦੁੱਗਲ)-ਮੰਡੀ ਪ੍ਰਧਾਨ ਸਵਰਨਜੀਤ ਕਾਲੜਾ ਬਿੱਟੂ ਨੇ ਦੱਸਿਆ ਕਿ 15 ਜਨਵਰੀ ਨੂੰ ਸੂਬੇ ਦੀ ਸਾਰੀਆਂ ਅਨਾਜ ਮੰਡੀਆਂ 'ਚ ਇਕ ਦਿਨ ਦੀ ਸੰਕੇਤਕ ਹੜਤਾਲ ਰੱਖੀ ਜਾਵੇਗੀ | ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵਲੋਂ ਕਿਸਾਨਾਂ ਤੋਂ ...

ਪੂਰੀ ਖ਼ਬਰ »

ਮਨਰੇਗਾ ਕੰਮ ਬੰਦ ਹੋਣ 'ਤੇ ਮਜ਼ਦੂਰ ਭੜਕੇ, ਮਿੰਨੀ ਸਕੱਤਰੇਤ 'ਚ ਕੀਤਾ ਪ੍ਰਦਰਸ਼ਨ

ਕੁਰੂਕਸ਼ੇਤਰ, 10 ਜਨਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹੇ ਦੇ ਪਿੰਡ ਛੈਲੋਂ 'ਚ ਮਨਰੇਗਾ ਕੰਮ ਬੰਦ ਕੀਤੇ ਜਾਣ ਨਾਲ ਮਨਰੇਗਾ ਮਜ਼ਦੂਰ ਭੜਕ ਗਏ | ਮਜ਼ਦੂਰਾਂ ਨੇ ਕੰਮ ਬੰਦ ਕੀਤੇ ਜਾਣ ਦੇ ਵਿਰੋਧ 'ਚ ਵੀਰਵਾਰ ਨੂੰ ਮਿੰਨੀ ਸਕੱਤਰੇਤ ਦੇ ਸਾਹਮਣੇ ਨਾਅਰੇਬਾਜ਼ੀ ਤੇ ਧਰਨਾ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕਾਨੂੰਨ ਤੇ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਧਾਰਾ 144 ਲਾਗੂ

ਫਤਿਹਾਬਾਦ, 10 ਜਨਵਰੀ (ਹਰਬੰਸ ਮੰਡੇਰ)-ਜ਼ਿਲ੍ਹਾ ਮੈਜਿਸਟਰੇਟ ਤੇ ਡੀ. ਸੀ. ਡਾ: ਜੇ. ਕੇ. ਆਭੀਰ ਨੇ ਜ਼ਿਲ੍ਹੇ 'ਚ ਕਾਨੂੰਨ ਤੇ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਧਾਰਾ 144 ਲਾਗੂ ਕੀ ਹੈ | ਜਾਰੀ ਆਦੇਸ਼ਾ 'ਚ ਡੀ. ਸੀ. ਨੇ ਸਿਰਸਾ ਡੇਰਾ ਮੁਖੀ ਦੇ ਸੀ. ਬੀ. ਆਈ. ਅਦਾਲਤ 'ਚ ਵਿਚਾਰਧੀਨ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ 'ਚ ਲਗਾਈ ਰੋਟੀ ਬਣਾਉਣ ਦੀ ਮਸ਼ੀਨ

ਕੁਰੂਕਸ਼ੇਤਰ, 10 ਜਨਵਰੀ (ਜਸਬੀਰ ਸਿੰਘ ਦੁੱਗਲ)-ਸ਼ਹਿਰ ਦੀ ਸੰਗਤ ਦੇ ਸਹਿਯੋਗ ਨਾਲ ਧਰਮਨਗਰੀ ਦ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ 'ਚ ਰੋਟੀ ਬਣਾਉਣ ਦੀ ਮਸ਼ੀਨ ਲਗਾਈ ਗਈ ਹੈ | ਲੰਗਰ ਹਾਲ ਦੇ ਨੇੜੇ ਮਸ਼ੀਨ ਲਗਾ ਕੇ ਗੁਰੂ ਚਰਨਾਂ 'ਚ ਅਰਦਾਸ ਦੇ ਨਾਲ ਇਸ ਨੂੰ ...

ਪੂਰੀ ਖ਼ਬਰ »

ਸਮਾਜਿਕ ਸੁਰੱਖਿਆ ਯੋਜਨਾ ਤਹਿਤ ਪੈਨਸ਼ਨ ਦੇ ਕੇ ਸਰਕਾਰ ਨੇ ਚੋਣ ਵਾਅਦਾ ਕੀਤਾ ਪੂਰਾ-ਓ. ਐਸ. ਡੀ.

ਕਰਨਾਲ, 10 ਜਨਵਰੀ (ਗੁਰਮੀਤ ਸਿੰਘ ਸੱਗੂ)-ਓ. ਐਸ. ਡੀ. ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਤਹਿਤ ਬਜ਼ੁਰਗਾਂ, ਵਿਧਵਾਵਾਂ ਤੇ ਅਪਾਹਜਾਂ ਨੂੰ 2 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੇ ਕੇ ਆਪਣਾ ਚੋਣ ਵਾਅਦਾ ਪੂਰਾ ਕੀਤਾ ਹੈ | ...

ਪੂਰੀ ਖ਼ਬਰ »

ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਗਲਾਡਾ ਤੋਂ ਕਾਲੋਨੀ ਦੀ ਮਨਜ਼ੂਰੀ ਲੈਣ ਦੇ ਮਾਮਲੇ ਵਿਚ ਕਾਲੋਨਾਈਜ਼ਰ ਗਿ੍ਫ਼ਤਾਰ

ਲੁਧਿਆਣਾ, 10 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੀ ਪੁਲਿਸ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਗਲਾਡਾ ਤੋਂ ਕਲੋਨੀ ਦੀ ਮਨਜ਼ੂਰੀ ਲੈਣ ਦੇ ਮਾਮਲੇ ਵਿਚ ਦਾਮਨੀ ਰਿਸੋਟਰਜ਼ ਅਤੇ ਬਿਲਡਰ ਦੇ ਡਾਇਰੈਕਟਰ ਕਲੋਨਾਈਜ਼ਰ ਵਿਜੈ ਕੁਮਾਰ ਗਰਗ ਨੂੰ ਗਿ੍ਫ਼ਤਾਰ ...

ਪੂਰੀ ਖ਼ਬਰ »

ਰਾਸ਼ਨ ਡੀਪੂਆਂ ਉਪਰ ਛੋਟੇ ਰਸੋਈ ਗੈਸ ਸਿਲੰਡਰ ਮੁਹੱਈਆ ਕਰਵਾਉਣਾ ਸ਼ਲਾਘਾਯੋਗ-ਮੱਕੜ

ਲੁਧਿਆਣਾ, 10 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵਪਾਰੀ ਆਗੂ ਅਤੇ ਸਮਾਜ ਸੇਵਕ ਗੁਰਮੀਤ ਸਿੰਘ ਮੱਕੜ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਗੈਸ ਕੰਪਨੀਆਂ ਵਲੋਂ ਪੰਜ ਕਿਲੋਂ ਵਾਲੇ ਛੋਟੇ ਰਸੋਈ ਗੈਸ ਸਿਲੰਡਰ ਨੂੰ ਰਾਸ਼ਨ ਡੀਪੂਆਂ ਉਪਰ ਵੀ ਮੁਹੱਈਆ ਕਰਵਾਉਣਾ ਅਤਿ ...

ਪੂਰੀ ਖ਼ਬਰ »

115 ਜਾਨਾਂ ਬਚਾਉਣ ਵਾਲੇ ਮਨਮੀਤ ਸਿੰਘ ਨਾਮਧਾਰੀ ਦਾ ਪੰਜਾਬ ਸਰਕਾਰ ਵਲੋਂ ਸਨਮਾਨ

ਲੁਧਿਆਣਾ, 10 ਜਨਵਰੀ (ਕਵਿਤਾ ਖੁੱਲਰ)-ਨੈਸ਼ਨਲ ਹਾਈਵੇ ਉਪਰ ਹੋਣ ਵਾਲੇ ਸੜਕ ਹਾਦਸਿਆਂ ਦੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਅਤੇ ਉਨ੍ਹਾਂ ਦੀ ਤੀਮਾਰਦਾਰੀ ਕਰਨ ਵਾਲੇ ਨਾਮਧਾਰੀ ਨੌਜਵਾਨ ਮਨਮੀਤ ਸਿੰਘ ਨਿੱਕੂ (ਨਾਮਧਾਰੀ ਢਾਬਾ) ਨੂੰ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ...

ਪੂਰੀ ਖ਼ਬਰ »

ਸੁਰਜੇਵਾਲਾ ਤੇ ਦਿਗਵਿਜੈ ਚੌਟਾਲਾ ਦੇ ਮੈਦਾਨ 'ਚ ਆਉਣ ਨਾਲ ਜੀਂਦ ਜ਼ਿਮਨੀ ਚੋਣ ਬਣੀ ਰੌਚਕ

ਚੰਡੀਗੜ੍ਹ, 10 ਜਨਵਰੀ (ਰਾਮ ਸਿੰਘ ਬਰਾੜ)-ਹਰਿਆਣਾ ਦੇ ਜੀਂਦ ਵਿਧਾਨ ਸਭਾ ਹਲਕੇ ਦੀ 28 ਜਨਵਰੀ ਨੂੰ ਹੋਣ ਵਾਲੀ ਜ਼ਿਮਨੀ ਚੋਣ 'ਚ ਮੁਕਾਬਲਾ ਦਿਲਚਸਪ ਬਣਦਾ ਜਾ ਰਿਹਾ | ਕਾਂਗਰਸ ਨੇ ਇਸ ਜ਼ਿਮਨੀ ਚੋਣ 'ਚ ਕੌਮੀ ਬੁਲਾਰੇ ਤੇ ਕੈਥਲ ਤੋਂ ਵਿਧਾਇਕ ਰਣਦੀਪ ਸਿੰਘ ਸੁਰਜੇਵਾਲਾ ਨੂੰ ...

ਪੂਰੀ ਖ਼ਬਰ »

ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਸੁਰੱਖਿਆ ਗਾਰਦ ਦੇ ਫੌਜੀ ਦਾ ਦਿਹਾਂਤ

ਟੋਹਾਣਾ, 10 ਜਨਵਰੀ (ਗੁਰਦੀਪ ਸਿੰਘ ਭੱਟੀ)-ਆਜ਼ਾਦ ਹਿੰਦ ਫੌਜ਼ ਦੇ ਬਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਸੁਰੱਖਿਆ ਗਾਰਦ ਦੇ ਫੌਜ਼ੀ ਭਲੇਰਾਮ ਕੋਹਾੜ ਪਿੰਡ ਹਸ਼ਨਗੜ੍ਹ ਜ਼ਿਲ੍ਹਾ ਹਿਸਾਰ ਬੀਤੀ ਰਾਤ ਚੱਲ ਬਸੇ | ਕੋਹਾੜ 95 ਸਾਲ ਦੀ ਉਮਰ ਦੇ ਸਨ ਤੇ ਅੰਤਮ ਦਿਨਾਂ ਦੌਰਾਨ ...

ਪੂਰੀ ਖ਼ਬਰ »

ਗ੍ਰਹਿ ਵਿਗਿਆਨ ਵਿਭਾਗ ਦੀਆਂ ਵਿਦਿਆਰਥਣਾਂ ਨੇ ਰੈਲੀ ਕੱਢ ਕੇ ਕੀਤਾ ਜਾਗਰੂਕ

ਕੁਰੂਕਸ਼ੇਤਰ, 10 ਜਨਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨ ਵਿਭਾਗ 'ਚ ਡਾਈਟੈਟਿਕਸ ਦਿਵਸ 'ਤੇ ਰੈਲੀ ਕੱਢੀ ਗਈ | ਰੈਲੀ ਦਾ ਉਦੇਸ਼ ਅਨੀਮੀਆ ਮੁਕਤ ਭਾਰਤ ਰਿਹਾ | ਰੈਲੀ ਦੀ ਸ਼ੁਰੂਆਤ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ...

ਪੂਰੀ ਖ਼ਬਰ »

ਸਵਰਨ ਰਾਖਵਾਂਕਰਨ ਭਾਰਤੀ ਇਤਿਹਾਸ 'ਚ ਸੁਨਹਿਰਾ ਅਧਿਆਏ-ਅਚਲ ਮਿੱਤਲ

ਨਰਵਾਨਾ, 10 ਜਨਵਰੀ (ਅਜੀਤ ਬਿਊਰੋ)-ਜਨਰਲ ਵਰਗ ਦੇ ਆਰਥਿਕ ਤੌਰ 'ਤੇ ਗਰੀਬ ਵਰਗ ਨੂੰ ਸਰਕਾਰੀ ਨੌਕਰੀਆਂ ਤੇ ਸਿੱਖਿਆ ਸੰਸਥਾਨਾਂ 'ਚ 10 ਫ਼ੀਸਦੀ ਰਾਖਵਾਂਕਰਨ ਸਬੰਧੀ ਸ਼ੋਧ ਸੰਸਦ 'ਚ ਪਾਸ ਹੋਣ ਨਾਲ ਭਾਜਪਾ ਦੇ ਸਾਰਿਆਂ ਦਾ ਸਾਥ-ਸਾਰਿਆਂ ਦਾ ਵਿਕਾਸ ਨਾਅਰਾ ਸੱਚ ਹੋਇਆ ਹੈ | ...

ਪੂਰੀ ਖ਼ਬਰ »

ਡੇਰਾ ਗੁਰਦੁਆਰਾ ਮੰਡੋਖਰਾ ਸਾਹਿਬ 'ਚ ਪ੍ਰਕਾਸ਼ ਪੁਰਬ ਮਨਾਇਆ

ਬਾਬੈਨ, 10 ਜਨਵਰੀ (ਡਾ: ਦੀਪਕ ਦੇਵਗਨ)-ਡੇਰਾ ਗੁਰਦੁਆਰਾ ਮੰਡੋਖਰਾ ਸਾਹਿਬ 'ਚ ਦਸ਼ਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਗਿਆ | ਪ੍ਰਕਾਸ਼ ਉਤਸਵ ਨੂੰ ਸਮਰਪਤ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਸ 'ਚ ਪੰਥ ਦੇ ਪ੍ਰਸਿੱਧ ਰਾਗੀ ਤੇ ...

ਪੂਰੀ ਖ਼ਬਰ »

ਨਗਰ ਕੀਰਤਨ ਮੌਕੇ ਸਕੂਲੀ ਬੱਚਿਆਂ ਦੀ ਖ਼ਾਲਸਾਈ ਫ਼ੌਜ ਰਹੀ ਖਿੱਚ ਦਾ ਕੇਂਦਰ

ਲੁਧਿਆਣਾ, 10 ਜਨਵਰੀ (ਕਵਿਤਾ ਖੁੱਲਰ)-ਸਰਬੰਸਦਾਨੀ ਸਾਹਿਬ ਏ ਕਮਾਲ, ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸਥਾਨਕ ਗੁਰਦੁਆਰਾ 'ਸ੍ਰੀ ਗੁਰੂ ਗੋਬਿੰਦ ਸਿੰਘ ਜੀ' ਬਰੋਟਾ ਰੋਡ ਨਿਊ ਸ਼ਿਮਲਾਪੁਰੀ ਵਲੋਂ ਨਗਰ ਕੀਰਤਨ ...

ਪੂਰੀ ਖ਼ਬਰ »

ਟੈਗੋਰ ਬਾਲ ਨਿਕੇਤਰ ਸਕੂਲ ਦੇ ਸਵੈ ਸੇਵਕਾਂ ਨੇ ਕੱਢੀ ਰੈਲੀ

ਕਰਨਾਲ, 10 ਜਨਵਰੀ (ਗੁਰਮੀਤ ਸਿੰਘ ਸੱਗੂ)-ਟੈਗੋਰ ਬਾਲ ਨਿਕੇਤਨ ਸਕੂਲ ਦੇ ਐਨ. ਐਸ. ਐਸ. ਵਲੰਟੀਅਰਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਪਾਲਨਾ ਤੇ ਬੇਟੀ ਬਚਾਓ-ਬੇਟੀ ਪੜ੍ਹਾਓ ਸੰਦੇਸ਼ ਨੂੰ ਲੈ ਕੇ ਇਕ ਵਿਸ਼ਾਲ ਰੈਲੀ ਕੱਢੀ ਗਈ | ਇਸ ਮੌਕੇ ਵਲੰਟੀਅਰਾਂ ਨੇ ਜੀ. ਟੀ. ਰੋਡ 'ਤੇ ਸਥਿਤ ...

ਪੂਰੀ ਖ਼ਬਰ »

ਆਰਥਿਕ ਰੂਪ ਵਿਚ ਪਛੜੇ ਲੋਕਾਂ ਨੂੰ 10 ਫ਼ੀਸਦੀ ਰਾਖਵਾਂਕਰਨ ਦੇਣਾ ਇਤਿਹਾਸਕ ਕਦਮ -ਪ੍ਰੋ:ਭੰਡਾਰੀ

ਲੁਧਿਆਣਾ, 10 ਜਨਵਰੀ (ਪੁਨੀਤ ਬਾਵਾ)-ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਵੱਲੋਂ ਆਰਥਿਕ ਰੂਪ ਵਿੱਚ ਪੱਛੜੇ ਲੋਕਾਂ ਨੂੰ 10 ਫ਼ੀਸਦੀ ਰਾਖਵਾਂਕਰਨ ਦੇਣ ਨੂੰ ਇਤਿਹਾਸਕ ਕਦਮ ਕਰਾਰ ਦਿੰਦਿਆਂ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਉਪ ...

ਪੂਰੀ ਖ਼ਬਰ »

ਸੂਬਾ ਪੱਧਰੀ ਮੁੱਕੇਬਾਜ਼ੀ ਮੁਕਾਬਲਿਆਂ 'ਚ ਸੁਨਾਮ ਦੇ ਮੁੰਡਿਆਂ ਨੇ ਫੁੰਡੇ ਤਗਮੇ

ਸੁਨਾਮ ਊਧਮ ਸਿੰਘ ਵਾਲਾ, 10 ਜਨਵਰੀ (ਧਾਲੀਵਾਲ, ਭੁੱਲਰ) - ਬੀਤੇ ਦਿਨੀਂ ਰੂਪ ਨਗਰ ਵਿਖੇ ਹੋਈਆਂ ਤਿੰਨ ਰੋਜ਼ਾ ਪੰਜਾਬ ਰਾਜ ਖੇਡਾਂ ਵਿਚ ਹੋਏ ਬਾਕਸਿੰਗ ਮੁਕਾਬਲਿਆਂ ਵਿਚ ਆਪਣੇ ਕੋਚ ਨਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਭਾਗ ਲੈ ਕੇ ਹਿੰਦੂ ਸਭਾ ਹਾਈ ਸਕੂਲ ਸੁਨਾਮ ਦੇ ...

ਪੂਰੀ ਖ਼ਬਰ »

ਪੈੱ੍ਰਸ ਸ਼ਬਦ ਦੀ ਦੁਰਵਰਤੋਂ ਕਰਨ ਵਾਲੇ ਅਨਸਰਾਂ ਿਖ਼ਲਾਫ਼ ਟ੍ਰੈਫ਼ਿਕ ਪੁਲਿਸ ਨੇ ਕੱਸਿਆ ਸ਼ਿਕੰਜਾ

ਸੰਗਰੂਰ, 10 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਟਰੈਫ਼ਿਕ ਪੁਲਿਸ ਸੰਗਰੂਰ ਵਲੋਂ ਅਣਅਧਿਕਾਰਤ ਲੋਕਾਂ ਵਲੋਂ ਪੈੱ੍ਰਸ ਦੇ ਸਟਿੱਕਰਾਂ ਦੀ ਦੁਰਵਰਤੋਂ ਅਤੇ ਦੋ ਪਹੀਆਂ ਵਾਹਨਾਂ ਉੱਪਰ ਲਿਖਾਏ ਜਾਣ ਵਾਲੇ ਹਿੰਸਾਤਮਕ ਸ਼ਬਦਾਂ ਿਖ਼ਲਾਫ਼ ਵਿਸ਼ੇਸ਼ ਮੁਹਿੰਮ ...

ਪੂਰੀ ਖ਼ਬਰ »

ਕਿਸੇ ਵੀ ਕੀਮਤ 'ਤੇ ਬਾਦਲ ਪਰਿਵਾਰ ਨਾਲ ਸੁਲਾਹ ਅਤੇ ਕਾਂਗਰਸ ਨਾਲ ਗੱਠਜੋੜ ਨਹੀਂ ਹੋਵੇਗਾ-ਸੇਖਵਾਂ

ਬਰਨਾਲਾ, 10 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਸ਼ੋ੍ਰਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਐਮ.ਪੀ. ਡਾ: ਰਤਨ ਸਿੰਘ ਅਜਨਾਲਾ ਅਤੇ ਹੋਰ ਆਗੂ ਅੱਜ ਸਾਬਕਾ ਐਮ.ਪੀ. ਤੇ ...

ਪੂਰੀ ਖ਼ਬਰ »

ਟੈਕਸੀ ਯੂਨੀਅਨ ਅਮਰਗੜ੍ਹ ਨੇ ਕਰਵਾਇਆ ਧਾਰਮਿਕ ਸਮਾਗਮ

ਅਮਰਗੜ੍ਹ, 10 ਜਨਵਰੀ (ਸੁਖਜਿੰਦਰ ਸਿੰਘ ਝੱਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਟੈਕਸੀ ਯੂਨੀਅਨ ਅਮਰਗੜ੍ਹ ਵਲੋਂ ਸਰਬੱਤ ਦੇ ਭਲੇ ਹਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਇਸ ਉਪਰੰਤ ਰਾਗੀ ਜਥੇ ...

ਪੂਰੀ ਖ਼ਬਰ »

ਨਵੇਂ ਵਰ੍ਹੇ ਦਾ ਕਲੰਡਰ ਜਾਰੀ

ਸੁਨਾਮ ਊਧਮ ਸਿੰਘ ਵਾਲਾ, 10 ਜਨਵਰੀ (ਰੁਪਿੰਦਰ ਸਿੰਘ ਸੱਗੂ) - ਬੈਟਰ ਥਿੰਕ ਸਿਨੇਮਾ ਚੌਕ ਸੁਨਾਮ, ਡੋਲਫਿਨ ਕੈਂਪਸ ਦਾ ਨਵੇਂ ਵਰ੍ਹੇ 2019 ਦਾ ਕਲੰਡਰ ਜਾਰੀ ਕੀਤਾ | ਇਸ ਮੌਕੇ ਸੰਸਥਾ ਦੇ ਐਮ.ਡੀ .ਮੈਡਮ ਹਰਵਿੰਦਰ ਕੌਰ ਮਾਨ ਨੇ ਕਿਹਾ ਕਿ ਸੰਸਥਾ ਵੱਲੋਂ ਜਾਰੀ ਕੀਤੇ ਕਲੰਡਰ ਵਿਚ ...

ਪੂਰੀ ਖ਼ਬਰ »

ਅਮਨ ਅਰੋੜਾ ਨੇ ਸਕੂਲ ਦੇ ਕਮਰਿਆਂ ਦਾ ਨੀਂਹ ਪੱਥਰ ਰੱਖਿਆ

ਸੁਨਾਮ ਊਧਮ ਸਿੰਘ ਵਾਲਾ, 10 ਜਨਵਰੀ (ਭੁੱਲਰ, ਧਾਲੀਵਾਲ) - ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਦੇ ਕੁੱਝ ਤਰਸਯੋਗ ਸਕੂਲਾਂ ਦੀ ਖਸਤਾ ਹਾਲਤ ਦੀ ਨੁਹਾਰ ਬਦਲਣ ਦੇ ਮੰਤਵ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਵਿਧਾਇਕ ਅਮਨ ਅਰੋੜਾ ਵਲੋਂ ਮੈਂਬਰ ...

ਪੂਰੀ ਖ਼ਬਰ »

ਭਾਜਪਾ ਮਹਿਲਾ ਕਿਸਾਨ ਸਮਿਤੀ ਭਲਕੇ ਆਰੰਭ ਕਰੇਗੀ ਨੁੱਕੜ ਮੀਟਿੰਗਾਂ ਦਾ ਸਿਲਸਿਲਾ

ਸੰਗਰੂਰ, 10 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਭਾਜਪਾ ਮਹਿਲਾ ਕਿਸਾਨ ਸਮਿਤੀ ਦੀ ਸੂਬਾ ਮੀਤ ਪ੍ਰਧਾਨ ਬੀਬੀ ਮੰਜੁਲਾ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਆਮ ਵਰਗ ਨੂੰ ਦਸ ਫ਼ੀਸਦੀ ਰਾਖਵਾਂਕਰਨ ਦੇਣ ਦਾ ਫ਼ੈਸਲਾ ਦੇਸ਼ ਦੇ ਇਤਿਹਾਸ ਵਿਚ ਮੀਲ ਪੱਥਰ ...

ਪੂਰੀ ਖ਼ਬਰ »

ਨੰਬਰਦਾਰਾਂ ਦੀ ਮੀਟਿੰਗ ਹੋਈ

ਭਵਾਨੀਗੜ੍ਹ, 10 ਜਨਵਰੀ (ਜਰਨੈਲ ਸਿੰਘ ਮਾਝੀ)-ਅੱਜ ਭਵਾਨੀਗੜ੍ਹ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਨੰਬਰਦਾਰ ਯੂਨੀਅਨ ਦੀ ਇਕ ਮੀਟਿੰਗ ਬਲਾਕ ਪ੍ਰਧਾਨ ਬਲਦੇਵ ਸਿੰਘ ਆਲੋਅਰਖ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ...

ਪੂਰੀ ਖ਼ਬਰ »

ਟਕਸਾਲੀ ਅਕਾਲੀ ਜਥੇਦਾਰ ਜਨਕ ਸਿੰਘ ਖ਼ਾਲਸਾ ਨਹੀਂ ਰਹੇ

ਲੌਾਗੋਵਾਲ, 10 ਜਨਵਰੀ (ਵਿਨੋਦ)-ਪਿੰਡ ਬੁੱਗਰਾਂ ਦੇ ਸਾਬਕਾ ਸਰਪੰਚ ਅਤੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਬੁੱਗਰਾਂ ਦੇ ਦਾਦਾ ਅਤੇ ਅਕਾਲੀ ਦਲ ਦੇ ਟਕਸਾਲੀ ਆਗੂ ਜਥੇਦਾਰ ਜਨਕ ਸਿੰਘ ਖ਼ਾਲਸਾ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਹਨ | ਸ. ਜਨਕ ਸਿੰਘ ...

ਪੂਰੀ ਖ਼ਬਰ »

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ 4 ਨੂੰ ਚੱਕਾ ਜਾਮ ਦਾ ਦਿੱਤਾ ਸੱਦਾ

ਸੰਗਰੂਰ, 10 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਬਲਵਿੰਦਰ ਝਲੂਰ ਨੇ ਦੱਸਿਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਨਜੂਲ ਜ਼ਮੀਨਾਂ ਦੇ ਮਾਲਕਾਨ ਹੱਕ, ਪੰਚਾਇਤੀ ਜ਼ਮੀਨ ਦੀ ਤੀਸਰਾ ...

ਪੂਰੀ ਖ਼ਬਰ »

ਪ੍ਰਕਾਸ਼ ਦਿਹਾੜਾ ਮਨਾਇਆ

ਕੌਹਰੀਆਂ, 10 ਜਨਵਰੀ (ਮਾਲਵਿੰਦਰ ਸਿੰਘ ਸਿੱਧੂ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਿੰਘ ਸਭਾ ਗੁਰਦੁਆਰਾ ਸਾਹਿਬ ਪਿੰਡ ਰੋਗਲਾ ਵਿਚ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਬਰਮਾ ਸਿੰਘ ਹੈੱਡ ਗ੍ਰੰਥੀ ਨੇ ਸੰਗਤਾਂ ...

ਪੂਰੀ ਖ਼ਬਰ »

ਬਿਰਧ ਆਸ਼ਰਮ ਲਈ ਰਾਸ਼ੀ ਦਾਨ ਕੀਤੀ

ਸੁਨਾਮ ਊਧਮ ਸਿੰਘ ਵਾਲਾ, 10 ਜਨਵਰੀ (ਭੁੱਲਰ, ਧਾਲੀਵਾਲ) - ਦਸਮੇਸ਼ ਪਬਲਿਕ ਸਕੂਲ ਸੁਨਾਮ ਊਧਮ ਸਿੰਘ ਵਾਲਾ ਵਲੋਂ ਚੇਅਰਮੈਨ ਸੁਰਿੰਦਰ ਸਿੰਘ ਭਾਜੀ ਦੀ ਅਗਵਾਈ ਵਿਚ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਪ੍ਰਾਇਮ ਇੰਟਰਨੈਸ਼ਨਲ ਨੇ 5.5 ਬੈਂਡ 'ਤੇ ਆਸਟੇ੍ਰਲੀਆ ਸਟੱਡੀ ਵੀਜ਼ਾ ਲਗਵਾਇਆ

ਧੂਰੀ, 10 ਜਨਵਰੀ (ਨਰਿੰਦਰ ਸੇਠ)-ਪ੍ਰਾਇਮ ਇੰਟਰਨੈਸ਼ਨਲ ਕੰਸਲਟੈਂਸੀ ਬਰਾਂਚ ਧੂਰੀ ਦੇ ਐਮ.ਡੀ.ਸ: ਮਨਦੀਪ ਸਿੰਘ ਰਾਜੋਮਾਜਰਾ ਅਤੇ ਅੰਮਿ੍ਤਪਾਲ ਸਿੰਘ ਢੀਂਡਸਾ ਨੇ ਸਥਾਨਕ ਐਮ. ਜੀ. ਐਮ. ਦਫ਼ਤਰ ਵਿਖੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਵੱਲੋਂ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ

ਧੂਰੀ, 10 ਜਨਵਰੀ (ਸੰਜੇ ਲਹਿਰੀ)-ਪੰਜਾਬੀ ਸਾਹਿਤ ਸਭਾ ਧੂਰੀ ਦੀ ਇਕੱਤਰਤਾ ਸ਼੍ਰੀ ਮੂਲ ਚੰਦ ਸ਼ਰਮਾਂ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ | ਇਸ ਮੌਕੇ ਚੱਲੇ ਰਚਨਾਵਾਂ ਦੇ ਦੌਰ ਵਿੱਚ ਰਚਨਾਵਾਂ ਦੇ ਦੌਰ ਵਿਚ ਲਖਵਿੰਦਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX